\id PSA \ide UTF-8 \ide UTF-8 \rem Copyright Information: Creative Commons Attribution-ShareAlike 4.0 License \h ਜ਼ਬੂਰ \toc1 ਜ਼ਬੂਰ \toc2 ਜ਼ਬੂਰ \toc3 ਜ਼ਬੂ \mt ਜ਼ਬੂਰ \is ਲੇਖਕ \ip ਜ਼ਬੂਰ, ਗੀਤ ਦੇ ਰੂਪ ਵਿੱਚ ਲਿਖੀਆਂ ਗਈਆਂ ਕਵਿਤਾਵਾਂ ਦਾ ਸੰਗ੍ਰਹਿ, ਪੁਰਾਣੇ ਨਿਯਮ ਦੀਆਂ ਪੁਸਤਕਾਂ ਵਿੱਚੋਂ ਇੱਕ ਹੈ, ਜੋ ਆਪਣੇ ਆਪ ਨੂੰ ਬਹੁਤ ਸਾਰੇ ਲੇਖਕਾਂ ਦੇ ਸੰਯੁਕਤ ਕੰਮ ਦੇ ਰੂਪ ਵਿੱਚ ਦਰਸਾਉਂਦੀ ਹੈ, ਇਹ ਕਈ ਲੇਖਕਾਂ ਦੁਆਰਾ ਲਿਖੀ ਗਈ ਹੈ; ਦਾਊਦ ਨੇ 73 ਜ਼ਬੂਰ ਲਿਖੇ, ਆਸਾਫ਼ ਨੇ 12, ਕੋਰਹ ਦੇ ਪੁੱਤਰਾਂ ਨੇ 9, ਸੁਲੇਮਾਨ ਨੇ 3, ਏਥਾਨ ਅਤੇ ਮੂਸਾ ਨੇ ਇੱਕ-ਇੱਕ ਜ਼ਬੂਰ ਨੂੰ ਲਿਖਿਆ (ਜ਼ਬੂਰ 89, 90)। ਅਤੇ ਕੁੱਲ 51 ਜ਼ਬੂਰਾਂ ਦੇ ਲੇਖਕ ਅਗਿਆਤ ਹਨ। ਸੁਲੇਮਾਨ ਅਤੇ ਮੂਸਾ ਨੂੰ ਛੱਡ ਕੇ, ਬਾਕੀ ਜ਼ਿਆਦਾਤਰ ਲੇਖਕ ਜਾਜਕ ਜਾਂ ਲੇਵੀ ਸਨ, ਜੋ ਦਾਊਦ ਦੇ ਸ਼ਾਸਨਕਾਲ ਦੇ ਦੌਰਾਨ ਪਰਮੇਸ਼ੁਰ ਦੀ ਪਵਿੱਤਰ ਸਥਾਨ ਵਿੱਚ ਅਰਾਧਨਾ ਲਈ ਸੰਗੀਤ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਸਨ। \is ਤਾਰੀਖ਼ ਅਤੇ ਲਿਖਣ ਦਾ ਸਥਾਨ \ip ਇਹ ਪੁਸਤਕ ਲਗਭਗ 1440-430 ਈ. ਪੂ. ਦੇ ਵਿਚਕਾਰ ਲਿਖੀ ਗਈ। \ip ਵਿਅਕਤੀਗਤ ਜ਼ਬੂਰਾਂ ਨੂੰ ਲਿਖਣ ਦੀ ਸ਼ੁਰੂਆਤ ਇਤਿਹਾਸ ਵਿੱਚ ਮੂਸਾ ਦੇ ਸਮੇਂ ਤੋਂ ਹੋਈ ਅਤੇ ਦਾਊਦ, ਆਸਾਫ਼, ਅਤੇ ਅਜਰਾ ਵੰਸ਼ੀ ਦੇ ਸਮੇਂ ਤੱਕ ਲਿਖੇ ਗਏ ਜੋ ਕਿ ਸ਼ਾਇਦ ਬਾਬਲ ਦੀ ਗ਼ੁਲਾਮੀ ਤੋਂ ਬਾਅਦ ਰਹਿੰਦਾ ਸੀ। ਇਸ ਦਾ ਅਰਥ ਇਹ ਹੈ ਕਿ ਪੁਸਤਕ ਦੀਆਂ ਲਿਖਤਾਂ ਇੱਕ ਹਜ਼ਾਰ ਸਾਲ ਦਾ ਸਮਾਂ ਤੈਅ ਕਰਦੀਆਂ ਹਨ। \is ਪ੍ਰਾਪਤ ਕਰਤਾ \ip ਇਸਰਾਏਲ ਕੌਮ ਲਈ, ਇਹ ਯਾਦ ਦਿਲਾਉਣ ਲਈ ਕਿ ਪਰਮੇਸ਼ੁਰ ਨੇ ਉਨ੍ਹਾਂ ਦੇ ਲਈ ਅਤੇ ਵਿਸ਼ਵਾਸੀਆਂ ਦੇ ਲਈ ਇਤਿਹਾਸ ਵਿਚ ਕੀ-ਕੀ ਕੀਤਾ ਹੈ। \is ਉਦੇਸ਼ \ip ਜ਼ਬੂਰ ਵਿੱਚ ਪਰਮੇਸ਼ੁਰ ਅਤੇ ਉਸ ਦੀ ਸ੍ਰਿਸ਼ਟੀ, ਯੁੱਧ, ਅਰਾਧਨਾ, ਗਿਆਨ, ਪਾਪ ਅਤੇ ਬਦੀ, ਫ਼ੈਸਲਾ, ਨਿਆਂ ਅਤੇ ਮਸੀਹ ਦੇ ਆਉਣ ਵਰਗੇ ਵਿਸ਼ੇ ਸ਼ਾਮਿਲ ਹਨ। ਇਸ ਪੁਸਤਕ ਦੇ ਬਹੁਤ ਸਾਰੇ ਪੰਨਿਆਂ ਵਿੱਚ ਜ਼ਬੂਰ ਆਪਣੇ ਪਾਠਕਾਂ ਨੂੰ ਪਰਮੇਸ਼ੁਰ ਦੀ ਵਡਿਆਈ ਕਰਨ ਲਈ ਉਤਸ਼ਾਹਿਤ ਕਰਦੇ ਹਨ, ਇਸ ਲਈ ਕਿ ਉਹ ਕੌਣ ਹੈ ਅਤੇ ਉਸ ਨੇ ਕੀ-ਕੀ ਕੀਤਾ ਹੈ। ਜ਼ਬੂਰ ਸਾਡੇ ਪਰਮੇਸ਼ੁਰ ਦੀ ਮਹਾਨਤਾ ਨੂੰ ਪ੍ਰਕਾਸ਼ਮਾਨ ਕਰਦੇ ਹਨ, ਮੁਸੀਬਤ ਦੇ ਸਮੇਂ ਵਿੱਚ ਸਾਡੇ ਪ੍ਰਤੀ ਉਸ ਦੀ ਵਫ਼ਾਦਾਰੀ ਦੀ ਪੁਸ਼ਟੀ ਕਰਦੇ ਹਨ, ਅਤੇ ਸਾਨੂੰ ਉਸ ਦੇ ਬਚਨ ਦੀ ਸੰਪੂਰਨ ਕੇਂਦਰੀਤਾ ਬਾਰੇ ਯਾਦ ਕਰਾਉਂਦੇ ਹਨ। \is ਵਿਸ਼ਾ-ਵਸਤੂ \ip ਉਸਤਤ \iot ਰੂਪ-ਰੇਖਾ \io1 1. ਮਸੀਹ ਦੀ ਪੁਸਤਕ — 1:1-41:13 \io1 2. ਇੱਛਾ ਦੀ ਪੁਸਤਕ — 42:1-72:20 \io1 3. ਇਸਰਾਏਲ ਦੀ ਪੁਸਤਕ — 73:1-89:52 \io1 4. ਪਰਮੇਸ਼ੁਰ ਦੇ ਰਾਜ ਦੀ ਪੁਸਤਕ — 90:1-106:48 \io1 5. ਉਸਤਤ ਦੀ ਪੁਸਤਕ — 107:1-150:6 \c 1 \ms ਪਹਿਲਾ ਭਾਗ \mr ਜ਼ਬੂਰ 1-41 \q \v 1 ਧੰਨ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਸਮਝ ਉੱਤੇ ਨਹੀਂ ਚੱਲਦਾ, \q ਨਾ ਪਾਪੀਆਂ ਦੇ ਰਾਹ ਵਿੱਚ ਖੜ੍ਹਾ ਹੁੰਦਾ, \q ਅਤੇ ਨਾ ਮਖ਼ੌਲੀਆਂ ਦੀ ਮੰਡਲੀ ਵਿੱਚ ਬੈਠਦਾ ਹੈ! \q \v 2 ਪਰ ਉਹ ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ; \q ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ। \q \v 3 ਉਹ ਤਾਂ ਉਸ ਦਰਖ਼ਤ ਵਰਗਾ ਹੋਵੇਗਾ, ਜਿਹੜਾ ਵਗਦੇ ਪਾਣੀਆਂ ਉੱਤੇ ਲਾਇਆ ਹੋਇਆ ਹੈ, \q ਜਿਹੜਾ ਰੁੱਤ ਸਿਰ ਆਪਣਾ ਫਲ ਦਿੰਦਾ ਹੈ, \q ਜਿਸ ਦੇ ਪੱਤੇ ਨਹੀਂ ਕੁਮਲਾਉਂਦੇ, \q ਅਤੇ ਜੋ ਕੁਝ ਉਹ ਕਰੇ ਉਹ ਸਫ਼ਲ ਹੁੰਦਾ ਹੈ। \q \v 4 ਦੁਸ਼ਟ ਅਜਿਹੇ ਨਹੀਂ ਹੁੰਦੇ \q ਪਰ ਉਹ ਘਾਹ-ਫੂਸ ਵਰਗੇ ਹੁੰਦੇ ਹਨ, ਜਿਸ ਨੂੰ ਪੌਣ ਉਡਾ ਲੈ ਜਾਂਦੀ ਹੈ। \q \v 5 ਇਸ ਲਈ ਦੁਸ਼ਟ ਨਿਆਂ ਵਿੱਚ ਖੜੇ ਨਹੀਂ ਰਹਿ ਸਕਣਗੇ, \q ਨਾ ਪਾਪੀ ਧਰਮੀਆਂ ਦੀ ਮੰਡਲੀ ਵਿੱਚ, \q \v 6 ਕਿਉਂ ਜੋ ਯਹੋਵਾਹ ਧਰਮੀਆਂ ਦਾ ਰਾਹ ਜਾਣਦਾ ਹੈ, \q ਪਰ ਦੁਸ਼ਟਾਂ ਦਾ ਰਾਹ ਨਾਸ ਹੋ ਜਾਵੇਗਾ। \c 2 \s ਪਰਮੇਸ਼ੁਰ ਦਾ ਮਸਹ ਕੀਤਾ ਹੋਇਆ ਰਾਜਾ \q \v 1 ਕੌਮਾਂ ਕਿਸ ਗੱਲ ਲਈ ਡੰਡ ਪਾਉਂਦੀਆਂ ਹਨ, \q ਅਤੇ ਦੇਸ਼-ਦੇਸ਼ ਦੇ ਲੋਕ ਕਿਉਂ ਵਿਅਰਥ ਸੋਚ ਸੋਚਦੇ ਹਨ? \q \v 2 ਯਹੋਵਾਹ ਅਤੇ ਉਸ ਦੇ ਮਸੀਹ ਦੇ ਵਿਰੁੱਧ ਧਰਤੀ ਦੇ ਰਾਜੇ ਉੱਠ ਖੜੇ ਹੋਏ, \q ਅਤੇ ਹਾਕਮ ਆਪਸ ਵਿੱਚ ਮਤਾ ਪਕਾਉਂਦੇ ਹਨ, \q \v 3 ਕਿ ਆਓ, ਅਸੀਂ ਉਨ੍ਹਾਂ ਦੇ ਬੰਧਨਾਂ ਨੂੰ ਤੋੜ ਦੇਈਏ, \q ਅਤੇ ਉਨ੍ਹਾਂ ਦੀਆਂ ਰੱਸੀਆਂ ਆਪਣੇ ਉੱਤੋਂ ਲਾਹ ਸੁੱਟੀਏ। \q \v 4 ਜਿਹੜਾ ਸਵਰਗ ਵਿੱਚ ਬੈਠਾ ਹੈ ਉਹ ਹੱਸੇਗਾ, \q ਪ੍ਰਭੂ ਉਹਨਾਂ ਨੂੰ ਮਖ਼ੌਲਾਂ ਵਿੱਚ ਉਡਾਵੇਗਾ। \q \v 5 ਤਦ ਉਹ ਉਹਨਾਂ ਨਾਲ ਆਪਣੇ ਕ੍ਰੋਧ ਵਿੱਚ ਬੋਲੇਗਾ, \q ਅਤੇ ਆਪਣੇ ਕ੍ਰੋਧ ਨਾਲ ਉਹਨਾਂ ਨੂੰ ਘਬਰਾਹਟ ਵਿੱਚ ਪਾ ਦੇਵਾਂਗਾ। \q \v 6 ਪਰ ਮੈਂ ਆਪਣੇ ਯਰੂਸ਼ਲਮ ਸ਼ਹਿਰ \q ਅਰਥਾਤ ਪਵਿੱਤਰ ਪਰਬਤ ਸੀਯੋਨ ਉੱਤੇ ਆਪਣੇ ਪਾਤਸ਼ਾਹ ਨੂੰ ਬਿਠਾ ਦਿੱਤਾ ਹੈ। \q \v 7 ਮੈਂ ਬਚਨ ਦਾ ਪ੍ਰਚਾਰ ਕਰਾਂਗਾ, \q ਯਹੋਵਾਹ ਨੇ ਮੈਨੂੰ ਆਖਿਆ ਹੈ ਕਿ ਤੂੰ ਮੇਰਾ ਪੁੱਤਰ ਹੈਂ, \q ਮੈਂ ਅੱਜ ਤੈਨੂੰ ਜਨਮ ਦਿੱਤਾ ਹੈ। \q \v 8 ਮੈਥੋਂ ਮੰਗ ਅਤੇ ਮੈਂ ਕੌਮਾਂ ਨੂੰ ਤੇਰੀ ਮਿਰਾਸ, \q ਅਤੇ ਧਰਤੀ ਦੇ ਕੰਢੇ ਤੇਰੀ ਮਿਲਖ਼ ਕਰ ਦਿਆਂਗਾ। \q \v 9 ਤੂੰ ਲੋਹੇ ਦੇ ਡੰਡੇ ਨਾਲ ਉਹਨਾਂ ਨੂੰ ਭੰਨ ਸੁੱਟੇਂਗਾ, \q ਘੁਮਿਆਰ ਦੇ ਭਾਂਡੇ ਵਾਂਗੂੰ ਤੂੰ ਉਹਨਾਂ ਨੂੰ ਚਕਨਾ-ਚੂਰ ਕਰ ਦੇਵੇਂਗਾ। \q \v 10 ਇਸ ਲਈ ਹੁਣ ਹੇ ਰਾਜਿਓ, ਸਿਆਣੇ ਬਣੋ, \q ਅਤੇ ਹੇ ਧਰਤੀ ਦੇ ਨਿਆਂਈਓ, ਤੁਸੀਂ ਸਮਝ ਜਾਓ। \q \v 11 ਭੈਅ ਨਾਲ ਯਹੋਵਾਹ ਦੀ ਸੇਵਾ ਕਰੋ \q ਅਤੇ ਕੰਬਦੇ-ਕੰਬਦੇ ਅਨੰਦ ਮਨਾਓ, \q \v 12 ਪੁੱਤਰ ਨੂੰ ਚੁੰਮੋ ਕਿਤੇ ਅਜਿਹਾ ਨਾ ਹੋਵੇ ਉਹ ਕ੍ਰੋਧ ਵਿੱਚ ਆਵੇ, \q ਅਤੇ ਤੁਸੀਂ ਰਾਹ ਦੇ ਵਿੱਚ ਹੀ ਨਾਸ ਹੋ ਜਾਓ, \q ਕਿਉਂ ਜੋ ਉਸ ਦਾ ਕ੍ਰੋਧ ਛੇਤੀ ਭੜਕ ਉੱਠੇਗਾ। \q ਧੰਨ ਹਨ ਓਹ ਜਿਹੜੇ ਉਸ ਵਿੱਚ ਪਨਾਹ ਲੈਂਦੇ ਹਨ। \c 3 \s ਸਹਾਇਤਾ ਦੇ ਲਈ ਸਵੇਰ ਦੀ ਪ੍ਰਾਰਥਨਾ \d ਦਾਊਦ ਦਾ ਭਜਨ। ਜਦੋਂ ਉਹ ਆਪਣੇ ਪੁੱਤਰ ਅਬਸ਼ਾਲੋਮ ਦੇ ਅੱਗੋਂ ਭੱਜਦਾ ਸੀ। \q \v 1 ਹੇ ਯਹੋਵਾਹ ਮੇਰੇ ਵਿਰੋਧੀ ਕਿੰਨੇ ਹੀ ਵੱਧ ਗਏ ਹਨ, \q ਮੇਰੇ ਵਿਰੁੱਧ ਬਹੁਤ ਉੱਠ ਖੜੇ ਹੋਏ ਹਨ। \q \v 2 ਬਹੁਤੇ ਮੇਰੀ ਜਾਨ ਦੇ ਲਈ ਆਖਦੇ ਹਨ, \q ਕਿ ਪਰਮੇਸ਼ੁਰ ਵੱਲੋਂ ਉਸ ਦੀ ਮਦਦ ਨਹੀਂ ਹੈ l ਸਲਹ। \q \v 3 ਪਰ ਹੇ ਯਹੋਵਾਹ ਤੂੰ ਮੇਰੇ ਦੁਆਲੇ ਢਾਲ਼ ਹੈਂ, \q ਮੇਰੀ ਮਹਿਮਾ ਅਤੇ ਮੇਰੇ ਸਿਰ ਦਾ ਉਠਾਉਣ ਵਾਲਾ ਹੈਂ। \q \v 4 ਮੈਂ ਆਪਣੀ ਆਵਾਜ਼ ਨਾਲ ਯਹੋਵਾਹ ਨੂੰ ਪੁਕਾਰਦਾ ਹਾਂ, \q ਉਹ ਆਪਣੇ ਪਵਿੱਤਰ ਪਰਬਤ ਤੋਂ ਮੈਨੂੰ ਉੱਤਰ ਦਿੰਦਾ ਹੈ। ਸਲਹ। \q \v 5 ਮੈਂ ਲੰਮਾ ਪੈ ਗਿਆ ਅਤੇ ਸੌਂ ਗਿਆ, \q ਮੈਂ ਜਾਗ ਉੱਠਿਆ, ਕਿਉਂਕਿ ਯਹੋਵਾਹ ਮੈਨੂੰ ਸੰਭਾਲਦਾ ਹੈ। \q \v 6 ਮੈਂ ਉਹਨਾਂ ਦਸ ਹਜ਼ਾਰਾਂ ਤੋਂ ਨਹੀਂ ਡਰਾਂਗਾ, \q ਜਿਨ੍ਹਾਂ ਨੇ ਆਲੇ-ਦੁਆਲੇ ਮੇਰੇ ਵਿਰੁੱਧ ਘੇਰਾ ਪਾ ਲਿਆ ਹੈ। \q \v 7 ਹੇ ਯਹੋਵਾਹ, ਉੱਠ! ਮੇਰੇ ਪਰਮੇਸ਼ੁਰ ਮੈਨੂੰ ਬਚਾ, \q ਤੂੰ ਤਾਂ ਮੇਰੇ ਸਾਰੇ ਵੈਰੀਆਂ ਦੇ ਜਬਾੜਿਆਂ ਉੱਤੇ ਮਾਰਿਆ ਹੈ, \q ਅਤੇ ਦੁਸ਼ਟਾਂ ਦੇ ਦੰਦ ਭੰਨ ਸੁੱਟੇ ਹਨ। \q \v 8 ਬਚਾਓ ਯਹੋਵਾਹ ਵੱਲੋਂ ਹੈ, \q ਤੇਰੀ ਬਰਕਤ ਤੇਰੀ ਪਰਜਾ ਉੱਤੇ ਹੋਵੇ। ਸਲਹ। \c 4 \s ਸਹਾਇਤਾ ਦੇ ਲਈ ਸ਼ਾਮ ਦੀ ਪ੍ਰਾਰਥਨਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ: ਤਾਰ ਵਾਲੇ ਵਾਜਿਆਂ ਨਾਲ। ਦਾਊਦ ਦਾ ਭਜਨ। \q \v 1 ਜਦੋਂ ਮੈਂ ਤੈਨੂੰ ਪੁਕਾਰਾਂ, ਤੂੰ ਮੈਨੂੰ ਉੱਤਰ ਦੇ, ਹੇ ਮੇਰੇ ਧਰਮ ਦੇ ਪਰਮੇਸ਼ੁਰ। \q ਜਦ ਮੈਂ ਮੁਸੀਬਤ ਵਿੱਚ ਸੀ, ਤੂੰ ਮੈਨੂੰ ਖੁੱਲ੍ਹ ਦਿੱਤੀ, \q ਮੇਰੇ ਉੱਤੇ ਦਯਾ ਕਰ ਕੇ ਮੇਰੀ ਪ੍ਰਾਰਥਨਾ ਸੁਣ ਲੈ। \q \v 2 ਹੇ ਮਨੁੱਖ ਦੇ ਪੁੱਤਰੋ, ਤੁਸੀਂ ਕਦੋਂ ਤੱਕ ਮੇਰੀ ਮਹਿਮਾ ਦਾ ਅਨਾਦਰ ਕਰੋਗੇ, \q ਵਿਅਰਥ ਨਾਲ ਪ੍ਰੀਤ ਲਾਓਗੇ, ਝੂਠ ਨੂੰ ਭਾਲੋਗੇ? ਸਲਹ। \q \v 3 ਪਰ ਇਹ ਜਾਣੋ ਕਿ ਯਹੋਵਾਹ ਨੇ ਪਵਿੱਤਰ ਜਨ ਨੂੰ ਆਪਣੇ ਲਈ ਵੱਖਰਾ ਕਰ ਰੱਖਿਆ ਹੈ। \q ਜਦੋਂ ਮੈਂ ਉਹ ਨੂੰ ਪੁਕਾਰਾਂ ਯਹੋਵਾਹ ਮੇਰੀ ਸੁਣੇਗਾ। \q \v 4 ਕੰਬ ਜਾਓ ਅਤੇ ਪਾਪ ਨਾ ਕਰੋ, \q ਆਪਣਿਆਂ ਬਿਸਤਰਿਆਂ ਉੱਤੇ ਆਪਣੇ ਮਨਾਂ ਵਿੱਚ ਸੋਚੋ ਅਤੇ ਚੁੱਪ ਰਹੋ। ਸਲਹ। \q \v 5 ਧਰਮ ਦੇ ਬਲੀਦਾਨ ਚੜਾਓ, \q ਅਤੇ ਯਹੋਵਾਹ ਉੱਤੇ ਆਸ ਰੱਖੋ। \q \v 6 ਬਹੁਤੇ ਇਹ ਆਖਦੇ ਹਨ ਕਿ ਸਾਨੂੰ ਕੌਣ ਕੁਝ ਭਲਿਆਈ ਵਿਖਾਵੇਗਾ? \q ਹੇ ਯਹੋਵਾਹ, ਆਪਣੇ ਮੁੱਖੜੇ ਨੂੰ ਸਾਡੇ ਉੱਤੇ ਚਮਕਾ। \q \v 7 ਤੂੰ ਮੇਰੇ ਮਨ ਵਿੱਚ ਉਨ੍ਹਾਂ ਦੇ ਨਾਲੋਂ, \q ਜਦੋਂ ਦਾਣੇ ਅਤੇ ਦਾਖਰਸ ਬਹੁਤ ਹੋ ਗਏ ਹਨ, ਵਧੇਰੇ ਅਨੰਦ ਪਾ ਦਿੱਤਾ ਹੈ। \q \v 8 ਮੈਂ ਸ਼ਾਂਤੀ ਨਾਲ ਲੇਟਦਿਆਂ ਹੀ ਸੌਂ ਜਾਂਵਾਂਗਾ, \q ਕਿਉਂ ਜੋ ਹੇ ਯਹੋਵਾਹ, ਤੂੰ ਹੀ ਮੈਨੂੰ ਸ਼ਾਂਤੀ ਵਿੱਚ ਵਸਾਉਂਦਾ ਹੈਂ। \c 5 \s ਸੁਰੱਖਿਆ ਦੇ ਲਈ ਪ੍ਰਾਰਥਨਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ: ਬੰਸਰੀਆਂ ਦੇ ਨਾਲ। ਦਾਊਦ ਦਾ ਭਜਨ। \q \v 1 ਹੇ ਯਹੋਵਾਹ, ਮੇਰੀਆਂ ਗੱਲਾਂ ਵੱਲ ਕੰਨ ਲਾ, \q ਅਤੇ ਮੇਰੀ ਹੂੰਗਣ ਉੱਤੇ ਧਿਆਨ ਕਰ। \q \v 2 ਹੇ ਮੇਰੇ ਪਾਤਸ਼ਾਹ, ਹੇ ਮੇਰੇ ਪਰਮੇਸ਼ੁਰ ਮੇਰੀ ਦੁਹਾਈ ਦੀ ਅਵਾਜ਼ ਸੁਣ, \q ਕਿਉਂ ਜੋ ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ। \q \v 3 ਹੇ ਯਹੋਵਾਹ, ਤੂੰ ਅੰਮ੍ਰਿਤ ਵੇਲੇ ਮੇਰੀ ਅਵਾਜ਼ ਸੁਣੇਗਾ, \q ਅੰਮ੍ਰਿਤ ਵੇਲੇ ਮੈਂ ਤੇਰੇ ਅੱਗੇ ਆਪਣੀ ਬੇਨਤੀ ਰੱਖਾਂਗਾ ਅਤੇ ਤੇਰੀ ਉਡੀਕ ਕਰਾਂਗਾ। \q \v 4 ਕਿਉਂਕਿ ਤੂੰ ਅਜਿਹਾ ਪਰਮੇਸ਼ੁਰ ਨਹੀਂ ਜੋ ਦੁਸ਼ਟਤਾਈ ਤੋਂ ਪਰਸੰਨ ਹੋਵੇਂ, \q ਬਦੀ ਤੇਰੇ ਨਾਲ ਰਹਿ ਨਹੀਂ ਸਕਦੀ। \q \v 5 ਘਮੰਡੀ ਤੇਰੀਆਂ ਅੱਖਾਂ ਅੱਗੇ ਖੜ੍ਹੇ ਨਹੀਂ ਹੋ ਸਕਦੇ, \q ਤੂੰ ਸਾਰਿਆਂ ਬਦਕਾਰਾਂ ਨਾਲ ਵੈਰ ਰੱਖਦਾ ਹੈਂ। \q \v 6 ਤੂੰ ਝੂਠ ਮਾਰਨ ਵਾਲਿਆਂ ਦਾ ਨਾਸ ਕਰਦਾ ਹੈਂ। \q ਯਹੋਵਾਹ ਖੂਨੀ ਅਤੇ ਛਲੀਏ ਤੋਂ ਘਿਣ ਕਰਦਾ ਹੈ। \q \v 7 ਪਰ ਮੈਂ ਤੇਰੀ ਵੱਡੀ ਦਯਾ ਦੇ ਕਾਰਨ ਤੇਰੇ ਭਵਨ ਵਿੱਚ ਆਵਾਂਗਾ, \q ਮੈਂ ਤੇਰਾ ਭੈਅ ਮੰਨ ਕੇ ਤੇਰੀ ਪਵਿੱਤਰ ਹੈਕਲ ਵਿੱਚ ਮੱਥਾ ਟੇਕਾਂਗਾ। \q \v 8 ਹੇ ਯਹੋਵਾਹ, ਮੇਰੇ ਘਾਤੀਆਂ ਦੇ ਕਾਰਨ ਆਪਣੇ ਧਰਮ ਵਿੱਚ ਮੇਰੀ ਅਗਵਾਈ ਕਰ, \q ਮੇਰੇ ਅੱਗੇ ਆਪਣਾ ਰਾਹ ਸਿੱਧਾ ਕਰ, \q \v 9 ਕਿਉਂ ਜੋ ਉਹਨਾਂ ਦੇ ਮੂੰਹ ਵਿੱਚ ਕੋਈ ਸਚਿਆਈ ਨਹੀਂ, \q ਉਹਨਾਂ ਦਾ ਮਨ ਤਬਾਹੀ ਨਾਲ ਭਰਿਆ ਹੈ, \q ਉਹਨਾਂ ਦਾ ਸੰਘ ਖੁੱਲੀ ਹੋਈ ਕਬਰ ਹੈ, \q ਉਹ ਆਪਣੀਆਂ ਜੀਭਾਂ ਨਾਲ ਵਲ-ਛਲ ਕਰਦੇ ਹਨ। \q \v 10 ਹੇ ਪਰਮੇਸ਼ੁਰ, ਤੂੰ ਉਹਨਾਂ ਨੂੰ ਦੋਸ਼ੀ ਠਹਿਰਾ, \q ਉਹ ਆਪਣੀਆਂ ਯੋਜਨਾਵਾਂ ਦੇ ਕਾਰਨ ਡਿੱਗ ਪੈਣ, \q ਉਹਨਾਂ ਦੇ ਅਪਰਾਧਾਂ ਦੇ ਬਹੁਤ ਹੋਣ ਕਾਰਨ ਉਹਨਾਂ ਨੂੰ ਕੱਢ ਦੇ, \q ਕਿਉਂ ਜੋ ਉਹ ਤੇਰੇ ਵਿਰੁੱਧ ਵਿਦਰੋਹ ਕਰਦੇ ਹਨ। \q \v 11 ਪਰ ਸਭ ਜੋ ਤੇਰੀ ਸ਼ਰਨ ਆਏ ਹਨ ਅਨੰਦ ਹੋਣ, \q ਉਹ ਸਦਾ ਜੈ-ਜੈਕਾਰ ਕਰਨ ਕਿ ਤੂੰ ਉਹਨਾਂ ਨੂੰ ਬਚਾਉਂਦਾ ਹੈਂ, \q ਅਤੇ ਤੇਰੇ ਨਾਮ ਦੇ ਪ੍ਰੇਮੀ ਤੇਰੇ ਤੋਂ ਬਾਗ-ਬਾਗ ਹੋਣ। \q \v 12 ਹੇ ਯਹੋਵਾਹ, ਤੂੰ ਤਾਂ ਧਰਮੀ ਨੂੰ ਬਰਕਤ ਦੇਵੇਂਗਾ \q ਅਤੇ ਆਪਣੀ ਕਿਰਪਾ ਦੀ ਢਾਲ਼ ਨਾਲ ਤੂੰ ਉਹ ਨੂੰ ਘੇਰੀਂ ਰੱਖੇਂਗਾ। \c 6 \s ਸੰਕਟ ਦੇ ਸਮੇਂ ਦਯਾ ਲਈ ਪ੍ਰਾਰਥਨਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ: ਤਾਰ ਵਾਲੇ ਵਾਜਿਆਂ ਨਾਲ। ਖਰਜ਼ ਦੇ ਰਾਗ ਵਿੱਚ ਦਾਊਦ ਦਾ ਭਜਨ। \q \v 1 ਹੇ ਯਹੋਵਾਹ, ਤੂੰ ਆਪਣੇ ਕ੍ਰੋਧ ਨਾਲ ਮੈਨੂੰ ਦਬਕਾ ਨਾ ਦੇ, \q ਨਾ ਆਪਣੇ ਤੇਜ ਕੋਪ ਨਾਲ ਮੈਨੂੰ ਤਾੜ। \q \v 2 ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ ਕਿਉਂ ਜੋ ਮੈ ਕੁਮਲਾ ਰਿਹਾ ਹਾਂ, \q ਹੇ ਯਹੋਵਾਹ, ਮੈਨੂੰ ਚੰਗਾ ਕਰ ਕਿਉਂ ਜੋ ਮੇਰੀਆਂ ਹੱਡੀਆਂ ਬੇਚੈਨ ਹਨ। \q \v 3 ਮੇਰੀ ਜਾਨ ਵੀ ਅੱਤ ਘਬਰਾਈ ਹੋਈ ਹੈ, \q ਅਤੇ ਤੂੰ ਯਹੋਵਾਹ, ਕਦੋਂ ਤੱਕ? \q \v 4 ਹੇ ਯਹੋਵਾਹ, ਮੁੜ ਆ, ਮੇਰੀ ਜਾਨ ਨੂੰ ਛੁਡਾ, \q ਆਪਣੀ ਦਯਾ ਦੇ ਕਾਰਨ ਮੈਨੂੰ ਬਚਾ, \q \v 5 ਕਿਉਂ ਜੋ ਮੌਤ ਤੋਂ ਬਾਅਦ ਤੇਰਾ ਸਿਮਰਨ ਨਹੀਂ, \q ਪਤਾਲ ਵਿੱਚ ਕੌਣ ਤੇਰਾ ਧੰਨਵਾਦ ਕਰੇਗਾ? \q \v 6 ਮੈਂ ਧਾਹਾਂ ਮਾਰਦਾ-ਮਾਰਦਾ ਥੱਕ ਗਿਆ, \q ਸਾਰੀ ਰਾਤ ਮੈਂ ਆਪਣੇ ਵਿਛਾਉਣੇ ਉੱਤੇ ਹੜ੍ਹ ਵਗਾ ਲੈਂਦਾ ਹਾਂ, \q ਆਪਣੇ ਹੰਝੂਆਂ ਨਾਲ ਮੈਂ ਆਪਣਾ ਮੰਜਾ ਭਿਉਂਦਾ ਹਾਂ। \q \v 7 ਮੇਰੀਆਂ ਅੱਖਾਂ ਸੋਗ ਦੇ ਮਾਰੇ ਗਲ਼ ਗਈਆਂ, \q ਉਹ ਮੇਰੇ ਵਿਰੋਧੀਆਂ ਦੇ ਕਾਰਨ ਚੁੰਨ੍ਹੀਆਂ ਹੋ ਗਈਆਂ ਹਨ। \q \v 8 ਹੇ ਤੁਸੀਂ ਸਾਰੇ ਕੁਕਰਮੀਓ, ਮੇਰੇ ਕੋਲੋਂ ਦੂਰ ਹੋ ਜਾਓ, \q ਕਿਉਂ ਜੋ ਯਹੋਵਾਹ ਨੇ ਮੇਰੇ ਰੋਣ ਦੀ ਅਵਾਜ਼ ਸੁਣ ਲਈ ਹੈ, \q \v 9 ਯਹੋਵਾਹ ਨੇ ਮੇਰੀ ਬੇਨਤੀ ਸੁਣ ਲਈ ਹੈ, \q ਯਹੋਵਾਹ ਮੇਰੀ ਪ੍ਰਾਰਥਨਾ ਕਬੂਲ ਕਰੇਗਾ। \q \v 10 ਮੇਰੇ ਸਾਰੇ ਵੈਰੀ ਲੱਜਿਆਵਾਨ ਅਤੇ ਅੱਤ ਵਿਆਕੁਲ ਹੋਣਗੇ, \q ਉਹ ਮੁੜ ਜਾਣਗੇ ਅਤੇ ਅਚਾਨਕ ਲੱਜਿਆਵਾਨ ਹੋ ਜਾਣਗੇ। \c 7 \s ਨਿਆਂ ਲਈ ਪ੍ਰਾਰਥਨਾ \d ਦਾਊਦ ਦਾ ਸ਼ੀਗਾਯੋਨ ਨਾਮਕ ਭਜਨ ਜੋ ਉਸ ਨੇ ਬਿਨਯਾਮੀਨ ਕੂਸ਼ ਦੀਆਂ ਗੱਲਾਂ ਦੇ ਕਾਰਨ ਯਹੋਵਾਹ ਦੇ ਸਾਹਮਣੇ ਗਾਇਆ ਸੀ। \q \v 1 ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੈਂ ਤੇਰੀ ਪਨਾਹ ਲੈਂਦਾ ਹਾਂ! \q ਤੂੰ ਮੈਨੂੰ ਮੇਰੇ ਸਭ ਪਿੱਛਾ ਕਰਨ ਵਾਲਿਆਂ ਤੋਂ ਬਚਾ ਕੇ ਛੁਡਾ ਲੈ, \q \v 2 ਕਿਤੇ ਅਜਿਹਾ ਨਾ ਹੋਵੇ ਕਿ ਕੋਈ ਬੱਬਰ ਸ਼ੇਰ ਵਾਂਗੂੰ ਮੇਰੀ ਜਿੰਦ ਨੂੰ ਪਾੜ ਖਾਵੇ, \q ਅਤੇ ਕੋਈ ਛੁਡਾਉਣ ਵਾਲਾ ਨਾ ਹੋਣ ਕਰਕੇ ਉਹ ਮੇਰੇ ਟੋਟੇ-ਟੋਟੇ ਕਰ ਛੱਡੇ। \q \v 3 ਹੇ ਯਹੋਵਾਹ ਮੇਰੇ ਪਰਮੇਸ਼ੁਰ, ਜੇ ਮੇਰੇ ਕੋਲੋਂ ਇਹ ਹੋਇਆ ਹੋਵੇ, \q ਜੇ ਮੇਰੇ ਹੱਥੋਂ ਬਦੀ ਹੋਈ ਹੋਵੇ, \q \v 4 ਜੇ ਮੈਂ ਆਪਣੇ ਸਾਥੀ ਨਾਲ ਬੁਰਿਆਈ ਕੀਤੀ ਹੋਵੇ, \q ਸਗੋਂ ਮੈਂ ਤਾਂ ਆਪਣੇ ਬੇ ਸਬੱਬੋਂ ਵਿਰੋਧੀ ਨੂੰ ਛੁਡਾਇਆ ਹੈ \q \v 5 ਤਾਂ ਵੈਰੀ ਮੇਰੀ ਜਾਨ ਦਾ ਪਿੱਛਾ ਕਰ ਕੇ ਉਹ ਨੂੰ ਫੜ ਲਵੇ, \q ਅਤੇ ਮੇਰੀ ਜਿੰਦ ਨੂੰ ਧਰਤੀ ਉੱਤੇ ਮਿੱਧ ਦੇਵੇ, \q ਅਤੇ ਮੇਰੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾਵੇ। ਸਲਹ। \q \v 6 ਹੇ ਯਹੋਵਾਹ, ਆਪਣੇ ਕ੍ਰੋਧ ਨਾਲ ਉੱਠ, \q ਮੇਰੇ ਵਿਰੋਧੀਆਂ ਦੇ ਗ਼ਜ਼ਬ ਦੇ ਵਿਰੁੱਧ ਉੱਠ, \q ਅਤੇ ਮੇਰੇ ਲਈ ਜਾਗ। ਤੂੰ ਨਿਆਂ ਦਾ ਹੁਕਮ ਕੀਤਾ ਹੈ। \q \v 7 ਉੱਮਤਾਂ ਦੀ ਮੰਡਲੀ ਮੇਰੇ ਦੁਆਲੇ ਆਵੇ, \q ਅਤੇ ਉਨ੍ਹਾਂ ਦੇ ਕਾਰਨ ਤੂੰ ਉਤਾਹਾਂ ਨੂੰ ਮੁੜ ਜਾ। \q \v 8 ਯਹੋਵਾਹ ਕੌਮਾਂ ਦਾ ਨਿਆਂ ਕਰੇਗਾ, \q ਹੇ ਯਹੋਵਾਹ, ਮੇਰੇ ਧਰਮ ਅਤੇ ਮੇਰੀ ਸਿਧਿਆਈ ਦੇ ਅਨੁਸਾਰ ਮੇਰਾ ਨਿਆਂ ਕਰ। \q \v 9 ਦੁਸ਼ਟਾਂ ਦੀ ਬਦੀ ਮੁੱਕ ਜਾਵੇ ਪਰ ਤੂੰ ਧਰਮੀ ਨੂੰ ਦ੍ਰਿੜ੍ਹ ਕਰ, \q ਹੇ ਧਰਮੀ ਪਰਮੇਸ਼ੁਰ, ਜੋ ਦਿਲਾਂ ਅਤੇ ਗੁਰਦਿਆਂ ਨੂੰ ਜਾਚਦਾ ਹੈਂ। \q \v 10 ਮੇਰੀ ਢਾਲ਼ ਪਰਮੇਸ਼ੁਰ ਦੇ ਕੋਲ ਹੈ, \q ਜਿਹੜਾ ਸਿੱਧੇ ਮਨ ਵਾਲਿਆਂ ਦਾ ਬਚਾਉਣ ਵਾਲਾ ਹੈ। \q \v 11 ਪਰਮੇਸ਼ੁਰ ਸੱਚਾ ਨਿਆਈਂ ਹੈ, \q ਹਾਂ, ਇੱਕ ਪਰਮੇਸ਼ੁਰ ਜਿਹੜਾ ਰੋਜ਼ ਕ੍ਰੋਧਵਾਨ ਰਹਿੰਦਾ ਹੈ। \q \v 12 ਜੇ ਮਨੁੱਖ ਨਾ ਮੁੜੇ, ਤਾਂ ਉਹ ਆਪਣੀ ਤਲਵਾਰ ਤਿੱਖੀ ਕਰੇਗਾ, \q ਉਸ ਨੇ ਆਪਣਾ ਧਣੁੱਖ ਝੁਕਾ ਕੇ ਤਿਆਰ ਕਰ ਰੱਖਿਆ ਹੈ। \q \v 13 ਉਹ ਨੇ ਉਸ ਲਈ ਮੌਤ ਦਾ ਸ਼ਸਤਰ ਵੀ ਤਿਆਰ ਕੀਤਾ ਹੈ, \q ਉਹ ਆਪਣੇ ਤੀਰਾਂ ਨੂੰ ਅਗਨ-ਬਾਣ ਬਣਾਉਂਦਾ ਹੈ। \q \v 14 ਵੇਖੋ, ਦੁਸ਼ਟ ਨੂੰ ਬਦੀ ਦੀ ਪੀੜ ਲੱਗੀ ਹੋਈ ਹੈ, \q ਅਤੇ ਸ਼ਰਾਰਤ ਉਸ ਦੇ ਗਰਭ ਵਿੱਚ ਪਈ ਹੈ ਅਤੇ ਝੂਠ ਉਸ ਤੋਂ ਜੰਮਿਆ ਹੈ। \q \v 15 ਉਸ ਨੇ ਟੋਇਆ ਕੱਢਿਆ ਅਤੇ ਡੂੰਘਾ ਪੁੱਟਿਆ ਹੈ, \q ਅਤੇ ਜਿਹੜੀ ਖੱਡ ਉਸ ਨੇ ਪੁੱਟੀ ਸੀ ਉਸੇ ਵਿੱਚ ਉਹ ਆਪ ਡਿੱਗ ਪਿਆ। \q \v 16 ਉਸ ਦੀ ਸ਼ਰਾਰਤ ਉਸੇ ਦੇ ਸਿਰ ਉੱਤੇ ਮੁੜ ਆਵੇਗੀ, \q ਅਤੇ ਉਸ ਦਾ ਅਨ੍ਹੇਰ ਉਸੇ ਦੇ ਸਿਰ ਉੱਤੇ ਪਵੇਗਾ। \q \v 17 ਮੈਂ ਯਹੋਵਾਹ ਦੇ ਧਰਮ ਦੇ ਅਨੁਸਾਰ ਉਸ ਦਾ ਧੰਨਵਾਦ ਕਰਾਂਗਾ, \q ਅਤੇ ਮੈਂ ਅੱਤ ਮਹਾਨ ਯਹੋਵਾਹ ਦੇ ਨਾਮ ਦੀ ਉਸਤਤ ਗਾਵਾਂਗਾ। \c 8 \s ਪਰਮੇਸ਼ੁਰ ਦੀ ਮਹਿਮਾ ਅਤੇ ਮਨੁੱਖ ਦਾ ਗੌਰਵ \d ਪ੍ਰਧਾਨ ਵਜਾਉਣ ਵਾਲੇ ਦੇ ਲਈ: ਗਿਤੀਜ਼ ਦੇ ਰਾਗ ਉੱਤੇ ਦਾਊਦ ਦਾ ਭਜਨ। \q \v 1 ਹੇ ਯਹੋਵਾਹ, ਸਾਡੇ ਪ੍ਰਭੂ, ਸਾਰੀ ਧਰਤੀ ਉੱਤੇ ਤੇਰਾ ਨਾਮ ਕਿੰਨ੍ਹਾਂ ਹੀ ਸ਼ਾਨਦਾਰ ਹੈ, \q ਜਿਸ ਨੇ ਆਪਣੇ ਤੇਜ ਨੂੰ ਅਕਾਸ਼ ਉੱਤੇ ਰੱਖਿਆ ਹੈ। \q \v 2 ਤੂੰ ਆਪਣਿਆਂ ਵਿਰੋਧੀਆਂ ਦੇ ਕਾਰਨ ਨਿਆਣਿਆਂ ਅਤੇ ਦੁੱਧ ਚੁੰਘਣ ਵਾਲਿਆਂ ਦੇ ਮੂੰਹੋਂ ਉਸਤਤ ਕਰਵਾਈ, \q ਤਾਂ ਜੋ ਵੈਰੀ ਅਤੇ ਬਦਲਾ ਲੈਣ ਵਾਲੇ ਨੂੰ ਚੁੱਪ ਕਰਾ ਦੇਵੇ \q \v 3 ਜਦ ਮੈਂ ਤੇਰੇ ਅਕਾਸ਼ ਨੂੰ ਵੇਖਦਾ ਹਾਂ, ਜਿਹੜਾ ਤੇਰੀ ਦਸਤਕਾਰੀ ਹੈ, \q ਨਾਲੇ ਚੰਦ ਅਤੇ ਤਾਰਿਆਂ ਨੂੰ ਜਿਹੜੇ ਤੂੰ ਕਾਇਮ ਕੀਤੇ ਹਨ, \q \v 4 ਤਾਂ ਇਨਸਾਨ ਕੀ ਹੈ, ਜੋ ਤੂੰ ਉਸ ਨੂੰ ਚੇਤੇ ਵਿੱਚ ਲਿਆਵੇ, \q ਅਤੇ ਆਦਮੀ ਜਾਇਆ ਕੀ, ਜੋ ਤੂੰ ਉਸ ਦੀ ਸੁੱਧ ਲਵੇਂ? \q \v 5 ਕਿ ਤੂੰ ਉਸ ਨੂੰ ਦੂਤਾਂ ਨਾਲੋਂ ਥੋੜਾ ਜਿਹਾ ਘੱਟ ਕੀਤਾ ਹੈ, \q ਅਤੇ ਮਹਿਮਾ ਅਤੇ ਆਦਰ ਦਾ ਮੁਕਟ ਉਸ ਦੇ ਸਿਰ ਉੱਤੇ ਰੱਖਿਆ ਹੈ! \q \v 6 ਤੂੰ ਆਪਣੀ ਦਸਤਕਾਰੀ ਉੱਤੇ ਉਹ ਨੂੰ ਹਕੂਮਤ ਦਿੱਤੀ, \q ਤੂੰ ਸਭ ਕੁਝ ਉਹ ਦੇ ਪੈਰਾਂ ਹੇਠ ਕਰ ਦਿੱਤਾ ਹੈ, \q \v 7 ਸਾਰੇ ਇੱਜੜ ਅਤੇ ਵੱਗ, \q ਸਗੋਂ ਮੈਦਾਨ ਦੇ ਸਾਰੇ ਜਾਨਵਰ, \q \v 8 ਅਕਾਸ਼ ਦੇ ਪੰਛੀ ਅਤੇ ਸਮੁੰਦਰ ਦੀਆਂ ਮੱਛੀਆਂ, \q ਅਤੇ ਸਭ ਕੁਝ ਜੋ ਸਮੁੰਦਰ ਦੇ ਵਿੱਚ ਫਿਰਦਾ ਹੈ। \q \v 9 ਹੇ ਯਹੋਵਾਹ, ਸਾਡੇ ਪ੍ਰਭੂ, ਸਾਰੀ ਧਰਤੀ ਉੱਤੇ \q ਤੇਰਾ ਨਾਮ ਕਿੰਨ੍ਹਾਂ ਹੀ ਸ਼ਾਨਦਾਰ ਹੈ! \c 9 \s ਪਰਮੇਸ਼ੁਰ ਦੇ ਨਿਆਂ ਲਈ ਧੰਨਵਾਦ ਦਾ ਭਜਨ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਮੁਲਤਬੈਨ ਦੇ ਰਾਗ ਉੱਤੇ ਦਾਊਦ ਦਾ ਭਜਨ। \q \v 1 ਹੇ ਯਹੋਵਾਹ, ਮੈਂ ਆਪਣੇ ਸਾਰੇ ਦਿਲ ਨਾਲ ਤੇਰਾ ਧੰਨਵਾਦ ਕਰਾਂਗਾ, \q ਮੈਂ ਤੇਰੇ ਸਾਰੇ ਅਚਰਜ਼ ਕੰਮਾਂ ਦਾ ਵਰਣਨ ਕਰਾਂਗਾ। \q \v 2 ਮੈਂ ਤੈਥੋਂ ਖੁਸ਼ ਅਤੇ ਬਾਗ-ਬਾਗ ਹੋਵਾਂਗਾ, \q ਹੇ ਅੱਤ ਮਹਾਨ, ਮੈਂ ਤੇਰੇ ਨਾਮ ਦੀ ਉਸਤਤ ਗਾਵਾਂਗਾ। \q \v 3 ਜਦ ਮੇਰੇ ਵੈਰੀ ਪਿਛਾਂਹ ਮੁੜਦੇ ਹਨ, \q ਉਹ ਤੇਰੇ ਸਾਹਮਣਿਓਂ ਠੇਡਾ ਖਾ ਕੇ ਨਾਸ ਹੋ ਜਾਂਦੇ ਹਨ, \q \v 4 ਕਿਉਂ ਜੋ ਤੂੰ ਮੇਰਾ ਨਿਆਂ ਅਤੇ ਮੇਰਾ ਫ਼ੈਸਲਾ ਕੀਤਾ ਹੈ, \q ਤੂੰ ਸਿੰਘਾਸਣ ਉੱਤੇ ਬੈਠ ਕੇ ਸੱਚਾ ਨਿਆਂ ਕੀਤਾ ਹੈ। \q \v 5 ਤੂੰ ਪਰਾਈਆਂ ਕੌਮਾਂ ਨੂੰ ਝਿੜਕਿਆ ਹੈ, ਤੂੰ ਦੁਸ਼ਟਾਂ ਦਾ ਨਾਸ ਕੀਤਾ ਹੈ, \q ਤੂੰ ਸਦੀਪਕ ਕਾਲ ਲਈ ਉਨ੍ਹਾਂ ਦਾ ਨਾਮ ਮਿਟਾ ਦਿੱਤਾ। \q \v 6 ਵੈਰੀ ਉਜੜੇ ਥਾਵਾਂ ਵਿੱਚ ਸਦਾ ਲਈ ਮੁੱਕ ਗਏ, \q ਅਤੇ ਜਿਹੜੇ ਨਗਰ ਤੂੰ ਢਾਹ ਦਿੱਤੇ, ਉਨ੍ਹਾਂ ਦਾ ਚੇਤਾ ਵੀ ਮਿਟ ਗਿਆ ਹੈ। \q \v 7 ਪਰੰਤੂ ਯਹੋਵਾਹ ਸਦਾ ਹੀ ਬਿਰਾਜਮਾਨ ਹੈ, \q ਉਸ ਨੇ ਆਪਣੇ ਸਿੰਘਾਸਣ ਨੂੰ ਨਿਆਂ ਦੇ ਲਈ ਕਾਇਮ ਕਰ ਰੱਖਿਆ ਹੈ \q \v 8 ਅਤੇ ਉਹ ਧਰਮ ਨਾਲ ਜਗਤ ਦਾ ਨਿਆਂ ਕਰੇਗਾ, \q ਉਹ ਸਚਿਆਈ ਨਾਲ ਉੱਮਤਾਂ ਦਾ ਫੈਸਲਾ ਕਰੇਗਾ। \q \v 9 ਯਹੋਵਾਹ ਸਤਾਏ ਹੋਏ ਦੇ ਲਈ ਇੱਕ ਉੱਚਾ ਗੜ੍ਹ ਹੋਵੇਗਾ, \q ਹਾਂ, ਬਿਪਤਾ ਦੇ ਸਮੇਂ ਲਈ ਇੱਕ ਉੱਚਾ ਗੜ੍ਹ ਹੋਵੇਗਾ। \q \v 10 ਤੇਰੇ ਨਾਮ ਦੇ ਜਾਨਣ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ, \q ਕਿਉਂ ਜੋ ਹੇ ਯਹੋਵਾਹ, ਤੂੰ ਆਪਣਿਆਂ ਤਾਲਿਬਾਂ ਨੂੰ ਤਿਆਗ ਨਹੀਂ ਦਿੱਤਾ। \q \v 11 ਯਹੋਵਾਹ ਦੀ ਉਸਤਤ ਗਾਓ ਜਿਹੜਾ ਸੀਯੋਨ ਵਿੱਚ ਵੱਸਦਾ ਹੈ, \q ਲੋਕਾਂ ਵਿੱਚ ਉਹ ਦੇ ਕੰਮਾਂ ਦਾ ਪਰਚਾਰ ਕਰੋ। \q \v 12 ਜਦ ਉਹ ਖੂਨ ਦੀ ਪੁੱਛ-ਗਿੱਛ ਕਰਦਾ ਹੈ ਉਹ ਉਹਨਾਂ ਨੂੰ ਚੇਤੇ ਕਰਦਾ ਹੈ, \q ਉਹ ਮਸਕੀਨਾਂ ਦੀ ਦੁਹਾਈ ਨਹੀਂ ਭੁੱਲਦਾ। \q \v 13 ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ, ਤੂੰ ਜੋ ਮੈਨੂੰ ਮੌਤ ਦੇ ਫਾਟਕਾਂ ਤੋਂ ਉੱਠਾ ਲੈਂਦਾ ਹੈ, \q ਮੇਰੇ ਕਲੇਸ਼ ਉੱਤੇ ਜਿਹੜਾ ਮੇਰੇ ਵੈਰੀਆਂ ਵੱਲੋਂ ਹੈ ਨਜ਼ਰ ਕਰ, \q \v 14 ਤਾਂ ਜੋ ਮੈਂ ਸੀਯੋਨ ਦੇ ਲੋਕਾਂ ਦੇ ਫਾਟਕਾਂ ਵਿੱਚ ਤੇਰੀ ਸਾਰੀ ਉਸਤਤ ਦਾ ਪਰਚਾਰ ਕਰਾਂ, \q ਅਤੇ ਮੈਂ ਤੇਰੇ ਬਚਾਓ ਤੋਂ ਖੁਸ਼ ਹੋਵਾਂ। \q \v 15 ਜਿਹੜਾ ਟੋਆ ਪਰਾਈਆਂ ਕੌਮਾਂ ਨੇ ਪੁੱਟਿਆ ਸੀ ਉਸ ਵਿੱਚ ਓਹ ਆਪ ਡਿੱਗ ਪਈਆਂ ਹਨ, \q ਜਿਹੜੀ ਫਾਹੀ ਉਹਨਾਂ ਨੇ ਛਿਪਾਈ ਸੀ ਉਸੇ ਵਿੱਚ ਉਨ੍ਹਾਂ ਦਾ ਆਪਣਾ ਪੈਰ ਫਸ ਗਿਆ ਹੈ। \q \v 16 ਯਹੋਵਾਹ ਉਜਾਗਰ ਹੋਇਆ ਹੈ, ਉਸੇ ਨੇ ਨਿਆਂ ਕੀਤਾ ਹੈ, \q ਦੁਸ਼ਟ ਨੂੰ ਉਸੇ ਦੇ ਹੱਥ ਦੇ ਕੰਮ ਵਿੱਚ ਉਸ ਨੇ ਫਸਾ ਦਿੱਤਾ ਹੈ। ਹਿੱਗਯੋਨ ਸਲਹ। \q \v 17 ਦੁਸ਼ਟ ਪਤਾਲ ਵਿੱਚ ਮੁੜ੍ਹ ਜਾਣਗੇ, \q ਉਹ ਸਾਰੀਆਂ ਕੌਮਾਂ ਜਿਹੜੀਆਂ ਪਰਮੇਸ਼ੁਰ ਨੂੰ ਵਿਸਾਰ ਦਿੰਦੀਆਂ ਹਨ। \q \v 18 ਕੰਗਾਲ ਤਾਂ ਸਦਾ ਵਿਸਰੇ ਨਹੀਂ ਰਹਿਣਗੇ, \q ਨਾ ਮਸਕੀਨਾਂ ਦੀ ਆਸ਼ਾ ਹਮੇਸ਼ਾ ਲਈ ਨਸ਼ਟ ਹੋਵੇਗੀ। \q \v 19 ਉੱਠ, ਹੇ ਯਹੋਵਾਹ, ਇਨਸਾਨ ਨੂੰ ਪਰਬਲ ਨਾ ਹੋਣ ਦੇ! \q ਤੇਰੇ ਸਨਮੁਖ ਪਰਾਈਆਂ ਕੌਮਾਂ ਦਾ ਨਿਆਂ ਕੀਤਾ ਜਾਵੇ। \q \v 20 ਹੇ ਯਹੋਵਾਹ, ਉਹਨਾਂ ਨੂੰ ਭੈਜਲ ਪਾ, \q ਪਰਾਈਆਂ ਕੌਮਾਂ ਆਪਣੇ ਆਪ ਨੂੰ ਨਿਰਾ ਇਨਸਾਨ ਹੀ ਜਾਣਨ। ਸਲਹ। \c 10 \s ਨਿਆਂ ਲਈ ਪ੍ਰਾਰਥਨਾ \q \v 1 ਹੇ ਯਹੋਵਾਹ, ਤੂੰ ਦੂਰ ਕਿਉਂ ਖੜ੍ਹਾ ਰਹਿੰਦਾ ਹੈ? \q ਬਿਪਤਾ ਦੇ ਵੇਲੇ ਤੂੰ ਆਪਣੇ ਆਪ ਨੂੰ ਕਿਉਂ ਲੁਕਾਉਂਦਾ ਹੈ? \q \v 2 ਦੁਸ਼ਟ ਆਪਣੇ ਹੰਕਾਰ ਵਿੱਚ ਮਸਕੀਨਾਂ ਦੇ ਪਿਛੇ ਪੈ ਜਾਂਦਾ ਹੈ, \q ਜਿਹੜੀਆਂ ਜੁਗਤਾਂ ਉਨ੍ਹਾਂ ਨੇ ਸੋਚੀਆਂ ਉਨ੍ਹਾਂ ਵਿੱਚ ਉਹ ਆਪ ਫਸ ਜਾਣ! \q \v 3 ਕਿਉਂ ਜੋ ਦੁਸ਼ਟ ਆਪਣੇ ਮਨ ਦੀਆਂ ਕਾਮਨਾਂ ਉੱਤੇ ਫੂੰ-ਫੂੰ ਕਰਦਾ ਹੈ, \q ਅਤੇ ਲੋਭੀ ਯਹੋਵਾਹ ਨੂੰ ਫਿਟਕਾਰਦਾ ਅਤੇ ਤੁੱਛ ਜਾਣਦਾ ਹੈ। \q \v 4 ਦੁਸ਼ਟ ਆਪਣੇ ਹੰਕਾਰ ਦੇ ਕਾਰਨ ਪਰਮੇਸ਼ੁਰ ਨੂੰ ਨਹੀਂ ਭਾਲੇਗਾ, \q ਉਸ ਦਾ ਵਿਚਾਰ ਇਹ ਹੈ ਕਿ ਪਰਮੇਸ਼ੁਰ ਹੈ ਹੀ ਨਹੀਂ। \q \v 5 ਉਸ ਦੀ ਚਾਲ ਹਰ ਵੇਲੇ ਸਥਿਰ ਹੁੰਦੀ ਹੈ \q ਤੇਰੇ ਨਿਆਂ ਉਸ ਦੀ ਸਮਝ ਤੋਂ ਉੱਚੇ ਹਨ, \q ਉਹ ਆਪਣੇ ਸਾਰੇ ਵਿਰੋਧੀਆਂ ਉੱਤੇ ਫੁੰਕਾਰੇ ਮਾਰਦਾ ਹੈ। \q \v 6 ਉਹ ਆਪਣੇ ਮਨ ਵਿੱਚ ਆਖਦਾ ਹੈ ਕਿ ਮੈਂ ਕਦੇ ਨਾ ਡੋਲਾਂਗਾ \q ਪੀੜ੍ਹੀਓਂ ਪੀੜ੍ਹੀ ਮੈਂ ਦੁੱਖ ਵਿੱਚ ਨਾ ਡੋਲਾਂਗਾ। \q \v 7 ਉਹ ਦਾ ਮੂੰਹ ਸਰਾਪ, ਛਲ ਅਤੇ ਅਨ੍ਹੇਰ ਨਾਲ ਭਰਿਆ ਹੋਇਆ ਹੈ, \q ਉਹ ਦੀ ਜੀਭ ਦੇ ਹੇਠ ਸ਼ਰਾਰਤ ਅਤੇ ਬਦੀ ਹੈ। \q \v 8 ਉਹ ਪਿੰਡਾਂ ਦੇ ਓਹਲਿਆਂ ਵਿੱਚ ਬੈਠਦਾ ਹੈ, \q ਉਹ ਗੁਪਤ ਥਾਵਾਂ ਵਿੱਚ ਨਿਰਦੋਸ਼ਾਂ ਦਾ ਘਾਤ ਕਰਦਾ ਹੈ, \q ਉਹ ਦੀਆਂ ਅੱਖੀਆਂ ਅਨਾਥਾਂ ਦੀ ਤਾਕ ਵਿੱਚ ਲੱਗੀਆਂ ਹੋਈਆਂ ਹਨ। \q \v 9 ਜਿਵੇਂ ਬੱਬਰ ਸ਼ੇਰ ਆਪਣੇ ਘੁਰਨੇ ਵਿੱਚ, \q ਉਸੇ ਤਰ੍ਹਾਂ ਉਹ ਆਪਣੇ ਗੁਪਤ ਥਾਵਾਂ ਵਿੱਚ ਬੈਠਾ ਰਹਿੰਦਾ ਹੈ, \q ਉਹ ਮਸਕੀਨਾਂ ਨੂੰ ਫੜ੍ਹਨ ਲਈ ਛਹਿ ਵਿੱਚ ਬੈਠਦਾ ਹੈ, \q ਉਹ ਮਸਕੀਨ ਨੂੰ ਆਪਣੇ ਜਾਲ਼ ਵਿੱਚ ਫੜ੍ਹ ਲੈਂਦਾ ਹੈ। \q \v 10 ਉਹ ਦਾਬਾ ਮਾਰ ਕੇ ਝੁੱਕ ਜਾਂਦਾ ਹੈ, \q ਅਨਾਥ ਉਹ ਦੇ ਬਲ ਵਾਲੇ ਹੱਥਾਂ ਨਾਲ ਡਿੱਗ ਪੈਂਦੇ ਹਨ। \q \v 11 ਉਸ ਆਪਣੇ ਮਨ ਵਿੱਚ ਆਖਿਆ ਹੈ ਜੋ ਪਰਮੇਸ਼ੁਰ ਭੁੱਲ ਗਿਆ ਹੈ, \q ਉਸ ਨੇ ਆਪਣਾ ਮੂੰਹ ਛਿਪਾਇਆ ਹੈ, ਉਹ ਕਦੀ ਵੀ ਨਾ ਵੇਖੇਗਾ। \q \v 12 ਉੱਠ, ਹੇ ਯਹੋਵਾਹ! ਹੇ ਪਰਮੇਸ਼ੁਰ, \q ਆਪਣਾ ਹੱਥ ਚੁੱਕ, ਮਸਕੀਨਾਂ ਨੂੰ ਨਾ ਵਿਸਾਰ। \q \v 13 ਦੁਸ਼ਟ ਨੇ ਕਿਉਂ ਪਰਮੇਸ਼ੁਰ ਨੂੰ ਤੁੱਛ ਜਾਣਿਆ ਹੈ, \q ਅਤੇ ਆਪਣੇ ਮਨ ਵਿੱਚ ਆਖਿਆ ਕਿ ਤੂੰ ਪੁੱਛ-ਗਿੱਛ ਨਹੀਂ ਕਰੇਂਗਾ? \q \v 14 ਤੂੰ ਤਾਂ ਵੇਖਿਆ ਹੈ ਕਿਉਂ ਜੋ ਤੂੰ ਸ਼ਰਾਰਤ ਅਤੇ ਡਾਹ ਉੱਤੇ ਨਿਗਾਹ ਰੱਖਦਾ ਹੈ, ਕਿ ਆਪਣੇ ਹੀ ਹੱਥ ਵਿੱਚ ਲੈ ਲਵੇ, \q ਅਨਾਥ ਆਪਣੇ ਆਪ ਨੂੰ ਤੇਰੇ ਉੱਤੇ ਛੱਡਦਾ ਹੈ, \q ਯਤੀਮ ਦਾ ਸਹਾਇਕ ਤੂੰ ਹੀ ਰਿਹਾ ਹੈ। \q \v 15 ਦੁਸ਼ਟ ਦੀ ਬਾਂਹ ਭੰਨ ਸੁੱਟ! \q ਦੁਸ਼ਟ ਦੀ ਬਦੀ ਨੂੰ ਭਾਲ ਜਦ ਤੱਕ ਕੁਝ ਹੋਰ ਨਾ ਲੱਭੇ। \q \v 16 ਯਹੋਵਾਹ ਜੁੱਗੋ-ਜੁੱਗ ਪਾਤਸ਼ਾਹ ਹੈ। \q ਪਰਾਈਆਂ ਕੌਮਾਂ ਉਸ ਦੇ ਦੇਸ ਵਿੱਚੋਂ ਨਸ਼ਟ ਹੋ ਗਈਆਂ। \q \v 17 ਹੇ ਯਹੋਵਾਹ, ਤੂੰ ਮਸਕੀਨਾਂ ਦੀ ਇੱਛਿਆ ਸੁਣੀ ਹੈ, \q ਤੂੰ ਉਹਨਾਂ ਦੇ ਮਨਾਂ ਨੂੰ ਦ੍ਰਿੜ੍ਹ ਕਰੇਂਗਾ, ਤੂੰ ਆਪਣਾ ਕੰਨ ਲਾਏਗਾ \q \v 18 ਤਾਂ ਜੋ ਤੂੰ ਯਤੀਮ ਅਤੇ ਸਤਾਏ ਹੋਏ ਦਾ ਨਿਆਂ ਕਰੇਂ, \q ਜੋ ਇਨਸਾਨ ਜਿਹੜਾ ਮਿੱਟੀ ਦਾ ਹੈ ਫਿਰ ਕਦੀ ਅਨ੍ਹੇਰ ਨਾ ਕਰੇ। \c 11 \s ਪਰਮੇਸ਼ੁਰ ਉੱਤੇ ਭਰੋਸਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ: ਦਾਊਦ ਦਾ ਭਜਨ। \q \v 1 ਮੇਰਾ ਭਰੋਸਾ ਪਰਮੇਸ਼ੁਰ ਉੱਤੇ ਹੈ। \q ਤੁਸੀਂ ਕਿਵੇਂ ਮੇਰੀ ਜਾਨ ਨੂੰ ਆਖਦੇ ਹੋ, \q ਕਿ ਚਿੜ੍ਹੀ ਵਾਂਗੂੰ ਆਪਣੇ ਪਰਬਤ ਨੂੰ ਉੱਡ ਜਾ? \q \v 2 ਵੇਖੋ ਤਾਂ, ਦੁਸ਼ਟ ਧਣੁੱਖ ਨੂੰ ਝੁਕਾਉਂਦੇ ਹਨ, \q ਉਹ ਆਪਣੇ ਤੀਰ ਚਿੱਲੇ ਉੱਤੇ ਚਾੜ੍ਹਦੇ ਹਨ \q ਤਾਂ ਜੋ ਸਿੱਧੇ ਮਨ ਵਾਲਿਆਂ ਨੂੰ ਅਨ੍ਹੇਰ ਵਿੱਚ ਮਾਰਨ। \q \v 3 ਜੇ ਨੀਹਾਂ ਢਾਹੀਆਂ ਜਾਣ, ਤਾਂ ਧਰਮੀ ਕੀ ਕਰੇ? \q \v 4 ਯਹੋਵਾਹ ਆਪਣੀ ਪਵਿੱਤਰ ਹੈਕਲ ਵਿੱਚ ਹੈ, \q ਯਹੋਵਾਹ ਦਾ ਸਿੰਘਾਸਣ ਸਵਰਗ ਵਿੱਚ ਹੈ \q ਉਹ ਦੀਆਂ ਅੱਖਾਂ ਤੱਕਦੀਆਂ ਹਨ \q ਉਹ ਦੀਆਂ ਪਲਕਾਂ ਆਦਮੀ ਦੀ ਸੰਤਾਨ ਨੂੰ ਜਾਂਚਦੀਆਂ ਹਨ। \q \v 5 ਯਹੋਵਾਹ ਧਰਮੀ ਨੂੰ ਜਾਚਦਾ, \q ਪਰ ਦੁਸ਼ਟ ਅਤੇ ਅਨ੍ਹੇਰੇ ਦੇ ਪ੍ਰੇਮੀ ਤੋਂ \q ਉਹ ਦਾ ਆਤਮਾ ਘਿਣ ਕਰਦਾ ਹੈ। \q \v 6 ਉਹ ਦੁਸ਼ਟਾਂ ਦੇ ਉੱਤੇ ਫਾਹੀਆਂ ਪਾਵੇਗਾ, \q ਅੱਗ ਅਤੇ ਗੰਧਕ ਅਤੇ ਅਗਨੀ ਲੂ ਉਨ੍ਹਾਂ ਦੇ ਕਟੋਰੇ ਦਾ ਹਿੱਸਾ ਹੋਵੇਗੀ, \q \v 7 ਕਿਉਂ ਜੋ ਯਹੋਵਾਹ ਧਰਮੀ ਹੈ, \q ਉਹ ਧਰਮ ਨਾਲ ਪ੍ਰੀਤ ਰੱਖਦਾ ਹੈ, \q ਸਿੱਧੇ ਮਨ ਵਾਲੇ ਉਸ ਦਾ ਦਰਸ਼ਣ ਪਾਉਣਗੇ। \c 12 \s ਸਹਾਇਤਾ ਲਈ ਪ੍ਰਾਰਥਨਾ \d ਪ੍ਰਧਾਨ ਵਜਾਉਣ ਵਾਲੇ ਲਈ ਖਰਜ਼ ਦੀ ਰਾਗ ਵਿੱਚ ਦਾਊਦ ਦਾ ਭਜਨ। \q \v 1 ਹੇ ਯਹੋਵਾਹ, ਬਚਾ ਲੈ ਕਿਉਂ ਜੋ ਧਰਮੀ ਜਨ ਮੁੱਕ ਗਏ ਹਨ, \q ਅਤੇ ਆਦਮੀ ਦੀ ਸੰਤਾਨ ਵਿੱਚੋਂ ਵਫ਼ਾਦਾਰ ਜਾਂਦੇ ਰਹੇ ਹਨ। \q \v 2 ਉਹ ਇੱਕ ਦੂਜੇ ਨਾਲ ਝੂਠ ਬੋਲਦੇ ਹਨ, \q ਅਤੇ ਚੋਪੜੇ ਬੁੱਲ੍ਹਾਂ ਅਤੇ ਦੋ-ਦਿਲੀ ਨਾਲ ਗੱਲਾਂ ਕਰਦੇ ਹਨ। \q \v 3 ਯਹੋਵਾਹ ਸਾਰੇ ਚੋਪੜੇ ਬੁੱਲ੍ਹਾਂ ਨੂੰ ਨਾਲੇ \q ਉਸ ਜੀਭ ਨੂੰ ਜਿਹੜੀ ਵੱਡੇ ਬੋਲ ਬੋਲਦੀ ਹੈ, ਵੱਢ ਸੁੱਟੇਗਾ। \q \v 4 ਜਿਹਨਾਂ ਨੇ ਆਖਿਆ ਹੈ ਕਿ ਅਸੀਂ ਆਪਣੀਆਂ ਜੀਭਾਂ ਨਾਲ ਜਿੱਤਾਂਗੇ। \q ਸਾਡੇ ਬੁੱਲ੍ਹ ਸਾਡੇ ਆਪਣੇ ਹੀ ਹਨ, ਕੌਣ ਸਾਡਾ ਮਾਲਕ ਹੈ? \q \v 5 ਮਸਕੀਨਾਂ ਦੇ ਅਨ੍ਹੇਰੇ ਅਤੇ ਕੰਗਾਲਾਂ ਦੀ ਠੰਡੀ ਆਹ ਦੇ ਕਾਰਨ, \q ਹੁਣ ਮੈਂ ਉੱਠਾਂਗਾ, ਯਹੋਵਾਹ ਆਖਦਾ ਹੈ, \q ਮੈਂ ਉਸ ਨੂੰ ਉਸ ਬਚਾਓ ਵਿੱਚ ਰੱਖਾਂਗਾ ਜਿਹ ਦੇ ਲਈ ਉਹ ਹੌਂਕਦਾ ਹੈ। \q \v 6 ਯਹੋਵਾਹ ਦੇ ਬਚਨ ਪਾਕ ਬਚਨ ਹਨ, \q ਉਸ ਚਾਂਦੀ ਵਰਗੇ ਜਿਹੜੀ ਭੱਠੀ ਵਿੱਚ ਤਾਈ ਹੋਈ ਹੈ, \q ਅਤੇ ਸੱਤ ਵਾਰੀ ਨਿਰਮਲ ਕੀਤੀ ਹੋਈ ਹੈ। \q \v 7 ਹੇ ਯਹੋਵਾਹ, ਤੂੰ ਹੀ ਉਨ੍ਹਾਂ ਦੀ ਰੱਖਿਆ ਕਰੇਂਗਾ, \q ਤੂੰ ਉਨ੍ਹਾਂ ਨੂੰ ਇਸ ਪੀੜੀ ਤੋਂ ਸਦਾ ਤੱਕ ਬਚਾਈ ਰੱਖੇਂਗਾ। \q \v 8 ਦੁਸ਼ਟ ਚਾਰ ਚੁਫ਼ੇਰੇ ਫੁੱਲੇ ਫਿਰਦੇ ਹਨ, \q ਜਦ ਆਦਮ ਵੰਸ਼ ਦੀ ਨਖਿੱਧਤਾਈ ਦੀ ਵਡਿਆਈ ਹੁੰਦੀ ਹੈ। \c 13 \s ਸੰਕਟ ਦੇ ਸਮੇਂ ਸਹਾਇਤਾ ਲਈ ਪ੍ਰਾਰਥਨਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ। \q \v 1 ਹੇ ਯਹੋਵਾਹ, ਤੂੰ ਕਦੋਂ ਤੱਕ ਮੈਨੂੰ ਭੁਲਾ ਛੱਡੇਂਗਾ? ਕੀ ਸਦਾ ਲਈ? \q ਤੂੰ ਕਦੋਂ ਤੱਕ ਆਪਣਾ ਮੂੰਹ ਮੈਥੋਂ ਲੁਕਾਵੇਂਗਾ? \q \v 2 ਮੈਂ ਕਦੋਂ ਤੱਕ ਆਪਣੇ ਮਨ ਵਿੱਚ ਖਿਚੜੀ ਪਕਾਵਾਂ, \q ਅਤੇ ਸਾਰਾ ਦਿਨ ਆਪਣੇ ਦਿਲ ਵਿੱਚ ਸੋਗ ਕਰਾਂ? \q ਮੇਰਾ ਵੈਰੀ ਕਦੋਂ ਤੱਕ ਮੇਰੇ ਸਿਰ ਹੁੰਦਾ ਰਹੇ? \q \v 3 ਹੇ ਯਹੋਵਾਹ, ਮੇਰੇ ਪਰਮੇਸ਼ੁਰ, ਧਿਆਨ ਦੇ ਕੇ ਮੈਨੂੰ ਉੱਤਰ ਦੇ, \q ਮੇਰੀਆਂ ਅੱਖਾਂ ਨੂੰ ਚਾਨਣਾ ਦੇ ਕਿਤੇ ਅਜਿਹਾ ਨਾ ਹੋਵੇ ਮੌਤ ਦੀ ਨੀਂਦ ਮੈਨੂੰ ਆ ਪਵੇ, \q \v 4 ਅਜਿਹਾ ਨਾ ਹੋਵੇ ਮੇਰਾ ਵੈਰੀ ਆਖੇ, ਮੈਂ ਉਸ ਨੂੰ ਜਿੱਤ ਲਿਆ ਹੈ, \q ਅਤੇ ਮੇਰੇ ਵਿਰੋਧੀ ਮੇਰੇ ਡੋਲ ਜਾਣ ਕਰਕੇ ਬਾਗ-ਬਾਗ ਹੋਣ। \q \v 5 ਪਰ ਮੈਂ ਤੇਰੀ ਦਯਾ ਉੱਤੇ ਭਰੋਸਾ ਰੱਖਿਆ ਹੈ, \q ਮੇਰਾ ਮਨ ਤੇਰੇ ਬਚਾਓ ਉੱਤੇ ਖੁਸ਼ੀ ਮਨਾਵੇਗਾ। \q \v 6 ਮੈਂ ਯਹੋਵਾਹ ਲਈ ਗਾਵਾਂਗਾ, \q ਉਸ ਨੇ ਮੇਰੇ ਉੱਤੇ ਪਰਉਪਕਾਰ ਜੋ ਕੀਤਾ ਹੈ। \c 14 \s ਮਨੁੱਖ ਦੀ ਮੂਰਖਤਾ ਅਤੇ ਦੁਸ਼ਟਤਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ। \q \v 1 ਮੂਰਖ ਨੇ ਆਪਣੇ ਮਨ ਵਿੱਚ ਆਖਿਆ ਹੈ ਕਿ ਪਰਮੇਸ਼ੁਰ ਹੈ ਹੀ ਨਹੀਂ, \q ਉਹ ਵਿਗੜ ਗਏ ਹਨ, ਉਹਨਾਂ ਨੇ ਘਿਣਾਉਣੇ ਕੰਮ ਕੀਤੇ ਹਨ, \q ਭਲਾ ਕਰਨ ਵਾਲਾ ਕੋਈ ਨਹੀਂ। \q \v 2 ਯਹੋਵਾਹ ਨੇ ਸਵਰਗ ਤੋਂ ਆਦਮ ਵੰਸ਼ ਉੱਤੇ ਦ੍ਰਿਸ਼ਟੀ ਕੀਤੀ, \q ਤਾਂ ਉਹ ਵੇਖੇ ਕਿ ਕੋਈ ਬੁੱਧਵਾਨ, \q ਪਰਮੇਸ਼ੁਰ ਦਾ ਖੋਜ਼ੀ ਹੈ ਜਾਂ ਨਹੀਂ? \q \v 3 ਉਹ ਸੱਭੇ ਕੁਰਾਹੇ ਪੈ ਗਏ, ਉਹ ਸਭ ਦੇ ਸਭ ਭਰਿਸ਼ਟ ਹੋ ਗਏ ਹਨ। \q ਕੋਈ ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ! \q \v 4 ਕੀ ਇਹ ਸਾਰੇ ਕੁਕਰਮੀ ਸਮਝ ਨਹੀਂ ਰੱਖਦੇ, \q ਜਿਹੜੇ ਮੇਰੀ ਪਰਜਾ ਨੂੰ ਖਾਂਦੇ ਜਿਵੇਂ ਰੋਟੀ ਖਾਂਦੇ ਹਨ, \q ਅਤੇ ਯਹੋਵਾਹ ਦਾ ਨਾਮ ਨਹੀਂ ਲੈਂਦੇ? \q \v 5 ਉਨ੍ਹਾਂ ਨੇ ਉੱਥੇ ਵੱਡਾ ਭੈਅ ਖਾਧਾ, \q ਕਿਉਂ ਜੋ ਪਰਮੇਸ਼ੁਰ ਧਰਮੀਆਂ ਦੀ ਪੀੜ੍ਹੀ ਨਾਲ ਰਹਿੰਦਾ ਹੈ। \q \v 6 ਤੁਸੀਂ ਮਸਕੀਨ ਦੀ ਜੁਗਤੀ ਨੂੰ ਮਾੜਾ ਕਹਿੰਦੇ ਹੋ, \q ਪਰ ਯਹੋਵਾਹ ਉਸ ਦੀ ਪਨਾਹ ਹੈ। \q \v 7 ਕਾਸ਼ ਕਿ ਇਸਰਾਏਲ ਦਾ ਬਚਾਓ ਸੀਯੋਨ ਤੋਂ ਨਿੱਕਲੇ! \q ਜਦ ਪਰਮੇਸ਼ੁਰ ਆਪਣੀ ਪਰਜਾ ਨੂੰ ਗ਼ੁਲਾਮੀ ਤੋਂ ਮੋੜ ਲਿਆਵੇਗਾ, \q ਤਦ ਯਾਕੂਬ ਬਾਗ-ਬਾਗ ਅਤੇ ਇਸਰਾਏਲ ਅਨੰਦ ਹੋਵੇਗਾ! \c 15 \s ਸਿਯੋਨ ਦੇ ਨਿਵਾਸੀ \d ਦਾਊਦ ਦਾ ਭਜਨ। \q \v 1 ਹੇ ਯਹੋਵਾਹ, ਤੇਰੇ ਡੇਰੇ ਵਿੱਚ ਕੌਣ ਰਹਿ ਸਕੇਗਾ? \q ਤੇਰੇ ਪਵਿੱਤਰ ਪਰਬਤ ਉੱਤੇ ਕੌਣ ਵੱਸੇਗਾ? \q \v 2 ਉਹੋ ਜਿਹੜਾ ਸਿੱਧੀ ਚਾਲ ਚੱਲਦਾ, ਨੇਕੀ ਕਰਦਾ, \q ਅਤੇ ਮਨੋਂ ਸੱਚ ਬੋਲਦਾ ਹੈ, \q \v 3 ਉਹ ਜਿਹੜਾ ਆਪਣੀ ਜੀਭ ਨਾਲ ਚੁਗਲੀ ਨਹੀਂ ਕਰਦਾ, \q ਨਾ ਆਪਣੇ ਸਾਥੀ ਦਾ ਬੁਰਾ ਕਰਦਾ, \q ਅਤੇ ਨਾ ਆਪਣੇ ਗੁਆਂਢੀ ਨੂੰ ਉਲਾਹਮਾ ਦਿੰਦਾ ਹੈ। \q \v 4 ਜਿਸ ਦੀਆਂ ਅੱਖਾਂ ਵਿੱਚ ਨਿਕੰਮਾ ਮਨੁੱਖ ਤੁੱਛ ਹੈ, \q ਪਰ ਯਹੋਵਾਹ ਤੋਂ ਭੈਅ ਮੰਨਣ ਵਾਲਿਆਂ ਦਾ ਆਦਰ ਕਰਦਾ ਹੈ। \q ਜਿਹੜਾ ਸਹੁੰ ਖਾ ਕੇ ਮੁੱਕਰਦਾ ਨਹੀਂ, ਭਾਵੇਂ ਉਹ ਨੂੰ ਘਾਟਾ ਵੀ ਪਵੇ, \q \v 5 ਉਹ ਜਿਹੜਾ ਵਿਆਜ ਦੇ ਲਈ ਆਪਣਾ ਪੈਸਾ ਨਹੀਂ ਦਿੰਦਾ, \q ਅਤੇ ਨਾ ਨਿਰਦੋਸ਼ ਦੇ ਵਿਰੁੱਧ ਰਿਸ਼ਵਤ ਲੈਂਦਾ ਹੈ, \q ਜਿਹੜਾ ਅਜਿਹਾ ਕਰਦਾ ਹੈ ਉਹ ਕਦੀ ਵੀ ਨਹੀਂ ਡੋਲੇਗਾ। \c 16 \s ਯਹੋਵਾਹ ਪਰਮੇਸ਼ੁਰ ਮੇਰਾ ਭਾਗ \d ਦਾਊਦ ਦਾ ਮਿੱਕਤਾਮ। \q \v 1 ਹੇ ਪਰਮੇਸ਼ੁਰ, ਮੇਰੀ ਰੱਖਿਆ ਕਰ, \q ਕਿਉਂ ਜੋ ਮੈਂ ਤੇਰੀ ਹੀ ਸ਼ਰਨ ਆਇਆ ਹਾਂ। \q \v 2 ਮੈਂ ਯਹੋਵਾਹ ਨੂੰ ਆਖਿਆ ਹੈ ਕਿ ਤੂੰ ਹੀ ਮੇਰਾ ਪ੍ਰਭੂ ਹੈ, \q ਤੇਰੇ ਤੋਂ ਬਿਨ੍ਹਾਂ ਮੇਰੀ ਕਿਤੇ ਵੀ ਭਲਿਆਈ ਨਹੀਂ। \q \v 3 ਪਵਿੱਤਰ ਜਨ ਜਿਹੜੇ ਧਰਤੀ ਉੱਤੇ ਹਨ, \q ਉਹ ਆਦਰਯੋਗ ਹਨ, ਉਨ੍ਹਾਂ ਵਿੱਚ ਮੇਰੀ ਖੁਸ਼ੀ ਪੂਰੀ ਹੁੰਦੀ ਹੈ। \q \v 4 ਜਿਹੜੇ ਦੂਜੇ ਦੇਵਤਿਆਂ ਦੇ ਪਿੱਛੇ ਭੱਜਦੇ ਹਨ, ਉਨ੍ਹਾਂ ਦੇ ਦੁੱਖ ਵੱਧ ਜਾਣਗੇ, \q ਮੈਂ ਉਨ੍ਹਾਂ ਦੀਆਂ ਲਹੂ ਵਾਲੀਆਂ ਭੇਟਾਂ ਨਹੀਂ ਡੋਲ੍ਹਾਂਗਾ, \q ਅਤੇ ਨਾ ਆਪਣੇ ਬੁੱਲ੍ਹਾਂ ਉੱਤੇ ਉਨ੍ਹਾਂ ਦੇਵਤਿਆਂ ਦਾ ਨਾਮ ਲਿਆਵਾਂਗਾ। \q \v 5 ਯਹੋਵਾਹ ਮੇਰੀ ਵਿਰਾਸਤ ਅਤੇ ਮੇਰੇ ਕਟੋਰੇ ਦਾ ਭਾਗ ਹੈ। \q ਤੂੰ ਮੇਰੇ ਹਿੱਸੇ ਦਾ ਰਖਵਾਲਾ ਹੈਂ। \q \v 6 ਮਨਭਾਉਂਦੇ ਥਾਵਾਂ ਵਿੱਚ ਮੇਰੇ ਲਈ ਮਿਣਤੀ ਕੀਤੀ ਗਈ, \q ਮੈਨੂੰ ਮਨ ਭਾਉਂਦਾ ਹਿੱਸਾ ਮਿਲਿਆ ਹੈ। \q \v 7 ਮੈਂ ਯਹੋਵਾਹ ਨੂੰ ਧੰਨ ਆਖਾਂਗਾ ਜਿਸ ਨੇ ਮੈਨੂੰ ਸਲਾਹ ਦਿੱਤੀ ਹੈ, \q ਰਾਤ ਦੇ ਸਮੇਂ ਮੇਰਾ ਦਿਲ ਸਿਖਾਉਂਦਾ ਹੈ। \q \v 8 ਮੈਂ ਸਦਾ ਹੀ ਯਹੋਵਾਹ ਨੂੰ ਆਪਣੇ ਅੱਗੇ ਰੱਖਿਆ ਹੈ, \q ਉਹ ਮੇਰੇ ਸੱਜੇ ਪਾਸੇ ਜੋ ਹੈ ਇਸ ਲਈ ਮੈਂ ਨਾ ਡੋਲਾਂਗਾ। \q \v 9 ਇਸ ਕਾਰਨ ਮੇਰਾ ਦਿਲ ਅਨੰਦ ਹੋਇਆ \q ਅਤੇ ਮੇਰੀ ਰੂਹ ਨਿਹਾਲ ਹੋਈ, \q ਮੇਰਾ ਸਰੀਰ ਵੀ ਚੈਨ ਵਿੱਚ ਵੱਸੇਗਾ, \q \v 10 ਕਿਉਂ ਜੋ ਤੂੰ ਮੇਰੀ ਜਾਨ ਨੂੰ ਪਤਾਲ ਵਿੱਚ ਨਾ ਛੱਡੇਂਗਾ, \q ਨਾ ਆਪਣੇ ਪਵਿੱਤਰ ਪੁਰਖ ਨੂੰ ਕਬਰ ਵੇਖਣ ਦੇਵੇਗਾ। \q \v 11 ਤੂੰ ਮੈਨੂੰ ਜੀਵਨ ਦਾ ਮਾਰਗ ਵਿਖਾਵੇਂਗਾ, \q ਤੇਰੇ ਹਜ਼ੂਰ ਅਨੰਦ ਦੀ ਭਰਪੂਰੀ ਹੈ, \q ਤੇਰੇ ਸੱਜੇ ਹੱਥ ਸਦਾ ਖੁਸ਼ੀਆਂ ਹਨ। \c 17 \s ਅੱਤਿਆਚਾਰੀ ਤੋਂ ਬਚਾਉਣ ਲਈ ਪ੍ਰਾਰਥਨਾ \d ਦਾਊਦ ਦੀ ਪ੍ਰਾਰਥਨਾ। \q \v 1 ਹੇ ਯਹੋਵਾਹ, ਸਚਿਆਈ ਨੂੰ ਸੁਣ, ਮੇਰੀ ਪੁਕਾਰ ਉੱਤੇ ਧਿਆਨ ਦੇ, \q ਮੇਰੀ ਪ੍ਰਾਰਥਨਾ ਉੱਤੇ ਕੰਨ ਲਾ ਜਿਹੜੀ ਨਿਸ਼ਕਪਟ ਬੁੱਲ੍ਹਾਂ ਤੋਂ ਹੈ। \q \v 2 ਮੇਰਾ ਫ਼ੈਸਲਾ ਤੇਰੇ ਹਜ਼ੂਰ ਤੋਂ ਨਿੱਕਲੇ, \q ਤੇਰੀਆਂ ਅੱਖੀਆਂ ਸਿਧਿਆਈ ਨੂੰ ਵੇਖਣ। \q \v 3 ਤੂੰ ਮੇਰੇ ਮਨ ਨੂੰ ਜਾਂਚਿਆ ਹੈ, ਰਾਤ ਨੂੰ ਤੂੰ ਮੈਨੂੰ ਪਰਖਿਆ ਹੈ, \q ਤੂੰ ਮੈਨੂੰ ਤਾਇਆ ਹੈ ਪਰ ਕੁਝ ਨਾ ਲੱਭਾ, \q ਮੈਂ ਠਾਣ ਲਿਆ ਕਿ ਮੇਰਾ ਮੂੰਹ ਉਲੰਘਣ ਨਾ ਕਰੇ। \q \v 4 ਇਨਸਾਨ ਦੇ ਕਰਮਾਂ ਦੇ ਵਿਖੇ ਤੇਰੇ ਬਚਨਾਂ ਦੇ ਰਾਹੀਂ \q ਮੈਂ ਆਪਣੇ ਆਪ ਨੂੰ ਜ਼ਾਲਮਾਂ ਦੇ ਮਾਰਗਾਂ ਤੋਂ ਬਚਾ ਰੱਖਿਆ ਹੈ। \q \v 5 ਮੇਰੇ ਕਦਮਾਂ ਨੇ ਤੇਰੇ ਰਾਹਾਂ ਨੂੰ ਠੀਕ ਫੜਿਆ ਹੈ, ਮੇਰੇ ਪੈਰ ਨਹੀਂ ਤਿਲਕੇ। \q \v 6 ਮੈਂ ਤੈਨੂੰ ਪੁਕਾਰਿਆ ਹੈ, ਹੇ ਪਰਮੇਸ਼ੁਰ, ਤੂੰ ਤਾਂ ਮੈਨੂੰ ਉੱਤਰ ਦੇਵੇਂਗਾ, \q ਮੇਰੀ ਵੱਲ ਆਪਣਾ ਕੰਨ ਝੁਕਾ ਅਤੇ ਮੇਰੀ ਸੁਣ। \q \v 7 ਆਪਣੀ ਅਚਰਜ਼ ਦਯਾ ਵਿਖਾ, ਤੂੰ ਜੋ ਆਪਣੇ ਸੱਜੇ ਹੱਥ ਨਾਲ \q ਉਨ੍ਹਾਂ ਨੂੰ ਜਿਹੜੇ ਤੇਰੀ ਪਨਾਹ ਲੈਂਦੇ ਹਨ \q ਉਨ੍ਹਾਂ ਦੇ ਵਿਰੋਧੀਆਂ ਤੋਂ ਬਚਾਉਂਦਾ ਹੈਂ। \q \v 8 ਅੱਖ ਦੀ ਕਾਕੀ ਦੀ ਨਿਆਈਂ ਮੇਰੀ ਰਾਖੀ ਕਰ, \q ਆਪਣੇ ਖੰਭਾਂ ਦੀ ਛਾਇਆ ਹੇਠ ਮੈਨੂੰ ਲੁਕਾ ਲੈ, \q \v 9 ਉਨ੍ਹਾਂ ਦੁਸ਼ਟਾਂ ਤੋਂ ਜਿਹਨਾਂ ਨੇ ਮੇਰੇ ਨਾਲ ਧੱਕਾ ਕੀਤਾ ਹੈ, \q ਮੇਰੇ ਜਾਨੀ ਦੁਸ਼ਮਣਾਂ ਤੋਂ ਜਿਹੜੇ ਮੈਨੂੰ ਘੇਰ ਲੈਂਦੇ ਹਨ। \q \v 10 ਉਹ ਆਪਣੀ ਹੀ ਚਰਬੀ ਵਿੱਚ ਗੁੱਥੇ ਹੋਏ ਹਨ, \q ਉਹ ਆਪਣੇ ਮੂੰਹ ਤੋਂ ਘਮੰਡ ਨਾਲ ਬੋਲਦੇ ਹਨ। \q \v 11 ਹੁਣ ਉਨ੍ਹਾਂ ਨੇ ਪੈਰ-ਪੈਰ ਤੇ ਸਾਨੂੰ ਘੇਰਿਆ ਹੈ, \q ਉਨ੍ਹਾਂ ਨੇ ਆਪਣੀਆਂ ਅੱਖਾਂ ਲਾ ਰੱਖੀਆਂ ਹਨ \q ਕਿ ਸਾਨੂੰ ਧਰਤੀ ਉੱਤੇ ਪਟਕਾ ਦੇਣ। \q \v 12 ਉਹ ਬੱਬਰ ਸ਼ੇਰ ਵਰਗਾ ਹੈ ਜਿਹੜਾ ਪਾੜਨਾ ਚਾਹੁੰਦਾ ਹੈ, \q ਅਤੇ ਬੱਬਰ ਸ਼ੇਰ ਦੇ ਬੱਚੇ ਵਰਗਾ ਜਿਹੜਾ ਘਾਤ ਵਿੱਚ ਬੈਠਦਾ ਹੈ। \q \v 13 ਹੇ ਯਹੋਵਾਹ, ਉੱਠ, \q ਉਹ ਦਾ ਸਾਹਮਣਾ ਕਰ, ਉਹ ਨੂੰ ਕੱਸ ਕੇ ਬੰਨ ਲੈ, \q ਆਪਣੀ ਤਲਵਾਰ ਨਾਲ ਮੇਰੀ ਜਾਨ ਨੂੰ ਦੁਸ਼ਟ ਤੋਂ ਬਚਾ ਕੇ ਛੁਡਾ ਲੈ, \q \v 14 ਮਨੁੱਖਾਂ ਤੋਂ ਆਪਣੇ ਹੱਥ ਨਾਲ, ਹੇ ਯਹੋਵਾਹ, \q ਸੰਸਾਰੀ ਮਨੁੱਖਾਂ ਤੋਂ ਜਿਨ੍ਹਾਂ ਦਾ ਹਿੱਸਾ ਇਸੇ ਜਿਉਣ ਵਿੱਚ ਹੈ, \q ਅਤੇ ਜਿਨ੍ਹਾਂ ਦਾ ਢਿੱਡ ਤੂੰ ਆਪਣੇ ਭੰਡਾਰ ਤੋਂ ਭਰ ਦਿੰਦਾ ਹੈਂ। \q ਉਹ ਬੱਚਿਆਂ ਨਾਲ ਸੰਤੁਸ਼ਟ ਹੋ ਜਾਂਦੇ ਅਤੇ ਆਪਣੇ ਰਹਿੰਦੇ ਮਾਲ ਨੂੰ ਆਪਣਿਆਂ ਬਾਲ-ਬੱਚਿਆਂ ਲਈ ਛੱਡ ਜਾਂਦੇ ਹਨ। \q \v 15 ਮੈਂ ਧਰਮ ਵਿੱਚ ਤੇਰੇ ਮੂੰਹ ਦਾ ਦਰਸ਼ਣ ਕਰਾਂਗਾ, \q ਜਦੋਂ ਮੈਂ ਜਾਗਾਂਗਾ ਤਦ ਤੇਰੇ ਰੂਪ ਨਾਲ ਤ੍ਰਿਪਤ ਹੋਵਾਂਗਾ। \c 18 \s ਦਾਊਦ ਦਾ ਮੁਕਤੀਗਾਨ \d ਪ੍ਰਧਾਨ ਵਜਾਉਣ ਵਾਲੇ ਦੇ ਲਈ। ਯਹੋਵਾਹ ਦੇ ਦਾਸ ਦਾਊਦ ਦਾ ਗੀਤ, ਜਿਸ ਦੇ ਬਚਨ ਉਸ ਨੇ ਯਹੋਵਾਹ ਦੇ ਲਈ ਉਸ ਸਮੇਂ ਗਾਏ ਜਦੋਂ ਯਹੋਵਾਹ ਨੇ ਉਸ ਨੂੰ ਉਸ ਦੇ ਸਾਰੇ ਵੈਰੀਆਂ ਅਰਥਾਤ ਸ਼ਾਊਲ ਦੇ ਹੱਥੋਂ ਬਚਾਇਆ ਸੀ। ਉਸ ਨੇ ਕਿਹਾ: \q \v 1 ਹੇ ਯਹੋਵਾਹ, ਮੇਰੇ ਬਲ, ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ। \q \v 2 ਯਹੋਵਾਹ ਮੇਰੀ ਚੱਟਾਨ, ਮੇਰਾ ਗੜ੍ਹ ਅਤੇ ਮੇਰਾ ਛੁਡਾਉਣ ਵਾਲਾ ਹੈ, \q ਮੇਰਾ ਪਰਮੇਸ਼ੁਰ, ਮੇਰੀ ਚੱਟਾਨ, ਜਿਸ ਦੀ ਸ਼ਰਨ ਵਿੱਚ ਮੈਂ ਆਇਆ ਹਾਂ, \q ਮੇਰੀ ਢਾਲ਼, ਮੇਰੇ ਬਚਾਓ ਦਾ ਸਿੰਗ \q ਅਤੇ ਮੇਰਾ ਉੱਚਾ ਗੜ੍ਹ ਹੈ। \q \v 3 ਮੈਂ ਯਹੋਵਾਹ ਨੂੰ ਜਿਹੜਾ ਉਸਤਤ ਯੋਗ ਹੈ, ਪੁਕਾਰਾਂਗਾ \q ਅਤੇ ਮੈਂ ਆਪਣੇ ਵੈਰੀਆਂ ਤੋਂ ਬਚ ਜਾਂਵਾਂਗਾ। \q \v 4 ਮੌਤ ਦੀਆਂ ਡੋਰੀਆਂ ਨੇ ਮੈਨੂੰ ਘੇਰ ਲਿਆ, \q ਅਤੇ ਕੁਧਰਮੀ ਦੇ ਹੜ੍ਹਾਂ ਨੇ ਮੈਨੂੰ ਡਰਾਇਆ। \q \v 5 ਅਧੋਲੋਕ ਦੀਆਂ ਰੱਸੀਆਂ ਨੇ ਮੈਨੂੰ ਘੇਰ ਲਿਆ, \q ਮੌਤ ਦੇ ਫੰਦੇ ਮੇਰੇ ਚੁਫ਼ੇਰੇ ਸਨ। \q \v 6 ਆਪਣੀ ਔਖ ਦੇ ਵੇਲੇ ਮੈਂ ਯਹੋਵਾਹ ਨੂੰ ਪੁਕਾਰਿਆ, \q ਅਤੇ ਆਪਣੇ ਪਰਮੇਸ਼ੁਰ ਦੀ ਦੁਹਾਈ ਦਿੱਤੀ। \q ਉਸ ਨੇ ਆਪਣੀ ਹੈਕਲ ਵਿੱਚੋਂ ਮੇਰੀ ਅਵਾਜ਼ ਸੁਣੀ, \q ਅਤੇ ਮੇਰੀ ਦੁਹਾਈ ਉਸ ਦੇ ਅੱਗੇ, ਸਗੋਂ ਉਸ ਦੇ ਕੰਨਾਂ ਤੱਕ ਪਹੁੰਚੀ। \q \v 7 ਤਦ ਧਰਤੀ ਕੰਬ ਗਈ ਅਤੇ ਥਰ-ਥਰਾਈ, \q ਅਤੇ ਪਹਾੜਾਂ ਦੀਆਂ ਨੀਹਾਂ ਹਿੱਲ ਗਈਆਂ, ਅਤੇ ਧੜਕ ਉੱਠੀਆਂ, \q ਕਿਉਂ ਜੋ ਉਹ ਕ੍ਰੋਧਵਾਨ ਹੋ ਗਿਆ ਸੀ! \q \v 8 ਉਸ ਦੀਆਂ ਨਾਸਾਂ ਤੋਂ ਧੂੰਆਂ ਉੱਠਿਆ, \q ਅਤੇ ਉਸ ਦੇ ਮੂੰਹ ਤੋਂ ਅੱਗ ਭਸਮ ਕਰਦੀ ਸੀ, \q ਅੰਗਿਆਰੇ ਉਸ ਤੋਂ ਦਗ-ਦਗ ਕਰਨ ਲੱਗੇ। \q \v 9 ਉਸ ਨੇ ਅਕਾਸ਼ਾਂ ਨੂੰ ਝੁਕਾਇਆ ਅਤੇ ਹੇਠਾਂ ਉਤਰਿਆ, \q ਅਤੇ ਉਸ ਦੇ ਪੈਰਾਂ ਹੇਠ ਘੁੱਪ ਹਨ੍ਹੇਰਾ ਸੀ। \q \v 10 ਤਦ ਉਹ ਕਰੂਬ ਉੱਤੇ ਸਵਾਰ ਹੋ ਕੇ ਉੱਡਿਆ, \q ਹਾਂ, ਉਹ ਨੇ ਪੌਣ ਦਿਆਂ ਖੰਭਾਂ ਉੱਤੇ ਉਡਾਰੀ ਮਾਰੀ। \q \v 11 ਉਸ ਨੇ ਹਨੇਰੇ ਨੂੰ ਆਪਣਾ ਗੁਪਤ ਸਥਾਨ, \q ਬੱਦਲਾਂ ਦੇ ਇਕੱਠ ਅਤੇ ਅਕਾਸ਼ ਦੀਆਂ ਘਟਾਂਵਾਂ ਨੂੰ ਆਪਣੇ ਆਲੇ-ਦੁਆਲੇ ਦਾ ਮੰਡਪ ਬਣਾਇਆ। \q \v 12 ਉਹ ਦੀ ਹਜ਼ੂਰੀ ਦੀ ਝਲਕ ਤੋਂ \q ਅਤੇ ਉਹ ਦੀਆਂ ਘਟਾਂਵਾਂ ਦੇ ਵਿੱਚੋਂ ਗੜੇ ਅਤੇ ਅੰਗਿਆਰੇ ਨਿੱਕਲੇ। \q \v 13 ਤਦ ਯਹੋਵਾਹ ਅਕਾਸ਼ ਵਿੱਚ ਗਰਜਿਆ, \q ਅਤੇ ਅੱਤ ਮਹਾਨ ਨੇ ਆਪਣੀ ਅਵਾਜ਼ ਸੁਣਾਈ। \q \v 14 ਫੇਰ ਉਸ ਨੇ ਆਪਣੇ ਤੀਰ ਚਲਾ ਕੇ ਉਨ੍ਹਾਂ ਨੂੰ ਤਿੱਤਰ-ਬਿੱਤਰ ਕੀਤਾ, \q ਅਤੇ ਬਿਜਲੀਆਂ ਲਿਸ਼ਕਾ ਕੇ ਉਨ੍ਹਾਂ ਨੂੰ ਘਬਰਾ ਦਿੱਤਾ। \q \v 15 ਤਾਂ ਤੇਰੇ ਦਬਕੇ ਦੇ ਕਾਰਨ, ਹੇ ਯਹੋਵਾਹ, \q ਤੇਰੀਆਂ ਨਾਸਾਂ ਦੇ ਸੁਆਸ ਦੇ ਝੋਕੇ ਦੇ ਕਾਰਨ ਸਮੁੰਦਰਾਂ ਦੀਆਂ ਸਤਹ ਦਿੱਸ ਪਈਆਂ, \q ਅਤੇ ਜਗਤ ਦੀਆਂ ਨੀਹਾਂ ਖੁੱਲ੍ਹ ਗਈਆਂ। \q \v 16 ਉਸ ਨੇ ਉੱਪਰੋਂ ਹੱਥ ਵਧਾ ਕੇ ਮੈਨੂੰ ਸੰਭਾਲ ਲਿਆ \q ਅਤੇ ਮੈਨੂੰ ਪਾਣੀ ਦੇ ਹੜ੍ਹਾਂ ਵਿੱਚੋਂ ਕੱਢ ਲਿਆ। \q \v 17 ਮੇਰੇ ਬਲਵੰਤ ਵੈਰੀ ਤੋਂ ਉਸ ਨੇ ਮੈਨੂੰ ਛੁਡਾਇਆ, \q ਅਤੇ ਉਹਨਾਂ ਤੋਂ ਜਿਹੜੇ ਮੈਥੋਂ ਘਿਣ ਕਰਦੇ ਸਨ, \q ਕਿਉਂ ਜੋ ਓਹ ਮੇਰੇ ਨਾਲੋਂ ਬਹੁਤ ਤਕੜੇ ਸਨ। \q \v 18 ਮੇਰੀ ਬਿਪਤਾ ਦੇ ਦਿਨ ਉਨ੍ਹਾਂ ਨੇ ਮੇਰਾ ਸਾਹਮਣਾ ਕੀਤਾ, \q ਪਰੰਤੂ ਯਹੋਵਾਹ ਮੇਰਾ ਆਸਰਾ ਸੀ। \q \v 19 ਉਹ ਮੈਨੂੰ ਖੁੱਲ੍ਹੇ ਸਥਾਨ ਵਿੱਚ ਕੱਢ ਲਿਆਇਆ, \q ਉਸ ਨੇ ਮੈਨੂੰ ਛੁਡਾਇਆ ਕਿਉਂ ਜੋ ਉਹ ਮੈਥੋਂ ਪ੍ਰਸੰਨ ਸੀ। \q \v 20 ਯਹੋਵਾਹ ਨੇ ਮੇਰੇ ਧਰਮ ਦੇ ਅਨੁਸਾਰ ਮੈਨੂੰ ਬਦਲਾ ਦਿੱਤਾ, \q ਮੇਰੇ ਹੱਥਾਂ ਦੀ ਸੁੱਚਮਤਾਈ ਦੇ ਅਨੁਸਾਰ ਮੈਨੂੰ ਵੱਟਾ ਦਿੱਤਾ, \q \v 21 ਕਿਉਂ ਜੋ ਮੈਂ ਯਹੋਵਾਹ ਦੇ ਰਾਹਾਂ ਦੀ ਪਾਲਣਾ ਕੀਤੀ, \q ਅਤੇ ਬਦੀ ਕਰਕੇ ਆਪਣੇ ਪਰਮੇਸ਼ੁਰ ਤੋਂ ਬੇਮੁੱਖ ਨਹੀਂ ਹੋਇਆ। \q \v 22 ਉਹ ਦੇ ਸਾਰੇ ਨਿਯਮ ਮੇਰੇ ਸਾਹਮਣੇ ਰਹੇ, \q ਅਤੇ ਉਹ ਦੀਆਂ ਬਿਧੀਆਂ ਨੂੰ ਮੈਂ ਆਪਣੇ ਕੋਲੋਂ ਦੂਰ ਨਾ ਕੀਤਾ। \q \v 23 ਮੈਂ ਉਹ ਦੇ ਨਾਲ ਖਰਾ ਉਤਰਿਆ, \q ਅਤੇ ਆਪਣੇ ਆਪ ਨੂੰ ਬਦੀ ਤੋਂ ਬਚਾਈ ਰੱਖਿਆ। \q \v 24 ਸੋ ਯਹੋਵਾਹ ਨੇ ਨਿਗਾਹ ਕਰ ਕੇ ਮੇਰੇ ਧਰਮ ਦੇ ਅਨੁਸਾਰ, \q ਅਤੇ ਮੇਰੇ ਹੱਥਾਂ ਦੀ ਸ਼ੁੱਧਤਾ ਦੇ ਅਨੁਸਾਰ ਮੈਨੂੰ ਵੱਟਾ ਦਿੱਤਾ। \q \v 25 ਦਯਾਵਾਨ ਲਈ ਤੂੰ ਆਪਣੇ ਆਪ ਨੂੰ ਦਯਾਵਾਨ ਵਿਖਾਵੇਂਗਾ, \q ਪੂਰੇ ਮਨੁੱਖ ਲਈ ਤੂੰ ਆਪਣੇ ਆਪ ਨੂੰ ਪੂਰਾ ਵਿਖਾਵੇਂਗਾ। \q \v 26 ਸ਼ੁੱਧ ਲਈ ਤੂੰ ਆਪਣੇ ਆਪ ਨੂੰ ਸ਼ੁੱਧ ਵਿਖਾਵੇਂਗਾ, \q ਅਤੇ ਟੇਢਿਆਂ ਲਈ ਤੂੰ ਆਪਣੇ ਆਪ ਨੂੰ ਟੇਢਾ ਵਿਖਾਵੇਂਗਾ। \q \v 27 ਤੂੰ ਦੁਖੀ ਲੋਕਾਂ ਨੂੰ ਬਚਾਵੇਂਗਾ, \q ਪਰ ਉੱਚੀਆਂ ਅੱਖਾਂ ਨੂੰ ਨੀਵੀਂਆਂ ਕਰੇਂਗਾ। \q \v 28 ਫੇਰ ਤੂੰ ਮੇਰਾ ਦੀਵਾ ਬਾਲਦਾ ਹੈਂ, \q ਯਹੋਵਾਹ ਮੇਰਾ ਪਰਮੇਸ਼ੁਰ ਮੇਰੇ ਹਨੇਰੇ ਨੂੰ ਚਾਨਣ ਕਰਦਾ ਹੈ। \q \v 29 ਮੈਂ ਤੇਰੀ ਸਹਾਇਤਾ ਨਾਲ ਆਪਣੇ ਵੈਰੀਆਂ ਦੇ ਵਿਰੁੱਧ ਹੱਲਾ ਬੋਲ ਸਕਦਾ ਹਾਂ, \q ਅਤੇ ਆਪਣੇ ਪਰਮੇਸ਼ੁਰ ਦੀ ਸਹਾਇਤਾ ਨਾਲ ਮੈਂ ਸ਼ਹਿਰਪਨਾਹ ਨੂੰ ਟੱਪ ਸਕਦਾ ਹਾਂ। \q \v 30 ਪਰਮੇਸ਼ੁਰ ਦਾ ਰਾਹ ਸਿੱਧ ਹੈ, \q ਯਹੋਵਾਹ ਦਾ ਬਚਨ ਤਾਇਆ ਹੋਇਆ ਹੈ, \q ਉਹ ਆਪਣੇ ਸਾਰੇ ਸ਼ਰਨਾਰਥੀਆਂ ਲਈ ਇੱਕ ਢਾਲ਼ ਹੈ। \q \v 31 ਯਹੋਵਾਹ ਤੋਂ ਬਿਨ੍ਹਾਂ ਹੋਰ ਕੌਣ ਪਰਮੇਸ਼ੁਰ ਹੈ? \q ਅਤੇ ਸਾਡੇ ਪਰਮੇਸ਼ੁਰ ਤੋਂ ਛੁੱਟ ਹੋਰ ਕਿਹੜੀ ਚੱਟਾਨ ਹੈ? \q \v 32 ਉਹ ਪਰਮੇਸ਼ੁਰ ਜੋ ਮੇਰਾ ਲੱਕ ਬਲ ਨਾਲ ਕੱਸਦਾ ਹੈ, \q ਅਤੇ ਮੇਰਾ ਰਾਹ ਸੰਪੂਰਨ ਕਰਦਾ ਹੈ। \q \v 33 ਉਹ ਮੇਰੇ ਪੈਰਾਂ ਨੂੰ ਹਰਨੀਆਂ ਦੇ ਪੈਰਾਂ ਜਿਹੇ ਬਣਾਉਂਦਾ ਹੈ, \q ਅਤੇ ਮੈਨੂੰ ਮੇਰੇ ਉੱਚਿਆਂ ਥਾਂਵਾਂ ਉੱਤੇ ਖੜ੍ਹਾ ਕਰਦਾ ਹੈ। \q \v 34 ਉਹ ਮੇਰੇ ਹੱਥਾਂ ਨੂੰ ਯੁੱਧ ਕਰਨਾ ਇਸ ਤਰ੍ਹਾਂ ਸਿਖਾਉਂਦਾ ਹੈ \q ਕਿ ਮੇਰੀਆਂ ਬਾਹਾਂ ਪਿੱਤਲ ਦਾ ਧਣੁੱਖ ਝੁਕਾ ਦਿੰਦੀਆਂ ਹਨ। \q \v 35 ਤੂੰ ਆਪਣੇ ਬਚਾਓ ਦੀ ਢਾਲ਼ ਮੈਨੂੰ ਦਿੱਤੀ ਹੈ, \q ਅਤੇ ਤੇਰੇ ਸੱਜੇ ਹੱਥ ਨੇ ਮੈਨੂੰ ਸੰਭਾਲਿਆ ਹੈ, \q ਅਤੇ ਤੇਰੀ ਨਰਮਾਈ ਨੇ ਮੈਨੂੰ ਵਡਿਆਇਆ ਹੈ। \q \v 36 ਤੂੰ ਮੇਰੇ ਕਦਮਾਂ ਲਈ ਸਥਾਨ ਚੌੜਾ ਕੀਤਾ ਹੈ, \q ਅਤੇ ਮੇਰੇ ਪੈਰ ਨਹੀਂ ਤਿਲਕੇ। \q \v 37 ਮੈਂ ਆਪਣੇ ਵੈਰੀਆਂ ਦਾ ਪਿੱਛਾ ਕਰ ਕੇ ਉਨ੍ਹਾਂ ਨੂੰ ਜਾ ਲਿਆ, \q ਮੈਂ ਪਿੱਛੇ ਨਾ ਹਟਿਆ ਜਿਨ੍ਹਾਂ ਚਿਰ ਉਨ੍ਹਾਂ ਦਾ ਨਾਸ ਨਾ ਹੋ ਗਿਆ। \q \v 38 ਮੈਂ ਉਨ੍ਹਾਂ ਨੂੰ ਅਜਿਹਾ ਮਾਰਿਆ ਕਿ ਉਹ ਫੇਰ ਨਾ ਉੱਠ ਸਕੇ, \q ਉਹ ਪੈਰਾਂ ਹੇਠ ਡਿੱਗ ਪਏ ਸਨ। \q \v 39 ਤੂੰ ਯੁੱਧ ਲਈ ਮੇਰੇ ਲੱਕ ਨੂੰ \q ਬਲ ਨਾਲ ਕੱਸਿਆ ਹੈ, \q ਤੂੰ ਮੇਰੇ ਵਿਰੋਧੀਆਂ ਨੂੰ ਮੇਰੇ ਸਾਹਮਣੇ ਝੁਕਾ ਦਿੱਤਾ ਹੈ। \q \v 40 ਤੂੰ ਮੇਰੇ ਵੈਰੀਆਂ ਦੀ ਪਿੱਠ ਮੈਨੂੰ ਵਿਖਾਈ, \q ਅਤੇ ਮੈਂ ਆਪਣੇ ਘਿਣ ਕਰਨ ਵਾਲਿਆਂ ਦਾ ਸੱਤਿਆਨਾਸ ਕੀਤਾ। \q \v 41 ਉਨ੍ਹਾਂ ਨੇ ਦੁਹਾਈ ਦਿੱਤੀ ਪਰ ਕੋਈ ਬਚਾਉਣ ਵਾਲਾ ਨਹੀਂ ਸੀ, \q ਸਗੋਂ ਯਹੋਵਾਹ ਵੱਲ ਵੀ, \q ਪਰ ਉਸ ਨੇ ਉਨ੍ਹਾਂ ਨੂੰ ਉੱਤਰ ਨਾ ਦਿੱਤਾ। \q \v 42 ਫੇਰ ਮੈਂ ਉਨ੍ਹਾਂ ਨੂੰ ਹਵਾ ਨਾਲ ਉੱਡਦੀ \q ਧੂੜ ਵਾਂਗੂੰ ਪੀਹ ਸੁੱਟਿਆ, \q ਰਸਤੇ ਦੇ ਚਿੱਕੜ ਵਾਂਗੂੰ ਉਨ੍ਹਾਂ ਨੂੰ ਸੁੱਟ ਦਿੱਤਾ। \q \v 43 ਤੂੰ ਮੈਨੂੰ ਲੋਕਾਂ ਦੇ ਝਗੜਿਆਂ ਤੋਂ ਛੁਡਾਇਆ, \q ਤੂੰ ਮੈਨੂੰ ਕੌਮਾਂ ਦਾ ਮੁਖੀਆ ਨਿਯੁਕਤ ਕੀਤਾ, \q ਜਿਨ੍ਹਾਂ ਲੋਕਾਂ ਨੂੰ ਮੈਂ ਨਹੀਂ ਜਾਣਿਆ ਉਨ੍ਹਾਂ ਨੇ ਮੇਰੀ \q ਸੇਵਾ ਕੀਤੀ। \q \v 44 ਮੇਰਾ ਨਾਮ ਸੁਣਦੇ ਹੀ ਉਹ ਮੇਰੇ ਅਧੀਨ ਹੋ ਗਏ, \q ਪਰਦੇਸੀ ਮੇਰੇ ਅੱਗੇ ਹਿਚਕ ਕੇ ਆਏ। \q \v 45 ਪਰਦੇਸੀ ਕੁਮਲਾ ਗਏ, \q ਅਤੇ ਆਪਣੇ ਕੋਟਾਂ ਵਿੱਚੋਂ ਥਰ-ਥਰਾਉਂਦੇ ਹੋਏ ਨਿੱਕਲੇ। \q \v 46 ਯਹੋਵਾਹ ਜਿਉਂਦਾ ਹੈ ਸੋ ਧੰਨ ਹੋਵੇ ਮੇਰੀ ਚੱਟਾਨ, \q ਅਤੇ ਮੇਰੇ ਬਚਾਓ ਦੇ ਪਰਮੇਸ਼ੁਰ ਦੀ ਬਜ਼ੁਰਗੀ ਹੋਵੇ! \q \v 47 ਉਸੇ ਹੀ ਪਰਮੇਸ਼ੁਰ ਨੇ ਮੇਰਾ ਬਦਲਾ ਲਿਆ, \q ਅਤੇ ਲੋਕਾਂ ਨੂੰ ਮੇਰੇ ਵੱਸ ਕਰ ਦਿੱਤਾ, \q \v 48 ਜਿਸ ਨੇ ਮੈਨੂੰ ਮੇਰੇ ਵੈਰੀਆਂ ਤੋਂ ਛੁਡਾਇਆ, \q ਹਾਂ, ਤੂੰ ਮੈਨੂੰ ਮੇਰੇ ਵਿਰੋਧੀਆਂ ਵਿੱਚ ਉੱਚਾ ਕੀਤਾ, \q ਮੈਨੂੰ ਜ਼ਾਲਮਾਂ ਤੋਂ ਬਚਾਇਆ। \q \v 49 ਇਸ ਲਈ, ਹੇ ਯਹੋਵਾਹ, ਮੈਂ ਕੌਮਾਂ ਵਿੱਚ ਤੇਰਾ ਧੰਨਵਾਦ ਕਰਾਂਗਾ, \q ਅਤੇ ਤੇਰੇ ਨਾਮ ਦਾ ਜਸ ਗਾਵਾਂਗਾ। \q \v 50 ਉਹ ਆਪਣੇ ਠਹਿਰਾਏ ਹੋਏ ਰਾਜੇ ਨੂੰ ਵੱਡੀ ਜਿੱਤ ਦਿੰਦਾ ਹੈ, \q ਅਤੇ ਆਪਣੇ ਮਸਹ ਕੀਤੇ ਹੋਏ ਉੱਤੇ ਅਰਥਾਤ ਦਾਊਦ \q ਅਤੇ ਉਹ ਦੀ ਅੰਸ ਉੱਤੇ ਸਦਾ ਤੱਕ ਦਯਾ ਕਰਦਾ ਹੈ। \c 19 \s ਸ੍ਰਿਸ਼ਟੀ ਵਿੱਚ ਪਰਮੇਸ਼ੁਰ ਦੀ ਮਹਿਮਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ। \q \v 1 ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਣਨ ਕਰਦੇ ਹਨ, \q ਅਤੇ ਅੰਬਰ ਉਸ ਦੀ ਦਸਤਕਾਰੀ ਵਿਖਾਲਦਾ ਹੈ। \q \v 2 ਦਿਨ, ਦਿਨ ਨਾਲ ਬੋਲੀ ਬੋਲਦਾ ਹੈ, \q ਅਤੇ ਰਾਤ, ਰਾਤ ਨੂੰ ਗਿਆਨ ਦੱਸਦੀ ਹੈ। \q \v 3 ਉਨ੍ਹਾਂ ਦੀ ਨਾ ਕੋਈ ਬੋਲੀ ਨਾ ਕੋਈ ਸ਼ਬਦ ਹਨ, \q ਨਾ ਉਨ੍ਹਾਂ ਦੀ ਅਵਾਜ਼ ਸੁਣੀਦੀ ਹੈ। \q \v 4 ਸਾਰੀ ਧਰਤੀ ਵਿੱਚ ਉਨ੍ਹਾਂ ਦੀ ਅਵਾਜ਼ ਗੂੰਜਦੀ ਹੈ, \q ਅਤੇ ਸੰਸਾਰ ਦੀਆਂ ਹੱਦਾਂ ਤੱਕ ਉਨ੍ਹਾਂ ਦੇ ਬੋਲ। \q ਉਨ੍ਹਾਂ ਵਿੱਚ ਉਸ ਨੇ ਸੂਰਜ ਲਈ ਡੇਰਾ ਬਣਾਇਆ ਹੈ, \q \v 5 ਜਿਹੜਾ ਲਾੜੇ ਵਾਂਗੂੰ ਆਪਣੀ ਕੋਠੜੀ ਵਿੱਚੋਂ ਨਿੱਕਲਦਾ ਹੈ, \q ਅਤੇ ਸੂਰਮੇ ਵਾਂਗੂੰ ਆਪਣੇ ਚੱਕਰ ਵਿੱਚ ਦੌੜ ਲਾ ਕੇ ਖੁਸ਼ ਹੁੰਦਾ ਹੈ। \q \v 6 ਅਕਾਸ਼ਾਂ ਦੇ ਇੱਕ ਸਿਰੇ ਤੋਂ ਉਸ ਦਾ ਚੜ੍ਹਨਾ ਹੈ, \q ਅਤੇ ਉਸ ਦਾ ਦੌਰ ਉਨ੍ਹਾਂ ਦੇ ਦੂਜੇ ਸਿਰੇ ਤੱਕ ਹੈ, \q ਅਤੇ ਉਸ ਦੀ ਗਰਮੀ ਤੋਂ ਕੋਈ ਚੀਜ਼ ਲੁਕੀ ਨਹੀਂ ਰਹਿੰਦੀ। \s ਪਰਮੇਸ਼ੁਰ ਦੀ ਬਿਵਸਥਾ \q \v 7 ਯਹੋਵਾਹ ਦੀ ਬਿਵਸਥਾ ਪੂਰੀ ਖਰੀ ਹੈ, ਉਹ ਜਾਨ ਨੂੰ ਬਹਾਲ ਕਰਦੀ ਹੈ, \q ਯਹੋਵਾਹ ਦੀ ਸਾਖੀ ਸੱਚੀ ਹੈ, \q ਉਹ ਭੋਲੇ ਨੂੰ ਬੁੱਧਵਾਨ ਕਰਦੀ ਹੈ। \q \v 8 ਯਹੋਵਾਹ ਦੇ ਫ਼ਰਮਾਨ ਸਿੱਧੇ ਹਨ, ਓਹ ਦਿਲ ਨੂੰ ਅਨੰਦ ਕਰਦੇ ਹਨ, \q ਯਹੋਵਾਹ ਦਾ ਹੁਕਮ ਨਿਰਮਲ ਹੈ, ਉਹ ਅੱਖੀਆਂ ਨੂੰ \q ਚਾਨਣ ਦਿੰਦਾ ਹੈ। \q \v 9 ਯਹੋਵਾਹ ਦਾ ਭੈਅ ਸ਼ੁੱਧ ਹੈ, ਉਹ ਸਦਾ ਤੱਕ ਕਾਇਮ ਰਹਿੰਦਾ ਹੈ, \q ਯਹੋਵਾਹ ਦੇ ਨਿਆਂ ਸੱਚੇ ਹਨ, ਓਹ ਨਿਰੇ ਪੁਰੇ ਧਰਮ ਹਨ। \q \v 10 ਉਹ ਸੋਨੇ ਨਾਲੋਂ ਸਗੋਂ ਬਹੁਤ ਕੁੰਦਨ ਸੋਨੇ ਨਾਲੋਂ ਮਨਭਾਉਂਦੇ ਹਨ, \q ਸ਼ਹਿਦ ਅਤੇ ਮਖੀਲ ਦਿਆਂ ਚੋਇਆਂ ਨਾਲੋਂ ਵੀ ਮਿੱਠੇ ਹਨ। \q \v 11 ਅਤੇ ਉਨ੍ਹਾਂ ਤੋਂ ਤੇਰਾ ਦਾਸ ਚਿਤਾਇਆ ਜਾਂਦਾ ਹੈ, \q ਉਨ੍ਹਾਂ ਦੇ ਮੰਨਣ ਵਿੱਚ ਵੱਡਾ ਲਾਭ ਹੈ। \q \v 12 ਆਪਣੀਆਂ ਭੁੱਲਾਂ ਚੁੱਕਾਂ ਨੂੰ ਕੌਣ ਸਮਝ ਸਕਦਾ ਹੈ? \q ਤੂੰ ਮੈਨੂੰ ਗੁੱਝੇ ਪਾਪਾਂ ਤੋਂ ਅਜ਼ਾਦ ਕਰ, \q \v 13 ਅਤੇ ਆਪਣੇ ਦਾਸ ਨੂੰ ਹੰਕਾਰ ਤੋਂ ਰੋਕ ਰੱਖ, \q ਉਹ ਮੇਰੇ ਉੱਤੇ ਹਕੂਮਤ ਨਾ ਕਰਨ, \q ਤਾਂ ਮੈਂ ਪੂਰਾ ਖਰਾ ਉਤਰਾਂਗਾ, ਅਤੇ ਵੱਡੇ ਪਾਪਾਂ ਤੋਂ ਬਰੀ ਠਹਿਰਾਂਗਾ। \q \v 14 ਹੇ ਯਹੋਵਾਹ, ਮੇਰੀ ਚੱਟਾਨ ਅਤੇ ਮੇਰੇ ਛੁਡਾਉਣ ਵਾਲੇ, \q ਮੇਰੇ ਮੂੰਹ ਦੀਆਂ ਗੱਲਾਂ ਅਤੇ ਮੇਰੇ ਮਨ ਦਾ ਵਿਚਾਰ, ਤੇਰੇ ਹਜ਼ੂਰ ਮੰਨਣ ਯੋਗ ਹੋਵੇ। \c 20 \s ਜਿੱਤ ਦੇ ਲਈ ਪ੍ਰਾਰਥਨਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ। \q \v 1 ਬਿਪਤਾ ਦੇ ਦਿਨ ਯਹੋਵਾਹ ਤੈਨੂੰ ਉੱਤਰ ਦੇਵੇ, \q ਯਾਕੂਬ ਦੇ ਪਰਮੇਸ਼ੁਰ ਦਾ ਨਾਮ ਤੈਨੂੰ ਉੱਚਿਆਂ ਕਰੇ। \q \v 2 ਉਹ ਪਵਿੱਤਰ ਸਥਾਨ ਤੋਂ ਤੇਰੀ ਸਹਾਇਤਾ ਭੇਜੇ, \q ਅਤੇ ਸੀਯੋਨ ਤੋਂ ਤੈਨੂੰ ਸੰਭਾਲੇ, \q \v 3 ਤੇਰੀਆਂ ਸਾਰੀਆਂ ਭੇਟਾਂ ਨੂੰ ਚੇਤੇ ਰੱਖੇ, \q ਅਤੇ ਤੇਰੀਆਂ ਹੋਮ ਬਲੀਆਂ ਨੂੰ ਕਬੂਲ ਕਰੇ। ਸਲਹ। \q \v 4 ਉਹ ਤੇਰੇ ਮਨੋਰਥਾਂ ਅਨੁਸਾਰ ਤੈਨੂੰ ਦੇਵੇ, \q ਅਤੇ ਤੇਰੀ ਸਾਰੀ ਯੋਜਨਾ ਨੂੰ ਪੂਰਾ ਕਰੇ। \q \v 5 ਅਸੀਂ ਤੇਰੇ ਬਚਾਓ ਦੇ ਕਾਰਨ ਜੈ ਜੈ ਕਾਰ ਕਰਾਂਗੇ, \q ਅਤੇ ਆਪਣੇ ਪਰਮੇਸ਼ੁਰ ਦੇ ਨਾਮ ਤੋਂ ਆਪਣੇ ਝੰਡੇ ਖੜੇ ਕਰਾਂਗੇ। \q ਯਹੋਵਾਹ ਤੇਰੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰੇ। \q \v 6 ਹੁਣ ਮੈਂ ਜਾਣਿਆ ਕਿ ਯਹੋਵਾਹ ਆਪਣੇ ਮਸਹ ਕੀਤੇ ਹੋਏ ਨੂੰ ਬਚਾਉਂਦਾ ਹੈ, \q ਉਹ ਆਪਣੇ ਪਵਿੱਤਰ ਸਵਰਗ ਤੋਂ ਉਹ ਨੂੰ ਉੱਤਰ ਦੇਵੇਗਾ, \q ਆਪਣੇ ਸੱਜੇ ਹੱਥ ਦੀ ਬਚਾਉਣ ਵਾਲੀ ਸਮਰੱਥਾ ਨਾਲ। \q \v 7 ਕੋਈ ਰਥਾਂ ਨੂੰ ਅਤੇ ਕੋਈ ਘੋੜਿਆਂ ਨੂੰ, \q ਪਰ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਨੂੰ ਯਾਦ ਕਰਾਂਗੇ। \q \v 8 ਓਹ ਝੁਕੇ ਅਤੇ ਡਿੱਗ ਪਏ ਹਨ, \q ਪਰ ਅਸੀਂ ਉੱਠੇ ਅਤੇ ਸਿੱਧੇ ਖੜ੍ਹੇ ਹੋ ਗਏ ਹਾਂ। \q \v 9 ਹੇ ਯਹੋਵਾਹ, ਬਚਾ ਲੈ! \q ਸਾਡੀ ਪੁਕਾਰ ਦੇ ਵੇਲੇ ਪਾਤਸ਼ਾਹ ਸਾਨੂੰ ਉੱਤਰ ਦੇ! \c 21 \s ਜਿੱਤ ਪਾਉਣ ਉੱਤੇ ਸਤੂਤੀਗਾਨ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ। \q \v 1 ਹੇ ਯਹੋਵਾਹ, ਤੇਰੀ ਸਮਰੱਥਾ ਵਿੱਚ ਪਾਤਸ਼ਾਹ ਅਨੰਦ ਹੋਵੇਗਾ, \q ਅਤੇ ਤੇਰੀ ਫ਼ਤਹ ਵਿੱਚ ਬਹੁਤ ਮਗਨ ਹੋਵੇਗਾ! \q \v 2 ਤੂੰ ਉਹ ਦਾ ਮਨੋਰਥ ਪੂਰਾ ਕੀਤਾ ਹੈ, \q ਅਤੇ ਉਹ ਦੇ ਮੂੰਹ ਦੀ ਬੇਨਤੀ ਨੂੰ ਤੂੰ ਰੋਕਿਆ ਨਹੀਂ। ਸਲਹ। \q \v 3 ਭਲਿਆਈ ਦੀਆਂ ਬਰਕਤਾਂ ਨਾਲ ਤੂੰ ਉਹ ਨੂੰ ਮਿਲਦਾ ਹੈਂ, \q ਤੂੰ ਕੁੰਦਨ ਸੋਨੇ ਦਾ ਮੁਕਟ ਉਹ ਦੇ ਸਿਰ ਉੱਤੇ ਰੱਖਿਆ ਹੈ। \q \v 4 ਉਸ ਨੇ ਤੇਰੇ ਕੋਲੋਂ ਜੀਵਨ ਮੰਗਿਆ ਹੈ ਅਤੇ ਤੂੰ ਉਹ ਨੂੰ ਦੇ ਦਿੱਤਾ, \q ਸਗੋਂ ਸਦੀਪਕ ਕਾਲ ਤੱਕ ਉਮਰ ਦਾ ਵਾਧਾ ਵੀ। \q \v 5 ਤੇਰੀ ਮਦਦ ਦੇ ਕਾਰਨ ਉਹ ਦਾ ਪਰਤਾਪ ਵੱਡਾ ਹੈ, \q ਤੇਜ ਅਤੇ ਉਪਮਾ ਤੂੰ ਉਹ ਦੇ ਉੱਤੇ ਰੱਖਦਾ ਹੈਂ। \q \v 6 ਤੂੰ ਤਾਂ ਉਹ ਨੂੰ ਸਦਾ ਲਈ ਬਰਕਤਾਂ ਦਾ ਕਾਰਨ ਠਹਿਰਾਉਂਦਾ ਹੈਂ, \q ਤੂੰ ਉਹ ਨੂੰ ਆਪਣੀ ਹਜ਼ੂਰੀ ਦੇ ਅਨੰਦ ਨਾਲ ਮਗਨ ਕਰਦਾ ਹੈਂ, \q \v 7 ਇਸ ਲਈ ਕਿ ਪਾਤਸ਼ਾਹ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ, \q ਅਤੇ ਅੱਤ ਮਹਾਨ ਦੀ ਦਯਾ ਨਾਲ ਉਹ ਕਦੇ ਨਾ ਟਾਲੇਗਾ। \q \v 8 ਤੇਰਾ ਹੱਥ ਤੇਰੇ ਸਾਰੇ ਵੈਰੀਆਂ ਨੂੰ ਲੱਭ ਕੇ ਕੱਢੇਗਾ, \q ਤੇਰਾ ਸੱਜਾ ਹੱਥ ਤੇਰੇ ਦੁਸ਼ਮਣਾਂ ਨੂੰ ਲੱਭ ਲਵੇਗਾ। \q \v 9 ਤੂੰ ਆਪਣੀ ਹਜ਼ੂਰੀ ਦੇ ਵੇਲੇ, ਉਨ੍ਹਾਂ ਨੂੰ ਅੱਗ ਦੇ ਤੰਦੂਰ \q ਵਿੱਚ ਪਾਵੇਂਗਾ, \q ਯਹੋਵਾਹ ਉਨ੍ਹਾਂ ਨੂੰ ਆਪਣੇ ਕ੍ਰੋਧ ਦੇ ਨਾਲ ਨਿਗਲ ਜਾਵੇਗਾ, \q ਅਤੇ ਅੱਗ ਉਨ੍ਹਾਂ ਨੂੰ ਭਸਮ ਕਰ ਦੇਵੇਗੀ। \q \v 10 ਤੂੰ ਉਨ੍ਹਾਂ ਦਾ ਫਲ ਧਰਤੀ ਉੱਤੋਂ, \q ਅਤੇ ਉਨ੍ਹਾਂ ਦੇ ਲੋਕਾਂ ਦੇ ਵਿੱਚੋਂ ਨਾਸ ਕਰੇਂਗਾ, \q \v 11 ਭਾਵੇਂ ਉਨ੍ਹਾਂ ਨੇ ਤੇਰੇ ਵਿਰੁੱਧ ਬੁਰਿਆਈ ਠਾਣੀ, \q ਅਤੇ ਯੋਜਨਾ ਬਣਾਈ ਜਿਸ ਨੂੰ ਉਹ \q ਪੂਰਾ ਨਾ ਕਰ ਸਕੇ, \q \v 12 ਤੂੰ ਉਨ੍ਹਾਂ ਦੀ ਪਿੱਠ ਆਪਣੀ ਵੱਲ ਮੋੜੇਂਗਾ, \q ਤੂੰ ਉਨ੍ਹਾਂ ਦੇ ਮੂੰਹ ਦੇ ਨਿਸ਼ਾਨੇ ਉੱਤੇ ਤੀਰ ਚਿੱਲੇ ਚੜਾ ਦੇਵੇਂਗਾ। \q \v 13 ਹੇ ਯਹੋਵਾਹ, ਤੂੰ ਆਪਣੀ ਸਮਰੱਥਾ ਨਾਲ ਮਹਾਨ ਹੋ, \q ਅਸੀਂ ਗਾਉਂਦੇ ਹੋਏ ਤੇਰੀ ਸ਼ਕਤੀ ਦਾ ਜਸ ਕਰਾਂਗੇ। \c 22 \s ਮਨੋਵਿਰਤੀ ਦੀ ਪੁਕਾਰ ਅਤੇ ਸਤੂਤੀਗਾਨ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਅਬਲੇਰਸ਼ਰ ਦੇ ਰਾਗ ਵਿੱਚ ਦਾਊਦ ਦਾ ਭਜਨ। \q \v 1 ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, \q ਤੂੰ ਮੈਨੂੰ ਕਿਉਂ ਛੱਡ ਦਿੱਤਾ ਹੈ? \q ਅਤੇ ਮੇਰੇ ਬਚਾਉਣ ਤੋਂ \q ਅਤੇ ਮੇਰੀਆਂ ਭੁੱਬਾਂ ਦੇ ਸ਼ਬਦਾਂ ਤੋਂ ਕਿਉਂ ਦੂਰ ਰਹਿੰਦਾ ਹੈ? \q \v 2 ਹੇ ਮੇਰੇ ਪਰਮੇਸ਼ੁਰ, ਮੈਂ ਦਿਨ ਵੇਲੇ ਤੈਨੂੰ ਪੁਕਾਰਦਾ ਹਾਂ \q ਪਰ ਤੂੰ ਉੱਤਰ ਨਹੀਂ ਦਿੰਦਾ, \q ਅਤੇ ਰਾਤ ਨੂੰ ਵੀ ਪਰ ਮੈਨੂੰ ਚੈਨ ਨਹੀਂ। \q \v 3 ਤੂੰ ਤਾਂ ਪਵਿੱਤਰ ਹੈਂ, ਤੂੰ ਜੋ ਇਸਰਾਏਲ ਦੀਆਂ ਉਸਤਤਾਂ ਵਿੱਚ ਵੱਸਦਾ ਹੈਂ। \q \v 4 ਸਾਡੇ ਪੁਰਖਿਆਂ ਨੇ ਤੇਰੇ ਉੱਤੇ ਭਰੋਸਾ ਕੀਤਾ, \q ਉਨ੍ਹਾਂ ਨੇ ਭਰੋਸਾ ਕੀਤਾ \q ਅਤੇ ਤੂੰ ਉਨ੍ਹਾਂ ਨੂੰ ਛੁਡਾਇਆ। \q \v 5 ਉਨ੍ਹਾਂ ਨੇ ਤੇਰੀ ਦੁਹਾਈ ਦਿੱਤੀ ਅਤੇ ਛੁਟਕਾਰਾ ਪਾਇਆ, \q ਉਨ੍ਹਾਂ ਨੇ ਤੇਰੇ ਉੱਤੇ ਭਰੋਸਾ ਰੱਖਿਆ \q ਅਤੇ ਓਹ ਸ਼ਰਮਿੰਦੇ ਨਾ ਹੋਏ। \q \v 6 ਪਰ ਮੈਂ ਕੀੜਾ ਹਾਂ, ਮੈਂ ਮਨੁੱਖ ਨਹੀਂ ਹਾਂ, \q ਆਦਮੀ ਦੀ ਨਮੋਸ਼ੀ ਅਤੇ ਲੋਕਾਂ ਵਿੱਚ ਤੁੱਛ ਹਾਂ। \q \v 7 ਜਿੰਨੇ ਮੈਨੂੰ ਵੇਖਦੇ ਹਨ ਓਹ ਮੈਨੂੰ ਮਖ਼ੌਲ ਵਿੱਚ ਉਡਾਉਂਦੇ ਹਨ, \q ਓਹ ਬੁੱਲ ਪਸਾਰਦੇ \q ਅਤੇ ਸਿਰ ਹਿਲਾਉਂਦੇ ਹਨ, \q \v 8 “ਯਹੋਵਾਹ ਦੇ ਅਧੀਨ ਹੋ ਜਾ, \q ਉਹ ਹੀ ਉਸ ਨੂੰ ਛੁਡਾਵੇ, \q ਉਹ ਹੀ ਉਸ ਨੂੰ ਬਚਾਵੇ ਕਿਉਂ ਜੋ ਉਹ ਉਸ ਤੋਂ ਪਰਸੰਨ ਹੈ।” \q \v 9 ਪਰ ਤੂੰ ਹੀ ਮੈਨੂੰ ਕੁੱਖੋਂ ਬਾਹਰ ਲਿਆਇਆ, \q ਅਤੇ ਮੇਰੀ ਮਾਤਾ ਦੀਆਂ ਦੁੱਧੀਆਂ ਉੱਤੇ \q ਮੈਨੂੰ ਭਰੋਸਾ ਦਿਲਾਇਆ, \q \v 10 ਜੰਮਦਿਆਂ ਸਾਰ ਮੈਂ ਤੇਰੇ ਹੀ ਉੱਤੇ ਭਰੋਸਾ ਰੱਖਿਆ, \q ਮਾਤਾ ਦੀ ਕੁੱਖ ਤੋਂ ਹੀ ਤੂੰ ਮੇਰਾ ਪਰਮੇਸ਼ੁਰ ਹੈਂ। \q \v 11 ਮੈਥੋਂ ਦੂਰ ਨਾ ਰਹਿ ਕਿਉਂ ਜੋ ਬਿਪਤਾ ਨੇੜੇ ਆ ਗਈ ਹੈ, \q ਅਤੇ ਕੋਈ ਸਹਾਇਕ ਨਹੀਂ। \q \v 12 ਬਹੁਤੇ ਬਲ਼ਦਾਂ ਨੇ ਮੈਨੂੰ ਘੇਰ ਲਿਆ ਹੈ, \q ਬਾਸ਼ਾਨ ਦੇਸ਼ ਦੇ ਬਲਵੰਤ ਬਲ਼ਦਾਂ ਨੇ ਮੈਨੂੰ ਘੇਰਾ ਪਾ ਲਿਆ ਹੈ, \q \v 13 ਓਹ ਪਾੜਨ ਅਤੇ ਗੱਜਣ ਵਾਲੇ ਬੱਬਰ ਸ਼ੇਰ ਵਾਂਗੂੰ \q ਮੇਰੇ ਉੱਤੇ ਮੂੰਹ ਅੱਡਦੇ ਹਨ। \q \v 14 ਮੈਂ ਪਾਣੀ ਵਾਂਗੂੰ ਡੋਲ੍ਹਿਆ ਗਿਆ ਹਾਂ, \q ਮੇਰੀਆਂ ਸਾਰੀਆਂ ਹੱਡੀਆਂ ਉੱਖੜ ਗਈਆਂ ਹਨ, \q ਮੇਰਾ ਦਿਲ ਮੋਮ ਵਰਗਾ ਹੈ, \q ਉਹ ਮੇਰੇ ਅੰਦਰ ਪਿਘਲ ਗਿਆ ਹੈ। \q \v 15 ਮੇਰਾ ਗਲ਼ਾ ਠੀਕਰੇ ਵਾਂਗੂੰ ਸੁੱਕ ਗਿਆ, \q ਅਤੇ ਮੇਰੀ ਜੀਭ ਤਾਲੂ ਨਾਲ ਲੱਗਦੀ ਜਾਂਦੀ ਹੈ, \q ਅਤੇ ਤੂੰ ਮੈਨੂੰ ਮੌਤ ਦੀ ਧੂੜ ਵਿੱਚ ਰੱਖ ਛੱਡਿਆ। \q \v 16 ਕਿਉਂ ਜੋ ਕੁੱਤਿਆਂ ਨੇ ਮੈਨੂੰ ਘੇਰ ਲਿਆ ਹੈ, \q ਕੁਕਰਮੀਆਂ ਦੀ ਟੋਲੀ ਨੇ ਮੈਨੂੰ ਘੇਰਾ ਪਾ ਲਿਆ ਹੈ, \q ਉਨ੍ਹਾਂ ਨੇ ਮੇਰੇ ਹੱਥ-ਪੈਰ ਵਿੰਨ੍ਹ ਸੁੱਟੇ ਹਨ। \q \v 17 ਮੈਂ ਆਪਣੀਆਂ ਸਾਰੀਆਂ ਹੱਡੀਆਂ ਗਿਣ ਸਕਦਾ ਹਾਂ, \q ਓਹ ਮੈਨੂੰ ਘੂਰ-ਘੂਰ ਕੇ ਵੇਖਦੇ ਹਨ। \q \v 18 ਓਹ ਮੇਰੇ ਕੱਪੜੇ ਆਪਸ ਵਿੱਚ ਵੰਡ ਲੈਂਦੇ ਹਨ, \q ਅਤੇ ਮੇਰੇ ਲਿਬਾਸ ਉੱਤੇ ਪਰਚੀਆਂ ਸੁੱਟਦੇ ਹਨ। \q \v 19 ਪਰ ਤੂੰ ਯਹੋਵਾਹ ਦੂਰ ਨਾ ਰਹਿ, ਹੇ ਮੇਰੇ ਬਲ, \q ਮੇਰੀ ਸਹਾਇਤਾ ਲਈ ਛੇਤੀ ਕਰ, \q \v 20 ਮੇਰੀ ਜਾਨ ਨੂੰ ਤਲਵਾਰ ਤੋਂ, \q ਅਤੇ ਮੇਰੇ ਜੀਵ ਨੂੰ ਕੁੱਤੇ ਦੇ ਵੱਸ ਤੋਂ ਛੁਡਾ। \q \v 21 ਬੱਬਰ ਸ਼ੇਰ ਦੇ ਮੂੰਹ ਤੋਂ ਬਚਾ, \q ਅਤੇ ਜੰਗਲੀ ਬਲਦਾਂ ਦੇ ਸਿੰਗਾਂ ਤੋਂ, ਤੂੰ ਮੈਨੂੰ ਬਚਾਇਆ ਹੈ l \q \v 22 ਮੈਂ ਆਪਣਿਆਂ ਭਰਾਵਾਂ ਨੂੰ ਤੇਰਾ ਨਾਮ ਸੁਣਾਵਾਂਗਾ, \q ਅਤੇ ਸਭਾ ਵਿੱਚ ਤੇਰੀ ਉਸਤਤ ਕਰਾਂਗਾ। \q \v 23 ਯਹੋਵਾਹ ਤੋਂ ਡਰਨ ਵਾਲਿਓ, ਉਹ ਦੀ ਉਸਤਤ ਕਰੋ, \q ਯਾਕੂਬ ਦਾ ਸਾਰਾ ਵੰਸ਼, ਉਹ ਦੀ ਮਹਿਮਾ ਕਰੋ, \q ਅਤੇ ਇਸਰਾਏਲ ਦਾ ਸਾਰਾ ਵੰਸ਼, ਉਸ ਤੋਂ ਡਰੋ, \q \v 24 ਕਿਉਂ ਜੋ ਉਹ ਨੇ ਦੁਖੀਏ ਦੇ ਦੁੱਖ ਨੂੰ ਤੁੱਛ ਨਾ ਜਾਣਿਆ \q ਨਾ ਉਸ ਤੋਂ ਘਿਣ ਕੀਤੀ, \q ਅਤੇ ਨਾ ਉਸ ਤੋਂ ਆਪਣਾ ਮੂੰਹ ਛਿਪਾਇਆ, \q ਅਤੇ ਜਦ ਉਸ ਨੇ ਉਹ ਦੀ ਦੁਹਾਈ ਦਿੱਤੀ ਤਾਂ ਉਹ ਨੇ ਸੁਣਿਆ। \q \v 25 ਮਹਾਂ ਸਭਾ ਵਿੱਚ ਮੇਰਾ ਉਸਤਤ ਕਰਨਾ ਤੇਰੀ ਵੱਲੋਂ ਹੁੰਦਾ ਹੈ, \q ਉਸ ਤੋਂ ਡਰਨ ਵਾਲਿਆਂ ਅੱਗੇ ਮੈਂ ਆਪਣੀਆਂ ਸੁੱਖਣਾਂ ਪੂਰੀਆਂ ਕਰਾਂਗਾ। \q \v 26 ਨਮਰ ਲੋਕ ਖਾਣਗੇ ਅਤੇ ਤ੍ਰਿਪਤ ਹੋਣਗੇ, \q ਯਹੋਵਾਹ ਦੇ ਖੋਜੀ ਉਸ ਦੀ ਉਸਤਤ ਕਰਨਗੇ, \q ਉਹਨਾਂ ਦਾ ਮਨ ਸਦਾ ਜਿਉਂਦਾ ਰਹੇ! \q \v 27 ਧਰਤੀ ਦੀਆਂ ਸਾਰੀਆਂ ਕੌਮਾਂ ਚੇਤੇ ਕਰ ਕੇ ਯਹੋਵਾਹ ਵੱਲ ਫਿਰਨਗੀਆਂ, \q ਅਤੇ ਕੌਮਾਂ ਦੇ ਸਾਰੇ ਘਰਾਣੇ ਤੇਰੇ ਅੱਗੇ ਮੱਥਾ ਟੇਕਣਗੇ, \q \v 28 ਕਿਉਂ ਜੋ ਰਾਜ ਯਹੋਵਾਹ ਦਾ ਹੈ, \q ਅਤੇ ਕੌਮਾਂ ਉੱਤੇ ਉਹੋ ਹਾਕਮ ਹੈ। \q \v 29 ਧਰਤੀ ਦੇ ਸਾਰੇ ਮੇਰੇ ਲੋਕ ਖਾਣਗੇ \q ਅਤੇ ਉਹ ਨੂੰ ਮੱਥਾ ਟੇਕਣਗੇ, \q ਓਹ ਸੱਭੇ ਜੋ ਮਰ ਮਿਟਦੇ ਹਨ ਉਹ ਦੇ ਅੱਗੇ ਝੁਕਣਗੇ, \q ਅਤੇ ਕੋਈ ਆਪਣੀ ਜਾਨ ਜਿਉਂਦੀ ਨਹੀਂ ਰੱਖ ਸਕਦਾ। \q \v 30 ਇੱਕ ਵੰਸ਼ ਉਹ ਦੀ ਸੇਵਾ ਕਰੇਗਾ, \q ਉਹ ਪ੍ਰਭੂ ਦੀ ਪੀੜ੍ਹੀ ਕਰਕੇ ਗਿਣਿਆ ਜਾਵੇਗਾ। \q \v 31 ਓਹ ਆਉਣਗੇ ਅਤੇ ਉਹ ਦਾ ਧਰਮ \q ਜਨਮ ਲੈਣ ਵਾਲੀ ਪਰਜਾ ਨੂੰ ਦੱਸਣਗੇ, \q ਕਿ ਉਹ ਨੇ ਹੀ ਇਹ ਕੀਤਾ ਹੈ। \c 23 \s ਯਹੋਵਾਹ ਮੇਰਾ ਚਰਵਾਹਾ \d ਦਾਊਦ ਦਾ ਭਜਨ। \q \v 1 ਯਹੋਵਾਹ ਮੇਰਾ ਅਯਾਲੀ ਹੈ, \q ਮੈਨੂੰ ਥੁੜ ਨਹੀਂ ਹੋਵੇਗੀ। \q \v 2 ਉਹ ਮੈਨੂੰ ਹਰੇ ਹਰੇ ਘਾਹ ਦੀਆਂ ਜੂਹਾਂ ਵਿੱਚ ਬਿਠਾਉਂਦਾ ਹੈ, \q ਉਹ ਮੈਨੂੰ ਸੁਖਦਾਇਕ ਪਾਣੀਆਂ ਕੋਲ ਲੈ ਜਾਂਦਾ ਹੈ। \q \v 3 ਉਹ ਮੇਰੀ ਜਾਨ ਵਿੱਚ ਜਾਨ ਪਾਉਂਦਾ ਹੈ, \q ਧਰਮ ਦੇ ਮਾਰਗਾਂ ਵਿੱਚ ਉਹ ਆਪਣੇ ਨਾਮ ਦੇ ਨਮਿੱਤ \q ਮੇਰੀ ਅਗਵਾਈ ਕਰਦਾ ਹੈ। \q \v 4 ਭਾਵੇ ਮੈਂ ਮੌਤ ਦੀ ਛਾਂ ਦੀ ਵਾਦੀ ਵਿੱਚ ਫਿਰਾਂ, \q ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ, \q ਤੂੰ ਜੋ ਮੇਰੇ ਨਾਲ ਹੈ। \q ਤੇਰੀ ਸੋਟੀ ਤੇ ਤੇਰੀ ਲਾਠੀ, ਇਹ ਮੈਨੂੰ ਤਸੱਲੀ ਦਿੰਦੀਆਂ ਹਨ। \q \v 5 ਤੂੰ ਮੇਰੇ ਵਿਰੋਧੀਆਂ ਦੇ ਸਨਮੁਖ ਮੇਰੇ ਅੱਗੇ ਮੇਜ਼ ਵਿਛਾਉਂਦਾ ਹੈ, \q ਤੂੰ ਮੇਰੇ ਸਿਰ ਉੱਤੇ ਤੇਲ ਝੱਸਿਆ ਹੈ, \q ਮੇਰਾ ਕਟੋਰਾ ਬਰਕਤਾਂ ਨਾਲ ਭਰਿਆ ਹੋਇਆ ਹੈ। \q \v 6 ਸੱਚ-ਮੁੱਚ ਭਲਿਆਈ ਅਤੇ ਦਯਾ ਜਿਉਣ ਭਰ \q ਮੇਰਾ ਪਿੱਛਾ ਕਰਨਗੀਆਂ, \q ਅਤੇ ਮੈਂ ਸਦਾ ਯਹੋਵਾਹ ਦੇ ਘਰ ਵਿੱਚ ਵਸਾਂਗਾ! \c 24 \s ਮਹਿਮਾਮਈ ਰਾਜਾ \d ਦਾਊਦ ਦਾ ਭਜਨ। \q \v 1 ਧਰਤੀ ਅਤੇ ਉਸ ਦੀ ਭਰਪੂਰੀ ਯਹੋਵਾਹ ਦੀ ਹੈ, \q ਜਗਤ ਅਤੇ ਉਸ ਦੇ ਨਿਵਾਸੀ। \q \v 2 ਉਸ ਨੇ ਉਸ ਦੀ ਨੀਂਹ ਸਮੁੰਦਰਾਂ ਉੱਤੇ ਰੱਖੀ, \q ਅਤੇ ਉਸ ਨੂੰ ਵਗਦੇ ਪਾਣੀਆਂ ਉੱਤੇ ਕਾਇਮ ਕੀਤਾ। \q \v 3 ਯਹੋਵਾਹ ਦੇ ਪਰਬਤ ਉੱਤੇ ਕੌਣ ਚੜ੍ਹੇਗਾ, \q ਅਤੇ ਉਸ ਦੇ ਪਵਿੱਤਰ ਸਥਾਨ ਵਿੱਚ ਕੌਣ ਖੜ੍ਹਾ ਹੋਵੇਗਾ? \q \v 4 ਉਹ ਜਿਸ ਦੇ ਹੱਥ ਪਾਕ ਅਤੇ ਮਨ ਪਵਿੱਤਰ ਹੈ, \q ਅਤੇ ਜਿਸ ਨੇ ਆਪਣਾ ਜੀਅ ਬਦੀ ਵੱਲ ਨਹੀਂ ਲਾਇਆ, \q ਅਤੇ ਛਲਣ ਲਈ ਸਹੁੰ ਨਹੀਂ ਖਾਧੀ। \q \v 5 ਉਸ ਨੂੰ ਯਹੋਵਾਹ ਵੱਲੋਂ ਬਰਕਤ \q ਅਤੇ ਆਪਣੇ ਮੁਕਤੀਦਾਤੇ ਪਰਮੇਸ਼ੁਰ \q ਕੋਲੋਂ ਧਰਮ ਮਿਲੇਗਾ। \q \v 6 ਇਹ ਪੀੜ੍ਹੀ ਉਹ ਦੇ ਖੋਜੀਆਂ ਦੀ ਹੈ, \q ਜਿਹੜੀ ਤੇਰੇ ਦਰਸ਼ਣ ਭਾਲਦੀ ਹੈ, ਹੇ ਯਾਕੂਬ। ਸਲਹ। \q \v 7 ਹੇ ਫਾਟਕੋ, ਆਪਣੇ ਸਿਰ ਉੱਚੇ ਕਰੋ, \q ਹੇ ਸਦੀਪਕ ਕਾਲ ਦੇ ਦਰਵਾਜ਼ਿਓ, ਉੱਚੇ ਹੋ ਜਾਓ! \q ਤਦ ਜਲਾਲ ਦਾ ਪਾਤਸ਼ਾਹ ਅੰਦਰ ਆਵੇਗਾ। \q \v 8 ਇਹ ਜਲਾਲ ਦਾ ਪਾਤਸ਼ਾਹ ਕੌਣ ਹੈ? \q ਯਹੋਵਾਹ ਸਮਰੱਥੀ ਅਤੇ ਬਲੀ, \q ਯਹੋਵਾਹ ਯੁੱਧ ਵਿੱਚ ਬਲੀ ਹੈ। \q \v 9 ਫਾਟਕੋ, ਆਪਣੇ ਸਿਰ ਉੱਚੇ ਕਰੋ, \q ਹੇ ਆਦਿ ਦਰਵਾਜ਼ਿਓ, ਉੱਚੇ ਹੋ ਜਾਓ! \q ਤਦ ਜਲਾਲ ਦਾ ਪਾਤਸ਼ਾਹ ਅੰਦਰ ਆਵੇਗਾ। \q \v 10 ਇਹ ਜਲਾਲ ਦਾ ਪਾਤਸ਼ਾਹ ਕੌਣ ਹੈ? \q ਸੈਨਾਂ ਦਾ ਯਹੋਵਾਹ, ਉਹੋ ਜਲਾਲ ਦਾ ਪਾਤਸ਼ਾਹ ਹੈ। ਸਲਹ। \c 25 \s ਅਗਵਾਈ ਅਤੇ ਰੱਖਿਆ ਲਈ ਪ੍ਰਾਰਥਨਾ \d ਦਾਊਦ ਦਾ ਭਜਨ। \q \v 1 ਹੇ ਯਹੋਵਾਹ, ਮੈਂ ਆਪਣਾ ਮਨ ਤੇਰੇ ਵੱਲ \q ਚੁੱਕਦਾ ਹਾਂ। \q \v 2 ਹੇ ਮੇਰੇ ਪਰਮੇਸ਼ੁਰ, ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ \q ਮੈਨੂੰ ਸ਼ਰਮਿੰਦਾ ਨਾ ਹੋਣ ਦੇ, \q ਨਾ ਵੈਰੀਆਂ ਨੂੰ ਮੇਰੇ ਉੱਤੇ ਬਗਲਾਂ ਵਜਾਉਣ ਦੇ। \q \v 3 ਜਿੰਨ੍ਹੇ ਤੈਨੂੰ ਤੱਕਦੇ ਹਨ \q ਓਹ ਸ਼ਰਮਿੰਦੇ ਨਾ ਹੋਣਗੇ, \q ਸ਼ਰਮਿੰਦੇ ਉਹੋ ਹੋਣਗੇ \q ਜੋ ਮੱਲੋ-ਮੱਲੀ ਧੋਖਾ ਦਿੰਦੇ ਹਨ। \q \v 4 ਹੇ ਯਹੋਵਾਹ, ਆਪਣੇ ਰਾਹ ਮੈਨੂੰ ਵਿਖਾਲ, \q ਅਤੇ ਆਪਣੇ ਮਾਰਗ ਮੈਨੂੰ ਸਿਖਲਾ। \q \v 5 ਆਪਣੀ ਸੱਚਾਈ ਵਿੱਚ ਮੇਰੀ ਅਗਵਾਈ ਕਰ \q ਮੈਨੂੰ ਸਿਖਲਾ, ਕਿਉਂ ਜੋ ਤੂੰ ਮੇਰਾ ਮੁਕਤੀਦਾਤਾ ਪਰਮੇਸ਼ੁਰ ਹੈ, \q ਸਾਰਾ ਦਿਨ ਮੈਂ ਤੈਨੂੰ ਤੱਕਦਾ ਰਹਿੰਦਾ ਹਾਂ। \q \v 6 ਹੇ ਯਹੋਵਾਹ, ਆਪਣੀਆਂ ਦਿਆਲ਼ਗੀਆਂ ਅਤੇ ਦਯਾ ਨੂੰ ਚੇਤੇ ਰੱਖ, \q ਉਹ ਤਾਂ ਮੁੱਢ ਤੋਂ ਹਨ। \q \v 7 ਮੇਰੀ ਜਵਾਨੀ ਦੇ ਪਾਪਾਂ ਅਤੇ ਮੇਰੇ ਅਪਰਾਧ ਨੂੰ ਚੇਤੇ ਨਾ ਰੱਖ। \q ਹੇ ਯਹੋਵਾਹ, ਆਪਣੀ ਦਯਾ ਅਨੁਸਾਰ, \q ਤੇ ਆਪਣੀ ਭਲਾਈ ਦੇ ਕਾਰਨ ਤੂੰ ਮੈਨੂੰ ਚੇਤੇ ਰੱਖ। \q \v 8 ਯਹੋਵਾਹ ਭਲਾ ਅਤੇ ਸੱਚਾ ਹੈ, \q ਇਸ ਕਰਕੇ ਉਹ ਪਾਪੀਆਂ ਨੂੰ ਆਪਣੇ ਰਾਹ ਸਿਖਲਾਏਗਾ। \q \v 9 ਉਹ ਮਸਕੀਨਾਂ ਦੀ ਅਗਵਾਈ ਨਿਆਂ ਨਾਲ ਕਰੇਗਾ, \q ਅਤੇ ਅਧੀਨਾਂ ਨੂੰ ਆਪਣਾ ਰਾਹ ਸਿਖਾਲੇਗਾ। \q \v 10 ਯਹੋਵਾਹ ਦੇ ਨੇਮ ਅਤੇ ਸਾਖੀਆਂ ਦੇ ਮੰਨਣ ਵਾਲਿਆਂ ਲਈ, \q ਉਸ ਦੇ ਸਾਰੇ ਮਾਰਗ ਦਯਾ ਅਤੇ ਸਚਿਆਈ ਦੇ ਹਨ l \q \v 11 ਹੇ ਯਹੋਵਾਹ, ਆਪਣੇ ਨਾਮ ਦੇ ਨਮਿੱਤ \q ਮੇਰੀ ਬਦੀ ਨੂੰ ਖਿਮਾ ਕਰ ਕਿਉਂ ਜੋ ਉਹ ਵੱਡੀ ਹੈ। \q \v 12 ਉਹ ਕਿਹੜਾ ਮਨੁੱਖ ਹੈ ਜਿਹੜਾ ਯਹੋਵਾਹ ਤੋਂ ਡਰਦਾ ਹੈ? \q ਉਹ ਉਸ ਦੇ ਲਈ ਚੁਣੇ ਰਾਹ ਵਿੱਚ \q ਉਸ ਨੂੰ ਸਿਖਾਲੇਗਾ। \q \v 13 ਉਸ ਦਾ ਜੀਅ ਸੁਖੀ ਵੱਸੇਗਾ, \q ਅਤੇ ਉਸ ਦਾ ਵੰਸ਼ ਧਰਤੀ ਦਾ ਵਾਰਿਸ ਹੋਵੇਗਾ। \q \v 14 ਯਹੋਵਾਹ ਦਾ ਭੇਤ ਉਸ ਦੇ ਡਰ ਮੰਨਣ ਵਾਲਿਆਂ ਦੇ ਲਈ ਹੈ, \q ਅਤੇ ਉਹ ਆਪਣਾ ਨੇਮ ਉਨ੍ਹਾਂ ਨੂੰ ਦੱਸੇਗਾ। \q \v 15 ਮੇਰੀਆਂ ਅੱਖਾਂ ਹਰ ਵੇਲੇ ਯਹੋਵਾਹ ਵੱਲ ਲੱਗੀਆਂ ਹਨ, \q ਕਿ ਉਹ ਮੇਰੇ ਪੈਰਾਂ ਨੂੰ ਜਾਲ਼ ਵਿੱਚੋਂ ਕੱਢ ਲਵੇ। \q \v 16 ਮੇਰੀ ਵੱਲ ਮੂੰਹ ਕਰ ਕੇ ਮੇਰੇ ਉੱਤੇ ਦਯਾ ਕਰ, \q ਕਿਉਂ ਜੋ ਮੈਂ ਇਕੱਲਾ ਅਤੇ ਦੁੱਖੀ ਹਾਂ। \q \v 17 ਮੇਰੇ ਮਨ ਦੇ ਸੰਕਟ ਵਧ ਗਏ ਹਨ, \q ਮੇਰੀਆਂ ਮੁਸ਼ਕਿਲਾਂ ਤੋਂ ਮੈਨੂੰ ਬਾਹਰ ਕੱਢ। \q \v 18 ਮੇਰੇ ਦੁੱਖ ਅਤੇ ਮੇਰੇ ਕਸ਼ਟ ਨੂੰ ਵੇਖ, \q ਅਤੇ ਮੇਰੇ ਸਾਰੇ ਪਾਪਾਂ ਨੂੰ ਚੁੱਕ ਲੈ। \q \v 19 ਮੇਰੇ ਵੈਰੀਆਂ ਨੂੰ ਵੇਖ ਕਿ ਓਹ ਬਾਹਲੇ ਹਨ, \q ਅਤੇ ਓਹ ਬਦੋ-ਬਦੀ ਮੇਰੇ ਨਾਲ ਵੈਰ ਰੱਖਦੇ ਹਨ। \q \v 20 ਮੇਰੀ ਜਾਨ ਦੀ ਰਖਵਾਲੀ ਕਰ ਅਤੇ ਮੈਨੂੰ ਛੁਡਾ, \q ਮੈਨੂੰ ਸ਼ਰਮਿੰਦਾ ਨਾ ਹੋਣ ਦੇ \q ਕਿਉਂ ਜੋ ਮੈਂ ਤੇਰੀ ਸ਼ਰਨ ਆਇਆ ਹਾਂ। \q \v 21 ਖਰਿਆਈ ਅਤੇ ਸਿਧਿਆਈ ਮੇਰੀ ਰੱਖਿਆ ਕਰਨ, \q ਕਿਉਂ ਜੋ ਮੈਂ ਤੈਨੂੰ ਤੱਕਦਾ ਰਹਿੰਦਾ ਹਾਂ। \q \v 22 ਹੇ ਪਰਮੇਸ਼ੁਰ, ਇਸਰਾਏਲ ਨੂੰ ਉਹ ਦੇ ਸਾਰੇ ਸੰਕਟਾਂ ਤੋਂ ਛੁਟਕਾਰਾ ਦੇ! \c 26 \s ਇੱਕ ਖਰੇ ਵਿਅਕਤੀ ਦੀ ਪ੍ਰਾਰਥਨਾ \d ਦਾਊਦ ਦਾ ਭਜਨ। \q \v 1 ਹੇ ਯਹੋਵਾਹ, ਮੇਰਾ ਨਿਆਂ ਕਰ \q ਕਿਉਂ ਜੋ ਮੈਂ ਖਰਿਆਈ ਨਾਲ ਹੀ ਚੱਲਿਆ \q ਹਾਂ, ਮੈਂ ਯਹੋਵਾਹ ਉੱਤੇ ਅਟੱਲ ਭਰੋਸਾ ਰੱਖਿਆ ਹੈ। \q \v 2 ਹੇ ਯਹੋਵਾਹ, ਮੈਨੂੰ ਪਰਖ ਅਤੇ ਮੈਨੂੰ ਪਰਤਾ, \q ਮੇਰੇ ਗੁਰਦੇ ਅਤੇ ਮੇਰੇ ਦਿਲ ਨੂੰ ਜਾਂਚ, \q \v 3 ਕਿਉਂ ਜੋ ਤੇਰੀ ਦਯਾ ਮੇਰੀ ਅੱਖੀਆਂ ਦੇ ਅੱਗੇ ਹੈ, \q ਅਤੇ ਮੈਂ ਤੇਰੀ ਸਚਿਆਈ ਵਿੱਚ ਚੱਲਿਆ ਹਾਂ। \q \v 4 ਮੈਂ ਨਿਕੰਮਿਆਂ ਦੇ ਸੰਗ ਨਹੀਂ ਬੈਠਾ, \q ਨਾ ਮੈਂ ਕਪਟੀਆਂ ਦੇ ਸੰਗ ਅੰਦਰ ਜਾਂਵਾਂਗਾ। \q \v 5 ਬੁਰਿਆਂ ਦੀ ਸਭਾ ਨਾਲ ਮੈਂ ਵੈਰ ਰੱਖਿਆ ਹੈ, \q ਅਤੇ ਦੁਸ਼ਟਾਂ ਦੇ ਸੰਗ ਮੈਂ ਨਹੀਂ ਬੈਠਾਂਗਾ। \q \v 6 ਹੇ ਯਹੋਵਾਹ, ਮੈਂ ਆਪਣੇ ਹੱਥਾਂ ਨੂੰ ਨਿਰਮਲਤਾਈ ਦੇ ਜਲ ਨਾਲ ਧੋਵਾਂਗਾ, \q ਇਸ ਲਈ ਮੈਂ ਤੇਰੀ ਜਗਵੇਦੀ ਦੀ ਪਰਿਕਰਮਾ ਕਰਾਂਗਾ, \q \v 7 ਤਾਂ ਜੋ ਮੈਂ ਧੰਨਵਾਦ ਦਾ ਸ਼ਬਦ ਸੁਣਾਵਾਂ, \q ਅਤੇ ਤੇਰੇ ਸਾਰਿਆਂ ਅਚਰਜ਼ ਕੰਮਾਂ ਦਾ ਬਿਆਨ ਕਰਾਂ। \q \v 8 ਹੇ ਯਹੋਵਾਹ, ਮੈਂ ਤੇਰੇ ਭਵਨ ਦੇ ਵਸੇਬਿਆਂ ਨਾਲ, \q ਅਤੇ ਤੇਰੀ ਮਹਿਮਾ ਦੇ ਡੇਰੇ ਨਾਲ ਪ੍ਰੇਮ ਰੱਖਦਾ ਹਾਂ। \q \v 9 ਮੇਰੀ ਜਾਨ ਨੂੰ ਪਾਪੀਆਂ ਦੇ ਨਾਲ ਨਾ ਮਿਲਾ, \q ਨਾ ਮੇਰੀ ਜਿੰਦ ਨੂੰ ਖੂਨੀਆਂ ਦੇ ਨਾਲ। \q \v 10 ਜਿਨ੍ਹਾਂ ਦੇ ਹੱਥਾਂ ਵਿੱਚ ਸ਼ਰਾਰਤ ਹੈ, \q ਅਤੇ ਜਿਨ੍ਹਾਂ ਦਾ ਸੱਜਾ ਹੱਥ ਰਿਸ਼ਵਤਾਂ ਨਾਲ ਭਰਿਆ ਹੋਇਆ ਹੈ। \q \v 11 ਪਰ ਮੈਂ ਖਰਾ ਹੀ ਚੱਲਾਂਗਾ, \q ਮੈਨੂੰ ਛੁਟਕਾਰਾ ਦੇ ਅਤੇ ਮੇਰੇ ਉੱਤੇ ਦਯਾ ਕਰ। \q \v 12 ਮੇਰਾ ਪੈਰ ਪੱਧਰੇ ਥਾਂ ਉੱਤੇ ਟਿਕਿਆ ਹੋਇਆ ਹੈ, \q ਮੈਂ ਸਭਾਵਾਂ ਵਿੱਚ ਯਹੋਵਾਹ ਨੂੰ ਧੰਨ ਆਖਾਂਗਾ। \c 27 \s ਪਰਮੇਸ਼ੁਰ ਮੇਰਾ ਚਾਨਣ ਅਤੇ ਮੇਰੀ ਮੁਕਤੀ \d ਦਾਊਦ ਦਾ ਭਜਨ। \q \v 1 ਯਹੋਵਾਹ ਮੇਰਾ ਚਾਨਣ ਅਤੇ ਮੇਰਾ ਬਚਾਓ ਹੈ, \q ਮੈਂ ਕਿਸ ਤੋਂ ਡਰਾਂ? \q ਯਹੋਵਾਹ ਮੇਰੇ ਜੀਉਣ ਦਾ ਗੜ੍ਹ ਹੈ, \q ਮੈਂ ਕਿਸ ਦਾ ਭੈਅ ਖਾਵਾਂ? \q \v 2 ਜਦ ਬੁਰਿਆਰ ਅਰਥਾਤ ਮੇਰੇ ਵਿਰੋਧੀ ਅਤੇ \q ਵੈਰੀ ਮੇਰਾ ਮਾਸ ਖਾਣ ਨੂੰ ਨੇੜੇ ਆਏ, \q ਤਾਂ ਓਹ ਠੇਡਾ ਖਾ ਕੇ ਡਿੱਗ ਪਏ। \q \v 3 ਭਾਵੇਂ ਇੱਕ ਦਲ ਮੇਰੇ ਵਿਰੁੱਧ ਡੇਰਾ ਲਾ ਲਵੇ, \q ਤਾਂ ਵੀ ਮੇਰਾ ਦਿਲ ਨਾ ਡਰੇਗਾ। ਭਾਵੇਂ ਮੇਰੇ ਵਿਰੁੱਧ ਯੁੱਧ ਉੱਠੇ, \q ਇਸ ਵਿੱਚ ਵੀ ਮੈਂ ਆਸਵੰਤ ਹਾਂ। \q \v 4 ਮੈਂ ਯਹੋਵਾਹ ਤੋਂ ਇੱਕ ਗੱਲ ਮੰਗੀ ਹੈ \q ਅਤੇ ਮੈਂ ਉਹੀ ਭਾਲਾਂਗਾ, \q ਕਿ ਮੈਂ ਜੀਉਣ ਭਰ ਯਹੋਵਾਹ ਦੇ ਘਰ ਵੱਸਾਂ, \q ਤਾਂ ਜੋ ਮੈਂ ਯਹੋਵਾਹ ਦੀ ਮਨੋਹਰਤਾ ਨੂੰ ਤੱਕਾਂ, \q ਅਤੇ ਉਹ ਦੀ ਹੈਕਲ ਵਿੱਚ ਧਿਆਨ ਕਰਾਂ। \q \v 5 ਬਿਪਤਾ ਦੇ ਦਿਨ ਉਹ ਤਾਂ ਮੈਨੂੰ ਆਪਣੇ \q ਮੰਡਪ ਵਿੱਚ ਲੁਕਾਵੇਗਾ, \q ਅਤੇ ਆਪਣੇ ਤੰਬੂ ਦੇ ਪਰਦੇ ਵਿੱਚ ਮੈਨੂੰ ਛਿਪਾਵੇਗਾ, \q ਉਹ ਮੈਨੂੰ ਚੱਟਾਨ ਤੇ ਉੱਚਾ ਕਰੇਗਾ। \q \v 6 ਹੁਣ ਮੇਰਾ ਸਿਰ ਮੇਰੇ ਆਲੇ-ਦੁਆਲੇ ਦੇ ਵੈਰੀਆਂ ਦੇ ਉੱਤੇ ਉੱਚਾ ਕੀਤਾ ਜਾਵੇਗਾ, \q ਅਤੇ ਉਹ ਦੇ ਤੰਬੂ ਵਿੱਚ ਮੈਂ ਜੈ-ਜੈਕਾਰ ਦੇ ਚੜਾਵੇ ਚੜ੍ਹਾਵਾਂਗਾ, \q ਮੈਂ ਗਾਵਾਂਗਾ, ਮੈਂ ਯਹੋਵਾਹ ਦੇ ਜ਼ਬੂਰ ਗਾਵਾਂਗਾ। \q \v 7 ਹੇ ਯਹੋਵਾਹ, ਮੇਰੀ ਪੁਕਾਰ ਦੀ ਅਵਾਜ਼ ਸੁਣ, \q ਮੇਰੇ ਉੱਤੇ ਦਯਾ ਕਰ ਅਤੇ ਮੈਨੂੰ ਉੱਤਰ ਦੇ। \q \v 8 “ਮੇਰੇ ਦਰਸ਼ਣ ਦੀ ਖੋਜ ਕਰੋ,” \q ਤਾਂ ਮੇਰੇ ਮਨ ਨੇ ਤੈਨੂੰ ਆਖਿਆ, \q ਹੇ ਯਹੋਵਾਹ, ਮੈਂ ਤੇਰੇ ਦਰਸ਼ਣ ਦੀ ਖੋਜ ਕਰਾਂਗਾ। \q \v 9 ਆਪਣਾ ਮੁੱਖ ਮੇਰੇ ਤੋਂ ਨਾ ਲੁਕਾ, \q ਆਪਣੇ ਦਾਸ ਨੂੰ ਕ੍ਰੋਧ ਨਾਲ ਦੂਰ ਨਾ ਕਰ, \q ਤੂੰ ਮੇਰਾ ਸਹਾਇਕ ਰਿਹਾ ਹੈਂ, \q ਨਾ ਮੈਨੂੰ ਛੱਡ, ਨਾ ਮੈਨੂੰ ਤਿਆਗ, ਹੇ ਮੇਰੇ ਮੁਕਤੀ ਦੇ ਪਰਮੇਸ਼ੁਰ! \q \v 10 ਜਦ ਮੇਰੇ ਮਾਤਾ-ਪਿਤਾ ਮੈਨੂੰ ਤਿਆਗ ਦੇਣ, \q ਤਦ ਯਹੋਵਾਹ ਮੈਨੂੰ ਸੰਭਾਲੇਗਾ। \q \v 11 ਹੇ ਯਹੋਵਾਹ, ਆਪਣਾ ਰਾਹ ਮੈਨੂੰ ਸਿਖਾ, \q ਅਤੇ ਮੇਰੇ ਘਾਤੀਆਂ ਦੇ ਕਾਰਨ ਸਿੱਧੇ ਰਾਹ ਉੱਤੇ ਮੇਰੀ ਅਗਵਾਈ ਕਰ। \q \v 12 ਮੇਰੇ ਵਿਰੋਧੀਆਂ ਦੀ ਮਰਜ਼ੀ ਦੇ ਹਵਾਲੇ ਮੈਨੂੰ ਨਾ ਕਰ, \q ਕਿਉਂ ਜੋ ਝੂਠੇ ਗਵਾਹ ਮੇਰੇ ਵਿਰੁੱਧ ਉੱਠੇ ਹਨ, \q ਅਤੇ ਉਹ ਜੋ ਜ਼ੁਲਮ ਦੀਆਂ ਫੂਕਾਂ ਮਾਰਦੇ ਹਨ। \q \v 13 ਪਰ ਮੈਨੂੰ ਜੀਉਂਦਿਆਂ ਦੀ \q ਧਰਤੀ ਉੱਤੇ ਯਹੋਵਾਹ ਦੀ ਭਲਿਆਈ ਵੇਖਣ ਦਾ ਵਿਸ਼ਵਾਸ ਹੈ l \q \v 14 ਯਹੋਵਾਹ ਨੂੰ ਉਡੀਕ, \q ਤਕੜਾ ਹੋ ਅਤੇ ਤੇਰਾ ਮਨ ਦਲੇਰ ਹੋਵੇ, \q ਹਾਂ, ਯਹੋਵਾਹ ਨੂੰ ਹੀ ਉਡੀਕ! \c 28 \s ਸਹਾਇਤਾ ਦੇ ਲਈ ਪ੍ਰਾਰਥਨਾ \d ਦਾਊਦ ਦਾ ਭਜਨ। \q \v 1 ਹੇ ਯਹੋਵਾਹ, ਮੈਂ ਤੈਨੂੰ ਪੁਕਾਰਾਂਗਾ, \q ਹੇ ਮੇਰੀ ਚੱਟਾਨ, ਮੇਰੇ ਨਾਲ ਚੁੱਪ ਨਾ ਰਹਿ, \q ਅਜਿਹਾ ਨਾ ਹੋਵੇ ਜੋ ਤੂੰ ਮੇਰੇ ਤੋਂ ਚੁੱਪ ਵੱਟ ਲਵੇਂ \q ਤਾਂ ਮੈਂ ਉਨ੍ਹਾਂ ਵਰਗਾ ਹੋ ਜਾਂਵਾਂ ਜਿਹੜੇ ਕਬਰ ਵਿੱਚ ਉਤਰਦੇ ਹਨ। \q \v 2 ਮੇਰੀ ਬੇਨਤੀ ਦੀ ਅਵਾਜ਼ ਸੁਣ ਲਈ, \q ਜਦੋਂ ਮੈਂ ਤੇਰੀ ਦੁਹਾਈ ਦੇਵਾਂ, \q ਅਤੇ ਆਪਣੇ ਹੱਥ ਤੇਰੇ ਪਵਿੱਤਰ ਸਥਾਨ ਦੀ \q ਵਿਚਲੀ ਕੋਠੜੀ ਵੱਲ ਉਠਾਵਾਂ। \q \v 3 ਬੁਰਿਆਰਾਂ ਅਤੇ ਕੁਕਰਮੀਆਂ ਦੇ ਨਾਲ ਮੈਨੂੰ ਨਾ ਗਿਣ, \q ਜਿਹੜੇ ਆਪਣੇ ਗੁਆਂਢੀਆਂ ਨਾਲ ਸ਼ਾਂਤੀ ਦੀਆਂ ਗੱਲਾਂ ਬੋਲਦੇ ਹਨ, \q ਪਰ ਉਨ੍ਹਾਂ ਦੇ ਮਨ ਵਿੱਚ ਬਦੀ ਹੈ। \q \v 4 ਉਨ੍ਹਾਂ ਦੇ ਕੰਮਾਂ ਦੇ ਅਨੁਸਾਰ ਸਗੋਂ ਉਨ੍ਹਾਂ ਦੀ ਬਦਕਾਰੀ \q ਦੇ ਅਨੁਸਾਰ ਉਨ੍ਹਾਂ ਨੂੰ ਬਦਲਾ ਦੇ, \q ਉਨ੍ਹਾਂ ਦੇ ਹੱਥਾਂ ਦੇ ਕੰਮ ਅਨੁਸਾਰ ਉਨ੍ਹਾਂ ਨੂੰ ਦੇ, \q ਉਨ੍ਹਾਂ ਦੀ ਕੀਤੀ ਉਨ੍ਹਾਂ ਉੱਤੇ ਪਾ ਦੇ, \q \v 5 ਇਸ ਕਰਕੇ ਕਿ ਓਹ ਯਹੋਵਾਹ ਦੇ ਕੰਮਾਂ ਨੂੰ, \q ਉਹ ਦੇ ਹੱਥਾਂ ਦੇ ਕਾਰਜਾਂ ਉੱਤੇ ਧਿਆਨ ਨਹੀਂ ਕਰਦੇ, \q ਉਹ ਉਨ੍ਹਾਂ ਨੂੰ ਢਾਹੇਗਾ ਅਤੇ ਉਨ੍ਹਾਂ ਨੂੰ ਉਸਾਰੇਗਾ। \q \v 6 ਯਹੋਵਾਹ ਮੁਬਾਰਕ ਹੋਵੇ, \q ਕਿਉਂ ਜੋ ਉਸ ਨੇ ਮੇਰੀਆਂ ਬੇਨਤੀਆਂ ਦੀ ਅਵਾਜ਼ ਸੁਣੀ ਹੈ। \q \v 7 ਯਹੋਵਾਹ ਮੇਰਾ ਬਲ ਅਤੇ ਮੇਰੀ ਢਾਲ਼ ਹੈ, \q ਮੇਰੇ ਮਨ ਨੇ ਉਸ ਉੱਤੇ ਭਰੋਸਾ ਰੱਖਿਆ, ਅਤੇ ਮੇਰੀ ਸਹਾਇਤਾ ਹੋਈ ਹੈ, \q ਇਸ ਲਈ ਮੇਰਾ ਮਨ ਮੌਜ ਮਾਣਦਾ ਹੈ, \q ਅਤੇ ਮੈਂ ਆਪਣੇ ਗੀਤ ਨਾਲ ਉਸ ਦਾ ਧੰਨਵਾਦ ਕਰਾਂਗਾ। \q \v 8 ਯਹੋਵਾਹ ਉਨ੍ਹਾਂ ਦਾ ਬਲ ਹੈ, \q ਅਤੇ ਉਹ ਆਪਣੇ ਮਸਹ ਕੀਤੇ ਹੋਏ ਦੇ ਲਈ ਬਚਾਓ ਦਾ ਗੜ੍ਹ ਹੈ। \q \v 9 ਆਪਣੀ ਪਰਜਾ ਨੂੰ ਬਚਾ, \q ਅਤੇ ਆਪਣੇ ਵਿਰਸੇ ਨੂੰ ਬਰਕਤ ਦੇ, \q ਉਨ੍ਹਾਂ ਦੀ ਪਾਲਣਾ ਕਰ ਅਤੇ ਉਨ੍ਹਾਂ ਨੂੰ ਸਦਾ ਸੰਭਾਲੀ ਰੱਖ। \c 29 \s ਤੂਫ਼ਾਨ ਦੇ ਵਿੱਚ ਪਰਮੇਸ਼ੁਰ ਦੀ ਅਵਾਜ਼ \d ਦਾਊਦ ਦਾ ਭਜਨ। \q \v 1 ਹੇ ਪਰਮੇਸ਼ੁਰ ਦੇ ਪੁੱਤਰੋ, \q ਮਹਿਮਾ ਅਤੇ ਸਮਰੱਥਾ ਯਹੋਵਾਹ ਦੀ ਮੰਨੋ। \q \v 2 ਮਹਿਮਾ ਯਹੋਵਾਹ ਦੇ ਨਾਮ ਦੀ ਮੰਨੋ, \q ਪਵਿੱਤਰ ਬਸਤਰ ਵਿੱਚ ਯਹੋਵਾਹ ਨੂੰ ਮੱਥਾ ਟੇਕੋ। \q \v 3 ਯਹੋਵਾਹ ਦੀ ਅਵਾਜ਼ ਪਾਣੀਆਂ ਉੱਤੇ ਹੈ, \q ਜਲਾਲ ਦਾ ਪਰਮੇਸ਼ੁਰ ਗਰਜਦਾ ਹੈ, \q ਯਹੋਵਾਹ ਵੱਡੇ ਪਾਣੀਆਂ ਉੱਤੇ ਗਰਜਦਾ ਹੈ। \q \v 4 ਯਹੋਵਾਹ ਦੀ ਅਵਾਜ਼ ਜ਼ੋਰ ਵਾਲੀ ਹੈ, \q ਯਹੋਵਾਹ ਦੀ ਅਵਾਜ਼ ਸ਼ਾਨਦਾਰ ਹੈ। \q \v 5 ਯਹੋਵਾਹ ਦੀ ਅਵਾਜ਼ ਦਿਆਰਾਂ ਨੂੰ ਤੋੜਦੀ ਹੈ, \q ਸਗੋਂ ਯਹੋਵਾਹ ਲਬਾਨੋਨ ਦੇ ਦਿਆਰਾਂ ਨੂੰ ਤੋੜ ਸੁੱਟਦਾ ਹੈ! \q \v 6 ਉਹ ਉਨ੍ਹਾਂ ਨੂੰ ਵੱਛੇ ਵਾਂਗੂੰ, \q ਲਬਾਨੋਨ ਅਤੇ ਸਿਰਯੋਨ ਨੂੰ ਜੰਗਲੀ ਵੱਛੇ ਵਾਂਗੂੰ ਕੁਦਾਉਂਦਾ ਹੈ। \q \v 7 ਯਹੋਵਾਹ ਦੀ ਅਵਾਜ਼ ਅੱਗ ਦੀਆਂ ਲਾਟਾਂ ਨੂੰ ਪਾੜਦੀ ਹੈ, \q \v 8 ਯਹੋਵਾਹ ਦੀ ਅਵਾਜ਼ ਉਜਾੜ ਹਿਲਾਉਂਦੀ ਹੈ, \q ਯਹੋਵਾਹ ਕਾਦੇਸ਼ ਦੀ ਉਜਾੜ ਨੂੰ ਹਿਲਾਉਂਦਾ ਹੈ! \q \v 9 ਯਹੋਵਾਹ ਦੀ ਅਵਾਜ਼ ਨਾਲ ਹਰਨੀਆਂ ਨੂੰ ਗਰਭ ਹੁੰਦਾ ਹੈ, \q ਅਤੇ ਜੰਗਲਾਂ ਨੂੰ ਝਾੜ ਸੁੱਟਦੀ ਹੈ, \q ਅਤੇ ਉਸ ਦੀ ਹੈਕਲ ਵਿੱਚ \q ਹਰ ਇੱਕ ਆਖਦਾ ਹੈ “ਮਹਿਮਾ!” \q \v 10 ਯਹੋਵਾਹ ਜਲ ਪਰਲੋ ਉੱਤੇ ਬੈਠਾ ਹੈ, \q ਅਤੇ ਯਹੋਵਾਹ ਸਦਾ ਲਈ ਪਾਤਸ਼ਾਹ ਹੋ ਕੇ ਬੈਠਦਾ ਹੈ। \q \v 11 ਯਹੋਵਾਹ ਆਪਣੀ ਪਰਜਾ ਨੂੰ ਬਲ ਦੇਵੇਗਾ, \q ਯਹੋਵਾਹ ਆਪਣੀ ਪਰਜਾ ਨੂੰ ਸ਼ਾਂਤੀ ਦੀ ਬਰਕਤ ਬਖ਼ਸ਼ੇਗਾ। \c 30 \s ਧੰਨਵਾਦ ਦੀ ਪ੍ਰਾਰਥਨਾ \d ਭਵਨ ਦੇ ਸਮਰਪਣ ਲਈ ਦਾਊਦ ਦਾ ਭਜਨ। \q \v 1 ਹੇ ਯਹੋਵਾਹ, ਮੈਂ ਤੇਰੀ ਵਡਿਆਈ ਕਰਾਂਗਾ, \q ਕਿਉਂ ਜੋ ਤੂੰ ਮੈਨੂੰ ਉਤਾਹਾਂ ਖਿੱਚਿਆ, \q ਅਤੇ ਮੇਰੇ ਵੈਰੀਆਂ ਨੂੰ ਮੇਰੇ ਉੱਤੇ \q ਅਨੰਦ ਹੋਣ ਨਾ ਦਿੱਤਾ। \q \v 2 ਹੇ ਯਹੋਵਾਹ, ਮੇਰੇ ਪਰਮੇਸ਼ੁਰ, \q ਮੈਂ ਤੇਰੀ ਦੁਹਾਈ ਦਿੱਤੀ, ਅਤੇ ਤੂੰ ਮੈਨੂੰ ਚੰਗਿਆ ਕੀਤਾ। \q \v 3 ਹੇ ਯਹੋਵਾਹ, ਤੂੰ ਮੇਰੀ ਜਾਨ ਨੂੰ ਅਧੋਲੋਕ ਤੋਂ ਉਠਾ ਲਿਆ ਹੈ, \q ਤੂੰ ਮੈਨੂੰ ਜੀਉਂਦਿਆ ਰੱਖਿਆ ਹੈ \q ਕਿ ਮੈਂ ਕਬਰ ਵਿੱਚ ਨਾ ਉਤਰ ਜਾਂਵਾਂ। \q \v 4 ਹੇ ਯਹੋਵਾਹ ਦੇ ਸੰਤੋ, \q ਉਹ ਦੇ ਗੁਣ ਗਾਓ, \q ਅਤੇ ਉਹ ਦੀ ਪਵਿੱਤਰਤਾਈ ਚੇਤੇ ਰੱਖ ਕੇ \q ਉਹ ਦਾ ਧੰਨਵਾਦ ਕਰੋ! \q \v 5 ਉਹ ਦਾ ਕ੍ਰੋਧ ਪਲ ਭਰ ਦਾ ਹੈ, \q ਪਰ ਉਹ ਦੀ ਕਿਰਪਾ ਜੀਉਣ ਭਰ ਦੀ ਹੈ। \q ਭਾਵੇਂ ਰਾਤ ਨੂੰ ਰੋਣਾ ਪਵੇ, \q ਪਰ ਸਵੇਰ ਨੂੰ ਜੈ-ਜੈਕਾਰ ਹੋਵੇਗੀ। \q \v 6 ਮੈਂ ਤਾਂ ਸੁੱਖ ਦੇ ਵੇਲੇ ਆਖਿਆ ਸੀ, \q ਕਿ ਮੈਂ ਕਦੀ ਨਹੀਂ ਡੋਲਾਂਗਾ। \q \v 7 ਹੇ ਯਹੋਵਾਹ, ਤੂੰ ਆਪਣੀ ਕਿਰਪਾ ਦੇ ਨਾਲ ਮੇਰੇ ਪਰਬਤ ਨੂੰ \q ਸਥਿਰ ਰੱਖਿਆ, \q ਤੂੰ ਆਪਣਾ ਮੁਖ ਲੁਕਾਇਆ, \q ਮੈਂ ਘਬਰਾਇਆ। \q \v 8 ਹੇ ਯਹੋਵਾਹ, ਮੈਂ ਤੈਨੂੰ ਪੁਕਾਰਿਆ, \q ਅਤੇ ਪ੍ਰਭੂ ਅੱਗੇ ਮੈਂ ਇਹ ਬੇਨਤੀ ਕੀਤੀ, \q \v 9 ਕਿ ਮੇਰੇ ਲਹੂ ਦਾ ਕੀ ਲਾਭ ਹੈ, \q ਜਦੋਂ ਮੈਂ ਕਬਰ ਵਿੱਚ ਉਤਰ ਜਾਂਵਾਂ? \q ਭਲਾ, ਮਿੱਟੀ ਤੇਰਾ ਧੰਨਵਾਦ ਕਰੇਗੀ? \q ਭਲਾ, ਉਹ ਤੇਰੀ ਸਚਿਆਈ ਦੱਸੇਗੀ? \q \v 10 ਹੇ ਯਹੋਵਾਹ, ਸੁਣ ਅਤੇ ਮੇਰੇ ਉੱਤੇ ਦਯਾ ਕਰ, \q ਹੇ ਯਹੋਵਾਹ, ਤੂੰ ਮੇਰਾ ਸਹਾਇਕ ਹੋ! \q \v 11 ਤੂੰ ਮੇਰੇ ਵਿਰਲਾਪ ਨੂੰ ਨੱਚਣ ਨਾਲ ਬਦਲ ਦਿੱਤਾ, \q ਤੂੰ ਮੇਰਾ ਤੱਪੜ ਲਾਹ ਕੇ ਅਨੰਦ \q ਦਾ ਕਮਰਬੰਦ ਬੰਨਿਆ l \q \v 12 ਤਾਂ ਜੋ ਮੇਰੀ ਜਾਨ ਤੇਰੀ ਉਸਤਤ ਗਾਵੇ \q ਅਤੇ ਚੁੱਪ ਨਾ ਰਹੇ, \q ਹੇ ਯਹੋਵਾਹ ਮੇਰੇ ਪਰਮੇਸ਼ੁਰ, \q ਮੈਂ ਸਦਾ ਤੇਰਾ ਧੰਨਵਾਦ ਕਰਾਂਗਾ। \c 31 \s ਪਰਮੇਸ਼ੁਰ ਉੱਤੇ ਭਰੋਸੇ ਦੀ ਪ੍ਰਾਰਥਨਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ। \p \q \v 1 ਹੇ ਯਹੋਵਾਹ, ਮੈਂ ਤੇਰੀ ਸ਼ਰਨ ਆਇਆ ਹਾਂ, \q ਮੈਨੂੰ ਕਦੇ ਵੀ ਸ਼ਰਮਿੰਦਾ ਨਾ ਹੋਣ ਦੇ, \q ਆਪਣੇ ਧਰਮ ਨਾਲ ਮੈਨੂੰ ਛੁਡਾ! \q \v 2 ਆਪਣਾ ਕੰਨ ਮੇਰੀ ਲਾ ਅਤੇ ਮੈਨੂੰ ਛੇਤੀ ਛੁਡਾ! \q ਤੂੰ ਮੇਰੇ ਲਈ ਇੱਕ ਮਜ਼ਬੂਤ ਚੱਟਾਨ, ਅਤੇ ਮੇਰੇ ਬਚਾਓ ਲਈ ਗੜ੍ਹ ਹੋ। \q \v 3 ਤੂੰ ਹੀ ਤਾਂ ਮੇਰੀ ਚੱਟਾਨ ਅਤੇ ਮੇਰਾ ਗੜ੍ਹ ਹੈਂ, \q ਇਸ ਕਾਰਨ ਤੂੰ ਆਪਣੇ ਨਾਮ ਦੇ ਸਦਕੇ ਮੈਨੂੰ ਲਈ ਚੱਲ, \q ਅਤੇ ਮੇਰੀ ਅਗਵਾਈ ਕਰ। \q \v 4 ਤੂੰ ਉਸ ਜਾਲ਼ ਵਿੱਚੋਂ ਜਿਹੜਾ ਉਨ੍ਹਾਂ ਨੇ ਮੇਰੇ ਲਈ ਲੁੱਕ ਕੇ ਵਿਛਾਇਆ ਹੈ \q ਮੈਨੂੰ ਕੱਢ, \q ਤੂੰ ਜੋ ਮੇਰਾ ਗੜ੍ਹ ਹੈਂ। \q \v 5 ਮੈਂ ਆਪਣਾ ਆਤਮਾ ਤੇਰੇ ਹੱਥ ਸੌਂਪਦਾ ਹਾਂ, \q ਤੂੰ ਮੈਨੂੰ ਛੁਟਕਾਰਾ ਦਿੱਤਾ ਹੈ, \q ਹੇ ਯਹੋਵਾਹ ਸਚਿਆਈ ਦੇ ਪਰਮੇਸ਼ੁਰ! \q \v 6 ਮੈਂ ਉਨ੍ਹਾਂ ਨਾਲ ਵੈਰ ਰੱਖਦਾ ਹਾਂ \q ਜਿਹੜੇ ਵਿਅਰਥ ਦੇਵਤਿਆਂ ਨੂੰ ਮੰਨਦੇ ਹਨ, \q ਪਰ ਮੈਂ ਯਹੋਵਾਹ ਉੱਤੇ ਭਰੋਸਾ ਰੱਖਦਾ ਹਾਂ। \q \v 7 ਮੈਂ ਤੇਰੀ ਦਯਾ ਵਿੱਚ ਮਗਨ ਅਤੇ ਅਨੰਦ ਹੋਵਾਂਗਾ, \q ਕਿਉਂ ਜੋ ਤੂੰ ਮੇਰੇ ਦੁੱਖ ਨੂੰ ਵੇਖਿਆ ਹੈ, \q ਤੂੰ ਮੇਰੀ ਜਾਨ ਦੇ ਕਸ਼ਟਾਂ ਨੂੰ ਜਾਣ ਲਿਆ ਹੈ। \q \v 8 ਤੂੰ ਮੈਨੂੰ ਵੈਰੀ ਦੇ ਹੱਥੀਂ ਬੰਦ ਨਹੀਂ ਕਰ ਛੱਡਿਆ ਹੈ, \q ਤੂੰ ਖੁੱਲ੍ਹੇ ਥਾਂ ਵਿੱਚ ਮੇਰੇ ਪੈਰ ਸਥਿਰ ਕੀਤੇ ਹਨ। \q \v 9 ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ, \q ਕਿਉਂ ਜੋ ਮੈਂ ਸਮੱਸਿਆ ਵਿੱਚ ਹਾਂ। \q ਮੇਰੀਆਂ ਅੱਖਾਂ ਗਮੀ ਦੇ ਮਾਰੇ ਗਲ਼ ਗਈਆਂ, \q ਮੇਰੀ ਜਾਨ ਅਤੇ ਮੇਰਾ ਸਰੀਰ ਵੀ। \q \v 10 ਮੇਰਾ ਜੀਵਨ ਸੋਗ ਵਿੱਚ \q ਅਤੇ ਮੇਰੇ ਸਾਲ ਹੌਂਕੇ ਭਰਨ ਵਿੱਚ ਲੰਘ ਗਏ ਹਨ, \q ਮੇਰੀ ਬਦੀ ਦੇ ਕੰਮਾਂ ਕਾਰਨ ਮੇਰਾ ਬਲ ਘੱਟ ਗਿਆ ਹੈ, \q ਅਤੇ ਮੇਰੀਆਂ ਹੱਡੀਆਂ ਗਲ਼ ਗਈਆਂ ਹਨ। \q \v 11 ਆਪਣੇ ਸਭ ਵਿਰੋਧੀਆਂ ਦੇ ਕਾਰਨ ਮੈਂ ਉਲਾਹਮਾ ਬਣਿਆ, \q ਖ਼ਾਸ ਕਰਕੇ ਆਪਣੇ ਗੁਆਂਢੀਆਂ ਵਿੱਚ, \q ਅਤੇ ਆਪਣੇ ਜਾਣ-ਪਛਾਣ ਵਾਲਿਆਂ ਲਈ ਡਰ ਦਾ ਕਾਰਨ, \q ਜਿਨ੍ਹਾਂ ਮੈਨੂੰ ਬਾਹਰ ਵੇਖਿਆ ਓਹ ਮੈਥੋਂ ਭੱਜ ਗਏ। \q \v 12 ਮੈਂ ਮਰੇ ਹੋਏ ਵਾਂਗੂੰ ਮਨੋਂ ਭੁਲਾ ਦਿੱਤਾ ਗਿਆ ਹਾਂ, \q ਅਤੇ ਟੁੱਟੇ ਹੋਏ ਭਾਂਡੇ ਵਰਗਾ ਹਾਂ। \q \v 13 ਮੈਂ ਤਾਂ ਬਹੁਤਿਆਂ ਦੀ ਬਦਨਾਮੀ ਸੁਣੀ ਹੈ, \q ਅਤੇ ਆਲੇ-ਦੁਆਲੇ ਭੈਅ ਹੀ ਭੈਅ ਸੀ, \q ਜਦੋਂ ਉਨ੍ਹਾਂ ਨੇ ਆਪੋ ਵਿੱਚ ਮੇਰੇ ਵਿਰੁੱਧ ਮਤਾ ਪਕਾਇਆ, \q ਮੇਰੀ ਜਾਨ ਲੈਣ ਦੀ ਯੋਜਨਾ ਕੀਤੀ। \q \v 14 ਪਰ ਹੇ ਯਹੋਵਾਹ, ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ, \q ਮੈਂ ਆਖਦਾ ਹਾਂ ਕਿ ਤੂੰ ਹੀ ਮੇਰਾ ਪਰਮੇਸ਼ੁਰ ਹੈਂ। \q \v 15 ਮੇਰੇ ਸਮੇਂ ਤੇਰੇ ਹੱਥ ਵਿੱਚ ਹਨ, \q ਤੂੰ ਮੈਨੂੰ ਮੇਰੇ ਵੈਰੀਆਂ \q ਅਤੇ ਸਤਾਉਣ ਵਾਲਿਆਂ ਦੇ ਹੱਥੋਂ ਛੁਡਾ। \q \v 16 ਆਪਣੇ ਮੁੱਖ ਨੂੰ ਆਪਣੇ ਦਾਸ ਉੱਤੇ ਚਮਕਾ, \q ਆਪਣੀ ਦਯਾ ਨਾਲ ਮੈਨੂੰ ਬਚਾ! \q \v 17 ਹੇ ਯਹੋਵਾਹ, ਮੈਨੂੰ ਸ਼ਰਮਿੰਦਾ ਨਾ ਹੋਣ ਦੇ, \q ਮੈਂ ਜੋ ਤੈਨੂੰ ਪੁਕਾਰਿਆ ਹੈ। \q ਦੁਸ਼ਟ ਸ਼ਰਮਿੰਦੇ ਹੋਣ, \q ਓਹ ਚੁੱਪ-ਚਾਪ ਅਧੋਲੋਕ ਵਿੱਚ ਪਏ ਰਹਿਣ! \q \v 18 ਉਹ ਝੂਠੇ ਬੁੱਲ ਬੰਦ ਹੋ ਜਾਣ, ਜਿਹੜੇ ਧਰਮੀ ਦੇ ਵਿਰੁੱਧ ਬੇਅਦਬੀ ਦੇ ਨਾਲ, \q ਹੰਕਾਰ ਅਤੇ ਨਫ਼ਰਤ ਨਾਲ ਬੋਲਦੇ ਹਨ! \q \v 19 ਕਿੰਨ੍ਹੀ ਵੱਡੀ ਹੈ ਤੇਰੀ ਭਲਿਆਈ! \q ਜਿਹੜੀ ਤੂੰ ਆਪਣੇ ਭੈਅ ਮੰਨਣ ਵਾਲਿਆਂ ਦੇ ਲਈ ਗੁਪਤ ਕਰ ਰੱਖੀ ਹੈ, \q ਜਿਹੜੀ ਤੂੰ ਆਪਣੇ ਸ਼ਰਨਾਰਥੀਆਂ ਲਈ ਆਦਮ ਵੰਸ਼ ਦੇ \q ਸਨਮੁਖ ਪਰਗਟ ਕੀਤੀ ਹੈ। \q \v 20 ਤੂੰ ਉਨ੍ਹਾਂ ਨੂੰ ਆਪਣੀ ਹਜ਼ੂਰੀ ਦੀ ਓਟ ਵਿੱਚ ਮਨੁੱਖ ਦੀਆਂ \q ਜੁਗਤਾਂ ਤੋਂ ਛਿਪਾਵੇਂਗਾ, \q ਤੂੰ ਉਨ੍ਹਾਂ ਨੂੰ ਜੀਭਾਂ ਦੇ ਝਗੜੇ ਤੋਂ ਆਪਣੇ ਮੰਡਪ ਵਿੱਚ \q ਲੁਕਾ ਰੱਖੇਂਗਾ। \q \v 21 ਯਹੋਵਾਹ ਮੁਬਾਰਕ ਹੋਵੇ, \q ਕਿਉਂ ਜੋ ਉਸ ਨੇ ਇੱਕ ਘੇਰੇ ਹੋਏ ਸ਼ਹਿਰ ਵਿੱਚ \q ਮੇਰੇ ਉੱਤੇ ਆਪਣੀ ਅਚਰਜ਼ ਦਯਾ ਕੀਤੀ ਹੈ। \q \v 22 ਪਰ ਮੈਂ ਆਪਣੀ ਘਬਰਾਹਟ ਵਿੱਚ ਆਖਿਆ ਸੀ \q ਕਿ ਤੇਰੀਆਂ ਅੱਖੀਆਂ ਦੇ ਅੱਗੋਂ ਮੈਂ ਕੱਟਿਆਂ ਗਿਆ ਹਾਂ, \q ਤਾਂ ਵੀ ਜਦੋਂ ਮੈਂ ਤੇਰੀ ਦੁਹਾਈ ਦਿੱਤੀ ਤੂੰ ਮੇਰੀਆਂ \q ਬੇਨਤੀਆਂ ਦੀ ਅਵਾਜ਼ ਸੁਣੀ। \q \v 23 ਹੇ ਯਹੋਵਾਹ ਦੇ ਸਾਰੇ ਸੰਤੋ, \q ਉਹ ਦੇ ਨਾਲ ਪ੍ਰੇਮ ਰੱਖੋ, \q ਯਹੋਵਾਹ ਸੱਚਿਆਂ ਦਾ ਰਾਖ਼ਾ ਹੈ, \q ਪਰ ਹੰਕਾਰੀਆਂ ਨੂੰ ਪੂਰੀ ਸਜ਼ਾ ਦਿੰਦਾ ਹੈ l \q \v 24 ਹੇ ਸਾਰੇ ਯਹੋਵਾਹ ਦੀ ਆਸ ਰੱਖਣ ਵਾਲਿਓ, \q ਤਕੜੇ ਹੋਵੋ ਅਤੇ ਤੁਹਾਡਾ ਮਨ ਦਲੇਰ ਹੋਵੇ! \c 32 \s ਮਾਫ਼ੀ ਪਾਉਣ ਦੀ ਬਰਕਤ \d ਦਾਊਦ ਦਾ ਭਜਨ। ਮਸ਼ਕੀਲ। \q \v 1 ਧੰਨ ਹੈ ਉਹ ਜਿਸ ਦਾ ਅਪਰਾਧ \q ਮਾਫ਼ ਹੋ ਗਿਆ, \q ਜਿਸ ਦਾ ਪਾਪ ਢੱਕਿਆ ਹੋਇਆ ਹੈ। \q \v 2 ਧੰਨ ਹੈ ਉਹ ਮਨੁੱਖ ਜਿਸ ਦੀ ਬਦੀ \q ਯਹੋਵਾਹ ਉਹ ਦੇ ਲੇਖੇ ਨਹੀਂ ਲਾਉਂਦਾ, \q ਅਤੇ ਜਿਸ ਦੇ ਆਤਮਾ ਵਿੱਚ ਕਪਟ ਨਹੀਂ। \q \v 3 ਜਦੋਂ ਮੈਂ ਚੁੱਪ ਰਿਹਾ ਮੇਰੀਆਂ ਹੱਡੀਆਂ \q ਸਾਰਾ ਦਿਨ ਹੂੰਗਣ ਨਾਲ \q ਗਲ਼ ਗਈਆਂ, \q \v 4 ਕਿਉਂ ਜੋ ਤੇਰਾ ਹੱਥ ਦਿਨ ਰਾਤ ਮੇਰੇ ਉੱਤੇ ਭਾਰਾ ਸੀ, \q ਮੇਰੀ ਤਰੀ ਗਰਮੀ ਦੀ ਔੜ ਵਿੱਚ \q ਬਦਲ ਗਈ। ਸਲਹ। \q \v 5 ਮੈਂ ਤੇਰੇ ਅੱਗੇ ਆਪਣੇ ਪਾਪ ਦਾ ਇਕਰਾਰ ਕੀਤਾ, \q ਅਤੇ ਆਪਣੀ ਬਦੀ ਨਹੀਂ ਲੁਕਾਈ। \q ਮੈਂ ਆਖਿਆ ਕਿ ਮੈਂ ਆਪਣੇ ਅਪਰਾਧਾਂ ਨੂੰ ਯਹੋਵਾਹ ਦੇ ਅੱਗੇ ਮੰਨ ਲਵਾਂਗਾ, \q ਤਾਂ ਤੂੰ ਆਪ ਮੇਰੇ ਪਾਪ ਦੀ ਬਦੀ ਨੂੰ ਚੁੱਕ ਲਿਆ। ਸਲਹ। \q \v 6 ਇਸ ਕਰਕੇ ਹਰ ਇੱਕ ਸੰਤ ਦੁੱਖ ਦੇ ਵੇਲੇ \q ਤੇਰੇ ਅੱਗੇ ਪ੍ਰਾਰਥਨਾ ਕਰੇ, \q ਸੱਚ-ਮੁੱਚ ਜਦ ਵੱਡੇ ਪਾਣੀਆਂ ਦੇ ਹੜ੍ਹ ਆਉਣ, \q ਤਾਂ ਓਹ ਉਸ ਤੱਕ ਕਦੇ ਨਹੀਂ ਪਹੁੰਚਣਗੇ। \q \v 7 ਤੂੰ ਮੇਰੇ ਲੁੱਕਣ ਦਾ ਥਾਂ ਹੈਂ, \q ਤੂੰ ਮੈਨੂੰ ਤੰਗੀ ਤੋਂ ਬਚਾ ਰੱਖੇਂਗਾ, \q ਤੂੰ ਮੈਨੂੰ ਛੁਟਕਾਰੇ ਦੇ ਗੀਤਾਂ ਨਾਲ \q ਘੇਰੇਂਗਾ। ਸਲਹ। \q \v 8 ਮੈਂ ਤੈਨੂੰ ਸਮਝ ਦੇਵਾਂਗਾ, \q ਅਤੇ ਜਿਸ ਰਾਹ ਉੱਤੇ ਤੂੰ ਚੱਲਣਾ ਹੈ ਤੈਨੂੰ ਸਿਖਾਵਾਂਗਾ, \q ਤੇਰੇ ਉੱਤੇ ਨਿਗਾਹ ਰੱਖ ਕੇ \q ਤੈਨੂੰ ਸਲਾਹ ਦਿਆਂਗਾ। \q \v 9 ਤੁਸੀਂ ਘੋੜੇ ਅਤੇ ਖੱਚਰ ਵਰਗੇ ਨਾ ਹੋਣਾ ਜਿਹੜੇ ਬੇਸਮਝ ਹਨ, \q ਲਗਾਮ ਅਤੇ ਵਾਗ ਨਾਲ ਉਨ੍ਹਾਂ ਨੂੰ ਕਾਬੂ ਰੱਖੀਦਾ ਹੈ, \q ਨਹੀਂ ਤਾਂ ਓਹ ਤੇਰੇ ਨੇੜੇ ਨਾ ਆਉਣਗੇ। \q \v 10 ਦੁਸ਼ਟ ਉੱਤੇ ਬਹੁਤ ਸਾਰੀਆਂ ਬਿਪਤਾਵਾਂ ਆਉਂਦੀਆਂ ਹਨ, \q ਪਰ ਜਿਹੜਾ ਯਹੋਵਾਹ ਤੇ ਭਰੋਸਾ ਕਰਦਾ ਹੈ \q ਦਯਾ ਉਸ ਨੂੰ ਘੇਰੀਂ ਰੱਖੇਗੀ। \q \v 11 ਹੇ ਧਰਮੀਓ, ਯਹੋਵਾਹ ਵਿੱਚ ਅਨੰਦ ਹੋਵੋ \q ਅਤੇ ਖੁਸ਼ੀ ਮਨਾਓ, ਹੇ ਸਾਰੇ ਸਿੱਧੇ ਦਿਲ ਵਾਲਿਓ, \q ਜੈਕਾਰਾ ਗਜਾਓ! \c 33 \s ਸਤੂਤੀ ਦਾ ਗੀਤ \q \v 1 ਹੇ ਧਰਮੀਓ, ਯਹੋਵਾਹ ਦੀ ਜੈ-ਜੈਕਾਰ ਕਰੋ, \q ਖ਼ਰਿਆਂ ਨੂੰ ਉਸਤਤ ਕਰਨੀ ਫੱਬਦੀ ਹੈ। \q \v 2 ਬਰਬਤ ਵਜਾ ਕੇ ਯਹੋਵਾਹ ਦਾ ਧੰਨਵਾਦ ਕਰੋ, \q ਦਸ ਤਾਰ ਦੀ ਸਿਤਾਰ ਵਜਾ ਕੇ ਉਹ ਦੀ ਉਸਤਤ ਗਾਓ। \q \v 3 ਉਸ ਦੇ ਲਈ ਇੱਕ ਨਵਾਂ ਗੀਤ ਗਾਓ, \q ਉੱਚੀ ਸੁਰ ਉੱਤੇ ਸੁਰ ਤਾਲ ਨਾਲ ਵਜਾਓ। \q \v 4 ਯਹੋਵਾਹ ਦਾ ਬਚਨ ਸੱਚ ਹੈ, \q ਅਤੇ ਉਹ ਦੇ ਸਾਰੇ ਕੰਮ ਵਫ਼ਾਦਾਰੀ ਨਾਲ ਹੁੰਦੇ ਹਨ। \q \v 5 ਉਹ ਧਰਮ ਅਤੇ ਨਿਆਂ ਨਾਲ ਪ੍ਰੀਤ ਰੱਖਦਾ ਹੈ, \q ਯਹੋਵਾਹ ਦੀ ਦਯਾ ਨਾਲ ਧਰਤੀ ਭਰਪੂਰ ਹੈ। \q \v 6 ਯਹੋਵਾਹ ਦੇ ਸ਼ਬਦ ਨਾਲ ਅਕਾਸ਼ ਬਣਾਏ ਗਏ, \q ਅਤੇ ਉਹਨਾਂ ਦੀ ਸਾਰੀ ਵੱਸੋਂ ਉਹ ਦੇ ਮੂੰਹ ਦੇ ਸਵਾਸ ਨਾਲ \q \v 7 ਉਹ ਸਮੁੰਦਰ ਦੇ ਪਾਣੀ ਨੂੰ ਢੇਰਾਂ ਵਿੱਚ ਇਕੱਠਿਆਂ ਕਰਦਾ ਹੈ, \q ਉਹ ਡੂੰਘਿਆਂ ਪਾਣੀਆਂ ਨੂੰ ਭੰਡਾਰ ਵਿੱਚ ਰੱਖਦਾ ਹੈ। \q \v 8 ਸਾਰੀ ਧਰਤੀ ਯਹੋਵਾਹ ਤੋਂ ਡਰੇ, \q ਜਗਤ ਦੇ ਸਾਰੇ ਵਸਨੀਕ ਉਸ ਦਾ ਡਰ ਮੰਨਣ, \q \v 9 ਕਿਉਂ ਜੋ ਉਸ ਨੇ ਆਖਿਆ ਅਤੇ ਉਹ ਹੋ ਗਿਆ, \q ਉਸ ਨੇ ਹੁਕਮ ਦਿੱਤਾ ਤਾਂ ਉਹ ਬਣ ਗਿਆ। \q \v 10 ਯਹੋਵਾਹ ਕੌਮਾਂ ਦੀ ਸਲਾਹ ਨੂੰ ਅਕਾਰਥ ਕਰਦਾ, \q ਲੋਕਾਂ ਦੀਆਂ ਜੁਗਤਾਂ ਨੂੰ ਵਿਅਰਥ ਕਰ ਦਿੰਦਾ ਹੈ। \q \v 11 ਯਹੋਵਾਹ ਦੀ ਸਲਾਹ ਸਦਾ ਅਟੱਲ ਰਹਿੰਦੀ ਹੈ, \q ਅਤੇ ਉਸ ਦੇ ਮਨ ਦੀਆਂ ਸੋਚਾਂ ਪੀੜ੍ਹੀਓਂ ਪੀੜ੍ਹੀ। \q \v 12 ਧੰਨ ਉਹ ਕੌਮ ਹੈ ਜਿਸ ਦਾ ਪਰਮੇਸ਼ੁਰ ਯਹੋਵਾਹ ਹੈ, \q ਉਹ ਪਰਜਾ ਜਿਸ ਨੂੰ ਉਹ ਨੇ ਆਪਣੇ ਵਿਰਸੇ ਲਈ ਚੁਣ ਲਿਆ ਹੈ! \q \v 13 ਯਹੋਵਾਹ ਸਵਰਗ ਤੋਂ ਨਿਗਾਹ ਮਾਰਦਾ ਹੈ, \q ਉਹ ਸਾਰੇ ਮਨੁੱਖਾਂ ਨੂੰ ਵੇਖਦਾ ਹੈ। \q \v 14 ਉਹ ਆਪਣੇ ਵਸੇਬੇ ਤੋਂ ਧਰਤੀ ਦੇ ਸਾਰੇ ਵਸਨੀਕਾਂ ਨੂੰ ਤੱਕਦਾ ਹੈ। \q \v 15 ਉਨ੍ਹਾਂ ਸਭਨਾਂ ਦੇ ਦਿਲਾਂ ਨੂੰ ਉਹੋ ਰਚਦਾ ਹੈ, \q ਉਹੋ ਉਨ੍ਹਾਂ ਦੇ ਸਾਰਿਆਂ ਕੰਮਾਂ ਨੂੰ ਸਮਝਦਾ ਹੈ। \q \v 16 ਫੌਜ ਦੇ ਵਾਧੇ ਦੇ ਕਾਰਨ ਕਿਸੇ ਰਾਜੇ ਦਾ ਬਚਾਓ ਨਹੀਂ ਹੁੰਦਾ, \q ਨਾ ਸੂਰਮਾ ਬਹੁਤੇ ਬਲ ਦੇ ਕਾਰਨ ਛੁੱਟ ਸਕਦਾ ਹੈ। \q \v 17 ਬਚਾਓ ਦੇ ਲਈ ਘੋੜਾ ਤਾਂ ਬੇਕਾਰ ਹੈ, \q ਨਾ ਉਹ ਆਪਣੇ ਵੱਡੇ ਬਲ ਨਾਲ ਕਿਸੇ ਨੂੰ ਛੁਡਾ ਸਕਦਾ ਹੈ। \q \v 18 ਵੇਖੋ, ਯਹੋਵਾਹ ਦੀ ਨਜ਼ਰ ਆਪਣੇ ਭੈਅ ਮੰਨਣ ਵਾਲਿਆਂ ਦੇ ਉੱਤੇ ਹੈ, \q ਉਨ੍ਹਾਂ ਉੱਤੇ ਜਿਹੜੇ ਉਸ ਦੀ ਦਯਾ ਨੂੰ \q ਉਡੀਕਦੇ ਹਨ, \q \v 19 ਕਿ ਉਨ੍ਹਾਂ ਦੀ ਜਾਨ ਮੌਤ ਤੋਂ ਛੁਡਾਵੇ, \q ਅਤੇ ਕਾਲ ਵਿੱਚ ਉਹਨਾਂ ਨੂੰ ਜੀਉਂਦਿਆ ਰੱਖੇ। \q \v 20 ਸਾਡਾ ਮਨ ਯਹੋਵਾਹ ਦੀ ਉਡੀਕ ਕਰਦਾ ਹੈ, \q ਉਹੋ ਸਾਡਾ ਸਹਾਇਕ ਅਤੇ ਸਾਡੀ ਢਾਲ਼ ਹੈ। \q \v 21 ਸਾਡਾ ਮਨ ਤਾਂ ਉਸ ਵਿੱਚ ਆਨੰਦ ਰਹੇਗਾ, \q ਕਿਉਂ ਜੋ ਅਸੀਂ ਉਹ ਦੇ ਪਵਿੱਤਰ ਨਾਮ ਉੱਤੇ ਭਰੋਸਾ ਰੱਖਿਆ ਹੈ। \q \v 22 ਜਿਵੇਂ ਅਸੀਂ ਤੇਰੀ ਉਡੀਕ ਰੱਖੀ ਹੈ, \q ਤਿਵੇਂ ਹੇ ਯਹੋਵਾਹ, ਤੇਰੀ ਦਯਾ ਸਾਡੇ ਉੱਤੇ ਹੋਵੇ। \c 34 \s ਪਰਮੇਸ਼ੁਰ ਦੀ ਭਲਾਈ ਲਈ ਉਸ ਦੀ ਸਤੂਤੀ \d ਦਾਊਦ ਦਾ ਭਜਨ, ਜਦੋਂ ਉਹ ਅਬੀਮਲਕ ਦੇ ਸਾਹਮਣੇ ਪਾਗਲ ਵਾਂਗੂੰ ਬਣਿਆ ਅਤੇ ਅਬੀਮਲਕ ਨੇ ਉਸ ਨੂੰ ਕੱਢ ਦਿੱਤਾ ਤੇ ਉਹ ਚਲਾ ਗਿਆ। \q \v 1 ਮੈਂ ਹਰ ਵੇਲੇ ਯਹੋਵਾਹ ਨੂੰ ਮੁਬਾਰਕ ਆਖਾਂਗਾ, \q ਉਹ ਦੀ ਉਸਤਤ ਸਦਾ ਮੇਰੇ ਮੂੰਹ ਵਿੱਚ ਹੋਵੇਗੀ। \q \v 2 ਮੇਰੀ ਜਾਨ ਯਹੋਵਾਹ ਵਿੱਚ ਆਪਣੇ ਆਪ ਨੂੰ ਵਡਿਆਵੇਗੀ, \q ਦੀਨ ਲੋਕ ਸੁਣ ਕੇ ਆਨੰਦ ਹੋਣਗੇ। \q \v 3 ਮੇਰੇ ਨਾਲ ਮਿਲ ਕੇ ਯਹੋਵਾਹ ਦੀ ਵਡਿਆਈ ਕਰੋ, \q ਰਲ ਮਿਲ ਕੇ ਅਸੀਂ ਉਹ ਦੇ ਨਾਮ ਨੂੰ ਮੁਬਾਰਕ ਆਖੀਏ। \q \v 4 ਮੈਂ ਯਹੋਵਾਹ ਨੂੰ ਪੁਕਾਰਿਆ ਅਤੇ ਉਸ ਨੇ ਮੈਨੂੰ ਉੱਤਰ ਦਿੱਤਾ, \q ਅਤੇ ਮੇਰੇ ਸਾਰੇ ਡਰ ਤੋਂ ਮੈਨੂੰ ਛੁਡਾਇਆ। \q \v 5 ਉਨ੍ਹਾਂ ਨੇ ਯਹੋਵਾਹ ਦੀ ਵੱਲ ਤੱਕਿਆ ਅਤੇ ਉਹਨਾਂ ਦੇ ਚਿਹਰੇ ਉਜਲੇ ਹੋ ਗਏ, \q ਅਤੇ ਉਨ੍ਹਾਂ ਦੇ ਮੂੰਹ ਕਦੇ ਕਾਲੇ ਨਾ ਹੋਣਗੇ। \q \v 6 ਇਸ ਮਸਕੀਨ ਨੇ ਪੁਕਾਰਿਆ ਅਤੇ ਯਹੋਵਾਹ ਨੇ ਸੁਣਿਆ, \q ਅਤੇ ਉਹ ਦੇ ਸਾਰਿਆਂ ਦੁੱਖਾਂ ਤੋਂ ਉਹ ਨੂੰ ਬਚਾਇਆ। \q \v 7 ਯਹੋਵਾਹ ਦਾ ਦੂਤ ਉਸ ਤੋਂ ਸਾਰੇ ਡਰਨ ਵਾਲਿਆ ਦੇ ਦੁਆਲੇ ਡੇਰਾ ਲਾਉਂਦਾ ਹੈ, \q ਅਤੇ ਉਨ੍ਹਾਂ ਨੂੰ ਛੁਟਕਾਰਾ ਦਿੰਦਾ ਹੈ। \q \v 8 ਚੱਖੋ ਤੇ ਵੇਖੋ ਕਿ ਯਹੋਵਾਹ ਭਲਾ ਹੈ, \q ਧੰਨ ਹੈ ਉਹ ਪੁਰਸ਼ ਜੋ ਉਸ ਵਿੱਚ ਪਨਾਹ ਲੈਂਦਾ ਹੈ। \q \v 9 ਹੇ ਯਹੋਵਾਹ ਦੇ ਸੰਤੋ, ਉਸ ਤੋਂ ਡਰੋ, \q ਕਿਉਂ ਜੋ ਉਹ ਦੇ ਡਰਨ ਵਾਲਿਆਂ ਨੂੰ ਕੋਈ ਘਾਟ ਨਹੀਂ। \q \v 10 ਸ਼ੇਰ ਬੱਚਿਆਂ ਨੂੰ ਘਾਟਾ ਪੈਂਦਾ ਅਤੇ ਭੁੱਖ ਲੱਗਦੀ ਹੈ, \q ਪਰ ਯਹੋਵਾਹ ਦੀ ਉਡੀਕ ਕਰਨ ਵਾਲਿਆਂ ਨੂੰ ਕਿਸੇ ਚੰਗੀ ਵਸਤ ਦੀ ਘਾਟ ਨਹੀਂ ਹੋਵੇਗੀ। \q \v 11 ਬੱਚਿਓ, ਆਓ, \q ਮੇਰੀ ਸੁਣੋ ਅਤੇ ਮੈਂ ਤਹਾਨੂੰ ਯਹੋਵਾਹ ਦਾ ਭੈਅ ਮੰਨਣਾ ਸਿਖਾਵਾਂਗਾ। \q \v 12 ਉਹ ਕਿਹੜਾ ਮਨੁੱਖ ਹੈ ਜਿਹੜਾ ਜੀਵਨ ਨੂੰ ਲੋਚਦਾ ਹੈ, \q ਅਤੇ ਲੰਮੀ ਉਮਰ ਚਾਹੁੰਦਾ ਹੈ ਤਾਂ ਕਿ ਭਲਿਆਈ ਵੇਖੇ? \q \v 13 ਆਪਣੀ ਜੀਭ ਨੂੰ ਬੁਰਿਆਈ ਕਰਨ ਤੋਂ, \q ਅਤੇ ਆਪਣੇ ਬੁੱਲ੍ਹਾਂ ਨੂੰ ਬੁਰੀਆਂ ਗੱਲਾਂ ਬੋਲਣ ਤੋਂ ਰੋਕ ਰੱਖ। \q \v 14 ਬਦੀ ਤੋਂ ਹੱਟ ਜਾ ਅਤੇ ਨੇਕੀ ਕਰ, \q ਮੇਲ-ਮਿਲਾਪ ਨੂੰ ਲੱਭ ਅਤੇ ਉਸ ਦਾ ਪਿੱਛਾ ਕਰ। \q \v 15 ਯਹੋਵਾਹ ਦੀਆਂ ਅੱਖੀਆਂ ਧਰਮੀਆਂ ਉੱਤੇ, \q ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਲੱਗੇ ਰਹਿੰਦੇ ਹਨ। \q \v 16 ਯਹੋਵਾਹ ਦਾ ਮੂੰਹ ਕੁਕਰਮੀਆਂ ਦੇ ਵਿਰੁੱਧ ਹੈ, \q ਜੋ ਤੂੰ ਉਹਨਾਂ ਦੀ ਯਾਦ ਧਰਤੀ ਤੋਂ ਮਿਟਾ ਸੁੱਟੇ। \q \v 17 ਧਰਮੀ ਦੁਹਾਈ ਦਿੰਦੇ ਹਨ ਅਤੇ ਯਹੋਵਾਹ ਸੁਣਦਾ ਹੈ, \q ਅਤੇ ਉਹਨਾਂ ਨੂੰ ਸਾਰਿਆਂ ਦੁੱਖਾਂ ਤੋਂ ਛੁਡਾਉਂਦਾ ਹੈ। \q \v 18 ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, \q ਅਤੇ ਕੁਚਲਿਆਂ ਆਤਮਾਵਾਂ ਵਾਲਿਆਂ ਨੂੰ ਬਚਾਉਂਦਾ ਹੈ। \q \v 19 ਧਰਮੀ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਪੈਂਦੀਆਂ ਹਨ, \q ਪਰ ਯਹੋਵਾਹ ਉਹਨਾਂ ਸਭਨਾਂ ਤੋਂ ਉਸ ਨੂੰ ਛੁਡਾਉਂਦਾ ਹੈ। \q \v 20 ਉਹ ਉਸ ਦੀਆਂ ਸਾਰੀਆਂ ਹੱਡੀਆਂ ਦਾ ਰਾਖ਼ਾ ਹੈ, \q ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਤੋੜੀ ਜਾਂਦੀ। \q \v 21 ਬੁਰਿਆਈ ਦੁਸ਼ਟਾਂ ਨੂੰ ਮਾਰ ਸੁੱਟੇਗੀ, \q ਅਤੇ ਧਰਮੀ ਤੋਂ ਘਿਣ ਕਰਨ ਵਾਲੇ ਦੋਸ਼ੀ ਠਹਿਰਨਗੇ। \q \v 22 ਯਹੋਵਾਹ ਆਪਣੇ ਸੇਵਕਾਂ ਦੀ ਜਾਨ ਨੂੰ ਮੁੱਲ ਦੇ ਕੇ ਛੁਡਾਉਂਦਾ ਹੈ, \q ਅਤੇ ਉਸ ਦੇ ਸਾਰੇ ਸ਼ਰਨਾਰਥੀਆਂ ਵਿੱਚੋਂ ਕੋਈ ਵੀ ਦੋਸ਼ੀ ਨਹੀਂ ਠਹਿਰੇਗਾ। \c 35 \s ਵੈਰੀਆਂ ਤੋਂ ਛੁਟਕਾਰਾ ਪਾਉਣ ਲਈ ਪ੍ਰਾਰਥਨਾ \d ਦਾਊਦ ਦਾ ਭਜਨ। \q \v 1 ਹੇ ਯਹੋਵਾਹ, ਜਿਹੜੇ ਮੇਰੇ ਨਾਲ ਮੁਕੱਦਮਾ ਕਰਦੇ ਹਨ, \q ਉਨ੍ਹਾਂ ਨਾਲ ਤੂੰ ਮੁਕੱਦਮਾ ਕਰ, \q ਜਿਹੜੇ ਮੇਰੇ ਨਾਲ ਲੜਦੇ ਹਨ ਉਹਨਾਂ ਨਾਲ ਲੜ। \q \v 2 ਢਾਲ਼ ਅਤੇ ਨੇਜੇ ਨੂੰ ਸਾਂਭ, ਅਤੇ ਮੇਰੀ ਸਹਾਇਤਾ ਲਈ \q ਉੱਠ! \q \v 3 ਬਰਛਾ ਕੱਢ ਕੇ ਮੇਰਾ ਪਿੱਛਾ ਕਰਨ ਵਾਲਿਆਂ ਦਾ \q ਰਾਹ ਬੰਦ ਕਰ, \q ਮੇਰੀ ਜਾਨ ਨੂੰ ਆਖ, \q ਤੇਰਾ ਬਚਾਓ ਮੈਂ ਹੀ ਹਾਂ। \q \v 4 ਜਿਹੜੇ ਮੇਰੀ ਜਾਨ ਦੇ ਵੈਰੀ ਹਨ \q ਓਹ ਲੱਜਿਆਵਾਨ ਅਤੇ ਖੱਜਲ ਹੋਣ, \q ਜਿਹੜੇ ਮੇਰੀ ਬੁਰਿਆਈ ਸੋਚਦੇ ਹਨ \q ਉਹ ਪਿੱਛੇ ਹਟਾਏ ਜਾਣ ਅਤੇ ਉਲਝ ਜਾਣ! \q \v 5 ਉਹ ਪੌਣ ਨਾਲ ਉੱਡਦੀ ਤੂੜੀ ਵਾਂਗੂੰ ਹੋਣ, \q ਅਤੇ ਯਹੋਵਾਹ ਦਾ ਦੂਤ ਉਹਨਾਂ ਨੂੰ ਧੱਕਾ ਮਾਰਦਾ ਜਾਏ। \q \v 6 ਉਨ੍ਹਾਂ ਦਾ ਰਾਹ ਹਨ੍ਹੇਰਾ ਅਤੇ ਤਿਲਕਣਾ ਹੋਵੇ, \q ਅਤੇ ਯਹੋਵਾਹ ਦਾ ਦੂਤ ਉਹਨਾਂ ਦਾ ਪਿੱਛਾ ਕਰੀ ਜਾਵੇ \q \v 7 ਕਿਉਂ ਜੋ ਉਨ੍ਹਾਂ ਬਿਨ੍ਹਾਂ ਕਾਰਨ ਮੇਰੇ ਲਈ \q ਟੋਏ ਵਿੱਚ ਜਾਲ਼ ਛਿਪਾਇਆ ਹੈ, \q ਉਨ੍ਹਾਂ ਨੇ ਬਿਨ੍ਹਾਂ ਕਿਸੇ ਕਾਰਨ ਮੇਰੀ ਜਾਨ \q ਲਈ ਟੋਆ ਪੁੱਟਿਆ ਹੈ। \q \v 8 ਉਹਨਾਂ ਉੱਤੇ ਅਚਾਨਕ ਬਰਬਾਦੀ ਆ ਪਵੇ! \q ਅਤੇ ਜਿਹੜਾ ਜਾਲ਼ ਉਸ ਨੇ ਛਿਪਾਇਆ \q ਉਹੋ ਉਸ ਨੂੰ ਫਸਾ ਲਵੇ, \q ਉਹ ਆਪ ਉਸ ਵਿੱਚ ਡਿੱਗ ਕੇ ਨਸ਼ਟ ਹੋ ਜਾਵੇ! \q \v 9 ਤਾਂ ਮੇਰੀ ਜਾਨ ਯਹੋਵਾਹ ਵਿੱਚ \q ਬਾਗ-ਬਾਗ ਹੋਵੇਗੀ, \q ਉਹ ਉਸ ਦੇ ਬਚਾਓ ਵਿੱਚ ਮਗਨ ਹੋਵੇਗੀ। \q \v 10 ਮੇਰੀਆਂ ਸਾਰੀਆਂ ਹੱਡੀਆਂ ਆਖਣਗੀਆਂ, \q ਹੇ ਯਹੋਵਾਹ, ਤੇਰੇ ਸਮਾਨ ਕੌਣ ਹੈ? \q ਤੂੰ ਮਸਕੀਨ ਨੂੰ ਉਸ ਨਾਲੋਂ ਤਕੜੇ ਤੋਂ ਛੁਡਾਉਂਦਾ ਹੈ, \q ਹਾਂ, ਮਸਕੀਨ ਤੇ ਕੰਗਾਲ ਨੂੰ ਲੁਟੇਰੇ ਤੋਂ। \q \v 11 ਜ਼ਾਲਮ ਗਵਾਹ ਉੱਠ ਖੜੇ ਹੁੰਦੇ ਹਨ, \q ਉਹ ਮੈਥੋਂ ਓਹ ਗੱਲਾਂ ਪੁੱਛਦੇ ਹਨ ਜੋ ਮੈਂ ਨਹੀਂ ਜਾਣਦਾ। \q \v 12 ਨੇਕੀ ਦੇ ਬਦਲੇ ਉਹ ਮੈਨੂੰ ਬਦੀ ਦਿੰਦੇ ਹਨ, \q ਮੇਰੀ ਜਾਨ ਬੇਚੈਨ ਹੋ ਜਾਂਦੀ ਹੈ। \q \v 13 ਜਦੋਂ ਓਹ ਬਿਮਾਰ ਸਨ, ਮੇਰਾ ਲਿਬਾਸ ਤੱਪੜ ਦਾ ਸੀ, \q ਮੈਂ ਵਰਤ ਰੱਖ ਕੇ ਆਪਣੀ ਜਾਨ ਨੂੰ ਦੁੱਖ ਦਿੱਤਾ, \q ਅਤੇ ਮੇਰੀ ਪ੍ਰਾਰਥਨਾ ਦਾ ਉੱਤਰ ਮੈਨੂੰ ਨਹੀਂ ਮਿਲਿਆ l \q \v 14 ਮੈਂ ਉਨ੍ਹਾਂ ਨਾਲ ਮਿੱਤਰ ਜਾਂ ਭਰਾ ਵਾਂਗੂੰ ਵਰਤਿਆ, \q ਜਿਵੇਂ ਕੋਈ ਆਪਣੀ ਮਾਤਾ ਲਈ \q ਵਿਰਲਾਪ ਕਰੇ ਤਿਵੇਂ ਮੈਂ ਸੋਗ \q ਨਾਲ ਝੁੱਕ ਗਿਆ। \q \v 15 ਪਰ ਉਹ ਮੇਰੇ ਲੰਗੜਾਉਣ ਤੋਂ ਅਨੰਦ ਹੋ ਕੇ ਇਕੱਠੇ ਹੋਏ ਹਾਂ, \q ਉਹ ਮਾਰ ਕੁੱਟਣ ਵਾਲੇ ਮੇਰੇ ਵਿਰੁੱਧ ਇਕੱਠੇ ਹੋਏ, \q ਅਤੇ ਮੈਂ ਨਾ ਜਾਣਿਆ। \q ਓਹ ਮਾਰਦੇ ਰਹੇ ਅਤੇ ਹਟੇ ਨਹੀਂ। \q \v 16 ਉਨ੍ਹਾਂ ਕਪਟੀਆਂ ਦੀ ਤਰ੍ਹਾਂ ਜਿਹੜੇ ਰੋਟੀ ਲਈ ਮਖ਼ੌਲ ਕਰਦੇ ਹਨ, \q ਉਹਨਾਂ ਨੇ ਮੇਰੇ ਉੱਤੇ ਆਪਣੇ ਦੰਦ ਕਰੀਚੇ। \q \v 17 ਹੇ ਪ੍ਰਭੂ, ਤੂੰ ਕਦੋਂ ਤੱਕ ਵੇਖਦਾ ਰਹੇਂਗਾ? \q ਮੇਰੀ ਜਾਨ ਨੂੰ ਉਹਨਾਂ ਦੇ ਵਿਗਾੜ ਤੋਂ, \q ਅਤੇ ਮੇਰੀ ਜ਼ਿੰਦਗੀ ਨੂੰ ਬੱਬਰ ਸ਼ੇਰਾਂ ਤੋਂ ਛੁਡਾ! \q \v 18 ਮੈਂ ਮਹਾਂ-ਸਭਾ ਵਿੱਚ ਤੇਰਾ ਧੰਨਵਾਦ ਕਰਾਂਗਾ, \q ਬਹੁਤਿਆਂ ਲੋਕਾਂ ਵਿੱਚ ਮੈਂ ਤੇਰੀ ਉਸਤਤ ਕਰਾਂਗਾ। \q \v 19 ਜਿਹੜੇ ਬੇਵਜ੍ਹਾ ਮੇਰੇ ਵੈਰੀ ਹਨ ਉਨ੍ਹਾਂ ਨੂੰ ਮੇਰੇ ਉੱਤੇ \q ਅਨੰਦ ਨਾ ਹੋਣ ਦੇ, \q ਅਤੇ ਜਿਹੜੇ ਬਿਨ੍ਹਾਂ ਕਾਰਨ ਮੇਰੇ ਦੁਸ਼ਮਣ ਹਨ \q ਉਨ੍ਹਾਂ ਨੂੰ ਮੇਰੇ ਉੱਤੇ ਅੱਖ ਮਟਕਾਉਣ ਨਾ ਦੇ, \q \v 20 ਕਿਉਂ ਜੋ ਓਹ ਸੁੱਖ-ਸਾਂਦ ਦੀ ਗੱਲ ਨਹੀਂ ਕਰਦੇ, \q ਸਗੋਂ ਜਿਹੜੇ ਦੇਸ ਵਿੱਚ ਆਰਾਮ ਨਾਲ ਵੱਸਦੇ ਹਨ, \q ਉਨ੍ਹਾਂ ਦੇ ਵਿਰੁੱਧ ਉਹ ਛਲ ਦੀਆਂ ਗੱਲਾਂ ਬਣਾਉਂਦੇ ਹਨ। \q \v 21 ਉਨ੍ਹਾਂ ਨੇ ਮੇਰੇ ਉੱਤੇ ਆਪਣਾ ਮੂੰਹ ਖੋਲ੍ਹ ਕੇ ਆਖਿਆ, \q ਵਾਹ, ਵਾਹ! ਸਾਡੀਆਂ ਅੱਖੀਆਂ ਨੇ ਵੇਖ ਲਿਆ ਹੈ! \q \v 22 ਹੇ ਯਹੋਵਾਹ, ਤੂੰ ਵੇਖ ਲਿਆ! ਚੁੱਪ ਨਾ ਕਰ, \q ਹੇ ਪ੍ਰਭੂ, ਮੈਥੋਂ ਦੂਰ ਨਾ ਰਹਿ! \q \v 23 ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪ੍ਰਭੂ, \q ਮੇਰੇ ਨਿਆਂ ਲਈ ਉੱਠ, \q ਅਤੇ ਮੇਰੇ ਮੁਕੱਦਮੇ ਲਈ ਜਾਗ। \q \v 24 ਹੇ ਯਹੋਵਾਹ ਮੇਰੇ ਪਰਮੇਸ਼ੁਰ, \q ਆਪਣੇ ਧਰਮ ਦੇ ਅਨੁਸਾਰ ਮੇਰਾ ਨਿਆਂ ਕਰ, \q ਅਤੇ ਉਨ੍ਹਾਂ ਨੂੰ ਮੇਰੇ ਉੱਤੇ ਅਨੰਦ ਨਾ ਹੋਣ ਦੇ! \q \v 25 ਉਹ ਆਪਣੇ ਮਨ ਵਿੱਚ ਇਹ ਨਾ ਕਹਿਣ, \q ਭਈ ਵਾਹ, ਅਸੀਂ ਇਹੋ ਚਾਹੁੰਦੇ ਹਾਂ! \q ਉਹ ਇਹ ਨਾ ਆਖਣ ਕਿ ਅਸੀਂ ਉਹ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ! \q \v 26 ਜਿਹੜੇ ਮੇਰੇ ਨੁਕਸਾਨ ਦੇ ਕਾਰਨ ਅਨੰਦ ਹੁੰਦੇ ਹਨ, \q ਓਹ ਇਕੱਠੇ ਸ਼ਰਮਿੰਦੇ ਹੋਣ ਅਤੇ ਉਲਝ ਜਾਣ। \q ਜਿਹੜੇ ਮੇਰੇ ਵਿਰੁੱਧ ਆਪਣੀ ਵਡਿਆਈ ਕਰਦੇ ਹਨ, \q ਉਹ ਸ਼ਰਮਿੰਦਗੀ ਅਤੇ ਅਨਾਦਰ ਦਾ ਪਹਿਰਾਵਾ ਪਹਿਨਣ। \q \v 27 ਜਿਹੜੇ ਮੇਰੇ ਧਰਮ ਤੋਂ ਪਰਸੰਨ ਹਨ \q ਓਹ ਜੈ-ਜੈਕਾਰ ਅਤੇ ਅਨੰਦ ਕਰਨ, \q ਉਹ ਸਦਾ ਆਖਦੇ ਜਾਣ ਜੋ ਯਹੋਵਾਹ ਦੀ ਵਡਿਆਈ ਹੋਵੇ, \q ਜਿਹੜਾ ਆਪਣੇ ਦਾਸ ਦੀ ਸੁੱਖ ਤੋਂ ਪਰਸੰਨ ਹੈ। \q \v 28 ਤਦ ਮੇਰੀ ਜੀਭ ਤੇਰੇ ਧਰਮ ਦੀ ਚਰਚਾ ਕਰੇਗੀ, \q ਦਿਨ ਭਰ ਤੇਰੀ ਉਸਤਤ ਹੋਵੇਗੀ। \c 36 \s ਮਨੁੱਖ ਦੀ ਦੁਸ਼ਟਤਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਯਹੋਵਾਹ ਦੇ ਦਾਸ ਦਾਊਦ ਦਾ ਭਜਨ। \q \v 1 ਮੇਰੇ ਮਨ ਦੇ ਅੰਦਰ ਦੁਸ਼ਟ ਦੇ ਅਪਰਾਧ ਦਾ ਵਾਕ, \q ਉਹ ਦੀਆਂ ਅੱਖਾਂ ਦੇ ਅੱਗੇ ਪਰਮੇਸ਼ੁਰ ਦਾ ਡਰ ਹੈ ਹੀ ਨਹੀਂ, \q \v 2 ਕਿਉਂ ਜੋ ਉਹ ਆਪਣੀਆਂ ਅੱਖੀਆਂ ਵਿੱਚ ਆਪਣੇ ਆਪ ਨੂੰ ਫੁਸਲਾਉਂਦਾ ਹੈ \q ਕਿ ਮੇਰੀ ਬਦੀ ਲੱਭੀ ਨਾ ਜਾਵੇਗੀ, \q ਨਾ ਘਿਣਾਉਣੀ ਸਮਝੀ ਜਾਵੇਗੀ। \q \v 3 ਉਹ ਦੇ ਮੂੰਹ ਦੀਆਂ ਗੱਲਾਂ ਬਦੀ ਅਤੇ ਛਲ ਦੀਆਂ ਹਨ, \q ਉਹ ਨੇ ਬੁੱਧਵਾਨ ਹੋਣ ਨੂੰ ਅਤੇ ਭਲਾ ਕਰਨ ਨੂੰ \q ਛੱਡਿਆ ਹੋਇਆ ਹੈ। \q \v 4 ਉਹ ਆਪਣੇ ਮੰਜੇ ਉੱਤੇ ਬਦੀ ਨੂੰ ਸੋਚਦਾ ਰਹਿੰਦਾ ਹੈ, \q ਉਹ ਭੈੜੇ ਰਾਹ ਉੱਤੇ ਲੱਗ ਤੁਰਦਾ ਹੈ, \q ਉਹ ਬਦੀ ਤੋਂ ਘਿਣ ਨਹੀਂ ਕਰਦਾ। \q \v 5 ਹੇ ਯਹੋਵਾਹ, ਤੇਰੀ ਦਯਾ ਸਵਰਗ ਵਿੱਚ ਹੈ, \q ਅਤੇ ਤੇਰੀ ਵਫ਼ਾਦਾਰੀ ਬੱਦਲਾਂ ਤੱਕ ਹੈ। \q \v 6 ਤੇਰਾ ਧਰਮ ਪਰਮੇਸ਼ੁਰ ਦੇ ਪਰਬਤਾਂ ਸਮਾਨ ਹੈ, \q ਤੇਰੇ ਨਿਆਂ ਵੱਡੀ ਡੁੰਘਿਆਈ ਵਾਲੇ ਹਨ, \q ਹੇ ਯਹੋਵਾਹ, ਤੂੰ ਆਦਮੀ ਅਤੇ ਡੰਗਰ ਨੂੰ \q ਬਚਾਉਂਦਾ ਹੈਂ! \q \v 7 ਹੇ ਪਰਮੇਸ਼ੁਰ, ਤੇਰੀ ਦਯਾ ਕਿੰਨੀ ਬਹੁਮੁੱਲੀ ਹੈ! \q ਅਤੇ ਆਦਮੀ ਦੇ ਪੁੱਤਰ ਤੇਰੇ ਖੰਭਾਂ ਦੀ ਛਾਇਆ ਵਿੱਚ ਪਨਾਹ ਲੈਂਦੇ ਹਨ। \q \v 8 ਉਹ ਤੇਰੇ ਘਰ ਦੀ \q ਚਿਕਨਾਈ ਨਾਲ ਰੱਜ ਜਾਣਗੇ, \q ਅਤੇ ਤੂੰ ਆਪਣੀ ਸੁੱਖ ਦੀ ਨਦੀ \q ਤੋਂ ਉਹਨਾਂ ਨੂੰ ਪਿਲਾਏਂਗਾ, \q \v 9 ਕਿਉਂ ਜੋ ਜੀਵਨ ਦਾ ਚਸ਼ਮਾ ਤੇਰੇ ਕੋਲ ਹੈ, \q ਤੇਰੇ ਚਾਨਣ ਵਿੱਚ ਅਸੀਂ ਚਾਨਣ ਵੇਖਾਂਗੇ। \q \v 10 ਆਪਣੇ ਮੰਨਣ ਵਾਲਿਆਂ ਦੇ ਲਈ ਆਪਣੀ ਦਯਾ, \q ਅਤੇ ਸਿੱਧੇ ਮਨ ਵਾਲਿਆਂ ਦੇ ਲਈ \q ਆਪਣਾ ਧਰਮ ਵਧਾਈ ਜਾ। \q \v 11 ਘਮੰਡੀ ਦਾ ਪੈਰ ਮੇਰੇ ਉੱਤੇ ਨਾ ਪੈਣ ਦੇ। \q \v 12 ਉੱਥੇ ਬਦਕਾਰ ਡਿੱਗ ਪਏ ਹਨ, \q ਓਹ ਹੇਠਾਂ ਧੱਕੇ ਗਏ ਹਨ ਅਤੇ ਫੇਰ ਨਾ ਉੱਠ ਸਕਣਗੇ। \c 37 \s ਕੁਧਰਮੀਆਂ ਦਾ ਅੰਤ ਅਤੇ ਧਰਮੀਆਂ ਦਾ ਅੰਤ \d ਦਾਊਦ ਦਾ ਭਜਨ। \p \q \v 1 ਬੁਰਿਆਂ ਦੇ ਕਾਰਨ ਨਾ ਕੁੜ੍ਹ, \q ਕੁਕਰਮੀਆਂ ਵੱਲੋਂ ਨਾ ਸੜ। \q \v 2 ਓਹ ਤਾਂ ਘਾਹ ਵਾਂਗੂੰ ਛੇਤੀ ਕੁਮਲਾ ਜਾਣਗੇ, \q ਅਤੇ ਸਾਗ ਪੱਤ ਵਾਂਗੂੰ ਮੁਰਝਾ ਜਾਣਗੇ। \q \v 3 ਯਹੋਵਾਹ ਉੱਤੇ ਭਰੋਸਾ ਰੱਖ \q ਅਤੇ ਭਲਿਆਈ ਕਰ ਦੇਸ ਵਿੱਚ ਵੱਸ \q ਅਤੇ ਸਚਿਆਈ ਉੱਤੇ ਪਲ। \q \v 4 ਤੂੰ ਯਹੋਵਾਹ ਵਿੱਚ ਨਿਹਾਲ ਰਹਿ, \q ਤਾਂ ਉਹ ਤੇਰੇ ਮਨੋਰਥਾਂ ਨੂੰ ਪੂਰਿਆਂ ਕਰੇਗਾ। \q \v 5 ਆਪਣਾ ਰਾਹ ਯਹੋਵਾਹ ਦੇ ਵੱਸ ਵਿੱਚ ਕਰ, \q ਅਤੇ ਉਸ ਉੱਤੇ ਭਰੋਸਾ ਰੱਖ ਅਤੇ ਉਹ ਪੂਰਿਆਂ ਕਰੇਗਾ। \q \v 6 ਉਹ ਤੇਰੇ ਧਰਮ ਨੂੰ ਚਾਨਣ ਵਾਂਗੂੰ \q ਅਤੇ ਤੇਰੇ ਨਿਆਂ ਨੂੰ ਦੁਪਹਿਰ \q ਵਾਂਗੂੰ ਪ੍ਰਕਾਸ਼ਮਾਨ ਕਰੇਗਾ। \q \v 7 ਯਹੋਵਾਹ ਦੇ ਅੱਗੇ ਚੁੱਪ-ਚਾਪ ਰਹਿ \q ਅਤੇ ਧੀਰਜ ਨਾਲ ਉਹ ਦੀ ਉਡੀਕ ਰੱਖ, \q ਉਸ ਮਨੁੱਖ ਦੇ ਕਾਰਨ ਨਾ ਕੁੜ੍ਹ ਜਿਹ ਦਾ ਰਾਹ ਸਫ਼ਲ ਹੁੰਦਾ ਹੈ, \q ਅਤੇ ਜਿਹੜਾ ਜੁਗਤਾਂ ਨੂੰ ਪੂਰਿਆਂ ਕਰਾਉਂਦਾ ਹੈ। \q \v 8 ਕ੍ਰੋਧ ਨੂੰ ਛੱਡ \q ਅਤੇ ਕੋਪ ਨੂੰ ਤਿਆਗ ਦੇ, \q ਨਾ ਕੁੜ੍ਹ - ਉਸ ਤੋਂ ਬੁਰਿਆਈ ਹੀ ਨਿੱਕਲਦੀ ਹੈ \q \v 9 ਕੁਕਰਮੀ ਤਾਂ ਕੱਢ ਦਿੱਤੇ ਜਾਣਗੇ, \q ਪਰ ਜਿਹੜੇ ਯਹੋਵਾਹ ਨੂੰ ਉਡੀਕਦੇ ਹਨ \q ਉਹ ਧਰਤੀ ਦੇ ਵਾਰਿਸ ਹੋਣਗੇ। \q \v 10 ਹੁਣ ਥੋੜਾ ਹੀ ਚਿਰ ਰਹਿੰਦਾ ਹੈ ਕਿ ਦੁਸ਼ਟ ਨਹੀਂ ਹੋਵੇਗਾ, \q ਤੂੰ ਉਸ ਦੇ ਨਿਵਾਸ ਨੂੰ ਧਿਆਨ ਨਾਲ ਵੇਖੇਂਗਾ, \q ਪਰ ਉਹ ਕਿਤੇ ਨਾ ਹੋਵੇਗਾ। \q \v 11 ਪਰ ਹਲੀਮ ਧਰਤੀ ਦੇ ਵਾਰਿਸ ਹੋਣਗੇ, \q ਅਤੇ ਬਹੁਤੇ ਸੁੱਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ। \q \v 12 ਦੁਸ਼ਟ ਧਰਮੀ ਦੇ ਵਿਰੁੱਧ ਮਤਾ ਪਕਾਉਂਦਾ ਹੈ, \q ਅਤੇ ਉਹ ਦੇ ਉੱਤੇ ਆਪਣੇ ਦੰਦ ਕਰੀਚਦਾ ਹੈ। \q \v 13 ਪ੍ਰਭੂ ਦੁਸ਼ਟ ਦੇ ਉੱਤੇ ਹੱਸੇਗਾ, \q ਕਿਉਂ ਜੋ ਵੇਖਦਾ ਹੈ ਕਿ ਨਿਆਂ ਦਾ ਦਿਨ ਆਉਂਦਾ ਪਿਆ ਹੈ। \q \v 14 ਦੁਸ਼ਟਾਂ ਨੇ ਤਲਵਾਰ ਧੂਹੀ \q ਅਤੇ ਆਪਣਾ ਧਣੁੱਖ ਖਿੱਚਿਆ ਹੈ \q ਤਾਂ ਜੋ ਮਸਕੀਨ ਤੇ ਕੰਗਾਲ ਨੂੰ ਡੇਗ ਦੇਣ, \q ਅਤੇ ਸਿੱਧੇ ਚਾਲ-ਚੱਲਣ ਵਾਲਿਆਂ ਨੂੰ ਜਾਨੋਂ ਮਾਰ ਸੁੱਟਣ। \q \v 15 ਉਨ੍ਹਾਂ ਦੀ ਤਲਵਾਰ ਉਨ੍ਹਾਂ ਹੀ ਦੇ ਦਿਲਾਂ ਵਿੱਚ ਧੱਸੇਗੀ, \q ਅਤੇ ਉਨ੍ਹਾਂ ਦੇ ਧਣੁੱਖ ਭੰਨੇ ਜਾਣਗੇ। \q \v 16 ਧਰਮੀ ਦਾ ਥੋੜਾ ਕਈਆਂ ਦੁਸ਼ਟਾਂ ਦੇ \q ਬਹੁਤੇ ਨਾਲੋਂ ਵੀ ਚੰਗਾ ਹੈ। \q \v 17 ਦੁਸ਼ਟਾਂ ਦੀਆਂ ਬਾਹਾਂ ਤਾਂ ਭੰਨੀਆਂ ਜਾਣਗੀਆਂ, \q ਪਰ ਧਰਮੀਆਂ ਨੂੰ ਯਹੋਵਾਹ ਸੰਭਾਲਦਾ ਹੈ। \q \v 18 ਯਹੋਵਾਹ ਖਰੇ ਲੋਕਾਂ ਦੇ ਦਿਨ ਜਾਣਦਾ ਹੈ, \q ਅਤੇ ਉਨ੍ਹਾਂ ਦਾ ਅਧਿਕਾਰ ਸਦਾ ਤੱਕ ਰਹੇਗਾ। \q \v 19 ਉਹ ਬੁਰੇ ਸਮੇਂ ਦੇ ਵਿੱਚ ਸ਼ਰਮਿੰਦੇ ਨਾ ਹੋਣਗੇ, \q ਅਤੇ ਕਾਲ ਦੇ ਦਿਨਾਂ ਵਿੱਚ ਓਹ ਰੱਜ ਕੇ ਖਾਣਗੇ। \q \v 20 ਦੁਸ਼ਟ ਨਾਸ ਹੋ ਜਾਣਗੇ, \q ਅਤੇ ਯਹੋਵਾਹ ਦੇ ਵੈਰੀ ਮੈਦਾਨ ਦੀ ਘਾਹ \q ਵਰਗੇ ਹੋਣਗੇ, \q ਉਹ ਮਿਟ ਜਾਣਗੇ ਸਗੋਂ ਧੂੰਏਂ ਵਾਂਗੂੰ ਮਿਟ ਜਾਣਗੇ। \q \v 21 ਦੁਸ਼ਟ ਉਧਾਰ ਲੈਂਦਾ ਹੈ \q ਅਤੇ ਮੋੜਦਾ ਨਹੀਂ, \q ਪਰ ਧਰਮੀ ਦਯਾ ਕਰਦਾ ਅਤੇ ਦਿੰਦਾ ਹੈ। \q \v 22 ਯਹੋਵਾਹ ਦੇ ਮੁਬਾਰਕ ਲੋਕ \q ਧਰਤੀ ਦੇ ਵਾਰਿਸ ਹੋਣਗੇ, \q ਪਰ ਉਹ ਦੇ ਸਰਾਪੀ \q ਕੱਢ ਦਿੱਤੇ ਜਾਣਗੇ। \q \v 23 ਮਨੁੱਖ ਦੀ ਚਾਲ ਯਹੋਵਾਹ ਵੱਲੋਂ \q ਦ੍ਰਿੜ੍ਹ ਹੁੰਦੀ ਹੈ, \q ਅਤੇ ਉਸ ਦੇ ਰਾਹ ਤੋਂ ਉਹ ਪਰਸੰਨ ਰਹਿੰਦਾ ਹੈ। \q \v 24 ਭਾਵੇਂ ਉਹ ਡਿੱਗ ਵੀ ਪਵੇ ਪਰ ਡਿੱਗਿਆ ਨਹੀਂ ਰਹੇਗਾ, \q ਕਿਉਂ ਜੋ ਯਹੋਵਾਹ ਉਸਦਾ ਹੱਥ ਸੰਭਾਲਦਾ ਹੈ। \q \v 25 ਮੈਂ ਜੁਆਨ ਸੀ ਅਤੇ ਹੁਣ \q ਬੁੱਢਾ ਹੋ ਗਿਆ ਹਾਂ, \q ਪਰ ਮੈਂ ਨਾ ਧਰਮੀ ਨੂੰ ਤਿਆਗਿਆ ਹੋਇਆ, \q ਨਾ ਉਹ ਦੀ ਅੰਸ ਨੂੰ ਟੁੱਕੜੇ ਮੰਗਦਿਆਂ ਵੇਖਿਆ ਹੈ। \q \v 26 ਉਹ ਸਾਰਾ ਦਿਨ ਦਯਾ ਕਰਦਾ ਅਤੇ ਉਧਾਰ ਦਿੰਦਾ ਹੈ, \q ਉਸ ਦੀ ਅੰਸ ਮੁਬਾਰਕ ਹੈ। \q \v 27 ਬੁਰਿਆਈ ਤੋਂ ਹਟ, ਭਲਿਆਈ ਕਰ, \q ਅਤੇ ਸਦਾ ਤੱਕ ਵੱਸ। \q \v 28 ਯਹੋਵਾਹ ਤਾਂ ਨਿਆਂ ਨਾਲ ਪ੍ਰੇਮ ਰੱਖਦਾ ਹੈ, \q ਅਤੇ ਆਪਣੇ ਭਗਤਾਂ ਨੂੰ ਤਿਆਗਦਾ ਨਹੀਂ, \q ਉਨ੍ਹਾਂ ਦੀ ਸਦਾ ਤੱਕ ਰੱਖਿਆ ਹੁੰਦੀ ਹੈ, \q ਪਰ ਦੁਸ਼ਟਾਂ ਦੀ ਅੰਸ ਛੇਕੀ ਜਾਵੇਗੀ। \q \v 29 ਧਰਮੀ ਧਰਤੀ ਦੇ ਵਾਰਿਸ ਹੋਣਗੇ, \q ਅਤੇ ਸਦਾ ਉਸ ਉੱਤੇ ਵੱਸਣਗੇ। \q \v 30 ਧਰਮੀ ਦਾ ਮੂੰਹ ਬੁੱਧੀ ਬੋਲਦਾ ਹੈ, \q ਅਤੇ ਉਹ ਦੀ ਜੁਬਾਨ ਨਿਆਂ ਦੀ ਗੱਲ ਕਰਦੀ ਹੈ। \q \v 31 ਉਸ ਦੇ ਪਰਮੇਸ਼ੁਰ ਦੀ ਬਿਵਸਥਾ \q ਉਹ ਦੇ ਮਨ ਵਿੱਚ ਹੈ, \q ਉਹ ਦੇ ਪੈਰ ਕਦੀ ਨਾ ਤਿਲਕਣਗੇ। \q \v 32 ਦੁਸ਼ਟ ਧਰਮੀ ਦੀ ਤਾਕ ਵਿੱਚ ਰਹਿੰਦਾ ਹੈ, \q ਕਿ ਉਹ ਨੂੰ ਜਾਨੋਂ ਮਾਰੇ। \q \v 33 ਯਹੋਵਾਹ ਉਹ ਨੂੰ ਉਸ ਦੇ ਵੱਸ ਵਿੱਚ ਨਾ ਛੱਡੇਗਾ \q ਅਤੇ ਜਦ ਉਹ ਦਾ ਫੈਸਲਾ ਹੋ ਜਾਵੇਗਾ \q ਤਾਂ ਉਹ ਨੂੰ ਦੋਸ਼ੀ ਨਾ ਠਹਿਰਾਵੇਗਾ। \q \v 34 ਯਹੋਵਾਹ ਨੂੰ ਉਡੀਕ \q ਅਤੇ ਉਹ ਦੇ ਰਾਹ ਦੀ ਪਾਲਣਾ ਕਰ, \q ਤਾਂ ਉਹ ਤੈਨੂੰ ਉੱਚਾ ਕਰੇਗਾ ਕਿ ਤੂੰ ਧਰਤੀ ਦਾ ਵਾਰਿਸ ਬਣੇਂ। \q ਤੂੰ ਦੁਸ਼ਟਾਂ ਦਾ ਛੇਕਿਆ ਜਾਣਾ ਵੇਖੇਂਗਾ। \q \v 35 ਮੈਂ ਦੁਸ਼ਟ ਨੂੰ ਵੱਡੀ ਆਕੜ ਵਿੱਚ, \q ਅਤੇ ਆਪਣੀ ਨਿੱਜ ਭੂਮੀ ਵਿੱਚ ਕੇਦਾਰ\f + \fr 37:35 \fr*\ft ਲਬਾਨੋਨ ਦੇਸ਼ \ft*\f* ਦੇ \q ਹਰੇ ਭਰੇ ਬੂਟੇ ਵਾਂਗੂੰ ਫੈਲਦਿਆਂ ਦੇਖਿਆ। \q \v 36 ਪਰ ਉਹ ਲੰਘ ਗਿਆ ਅਤੇ ਵੇਖੋ, \q ਉਹ ਹੈ ਹੀ ਨਹੀਂ, \q ਮੈਂ ਵੀ ਉਹ ਨੂੰ ਭਾਲਿਆ ਪਰ ਉਹ ਲੱਭਾ ਹੀ ਨਾ। \q \v 37 ਸੰਪੂਰਨ ਮਨੁੱਖ ਵੱਲ ਤੱਕ \q ਅਤੇ ਸਿੱਧੇ ਪੁਰਖ ਵੱਲ ਵੇਖ, \q ਕਿ ਸਲਾਮਤੀ ਦੇ ਮਨੁੱਖ ਦੀ \q ਅੰਸ ਰਹਿੰਦੀ ਹੈ। \q \v 38 ਪਰ ਅਪਰਾਧੀ ਇਕੱਠੇ ਹੀ ਨਾਸ ਹੋ ਜਾਣਗੇ, \q ਦੁਸ਼ਟਾਂ ਦੀ ਅੰਸ ਛੇਕੀ ਜਾਵੇਗੀ! \q \v 39 ਪਰ ਧਰਮੀਆਂ ਦਾ ਬਚਾਓ \q ਯਹੋਵਾਹ ਵੱਲੋਂ ਹੈ, \q ਅਤੇ ਦੁੱਖ ਦੇ ਸਮੇਂ ਉਹ ਉਨ੍ਹਾਂ ਦਾ ਗੜ੍ਹ ਹੈ, \q \v 40 ਅਤੇ ਯਹੋਵਾਹ ਉਨ੍ਹਾਂ ਦੀ ਸਹਾਇਤਾ ਕਰਦਾ ਅਤੇ ਛੁਡਾਉਂਦਾ ਹੈ, \q ਉਹ ਉਨ੍ਹਾਂ ਨੂੰ ਦੁਸ਼ਟਾਂ ਤੋਂ ਛੁਡਾਉਂਦਾ ਅਤੇ ਬਚਾਉਂਦਾ ਹੈ, \q ਕਿਉਂ ਜੋ ਉਹ ਉਸ ਦੀ ਸ਼ਰਨ ਆਏ ਹਨ। \c 38 \s ਪੀੜਤ ਮਨੁੱਖ ਦੀ ਪ੍ਰਾਰਥਨਾ \d ਯਾਦਗਾਰੀ ਦੇ ਲਈ ਦਾਊਦ ਦਾ ਭਜਨ। \q \v 1 ਹੇ ਯਹੋਵਾਹ ਆਪਣੇ ਕ੍ਰੋਧ ਵਿੱਚ ਮੈਨੂੰ ਦੱਬਕਾ ਨਾ ਦੇ, \q ਅਤੇ ਨਾ ਆਪਣੇ ਕਹਿਰ ਨਾਲ ਮੈਨੂੰ ਤਾੜ! \q \v 2 ਤੇਰੇ ਤੀਰ ਮੇਰੇ ਵਿੱਚ ਆ ਖੁੱਬੇ ਹਨ, \q ਤੇਰਾ ਹੱਥ ਮੈਨੂੰ ਹੇਠਾਂ ਦਬਾਉਂਦਾ ਹੈ। \q \v 3 ਤੇਰੇ ਗੁੱਸੇ ਦੇ ਕਾਰਨ ਮੇਰੇ ਸਰੀਰ ਵਿੱਚ \q ਤੰਦਰੁਸਤੀ ਨਹੀਂ, \q ਅਤੇ ਨਾ ਮੇਰੇ ਪਾਪ ਦੇ ਕਾਰਨ ਮੇਰੀਆਂ ਹੱਡੀਆਂ \q ਵਿੱਚ ਸੁੱਖ ਹੈ, \q \v 4 ਕਿਉਂ ਜੋ ਮੇਰੀਆਂ ਬੁਰਿਆਈਆਂ \q ਮੇਰੇ ਸਿਰ ਦੇ ਉੱਤੋਂ ਦੀ ਲੰਘ ਗਈਆਂ, \q ਅਤੇ ਭਾਰੀ ਪੰਡ ਵਾਂਗੂੰ ਉਹ ਮੈਥੋਂ \q ਚੁੱਕੀਆਂ ਨਹੀਂ ਜਾਂਦੀਆਂ। \q \v 5 ਮੇਰੇ ਮੂਰਖਪੁਣੇ ਦੇ ਕਾਰਨ ਮੇਰੇ ਜਖ਼ਮ ਤੋਂ, \q ਸੜਿਆਂਧ ਆਉਂਦੀ ਹੈ ਅਤੇ ਪਾਕ ਵਗਦੀ ਹੈ। \q \v 6 ਮੈਂ ਦੁੱਖੀ ਅਤੇ ਬਹੁਤਾ ਕੁੱਬਾ ਹੋ ਗਿਆ ਹਾਂ, \q ਮੈਂ ਸਾਰਾ ਦਿਨ ਵਿਰਲਾਪ ਕਰਦਾ ਫਿਰਦਾ ਹਾਂ, \q \v 7 ਕਿਉਂ ਜੋ ਮੇਰਾ ਲੱਕ ਗਰਮੀ ਨਾਲ ਭਰਿਆ ਹੋਇਆ ਹੈ, \q ਅਤੇ ਮੇਰੇ ਸਰੀਰ ਵਿੱਚ ਤੰਦਰੁਸਤੀ ਨਹੀਂ। \q \v 8 ਮੈਂ ਨਿਤਾਣਾ ਅਤੇ ਬਹੁਤ ਪੀਸਿਆ ਹੋਇਆ ਹਾਂ \q ਮੈਂ ਆਪਣੇ ਮਨ ਦੀ ਬੇਚੈਨੀ ਦੇ ਕਾਰਨ ਹੂੰਗਦਾ ਹਾਂ। \q \v 9 ਹੇ ਪ੍ਰਭੂ, ਮੇਰੀ ਸਾਰੀ ਇੱਛਿਆ ਤੇਰੇ ਸਾਹਮਣੇ ਹੈ, \q ਅਤੇ ਮੇਰਾ ਕਰਾਹਣਾ ਤੇਰੇ ਕੋਲੋਂ ਛਿਪਿਆ ਹੋਇਆ ਨਹੀਂ ਹੈ। \q \v 10 ਮੇਰਾ ਦਿਲ ਧੜਕਦਾ ਹੈ, \q ਮੇਰਾ ਬਲ ਘੱਟ ਗਿਆ, \q ਮੇਰੀਆਂ ਅੱਖੀਆਂ ਦੀ ਰੋਸ਼ਨੀ \q ਵੀ ਜਾਂਦੀ ਰਹੀ। \q \v 11 ਮੇਰੇ ਪਿਆਰੇ ਅਤੇ ਮੇਰੇ ਮਿੱਤਰ \q ਮੇਰੀ ਬਿਪਤਾ ਤੋਂ ਵੱਖ ਖੜੇ ਹਨ, \q ਅਤੇ ਮੇਰੇ ਰਿਸ਼ਤੇਦਾਰ ਦੂਰ ਜਾ ਖੜ੍ਹਦੇ ਹਨ। \q \v 12 ਮੇਰੀ ਜਾਨ ਦੇ ਵੈਰੀ ਫੰਦੇ ਲਾਉਂਦੇ ਹਨ, \q ਅਤੇ ਜਿਹੜੇ ਮੇਰਾ ਬੁਰਾ ਚਾਹੁੰਦੇ ਹਨ \q ਓਹੋ ਵਿਗਾੜ ਦੀਆਂ ਗੱਲਾਂ ਕਰਦੇ ਹਨ, \q ਅਤੇ ਸਾਰਾ ਦਿਨ ਛਲ ਦੀਆਂ ਜੁਗਤਾਂ ਸੋਚਦੇ ਹਨ। \q \v 13 ਪਰ ਮੈਂ ਬੋਲੇ ਵਾਂਗੂੰ ਸੁਣਦਾ ਨਹੀਂ, \q ਅਤੇ ਮੈਂ ਉਸ ਗੂੰਗੇ ਵਰਗਾ ਹਾਂ ਜਿਹੜਾ ਮੂੰਹੋਂ ਬੋਲਦਾ ਹੀ ਨਹੀਂ। \q \v 14 ਹਾਂ, ਮੈਂ ਉਸ ਮਨੁੱਖ ਵਰਗਾ ਹਾਂ ਜਿਹੜਾ ਸੁਣਦਾ ਨਹੀਂ, \q ਜਿਸ ਦੇ ਮੂੰਹ ਵਿੱਚ ਕੋਈ ਰੋਹਬ ਨਹੀਂ ਹਨ। \q \v 15 ਹੇ ਯਹੋਵਾਹ, \q ਮੈਨੂੰ ਤਾਂ ਤੇਰੀ ਹੀ ਉਡੀਕ ਹੈ, \q ਤੂੰ ਉੱਤਰ ਦੇਵੇਂਗਾ, \q ਹੇ ਪ੍ਰਭੂ, ਮੇਰੇ ਪਰਮੇਸ਼ੁਰ! \q \v 16 ਮੈਂ ਤਾਂ ਆਖਿਆ ਕਿ \q ਅਜਿਹਾ ਨਾ ਹੋਵੇ ਓਹ ਮੇਰੇ ਉੱਤੇ ਅਨੰਦ ਕਰਨ, \q ਅਤੇ ਜਿਸ ਵੇਲੇ ਮੇਰੇ ਪੈਰ ਤਿਲਕਣ \q ਓਹ ਮੇਰੇ ਵਿਰੁੱਧ ਆਪਣੀਆਂ ਵਡਿਆਈਆਂ ਕਰਨ, \q \v 17 ਮੈਂ ਠੇਡਾ ਖਾਣ ਲੱਗਾ, \q ਅਤੇ ਮੇਰਾ ਸੋਗ ਸਦਾ ਮੇਰੇ ਅੱਗੇ ਰਹਿੰਦਾ ਹੈ। \q \v 18 ਮੈਂ ਆਪਣੀ ਬਦੀ ਨੂੰ ਮੰਨਾਂਗਾ, \q ਅਤੇ ਆਪਣੇ ਪਾਪ ਦੇ ਕਾਰਨ ਚਿੰਤਾ ਕਰਾਂਗਾ। \q \v 19 ਪਰ ਮੇਰੇ ਵੈਰੀ ਤਾਕਤ ਵਾਲੇ ਅਤੇ ਸਮਰੱਥੀ ਹਨ, \q ਅਤੇ ਜਿਹੜੇ ਬਿਨ੍ਹਾਂ ਕਾਰਨ ਮੇਰੇ ਨਾਲ ਖਾਰ ਕਰਦੇ ਹਨ ਉਹ ਵਧ ਗਏ ਹਨ, \q \v 20 ਨਾਲੇ ਜਿਹੜੇ ਭਲਿਆਈ ਦੇ ਬਦਲੇ ਬੁਰਿਆਈ ਦਿੰਦੇ ਹਨ, \q ਉਹ ਮੇਰੇ ਵਿਰੋਧੀ ਹਨ ਕਿਉਂ ਜੋ \q ਮੈਂ ਭਲਿਆਈ ਦੇ ਮਗਰ ਲੱਗਾ ਰਹਿੰਦਾ ਹਾਂ। \q \v 21 ਹੇ ਯਹੋਵਾਹ, ਮੈਨੂੰ ਤਿਆਗ ਨਾ ਦੇ, \q ਹੇ ਮੇਰੇ ਪਰਮੇਸ਼ੁਰ, ਮੇਰੇ ਤੋਂ ਦੂਰ ਨਾ ਹੋ! \q \v 22 ਹੇ ਪ੍ਰਭੂ, ਮੇਰੇ ਮੁਕਤੀਦਾਤੇ, \q ਮੇਰੇ ਬਚਾਓ ਲਈ ਛੇਤੀ ਕਰ! \c 39 \s ਪੀੜਤ ਮਨੁੱਖ ਦੀ ਤੋਬਾ \d ਯਦੂਥੂਨ ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ। \p \q \v 1 ਮੈਂ ਆਖਿਆ ਕਿ ਮੈਂ ਆਪਣੇ ਚਾਲ-ਚਲਣ ਦੀ ਚੌਕਸੀ ਕਰਾਂਗਾ, \q ਕਿ ਕਿਤੇ ਆਪਣੀ ਜੀਭ ਨਾਲ ਪਾਪ ਨਾ ਕਰਾਂ। \q ਜਿੰਨਾਂ ਚਿਰ ਦੁਸ਼ਟ ਮੇਰੇ ਅੱਗੇ ਹੈ, \q ਮੈਂ ਲਗਾਮ ਆਪਣੇ ਮੂੰਹ ਵਿੱਚ ਰੱਖਾਂਗਾ। \q \v 2 ਮੈਂ ਚੁੱਪ ਕੀਤਾ ਗੂੰਗਾ ਹੋ ਗਿਆ, \q ਅਤੇ ਭਲਿਆਈ ਤੋਂ ਵੀ ਚੁੱਪ ਵੱਟ ਛੱਡੀ, \q ਅਤੇ ਮੇਰਾ ਦੁੱਖ ਵੱਧ ਪਿਆ। \q \v 3 ਮੇਰਾ ਮਨ ਮੇਰੇ ਅੰਦਰੋਂ ਤਪ ਗਿਆ, \q ਮੇਰੇ ਸੋਚਦਿਆਂ-ਸੋਚਦਿਆਂ ਅੱਗ ਭੜਕ ਉੱਠੀ, \q ਤਾਂ ਮੈਂ ਆਪਣੀ ਜੀਭ ਤੋਂ ਬੋਲ ਉੱਠਿਆ, \q \v 4 ਹੇ ਯਹੋਵਾਹ, ਮੈਨੂੰ ਅੰਤ ਦੱਸ, \q ਅਤੇ ਇਹ ਵੀ ਕਿ ਮੇਰੀ ਉਮਰ ਕਿੰਨੀ ਹੈ, \q ਤਾਂ ਕਿ ਮੈਂ ਜਾਣਾਂ \q ਕਿ ਮੈਂ ਕਿਨ੍ਹਾਂ ਨਿਤਾਣਾ ਹਾਂ। \q \v 5 ਵੇਖ, ਤੂੰ ਮੇਰੇ ਦਿਨ ਚੱਪਾ ਭਰ ਠਹਿਰਾਏ ਹਨ, \q ਅਤੇ ਮੇਰੀ ਉਮਰ ਤੇਰੇ ਅੱਗੇ ਕੁਝ ਹੈ ਹੀ ਨਹੀਂ। \q ਸੱਚ-ਮੁੱਚ ਹਰ ਆਦਮੀ ਭਾਵੇਂ ਸਥਿਰ ਵੀ ਹੋਵੇ, \q ਤਦ ਵੀ ਸਾਹ ਮਾਤਰ ਹੀ ਹੈ! \q \v 6 ਸੱਚ-ਮੁੱਚ ਮਨੁੱਖ ਛਾਇਆ ਹੀ ਵਾਂਗੂੰ ਫਿਰਦਾ ਹੈ, \q ਸੱਚ-ਮੁੱਚ ਉਹ ਵਿਅਰਥ ਰੌਲ਼ਾ ਪਾਉਂਦਾ ਹੈ! \q ਉਹ ਮਾਇਆ ਜੋੜਦਾ ਹੈ ਪਰ ਨਹੀਂ ਜਾਣਦਾ ਕਿ ਉਹ ਨੂੰ ਕੌਣ ਸਾਂਭੇਗਾ! \q \v 7 ਹੁਣ, ਹੇ ਪ੍ਰਭੂ, ਮੈਂ ਕਾਹਦੀ ਉਡੀਕ ਕਰਾਂ? \q ਮੈਨੂੰ ਤੇਰੀ ਹੀ ਆਸ ਹੈ। \q \v 8 ਮੇਰਿਆਂ ਸਾਰਿਆਂ ਅਪਰਾਧਾਂ ਤੋਂ ਮੈਨੂੰ ਛੁਡਾ, \q ਮੂਰਖਾਂ ਦਾ ਉਲਾਂਭਾ ਮੈਨੂੰ ਨਾ ਠਹਿਰਾ! \q \v 9 ਮੈਂ ਗੂੰਗਾ ਬਣ ਗਿਆ, ਮੈਂ ਆਪਣਾ ਮੂੰਹ ਨਾ ਖੋਲਿਆ, \q ਕਿਉਂ ਜੋ ਤੂੰ ਹੀ ਇਹ ਕੀਤਾ ਹੈ। \q \v 10 ਆਪਣੀ ਸੱਟ ਨੂੰ ਮੈਥੋਂ ਹਟਾ ਦੇ, \q ਤੇਰੇ ਹੱਥ ਦੀ ਮਾਰ ਨਾਲ ਮੈਂ ਭਸਮ ਹੋਇਆ ਹਾਂ। \q \v 11 ਜਦੋਂ ਤੂੰ ਬਦੀ ਦੇ ਕਾਰਨ ਗੁੱਸੇ ਵਿੱਚ \q ਮਨੁੱਖ ਨੂੰ ਤਾੜਦਾ ਹੈਂ, \q ਤਦ ਤੂੰ ਉਹ ਦੇ ਸਹੁੱਪਣ ਨੂੰ ਪਤੰਗੇ ਵਾਂਗੂੰ ਅਲੋਪ ਕਰਦਾ ਹੈ, \q ਸੱਚ-ਮੁੱਚ ਹਰ ਇਨਸਾਨ ਸੁਆਸ ਹੀ ਹੈ! ਸਲਹ। \q \v 12 ਹੇ ਯਹੋਵਾਹ ਮੇਰੀ ਪ੍ਰਾਰਥਨਾਂ ਸੁਣ ਅਤੇ ਮੇਰੀ ਦੁਹਾਈ ਵੱਲ ਕੰਨ ਲਾ, \q ਮੇਰਿਆਂ ਹੰਝੂਆਂ ਨੂੰ ਵੇਖ ਕੇ ਚੁੱਪ ਨਾ ਕਰ, \q ਕਿਉਂ ਜੋ ਮੈਂ ਪਰਦੇਸੀ ਹਾਂ, \q ਅਤੇ ਆਪਣਿਆਂ ਸਾਰੇ ਪੁਰਖਿਆਂ ਵਰਗਾ ਮੁਸਾਫ਼ਰ ਹਾਂ। \q \v 13 ਮੇਰੇ ਤੋਂ ਅੱਖ ਫੇਰ ਲੈ \q ਕਿ ਮੈਂ ਟਹਿਕਾਂ, \q ਇਸ ਤੋਂ ਪਹਿਲਾਂ ਕਿ ਮੈਂ ਚਲਾ ਜਾਂਵਾਂ ਅਤੇ ਫੇਰ ਨਾ ਹੋਵਾਂ। \c 40 \s ਸਤੂਤੀ ਦਾ ਇੱਕ ਗੀਤ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ। \p \q \v 1 ਮੈਂ ਸਬਰ ਨਾਲ ਯਹੋਵਾਹ ਨੂੰ ਉਡੀਕਿਆ, \q ਅਤੇ ਉਸ ਨੇ ਮੇਰੀ ਵੱਲ ਝੁੱਕ ਕੇ ਮੇਰੀ ਦੁਹਾਈ ਸੁਣ ਲਈ। \q \v 2 ਉਸ ਨੇ ਮੈਨੂੰ ਭਿਆਨਕ ਟੋਏ ਵਿੱਚੋਂ \q ਸਗੋਂ ਚਿੱਕੜ ਦੀ ਖੁੱਭਣ ਵਿੱਚੋਂ ਕੱਢ ਲਿਆ, \q ਅਤੇ ਮੇਰੇ ਪੈਰਾਂ ਨੂੰ ਚੱਟਾਨ ਉੱਤੇ ਰੱਖ ਕੇ \q ਮੇਰੀਆਂ ਚਾਲਾਂ ਨੂੰ ਦ੍ਰਿੜ੍ਹ ਕੀਤਾ। \q \v 3 ਉਸ ਨੇ ਇੱਕ ਨਵਾਂ ਗੀਤ ਮੇਰੇ ਮੂੰਹ ਵਿੱਚ ਪਾਇਆ, \q ਅਰਥਾਤ ਸਾਡੇ ਪਰਮੇਸ਼ੁਰ ਦੀ ਉਸਤਤ ਦਾ। \q ਬਹੁਤੇ ਵੇਖਣਗੇ ਅਤੇ ਡਰ ਜਾਣਗੇ, \q ਅਤੇ ਯਹੋਵਾਹ ਉੱਤੇ ਭਰੋਸਾ ਰੱਖਣਗੇ। \q \v 4 ਧੰਨ ਹੈ ਉਹ ਮਨੁੱਖ \q ਜਿਹੜਾ ਯਹੋਵਾਹ ਨੂੰ ਆਪਣਾ ਆਸਰਾ ਬਣਾਉਂਦਾ ਹੈ, \q ਅਤੇ ਹੰਕਾਰੀਆਂ\f + \fr 40:4 \fr*\ft ਮੂਰਤੀਆਂ \ft*\f* ਅਤੇ ਝੂਠੇ ਕੁਰਾਹੀਆਂ ਵੱਲ \q ਮੂੰਹ ਹੀ ਨਹੀਂ ਕਰਦਾ। \q \v 5 ਹੇ ਯਹੋਵਾਹ, ਮੇਰੇ ਪਰਮੇਸ਼ੁਰ, \q ਤੇਰੇ ਅਚਰਜ਼ ਕੰਮ ਜਿਹੜੇ ਤੂੰ ਕੀਤੇ ਬਹੁਤ ਸਾਰੇ ਹਨ, \q ਅਤੇ ਤੇਰੇ ਉਪਰਾਲੇ ਜਿਹੜੇ ਸਾਡੇ ਲਈ ਹਨ, \q ਤੇਰਾ ਸਾਂਝੀ ਕੋਈ ਨਹੀਂ ਹੈ! ਜੇ ਮੈਂ ਉਨ੍ਹਾਂ ਨੂੰ ਖੋਲ੍ਹ ਕੇ ਦੱਸਾਂ, \q ਤਾਂ ਓਹ ਲੇਖਿਓਂ ਬਾਹਰ ਹਨ। \q \v 6 ਬਲੀਦਾਨ ਅਤੇ ਭੇਟ ਤੋਂ ਤੂੰ ਪਰਸੰਨ ਨਹੀਂ ਹੁੰਦਾ, \q ਤੂੰ ਮੇਰੇ ਕੰਨ ਖੋਲੇ ਹਨ, \q ਹੋਮ ਬਲੀ ਅਤੇ ਪਾਪ ਬਲੀ ਤੂੰ ਨਹੀਂ ਚਾਹੀ। \q \v 7 ਤਦ ਮੈਂ ਆਖਿਆ, ਵੇਖ, \q ਮੈਂ ਆਇਆ ਹਾਂ! ਪੁਸਤਕ ਦੀ ਪੱਤ੍ਰੀ ਵਿੱਚ \q ਮੇਰੇ ਲਈ ਲਿਖਿਆ ਹੋਇਆ ਹੈ \q \v 8 ਕਿ ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ, \q ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ, \q ਅਤੇ ਤੇਰੀ ਬਿਵਸਥਾ ਮੇਰੇ ਹਿਰਦੇ ਦੇ ਅੰਦਰ ਹੈ। \q \v 9 ਮੈਂ ਮਹਾਂ-ਸਭਾ ਵਿੱਚ ਧਰਮ ਦੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਹੈ, \q ਵੇਖ, ਮੈਂ ਆਪਣੇ ਬੁੱਲ੍ਹਾਂ ਨੂੰ ਨਹੀਂ ਰੋਕਾਂਗਾ, ਹੇ ਯਹੋਵਾਹ, \q ਤੂੰ ਇਹ ਜਾਣਦਾ ਹੈਂ। \q \v 10 ਮੈਂ ਤੇਰੇ ਧਰਮ ਨੂੰ ਆਪਣੇ ਮਨ ਵਿੱਚ ਲੋਕਾਂ ਨਹੀਂ ਛੱਡਿਆ, \q ਮੈਂ ਸਗੋਂ ਤੇਰੀ ਵਫ਼ਾਦਾਰੀ ਅਤੇ ਤੇਰੀ ਮੁਕਤੀ ਦਾ ਚਰਚਾ ਕੀਤਾ, \q ਮੈਂ ਤੇਰੀ ਦਯਾ ਅਤੇ ਸਚਿਆਈ ਮਹਾਂ-ਸਭਾ ਤੋਂ ਨਹੀਂ ਛਿਪਾਈ। \q \v 11 ਹੇ ਯਹੋਵਾਹ, ਤੂੰ ਆਪਣਾ ਰਹਮ ਮੇਰੇ ਤੋਂ ਨਾ ਰੋਕ, \q ਤੇਰੀ ਦਯਾ ਅਤੇ ਤੇਰਾ ਸੱਚ ਹਰ ਵੇਲੇ \q ਮੇਰੀ ਰੱਖਿਆ ਕਰਨ, \s ਸਹਾਇਤਾ ਦੇ ਲਈ ਪ੍ਰਾਰਥਨਾ \q \v 12 ਕਿਉਂ ਜੋ ਅਣਗਿਣਤ ਬੁਰਿਆਈਆਂ ਨੇ ਮੇਰੇ ਦੁਆਲੇ ਘੇਰਾ ਪਾ ਲਿਆ, \q ਮੇਰੀਆਂ ਬਦੀਆਂ ਨੇ ਮੈਨੂੰ ਆ ਫੜਿਆ ਹੈ, \q ਅਤੇ ਮੈਂ ਨਿਗਾਹ ਨਹੀਂ ਉਠਾ ਸਕਦਾ। ਓਹ ਤਾਂ ਮੇਰੇ ਸਿਰ ਦੇ ਵਾਲਾਂ ਨਾਲੋਂ ਵੱਧ ਹਨ, \q ਅਤੇ ਮੇਰਾ ਦਿਲ ਕਮਜ਼ੋਰ ਹੋ ਗਿਆ। \q \v 13 ਹੇ ਯਹੋਵਾਹ, ਕਿਰਪਾ ਕਰਕੇ ਮੇਰੇ ਛੁਟਕਾਰੇ ਦੇ ਲਈ, \q ਹੇ ਯਹੋਵਾਹ, ਮੇਰੀ ਸਹਾਇਤਾ ਲਈ ਛੇਤੀ ਕਰ! \q \v 14 ਜਿਹੜੇ ਮੇਰੀ ਜਾਨ ਨੂੰ ਮਾਰਨ ਲਈ ਭਾਲਦੇ ਹਨ, \q ਓਹ ਸਾਰੇ ਦੇ ਸਾਰੇ ਲੱਜਿਆਵਾਨ ਹੋਣ \q ਅਤੇ ਘਬਰਾ ਜਾਣ! ਜਿਹੜੇ ਮੇਰਾ ਬੁਰਾ ਚਾਹੁੰਦੇ ਹਨ, \q ਓਹ ਪਿਛਾਂਹ ਹਟਾਏ ਜਾਣ ਅਤੇ ਸ਼ਰਮਿੰਦੇ ਹੋਣ। \q \v 15 ਜੋ ਮੈਨੂੰ “ਆਹਾ, ਆਹਾ!” ਆਖਦੇ ਹਨ, \q ਓਹ ਆਪਣੀ ਲਾਜ ਦੇ ਮਾਰੇ ਉੱਜੜ ਜਾਣ! \q \v 16 ਜਿੰਨੇ ਤੇਰੇ ਖੋਜ਼ੀ ਹਨ, \q ਓਹ ਤੇਰੇ ਵਿੱਚ ਖੁਸ਼ ਤੇ ਅਨੰਦ ਹੋਣ, \q ਅਤੇ ਜਿਹੜੇ ਤੇਰੀ ਮੁਕਤੀ ਦੇ ਪ੍ਰੇਮੀ ਹਨ, \q ਓਹ ਸਦਾ ਆਖਦੇ ਰਹਿਣ, “ਯਹੋਵਾਹ ਦੀ ਵਡਿਆਈ ਹੋਵੇ!” \q \v 17 ਮੈਂ ਤਾਂ ਮਸਕੀਨ ਅਤੇ ਕੰਗਾਲ ਹਾਂ, \q ਤਾਂ ਵੀ ਯਹੋਵਾਹ ਮੇਰੀ ਚਿੰਤਾ ਕਰਦਾ ਹੈ। \q ਤੂੰ ਹੀ ਮੇਰਾ ਸਹਾਇਕ ਅਤੇ ਮੇਰਾ ਛੁਡਾਉਣ ਵਾਲਾ ਹੈਂ, \q ਹੇ ਮੇਰੇ ਪਰਮੇਸ਼ੁਰ, ਢਿੱਲ ਨਾ ਲਾ! \c 41 \s ਰੋਗੀ ਵਿਅਕਤੀ ਦੀ ਪ੍ਰਾਰਥਨਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ। \p \q \v 1 ਧੰਨ ਹੈ ਉਹ ਜਿਹੜਾ ਗਰੀਬ ਦੀ ਸੁੱਧ ਲੈਂਦਾ ਹੈ, \q ਯਹੋਵਾਹ ਉਹ ਨੂੰ ਬੁਰਿਆਈ ਦੇ ਵੇਲੇ ਛੁਡਾਵੇਗਾ। \q \v 2 ਯਹੋਵਾਹ ਉਹ ਦੀ ਪਾਲਣਾ ਕਰੇਗਾ ਅਤੇ ਉਹ ਨੂੰ ਜਿਉਂਦਿਆਂ ਰੱਖੇਗਾ, \q ਅਤੇ ਉਹ ਧਰਤੀ ਉੱਤੇ ਧੰਨ ਹੋਵੇਗਾ। \q ਤੂੰ ਉਹ ਨੂੰ ਉਹ ਦੇ ਵੈਰੀਆਂ ਦੀ ਇੱਛਿਆ ਉੱਤੇ ਨਾ ਛੱਡੇਂਗਾ। \q \v 3 ਯਹੋਵਾਹ ਉਹ ਦੀ ਬਿਮਾਰੀ ਦੇ ਬਿਸਤਰ ਉੱਤੇ \q ਉਹ ਨੂੰ ਸੰਭਾਲੇਗਾ। \q ਤੂੰ ਉਹ ਦੀ ਬਿਮਾਰੀ ਦੇ ਵੇਲੇ \q ਉਹਦਾ ਸਾਰਾ ਬਿਸਤਰਾ ਉਲਟਾ ਕੇ ਵਿਛਾਵੇਂਗਾ। \q \v 4 ਮੈ ਆਖਿਆ, ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ, \q ਮੇਰੀ ਜਾਨ ਨੂੰ ਚੰਗਿਆਂ ਕਰ, \q ਮੈਂ ਤੇਰਾ ਪਾਪ ਜੋ ਕੀਤਾ ਹੈ। \q \v 5 ਮੇਰੇ ਵੈਰੀ ਮੇਰੇ ਵਿਰੁੱਧ ਬੁਰਾ ਕਹਿੰਦੇ ਹਨ, \q ਕਿ ਉਹ ਕਦੋਂ ਮਰੇਗਾ ਅਤੇ ਉਹਦਾ ਨਾਮ ਕਦੋਂ ਮਿਟੇਗਾ? \q \v 6 ਅਤੇ ਜਦ ਕਦੇ ਉਹ ਮੇਰੇ ਵੇਖਣ ਨੂੰ ਆਉਂਦਾ ਹੈ \q ਉਹ ਐਂਵੇਂ ਗੱਪਾਂ ਮਾਰਦਾ ਹੈ। \q ਉਸਦਾ ਮਨ ਉਸ ਦੀ ਬਦੀ ਨਾਲ ਬਦੀ ਜੋੜਦਾ ਹੈ \q ਅਤੇ ਫੇਰ ਉਹ ਬਾਹਰ ਜਾ ਕੇ ਦੱਸਦਾ ਫਿਰਦਾ ਹੈ। \q \v 7 ਮੇਰੇ ਸਭ ਵੈਰ ਰੱਖਣ ਵਾਲੇ ਮਿਲ ਕੇ ਮੇਰੇ ਵਿਰੁੱਧ ਚੁਗਲੀ ਕਰਦੇ ਹਨ, \q ਮੇਰੇ ਵਿਰੁੱਧ ਉਹ ਉਪਾਓ ਲੱਭਦੇ ਹਨ। \q \v 8 ਉਹ ਬੋਲਦੇ ਹਨ ਕਿ ਉਸ ਨੂੰ ਕੋਈ ਬੁਰਾ ਰੋਗ ਲੱਗਾ ਹੋਇਆ ਹੈ, \q ਹੁਣ ਉਹ ਡਿੱਗਿਆ ਜੋ ਹੈ ਸੋ ਮੁੜ ਉੱਠੇਗਾ ਨਹੀਂ। \q \v 9 ਸਗੋਂ ਮੇਰਾ ਸਾਥੀ ਜਿਸ ਦੇ ਉੱਤੇ ਮੇਰਾ ਭਰੋਸਾ ਸੀ, \q ਅਤੇ ਜਿਸ ਨੇ ਮੇਰੇ ਨਾਲ ਰੋਟੀ ਖਾਧੀ, \q ਉਸ ਨੇ ਮੇਰੇ ਵਿਰੁੱਧ ਆਪਣੀ ਲੱਤ ਚੁੱਕੀ ਹੈ। \q \v 10 ਪਰ ਤੂੰ ਹੇ ਯਹੋਵਾਹ, ਮੇਰੇ ਉੱਤੇ ਦਯਾ ਕਰਕੇ ਮੈਨੂੰ ਖੜ੍ਹਾ ਕਰ, \q ਕਿ ਮੈਂ ਉਨ੍ਹਾਂ ਕੋਲੋਂ ਬਦਲਾ ਲਵਾਂ। \q \v 11 ਇਸ ਤੋਂ ਮੈਂ ਜਾਣਦਾ ਹਾਂ ਕਿ ਤੂੰ ਮੈਥੋਂ ਪਰਸੰਨ ਹੈਂ, \q ਜੋ ਮੇਰਾ ਵੈਰੀ ਮੇਰੇ ਉੱਤੇ ਜੈ ਕਾਰ ਨਹੀਂ ਗਜਾਉਂਦਾ। \q \v 12 ਪਰ ਮੈਨੂੰ ਮੇਰੀ ਸਿਧਿਆਈ ਵਿੱਚ ਤੂੰ ਸੰਭਾਲਦਾ ਹੈਂ, \q ਅਤੇ ਸਦਾ ਆਪਣੇ ਸਨਮੁਖ ਰੱਖਦਾ ਹੈਂ। \q \v 13 ਆਦ ਤੋਂ ਅੰਤ ਤੱਕ \q ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਮੁਬਾਰਕ ਹੋਵੇ, \q ਆਮੀਨ, ਫਿਰ ਆਮੀਨ। \c 42 \ms ਦੂਸਰਾ ਭਾਗ \s ਬੇ-ਘਰ ਵਿਅਕਤੀ ਦੀ ਪ੍ਰਾਰਥਨਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸ਼ੀਆਂ ਦਾ ਮਸ਼ਕੀਲ। \p \q \v 1 ਜਿਵੇਂ ਹਰਨੀ ਪਾਣੀ ਦੀਆਂ ਨਦੀਆਂ ਦੇ ਲਈ ਤਰਸਦੀ ਹੈ, \q ਤਿਵੇਂ ਹੀ ਮੇਰਾ ਜੀਅ, ਹੇ ਪਰਮੇਸ਼ੁਰ ਤੇਰੇ ਲਈ ਤਰਸਦਾ ਹੈ। \q \v 2 ਮੇਰਾ ਜੀਅ ਪਰਮੇਸ਼ੁਰ ਦੇ ਲਈ, ਜਿਉਂਦੇ ਪਰਮੇਸ਼ੁਰ ਦੇ ਲਈ ਤਿਹਾਇਆ ਹੈ, \q ਮੈਂ ਕਦੋਂ ਜਾਂਵਾਂ ਅਤੇ ਪਰਮੇਸ਼ੁਰ ਦੇ ਸਨਮੁਖ ਹਾਜ਼ਰ ਹੋਵਾਂ? \q \v 3 ਮੇਰਾ ਭੋਜਨ ਦਿਨੇ ਰਾਤ ਮੇਰੇ ਹੰਝੂ ਹਨ, \q ਜਦੋਂ ਓਹ ਸਾਰਾ ਦਿਨ ਇਹ ਆਖਦੇ ਹਨ, \q ਤੇਰਾ ਪਰਮੇਸ਼ੁਰ ਹੈ ਕਿੱਥੇ? \q \v 4 ਇਹ ਗੱਲਾਂ ਮੈਂ ਚੇਤੇ ਕਰਦਾ ਹਾਂ ਤਾਂ ਮੇਰਾ ਮਨ ਭਰ ਆਉਂਦਾ ਹੈ, \q ਕਿ ਮੈਂ ਕਿਸ ਤਰ੍ਹਾਂ ਭੀੜ ਦੇ ਨਾਲ ਲੰਘਦਾ ਹੁੰਦਾ ਸੀ, \q ਅਤੇ ਬਹੁਤ ਸਾਰੀ ਭੀੜ ਨਾਲ ਪਰਮੇਸ਼ੁਰ ਦੇ ਘਰ ਵਿੱਚ, \q ਜੈ-ਜੈਕਾਰ ਤੇ ਧੰਨਵਾਦ ਦੇ ਸ਼ਬਦ ਨਾਲ ਲੈ ਜਾਂਦਾ ਹੁੰਦਾ ਸੀ। \q \v 5 ਹੇ ਮੇਰੇ ਮਨ, ਤੂੰ ਕਿਉਂ ਝੁਕਿਆ ਹੋਇਆ ਹੈਂ? \q ਅਤੇ ਮੇਰੇ ਵਿੱਚ ਕਿਉਂ ਪਰੇਸ਼ਾਨ ਹੈਂ? \q ਪਰਮੇਸ਼ੁਰ ਉੱਤੇ ਆਸ ਰੱਖ \q ਮੈਂ ਤਾਂ ਉਸ ਦੇ ਦਰਸ਼ਣ ਨਾਲ ਮੁਕਤੀ ਪਾ ਕੇ ਫੇਰ ਉਸ ਦਾ ਧੰਨਵਾਦ ਕਰਾਂਗਾ। \q \v 6 ਹੇ ਮੇਰੇ ਪਰਮੇਸ਼ੁਰ, ਮੇਰਾ ਜੀਅ ਮੇਰੇ ਅੰਦਰ ਝੁਕਿਆ ਹੋਇਆ ਹੈ, \q ਇਸ ਕਾਰਨ ਮੈਂ ਯਰਦਨ ਅਤੇ ਹਰਮੋਨ ਦੀ ਧਰਤੀ ਤੋਂ \q ਅਤੇ ਮਿਸਾਰ ਦੇ ਪਰਬਤ ਤੋਂ ਤੇਰਾ ਸਿਮਰਨ ਕਰਾਂਗਾ। \q \v 7 ਤੇਰੇ ਪਾਣੀ ਦੀਆਂ ਧਾਰਾਂ ਦੀ ਆਵਾਜ਼ ਸੁਣ ਕੇ \q ਡੁੰਘਿਆਈ-ਡੁੰਘਿਆਈ ਨੂੰ ਪੁਕਾਰਦੀ ਹੈ, \q ਤੇਰੀਆਂ ਸਾਰੀਆਂ ਠਾਠਾਂ ਅਤੇ ਲਹਿਰਾਂ ਮੇਰੇ ਸਿਰ ਦੇ ਉੱਤੋਂ ਦੀ ਲੰਘ ਗਈਆਂ। \q \v 8 ਦਿਨ ਨੂੰ ਯਹੋਵਾਹ ਆਪਣੀ ਦਯਾ ਦੀ ਆਗਿਆ ਦੇਵੇਗਾ, \q ਅਤੇ ਰਾਤ ਨੂੰ ਉਹ ਦਾ ਗੀਤ ਮੇਰੇ ਨਾਲ ਹੋਵੇਗਾ। \q ਉਹ ਮੇਰੇ ਜੀਵਨ ਦੇ ਪਰਮੇਸ਼ੁਰ ਅੱਗੇ ਇੱਕ ਪ੍ਰਾਰਥਨਾ ਹੋਵੇਗਾ। \q \v 9 ਪਰਮੇਸ਼ੁਰ ਨੂੰ ਜੋ ਮੇਰੀ ਚੱਟਾਨ ਹੈ ਮੈ ਆਖਾਂਗਾ, \q ਤੂੰ ਮੈਨੂੰ ਕਿਉਂ ਭੁੱਲ ਗਿਆ ਹੈਂ? \q ਮੈ ਕਿਉਂ ਵੈਰੀ ਦੇ ਅਨ੍ਹੇਰ ਦੇ \q ਮਾਰੇ ਵਿਰਲਾਪ ਕਰਦਾ ਫਿਰਦਾ ਹਾਂ? \q \v 10 ਮੇਰੇ ਵਿਰੋਧੀ ਮੈਨੂੰ ਉਲਾਂਭਾ ਦਿੰਦੇ ਹਨ, \q ਜਾਣੋ, ਇਹ ਮੇਰੀਆਂ ਹੱਡੀਆਂ ਦਾ ਚੂਰ-ਚੂਰ ਹੋਣਾ ਹੈਂ, \q ਜਦੋਂ ਓਹ ਦਿਨ ਭਰ ਮੈਨੂੰ ਕਹੀ ਜਾਂਦੇ ਹਨ, \q ਕਿੱਥੇ ਹੈ ਤੇਰਾ ਪਰਮੇਸ਼ੁਰ? \q \v 11 ਹੇ ਮੇਰੇ ਜੀਅ, ਤੂੰ ਕਿਉਂ ਝੁਕਿਆ ਹੋਇਆ ਹੈਂ, \q ਅਤੇ ਮੇਰੇ ਵਿੱਚ ਕਿਉਂ ਪਰੇਸ਼ਾਨ ਹੈਂ? \q ਪਰਮੇਸ਼ੁਰ ਉੱਤੇ ਆਸ ਰੱਖ! \q ਮੈਂ ਤਾਂ ਉਸ ਦਾ ਫੇਰ ਧੰਨਵਾਦ ਕਰਾਂਗਾ, \q ਜਿਹੜਾ ਮੇਰੇ ਮੁੱਖੜੇ ਦਾ ਬਚਾਓ ਅਤੇ ਮੇਰਾ ਪਰਮੇਸ਼ੁਰ ਹੈ। \c 43 \s ਬੇ-ਘਰ ਵਿਅਕਤੀ ਦੀ ਪ੍ਰਾਰਥਨਾ \p \q \v 1 ਹੇ ਪਰਮੇਸ਼ੁਰ, ਮੇਰਾ ਨਿਆਂ ਕਰ, \q ਅਤੇ ਇੱਕ ਨਿਰਦਈ ਕੌਮ ਨਾਲ ਮੇਰਾ ਮੁਕੱਦਮਾ ਲੜ, \q ਕਪਟੀ ਤੇ ਭੈੜੇ ਮਨੁੱਖ ਤੋਂ ਮੈਨੂੰ ਛੁਡਾ! \q \v 2 ਕਿਉਂ ਜੋ ਮੇਰੀ ਪਨਾਹ ਦਾ ਪਰਮੇਸ਼ੁਰ ਤੂੰ ਹੀ ਹੈਂ, \q ਤੂੰ ਮੈਨੂੰ ਕਿਉਂ ਤਿਆਗ ਦਿੱਤਾ ਹੈਂ? \q ਮੈ ਕਿਉਂ ਵੈਰੀ ਦੇ ਅਨ੍ਹੇਰ ਦੇ ਮਾਰੇ \q ਵਿਰਲਾਪ ਕਰਦਾ ਫਿਰਦਾ ਹਾਂ? \q \v 3 ਆਪਣੇ ਚਾਨਣ ਅਤੇ ਆਪਣੀ ਸਚਿਆਈ ਨੂੰ ਭੇਜ \q ਕਿ ਓਹ ਮੇਰੀ ਅਗਵਾਈ ਕਰਨ, \q ਅਤੇ ਓਹ ਮੈਨੂੰ ਤੇਰੇ ਪਵਿੱਤਰ ਪਰਬਤ \q ਅਤੇ ਤੇਰਿਆਂ ਡੇਰਿਆਂ ਕੋਲ ਪਹੁੰਚਾਉਣ। \q \v 4 ਤਦ ਮੈਂ ਪਰਮੇਸ਼ੁਰ ਦੀ ਜਗਵੇਦੀ ਕੋਲ ਜਾਂਵਾਂਗਾ, \q ਉਸ ਪਰਮੇਸ਼ੁਰ ਕੋਲ ਜਿਹੜਾ ਮੇਰੀ ਅੱਤ ਵੱਡੀ ਖੁਸ਼ੀ ਹੈਂ, \q ਅਤੇ ਬਰਬਤ ਵਜਾ ਕੇ ਤੇਰਾ ਧੰਨਵਾਦ ਕਰਾਂਗਾ, \q ਹੇ ਪਰਮੇਸ਼ੁਰ ਮੇਰੇ ਪਰਮੇਸ਼ੁਰ! \q \v 5 ਹੇ ਮੇਰੇ ਜੀਅ, ਤੂੰ ਕਿਉਂ ਝੁਕਿਆ ਹੋਇਆ ਹੈਂ? \q ਅਤੇ ਅੰਦਰ ਹੀ ਅੰਦਰ ਕਿਉਂ ਪਰੇਸ਼ਾਨ ਹੈਂ? \q ਪਰਮੇਸ਼ੁਰ ਉੱਤੇ ਆਸ ਰੱਖ! ਮੈਂ ਤਾਂ ਫੇਰ ਉਸ ਦਾ ਧੰਨਵਾਦ ਕਰਾਂਗਾ, \q ਜਿਹੜਾ ਮੇਰੇ ਮੁੱਖੜੇ ਦਾ ਬਚਾਓ ਅਤੇ ਮੇਰਾ ਪਰਮੇਸ਼ੁਰ ਹੈਂ। \c 44 \s ਪਿੱਛਲੇ ਸਮੇਂ ਦਾ ਛੁਟਕਾਰਾ ਅਤੇ ਵਰਤਮਾਨ ਸਮੇਂ ਦਾ ਸੰਕਟ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸ਼ੀਆਂ ਦਾ ਮਸ਼ਕੀਲ। \p \q \v 1 ਹੇ ਪਰਮੇਸ਼ੁਰ, ਅਸੀਂ ਆਪਣੇ ਕੰਨੀ ਸੁਣਿਆ, \q ਸਾਡੇ ਪੁਰਖਿਆਂ ਨੇ ਸਾਡੇ ਲਈ ਵਰਣਨ ਕੀਤਾ ਹੈ, \q ਕਿ ਤੂੰ ਉਨ੍ਹਾਂ ਦੇ ਦਿਨਾਂ ਵਿੱਚ \q ਅਤੇ ਪ੍ਰਾਚੀਨ ਸਮਿਆਂ ਵਿੱਚ ਕੀ ਕੰਮ ਕੀਤਾ। \q \v 2 ਤੂੰ ਆਪਣੇ ਹੱਥ ਨਾਲ ਪਰਾਈਆਂ ਕੌਮਾਂ ਨੂੰ ਪੁੱਟ ਦਿੱਤਾ, \q ਪਰ ਉਨ੍ਹਾਂ ਨੂੰ ਲਾਇਆ। \q ਤੂੰ ਉੱਮਤਾਂ ਨੂੰ ਦੁੱਖ ਦਿੱਤਾ, \q ਪਰ ਉਨ੍ਹਾਂ ਨੂੰ ਫੈਲਾ ਦਿੱਤਾ। \q \v 3 ਉਨ੍ਹਾਂ ਨੇ ਆਪਣੀ ਤਲਵਾਰ ਨਾਲ \q ਉਸ ਧਰਤੀ ਨੂੰ ਵਿਰਾਸਤ ਵਿੱਚ ਨਹੀਂ ਲਿਆ, \q ਨਾ ਉਨ੍ਹਾਂ ਦੀ ਬਾਂਹ ਨੇ ਉਨ੍ਹਾਂ ਨੂੰ ਬਚਾਇਆ, \q ਸਗੋਂ ਤੇਰੇ ਸੱਜੇ ਹੱਥ ਅਤੇ ਤੇਰੀ ਬਾਂਹ ਅਤੇ ਤੇਰੇ ਮੁਖ ਦੇ ਚਾਨਣ ਨੇ ਇਹ ਕੀਤਾ, \q ਕਿਉਂ ਜੋ ਤੂੰ ਉਨ੍ਹਾਂ ਦਾ ਪੱਖ ਕੀਤਾ। \q \v 4 ਹੇ ਪਰਮੇਸ਼ੁਰ, ਤੂੰ ਹੀ ਮੇਰਾ ਪਾਤਸ਼ਾਹ ਹੈਂ, \q ਯਾਕੂਬ ਲਈ ਜਿੱਤਾਂ ਦਾ ਹੁਕਮ ਕਰ! \q \v 5 ਤੇਰੇ ਰਾਹੀਂ ਅਸੀਂ \q ਆਪਣੇ ਵਿਰੋਧੀਆਂ ਨੂੰ ਹੇਠਾਂ ਧੱਕਾਂਗੇ, \q ਤੇਰੇ ਨਾਮ ਤੋਂ ਅਸੀਂ \q ਆਪਣਿਆਂ ਦੁਸ਼ਮਣਾਂ ਨੂੰ ਮਿੱਧਾਂਗੇ, \q \v 6 ਕਿਉਂ ਜੋ ਮੈਂ ਆਪਣੇ ਧਣੁੱਖ ਉੱਤੇ ਭਰੋਸਾ ਨਾ ਰੱਖਾਂਗਾ, \q ਨਾ ਮੇਰੀ ਤਲਵਾਰ ਮੈਨੂੰ ਬਚਾਵੇਗੀ, \q \v 7 ਪਰ ਤੂੰ ਸਾਨੂੰ ਸਾਡਿਆਂ ਵਿਰੋਧੀਆਂ ਤੋਂ ਬਚਾਇਆ ਹੈ, \q ਤੂੰ ਸਾਡਿਆਂ ਈਰਖਾ ਕਰਨ ਵਾਲੇ ਨੂੰ \q ਸ਼ਰਮਿੰਦੇ ਕੀਤਾ ਹੈ। \q \v 8 ਸਾਰੇ ਦਿਨ ਅਸੀਂ ਪਰਮੇਸ਼ੁਰ ਵਿੱਚ \q ਮਗਨ ਹੁੰਦੇ ਹਾਂ, \q ਅਤੇ ਅਸੀਂ ਸਦਾ ਤੇਰੇ ਨਾਮ ਦਾ \q ਧੰਨਵਾਦ ਕਰਾਂਗੇ। ਸਲਹ। \q \v 9 ਪਰ ਤੂੰ ਸਾਨੂੰ ਤਿਆਗਿਆ \q ਅਤੇ ਬੇਪਤ ਕੀਤਾ ਹੈ, \q ਅਤੇ ਸਾਡੀਆਂ ਸੈਨਾਂ ਨਾਲ ਨਹੀਂ ਚੱਲਦਾ। \q \v 10 ਤੂੰ ਵਿਰੋਧੀਆਂ ਦੇ ਸਾਹਮਣਿਓਂ ਸਾਨੂੰ ਪਿਛਾਂਹ ਹਟਾਉਂਦਾ ਹੈਂ, \q ਅਤੇ ਸਾਡੇ ਈਰਖਾ ਕਰਨ ਵਾਲੇ ਆਪਣੇ ਲਈ ਲੁੱਟ ਮਾਰ ਕਰਦੇ ਹਨ। \q \v 11 ਤੂੰ ਸਾਨੂੰ ਖਾਧੀਆਂ ਜਾਣ ਵਾਲੀਆਂ ਭੇਡਾਂ \q ਵਾਂਗੂੰ ਬਣਾਉਂਦਾ ਹੈ, \q ਅਤੇ ਪਰਾਈਆਂ ਕੌਮਾਂ ਵਿੱਚ \q ਤੂੰ ਸਾਨੂੰ ਖਿੰਡਾ ਦਿੱਤਾ ਹੈ। \q \v 12 ਤੂੰ ਆਪਣੀ ਪਰਜਾ ਨੂੰ ਮੁਖ਼ਤ ਵੇਚਦਾ ਹੈਂ, \q ਪਰ ਉਨ੍ਹਾਂ ਦੇ ਮੁੱਲ ਤੋਂ ਤੂੰ ਆਪਣਾ ਧਨ ਨਹੀਂ ਵਧਾਇਆ ਹੈ। \q \v 13 ਤੂੰ ਸਾਡੇ ਗੁਆਂਢੀਆਂ ਲਈ ਸਾਨੂੰ ਨਿੰਦਿਆ, \q ਅਤੇ ਆਲੇ-ਦੁਆਲੇ ਰਹਿਣ ਵਾਲਿਆਂ ਲਈ \q ਸਾਨੂੰ ਠੱਠਾ ਅਤੇ ਹਾਸੀ ਬਣਾਉਂਦਾ ਹੈਂ। \q \v 14 ਤੂੰ ਕੌਮਾਂ ਵਿੱਚ ਸਾਨੂੰ \q ਕਹਾਉਤ ਬਣਾਉਂਦਾ ਹੈਂ, \q ਅਤੇ ਉੱਮਤਾਂ ਵਿੱਚ \q ਸਿਰ ਹਿਲਾਉਣ ਦਾ ਕਾਰਨ। \q \v 15 ਸਾਰੇ ਦਿਨ ਮੇਰੀ ਲਾਜ ਮੇਰੀ ਪਰਤੱਖ਼ ਹੈ, \q ਅਤੇ ਮੇਰੇ ਮੂੰਹ ਦੀ ਨਮੋਸ਼ੀ ਨੇ \q ਮੈਨੂੰ ਢੱਕ ਦਿੱਤਾ ਹੈ, \q \v 16 ਤਰਾਣ ਦੇਣ ਵਾਲੇ \q ਅਤੇ ਕੁਫ਼ਰ ਬਕਣ ਵਾਲੇ ਦੀ ਅਵਾਜ਼ ਦੇ ਕਾਰਨ, \q ਅਤੇ ਵੈਰੀ ਤੇ ਵੱਟਾ ਲੈਣ ਵਾਲੇ ਦੇ ਕਾਰਨ। \q \v 17 ਇਹ ਸੱਭੋ ਕੁਝ ਸਾਡੇ ਉੱਤੇ ਬੀਤਿਆ ਹੈ, \q ਪਰ ਅਸੀਂ ਤੈਨੂੰ ਨਹੀਂ ਵਿਸਾਰਿਆ, \q ਨਾ ਤੇਰੇ ਨੇਮ ਵਿੱਚ ਬੇਈਮਾਨੀ ਕੀਤੀ ਹੈ। \q \v 18 ਸਾਡਾ ਮਨ ਪਿਛਾਂਹ ਨਹੀਂ ਹਟਿਆ, \q ਨਾ ਸਾਡੇ ਪੈਰ ਤੇਰੇ ਮਾਰਗ ਤੋਂ ਮੁੜੇ, \q \v 19 ਭਾਵੇਂ ਤੂੰ ਗਿੱਦੜਾਂ ਦੇ ਥਾਂ ਵਿੱਚ ਸਾਨੂੰ ਕੁਚਲਿਆ ਹੈ, \q ਅਤੇ ਮੌਤ ਦੀ ਛਾਇਆ ਹੇਠ ਸਾਨੂੰ ਢੱਕ ਦਿੱਤਾ ਹੈ। \q \v 20 ਜੇ ਅਸੀਂ ਆਪਣੇ ਪਰਮੇਸ਼ੁਰ ਦੇ ਨਾਮ ਨੂੰ ਵਿਸਾਰਿਆ ਹੈ, \q ਅਥਵਾ ਓਪਰੇ ਦੇਵਤੇ ਵੱਲ ਆਪਣੇ ਹੱਥ ਅੱਡੇ ਹਨ, \q \v 21 ਤਾਂ ਭਲਾ, ਪਰਮੇਸ਼ੁਰ ਇਸ ਗੱਲ ਦਾ ਖੋਜ ਨਾ ਕਰੇਗਾ? \q ਉਹ ਤਾਂ ਮਨ ਦੀਆਂ ਗੁਪਤ ਗੱਲਾਂ ਨੂੰ ਜਾਣਦਾ ਹੈ! \q \v 22 ਹਾਂ, ਅਸੀਂ ਤੇਰੇ ਨਾਲ ਦਿਨ ਭਰ ਜਾਨੋਂ \q ਮਾਰੇ ਜਾਂਦੇ ਹਾਂ, \q ਅਸੀਂ ਕੋਹੀਆਂ ਜਾਣ ਵਾਲੀਆਂ \q ਭੇਡਾਂ ਦੇ ਤੁੱਲ ਗਿਣੇ ਜਾਂਦੇ ਹਾਂ!। \q \v 23 ਹੇ ਪ੍ਰਭੂ, ਜਾਗ! ਤੂੰ ਕਾਹਨੂੰ ਸੁੱਤਾ ਹੈਂ? \q ਜਾਗ ਉੱਠ! ਸਦਾ ਤੱਕ ਸਾਨੂੰ ਤਿਆਗ ਨਾ ਦੇ। \q \v 24 ਤੂੰ ਆਪਣਾ ਮੂੰਹ ਕਾਹਨੂੰ ਲੁਕਾਉਂਦਾ ਹੈਂ, \q ਅਤੇ ਸਾਡੇ ਦੁੱਖ ਅਤੇ ਦਬਾਓ ਨੂੰ ਵਿਸਾਰਦਾ ਹੈਂ? \q \v 25 ਕਿਉਂ ਜੋ ਸਾਡੀ ਜਾਨ ਖਾਕ ਤੱਕ ਝੁੱਕ ਗਈ ਹੈ, \q ਸਾਡਾ ਢਿੱਡ ਭੋਂ ਨਾਲ ਲੱਗ ਗਿਆ ਹੈ! \q \v 26 ਉੱਠ, ਸਾਡੀ ਸਹਾਇਤਾ ਕਰ, \q ਅਤੇ ਆਪਣੀ ਦਯਾ ਦੇ ਨਮਿੱਤ ਸਾਨੂੰ ਛੁਟਕਾਰਾ ਦੇ!। \c 45 \s ਰਾਜਾ ਦੇ ਲਈ ਵਿਆਹ ਦਾ ਗੀਤ \d ਪ੍ਰਧਾਨ ਵਜਾਉਣ ਵਾਲੇ ਦੇ ਲਈ। ਸ਼ੇਸ਼ਨੀਮ ਰਾਗ ਦੇ ਵਿੱਚ ਕੋਰਹ ਵੰਸ਼ੀਆਂ ਦਾ ਮਸ਼ਕੀਲ। ਪ੍ਰੇਮ ਦਾ ਗੀਤ। \p \q \v 1 ਮੇਰਾ ਮਨ ਇੱਕ ਚੰਗੀ ਗੱਲ ਨਾਲ \q ਉੱਛਲ ਰਿਹਾ ਹੈ, \q ਜੋ ਕੁਝ ਮੈਂ ਪਾਤਸ਼ਾਹ ਦੇ ਵਿਖੇ ਰਚਿਆ ਹੈ, \q ਉਹ ਮੈਂ ਸੁਣਾਉਂਦਾ ਹਾਂ, ਮੇਰੀ ਜੀਭ ਮਾਹਿਰ ਲਿਖਾਰੀ ਦੀ ਲੇਖਣੀ ਹੈ। \q \v 2 ਤੂੰ ਆਦਮੀ ਦੇ ਪੁੱਤਰਾਂ ਨਾਲੋਂ ਸੁੰਦਰ ਹੈਂ, \q ਤੇਰਿਆਂ ਬੁੱਲ੍ਹਾਂ ਵਿੱਚ ਦਯਾ ਭਰੀ ਹੋਈ ਹੈ, \q ਇਸ ਲਈ ਪਰਮੇਸ਼ੁਰ ਨੇ ਤੈਨੂੰ ਸਦਾ ਲਈ ਬਰਕਤ ਦਿੱਤੀ ਹੈ। \q \v 3 ਮਹਾਨ ਰਾਜਾ! ਆਪਣੀ ਤਲਵਾਰ ਲੱਕ ਨਾਲ ਬੰਨ੍ਹ, \q ਉਹ ਤੇਰਾ ਤੇਜ ਅਤੇ ਤੇਰੀ ਮਹਿਮਾ ਹੈ। \q \v 4 ਅਤੇ ਆਪਣੀ ਮਹਿਮਾ ਨਾਲ ਸਚਿਆਈ, \q ਕੋਮਲਤਾਈ ਅਤੇ ਧਰਮ ਦੇ ਨਮਿੱਤ ਸਵਾਰ ਹੋ ਕੇ ਸਫ਼ਲ ਹੋ, \q ਅਤੇ ਤੇਰਾ ਸੱਜਾ ਹੱਥ ਤੈਨੂੰ ਭਿਆਨਕ ਕਾਰਜ ਸਿਖਲਾਵੇਗਾ! \q \v 5 ਤੇਰੇ ਤੀਰ ਤਿੱਖੇ ਹਨ, \q ਕੌਮਾਂ ਤੇਰੇ ਅੱਗੇ ਡਿੱਗਦੀਆਂ ਹਨ, \q ਉਹ ਪਾਤਸ਼ਾਹ ਦੇ ਵੈਰੀਆਂ ਦੇ ਦਿਲਾਂ ਵਿੱਚ ਹਨ। \q \v 6 ਹੇ ਪਰਮੇਸ਼ੁਰ, \q ਤੇਰਾ ਸਿੰਘਾਸਣ ਸਦੀਪਕ ਕਾਲ ਤੱਕ\f + \fr 45:6 \fr*\ft ਹੇ ਪਰਮੇਸ਼ੁਰ ਤੇਰਾ ਸਿੰਘਾਸਣ ਤੇਰਾ ਹੀ ਹੈ l \ft*\f* ਹੈ, \q ਤੇਰੇ ਰਾਜ ਦਾ ਆੱਸਾ ਸਿਧਿਆਈ ਦਾ ਆੱਸਾ ਹੈ! \q \v 7 ਤੂੰ ਧਰਮ ਨਾਲ ਪ੍ਰੇਮ, \q ਬਦੀ ਨਾਲ ਵੈਰ ਰੱਖਿਆ ਹੈ, \q ਇਸ ਲਈ ਪਰਮੇਸ਼ੁਰ, \q ਤੇਰੇ ਪਰਮੇਸ਼ੁਰ ਨੇ ਖੁਸ਼ੀ ਦੇ ਤੇਲ ਨਾਲ, \q ਤੇਰੇ ਸਾਥੀਆਂ ਤੋਂ ਵੱਧ ਤੈਨੂੰ ਮਸਹ ਕੀਤਾ ਹੈ। \q \v 8 ਤੇਰੇ ਸਾਰੇ ਬਸਤਰ ਤੋਂ ਮੁਰ, \q ਅਗਰ ਅਤੇ ਤੇਜ ਪੱਤਰ ਦੀ ਖੁਸ਼ਬੂ ਆਉਂਦੀ ਹੈ, \q ਹਾਥੀ ਦੰਦ ਦੇ ਮਹਿਲਾਂ ਵਿੱਚੋਂ ਤਾਰ ਵਾਲੇ ਵਾਜਿਆਂ ਨੇ ਤੈਨੂੰ ਅਨੰਦ ਕੀਤਾ ਹੈ। \q \v 9 ਤੇਰੀਆਂ ਪਤਵੰਤ ਇਸਤਰੀਆਂ ਵਿੱਚੋਂ ਰਾਜਕੁਮਾਰੀਆਂ ਵੀ ਹਨ, \q ਰਾਣੀ ਤੇਰੇ ਸੱਜੇ ਹੱਥ ਉੱਤੇ ਓਫੀਰ ਦੇ ਕੁੰਦਨ ਸੋਨੇ ਨਾਲ ਸ਼ਿੰਗਾਰ ਲਾ ਕੇ ਖੜ੍ਹੀ ਹੈ। \q \v 10 ਧੀਏ, ਸੁਣ ਅਤੇ ਵੇਖ ਅਤੇ ਆਪਣਾ ਕੰਨ ਲਾ, \q ਆਪਣੇ ਲੋਕ ਅਤੇ ਆਪਣੇ ਪਿਤਾ ਦੇ ਘਰ ਨੂੰ ਭੁੱਲ ਜਾਵੀਂ! \q \v 11 ਤਦ ਪਾਤਸ਼ਾਹ ਤੇਰੇ ਸੁਹੱਪਣ ਤੋਂ ਮੋਹਿਤ ਹੋਵੇਗਾ, \q ਕਿਉਂ ਜੋ ਉਹ ਤੇਰਾ ਸੁਆਮੀ ਹੈ ਸੋ ਉਹ ਨੂੰ ਮੱਥਾ ਟੇਕ। \q \v 12 ਅਤੇ ਸੂਰ ਦੇਸ ਦੇ ਲੋਕ ਭੇਟ ਨਾਲ ਹਾਜ਼ਰ ਹੋਣਗੇ, \q ਲੋਕਾਂ ਦੇ ਧਨਵਾਨ ਤੇਰੀ ਕਿਰਪਾ ਦੇ ਲਈ ਬੇਨਤੀ ਕਰਨਗੇ। \q \v 13 ਰਾਜਕੁਮਾਰੀ ਮਹਿਲ ਵਿੱਚ ਬਹੁਤ ਤੇਜ਼ਵੰਤ ਹੈ, \q ਉਸ ਦਾ ਲਿਬਾਸ ਸੁਨਹਿਰੀ ਕਸੀਦੇ ਦਾ ਹੈ। \q \v 14 ਬੂਟੇ ਕੱਢੇ ਹੋਏ ਪਹਿਰਾਵੇ ਪਹਿਨੀ ਉਹ ਪਾਤਸ਼ਾਹ ਕੋਲ \q ਪਹੁੰਚਾਈ ਜਾਵੇਗੀ, \q ਉਹ ਦੀਆਂ ਕੁਆਰੀਆਂ ਸਹੇਲੀਆਂ \q ਉਹ ਦੇ ਪਿੱਛੇ-ਪਿੱਛੇ ਤੇਰੇ ਕੋਲ ਲਿਆਈਆਂ ਜਾਣਗੀਆਂ। \q \v 15 ਓਹ ਅਨੰਦ ਅਤੇ ਖੁਸ਼ੀ ਨਾਲ ਪਹੁੰਚਾਈਆਂ ਜਾਣਗੀਆਂ, \q ਓਹ ਪਾਤਸ਼ਾਹ ਦੇ ਮਹਿਲ ਵਿੱਚ ਵੜਨਗੀਆਂ। \q \v 16 ਤੇਰੇ ਪੁਰਖਿਆਂ ਦੇ ਥਾਂ ਤੇਰੇ ਪੁੱਤਰ ਹੋਣਗੇ, \q ਜਿਨ੍ਹਾਂ ਨੂੰ ਤੂੰ ਸਾਰੀ ਧਰਤੀ ਉੱਤੇ ਸਰਦਾਰ ਬਣਾਵੇਂਗਾ। \q \v 17 ਮੈਂ ਪੀੜ੍ਹੀਓਂ ਪੀੜੀ ਤੇਰਾ ਨਾਮ ਸਿਮਰਨ ਕਰਾਵਾਂਗਾ, \q ਇਸ ਲਈ ਲੋਕ ਸਦਾ ਤੱਕ ਤੇਰਾ ਧੰਨਵਾਦ ਕਰਨਗੇ। \c 46 \s ਪਰਮੇਸ਼ੁਰ ਸਾਡੀ ਪਨਾਹ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸ਼ੀਆਂ ਦਾ ਅਲਾਮੋਥ ਦੀ ਰਾਗ ਉੱਤੇ ਇੱਕ ਗੀਤ। \p \q \v 1 ਪਰਮੇਸ਼ੁਰ ਸਾਡੀ ਪਨਾਹ ਅਤੇ ਸਾਡਾ ਬਲ ਹੈ, \q ਉਹ ਦੁੱਖਾਂ ਵਿੱਚ ਵੱਡਾ ਸਹਾਇਕ ਹੋਇਆ ਹੈ l \q \v 2 ਇਸ ਕਰਕੇ ਅਸੀਂ ਨਾ ਡਰਾਂਗੇ ਭਾਵੇਂ ਧਰਤੀ ਉਲਟ ਜਾਵੇ, \q ਅਤੇ ਪਰਬਤ ਸਮੁੰਦਰ ਦੇ ਵਿੱਚ ਹੀ ਸੁੱਟੇ ਜਾਣ, \q \v 3 ਭਾਵੇਂ ਉਹ ਦੇ ਪਾਣੀ ਗਰਜਣ ਅਤੇ ਝੱਗ ਛੱਡਣ, \q ਅਤੇ ਪਰਬਤ ਉਸ ਦੇ ਵਧਣ ਦੇ ਕਾਰਨ ਥਰ-ਥਰਾਉਣ। ਸਲਹ। \q \v 4 ਇੱਕ ਨਦੀ ਹੈ ਜਿਸ ਦੀਆਂ ਧਾਰਾਂ ਪਰਮੇਸ਼ੁਰ ਦੇ ਨਗਰ ਨੂੰ, \q ਅੱਤ ਮਹਾਨ ਦੇ ਡੇਰਿਆਂ ਅਤੇ ਪਵਿੱਤਰ ਸਥਾਨ ਨੂੰ ਅਨੰਦਿਤ ਕਰਦੀਆਂ ਹਨ। \q \v 5 ਪਰਮੇਸ਼ੁਰ ਉਹ ਦੇ ਵਿੱਚ ਹੈ, \q ਉਹ ਨਾ ਡੋਲੇਗਾ, \q ਪਰਮੇਸ਼ੁਰ ਅੰਮ੍ਰਿਤ ਵੇਲੇ ਉਹ ਦੀ ਸਹਾਇਤਾ ਕਰੇਗਾ। \q \v 6 ਕੌਮਾਂ ਨੇ ਹੁੱਲੜ ਮਚਾਇਆ, \q ਰਾਜ ਡੋਲ ਗਏ, \q ਉਸ ਨੇ ਆਪਣਾ ਸ਼ਬਦ ਸੁਣਾਇਆ ਅਤੇ ਧਰਤੀ ਪੰਘਰ ਗਈ। \q \v 7 ਸੈਨਾਂ ਦਾ ਯਹੋਵਾਹ ਸਾਡੇ ਅੰਗ-ਸੰਗ ਹੈ, \q ਯਾਕੂਬ ਦਾ ਪਰਮੇਸ਼ੁਰ ਸਾਡਾ ਉੱਚਾ ਗੜ੍ਹ ਹੈ। ਸਲਹ। \q \v 8 ਆਓ, ਯਹੋਵਾਹ ਦੇ ਕੰਮਾਂ ਨੂੰ ਵੇਖੋ, \q ਜਿਸ ਨੇ ਧਰਤੀ ਉੱਤੇ ਤਬਾਹੀਆਂ ਮਚਾਈਆਂ ਹਨ। \q \v 9 ਉਹ ਧਰਤੀ ਦੇ ਬੰਨਿਆਂ ਤੱਕ ਲੜਾਈਆਂ ਨੂੰ ਮੁਕਾ ਦਿੰਦਾ ਹੈ, \q ਉਹ ਧਣੁੱਖ ਨੂੰ ਭੰਨ ਸੁੱਟਦਾ ਹੈ ਅਤੇ ਬਰਛੀ ਦੇ ਟੋਟੇ-ਟੋਟੇ ਕਰ ਦਿੰਦਾ ਹੈ, \q ਉਹ ਰਥਾਂ\f + \fr 46:9 \fr*\ft ਢਾਲ਼ \ft*\f* ਨੂੰ ਅੱਗ ਨਾਲ ਸਾੜ ਸੁੱਟਦਾ ਹੈ! \q \v 10 ਸਾਡਾ ਪਰਮੇਸ਼ੁਰ ਆਖਦਾ ਹੈ, \q ਨਾ ਲੜੋ\f + \fr 46:10 \fr*\ft ਸ਼ਾਂਤ ਹੋ ਜਾਓ\ft*\f* ਅਤੇ ਜਾਣ ਲਓ ਕਿ ਮੈਂ ਹੀ ਪਰਮੇਸ਼ੁਰ ਹਾਂ, \q ਮੈਂ ਕੌਮਾਂ ਵਿੱਚ ਵਡਿਆਇਆ ਜਾਂਵਾਂਗਾ, \q ਮੈਂ ਧਰਤੀ ਉੱਤੇ ਵਡਿਆਇਆ ਜਾਂਵਾਂਗਾ! \q \v 11 ਸੈਨਾਂ ਦਾ ਯਹੋਵਾਹ ਸਾਡੇ ਅੰਗ-ਸੰਗ ਹੈ, \q ਯਾਕੂਬ ਦਾ ਪਰਮੇਸ਼ੁਰ ਸਾਡਾ ਉੱਚਾ ਗੜ੍ਹ ਹੈ। ਸਲਹ। \c 47 \s ਸਰਬ ਉੱਚ ਰਾਜਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸ਼ੀਆਂ ਦਾ ਇੱਕ ਭਜਨ। \p \q \v 1 ਹੇ ਸਭ ਲੋਕੋ, ਤਾੜੀਆਂ ਵਜਾਓ, \q ਜੈ-ਜੈਕਾਰ ਦੇ ਸ਼ਬਦ ਨਾਲ ਪਰਮੇਸ਼ੁਰ ਲਈ ਲਲਕਾਰੋ, \q \v 2 ਕਿਉਂ ਜੋ ਯਹੋਵਾਹ ਅੱਤ ਮਹਾਨ ਤੇ ਭਿਆਨਕ ਹੈ, \q ਉਹ ਸਾਰੇ ਜਗਤ ਦਾ ਮਹਾਰਾਜਾ ਹੈ! \q \v 3 ਉਹ ਲੋਕਾਂ ਨੂੰ ਸਾਡੇ ਹੇਠਾਂ ਦਬਾ ਦਿੰਦਾ, \q ਅਤੇ ਉੱਮਤਾਂ ਨੂੰ ਸਾਡੇ ਪੈਰਾਂ ਹੇਠ ਕਰ ਦਿੰਦਾ ਹੈ। \q \v 4 ਉਹ ਸਾਡੇ ਲਈ ਸਾਡੇ ਅਧਿਕਾਰ ਨੂੰ ਚੁਣਦਾ ਹੈ, \q ਆਪਣੇ ਪਿਆਰੇ ਯਾਕੂਬ ਦੀ ਉੱਤਮਤਾਈ ਨੂੰ। ਸਲਹ। \q \v 5 ਪਰਮੇਸ਼ੁਰ ਲਲਕਾਰ ਨਾਲ ਉੱਪਰ ਚੜ੍ਹ ਗਿਆ ਹੈ, \q ਯਹੋਵਾਹ ਨਰਸਿੰਗੇ ਦੀ ਅਵਾਜ਼ ਨਾਲ। \q \v 6 ਪਰਮੇਸ਼ੁਰ ਦਾ ਭਜਨ ਗਾਓ, ਅਰਾਧਨਾ ਕਰੋ, \q ਸਾਡੇ ਪਾਤਸ਼ਾਹ ਦੇ ਗੁਣ ਗਾਓ, ਗੁਣ ਗਾਓ! \q \v 7 ਪਰਮੇਸ਼ੁਰ ਸਾਰੇ ਜਗਤ ਦਾ ਪਾਤਸ਼ਾਹ ਜੋ ਹੈ, \q ਸੁਰ ਤਾਲ ਨਾਲ ਅਰਾਧਨਾ ਕਰੋ! \q \v 8 ਪਰਮੇਸ਼ੁਰ ਪਰਾਈਆਂ ਕੌਮਾਂ ਉੱਤੇ ਰਾਜ ਕਰਦਾ ਹੈ, \q ਪਰਮੇਸ਼ੁਰ ਆਪਣੇ ਪਵਿੱਤਰ ਸਿੰਘਾਸਣ ਉੱਤੇ ਬੈਠਾ ਹੈ। \q \v 9 ਕੌਮਾਂ ਦੇ ਪਤਵੰਤ ਇਕੱਠੇ ਹੋਏ ਹਨ, \q ਕਿ ਉਹ ਅਬਰਾਹਾਮ ਦੇ ਪਰਮੇਸ਼ੁਰ ਦੀ ਪਰਜਾ ਹੋਣ। \q ਧਰਤੀ ਦੀਆਂ ਢਾਲਾਂ ਪਰਮੇਸ਼ੁਰ ਦੀਆਂ ਹਨ, \q ਉਹ ਅੱਤ ਮਹਾਨ ਹੈ! \c 48 \s ਪਰਮੇਸ਼ੁਰ ਦਾ ਨਗਰ ਸਿਯੋਨ \d ਗੀਤ। ਭਜਨ। ਕੋਰਹ ਵੰਸ਼ੀਆਂ ਦਾ। \q \v 1 ਯਹੋਵਾਹ ਮਹਾਨ ਹੈ ਅਤੇ ਅੱਤ ਉਸਤਤ ਦੇ ਜੋਗ ਹੈ, \q ਸਾਡੇ ਪਰਮੇਸ਼ੁਰ ਦੇ ਨਗਰ ਵਿੱਚ ਉਹ ਦੇ ਪਰਬਤ ਉੱਤੇ! \q \v 2 ਉਚਿਆਈ ਕਰਕੇ ਸੁੰਦਰ, \q ਸਾਰੀ ਧਰਤੀ ਦੀ ਖੁਸ਼ੀ, \q ਸੀਯੋਨ ਪਰਬਤ ਹੈ ਜਿਹੜਾ ਉੱਤਰ ਦੀ ਵੱਲ ਮਹਾਰਾਜਾ ਦਾ ਸ਼ਹਿਰ ਹੈ। \q \v 3 ਪਰਮੇਸ਼ੁਰ ਨੇ ਉਹ ਦੇ ਮਹਿਲਾਂ ਵਿੱਚ ਇੱਕ ਉੱਚਾ ਗੜ੍ਹ ਹੋ ਕੇ \q ਆਪਣੇ ਆਪ ਨੂੰ ਪਰਗਟ ਕੀਤਾ। \q \v 4 ਤਾਂ ਵੇਖੋ, ਰਾਜੇ ਇਕੱਠੇ ਹੋ ਗਏ, \q ਓਹ ਮਿਲ ਕੇ ਲੰਘ ਗਏ। \q \v 5 ਉਨ੍ਹਾਂ ਨੇ ਉਹ ਨੂੰ ਡਿੱਠਾ, ਫੇਰ ਦੰਗ ਰਹਿ ਗਏ, \q ਵਿਆਕੁਲ ਹੋ ਕੇ ਉਹ ਉੱਠ ਭੱਜੇ! \q \v 6 ਉੱਥੇ ਕੰਬਣੀ ਨੇ ਉਨ੍ਹਾਂ ਨੂੰ ਫੜ ਲਿਆ, \q ਅਤੇ ਜੱਚਾ ਵਾਲੀਆਂ ਪੀੜਾਂ ਉਨ੍ਹਾਂ ਨੂੰ ਲੱਗੀਆਂ। \q \v 7 ਤੂੰ ਪੁਰੇ ਦੀ ਹਵਾ ਨਾਲ \q ਤਰਸ਼ੀਸ਼ ਸ਼ਹਿਰ ਦੇ ਜਹਾਜ਼ਾਂ ਨੂੰ ਭੰਨ ਸੁੱਟਦਾ ਹੈਂ। \q \v 8 ਜਿਵੇਂ ਅਸੀਂ ਸੁਣਿਆ ਹੈ \q ਤਿਵੇਂ ਸੈਨਾਂ ਦੇ ਯਹੋਵਾਹ ਦੇ ਸ਼ਹਿਰ ਵਿੱਚ, \q ਸਾਡੇ ਪਰਮੇਸ਼ੁਰ ਦੇ ਸ਼ਹਿਰ ਵਿੱਚ ਅਸੀਂ ਵੇਖਿਆ ਵੀ ਹੈ। \q ਪਰਮੇਸ਼ੁਰ ਉਹ ਨੂੰ ਸਦਾ ਤੱਕ ਕਾਇਮ ਰੱਖੇਗਾ। ਸਲਹ। \q \v 9 ਹੇ ਪਰਮੇਸ਼ੁਰ, ਅਸੀਂ ਤੇਰੀ ਹੈਕਲ ਦੇ ਵਿੱਚ \q ਤੇਰੀ ਦਯਾ ਉੱਤੇ ਵਿਚਾਰ ਕੀਤਾ ਹੈ। \q \v 10 ਹੇ ਪਰਮੇਸ਼ੁਰ, ਜਿਵੇਂ ਤੇਰਾ ਨਾਮ, \q ਤਿਵੇਂ ਤੇਰੀ ਉਸਤਤ ਧਰਤੀ ਦੇ ਬੰਨਿਆਂ ਤੱਕ ਹੈ, \q ਤੇਰਾ ਸੱਜਾ ਹੱਥ ਧਰਮ ਨਾਲ ਭਰਿਆ ਹੋਇਆ ਹੈ। \q \v 11 ਤੇਰੇ ਨਿਆਂਵਾਂ ਦੇ ਕਾਰਨ \q ਸੀਯੋਨ ਪਰਬਤ ਅਨੰਦ ਹੋਵੇ, \q ਯਹੂਦਾਹ ਦੇ ਲੋਕ ਖੁਸ਼ੀਆਂ ਮਨਾਉਣ! \q \v 12 ਸੀਯੋਨ ਦੇ ਚੁਫ਼ੇਰੇ ਫਿਰੋ \q ਅਤੇ ਉਹ ਦੀ ਪਰਦੱਖਣਾ ਕਰੋ, \q ਉਹ ਦੇ ਬੁਰਜ਼ਾਂ ਨੂੰ ਗਿਣੋ। \q \v 13 ਉਹ ਦੇ ਸ਼ਹਿਰਪਨਾਹ ਨੂੰ \q ਦਿਲ ਲਾ ਕੇ ਵੇਖੋ, \q ਉਹ ਦੇ ਮਹਿਲਾਂ ਦੇ ਵਿੱਚ ਦੀ ਲੰਘੋ \q ਕਿ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਦੱਸ ਸਕੋ। \q \v 14 ਇਹੋ ਪਰਮੇਸ਼ੁਰ ਤਾਂ ਜੁੱਗੋ-ਜੁੱਗ ਸਾਡਾ ਪਰਮੇਸ਼ੁਰ ਹੈ, \q ਮੌਤ ਤੱਕ ਵੀ ਓਹੋ ਸਾਡਾ ਆਗੂ ਰਹੇਗਾ! \c 49 \s ਧਨ ਉੱਤੇ ਭਰੋਸਾ ਰੱਖਣ ਦੀ ਮੂਰਖਤਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸ਼ੀਆਂ ਦਾ ਭਜਨ। \p \q \v 1 ਹੇ ਸਾਰੇ ਲੋਕੋ, ਇਹ ਸੁਣੋ, \q ਹੇ ਜਗਤ ਦੇ ਸਾਰੇ ਵਾਸੀਓ ਕੰਨ ਲਾਓ! \q \v 2 ਕੀ ਊਚ, ਕੀ ਨੀਚ, \q ਧਨੀ ਅਤੇ ਕੰਗਾਲ ਇਕੱਠੇ। \q \v 3 ਮੇਰੇ ਮੂੰਹ ਵਿੱਚੋਂ ਬੁੱਧ ਦੀਆਂ ਗੱਲਾਂ ਨਿੱਕਲਣਗੀਆਂ, \q ਅਤੇ ਮੇਰੇ ਮਨ ਦਾ ਵਿਚਾਰ ਗਿਆਨ ਦਾ ਹੋਵੇਗਾ। \q \v 4 ਮੈਂ ਆਪਣੇ ਕੰਨ ਦ੍ਰਿਸ਼ਟਾਂਤ ਵੱਲ ਲਾਵਾਂਗਾ, \q ਮੈਂ ਬਰਬਤ ਨਾਲ ਆਪਣਾ \q ਭੇਤ ਖੋਲ੍ਹਾਂਗਾ। \q \v 5 ਬੁਰੇ ਦਿਨਾਂ ਵਿੱਚ ਮੈਂ ਕਿਉਂ ਡਰਾਂ, \q ਜਦ ਧੋਖੇਬਾਜ਼ਾਂ ਦੀ ਬਦੀ ਮੈਨੂੰ ਘੇਰ ਲੈਂਦੀ ਹੈ? \q \v 6 ਜਿਹੜੇ ਆਪਣੀ ਮਾਇਆ ਉੱਤੇ ਭਰੋਸਾ ਰੱਖਦੇ ਹਨ, \q ਅਤੇ ਆਪਣੇ ਧਨ ਦੀ ਬਹੁਤਾਇਤ ਉੱਤੇ ਫੁੱਲਦੇ ਹਨ, \q \v 7 ਉਨ੍ਹਾਂ ਵਿੱਚੋਂ ਕੋਈ ਆਪਣੇ ਆਪ\f + \fr 49:7 \fr*\ft ਭਰਾ \ft*\f* ਦਾ ਛੁਟਕਾਰਾ ਕਰ ਨਹੀਂ ਸਕਦਾ, \q ਨਾ ਪਰਮੇਸ਼ੁਰ ਨੂੰ ਉਹ ਦੇ ਬਦਲੇ ਪ੍ਰਾਸਚਿਤ ਦੇ ਸਕਦਾ ਹੈ, \q \v 8 ਕਿਉਂ ਜੋ ਉਨ੍ਹਾਂ ਦੀ ਜਾਨ ਦਾ ਛੁਟਕਾਰਾ ਮਹਿੰਗਾ ਹੈ, \q ਅਤੇ ਉਹ ਸਦਾ ਤੱਕ ਅਸਾਧ ਹੈ, \q \v 9 ਕਿ ਉਹ ਅਨੰਤ ਕਾਲ ਤੱਕ ਜਿਉਂਦਾ ਰਹੇ, \q ਅਤੇ ਕਬਰ ਨੂੰ ਨਾ ਵੇਖੇ। \q \v 10 ਉਹ ਤਾਂ ਵੇਖਦਾ ਹੈ ਕਿ ਬੁੱਧਵਾਨ ਵੀ ਮਰਦੇ, \q ਅਤੇ ਮੂਰਖ ਅਤੇ ਖਚਰਾ ਦੋਵੇਂ ਨਸ਼ਟ ਹੋ ਜਾਂਦੇ ਹਨ, \q ਅਤੇ ਆਪਣੀ ਮਾਇਆ ਹੋਰਨਾਂ ਲਈ ਛੱਡ ਜਾਂਦੇ ਹਨ। \q \v 11 ਉਨ੍ਹਾਂ ਦੇ ਅੰਦਰ ਇਹ ਭੁਲੇਖਾ ਹੈ \q ਕਿ ਸਾਡੀਆਂ ਕਬਰਾਂ ਸਦਾ ਤੱਕ \q ਅਤੇ ਸਾਡੇ ਨਿਵਾਸ ਪੀੜ੍ਹੀਓਂ ਪੀੜ੍ਹੀ ਰਹਿਣਗੇ, \q ਓਹ ਆਪਣੀਆਂ ਭੂਮੀਆਂ ਉੱਤੇ ਆਪਣੇ ਨਾਮ ਰੱਖਦੇ ਹਨ। \q \v 12 ਪਰ ਆਦਮੀ ਆਦਰ ਵਿੱਚ ਨਹੀਂ ਟਿਕੇਗਾ, \q ਉਹ ਡੰਗਰਾਂ ਵਰਗੇ ਹਨ ਜਿਹੜੇ ਨਸ਼ਟ ਹੋ ਜਾਂਦੇ ਹਨ। \q \v 13 ਉਨ੍ਹਾਂ ਦੀ ਇਹ ਚਾਲ ਉਨ੍ਹਾਂ ਦੀ ਮੂਰਖਤਾਈ ਹੈ, \q ਤਾਂ ਵੀ ਜਿਹੜੇ ਉਨ੍ਹਾਂ ਦੇ ਮਗਰ ਆਉਂਦੇ ਹਨ, \q ਓਹ ਉਨ੍ਹਾਂ ਦੀਆਂ ਗੱਲਾਂ ਨੂੰ \q ਪਸੰਦ ਕਰਦੇ ਹਨ। ਸਲਹ। \q \v 14 ਇੱਜੜ ਵਾਂਗੂੰ ਉਹ ਪਤਾਲ ਵਿੱਚ ਰੱਖੇ ਜਾਂਦੇ ਹਨ, \q ਮੌਤ ਉਨ੍ਹਾਂ ਦੀ ਅਯਾਲੀ ਹੋਵੇਗੀ, \q ਅਤੇ ਸਵੇਰ ਨੂੰ ਧਰਮੀ ਉਨ੍ਹਾਂ ਉੱਤੇ ਰਾਜ ਕਰਨਗੇ। \q ਉਨ੍ਹਾਂ ਦਾ ਰੂਪ ਪਤਾਲ ਵਿੱਚ ਗਲ਼ ਜਾਵੇਗਾ, \q ਉਹ ਦਾ ਕੋਈ ਟਿਕਾਣਾ ਨਾ ਰਹੇਗਾ। \q \v 15 ਪਰੰਤੂ ਪਰਮੇਸ਼ੁਰ ਮੇਰੀ ਜਾਨ ਨੂੰ ਪਤਾਲ ਦੇ \q ਵੱਸ ਤੋਂ ਛੁਟਕਾਰਾ ਦੇਵੇਗਾ, \q ਕਿਉਂ ਜੋ ਉਹ ਮੈਨੂੰ ਕਬੂਲ ਕਰੇਗਾ। ਸਲਹ। \q \v 16 ਤੂੰ ਨਾ ਡਰ ਜਦ ਕੋਈ ਮਨੁੱਖ ਧਨੀ ਹੋ ਜਾਵੇ, ਜਦ ਉਹ ਦੇ ਘਰ ਦਾ \q ਪਰਤਾਪ \f + \fr 49:16 \fr*\ft ਦੌਲਤ\ft*\f* ਵਧ ਜਾਵੇ, \q \v 17 ਕਿਉਂ ਜੋ ਉਹ ਮਰਨ ਦੇ ਵੇਲੇ ਕੁਝ ਵੀ ਨਾ ਲਈ ਜਾਵੇਗਾ, \q ਉਹ ਦਾ ਪਰਤਾਪ ਉਹ ਦੇ ਪਿੱਛੇ ਨਾ ਉੱਤਰੇਗਾ, \q \v 18 ਭਾਵੇਂ ਉਹ ਆਪਣੇ ਜਿਉਂਦੇ ਜੀਅ ਆਪਣੀ ਜਾਨ ਨੂੰ ਮੁਬਾਰਕ ਆਖਦਾ, \q - ਜਦੋਂ ਤੂੰ ਆਪਣਾ ਭਲਾ ਕਰੇਂ ਤਾਂ ਲੋਕ \q ਤੈਨੂੰ ਸਲਾਹੁਣਗੇ, - \q \v 19 ਤਦ ਵੀ ਉਹ ਆਪਣੇ ਪੁਰਖਿਆਂ ਦੀ ਪੀੜ੍ਹੀ ਵਿੱਚ ਜਾ ਰਲੇਗਾ, \q ਜਿਹੜੇ ਕਦੇ ਵੀ ਚਾਨਣ ਨਾ ਵੇਖਣਗੇ। \q \v 20 ਜਿਹੜਾ ਆਦਮੀ ਆਦਰ ਵਿੱਚ ਹੈ \q ਪਰ ਸਮਝ ਨਹੀਂ ਰੱਖਦਾ, \q ਉਹ ਡੰਗਰਾਂ ਦੇ ਵਰਗਾ ਹੈ ਜਿਹੜੇ ਨਸ਼ਟ ਹੋ ਜਾਂਦੇ ਹਨ! \c 50 \s ਧਨ ਉੱਤੇ ਭਰੋਸਾ ਰੱਖਣ ਦੀ ਮੂਰਖਤਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸ਼ੀਆਂ ਦਾ ਭਜਨ। \p \q \v 1 ਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਬੋਲਿਆ ਹੈ, \q ਅਤੇ ਉਸ ਨੇ ਸੂਰਜ ਦੇ ਚੜਦੇ ਤੋਂ ਉਹ ਦੇ ਲਹਿੰਦੇ ਤੱਕ \q ਧਰਤੀ ਨੂੰ ਸੱਦਿਆ ਹੈ। \q \v 2 ਸੀਯੋਨ ਵਿੱਚ ਜਿਹੜਾ ਸੁਹੱਪਣ ਦਾ ਪੂਰਾ ਹੈ, \q ਪਰਮੇਸ਼ੁਰ ਚਮਕਿਆ। \q \v 3 ਸਾਡਾ ਪਰਮੇਸ਼ੁਰ ਆਵੇ ਅਤੇ ਚੁੱਪ ਨਾ ਰਹੇ, \q ਅੱਗ ਉਸ ਦੇ ਅੱਗੇ-ਅੱਗੇ ਭਸਮ ਕਰਦੀ ਹੈ, \q ਅਤੇ ਉਹ ਦੇ ਆਲੇ-ਦੁਆਲੇ ਅਨ੍ਹੇਰੀ ਜ਼ੋਰ ਨਾਲ ਵਗਦੀ ਹੈ! \q \v 4 ਉਹ ਅਕਾਸ਼ ਨੂੰ ਉਤਾਹਾਂ ਪੁਕਾਰਦਾ ਹੈ, \q ਅਤੇ ਧਰਤੀ ਨੂੰ ਵੀ, ਕਿ ਉਹ ਆਪਣੀ ਪਰਜਾ ਦਾ ਨਿਆਂ ਕਰੇ। \q \v 5 ਮੇਰੇ ਸੰਤਾਂ ਨੂੰ ਮੇਰੇ ਕੋਲ ਇਕੱਠਿਆਂ ਕਰੋ, \q ਜਿਨ੍ਹਾਂ ਮੇਰੇ ਨਾਲ ਬਲੀਦਾਨ ਦੇ ਰਾਹੀਂ ਨੇਮ ਬੰਨ੍ਹਿਆ ਹੈ। \q \v 6 ਸਵਰਗ ਉਹ ਦੇ ਧਰਮ ਦਾ ਪਰਚਾਰ ਕਰਦੇ ਹਨ, \q ਕਿਉਂ ਜੋ ਪਰਮੇਸ਼ੁਰ ਆਪ ਹੀ ਨਿਆਈਂ ਹੈ। ਸਲਹ। \q \v 7 ਹੇ ਮੇਰੀ ਪਰਜਾ, ਸੁਣ ਅਤੇ ਮੈਂ ਬੋਲਾਂਗਾ, \q ਹੇ ਇਸਰਾਏਲ, ਮੈਂ ਤੇਰੇ ਉੱਤੇ ਸਾਖੀ ਦਿਆਂਗਾ। \q ਪਰਮੇਸ਼ੁਰ, ਤੇਰਾ ਪਰਮੇਸ਼ੁਰ, ਮੈਂ ਹੀ ਹਾਂ! \q \v 8 ਮੈਂ ਤੇਰੇ ਬਲੀਦਾਨਾਂ ਦੇ ਕਾਰਨ ਤੈਨੂੰ ਨਹੀਂ ਝਿੜਕਾਂਗਾ, \q ਅਤੇ ਤੇਰੀਆਂ ਹੋਮ ਬਲੀਆਂ ਹਰ ਵੇਲੇ ਮੇਰੇ ਸਾਹਮਣੇ ਹਨ। \q \v 9 ਮੈਂ ਨਾ ਤੇਰੇ ਘਰ ਤੋਂ ਬਲ਼ਦ, \q ਨਾ ਤੇਰੇ ਵਾੜਿਆਂ ਤੋਂ ਬੱਕਰੇ ਲਵਾਂਗਾ, \q \v 10 ਕਿਉਂ ਜੋ ਜੰਗਲ ਦੇ ਸਾਰੇ ਦਰਿੰਦੇ ਮੇਰੇ ਹਨ, \q ਨਾਲੇ ਹਜ਼ਾਰਾਂ ਪਹਾੜਾਂ ਦੇ ਡੰਗਰ। \q \v 11 ਪਹਾੜਾਂ \f + \fr 50:11 \fr*\ft ਅਕਾਸ਼ ਦੇ ਪੰਛੀ \ft*\f* ਦੇ ਸਾਰੇ ਪੰਖੇਰੂਆਂ ਨੂੰ ਮੈਂ ਜਾਣਦਾ ਹਾਂ, \q ਅਤੇ ਮੈਦਾਨ ਦੇ ਜਾਨਵਰ ਮੇਰੇ ਹਨ। \q \v 12 ਮੈਂ ਜੇ ਭੁੱਖਾ ਹੁੰਦਾ ਤਾਂ ਤੈਨੂੰ ਨਾ ਆਖਦਾ, \q ਕਿਉਂ ਜੋ ਜਗਤ ਅਤੇ ਉਹ ਦੀ ਭਰਪੂਰੀ ਮੇਰੀ ਹੈ। \q \v 13 ਭਲਾ, ਮੈਂ ਬਲ਼ਦਾਂ ਦਾ ਮਾਸ ਖਾਵਾਂ? \q ਜਾਂ ਬੱਕਰਿਆਂ ਦੀ ਰੱਤ ਪੀਵਾਂ? \q \v 14 ਪਰਮੇਸ਼ੁਰ ਨੂੰ ਧੰਨਵਾਦ ਹੀ ਦਾ ਬਲੀਦਾਨ ਚੜ੍ਹਾ, \q ਅਤੇ ਅੱਤ ਮਹਾਨ ਦੇ ਅੱਗੇ ਆਪਣੀਆਂ ਸੁੱਖਣਾਂ ਨੂੰ ਪੂਰੀਆਂ ਕਰ, \q \v 15 ਤਾਂ ਦੁੱਖਾਂ ਦੇ ਦਿਨ ਮੈਨੂੰ ਪੁਕਾਰ, \q ਮੈਂ ਤੈਨੂੰ ਛੁਡਾਵਾਂਗਾ ਅਤੇ ਤੂੰ ਮੇਰੀ ਵਡਿਆਈ ਕਰੇਂਗਾ। \q \v 16 ਪਰ ਦੁਸ਼ਟ ਨੂੰ ਪਰਮੇਸ਼ੁਰ ਇਉਂ ਆਖਦਾ ਹੈ, \q ਤੇਰਾ ਕੀ ਹੱਕ ਹੈ ਜੋ ਮੇਰੀਆਂ ਬਿਧੀਆਂ ਨੂੰ ਸੁਣਾਵੇਂ, \q ਅਤੇ ਤੂੰ ਕਿਉਂ ਆਪਣੇ ਮੂੰਹ ਵਿੱਚ ਮੇਰਾ ਨੇਮ ਲਿਆ ਹੋਇਆ ਹੈ? \q \v 17 ਜਦੋਂ ਤੈਨੂੰ ਤਾੜਨਾ ਬੁਰਾ ਲੱਗਦਾ ਹੈ, \q ਅਤੇ ਤੂੰ ਮੇਰੇ ਬਚਨਾਂ ਨੂੰ ਆਪਣੇ ਪਿੱਛੇ ਸੁੱਟਦਾ ਹੈਂ। \q \v 18 ਜਦ ਤੂੰ ਚੋਰ ਨੂੰ ਵੇਖਿਆ ਤਾਂ ਤੂੰ ਉਹ ਦੇ ਨਾਲ ਰਲ ਗਿਆ, \q ਅਤੇ ਵਿਭਚਾਰੀਆਂ ਦਾ ਸਾਂਝੀ ਹੋਇਆ! \q \v 19 ਤੂੰ ਆਪਣੇ ਮੂੰਹ ਨੂੰ ਬੁਰਿਆਈ ਲਈ ਖੋਲਿਆ ਹੈ, \q ਅਤੇ ਤੇਰੀ ਰਸਨਾ ਧੋਖਾ ਘੜਦੀ ਹੈ। \q \v 20 ਤੂੰ ਬਹਿ ਕੇ ਆਪਣੇ ਭਰਾ ਦੇ ਵਿਰੁੱਧ ਬੋਲਦਾ ਹੈਂ, \q ਆਪਣੇ ਸੱਕੇ ਭਰਾ ਦੀ ਨਿੰਦਿਆ ਕਰਦਾ ਹੈਂ। \q \v 21 ਤੂੰ ਇਹ ਕੰਮ ਕੀਤੇ ਅਤੇ ਮੈਂ ਚੁੱਪ ਵੱਟ ਛੱਡੀ, \q ਤੂੰ ਸਮਝਿਆ ਪਰਮੇਸ਼ੁਰ ਵੀ ਠੀਕ ਮੇਰੇ ਵਰਗਾ ਹੈ, \q ਪਰ ਮੈਂ ਤੈਨੂੰ ਝਿੜਕਾਂਗਾ ਅਤੇ ਤੇਰੀਆਂ ਅੱਖੀਆਂ ਦੇ \q ਸਾਹਮਣੇ ਤੇਰਾ ਦਾਵਾ ਪੇਸ਼ ਕਰਾਂਗਾ। \q \v 22 ਹੁਣ ਤੁਸੀਂ ਜਿਹੜੇ ਪਰਮੇਸ਼ੁਰ ਨੂੰ ਵਿਸਾਰਦੇ ਹੋ ਇਸ ਗੱਲ ਨੂੰ ਸੋਚੋ, \q ਕਿਤੇ ਅਜਿਹਾ ਨਾ ਹੋਵੇ ਜੋ ਮੈਂ ਤੁਹਾਨੂੰ ਪਾੜ ਸੁੱਟਾਂ, \q ਅਤੇ ਤੁਹਾਡਾ ਕੋਈ ਛੁਡਾਉਣ ਵਾਲਾ ਨਾ ਹੋਵੇ। \q \v 23 ਜਿਹੜਾ ਧੰਨਵਾਦ ਦਾ ਬਲੀਦਾਨ ਚੜ੍ਹਾਉਂਦਾ ਹੈ, \q ਉਹ ਮੇਰੀ ਵਡਿਆਈ ਕਰਦਾ ਹੈ, ਅਤੇ ਜਿਹੜਾ ਆਪਣੀ ਚਾਲ ਸੁਧਾਰਦਾ ਹੈ, \q ਮੈਂ ਉਹ ਨੂੰ ਪਰਮੇਸ਼ੁਰ ਦੀ ਮੁਕਤੀ ਵਿਖਾਵਾਂਗਾ। \c 51 \s ਪਾਪ ਦੀ ਮਾਫ਼ੀ ਲਈ ਪ੍ਰਾਰਥਨਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ, ਜਦੋਂ ਨਾਥਾਨ ਨਬੀ ਉਸ ਦੇ ਕੋਲ ਇਸ ਲਈ ਆਇਆ ਕਿ ਉਹ ਬਥ-ਸ਼ਬਾ ਦੇ ਕੋਲ ਗਿਆ ਸੀ। \q \v 1 ਹੇ ਪਰਮੇਸ਼ੁਰ, ਆਪਣੀ ਕਿਰਪਾ ਦੇ ਅਨੁਸਾਰ ਮੇਰੇ ਉੱਤੇ ਦਯਾ ਕਰ, \q ਆਪਣੀਆਂ ਰਹਿਮਤਾਂ ਦੇ ਅਨੁਸਾਰ ਮੇਰੇ ਅਪਰਾਧ ਮਿਟਾ ਦੇ! \q \v 2 ਮੇਰੀ ਬਦੀ ਤੋਂ ਮੈਨੂੰ ਚੰਗੀ ਤਰ੍ਹਾਂ ਧੋ, \q ਅਤੇ ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ, \q \v 3 ਕਿਉਂ ਜੋ ਮੈਂ ਆਪਣੇ ਅਪਰਾਧ ਜਾਣਦਾ ਹਾਂ, \q ਅਤੇ ਮੇਰਾ ਪਾਪ ਸਦਾ ਮੇਰੇ ਸਾਹਮਣੇ ਹੈ। \q \v 4 ਮੈਂ ਤੇਰਾ, ਹਾਂ, ਤੇਰਾ ਹੀ ਪਾਪ ਕੀਤਾ, \q ਅਤੇ ਤੇਰੀ ਨਿਗਾਹ ਵਿੱਚ ਇਹ ਬੁਰਿਆਈ ਕੀਤੀ, \q ਤਾਂ ਜੋ ਤੂੰ ਆਪਣੇ ਫੈਸਲੇ ਵਿੱਚ ਧਰਮੀ ਠਹਿਰੇਂ, \q ਅਤੇ ਆਪਣੇ ਨਿਆਂ ਵਿੱਚ ਤੂੰ ਸਾਫ਼ ਨਿੱਕਲੇਂ। \q \v 5 ਵੇਖ, ਮੈਂ ਬਦੀ ਵਿੱਚ ਜੰਮਿਆ, \q ਅਤੇ ਪਾਪ ਵਿੱਚ ਮੇਰੀ ਮਾਤਾ ਨੇ ਮੈਨੂੰ ਕੁੱਖ ਵਿੱਚ ਲਿਆ\f + \fr 51:5 \fr*\ft ਮੈਂ ਜਨਮ ਤੋਂ ਹੀ ਪਾਪੀ ਹਾਂ \ft*\f*। \q \v 6 ਵੇਖ, ਤੂੰ ਅੰਦਰਲੀ ਸਚਿਆਈ ਚਾਹੁੰਦਾ ਹੈਂ, \q ਅਤੇ ਗੁਪਤ ਮਨ ਵਿੱਚ ਮੈਨੂੰ ਬੁੱਧੀ ਸਿਖਾਵੇਂਗਾ। \q \v 7 ਜੂਫ਼ੇ ਨਾਲ ਮੈਨੂੰ ਪਾਕ ਕਰ\f + \fr 51:7 \fr*\ft ਮੇਰੇ ਪਾਪ ਮੈਥੋਂ ਦੂਰ ਕਰ \ft*\f* ਤਾਂ ਮੈਂ ਸ਼ੁੱਧ ਹੋ ਜਾਂਵਾਂਗਾ, \q ਮੈਨੂੰ ਧੋ, ਤਾਂ ਮੈਂ ਬਰਫ਼ ਨਾਲੋਂ ਵੀ ਚਿੱਟਾ ਹੋ ਜਾਂਵਾਂਗਾ। \q \v 8 ਮੈਨੂੰ ਖੁਸ਼ੀ ਅਤੇ ਅਨੰਦ ਸੁਣਾ, \q ਤਾਂ ਜੋ ਓਹ ਹੱਡੀਆਂ ਜਿਨ੍ਹਾਂ ਨੂੰ ਤੂੰ ਤੋੜ ਦਿੱਤਾ ਅਨੰਦ ਹੋਣ। \q \v 9 ਮੇਰਿਆਂ ਪਾਪਾਂ ਵੱਲੋਂ ਮੂੰਹ ਫੇਰ ਲੈ, \q ਅਤੇ ਮੇਰੀਆਂ ਸਾਰੀਆਂ ਬਦੀਆਂ ਨੂੰ ਮਿਟਾ ਦੇ! \q \v 10 ਹੇ ਪਰਮੇਸ਼ੁਰ, ਮੇਰੇ ਲਈ ਇੱਕ ਪਾਕ ਮਨ ਉਤਪੰਨ ਕਰ, \q ਅਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਸਥਿਰ ਆਤਮਾ ਵੀ। \q \v 11 ਮੈਨੂੰ ਆਪਣੇ ਹਜ਼ੂਰੋਂ ਨਾ ਧੱਕ, \q ਅਤੇ ਆਪਣਾ ਪਵਿੱਤਰ ਆਤਮਾ ਮੈਥੋਂ ਨਾ ਲੈ! \q \v 12 ਆਪਣੀ ਮੁਕਤੀ ਦੀ ਖੁਸ਼ੀ ਮੈਨੂੰ ਮੋੜ ਦੇ, \q ਅਤੇ ਆਪਣੇ ਪਰਮ ਆਤਮਾ ਨਾਲ ਮੈਨੂੰ ਸੰਭਾਲ। \q \v 13 ਤਦ ਮੈਂ ਅਪਰਾਧੀਆਂ ਨੂੰ ਤੇਰੇ ਰਾਹ ਸਿਖਾਵਾਂਗਾ, \q ਅਤੇ ਪਾਪੀ ਤੇਰੇ ਵੱਲ ਮੁੜਨਗੇ। \q \v 14 ਹੇ ਪਰਮੇਸ਼ੁਰ, ਮੇਰੀ ਮੁਕਤੀ ਦੇ ਪਰਮੇਸ਼ੁਰ, \q ਮੈਨੂੰ ਖੂਨ ਦੇ ਦੋਸ਼ ਤੋਂ ਛੁਡਾ, \q ਤਾਂ ਮੇਰੀ ਜੀਭ ਤੇਰੇ ਧਰਮ ਦਾ ਜੈ-ਜੈਕਾਰ ਕਰੇਗੀ। \q \v 15 ਹੇ ਪ੍ਰਭੂ, ਮੇਰੇ ਬੁੱਲ੍ਹਾਂ ਨੂੰ ਖੋਲ੍ਹ ਦੇ, \q ਤਾਂ ਮੇਰਾ ਮੂੰਹ ਤੇਰੀ ਉਸਤਤ ਸੁਣਾਵੇਗਾ। \q \v 16 ਤੂੰ ਤਾਂ ਬਲੀਦਾਨ ਨਾਲ ਪਰਸੰਨ ਨਹੀਂ ਹੁੰਦਾ, \q ਨਹੀਂ ਤਾਂ ਮੈਂ ਉਹ ਦਿੰਦਾ, \q ਹੋਮ ਬਲੀ ਤੋਂ ਤੂੰ ਖੁਸ਼ ਨਹੀਂ ਹੁੰਦਾ। \q \v 17 ਪਰਮੇਸ਼ੁਰ ਦਾ ਬਲੀਦਾਨ ਟੁੱਟਾ ਹੋਇਆ ਆਤਮਾ ਹੈ \f + \fr 51:17 \fr*\ft ਹੇ ਪਰਮੇਸ਼ੁਰ, ਹਲੀਮ ਆਤਮਾ ਮੇਰਾ ਬਲੀਦਾਨ ਹੈ \ft*\f*, \q ਹੇ ਪਰਮੇਸ਼ੁਰ, ਟੁੱਟੇ ਅਤੇ ਕੁਚਲੇ ਹੋਏ ਮਨ ਨੂੰ \q ਤੂੰ ਤੁੱਛ ਨਾ ਜਾਣੇਗਾ। \q \v 18 ਆਪਣੀ ਕਿਰਪਾ ਨਾਲ ਸੀਯੋਨ ਦਾ ਭਲਾ ਕਰ, \q ਅਤੇ ਯਰੂਸ਼ਲਮ ਦੀਆਂ ਹੱਦਾਂ ਨੂੰ ਬਣਾ ਦੇ। \q \v 19 ਤਦ ਤੂੰ ਧਰਮ ਦੇ ਬਲੀਦਾਨਾਂ ਵਿੱਚ ਪਰਸੰਨ ਹੋਵੇਂਗਾ, \q ਅਰਥਾਤ ਹੋਮ ਅਤੇ ਪੂਰੀ ਹੋਮ ਬਲੀ ਵਿੱਚ, \q ਤਦ ਓਹ ਤੇਰੀ ਜਗਵੇਦੀ ਉੱਤੇ ਬਲ਼ਦ ਚੜ੍ਹਾਉਣਗੇ। \c 52 \s ਪਰਮੇਸ਼ੁਰ ਦਾ ਨਿਆਂ ਅਤੇ ਕਿਰਪਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਮਸ਼ਕੀਲ ਉੱਤੇ ਦਾਊਦ ਦਾ ਭਜਨ ਜਦੋਂ ਦੋਏਗ ਅਦੋਮੀ ਨੇ ਸ਼ਾਊਲ ਨੂੰ ਦੱਸਿਆ ਕਿ ਦਾਊਦ ਅਹੀਮਲਕ ਦੇ ਘਰ ਗਿਆ ਹੈ। \p \q \v 1 ਹੇ ਸੂਰਬੀਰ, ਤੂੰ ਬੁਰਿਆਈ\f + \fr 52:1 \fr*\ft ਪਰਮੇਸ਼ੁਰ ਦੇ ਲੋਕਾਂ ਦੇ ਵਿਰੁੱਧ \ft*\f* ਉੱਤੇ ਕਿਉਂ ਘਮੰਡ ਕਰਦਾ ਹੈਂ? \q ਪਰਮੇਸ਼ੁਰ ਦੀ ਦਯਾ ਸਦੀਪਕ ਰਹਿੰਦੀ ਹੈ। \q \v 2 ਹੇ ਛਲੀਏ, ਤੇਰੀ ਜੀਭ ਬੁਰਿਆਈ ਦੀਆਂ ਯੋਜਨਾਵਾਂ \q ਤਿੱਖੇ ਉਸਤਰੇ ਵਾਂਗੂੰ ਕਰਦੀ ਹੈ! \q \v 3 ਤੂੰ ਬੁਰਿਆਈ ਨੂੰ ਭਲਿਆਈ ਨਾਲੋਂ, \q ਅਤੇ ਝੂਠ ਬੋਲਣ ਨੂੰ ਸੱਚ ਬੋਲਣ ਨਾਲੋਂ ਵਧੇਰੇ ਪ੍ਰੇਮ ਰੱਖਦਾ ਹੈਂ। ਸਲਹ। \q \v 4 ਹੇ ਛਲ ਵਾਲੀ ਜੀਭ, \q ਤੂੰ ਸਾਰੀਆਂ ਹਲਾਕ ਕਰਨ ਵਾਲਿਆਂ ਗੱਲਾਂ ਨਾਲ ਪ੍ਰੀਤ ਰੱਖਦੀ ਹੈਂ! \q \v 5 ਪਰਮੇਸ਼ੁਰ ਵੀ ਤੈਨੂੰ ਸਦਾ ਲਈ ਕੱਢ ਸੁੱਟੇਗਾ, \q ਉਹ ਤੈਨੂੰ ਫੜ੍ਹ ਕੇ ਤੇਰੇ ਤੰਬੂ ਵਿੱਚੋਂ ਉਖੇੜ ਛੱਡੇਗਾ, \q ਅਤੇ ਜੀਉਣ ਦੀ ਧਰਤੀ ਵਿੱਚੋਂ ਤੇਰੀ ਜੜ੍ਹ ਪੁੱਟ ਦੇਵੇਗਾ! ਸਲਹ। \q \v 6 ਧਰਮੀ ਵੀ ਵੇਖਣਗੇ ਅਤੇ ਡਰਨਗੇ, \q ਅਤੇ ਉਸ ਉੱਤੇ ਹੱਸਣਗੇ, \q \v 7 ਵੇਖੋ, ਇਹ ਓਹੋ ਮਨੁੱਖ ਹੈ ਜਿਸ ਨੇ ਪਰਮੇਸ਼ੁਰ ਨੂੰ \q ਆਪਣਾ ਗੜ੍ਹ ਨਹੀਂ ਮੰਨਿਆ ਸੀ, \q ਸਗੋਂ ਆਪਣੇ ਧਨ ਦੀ ਬਹੁਤਾਇਤ ਉੱਤੇ ਭਰੋਸਾ ਰੱਖਦਾ ਸੀ, \q ਅਤੇ ਆਪਣੇ ਲੋਭ ਵਿੱਚ ਪੱਕਾ ਸੀ! \q \v 8 ਪਰ ਮੈਂ ਤਾਂ ਪਰਮੇਸ਼ੁਰ ਦੇ ਘਰ ਵਿੱਚ ਜ਼ੈਤੂਨ ਦੇ ਹਰੇ ਭਰੇ \q ਰੁੱਖ ਵਰਗਾ ਹਾਂ, \q ਮੈਂ ਪਰਮੇਸ਼ੁਰ ਦੀ ਦਯਾ ਉੱਤੇ ਸਦਾ ਹੀ \q ਭਰੋਸਾ ਰੱਖਿਆ ਹੈ। \q \v 9 ਮੈਂ ਸਦਾ ਤੇਰਾ ਧੰਨਵਾਦ ਕਰਾਂਗਾ, \q ਕਿਉਂ ਜੋ ਤੂੰ ਇਹ ਕੀਤਾ ਹੈ, \q ਅਤੇ ਮੈਂ ਤੇਰੇ ਨਾਮ ਉੱਤੇ ਭਰੋਸਾ ਰੱਖਿਆ ਅਤੇ ਉਹ ਭਲਾ ਹੈ \q ਅਤੇ ਤੇਰੇ ਸੰਤਾਂ ਦੇ ਅੱਗੇ ਤੇਰੀ ਉਸਤਤ ਕਰਾਂਗਾ\f + \fr 52:9 \fr*\ft ਮੈਂ ਤੇਰੇ ਨਾਮ ਵਿੱਚ ਉਡੀਕ ਕਰਾਂਗਾ ਜੋ ਤੇਰੇ ਸੰਤਾਂ ਅੱਗੇ ਭਲਾ ਹੈ \ft*\f*। \c 53 \s ਮਨੁੱਖ ਦੀ ਮੂਰਖਤਾ ਅਤੇ ਦੁਸ਼ਟਤਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਮਹਲਥ ਦੇ ਰਾਗ ਉੱਤੇ ਦਾਊਦ ਦਾ ਭਜਨ। \p \q \v 1 ਮੂਰਖ ਨੇ ਆਪਣੇ ਮਨ ਵਿੱਚ ਆਖਿਆ ਕਿ ਪਰਮੇਸ਼ੁਰ ਹੈ ਹੀ ਨਹੀਂ! \q ਉਹ ਵਿਗੜ ਗਏ ਹਨ, ਉਨ੍ਹਾਂ ਨੇ ਘਿਣਾਉਣੇ ਕੰਮ ਕੀਤੇ ਹਨ, \q ਭਲਾ ਕਰਨ ਵਾਲਾ ਕੋਈ ਨਹੀਂ। \q \v 2 ਪਰਮੇਸ਼ੁਰ ਨੇ ਸਵਰਗ ਤੋਂ ਆਦਮ ਵੰਸ਼ ਉੱਤੇ ਦ੍ਰਿਸ਼ਟੀ ਕੀਤੀ, \q ਤਾਂ ਕਿ ਉਹ ਵੇਖੇ ਕੋਈ ਬੁੱਧਵਾਨ \q ਪਰਮੇਸ਼ੁਰ ਦਾ ਖੋਜ਼ੀ ਹੈ ਜਾਂ ਨਹੀਂ? \q \v 3 ਉਹ ਸਾਰੇ ਕੁਰਾਹੇ ਪੈ ਗਏ ਹਨ, ਉਹ ਸਭ ਦੇ ਸਭ ਫਿਰ ਗਏ ਹਨ, \q ਕੋਈ ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ! \q \v 4 ਭਲਾ, ਇਹ ਕੁਕਰਮੀ ਸਮਝ ਨਹੀਂ ਰੱਖਦੇ, \q ਜਿਹੜੇ ਮੇਰੀ ਪਰਜਾ ਨੂੰ ਖਾਂਦੇ\f + \fr 53:4 \fr*\ft ਮੇਰੀ ਪਰਜਾ ਨੂੰ ਲੁੱਟਦੇ \ft*\f* ਜਿਵੇਂ ਰੋਟੀ ਖਾਂਦੇ ਹਨ, \q ਅਤੇ ਪਰਮੇਸ਼ੁਰ ਦਾ ਨਾਮ ਨਹੀਂ ਲੈਂਦੇ? \q \v 5 ਉਨ੍ਹਾਂ ਨੇ ਉੱਥੇ ਵੱਡਾ ਭੈਅ ਖਾਧਾ ਜਿੱਥੇ ਕੋਈ ਭੈਅ ਨਹੀਂ ਸੀ, \q ਕਿਉਂ ਜੋ ਪਰਮੇਸ਼ੁਰ ਨੇ ਅਧਰਮੀਆਂ\f + \fr 53:5 \fr*\ft ਤੁਹਾਡੇ ਦੁਆਲੇ ਦੇ ਲੋਕਾਂ ਦੀਆਂ \ft*\f* ਦੀਆਂ ਹੱਡੀਆਂ ਨੂੰ ਖਿੰਡਾ ਦਿੱਤਾ ਹੈ, \q ਜਿਹੜੇ ਤੇਰੇ ਵਿਰੁੱਧ ਛਾਉਣੀ ਪਾਈ ਬੈਠੇ ਸਨ, \q ਤੂੰ ਉਨ੍ਹਾਂ ਨੂੰ ਸ਼ਰਮਿੰਦਿਆਂ ਕੀਤਾ ਹੈ, \q ਕਿਉਂ ਜੋ ਪਰਮੇਸ਼ੁਰ ਨੇ ਉਨ੍ਹਾਂ ਨੂੰ ਤਿਆਗ ਦਿੱਤਾ ਹੈ। \q \v 6 ਕਾਸ਼ ਕਿ ਇਸਰਾਏਲ ਦਾ ਬਚਾਓ ਸੀਯੋਨ ਤੋਂ ਨਿੱਕਲੇ! \q ਜਦ ਪਰਮੇਸ਼ੁਰ ਆਪਣੀ ਪਰਜਾ ਨੂੰ ਗ਼ੁਲਾਮੀ ਤੋਂ ਮੋੜ ਲਿਆਵੇਗਾ, \q ਤਦ ਯਾਕੂਬ ਬਾਗ-ਬਾਗ ਅਤੇ ਇਸਰਾਏਲ ਅਨੰਦ ਹੋਵੇਗਾ। \c 54 \s ਵੈਰੀਆਂ ਤੋਂ ਰੱਖਿਆ ਲਈ ਪ੍ਰਾਰਥਨਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਤਾਰ ਵਾਲੇ ਵਾਜਿਆਂ ਨਾਲ ਭਜਨ, ਜਦੋਂ ਜ਼ੀਫੀਆਂ ਨੇ ਆ ਕੇ ਸ਼ਾਊਲ ਨੂੰ ਕਿਹਾ, “ਕੀ ਦਾਊਦ ਸਾਡੇ ਵਿੱਚ ਲੁਕਿਆ ਨਹੀਂ ਰਹਿੰਦਾ?” \p \q \v 1 ਹੇ ਪਰਮੇਸ਼ੁਰ, ਆਪਣੇ ਨਾਮ ਤੋਂ ਮੈਨੂੰ ਬਚਾ, \q ਅਤੇ ਆਪਣੀ ਸਮਰੱਥਾ ਨਾਲ ਮੇਰਾ ਨਿਆਂ ਕਰ! \q \v 2 ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਸੁਣ, \q ਅਤੇ ਮੇਰੇ ਮੂੰਹ ਦੀਆਂ ਗੱਲਾਂ ਉੱਤੇ ਕੰਨ ਲਾ, \q \v 3 ਕਿਉਂ ਜੋ ਘਮੰਡੀ\f + \fr 54:3 \fr*\ft ਪਰਦੇਸੀ \ft*\f* ਮੇਰੇ ਵਿਰੁੱਧ ਉੱਠੇ ਹਨ, \q ਅਤੇ ਜ਼ਾਲਮ ਮੇਰੀ ਜਾਨ ਦੇ ਗਾਹਕ ਹੋਏ, \q ਉਨ੍ਹਾਂ ਨੇ ਪਰਮੇਸ਼ੁਰ ਨੂੰ ਆਪਣੇ ਸਨਮੁਖ ਨਹੀਂ ਰੱਖਿਆ। ਸਲਹ। \q \v 4 ਵੇਖੋ, ਪਰਮੇਸ਼ੁਰ ਮੇਰਾ ਸਹਾਇਕ ਹੈ, \q ਪ੍ਰਭੂ ਮੇਰੀ ਜਾਨ ਦਾ ਸੰਭਾਲੂ ਹੈ। \q \v 5 ਇਹ ਬੁਰਿਆਈ ਮੇਰੇ ਘਾਤੀਆਂ ਉੱਤੇ ਉਹ ਮੋੜ ਦੇਵੇਗਾ, \q ਆਪਣੀ ਸਚਿਆਈ ਨਾਲ ਉਨ੍ਹਾਂ ਨੂੰ ਮੁਕਾ ਦੇ! \q \v 6 ਖੁਸ਼ੀ ਦੀ ਭੇਟ ਮੈਂ ਤੇਰੇ ਲਈ ਚੜ੍ਹਾਵਾਂਗਾ, \q ਹੇ ਯਹੋਵਾਹ, ਮੈਂ ਤੇਰੇ ਨਾਮ ਦਾ ਧੰਨਵਾਦ ਕਰਾਂਗਾ, \q ਕਿਉਂ ਜੋ ਉਹ ਭਲਾ ਹੈ। \q \v 7 ਉਹ ਨੇ ਤਾਂ ਸਾਰੇ ਦੁੱਖ ਤੋਂ ਮੈਨੂੰ ਛੁਡਾਇਆ ਹੈ, \q ਅਤੇ ਮੇਰੀ ਅੱਖ ਨੇ ਮੇਰੇ ਵੈਰੀਆਂ ਉੱਤੇ ਵੇਖ ਲਿਆ ਹੈ! \c 55 \s ਧੋਖੇਬਾਜ਼ ਦੇ ਵਿਨਾਸ਼ ਲਈ ਪ੍ਰਾਰਥਨਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਤਾਰ ਵਾਲੇ ਵਾਜਿਆਂ ਨਾਲ ਦਾਊਦ ਦਾ ਮਸ਼ਕੀਲ। \p \q \v 1 ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਉੱਤੇ ਕੰਨ ਲਗਾ, \q ਮੇਰੀ ਬੇਨਤੀ ਤੋਂ ਆਪਣੇ ਆਪ ਨੂੰ ਨਾ ਲੁਕਾ, \q \v 2 ਮੇਰੀ ਵੱਲ ਧਿਆਨ ਕਰ ਅਤੇ ਮੈਨੂੰ ਉੱਤਰ ਦੇ! \q ਮੈਂ ਆਪਣੀ ਪਰੇਸ਼ਾਨੀ ਵਿੱਚ ਬੇਚੈਨ ਰਹਿੰਦਾ ਹਾਂ, \q ਅਤੇ ਮੈਂ ਹੂੰਗਦਾ ਰਹਿੰਦਾ ਹਾਂ, \q \v 3 ਵੈਰੀ ਦੀ ਅਵਾਜ਼ ਦੇ ਕਾਰਨ, \q ਅਤੇ ਦੁਸ਼ਟ ਦੇ ਦਬਾਓ ਦੇ ਕਾਰਨ, \q ਕਿਉਂ ਜੋ ਉਹ ਮੇਰੀਆਂ ਮੁਸੀਬਤਾਂ ਵਧਾਉਂਦੇ ਹਨ, \q ਅਤੇ ਕ੍ਰੋਧ ਨਾਲ ਮੈਨੂੰ ਸਤਾਉਂਦੇ ਹਨ। \q \v 4 ਮੇਰਾ ਦਿਲ ਬਹੁਤ ਦੁੱਖੀ ਹੈ, \q ਅਤੇ ਮੌਤ ਦਾ ਡਰ ਮੇਰੇ ਉੱਤੇ ਆ ਪਿਆ ਹੈ। \q \v 5 ਡਰ ਅਤੇ ਥਰ-ਥਰਾਹਟ ਮੇਰੇ ਉੱਤੇ ਆ ਪਏ, \q ਅਤੇ ਘਬਰਾਹਟ ਨੇ ਮੈਨੂੰ ਦਬਾ ਲਿਆ ਹੈ। \q \v 6 ਤਾਂ ਮੈਂ ਆਖਿਆ, \q ਕਾਸ਼ ਕਿ ਮੈਨੂੰ ਕਬੂਤਰ ਜਿਹੇ ਖੰਭ ਮਿਲਦੇ, \q ਤਾਂ ਮੈਂ ਉੱਡ ਜਾਂਦਾ ਤੇ ਅਰਾਮ ਪਾਉਂਦਾ! \q \v 7 ਵੇਖੋ, ਮੈਂ ਦੂਰ ਵਾਟ ਉੱਡ ਜਾਂਦਾ, \q ਅਤੇ ਉਜਾੜ ਵਿੱਚ ਵਸੇਰਾ ਕਰਦਾ! ਸਲਹ। \q \v 8 ਮੈਂ ਅਨ੍ਹੇਰੀ ਅਤੇ ਤੂਫਾਨ ਤੋਂ ਛੇਤੀ ਓਟ ਲੈਂਦਾ। \q \v 9 ਹੇ ਪ੍ਰਭੂ, ਉਨ੍ਹਾਂ ਨੂੰ ਨਿਗਲ ਲੈ, \q ਉਨ੍ਹਾਂ ਦੀਆਂ ਜੀਭਾਂ ਵੱਖੋ-ਵੱਖਰੀਆਂ ਕਰ ਦੇ, \q ਕਿਉਂ ਜੋ ਮੈਂ ਨਗਰ ਵਿੱਚ ਅਨ੍ਹੇਰ ਅਤੇ ਝਗੜਾ ਵੇਖਿਆ ਹੈ! \q \v 10 ਓਹ ਵੈਰੀ ਦਿਨ ਰਾਤ ਉਸ ਦੀਆਂ ਕੰਧਾਂ ਉੱਤੇ ਉਸ ਦੇ ਚਾਰ ਚੁਫ਼ੇਰੇ ਘੁੰਮਦੇ ਹਨ, \q ਬਦੀ ਅਤੇ ਸ਼ਰਾਰਤ ਉਸ ਦੇ ਅੰਦਰ ਹੈ। \q \v 11 ਤਬਾਹੀ ਉਸ ਦੇ ਅੰਦਰ ਹੈ, \q ਧੱਕੇ ਸ਼ਾਹੀ ਅਤੇ ਹੇਰਾਫੇਰੀ ਉਸ ਦੇ ਬਜ਼ਾਰਾਂ ਤੋਂ ਅਲੱਗ ਨਹੀਂ ਹੁੰਦੀ। \q \v 12 ਜਿਹੜਾ ਮੇਰੇ ਉੱਤੇ ਇਲਜ਼ਾਮ ਲਾਉਂਦਾ ਹੈ, \q ਉਹ ਤਾਂ ਮੇਰਾ ਵੈਰੀ ਨਹੀਂ ਸੀ, \q ਨਹੀਂ ਤਾਂ ਮੈਂ ਸਹਿ ਲੈਂਦਾ, \q ਅਤੇ ਜੋ ਮੇਰੇ ਵਿਰੁੱਧ ਫੁੱਲਦਾ ਸੀ, \q ਉਹ ਮੇਰਾ ਦੁਸ਼ਮਣ ਨਹੀਂ ਸੀ, \q ਨਹੀਂ ਤਾਂ ਮੈਂ ਉਸ ਤੋਂ ਲੁੱਕ ਜਾਂਦਾ, \q \v 13 ਪਰ ਤੂੰ ਹੀ ਸੀ ਜੋ ਮੇਰੇ ਬਰਾਬਰ ਦਾ ਮਨੁੱਖ, \q ਮੇਰੇ ਨਾਲ ਦਾ ਅਤੇ ਮੇਰੀ ਜਾਣ-ਪਹਿਚਾਣ ਦਾ ਸੀ! \q \v 14 ਅਸੀਂ ਆਪਸ ਵਿੱਚ ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਹੁੰਦੇ ਸੀ, \q ਅਤੇ ਸੰਗਤ ਦੇ ਨਾਲ ਪਰਮੇਸ਼ੁਰ ਦੇ ਭਵਨ ਵਿੱਚ ਫਿਰਦੇ ਹੁੰਦੇ ਸੀ। \q \v 15 ਮੌਤ ਉਨ੍ਹਾਂ ਉੱਤੇ ਅਚਾਨਕ ਆ ਪਵੇ, \q ਉਹ ਜਿਉਂਦੇ ਜੀਅ ਪਤਾਲ ਵਿੱਚ ਉਤਰ ਜਾਣ, \q ਕਿਉਂ ਜੋ ਉਨ੍ਹਾਂ ਦੇ ਨਿਵਾਸ ਸਥਾਨਾਂ ਵਿੱਚ ਸਗੋਂ ਉਨ੍ਹਾਂ ਦੇ ਅੰਦਰ ਬੁਰਿਆਈ ਹੈ! \q \v 16 ਪਰ ਮੈਂ ਪਰਮੇਸ਼ੁਰ ਨੂੰ ਪੁਕਾਰਾਂਗਾ, \q ਅਤੇ ਯਹੋਵਾਹ ਮੈਨੂੰ ਬਚਾ ਲਵੇਗਾ। \q \v 17 ਸ਼ਾਮ, ਸਵੇਰ ਅਤੇ ਦੁਪਹਿਰ ਨੂੰ ਮੈਂ ਸ਼ਿਕਾਇਤ ਕਰਾਂਗਾ ਅਤੇ ਮੈਂ ਹੂੰਗਾਂਗਾ, \q ਅਤੇ ਉਹ ਮੇਰੀ ਅਵਾਜ਼ ਸੁਣੇਗਾ। \q \v 18 ਉਹ ਨੇ ਮੇਰੀ ਜਾਨ ਨੂੰ ਹੱਲੇ ਵਿੱਚੋਂ ਅਸਾਨੀ ਨਾਲ ਛੁਡਾ ਲਿਆ, \q ਕਿਉਂ ਜੋ ਮੇਰੇ ਵਿਰੋਧੀ ਬਹੁਤ ਸਨ। \q \v 19 ਪਰਮੇਸ਼ੁਰ ਸੁਣੇਗਾ ਅਤੇ ਉਨ੍ਹਾਂ ਨੂੰ ਉੱਤਰ ਦੇਵੇਗਾ, \q ਉਹ ਆਦ ਤੋਂ ਬਿਰਾਜਮਾਨ ਹੈ। ਸਲਹ। ਇਹ ਓਹ ਹਨ ਜਿਨ੍ਹਾਂ ਲਈ ਅਦਲ-ਬਦਲ ਨਹੀਂ, \q ਅਤੇ ਜਿਹੜੇ ਪਰਮੇਸ਼ੁਰ ਦਾ ਭੈਅ ਨਹੀਂ ਮੰਨਦੇ। \q \v 20 ਉਹ ਨੇ ਆਪਣੇ ਸਾਥੀਆਂ ਉੱਤੇ ਹੱਥ ਚੁੱਕੇ ਹਨ, \q ਉਹ ਨੇ ਆਪਣੇ ਨੇਮ ਨੂੰ ਭਰਿਸ਼ਟ ਕੀਤਾ। \q \v 21 ਉਹ ਦਾ ਮੂੰਹ ਮੱਖਣ ਨਾਲੋਂ ਵੀ ਚਿਕਨਾ ਸੀ, \q ਪਰ ਉਹ ਦੇ ਦਿਲ ਵਿੱਚ ਲੜਾਈ ਸੀ! ਉਹ ਦੀਆਂ ਗੱਲਾਂ ਤੇਲ ਨਾਲੋਂ ਵੀ ਕੂਲੀਆਂ ਸਨ, \q ਪਰ ਓਹ ਸਨ ਨੰਗੀਆਂ ਤਲਵਾਰਾਂ! \q \v 22 ਆਪਣਾ ਭਾਰ ਯਹੋਵਾਹ ਉੱਤੇ ਸੁੱਟ, \q ਅਤੇ ਉਹ ਤੈਨੂੰ ਸੰਭਾਲੇਗਾ, \q ਓਹ ਧਰਮੀ ਨੂੰ ਕਦੇ ਨਾ ਡੋਲਣ ਦੇਵੇਗਾ। \q \v 23 ਪਰ ਤੂੰ, ਹੇ ਪਰਮੇਸ਼ੁਰ, \q ਉਨ੍ਹਾਂ ਨੂੰ ਬਰਬਾਦੀ ਦੇ ਟੋਏ ਵਿੱਚ ਡੇਗ ਦੇਵੇਂਗਾ, \q ਹਤਿਆਰੇ ਅਤੇ ਕਪਟੀ ਮਨੁੱਖ ਆਪਣੀ ਅੱਧੀ ਉਮਰ ਤੱਕ ਵੀ ਨਾ ਪਹੁੰਚਣਗੇ, \q ਪਰ ਮੈਂ ਤੇਰੇ ਉੱਤੇ ਭਰੋਸਾ ਰੱਖਾਂਗਾ। \c 56 \s ਪਰਮੇਸ਼ੁਰ ਉੱਤੇ ਭਰੋਸੇ ਲਈ ਪ੍ਰਾਰਥਨਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ। ਯੋਂਤੇਲੇਖੋਕੀਮ ਰਾਗ ਵਿੱਚ ਦਾਊਦ ਦਾ ਮਿਕਤਾਮ ਜਦੋਂ ਫ਼ਲਿਸਤੀਆਂ ਨੇ ਉਸ ਨੂੰ ਗਥ ਨਗਰ ਵਿੱਚ ਫੜਿਆ ਸੀ। \q \v 1 ਹੇ ਪਰਮੇਸ਼ੁਰ, ਮੇਰੇ ਉੱਤੇ ਦਯਾ ਕਰ, ਕਿਉਂ ਜੋ ਮਾਰੇ ਵੈਰੀ ਮੈਨੂੰ ਮਿੱਧਦੇ ਹਨ, \q ਓਹ ਸਾਰਾ ਦਿਨ ਲੜਦੇ ਹੋਏ ਮੈਨੂੰ ਦਬਾਈ ਜਾਂਦੇ ਹਨ! \q \v 2 ਮੇਰੇ ਘਾਤੀ ਮੈਨੂੰ ਸਾਰਾ ਦਿਨ ਮਿੱਧਦੇ ਹਨ, \q ਕਿਉਂ ਜੋ ਉਹ ਬਹੁਤ ਹਨ ਅਤੇ ਵੱਡੇ ਹੰਕਾਰ ਦੇ ਕਾਰਨ ਮੇਰੇ ਨਾਲ ਲੜਦੇ ਹਨ। \q \v 3 ਜਿਸ ਵੇਲੇ ਮੈਨੂੰ ਡਰ ਹੋਵੇਗਾ, ਮੈਂ ਤੇਰੇ ਉੱਤੇ ਭਰੋਸਾ ਰੱਖਾਂਗਾ। \q \v 4 ਪਰਮੇਸ਼ੁਰ ਵਿੱਚ ਮੈਂ ਉਸ ਦੇ ਬਚਨ ਦੀ ਉਸਤਤ ਕਰਾਂਗਾ, \q ਪਰਮੇਸ਼ੁਰ ਉੱਤੇ ਮੈਂ ਭਰੋਸਾ ਰੱਖਿਆ ਹੈ, ਮੈਂ ਨਾ ਡਰਾਂਗਾ, \q ਮਨੁੱਖ ਮੇਰਾ ਕੀ ਕਰ ਸਕਦਾ ਹੈ? \q \v 5 ਓਹ ਸਾਰਾ ਦਿਨ ਮੇਰੀਆਂ ਗੱਲਾਂ ਨੂੰ ਪਲਟਾਉਂਦੇ ਰਹਿੰਦੇ ਹਨ, \q ਉਨ੍ਹਾਂ ਦੀਆਂ ਸਾਰੀਆਂ ਸੋਚਾਂ ਮੇਰਾ ਬੁਰਾ ਕਰਨ ਦੀਆਂ ਹਨ। \q \v 6 ਓਹ ਸਾਰੇ ਇਕੱਠੇ ਹੋ ਕੇ ਲੁੱਕ ਜਾਂਦੇ ਹਨ, \q ਓਹ ਮੇਰੇ ਕਦਮਾਂ ਦੀ ਖੋਜ ਕਰਦੇ ਹਨ, \q ਜਿਵੇਂ ਓਹ ਮੇਰੀ ਜਾਨ ਲਈ ਆਕੜਦੇ ਸਨ। \q \v 7 ਭਲਾ, ਓਹ ਬਦਕਾਰੀ ਨਾਲ ਬਚ ਨਿੱਕਲਣਗੇ? \q ਹੇ ਪਰਮੇਸ਼ੁਰ, ਕ੍ਰੋਧ ਨਾਲ ਉਨ੍ਹਾਂ ਲੋਕਾਂ ਨੂੰ ਹੇਠਾਂ ਲਾਹ ਦੇ! \q \v 8 ਤੂੰ ਮੇਰੇ ਅਵਾਰਾ ਫਿਰਨ ਦਾ ਲੇਖਾ ਕਰਦਾ ਹੈਂ, \q ਮੇਰਿਆਂ ਅੰਝੂਆਂ ਨੂੰ ਆਪਣੀ ਕੁੱਪੀ ਵਿੱਚ ਰੱਖ ਛੱਡ, \q ਭਲਾ, ਉਹ ਤੇਰੀ ਕਿਤਾਬ ਵਿੱਚ ਨਹੀਂ ਹਨ?। \q \v 9 ਜਿਸ ਦਿਨ ਮੈਂ ਪੁਕਾਰਾਂ ਤਦ ਮੇਰੇ ਵੈਰੀ ਪਿਛਾਂਹ ਮੁੜ ਜਾਣਗੇ, \q ਮੈਂ ਇਹ ਜਾਣਦਾ ਹਾਂ ਕਿ ਪਰਮੇਸ਼ੁਰ ਮੇਰੀ ਵੱਲ ਹੈ\f + \fr 56:9 \fr*\ft ਮੈਂ ਇਸ ਗੱਲ ਨੂੰ ਜਾਣਦਾ ਹਾਂ ਕਿਉਂ ਜੋ ਪਰਮੇਸ਼ੁਰ ਮੇਰੇ ਨਾਲ ਹੈ \ft*\f*। \q \v 10 ਪਰਮੇਸ਼ੁਰ ਵਿੱਚ ਮੈਂ ਬਚਨ ਦੀ ਉਸਤਤ ਕਰਾਂਗਾ, \q ਯਹੋਵਾਹ ਵਿੱਚ ਮੈਂ ਬਚਨ ਦੀ ਉਸਤਤ ਕਰਾਂਗਾ। \q \v 11 ਪਰਮੇਸ਼ੁਰ ਉੱਤੇ ਮੈਂ ਭਰੋਸਾ ਰੱਖਿਆ ਹੈ, ਮੈਂ ਨਾ ਡਰਾਂਗਾ, \q ਆਦਮੀ ਮੇਰਾ ਕੀ ਕਰ ਸਕਦਾ ਹੈ? \q \v 12 ਹੇ ਪਰਮੇਸ਼ੁਰ, ਤੇਰੀਆਂ ਸੁੱਖਣਾ ਮੇਰੇ ਉੱਤੇ ਹਨ, \q ਮੈਂ ਧੰਨਵਾਦ ਦੀਆਂ ਭੇਟਾਂ ਤੈਨੂੰ ਦਿਆਂਗਾ, \q \v 13 ਕਿਉਂ ਜੋ ਤੂੰ ਮੇਰੀ ਜਾਨ ਮੌਤ ਤੋਂ ਛੁਡਾਈ ਹੈ, - \q ਭਲਾ, ਤੂੰ ਮੇਰਿਆਂ ਪੈਰਾਂ ਨੂੰ ਠੇਡੇ ਖਾਣ ਤੋਂ ਨਾ ਬਚਾਵੇਂਗਾ, \q ਕਿ ਮੈਂ ਪਰਮੇਸ਼ੁਰ ਦੇ ਸਨਮੁਖ ਜਿਉਂਦਿਆਂ ਦੇ ਚਾਨਣ ਵਿੱਚ ਚੱਲਾਂ ਫਿਰਾਂ? \c 57 \s ਛੁਟਕਾਰੇ ਲਈ ਪ੍ਰਾਰਥਨਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਅਲ-ਤਸ਼ਹੇਤ ਰਾਗ ਵਿੱਚ ਦਾਊਦ ਦਾ ਮਿਕਤਾਮ; ਜਦੋਂ ਉਹ ਸ਼ਾਊਲ ਤੋਂ ਭੱਜ ਕੇ ਗੁਫ਼ਾ ਵਿੱਚ ਲੁੱਕ ਗਿਆ ਸੀ। \p \q \v 1 ਮੇਰੇ ਉੱਤੇ ਦਯਾ ਕਰ, ਹੇ ਪਰਮੇਸ਼ੁਰ, ਮੇਰੇ ਉੱਤੇ ਦਯਾ ਕਰ! \q ਕਿਉਂ ਜੋ ਮੇਰੀ ਜਾਨ ਨੇ ਤੇਰੀ ਸ਼ਰਨ ਲਈ ਹੋਈ ਹੈ, \q ਅਤੇ ਮੈ ਤੇਰੇ ਖੰਭਾਂ ਦੀ ਛਾਇਆ ਹੇਠ ਸ਼ਰਨ ਲਵਾਂਗਾ, \q ਜਿਨ੍ਹਾਂ ਚਿਰ ਇਹ ਆਫ਼ਤਾਂ ਨਾ ਲੰਘ ਜਾਣ। \q \v 2 ਮੈ ਅੱਤ ਮਹਾਨ ਪਰਮੇਸ਼ੁਰ ਨੂੰ ਪੁਕਾਰਾਂਗਾ, \q ਉਸ ਪਰਮੇਸ਼ੁਰ ਨੂੰ ਜਿਹੜਾ ਮੇਰੇ ਲਈ ਸਭ ਕੁਝ ਪੂਰਿਆਂ ਕਰਦਾ ਹੈ। \q \v 3 ਉਹ ਸਵਰਗ ਤੋਂ ਭੇਜ ਕੇ ਮੈਨੂੰ ਬਚਾਵੇਗਾ, \q ਜਦ ਮੇਰਾ ਮਿੱਧਣ ਵਾਲਾ ਮੈਨੂੰ ਦੋਸ਼ ਦਿੰਦਾ ਹੈ। ਸਲਹ। \q ਪਰਮੇਸ਼ੁਰ ਆਪਣੀ ਦਯਾ ਤੇ ਆਪਣੀ ਸਚਿਆਈ ਘੱਲੇਗਾ। \q \v 4 ਮੇਰੀ ਜਾਨ ਬੱਬਰ ਸ਼ੇਰਾਂ ਵਿੱਚ ਹੈ, \q ਮੈ ਭਾਂਬੜਾਂ ਵਿੱਚ ਅਰਥਾਤ ਆਦਮ ਵੰਸ਼ੀਆਂ\f + \fr 57:4 \fr*\ft ਮੇਰੀ ਜਾਨ ਸ਼ੇਰਾਂ ਵਿੱਚ ਫਸੀ ਹੋਈ ਹੈ ਜੋ ਲਾਲਚ ਨਾਲ ਫਾੜਦੇ ਹਨ \ft*\f* ਵਿੱਚ ਲੇਟਾਂਗਾ, \q ਜਿੰਨਾਂ ਦੇ ਦੰਦ ਬਰਛੀਆਂ ਦੇ ਤੀਰ ਹਨ, \q ਅਤੇ ਉਨ੍ਹਾਂ ਦੀ ਜੀਭ ਤਿੱਖੀ ਤਲਵਾਰ ਹੈ। \q \v 5 ਹੇ ਪਰਮੇਸ਼ੁਰ, ਅਕਾਸ਼ਾਂ ਦੇ ਉਤਾਹਾਂ ਤੂੰ ਮਹਾਨ ਹੋ, \q ਸਾਰੀ ਧਰਤੀ ਦੇ ਉਤਾਹਾਂ ਤੇਰੀ ਮਹਿਮਾ ਹੋਵੇ! \q \v 6 ਉਨ੍ਹਾਂ ਨੇ ਮੇਰੇ ਕਦਮਾਂ ਦੇ ਲਈ ਜਾਲ਼ ਤਿਆਰ ਕੀਤਾ, \q ਮੇਰੀ ਜਾਨ ਝੁੱਕ ਗਈ ਹੈ। \q ਉਨ੍ਹਾਂ ਨੇ ਮੇਰੇ ਅੱਗੇ ਟੋਆ ਪੁੱਟਿਆ ਹੈ, \q ਉਹ ਆਪ ਉਸ ਵਿੱਚ ਡਿੱਗ ਪਏ ਹਨ। ਸਲਹ। \q \v 7 ਮੇਰਾ ਮਨ ਕਾਇਮ ਹੈ, \q ਹੇ ਪਰਮੇਸ਼ੁਰ, ਮੇਰਾ ਮਨ ਕਾਇਮ ਹੈ, \q ਮੈਂ ਗਾਵਾਂਗਾ, ਮੈਂ ਭਜਨ ਕੀਰਤਨ ਕਰਾਂਗਾ! \q \v 8 ਹੇ ਮੇਰੇ ਮਨ, ਜਾਗ! \q ਹੇ ਸਿਤਾਰ ਤੇ ਬਰਬਤ, ਜਾਗੋ! \q ਮੈਂ ਫਜ਼ਰ ਨੂੰ ਵੀ ਜਾਗਾਂਗਾ! \q \v 9 ਹੇ ਪ੍ਰਭੂ, ਮੈਂ ਲੋਕਾਂ ਵਿੱਚ ਤੇਰਾ ਧੰਨਵਾਦ ਕਰਾਂਗਾ, \q ਮੈਂ ਕੌਮਾਂ ਵਿੱਚ ਤੇਰੀ ਅਰਾਧਨਾ ਕਰਾਂਗਾ! \q \v 10 ਤੇਰੀ ਦਯਾ ਤਾਂ ਅਕਾਸ਼ਾਂ ਤੱਕ, \q ਅਤੇ ਤੇਰੀ ਵਫ਼ਾਦਾਰੀ ਬੱਦਲਾਂ ਤੱਕ ਵੱਡੀ ਹੈ। \q \v 11 ਹੇ ਪਰਮੇਸ਼ੁਰ, ਅਕਾਸ਼ਾਂ ਦੇ ਉਤਾਹਾਂ ਤੂੰ ਮਹਾਨ ਹੋ, \q ਸਾਰੀ ਧਰਤੀ ਦੇ ਉਤਾਹਾਂ ਤੇਰੀ ਮਹਿਮਾ ਹੋਵੇ! \c 58 \s ਦੁਸ਼ਟ ਨੂੰ ਸਜ਼ਾ ਦੇਣ ਲਈ ਪ੍ਰਾਰਥਨਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਅਲ-ਤਸ਼ਹੇਤ ਦੇ ਰਾਗ ਵਿੱਚ ਦਾਊਦ ਦਾ ਭਜਨ। \p \q \v 1 ਹੇ ਬਲਵਾਨ ਸ਼ਾਸਕੋ\f + \fr 58:1 \fr*\ft ਦੇਵਤਾਓ \ft*\f*, ਕੀ ਤੁਸੀਂ ਸੱਚ-ਮੁੱਚ ਧਰਮ ਨਾਲ ਬੋਲਦੇ ਹੋ? \q ਕੀ ਤੁਸੀਂ ਆਦਮ ਵੰਸ਼ੀਆਂ ਦਾ ਸਹੀ ਨਿਆਂ ਕਰਦੇ ਹੋ? \q \v 2 ਨਹੀਂ, ਸਗੋਂ ਤੁਸੀਂ ਮਨੋਂ ਬਦੀ ਕਰਦੇ ਹੋ, \q ਧਰਤੀ ਉੱਤੇ ਤੁਸੀਂ ਆਪਣੇ ਹੱਥਾਂ ਦਾ ਅਨ੍ਹੇਰ ਤੋਲ ਦਿੰਦੇ ਹੋ? \q \v 3 ਦੁਸ਼ਟ ਕੁੱਖੋਂ ਹੀ ਓਪਰੇ ਰਹੇ ਹਨ, \q ਉਹ ਜੰਮਦੇ ਸਾਰ ਹੀ ਝੂਠ ਬੋਲ-ਬੋਲ ਕੇ ਭਟਕ ਜਾਂਦੇ ਹਨ। \q \v 4 ਉਨ੍ਹਾਂ ਦੀ ਵਿੱਸ ਸੱਪ ਦੀ ਵਿੱਸ ਵਰਗੀ ਹੈ, \q ਓਹ ਉਸ ਬੋਲੇ ਨਾਗ ਦੀ ਨਿਆਈਂ ਹਨ ਜਿਹੜਾ ਆਪਣੇ ਕੰਨ ਮੁੰਦ ਲੈਂਦਾ ਹੈ, \q \v 5 ਜਿਹੜਾ ਸਪੇਰਿਆਂ ਦੀ ਅਵਾਜ਼ ਨਹੀਂ ਸੁਣਦਾ, \q ਭਾਵੇਂ ਕੇਡੀ ਹੀ ਚਲਾਕੀ ਨਾਲ ਓਹ ਜਾਦੂ ਕਰਨ। \q \v 6 ਹੇ ਪਰਮੇਸ਼ੁਰ, ਉਨ੍ਹਾਂ ਦੇ ਦੰਦਾਂ ਨੂੰ ਉਨ੍ਹਾਂ ਦੇ ਮੂੰਹ ਵਿੱਚ ਭੰਨ ਸੁੱਟ, \q ਹੇ ਪਰਮੇਸ਼ੁਰ, ਜੁਆਨ ਬੱਬਰ ਸ਼ੇਰਾਂ ਦੀਆਂ ਦਾੜ੍ਹਾਂ ਨੂੰ ਪੁੱਟ ਸੁੱਟ। \q \v 7 ਓਹ ਵਗਦੇ ਪਾਣੀ ਵਾਂਗੂੰ ਵਹਿ ਜਾਣ, \q ਜਦ ਓਹ ਆਪਣੇ ਤੀਰਾਂ ਦਾ ਨਿਸ਼ਾਨਾ ਮਾਰੇ ਤਾਂ ਓਹ, \q ਜਾਣੋ, ਟੋਟੇ-ਟੋਟੇ ਹੋ ਜਾਣ! \q \v 8 ਓਹ ਘੋਗੇ ਵਾਂਗੂੰ ਹੋਣ ਜੋ ਗਲ਼ ਕੇ ਜਾਂਦਾ ਰਹਿੰਦਾ ਹੈ, \q ਓਹ ਇਸਤ੍ਰੀ ਦੇ ਗਰਭਪਾਤ ਵਾਂਗੂੰ ਹੋਣ ਜਿਸ ਸੂਰਜ ਨਹੀਂ ਵੇਖਿਆ! \q \v 9 ਇਸ ਤੋਂ ਅੱਗੇ ਜੋ ਤੁਹਾਡੀਆਂ ਦੇਗਾਂ ਛਾਪਿਆਂ ਨਾਲ ਤੱਤੀਆਂ ਹੋਣ, \q ਉਹ ਜਲੇ, ਅਣਜਲੇ, ਦੋਹਾਂ ਨੂੰ ਵਾਵਰੋਲੇ ਨਾਲ ਉਡਾ ਦੇਵੇਗਾ। \q \v 10 ਧਰਮੀ ਇਹ ਬਦਲਾ ਵੇਖ ਕੇ ਅਨੰਦ ਹੋਵੇਗਾ, \q ਉਹ ਦੁਸ਼ਟਾਂ ਦੇ ਲਹੂ ਵਿੱਚ ਆਪਣੇ ਪੈਰ ਧੋਵੇਗਾ। \q \v 11 ਤਦ ਆਦਮੀ ਆਖੇਗਾ, ਧਰਮੀ ਦੇ ਲਈ ਫਲ ਤਾਂ ਹੈ ਹੀ, \q ਸੱਚ-ਮੁੱਚ ਇੱਕ ਪਰਮੇਸ਼ੁਰ ਹੈ ਜਿਹੜਾ ਧਰਤੀ ਉੱਤੇ ਨਿਆਂ ਕਰਦਾ ਹੈ! \c 59 \s ਸੁਰੱਖਿਆ ਦੇ ਲਈ ਪ੍ਰਾਰਥਨਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਅਲ-ਤਸ਼ਹੇਤ ਦੇ ਰਾਗ ਵਿੱਚ ਦਾਊਦ ਦਾ ਮਿਕਤਾਮ; ਜਦੋਂ ਸ਼ਾਊਲ ਦੇ ਭੇਜੇ ਹੋਏ ਲੋਕਾਂ ਨੇ ਉਸ ਨੂੰ ਮਾਰਨ ਲਈ ਘਰ ਉੱਤੇ ਪਹਿਰਾ ਦਿੱਤਾ। \p \q \v 1 ਹੇ ਪਰਮੇਸ਼ੁਰ, ਮੇਰੇ ਵੈਰੀਆਂ ਤੋਂ ਮੈਨੂੰ ਛੁਡਾ, \q ਮੇਰੇ ਵਿਰੋਧੀਆਂ ਤੋਂ ਮੈਨੂੰ ਉਚਿਆਈ ਤੇ ਰੱਖ! \q \v 2 ਮੈਨੂੰ ਬਦਕਾਰਾਂ ਤੋਂ ਛੁਡਾ, \q ਅਤੇ ਖੂਨੀ ਮਨੁੱਖਾਂ ਤੋਂ ਮੈਨੂੰ ਬਚਾ! \q \v 3 ਵੇਖ ਤਾਂ, ਓਹ ਮੇਰੀ ਜਾਨ ਦੀ ਘਾਤ ਵਿੱਚ ਲੱਗੇ ਹੋਏ ਹਨ, \q ਬਲਵੰਤ ਮੇਰੇ ਵਿਰੁੱਧ ਇਕੱਠੇ ਹੋਏ ਹਨ। \q ਹੇ ਯਹੋਵਾਹ, ਨਾ ਮੇਰਾ ਕੁਝ ਅਪਰਾਧ ਨਾ ਮੇਰਾ ਕੁਝ ਪਾਪ ਹੈ, \q \v 4 ਮੇਰੀ ਬਦੀ ਤੋਂ ਬਿਨ੍ਹਾਂ ਓਹ ਭੱਜ ਕੇ ਆਪਣੇ ਆਪ ਨੂੰ ਤਿਆਰ ਕਰਦੇ ਹਨ, \q ਮੇਰੀ ਸਹਾਇਤਾ ਲਈ ਜਾਗ ਅਤੇ ਵੇਖ! \q \v 5 ਹੇ ਯਹੋਵਾਹ, ਸੈਨਾਂ ਦੇ ਪਰਮੇਸ਼ੁਰ, \q ਇਸਰਾਏਲ ਦੇ ਪਰਮੇਸ਼ੁਰ, ਤੂੰ ਸਾਰੀਆਂ ਕੌਮਾਂ ਦੀ ਖ਼ਬਰ ਲੈਣ ਨੂੰ ਜਾਗ ਉੱਠ! \q ਕਿਸੇ ਖੋਟੇ ਬਦਕਾਰ ਉੱਤੇ ਦਯਾ ਨਾ ਕਰ! ਸਲਹ। \q \v 6 ਓਹ ਸ਼ਾਮ ਵੇਲੇ ਨੂੰ ਮੁੜ ਆਣ ਕੇ ਕੁੱਤੇ ਵਾਂਗੂੰ ਭੌਂਕਦੇ ਹਨ, \q ਅਤੇ ਨਗਰ ਵਿੱਚ ਘੁੰਮਦੇ ਫਿਰਦੇ ਹਨ। \q \v 7 ਵੇਖ, ਓਹ ਆਪਣੇ ਮੂੰਹੋਂ ਡਕਾਰਦੇ ਹਨ, \q ਉਨ੍ਹਾਂ ਦੇ ਬੁੱਲ੍ਹਾਂ ਉੱਤੇ ਤਲਵਾਰਾਂ ਹਨ, \q ਕਿਉਂ ਜੋ ਓਹ ਆਖਦੇ ਹਨ, ਕੌਣ ਸੁਣਦਾ ਹੈ? \q \v 8 ਪਰ ਹੇ ਯਹੋਵਾਹ, ਤੂੰ ਉਨ੍ਹਾਂ ਉੱਤੇ ਹੱਸੇਂਗਾ, \q ਤੂੰ ਸਾਰੀਆਂ ਕੌਮਾਂ ਨੂੰ ਠੱਠੇ ਵਿੱਚ ਉਡਾਵੇਂਗਾ!। \q \v 9 ਹੇ ਮੇਰੇ ਬਲ, ਮੈਂ ਤੇਰੀ ਵੱਲ ਗੌਰ ਕਰਾਂਗਾ, \q ਪਰਮੇਸ਼ੁਰ ਮੇਰਾ ਉੱਚਾ ਗੜ੍ਹ ਜੋ ਹੈ। \q \v 10 ਮੇਰਾ ਦਯਾਵਾਨ ਪਰਮੇਸ਼ੁਰ ਮੈਨੂੰ ਮਿਲੇਗਾ, \q ਪਰਮੇਸ਼ੁਰ ਮੈਨੂੰ ਮੇਰੇ ਘਾਤੀਆਂ ਉੱਤੇ ਮੇਰੀ ਫਤਹ ਵਿਖਾਵੇਗਾ। \q \v 11 ਉਨ੍ਹਾਂ ਨੂੰ ਨਾ ਵੱਢ, ਮਤੇ ਮੇਰੀ ਪਰਜਾ ਭੁੱਲ ਜਾਵੇ, \q ਹੇ ਪ੍ਰਭੂ, ਸਾਡੀ ਢਾਲ਼, \q ਆਪਣੀ ਸ਼ਕਤੀ ਨਾਲ, ਉਨ੍ਹਾਂ ਨੂੰ ਭੁਆਂ ਕੇ ਹੇਠਾਂ ਕਰ ਦੇ! \q \v 12 ਉਨ੍ਹਾਂ ਦੇ ਬੁੱਲ੍ਹਾਂ ਦੀਆਂ ਗੱਲਾਂ ਤੇ ਉਨ੍ਹਾਂ ਦੇ ਮੂੰਹ ਦੇ ਪਾਪ ਦੇ ਕਾਰਨ, \q ਅਤੇ ਉਸ ਫਿਟਕਾਰ ਤੇ ਉਸ ਝੂਠ ਦੇ ਕਾਰਨ ਜੋ ਓਹ ਬੋਲਦੇ ਹਨ, \q ਓਹ ਆਪਣੇ ਹੰਕਾਰ ਵਿੱਚ ਫੜੇ ਜਾਣ! \q \v 13 ਕ੍ਰੋਧ ਨਾਲ ਉਨ੍ਹਾਂ ਦਾ ਅੰਤ ਕਰ, ਉਨ੍ਹਾਂ ਦਾ ਅੰਤ ਕਰ! \q ਉਨ੍ਹਾਂ ਦਾ ਕੱਖ ਨਾ ਰਹੇ, ਤਾਂ ਲੋਕ ਜਾਣਨ ਕਿ ਪਰਮੇਸ਼ੁਰ ਯਾਕੂਬ ਉੱਤੇ, \q ਸਗੋਂ ਧਰਤੀ ਦੇ ਅੰਤ ਉੱਤੇ ਰਾਜ ਕਰਦਾ ਹੈ! ਸਲਹ। \q \v 14 ਤਾਂ ਓਹ ਸ਼ਾਮਾਂ ਨੂੰ ਮੁੜ ਆਣ ਕੇ ਕੁੱਤੇ ਵਾਂਗੂੰ ਭੌਂਕਣ, \q ਅਤੇ ਨਗਰ ਵਿੱਚ ਘੁੰਮਣ ਫਿਰਨ। \q \v 15 ਓਹ ਟੁੱਕ ਦੇ ਲੱਭਣ ਨੂੰ ਭੌਂਦੇ ਫਿਰਨ, \q ਅਤੇ ਜੇ ਰੱਜ ਨਾ ਜਾਨ ਤਾਂ ਸਾਰੀ ਰਾਤ ਠਹਿਰਨ! \q \v 16 ਪਰ ਮੈਂ ਤੇਰੀ ਸਮਰੱਥਾ ਨੂੰ ਗਾਵਾਂਗਾ, \q ਅਤੇ ਸਵੇਰ ਨੂੰ ਤੇਰੀ ਦਯਾ ਦਾ ਜੈ ਜੈ ਕਾਰ ਕਰਾਂਗਾ। \q ਤੂੰ ਤਾਂ ਮੇਰਾ ਉੱਚਾ ਗੜ੍ਹ ਅਤੇ ਮੇਰੀ ਬਿਪਤਾ ਦੇ ਦਿਨ ਮੇਰੀ ਪਨਾਹਗਾਰ ਰਿਹਾ ਹੈਂ। \q \v 17 ਹੇ ਮੇਰੇ ਬਲ, ਮੈਂ ਤੇਰਾ ਭਜਨ ਕੀਰਤਨ ਕਰਾਂਗਾ, \q ਕਿਉਂ ਜੋ ਪਰਮੇਸ਼ੁਰ ਮੇਰਾ ਉੱਚਾ ਗੜ੍ਹ \q ਅਤੇ ਮੇਰਾ ਦਿਆਲੂ ਪਰਮੇਸ਼ੁਰ ਹੈ। \c 60 \s ਛੁਟਕਾਰੇ ਦੇ ਲਈ ਪ੍ਰਾਰਥਨਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ। ਸ਼ੂਸ਼ਨੇਦੂਤ ਦੇ ਰਾਗ ਵਿੱਚ ਦਾਊਦ ਦਾ ਮਿਕਤਾਮ। ਜਦੋਂ ਉਹ ਅਰਮ ਨਹਰੈਮ ਅਤੇ ਅਰਮ ਸੋਬਾਹ ਦੇ ਨਾਲ ਲੜਦਾ ਸੀ ਅਤੇ ਯੋਆਬ ਨੇ ਵਾਪਸ ਮੁੜ ਕੇ ਲੂਣ ਦੀ ਵਾਦੀ ਵਿੱਚ ਅਦੋਮੀਆਂ ਦੇ ਬਾਰਾਂ ਹਜ਼ਾਰ ਮਨੁੱਖ ਮਾਰ ਦਿੱਤੇ। \p \q \v 1 ਹੇ ਪਰਮੇਸ਼ੁਰ, ਤੂੰ ਸਾਨੂੰ ਤਿਆਗ ਦਿੱਤਾ, \q ਤੂੰ ਸਾਨੂੰ ਢਾਹ ਸੁੱਟਿਆ ਹੈ, ਤੂੰ ਕ੍ਰੋਧੀ ਹੋਇਆ, \q ਸਾਨੂੰ ਫੇਰ ਬਹਾਲ ਕਰ! \q \v 2 ਤੂੰ ਧਰਤੀ ਨੂੰ ਕੰਬਾ ਦਿੱਤਾ, ਤੂੰ ਉਹ ਨੂੰ ਪਾੜ ਦਿੱਤਾ ਹੈ, \q ਉਹ ਦੀਆਂ ਤੇੜਾਂ ਨੂੰ ਸੁਧਾਰ ਕਿਉਂ ਜੋ ਇਹ ਡੋਲਦੀ ਹੈ! \q \v 3 ਤੂੰ ਆਪਣੀ ਪਰਜਾ ਨੂੰ ਡਾਢੇ ਕਲੇਸ਼ ਵਿਖਾਏ ਹਨ, \q ਤੂੰ ਸਾਨੂੰ ਡੋਲਣ ਦੀ ਮਧ ਪਿਆਈ ਹੈ। \q \v 4 ਤੂੰ ਆਪਣੇ ਭੈਅ ਮੰਨਣ ਵਾਲਿਆਂ ਨੂੰ ਇੱਕ ਝੰਡਾ ਦਿੱਤਾ ਹੈ, \q ਕਿ ਉਹ ਸਚਿਆਈ ਦੇ ਕਾਰਨ ਵਿਖਾਇਆ ਜਾਵੇ। ਸਲਹ। \q \v 5 ਇਸ ਲਈ ਜੋ ਤੇਰੇ ਪਿਆਰੇ ਛੁਡਾਏ ਜਾਣ, \q ਤੂੰ ਆਪਣੇ ਸੱਜੇ ਹੱਥ ਨਾਲ ਬਚਾ ਲੈ ਅਤੇ ਸਾਨੂੰ ਉੱਤਰ ਦੇ! \q \v 6 ਪਰਮੇਸ਼ੁਰ ਨੇ ਆਪਣੇ ਪਵਿੱਤਰ ਸਥਾਨ\f + \fr 60:6 \fr*\ft ਪਵਿੱਤਰਤਾਈ ਵਿੱਚ ਬੋਲਿਆ \ft*\f* ਤੋਂ ਬਚਨ ਕੀਤਾ ਹੈ, ਮੈਂ ਖੁਸ਼ੀ ਮਨਾਵਾਂਗਾ, \q ਮੈਂ ਸ਼ਕਮ ਨੂੰ ਵੰਡ ਦਿਆਂਗਾ ਤੇ ਸੁੱਕੋਥ ਦੀ ਘਾਟੀ ਨੂੰ ਮਿਣਾਂਗਾ। \q \v 7 ਗਿਲਆਦ ਮੇਰਾ ਹੈ, \q ਮਨੱਸ਼ਹ ਵੀ ਅਤੇ ਇਫ਼ਰਾਈਮ ਮੇਰੇ ਸਿਰ ਦਾ ਟੋਪ ਹੈ, \q ਯਹੂਦਾਹ ਮੇਰਾ ਰਾਜ ਡੰਡਾ ਹੈ, \q \v 8 ਮੋਆਬ ਮੇਰੀ ਚਿਲਮਚੀ ਹੈ, \q ਅਦੋਮ ਉੱਤੇ ਮੈਂ ਆਪਣਾ ਪੌਲਾ ਸੁੱਟਾਂਗਾ, \q ਹੇ ਫ਼ਲਿਸਤ, ਤੂੰ ਮੇਰਾ ਨਾਰਾ ਮਾਰ\f + \fr 60:8 \fr*\ft ਮੈਂ ਫ਼ਲੀਸਤੀ ਉੱਤੇ ਜਿੱਤ ਦਾ ਜੈਕਾਰਾ ਲਾਇਆ \ft*\f*! \q \v 9 ਕੌਣ ਮੈਨੂੰ ਉਸ ਸਫ਼ੀਲਦਾਰ ਸ਼ਹਿਰ ਵਿੱਚ ਲੈ ਜਾਵੇਗਾ? \q ਕੌਣ ਅਦੋਮ ਦੇਸ ਤੱਕ ਮੇਰੀ ਅਗਵਾਈ ਕਰੇਗਾ? \q \v 10 ਭਲਾ, ਤੂੰ, ਹੇ ਪਰਮੇਸ਼ੁਰ, ਸਾਨੂੰ ਤਿਆਗ ਨਹੀਂ ਦਿੱਤਾ ਹੈ, \q ਹੇ ਪਰਮੇਸ਼ੁਰ, ਕੀ ਤੂੰ ਸਾਡੀਆਂ ਸੈਨਾਂ ਦੇ ਸੰਗ ਨਹੀਂ ਚੱਲਦਾ? \q \v 11 ਵਿਰੋਧੀ ਤੋਂ ਸਾਡੀ ਸਹਾਇਤਾ ਕਰ, \q ਕਿਉਂ ਜੋ ਆਦਮੀ ਵੱਲੋਂ ਬਚਾਓ ਵਿਅਰਥ ਹੈ। \q \v 12 ਪਰਮੇਸ਼ੁਰ ਦੀ ਮਦਦ ਦੇ ਨਾਲ ਅਸੀਂ ਸੂਰਮਗਤੀ ਕਰਾਂਗੇ, \q ਉਹੀ ਸਾਡੇ ਵਿਰੋਧੀਆਂ ਨੂੰ ਲਤਾੜ ਸੁੱਟੇਗਾ! \c 61 \s ਰੱਖਿਆ ਦੇ ਲਈ ਪ੍ਰਾਰਥਨਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ: ਤਾਰ ਵਾਲੇ ਵਾਜਿਆਂ ਨਾਲ ਦਾਊਦ ਦਾ ਭਜਨ। \p \q \v 1 ਹੇ ਪਰਮੇਸ਼ੁਰ, ਮੇਰੀ ਪੁਕਾਰ ਸੁਣ, \q ਮੇਰੀ ਪ੍ਰਾਰਥਨਾ ਵੱਲ ਧਿਆਨ ਦੇ! \q \v 2 ਮੈਂ ਆਪਣੇ ਮਨ ਦੇ ਨਢਾਲ ਹੋਣ ਤੇ ਧਰਤੀ ਦੇ ਬੰਨੇ ਤੋਂ ਤੈਨੂੰ ਪੁਕਾਰਾਂਗਾ, \q ਤੂੰ ਉਸ ਚੱਟਾਨ ਉੱਤੇ ਜੋ ਮੇਰੇ ਲਈ ਉੱਚੀ ਹੈ ਮੈਨੂੰ ਪਹੁੰਚਾ, \q \v 3 ਤੂੰ ਮੇਰੀ ਪਨਾਹ ਜੋ ਹੈਂ, \q ਤੂੰ ਵੈਰੀ ਦੇ ਸਨਮੁਖ ਇੱਕ ਤਕੜਾ ਬੁਰਜ ਹੈਂ। \q \v 4 ਮੈਂ ਤੇਰੇ ਤੰਬੂ ਵਿੱਚ ਸਦਾ ਰਹਾਂਗਾ, \q ਮੈਂ ਤੇਰੇ ਖੰਭਾਂ ਦੇ ਮੁੱਢ ਪਨਾਹ ਲਵਾਂਗਾ। ਸਲਹ। \q \v 5 ਹੇ ਪਰਮੇਸ਼ੁਰ, ਤੂੰ ਮੇਰੀਆਂ ਸੁੱਖਣਾਂ ਨੂੰ ਸੁਣਿਆ, \q ਤੂੰ ਆਪਣੇ ਨਾਮ ਦੇ ਭੈਅ ਮੰਨਣ ਵਾਲਿਆਂ ਦਾ ਅਧਿਕਾਰ ਮੈਨੂੰ ਦਿੱਤਾ ਹੈ। \q \v 6 ਤੂੰ ਪਾਤਸ਼ਾਹ ਦੀ ਉਮਰ ਨੂੰ ਵਧਾਵੇਂਗਾ, \q ਉਹ ਦੇ ਵਰ੍ਹੇ ਪੀੜ੍ਹੀਓਂ ਪੀੜ੍ਹੀ ਹੋਣਗੇ। \q \v 7 ਉਹ ਪਰਮੇਸ਼ੁਰ ਦੇ ਸਨਮੁਖ ਸਦਾ ਤੱਕ ਵੱਸੇਗਾ, \q ਦਯਾ ਅਤੇ ਸਚਿਆਈ ਨੂੰ ਥਾਪ ਰੱਖ ਕਿ ਉਹ ਉਸ ਦੀ ਰੱਖਿਆ ਕਰਨ। \q \v 8 ਸੋ ਮੈਂ ਤੇਰੇ ਨਾਮ ਦਾ ਗੁਣ ਸਦਾ ਗਾਵਾਂਗਾ, \q ਕਿ ਮੈਂ ਨਿਤ ਨੇਮ ਆਪਣੀਆਂ ਸੁੱਖਣਾਂ ਨੂੰ ਪੂਰੀਆਂ ਕਰਾਂ। \c 62 \s ਪਰਮੇਸ਼ੁਰ ਹੀ ਕੇਵਲ ਸ਼ਰਨ ਸਥਾਨ ਹੈ \d ਪ੍ਰਧਾਨ ਵਜਾਉਣ ਵਾਲੇ ਦੇ ਲਈ: ਦਾਊਦ ਦਾ ਭਜਨ। ਯਦੂਥੂਨ ਦੀ ਰਾਗ ਉੱਤੇ। \p \q \v 1 ਮੇਰੀ ਜਾਨ ਪਰਮੇਸ਼ੁਰ ਦੇ ਹੀ ਅੱਗੇ ਚੁੱਪ-ਚਾਪ ਹੈ, \q ਮੇਰਾ ਬਚਾਓ ਉਸੇ ਵੱਲੋਂ ਹੈ। \q \v 2 ਉਹੋ ਮੇਰੀ ਚੱਟਾਨ ਅਤੇ ਮੇਰਾ ਬਚਾਓ ਹੈ, \q ਉਹ ਮੇਰਾ ਉੱਚਾ ਗੜ੍ਹ ਹੈ, ਮੈਂ ਬਹੁਤਾ ਨਾ ਡੋਲਾਂਗਾ। \q \v 3 ਤੁਸੀਂ ਕਦ ਤੋੜੀ ਇੱਕ ਮਨੁੱਖ ਉੱਤੇ ਹੱਲਾ ਕਰਦੇ ਰਹੋਗੇ, \q ਤਾਂ ਜੋ ਤੁਸੀਂ ਸਭ ਮਿਲ ਕੇ ਉਸ ਨੂੰ ਵੱਢ ਸੁੱਟੋ, \q ਜੋ ਝੁਕੀ ਹੋਈ ਕੰਧ ਤੇ ਹਿੱਲਦੀ ਹੋਈ ਵਾੜ ਵਰਗਾ ਹੈ? \q \v 4 ਓਹ ਮਤਾ ਪਕਾਉਂਦੇ ਹਨ ਨਿਰਾ ਇਸੇ ਲਈ ਕਿ ਉਹ ਨੂੰ ਉਹ ਦੀ ਪਦਵੀ ਤੋਂ ਡੇਗ ਦੇਣ, \q ਓਹ ਝੂਠ ਨੂੰ ਪਸੰਦ ਕਰਦੇ ਹਨ, \q ਮੂੰਹੋਂ ਤਾਂ ਓਹ ਅਸੀਸ ਦਿੰਦੇ ਹਨ ਪਰ ਅੰਦਰੋਂ ਸਰਾਪ ਦਿੰਦੇ ਹਨ। ਸਲਹ। \q \v 5 ਹੇ ਮੇਰੀ ਜਾਨ, ਤੂੰ ਪਰਮੇਸ਼ੁਰ ਹੀ ਦੇ ਅੱਗੇ ਚੁੱਪ-ਚਾਪ ਰਹਿ, \q ਕਿਉਂ ਜੋ ਮੇਰੀ ਤਾਂਘ ਉਸੇ ਵੱਲੋਂ ਹੈ। \q \v 6 ਉਹੋ ਮੇਰੀ ਚੱਟਾਨ ਅਤੇ ਮੇਰਾ ਬਚਾਓ ਹੈ, \q ਉਹੋ ਮੇਰਾ ਉੱਚਾ ਗੜ੍ਹ ਹੈ, ਮੈਂ ਨਾ ਡੋਲਾਂਗਾ। \q \v 7 ਮੇਰਾ ਬਚਾਓ ਅਤੇ ਮੇਰਾ ਪਰਤਾਪ ਪਰਮੇਸ਼ੁਰ ਉੱਤੇ ਕਾਇਮ ਹੈ, \q ਮੇਰੇ ਬਲ ਦੀ ਚੱਟਾਨ ਅਤੇ ਮੇਰੀ ਪਨਾਹ ਪਰਮੇਸ਼ੁਰ ਵਿੱਚ ਹੈ। \q \v 8 ਹੇ ਪਰਜਾ, ਹਰ ਵੇਲੇ ਉਸ ਉੱਤੇ ਭਰੋਸਾ ਰੱਖੋ, \q ਆਪਣਾ ਮਨ ਉਹ ਦੇ ਅੱਗੇ ਖੋਲ੍ਹ ਦਿਓ, ਪਰਮੇਸ਼ੁਰ ਸਾਡੀ ਪਨਾਹ ਹੈ। ਸਲਹ। \q \v 9 ਨੀਚ ਲੋਕ ਸਾਹ ਹੀ ਹਨ, \q ਅਤੇ ਉੱਚੀ ਪਦਵੀ ਵਾਲੇ ਮਿਥਿਆ ਹਨ, \q ਤੱਕੜੀ ਵਿੱਚ ਉਹ ਉਤਾਹਾਂ ਚੜ੍ਹ ਜਾਂਦੇ ਹਨ, ਓਹ ਸਾਹ ਨਾਲੋਂ ਹਲਕੇ ਹਨ। \q \v 10 ਅਨ੍ਹੇਰ ਉੱਤੇ ਭਰੋਸਾ ਨਾ ਰੱਖੋ, \q ਨਾ ਲੁੱਟ ਮਾਰ ਕਰ ਕੇ ਫੂੰ-ਫੂੰ ਕਰੋ, \q ਧਨ ਸੰਪਤੀ ਜੇ ਵਧ ਜਾਵੇ ਤਾਂ ਉਸ ਉੱਤੇ ਮਨ ਨਾ ਲਾਓ। \q \v 11 ਪਰਮੇਸ਼ੁਰ ਇੱਕੋ ਵਾਰ ਬੋਲਿਆ, \q ਸਗੋਂ ਦੋ ਵਾਰੀ ਮੈਂ ਇਹ ਸੁਣਿਆ, \q ਕਿ ਸਮਰੱਥਾ ਪਰਮੇਸ਼ੁਰ ਦੀ ਹੈ। \q \v 12 ਹੇ ਪ੍ਰਭੂ, ਦਯਾ ਵੀ ਤੇਰੀ ਹੀ ਹੈ, \q ਕਿਉਂ ਜੋ ਤੂੰ ਹਰ ਮਨੁੱਖ ਨੂੰ ਉਹ ਦੀਆਂ ਕੀਤੀਆਂ ਅਨੁਸਾਰ ਫਲ ਦਿੰਦਾ ਹੈਂ। \c 63 \s ਪਿਆਸਾ ਮਨ ਪਰਮੇਸ਼ੁਰ ਵਿੱਚ ਤ੍ਰਿਪਤ \d ਦਾਊਦ ਦਾ ਭਜਨ, ਜਦੋਂ ਉਹ ਯਹੂਦਾਹ ਦੇ ਜੰਗਲ ਵਿੱਚ ਸੀ। \p \q \v 1 ਹੇ ਪਰਮੇਸ਼ੁਰ, ਤੂੰ ਮੇਰਾ ਪਰਮੇਸ਼ੁਰ ਹੈਂ, \q ਮੈਂ ਦਿਲ ਤੋਂ ਤੈਨੂੰ ਭਾਲਦਾ ਹਾਂ, \q ਮੇਰੀ ਜਾਨ ਤੇਰੀ ਤਿਹਾਈ ਹੈ, ਮੇਰਾ ਸਰੀਰ ਤੇਰੇ ਲਈ ਤਰਸਦਾ ਹੈ, \q ਸੁੱਕੀ ਅਤੇ ਬੰਜਰ ਧਰਤੀ ਵਿੱਚ ਜਿੱਥੇ ਪਾਣੀ ਨਹੀਂ ਹੈ। \q \v 2 ਤਾਂ ਮੈਂ ਪਵਿੱਤਰ ਸਥਾਨ ਵਿੱਚ ਤੇਰਾ ਦਰਸ਼ਣ ਪਾਇਆ, \q ਕਿ ਮੈਂ ਤੇਰਾ ਬਲ ਅਤੇ ਤੇਰੀ ਮਹਿਮਾ ਵੇਖਾਂ। \q \v 3 ਇਸ ਲਈ ਕਿ ਤੇਰੀ ਦਯਾ ਜੀਵਨ ਨਾਲੋਂ ਵੀ ਚੰਗੀ ਹੈ, \q ਮੇਰੇ ਬੁੱਲ੍ਹ ਤੇਰੀ ਉਸਤਤ ਕਰਨਗੇ। \q \v 4 ਸੋ ਮੈਂ ਆਪਣੇ ਜੀਵਨ ਵਿੱਚ ਤੈਨੂੰ ਮੁਬਾਰਕ ਆਖਾਂਗਾ, \q ਮੈਂ ਤੇਰਾ ਨਾਮ ਲੈ ਕੇ ਆਪਣੇ ਹੱਥ ਪਸਾਰਾਂਗਾ। \q \v 5 ਜਿਵੇਂ ਚਰਬੀ ਤੇ ਥਿੰਧਿਆਈ ਨਾਲ ਮੇਰਾ ਜੀਅ ਤ੍ਰਿਪਤ ਹੋਵੇਗਾ, \q ਅਤੇ ਜੈਕਾਰਿਆਂ ਦੇ ਬੁੱਲ੍ਹਾਂ ਨਾਲ ਮੇਰਾ ਮੂੰਹ ਤੇਰੀ ਉਸਤਤ ਕਰੇਗਾ, \q \v 6 ਜਿਸ ਵੇਲੇ ਮੈਂ ਆਪਣੇ ਵਿਛਾਉਣੇ ਉੱਤੇ ਤੈਨੂੰ ਯਾਦ ਕਰਦਾ ਹਾਂ, \q ਅਤੇ ਰਾਤ ਦੇ ਪਹਿਰਾਂ ਵਿੱਚ ਤੇਰਾ ਧਿਆਨ ਕਰਦਾ ਹਾਂ। \q \v 7 ਤੂੰ ਮੇਰਾ ਸਹਾਇਕ ਹੋਇਆ ਹੈਂ, \q ਤੇਰੇ ਖੰਭਾਂ ਦੀ ਛਾਂ ਹੇਠ ਮੈਂ ਜੈਕਾਰੇ ਗਜਾਵਾਂਗਾ। \q \v 8 ਮੇਰਾ ਜੀਅ ਤੇਰੇ ਪਿੱਛੇ-ਪਿੱਛੇ ਲੱਗਿਆ ਹੋਇਆ ਹੈ, \q ਤੇਰਾ ਸੱਜਾ ਹੱਥ ਮੈਨੂੰ ਸੰਭਾਲਦਾ ਹੈ। \q \v 9 ਜਿਹੜੇ ਮੇਰੀ ਜਾਨ ਦੀ ਬਰਬਾਦੀ ਚਾਹੁੰਦੇ ਹਨ, \q ਓਹ ਧਰਤੀ ਦੇ ਹੇਠਲੇ ਥਾਵਾਂ ਵਿੱਚ ਚੱਲੇ ਜਾਣਗੇ। \q \v 10 ਓਹ ਤਲਵਾਰ ਦੇ ਹਵਾਲੇ ਕੀਤੇ ਜਾਣਗੇ, \q ਓਹ ਗਿੱਦੜਾਂ ਦੇ ਹਿੱਸੇ ਆਉਣਗੇ। \q \v 11 ਪਰ ਪਾਤਸ਼ਾਹ ਪਰਮੇਸ਼ੁਰ ਵਿੱਚ ਅਨੰਦ ਹੋਵੇਗਾ, \q ਹਰੇਕ ਜਿਹੜਾ ਉਸ ਦੀ ਸਹੁੰ ਖਾਂਦਾ ਹੈ ਮਾਣ ਕਰੇਗਾ, \q ਪਰ ਛਲੀਆਂ ਦੇ ਮੂੰਹ ਬੰਦ ਕੀਤੇ ਜਾਣਗੇ। \c 64 \s ਗੁਪਤ ਵੈਰੀਆਂ ਤੋਂ ਰੱਖਿਆ ਲਈ ਪ੍ਰਾਰਥਨਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ। \p \q \v 1 ਹੇ ਪਰਮੇਸ਼ੁਰ, ਮੇਰੀ ਫ਼ਰਿਆਦ ਦੀ ਅਵਾਜ਼ ਸੁਣ, \q ਮੇਰੀ ਜਾਨ ਨੂੰ ਵੈਰੀ ਦੇ ਡਰ ਤੋਂ ਛੁਡਾ। \q \v 2 ਬਦਕਾਰਾਂ ਦੇ ਗੁਪਤ ਮਤੇ ਤੋਂ \q ਅਤੇ ਕੁਕਰਮੀਆਂ ਦੀ ਹਲਚਲ ਤੋਂ ਮੈਨੂੰ ਲੁਕਾ, \q \v 3 ਜਿਨ੍ਹਾਂ ਨੇ ਆਪਣੀ ਜੀਭ ਤਲਵਾਰ ਵਾਂਗੂੰ ਤਿੱਖੀ ਕੀਤੀ ਹੈ \q ਅਤੇ ਆਪਣੇ ਕੌੜੇ ਬਚਨਾਂ ਨੂੰ ਆਪਣੇ ਤੀਰਾਂ ਦਾ ਨਿਸ਼ਾਨਾ ਲਿਆ ਹੈ, \q \v 4 ਕਿ ਗੁਪਤ ਥਾਵਾਂ ਵਿੱਚ ਸੰਪੂਰਨ ਮਨੁੱਖ ਉੱਤੇ ਚਲਾਉਣ, \q ਓਹ ਅਚਾਨਕ ਚਲਾਉਂਦੇ ਹਨ ਅਤੇ ਡਰਦੇ ਨਹੀਂ। \q \v 5 ਓਹ ਆਪਣੇ ਆਪ ਨੂੰ ਬੁਰੀ ਗੱਲ ਲਈ ਤਕੜਿਆਂ ਕਰਦੇ ਹਨ, \q ਓਹ ਫੰਦੇ ਲੁਕਾਉਣ ਦਾ ਉਪਾਓ ਕਰਦੇ ਹਨ \q ਅਤੇ ਆਖਦੇ ਹਨ, ਭਲਾ, ਕੌਣ ਸਾਨੂੰ\f + \fr 64:5 \fr*\ft ਉਹਨਾਂ ਨੂੰ \ft*\f* ਵੇਖੇਗਾ? \q \v 6 ਓਹ ਸ਼ਰਾਰਤਾਂ ਨੂੰ ਭਾਲਦੇ ਹਨ, \q “ਅਸੀਂ ਇੱਕ ਪੱਕਾ ਖੋਜ ਕੱਢਿਆ ਹੈ!” \q ਕਿਉਂ ਜੋ ਮਨੁੱਖ ਦੇ ਮਨ ਦੇ ਵਿਚਾਰ ਅਤੇ ਅੰਦਰਲਾ ਦਿਲ ਡੂੰਘਾ ਹੈ। \q \v 7 ਪਰ ਪਰਮੇਸ਼ੁਰ ਉਨ੍ਹਾਂ ਉੱਤੇ ਅਚਾਨਕ ਤੀਰ ਚਲਾਵੇਗਾ, \q ਓਹ ਫੱਟੜ ਹੋ ਜਾਣਗੇ, \q \v 8 ਓਹ ਠੇਡੇ ਖਾਣਗੇ, ਉਨ੍ਹਾਂ ਦੀ ਰਸਨਾ ਉਨ੍ਹਾਂ ਦੇ ਹੀ ਵਿਰੁੱਧ ਹੋਵੇਗੀ, \q ਸਭ ਵੇਖਣ ਵਾਲੇ ਭੱਜ ਜਾਣਗੇ। \q \v 9 ਸਾਰੇ ਆਦਮੀ ਡਰਨਗੇ, \q ਅਤੇ ਪਰਮੇਸ਼ੁਰ ਦਾ ਕੰਮ ਦੱਸਣਗੇ, \q ਅਤੇ ਉਹ ਦੇ ਕਾਰਜ ਉੱਤੇ ਧਿਆਨ ਕਰਨਗੇ। \q \v 10 ਧਰਮੀ ਯਹੋਵਾਹ ਵਿੱਚ ਅਨੰਦ ਹੋਵੇਗਾ, \q ਅਤੇ ਉਸ ਦੀ ਸ਼ਰਨ ਆਵੇਗਾ, \q ਅਤੇ ਸਾਰੇ ਸਿੱਧੇ ਮਨ ਵਾਲੇ ਯਹੋਵਾਹ ਦੀ ਵਡਿਆਈ ਕਰਨਗੇ। \c 65 \s ਪਰਮੇਸ਼ੁਰ ਦੀ ਉਸਤਤ ਅਤੇ ਧੰਨਵਾਦ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ, ਗੀਤ। \q \v 1 ਹੇ ਪਰਮੇਸ਼ੁਰ, ਸੀਯੋਨ ਵਿੱਚ ਤੇਰੇ ਲਈ ਸਬਰ ਹੀ ਉਸਤਤ ਹੈ, \q ਅਤੇ ਤੇਰੇ ਲਈ ਸੁੱਖਣਾ ਪੂਰੀ ਕੀਤੀ ਜਾਵੇਗੀ। \q \v 2 ਹੇ ਪ੍ਰਾਰਥਨਾ ਦੇ ਸੁਣਨ ਵਾਲੇ, \q ਸਾਰੇ ਬਸ਼ਰ ਤੇਰੇ ਕੋਲ ਆਉਣਗੇ। \q \v 3 ਬੁਰੀਆਂ ਗੱਲਾਂ ਮੇਰੇ ਉੱਤੇ ਪਰਬਲ ਹੁੰਦੀਆਂ ਹਨ, \q ਤੂੰ ਸਾਡੇ ਅਪਰਾਧਾਂ ਨੂੰ ਕੱਜ ਲਵੇਂਗਾ। \q \v 4 ਧੰਨ ਹੈ ਉਹ ਜਿਹ ਨੂੰ ਤੂੰ ਚੁਣਦਾ ਤੇ ਆਪਣੇ ਨੇੜੇ ਲਿਆਉਂਦਾ ਹੈਂ, \q ਕਿ ਉਹ ਤੇਰੇ ਦਰਬਾਰ ਵਿੱਚ ਰਹੇ, \q ਅਸੀਂ ਤੇਰੇ ਭਵਨ ਅਰਥਾਤ ਤੇਰੀ ਪਵਿੱਤਰ ਹੈਕਲ ਦੀ ਭਲਿਆਈ ਨਾਲ ਤ੍ਰਿਪਤ ਹੋਵਾਂਗੇ। \q \v 5 ਹੇ ਪਰਮੇਸ਼ੁਰ ਸਾਡੇ ਮੁਕਤੀਦਾਤੇ, \q ਤੂੰ ਧਰਤੀ ਦੀਆਂ ਚਹੁੰ ਕੂਟਾਂ ਨਾਲੋਂ ਦੂਰ ਦੇ ਸਮੁੰਦਰ ਵਾਲਿਆਂ ਦੀ ਆਸ ਹੈਂ, \q ਤੂੰ ਧਰਮ ਨਾਲ ਭਿਆਨਕ ਕੰਮਾਂ ਦੇ ਦੁਆਰਾ ਸਾਨੂੰ ਉੱਤਰ ਦੇਵੇਂਗਾ! \q \v 6 ਤੂੰ ਆਪਣੀ ਸ਼ਕਤੀ ਨਾਲ ਪਹਾੜਾਂ ਨੂੰ ਦ੍ਰਿੜ੍ਹ ਕਰਦਾ ਹੈਂ, \q ਤੇਰਾ ਲੱਕ ਬਲ ਨਾਲ ਬੰਨਿਆ ਹੋਇਆ ਹੈ। \q \v 7 ਤੂੰ ਸਮੁੰਦਰਾਂ ਦੇ ਰੌਲ਼ੇ ਨੂੰ ਅਤੇ ਉਨ੍ਹਾਂ ਦੀਆਂ ਠਾਠਾਂ ਦੇ ਰੌਲ਼ੇ ਨੂੰ \q ਅਤੇ ਲੋਕਾਂ ਦੀ ਹਲਚਲ ਨੂੰ ਥਮਾ ਦਿੰਦਾ ਹੈਂ, \q \v 8 ਨਾਲੇ ਓੜਕ ਦੀਆਂ ਹੱਦਾਂ ਦੇ ਵਾਸੀ ਤੇਰੇ ਨਿਸ਼ਾਨਾਂ ਤੋਂ ਡਰ ਜਾਂਦੇ ਹਨ, \q ਤੂੰ ਸਵੇਰ ਤੇ ਸੰਝ ਦੇ ਆਉਣ ਤੋਂ ਜੈਕਾਰਾ ਗਜਾਉਂਦਾ ਹੈਂ। \q \v 9 ਤੂੰ ਧਰਤੀ ਦੀ ਸੁੱਧ ਲੈਂਦਾ ਅਤੇ ਉਹ ਨੂੰ ਰੇਲ-ਪੇਲ ਕਰਦਾ ਹੈਂ, \q ਤੂੰ ਉਹ ਨੂੰ ਦੱਬ ਕੇ ਹਰਿਆ-ਭਰਿਆ ਕਰਦਾ ਹੈਂ, \q ਪਰਮੇਸ਼ੁਰ ਦੀ ਨਦੀ ਪਾਣੀ ਨਾਲ ਭਰੀ ਹੋਈ ਹੈ, \q ਇਸੇ ਤਰ੍ਹਾਂ ਧਰਤੀ ਨੂੰ ਤਿਆਰ ਕਰ ਕੇ ਉਨ੍ਹਾਂ ਲਈ ਅੰਨ ਤਿਆਰ ਕਰਦਾ ਹੈਂ। \q \v 10 ਤੂੰ ਉਹ ਦੇ ਸਿਆੜਾਂ ਦੀ ਡੰਝ ਲਾਹ ਦਿੰਦਾ ਹੈਂ, \q ਤੂੰ ਉਹ ਦੀਆਂ ਵੱਟਾਂ ਨੂੰ ਪੱਧਰੀਆਂ ਕਰਦਾ ਹੈਂ, \q ਤੂੰ ਉਹ ਨੂੰ ਮੀਂਹ ਨਾਲ ਨਰਮ ਕਰਦਾ ਹੈਂ, \q ਤੂੰ ਉਹ ਦੇ ਪੁੰਗਰਨ ਵਿੱਚ ਬਰਕਤ ਦਿੰਦਾ ਹੈਂ। \q \v 11 ਤੂੰ ਆਪਣੀ ਨੇਕੀ ਦਾ ਮੁਕਟ ਸਾਲ ਦੇ ਉੱਤੇ ਧਰਦਾ ਹੈਂ, \q ਅਤੇ ਤੇਰੀਆਂ ਲੀਹਾਂ ਤੋਂ ਚਿਕਨਾਈ ਚੋਂਦੀ ਹੈ। \q \v 12 ਉਜਾੜ ਦੀਆਂ ਜੂਹਾਂ ਉੱਤੇ ਉਹ ਚੋਂਦੀ ਹੈ, \q ਅਤੇ ਪਹਾੜੀਆਂ ਦੇ ਲੱਕ ਖੁਸ਼ੀ ਨਾਲ ਬੱਧੇ ਹੋਏ ਹਨ। \q \v 13 ਜੂਹਾਂ ਇੱਜੜ ਨਾਲ ਕੱਜੀਆਂ ਗਈਆਂ, \q ਦੂਣਾ ਅੰਨ ਨਾਲ ਢੱਕੀਆਂ ਗਈਆਂ, \q ਓਹ ਖੁਸ਼ੀ ਦੇ ਲਲਕਾਰੇ ਮਾਰਦੀਆਂ ਹਨ ਅਤੇ ਗਾਉਂਦੀਆਂ ਹਨ। \c 66 \s ਧੰਨਵਾਦ ਅਤੇ ਉਸਤਤ ਦਾ ਗੀਤ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਭਜਨ, ਗੀਤ। \q \v 1 ਹੇ ਧਰਤੀ ਦੇ ਸਾਰੇ ਲੋਕੋ, ਪਰਮੇਸ਼ੁਰ ਦੇ ਲਈ ਲਲਕਾਰੋ, \q \v 2 ਉਹ ਦੇ ਨਾਮ ਦੀ ਮਹਿਮਾ ਦੇ ਭਜਨ ਕੀਰਤਨ ਕਰੋ, \q ਉਹ ਦੀ ਮਹਿਮਾ ਦੀ ਉਸਤਤ ਕਰੋ! \q \v 3 ਪਰਮੇਸ਼ੁਰ ਨੂੰ ਆਖੋ, ਵਾਹ, ਤੇਰੇ ਕੰਮ ਕੇਡੇ ਡਰਾਉਣੇ ਹਨ! \q ਤੇਰੀ ਮਹਾਂ ਸਮਰੱਥਾ ਦੇ ਕਾਰਨ ਤੇਰੇ ਵੈਰੀ ਤੇਰੇ ਅੱਗੇ ਹਿਚਕ ਕੇ ਆਉਣਗੇ! \q \v 4 ਸਾਰੀ ਧਰਤੀ ਦੇ ਲੋਕ ਤੈਨੂੰ ਮੱਥਾ ਟੇਕਣਗੇ \q ਤੇ ਤੈਨੂੰ ਗਾਉਣਗੇ, \q ਓਹ ਤੇਰੇ ਨਾਮ ਦੇ ਭਜਨ ਗਾਉਣਗੇ। ਸਲਹ। \q \v 5 ਆਓ, ਪਰਮੇਸ਼ੁਰ ਦੇ ਕੰਮਾਂ ਨੂੰ ਵੇਖੋ, \q ਆਦਮ ਵੰਸ਼ੀਆਂ ਦੀ ਵੱਲ ਉਹ ਦੀ ਕਰਨੀ ਭਿਆਨਕ ਹੈ। \q \v 6 ਉਹ ਨੇ ਸਮੁੰਦਰ ਨੂੰ ਥਲ ਬਣਾ ਦਿੱਤਾ, \q ਓਹ ਦਰਿਆ ਵਿੱਚੋਂ ਸੁੱਕੇ ਪੈਰੀਂ ਲੰਘ ਗਏ, \q ਉੱਥੇ ਅਸੀਂ ਉਹ ਦੇ ਵਿੱਚ ਨਿਹਾਲ ਹੋਏ। \q \v 7 ਉਹ ਆਪਣੀ ਸਮਰੱਥਾ ਨਾਲ ਸਦਾ ਤੱਕ ਰਾਜ ਕਰਦਾ ਹੈ, \q ਉਹ ਦੀਆਂ ਅੱਖਾਂ ਕੌਮਾਂ ਵੱਲ ਲੱਗੀਆਂ ਰਹਿੰਦੀਆਂ ਹਨ, \q ਆਕੀ ਲੋਕ ਸਿਰ ਨਾ ਚੁੱਕਣਗੇ!। ਸਲਹ। \q \v 8 ਹੇ ਲੋਕੋ, ਸਾਡੇ ਪਰਮੇਸ਼ੁਰ ਨੂੰ ਮੁਬਾਰਕ ਆਖੋ, \q ਉਹ ਦੇ ਜਸ ਦੇ ਸ਼ਬਦ ਸੁਣਾਓ, \q \v 9 ਜਿਸ ਨੇ ਸਾਡੀ ਜਾਨ ਨੂੰ ਜਿਉਂਦਿਆਂ ਰੱਖਿਆ ਹੈ, \q ਅਤੇ ਸਾਡੇ ਪੈਰਾਂ ਨੂੰ ਡੋਲਣ ਨਹੀਂ ਦਿੱਤਾ। \q \v 10 ਹੇ ਪਰਮੇਸ਼ੁਰ, ਤੂੰ ਤਾਂ ਸਾਨੂੰ ਪਰਖਿਆ ਹੈ, \q ਤੂੰ ਚਾਂਦੀ ਦੇ ਤਾਉਣ ਵਾਂਗੂੰ ਸਾਨੂੰ ਤਾਇਆ ਹੈ। \q \v 11 ਤੂੰ ਸਾਨੂੰ ਜਾਲ਼ ਵਿੱਚ ਲਿਆਇਆ, \q ਤੂੰ ਸਾਡੇ ਲੱਕਾਂ ਉੱਤੇ ਡਾਢਾ ਭਾਰ ਪਾ ਦਿੱਤਾ ਹੈ! \q \v 12 ਤੂੰ ਮਨੁੱਖਾਂ ਨੂੰ ਸਾਡੇ ਸਿਰਾਂ ਉੱਤੇ ਚੜ੍ਹਾ ਦਿੱਤਾ ਹੈ, \q ਅਸੀਂ ਅੱਗ ਅਤੇ ਪਾਣੀ ਦੇ ਵਿੱਚੋਂ ਦੀ ਲੰਘੇ, \q ਪਰ ਤੂੰ ਸਾਨੂੰ ਭਰਿਆ ਥਾਵਾਂ ਵਿੱਚ ਪਹੁੰਚਾ ਦਿੱਤਾ। \q \v 13 ਮੈਂ ਤੇਰੇ ਭਵਨ ਵਿੱਚ ਹੋਮ ਦੀਆਂ ਬਲੀਆਂ ਨਾਲ ਆਵਾਂਗਾ, \q ਮੈਂ ਆਪਣੀਆਂ ਸੁੱਖਣਾਂ ਤੇਰੇ ਅੱਗੇ ਪੂਰੀਆਂ ਕਰਾਂਗਾ, \q \v 14 ਜਿਹੜੀਆਂ ਮੇਰੇ ਬੁੱਲ੍ਹਾਂ ਤੋਂ ਨਿੱਕਲੀਆਂ, \q ਅਤੇ ਸੰਕਟ ਦੇ ਵੇਲੇ ਮੈਂ ਆਪਣੇ ਮੂੰਹੋਂ ਮੰਨਿਆ। \q \v 15 ਮੈਂ ਤੈਨੂੰ ਹੋਮ ਦੀਆਂ ਬਲੀਆਂ ਲਈ \q ਮੋਟੇ-ਮੋਟੇ ਪਸ਼ੂਆਂ ਨੂੰ ਛੱਤ੍ਰਿਆਂ ਦੀ ਧੂਪ ਨਾਲ ਚੜ੍ਹਾਵਾਂਗਾ। ਸਲਹ। \q \v 16 ਪਰਮੇਸ਼ੁਰ ਦਾ ਭੈਅ ਰੱਖਣ ਵਾਲਿਓ, ਆਓ, ਸੁਣੋ, \q ਅਤੇ ਮੈਂ ਤੁਹਾਨੂੰ ਦੱਸਾਂਗਾ ਕਿ ਉਹ ਨੇ ਮੇਰੀ ਜਾਨ ਲਈ ਕੀ ਕੁਝ ਕੀਤਾ ਹੈ। \q \v 17 ਮੈਂ ਮੂੰਹੋਂ ਉਹ ਨੂੰ ਪੁਕਾਰਿਆ, \q ਅਤੇ ਆਪਣੀ ਰਸਨਾ ਤੋਂ ਉਹ ਨੂੰ ਸਲਾਹਿਆ। \q \v 18 ਜੇ ਮੈਂ ਆਪਣੇ ਮਨ ਵਿੱਚ ਬਦੀ ਰੱਖਦਾ, \q ਤਾਂ ਪ੍ਰਭੂ ਮੇਰੀ ਪ੍ਰਾਰਥਨਾ ਨਾ ਸੁਣਦਾ। \q \v 19 ਪਰ ਪਰਮੇਸ਼ੁਰ ਨੇ ਸੱਚ-ਮੁੱਚ ਸੁਣਿਆ ਹੈ, \q ਉਹ ਨੇ ਮੇਰੀ ਪ੍ਰਾਰਥਨਾ ਦੀ ਅਵਾਜ਼ ਵੱਲ ਕੰਨ ਲਾਇਆ ਹੈ। \q \v 20 ਮੁਬਾਰਕ ਹੈ ਪਰਮੇਸ਼ੁਰ \q ਜਿਸ ਨੇ ਮੇਰੀ ਪ੍ਰਾਰਥਨਾ ਨੂੰ ਰੱਦ ਨਾ ਕੀਤਾ, \q ਨਾ ਆਪਣੀ ਦਯਾ ਨੂੰ ਮੈਥੋਂ ਰੋਕਿਆ। \c 67 \s ਧੰਨਵਾਦ ਦਾ ਗੀਤ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਤਾਰ ਵਾਲੇ ਵਾਜਿਆਂ ਨਾਲ ਭਜਨ, ਗੀਤ। \p \q \v 1 ਪਰਮੇਸ਼ੁਰ ਸਾਡੇ ਉੱਤੇ ਦਯਾ ਕਰੇ ਅਤੇ ਸਾਨੂੰ ਬਰਕਤ ਦੇਵੇ, \q ਅਤੇ ਆਪਣਾ ਮੁਖੜਾ ਸਾਡੇ ਉੱਤੇ ਚਮਕਾਵੇ। ਸਲਹ। \q \v 2 ਤਾਂ ਜੋ ਤੇਰਾ ਰਾਹ ਧਰਤੀ ਉੱਤੇ, \q ਤੇਰੀ ਮੁਕਤੀ ਸਾਰੀਆਂ ਕੌਮਾਂ ਵਿੱਚ ਜਾਣੀ ਜਾਵੇ। \q \v 3 ਹੇ ਪਰਮੇਸ਼ੁਰ, ਲੋਕ ਤੈਨੂੰ ਸਲਾਹੁਣ, \q ਸਾਰੇ ਲੋਕ ਤੈਨੂੰ ਸਲਾਹੁਣ! \q \v 4 ਉੱਮਤਾਂ ਅਨੰਦ ਹੋਣ ਅਤੇ ਲਲਕਾਰਨ, \q ਕਿਉਂ ਜੋ ਤੂੰ ਲੋਕਾਂ ਦਾ ਧਰਮ ਨਾਲ ਨਿਆਂ ਕਰੇਂਗਾ, \q ਅਤੇ ਧਰਤੀ ਉੱਤੇ ਉੱਮਤਾਂ ਦੀ ਅਗਵਾਈ ਕਰੇਂਗਾ। ਸਲਹ। \q \v 5 ਹੇ ਪਰਮੇਸ਼ੁਰ, ਲੋਕ ਤੈਨੂੰ ਸਲਾਹੁਣ, \q ਸਾਰੇ ਲੋਕ ਤੈਨੂੰ ਸਲਾਹੁਣ! \q \v 6 ਭੋਂ ਨੇ ਆਪਣਾ ਹਾਸਿਲ ਦਿੱਤਾ ਹੈ, \q ਪਰਮੇਸ਼ੁਰ, ਹਾਂ, ਸਾਡਾ ਪਰਮੇਸ਼ੁਰ ਸਾਨੂੰ ਬਰਕਤ ਦੇਵੇਗਾ। \q \v 7 ਪਰਮੇਸ਼ੁਰ ਸਾਨੂੰ ਬਰਕਤ ਦੇਵੇਗਾ, \q ਅਤੇ ਧਰਤੀ ਦੀਆਂ ਚਾਰੇ ਕੂੰਟਾਂ ਉਸ ਦਾ ਭੈਅ ਮੰਨਣਗੀਆਂ!। \c 68 \s ਇਸਰਾਏਲ ਦਾ ਜਿੱਤ ਦਾ ਗੀਤ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ। \p \q \v 1 ਪਰਮੇਸ਼ੁਰ ਉੱਠੇ, ਉਹ ਦੇ ਵੈਰੀ ਛਿੰਨ ਭਿੰਨ ਹੋ ਜਾਣ, \q ਅਤੇ ਜਿਹੜੇ ਉਸ ਨਾਲ ਖਹਿ ਰੱਖਦੇ ਹਨ ਓਹ ਉਸ ਦੇ ਅੱਗੋਂ ਨੱਸ ਜਾਣ! \q \v 2 ਜਿਵੇਂ ਧੂੰਆਂ ਉੱਡ ਜਾਂਦਾ ਹੈ ਤਿਵੇਂ ਤੂੰ ਉਹਨਾਂ ਨੂੰ ਉਡਾ ਦੇ, \q ਅਤੇ ਜਿਵੇਂ ਅੱਗ ਦੇ ਸਾਹਮਣੇ ਮੋਮ ਪੰਘਰ ਜਾਂਦੀ ਹੈ, \q ਤਿਵੇਂ ਦੁਸ਼ਟ ਪਰਮੇਸ਼ੁਰ ਦੇ ਸਾਹਮਣਿਓਂ ਨਾਸ ਹੋ ਜਾਣ! \q \v 3 ਪਰ ਧਰਮੀ ਅਨੰਦ ਹੋਣ, ਓਹ ਪਰਮੇਸ਼ੁਰ ਦੇ ਅੱਗੇ ਬਾਗ-ਬਾਗ ਹੋਣ, \q ਓਹ ਅਨੰਦਤਾਈ ਨਾਲ ਖੁਸ਼ੀ ਮਨਾਉਣ! \q \v 4 ਪਰਮੇਸ਼ੁਰ ਲਈ ਗਾਓ, ਉਹ ਦੇ ਨਾਮ ਦੇ ਭਜਨ ਗਾਓ, \q ਥਲਾਂ ਵਿੱਚ ਸਵਾਰ\f + \fr 68:4 \fr*\ft ਬੱਦਲਾਂ ਤੇ ਸਵਾਰ \ft*\f* ਲਈ ਇੱਕ ਸ਼ਾਹੀ ਸੜਕ ਬਣਾਓ, \q ਉਹ ਦਾ ਨਾਮ ਯਾਹ ਹੈ, \q ਉਹ ਦੇ ਅੱਗੇ ਬਾਗ-ਬਾਗ ਹੋ ਜਾਓ! \q \v 5 ਯਤੀਮਾਂ ਦਾ ਪਿਤਾ ਅਤੇ ਵਿਧਵਾ ਦੀ ਰੱਖਿਆ\f + \fr 68:5 \fr*\ft ਨਿਆਂ \ft*\f* ਕਰਨ ਵਾਲਾ ਪਰਮੇਸ਼ੁਰ \q ਆਪਣੇ ਪਵਿੱਤਰ ਨਿਵਾਸ ਵਿੱਚ ਹੈ। \q \v 6 ਪਰਮੇਸ਼ੁਰ ਇਕੱਲੇ ਨੂੰ ਘਰਾਣੇ ਵਿੱਚ ਵਸਾਉਂਦਾ ਹੈ, \q ਉਹ ਗ਼ੁਲਾਮਾਂ ਨੂੰ ਭਾਗਵਾਨੀ ਵਿੱਚ ਕੱਢਦਾ ਹੈ, \q ਪਰ ਆਕੀ ਸੁੱਕੀ ਸੜੀ ਧਰਤੀ ਵਿੱਚ ਹੀ ਵੱਸਦੇ ਹਨ। \q \v 7 ਹੇ ਪਰਮੇਸ਼ੁਰ, ਜਦ ਤੂੰ ਆਪਣੇ ਲੋਕਾਂ ਦੇ ਅੱਗੇ-ਅੱਗੇ ਤੁਰਿਆ, \q ਜਦ ਤੂੰ ਥਲ ਦੇ ਵਿੱਚੋਂ ਦੀ ਲੰਘ ਗਿਆ,। ਸਲਹ। \q \v 8 ਤਦ ਧਰਤੀ ਕੰਬ ਉੱਠੀ, \q ਅਕਾਸ਼ ਵੀ ਪਰਮੇਸ਼ੁਰ ਦੇ ਅੱਗੇ ਚੋ ਪਏ, \q ਉੱਥੇ ਸੀਨਈ ਵੀ ਪਰਮੇਸ਼ੁਰ, ਇਸਰਾਏਲ ਦੇ ਪਰਮੇਸ਼ੁਰ ਦੇ ਅੱਗੇ ਕੰਬ ਉੱਠੀ। \q \v 9 ਹੇ ਪਰਮੇਸ਼ੁਰ, ਤੂੰ ਡਾਢੀ ਵਰਖਾ ਵਰ੍ਹਾਈ, \q ਅਤੇ ਆਪਣੇ ਮਿਰਾਸ ਨੂੰ ਜਾਂ ਉਹ ਥੱਕੀ ਹੋਈ ਸੀ ਕਾਇਮ ਕੀਤਾ। \q \v 10 ਤੇਰੀ ਪਰਜਾ ਉਸ ਵਿੱਚ ਵੱਸੀ, ਤੂੰ, \q ਹੇ ਪਰਮੇਸ਼ੁਰ, ਆਪਣੀ ਭਲਿਆਈ ਨਾਲ ਮਸਕੀਨਾਂ ਦੀ ਸੇਵਾ ਕੀਤੀ। \q \v 11 ਪ੍ਰਭੂ ਹੁਕਮ ਦਿੰਦਾ ਹੈ, \q ਖ਼ਬਰ ਦੇਣ ਵਾਲਿਆਂ ਦਾ ਵੱਡਾ ਦਲ ਹੈ, \q \v 12 “ਸੈਨਾਂ ਦੇ ਰਾਜੇ ਨੱਠ ਜਾਂਦੇ, ਓਹ ਨੱਠ ਜਾਂਦੇ ਹਨ!” \q ਅਤੇ ਘਰ ਵਾਲੀ ਲੁੱਟ ਦਾ ਮਾਲ ਵੰਡਦੀ ਹੈ। \q \v 13 ਭਾਵੇਂ ਤੁਸੀਂ ਭੇਡਾਂ ਦੇ ਵਾੜਿਆਂ ਵਿੱਚ ਲੰਮੇ ਪਏ ਰਹੋ, \q ਤਾਂ ਵੀ ਘੁੱਗੀ ਦੇ ਖੰਭ ਚਾਂਦੀ ਨਾਲ \q ਅਤੇ ਉਹ ਦੇ ਪਰ ਪੀਲੇ ਸੋਨੇ ਨਾਲ ਮੜ੍ਹੇ ਜਾਂਦੇ ਹਨ। \q \v 14 ਜਦ ਸਰਬ ਸ਼ਕਤੀਮਾਨ ਨੇ ਉਸ ਥਾਂ ਵਿੱਚ ਰਾਜਿਆਂ ਨੂੰ ਖਿੰਡਾ ਦਿੱਤਾ, \q ਤਾਂ ਜਾਣੋ, ਸਲਮੋਨ ਉੱਤੇ ਬਰਫ਼ ਪੈ ਗਈ! \q \v 15 ਬਾਸ਼ਾਨ ਦਾ ਪਰਬਤ ਪਰਮੇਸ਼ੁਰ ਦਾ ਪਰਬਤ ਹੈ, \q ਬਾਸ਼ਾਨ ਦਾ ਪਰਬਤ ਚੋਟੀਆਂ ਦਾ ਪਰਬਤ ਹੈ। \q \v 16 ਹੇ ਚੋਟੀਆਂ ਦੇ ਪਰਬਤੋਂ ਤੁਸੀਂ ਉਸ ਪਰਬਤ ਵੱਲ ਜਿਸ ਨੂੰ ਪਰਮੇਸ਼ੁਰ ਨੇ ਵੱਸਣ ਲਈ ਪਸੰਦ ਕੀਤਾ ਹੈ \q ਕਿਉਂ ਈਰਖਾ ਨਾਲ ਤੱਕਦੇ ਹੋ? \q ਯਹੋਵਾਹ ਸਦਾ ਤੱਕ ਉਸ ਵਿੱਚ ਵੱਸੇਗਾ। \q \v 17 ਪਰਮੇਸ਼ੁਰ ਦੇ ਰਥ ਵੀਹ ਹਜ਼ਾਰ ਸਗੋਂ ਹਜ਼ਾਰਾਂ ਹਜ਼ਾਰ ਹਨ, \q ਪ੍ਰਭੂ ਉਨ੍ਹਾਂ ਦੇ ਵਿੱਚ ਹੈ \q ਜਿਵੇਂ ਸੀਨਈ ਪਵਿੱਤਰ ਸਥਾਨ ਵਿੱਚ ਹੈ। \q \v 18 ਤੂੰ ਉਤਾਹਾਂ ਉਠਾਇਆ ਗਿਆ, ਤੂੰ ਬੰਦੀਆਂ ਨੂੰ ਬੰਨ੍ਹ ਲਿਆ, \q ਤੂੰ ਆਦਮੀਆਂ ਵਿੱਚ ਸਗੋਂ ਆਕੀਆਂ ਵਿੱਚ ਵੀ ਦਾਨ ਲਏ, \q ਕਿ ਯਾਹ ਪਰਮੇਸ਼ੁਰ ਉੱਥੇ ਵੱਸੇ। \q \v 19 ਪ੍ਰਭੂ ਮੁਬਾਰਕ ਹੋਵੇ ਜਿਹੜਾ ਰੋਜ਼ ਦਿਹਾੜੇ ਸਾਡਾ ਭਾਰ ਚੁੱਕ ਲੈਂਦਾ ਹੈ, \q ਉਹੋ ਸਾਡਾ ਮੁਕਤੀਦਾਤਾ ਪਰਮੇਸ਼ੁਰ ਹੈ!। ਸਲਹ। \q \v 20 ਪਰਮੇਸ਼ੁਰ ਸਾਡੇ ਲਈ ਬਚਾਵਾਂ ਦਾ ਪਰਮੇਸ਼ੁਰ ਹੈ, \q ਪ੍ਰਭੂ ਯਹੋਵਾਹ ਵੱਲੋਂ ਹੀ ਮੌਤ ਤੋਂ ਰਿਹਾਈ ਹੈ। \q \v 21 ਪਰਮੇਸ਼ੁਰ ਜ਼ਰੂਰ ਆਪਣੇ ਵੈਰੀਆਂ ਦੇ ਸਿਰ ਨੂੰ, \q ਨਾਲੇ ਖੁਲ੍ਹੇ ਦੋਸ਼ੀ ਦੇ ਵਾਲਾਂ ਵਾਲੀ ਖੋਪੜੀ ਨੂੰ ਭੰਨ ਸੁੱਟੇਗਾ! \q \v 22 ਪ੍ਰਭੂ ਨੇ ਫ਼ਰਮਾਇਆ ਕਿ ਮੈਂ ਉਨ੍ਹਾਂ ਨੂੰ ਬਾਸ਼ਾਨ ਤੋਂ ਮੋੜ ਲਿਆਵਾਂਗਾ, \q ਮੈਂ ਸਮੁੰਦਰ ਦੀਆਂ ਡੁੰਘਿਆਈਆਂ ਤੋਂ ਮੋੜ ਲਿਆਵਾਂਗਾ, \q \v 23 ਤਾਂ ਜੋ ਤੂੰ ਆਪਣੇ ਪੈਰ ਨੂੰ ਲਹੂ ਵਿੱਚ ਡੋਬੇਂ, \q ਅਤੇ ਤੇਰੇ ਕੁੱਤਿਆਂ ਦੀ ਜੀਭ ਦਾ ਲੁਕਮਾ ਵੈਰੀਆਂ ਵਿੱਚੋਂ ਹੋਵੇ! \q \v 24 ਹੇ ਪਰਮੇਸ਼ੁਰ, ਉਨ੍ਹਾਂ ਨੇ ਤੇਰੇ ਜਲੂਸ ਨੂੰ ਵੇਖਿਆ, \q ਪਵਿੱਤਰ ਸਥਾਨ ਵਿੱਚ ਮੇਰੇ ਪਰਮੇਸ਼ੁਰ, ਮੇਰੇ ਪਾਤਸ਼ਾਹ ਦੇ ਜਲੂਸ ਨੂੰ। \q \v 25 ਗਵੱਈਏ ਅੱਗੇ-ਅੱਗੇ ਅਤੇ ਵਜੰਤਰੀ ਪਿੱਛੇ-ਪਿੱਛੇ ਚੱਲਦੇ, \q ਜੁਆਨ ਤੀਵੀਆਂ ਵਿਚਕਾਰ ਡੱਫਾਂ ਵਜਾਉਂਦੀਆਂ ਜਾਂਦੀਆਂ ਸਨ। \q \v 26 ਤੁਸੀਂ ਜਿਹੜੇ ਇਸਰਾਏਲ ਦੇ ਸੋਤੇ\f + \fr 68:26 \fr*\ft ਵੰਸ਼\ft*\f* ਤੋਂ ਹੋ, \q ਸੰਗਤਾਂ ਵਿੱਚ ਪ੍ਰਭੂ ਪਰਮੇਸ਼ੁਰ ਨੂੰ ਧੰਨ ਆਖੋ! \q \v 27 ਉੱਥੇ ਛੋਟਾ ਬਿਨਯਾਮੀਨ ਉਨ੍ਹਾਂ ਦਾ ਹਾਕਮ ਹੈ, \q ਯਹੂਦਾਹ ਦੇ ਸਰਦਾਰ ਆਪਣੀਆਂ ਟੋਲੀਆਂ ਸਣੇ, \q ਜ਼ਬੂਲੁਨ ਦੇ ਸਰਦਾਰ ਅਤੇ ਨਫ਼ਤਾਲੀ ਦੇ ਸਰਦਾਰ ਵੀ। \q \v 28 ਤੇਰੇ ਪਰਮੇਸ਼ੁਰ ਨੇ ਤੇਰੇ ਬਲ ਦੀ ਆਗਿਆ\f + \fr 68:28 \fr*\ft ਆਪਣੇ ਬਲ ਨੂੰ ਵਿਖਾ \ft*\f* ਕੀਤੀ ਹੈ, \q ਹੇ ਪਰਮੇਸ਼ੁਰ, ਜੋ ਕੁਝ ਤੂੰ ਸਾਡੇ ਲਈ ਕੀਤਾ ਹੈ ਉਹ ਨੂੰ ਦ੍ਰਿੜ੍ਹ ਕਰ! \q \v 29 ਤੇਰੀ ਹੈਕਲ ਦੇ ਕਾਰਨ ਜੋ ਯਰੂਸ਼ਲਮ ਵਿੱਚ ਹੈ \q ਰਾਜੇ ਤੇਰੇ ਲਈ ਭੇਟ ਲਿਆਉਣਗੇ। \q \v 30 ਕਾਨਿਆਂ ਦੇ ਦਰਿੰਦੇ ਨੂੰ ਝਿੜਕ ਦੇ, \q ਨਾਲੇ ਬਲ਼ਦਾਂ ਦੇ ਵੱਗ ਨੂੰ ਲੋਕਾਂ ਦੇ ਵੱਛਿਆਂ ਸਣੇ, \q ਜਿਹੜੇ ਚਾਂਦੀ ਦੇ ਟੁੱਕੜੇ ਮਿੱਧਦੇ ਹਨ! \q ਜਿਹੜੇ ਲੋਕ ਲੜਾਈ ਪਸੰਦ ਕਰਦੇ ਹਨ, ਉਹ ਨੇ ਉਨ੍ਹਾਂ ਨੂੰ ਖਿੰਡਾ ਦਿੱਤਾ। \q \v 31 ਮਿਸਰ ਤੋਂ ਰਈਸ ਆਉਣਗੇ, \q ਕੂਸ਼ ਸ਼ਿਤਾਬੀ ਆਪਣੇ ਹੱਥ ਪਰਮੇਸ਼ੁਰ ਵੱਲ ਪਸਾਰੇਗਾ। \q \v 32 ਹੇ ਧਰਤੀ ਦੀਓ ਰਾਜਧਾਨੀਓ, \q ਪਰਮੇਸ਼ੁਰ ਲਈ ਗਾਓ, ਪ੍ਰਭੂ ਲਈ ਭਜਨ ਕੀਰਤਨ ਕਰੋ। ਸਲਹ। \q \v 33 ਜਿਹੜਾ ਮੁੱਢੋਂ ਅਕਾਸ਼ਾਂ ਦੇ ਅਕਾਸ਼ ਉੱਤੇ ਸਵਾਰ ਹੈ, \q ਵੇਖੋ, ਉਹ ਆਪਣੀ ਅਵਾਜ਼, ਇੱਕ ਜ਼ੋਰ ਵਾਲੀ ਅਵਾਜ਼ ਸੁਣਾਉਂਦਾ ਹੈ। \q \v 34 ਤੁਸੀਂ ਪਰਮੇਸ਼ੁਰ ਦੀ ਸਮਰੱਥਾ ਨੂੰ ਮੰਨੋ, \q ਉਹ ਦਾ ਪਰਤਾਪ ਇਸਰਾਏਲ ਉੱਤੇ ਹੈ, \q ਅਤੇ ਉਹ ਦੀ ਸਮਰੱਥਾ ਅਕਾਸ਼ ਮੰਡਲ ਵਿੱਚ ਹੈ। \q \v 35 ਹੇ ਪਰਮੇਸ਼ੁਰ, ਤੂੰ ਆਪਣਿਆਂ ਪਵਿੱਤਰ ਥਾਵਾਂ ਵਿੱਚ ਭਿਆਨਕ ਹੈਂ, \q ਇਸਰਾਏਲ ਦਾ ਪਰਮੇਸ਼ੁਰ ਉਹੋ ਪਰਮੇਸ਼ੁਰ ਹੈ ਜਿਹੜਾ ਆਪਣੀ ਪਰਜਾ ਨੂੰ ਸਮਰੱਥਾ ਅਤੇ ਸ਼ਕਤੀ ਦਿੰਦਾ ਹੈ। \q ਪਰਮੇਸ਼ੁਰ ਮੁਬਾਰਕ ਹੋਵੇ!। \c 69 \s ਸੰਕਟ ਵਿੱਚ ਸਹਾਇਤਾ ਲਈ ਪੁਕਾਰ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਸ਼ੇਸ਼ਤ੍ਰੀਮ ਰਾਗ ਵਿੱਚ ਦਾਊਦ ਦਾ ਗੀਤ। \q \v 1 ਹੇ ਪਰਮੇਸ਼ੁਰ ਮੈਨੂੰ ਬਚਾ ਲੈ, ਪਾਣੀ ਮੇਰੀ ਜਾਨ ਤੱਕ ਜੋ ਆਏ ਹਨ! \q \v 2 ਮੈਂ ਡਾਢੇ ਚਿੱਕੜ ਵਿੱਚ ਧੱਸ ਚੱਲਿਆ ਹਾਂ, ਜਿੱਥੇ ਖਲੋਤਾ ਨਹੀਂ ਜਾਂਦਾ, \q ਮੈਂ ਡੂੰਘੇ ਪਾਣੀ ਵਿੱਚ ਪੈ ਗਿਆ, ਜਿੱਥੇ ਹੜ੍ਹ ਮੇਰੇ ਉੱਤੋਂ ਦੀ ਲੰਘਦਾ ਜਾਂਦਾ ਹੈ। \q \v 3 ਮੈਂ ਪੁਕਾਰਦਾ ਪੁਕਾਰਦਾ ਥੱਕ ਗਿਆ, ਮੇਰਾ ਸੰਘ ਬਹਿ ਗਿਆ, \q ਆਪਣੇ ਪਰਮੇਸ਼ੁਰ ਨੂੰ ਉਡੀਕਦਿਆਂ-ਉਡੀਕਦਿਆਂ ਮੇਰੀਆਂ ਅੱਖੀਆਂ ਰਹਿ ਗਈਆਂ! \q \v 4 ਜਿਹੜੇ ਧਿਗਾਣੇ ਮੇਰੇ ਨਾਲ ਵੈਰ ਰੱਖਦੇ ਹਨ, \q ਓਹ ਮੇਰੇ ਸਿਰ ਦੇ ਵਾਲਾਂ ਨਾਲੋਂ ਵੀ ਬਹੁਤ ਹਨ, \q ਮੇਰੇ ਵਾਢੂ ਜਿਹੜੇ ਨਹੱਕ ਮੇਰੇ ਨਾਲ ਵੈਰ ਰੱਖਦੇ ਹਨ ਬਲਵੰਤ ਹਨ, \q ਜੋ ਮੈਂ ਨਹੀਂ ਲੁੱਟਿਆ, ਓਹ ਮੈਨੂੰ ਮੋੜਨਾ ਪਿਆ। \q \v 5 ਹੇ ਪਰਮੇਸ਼ੁਰ, ਤੂੰ ਮੇਰੀ ਮੂਰਖਤਾਈ ਨੂੰ ਜਾਣਦਾ ਹੈਂ, \q ਅਤੇ ਮੇਰੇ ਅਪਰਾਧ ਤੈਥੋਂ ਲੁਕੇ ਹੋਏ ਨਹੀਂ। \q \v 6 ਹੇ ਪ੍ਰਭੂ, ਸੈਨਾਂ ਦੇ ਯਹੋਵਾਹ, ਜਿਹੜੇ ਤੈਨੂੰ ਉਡੀਕਦੇ ਹਨ, ਓਹ ਮੇਰੇ ਕਾਰਨ ਲੱਜਿਆਵਾਨ ਨਾ ਹੋਣ! \q ਹੇ ਇਸਰਾਏਲ ਦੇ ਪਰਮੇਸ਼ੁਰ ਜਿਹੜੇ ਤੈਨੂੰ ਭਾਲਦੇ ਹਨ, ਉਨ੍ਹਾਂ ਦੇ ਮੇਰੇ ਕਾਰਨ ਮੂੰਹ ਕਾਲੇ ਨਾ ਹੋਣ!। \q \v 7 ਮੈਂ ਤੇਰੇ ਹੀ ਕਾਰਨ ਨਿੰਦਾ ਸਹੀ, \q ਲਾਜ ਨੇ ਮੇਰੇ ਮੂੰਹ ਨੂੰ ਢੱਕ ਲਿਆ ਹੈ। \q \v 8 ਮੈਂ ਆਪਣੇ ਭਰਾਵਾਂ ਵਿੱਚ ਬੇਗਾਨਾ, \q ਅਤੇ ਮਾਂ-ਜਾਇਆਂ ਵਿੱਚ ਗੈਰ ਹੋਇਆ ਹਾਂ, \q \v 9 ਕਿਉਂ ਜੋ ਤੇਰੇ ਘਰ ਦੀ ਗ਼ੈਰਤ ਮੈਨੂੰ ਖਾ ਗਈ ਹੈ, \q ਅਤੇ ਤੇਰੇ ਨਿੰਦਕਾਂ ਦੀਆਂ ਨਿੰਦਿਆਂ ਮੇਰੇ ਉੱਤੇ ਆ ਪਈਆਂ। \q \v 10 ਜਦ ਮੈਂ ਰੋ-ਰੋ ਕੇ ਅਤੇ ਵਰਤ ਰੱਖ ਕੇ ਆਪਣੀ ਜਾਨ ਨੂੰ ਖਪਾਇਆ\f + \fr 69:10 \fr*\ft ਨੀਵਾਂ ਕੀਤਾ\ft*\f*, \q ਤਾਂ ਇਹ ਵੀ ਮੇਰੇ ਲਈ ਨਿੰਦਿਆ ਦਾ ਕਾਰਨ ਹੋਇਆ! \q \v 11 ਜਦ ਮੈਂ ਤੱਪੜ ਆਪਣਾ ਬਿਸਤਰ ਬਣਾਇਆ, \q ਤਾਂ ਮੈਂ ਉਨ੍ਹਾਂ ਦੀ ਕਹਾਉਤ ਬਣਿਆ। \q \v 12 ਸ਼ਹਿਰ ਦੇ ਫਾਟਕ ਵਿੱਚ ਬੈਠਣ ਵਾਲੇ ਮੇਰੀ ਚਰਚਾ ਕਰਦੇ ਹਨ, \q ਅਤੇ ਸ਼ਰਾਬੀ ਮੇਰੇ ਉੱਤੇ ਸਿੱਠਾਂ ਜੋੜਦੇ ਹਨ। \q \v 13 ਪਰ ਹੇ ਯਹੋਵਾਹ, ਮੇਰੀ ਪ੍ਰਾਰਥਨਾ ਠੀਕ ਵੇਲੇ ਸਿਰ ਤੇਰੇ ਹੀ ਅੱਗੇ ਹੈ, \q ਹੇ ਪਰਮੇਸ਼ੁਰ, ਆਪਣੀ ਡਾਢੀ ਦਯਾ ਨਾਲ, \q ਅਤੇ ਆਪਣੇ ਸੱਚੇ ਬਚਾਓ ਨਾਲ ਮੈਨੂੰ ਉੱਤਰ ਦੇ। \q \v 14 ਮੈਨੂੰ ਚਿੱਕੜ ਵਿੱਚੋਂ ਕੱਢ ਲੈ ਕਿ ਮੈਂ ਖੁੱਭ ਨਾ ਜਾਂਵਾਂ, \q ਮੈਂ ਆਪਣੇ ਵੈਰੀਆਂ ਤੋਂ ਅਤੇ ਡੂੰਘੇ ਪਾਣੀਆਂ ਤੋਂ ਛੁਡਾਇਆ ਜਾਂਵਾਂ! \q \v 15 ਪਾਣੀ ਦੀ ਛੱਲ ਮੇਰੇ ਉੱਤੇ ਨਾ ਆ ਜਾਵੇ, \q ਨਾ ਡੂੰਘ ਮੈਨੂੰ ਨਿਗਲੇ, \q ਨਾ ਗੋਰ ਮੇਰੇ ਉੱਤੇ ਮੂੰਹ ਮੀਟ ਲਵੇ! \q \v 16 ਹੇ ਯਹੋਵਾਹ, ਮੈਨੂੰ ਉੱਤਰ ਦੇ ਕਿਉਂ ਜੋ ਤੇਰੀ ਦਯਾ ਭਲੀ ਹੈ, \q ਆਪਣੀਆਂ ਬੇਓੜਕ ਰਹਮਤਾਂ ਦੇ ਅਨੁਸਾਰ ਮੇਰੀ ਵੱਲ ਮੂੰਹ ਕਰ, \q \v 17 ਅਤੇ ਆਪਣੇ ਦਾਸ ਤੋਂ ਆਪਣਾ ਮੂੰਹ ਨਾ ਲੁਕਾ, \q ਕਿਉਂ ਜੋ ਮੈਂ ਡਾਢਾ ਔਖਾ ਹਾਂ! ਛੇਤੀ ਮੈਨੂੰ ਉੱਤਰ ਦੇ। \q \v 18 ਮੇਰੇ ਨੇੜੇ ਆ ਅਤੇ ਮੈਨੂੰ ਛੁਡਾ, \q ਅਤੇ ਮੇਰੀਆਂ ਵੈਰੀਆਂ ਦੇ ਕਾਰਨ ਮੈਨੂੰ ਛੁਟਕਾਰਾ ਦੇ! \q \v 19 ਮੇਰੀ ਨਿੰਦਿਆ, ਮੇਰੀ ਲਾਜ ਅਤੇ ਮੇਰੀ ਬੇਪਤੀ ਨੂੰ ਤੂੰ ਜਾਣਦਾ ਹੈਂ, \q ਮੇਰੇ ਸਭ ਵਿਰੋਧੀ ਤੇਰੇ ਅੱਗੇ ਹਨ। \q \v 20 ਨਿੰਦਿਆ ਦੇ ਨਾਲ ਮੇਰਾ ਦਿਲ ਟੁੱਟ ਗਿਆ ਹੈ ਅਤੇ ਮੈਂ ਮਾਂਦਾ ਹੋ ਗਿਆ, \q ਮੈਂ ਦਿਲਾਸਾ ਦੇਣ ਵਾਲੇ ਉਡੀਕਦਾ ਰਿਹਾ \q ਪਰ ਕੋਈ ਹੈ ਨਹੀਂ ਸੀ, \q ਅਤੇ ਧੀਰਜ ਦੇਣ ਵਾਲੇ, ਪਰ ਓਹ ਵੀ ਮੈਨੂੰ ਨਾ ਮਿਲੇ। \q \v 21 ਉਨ੍ਹਾਂ ਨੇ ਖਾਣ ਲਈ ਮੈਨੂੰ ਪਿੱਤ ਦਿੱਤਾ, \q ਅਤੇ ਤੇਹ ਦੇ ਵੇਲੇ ਮੈਨੂੰ ਸਿਰਕਾ ਪਿਆਇਆ। \q \v 22 ਉਨ੍ਹਾਂ ਦੀ ਮੇਜ਼ ਉਨ੍ਹਾਂ ਦੇ ਲਈ ਫ਼ਾਹੀ ਬਣ ਜਾਵੇ, \q ਅਤੇ ਜਦ ਉਹ ਸੁੱਖ-ਸਾਂਦ ਹਨ ਉਹ ਫੰਦਾ ਬਣ ਜਾਵੇ! \q \v 23 ਉਨ੍ਹਾਂ ਦੀਆਂ ਅੱਖਾਂ ਉੱਤੇ ਹਨ੍ਹੇਰਾ ਛਾ ਜਾਵੇ ਜੋ ਉਹ ਨਾ ਵੇਖਣ, \q ਅਤੇ ਉਨ੍ਹਾਂ ਦੇ ਲੱਕ ਸਦਾ ਕੰਬਦੇ ਰਹਿਣ! \q \v 24 ਆਪਣਾ ਰੋਹ ਉਨ੍ਹਾਂ ਉੱਤੇ ਢਾਲ਼ ਦੇ, \q ਅਤੇ ਤੇਰੇ ਕ੍ਰੋਧ ਦੀ ਤੇਜ਼ੀ ਉਨ੍ਹਾਂ ਨੂੰ ਫੜ ਲਵੇ! \q \v 25 ਉਨ੍ਹਾਂ ਦਾ ਡੇਰਾ ਉੱਜੜ ਜਾਵੇ, \q ਉਨ੍ਹਾਂ ਦੇ ਤੰਬੂਆਂ ਵਿੱਚ ਕੋਈ ਨਾ ਵੱਸੇ, \q \v 26 ਕਿਉਂ ਜੋ ਓਹ ਤੇਰੇ ਮਾਰੇ ਹੋਏ ਦਾ ਪਿੱਛਾ ਕਰਦੇ ਹਨ, \q ਅਤੇ ਤੇਰੇ ਘਾਇਲ ਕਿਤੇ ਹੋਇਆਂ ਦੇ ਦੁੱਖ ਦੀ ਚਰਚਾ ਕਰਦੇ ਹਨ! \q \v 27 ਤੂੰ ਉਨ੍ਹਾਂ ਦੀ ਬਦੀ ਉੱਤੇ ਬਦੀ ਵਧਾ, \q ਅਤੇ ਆਪਣੇ ਧਰਮ ਵਿੱਚ ਉਨ੍ਹਾਂ ਨੂੰ ਆਉਣ ਨਾ ਦੇ! \q \v 28 ਓਹ ਜੀਵਨ ਦੀ ਪੋਥੀ ਵਿੱਚੋਂ ਮੇਟ ਦਿੱਤੇ ਜਾਣ, \q ਅਤੇ ਧਰਮੀਆਂ ਨਾਲ ਲਿਖੇ ਨਾ ਜਾਣ!। \q \v 29 ਪਰ ਮੈਂ ਅਧੀਨ ਅਤੇ ਦੁਖੀ ਹਾਂ, \q ਹੇ ਪਰਮੇਸ਼ੁਰ, ਤੇਰਾ ਬਚਾਓ ਮੈਨੂੰ ਉੱਚਾ ਕਰ ਕੇ ਖਲ੍ਹਿਆਰੇ। \q \v 30 ਮੈਂ ਗੀਤ ਨਾਲ ਪਰਮੇਸ਼ੁਰ ਦੇ ਨਾਮ ਦੀ ਉਸਤਤ ਕਰਾਂਗਾ, \q ਅਤੇ ਧੰਨਵਾਦ ਨਾਲ ਉਹ ਦੀ ਵਡਿਆਈ ਕਰਾਂਗਾ, \q \v 31 ਅਤੇ ਇਹ ਯਹੋਵਾਹ ਨੂੰ ਬਲ਼ਦ ਨਾਲੋਂ, \q ਸਗੋਂ ਸਿੰਙ ਵਾਲੇ ਅਤੇ ਖੁਰ ਵਾਲੇ ਵੱਛੇ ਨਾਲੋਂ ਬਹੁਤਾ ਭਾਵੇਗਾ। \q \v 32 ਦੀਨ ਇਹ ਵੇਖ ਕੇ ਅਨੰਦ ਹੁੰਦੇ ਹਨ, \q ਪਰਮੇਸ਼ੁਰ ਦੇ ਤਾਲਿਬੋ, ਤੁਹਾਡਾ ਮਨ ਜਿਉਂਦਾ ਰਹੇ! \q \v 33 ਯਹੋਵਾਹ ਤਾਂ ਕੰਗਾਲਾਂ ਦੀ ਸੁਣਦਾ ਹੈ \q ਅਤੇ ਆਪਣੇ ਗ਼ੁਲਾਮਾਂ ਨੂੰ ਤੁੱਛ ਨਹੀਂ ਜਾਣਦਾ। \q \v 34 ਅਕਾਸ਼ ਅਤੇ ਧਰਤੀ ਉਸ ਦੀ ਉਸਤਤ ਕਰਨ, \q ਸਮੁੰਦਰ ਵੀ ਅਤੇ ਜੋ ਕੁਝ ਉਸ ਦੇ ਵਿੱਚ ਚੱਲਦਾ ਫਿਰਦਾ ਹੈ! \q \v 35 ਪਰਮੇਸ਼ੁਰ ਸੀਯੋਨ ਨੂੰ ਬਚਾਵੇਗਾ \q ਅਤੇ ਯਹੂਦਾਹ ਦੇ ਸ਼ਹਿਰ ਬਣਾਵੇਗਾ, \q ਅਤੇ ਓਹ ਉੱਥੇ ਵੱਸਣਗੇ ਤੇ ਉਸ ਨੂੰ ਆਪਣੇ ਕਬਜ਼ੇ ਵਿੱਚ ਰੱਖਣਗੇ, \q \v 36 ਅਤੇ ਉਹ ਦੇ ਦਾਸਾਂ ਦੀ ਅੰਸ ਉਸ ਦੀ ਵਾਰਿਸ ਹੋਵੇਗੀ, \q ਅਤੇ ਉਹ ਦੇ ਨਾਮ ਦੇ ਪ੍ਰੇਮੀ ਉਸ ਵਿੱਚ ਵੱਸਣਗੇ। \c 70 \s ਸਹਾਇਤਾ ਦੇ ਲਈ ਪ੍ਰਾਰਥਨਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ, ਯਾਦ ਕਰਾਉਣ ਲਈ। \p \q \v 1 ਹੇ ਪਰਮੇਸ਼ੁਰ, ਮੇਰੇ ਛੁਟਕਾਰੇ ਦੇ ਲਈ, ਹੇ ਯਹੋਵਾਹ, ਮੇਰੀ ਸਹਾਇਤਾ ਦੇ ਲਈ ਛੇਤੀ ਕਰ! \q \v 2 ਜਿਹੜੇ ਮੇਰੀ ਜਾਨ ਦੇ ਗਾਹਕ ਹਨ, \q ਓਹ ਲੱਜਿਆਵਾਨ ਹੋਣ ਅਤੇ ਘਬਰਾ ਜਾਣ, \q ਜਿਹੜੇ ਮੇਰਾ ਬੁਰਾ ਚਾਹੁੰਦੇ ਹਨ, \q ਓਹ ਪਿਛਾਂਹ ਹਟਾਏ ਜਾਣ ਤੇ ਸ਼ਰਮਿੰਦੇ ਹੋਣ! \q \v 3 ਜਿਹੜੇ “ਆਹਾ, ਆਹਾ!” ਆਖਦੇ ਹਨ, \q ਓਹ ਆਪਣੀ ਲਾਜ ਦੇ ਮਾਰੇ ਪਿਛਾਂਹ ਹਟ ਜਾਣ! \q \v 4 ਜਿੰਨੇ ਤੇਰੇ ਖੋਜ਼ੀ ਹਨ ਓਹ ਤੇਰੇ ਵਿੱਚ ਖੁਸ਼ ਤੇ ਅਨੰਦ ਹੋਣ, \q ਅਤੇ ਜਿਹੜੇ ਤੇਰੀ ਮੁਕਤੀ ਦੇ ਪ੍ਰੇਮੀ ਹਨ, \q ਓਹ ਸਦਾ ਆਖਦੇ ਰਹਿਣ ਕਿ ਪਰਮੇਸ਼ੁਰ ਦੀ ਵਡਿਆਈ ਹੋਵੇ! \q \v 5 ਮੈਂ ਤਾਂ ਮਸਕੀਨ ਅਤੇ ਕੰਗਾਲ ਹਾਂ, \q ਹੇ ਪਰਮੇਸ਼ੁਰ, ਮੇਰੇ ਲਈ ਛੇਤੀ ਕਰ, \q ਤੂੰ ਹੀ ਮੇਰਾ ਸਹਾਇਕ ਅਤੇ ਮੇਰਾ ਛੁਡਾਉਣ ਵਾਲਾ ਹੈਂ, \q ਹੇ ਯਹੋਵਾਹ, ਢਿੱਲ ਨਾ ਲਾ!। \c 71 \s ਇੱਕ ਬਜ਼ੁਰਗ ਦੀ ਪ੍ਰਾਰਥਨਾ \p \q \v 1 ਹੇ ਯਹੋਵਾਹ, ਮੈਂ ਤੇਰੀ ਸ਼ਰਨ ਆਇਆ ਹਾਂ, \q ਮੈਨੂੰ ਕਦੇ ਵੀ ਸ਼ਰਮਿੰਦਾ ਨਾ ਹੋਣ ਦੇ! \q \v 2 ਆਪਣੇ ਧਰਮ ਨਾਲ ਮੇਰਾ ਛੁਟਕਾਰਾ ਕਰ ਕੇ ਮੈਨੂੰ ਛੁਡਾ, \q ਆਪਣਾ ਕੰਨ ਮੇਰੀ ਵੱਲ ਲਾ ਕੇ ਮੈਨੂੰ ਬਚਾ! \q \v 3 ਤੂੰ ਮੇਰੇ ਨਿਵਾਸ ਦੀ ਚੱਟਾਨ ਬਣ ਜਿੱਥੇ ਮੈਂ ਹਰ ਰੋਜ਼ ਜਾਇਆ ਕਰਾਂ, \q ਤੂੰ ਮੇਰੇ ਬਚਾਓ ਦੀ ਆਗਿਆ ਦਿੱਤੀ ਹੈ, \q ਕਿਉਂ ਜੋ ਤੂੰ ਹੀ ਮੇਰੀ ਚੱਟਾਨ ਅਤੇ ਮੇਰਾ ਗੜ੍ਹ ਹੈਂ। \q \v 4 ਹੇ ਮੇਰੇ ਪਰਮੇਸ਼ੁਰ, ਮੈਨੂੰ ਦੁਸ਼ਟ ਦੇ ਹੱਥੋਂ \q ਅਤੇ ਕੁਧਰਮੀ ਤੇ ਜ਼ਾਲਿਮ ਦੇ ਪੰਜਿਓਂ ਛੁਡਾ! \q \v 5 ਹੇ ਪ੍ਰਭੂ ਯਹੋਵਾਹ, ਤੂੰ ਹੀ ਮੇਰੀ ਆਸ ਹੈਂ, \q ਅਤੇ ਮੇਰੀ ਜਵਾਨੀ ਤੋਂ ਮੇਰਾ ਭਰੋਸਾ ਤੇਰੇ ਉੱਤੇ ਹੈ। \q \v 6 ਮੈਂ ਜਨਮ ਤੋਂ ਹੀ ਤੇਰੇ ਦੁਆਰਾ ਸੰਭਾਲਿਆ ਗਿਆ ਹਾਂ, \q ਮੇਰੀ ਮਾਤਾ ਦੀ ਕੁੱਖ ਤੋਂ ਤੂੰ ਹੀ ਮੈਨੂੰ ਕੱਢਿਆ, \q ਮੈਂ ਸਦਾ ਤੇਰੀ ਉਸਤਤ ਕਰਾਂਗਾ। \q \v 7 ਮੈਂ ਬਹੁਤਿਆਂ ਦੇ ਲਈ ਇੱਕ ਅਚੰਭਾ ਜਿਹਾ ਬਣਿਆ, \q ਪਰ ਤੂੰ ਮੇਰੀ ਪੱਕੀ ਪਨਾਹ ਹੈਂ। \q \v 8 ਮੇਰਾ ਮੂੰਹ ਤੇਰੀ ਉਸਤਤ \q ਅਤੇ ਤੇਰੀ ਪ੍ਰਸ਼ੰਸਾ ਨਾਲ ਸਾਰਾ ਦਿਨ ਭਰਿਆ ਰਹੇਗਾ। \q \v 9 ਬੁਢੇਪੇ ਦੇ ਸਮੇਂ ਮੈਨੂੰ ਤਿਆਗ ਨਾ ਦੇ, \q ਜਦ ਮੇਰਾ ਬਲ ਘਟੇ ਤਾਂ ਮੈਨੂੰ ਨਾ ਛੱਡ! \q \v 10 ਮੇਰੇ ਵੈਰੀ ਤਾਂ ਮੇਰੇ ਵਿਖੇ ਆਖਦੇ ਹਨ, \q ਅਤੇ ਮੇਰੀ ਜਾਨ ਦੇ ਵੈਰੀ ਆਪਸ ਵਿੱਚ ਮਤਾ ਪਕਾਉਂਦੇ ਹਨ। \q \v 11 ਓਹ ਕਹਿੰਦੇ ਹਨ ਕਿ ਪਰਮੇਸ਼ੁਰ ਨੇ ਉਹ ਨੂੰ ਤਿਆਗ ਦਿੱਤਾ ਹੈ, \q ਉਹ ਦਾ ਪਿੱਛਾ ਕਰ ਕੇ ਉਹ ਨੂੰ ਫੜ ਲਵੋ, ਕਿਉਂ ਜੋ ਉਸਦਾ ਛੁਡਾਉਣ ਵਾਲਾ ਕੋਈ ਨਹੀਂ ਹੈ। \q \v 12 ਹੇ ਪਰਮੇਸ਼ੁਰ, ਮੈਥੋਂ ਦੂਰ ਨਾ ਰਹਿ, \q ਹੇ ਮੇਰੇ ਪਰਮੇਸ਼ੁਰ, ਮੇਰੀ ਸਹਾਇਤਾ ਛੇਤੀ ਕਰ! \q \v 13 ਜੋ ਮੇਰੀ ਜਾਨ ਦੇ ਵਿਰੋਧੀ ਹਨ \q ਓਹ ਸ਼ਰਮਿੰਦੇ ਅਤੇ ਨਾਸ ਹੋ ਜਾਣ, \q ਜੋ ਮੇਰਾ ਬੁਰਾ ਚਾਹੁੰਦੇ ਹਨ \q ਓਹ ਉਲਾਹਮੇ ਅਤੇ ਨਿਰਾਦਰੀ ਵਿੱਚ ਭਰ ਜਾਣ! \q \v 14 ਪਰ ਮੈਂ ਸਦਾ ਤੇਰੇ ਉੱਤੇ ਆਸ ਰੱਖਾਂਗਾ \q ਅਤੇ ਤੇਰੀ ਉਸਤਤ ਤੇ ਉਸਤਤ ਕਰਦਾ ਹੀ ਜਾਂਵਾਂਗਾ। \q \v 15 ਮੇਰਾ ਮੂੰਹ ਜੀਵਨ ਭਰ ਤੇਰੇ ਧਰਮ \q ਅਤੇ ਤੇਰੀ ਮੁਕਤੀ ਦਾ ਵਰਣਨ ਕਰੇਗਾ, \q ਜਿਨ੍ਹਾਂ ਦਾ ਲੇਖਾ ਵੀ ਮੈਂ ਨਹੀਂ ਜਾਣ ਸਕਦਾ। \q \v 16 ਮੈਂ ਪ੍ਰਭੂ ਯਹੋਵਾਹ ਦੇ ਬਲ ਵਿੱਚ ਚੱਲਾਂਗਾ, \q ਮੈਂ ਕੇਵਲ ਤੇਰੇ ਹੀ ਧਰਮ ਦਾ ਜ਼ਿਕਰ ਕਰਾਂਗਾ। \q \v 17 ਹੇ ਪਰਮੇਸ਼ੁਰ, ਤੂੰ ਮੈਨੂੰ ਜਵਾਨੀ ਤੋਂ ਸਿਖਾਇਆ ਹੈ, \q ਅਤੇ ਹੁਣ ਤੱਕ ਮੈਂ ਤੇਰੇ ਅਨੋਖੇ ਕੰਮਾਂ ਨੂੰ ਦੱਸਦਾ ਰਿਹਾ। \q \v 18 ਸੋ ਬੁਢੇਪੇ ਤੇ ਧੌਲਿਆਂ ਤੱਕ ਵੀ, ਹੇ ਪਰਮੇਸ਼ੁਰ, \q ਮੈਨੂੰ ਨਾ ਤਿਆਗ, ਜਦ ਤੱਕ ਮੈਂ ਆਉਣ ਵਾਲੀ ਪੀੜ੍ਹੀ ਨੂੰ ਤੇਰਾ ਬਲ, \q ਅਤੇ ਸਾਰੇ ਆਉਣ ਵਾਲਿਆਂ ਨੂੰ ਤੇਰੀ ਸਮਰੱਥਾ ਨਾ ਦੱਸਾਂ। \q \v 19 ਅਤੇ ਤੇਰਾ ਧਰਮ, ਹੇ ਪਰਮੇਸ਼ੁਰ, ਅੱਤ ਉੱਚਾ ਹੈ, \q ਤੂੰ ਵੱਡੇ-ਵੱਡੇ ਕੰਮ ਕੀਤੇ ਹਨ! \q ਹੇ ਪਰਮੇਸ਼ੁਰ, ਤੇਰੇ ਤੁੱਲ ਕੌਣ ਹੈ? \q \v 20 ਤੂੰ ਜਿਸ ਨੇ ਮੈਨੂੰ ਬਹੁਤ ਅਤੇ ਬੁਰੀਆਂ ਬਿਪਤਾਵਾਂ ਵਿਖਾਈਆਂ ਹਨ, \q ਮੁੜ ਕੇ ਮੈਨੂੰ ਜਿਵਾਏਂਗਾ, \q ਅਤੇ ਧਰਤੀ ਦੀਆਂ ਡੁੰਘਿਆਈਆਂ ਵਿੱਚੋਂ ਫੇਰ ਮੈਨੂੰ ਉਠਾਵੇਂਗਾ। \q \v 21 ਤੂੰ ਮੇਰੇ ਆਦਰ ਨੂੰ ਵਧਾ, \q ਅਤੇ ਮੁੜ ਕੇ ਮੈਨੂੰ ਦਿਲਾਸਾ ਦੇ। \q \v 22 ਹੇ ਮੇਰੇ ਪਰਮੇਸ਼ੁਰ, \q ਮੈਂ ਵੀ ਤੇਰੀ ਸਚਿਆਈ ਦੇ ਕਾਰਨ, ਸਿਤਾਰ ਵਜਾ ਕੇ ਤੇਰਾ ਧੰਨਵਾਦ ਕਰਾਂਗਾ, \q ਇਸਰਾਏਲ ਦੇ ਪਵਿੱਤਰ ਪੁਰਖ, ਮੈਂ ਬਰਬਤ ਵਜਾ ਕੇ ਤੇਰਾ ਜਸ ਗਾਵਾਂਗਾ। \q \v 23 ਮੇਰੇ ਬੁੱਲ੍ਹ ਜੈਕਾਰਾ ਗਜਾਉਣਗੇ ਜਦ ਮੈਂ ਤੇਰਾ ਜਸ ਗਾਵਾਂਗਾ, \q ਅਤੇ ਮੇਰੀ ਜਾਨ ਵੀ ਜਿਸ ਨੂੰ ਤੂੰ ਛੁਟਕਾਰਾ ਦਿੱਤਾ ਹੈ। \q \v 24 ਮੇਰੀ ਜੀਭ ਵੀ ਸਾਰਾ ਦਿਨ ਤੇਰੇ ਧਰਮ ਦੀ ਚਰਚਾ ਕਰੇਗੀ, \q ਕਿਉਂਕਿ ਜਿਹੜੇ ਮੇਰਾ ਬੁਰਾ ਚਾਹੁੰਦੇ ਹਨ, \q ਓਹ ਲੱਜਿਆਵਾਨ ਅਤੇ ਸ਼ਰਮਿੰਦੇ ਹਨ। \c 72 \s ਧਰਮੀ ਰਾਜੇ ਦਾ ਰਾਜ \d ਸੁਲੇਮਾਨ ਦਾ ਗੀਤ। \p \q \v 1 ਹੇ ਪਰਮੇਸ਼ੁਰ, ਪਾਤਸ਼ਾਹ ਨੂੰ ਆਪਣਾ ਨਿਆਂ, \q ਅਤੇ ਪਾਤਸ਼ਾਹ ਦੇ ਪੁੱਤਰ ਨੂੰ ਆਪਣਾ ਧਰਮ ਸਿਖਾ। \q \v 2 ਉਹ ਧਰਮ ਨਾਲ ਤੇਰੀ ਪਰਜਾ ਦਾ \q ਅਤੇ ਇਨਸਾਫ਼ ਨਾਲ ਤੇਰੇ ਮਸਕੀਨਾਂ ਦਾ ਨਿਆਂ ਕਰੇਗਾ। \q \v 3 ਪਰਬਤ ਤੇ ਪਹਾੜੀਆਂ ਪਰਜਾ ਲਈ \q ਧਰਮ ਦੇ ਕਾਰਨ ਖੁਸ਼ਹਾਲੀ ਲਿਆਉਣਗੇ। \q \v 4 ਉਹ ਪਰਜਾ ਦੇ ਮਸਕੀਨਾਂ ਦਾ ਨਿਆਂ ਕਰੇਗਾ, ਉਹ ਕੰਗਾਲਾਂ ਦੇ ਬੱਚਿਆਂ ਨੂੰ ਬਚਾਵੇਗਾ, \q ਅਤੇ ਜ਼ਾਲਮ ਨੂੰ ਕੁਚਲੇਂਗਾ। \q \v 5 ਜਿੰਨਾਂ ਚਿਰ ਸੂਰਜ ਤੇ ਚੰਦਰਮਾ ਬਣੇ ਰਹਿਣਗੇ, \q ਲੋਕ ਪੀੜ੍ਹੀਓਂ ਪੀੜ੍ਹੀ ਤੇਰਾ ਭੈਅ ਮੰਨਦੇ ਰਹਿਣਗੇ। \q \v 6 ਉਹ ਦਾ ਉਤਰਨਾ ਵਰਖਾ ਦੀ ਤਰ੍ਹਾਂ ਹੋਵੇਗਾ ਜਿਹੜੀ ਘਾਹ ਦੇ ਵੱਢ ਉੱਤੇ ਪਵੇ, \q ਅਤੇ ਝੜ੍ਹੀਆਂ ਦੀ ਤਰ੍ਹਾਂ ਜੋ ਧਰਤੀ ਨੂੰ ਸਿੰਜਦੀਆਂ ਹਨ। \q \v 7 ਉਹ ਦੇ ਦਿਨਾਂ ਵਿੱਚ ਧਰਮੀ ਲਹਿਲਹਾਉਣਗੇ, \q ਅਤੇ ਜਿੰਨਾਂ ਚਿਰ ਚੰਦਰਮਾ ਜਾਂਦਾ ਨਾ ਰਹੇ ਸ਼ਾਂਤੀ ਭਰਪੂਰੀ ਨਾਲ ਵਾਸ ਕਰੇਗੀ। \q \v 8 ਉਹ ਸਮੁੰਦਰ ਤੋਂ ਲੈ ਕੇ ਸਮੁੰਦਰ ਤੱਕ \q ਅਤੇ ਧਰਤੀ ਤੋਂ ਲੈ ਕੇ ਦਰਿਆ ਦੇ ਬੰਨੇ ਤੱਕ ਰਾਜ ਕਰੇਗਾ। \q \v 9 ਉਜਾੜ ਦੇ ਰਹਿਣ ਵਾਲੇ\f + \fr 72:9 \fr*\ft ਉਸ ਦੇ ਵੈਰੀ \ft*\f* ਉਹ ਦੇ ਅੱਗੇ ਗੋਡੇ ਨਿਵਾਉਣਗੇ, \q ਅਤੇ ਉਹ ਦੇ ਵੈਰੀ ਖਾਕ ਚੱਟਣਗੇ! \q \v 10 ਤਰਸ਼ੀਸ਼ ਅਤੇ ਟਾਪੂਆਂ ਦੇ ਰਾਜੇ ਭੇਟ ਲਿਆਉਣਗੇ, \q ਸ਼ਬਾ ਤੇ ਸਬਾ ਦੇ ਰਾਜੇ ਨਜ਼ਰਾਨੇ ਪਹੁੰਚਾਉਣਗੇ, \q \v 11 ਸਗੋਂ ਸਾਰੇ ਰਾਜੇ ਉਹ ਦੇ ਅੱਗੇ ਮੱਥਾ ਟੇਕਣਗੇ, \q ਸਾਰੀਆਂ ਕੌਮਾਂ ਉਸ ਦੀ ਸੇਵਾ ਕਰਨਗੀਆਂ। \q \v 12 ਉਹ ਦੁਹਾਈ ਦੇਣ ਵਾਲੇ ਕੰਗਾਲ ਨੂੰ \q ਅਤੇ ਮਸਕੀਨ ਅਤੇ ਅਨਾਥ ਨੂੰ ਬਚਾਵੇਗਾ। \q \v 13 ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ, \q ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ। \q \v 14 ਉਹ ਉਨ੍ਹਾਂ ਦੀ ਜਾਨ ਨੂੰ ਛਲ ਤੇ ਅਨ੍ਹੇਰ ਤੋਂ ਛੁਟਕਾਰਾ ਦੇਵੇਗਾ, \q ਅਤੇ ਉਨ੍ਹਾਂ ਦਾ ਜੀਵਨ\f + \fr 72:14 \fr*\ft ਲਹੂ \ft*\f* ਉਹ ਦੀ ਨਿਗਾਹ ਵਿੱਚ ਬਹੁਮੁੱਲਾ ਹੋਵੇਗਾ, \q \v 15 ਅਤੇ ਉਹ ਜਿਉਂਦਾ ਰਹੇਗਾ ਅਤੇ ਸ਼ਬਾ ਦੇ ਸੋਨੇ ਵਿੱਚੋਂ ਉਹ ਨੂੰ ਦਿੱਤਾ ਜਾਵੇਗਾ, \q ਅਤੇ ਓਹ ਉਹ ਦੇ ਲਈ ਨਿੱਤ ਪ੍ਰਾਰਥਨਾ ਕਰਨਗੇ, \q ਸਾਰਾ ਦਿਨ ਉਹ ਨੂੰ ਮੁਬਾਰਕ ਆਖਣਗੇ। \q \v 16 ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇ, \q ਉਹ ਦਾ ਫਲ ਲਬਾਨੋਨ ਵਾਂਗੂੰ ਝੂਮੇ, \q ਅਤੇ ਸ਼ਹਿਰ ਦੇ ਲੋਕ ਧਰਤੀ ਦੀ ਹਰਿਆਉਲ ਵਾਂਗੂੰ ਲਹਿ ਲਹਾਉਣ! \q \v 17 ਉਹ ਦਾ ਨਾਮ ਸਦਾ ਰਹੇ, \q ਜਿੰਨਾਂ ਚਿਰ ਸੂਰਜ ਰਹੇ ਉਹ ਦਾ ਨਾਮ ਵਧੇ, \q ਅਤੇ ਲੋਕ ਉਸ ਵਿੱਚ ਬਰਕਤ ਪਾਉਣ, \q ਸਾਰੀਆਂ ਕੌਮਾਂ ਉਹ ਨੂੰ ਧੰਨ ਆਖਣ!। \q \v 18 ਮੁਬਾਰਕ ਹੋਵੇ ਯਹੋਵਾਹ ਪਰਮੇਸ਼ੁਰ, ਇਸਰਾਏਲ ਦਾ ਪਰਮੇਸ਼ੁਰ, \q ਉਹ ਇਕੱਲਾ ਹੀ ਅਚਰਜ਼ ਕੰਮ ਕਰਦਾ ਹੈ, \q \v 19 ਅਤੇ ਉਹ ਦਾ ਤੇਜਵਾਨ ਨਾਮ ਸਦਾ ਤੱਕ ਮੁਬਾਰਕ ਹੋਵੇ, \q ਅਤੇ ਸਾਰੀ ਧਰਤੀ ਉਹ ਦੇ ਤੇਜ ਨਾਲ ਭਰਪੂਰ ਹੋਵੇ! \q ਆਮੀਨ ਤੇ ਆਮੀਨ!। \q ਯੱਸੀ ਦੇ ਪੁੱਤਰ ਦਾਊਦ ਦੀਆਂ ਪ੍ਰਾਰਥਨਾਂ ਸਮਾਪਤ ਹੋਈਆਂ। \q \v 20 (ਇਸ ਨਾਲ ਯੱਸੀ ਦੇ ਪੁੱਤਰ ਦਾਊਦ ਦੀਆਂ ਪ੍ਰਾਰਥਨਾ ਖ਼ਤਮ ਹੁੰਦੀਆਂ ਹਨ) \c 73 \ms ਤੀਸਰਾ ਭਾਗ \s ਪਰਮੇਸ਼ੁਰ ਦਾ ਨਿਆਂ \d ਆਸਾਫ਼ ਦਾ ਭਜਨ। \p \q \v 1 ਸੱਚ-ਮੁੱਚ ਇਸਰਾਏਲ ਲਈ ਅਰਥਾਤ ਖਾਲ਼ਸ ਦਿਲ ਵਾਲਿਆਂ ਦੇ ਲਈ ਪਰਮੇਸ਼ੁਰ ਭਲਾ ਹੈ। \q \v 2 ਪਰ ਮੈਂ ਜੋ ਹਾਂ, ਮੇਰੇ ਪੈਰ ਫਿਸਲਣ, \q ਅਤੇ ਮੇਰੇ ਕਦਮ ਤਿਲਕਣ ਲੱਗੇ ਸਨ। \q \v 3 ਜਦ ਮੈਂ ਦੁਸ਼ਟਾਂ ਦਾ ਸੁਲੱਖਪੁਣਾ ਡਿੱਠਾ, \q ਤਾਂ ਮੈਂ ਉਨ੍ਹਾਂ ਹੰਕਾਰੀਆਂ ਦੇ ਉੱਤੇ ਖੁਣਸ ਕੀਤੀ ਸੀ। \q \v 4 ਉਨ੍ਹਾਂ ਦੀ ਮੌਤ ਵਿੱਚ ਤਾਂ ਪੀੜ ਨਹੀਂ ਹੁੰਦੀ, \q ਸਗੋਂ ਉਨ੍ਹਾਂ ਦਾ ਸਰੀਰ ਮੋਟਾ ਹੈ। \q \v 5 ਓਹ ਹੋਰਨਾਂ ਮਨੁੱਖਾਂ ਵਾਂਗੂੰ ਔਖੇ ਨਹੀਂ ਹੁੰਦੇ, \q ਨਾ ਹੋਰਨਾਂ ਆਦਮੀਆਂ ਵਾਂਗੂੰ ਉਨ੍ਹਾਂ ਉੱਤੇ ਬਿਪਤਾ ਪੈਂਦੀ ਹੈ। \q \v 6 ਇਸ ਲਈ ਘਮੰਡ ਉਨ੍ਹਾਂ ਦੇ ਗਲੇ ਦੀ ਜੰਜ਼ੀਰ ਹੈ, \q ਅਤੇ ਅਨ੍ਹੇਰ ਦਾ ਲੀੜਾ ਉਨ੍ਹਾਂ ਨੂੰ ਕੱਜਦਾ ਹੈ। \q \v 7 ਉਨ੍ਹਾਂ ਦੀਆਂ ਅੱਖੀਆਂ ਚਿਕਨਾਈ ਨਾਲ ਫੁੱਲੀਆਂ ਹੋਈਆਂ ਹਨ, \q ਉਨ੍ਹਾਂ ਦੇ ਮਨ ਦੇ ਵਿਚਾਰ ਛਲਕਦੇ ਹਨ। \q \v 8 ਓਹ ਠੱਠਾ ਮਾਰਦੇ ਅਤੇ ਬਦੀ ਨਾਲ ਅਨ੍ਹੇਰ ਦੀਆਂ ਗੱਲਾਂ ਕਰਦੇ ਹਨ, \q ਓਹ ਹੰਕਾਰ ਨਾਲ ਬੋਲਦੇ ਹਨ। \q \v 9 ਉਨ੍ਹਾਂ ਨੇ ਆਪਣਾ ਮੂੰਹ ਅਕਾਸ਼ ਵਿੱਚ ਧਰਿਆ, \q ਪਰ ਉਨ੍ਹਾਂ ਦੀ ਜੀਭ ਧਰਤੀ ਉੱਤੇ ਫਿਰਦੀ ਹੈ। \q \v 10 ਇਸ ਲਈ ਉਹ ਲੋਕ ਇੱਧਰ ਮੁੜਨਗੇ \q ਅਤੇ ਭਰੇ ਹੋਏ ਛੰਨ ਦਾ ਪਾਣੀ ਉਨ੍ਹਾਂ ਤੋਂ ਡੱਫਿਆ ਜਾਂਦਾ ਹੈ, \q \v 11 ਅਤੇ ਓਹ ਆਖਦੇ ਹਨ, ਪਰਮੇਸ਼ੁਰ ਕਿਸ ਤਰ੍ਹਾਂ ਜਾਣਦਾ ਹੈ? \q ਭਲਾ, ਅੱਤ ਮਹਾਨ ਨੂੰ ਕੁਝ ਪਤਾ ਹੈ? \q \v 12 ਵੇਖੋ, ਦੁਸ਼ਟ ਇਹ ਹਨ, \q ਅਤੇ ਓਹ ਸਦਾ ਸੁੱਖ ਵਿੱਚ ਰਹਿ ਕੇ ਧੰਨ ਜੋੜਦੇ ਹਨ!। \q \v 13 ਸੱਚ-ਮੁੱਚ ਮੈਂ ਅਵਿਰਥਾ ਆਪਣੇ ਦਿਲ ਨੂੰ ਸ਼ੁੱਧ ਕੀਤਾ ਹੈ, \q ਅਤੇ ਨਿਰਮਲਤਾਈ ਵਿੱਚ ਆਪਣੇ ਹੱਥ ਧੋਤੇ ਹਨ, \q \v 14 ਕਿਉਂ ਜੋ ਸਾਰਾ ਦਿਨ ਮੈਂ ਮਾਰ ਖਾਂਦਾ ਰਿਹਾ, \q ਅਤੇ ਹਰ ਸਵੇਰ ਨੂੰ ਮੇਰੀ ਤਾੜਨਾ ਹੋਈ। \q \v 15 ਜੇ ਮੈਂ ਆਖਦਾ ਕਿ ਮੈਂ ਇਸੇ ਤਰ੍ਹਾਂ ਦੱਸਾਂਗਾ, \q ਤਾਂ ਵੇਖੋ, ਮੈਂ ਤੇਰੇ ਬੱਚਿਆਂ ਦੀ ਪੀੜ੍ਹੀ ਨੂੰ ਧੋਖਾ ਦਿੰਦਾ। \q \v 16 ਜਾਂ ਮੈਂ ਇਸ ਨੂੰ ਸਮਝਣ ਲਈ ਸੋਚ ਕੀਤੀ, \q ਤਾਂ ਉਹ ਮੇਰੀ ਨਿਗਾਹ ਵਿੱਚ ਬਹੁਤ ਔਖਾ ਮਲੂਮ ਹੋਇਆ, \q \v 17 ਜਦ ਤੱਕ ਮੈਂ ਪਰਮੇਸ਼ੁਰ ਦੇ ਪਵਿੱਤਰ ਸਥਾਨ ਵਿੱਚ ਨਾ ਗਿਆ, - \q ਤਦ ਮੈਂ ਉਨ੍ਹਾਂ ਦਾ ਅੰਤ ਸਮਝਿਆ! \q \v 18 ਸੱਚ-ਮੁੱਚ ਤੂੰ ਉਨ੍ਹਾਂ ਨੂੰ ਤਿਲਕਣਿਆਂ ਥਾਵਾਂ ਵਿੱਚ ਰੱਖਦਾ ਹੈਂ, \q ਅਤੇ ਉਨ੍ਹਾਂ ਨੂੰ ਬਰਬਾਦੀ ਵਿੱਚ ਸੁੱਟ ਦਿੰਦਾ ਹੈਂ! \q \v 19 ਓਹ ਛਿੰਨ ਮਾਤਰ ਵਿੱਚ ਕਿਹੋ ਜਿਹੇ ਉੱਜੜ ਗਏ! \q ਓਹ ਮੁੱਕ ਗਏ, ਓਹ ਭੈਜਲ ਨਾਲ ਮਿਟ ਗਏ ਹਨ! \q \v 20 ਹੇ ਪ੍ਰਭੂ, ਸੁਫ਼ਨੇ ਤੋਂ ਜਾਗਣ ਵਾਂਗੂੰ ਜਦ ਤੂੰ ਉੱਠੇਂਗਾ \q ਤਾਂ ਉਨ੍ਹਾਂ ਦੀ ਸ਼ਕਲ ਤੁੱਛ ਜਾਣੇਂਗਾ। \q \v 21 ਮੇਰਾ ਮਨ ਤਾਂ ਕੌੜਾ ਹੋਇਆ, \q ਅਤੇ ਮੇਰਾ ਦਿਲ ਛੇਦਿਆ ਗਿਆ, \q \v 22 ਮੈਂ ਐਡਾ ਜਾਹਲ ਤੇ ਅਣਜਾਣ ਸੀ, \q ਕਿ ਤੇਰੇ ਅੱਗੇ ਪਸ਼ੂ ਜਿਹਾ ਬਣਿਆ। \q \v 23 ਫੇਰ ਮੈਂ ਸਦਾ ਤੇਰੇ ਸੰਗ ਹਾਂ, \q ਤੂੰ ਮੇਰੇ ਸੱਜੇ ਹੱਥ ਨੂੰ ਫੜਿਆ ਹੈ। \q \v 24 ਤੂੰ ਆਪਣੇ ਗੁਰਮਤੇ ਨਾਲ ਮੇਰੀ ਅਗਵਾਈ ਕਰੇਂਗਾ, \q ਅਤੇ ਉਹ ਦੇ ਮਗਰੋਂ ਮੈਨੂੰ ਤੇਜ ਵਿੱਚ ਰੱਖੇਂਗਾ। \q \v 25 ਸਵਰਗ ਵਿੱਚ ਮੇਰਾ ਹੋਰ ਕੌਣ ਹੈ? \q ਅਤੇ ਧਰਤੀ ਉੱਤੇ ਤੈਥੋਂ ਬਿਨ੍ਹਾਂ ਮੈਂ ਕਿਸੇ ਹੋਰ ਨੂੰ ਲੋਚਦਾ ਨਹੀਂ। \q \v 26 ਮੇਰਾ ਤਨ ਤੇ ਮੇਰਾ ਮਨ ਢੱਲ਼ ਜਾਂਦੇ ਹਨ, \q ਪਰ ਪਰਮੇਸ਼ੁਰ ਸਦਾ ਲਈ ਮੇਰੇ ਮਨ ਦਾ ਬਲ\f + \fr 73:26 \fr*\ft ਚੱਟਾਨ \ft*\f* ਅਤੇ ਮੇਰਾ ਭਾਗ ਹੈ। \q \v 27 ਤਾਂ ਵੇਖੋ, ਜੋ ਤੈਥੋਂ ਦੂਰ ਹਨ ਓਹ ਨਸ਼ਟ ਹੋਣਗੇ, \q ਤੂੰ ਆਪਣੇ ਅੱਗਿਓਂ ਸਾਰੇ ਵਿਭਚਾਰੀ ਗਰਕ ਕਰ ਦਿੱਤੇ! \q \v 28 ਪਰ ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ, \q ਮੈਂ ਪ੍ਰਭੂ ਯਹੋਵਾਹ ਨੂੰ ਆਪਣੀ ਪਨਾਹ ਬਣਾਇਆ ਹੈ, \q ਤਾਂ ਜੋ ਮੈਂ ਤੇਰੇ ਸਾਰੇ ਕਾਰਜਾਂ ਦਾ ਵਰਣਨ ਕਰਾਂ। \c 74 \s ਦੇਸ ਦੇ ਬਚਾਓ ਲਈ ਪ੍ਰਾਰਥਨਾ \d ਆਸਾਫ਼ ਦਾ ਮਸ਼ਕੀਲ। \p \q \v 1 ਹੇ ਪਰਮੇਸ਼ੁਰ, ਤੂੰ ਸਾਨੂੰ ਸਦਾ ਲਈ ਕਿਉਂ ਤਿਆਗ ਦਿੱਤਾ? \q ਤੇਰੀ ਜੂਹ ਦੀਆਂ ਭੇਡਾਂ ਉੱਤੇ ਤੇਰੇ ਕ੍ਰੋਧ ਦਾ ਧੂੰਆਂ ਕਿਉਂ ਉੱਠਦਾ ਹੈ? \q \v 2 ਆਪਣੀ ਪਰਜਾ ਨੂੰ ਜਿਸ ਨੂੰ ਤੂੰ ਮੁੱਢ ਤੋਂ ਮੁੱਲ ਲਿਆ ਹੈ, \q ਅਤੇ ਆਪਣੇ ਅਧਿਕਾਰ ਦੇ ਗੋਤ ਹੋਣ ਲਈ ਛੁਡਾਇਆ ਹੈ ਚੇਤੇ ਕਰ, \q ਨਾਲੇ ਇਸ ਸੀਯੋਨ ਪਰਬਤ ਨੂੰ ਜਿੱਥੇ ਤੂੰ ਰਿਹਾ ਹੈ। \q \v 3 ਸਦਾ ਦੇ ਉਜੜੇ ਥਾਵਾਂ ਵੱਲ ਕਦਮ ਉਠਾ, \q ਅਰਥਾਤ ਉਸ ਸਾਰੀ ਖਰਾਬੀ ਵੱਲ ਵੀ, ਜਿਹੜੀ ਪਵਿੱਤਰ ਥਾਂ ਵਿੱਚ ਵੈਰੀ ਨੇ ਕੀਤੀ ਹੈ। \q \v 4 ਤੇਰੇ ਵਿਰੋਧੀ ਤੇਰੀ ਪਰਜਾ ਵਿੱਚ ਗੱਜਦੇ ਰਹੇ, \q ਉਨ੍ਹਾਂ ਨੇ ਨਿਸ਼ਾਨ ਲਈ ਆਪਣੇ ਝੰਡੇ ਖੜੇ ਕੀਤੇ ਹਨ। \q \v 5 ਓਹ ਅਜਿਹੇ ਦਿੱਸਦੇ ਪਏ ਹਨ \q ਕਿ ਜਿਵੇਂ ਦਰੱਖਤਾਂ ਉੱਤੇ ਮਨੁੱਖ ਕੁਹਾੜੇ ਚਲਾ ਰਹੇ ਹਨ! \q \v 6 ਹੁਣ ਉਹ ਦੀਆਂ ਉੱਕਰੀਆਂ ਹੋਇਆ ਵਸਤਾਂ ਨੂੰ ਕੁਹਾੜੀਆਂ \q ਅਤੇ ਹਥੌੜਿਆਂ ਨਾਲ ਭੰਨ ਸੁੱਟਦੇ ਹਨ! \q \v 7 ਉਨ੍ਹਾਂ ਨੇ ਤੇਰੇ ਪਵਿੱਤਰ ਸਥਾਨਾਂ ਨੂੰ ਅੱਗ ਲਾਈ ਹੈ, \q ਉਨ੍ਹਾਂ ਨੇ ਤੇਰੇ ਨਾਮ ਦੇ ਡੇਰੇ ਨੂੰ ਭੋਂ ਤੱਕ ਢਾਹ ਕੇ ਭਰਿਸ਼ਟ ਕੀਤਾ ਹੈ। \q \v 8 ਉਨ੍ਹਾਂ ਨੇ ਆਪਣੇ ਮਨ ਵਿੱਚ ਆਖਿਆ ਹੈ, ਆਓ, ਅਸੀਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਹੀ ਦਬਾ ਦੇਈਏ! \q ਉਨ੍ਹਾਂ ਨੇ ਦੇਸ ਵਿੱਚ ਪਰਮੇਸ਼ੁਰ ਦੇ ਸਾਰੇ ਸਭਾ ਘਰਾਂ ਨੂੰ ਫੂਕ ਸੁੱਟਿਆ ਹੈ। \q \v 9 ਅਸੀਂ ਹੁਣ ਕੋਈ ਨਿਸ਼ਾਨ ਨਹੀਂ ਵੇਖਦੇ, ਹੁਣ ਕੋਈ ਨਬੀ ਨਹੀਂ ਰਿਹਾ, \q ਨਾ ਕੋਈ ਸਾਡੇ ਵਿੱਚ ਜਾਣਦਾ ਹੈ ਕਿ ਅਜਿਹਾ ਕਦੋਂ ਤੱਕ ਰਹੇਗਾ। \q \v 10 ਕਦੋਂ ਤੱਕ, ਹੇ ਪਰਮੇਸ਼ੁਰ, ਵਿਰੋਧੀ ਨਿੰਦਿਆ ਕਰੇਗਾ? \q ਭਲਾ, ਵੈਰੀ ਸਦਾ ਤੱਕ ਤੇਰੇ ਨਾਮ ਉੱਤੇ ਕੁਫ਼ਰ ਬਕੇਗਾ? \q \v 11 ਤੂੰ ਆਪਣਾ ਹੱਥ, ਆਪਣਾ ਸੱਜਾ ਹੱਥ ਕਿਉਂ ਰੋਕ ਰੱਖਦਾ ਹੈਂ? \q ਉਹ ਨੂੰ ਆਪਣੀ ਬਗਲ ਵਿੱਚੋਂ ਕੱਢ ਕੇ ਉਨ੍ਹਾਂ ਦਾ ਅੰਤ ਕਰ! \q \v 12 ਪਰ ਪਰਮੇਸ਼ੁਰ ਪ੍ਰਾਚੀਨ ਕਾਲ ਤੋਂ ਮੇਰਾ ਪਾਤਸ਼ਾਹ ਹੈ, \q ਉਹ ਧਰਤੀ ਉੱਤੇ ਛੁਟਕਾਰੇ ਦੇ ਕੰਮ ਕਰਦਾ ਆਇਆ ਹੈ। \q \v 13 ਤੂੰ ਆਪਣੀ ਸਮਰੱਥਾ ਨਾਲ ਸਮੁੰਦਰ ਨੂੰ ਪਾੜਿਆ ਹੈ, \q ਪਾਣੀ ਵਿੱਚ ਜਲ ਜੰਤੂਆਂ ਦੇ ਸਿਰ ਤੂੰ ਭੰਨ ਸੁੱਟੇ। \q \v 14 ਤੂੰ ਵੱਡੇ ਸੱਪਾਂ\f + \fr 74:14 \fr*\ft ਲਿਵਯਾਥਾਨ/ਦੁਸ਼ਟ ਦਾ ਚਿੰਨ੍ਹ\ft*\f* ਦੇ ਸਿਰਾਂ ਨੂੰ ਫ਼ੇਹ ਸੁੱਟਿਆ, \q ਤੂੰ ਉਹ ਜੰਗਲੀ ਜਾਨਵਰਾਂ ਨੂੰ ਖੁਆਇਆ। \q \v 15 ਤੂੰ ਸੋਤਾ ਅਤੇ ਨਦੀ ਖੋਲ੍ਹੀ, \q ਤੂੰ ਬਾਰਾਂ ਮਾਸੀ ਦਰਿਆਵਾਂ ਨੂੰ ਸੁਕਾ ਦਿੱਤਾ। \q \v 16 ਦਿਨ ਤੇਰਾ ਅਤੇ ਰਾਤ ਵੀ ਤੇਰੀ ਹੈ, \q ਤੂੰ ਉਜਾਲੇ ਅਤੇ ਸੂਰਜ ਨੂੰ ਕਾਇਮ ਰੱਖਿਆ ਹੈ। \q \v 17 ਤੂੰ ਧਰਤੀ ਦੀਆਂ ਸਾਰੀਆਂ ਹੱਦਾਂ ਨੂੰ ਠਹਿਰਾਇਆ ਹੈ, \q ਗਰਮੀ ਅਤੇ ਸਿਆਲ ਨੂੰ ਤੂੰ ਹੀ ਬਣਾਇਆ ਹੈ। \q \v 18 ਹੇ ਯਹੋਵਾਹ, ਤੂੰ ਇਹ ਨੂੰ ਚੇਤੇ ਰੱਖ ਕਿ ਵੈਰੀ ਨੇ ਨਿੰਦਿਆ ਕੀਤੀ, \q ਅਤੇ ਮੂਰਖ ਲੋਕਾਂ ਨੇ ਤੇਰੇ ਨਾਮ ਉੱਤੇ ਕੁਫ਼ਰ ਬਕਿਆ ਹੈ! \q \v 19 ਆਪਣੀ ਘੁੱਗੀ ਦੇ ਪ੍ਰਾਣਾਂ ਨੂੰ ਜੰਗਲੀ ਚੌਪਾਏ ਦੇ ਵੱਸ ਵਿੱਚ ਨਾ ਕਰ, \q ਆਪਣੇ ਮਸਕੀਨਾਂ ਦੀ ਜਾਨ ਨੂੰ ਸਦਾ ਤੱਕ ਨਾ ਵਿਸਾਰ! \q \v 20 ਆਪਣੇ ਨੇਮ ਵੱਲ ਧਿਆਨ ਰੱਖ, \q ਕਿਉਂ ਜੋ ਧਰਤੀ ਦੇ ਅਨ੍ਹੇਰੇ ਥਾਂ ਅਨ੍ਹੇਰ ਦਿਆਂ ਨਿਵਾਸਾਂ ਨਾਲ ਭਰੇ ਪਏ ਹਨ! \q \v 21 ਸਤਾਏ ਹੋਏ ਨੂੰ ਲੱਜਿਆਵਾਨ ਹੋ ਕੇ ਮੁੜਨਾ ਨਾ ਪਵੇ, \q ਮਸਕੀਨ ਅਤੇ ਕੰਗਾਲ ਤੇਰੇ ਨਾਮ ਦੀ ਉਸਤਤ ਕਰਨ। \q \v 22 ਹੇ ਪਰਮੇਸ਼ੁਰ, ਉੱਠ, ਆਪਣਾ ਮੁਕੱਦਮਾ ਆਪ ਹੀ ਲੜ, \q ਚੇਤੇ ਰੱਖ ਕਿ ਮੂਰਖ ਸਾਰਾ ਦਿਨ ਕਿਵੇਂ ਤੇਰੀ ਨਿੰਦਿਆ ਕਰਦਾ ਹੈ! \q \v 23 ਆਪਣੇ ਵਿਰੋਧੀਆਂ ਦੀ ਅਵਾਜ਼ ਨੂੰ ਨਾ ਵਿਸਾਰ, \q ਤੇਰੇ ਮੁਖਾਲਿਫ਼ਾਂ ਦਾ ਰੌਲ਼ਾ ਨਿੱਤ ਉੱਠਦਾ ਰਹਿੰਦਾ ਹੈ। \c 75 \s ਪਰਮੇਸ਼ੁਰ ਦਾ ਨਿਆਂ \d ਪ੍ਰਧਾਨ ਵਜਾਉਣ ਵਾਲੇ ਦੇ ਲਈ: ਅਲਤਸ਼ਹੇਤ ਦੇ ਰਾਗ ਵਿੱਚ ਆਸਾਫ਼ ਦਾ ਭਜਨ। ਗੀਤ। \q \v 1 ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਹੇ ਪਰਮੇਸ਼ੁਰ, ਅਸੀਂ ਤੇਰਾ ਧੰਨਵਾਦ ਕਰਦੇ ਹਾਂ \q ਕਿਉਂ ਜੋ ਤੇਰਾ ਨਾਮ ਨੇੜੇ ਹੈ, ਲੋਕ ਤੇਰੇ ਅਚਰਜ਼ ਕਾਰਜਾਂ ਦਾ ਵਰਣਨ ਕਰਦੇ ਹਨ। \q \v 2 ਜਦ ਮੈਂ ਠਹਿਰਾਏ ਹੋਏ ਵੇਲੇ ਨੂੰ ਪਹੁੰਚਾਂਗਾ, \q ਤਾਂ ਮੈਂ ਠੀਕ ਨਿਆਂ ਕਰਾਂਗਾ। \q \v 3 ਧਰਤੀ ਅਤੇ ਉਸ ਦੇ ਸਾਰੇ ਵਾਸੀ ਖੱਪ ਗਏ ਹਨ, \q ਮੈਂ ਹੀ ਉਹ ਦੇ ਥੰਮ੍ਹਾਂ ਨੂੰ ਸੰਭਾਲ ਰੱਖਿਆ ਹੈ। ਸਲਹ। \q \v 4 ਮੈਂ ਹੰਕਾਰੀਆਂ ਨੂੰ ਆਖਿਆ, ਹੰਕਾਰ ਨਾ ਕਰੋ! \q ਅਤੇ ਦੁਸ਼ਟਾਂ ਨੂੰ ਕਿ ਸਿੰਗ ਨਾ ਉਠਾਓ! \q \v 5 ਆਪਣਾ ਸਿੰਗ ਉਤਾਹਾਂ ਨਾ ਉਠਾਓ, \q ਨਾ ਢੀਠਪੁਣੇ ਦੀਆਂ ਗੱਲਾਂ ਕਰੋ! \q \v 6 ਉੱਚਾ ਹੋਣਾ ਨਾ ਤਾਂ ਪੂਰਬ ਵੱਲੋਂ ਨਾ ਪੱਛਮ ਵੱਲੋਂ, \q ਅਤੇ ਨਾ ਉਜਾੜੋਂ ਆਉਂਦਾ ਹੈ। \q \v 7 ਪਰ ਪਰਮੇਸ਼ੁਰ ਹੀ ਨਿਆਈਂ ਹੈ, \q ਉਹ ਇੱਕ ਨੂੰ ਨੀਵਾਂ ਅਤੇ ਦੂਜੇ ਨੂੰ ਉੱਚਾ ਕਰ ਦਿੰਦਾ ਹੈ। \q \v 8 ਯਹੋਵਾਹ ਦੇ ਹੱਥ ਵਿੱਚ ਇੱਕ ਕਟੋਰਾ ਹੈ, ਅਤੇ ਮਧ ਝੱਗ ਛੱਡਦੀ ਹੈ, \q ਉਹ ਮਿਲਾਉਟ ਨਾਲ ਭਰੀ ਹੋਈ ਹੈ ਅਤੇ ਉਹ ਉਸ ਵਿੱਚੋਂ ਉਲੱਦ ਦਿੰਦਾ ਹੈ, \q ਸੱਚ-ਮੁੱਚ ਧਰਤੀ ਦੇ ਸਾਰੇ ਦੁਸ਼ਟ ਉਹ ਦੇ ਫੋਗ ਨੂੰ ਨਿਚੋੜ ਕੇ ਪੀਣਗੇ! \q \v 9 ਪਰ ਮੈਂ ਸਦਾ ਤੱਕ ਦੱਸਦਾ ਰਹਾਂਗਾ, \q ਮੈਂ ਯਾਕੂਬ ਅਤੇ ਪਰਮੇਸ਼ੁਰ ਲਈ ਭਜਨ ਗਾਵਾਂਗਾ। \q \v 10 ਮੈਂ ਦੁਸ਼ਟਾਂ ਦੇ ਸਾਰੇ ਸਿੰਗ ਵੱਢ ਸੁੱਟਾਂਗਾ, \q ਪਰ ਧਰਮੀ ਦੇ ਸਿੰਗ ਉੱਚੇ ਕੀਤੇ ਜਾਣਗੇ। \c 76 \s ਜੈਵੰਤ ਪਰਮੇਸ਼ੁਰ \d ਪ੍ਰਧਾਨ ਵਜਾਉਣ ਵਾਲੇ ਦੇ ਲਈ: ਤਾਰ ਵਾਲੇ ਵਾਜਿਆਂ ਨਾਲ ਆਸਾਫ਼ ਦਾ ਭਜਨ, ਗੀਤ। \q \v 1 ਯਹੂਦਾਹ ਵਿੱਚ ਪਰਮੇਸ਼ੁਰ ਜਾਣਿਆ ਜਾਂਦਾ ਹੈ, \q ਇਸਰਾਏਲ ਵਿੱਚ ਉਹ ਦਾ ਨਾਮ ਵੱਡਾ ਹੈ। \q \v 2 ਸ਼ਾਲੇਮ\f + \fr 76:2 \fr*\ft ਯਰੂਸ਼ਲਮ \ft*\f* ਵਿੱਚ ਉਹ ਦਾ ਮੰਡਪ ਹੈ, \q ਅਤੇ ਸੀਯੋਨ ਵਿੱਚ ਉਹ ਦਾ ਭਵਨ। \q \v 3 ਉੱਥੇ ਉਸ ਨੇ ਧਣੁੱਖ ਦੀਆਂ ਲਸ਼ਕਾਂ ਨੂੰ ਭੰਨ ਦਿੱਤਾ, ਨਾਲੇ ਢਾਲ਼, \q ਤਲਵਾਰ ਤੇ ਲੜਾਈ ਦੇ ਸੰਦਾਂ ਨੂੰ। ਸਲਹ। \q \v 4 ਤੂੰ ਸ਼ਿਕਾਰ ਦੇ ਪਹਾੜਾਂ ਨਾਲੋਂ, \q ਤੇਜਵਾਨ ਅਤੇ ਉੱਤਮ ਹੈਂ। \q \v 5 ਤਗੜੇ ਦਿਲ ਵਾਲੇ ਲੁੱਟੇ ਗਏ, ਓਹ ਆਪਣੀ ਨੀਂਦ ਵਿੱਚ ਪੈ ਗਏ ਹਨ, \q ਅਤੇ ਸੂਰਬੀਰਾਂ ਵਿੱਚੋਂ ਕਿਸੇ ਦਾ ਹੱਥ ਨਾ ਚੱਲਿਆ। \q \v 6 ਹੇ ਯਾਕੂਬ ਦੇ ਪਰਮੇਸ਼ੁਰ, \q ਤੇਰੇ ਦਬਕੇ ਨਾਲ, ਕੀ ਰਥ ਕੀ ਘੋੜਾ, \q ਸੱਭੇ ਘੂਕ ਨੀਂਦ ਵਿੱਚ ਪੈ ਗਏ ਹਨ! \q \v 7 ਤੈਥੋਂ, ਹਾਂ, ਤੈਥੋਂ ਡਰਨਾ ਚਾਹੀਦਾ ਹੈ, \q ਅਤੇ ਜਾਂ ਤੂੰ ਕ੍ਰੋਧ ਕਰੇਂ ਤਾਂ ਤੇਰੇ ਅੱਗੇ ਕੌਣ ਖਲੋ ਸਕੇ? \q \v 8 ਸਵਰਗੋਂ ਤੂੰ ਫੈਸਲਾ ਸੁਣਾ ਦਿੱਤਾ, \q ਧਰਤੀ ਡਰ ਗਈ ਅਤੇ ਠਰ ਗਈ, \q \v 9 ਜਦ ਪਰਮੇਸ਼ੁਰ ਨਿਆਂ ਲਈ ਉੱਠਿਆ, \q ਕਿ ਧਰਤੀ ਦੇ ਸਾਰੇ ਮਸਕੀਨਾਂ ਨੂੰ ਬਚਾਵੇ। ਸਲਹ। \q \v 10 ਸੱਚ-ਮੁੱਚ ਆਦਮੀ ਦਾ ਗੁੱਸਾ ਤੇਰੀ ਸਲਾਹਤ ਕਰਾਵੇਗਾ, \q ਅਤੇ ਗੁੱਸੇ ਦੇ ਬਕੀਏ ਨਾਲ ਤੂੰ ਕਮਰ ਕੱਸੇਂਗਾ\f + \fr 76:10 \fr*\ft ਜੋ ਬਚ ਗਏ ਉਹ ਤੇਰੇ ਪਰਬ ਮਨਾਉਣਗੇ \ft*\f*। \q \v 11 ਯਹੋਵਾਹ ਆਪਣੇ ਪਰਮੇਸ਼ੁਰ ਦੀਆਂ ਸੁੱਖਣਾ ਸੁੱਖੋ ਅਤੇ ਪੂਰੀਆਂ ਵੀ ਕਰੋ, \q ਜਿਹੜੇ ਉਸ ਦੇ ਆਲੇ-ਦੁਆਲੇ ਹਨ, \q ਓਹ ਸੱਭੇ ਉਸ ਦੇ ਲਈ ਜਿਸ ਤੋਂ ਡਰਨਾ ਚਾਹੀਦਾ ਹੈ ਭੇਟਾਂ ਲਿਆਉਣ। \q \v 12 ਉਹ ਪ੍ਰਧਾਨਾਂ ਦੀ ਦਿਲੇਰੀ ਨੂੰ ਮਿਟਾ ਦੇਵੇਗਾ, \q ਉਹ ਧਰਤੀ ਦੇ ਰਾਜਿਆਂ ਦੇ ਲਈ ਭਿਆਨਕ ਹੈ। \c 77 \s ਸੰਕਟ ਦੇ ਸਮੇਂ ਦਿਲਾਸਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ: ਯਦੂਥੂਨ ਦੀ ਰਾਗ ਵਿੱਚ ਆਸਾਫ਼ ਦਾ ਭਜਨ। \p \q \v 1 ਮੈਂ ਪਰਮੇਸ਼ੁਰ ਅੱਗੇ ਆਪਣੀ ਅਵਾਜ਼ ਨਾਲ ਦੁਹਾਈ ਦਿਆਂਗਾ, \q ਹਾਂ, ਆਪਣੀ ਅਵਾਜ਼ ਨਾਲ ਪਰਮੇਸ਼ੁਰ ਅੱਗੇ, ਅਤੇ ਉਹ ਮੇਰੀ ਵੱਲ ਕੰਨ ਧਰੇਗਾ। \q \v 2 ਮੈਂ ਆਪਣੀ ਬਿਪਤਾ ਦੇ ਦਿਨ ਪ੍ਰਭੂ ਨੂੰ ਭਾਲਿਆ, \q ਮੇਰਾ ਹੱਥ ਰਾਤ ਨੂੰ ਪਸਾਰਿਆ ਰਿਹਾ ਅਤੇ ਢਿੱਲਾ ਨਾ ਹੋਇਆ, \q ਮੇਰੇ ਜੀਅ ਨੇ ਸ਼ਾਂਤੀ ਲੈਣ ਤੋਂ ਨਾਂਹ ਕੀਤੀ। \q \v 3 ਮੈਂ ਪਰਮੇਸ਼ੁਰ ਨੂੰ ਚੇਤੇ ਕਰਦਾ ਹਾਂ ਅਤੇ ਮੈਂ ਵਿਆਕੁਲ ਹੋ ਜਾਂਦਾ ਹਾਂ, \q ਮੈਂ ਧਿਆਨ ਦਿੰਦਾ ਹਾਂ ਅਤੇ ਮੇਰਾ ਆਤਮਾ ਹੁੱਸ ਜਾਂਦਾ ਹੈ। ਸਲਹ। \q \v 4 ਤੂੰ ਮੇਰੀਆਂ ਅੱਖਾਂ ਦੀਆਂ ਪਲਕਾਂ ਨੂੰ ਖੁੱਲ੍ਹਿਆਂ ਰੱਖਿਆ ਹੈ, \q ਮੈਂ ਘਬਰਾ ਜਾਂਦਾ ਅਤੇ ਬੋਲ ਨਾ ਸਕਦਾ। \q \v 5 ਮੈਂ ਪਿੱਛਲੇ ਦਿਨਾਂ ਉੱਤੇ \q ਅਤੇ ਆਪਣੇ ਵਰ੍ਹਿਆਂ ਦੇ ਸਮਿਆਂ ਉੱਤੇ ਸੋਚਿਆ। \q \v 6 ਮੈਂ ਰਾਤ ਨੂੰ ਆਪਣੇ ਗੀਤ ਦਾ ਸਿਮਰਨ ਕਰਦਾ ਹਾਂ, \q ਆਪਣੇ ਮਨ ਵਿੱਚ ਧਿਆਨ ਕਰਦਾ ਹਾਂ, \q ਅਤੇ ਮੇਰਾ ਆਤਮਾ ਖੋਜ ਕਰਦਾ ਹੈ, \q \v 7 ਕਿ ਪ੍ਰਭੂ ਸਦਾ ਹੀ ਤਿਆਗ ਦੇਵੇਗਾ, \q ਅਤੇ ਫੇਰ ਕਦੇ ਪਰਸੰਨ ਨਾ ਹੋਵੇਗਾ? \q \v 8 ਕੀ ਉਸ ਦੀ ਦਯਾ ਸਦਾ ਲਈ ਰੁੱਕ ਗਈ ਹੈ? \q ਕੀ ਉਸ ਦਾ ਬਚਨ ਪੀੜ੍ਹੀਓਂ ਪੀੜ੍ਹੀ ਹਟ ਗਿਆ? \q \v 9 ਕੀ ਪਰਮੇਸ਼ੁਰ ਕਿਰਪਾ ਕਰਨੀ ਭੁੱਲ ਗਿਆ? \q ਕੀ ਉਸ ਨੇ ਕ੍ਰੋਧ ਨਾਲ ਆਪਣੀਆਂ ਰਹਮਤਾਂ ਨੂੰ ਰੋਕ ਲਿਆ ਹੈ?। ਸਲਹ। \q \v 10 ਤਾਂ ਮੈਂ ਆਖਿਆ, ਇਹ ਮੇਰੀ ਕਮਜ਼ੋਰੀ ਹੈ, ਅੱਤ ਮਹਾਨ ਦਾ ਸੱਜਾ ਹੱਥ ਬਦਲ ਗਿਆ ਹੈ! \q \v 11 ਮੈਂ ਯਹੋਵਾਹ ਦੇ ਕੰਮਾਂ ਦਾ ਜ਼ਿਕਰ ਕਰਾਂਗਾ, \q ਕਿਉਂ ਜੋ ਮੈਂ ਤੇਰੇ ਪੁਰਾਣਿਆਂ ਸਮਿਆਂ ਦੇ ਅਚਰਜਾਂ ਨੂੰ ਚੇਤੇ ਕਰਾਂਗਾ। \q \v 12 ਮੈਂ ਤੇਰੇ ਸਾਰੇ ਕੰਮਾਂ ਉੱਤੇ ਵਿਚਾਰ ਕਰਾਂਗਾ, \q ਅਤੇ ਮੈਂ ਤੇਰੇ ਕਾਰਜਾਂ ਉੱਤੇ ਧਿਆਨ ਕਰਾਂਗਾ। \q \v 13 ਹੇ ਪਰਮੇਸ਼ੁਰ ਤੇਰਾ ਮਾਰਗ ਪਵਿੱਤਰਤਾਈ ਹੈ, \q ਪਰਮੇਸ਼ੁਰ ਵਰਗਾ ਵੱਡਾ ਦੇਵਤਾ ਕਿਹੜਾ ਹੈ? \q \v 14 ਤੂੰ ਉਹ ਪਰਮੇਸ਼ੁਰ ਹੈਂ ਜੋ ਅਚਰਜ਼ ਕੰਮ ਕਰਦਾ ਹੈਂ, \q ਤੂੰ ਲੋਕਾਂ ਦੇ ਵਿੱਚ ਆਪਣੀ ਸ਼ਕਤੀ ਪਰਗਟ ਕੀਤੀ। \q \v 15 ਤੂੰ ਆਪਣੀ ਬਾਂਹ ਨਾਲ ਆਪਣੀ ਪਰਜਾ ਨੂੰ \q ਯਾਕੂਬ ਤੇ ਯੂਸੁਫ਼ ਦੀ ਅੰਸ ਨੂੰ ਛੁਡਾਇਆ ਹੈ। ਸਲਹ। \q \v 16 ਪਾਣੀਆਂ\f + \fr 77:16 \fr*\ft ਸਮੁੰਦਰਾਂ \ft*\f* ਨੇ ਤੈਨੂੰ ਡਿੱਠਾ, ਹੇ ਪਰਮੇਸ਼ੁਰ, \q ਪਾਣੀਆਂ ਨੇ ਤੈਨੂੰ ਡਿੱਠਾ, ਓਹ ਉੱਛਲ ਪਏ \q ਤੇ ਡੁੰਘਿਆਈਆਂ ਕੰਬ ਉੱਠੀਆਂ। \q \v 17 ਘਟਾਂ ਨੇ ਮੋਹਲੇਧਾਰ ਮੀਂਹ ਵਰ੍ਹਾਇਆ, \q ਗਗਣ ਨੇ ਖੜਕਾ ਦਿੱਤਾ, \q ਤੇਰੇ ਤੀਰ ਲਾਂਭੇ ਛਾਂਭੇ ਚੱਲੇ। \q \v 18 ਤੇਰੇ ਗੱਜਣ ਦਾ ਖੜਕ ਵਾਵਰੋਲੇ ਵਿੱਚ ਹੋਇਆ, \q ਲਸ਼ਕਾਂ ਨੇ ਸਰਿਸ਼ਟੀ ਨੂੰ ਚਾਨਣ ਦਿੱਤਾ, \q ਧਰਤੀ ਕੰਬੀ ਅਤੇ ਹਿੱਲ ਗਈ। \q \v 19 ਸਮੁੰਦਰ ਦੇ ਵਿੱਚ ਤੇਰਾ ਰਾਹ ਸੀ, \q ਤੇਰੇ ਪਹੇ ਵੱਡੇ ਪਾਣੀਆਂ ਦੇ ਵਿੱਚ ਸਨ, \q ਤੇਰੇ ਖੁਰੇ ਜਾਣੇ ਨਾ ਗਏ। \q \v 20 ਤੂੰ ਆਪਣੀ ਪਰਜਾ ਦੀ ਮੂਸਾ ਅਤੇ ਹਾਰੂਨ ਦੇ ਹੱਥੀਂ, \q ਇੱਜੜ ਦੀ ਨਿਆਈਂ ਅਗਵਾਈ ਕੀਤੀ। \c 78 \s ਪਰਮੇਸ਼ੁਰ ਅਤੇ ਉਸ ਦੇ ਲੋਕ \d ਆਸਾਫ਼ ਦਾ ਮਸ਼ਕੀਲ \p \q \v 1 ਹੇ ਮੇਰੀ ਪਰਜਾ, ਮੇਰੀ ਬਿਵਸਥਾ ਉੱਤੇ ਆਪਣਾ ਕੰਨ ਧਰੋ, \q ਆਪਣੇ ਕੰਨ ਮੇਰੇ ਮੁਖ-ਵਾਕਾਂ ਉੱਤੇ ਲਾਓ। \q \v 2 ਮੈਂ ਆਪਣਾ ਮੂੰਹ ਦ੍ਰਿਸ਼ਟਾਂਤਾਂ ਵਿੱਚ ਖੋਲ੍ਹਾਂਗਾ, \q ਮੈਂ ਪੁਰਾਣਿਆਂ ਸਮਿਆਂ ਦੀਆਂ ਬੁਝਾਰਤਾਂ ਉਚਾਰਾਂਗਾ, \q \v 3 ਜਿਹੜੀਆਂ ਅਸੀਂ ਸੁਣੀਆਂ ਤੇ ਜਾਤੀਆਂ, \q ਅਤੇ ਸਾਡੇ ਪੁਰਖਿਆਂ ਨੇ ਸਾਨੂੰ ਦੱਸੀਆਂ। \q \v 4 ਅਸੀਂ ਉਹਨਾਂ ਨੂੰ ਉਨ੍ਹਾਂ ਦੀ ਅੰਸ ਤੋਂ ਲੁਕਾਵਾਂਗੇ, \q ਸਗੋਂ ਆਉਣ ਵਾਲੀ ਪੀੜ੍ਹੀ ਨੂੰ ਯਹੋਵਾਹ ਦੀ ਉਸਤਤ, \q ਉਸ ਦੀ ਸ਼ਕਤੀ ਅਤੇ ਅਚਰਜ਼ ਕੰਮ ਜੋ ਉਸ ਨੇ ਕੀਤੇ ਦੱਸਾਂਗੇ। \q \v 5 ਉਸ ਨੇ ਤਾਂ ਯਾਕੂਬ ਵਿੱਚ ਇੱਕ ਸਾਖੀ ਕਾਇਮ ਕੀਤੀ, \q ਅਤੇ ਇਸਰਾਏਲ ਵਿੱਚ ਇੱਕ ਬਿਵਸਥਾ ਠਹਿਰਾਈ, \q ਜਿਹ ਦਾ ਹੁਕਮ ਉਸ ਨੇ ਸਾਡੇ ਪੁਰਖਿਆਂ ਨੂੰ ਦਿੱਤਾ, \q ਕਿ ਓਹ ਆਪਣੀ ਅੰਸ ਨੂੰ ਸਿਖਾਉਣ, \q \v 6 ਤਾਂ ਜੋ ਆਉਣ ਵਾਲੀ ਪੀੜ੍ਹੀ ਅਰਥਾਤ ਓਹ ਬੱਚੇ, \q ਜਿਹੜੇ ਜੰਮਣਗੇ ਉਨ੍ਹਾਂ ਨੂੰ ਜਾਣ ਲੈਣ, \q ਕਿ ਓਹ ਵੀ ਉੱਠ ਕੇ ਆਪਣੀ ਅੰਸ ਨੂੰ ਦੱਸਣ, \q \v 7 ਕਿ ਓਹ ਪਰਮੇਸ਼ੁਰ ਵਿੱਚ ਆਪਣੀ ਆਸ਼ਾ ਰੱਖਣ, ਅਤੇ ਪਰਮੇਸ਼ੁਰ ਦੇ ਕੰਮਾਂ ਨੂੰ ਨਾ ਭੁੱਲਣ, \q ਪਰ ਉਸ ਦੇ ਹੁਕਮਾਂ ਦੀ ਰਾਖੀ ਕਰਨ, \q \v 8 ਅਤੇ ਓਹ ਆਪਣੇ ਪੁਰਖਿਆਂ ਵਾਂਗੂੰ ਨਾ ਹੋਣ, \q ਇੱਕ ਕੱਬੀ ਪੀੜ੍ਹੀ ਜਿਸ ਆਪਣਾ ਮਨ ਕਾਇਮ ਨਾ ਰੱਖਿਆ, \q ਅਤੇ ਜਿਹ ਦਾ ਆਤਮਾ ਪਰਮੇਸ਼ੁਰ ਵਿੱਚ ਦ੍ਰਿੜ੍ਹ ਨਾ ਰਿਹਾ। \q \v 9 ਇਫ਼ਰਾਈਮ ਦੀ ਅੰਸ ਸ਼ਾਸ਼ਤਰ ਧਾਰੀ ਹੋ ਕੇ ਤੇ ਧਣੁੱਖ ਲੈ ਕੇ \q ਲੜਾਈ ਦੇ ਦਿਨ ਪਿੱਛੇ ਮੁੜ ਆਈ। \q \v 10 ਉਨ੍ਹਾਂ ਨੇ ਪਰਮੇਸ਼ੁਰ ਦੇ ਨੇਮ ਦੀ ਪਾਲਣਾ ਨਾ ਕੀਤੀ, \q ਅਤੇ ਉਸ ਦੀ ਬਿਵਸਥਾ ਵਿੱਚ ਚੱਲਣ ਤੋਂ ਨਾਂਹ ਕੀਤੀ। \q \v 11 ਓਹ ਉਸ ਦੇ ਕੰਮਾਂ ਅਤੇ ਅਚਰਜ਼ ਕਰਤੱਬਾਂ ਨੂੰ, \q ਜਿਹੜੇ ਉਸ ਨੇ ਉਨ੍ਹਾਂ ਨੂੰ ਵਿਖਾਏ ਭੁਲਾ ਬੈਠੇ। \q \v 12 ਉਨ੍ਹਾਂ ਦੇ ਪੁਰਖਿਆਂ ਦੇ ਅੱਗੇ ਮਿਸਰ ਦੇਸ ਵਿੱਚ, \q ਸੋਆਨ ਦੀ ਮੈਦਾਨ ਵਿੱਚ ਉਸ ਨੇ ਇੱਕ ਅਚਰਜ਼ ਕੰਮ ਕੀਤਾ। \q \v 13 ਉਸ ਨੇ ਸਮੁੰਦਰ ਨੂੰ ਚੀਰ ਕੇ ਉਨ੍ਹਾਂ ਨੂੰ ਪਾਰ ਲੰਘਾਇਆ, \q ਅਤੇ ਪਾਣੀ ਨੂੰ ਢੇਰ ਵਾਂਗੂੰ ਖੜ੍ਹਾ ਕਰ ਦਿੱਤਾ। \q \v 14 ਉਸ ਨੇ ਦਿਨ ਨੂੰ ਬੱਦਲ ਨਾਲ, \q ਅਤੇ ਸਾਰੀ ਰਾਤ ਅੱਗ ਦੀ ਲੋ ਨਾਲ ਉਨ੍ਹਾਂ ਦੀ ਅਗਵਾਈ ਕੀਤੀ। \q \v 15 ਉਸ ਨੇ ਉਜਾੜ ਵਿੱਚ ਚੱਟਾਨ ਪਾੜ ਕੇ, \q ਉਨ੍ਹਾਂ ਨੂੰ ਜਾਣੀਦਾ ਡੁੰਘਿਆਈਆਂ ਵਿੱਚੋਂ ਬਹੁਤ ਪਾਣੀ ਪਿਲਾਇਆ, \q \v 16 ਉਸ ਨੇ ਢਿੱਗ ਵਿੱਚੋਂ ਧਾਰਾਂ ਕੱਢੀਆਂ, \q ਅਤੇ ਆਪਣੀ ਦਰਿਆਵਾਂ ਵਾਂਗੂੰ ਵਗਾਇਆ। \q \v 17 ਤਾਂ ਉਨ੍ਹਾਂ ਨੇ ਉਹ ਦਾ ਹੋਰ ਵੀ ਪਾਪ ਕੀਤਾ, \q ਅਤੇ ਥਲ ਵਿੱਚ ਅੱਤ ਮਹਾਨ ਤੋਂ ਆਕੀ ਹੀ ਰਹੇ। \q \v 18 ਉਨ੍ਹਾਂ ਨੇ ਆਪਣੇ ਖੁੱਦਿਆ ਲਈ ਭੋਜਨ ਮੰਗ ਕੇ ਆਪਣੇ ਮਨ ਵਿੱਚ ਪਰਮੇਸ਼ੁਰ ਦਾ ਪਰਤਾਵਾ ਕੀਤਾ। \q \v 19 ਓਹ ਪਰਮੇਸ਼ੁਰ ਦੇ ਵਿਰੁੱਧ ਬੋਲੇ, \q ਉਨ੍ਹਾਂ ਨੇ ਆਖਿਆ, ਕੀ ਪਰਮੇਸ਼ੁਰ ਉਜਾੜ ਵਿੱਚ ਵੀ ਲੰਗਰ ਦਾ ਅਡੰਬਰ ਰਚ ਸਕੇਗਾ? \q \v 20 ਵੇਖੋ, ਉਸ ਨੇ ਚੱਟਾਨ ਨੂੰ ਮਾਰਿਆ, \q ਪਾਣੀ ਫੁੱਟ ਨਿੱਕਲਿਆ, \q ਅਤੇ ਧਾਰਾਂ ਵਗ ਪਈਆਂ, \q ਕੀ ਉਹ ਰੋਟੀ ਵੀ ਦੇ ਸਕੇਗਾ? \q ਨਾਲੇ ਆਪਣੀ ਪਰਜਾ ਨੂੰ ਮਹਾਂ ਪਰਸ਼ਾਦ ਵੀ ਪਹੁੰਚਾਵੇਗਾ? \q \v 21 ਇਸ ਲਈ ਜਦ ਯਹੋਵਾਹ ਨੇ ਸੁਣਿਆ ਤਾਂ ਅੱਤ ਕ੍ਰੋਧਵਾਨ ਹੋਇਆ, \q ਅਤੇ ਯਾਕੂਬ ਵਿੱਚ ਅੱਗ ਭੜਕੀ, ਨਾਲੇ ਇਸਰਾਏਲ ਉੱਤੇ ਵੀ ਕੋਪ ਹੋਇਆ, \q \v 22 ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਉੱਤੇ ਪਰਤੀਤ ਨਾ ਕੀਤੀ, \q ਅਤੇ ਉਸ ਦੇ ਬਚਾਓ ਉੱਤੇ ਭਰੋਸਾ ਨਾ ਰੱਖਿਆ। \q \v 23 ਤਾਂ ਵੀ ਉਸ ਨੇ ਉੱਪਰ ਗਗਣ ਨੂੰ ਹੁਕਮ ਦਿੱਤਾ, \q ਅਤੇ ਅਕਾਸ਼ ਦੇ ਦਰਵਾਜ਼ੇ ਖੋਲ੍ਹ ਦਿੱਤੇ, \q \v 24 ਅਤੇ ਉਨ੍ਹਾਂ ਦੇ ਖਾਣ ਲਈ ਮੰਨ ਵਰ੍ਹਾਇਆ, \q ਅਤੇ ਉਨ੍ਹਾਂ ਨੂੰ ਸਵਰਗੀ ਅੰਨ ਦਿੱਤਾ। \q \v 25 ਬਲਵੰਤਾਂ ਦੀ ਰੋਟੀ ਇਨਸਾਨ ਨੇ ਖਾਧੀ, \q ਉਸ ਨੇ ਰੱਜਵੀਂ ਰੋਟੀ ਭੇਜੀ। \q \v 26 ਉਸ ਨੇ ਅਕਾਸ਼ ਵਿੱਚ ਪੁਰੇ ਦੀ ਹਵਾ ਵਗਾਈ, \q ਅਤੇ ਆਪਣੀ ਸਮਰੱਥਾ ਨਾਲ ਦੱਖਣੀ ਹਵਾ ਚਲਾਈ, \q \v 27 ਅਤੇ ਉਨ੍ਹਾਂ ਉੱਤੇ ਧੂੜ ਵਾਂਗੂੰ ਮਹਾਂ ਪਰਸ਼ਾਦ, \q ਅਤੇ ਸਮੁੰਦਰ ਦੀ ਰੇਤ ਵਾਂਗੂੰ ਪੰਖੇਰੂ ਵਰ੍ਹਾਏ, \q \v 28 ਅਤੇ ਉਨ੍ਹਾਂ ਦੇ ਡੇਰੇ ਵਿੱਚ \q ਅਤੇ ਉਨ੍ਹਾਂ ਦੇ ਵਸੇਬਿਆਂ ਦੇ ਆਲੇ-ਦੁਆਲੇ ਗਿਰਾਏ। \q \v 29 ਸੋ ਉਨ੍ਹਾਂ ਨੇ ਬਹੁਤ ਰੱਜ ਕੇ ਖਾਧਾ, \q ਅਤੇ ਉਸ ਨੇ ਉਨ੍ਹਾਂ ਦੀ ਇੱਛਿਆ ਨੂੰ ਪੂਰਾ ਕੀਤਾ। \q \v 30 ਓਹ ਆਪਣੀ ਹਿਰਸ ਤੋਂ ਹਟੇ, \q ਉਨ੍ਹਾਂ ਦਾ ਖਾਣਾ ਅਜੇ ਉਨ੍ਹਾਂ ਦੇ ਮੂੰਹ ਵਿੱਚ ਹੀ ਸੀ, \q \v 31 ਕਿ ਪਰਮੇਸ਼ੁਰ ਦਾ ਕ੍ਰੋਧ ਉਨ੍ਹਾਂ ਉੱਤੇ ਭੜਕਿਆ, \q ਅਤੇ ਉਸ ਨੇ ਉਨ੍ਹਾਂ ਦੇ ਡਾਢੇ ਮੋਟਿਆਂ ਨੂੰ ਵੱਢ ਸੁੱਟਿਆ, \q ਅਤੇ ਇਸਰਾਏਲ ਦੇ ਗੱਭਰੂਆਂ ਨੂੰ ਨਿਵਾ ਲਿਆ। \q \v 32 ਤਾਂ ਇਸ ਸਾਰੇ ਦੇ ਹੋਣ ਤੇ ਵੀ ਉਨ੍ਹਾਂ ਨੇ ਫੇਰ ਪਾਪ ਕੀਤਾ, \q ਅਤੇ ਉਸ ਦੇ ਅਚਰਜ਼ ਕਰਤੱਬਾਂ ਤੇ ਪਰਤੀਤ ਨਾ ਕੀਤੀ। \q \v 33 ਇਸ ਕਰਕੇ ਉਸ ਨੇ ਉਨ੍ਹਾਂ ਦੇ ਦਿਨ ਵਿਅਰਥ ਵਿੱਚ ਅਤੇ ਉਨ੍ਹਾਂ ਦੇ ਵਰ੍ਹੇ ਭੈਅ ਵਿੱਚ ਮੁਕਾਏ। \q \v 34 ਜਦ ਉਸ ਨੇ ਉਹਨਾਂ ਨੂੰ ਵੱਢਿਆ ਤਾਂ ਉਨ੍ਹਾਂ ਨੇ ਉਸ ਦੀ ਭਾਲ ਕੀਤੀ, \q ਓਹ ਮੁੜੇ ਤੇ ਉਨ੍ਹਾਂ ਨੇ ਮਨੋਂ ਤਨੋਂ ਪਰਮੇਸ਼ੁਰ ਨੂੰ ਭਾਲਿਆ। \q \v 35 ਤਾਂ ਉਨ੍ਹਾਂ ਨੂੰ ਯਾਦ ਆਇਆ ਕਿ ਪਰਮੇਸ਼ੁਰ ਸਾਡੀ ਚੱਟਾਨ ਹੈ, \q ਅਤੇ ਅੱਤ ਮਹਾਨ ਪਰਮੇਸ਼ੁਰ ਸਾਡਾ ਛੁਡਾਉਣ ਵਾਲਾ ਹੈ। \q \v 36 ਉਨ੍ਹਾਂ ਨੇ ਆਪਣੇ ਮੂੰਹ ਨਾਲ ਲੱਲੋ-ਪੱਤੋ ਕੀਤੀ, \q ਅਤੇ ਆਪਣੀ ਜ਼ਬਾਨ ਦੇ ਨਾਲ ਉਸ ਦੇ ਲਈ ਝੂਠ ਮਾਰਿਆ, \q \v 37 ਕਿਉਂ ਜੋ ਉਨ੍ਹਾਂ ਦੇ ਮਨ ਉਸ ਦੇ ਨਾਲ ਕਾਇਮ ਨਹੀਂ ਸਨ, \q ਨਾ ਓਹ ਉਸ ਦੇ ਨੇਮ ਵਿੱਚ ਵਫ਼ਾਦਾਰ ਰਹੇ, \q \v 38 ਪਰ ਉਸ ਰਹੀਮ ਹੋ ਕੇ ਉਨ੍ਹਾਂ ਦੀ ਬੁਰਿਆਈ ਨੂੰ ਖਿਮਾ ਕੀਤਾ, \q ਅਤੇ ਉਸ ਨੇ ਉਨ੍ਹਾਂ ਦਾ ਨਾਸ ਨਾ ਕੀਤਾ, \q ਹਾਂ, ਬਹੁਤ ਵਾਰੀ ਉਸ ਨੇ ਆਪਣਾ ਕ੍ਰੋਧ ਰੋਕ ਛੱਡਿਆ, \q ਅਤੇ ਆਪਣਾ ਸਾਰਾ ਗੁੱਸਾ ਨਾ ਭੜਕਾਇਆ। \q \v 39 ਉਸ ਨੂੰ ਤਾਂ ਯਾਦ ਸੀ ਕਿ ਓਹ ਨਿਰੇ ਬਸ਼ਰ ਹੀ ਹਨ, \q ਓਹ ਹਵਾ ਹਨ ਜਿਹੜੀ ਵਗਦੀ ਹੈ ਅਤੇ ਮੁੜ ਨਹੀਂ ਆਉਂਦੀ। \q \v 40 ਕਿੰਨੀ ਵਾਰ ਓਹ ਉਜਾੜ ਵਿੱਚ ਉਸ ਤੋਂ ਆਕੀ ਹੋਏ, \q ਅਤੇ ਉਸ ਨੂੰ ਥਲ ਵਿੱਚ ਉਦਾਸ ਕੀਤਾ! \q \v 41 ਮੁੜ ਘਿੜ ਉਨ੍ਹਾਂ ਨੇ ਪਰਮੇਸ਼ੁਰ ਨੂੰ ਪਰਤਾਇਆ, \q ਅਤੇ ਇਸਰਾਏਲ ਦੇ ਪਵਿੱਤਰ ਪੁਰਖ ਨੂੰ ਅਕਾਇਆ। \q \v 42 ਉਨ੍ਹਾਂ ਨੇ ਉਸ ਦੇ ਹੱਥ ਨੂੰ ਚੇਤੇ ਨਾ ਰੱਖਿਆ, \q ਨਾ ਉਸ ਦਿਨ ਨੂੰ ਜਦ ਉਸ ਨੇ ਉਨ੍ਹਾਂ ਨੂੰ ਵਿਰੋਧੀ ਤੋਂ ਛੁਡਾਇਆ, \q \v 43 ਜਦ ਉਸ ਨੇ ਮਿਸਰ ਵਿੱਚ ਆਪਣੇ ਨਿਸ਼ਾਨ, \q ਅਤੇ ਸੋਆਨ ਦੀ ਜੂਹ ਵਿੱਚ ਆਪਣੇ ਅਚੰਭੇ ਵਿਖਾਏ। \q \v 44 ਉਸ ਨੇ ਉਨ੍ਹਾਂ ਦੋ ਦਰਿਆਵਾਂ ਨੂੰ ਲਹੂ ਬਣਾ ਦਿੱਤਾ, \q ਨਾਲੇ ਉਨ੍ਹਾਂ ਦੀਆਂ ਨਦੀਆਂ ਨੂੰ, ਸੋ ਓਹ ਉਨ੍ਹਾਂ ਤੋਂ ਪੀ ਨਾ ਸਕੇ। \q \v 45 ਉਸ ਨੇ ਉਨ੍ਹਾਂ ਵਿੱਚ ਮੱਖਾਂ ਦੇ ਝੁੰਡ ਭੇਜੇ ਜਿਹੜੇ ਉਨ੍ਹਾਂ ਨੂੰ ਖਾ ਗਏ, \q ਅਤੇ ਡੱਡੂ ਜਿਨ੍ਹਾਂ ਨੇ ਉਨ੍ਹਾਂ ਦਾ ਸੱਤਿਆਨਾਸ ਕੀਤਾ। \q \v 46 ਉਸ ਨੇ ਉਨ੍ਹਾਂ ਦੀ ਪੈਦਾਵਾਰ ਕੀੜਿਆਂ ਨੂੰ, \q ਅਤੇ ਉਨ੍ਹਾਂ ਦੀ ਮਿਹਨਤ ਸਲਾ ਨੂੰ ਦਿੱਤੀ। \q \v 47 ਉਸ ਨੇ ਉਨ੍ਹਾਂ ਦੀਆਂ ਦਾਖ ਦੀਆਂ ਵੇਲਾਂ ਨੂੰ ਗੜਿਆਂ ਨਾਲ, \q ਅਤੇ ਉਨ੍ਹਾਂ ਦਿਆਂ ਗੁੱਲਰ ਰੁੱਖਾਂ ਨੂੰ ਵੱਡੇ-ਵੱਡੇ ਔਲਿਆਂ ਨਾਲ ਬਰਬਾਦ ਕਰ ਸੁੱਟਿਆ। \q \v 48 ਉਸ ਨੇ ਉਨ੍ਹਾਂ ਦੇ ਪਸ਼ੂਆਂ ਨੂੰ ਗੜਿਆਂ ਦੇ \q ਅਤੇ ਉਨ੍ਹਾਂ ਦੇ ਵੱਗਾਂ ਨੂੰ ਤੇਜ ਲਸ਼ਕਾਂ ਦੇ ਹਵਾਲੇ ਕੀਤਾ। \q \v 49 ਉਸ ਨੇ ਬੁਰਿਆਈ ਦੇ ਦੂਤਾਂ ਨੂੰ ਭੇਜ ਕੇ \q ਆਪਣੇ ਕ੍ਰੋਧ ਦਾ ਡਾਢਾ ਕਹਿਰ, \q ਰੋਸਾ, ਗਜ਼ਬ ਅਤੇ ਬਿਪਤਾ ਉਨ੍ਹਾਂ ਉੱਤੇ ਪਾ ਦਿੱਤੀ। \q \v 50 ਉਸ ਨੇ ਆਪਣੇ ਕ੍ਰੋਧ ਲਈ ਰਾਹ ਸਿੱਧਾ ਕੀਤਾ, \q ਉਸ ਨੇ ਉਨ੍ਹਾਂ ਦੀਆਂ ਜਾਨਾਂ ਨੂੰ ਮੌਤ ਤੋਂ ਨਾ ਰੋਕਿਆ, \q ਸਗੋਂ ਉਨ੍ਹਾਂ ਦੀਆਂ ਹਯਾਤੀਆਂ ਨੂੰ ਬਵਾ ਦੇ ਹਵਾਲੇ ਕੀਤਾ। \q \v 51 ਉਸ ਨੇ ਮਿਸਰ ਵਿੱਚ ਸਾਰੇ ਪਹਿਲੌਠੇ ਮਾਰ ਸੁੱਟੇ, \q ਜਿਹੜੇ ਹਾਮ ਦੇ ਤੰਬੂਆਂ ਵਿੱਚ ਉਨ੍ਹਾਂ ਦੀ ਸ਼ਕਤੀ ਦਾ ਮੁੱਢ ਸਨ, \q \v 52 ਪਰ ਆਪਣੀ ਪਰਜਾ ਨੂੰ ਭੇਡਾਂ ਵਾਂਗੂੰ ਲੈ ਤੁਰਿਆ, \q ਅਤੇ ਉਜਾੜ ਵਿੱਚ ਇੱਜੜ ਵਾਂਗੂੰ ਉਨ੍ਹਾਂ ਦੀ ਅਗਵਾਈ ਕੀਤੀ, \q \v 53 ਅਤੇ ਉਨ੍ਹਾਂ ਨੂੰ ਸੁੱਖ ਨਾਲ ਲੈ ਗਿਆ ਸੋ ਓਹ ਨਾ ਡਰੇ, \q ਪਰ ਉਨ੍ਹਾਂ ਦੇ ਵੈਰੀਆਂ ਨੂੰ ਸਮੁੰਦਰ ਨੇ ਢੱਕ ਲਿਆ। \q \v 54 ਤਾਂ ਉਸ ਨੇ ਉਨ੍ਹਾਂ ਨੂੰ ਆਪਣੇ ਪਵਿੱਤਰ ਥਾਂ ਦੇ ਬੰਨੇ ਤੱਕ ਪਹੁੰਚਾਇਆ, \q ਇਸ ਪਰਬਤ ਤੱਕ ਜਿਹ ਨੂੰ ਉਸ ਦੇ ਸੱਜੇ ਹੱਥ ਨੇ ਲਿਆ ਸੀ। \q \v 55 ਉਸ ਨੇ ਕੌਮਾਂ ਨੂੰ ਉਨ੍ਹਾਂ ਦੇ ਅੱਗੋਂ ਕੱਢ ਦਿੱਤਾ, \q ਅਤੇ ਜਰੀਬ ਨਾਲ ਮਿਣ ਕੇ ਉਨ੍ਹਾਂ ਨੂੰ ਮਿਲਖ਼ ਦਿੱਤੀ, \q ਅਤੇ ਇਸਰਾਏਲ ਦੀਆਂ ਗੋਤਾਂ ਨੂੰ ਉਨ੍ਹਾਂ ਦੇ ਤੰਬੂਆਂ ਵਿੱਚ ਵਸਾਇਆ। \q \v 56 ਤਾਂ ਵੀ ਉਨ੍ਹਾਂ ਨੇ ਅੱਤ ਮਹਾਨ ਪਰਮੇਸ਼ੁਰ ਨੂੰ ਪਰਤਾਇਆ ਅਤੇ ਉਸ ਤੋਂ ਆਕੀ ਹੋ ਗਏ, \q ਅਤੇ ਉਸ ਦੀਆਂ ਸਾਖੀਆਂ ਦੀ ਪਾਲਣਾ ਨਾ ਕੀਤੀ। \q \v 57 ਸਗੋਂ ਓਹ ਫਿਰ ਗਏ ਅਤੇ ਆਪਣੇ ਪੁਰਖਿਆਂ ਵਾਂਗੂੰ ਛਲੀਏ ਹੋ ਗਏ, \q ਓਹ ਵਿੰਗੇ ਧਣੁੱਖ ਵਾਂਗੂੰ ਕੁੱਬੇ ਹੋ ਗਏ ਸਨ। \q \v 58 ਆਪਣਿਆਂ ਉੱਚਿਆਂ ਥਾਵਾਂ ਦੇ ਕਾਰਨ ਉਸ ਦੇ ਗੁੱਸੇ ਨੂੰ ਛੇੜਿਆ, \q ਅਤੇ ਆਪਣੀਆਂ ਉੱਕਰੀਆਂ ਹੋਈਆਂ ਮੂਰਤਾਂ ਦੇ ਕਾਰਨ ਉਸ ਦੀ ਅਣਖ ਨੂੰ ਹਿਲਾਇਆ। \q \v 59 ਪਰਮੇਸ਼ੁਰ ਨੇ ਸੁਣਿਆ, ਤਾਂ ਬਹੁਤ ਤੱਪਿਆ, \q ਅਤੇ ਇਸਰਾਏਲ ਤੋਂ ਬਹੁਤ ਘਿਣ ਖਾਧੀ। \q \v 60 ਉਸ ਨੇ ਸ਼ੀਲੋਹ\f + \fr 78:60 \fr*\ft ਦਾਊਦ ਦੇ ਸਮੇਂ ਤੋਂ ਪਹਿਲਾਂ ਲੋਕ ਇੱਥੇ ਪਰਮੇਸ਼ੁਰ ਦੀ ਅਰਾਧਨਾ ਕਰਦੇ ਸਨ ਇਹ ਯਰੂਸ਼ਲਮ ਦੇ ਉੱਤਰ ਵੱਲ 32 ਕਿਲੋਮੀਟਰ ਦੀ ਦੂਰੀ ਤੇ ਹੈ ਅਤੇ ਇੱਥੇ ਨੇਮ ਦਾ ਸੰਦੂਕ ਸੀ \ft*\f* ਦੇ ਡੇਰੇ ਨੂੰ \q ਅਤੇ ਉਸ ਤੰਬੂ ਨੂੰ ਜਿਹੜਾ ਉਸ ਨੇ ਆਦਮੀਆਂ ਵਿੱਚ ਖੜ੍ਹਾ ਕੀਤਾ ਸੀ ਛੱਡ ਦਿੱਤਾ। \q \v 61 ਉਸ ਨੇ ਉਹ ਦਾ ਬਲ ਗ਼ੁਲਾਮੀ ਵਿੱਚ \q ਅਤੇ ਉਹ ਦਾ ਤੇਜ ਵਿਰੋਧੀ ਦੇ ਹੱਥ ਵਿੱਚ ਦੇ ਦਿੱਤਾ। \q \v 62 ਉਸ ਨੇ ਆਪਣੀ ਪਰਜਾ ਨੂੰ ਤਲਵਾਰ ਦੇ ਵੱਸ ਪਾਇਆ, \q ਅਤੇ ਆਪਣੀ ਮਿਲਖ਼ ਨਾਲ ਅੱਤ ਕ੍ਰੋਧਵਾਨ ਹੋਇਆ। \q \v 63 ਉਨ੍ਹਾਂ ਦੇ ਗੱਭਰੂਆਂ ਨੂੰ ਅੱਗ ਨੇ ਭਸਮ ਕਰ ਸੁੱਟਿਆ, \q ਅਤੇ ਉਨ੍ਹਾਂ ਦੀਆਂ ਕੁਆਰੀਆਂ ਦੇ ਸੁਹਾਗ\f + \fr 78:63 \fr*\ft ਉਹਨਾਂ ਦੀਆਂ ਕੁਆਰੀਆਂ ਦਾ ਵਿਆਹ ਨਾ ਹੋਇਆ \ft*\f* ਨਾ ਗਾਏ ਗਏ। \q \v 64 ਉਨ੍ਹਾਂ ਦੇ ਜਾਜਕ ਤਲਵਾਰ ਨਾਲ ਡਿੱਗੇ, \q ਪਰ ਉਨ੍ਹਾਂ ਦੀਆਂ ਵਿਧਵਾਂ ਨੇ ਵਿਰਲਾਪ ਨਾ ਕੀਤਾ। \q \v 65 ਤਾਂ ਪ੍ਰਭੂ ਸੁੱਤੇ ਹੋਏ ਵਾਂਗੂੰ ਜਾਗ ਉੱਠਿਆ, \q ਉਸ ਸੂਰਮੇ ਵਾਂਗੂੰ ਜਿਹੜਾ ਨਸ਼ੇ ਵਿੱਚ ਲਲਕਾਰੇ ਮਾਰਦਾ ਹੈ। \q \v 66 ਉਸ ਨੇ ਆਪਣੇ ਵਿਰੋਧੀਆਂ ਨੂੰ ਮਾਰ ਕੇ ਪਿਛਾਂਹ ਹਟਾ ਦਿੱਤਾ, \q ਉਸ ਨੇ ਉਨ੍ਹਾਂ ਨੂੰ ਸਦਾ ਲਈ ਨਿੰਦਿਆ ਦਾ ਥਾਂ ਬਣਾਇਆ। \q \v 67 ਨਾਲੇ ਉਸ ਨੇ ਯੂਸੁਫ਼ ਦੇ ਵੰਸ਼\f + \fr 78:67 \fr*\ft ਤੰਬੂ \ft*\f* ਨੂੰ ਤਿਆਗ ਦਿੱਤਾ, \q ਅਤੇ ਇਫ਼ਰਾਈਮ ਦੇ ਗੋਤ ਵਿੱਚੋਂ ਨਾ ਚੁਣਿਆ। \q \v 68 ਪਰ ਉਸ ਨੇ ਯਹੂਦਾਹ ਦੇ ਗੋਤ ਨੂੰ ਚੁਣਿਆ, \q ਅਰਥਾਤ ਸੀਯੋਨ ਦੇ ਪਰਬਤ ਨੂੰ ਜਿਹੜਾ ਉਸ ਨੂੰ ਪਿਆਰਾ ਸੀ, \q \v 69 ਅਤੇ ਉਸ ਨੇ ਉੱਚਿਆਈਆਂ ਦੀ ਨਿਆਈਂ ਆਪਣਾ ਪਵਿੱਤਰ ਸਥਾਨ ਉਸਾਰਿਆ, \q ਅਤੇ ਧਰਤੀ ਦੀ ਨਿਆਈਂ ਜਿਹ ਨੂੰ ਉਸ ਨੇ ਸਦਾ ਲਈ ਅਟੱਲ ਰੱਖਿਆ ਹੈ। \q \v 70 ਉਸ ਨੇ ਆਪਣੇ ਦਾਸ ਦਾਊਦ ਨੂੰ ਵੀ ਚੁਣਿਆ, \q ਅਤੇ ਭੇਡਾਂ ਦੇ ਵਾੜਿਆਂ ਵਿੱਚੋਂ ਉਹ ਨੂੰ ਲੈ ਲਿਆ। \q \v 71 ਉਹ ਉਸ ਨੂੰ ਬੱਚਿਆਂ ਵਾਲੀਆਂ ਭੇਡਾਂ ਦੇ ਪਿੱਛੇ ਚੱਲਣ ਤੋਂ ਹਟਾ ਲਿਆਇਆ। \q ਕਿ ਉਸ ਦੀ ਪਰਜਾ ਯਾਕੂਬ ਨੂੰ ਅਤੇ ਉਸ ਦੀ ਮਿਲਖ਼ ਇਸਰਾਏਲ ਨੂੰ ਚਰਾਵੇ। \q \v 72 ਸੋ ਉਹ ਨੇ ਆਪਣੇ ਮਨ ਦੀ ਸਚਿਆਈ ਨਾਲ ਉਨ੍ਹਾਂ ਨੂੰ ਚਰਾਇਆ, \q ਅਤੇ ਆਪਣੇ ਹੱਥਾਂ ਦੇ ਗੁਣ ਨਾਲ ਉਨ੍ਹਾਂ ਦੀ ਅਗਵਾਈ ਕੀਤੀ। \c 79 \s ਦੇਸ ਦੇ ਛੁਟਕਾਰੇ ਲਈ ਪ੍ਰਾਰਥਨਾ \d ਆਸਾਫ਼ ਦਾ ਭਜਨ \q \v 1 ਹੇ ਪਰਮੇਸ਼ੁਰ, ਕੌਮਾਂ ਤੇਰੀ ਮਿਰਾਸ ਵਿੱਚ ਆ ਗਈਆਂ ਹਨ, \q ਉਨ੍ਹਾਂ ਨੇ ਤੇਰੀ ਪਵਿੱਤਰ ਹੈਕਲ ਨੂੰ ਭਰਿਸ਼ਟ ਕਰ ਦਿੱਤਾ ਹੈ, \q ਉਨ੍ਹਾਂ ਨੇ ਯਰੂਸ਼ਲਮ ਨੂੰ ਥੇਹ ਕਰ ਦਿੱਤਾ ਹੈ। \q \v 2 ਉਨ੍ਹਾਂ ਨੇ ਤੇਰੇ ਸੇਵਕਾਂ ਦੀਆਂ ਲੋਥਾਂ ਅਕਾਸ਼ ਦੇ ਪੰਛੀਆਂ ਨੂੰ \q ਅਤੇ ਤੇਰੇ ਸੰਤਾਂ ਦਾ ਮਾਸ ਧਰਤੀ ਦੇ ਦਰਿੰਦਿਆਂ ਨੂੰ ਖਾਣ ਲਈ ਦਿੱਤਾ। \q \v 3 ਉਹਨਾਂ ਦੇ ਲਹੂ ਨੂੰ ਉਨ੍ਹਾਂ ਨੇ ਪਾਣੀ ਵਾਂਗੂੰ ਯਰੂਸ਼ਲਮ ਦੇ ਆਲੇ-ਦੁਆਲੇ ਵਹਾਇਆ, \q ਪਰ ਦੱਬਣ ਵਾਲਾ ਕੋਈ ਨਹੀਂ ਸੀ। \q \v 4 ਅਸੀਂ ਆਪਣੇ ਗੁਆਂਢੀਆਂ ਲਈ ਨਿੰਦਿਆ, \q ਅਤੇ ਆਪਣੇ ਆਲੇ-ਦੁਆਲੇ ਦਿਆਂ ਲਈ ਮਖ਼ੌਲ ਤੇ ਹਾਸਾ ਬਣੇ ਹੋਏ ਹਾਂ। \q \v 5 ਹੇ ਯਹੋਵਾਹ, ਕਦ ਤੱਕ? ਕੀ ਤੂੰ ਸਦਾ ਤੱਕ ਕ੍ਰੋਧਵਾਨ ਰਹੇਂਗਾ? \q ਕੀ ਤੇਰੀ ਅਣਖ ਅੱਗ ਦੀ ਨਿਆਈਂ ਬਲਦੀ ਰਹੇਗੀ? \q \v 6 ਆਪਣਾ ਕਹਿਰ ਉਨ੍ਹਾਂ ਕੌਮਾਂ ਉੱਤੇ ਵਹਾ ਦੇ ਜਿਹੜੀਆਂ ਤੈਨੂੰ ਨਹੀਂ ਜਾਣਦੀਆਂ, \q ਅਤੇ ਉਨ੍ਹਾਂ ਪਾਤਸ਼ਾਹੀਆਂ ਉੱਤੇ ਜਿਹੜੀਆਂ ਤੇਰੇ ਨਾਮ ਨੂੰ ਨਹੀਂ ਪੁਕਾਰਦੀਆਂ। \q \v 7 ਉਨ੍ਹਾਂ ਨੇ ਤਾਂ ਯਾਕੂਬ ਨੂੰ ਭੱਖ ਲਿਆ, \q ਅਤੇ ਉਹ ਦੇ ਵਸੇਬਿਆਂ ਨੂੰ ਵਿਰਾਨ ਕਰ ਦਿੱਤਾ ਹੈ। \q \v 8 ਸਾਡੇ ਪੁਰਖਿਆਂ ਦੀਆਂ ਬਦੀਆਂ ਨੂੰ ਸਾਡੇ ਵਿਰੁੱਧ ਚੇਤੇ ਨਾ ਕਰ, \q ਤੇਰੀਆਂ ਰਹਮਤਾਂ ਸਾਡੇ ਉੱਤੇ ਛੇਤੀ ਆ ਜਾਣ, \q ਕਿਉਂਕਿ ਅਸੀਂ ਬਹੁਤ ਅਧੀਨ ਹੋ ਗਏ ਹਾਂ! \q \v 9 ਹੇ ਸਾਡੇ ਮੁਕਤੀ ਦੇ ਪਰਮੇਸ਼ੁਰ, \q ਆਪਣੇ ਨਾਮ ਦੇ ਪਰਤਾਪ ਲਈ ਸਾਡੀ ਸਹਾਇਤਾ ਕਰ, \q ਅਤੇ ਆਪਣੇ ਨਾਮ ਦੇ ਕਾਰਨ ਸਾਨੂੰ ਛੁਡਾ ਅਤੇ ਸਾਡੇ ਪਾਪਾਂ ਨੂੰ ਕੱਜ ਲਈ। \q \v 10 ਕੌਮਾਂ ਕਾਹਨੂੰ ਆਖਣ ਕਿ ਉਨ੍ਹਾਂ ਦਾ ਪਰਮੇਸ਼ੁਰ ਕਿੱਥੇ ਹੈ? \q ਤੇਰੇ ਟਹਿਲੂਆਂ ਦੇ ਵਗਾਏ ਹੋਏ ਲਹੂ ਦਾ ਬਦਲਾ ਸਾਡੀਆਂ ਅੱਖਾਂ ਦੇ ਸਾਹਮਣੇ ਕੌਮਾਂ ਵਿੱਚ ਜਾਣਿਆ ਜਾਵੇ! \q \v 11 ਗ਼ੁਲਾਮ ਦੀ ਧਾਹ ਤੇਰੇ ਸਨਮੁਖ ਆਵੇ, \q ਆਪਣੀ ਵੱਡੀ ਬਾਂਹ ਨਾਲ ਮਰਨ ਵਾਲਿਆਂ ਦੀ ਰੱਖਿਆ ਕਰ, \q \v 12 ਅਤੇ ਸਾਡੇ ਗੁਆਂਢੀਆਂ ਨੂੰ ਜਿਨ੍ਹਾਂ ਨੇ ਤੇਰੀ ਨਿੰਦਿਆ ਕੀਤੀ ਹੈ, \q ਹੇ ਪ੍ਰਭੂ, ਉਨ੍ਹਾਂ ਦੀ ਨਿੰਦਿਆ ਸੱਤ ਗੁਣੀ ਉਨ੍ਹਾਂ ਦੇ ਪੱਲੇ ਪਾ! \q \v 13 ਸੋ ਅਸੀਂ ਤੇਰੀ ਪਰਜਾ ਅਤੇ ਤੇਰੀ ਜੂਹ ਦੀਆਂ ਭੇਡਾਂ ਸਦਾ ਤੇਰਾ ਧੰਨਵਾਦ ਕਰਾਂਗੇ, \q ਪੀੜ੍ਹੀਓਂ ਪੀੜ੍ਹੀ ਅਸੀਂ ਤੇਰੀ ਉਸਤਤ ਦਾ ਵਰਣਨ ਕਰਾਂਗੇ। \c 80 \s ਇਸਰਾਏਲੀ ਜਾਤੀ ਦੇ ਲਈ ਪ੍ਰਾਰਥਨਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਸ਼ੇਸ਼ਤ੍ਰਿਮੇਦੂਤ ਰਾਗ ਵਿੱਚ ਆਸਾਫ਼ ਦਾ ਭਜਨ। \q \v 1 ਹੇ ਇਸਰਾਏਲ ਦੇ ਅਯਾਲੀ, \q ਜਿਹੜਾ ਇੱਜੜ ਦੀ ਨਿਆਈਂ ਯੂਸੁਫ਼ ਦੀ ਅਗਵਾਈ ਕਰਦਾ ਹੈਂ ਕੰਨ ਧਰ, \q ਤੂੰ ਹੋ ਕਰੂਬੀਆਂ ਤੋਂ ਉੱਪਰ ਬਿਰਾਜਮਾਨ ਹੈਂ ਆਪਣਾ ਤੇਜ ਵਿਖਾ! \q \v 2 ਇਫ਼ਰਾਈਮ, ਬਿਨਯਾਮੀਨ ਅਤੇ ਮਨੱਸ਼ਹ ਦੇ ਅੱਗੇ ਆਪਣਾ ਬਲ ਜਗਾ, \q ਅਤੇ ਸਾਡੇ ਬਚਾਓ ਲਈ ਆ! \q \v 3 ਹੇ ਪਰਮੇਸ਼ੁਰ, ਸਾਨੂੰ ਬਹਾਲ ਕਰ, \q ਅਤੇ ਆਪਣੇ ਮੂੰਹ ਦਾ ਚਮਕਾਰਾ ਵਿਖਾ ਤਾਂ ਅਸੀਂ ਬਚ ਜਾਂਵਾਂਗੇ!। \q \v 4 ਹੇ ਯਹੋਵਾਹ ਸੈਨਾਂ ਦੇ ਪਰਮੇਸ਼ੁਰ, \q ਤੂੰ ਕਦ ਤਾਈਂ ਆਪਣੀ ਪਰਜਾ ਦੀ ਪ੍ਰਾਰਥਨਾ ਉੱਤੇ ਆਪਣਾ ਕਹਿਰ ਰੂਪੀ ਧੂੰਆਂ ਕਰਦਾ ਰਹੇਂਗਾ? \q \v 5 ਤੂੰ ਉਨ੍ਹਾਂ ਨੂੰ ਅੰਝੂਆਂ ਦੀ ਰੋਟੀ ਖਵਾਈ ਹੈ, \q ਅਤੇ ਬਾਟੇ ਭਰ ਕੇ ਹੰਝੂ ਉਨ੍ਹਾਂ ਨੂੰ ਪਿਲਾਏ। \q \v 6 ਸਾਡੇ ਗੁਆਂਢੀਆਂ ਦੇ ਲਈ ਤੂੰ ਸਾਨੂੰ ਝਗੜੇ ਦਾ ਕਾਰਨ ਬਣਾਉਂਦਾ ਹੈਂ, \q ਅਤੇ ਸਾਡੇ ਵੈਰੀ ਆਪੋ ਵਿੱਚ ਹਾਸੀ ਕਰਦੇ ਹਨ। \q \v 7 ਹੇ ਸੈਨਾਂ ਦੇ ਪਰਮੇਸ਼ੁਰ, ਸਾਨੂੰ ਬਹਾਲ ਕਰ, \q ਅਤੇ ਆਪਣੇ ਮੂੰਹ ਦਾ ਚਮਕਾਰਾ ਵਿਖਾ ਤਾਂ ਅਸੀਂ ਬਚ ਜਾਂਵਾਂਗੇ!। \q \v 8 ਤੂੰ ਮਿਸਰ ਤੋਂ ਇੱਕ ਦਾਖ ਦੀ ਬੇਲ ਨੂੰ ਕੱਢ ਲਿਆਇਆ, \q ਤੂੰ ਪਰਾਈਆਂ ਕੌਮਾਂ ਨੂੰ ਬਾਹਰ ਕੱਢ ਦਿੱਤਾ, \q ਅਤੇ ਉਸ ਨੂੰ ਲਾਇਆ। \q \v 9 ਤੂੰ ਉਸ ਦੇ ਲਈ ਥਾਂ ਤਿਆਰ ਕੀਤਾ, \q ਉਸ ਨੇ ਡੂੰਘੀ ਜੜ੍ਹ ਫੜੀ ਤੇ ਵਧ ਕੇ ਦੇਸ ਨੂੰ ਭਰ ਦਿੱਤਾ। \q \v 10 ਪਰਬਤ ਉਸ ਦੇ ਛਾਂ ਨਾਲ ਕੱਜੇ ਗਏ, \q ਅਤੇ ਉਸ ਦੀਆਂ ਟਹਿਣੀਆਂ ਪਰਮੇਸ਼ੁਰ ਦੇ ਦਿਆਰਾਂ ਵਰਗੀਆਂ ਸਨ। \q \v 11 ਉਸ ਨੇ ਸਮੁੰਦਰ ਤੱਕ ਆਪਣੀਆਂ ਡਾਲੀਆਂ ਪਸਾਰੀਆਂ, \q ਅਤੇ ਆਪਣੀਆਂ ਸ਼ਾਖਾਂ ਨਦੀ ਤਾਈਂ। \q \v 12 ਤੂੰ ਉਹ ਦੀਆਂ ਵਾੜਾਂ ਨੂੰ ਕਿਸ ਲਈ ਤੋੜਿਆ, \q ਕਿ ਜਿੰਨੇ ਉੱਥੋਂ ਦੀ ਲੰਘਦੇ ਹਨ ਓਹ ਉਹ ਨੂੰ ਤੋੜਦੇ ਹਨ? \q \v 13 ਜੰਗਲੀ ਸੂਰ ਉਹ ਨੂੰ ਉਜਾੜਦਾ ਹੈ, \q ਅਤੇ ਮੈਦਾਨ ਦੇ ਜਾਨਵਰ ਉਹ ਨੂੰ ਖਾ ਲੈਂਦੇ ਹਨ। \q \v 14 ਹੇ ਸੈਨਾਂ ਦੇ ਪਰਮੇਸ਼ੁਰ, ਮੋੜਾ ਪਾ, \q ਸਵਰਗੋਂ ਧਿਆਨ ਕਰਕੇ ਵੇਖ ਤੇ ਇਸ ਵੇਲ ਦੀ ਸੁੱਧ ਲੈ, \q \v 15 ਉਸ ਦੀ ਰੱਖਿਆ ਕਰ ਜਿਹੜਾ ਤੇਰੇ ਸੱਜੇ ਹੱਥ ਨੇ ਲਾਇਆ ਹੈ, \q ਨਾਲੇ ਉਸ ਪੁੱਤਰ ਦੀ ਜੋ ਤੂੰ ਆਪਣੇ ਲਈ ਤਕੜਾ ਕੀਤਾ। \q \v 16 ਉਹ ਅੱਗ ਨਾਲ ਸਾੜਿਆ ਗਿਆ, ਉਹ ਵੱਢਿਆ ਗਿਆ, \q ਓਹ ਤੇਰੇ ਮੁੱਖੜੇ ਦੇ ਦਬਕੇ ਨਾਲ ਨਾਸ ਹੋ ਜਾਂਦੇ ਹਨ। \q \v 17 ਤੇਰੇ ਸੱਜੇ ਹੱਥ ਦੇ ਮਨੁੱਖ ਉੱਤੇ ਤੇਰਾ ਹੱਥ ਹੋਵੇ, \q ਉਸ ਆਦਮੀ ਦੀ ਅੰਸ ਉੱਤੇ ਜੋ ਤੂੰ ਆਪਣੇ ਲਈ ਤਕੜਾ ਕੀਤਾ। \q \v 18 ਤਾਂ ਅਸੀਂ ਤੈਥੋਂ ਪਿਛਾਹਾਂ ਨਾ ਹਟਾਂਗੇ, \q ਸਾਨੂੰ ਜਿਵਾਲ, ਤਾਂ ਅਸੀਂ ਤੇਰੇ ਨਾਮ ਉੱਤੇ ਪੁਕਾਰਾਂਗੇ। \q \v 19 ਹੇ ਯਹੋਵਾਹ ਸੈਨਾਂ ਦੇ ਪਰਮੇਸ਼ੁਰ, ਸਾਨੂੰ ਬਹਾਲ ਕਰ, \q ਆਪਣੇ ਮੂੰਹ ਦਾ ਚਮਕਾਰਾ ਵਿਖਾ \q ਤਾਂ ਅਸੀਂ ਬਚ ਜਾਂਵਾਂਗੇ!। \c 81 \s ਪਰਮੇਸ਼ੁਰ ਦੀ ਭਲਾਈ ਅਤੇ ਇਸਰਾਏਲ ਦਾ ਹਠ \d ਪ੍ਰਧਾਨ ਵਜਾਉਣ ਵਾਲੇ ਦੇ ਲਈ: ਗਿਤੀਥ ਰਾਗ ਵਿੱਚ ਆਸਾਫ਼ ਦਾ ਭਜਨ। \q \v 1 ਸਾਡੇ ਬਲ ਦੇ ਪਰਮੇਸ਼ੁਰ ਦਾ ਜੈਕਾਰਾ ਗਜਾਓ, \q ਯਾਕੂਬ ਦੇ ਪਰਮੇਸ਼ੁਰ ਲਈ ਖੁਸ਼ੀ ਨਾਲ ਲਲਕਾਰੋ! \q \v 2 ਕੋਈ ਭਜਨ ਛੇੜੋ, ਅਤੇ ਡੱਫ਼, \q ਮਿੱਠੀ ਅਵਾਜ਼ ਦੀ ਬਰਬਤ ਅਤੇ ਸਿਤਾਰ ਨਾਲ ਵਜਾਓ। \q \v 3 ਅਮੱਸਿਆ ਉੱਤੇ ਤੁਰ੍ਹੀ ਵਜਾਓ, \q ਨਾਲੇ ਪੂਰਨਮਾਸੀ ਉੱਤੇ ਵੀ ਜੋ ਸਾਡੇ ਪਰਬ ਦਾ ਦਿਨ ਹੈ। \q \v 4 ਉਹ ਤਾਂ ਇਸਰਾਏਲ ਲਈ ਇੱਕ ਬਿਧੀ ਹੈ, \q ਅਤੇ ਯਾਕੂਬ ਦੇ ਪਰਮੇਸ਼ੁਰ ਦਾ ਹੁਕਮਨਾਮਾ ਹੈ। \q \v 5 ਉਸ ਨੇ ਉਹ ਨੂੰ ਯੂਸੁਫ਼ ਲਈ ਸਾਖੀ ਠਹਿਰਾਇਆ, \q ਜਦ ਉਹ ਮਿਸਰ ਦੇਸ ਦੇ ਵਿਰੁੱਧ ਨਿੱਕਲਿਆ। ਮੈਂ ਇੱਕ ਹੀ ਬੋਲੀ ਸੁਣਨ ਲੱਗਾ ਜੋ ਮੈਂ ਨਹੀਂ ਜਾਣਦਾ, \q \v 6 ਮੈਂ ਉਹ ਦੇ ਮੋਢੇ ਦੇ ਉੱਤੋਂ ਭਾਰ ਲਹਾਇਆ, \q ਉਹ ਦੇ ਹੱਥ ਟੋਕਰੀ ਤੋਂ ਛੁੱਟ ਗਏ। \q \v 7 ਤੂੰ ਬਿਪਤਾ ਵਿੱਚ ਪੈ ਕੇ ਪੁਕਾਰਿਆ ਤਾਂ ਮੈਂ ਤੈਨੂੰ ਛੁਡਾਇਆ, \q ਗੱਜਣ ਦੇ ਗੁਪਤ ਸਥਾਨ ਵਿੱਚੋਂ ਮੈਂ ਤੈਨੂੰ ਉੱਤਰ ਦਿੱਤਾ, \q ਮਰੀਬਾਹ ਦੇ ਪਾਣੀ ਕੋਲ ਮੈਂ ਤੈਨੂੰ ਪਰਖਿਆ। ਸਲਹ। \q \v 8 ਸੁਣ, ਹੇ ਮੇਰੀ ਪਰਜਾ ਅਤੇ ਮੈਂ ਤੈਨੂੰ ਸਾਖੀ ਦਿਆਂਗਾ, \q ਹੇ ਇਸਰਾਏਲ, ਕਾਸ਼ ਕਿ ਤੂੰ ਮੇਰੀ ਸੁਣਦਾ!। \q \v 9 ਤੇਰੇ ਵਿੱਚ ਕੋਈ ਓਪਰਾ ਦੇਵਤਾ ਨਾ ਹੋਵੇ, \q ਅਤੇ ਨਾ ਤੂੰ ਕਿਸੇ ਪਰਾਏ ਦੇਵਤੇ ਅੱਗੇ ਮੱਥਾ ਟੇਕੀਂ! \q \v 10 ਯਹੋਵਾਹ ਤੇਰਾ ਪਰਮੇਸ਼ੁਰ ਮੈਂ ਹੀ ਹਾਂ, \q ਜੋ ਤੈਨੂੰ ਮਿਸਰ ਦੇਸ ਤੋਂ ਕੱਢ ਲਿਆਇਆ, \q ਆਪਣਾ ਮੂੰਹ ਟੱਡ ਤਾਂ ਮੈਂ ਉਹ ਨੂੰ ਭਰ ਦਿਆਂਗਾ। \q \v 11 ਪਰ ਮੇਰੀ ਪਰਜਾ ਨੇ ਮੇਰੀ ਅਵਾਜ਼ ਨਾ ਸੁਣੀ, \q ਅਤੇ ਇਸਰਾਏਲ ਨੇ ਮੈਨੂੰ ਨਾ ਚਾਹਿਆ, \q \v 12 ਤਾਂ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਮਨ ਦੇ ਖੱਚਰਪੁਣੇ ਉੱਤੇ ਜਾਣ ਦਿੱਤਾ, \q ਕਿ ਓਹ ਆਪਣੇ ਹੀ ਮਤਿਆਂ ਦੇ ਅਨੁਸਾਰ ਚੱਲਣ। \q \v 13 ਕਾਸ਼ ਕੇ ਮੇਰੀ ਪਰਜਾ ਮੇਰੀ ਸੁਣਦੀ, \q ਅਤੇ ਇਸਰਾਏਲ ਮੇਰੇ ਮਾਰਗਾਂ ਉੱਤੇ ਚੱਲਦਾ! \q \v 14 ਤਾਂ ਮੈਂ ਛੇਤੀ ਉਨ੍ਹਾਂ ਦੇ ਵੈਰੀਆਂ ਨੂੰ ਹੇਠਾਂ ਦੱਬ ਦਿੰਦਾ, \q ਅਤੇ ਉਨ੍ਹਾਂ ਦੇ ਵਿਰੋਧੀਆਂ ਉੱਤੇ ਆਪਣਾ ਹੱਥ ਚੁੱਕਦਾ! \q \v 15 ਯਹੋਵਾਹ ਦੇ ਵੈਰੀ ਅਧੀਨ ਬਣ ਬਹਿੰਦੇ, \q ਪਰ ਉਨ੍ਹਾਂ ਦਾ ਸਮਾਂ ਸਦਾ ਰਹਿੰਦਾ, \q \v 16 ਅਤੇ ਉਹ ਉਨ੍ਹਾਂ ਨੂੰ ਚੰਗੀ ਤੋਂ ਚੰਗੀ ਕਣਕ ਖੁਆਲਦਾ, \q ਅਤੇ ਪਹਾੜੀ ਸ਼ਹਿਦ ਨਾਲ ਮੈਂ ਤੈਨੂੰ ਤ੍ਰਿਪਤ ਕਰਦਾ!। \c 82 \d ਆਸਾਫ਼ ਦਾ ਭਜਨ \q \v 1 ਪਰਮੇਸ਼ੁਰ ਦੀ ਮੰਡਲੀ ਵਿੱਚ ਪਰਮੇਸ਼ੁਰ ਬੈਠਾ ਹੈ, \q ਉਹ ਦੇਵਤਿਆਂ\f + \fr 82:1 \fr*\ft ਗਿਰਾਏ ਹੋਏ ਦੂਤ \ft*\f* ਦਾ ਨਿਆਂ ਕਰਦਾ ਹੈ, \q \v 2 ਤੁਸੀਂ ਕਦ ਤੋੜੀ ਟੇਡਾ ਨਿਆਂ ਕਰੋਗੇ, \q ਅਤੇ ਦੁਸ਼ਟਾਂ ਦਾ ਪੱਖਪਾਤ ਕਰੋਗੇ? ਸਲਹ। \q \v 3 ਨਿਤਾਣੇ ਅਤੇ ਯਤੀਮ ਦਾ ਨਿਆਂ ਕਰੋ, \q ਮਸਕੀਨ ਅਤੇ ਗਰੀਬ ਦਾ ਇਨਸਾਫ਼ ਕਰੋ। \q \v 4 ਨਿਤਾਣੇ ਅਤੇ ਕੰਗਾਲ ਨੂੰ ਬਚਾਓ, \q ਉਨ੍ਹਾਂ ਨੂੰ ਦੁਸ਼ਟ ਦੇ ਹੱਥੋਂ ਛੁਡਾਓ। \q \v 5 ਓਹ ਨਹੀਂ ਜਾਣਦੇ ਅਤੇ ਨਾ ਸਮਝਦੇ ਹਨ, \q ਓਹ ਅਨ੍ਹੇਰੇ ਵਿੱਚ ਫਿਰਦੇ ਹਨ, \q ਧਰਤੀ ਦੀਆਂ ਸਾਰੀਆਂ ਨੀਂਹਾਂ ਡੋਲ ਜਾਂਦੀਆਂ ਹਨ। \q \v 6 ਮੈਂ ਆਖਿਆ, ਤੁਸੀਂ ਦੇਵਤੇ ਹੋ, \q ਅਤੇ ਤੁਸੀਂ ਸੱਭੇ ਅੱਤ ਮਹਾਨ ਦੇ ਪੁੱਤਰ ਹੋ। \q \v 7 ਪਰੰਤੂ ਤੁਸੀਂ ਇਨਸਾਨ ਵਾਂਗੂੰ ਮਰੋਗੇ ਅਤੇ ਸਰਦਾਰਾਂ ਵਿੱਚੋਂ ਇੱਕ ਵਾਂਗੂੰ ਡਿੱਗ ਪਓਗੇ! \q \v 8 ਹੇ ਪਰਮੇਸ਼ੁਰ, ਉੱਠ, ਸੰਸਾਰ ਦਾ ਨਿਆਂ ਕਰ! \q ਕਿਉਂ ਜੋ ਤੂੰ ਸਾਰੀਆਂ ਕੌਮਾਂ ਨੂੰ ਆਪਣੀ ਮਿਰਾਸ ਬਣਾਵੇਂਗਾ। \c 83 \s ਇਸਰਾਏਲ ਦੇ ਵੈਰੀਆਂ ਦੀ ਹਾਰ ਲਈ ਪ੍ਰਾਰਥਨਾ \d ਗੀਤ। ਆਸਾਫ਼ ਦਾ ਭਜਨ \q \v 1 ਹੇ ਪਰਮੇਸ਼ੁਰ, ਚੁੱਪ ਨਾ ਹੋ, \q ਚੁੱਪ ਕੀਤਾ ਨਾ ਰਹਿ ਅਤੇ ਚੈਨ ਨਾ ਲਈ, ਹੇ ਪਰਮੇਸ਼ੁਰ! \q \v 2 ਵੇਖ ਤਾਂ, ਤੇਰੇ ਵੈਰੀ ਹੁੱਲੜ ਕਰਦੇ ਹਨ, \q ਅਤੇ ਤੇਰੇ ਦੁਸ਼ਮਣ ਸਿਰ ਉਠਾਉਂਦੇ ਹਨ! \q \v 3 ਓਹ ਤੇਰੇ ਲੋਕਾਂ ਦੇ ਵਿਰੁੱਧ ਛਲ ਮਤਾ ਮਤਾਉਂਦੇ ਹਨ, \q ਅਤੇ ਤੇਰੇ ਰਾਖਵੇਂ ਲੋਕਾਂ ਦੇ ਵਿਰੁੱਧ ਗੋਸ਼ਟਾਂ ਗੰਢਦੇ ਹਨ। \q \v 4 ਉਨ੍ਹਾਂ ਨੇ ਆਖਿਆ, ਆਓ ਅਸੀਂ ਉਨ੍ਹਾਂ ਲੋਕਾਂ ਨੂੰ ਕੌਮ ਹੋਣ ਤੋਂ ਮਿਟਾ ਦੇਈਏ, \q ਤਾਂ ਜੋ ਇਸਰਾਏਲ ਦਾ ਨਿਆਂ ਫੇਰ ਚੇਤੇ ਨਾ ਆਵੇ! \q \v 5 ਉਨ੍ਹਾਂ ਨੇ ਇੱਕ ਮਨ ਹੋ ਕੇ ਗੋਸ਼ਟ ਗੰਢੀ, \q ਉਨ੍ਹਾਂ ਨੇ ਤੇਰੇ ਵਿਰੁੱਧ ਨੇਮ ਬੰਨਿਆ ਹੈ, \q \v 6 ਅਦੋਮ ਦੇ ਤੰਬੂ ਵਾਲੇ ਅਤੇ ਇਸਮਾਏਲੀ, \q ਮੋਆਬ ਅਤੇ ਹਗਰੀ, \q \v 7 ਗਬਾਲ, ਅੰਮੋਨ ਅਤੇ ਅਮਾਲੇਕ, \q ਫ਼ਲਿਸਤ ਸੂਰ ਦੇ ਵਾਸੀਆਂ ਸਣੇ, \q \v 8 ਅੱਸ਼ੂਰ ਵੀ ਉਨ੍ਹਾਂ ਨਾਲ ਰਲ ਗਿਆ, \q ਉਨ੍ਹਾਂ ਨੇ ਲੂਤ ਵੰਸ਼ੀਆਂ ਲਈ ਬਾਂਹ ਕੱਢੀ। ਸਲਹ। \q \v 9 ਤੂੰ ਉਨ੍ਹਾਂ ਨਾਲ ਇਹੋ ਜਿਹਾ ਕਰ ਜਿਹੋ ਜਿਹਾ ਤੂੰ ਮਿਦਯਾਨ ਦੇਸ, \q ਅਤੇ ਸੀਸਰਾ ਅਤੇ ਕੀਸ਼ੋਨ ਨਦੀ ਕੋਲ ਯਾਬੀਨ ਨਾਲ ਕੀਤਾ! \q \v 10 ਏਨ-ਦੋਰ ਵਿੱਚ ਓਹ ਨਾਸ ਹੋਏ, \q ਓਹ ਰੂੜੀ ਬਣ ਗਏ। \q \v 11 ਉਨ੍ਹਾਂ ਦੇ ਪਤਵੰਤਿਆਂ ਨੂੰ ਓਰੇਬ ਅਤੇ ਜ਼ਏਬ ਵਾਂਗੂੰ \q ਉਨ੍ਹਾਂ ਦੇ ਸਾਰੇ ਸ਼ਹਿਜ਼ਾਦਿਆਂ ਨੂੰ ਜ਼ਬਾਹ ਅਤੇ ਸਲਮੁੰਨਾ ਵਾਂਗੂੰ ਕਰ, \q \v 12 ਜਿਨ੍ਹਾਂ ਨੇ ਆਖਿਆ, \q ਅਸੀਂ ਪਰਮੇਸ਼ੁਰ ਦੀਆਂ ਚਾਰਗਾਹਾਂ ਨੂੰ ਆਪਣੇ ਕਾਬੂ ਕਰ ਲਈਏ! \q \v 13 ਹੇ ਮੇਰੇ ਪਰਮੇਸ਼ੁਰ, ਤੂੰ ਉਨ੍ਹਾਂ ਨੂੰ ਵਾਵਰੋਲੇ ਦੀ ਧੂੜ, \q ਅਤੇ ਪੌਣ ਨਾਲ ਉਡਾਏ ਕੱਖ ਵਾਂਗੂੰ ਕਰ। \q \v 14 ਜਿਵੇਂ ਅੱਗ ਬਣ ਨੂੰ ਭਸਮ ਕਰਦੀ ਹੈ \q ਅਤੇ ਜਿਵੇਂ ਲਾਟ ਪਹਾੜਾਂ ਨੂੰ ਸਾੜਦੀ ਹੈ, \q \v 15 ਤਿਵੇਂ ਤੂੰ ਆਪਣੇ ਤੂਫਾਨ ਨਾਲ ਉਨ੍ਹਾਂ ਦਾ ਪਿੱਛਾ ਕਰ, \q ਅਤੇ ਆਪਣੇ ਝੱਖੜ-ਝੋਲੇ ਨਾਲ ਉਨ੍ਹਾਂ ਦਾ ਸਾਹ ਸੁਕਾ! \q \v 16 ਹੇ ਯਹੋਵਾਹ, ਉਨ੍ਹਾਂ ਦੇ ਮੂੰਹ ਨੂੰ ਨਮੋਸ਼ੀ ਨਾਲ ਕਾਲੇ ਕਰ, \q ਤਾਂ ਓਹ ਤੇਰੇ ਨਾਮ ਨੂੰ ਭਾਲਣ। \q \v 17 ਓਹ ਸਦਾ ਤੱਕ ਲੱਜਿਆਵਾਨ ਅਤੇ ਭੈਮਾਨ ਹੋਣ, \q ਓਹ ਘਬਰਾ ਜਾਣ ਅਤੇ ਨਸ਼ਟ ਹੋਣ, \q \v 18 ਕਿ ਓਹ ਜਾਣਨ ਕਿ ਇਕੱਲਾ ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ \q ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ! \c 84 \s ਪਰਮੇਸ਼ੁਰ ਦੇ ਭਵਨ ਦੀ ਚਾਹਤ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਗਿਤੀਥ ਰਾਗ ਵਿੱਚ ਕੋਰਹ ਵੰਸ਼ੀਆਂ ਦਾ ਭਜਨ। \q \v 1 ਹੇ ਸੈਨਾਂ ਦੇ ਯਹੋਵਾਹ, ਤੇਰੇ ਡੇਰੇ ਕਿਹੇ ਪ੍ਰੇਮ ਰੱਤੇ ਹਨ! \q \v 2 ਮੇਰਾ ਜੀਅ ਯਹੋਵਾਹ ਦੀਆਂ ਦਰਗਾਹਾਂ ਲਈ ਤਰਸਦਾ ਸਗੋਂ ਖੁੱਸਦਾ ਜਾਂਦਾ ਹੈ, \q ਮੇਰਾ ਤਨ-ਮਨ ਜਿਉਂਦੇ ਪਰਮੇਸ਼ੁਰ ਲਈ ਜੈਕਾਰਾ ਗਜਾਉਂਦਾ ਹੈ! \q \v 3 ਹੇ ਸੈਨਾਂ ਦੇ ਯਹੋਵਾਹ, ਮੇਰੇ ਪਾਤਸ਼ਾਹ ਅਤੇ ਮੇਰੇ ਪਰਮੇਸ਼ੁਰ, ਤੇਰੀਆਂ ਜਗਵੇਦੀਆਂ ਵਿੱਚ ਚਿੜ੍ਹੀ ਨੇ ਆਪਣੇ ਲਈ ਘਰ \q ਅਤੇ ਬਾਲਕਟਾਰੇ ਨੇ ਆਪਣੇ ਬੋਟਾਂ ਨੂੰ ਰੱਖਣ ਲਈ ਆਲ੍ਹਣਾ ਪਾਇਆ ਹੈ। \q \v 4 ਧੰਨ ਓਹ ਹਨ ਜਿਹੜੇ ਭਵਨ ਵਿੱਚ ਵੱਸਦੇ ਹਨ, \q ਓਹ ਨਿੱਤ ਤੇਰੀ ਉਸਤਤ ਕਰਨਗੇ! ਸਲਹ। \q \v 5 ਧੰਨ ਓਹ ਆਦਮੀ ਹੈ ਜਿਹ ਦਾ ਬਲ ਤੇਰੀ ਵੱਲੋਂ ਹੈ, \q ਜਿਹ ਦੇ ਮਨ ਵਿੱਚ ਤੇਰੇ ਮਾਰਗ ਹਨ! \q \v 6 ਓਹ ਬਾਕਾ ਦੀ ਵਾਦੀ ਦੇ ਵਿੱਚ ਦੀ ਲੰਘਦਿਆਂ, ਉੱਥੇ ਪਾਣੀ ਦੇ ਚਸ਼ਮੇ ਵਗਾ ਦਿੰਦੇ ਹਨ, \q ਸਗੋਂ ਪਹਿਲਾਂ ਮੀਂਹ ਉਸ ਨੂੰ ਬਰਕਤਾਂ ਨਾਲ ਢੱਕ ਲੈਂਦਾ ਹੈ। \q \v 7 ਓਹ ਬਲ ਤੇ ਬਲ ਪਾਉਂਦੇ ਚਲੇ ਜਾਂਦੇ ਹਨ, \q ਉਨ੍ਹਾਂ ਵਿੱਚੋਂ ਹਰੇਕ ਸੀਯੋਨ ਵਿੱਚ ਪਰਮੇਸ਼ੁਰ ਅੱਗੇ ਵਿਖਾਈ ਦਿੰਦਾ ਹੈ। \q \v 8 ਹੇ ਯਹੋਵਾਹ ਸੈਨਾਂ ਦੇ ਪਰਮੇਸ਼ੁਰ, ਮੇਰੀ ਬੇਨਤੀ ਸੁਣ, \q ਹੇ ਯਾਕੂਬ ਦੇ ਪਰਮੇਸ਼ੁਰ, ਆਪਣਾ ਕੰਨ ਲਾ! ਸਲਹ। \q \v 9 ਹੇ ਸਾਡੀ ਢਾਲ਼, ਵੇਖ, ਹੇ ਪਰਮੇਸ਼ੁਰ, \q ਆਪਣੇ ਮਸੀਹ ਦੇ ਮੁੱਖੜੇ ਵੱਲ ਧਿਆਨ ਕਰ! \q \v 10 ਤੇਰੀ ਦਰਗਾਹ ਵਿੱਚ ਤਾਂ ਇੱਕ ਦਿਨ ਹਜ਼ਾਰ ਦਿਨਾਂ ਨਾਲੋਂ ਚੰਗਾ ਹੈ, \q ਮੈਂ ਪਰਮੇਸ਼ੁਰ ਦੇ ਭਵਨ ਦਾ ਰਾਖ਼ਾ ਬਣਨਾ ਦੁਸ਼ਟਾਂ ਦੇ \q ਤੰਬੂ ਵਿੱਚ ਵੱਸਣ ਨਾਲੋਂ ਪਸੰਦ ਕਰਦਾ ਹਾਂ। \q \v 11 ਯਹੋਵਾਹ ਪਰਮੇਸ਼ੁਰ ਇੱਕ ਸੂਰਜ ਤੇ ਇੱਕ ਢਾਲ਼ ਹੈ, \q ਯਹੋਵਾਹ ਦਯਾ ਅਤੇ ਤੇਜ ਦੇਵੇਗਾ, \q ਉਹ ਸਿਧਿਆਈ ਵਿੱਚ ਚੱਲਣ ਵਾਲਿਆਂ ਤੋਂ \q ਕੋਈ ਚੰਗੀ ਚੀਜ਼ ਨਹੀਂ ਰੋਕੇਗਾ। \q \v 12 ਹੇ ਸੈਨਾਂ ਦੇ ਯਹੋਵਾਹ, \q ਧੰਨ ਹੈ ਉਹ ਆਦਮੀ ਜਿਹੜਾ ਤੇਰੇ ਉੱਤੇ ਭਰੋਸਾ ਰੱਖਦਾ ਹੈ! \c 85 \s ਪਰਮੇਸ਼ੁਰ ਦੀ ਦਯਾ ਦੇ ਲਈ ਪ੍ਰਾਰਥਨਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ: ਕੋਰਹ ਵੰਸ਼ੀਆਂ ਦਾ ਭਜਨ। \q \v 1 ਹੇ ਯਹੋਵਾਹ, ਤੂੰ ਆਪਣੀ ਧਰਤੀ ਉੱਤੇ ਕਿਰਪਾ ਕੀਤੀ, ਯਾਕੂਬ ਦੀ ਗ਼ੁਲਾਮੀ ਨੂੰ ਤੂੰ ਮੁਕਾ ਦਿੱਤਾ ਹੈ। \q \v 2 ਆਪਣੀ ਪਰਜਾ ਦੀ ਬੁਰਿਆਈ ਤੂੰ ਮਾਫ਼ ਕੀਤੀ ਹੈ, \q ਤੂੰ ਉਨ੍ਹਾਂ ਦੇ ਸਾਰਿਆਂ ਪਾਪਾਂ ਨੂੰ ਕੱਜ ਦਿੱਤਾ ਹੈ। ਸਲਹ। \q \v 3 ਤੂੰ ਆਪਣੇ ਸਾਰੇ ਕੋਪ ਨੂੰ ਹਟਾ ਲਿਆ, \q ਤੂੰ ਆਪਣੇ ਕ੍ਰੋਧ ਦੀ ਤੇਜ਼ੀ ਤੋਂ ਮੁੜਿਆ ਹੈਂ। \q \v 4 ਹੇ ਸਾਡੇ ਬਚਾਉਣ ਵਾਲੇ ਪਰਮੇਸ਼ੁਰ, ਸਾਡੀ ਵੱਲ ਮੂੰਹ ਮੋੜ, \q ਅਤੇ ਆਪਣੇ ਰੋਹ ਨੂੰ ਸਾਥੋਂ ਦੂਰ ਕਰ! \q \v 5 ਕੀ ਤੂੰ ਸਦਾ ਤੋੜੀ ਸਾਥੋਂ ਕ੍ਰੋਧਵਾਨ ਰਹੇਂਗਾ? \q ਕੀ ਤੂੰ ਪੀੜ੍ਹੀਓਂ ਪੀੜ੍ਹੀ ਆਪਣੇ ਕ੍ਰੋਧ ਨੂੰ ਜਾਰੀ ਰੱਖੇਂਗਾ? \q \v 6 ਕੀ ਤੂੰ ਫੇਰ ਸਾਨੂੰ ਨਾ ਜਵਾਲੇਂਗਾ, \q ਕਿ ਤੇਰੀ ਪਰਜਾ ਤੇਰੇ ਵਿੱਚ ਅਨੰਦ ਹੋਵੇ? \q \v 7 ਹੇ ਯਹੋਵਾਹ, ਆਪਣੀ ਦਯਾ ਸਾਨੂੰ ਵਿਖਾ, \q ਅਤੇ ਆਪਣੀ ਮੁਕਤੀ ਸਾਨੂੰ ਬਖਸ਼!। \q \v 8 ਮੈਂ ਸੁਣ ਲਵਾਂ ਕਿ ਯਹੋਵਾਹ ਪਰਮੇਸ਼ੁਰ ਕੀ ਆਖੇਗਾ, \q ਉਹ ਤਾਂ ਆਪਣੀ ਪਰਜਾ ਤੇ ਆਪਣੇ ਸੰਤਾਂ ਨਾਲ ਸ਼ਾਂਤੀ ਦੀਆਂ ਗੱਲਾਂ ਕਰੇਗਾ, \q ਕਿ ਓਹ ਫੇਰ ਮੂਰਖਤਾਈ ਵੱਲ ਨਾ ਮੁੜਨ। \q \v 9 ਨਿਸੰਗ ਉਹ ਦਾ ਛੁਟਕਾਰਾ ਉਹ ਦੇ ਭੈਅ ਮੰਨਣ ਵਾਲਿਆਂ ਦੇ ਨੇੜੇ ਹੈ, \q ਕਿ ਸਾਡੇ ਦੇਸ ਵਿੱਚ ਮਹਿਮਾ ਵੱਸੇ! \q \v 10 ਦਯਾ ਅਤੇ ਸਚਿਆਈ ਆਪੋ ਵਿੱਚ ਮਿਲ ਗਈਆਂ, \q ਧਰਮ ਅਤੇ ਸ਼ਾਂਤੀ ਨੇ ਇੱਕ ਦੂਏ ਨੂੰ ਚੁੰਮਿਆ ਹੈ। \q \v 11 ਸਚਿਆਈ ਧਰਤੀ ਵਿੱਚੋਂ ਉੱਗਦੀ ਹੈ, \q ਅਤੇ ਸਵਰਗ ਤੋਂ ਧਰਮ ਝਾਕਦਾ ਹੈ। \q \v 12 ਫੇਰ ਯਹੋਵਾਹ ਉੱਤਮ ਪਦਾਰਥ ਬਖ਼ਸ਼ੇਗਾ, \q ਅਤੇ ਸਾਡੀ ਧਰਤੀ ਆਪਣੀ ਉਪਜ ਦੇਵੇਗੀ। \q \v 13 ਧਰਮ ਉਹ ਦੇ ਅੱਗੇ-ਅੱਗੇ ਚੱਲੇਗਾ, \q ਅਤੇ ਉਹ ਦੇ ਖੁਰਿਆਂ ਨੂੰ ਇੱਕ ਰਸਤਾ ਬਣਾਵੇਗਾ। \c 86 \s ਸਹਾਇਤਾ ਦੇ ਲਈ ਪ੍ਰਾਰਥਨਾ \d ਦਾਊਦ ਦੀ ਪ੍ਰਾਰਥਨਾ \q \v 1 ਹੇ ਯਹੋਵਾਹ, ਆਪਣਾ ਕੰਨ ਝੁਕਾ ਅਤੇ ਮੈਨੂੰ ਉੱਤਰ ਦੇ! \q ਕਿਉਂ ਜੋ ਮੈਂ ਮਸਕੀਨ ਤੇ ਕੰਗਾਲ ਹਾਂ। \q \v 2 ਮੇਰੀ ਜਾਨ ਦੀ ਰੱਖਿਆ ਕਰ ਕਿਉਂ ਜੋ ਮੈਂ ਤਾਂ ਇੱਕ ਭਗਤ ਹਾਂ, \q ਤੂੰ ਜੋ ਮੇਰਾ ਪਰਮੇਸ਼ੁਰ ਹੈਂ ਆਪਣੇ ਸੇਵਕ ਨੂੰ ਬਚਾ ਲਈ, \q ਮੈਂ ਤੇਰੇ ਉੱਤੇ ਭਰੋਸਾ ਰੱਖਦਾ ਹਾਂ। \q \v 3 ਹੇ ਪ੍ਰਭੂ, ਮੇਰੇ ਉੱਤੇ ਕਿਰਪਾ ਕਰ, \q ਮੈਂ ਤਾਂ ਸਾਰਾ ਦਿਨ ਤੈਨੂੰ ਪੁਕਾਰਦਾ ਹਾਂ। \q \v 4 ਆਪਣੇ ਸੇਵਕ ਦੇ ਜੀਅ ਨੂੰ ਅਨੰਦ ਕਰ, \q ਹੇ ਪ੍ਰਭੂ, ਮੈਂ ਤਾਂ ਆਪਣਾ ਜੀਅ ਤੇਰੇ ਵੱਲ ਲਾਉਂਦਾ ਹਾਂ। \q \v 5 ਹੇ ਪ੍ਰਭੂ, ਤੂੰ ਭਲਾ ਤੇ ਦਯਾਲੂ ਹੈਂ, \q ਅਤੇ ਆਪਣੇ ਸਾਰੇ ਪੁਕਾਰਨ ਵਾਲਿਆਂ ਲਈ ਅੱਤ ਕਿਰਪਾਲੂ ਹੈਂ। \q \v 6 ਹੇ ਪਰਮੇਸ਼ੁਰ, ਮੇਰੀ ਬੇਨਤੀ ਉੱਤੇ ਕੰਨ ਲਾ, \q ਅਤੇ ਮੇਰੀਆਂ ਅਰਦਾਸਾਂ ਦੀ ਅਵਾਜ਼ ਵੱਲ ਧਿਆਨ ਕਰ! \q \v 7 ਮੈਂ ਬਿਪਤਾ ਦੇ ਦਿਨ ਤੈਨੂੰ ਪੁਕਾਰਾਂਗਾ, \q ਕਿਉਂ ਜੋ ਤੂੰ ਮੈਨੂੰ ਉੱਤਰ ਦੇਵੇਂਗਾ। \q \v 8 ਹੇ ਪ੍ਰਭੂ, ਦੇਵਤਿਆਂ ਵਿੱਚ ਤੇਰੇ ਤੁੱਲ ਕੋਈ ਨਹੀਂ, \q ਤੇਰੇ ਕੰਮਾਂ ਵਰਗਾ ਕੋਈ ਕੰਮ ਨਹੀਂ ਹੈ। \q \v 9 ਹੇ ਪ੍ਰਭੂ, ਓਹ ਸਾਰੀਆਂ ਕੌਮਾਂ ਜਿਨ੍ਹਾਂ ਨੂੰ ਤੂੰ ਸਾਜਿਆ, \q ਆਣ ਕੇ ਤੇਰੇ ਅੱਗੇ ਮੱਥਾ ਟੇਕਣਗੀਆਂ, \q ਅਤੇ ਤੇਰੇ ਨਾਮ ਨੂੰ ਵਡਿਆਉਣਗੀਆਂ। \q \v 10 ਤੂੰ ਮਹਾਨ ਹੈਂ ਅਤੇ ਅਚਰਜ਼ ਕਰਤੱਬ ਕਰਦਾ ਹੈਂ, \q ਤੂੰ ਹੀ ਪਰਮੇਸ਼ੁਰ ਹੈਂ! \q \v 11 ਹੇ ਯਹੋਵਾਹ, ਮੈਨੂੰ ਆਪਣਾ ਰਾਹ ਸਿਖਲਾ, \q ਮੈਂ ਤੇਰੀ ਸਚਿਆਈ ਵਿੱਚ ਚੱਲਾਂਗਾ, \q ਮੇਰੇ ਦਿਲ ਨੂੰ ਇਕਾਗਰ ਕਰ ਕਿ ਮੈਂ ਤੇਰੇ ਨਾਮ ਦਾ ਭੈਅ ਮੰਨਾ। \q \v 12 ਹੇ ਪ੍ਰਭੂ, ਮੇਰੇ ਪਰਮੇਸ਼ੁਰ, \q ਮੈਂ ਆਪਣੇ ਸਾਰੇ ਮਨ ਨਾਲ ਤੇਰਾ ਧੰਨਵਾਦ ਕਰਾਂਗਾ, \q ਅਤੇ ਸਦਾ ਤੱਕ ਤੇਰੇ ਨਾਮ ਦੀ ਵਡਿਆਈ ਕਰਾਂਗਾ। \q \v 13 ਤੇਰੀ ਦਯਾ ਤਾਂ ਮੇਰੇ ਉੱਤੇ ਵੱਡੀ ਹੈ, \q ਅਤੇ ਤੂੰ ਮੇਰੀ ਜਾਨ ਨੂੰ ਹੇਠਲੇ ਪਤਾਲ ਤੋਂ ਕੱਢਿਆ ਹੈ। \q \v 14 ਹੇ ਪਰਮੇਸ਼ੁਰ, ਹੰਕਾਰੀ ਮੇਰੇ ਵਿਰੁੱਧ ਉੱਠ ਖਲੋਤੇ ਹਨ, \q ਅਤੇ ਜ਼ਾਲਮਾਂ ਦੀ ਮੰਡਲੀ ਨੇ ਮੇਰੀ ਜਾਨ ਨੂੰ ਭਾਲ ਲਿਆ ਹੈ, \q ਪਰ ਉਨ੍ਹਾਂ ਨੇ ਤੈਨੂੰ ਆਪਣੇ ਅੱਗੇ ਨਹੀਂ ਰੱਖਿਆ। \q \v 15 ਪਰ ਤੂੰ, ਹੇ ਪ੍ਰਭੂ, ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈਂ, \q ਤੂੰ ਗੁੱਸੇ ਵਿੱਚ ਧੀਰਜੀ ਅਤੇ ਦਯਾ ਤੇ ਵਫ਼ਾਦਾਰੀ ਨਾਲ ਭਰਪੂਰ ਹੈਂ। \q \v 16 ਮੇਰੀ ਵੱਲ ਮੂੰਹ ਫੇਰ ਅਤੇ ਕਿਰਪਾ ਕਰ, \q ਆਪਣੇ ਸੇਵਕ ਨੂੰ ਆਪਣਾ ਬਲ ਦੇ, \q ਆਪਣੀ ਦਾਸੀ ਦੇ ਪੁੱਤਰ ਨੂੰ ਬਚਾ ਲੈ! \q \v 17 ਆਪਣੀ ਭਲਿਆਈ ਦਾ ਕੋਈ ਨਿਸ਼ਾਨ ਮੈਨੂੰ ਵਿਖਾ, \q ਤਾਂ ਜੋ ਮੇਰੇ ਵੈਰੀ ਉਹ ਨੂੰ ਵੇਖ ਕੇ ਨਿਮੂਝਾਣੇ ਰਹਿ ਜਾਣ, \q ਕਿਉਂ ਜੋ ਹੇ ਯਹੋਵਾਹ, ਤੂੰ ਮੇਰੀ ਸਹਾਇਤਾ ਕੀਤੀ \q ਅਤੇ ਮੈਨੂੰ ਸ਼ਾਂਤੀ ਦਿੱਤੀ ਹੈ। \c 87 \s ਸਿਯੋਨ ਦੀ ਉਸਤਤ ਵਿੱਚ \d ਕੋਰਹ ਵੰਸ਼ੀਆਂ ਦਾ ਭਜਨ। ਗੀਤ। \p \q \v 1 ਉਹ ਦੀ ਨੀਂਹ ਪਵਿੱਤਰ ਪਰਬਤ ਵਿੱਚ ਹੈ। \q \v 2 ਯਹੋਵਾਹ ਯਾਕੂਬ ਦੇ ਸਾਰੇ ਡੇਰਿਆਂ ਨਾਲੋਂ ਸੀਯੋਨ ਦੇ ਫਾਟਕਾਂ ਨਾਲ ਵਧੇਰੇ ਪ੍ਰੇਮ ਰੱਖਦਾ ਹੈ। \q \v 3 ਹੇ ਪਰਮੇਸ਼ੁਰ ਦੇ ਸ਼ਹਿਰ, \q ਤੇਰੇ ਲਈ ਸ਼ਾਨਦਾਰ ਬੋਲ ਬੋਲੇ ਜਾ ਰਹੇ ਹਨ! ਸਲਹ। \q \v 4 ਮੈਂ ਆਪਣੇ ਜਾਣੂਆਂ ਵਿੱਚ ਰਹਬ ਅਤੇ ਬਾਬਲ ਦਾ ਚਰਚਾ ਕਰਾਂਗਾ, \q ਵੇਖੋ, ਫ਼ਲਿਸਤ ਅਤੇ ਸੂਰ ਅਤੇ ਕੂਸ਼ ਦਾ ਵੀ, \q ਕਿ ਇਹ ਉੱਥੇ ਜੰਮਿਆਂ ਸੀ। \q \v 5 ਸਗੋਂ ਸੀਯੋਨ ਲਈ ਆਖਿਆ ਜਾਵੇਗਾ, \q ਕਿ ਇਹ ਮਨੁੱਖ ਤੇ ਉਹ ਮਨੁੱਖ ਉੱਥੇ ਜੰਮੇ, \q ਅਤੇ ਅੱਤ ਮਹਾਨ ਉਸ ਨੂੰ ਕਾਇਮ ਰੱਖੇਗਾ। \q \v 6 ਯਹੋਵਾਹ ਉੱਮਤਾਂ ਦੀ ਗਿਣਤੀ ਵਿੱਚ ਲਿਖੇਗਾ, \q ਕਿ ਇਹ ਵੀ ਉੱਥੇ ਜੰਮਿਆ। ਸਲਹ। \q \v 7 ਰਾਗੀ ਅਤੇ ਨਚਾਰ ਆਖਣਗੇ, \q ਮੇਰੇ ਸਾਰੇ ਚਸ਼ਮੇ ਤੇਰੇ ਵਿੱਚੋਂ ਹਨ। \c 88 \s ਮੌਤ ਤੋਂ ਬਚਾਉਣ ਲਈ ਪ੍ਰਾਰਥਨਾ \d ਗੀਤ; ਕੋਰਹ ਵੰਸ਼ੀਆਂ ਦਾ ਭਜਨ। ਪ੍ਰਧਾਨ ਵਜਾਉਣ ਵਾਲੇ ਦੇ ਲਈ ਮਹਲਤਲਗੋਨ ਦੇ ਰਾਗ ਵਿੱਚ ਅਜ਼ਰਾ ਵੰਸ਼ੀ ਹੇਮਾਨ ਦਾ ਮਸ਼ਕੀਲ \p \q \v 1 ਹੇ ਯਹੋਵਾਹ, ਮੇਰੇ ਮੁਕਤੀ ਦੇ ਪਰਮੇਸ਼ੁਰ, \q ਮੈਂ ਦਿਨ ਨੂੰ ਵੀ ਅਤੇ ਰਾਤ ਨੂੰ ਵੀ ਤੇਰੇ ਅੱਗੇ ਦੁਹਾਈ ਦਿੱਤੀ। \q \v 2 ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਪਹੁੰਚੇ, \q ਮੇਰੀ ਹਾਹਾਕਾਰ ਵੱਲ ਕੰਨ ਝੁਕਾ! \q \v 3 ਮੇਰੀ ਜਾਨ ਤਾਂ ਬੁਰਿਆਈਆਂ ਨਾਲ ਭਰੀ ਹੋਈ ਹੈ, \q ਅਤੇ ਮੇਰਾ ਜੀਵਨ ਪਤਾਲ ਦੇ ਨੇੜੇ ਢੁੱਕਦਾ ਜਾਂਦਾ ਹੈ। \q \v 4 ਮੈਂ ਕਬਰ ਵਿੱਚ ਲਹਿਣ ਵਾਲਿਆਂ ਦੇ ਨਾਲ ਗਿਣਿਆ ਗਿਆ, \q ਮੈਂ ਨਿਰਬਲ ਆਦਮੀ ਵਰਗਾ ਹੋ ਗਿਆ ਹਾਂ। \q \v 5 ਮੈਂ ਮੁਰਦਿਆਂ ਵਿੱਚ ਸੁੱਟਿਆ ਗਿਆ ਹਾਂ, \q ਉਨ੍ਹਾਂ ਵੱਢਿਆ ਹੋਇਆ ਵਾਂਗੂੰ ਜਿਹੜੇ ਕਬਰ ਵਿੱਚ ਲੇਟੇ ਪਏ ਹਨ, \q ਜਿਨ੍ਹਾਂ ਨੂੰ ਤੂੰ ਫੇਰ ਚੇਤੇ ਨਹੀਂ ਕਰਦਾ, \q ਅਤੇ ਓਹ ਤੇਰੇ ਹੱਥੋਂ ਵਿੱਛੜ ਗਏ ਹਨ। \q \v 6 ਤੂੰ ਮੈਨੂੰ ਅੱਤ ਡੂੰਘੀ ਕਬਰ, \q ਅਤੇ ਅਨ੍ਹੇਰਿਆਂ ਤੇ ਗਹਿਰਿਆਂ ਥਾਵਾਂ ਵਿੱਚ ਰੱਖਿਆ ਹੈ। \q \v 7 ਤੇਰਾ ਕਹਿਰ ਮੇਰੇ ਉੱਤੇ ਡਾਢਾ ਭਾਰੀ ਪਿਆ ਹੋਇਆ ਹੈ, \q ਅਤੇ ਆਪਣੀਆਂ ਸਾਰੀਆਂ ਮੌਜਾਂ ਨਾਲ ਤੂੰ ਮੈਨੂੰ ਦੁੱਖ ਦਿੱਤਾ ਹੈ। ਸਲਹ। \q \v 8 ਮੇਰੇ ਜਾਣ ਪਛਾਣਾਂ ਨੂੰ ਤੂੰ ਮੈਥੋਂ ਦੂਰ ਕੀਤਾ, \q ਅਤੇ ਮੈਨੂੰ ਉਨ੍ਹਾਂ ਲਈ ਘਿਣਾਉਣਾ ਬਣਾਇਆ ਹੋਇਆ ਹੈ, \q ਮੈਂ ਬੰਦ ਹਾਂ ਅਤੇ ਮੈਥੋਂ ਬਾਹਰ ਨਿੱਕਲਿਆ ਨਹੀਂ ਜਾਂਦਾ! \q \v 9 ਮੇਰੀਆਂ ਅੱਖਾਂ ਦੁੱਖ ਨਾਲ ਅੰਬ ਗਈਆਂ ਹਨ, \q ਹੇ ਯਹੋਵਾਹ, ਮੈਂ ਨਿੱਤ ਤੈਨੂੰ ਪੁਕਾਰਿਆ ਹੈ, ਮੈਂ ਆਪਣੇ ਹੱਥ ਤੇਰੀ ਵੱਲ ਅੱਡੇ ਹੋਏ ਹਨ। \q \v 10 ਕੀ ਤੂੰ ਮੁਰਦਿਆਂ ਨੂੰ ਅਚਰਜ਼ ਵਿਖਾਵੇਂਗਾ? \q ਕੀ ਰੂਹਾਂ ਉੱਠ ਕੇ ਤੈਨੂੰ ਸਲਾਹੁਣਗੀਆਂ?। ਸਲਹ। \q \v 11 ਕੀ ਕਬਰ ਵਿੱਚ ਤੇਰੀ ਦਯਾ, \q ਅਤੇ ਨਰਕ ਕੁੰਡ ਵਿੱਚ ਤੇਰੀ ਸਚਿਆਈ ਦਾ ਵਰਣਨ ਹੋਵੇਗਾ? \q \v 12 ਕੀ ਤੇਰੇ ਅਚਰਜ਼ ਅਨ੍ਹੇਰੇ ਵਿੱਚ ਜਾਣੇ ਜਾਣਗੇ, \q ਅਤੇ ਤੇਰਾ ਧਰਮ ਭੁੱਲਣਹਾਰੇ ਦੇਸ ਵਿੱਚ? \q \v 13 ਹੇ ਯਹੋਵਾਹ, ਮੈਂ ਤੇਰੇ ਅੱਗੇ ਦੁਹਾਈ ਦਿੱਤੀ ਹੈ, \q ਅਤੇ ਅੰਮ੍ਰਿਤ ਵੇਲੇ ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਆਵੇਗੀ? \q \v 14 ਹੇ ਯਹੋਵਾਹ, ਤੂੰ ਕਿਉਂ ਮੇਰੀ ਜਾਨ ਨੂੰ ਤਿਆਗਦਾ ਹੈਂ? \q ਤੂੰ ਆਪਣਾ ਮੂੰਹ ਮੈਥੋਂ ਕਿਉਂ ਲੁਕਾਉਂਦਾ ਹੈਂ? \q \v 15 ਮੈਂ ਜਵਾਨੀ ਤੋਂ ਦੁਖੀਆ ਅਤੇ ਮਰਨਾਊ ਰਿਹਾ ਹਾਂ, \q ਮੈਂ ਤੇਰੇ ਡਰ ਨੂੰ ਸਹਿ ਕੇ ਘਬਰਾ ਜਾਂਦਾ ਹਾਂ। \q \v 16 ਤੇਰਾ ਤੇਜ ਗੁੱਸਾ ਮੇਰੇ ਉੱਤੋਂ ਦੀ ਲੰਘਿਆ, \q ਤੇਰੇ ਹੌਲ ਨੇ ਮੈਨੂੰ ਮੁਕਾ ਦਿੱਤਾ। \q \v 17 ਉਨ੍ਹਾਂ ਨੇ ਪਾਣੀ ਵਾਂਗੂੰ ਮੈਨੂੰ ਸਾਰਾ ਦਿਨ ਘੇਰ ਛੱਡਿਆ ਹੈ, \q ਉਨ੍ਹਾਂ ਨੇ ਮੈਨੂੰ ਉੱਕਾ ਹੀ ਡੱਕ ਰੱਖਿਆ ਹੈ। \q \v 18 ਤੂੰ ਪ੍ਰੇਮੀ ਅਤੇ ਮਿੱਤਰ ਮੈਥੋਂ ਦੂਰ ਕਰ ਦਿੱਤੇ ਹਨ, \q ਅਤੇ ਮੇਰੇ ਜਾਣ-ਪਛਾਣ ਅਨ੍ਹੇਰ ਵਿੱਚ!। \c 89 \s ਰਾਸ਼ਟਰੀ ਬਿਪਤਾ ਸਮੇਂ ਸਤੂਤੀ ਗੀਤ \d ਏਥਾਨ ਅਜ਼ਰਾ ਵੰਸ਼ੀ ਦਾ ਮਸ਼ਕੀਲ \q \v 1 ਯਹੋਵਾਹ ਦੀਆਂ ਮਿਹਰਬਾਨੀਆਂ ਦੇ ਗੀਤ ਮੈਂ ਸਦਾ ਗਾਵਾਂਗਾ, \q ਮੈਂ ਤੇਰੀ ਵਫ਼ਾਦਾਰੀ ਸਾਰੀਆਂ ਪੀੜ੍ਹੀਆਂ ਨੂੰ ਆਪਣੇ ਮੂੰਹੋਂ ਸਮਝਾਵਾਂਗਾ। \q \v 2 ਮੈਂ ਤਾਂ ਆਖਿਆ, ਤੇਰੀ ਦਯਾ ਸਦਾ ਤੋੜੀ ਬਣੀ ਰਹੇਗੀ, \q ਤੂੰ ਆਪਣੀ ਵਫ਼ਾਦਾਰੀ ਨੂੰ ਅਕਾਸ਼ ਵਿੱਚ ਕਾਇਮ ਕਰੇਂਗਾ। \q \v 3 ਮੈਂ ਆਪਣੇ ਚੁਣੇ ਹੋਏ ਦੇ ਨਾਲ ਨੇਮ ਬੰਨ੍ਹਿਆ ਹੈ, \q ਅਤੇ ਆਪਣੇ ਦਾਸ ਦਾਊਦ ਨਾਲ ਸਹੁੰ ਖਾਧੀ, \q \v 4 ਕਿ ਮੈਂ ਤੇਰੀ ਅੰਸ ਨੂੰ ਸਦਾ ਤੱਕ ਕਾਇਮ ਰੱਖਾਂਗਾ, \q ਅਤੇ ਤੇਰੀ ਰਾਜ ਗੱਦੀ ਨੂੰ ਪੀੜ੍ਹੀਓਂ ਪੀੜ੍ਹੀ ਬਣਾਈ ਰੱਖਾਂਗਾ। ਸਲਹ। \q \v 5 ਹੇ ਯਹੋਵਾਹ, ਅਕਾਸ਼ ਤੇਰੇ ਅਚਰਜਾਂ ਨੂੰ ਸਲਾਹੁਣਗੇ, \q ਨਾਲੇ ਸੰਤਾਂ ਦੀ ਸੰਗਤ ਵਿੱਚ ਤੇਰੀ ਵਫ਼ਾਦਾਰੀ ਨੂੰ! \q \v 6 ਗਗਣ ਵਿੱਚ ਯਹੋਵਾਹ ਦੇ ਤੁੱਲ ਕੌਣ ਹੋ ਸਕਦਾ ਹੈ? \q ਦੇਵਤਿਆਂ ਦੇ ਪੁੱਤਰਾਂ ਵਿੱਚੋਂ ਕੌਣ ਯਹੋਵਾਹ ਦੇ ਸਮਾਨ ਹੋਵੇਗਾ? \q \v 7 ਪਰਮੇਸ਼ੁਰ ਪਵਿੱਤਰਾਂ ਦੀ ਘੋਸ਼ਟੀ ਵਿੱਚ ਅੱਤ ਭਿਆਨਕ ਹੈ, \q ਅਤੇ ਆਪਣੇ ਆਲੇ-ਦੁਆਲੇ ਦੇ ਸਾਰਿਆਂ ਨਾਲੋਂ ਭੈਅ ਦਾਇਕ ਹੈ! \q \v 8 ਹੇ ਯਹੋਵਾਹ, ਸੈਨਾਂ ਦੇ ਪਰਮੇਸ਼ੁਰ, \q ਹੇ ਯਹੋਵਾਹ, ਤੇਰੇ ਤੁੱਲ ਸ਼ਕਤੀਮਾਨ ਕੌਣ ਹੈ? ਤੇਰੀ ਵਫ਼ਾਦਾਰੀ ਤੇਰੇ ਆਲੇ-ਦੁਆਲੇ ਹੈ, \q \v 9 ਤੂੰ ਹੀ ਸਮੁੰਦਰ ਦੇ ਉਛਾਲ ਉੱਤੇ ਹਕੂਮਤ ਕਰਦਾ ਹੈਂ, \q ਜਾਂ ਉਹ ਦੀਆਂ ਠਾਠਾਂ ਉੱਠ ਪੈਂਦੀਆਂ ਹਨ, ਤਾਂ ਤੂੰ ਉਨ੍ਹਾਂ ਨੂੰ ਥੰਮ੍ਹ ਦਿੰਦਾ ਹੈਂ। \q \v 10 ਤੂੰ ਰਹਬ\f + \fr 89:10 \fr*\ft ਸਮੁੰਦਰੀ ਜੀਵ/ਦੁਸ਼ਟ ਦਾ ਚਿੰਨ੍ਹ \ft*\f* ਨੂੰ ਕਿਸੇ ਵੱਢੇ ਹੋਏ ਵਾਂਗੂੰ ਚੂਰ-ਚੂਰ ਕਰ ਦਿੱਤਾ ਹੈ, \q ਅਤੇ ਆਪਣੀਆਂ ਬਾਂਹਾਂ ਦੇ ਬਲ ਨਾਲ ਤੂੰ ਆਪਣੇ ਵੈਰੀਆਂ ਨੂੰ ਛਿੰਨ ਭਿੰਨ ਕਰ ਦਿੱਤਾ ਹੈ! \q \v 11 ਅਕਾਸ਼ ਤੇਰੇ ਹਨ, ਧਰਤੀ ਵੀ ਤੇਰੀ ਹੈ, \q ਜਗਤ ਅਤੇ ਉਹ ਦੀ ਭਰਪੂਰੀ ਦੀ ਨੀਂਹ ਤੂੰ ਰੱਖੀ। \q \v 12 ਉੱਤਰ ਅਤੇ ਦੱਖਣ ਨੂੰ ਤੂੰ ਉਤਪਤ ਕੀਤਾ, \q ਤਾਬੋਰ ਤੇ ਹਰਮੋਨ ਤੇਰੇ ਨਾਮ ਦਾ ਜੈਕਾਰਾ ਗਜਾਉਣਗੇ। \q \v 13 ਤੇਰੀ ਬਾਂਹ ਬਲਵੰਤ ਹੈ, \q ਤੇਰਾ ਹੱਥ ਸ਼ਕਤੀਮਾਨ, ਤੇਰਾ ਸੱਜਾ ਹੱਥ ਉੱਚਾ ਹੈ! \q \v 14 ਧਰਮ ਤੇ ਨਿਆਂ ਤੇਰੀ ਰਾਜ ਗੱਦੀ ਦੇ ਨੀਂਹ ਹਨ, \q ਦਯਾ ਤੇ ਵਫ਼ਾਦਾਰੀ ਤੇਰੇ ਅੱਗੇ-ਅੱਗੇ ਚੱਲਦੀਆਂ ਹਨ। \q \v 15 ਧੰਨ ਓਹ ਲੋਕ ਹਨ ਜਿਹੜੇ ਅਨੰਦ ਦੀ ਲਲਕਾਰ\f + \fr 89:15 \fr*\ft ਅਰਾਧਨਾ ਵੇਲੇ ਦੀ ਆਵਾਜ਼ \ft*\f* ਦੇ ਸ਼ਬਦ ਨੂੰ ਜਾਣਦੇ ਹਨ, \q ਹੇ ਯਹੋਵਾਹ, ਓਹ ਤੇਰੇ ਚਿਹਰੇ ਦੇ ਚਾਨਣ ਵਿੱਚ ਤੁਰਦੇ ਹਨ! \q \v 16 ਤੇਰੇ ਨਾਮ ਉੱਤੇ ਓਹ ਸਾਰਾ ਦਿਨ ਖੁਸ਼ੀ ਮਨਾਉਂਦੇ ਹਨ, \q ਅਤੇ ਤੇਰੇ ਧਰਮ ਦੇ ਕਾਰਨ ਓਹ ਉੱਚੇ ਕੀਤੇ ਜਾਂਦੇ ਹਨ। \q \v 17 ਤੂੰ ਹੀ ਤਾਂ ਉਨ੍ਹਾਂ ਦੇ ਬਲ ਦਾ ਜਲਾਲ ਹੈਂ, \q ਅਤੇ ਤੇਰੀ ਮਿਹਰਬਾਨੀ ਨਾਲ ਸਾਡਾ ਸਿੰਗ ਉੱਚਾ ਕੀਤਾ ਜਾਵੇਗਾ। \q \v 18 ਸਾਡੀ ਢਾਲ਼ ਤਾਂ ਯਹੋਵਾਹ ਦੀ ਹੈ, \q ਅਤੇ ਸਾਡਾ ਪਾਤਸ਼ਾਹ ਇਸਰਾਏਲ ਦੇ ਪਵਿੱਤਰ ਪੁਰਖ ਦਾ ਹੈ। \s ਦਾਊਦ ਦੇ ਨਾਲ ਪਰਮੇਸ਼ੁਰ ਦਾ ਨੇਮ \q \v 19 ਤਦ ਮੈਂ ਦਰਸ਼ਣ ਵਿੱਚ ਆਪਣੇ ਸੰਤਾਂ ਨਾਲ ਬਚਨ ਕੀਤਾ, \q ਅਤੇ ਫ਼ਰਮਾਇਆ ਕਿ ਮੈਂ ਸਹਾਇਤਾ ਇੱਕ ਸੂਰਮੇ ਨੂੰ ਦਿੱਤੀ ਹੈ, \q ਮੈਂ ਪਰਜਾ ਵਿੱਚੋਂ ਚੁਣ ਕੇ ਇੱਕ ਨੂੰ ਉੱਚਿਆਂ ਕੀਤਾ ਹੈ। \q \v 20 ਮੈਂ ਆਪਣੇ ਦਾਸ ਦਾਊਦ ਨੂੰ ਲੱਭ ਕੇ, \q ਆਪਣੇ ਪਵਿੱਤਰ ਤੇਲ ਨਾਲ ਮਸਹ ਕੀਤਾ ਹੈ, \q \v 21 ਜਿਹ ਦੇ ਨਾਲ ਮੇਰਾ ਹੱਥ ਦ੍ਰਿੜ੍ਹ ਰਹੇਗਾ, \q ਨਾਲੇ ਮੇਰੀ ਬਾਂਹ ਉਹ ਨੂੰ ਤਕੜਾਈ ਦੇਵੇਗੀ। \q \v 22 ਨਾ ਕੋਈ ਵੈਰੀ ਉਸ ਤੋਂ ਚੱਟੀ ਲਵੇਗਾ, \q ਨਾ ਦੁਸ਼ਟ ਦਾ ਪੁੱਤਰ ਉਹ ਨੂੰ ਔਖਿਆਂ ਕਰੇਗਾ। \q \v 23 ਮੈਂ ਉਹ ਦੇ ਅੱਗੋਂ ਉਹ ਦੇ ਵਿਰੋਧੀਆਂ ਨੂੰ ਮਾਰਾਂਗਾ, \q ਅਤੇ ਉਹ ਦੇ ਵੈਰੀਆਂ ਨੂੰ ਕੁੱਟਾਂਗਾ। \q \v 24 ਪਰ ਮੇਰੀ ਵਫ਼ਾਦਾਰੀ ਅਤੇ ਮੇਰੀ ਦਯਾ ਉਹ ਦੇ ਨਾਲ ਰਹੇਗੀ, \q ਅਤੇ ਮੇਰੇ ਨਾਮ ਦੇ ਕਾਰਨ ਉਹ ਦਾ ਸਿੰਗ ਉੱਚਾ ਕੀਤਾ ਜਾਵੇਗਾ, \q \v 25 ਅਤੇ ਮੈਂ ਉਹ ਦਾ ਹੱਥ ਸਮੁੰਦਰ ਉੱਤੇ, \q ਅਤੇ ਉਹ ਦਾ ਸੱਜਾ ਹੱਥ ਨਦੀਆਂ ਉੱਤੇ ਰੱਖਾਂਗਾ। \q \v 26 ਇਹ ਮੈਨੂੰ ਪੁਕਾਰ ਕੇ ਆਖੇਗਾ, \q ਤੂੰ ਮੇਰਾ ਪਿਤਾ, ਮੇਰਾ ਪਰਮੇਸ਼ੁਰ ਅਤੇ ਮੇਰੀ ਮੁਕਤੀ ਦੀ ਚੱਟਾਨ ਹੈਂ! \q \v 27 ਮੈਂ ਵੀ ਉਹ ਨੂੰ ਆਪਣਾ ਪਹਿਲੌਠਾ, \q ਅਤੇ ਧਰਤੀ ਦਿਆਂ ਰਾਜਿਆਂ ਵਿੱਚੋਂ ਅੱਤ ਮਹਾਨ ਬਣਾਵਾਂਗਾ। \q \v 28 ਮੈਂ ਸਦਾ ਉਹ ਦੇ ਲਈ ਆਪਣੀ ਦਯਾ ਬਣਾਈ ਰੱਖਾਂਗਾ, \q ਅਤੇ ਮੇਰਾ ਨੇਮ ਉਹ ਦੇ ਨਾਲ ਪੱਕਾ ਰਹੇਗਾ, \q \v 29 ਅਤੇ ਮੈਂ ਉਹ ਦੇ ਵੰਸ਼ ਨੂੰ ਸਦਾ ਤੱਕ, \q ਅਤੇ ਉਹ ਦੀ ਰਾਜ ਗੱਦੀ ਨੂੰ ਅਕਾਸ਼ ਦੇ ਦਿਨਾਂ ਵਾਂਗੂੰ ਸਾਂਭਾਂਗਾ। \q \v 30 ਜੇ ਉਹ ਦੇ ਬੱਚੇ ਮੇਰੀ ਬਿਵਸਥਾ ਨੂੰ ਤਿਆਗ ਦੇਣ, \q ਅਤੇ ਮੇਰੇ ਨਿਆਂਵਾਂ ਉੱਤੇ ਨਾ ਚੱਲਣ, \q \v 31 ਜੇ ਓਹ ਮੇਰੀਆਂ ਬਿਧੀਆਂ ਨੂੰ ਵਿਗਾੜ ਦੇਣ, \q ਅਤੇ ਮੇਰੇ ਹੁਕਮਾਂ ਦੀ ਪਾਲਣਾ ਨਾ ਕਰਨ, \q \v 32 ਤਾਂ ਮੈਂ ਡੰਡੇ ਨਾਲ ਉਨ੍ਹਾਂ ਦੇ ਅਪਰਾਧਾਂ ਦੀ \q ਅਤੇ ਕੋਰੜਿਆਂ ਨਾਲ ਉਨ੍ਹਾਂ ਦੀ ਬਦੀ ਦੀ ਸਜ਼ਾ ਦਿਆਂਗਾ। \q \v 33 ਪਰ ਮੈਂ ਆਪਣੀ ਦਯਾ ਉਸ ਤੋਂ ਹਟਾ ਨਾ ਲਵਾਂਗਾ, \q ਨਾ ਆਪਣੀ ਵਫ਼ਾਦਾਰੀ ਛੱਡ ਕੇ ਝੂਠਾ ਹੋਵਾਂਗਾ। \q \v 34 ਮੈਂ ਆਪਣੇ ਨੇਮ ਨੂੰ ਭਰਿਸ਼ਟ ਨਾ ਕਰਾਂਗਾ, \q ਅਤੇ ਜੋ ਮੇਰੇ ਬੁੱਲ੍ਹਾਂ ਵਿੱਚੋਂ ਨਿੱਕਲਿਆ ਉਹ ਨੂੰ ਨਾ ਬਦਲਾਂਗਾ। \q \v 35 ਇੱਕ ਵਾਰ ਮੈਂ ਆਪਣੀ ਪਵਿੱਤਰਤਾਈ ਦੀ ਸਹੁੰ ਖਾ ਚੁੱਕਾ ਹਾਂ, \q ਫੇਰ ਦਾਊਦ ਨਾਲ ਝੂਠ ਨਾ ਬੋਲਾਂਗਾ। \q \v 36 ਉਹ ਦਾ ਵੰਸ਼ ਅੰਤ ਤੱਕ, \q ਅਤੇ ਉਹ ਦੀ ਰਾਜ ਗੱਦੀ ਸੂਰਜ ਵਾਂਗੂੰ ਮੇਰੇ ਅੱਗੇ ਬਣੀ ਰਹੇਗੀ। \q \v 37 ਉਹ ਚੰਦਰਮਾਂ ਜਿਹੀ ਕਾਇਮ ਰਹੇਗੀ, \q ਅਤੇ ਗਗਣ ਦੀ ਸੱਚੀ ਸਾਖੀ ਜਿਹੀ। ਸਲਹ। \s ਰਾਜੇ ਦੀ ਹਾਰ ਉੱਤੇ ਵਿਰਲਾਪ \q \v 38 ਪਰ ਤੂੰ ਤਾਂ ਤਿਆਗ ਦਿੱਤਾ ਅਤੇ ਰੱਦ ਕੀਤਾ ਹੈ, \q ਤੂੰ ਤਾਂ ਆਪਣੇ ਮਸਹ ਕੀਤੇ ਹੋਏ ਉੱਤੇ ਕ੍ਰੋਧਵਾਨ ਹੋਈਆਂ ਹੈਂ, \q \v 39 ਤੂੰ ਆਪਣੇ ਦਾਸ ਦੇ ਨੇਮ ਨੂੰ ਘਿਣਾਉਣਾ ਸਮਝਿਆ, \q ਤੂੰ ਉਹ ਦੇ ਮੁਕਟ ਨੂੰ ਮਿੱਟੀ ਵਿੱਚ ਭਰਿਸ਼ਟ ਕੀਤਾ ਹੈ, \q \v 40 ਤੂੰ ਉਹ ਦੀਆਂ ਸਾਰੀਆਂ ਵਾੜਾਂ ਨੂੰ ਤੋੜ ਦਿੱਤਾ ਹੈ, \q ਤੂੰ ਉਹ ਦੇ ਕਿਲਿਆਂ ਨੂੰ ਥੇਹ ਕਰ ਦਿੱਤਾ ਹੈ! \q \v 41 ਉਸ ਰਾਹ ਦੇ ਸਾਰੇ ਲੰਘਣ ਵਾਲੇ ਉਹ ਨੂੰ ਲੁੱਟਦੇ ਹਨ, \q ਉਹ ਦੇ ਗੁਆਂਢੀ ਉਹ ਦੀ ਨਿੰਦਿਆ ਕਰਦੇ ਹਨ। \q \v 42 ਤੂੰ ਉਹ ਦੇ ਵਿਰੋਧੀਆਂ ਦੇ ਸੱਜੇ ਹੱਥ ਨੂੰ ਉੱਚਿਆਂ ਕੀਤਾ, \q ਤੂੰ ਉਹ ਦੇ ਸਾਰੇ ਵੈਰੀਆਂ ਨੂੰ ਅਨੰਦ ਕੀਤਾ ਹੈ! \q \v 43 ਤੂੰ ਉਹ ਦੀ ਤਲਵਾਰ ਦੀ ਧਾਰ ਨੂੰ ਵੀ ਮੋੜ ਦਿੱਤਾ ਹੈ, \q ਅਤੇ ਲੜਾਈ ਵਿੱਚ ਉਹ ਨੂੰ ਖਲੋਣ ਨਹੀਂ ਦਿੱਤਾ। \q \v 44 ਤੂੰ ਉਹ ਦੇ ਤੇਜ ਨੂੰ ਮੁਕਾ ਦਿੱਤਾ ਹੈ, \q ਅਤੇ ਉਹ ਦੀ ਰਾਜ ਗੱਦੀ ਨੂੰ ਧਰਤੀ ਉੱਤੇ ਪਟਕਾ ਮਾਰਿਆ। \q \v 45 ਤੂੰ ਉਹ ਦੀ ਜਵਾਨੀ ਦੇ ਦਿਨਾਂ ਨੂੰ ਘਟਾ ਦਿੱਤਾ ਹੈ, \q ਤੂੰ ਉਹ ਨੂੰ ਲਾਜ ਵਿੱਚ ਲਪੇਟਿਆ ਹੈ! ਸਲਹ। \s ਛੁਟਕਾਰੇ ਦੀ ਪ੍ਰਾਰਥਨਾ \q \v 46 ਹੇ ਯਹੋਵਾਹ, ਕਦ ਤੱਕ? ਕੀ ਤੂੰ ਸਦਾ ਤੱਕ ਆਪਣੇ ਆਪ ਨੂੰ ਲੁਕਾਈ ਰੱਖੇਂਗਾ? \q ਕਦ ਤੱਕ ਤੇਰਾ ਕ੍ਰੋਧ ਅੱਗ ਵਾਂਗੂੰ ਭੱਖਦਾ ਰਹੇਗਾ? \q \v 47 ਚੇਤੇ ਕਰ ਕਿ ਮੇਰਾ ਵੇਲਾ ਕਿੰਨ੍ਹਾਂ ਘੱਟ ਹੈ, \q ਤੂੰ ਕਿਹੜੇ ਵਿਅਰਥ ਲਈ ਸਾਰੇ ਆਦਮ ਵੰਸ਼ ਨੂੰ ਉਤਪਤ ਕੀਤਾ! \q \v 48 ਕਿਹੜਾ ਮਨੁੱਖ ਜਿਉਂਦਾ ਰਹੇਗਾ ਅਤੇ ਮੌਤ ਨੂੰ ਨਾ ਵੇਖੇਗਾ, \q ਅਤੇ ਆਪਣੀ ਜਾਨ ਨੂੰ ਪਤਾਲ ਦੇ ਵੱਸ ਤੋਂ ਛੁਡਾਵੇਗਾ? ਸਲਹ। \q \v 49 ਹੇ ਪ੍ਰਭੂ, ਤੇਰੀਆਂ ਓਹ ਪਹਿਲੀਆਂ ਦਿਆਲ਼ਗੀਆਂ ਕਿੱਥੇ ਹਨ, \q ਜਿਨ੍ਹਾਂ ਦੇ ਵਿਖੇ ਤੂੰ ਆਪਣੀ ਵਫ਼ਾਦਾਰੀ ਵਿੱਚ ਦਾਊਦ ਨਾਲ ਸਹੁੰ ਖਾਧੀ ਸੀ? \q \v 50 ਹੇ ਪ੍ਰਭੂ, ਆਪਣੇ ਦਾਸਾਂ ਦੇ ਉਲਾਹਮਿਆਂ ਦਾ ਚੇਤਾ ਕਰ, \q ਮੈਂ ਆਪਣੀ ਛਾਤੀ ਉੱਤੇ ਬਹੁਤ ਸਾਰੇ ਲੋਕਾਂ ਦੇ ਉਲਾਹਮੇ ਚੁੱਕੀ ਬੈਠਾ ਹਾਂ, \q \v 51 ਜਿਨ੍ਹਾਂ ਦੇ ਨਾਲ, ਹੇ ਪ੍ਰਭੂ, ਤੇਰੇ ਵੈਰੀਆਂ ਨੇ ਤਾਨੇ ਮਾਰੇ, \q ਜਿਨ੍ਹਾਂ ਦੇ ਨਾਲ ਉਨ੍ਹਾਂ ਨੇ ਤੇਰੇ ਮਸਹ ਕੀਤੇ ਹੋਏ ਦੇ ਖੁਰਿਆਂ ਉੱਤੇ ਤਾਨੇ ਮਾਰੇ। \q \v 52 ਯਹੋਵਾਹ ਸਦਾ ਤੱਕ ਮੁਬਾਰਕ ਹੋਵੇ! \q ਆਮੀਨ, ਫੇਰ ਆਮੀਨ! \c 90 \ms ਚੌਥਾ ਭਾਗ \s ਪਰਮੇਸ਼ੁਰ ਅਤੇ ਮਨੁੱਖ \d ਪਰਮੇਸ਼ੁਰ ਦੇ ਜਨ ਮੂਸਾ ਦੀ ਪ੍ਰਾਰਥਨਾ \p \q \v 1 ਹੇ ਪ੍ਰਭੂ, ਪੀੜ੍ਹੀਓਂ ਪੀੜ੍ਹੀ, \q ਤੂੰ ਹੀ ਸਾਡੀ ਵੱਸੋਂ ਰਿਹਾ ਹੈਂ। \q \v 2 ਉਸ ਤੋਂ ਪਹਿਲਾਂ ਕਿ ਪਰਬਤ ਉਤਪਤ ਹੋਏ, \q ਅਤੇ ਧਰਤੀ ਅਤੇ ਜਗਤ ਨੂੰ ਤੂੰ ਰਚਿਆ, \q ਆਦ ਤੋਂ ਅੰਤ ਤੱਕ ਤੂੰ ਹੀ ਪਰਮੇਸ਼ੁਰ ਹੈਂ। \q \v 3 ਤੂੰ ਇਨਸਾਨ ਨੂੰ ਖਾਕ ਵੱਲ ਮੋੜ ਦਿੰਦਾ ਹੈਂ, \q ਅਤੇ ਫਰਮਾਉਂਦਾ ਹੈਂ, ਹੇ ਆਦਮ ਵੰਸ਼ੀਓ, ਮੁੜੋ! \q \v 4 ਤੇਰੀ ਨਿਗਾਹ ਵਿੱਚ ਤਾਂ ਹਜ਼ਾਰ ਵਰ੍ਹੇ ਕੱਲ ਦੇ ਦਿਨ ਵਰਗੇ ਜਦ ਕਿ ਉਹ ਬੀਤ ਜਾਵੇ, \q ਅਤੇ ਇੱਕ ਪਹਿਰ ਰਾਤ ਵਰਗੇ ਹਨ। \q \v 5 ਤੂੰ ਉਨ੍ਹਾਂ ਨੂੰ ਹੜ੍ਹ ਨਾਲ ਹੂੰਝ ਲੈ ਜਾਂਦਾ ਹੈਂ, \q ਓਹ ਨੀਂਦ ਵਰਗੇ ਹਨ, \q ਸਵੇਰ ਨੂੰ ਓਹ ਉਸ ਘਾਹ ਹਨ ਜਿਹੜਾ ਪੁੰਗਰਦਾ ਹੈ। \q \v 6 ਸਵੇਰ ਨੂੰ ਉਹ ਲਹਿ ਲਹਿ ਕਰਦਾ ਅਤੇ ਵਧਦਾ ਹੈ, \q ਸੰਝ ਨੂੰ ਵੱਢਿਆ ਜਾਂਦਾ ਅਤੇ ਸੁੱਕ ਜਾਂਦਾ ਹੈ। \q \v 7 ਅਸੀਂ ਤਾਂ ਤੇਰੇ ਗੁੱਸੇ ਨਾਲ ਮੁੱਕ ਜਾਂਦੇ, \q ਅਤੇ ਤੇਰੇ ਕਹਿਰ ਨਾਲ ਘਬਰਾ ਜਾਂਦੇ ਹਾਂ। \q \v 8 ਤੂੰ ਸਾਡੀਆਂ ਬਦੀਆਂ ਨੂੰ ਆਪਣੇ ਅੱਗੇ, \q ਅਤੇ ਸਾਡੇ ਲੁਕੇ ਹੋਏ ਪਾਪਾਂ ਨੂੰ ਆਪਣੇ ਚਿਹਰੇ ਦੇ ਚਾਨਣ ਵਿੱਚ ਰੱਖਿਆ ਹੈ। \q \v 9 ਸਾਡੇ ਸਾਰੇ ਦਿਹਾੜੇ ਤਾਂ ਕਹਿਰ ਵਿੱਚ ਬੀਤਦੇ ਹਨ, \q ਅਸੀਂ ਆਪਣੇ ਵਰ੍ਹਿਆਂ ਨੂੰ ਇੱਕ ਸਾਹ ਵਾਂਗੂੰ ਮੁਕਾਉਂਦੇ ਹਾਂ। \q \v 10 ਸਾਡੀ ਉਮਰ ਦੇ ਦਿਨ ਸੱਤਰ ਵਰ੍ਹੇ ਹਨ, \q ਪਰ ਜੇ ਸਾਹ ਸੱਚ ਹੋਵੇ ਤਾਂ ਅੱਸੀ ਵਰ੍ਹੇ, \q ਪਰ ਉਨ੍ਹਾਂ ਦਾ ਬਲ\f + \fr 90:10 \fr*\ft ਆਕੜ\ft*\f* ਕਸ਼ਟ ਅਤੇ ਸੋਗ ਹੀ ਹੈ, \q ਉਹ ਛੇਤੀ ਬੀਤ ਜਾਂਦੇ ਹਨ ਅਤੇ ਅਸੀਂ ਉਡਾਰੀ ਮਾਰ ਜਾਂਦੇ ਹਾਂ। \q \v 11 ਤੇਰੇ ਗੁੱਸੇ ਦੇ ਜ਼ੋਰ ਨੂੰ ਅਤੇ ਤੇਰੇ ਕਹਿਰ ਨੂੰ ਤੇਰੇ ਭੈਅ ਅਨੁਸਾਰ ਕੌਣ ਜਾਣਦਾ ਹੈ? \q \v 12 ਸਾਨੂੰ ਸਾਡੇ ਦਿਨ ਗਿਣਨਾ ਐਉਂ ਸਿਖਲਾ, \q ਕਿ ਅਸੀਂ ਸੇਵਾ ਵਾਲਾ ਮਨ ਪਰਾਪਤ ਕਰੀਏ। \q \v 13 ਮੁੜ ਆ, ਹੇ ਯਹੋਵਾਹ, ਕਿੰਨ੍ਹਾਂ ਚਿਰ ਤੱਕ? \q ਅਤੇ ਆਪਣੇ ਦਾਸਾਂ ਉੱਤੇ ਤਰਸ ਖਾਹ! \q \v 14 ਸਵੇਰ ਨੂੰ ਆਪਣੀ ਦਯਾ ਨਾਲ ਸਾਡੀ ਨਿਸ਼ਾ ਕਰ, \q ਕਿ ਅਸੀਂ ਆਪਣੇ ਸਾਰੇ ਦਿਨ ਜੈਕਾਰੇ ਗਜਾਈਏ ਅਤੇ ਅਨੰਦ ਕਰੀਏ। \q \v 15 ਸਾਨੂੰ ਓਨੇ ਦਿਨ ਅਨੰਦ ਕਰਵਾ ਜਿੰਨਾਂ ਚਿਰ ਤੂੰ ਸਾਨੂੰ ਦੁਖੀ ਰੱਖਿਆ ਹੈ, \q ਅਤੇ ਜਿੰਨੇ ਵਰ੍ਹੇ ਅਸੀਂ ਬੁਰਿਆਈ ਵੇਖੀ ਹੈ। \q \v 16 ਤੇਰੀ ਕਿਰਪਾ ਤੇਰੇ ਦਾਸਾਂ ਉੱਤੇ ਅਤੇ ਤੇਰਾ ਤੇਜ ਉਨ੍ਹਾਂ ਦੀ ਅੰਸ ਉੱਤੇ ਪਰਗਟ ਹੋਵੇ। \q \v 17 ਪ੍ਰਭੂ ਸਾਡੇ ਪਰਮੇਸ਼ੁਰ ਦੀ ਪ੍ਰਸੰਨਤਾ ਸਾਡੇ ਉੱਤੇ ਹੋਵੇ, \q ਸਾਡੇ ਹੱਥਾਂ ਦੇ ਕੰਮ ਸਾਡੇ ਲਈ ਕਾਇਮ ਕਰ, \q ਹਾਂ, ਸਾਡੇ ਹੱਥਾਂ ਦੇ ਕੰਮ ਕਾਇਮ ਕਰ। \c 91 \s ਪਰਮੇਸ਼ੁਰ ਸਾਡੀ ਰੱਖਿਆ ਕਰਨ ਵਾਲਾ \q \v 1 ਜਿਹੜਾ ਅੱਤ ਮਹਾਨ ਦੀ ਓਟ ਵਿੱਚ ਵੱਸਦਾ ਹੈ, \q ਉਹ ਸਰਬ ਸ਼ਕਤੀਮਾਨ ਦੇ ਸਾਯੇ ਹੇਠ ਟਿਕੇਗਾ। \q \v 2 ਮੈਂ ਯਹੋਵਾਹ ਦੇ ਵਿਖੇ ਆਖਾਂਗਾ, \q ਕਿ ਉਹ ਮੇਰੀ ਪਨਾਹ ਅਤੇ ਮੇਰਾ ਗੜ੍ਹ ਹੈ, \q ਮੇਰਾ ਪਰਮੇਸ਼ੁਰ ਜਿਹ ਦੇ ਉੱਤੇ ਮੈਂ ਭਰੋਸਾ ਰੱਖਦਾ ਹਾਂ। \q \v 3 ਉਹ ਤਾਂ ਤੈਨੂੰ ਫਾਂਧੀ ਦੀ ਫਾਹੀ ਵਿੱਚੋਂ ਅਤੇ ਘਾਤਕ ਮਰੀ ਤੋਂ ਛੁਟਕਾਰਾ ਦੇਵੇਗਾ। \q \v 4 ਉਹ ਆਪਣੇ ਖੰਭਾਂ ਨਾਲ ਤੈਨੂੰ ਢੱਕ ਲਵੇਗਾ, \q ਅਤੇ ਉਹ ਦੇ ਪਰਾਂ ਹੇਠ ਤੂੰ ਪਨਾਹ ਲਵੇਂਗਾ, \q ਉਹ ਦੀ ਸਚਿਆਈ ਇੱਕ ਢਾਲ਼ ਅਤੇ ਫਰੀ ਹੈ। \q \v 5 ਤੂੰ ਰਾਤ ਦੇ ਭੈਜਲ ਤੋਂ ਨਾ ਡਰੇਂਗਾ, \q ਨਾ ਦਿਨ ਦੇ ਉੱਡਦੇ ਤੀਰ ਤੋਂ, \q \v 6 ਨਾ ਉਸ ਮਰੀ ਤੋਂ ਜਿਹੜੀ ਅਨ੍ਹੇਰੇ ਵਿੱਚ ਚੱਲਦੀ ਹੈ, \q ਨਾ ਉਸ ਤਬਾਹੀ ਤੋਂ ਜਿਹੜੀ ਦੁਪਹਿਰ ਨੂੰ ਉਜਾੜ ਦੀ ਹੈ। \q \v 7 ਤੇਰੇ ਮੁੱਢ ਹਜ਼ਾਰ ਅਤੇ ਤੇਰੇ ਸੱਜੇ ਹੱਥ ਦਸ ਹਜ਼ਾਰ ਡਿੱਗਣਗੇ, \q ਪਰ ਉਹ ਤੇਰੇ ਨੇੜੇ ਨਾ ਆਵੇਗੀ। \q \v 8 ਕੇਵਲ ਤੂੰ ਆਪਣੀਆਂ ਅੱਖਾਂ ਨਾਲ ਨਿਗਾਹ ਕਰੇਂਗਾ, \q ਅਤੇ ਦੁਸ਼ਟਾਂ ਦਾ ਬਦਲਾ ਵੇਖੇਂਗਾ। \q \v 9 ਹੇ ਯਹੋਵਾਹ, ਤੂੰ ਤਾਂ ਮੇਰੀ ਪਨਾਹਗਾਰ ਹੈਂ, \q ਤੂੰ ਅੱਤ ਮਹਾਨ ਨੂੰ ਆਪਣੀ ਵੱਸੋਂ ਕਰ ਲਿਆ ਹੈ। \q \v 10 ਤੇਰੇ ਉੱਤੇ ਕੋਈ ਬੁਰਿਆਈ ਨਹੀਂ ਪਵੇਗੀ, \q ਨਾ ਕੋਈ ਬਵਾ ਤੇਰੇ ਡੇਰੇ ਕੋਲ ਪਹੁੰਚੇਗੀ। \q \v 11 ਉਹ ਤਾਂ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ, \q ਕਿ ਤੇਰਿਆਂ ਸਾਰਿਆਂ ਰਾਹਾਂ ਵਿੱਚ ਤੇਰੀ ਰੱਖਿਆ ਕਰਨ। \q \v 12 ਓਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ, \q ਮਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ। \q \v 13 ਤੂੰ ਸ਼ੇਰ ਅਤੇ ਸੱਪ ਨੂੰ ਮਿੱਧੇਂਗਾ, \q ਤੂੰ ਜੁਆਨ ਸ਼ੇਰ ਅਤੇ ਨਾਗ ਨੂੰ ਲਤਾੜੇਂਗਾ। \q \v 14 ਉਸ ਨੇ ਤਾਂ ਮੇਰੇ ਨਾਲ ਪ੍ਰੀਤ ਲਾਈ ਹੈ, \q ਸੋ ਮੈਂ ਉਹ ਨੂੰ ਛੁਡਾਵਾਂਗਾ, \q ਮੈਂ ਉਹ ਨੂੰ ਉੱਚਾ ਕਰਾਂਗਾ, \q ਉਹ ਨੇ ਮੇਰਾ ਨਾਮ ਜੋ ਜਾਣਿਆ ਹੈ। \q \v 15 ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਹ ਨੂੰ ਉੱਤਰ ਦਿਆਂਗਾ, \q ਦੁੱਖ ਵਿੱਚ ਮੈਂ ਉਹ ਦੇ ਅੰਗ-ਸੰਗ ਹੋਵਾਂਗਾ, \q ਮੈਂ ਉਹ ਨੂੰ ਛੁਡਾਵਾਂਗਾ ਅਤੇ ਉਹ ਨੂੰ ਆਦਰ ਦਿਆਂਗਾ, \q \v 16 ਆਰਜਾ ਦੇ ਵਾਧੇ ਨਾਲ ਮੈਂ ਉਹ ਦੀ ਨਿਸ਼ਾ ਕਰਾਂਗਾ, \q ਅਤੇ ਉਹ ਨੂੰ ਆਪਣੀ ਮੁਕਤੀ ਵਿਖਾਵਾਂਗਾ। \c 92 \s ਉਸਤਤ ਦਾ ਗੀਤ \d ਭਜਨ। ਵਿਸ਼ਰਾਮ ਦੇ ਲਈ ਗੀਤ। \q \v 1 ਯਹੋਵਾਹ ਦਾ ਧੰਨਵਾਦ ਕਰਨਾ, ਅਤੇ, ਹੇ ਅੱਤ ਮਹਾਨ, \q ਤੇਰੇ ਨਾਮ ਦਾ ਗੁਣ ਗਾਉਣਾ ਭਲਾ ਹੈ, \q \v 2 ਨਾਲੇ ਸਵੇਰ ਨੂੰ ਤੇਰੀ ਦਯਾ ਦਾ, \q ਅਤੇ ਰਾਤ ਨੂੰ ਤੇਰੀ ਵਫ਼ਾਦਾਰੀ ਦਾ ਪਰਚਾਰ ਕਰਨਾ, \q \v 3 ਦਸਾਂ ਤਰ੍ਹਾਂ ਵਾਲੇ ਵਾਜੇ ਉੱਤੇ ਅਤੇ ਸਿਤਾਰ ਉੱਤੇ, \q ਅਤੇ ਬਰਬਤ ਦੇ ਬਿਹਾਗ ਦੇ ਸੁਰ ਉੱਤੇ। \q \v 4 ਹੇ ਯਹੋਵਾਹ, ਤੂੰ ਤਾਂ ਆਪਣੀ ਕਾਰੀਗਰੀ ਨਾਲ ਮੈਨੂੰ ਅਨੰਦ ਕੀਤਾ ਹੈ, \q ਤੇਰੇ ਹੱਥ ਦਿਆਂ ਕੰਮਾਂ ਕਾਰਨ ਮੈਂ ਜੈਕਾਰਾ ਗਜਾਵਾਂਗਾ। \q \v 5 ਹੇ ਯਹੋਵਾਹ, ਤੇਰੇ ਕੰਮ ਕਿੰਨੇ ਵੱਡੇ ਹਨ! \q ਤੇਰੇ ਖਿਆਲ ਬਹੁਤ ਹੀ ਡੂੰਘੇ ਹਨ! \q \v 6 ਗਿਆਨਹੀਣ ਮਨੁੱਖ ਨਹੀਂ ਜਾਣਦਾ, \q ਨਾ ਮੂਰਖ ਇਸ ਗੱਲ ਨੂੰ ਸਮਝਦਾ, \q \v 7 ਕਿ ਦੁਸ਼ਟ ਜਦੋਂ ਘਾਹ ਵਾਂਗੂੰ ਫੁੱਟਦੇ ਹਨ ਅਤੇ ਸਾਰੇ ਬਦਕਾਰ ਫੁੱਲਦੇ ਫਲਦੇ ਹਨ, \q ਇਹ ਇਸ ਕਰਕੇ ਹੈ ਕਿ ਓਹ ਸਦਾ ਲਈ ਨਾਸ ਹੋ ਜਾਣ। \q \v 8 ਪਰ ਤੂੰ, ਹੇ ਯਹੋਵਾਹ, ਜੁੱਗੋ-ਜੁੱਗ ਮਹਾਨ ਹੈਂ। \q \v 9 ਵੇਖ, ਤੇਰੇ ਵੈਰੀ, ਹੇ ਯਹੋਵਾਹ, ਹਾਂ, ਵੇਖ, ਤੇਰੇ ਵੈਰੀ ਨਸ਼ਟ ਹੋ ਜਾਣਗੇ, \q ਅਤੇ ਸਾਰੇ ਕੁਕਰਮੀ ਖਿੰਡ ਪੁੰਡ ਜਾਣਗੇ! \q \v 10 ਪਰ ਤੂੰ ਜੰਗਲੀ ਸਾਨ੍ਹ ਦੇ ਸਿੰਗ ਵਾਂਗੂੰ ਮੇਰੇ ਸਿੰਗ ਨੂੰ ਉੱਚਿਆਂ ਕੀਤਾ ਹੈ, \q ਮੈਂ ਸੱਜਰੇ ਤੇਲ ਨਾਲ ਮਲਿਆ ਗਿਆ। \q \v 11 ਮੇਰੀ ਅੱਖ ਨੇ ਮੇਰੇ ਘਾਤੀਆਂ ਉੱਤੇ ਨਜ਼ਰ ਕੀਤੀ, \q ਮੇਰੇ ਕੰਨ ਨੇ ਮੇਰੇ ਭੈੜੇ ਵਿਰੋਧੀਆਂ ਦਾ ਹਾਲ ਸੁਣਿਆ! \q \v 12 ਧਰਮੀ ਖਜ਼ੂਰ ਦੇ ਬਿਰਛ ਵਾਂਗੂੰ ਫਲਿਆ ਰਹੇਗਾ, \q ਲਬਾਨੋਨ ਦੇ ਦਿਆਰ ਵਾਂਗੂੰ ਵਧਦਾ ਜਾਵੇਗਾ। \q \v 13 ਜਿਹੜੇ ਯਹੋਵਾਹ ਦੇ ਭਵਨ ਵਿੱਚ ਲਾਏ ਹੋਏ ਹਨ, \q ਓਹ ਪਰਮੇਸ਼ੁਰ ਦੀਆਂ ਦਰਗਾਹਾਂ ਵਿੱਚ ਲਹਿਲਹਾਉਣਗੇ। \q \v 14 ਓਹ ਬੁਢੇਪੇ ਵਿੱਚ ਵੀ ਫਲ ਲਿਆਉਣਗੇ, \q ਓਹ ਹਰੇ ਤੇ ਰਸ ਭਰੇ ਰਹਿਣਗੇ, \q \v 15 ਕਿ ਓਹ ਪਰਗਟ ਕਰਨ ਕਿ ਯਹੋਵਾਹ ਸੱਚ ਹੈ, \q ਉਹ ਮੇਰੀ ਚੱਟਾਨ ਹੈ ਅਤੇ ਉਹ ਦੇ ਵਿੱਚ ਕੋਈ ਅਧਰਮੀ ਨਹੀਂ ਹੈ। \c 93 \s ਪਰਮੇਸ਼ੁਰ ਯਹੋਵਾਹ ਦਾ ਪ੍ਰਤਾਪ \p \q \v 1 ਯਹੋਵਾਹ ਰਾਜ ਕਰਦਾ ਹੈ ਉਸ ਨੇ ਪਰਤਾਪ ਦਾ ਪਹਿਰਾਵਾ ਪਹਿਨਿਆ ਹੋਇਆ ਹੈ, \q ਯਹੋਵਾਹ ਨੇ ਪਹਿਰਾਵਾ ਪਹਿਨਿਆ ਹੋਇਆ ਹੈ, ਉਸ ਨੇ ਬਲ ਨਾਲ ਕਮਰ ਕੱਸੀ ਹੋਈ ਹੈ, \q ਤਾਂ ਹੀ ਜਗਤ ਕਾਇਮ ਹੈ ਕਿ ਉਹ ਨਾ ਹਿੱਲੇ। \q \v 2 ਤੇਰੀ ਰਾਜ ਗੱਦੀ ਆਦ ਤੋਂ ਕਾਇਮ ਹੈ, \q ਅਨਾਦੀ ਕਾਲ ਤੋਂ ਤੂੰ ਹੀ ਹੈਂ। \q \v 3 ਹੜ੍ਹਾਂ ਨੇ ਸ਼ੋਰ ਮਚਾਇਆ, ਹੇ ਯਹੋਵਾਹ, \q ਹੜ੍ਹਾਂ ਨੇ ਆਪਣਾ ਸ਼ੋਰ ਮਚਾਇਆ ਹੈ, \q ਹੜ੍ਹ ਗਰਜਦੇ ਹਨ! \q \v 4 ਬਹੁਤਿਆਂ ਪਾਣੀਆਂ ਦੇ ਸ਼ੋਰ ਨਾਲੋਂ, \q ਹਾਂ ਸਮੁੰਦਰ ਦੀਆਂ ਠਾਠਾਂ ਨਾਲੋਂ ਵੀ, \q ਯਹੋਵਾਹ ਉਚਿਆਈ ਵਿੱਚ ਤੇਜਵਾਨ ਹੈ। \q \v 5 ਤੇਰੀਆਂ ਸਾਖੀਆਂ ਅੱਤ ਸੱਚੀਆਂ ਹਨ, \q ਹੇ ਯਹੋਵਾਹ, ਪਵਿੱਤਰਤਾਈ ਤੇਰੇ ਭਵਨ ਨੂੰ ਅਨੰਤ ਕਾਲ ਤੱਕ ਸ਼ੋਭਾ ਦਿੰਦੀ ਹੈ। \c 94 \s ਪਰਮੇਸ਼ੁਰ ਸਾਰਿਆਂ ਦਾ ਨਿਆਂ ਕਰਨ ਵਾਲਾ \q \v 1 ਹੇ ਯਹੋਵਾਹ, ਬਦਲਾ ਲੈਣ ਵਾਲੇ ਪਰਮੇਸ਼ੁਰ, \q ਹੇ ਬਦਲਾ ਲੈਣ ਵਾਲੇ ਪਰਮੇਸ਼ੁਰ, ਆਪਣਾ ਕ੍ਰੋਧ\f + \fr 94:1 \fr*\ft ਤੇਜ\ft*\f* ਵਿਖਾ! \q \v 2 ਹੇ ਧਰਤੀ ਦੇ ਨਿਆਈਂ, ਆਪਣੇ ਆਪ ਨੂੰ ਉਠਾ, \q ਹੰਕਾਰੀਆਂ ਦੇ ਜੋਗ ਬਦਲਾ ਦੇ! \q \v 3 ਹੇ ਯਹੋਵਾਹ, ਜਦੋਂ ਤੋੜੀ ਦੁਸ਼ਟ, \q ਕਦੋਂ ਤੋੜੀ ਦੁਸ਼ਟ ਬਗਲਾਂ ਵਜਾਉਣਗੇ? \q \v 4 ਓਹ ਡਕਾਰਦੇ, ਓਹ ਨੱਕ ਚੜ੍ਹਾ ਕੇ ਬੋਲਦੇ ਹਨ, \q ਸਾਰੇ ਬਦਕਾਰ ਵੱਡੇ ਬੋਲ ਬੋਲਦੇ ਹਨ! \q \v 5 ਹੇ ਯਹੋਵਾਹ, ਓਹ ਤੇਰੀ ਪਰਜਾ ਨੂੰ ਚੂਰ-ਚੂਰ ਕਰਦੇ ਹਨ, \q ਓਹ ਤੇਰੀ ਮਿਰਾਸ ਨੂੰ ਦੁੱਖ ਦਿੰਦੇ ਹਨ। \q \v 6 ਓਹ ਵਿਧਵਾ ਅਤੇ ਪਰਦੇਸੀ ਨੂੰ ਵੱਢ ਸੁੱਟਦੇ ਹਨ, \q ਅਤੇ ਯਤੀਮਾਂ ਦਾ ਘਾਤ ਕਰਦੇ ਹਨ, \q \v 7 ਅਤੇ ਉਹ ਆਖਦੇ ਹਨ ਕਿ ਯਹੋਵਾਹ ਨਾ ਵੇਖੇਗਾ, \q ਅਤੇ ਯਾਕੂਬ ਦਾ ਪਰਮੇਸ਼ੁਰ ਕੁਝ ਧਿਆਨ ਨਾ ਕਰੇਗਾ! \q \v 8 ਹੇ ਪਸ਼ੂ ਵੱਤ ਲੋਕੋ, ਸਮਝੋ! \q ਹੇ ਮੂਰਖੋ, ਤੁਸੀਂ ਕਦੋਂ ਬੁੱਧਵਾਨ ਬਣੋਗੇ? \q \v 9 ਜਿਸ ਨੇ ਕੰਨ ਲਾਇਆ, ਭਲਾ, ਉਹ ਨਹੀਂ ਸੁਣੇਗਾ? \q ਜਿਸ ਨੇ ਅੱਖ ਰਚੀ, ਭਲਾ, ਉਹ ਨਹੀਂ ਵੇਖੇਗਾ? \q \v 10 ਜਿਹੜਾ ਕੌਮਾਂ ਨੂੰ ਤਾੜਦਾ ਹੈ, ਜਿਹੜਾ ਆਦਮੀ ਨੂੰ ਵਿਦਿਆ ਸਿਖਾਉਂਦਾ ਹੈ, \q ਭਲਾ, ਉਹ ਨਾ ਝਿੜਕੇਗਾ? \q \v 11 ਯਹੋਵਾਹ ਆਦਮੀ ਦੀਆਂ ਸੋਚਾਂ ਨੂੰ ਜਾਣਦਾ ਹੈ, ਕਿ ਉਹ ਵਿਅਰਥ ਹਨ। \q \v 12 ਹੇ ਯਹੋਵਾਹ, ਧੰਨ ਹੈ ਉਹ ਪੁਰਖ ਜਿਹ ਨੂੰ ਤੂੰ ਤਾੜਦਾ ਹੈਂ, \q ਅਤੇ ਆਪਣੀ ਬਿਵਸਥਾ ਤੋਂ ਸਿੱਖਿਆ ਦਿੰਦਾ ਹੈਂ! \q \v 13 ਤਾਂ ਤੂੰ ਉਹ ਨੂੰ ਬੁਰਿਆਂ ਦਿਨਾਂ ਤੋਂ ਚੈਨ ਦੇਵੇਂ, \q ਜਦ ਤੱਕ ਦੁਸ਼ਟਾਂ ਦੇ ਲਈ ਟੋਆ ਨਾ ਪੁੱਟਿਆ ਜਾਵੇ। \q \v 14 ਯਹੋਵਾਹ ਤਾਂ ਆਪਣੀ ਪਰਜਾ ਨੂੰ ਨਾ ਛੱਡੇਗਾ, \q ਨਾ ਆਪਣੀ ਮਿਰਾਸ ਨੂੰ ਤਿਆਗੇਗਾ। \q \v 15 ਜਾਂ ਨਿਆਂ ਧਰਮ ਵੱਲ ਮੁੜ ਆਵੇਗਾ, \q ਤਾਂ ਸਾਰੇ ਸੁੱਧ ਮਨ ਵਾਲੇ ਉਹ ਦੇ ਮਗਰ ਲੱਗਣਗੇ। \q \v 16 ਮੇਰੇ ਲਈ ਬੁਰਿਆਰਾਂ ਉੱਤੇ ਕੌਣ ਉੱਠੇਗਾ, \q ਅਤੇ ਮੇਰੇ ਲਈ ਬਦਕਾਰਾਂ ਦਾ ਸਾਹਮਣਾ ਕੌਣ ਕਰੇਗਾ? \q \v 17 ਜੇ ਯਹੋਵਾਹ ਮੇਰਾ ਸਹਾਇਕ ਨਾ ਹੁੰਦਾ, \q ਤਾਂ ਮੇਰੀ ਜਾਨ ਝੱਟ ਖਾਮੋਸ਼ੀ ਵਿੱਚ ਜਾ ਵੱਸਦੀ। \q \v 18 ਜਦ ਮੈਂ ਆਖਿਆ, ਮੇਰਾ ਪੈਰ ਡੋਲਦਾ ਹੈ, \q ਤਾਂ, ਹੇ ਯਹੋਵਾਹ, ਤੇਰੀ ਦਯਾ ਮੈਨੂੰ ਸੰਭਾਲਦੀ ਸੀ। \q \v 19 ਜਾਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ, \q ਤਾਂ ਤੇਰੀਆਂ ਤਸੱਲੀਆਂ ਮੇਰੇ ਜੀਅ ਨੂੰ ਖੁਸ਼ ਕਰਦੀਆਂ ਹਨ। \q \v 20 ਕੀ ਬਰਬਾਦੀ ਦੀ ਰਾਜ ਗੱਦੀ ਤੇਰੇ ਨਾਲ ਸਾਂਝ ਰੱਖੇਗੀ, \q ਜੋ ਬਿਧੀ ਦੀ ਓਟ ਵਿੱਚ ਸ਼ਰਾਰਤ ਘੜਦੀ ਹੈ? \q \v 21 ਓਹ ਧਰਮੀ ਦੀ ਜਾਨ ਦੇ ਵਿਰੁੱਧ ਚੜ੍ਹ ਆਉਂਦੇ ਹਨ, \q ਅਤੇ ਨਿਰਦੋਸ਼ੀ ਲਹੂ ਨੂੰ ਦੋਸ਼ੀ ਬਣਾਉਂਦੇ ਹਨ। \q \v 22 ਪਰ ਯਹੋਵਾਹ ਮੇਰਾ ਉੱਚਾ ਗੜ੍ਹ ਹੈ, \q ਅਤੇ ਮੇਰਾ ਪਰਮੇਸ਼ੁਰ ਮੇਰੀ ਪਨਾਹ ਦੀ ਚੱਟਾਨ, \q \v 23 ਅਤੇ ਉਹ ਦੁਸ਼ਟਾਂ ਦੀ ਬਦੀ ਮੁੜ ਉਨ੍ਹਾਂ ਹੀ ਦੇ ਪੱਲੇ ਪਵੇਗਾ, \q ਅਤੇ ਉਨ੍ਹਾਂ ਦੀ ਬੁਰਿਆਈ ਵਿੱਚ ਹੀ ਉਨ੍ਹਾਂ ਨੂੰ ਮਿਟਾ ਦੇਵੇਗਾ, \q ਹਾਂ, ਯਹੋਵਾਹ ਸਾਡਾ ਪਰਮੇਸ਼ੁਰ ਉਨ੍ਹਾਂ ਨੂੰ ਮਿਟਾ ਦੇਵੇਗਾ! \c 95 \s ਉਸਤਤ ਦਾ ਗੀਤ \q \v 1 ਆਓ, ਅਸੀਂ ਯਹੋਵਾਹ ਲਈ ਜੈਕਾਰਾ ਗਜਾਈਏ, \q ਅਤੇ ਆਪਣੀ ਮੁਕਤੀ ਦੀ ਚੱਟਾਨ ਲਈ ਨਾਰਾ ਮਾਰੀਏ! \q \v 2 ਧੰਨਵਾਦ ਕਰਦਿਆਂ ਉਹ ਦੇ ਹਜ਼ੂਰ ਵਿੱਚ, \q ਉਹ ਦੇ ਲਈ ਭਜਨਾਂ ਦੇ ਨਾਰੇ ਮਾਰਦਿਆਂ ਚੱਲੀਏ! \q \v 3 ਯਹੋਵਾਹ ਤਾਂ ਮਹਾਨ ਪਰਮੇਸ਼ੁਰ ਹੈ, \q ਅਤੇ ਸਾਰੇ ਦੇਵਤਿਆਂ ਉੱਤੇ ਵੱਡਾ ਪਾਤਸ਼ਾਹ ਹੈ, \q \v 4 ਜਿਹ ਦੇ ਹੱਥ ਵਿੱਚ ਧਰਤੀ ਦੇ ਥੱਲੇ ਹਨ, \q ਪਹਾੜਾਂ ਦੀਆਂ ਟੀਸੀਆਂ ਵੀ ਉਹ ਦੀਆਂ ਹਨ, \q \v 5 ਸਮੁੰਦਰ ਉਹ ਦਾ ਹੈ ਅਤੇ ਉਹ ਨੇ ਉਸ ਨੂੰ ਬਣਾਇਆ, \q ਅਤੇ ਉਹ ਦੇ ਹੱਥਾਂ ਨੇ ਖੁਸ਼ਕੀ ਨੂੰ ਵੀ ਸਾਜਿਆ। \q \v 6 ਆਓ, ਅਸੀਂ ਮੱਥਾ ਟੇਕੀਏ \q ਅਤੇ ਝੁੱਕ ਕੇ ਯਹੋਵਾਹ ਆਪਣੇ ਸਿਰਜਣਹਾਰ ਦੇ ਅੱਗੇ ਗੋਡੇ ਨਿਵਾਈਏ! \q \v 7 ਉਹ ਤਾਂ ਸਾਡਾ ਪਰਮੇਸ਼ੁਰ ਹੈ, \q ਅਸੀਂ ਉਹ ਦੀ ਜੂਹ ਦੀ ਪਰਜਾ \q ਅਤੇ ਉਹ ਦੇ ਹੱਥ ਦੀਆਂ ਭੇਡਾਂ ਹਾਂ। \q ਕਾਸ਼ ਕਿ ਤੁਸੀਂ ਅੱਜ ਉਸ ਦੀ ਅਵਾਜ਼ ਸੁਣਦੇ! \q \v 8 ਤੁਸੀਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ, \q ਜਿਵੇਂ ਮਰੀਬਾਹ ਤੇ ਮੱਸਾਹ ਦੇ ਵੇਲੇ ਉਜਾੜ ਵਿੱਚ ਕੀਤਾ, \q \v 9 ਜਦ ਤੁਹਾਡੇ ਪੁਰਖਿਆਂ ਨੇ ਮੈਨੂੰ ਪਰਤਾਇਆ, \q ਮੇਰੀ ਜਾਚ ਕੀਤੀ ਅਤੇ ਮੇਰਾ ਕੰਮ ਵੇਖਿਆ। \q \v 10 ਚਾਲ੍ਹੀ ਵਰ੍ਹਿਆਂ ਤੱਕ ਮੈਂ ਉਸ ਪੀੜ੍ਹੀ ਤੋਂ ਕ੍ਰੋਧਿਤ ਰਿਹਾ, \q ਤਾਂ ਮੈਂ ਆਖਿਆ ਕਿ ਇਹ ਤਾਂ ਫਿਰਤੂ ਮਨ ਦੇ ਲੋਕ ਹਨ, \q ਜਿਨ੍ਹਾਂ ਨੇ ਮੇਰੇ ਰਾਹਾਂ ਨੂੰ ਨਹੀਂ ਜਾਣਿਆ, \q \v 11 ਜਿਨ੍ਹਾਂ ਲਈ ਮੈਂ ਆਪਣੇ ਕ੍ਰੋਧ ਵਿੱਚ ਸਹੁੰ ਖਾਧੀ, \q ਕਿ ਇਹ ਮੇਰੇ ਅਰਾਮ ਵਿੱਚ ਨਾ ਵੜਨਗੇ। \c 96 \s ਪਰਮੇਸ਼ੁਰ ਸਰਬ ਉੱਚ ਰਾਜਾ \q \v 1 ਯਹੋਵਾਹ ਲਈ ਇੱਕ ਨਵਾਂ ਗੀਤ ਲਈ ਗਾਓ, \q ਹੇ ਸਾਰੀ ਸਰਿਸ਼ਟੀ, ਯਹੋਵਾਹ ਲਈ ਗਾਓ! \q \v 2 ਯਹੋਵਾਹ ਲਈ ਗਾਓ, ਉਹ ਦੇ ਨਾਮ ਨੂੰ ਮੁਬਾਰਕ ਆਖੋ, \q ਉਹ ਦੀ ਮੁਕਤੀ ਦਾ ਦਿਨੋਂ-ਦਿਨ ਪਰਚਾਰ ਕਰੋ! \q \v 3 ਕੌਮਾਂ ਦੇ ਵਿੱਚ ਉਹ ਦੇ ਪਰਤਾਪ ਦਾ, \q ਅਤੇ ਸਾਰੇ ਲੋਕਾਂ ਵਿੱਚ ਉਹ ਦੇ ਅਚਰਜ਼ ਕੰਮਾਂ ਦਾ ਵਰਣਨ ਕਰੋ। \q \v 4 ਯਹੋਵਾਹ ਤਾਂ ਮਹਾਨ ਹੈ ਅਤੇ ਅੱਤ ਉਸਤਤ ਜੋਗ ਵੀ, \q ਸਾਰੇ ਦੇਵਤਿਆਂ ਨਾਲੋਂ ਉਹ ਭੈਅ ਦਾਇਕ ਹੈ। \q \v 5 ਲੋਕਾਂ ਦੇ ਸਾਰੇ ਦੇਵਤੇ ਤਾਂ ਬੁੱਤ ਹੀ ਹਨ, \q ਪਰ ਯਹੋਵਾਹ ਨੇ ਅਕਾਸ਼ ਬਣਾਏ। \q \v 6 ਮਾਣ ਅਤੇ ਉਪਮਾ ਉਹ ਦੇ ਹਜ਼ੂਰ ਹਨ, \q ਸਮਰੱਥਾ ਅਤੇ ਸੁਹੱਪਣ ਉਹ ਦੇ ਪਵਿੱਤਰ ਭਵਨ ਵਿੱਚ। \q \v 7 ਹੇ ਲੋਕਾਂ ਦੇ ਕੁਲੋ, ਯਹੋਵਾਹ ਨੂੰ ਮੰਨੋ, \q ਹਾਂ, ਪਰਤਾਪ ਅਤੇ ਸਮਰੱਥਾ ਯਹੋਵਾਹ ਦੀ ਮੰਨੋ, \q \v 8 ਪਰਤਾਪ ਯਹੋਵਾਹ ਦੇ ਨਾਮ ਦਾ ਮੰਨੋ, \q ਨਜ਼ਰਾਨਾ ਲੈ ਕੇ ਉਹ ਦੇ ਦਰਬਾਰ ਵਿੱਚ ਆਓ! \q \v 9 ਯਹੋਵਾਹ ਨੂੰ ਪਵਿੱਤਰ ਬਸਤਰ ਵਿੱਚ ਮੱਥਾ ਟੇਕੋ। \q ਹੇ ਸਾਰੀ ਸਰਿਸ਼ਟੀ, ਉਹ ਦੇ ਸਨਮੁਖ ਥਰ-ਥਰ ਕਰੋ! \q \v 10 ਕੌਮਾਂ ਵਿੱਚ ਆਖੋ ਕਿ ਯਹੋਵਾਹ ਰਾਜ ਕਰਦਾ ਹੈ, \q ਇਸੇ ਲਈ ਜਗਤ ਕਾਇਮ ਹੈ ਕਿ ਉਹ ਨਾ ਹਿੱਲੇ, \q ਉਹ ਲੋਕਾਂ ਦਾ ਇਨਸਾਫ਼ ਨਾਲ ਨਿਆਂ ਕਰੇਗਾ। \q \v 11 ਅਕਾਸ਼ ਅਨੰਦ ਹੋਵੇ ਅਤੇ ਧਰਤੀ ਖੁਸ਼ੀ ਮਨਾਵੇ, \q ਸਮੁੰਦਰ ਤੇ ਉਹ ਦੀ ਭਰਪੂਰੀ ਗਰਜੇ, \q \v 12 ਮੈਦਾਨ ਅਤੇ ਜੋ ਕੁਝ ਉਹ ਦੇ ਵਿੱਚ ਹੈ ਬਾਗ-ਬਾਗ ਹੋਵੇ! \q ਫੇਰ ਜੰਗਲ ਦੇ ਸਾਰੇ ਬਿਰਛ ਜੈਕਾਰਾ ਗਜਾਉਣਗੇ, \q \v 13 ਯਹੋਵਾਹ ਦੇ ਹਜ਼ੂਰ, ਕਿਉਂ ਜੋ ਉਹ ਆ ਰਿਹਾ ਹੈ, \q ਉਹ ਧਰਤੀ ਦਾ ਨਿਆਂ ਕਰਨ ਲਈ ਆ ਰਿਹਾ ਹੈ, ਉਹ ਜਗਤ ਦਾ ਧਰਮ ਨਾਲ, \q ਅਤੇ ਲੋਕਾਂ ਦਾ ਆਪਣੀ ਸਚਿਆਈ ਨਾਲ ਨਿਆਂ ਕਰੇਗਾ। \c 97 \s ਪਰਮੇਸ਼ੁਰ ਸਰਬ ਉੱਚ ਸ਼ਾਸ਼ਕ \q \v 1 ਯਹੋਵਾਹ ਰਾਜ ਕਰਦਾ ਹੈ, ਧਰਤੀ ਖੁਸ਼ ਹੋਵੇ, \q ਟਾਪੂ ਜਿਹੜੇ ਬਹੁਤ ਸਾਰੇ ਹਨ ਅਨੰਦ ਹੋਣ! \q \v 2 ਬੱਦਲ ਅਤੇ ਅਨ੍ਹੇਰਾ ਉਹ ਦੇ ਆਲੇ-ਦੁਆਲੇ ਹਨ, \q ਧਰਮ ਅਤੇ ਨਿਆਂ ਉਹ ਦੀ ਰਾਜ ਗੱਦੀ ਦੀ ਨੀਂਹ ਹਨ। \q \v 3 ਅੱਗ ਉਹ ਦੇ ਅੱਗੇ ਚੱਲਦੀ ਹੈ, \q ਅਤੇ ਉਹ ਦੇ ਵਿਰੋਧੀਆਂ ਨੂੰ ਚੁਫ਼ੇਰਿਓਂ ਭਸਮ ਕਰ ਦਿੰਦੀ ਹੈ। \q \v 4 ਇਹ ਦੀਆਂ ਬਿਜਲੀਆਂ ਜਗਤ ਨੂੰ ਲਿਸ਼ਕਾਉਂਦੀਆਂ ਹਨ, \q ਧਰਤੀ ਵੇਖ ਕੇ ਕੰਬ ਉੱਠਦੀ ਹੈ! \q \v 5 ਯਹੋਵਾਹ ਦੀ ਹਜ਼ੂਰੀ ਵਿੱਚ ਪਰਬਤ ਮੋਮ ਵਾਂਗੂੰ ਪੰਘਰ ਜਾਂਦੇ ਹਨ! \q ਹਾਂ, ਸਾਰੀ ਧਰਤੀ ਦੇ ਪ੍ਰਭੂ ਦੀ ਹਜ਼ੂਰੀ ਵਿੱਚ! \q \v 6 ਅਕਾਸ਼ ਉਹ ਦੇ ਧਰਮ ਦਾ ਨਿਰਣਾ ਕਰਦੇ ਹਨ, \q ਅਤੇ ਸਾਰੇ ਲੋਕ ਉਹ ਦਾ ਪਰਤਾਪ ਵੇਖਦੇ ਹਨ। \q \v 7 ਉੱਕਰੀਆਂ ਹੋਈਆਂ ਮੂਰਤਾਂ ਦੇ ਸਾਰੇ ਪੁਜਾਰੀ, \q ਜਿਹੜੇ ਬੁੱਤਾਂ ਉੱਤੇ ਫੁੱਲਦੇ ਹਨ ਸ਼ਰਮਿੰਦੇ ਹੋਣ, \q ਸਾਰੇ ਦੇਵਤੇ ਉਹ ਨੂੰ ਮੱਥਾ ਟੇਕਣ! \q \v 8 ਹੇ ਯਹੋਵਾਹ, ਤੇਰਿਆਂ ਨਿਆਂਵਾਂ ਦੇ ਕਾਰਨ, \q ਸੀਯੋਨ ਨੇ ਸੁਣਿਆ ਅਤੇ ਅਨੰਦ ਹੋਇਆ, \q ਅਤੇ ਯਹੂਦਾਹ ਦੀਆਂ ਧੀਆਂ ਨੇ ਖੁਸ਼ੀ ਮਨਾਈ। \q \v 9 ਸਾਰੀ ਧਰਤੀ ਉੱਤੇ, ਹੇ ਯਹੋਵਾਹ, ਤੂੰ ਤਾਂ ਅੱਤ ਮਹਾਨ ਹੈਂ, \q ਤੂੰ ਸਾਰਿਆਂ ਦੇਵਤਿਆਂ ਨਾਲੋਂ ਬਹੁਤ ਮਹਾਨ ਹੈਂ! \q \v 10 ਹੇ ਯਹੋਵਾਹ ਦੇ ਪ੍ਰੇਮੀਓ, ਬੁਰਿਆਈ ਤੋਂ ਘਿਣ ਕਰੋ! \q ਉਹ ਆਪਣੇ ਸੰਤਾਂ ਦੀਆਂ ਜਾਨਾਂ ਦੀ ਰੱਖਿਆ ਕਰਦਾ ਹੈ, \q ਉਹ ਉਨ੍ਹਾਂ ਨੂੰ ਦੁਸ਼ਟਾਂ ਦੇ ਹੱਥੋਂ ਛੁਡਾਉਂਦਾ ਹੈ। \q \v 11 ਧਰਮੀਆਂ ਲਈ ਚਾਨਣ ਬੀਜਿਆ ਗਿਆ ਹੈ, \q ਅਤੇ ਸਿੱਧੇ ਮਨ ਵਾਲਿਆਂ ਲਈ ਅਨੰਦ। \q \v 12 ਹੇ ਧਰਮੀਓ, ਯਹੋਵਾਹ ਵਿੱਚ ਅਨੰਦ ਹੋਵੋ, \q ਅਤੇ ਉਹ ਦੀ ਪਵਿੱਤਰ ਨਾਮ ਦਾ ਧੰਨਵਾਦ ਕਰੋ! \c 98 \s ਪਰਮੇਸ਼ੁਰ ਦੀ ਸੱਚਾਈ ਦੇ ਲਈ ਉਸਤਤ ਦਾ ਗੀਤ \d ਭਜਨ \p \q \v 1 ਯਹੋਵਾਹ ਲਈ ਇੱਕ ਨਵਾਂ ਗੀਤ ਗਾਓ, \q ਕਿਉਂ ਜੋ ਉਹ ਨੇ ਅਚਰਜ਼ ਕੰਮ ਕੀਤੇ ਹਨ, \q ਉਹ ਦੇ ਸੱਜੇ ਹੱਥ ਅਤੇ ਉਹ ਦੀ ਪਵਿੱਤਰ ਬਾਂਹ ਨੇ ਉਹ ਦੇ ਲਈ ਫ਼ਤਹ ਪਾਈ ਹੈ। \q \v 2 ਯਹੋਵਾਹ ਨੇ ਆਪਣੀ ਫ਼ਤਹ ਪਰਗਟ ਕੀਤੀ ਹੈ, \q ਉਹ ਨੇ ਆਪਣਾ ਧਰਮ ਕੌਮਾਂ ਨੂੰ ਅੱਖੀਂ ਵਿਖਾਇਆ ਹੈ। \q \v 3 ਉਹ ਨੇ ਆਪਣੀ ਦਯਾ \q ਅਤੇ ਆਪਣੀ ਵਫ਼ਾਦਾਰੀ ਨੂੰ ਇਸਰਾਏਲ ਦੇ ਘਰਾਣੇ ਲਈ ਚੇਤੇ ਰੱਖਿਆ ਹੈ, \q ਧਰਤੀ ਦੇ ਸਾਰਿਆਂ ਕੰਢਿਆਂ ਨੇ ਸਾਡੇ ਪਰਮੇਸ਼ੁਰ ਦੀ ਫ਼ਤਹ ਨੂੰ ਡਿੱਠਾ ਹੈ। \q \v 4 ਹੇ ਸਾਰੀ ਧਰਤੀ ਦਿਓ, ਯਹੋਵਾਹ ਲਈ ਖੁਸ਼ੀ ਦਾ ਲਲਕਾਰਾ ਮਾਰੋ, \q ਰਾਗ ਛੇੜੋ, ਜੈ ਜੈ ਕਾਰ ਕਰੋ, ਭਜਨ ਗਾਓ, \q \v 5 ਬਰਬਤ ਵਜਾ ਕੇ ਯਹੋਵਾਹ ਲਈ ਭਜਨ ਗਾਓ, \q ਰਸੀਲੇ ਸੁਰ ਨਾਲ ਬਰਬਤ ਵਜਾ ਕੇ \q \v 6 ਤੁਰ੍ਹੀਆਂ ਅਤੇ ਨਰਸਿੰਗੇ ਦੀ ਅਵਾਜ਼ ਨਾਲ ਯਹੋਵਾਹ ਪਾਤਸ਼ਾਹ ਦੇ ਅੱਗੇ ਲਲਕਾਰੋ। \q \v 7 ਸਮੁੰਦਰ ਅਤੇ ਉਹ ਦੀ ਭਰਪੂਰੀ ਅਵਾਜ਼ ਦੇਵੇ, \q ਜਗਤ ਅਤੇ ਉਹ ਦੇ ਵਾਸੀ ਵੀ। \q \v 8 ਨਦੀਆਂ ਤਾਲ ਦੇਣ, \q ਪਰਬਤ ਰਲ ਕੇ ਜੈ ਜੈ ਕਾਰ ਕਰਨ, \q \v 9 ਯਹੋਵਾਹ ਦੇ ਹਜ਼ੂਰ ਕਿਉਂ ਜੋ ਉਹ ਧਰਤੀ ਦਾ ਨਿਆਂ ਕਰਨ ਲਈ ਆ ਰਿਹਾ ਹੈ, \q ਉਹ ਜਗਤ ਦਾ ਧਰਮ ਨਾਲ \q ਅਤੇ ਲੋਕਾਂ ਦਾ ਇਨਸਾਫ਼ ਨਾਲ ਨਿਆਂ ਕਰੇਗਾ। \c 99 \s ਪਰਮੇਸ਼ੁਰ ਦੀ ਵਫ਼ਾਦਾਰੀ \q \v 1 ਯਹੋਵਾਹ ਰਾਜ ਕਰਦਾ ਹੈ, ਲੋਕ ਕੰਬਣ, \q ਉਹ ਕਰੂਬੀਆਂ ਦੇ ਉੱਤੇ ਬਿਰਾਜਮਾਨ ਹੈ, ਧਰਤੀ ਡੋਲ ਉੱਠੇ! \q \v 2 ਯਹੋਵਾਹ ਸੀਯੋਨ ਵਿੱਚ ਮਹਾਨ ਹੈ, ਅਤੇ ਉਹ ਸਾਰਿਆਂ ਲੋਕਾਂ ਉੱਤੇ ਬਜ਼ੁਰਗ ਹੈ। \q \v 3 ਓਹ ਤੇਰੇ ਵੱਡੇ ਅਤੇ ਭਿਆਨਕ ਨਾਮ ਨੂੰ ਸਲਾਹੁਣ, ਉਹ ਪਵਿੱਤਰ ਹੈ। \q \v 4 ਪਾਤਸ਼ਾਹ ਦੀ ਸਮਰੱਥਾ ਨਿਆਂ ਨਾਲ ਪ੍ਰੇਮ ਰੱਖਦੀ ਹੈ, ਤੂੰ ਸਿਧਿਆਈ ਨੂੰ ਕਾਇਮ ਰੱਖਦਾ ਹੈਂ, ਤੂੰ ਹੀ ਯਾਕੂਬ ਵਿੱਚ ਨਿਆਂ ਅਤੇ ਧਰਮ ਕਰਦਾ ਹੈਂ। \q \v 5 ਤੁਸੀਂ ਯਹੋਵਾਹ ਸਾਡੇ ਪਰਮੇਸ਼ੁਰ ਦੀ ਬਜ਼ੁਰਗੀ ਕਰੋ, ਅਤੇ ਉਹ ਦਿਆਂ ਚਰਨਾਂ ਦੀ ਚੌਂਕੀ ਉੱਤੇ ਮੱਥਾ ਟੇਕੋ, ਉਹ ਪਵਿੱਤਰ ਹੈ। \q \v 6 ਮੂਸਾ ਅਤੇ ਹਾਰੂਨ ਉਹ ਦੇ ਜਾਜਕਾਂ ਵਿੱਚੋਂ ਸਨ, ਅਤੇ ਸਮੂਏਲ ਉਹ ਦਾ ਨਾਮ ਲੈਣ ਵਾਲਿਆਂ ਵਿੱਚੋਂ, ਓਹ ਯਹੋਵਾਹ ਨੂੰ ਪੁਕਾਰਦੇ ਸਨ ਅਤੇ ਉਹ ਨੇ ਉਨ੍ਹਾਂ ਨੂੰ ਉੱਤਰ ਦਿੱਤਾ। \q \v 7 ਉਹ ਬੱਦਲ ਦੇ ਥੰਮ੍ਹ ਵਿੱਚ ਦੀ ਉਨ੍ਹਾਂ ਨਾਲ ਗੱਲਾਂ ਕਰਦਾ ਸੀ, ਉਹ ਦੀਆਂ ਸਾਖੀਆਂ ਅਤੇ ਬਿਧੀਆਂ ਨੂੰ, ਜੋ ਉਹ ਨੇ ਉਨ੍ਹਾਂ ਨੂੰ ਦਿੱਤੀਆਂ ਉਨ੍ਹਾਂ ਨੇ ਮੰਨਿਆ। \q \v 8 ਹੇ ਯਹੋਵਾਹ ਸਾਡੇ ਪਰਮੇਸ਼ੁਰ, ਤੂੰ ਉਨ੍ਹਾਂ ਨੂੰ ਉੱਤਰ ਦਿੱਤਾ, ਤੂੰ ਉਨ੍ਹਾਂ ਦਾ ਮਾਫ਼ ਕਰਨ ਵਾਲਾ ਸੀ, ਤੂੰ ਉਨ੍ਹਾਂ ਦੇ ਕੰਮਾਂ ਦਾ ਬਦਲਾ ਲੈਣ ਵਾਲਾ ਸੀ। \q \v 9 ਯਹੋਵਾਹ ਸਾਡੇ ਪਰਮੇਸ਼ੁਰ ਦੀ ਬਜ਼ੁਰਗੀ ਕਰੋ, ਅਤੇ ਉਹ ਦੇ ਪਵਿੱਤਰ ਪਰਬਤ ਉੱਤੇ ਮੱਥਾ ਟੇਕੋ, ਕਿਉਂ ਜੋ ਯਹੋਵਾਹ ਸਾਡਾ ਪਰਮੇਸ਼ੁਰ ਪਵਿੱਤਰ ਹੈ। \c 100 \s ਪਰਮੇਸ਼ੁਰ ਦੀ ਉਸਤਤ ਦਾ ਗੀਤ \d ਧੰਨਵਾਦ ਦਾ ਭਜਨ \q \v 1 ਹੇ ਸਾਰੀ ਧਰਤੀ ਦੇ ਵਾਸੀਓ, \q ਯਹੋਵਾਹ ਲਈ ਲਲਕਾਰੋ, \q \v 2 ਅਨੰਦ ਹੋ ਕੇ ਯਹੋਵਾਹ ਦੀ ਉਪਾਸਨਾ ਕਰੋ, \q ਜੈ-ਜੈਕਾਰ ਕਰਦੇ ਹੋਏ ਉਸ ਦੀ ਹਜ਼ੂਰੀ ਵਿੱਚ ਆਓ। \q \v 3 ਜਾਣ ਰੱਖੋ ਕਿ ਯਹੋਵਾਹ ਹੀ ਪਰਮੇਸ਼ੁਰ ਹੈ, \q ਉਸ ਨੇ ਸਾਨੂੰ ਸਾਜਿਆ \q ਅਤੇ ਅਸੀਂ ਉਹ ਦੀ ਜੂਹ ਦੀਆਂ ਭੇਡਾਂ ਹਾਂ। \q \v 4 ਧੰਨਵਾਦ ਕਰਦੇ ਹੋਏ ਉਹ ਦੀ ਹੈਕਲ ਦੇ ਫਾਟਕਾਂ ਦੇ ਅੰਦਰ, \q ਅਤੇ ਉਸਤਤ ਕਰਦੇ ਹੋਏ ਉਹ ਦੇ ਦਰਬਾਰ ਵਿੱਚ ਆਓ, \q ਉਹ ਦਾ ਧੰਨਵਾਦ ਕਰੋ ਅਤੇ ਉਹ ਦੇ ਨਾਮ ਨੂੰ ਮੁਬਾਰਕ ਆਖੋ। \q \v 5 ਯਹੋਵਾਹ ਤਾਂ ਭਲਾ ਹੈ, ਉਹ ਦੀ ਦਯਾ ਸਦੀਪਕ ਹੈ, \q ਅਤੇ ਉਹ ਦੀ ਵਫ਼ਾਦਾਰੀ ਪੀੜ੍ਹੀਓਂ ਪੀੜ੍ਹੀ ਤੱਕ ਹੈ। \c 101 \s ਧਰਮੀ ਜੀਵਨ ਬਿਤਾਉਣ ਦੇ ਲਈ ਸੰਕਲਪ \d ਦਾਊਦ ਦਾ ਭਜਨ \q \v 1 ਮੈਂ ਤੇਰੀ ਦਯਾ ਅਤੇ ਨਿਆਂ ਵਿਖੇ ਗਾਵਾਂਗਾ, \q ਹੇ ਯਹੋਵਾਹ, ਮੈਂ ਤੇਰੇ ਲਈ ਭਜਨ ਗਾਵਾਂਗਾ। \q \v 2 ਮੈਂ ਪੂਰੇ ਰਾਹ ਵਿੱਚ ਸਿਆਣਾ ਬਣ ਕੇ ਚੱਲਾਂਗਾ, \q ਤੂੰ ਮੇਰੇ ਕੋਲ ਕਦੋਂ ਆਵੇਂਗਾ? \q ਮੈਂ ਆਪਣੇ ਘਰ ਵਿੱਚ ਪੂਰੇ ਮਨ ਨਾਲ ਫਿਰਾਂਗਾ। \q \v 3 ਮੈਂ ਵਿਰਥੀ ਗੱਲ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਨਾ ਰੱਖਾਂਗਾ, \q ਫਿਰਤੂਆਂ ਦੀ ਕਰਤੂਤ ਤੋਂ ਮੈਨੂੰ ਘਿਣ ਹੈ, \q ਉਹ ਮੈਨੂੰ ਨਾ ਚੰਬੜੇਗੀ \q \v 4 ਮਨ ਦਾ ਕੁੱਬਾਪੁਣਾ ਮੈਥੋਂ ਦੂਰ ਰਹੇਗਾ, \q ਮੈਂ ਬੁਰਿਆਈ ਨੂੰ ਨਾ ਜਾਣਾਂਗਾ। \q \v 5 ਜਿਹੜਾ ਓਹਲੇ ਵਿੱਚ ਆਪਣੇ ਗੁਆਂਢੀ ਦੀ ਚੁਗਲੀ ਕਰਦਾ ਹੈ, \q ਮੈਂ ਉਹ ਨੂੰ ਮਿਟਾ ਦਿਆਂਗਾ, \q ਉੱਚੀ ਅੱਖ ਤੇ ਮਨ ਦੀ ਆਕੜ ਨੂੰ ਮੈਂ ਨਹੀਂ ਝੱਲਾਂਗਾ। \q \v 6 ਮੇਰੀ ਨਿਗਾਹ ਦੇਸ ਦੇ ਸਚਿਆਰਾਂ ਉੱਤੇ ਰਹੇਗੀ ਕਿ ਓਹ ਮੇਰੇ ਨਾਲ ਵੱਸਣ, \q ਜਿਹੜਾ ਪੂਰੇ ਰਾਹ ਵਿੱਚ ਚੱਲਦਾ ਹੈ ਉਹ ਮੇਰੀ ਸੇਵਾ ਕਰੇਗਾ। \q \v 7 ਛਲੀਆ ਮੇਰੇ ਘਰ ਵਿੱਚ ਨਾ ਵੱਸੇਗਾ, \q ਝੂਠਾ ਮੇਰੀਆਂ ਅੱਖਾਂ ਦੇ ਅੱਗੇ ਕਾਇਮ ਨਾ ਰਹੇਗਾ। \q \v 8 ਹਰ ਸਵੇਰ ਨੂੰ ਮੈਂ ਦੇਸ ਦਿਆਂ ਸਾਰਿਆਂ ਦੁਸ਼ਟਾਂ ਨੂੰ ਮਿਟਾਇਆ ਕਰਾਂਗਾ, \q ਤਾਂ ਜੋ ਯਹੋਵਾਹ ਦੇ ਸ਼ਹਿਰ ਵਿੱਚੋਂ ਸਾਰੇ ਕੁਕਰਮੀਆਂ ਦਾ ਨਾਸ ਕਰ ਦੇਵਾਂ। \c 102 \s ਸੰਕਟ ਦੇ ਫਸੇ ਨੌਜਵਾਨ ਦੀ ਪ੍ਰਾਰਥਨਾ \d ਦੀਨ ਜਨ ਦੀ ਉਸ ਸਮੇਂ ਦੀ ਪ੍ਰਾਰਥਨਾ ਜਦੋਂ ਉਹ ਦੁੱਖ ਦਾ ਮਾਰਿਆ ਆਪਣੇ ਸੋਗ ਦੀਆਂ ਸਾਰੀਆਂ ਗੱਲਾਂ ਯਹੋਵਾਹ ਦੇ ਅੱਗੇ ਖੋਲ੍ਹ ਕੇ ਕਹਿੰਦਾ ਹੈ \p \q \v 1 ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣ, \q ਅਤੇ ਮੇਰੀ ਦੁਹਾਈ ਤੇਰੇ ਤੱਕ ਪਹੁੰਚੇ! \q \v 2 ਮੇਰੇ ਔਖ ਦੇ ਦਿਨ ਮੈਥੋਂ ਆਪਣਾ ਮੂੰਹ ਨਾ ਲੁਕਾ, \q ਆਪਣਾ ਕੰਨ ਮੇਰੀ ਵੱਲ ਝੁਕਾ, \q ਜਿਸ ਦਿਨ ਮੈਂ ਤੈਨੂੰ ਪੁਕਾਰਾਂ ਮੈਨੂੰ ਛੇਤੀ ਉੱਤਰ ਦੇ! \q \v 3 ਮੇਰੇ ਜਿਉਣ ਦੇ ਦਿਨ ਤਾਂ ਧੂੰਏਂ ਵਾਂਗੂੰ ਮੁੱਕ ਜਾਂਦੇ ਹਨ \q ਅਤੇ ਮੇਰੀਆਂ ਹੱਡੀਆਂ ਬਾਲਣ ਵਾਂਗੂੰ ਬਲਦੀਆਂ ਹਨ। \q \v 4 ਘਾਹ ਦੀ ਨਿਆਈਂ ਮੇਰਾ ਮਨ ਮਾਰਿਆ ਗਿਆ ਤੇ ਸੁੱਕ ਗਿਆ, \q ਮੈਂ ਆਪਣੀ ਰੋਟੀ ਖਾਣੀ ਵੀ ਭੁੱਲ ਗਿਆ। \q \v 5 ਮੇਰੇ ਕਰਾਹਣੇ ਦੀ ਅਵਾਜ਼ ਦੇ ਕਾਰਨ ਮੇਰੀਆਂ ਹੱਡੀਆਂ ਮੇਰੇ ਮਾਸ ਨਾਲ ਜੁੜ ਗਈਆਂ ਹਨ। \q \v 6 ਮੈਂ ਉਜਾੜ ਦੇ ਲੰਮਢੀਂਗ\f + \fr 102:6 \fr*\ft ਉੱਲੂ \ft*\f* ਦੇ ਤੁੱਲ ਹੋਇਆ, \q ਅਤੇ ਵਿਰਾਨੇ ਦਾ ਉੱਲੂ ਬਣਿਆ! \q \v 7 ਮੈਂ ਜਾਗਦਾ ਰਿਹਾ ਅਤੇ ਉਸ ਚਿੜ੍ਹੀ ਵਰਗਾ ਬਣਿਆ, \q ਜਿਹੜੀ ਛੱਤ ਉੱਤੇ ਵੱਖਰੀ ਰਹਿੰਦੀ ਹੈ। \q \v 8 ਮੇਰੇ ਵੈਰੀ ਸਾਰੇ ਦਿਨ ਮੈਨੂੰ ਉਲਾਂਭੇ ਦਿੰਦੇ ਹਨ, \q ਅਤੇ ਮੇਰੇ ਜਾਨੀ ਦੁਸ਼ਮਣ ਮੇਰਾ ਨਾਮ ਲੈ ਕੇ \q ਫਿਟਕਾਰਾਂ ਪਾਉਂਦੇ ਹਨ। \q \v 9 ਮੈਂ ਤਾਂ ਰੋਟੀ ਵਾਂਗੂੰ ਸੁਆਹ ਫੱਕਦਾ ਹਾਂ, \q ਅਤੇ ਆਪਣੇ ਪੀਣ ਵਿੱਚ ਹੰਝੂ ਮਿਲਾਉਂਦਾ ਹਾਂ। \q \v 10 ਇਹ ਤੇਰੇ ਗੁੱਸੇ ਤੇ ਕਹਿਰ ਕਾਰਨ ਹੋਇਆ, \q ਕਿਉਂ ਜੋ ਤੂੰ ਚੁੱਕ ਕੇ ਮੈਨੂੰ ਫੇਰ ਪਟਕਾ ਸੁੱਟ ਦਿੱਤਾ! \q \v 11 ਮੇਰੇ ਦਿਨ ਢਲਦੇ ਸਾਯੇ ਵਾਂਗੂੰ ਹਨ, \q ਮੈਂ ਘਾਹ ਵਾਂਗੂੰ ਮੁੱਕ ਜਾਂਦਾ ਹਾਂ। \q \v 12 ਪਰ ਤੂੰ ਹੇ ਯਹੋਵਾਹ, ਸਦਾ ਤੱਕ ਬਿਰਾਜਮਾਨ ਰਹੇਂਗਾ, \q ਅਤੇ ਤੇਰਾ ਸਿਮਰਨ ਪੀੜ੍ਹੀਓਂ ਪੀੜ੍ਹੀ ਤੱਕ! \q \v 13 ਤੂੰ ਉੱਠੇਂਗਾ ਅਤੇ ਸੀਯੋਨ ਉੱਤੇ ਰਹਮ ਕਰੇਂਗਾ, \q ਕਿਉਂ ਜੋ ਤਰਸ ਖਾਣ ਦਾ ਸਮਾਂ, ਸਗੋਂ ਥਾਪਿਆ ਹੋਇਆ ਵੇਲਾ ਆ ਪੁੱਜਿਆ ਹੈ। \q \v 14 ਤੇਰੇ ਦਾਸ ਤਾਂ ਉਹ ਦੇ ਪੱਥਰਾਂ ਵਿੱਚ ਪਰਸੰਨ ਹੁੰਦੇ ਹਨ, \q ਅਤੇ ਉਹ ਦੇ ਥੇਹ ਉੱਤੇ ਤਰਸ ਖਾਂਦੇ ਹਨ। \q \v 15 ਇਉਂ ਕੌਮਾਂ ਯਹੋਵਾਹ ਦੇ ਨਾਮ ਤੋਂ ਭੈਅ ਖਾਣਗੀਆਂ, \q ਅਤੇ ਧਰਤੀ ਦੇ ਸਾਰੇ ਰਾਜੇ ਤੇਰੇ ਪਰਤਾਪ ਤੋਂ। \q \v 16 ਜਦ ਯਹੋਵਾਹ ਨੇ ਸੀਯੋਨ ਨੂੰ ਬਣਾਇਆ, \q ਤਾਂ ਉਹ ਆਪਣੇ ਪਰਤਾਪ ਵਿੱਚ ਪ੍ਰਗਟ ਹੋਇਆ। \q \v 17 ਉਸ ਨੇ ਲਾਚਾਰ ਦੀ ਪ੍ਰਾਰਥਨਾ ਵੱਲ ਮੂੰਹ ਕੀਤਾ, \q ਅਤੇ ਉਨ੍ਹਾਂ ਦੀ ਪ੍ਰਾਰਥਨਾ ਨੂੰ ਤੁੱਛ ਨਾ ਜਾਣਿਆ। \q \v 18 ਇਹ ਗੱਲ ਆਉਣ ਵਾਲੀ ਪੀੜ੍ਹੀ ਲਈ ਲਿਖੀ ਜਾਵੇਗੀ, \q ਅਤੇ ਜਿਹੜੀ ਪਰਜਾ ਉਤਪੰਨ ਹੋਵੇਗੀ ਉਹ ਯਹੋਵਾਹ ਦੀ ਉਸਤਤ ਕਰੇਗੀ। \q \v 19 ਉਸ ਨੇ ਤਾਂ ਆਪਣੇ ਪਵਿੱਤਰ ਸਥਾਨ ਦੀ ਉਚਿਆਈ ਤੋਂ ਨਿਗਾਹ ਕੀਤੀ ਹੈ, \q ਯਹੋਵਾਹ ਨੇ ਸਵਰਗ ਤੋਂ ਧਰਤੀ ਨੂੰ ਡਿੱਠਾ ਹੈ, \q \v 20 ਕਿ ਗ਼ੁਲਾਮ ਦਾ ਹਾਉਂਕਾ ਸੁਣੇ, \q ਅਤੇ ਮਰਨ ਵਾਲਿਆਂ ਨੂੰ ਛੁਡਾਵੇ, \q \v 21 ਤਾਂ ਲੋਕ ਸੀਯੋਨ ਵਿੱਚ ਯਹੋਵਾਹ ਦੇ ਨਾਮ ਦਾ, \q ਅਤੇ ਯਰੂਸ਼ਲਮ ਵਿੱਚ ਉਸ ਦੀ ਉਸਤਤ ਦਾ ਪਰਚਾਰ ਕਰਨ, \q \v 22 ਜਦ ਲੋਕ ਅਤੇ ਰਜਵਾੜੇ ਯਹੋਵਾਹ ਦੀ ਉਪਾਸਨਾ ਕਰਨ ਲਈ ਇਕੱਠੇ ਹੋਣ। \q \v 23 ਆਪਣੀ ਸਮਰੱਥਾ ਨਾਲ ਉਸ ਨੇ ਰਾਹ ਵਿੱਚ ਮੇਰੇ ਬਲ ਨੂੰ ਕਮਜ਼ੋਰ ਕੀਤਾ, \q ਉਸ ਨੇ ਮੇਰੀ ਉਮਰ ਨੂੰ ਘਟਾਇਆ। \q \v 24 ਮੈਂ ਆਖਿਆ, ਹੇ ਮੇਰੇ ਪਰਮੇਸ਼ੁਰ, ਮੇਰੀ ਅੱਧੀ ਆਯੂ ਵਿੱਚ ਮੈਨੂੰ ਉਠਾ ਨਾ ਲੈ, \q ਪੀੜ੍ਹੀਓਂ ਪੀੜ੍ਹੀ ਤੇਰੇ ਵਰ੍ਹੇ ਹਨ! \q \v 25 ਮੁੱਢੋਂ ਹੀ ਤੂੰ ਧਰਤੀ ਦੀ ਨੀਂਹ ਧਰੀ, \q ਅਤੇ ਅਕਾਸ਼ ਤੇਰੇ ਹੱਥਾਂ ਦੀ ਕਾਰੀਗਰੀ ਹਨ। \q \v 26 ਉਹ ਨਾਸ ਹੋ ਜਾਣਗੇ, ਪਰ ਤੂੰ ਅਟੱਲ ਰਹੇਂਗਾ, \q ਉਹ ਸਾਰੇ ਕੱਪੜੇ ਵਾਂਗੂੰ ਪੁਰਾਣੇ ਹੋ ਜਾਣਗੇ, \q ਤੂੰ ਉਨ੍ਹਾਂ ਨੂੰ ਲਿਬਾਸ ਦੀ ਨਿਆਈਂ ਬਦਲ ਦੇਵੇਂਗਾ, \q ਸੋ ਉਹ ਬਦਲ ਜਾਣਗੇ! \q \v 27 ਪਰ ਤੂੰ ਉਹ ਹੀ ਹੈਂ, \q ਅਤੇ ਤੇਰੇ ਜੀਵਨ ਦੇ ਵਰ੍ਹਿਆਂ ਦਾ ਅੰਤ ਨਹੀਂ ਹੋਵੇਗਾ। \q \v 28 ਤੇਰੇ ਦਾਸਾਂ ਦੀ ਅੰਸ ਵੱਸੀ ਰਹੇਗੀ, \q ਅਤੇ ਉਨ੍ਹਾਂ ਦੀ ਨਸਲ ਤੇਰੇ ਸਨਮੁਖ ਕਾਇਮ ਰਹੇਗੀ। \c 103 \s ਪਰਮੇਸ਼ੁਰ ਦਾ ਪ੍ਰੇਮ \d ਦਾਊਦ ਦਾ ਭਜਨ \p \q \v 1 ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ, \q ਅਤੇ ਜੋ ਕੁਝ ਮੇਰੇ ਅੰਦਰ ਹੈ, ਉਸ ਦੇ ਪਵਿੱਤਰ ਨਾਮ ਨੂੰ! \q \v 2 ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ, \q ਅਤੇ ਉਹ ਦੇ ਸਾਰੇ ਉਪਕਾਰ ਨਾ ਵਿਸਾਰ! \q \v 3 ਉਹ ਤੇਰੀਆਂ ਸਾਰੀਆਂ ਬੁਰਿਆਈਆਂ ਨੂੰ ਖਿਮਾ ਕਰਦਾ ਹੈ, \q ਉਹ ਸਾਰੇ ਰੋਗਾਂ ਤੋਂ ਤੈਨੂੰ ਨਰੋਆ ਕਰਦਾ ਹੈ। \q \v 4 ਉਹ ਤੇਰੀ ਜਿੰਦ ਨੂੰ ਟੋਏ ਤੋਂ ਛੁਟਕਾਰਾ ਦਿੰਦਾ ਹੈ, \q ਉਹ ਤੇਰੇ ਸਿਰ ਉੱਤੇ ਦਯਾ ਤੇ ਰਹਮ ਦਾ ਮੁਕਟ\f + \fr 103:4 \fr*\ft ਅਸੀਸ \ft*\f* ਰੱਖਦਾ ਹੈ। \q \v 5 ਉਹ ਭਲਿਆਈ ਨਾਲ ਤੇਰੇ ਮੂੰਹ ਨੂੰ ਰਜਾਉਂਦਾ ਹੈ, \q ਤੂੰ ਉਕਾਬ ਵਾਂਗੂੰ ਆਪਣੀ ਜਵਾਨੀ ਨਵਾਂ ਕਰਦਾ ਹੈਂ। \q \v 6 ਯਹੋਵਾਹ ਧਰਮ ਦੇ ਕੰਮ ਅਤੇ ਨਿਆਂ, \q ਸਭ ਦਬਾਏ ਹੋਇਆਂ ਦੇ ਲਈ ਕਰਦਾ ਹੈ। \q \v 7 ਉਹ ਨੇ ਆਪਣੇ ਰਾਹ ਮੂਸਾ ਉੱਤੇ, \q ਅਤੇ ਆਪਣੇ ਕੰਮ ਇਸਰਾਏਲ ਉੱਤੇ ਪਰਗਟ ਕਿਤੇ। \q \v 8 ਯਹੋਵਾਹ ਦਯਾਲੂ ਤੇ ਕਿਰਪਾਲੂ ਹੈ, \q ਕ੍ਰੋਧ ਵਿੱਚ ਧੀਰਜਵਾਨ ਅਤੇ ਦਯਾ ਨਾਲ ਭਰਪੂਰ। \q \v 9 ਉਹ ਸਦਾ ਨਹੀਂ ਝਿੜਕੇਗਾ, \q ਨਾ ਸਦਾ ਲਈ ਆਪਣਾ ਕ੍ਰੋਧ ਰੱਖੇਗਾ। \q \v 10 ਉਹ ਸਾਡੇ ਪਾਪਾਂ ਅਨੁਸਾਰ ਸਾਡੇ ਨਾਲ ਨਹੀਂ ਵਰਤਿਆ, \q ਨਾ ਸਾਡੀਆਂ ਬਦੀਆਂ ਅਨੁਸਾਰ ਸਾਨੂੰ ਬਦਲਾ ਦਿੱਤਾ। \q \v 11 ਜਿੰਨਾਂ ਉੱਚਾ ਅਕਾਸ਼ ਧਰਤੀ ਉੱਤੋਂ ਹੈ, \q ਇੰਨ੍ਹੀ ਵੱਡੀ ਉਹ ਦੀ ਦਯਾ ਉਹ ਦੇ ਡਰਨ ਵਾਲਿਆਂ ਉੱਤੇ ਹੈ! \q \v 12 ਜਿੰਨਾਂ ਪੂਰਬ ਪੱਛਮ ਤੋਂ ਦੂਰ ਹੈ, \q ਓਨ੍ਹੇ ਹੀ ਉਹ ਨੇ ਸਾਡੇ ਅਪਰਾਧ ਸਾਥੋਂ ਦੂਰ ਕੀਤੇ ਹਨ! \q \v 13 ਜਿਵੇਂ ਪਿਤਾ ਆਪਣੇ ਬੱਚਿਆਂ ਦਾ ਤਰਸ ਖਾਂਦਾ ਹੈ, \q ਤਿਵੇਂ ਯਹੋਵਾਹ ਆਪਣੇ ਡਰਨ ਵਾਲਿਆਂ ਦਾ ਤਰਸ ਖਾਂਦਾ ਹੈ। \q \v 14 ਉਹ ਤਾਂ ਸਾਡੀ ਸਰਿਸ਼ਟ ਨੂੰ ਜਾਣਦਾ ਹੈ, \q ਉਹ ਨੂੰ ਚੇਤਾ ਹੈ ਕਿ ਅਸੀਂ ਮਿੱਟੀ ਹੀ ਹਾਂ। \q \v 15 ਇਨਸਾਨ ਦੀ ਉਮਰ ਘਾਹ ਜਿੰਨੀ ਹੈ, \q ਮੈਦਾਨ ਦੇ ਫੁੱਲ ਵਾਂਗੂੰ ਉਹ ਟਹਿਕਦਾ ਹੈ, \q \v 16 ਜਦ ਵਾਯੂ ਉਹ ਦੇ ਉੱਤੇ ਵਗਦੀ ਹੈ ਤਦ ਉਹ ਹੈ ਹੀ ਨਹੀਂ \q ਅਤੇ ਉਹ ਦਾ ਥਾਂ ਉਹ ਨੂੰ ਫੇਰ ਨਹੀਂ ਵੇਖੇਗਾ। \q \v 17 ਪਰ ਯਹੋਵਾਹ ਦੀ ਦਯਾ ਆਦ ਤੋਂ ਅੰਤ ਤੱਕ ਆਪਣੇ ਡਰਨ ਵਾਲਿਆਂ ਦੇ ਉੱਤੇ ਹੈ, \q ਅਤੇ ਉਹ ਦਾ ਧਰਮ ਪੁੱਤਰਾਂ ਪੋਤ੍ਰਿਆਂ ਤੱਕ, \q \v 18 ਅਰਥਾਤ ਉਨ੍ਹਾਂ ਲਈ ਜਿਹੜੇ ਉਹ ਦੇ ਨੇਮ ਨੂੰ ਮੰਨਦੇ, \q ਤੇ ਉਹ ਦੇ ਫ਼ਰਮਾਨਾਂ ਨੂੰ ਚੇਤੇ ਰੱਖਦੇ ਤੇ ਪੂਰੇ ਕਰਦੇ ਹਨ। \q \v 19 ਯਹੋਵਾਹ ਨੇ ਆਪਣੀ ਰਾਜ ਗੱਦੀ ਸਵਰਗ ਵਿੱਚ ਕਾਇਮ ਕੀਤੀ ਹੈ, \q ਅਤੇ ਉਹ ਦੀ ਪਾਤਸ਼ਾਹੀ ਦਾ ਹੁਕਮ ਸਭਨਾਂ ਉੱਤੇ ਹੈ। \q \v 20 ਹੇ ਉਹ ਦੇ ਦੂਤੋ, ਯਹੋਵਾਹ ਨੂੰ ਮੁਬਾਰਕ ਆਖੋ, \q ਤੁਸੀਂ ਜਿਹੜੇ ਸ਼ਕਤੀ ਵਿੱਚ ਬਲਵਾਨ ਹੋ, \q ਅਤੇ ਉਹ ਦਾ ਸ਼ਬਦ ਸੁਣ ਕੇ ਉਹ ਨੂੰ ਪੂਰਿਆਂ ਕਰਦੇ ਹੋ! \q \v 21 ਹੇ ਉਹ ਦੀਓ ਸਾਰੀਓ ਸੈਨਾਵੋ, ਯਹੋਵਾਹ ਨੂੰ ਮੁਬਾਰਕ ਆਖੋ, \q ਤੁਸੀਂ ਜਿਹੜੇ ਉਹ ਦੇ ਸੇਵਕ ਹੋ ਤੇ ਉਹ ਦੀ ਮਰਜ਼ੀ ਨੂੰ ਪੂਰਿਆਂ ਕਰਦੇ ਹੋ! \q \v 22 ਹੇ ਉਹ ਦੇ ਕਾਰਜੋ, ਉਹ ਦੀ ਪਾਤਸ਼ਾਹੀ ਦੇ ਸਾਰਿਆਂ ਥਾਵਾਂ ਵਿੱਚ, ਯਹੋਵਾਹ ਨੂੰ ਮੁਬਾਰਕ ਆਖੋ! \q ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ!। \c 104 \s ਸਿਰਜਣਹਾਰ ਦੀ ਉਸਤਤ \q \v 1 ਹੇ ਮੇਰੀ ਜਾਨ, \q ਯਹੋਵਾਹ ਨੂੰ ਮੁਬਾਰਕ ਆਖ, \q ਹੇ ਯਹੋਵਾਹ, ਮੇਰੇ ਪਰਮੇਸ਼ੁਰ, \q ਤੂੰ ਅੱਤ ਮਹਾਨ ਹੈਂ, \q ਤੂੰ ਤੇਜ ਅਤੇ ਉਪਮਾ ਦੀ ਪੁਸ਼ਾਕ ਪਹਿਨੀ ਹੋਈ ਹੈ! \q \v 2 ਤੂੰ ਚਾਨਣ ਨੂੰ ਪੁਸ਼ਾਕ ਵਾਂਗੂੰ ਹੈਂ, \q ਤੂੰ ਅਕਾਸ਼ ਨੂੰ ਪੜਦੇ ਵਾਂਗੂੰ ਤਾਣਦਾ ਹੈਂ, \q \v 3 ਤੂੰ ਜੋ ਆਪਣੇ ਚੁਬਾਰਿਆਂ ਦੇ ਸ਼ਤੀਰਾਂ ਨੂੰ ਪਾਣੀਆਂ ਉੱਤੇ ਬੀੜਦਾ ਹੈਂ, \q ਜੋ ਘਟਾ ਨੂੰ ਆਪਣੇ ਰਥ ਬਣਾਉਂਦਾ ਹੈਂ, \q ਅਤੇ ਹਵਾ ਦੇ ਪਰਾਂ ਉੱਤੇ ਸੈਲ ਕਰਦਾ ਹੈਂ, \q \v 4 ਤੂੰ ਹਵਾਵਾਂ ਨੂੰ ਆਪਣੇ ਹਲਕਾਰੇ, \q ਅਤੇ ਅੱਗ ਦੀਆਂ ਲਾਟਾਂ ਨੂੰ ਆਪਣੇ ਸੇਵਕ ਬਣਾਉਂਦਾ ਹੈਂ।\f + \fr 104:4 \fr*\ft ਤੂੰ ਆਪਣੇ ਹਲਕਾਰਿਆਂ ਨੂੰ ਹਵਾਵਾਂ ਦੀ ਤਰ੍ਹਾਂ ਅਤੇ ਆਪਣੇ ਸੇਵਕਾਂ ਨੂੰ ਅੱਗ ਦੀਆਂ ਲਾਟਾਂ ਬਣਾਉਂਦਾ ਹੈ l \ft*\f* \q \v 5 ਤੂੰ ਧਰਤੀ ਦੀ ਨੀਂਹ ਨੂੰ ਕਾਇਮ ਕੀਤਾ, \q ਕਿ ਉਹ ਸਦਾ ਤੱਕ ਅਟੱਲ ਰਹੇ। \q \v 6 ਤੂੰ ਉਹ ਨੂੰ ਡੂੰਘਿਆਈ ਨਾਲ ਇਉਂ ਕੱਜਿਆ ਜਿਵੇਂ ਪੁਸ਼ਾਕ ਨਾਲ, \q ਪਾਣੀ ਪਹਾੜਾਂ ਦੇ ਉੱਪਰ ਖਲੋ ਗਏ। \q \v 7 ਓਹ ਤੇਰੇ ਨਾਲ ਦਬਕੇ ਨਾਲ ਨੱਠ ਗਏ, \q ਉਹ ਤੇਰੀ ਗੜ੍ਹਕ ਦੀ ਅਵਾਜ਼ ਤੋਂ ਸ਼ਤਾਬੀ ਭੱਜੇ, \q \v 8 ਉਸ ਥਾਂ ਨੂੰ ਜਿਸ ਦੀ ਤੂੰ ਨੀਂਹ ਰੱਖੀ ਹੋਈ ਸੀ, \q ਪਰਬਤ ਉਤਾਂਹ ਚੜ੍ਹੇ, ਦੂਣਾ ਹੇਠਾਂ ਉੱਤਰੀਆਂ, \q \v 9 ਤੂੰ ਉਨ੍ਹਾਂ ਲਈ ਇੱਕ ਹੱਦ ਠਹਿਰਾ ਰੱਖੀ ਹੈ ਕਿ ਓਹ ਅੱਗੇ ਨਾ ਲੰਘਣ, \q ਅਤੇ ਨਾ ਹੀ ਮੁੜ ਕੇ ਧਰਤੀ ਨੂੰ ਢੱਕ ਲੈਣ। \q \v 10 ਤੂੰ ਚਸ਼ਮੇ ਵਾਦੀਆਂ ਵਿੱਚ ਵਗਾਉਂਦਾ ਹੈਂ, \q ਓਹ ਪਹਾੜਾਂ ਵਿੱਚ ਵੀ ਚੱਲਦੇ ਹਨ। \q \v 11 ਰੜ ਦੇ ਜਾਨਵਰ ਉਨ੍ਹਾਂ ਤੋਂ ਪੀਂਦੇ ਹਨ, \q ਜੰਗਲੀ ਗਧੇ ਵੀ ਆਪਣੀ ਤੇਹ ਬੁਝਾਉਂਦੇ ਹਨ। \q \v 12 ਉਨ੍ਹਾਂ ਦੇ ਲਾਗੇ ਅਕਾਸ਼ ਦੇ ਪੰਖੇਰੂ ਵਸੇਰਾ ਕਰਦੇ ਹਨ, \q ਅਤੇ ਟਹਿਣੀਆਂ ਤੋਂ ਬੋਲਦੇ ਹਨ। \q \v 13 ਤੂੰ ਆਪਣੇ ਉੱਚੇ ਸਥਾਨਾਂ\f + \fr 104:13 \fr*\ft ਸਵਰਗ \ft*\f* ਤੋਂ ਪਹਾੜਾਂ ਨੂੰ ਸਿੰਜਦਾ ਹੈਂ, \q ਅਤੇ ਤੇਰੇ ਕੰਮਾਂ ਦੇ ਫਲ ਨਾਲ ਧਰਤੀ ਰੱਜਦੀ ਹੈ। \q \v 14 ਤੂੰ ਡੰਗਰਾਂ ਲਈ ਘਾਹ \q ਅਤੇ ਇਨਸਾਨ ਦੀ ਸੇਵਾ ਲਈ ਸਾਗ ਪੱਤ ਉਗਾਉਂਦਾ ਹੈਂ, \q ਕਿ ਧਰਤੀ ਵਿੱਚੋਂ ਆਹਾਰ ਕੱਢੇਂ, \q \v 15 ਦਾਖ਼ਰਸ ਜਿਹੜੀ ਇਨਸਾਨ ਦੇ ਦਿਲ ਨੂੰ ਅਨੰਦ ਕਰਦੀ ਹੈ, \q ਅਤੇ ਤੇਲ ਜਿਹੜਾ ਉਹ ਦੇ ਮੁੱਖੜੇ ਨੂੰ ਚਮਕਾਉਂਦਾ ਹੈ, \q ਨਾਲੇ ਰੋਟੀ ਜਿਹੜੀ ਇਨਸਾਨ ਦੇ ਦਿਲ ਨੂੰ ਤਕੜਿਆਂ ਕਰਦੀ ਹੈ। \q \v 16 ਯਹੋਵਾਹ ਦੇ ਰੁੱਖ ਤ੍ਰਿਪਤ ਰਹਿੰਦੇ, \q ਲਬਾਨੋਨ ਦੇ ਦਿਆਰ ਜਿਹੜੇ ਉਸ ਨੇ ਲਾਏ, \q \v 17 ਜਿੱਥੇ ਚਿੜ੍ਹੀਆਂ ਆਪਣੇ ਆਹਲਣੇ ਬਣਾਉਂਦੀਆਂ ਹਨ, \q ਅਤੇ ਲਮਢੀਂਗ ਦਾ ਘਰ ਚੀਲ ਦੇ ਰੁੱਖਾਂ ਉੱਤੇ ਹੈ। \q \v 18 ਉੱਚੇ ਪਰਬਤ ਜੰਗਲੀ ਬੱਕਰੀਆਂ ਲਈ ਹਨ, \q ਢਿੱਗਾਂ ਪਹਾੜੀ ਖਰਗੋਸ਼ਾਂ ਲਈ ਓਟ ਹਨ। \q \v 19 ਉਹ ਨੇ ਚੰਦ ਨੂੰ ਥਿਤਾਂ ਲਈ ਬਣਾਇਆ, \q ਸੂਰਜ ਆਪਣੇ ਡੁੱਬਣ ਦਾ ਵੇਲਾ ਜਾਣਦਾ ਹੈ। \q \v 20 ਤੂੰ ਅਨ੍ਹੇਰਾ ਕਰਦਾ ਹੈਂ ਅਤੇ ਰਾਤ ਹੋ ਜਾਂਦੀ ਹੈ, \q ਤਦ ਸਾਰੇ ਜੰਗਲੀ ਜਾਨਵਰ ਦੱਬੀਂ ਪੈਰੀਂ ਨਿੱਕਲਦੇ ਹਨ। \q \v 21 ਜੁਆਨ ਬੱਬਰ ਸ਼ੇਰ ਸ਼ਿਕਾਰ ਲਈ ਗੱਜਦੇ ਹਨ, \q ਅਤੇ ਪਰਮੇਸ਼ੁਰ ਕੋਲੋਂ ਆਪਣਾ ਅਹਾਰ ਮੰਗਦੇ ਹਨ, \q \v 22 ਸੂਰਜ ਚੜਦੇ ਹੀ ਓਹ ਖਿਸਕ ਜਾਂਦੇ ਹਨ, \q ਅਤੇ ਆਪਣਿਆਂ ਘੁਰਨਿਆਂ ਵਿੱਚ ਜਾ ਬਹਿੰਦੇ ਹਨ। \q \v 23 ਇਨਸਾਨ ਆਪਣੇ ਕੰਮ ਧੰਦੇ ਨੂੰ ਨਿੱਕਲਦਾ ਹੈ, \q ਅਤੇ ਆਪਣੀ ਮਿਹਨਤ ਮਜ਼ਦੂਰੀ ਸ਼ਾਮਾਂ ਤੋੜੀ ਕਰਦਾ ਹੈ। \q \v 24 ਹੇ ਯਹੋਵਾਹ, ਤੇਰੇ ਕੰਮ ਕੇਡੇ ਢੇਰ ਸਾਰੇ ਹਨ! \q ਤੂੰ ਇਨ੍ਹਾਂ ਸਾਰਿਆਂ ਨੂੰ ਬੁੱਧੀ ਨਾਲ ਸਾਜਿਆ ਹੈ, \q ਧਰਤੀ ਤੇਰੀਆਂ ਰਚਨਾਂ ਨਾਲ ਭਰੀ ਹੋਈ ਹੈ! \q \v 25 ਉੱਥੇ ਸਮੁੰਦਰ ਵੱਡਾ ਤੇ ਚੌੜਾ ਹੈ, \q ਜਿੱਥੇ ਭੁੜਕਣ ਵਾਲੇ ਅਣਗਿਣਤ ਹਨ, \q ਓਹ ਨਿੱਕੇ-ਨਿੱਕੇ ਤੇ ਵੱਡੇ-ਵੱਡੇ ਜੀਵ ਹਨ! \q \v 26 ਉੱਥੇ ਜਹਾਜ਼ ਚੱਲਦੇ ਹਨ, \q ਅਤੇ ਤੂੰ ਲਿਵਯਾਥਾਨ ਨੂੰ ਉਹ ਦੇ ਖੇਡਣ ਲਈ ਰਚਿਆ।\f + \fr 104:26 \fr*\ft ਦੇਖੋ ਜ਼ਬੂਰ 74:14\ft*\f* \q \v 27 ਇਹ ਸਾਰੇ ਤੇਰੀ ਉਡੀਕ ਵਿੱਚ ਹਨ, \q ਕਿ ਤੂੰ ਵੇਲੇ ਸਿਰ ਉਨ੍ਹਾਂ ਦਾ ਅਹਾਰ ਪਹੁੰਚਾਵੇਂ। \q \v 28 ਤੂੰ ਉਨ੍ਹਾਂ ਨੂੰ ਦਿੰਦਾ ਹੈਂ, ਓਹ ਚੁਗ ਲੈਂਦੇ ਹਨ, \q ਤੂੰ ਆਪਣੀ ਮੁੱਠੀ ਖੋਲ੍ਹਦਾ ਹੈਂ, ਓਹ ਪਦਾਰਥਾਂ ਨਾਲ ਰੱਜ ਜਾਂਦੇ ਹਨ। \q \v 29 ਤੂੰ ਆਪਣਾ ਮੁਖੜਾ ਲੁਕਾਉਂਦਾ ਹੈਂ, ਓਹ ਘਬਰਾ ਜਾਂਦੇ ਹਨ, \q ਤੂੰ ਉਨ੍ਹਾਂ ਦਾ ਸਾਹ ਕੱਢ ਲੈਂਦਾ ਹੈਂ, ਓਹ ਪ੍ਰਾਣ ਤਿਆਗਦੇ, \q ਅਤੇ ਮੁੜ ਆਪਣੀ ਮਿੱਟੀ ਵਿੱਚ ਰਲ ਜਾਂਦੇ ਹਨ। \q \v 30 ਤੂੰ ਆਪਣਾ ਆਤਮਾ\f + \fr 104:30 \fr*\ft ਸਾਹ \ft*\f* ਭੇਜਦਾ ਹੈਂ, ਓਹ ਉਤਪੰਨ ਹੋ ਜਾਂਦੇ ਹਨ, \q ਅਤੇ ਤੂੰ ਜ਼ਮੀਨ ਨੂੰ ਨਵਾਂ ਬਣਾ ਦਿੰਦਾ ਹੈਂ। \q \v 31 ਯਹੋਵਾਹ ਦਾ ਪਰਤਾਪ ਸਦਾ ਲਈ ਹੋਵੇ, \q ਯਹੋਵਾਹ ਆਪਣੇ ਕੰਮਾਂ ਤੋਂ ਅਨੰਦ ਹੋਵੇ, \q \v 32 ਜੋ ਧਰਤੀ ਵੱਲ ਨਿਗਾਹ ਮਾਰਦਾ ਹੈ ਅਤੇ ਉਹ ਕੰਬ ਉੱਠਦੀ ਹੈ, \q ਉਹ ਪਹਾੜਾਂ ਨੂੰ ਟੁੰਬਦਾ ਹੈ ਅਤੇ ਧੂੰਆਂ ਨਿੱਕਲਦਾ ਹੈ! \q \v 33 ਮੈਂ ਜੀਵਨ ਭਰ ਯਹੋਵਾਹ ਨੂੰ ਗਾਵਾਂਗਾ, \q ਜਿੰਨਾਂ ਚਿਰ ਮੈਂ ਰਹਾਂਗਾ ਮੈਂ ਆਪਣੇ ਪਰਮੇਸ਼ੁਰ ਲਈ ਭਜਨ ਗਾਵਾਂਗਾ! \q \v 34 ਮੇਰਾ ਧਿਆਨ ਉਹ ਨੂੰ ਭਾਵੇ, \q ਮੈਂ ਯਹੋਵਾਹ ਵਿੱਚ ਮਗਨ ਰਹਾਂਗਾ। \q \v 35 ਪਾਪੀ ਧਰਤੀ ਤੋਂ ਮਿਟ ਜਾਣ, \q ਅਤੇ ਦੁਸ਼ਟ ਬਾਕੀ ਨਾ ਰਹਿਣ! \q ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ, \q ਹਲਲੂਯਾਹ!। \c 105 \s ਪਰਮੇਸ਼ੁਰ ਅਤੇ ਉਸ ਦੇ ਲੋਕ \q \v 1 ਯਹੋਵਾਹ ਦਾ ਧੰਨਵਾਦ ਕਰੋ, ਉਹ ਦਾ ਨਾਮ ਲੈ ਕੇ ਪੁਕਾਰੋ, \q ਉੱਮਤਾਂ ਵਿੱਚ ਉਹ ਦੇ ਕਾਰਜਾਂ ਨੂੰ ਪਰਗਟ ਕਰੋ! \q \v 2 ਉਹ ਨੂੰ ਗਾਓ, ਉਸ ਲਈ ਭਜਨ ਗਾਓ, \q ਉਹ ਦੇ ਸਾਰੇ ਅਚਰਜ਼ ਕੰਮਾਂ ਉੱਤੇ ਧਿਆਨ ਕਰੋ! \q \v 3 ਉਹ ਦੇ ਪਵਿੱਤਰ ਨਾਮ ਉੱਤੇ ਮਾਣ ਕਰੋ, \q ਯਹੋਵਾਹ ਦੇ ਖੋਜ਼ੀਆਂ ਦੇ ਮਨ ਅਨੰਦ ਹੋਣ! \q \v 4 ਯਹੋਵਾਹ ਤੇ ਉਹ ਦੇ ਸਮਰੱਥ ਦੀ ਭਾਲ ਕਰੋ, \q ਉਹ ਦੇ ਦਰਸ਼ਣ ਨੂੰ ਲਗਾਤਾਰ ਲੋਚੋ। \q \v 5 ਉਹ ਦੇ ਅਚਰਜ਼ ਕੰਮਾਂ ਨੂੰ ਜਿਹੜੇ ਉਸ ਨੇ ਕੀਤੇ ਹਨ ਚੇਤੇ ਰੱਖੋ, \q ਉਹ ਦੇ ਅਚੰਭਿਆਂ ਨੂੰ ਅਤੇ ਉਹ ਦੇ ਮੂੰਹ ਦੇ ਨਿਯਮਾਂ ਨੂੰ ਵੀ। \q \v 6 ਹੇ ਉਹ ਦੇ ਦਾਸ ਅਬਰਾਹਾਮ ਦੇ ਵੰਸ਼, \q ਹੇ ਯਾਕੂਬ ਦੀ ਸੰਤਾਨ, ਜਿਹੜੇ ਉਹ ਦੇ ਚੁਣੇ ਹੋਏ ਹੋ, \q \v 7 ਉਹੋ ਯਹੋਵਾਹ ਸਾਡਾ ਪਰਮੇਸ਼ੁਰ ਹੈ, \q ਸਾਰੀ ਧਰਤੀ ਵਿੱਚ ਉਹ ਦੇ ਨਿਆਂ ਹਨ! \q \v 8 ਉਹ ਨੇ ਆਪਣੇ ਨੇਮ ਨੂੰ ਸਦਾ ਚੇਤੇ ਰੱਖਿਆ ਹੈ, \q ਉਸ ਬਚਨ ਨੂੰ ਜਿਹ ਦਾ ਉਸ ਨੇ ਹਜ਼ਾਰਾਂ ਪੀੜ੍ਹੀਆਂ ਲਈ ਹੁਕਮ ਕੀਤਾ, \q \v 9 ਜਿਹੜਾ ਉਹ ਨੇ ਅਬਰਾਹਾਮ ਨਾਲ ਬੰਨ੍ਹਿਆ, \q ਨਾਲੇ ਇਸਹਾਕ ਨਾਲ ਉਹ ਦੀ ਸਹੁੰ ਨੂੰ, \q \v 10 ਅਤੇ ਉਹ ਨੇ ਯਾਕੂਬ ਲਈ ਬਿਧੀ ਕਰਕੇ \q ਅਤੇ ਇਸਰਾਏਲ ਲਈ ਅਨੰਤ ਨੇਮ ਕਰਕੇ ਉਹ ਨੂੰ ਦ੍ਰਿੜ੍ਹ ਕੀਤਾ, \q \v 11 ਅਤੇ ਆਖਿਆ, ਮੈਂ ਕਨਾਨ ਦੇਸ ਤੈਨੂੰ ਦਿਆਂਗਾ, \q ਉਹ ਤੁਹਾਡੀ ਮਿਲਖ਼ ਦਾ ਹਿੱਸਾ ਹੈ, \q \v 12 ਜਦ ਓਹ ਗਿਣਤੀ ਵਿੱਚ ਥੋੜੇ ਹੀ ਸਨ, \q ਸਗੋਂ ਬਹੁਤ ਹੀ ਥੋੜੇ ਅਤੇ ਉਸ ਵਿੱਚ ਪਰਦੇਸੀ ਵੀ ਸਨ, \q \v 13 ਅਤੇ ਓਹ ਕੌਮ-ਕੌਮ ਵਿੱਚ, \q ਅਤੇ ਇੱਕ ਰਾਜ ਤੋਂ ਦੂਜੀ ਉੱਮਤ ਵਿੱਚ ਫਿਰਦੇ ਰਹੇ। \q \v 14 ਉਹ ਨੇ ਕਿਸੇ ਨੂੰ ਉਨ੍ਹਾਂ ਉੱਤੇ ਅਨ੍ਹੇਰ ਨਾ ਕਰਨ ਦਿੱਤਾ, \q ਅਤੇ ਉਨ੍ਹਾਂ ਦੇ ਕਾਰਨ ਰਾਜਿਆਂ ਨੂੰ ਝਿੜਕਿਆ, \q \v 15 ਕਿ ਮੇਰੇ ਮਸਹ ਕੀਤੇ ਹੋਇਆਂ ਨੂੰ ਨਾ ਛੂਹੋ, \q ਨਾ ਮੇਰੇ ਨਬੀਆਂ ਦੀ ਹਾਣ ਕਰੋ! \q \v 16 ਤਾਂ ਉਹ ਨੇ ਦੇਸ\f + \fr 105:16 \fr*\ft ਮਿਸਰ \ft*\f* ਉੱਤੇ ਕਾਲ ਪਾ ਦਿੱਤਾ, \q ਅਤੇ ਰੋਟੀ ਦਾ ਸਾਰਾ ਆਸਰਾ ਭੰਨ ਸੁੱਟਿਆ। \q \v 17 ਉਹ ਨੇ ਉਨ੍ਹਾਂ ਦੇ ਅੱਗੇ ਇੱਕ ਮਨੁੱਖ ਭੇਜਿਆ, \q ਯੂਸੁਫ਼ ਦਾਸ ਕਰਕੇ ਵੇਚਿਆ ਗਿਆ। \q \v 18 ਉਨ੍ਹਾਂ ਨੇ ਉਹ ਦੇ ਪੈਰਾਂ ਨੂੰ ਬੇੜੀਆਂ ਨਾਲ ਦੁੱਖ ਦਿੱਤਾ, \q ਉਹ ਲੋਹੇ ਵਿੱਚ ਜਕੜਿਆ ਗਿਆ, \q \v 19 ਉਸ ਵੇਲੇ ਤੱਕ ਕਿ ਉਹ ਦਾ ਬਚਨ ਪੂਰਾ ਹੋ ਗਿਆ, \q ਯਹੋਵਾਹ ਦਾ ਸ਼ਬਦ ਉਹ ਨੂੰ ਪਰਖਦਾ ਰਿਹਾ। \q \v 20 ਰਾਜੇ ਨੇ ਹੁਕਮ ਭੇਜ ਕੇ ਉਨ੍ਹਾਂ ਨੂੰ ਖੋਲ੍ਹ ਦਿੱਤਾ, \q ਰਈਯਤਾਂ ਦੇ ਹਾਕਮ ਨੇ ਉਹ ਨੂੰ ਆਜ਼ਾਦ ਕੀਤਾ। \q \v 21 ਉਸ ਨੇ ਉਹ ਨੂੰ ਆਪਣੇ ਘਰ ਦਾ ਮਾਲਕ, \q ਅਤੇ ਆਪਣੀ ਸਾਰੀ ਮਿਲਖ਼ ਦਾ ਹਾਕਮ ਠਹਿਰਾਇਆ, \q \v 22 ਕਿ ਉਹ ਆਪਣੀ ਮਰਜ਼ੀ ਨਾਲ ਉਸ ਦੇ ਸਰਦਾਰਾਂ ਨੂੰ ਬੰਨ੍ਹ ਲਵੇ, \q ਅਤੇ ਉਸ ਦੇ ਬਜ਼ੁਰਗਾਂ ਨੂੰ ਮੱਤ ਸਿਖਾਵੇ। \q \v 23 ਇਸਰਾਏਲ ਮਿਸਰ ਵਿੱਚ ਗਿਆ, \q ਅਤੇ ਯਾਕੂਬ ਹਾਮ ਦੇ ਦੇਸ ਵਿੱਚ ਪਰਦੇਸੀ ਰਿਹਾ। \q \v 24 ਉਹ ਨੇ ਆਪਣੀ ਪਰਜਾ ਨੂੰ ਬਹੁਤ ਫਲਵੰਤ ਬਣਾਇਆ \q ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਵਿਰੋਧੀਆਂ ਤੋਂ ਬਲਵੰਤ ਕੀਤਾ। \q \v 25 ਉਹ ਨੇ ਉਨ੍ਹਾਂ ਦੇ ਦਿਲ ਫੇਰ ਦਿੱਤੇ, \q ਕਿ ਓਹ ਉਹ ਦੀ ਪਰਜਾ ਤੋਂ ਘਿਣ ਕਰਨ \q ਅਤੇ ਉਹ ਦੇ ਦਾਸਾਂ ਨਾਲ ਚਲਾਕੀ ਕਰਨ। \q \v 26 ਉਹ ਨੇ ਆਪਣੇ ਦਾਸ ਮੂਸਾ ਨੂੰ ਭੇਜਿਆ, \q ਅਤੇ ਹਾਰੂਨ ਨੂੰ ਜਿਹ ਨੂੰ ਉਹ ਨੇ ਚੁਣਿਆ ਸੀ। \q \v 27 ਉਹਨਾਂ ਨੇ ਉਨ੍ਹਾਂ ਵਿੱਚ ਉਹ ਦੇ ਨਿਸ਼ਾਨ, \q ਅਤੇ ਹਾਮ ਦੇ ਦੇਸ ਵਿੱਚ ਅਚਰਜ਼ ਕੰਮ ਵਿਖਾਏ। \q \v 28 ਉਹ ਨੇ ਅਨ੍ਹੇਰ ਭੇਜਿਆ ਤਾਂ ਅਨ੍ਹੇਰਾ ਘੁੱਪ ਹੋ ਗਿਆ, \q ਮਿਸਰੀ ਉਹ ਦੇ ਬਚਨਾਂ ਤੋਂ ਆਕੀ ਨਾ ਹੋਏ। \q \v 29 ਉਹ ਨੇ ਉਨ੍ਹਾਂ ਦੇ ਪਾਣੀਆਂ ਨੂੰ ਲਹੂ ਬਣਾ ਦਿੱਤਾ ਅਤੇ ਉਨ੍ਹਾਂ ਦੀਆਂ ਮੱਛੀਆਂ ਨੂੰ ਮਾਰ ਸੁੱਟਿਆ। \q \v 30 ਉਨ੍ਹਾਂ ਦੀ ਧਰਤੀ ਵਿੱਚੋਂ ਡੱਡੂ ਕਟਕਾਂ ਦੇ ਕਟਕ ਨਿੱਕਲ ਪਏ, \q ਸਗੋਂ ਉਨ੍ਹਾਂ ਦੇ ਰਾਜੇ ਦੀਆਂ ਕੋਠੜੀਆਂ ਵਿੱਚ ਵੀ! \q \v 31 ਉਹ ਨੇ ਹੁਕਮ ਦਿੱਤਾ ਤਾਂ ਮੱਖਾਂ ਦੇ ਝੁੰਡ ਆ ਗਏ, \q ਅਤੇ ਉਨ੍ਹਾਂ ਦੀਆਂ ਸਾਰੀਆਂ ਹੱਦਾਂ ਵਿੱਚ ਜੂੰਆਂ ਵੀ। \q \v 32 ਉਹ ਨੇ ਗੜਿਆਂ ਦੀ ਬੁਛਾੜ ਦਿੱਤੀ, \q ਅਤੇ ਉਨ੍ਹਾਂ ਦੇ ਦੇਸ ਵਿੱਚ ਅੱਗ ਦੀਆਂ ਲੰਬਾਂ। \q \v 33 ਉਹ ਨੇ ਉਨ੍ਹਾਂ ਦੇ ਅੰਗੂਰ ਅਤੇ ਹੰਜ਼ੀਰਾਂ ਮਾਰ ਦਿੱਤੀਆਂ, \q ਅਤੇ ਉਨ੍ਹਾਂ ਦੀਆਂ ਹੱਦਾਂ ਦੇ ਬਿਰਛ ਭੰਨ ਸੁੱਟੇ। \q \v 34 ਉਹ ਨੇ ਹੁਕਮ ਦਿੱਤਾ ਤਾਂ ਸਲਾ ਆ ਗਈ, \q ਅਤੇ ਟੋਕਾ ਅਣਗਿਣਤ ਸੀ। \q \v 35 ਉਹਨਾਂ ਨੇ ਉਨ੍ਹਾਂ ਦੀ ਧਰਤੀ ਦਾ ਸਾਰਾ ਸਾਗ ਪੱਤ ਖਾ ਲਿਆ, \q ਅਤੇ ਉਨ੍ਹਾਂ ਦੀ ਜ਼ਮੀਨ ਦੇ ਫਲ ਵੀ ਖਾ ਲਏ। \q \v 36 ਉਹ ਨੇ ਉਨ੍ਹਾਂ ਦੇ ਦੇਸ ਦੇ ਸਾਰੇ ਪਹਿਲੌਠੇ ਮਾਰ ਦਿੱਤੇ, \q ਉਨ੍ਹਾਂ ਦੇ ਸਾਰੇ ਬਲ ਦੇ ਪਹਿਲੇ ਫਲ ਵੀ। \q \v 37 ਉਹ ਚਾਂਦੀ ਅਤੇ ਸੋਨੇ ਨਾਲ ਉਨ੍ਹਾਂ ਨੂੰ ਬਾਹਰ ਕੱਢ ਲਿਆਇਆ, \q ਉਹਨਾਂ ਦੇ ਗੋਤਾਂ ਵਿੱਚ ਕੋਈ ਡਗਮਗਾਉਣ ਵਾਲਾ ਨਾ ਸੀ। \q \v 38 ਮਿਸਰੀ ਉਹਨਾਂ ਦੇ ਨਿੱਕਲ ਜਾਣ ਵਿੱਚ ਅਨੰਦ ਸਨ, \q ਕਿਉਂ ਜੋ ਉਹਨਾਂ ਦਾ ਭੈਅ ਉਨ੍ਹਾਂ ਉੱਤੇ ਆ ਪਿਆ ਸੀ। \q \v 39 ਉਹ ਨੇ ਪੜਦੇ ਲਈ ਬੱਦਲ ਤਾਣਿਆ, \q ਅਤੇ ਰਾਤ ਨੂੰ ਚਾਨਣ ਦੇਣ ਲਈ ਅੱਗ ਦਿੱਤੀ। \q \v 40 ਉਹਨਾਂ ਦੇ ਮੰਗਣ ਤੇ ਉਹ ਬਟੇਰੇ ਲੈ ਆਇਆ, \q ਅਤੇ ਉਹਨਾਂ ਨੂੰ ਸਵਰਗੀ ਰੋਟੀ ਨਾਲ ਰਜਾਇਆ। \q \v 41 ਉਹ ਨੇ ਚੱਟਾਨ ਨੂੰ ਖੋਲ੍ਹਿਆ ਤਾਂ ਪਾਣੀ ਫੁੱਟ ਨਿੱਕਲੇ, \q ਓਹ ਥਲਾਂ ਵਿੱਚ ਨਦੀ ਵਾਂਗੂੰ ਵਗ ਤੁਰੇ, \q \v 42 ਕਿਉਂ ਜੋ ਉਹ ਨੇ ਆਪਣੇ ਪਵਿੱਤਰ ਬਚਨ ਨੂੰ \q ਅਤੇ ਆਪਣੇ ਦਾਸ ਅਬਰਾਹਾਮ ਨੂੰ ਚੇਤੇ ਰੱਖਿਆ। \q \v 43 ਉਹ ਆਪਣੀ ਪਰਜਾ ਨੂੰ ਖੁਸ਼ੀ ਵਿੱਚ, \q ਅਤੇ ਆਪਣੇ ਚੁਣੇ ਹੋਇਆਂ ਨੂੰ ਜੈਕਾਰਿਆਂ ਨਾਲ ਬਾਹਰ ਲੈ ਆਇਆ। \q \v 44 ਉਹ ਨੇ ਉਹਨਾਂ ਨੂੰ ਕੌਮਾਂ ਦੇ ਦੇਸ \q ਅਤੇ ਉੱਮਤਾਂ ਦੀ ਕਮਾਈ ਉਹਨਾਂ ਨੂੰ ਮਿਲਖ਼ ਵਿੱਚ ਦਿੱਤੀ, \q \v 45 ਕਿ ਓਹ ਉਹ ਦੀਆਂ ਬਿਧੀਆਂ ਦੀਆਂ ਪਾਲਣਾ ਕਰਨ, \q ਅਤੇ ਉਹ ਦੀ ਬਿਵਸਥਾ ਨੂੰ ਵਿਚਾਰਨ। ਹਲਲੂਯਾਹ!। \c 106 \s ਪਰਮੇਸ਼ੁਰ ਦੀ ਭਲਾਈ ਅਤੇ ਇਸਰਾਏਲ ਦਾ ਵਿਦਰੋਹ \q \v 1 ਹਲਲੂਯਾਹ! ਯਹੋਵਾਹ ਦਾ ਧੰਨਵਾਦ ਕਰੋ ਕਿਉਂਕਿ ਉਹ ਭਲਾ ਹੈ, \q ਅਤੇ ਉਹ ਦੀ ਦਯਾ ਸਦਾ ਤੱਕ ਹੈ! \q \v 2 ਯਹੋਵਾਹ ਦੀਆਂ ਸ਼ਕਤੀਆਂ ਨੂੰ ਕੌਣ ਵਰਣਨ ਕਰ ਸਕਦਾ ਹੈ? \q ਕੌਣ ਉਹ ਦੀ ਸਾਰੀ ਉਸਤਤ ਸੁਣਾ ਸਕਦਾ ਹੈ? \q \v 3 ਧੰਨ ਓਹ ਜਿਹੜੇ ਨਿਆਂ ਦੀ ਪਾਲਣਾ ਕਰਦੇ ਹਨ, \q ਅਤੇ ਉਹ ਜਿਹੜਾ ਹਰ ਵੇਲੇ ਧਰਮ ਕਮਾਉਂਦਾ ਹੈ! \q \v 4 ਹੇ ਯਹੋਵਾਹ, ਆਪਣੀ ਪਰਜਾ ਦੇ ਪੱਖਪਾਤ ਵਿੱਚ ਮੈਨੂੰ ਚੇਤੇ ਰੱਖ, \q ਆਪਣੇ ਬਚਾਓ ਨਾਲ ਮੇਰੀ ਸੁੱਧ ਲੈ, \q \v 5 ਕਿ ਮੈਂ ਤੇਰੇ ਚੁਣੇ ਹੋਇਆਂ ਦੀ ਭਲਿਆਈ ਵੇਖਾਂ, \q ਤੇਰੀ ਕੌਮ ਦੀ ਖੁਸ਼ੀ ਵਿੱਚ ਅਨੰਦ ਹੋਵਾਂ, \q ਅਤੇ ਤੇਰੀ ਮਿਲਖ਼ ਦੇ ਨਾਲ ਫਖ਼ਰ ਕਰਾਂ!। \q \v 6 ਅਸੀਂ ਆਪਣੇ ਪੁਰਖਿਆਂ ਜਿਹੇ ਪਾਪ ਕੀਤੇ, \q ਅਸੀਂ ਬਦੀ ਅਤੇ ਦੁਸ਼ਟਪੁਣਾ ਕੀਤਾ। \q \v 7 ਸਾਡੇ ਪੁਰਖਿਆਂ ਨੇ ਮਿਸਰ ਵਿੱਚ ਤੇਰੇ ਅਚਰਜਾਂ ਨੂੰ ਨਾ ਸਮਝਿਆ, \q ਨਾ ਤੇਰੀਆਂ ਬਹੁਤੀਆਂ ਦਿਆਲ਼ਗੀਆਂ ਨੂੰ ਚੇਤੇ ਰੱਖਿਆ, \q ਪਰ ਓਹ ਸਮੁੰਦਰ ਅਰਥਾਤ ਲਾਲ ਸਮੁੰਦਰ ਉੱਤੇ ਆਕੀ ਹੋ ਗਏ। \q \v 8 ਤਾਂ ਵੀ ਉਹ ਨੇ ਆਪਣੇ ਨਾਮ ਦੇ ਕਾਰਨ ਉਨ੍ਹਾਂ ਨੂੰ ਬਚਾਇਆ, \q ਕਿ ਉਹ ਆਪਣੀ ਸ਼ਕਤੀ ਵਿਖਾਵੇ। \q \v 9 ਉਹ ਨੇ ਲਾਲ ਸਮੁੰਦਰ ਨੂੰ ਦਬਕਾ ਦਿੱਤਾ ਅਤੇ ਉਹ ਸੁੱਕ ਗਿਆ, \q ਅਤੇ ਉਹ ਨੇ ਉਨ੍ਹਾਂ ਨੂੰ ਡੁੰਘਿਆਈਆਂ ਦੇ ਵਿੱਚੋਂ ਦੀ ਜਿਵੇਂ ਉਜਾੜ ਦੇ ਵਿੱਚੋਂ ਦੀ ਲੰਘਾਇਆ, \q \v 10 ਅਤੇ ਉਹ ਨੇ ਉਨ੍ਹਾਂ ਨੂੰ ਦੁਸ਼ਮਣ ਦੇ ਹੱਥੋਂ ਬਚਾਇਆ, \q ਅਤੇ ਵੈਰੀ ਦੇ ਹੱਥੋਂ ਛੁਡਾਇਆ। \q \v 11 ਪਾਣੀਆਂ ਨੇ ਉਨ੍ਹਾਂ ਦੇ ਵਿਰੋਧੀਆਂ ਨੂੰ ਢੱਕ ਲਿਆ, \q ਉਨ੍ਹਾਂ ਵਿੱਚੋਂ ਇੱਕ ਵੀ ਨਾ ਬਚਿਆ! \q \v 12 ਉਸ ਦੇ ਲੋਕਾਂ ਨੇ ਉਹ ਦੀਆਂ ਗੱਲਾਂ ਨੂੰ ਸੱਚ ਮੰਨਿਆ, \q ਉਨ੍ਹਾਂ ਨੇ ਉਹ ਦੀ ਉਸਤਤ ਦਾ ਗੀਤ ਗਾਇਆ। \q \v 13 ਓਹ ਉਹ ਦੇ ਕੰਮਾਂ ਨੂੰ ਛੇਤੀ ਹੀ ਭੁੱਲ ਗਏ, \q ਉਨ੍ਹਾਂ ਨੇ ਉਹ ਦੀ ਸਲਾਹ ਦੀ ਉਡੀਕ ਨਾ ਕੀਤੀ। \q \v 14 ਉਨ੍ਹਾਂ ਨੇ ਉਜਾੜ ਵਿੱਚ ਵੱਡੀ ਹਿਰਸ ਕੀਤੀ, \q ਅਤੇ ਥਲ ਵਿੱਚ ਪਰਮੇਸ਼ੁਰ ਨੂੰ ਪਰਤਾਇਆ, \q \v 15 ਤਾਂ ਉਹ ਨੇ ਉਨ੍ਹਾਂ ਦੀ ਮੰਗ ਪੂਰੀ ਕੀਤੀ, \q ਪਰ ਉਨ੍ਹਾਂ ਦੀਆਂ ਜਾਨਾਂ ਨੂੰ ਲਿੱਸਿਆਂ ਨਾ ਕੀਤਾ। \q \v 16 ਡੇਰੇ ਵਿੱਚ ਓਹ ਮੂਸਾ, \q ਅਤੇ ਯਹੋਵਾਹ ਦੇ ਭਗਤ ਹਾਰੂਨ ਉੱਤੇ ਸੜੇ, \q \v 17 ਧਰਤੀ ਖੁੱਲ੍ਹ ਗਈ ਅਤੇ ਦਾਥਾਨ ਨੂੰ ਨਿਗਲ ਲਿਆ, \q ਅਤੇ ਅਬੀਰਾਮ ਦੀ ਟੋਲੀ ਨੂੰ ਢੱਕ ਲਿਆ, \q \v 18 ਤਾਂ ਅੱਗ ਉਨ੍ਹਾਂ ਦੀ ਟੋਲੀ ਵਿੱਚ ਫੁੱਟ ਨਿੱਕਲੀ, \q ਅਤੇ ਲੰਬ ਨੇ ਦੁਸ਼ਟਾਂ ਨੂੰ ਭਸਮ ਕੀਤਾ। \q \v 19 ਹੋਰੇਬ ਵਿੱਚ ਉਨ੍ਹਾਂ ਨੇ ਇੱਕ ਵੱਛਾ ਬਣਾਇਆ, \q ਅਤੇ ਢਾਲ਼ੇ ਹੋਏ ਬੁੱਤ ਅੱਗੇ ਮੱਥਾ ਟੇਕਿਆ, \q \v 20 ਇਉਂ ਉਨ੍ਹਾਂ ਨੇ ਆਪਣੇ ਪਰਤਾਪ ਨੂੰ, \q ਘਾਹ ਖਾਣ ਵਾਲੇ ਬਲ਼ਦ ਦੇ ਰੂਪ ਨਾਲ ਬਦਲ ਲਿਆ! \q \v 21 ਓਹ ਆਪਣੇ ਬਚਾਉਣ ਵਾਲੇ ਪਰਮੇਸ਼ੁਰ ਨੂੰ ਭੁੱਲ ਗਏ, \q ਜਿਸ ਨੇ ਮਿਸਰ ਵਿੱਚ ਵੱਡੇ-ਵੱਡੇ ਕੰਮ ਕੀਤੇ, \q \v 22 ਹਾਮ ਦੇ ਦੇਸ ਵਿੱਚ ਅਚਰਜ਼, \q ਅਤੇ ਲਾਲ ਸਮੁੰਦਰ ਉੱਤੇ ਭਿਆਨਕ ਕੰਮ! \q \v 23 ਤਾਂ ਓਸ ਆਖਿਆ ਕਿ ਮੈਂ ਉਨ੍ਹਾਂ ਦਾ ਨਾਸ ਕਰ ਸੁੱਟਦਾ, \q ਜੇ ਮੂਸਾ ਮੇਰਾ ਚੁਣਿਆ ਹੋਇਆ ਤੇੜ ਵਿੱਚ ਮੇਰੇ ਅੱਗੇ ਖੜ੍ਹਾ ਨਾ ਹੁੰਦਾ, \q ਕਿ ਮੇਰੇ ਕ੍ਰੋਧ ਨੂੰ ਨਾਸ ਕਰਨ ਤੋਂ ਮੋੜੇ। \q \v 24 ਫੇਰ ਉਨ੍ਹਾਂ ਨੇ ਉਸ ਮਨਭਾਉਂਦੇ ਦੇਸ ਨੂੰ ਤੁੱਛ ਜਾਣਿਆ, \q ਉਨ੍ਹਾਂ ਨੇ ਉਹ ਦੇ ਬਚਨ ਨੂੰ ਸੱਚ ਨਾ ਮੰਨਿਆ, \q \v 25 ਪਰ ਆਪਣੀਆਂ ਤੰਬੂਆਂ ਵਿੱਚ ਬੁੜ-ਬੁੜ ਕੀਤੀ, \q ਅਤੇ ਯਹੋਵਾਹ ਦੀ ਅਵਾਜ਼ ਨੂੰ ਨਾ ਸੁਣਿਆ। \q \v 26 ਤਾਂ ਉਹ ਨੇ ਉਨ੍ਹਾਂ ਲਈ ਸਹੁੰ ਖਾਧੀ, \q ਕਿ ਮੈਂ ਉਨ੍ਹਾਂ ਨੂੰ ਉਜਾੜ ਵਿੱਚ ਸੁੱਟ ਦਿਆਂਗਾ, \q \v 27 ਅਤੇ ਉਨ੍ਹਾਂ ਦੀ ਨਸਲ ਨੂੰ ਵੀ ਕੌਮਾਂ ਵਿੱਚ ਸੁੱਟਾਂਗਾ, \q ਅਤੇ ਉਨ੍ਹਾਂ ਨੂੰ ਦੇਸ ਵਿੱਚ ਖਿਲਾਰ ਦਿਆਂਗਾ। \q \v 28 ਉਨ੍ਹਾਂ ਨੇ ਬਆਲ ਪਓਰ ਨਾਲ ਆਪਣੇ ਆਪ ਨੂੰ ਜੋੜ ਦਿੱਤਾ, \q ਅਤੇ ਮੁਰਦਿਆਂ ਦੇ ਚੜ੍ਹਾਵਿਆਂ ਨੂੰ ਖਾਧਾ! \q \v 29 ਇਉਂ ਆਪਣੀਆਂ ਕਰਤੂਤਾਂ ਨਾਲ ਉਨ੍ਹਾਂ ਨੇ ਉਹ ਨੂੰ ਗੁੱਸੇ ਕੀਤਾ, \q ਅਤੇ ਮਰੀ ਉਨ੍ਹਾਂ ਵਿੱਚ ਫੁੱਟ ਪਈ। \q \v 30 ਤਾਂ ਫ਼ੀਨਹਾਸ ਵਿਚਕਾਰ ਖਲੋ ਗਿਆ, \q ਅਤੇ ਮਰੀ ਰੁਕ ਗਈ, \q \v 31 ਅਤੇ ਇਹ ਉਹ ਦੇ ਲਈ ਧਰਮ ਗਿਣਿਆ ਗਿਆ, ਪੀੜ੍ਹੀਓਂ ਪੀੜ੍ਹੀ ਸਦਾ ਲਈ। \q \v 32 ਫੇਰ ਉਨ੍ਹਾਂ ਨੇ ਮਰੀਬਾਹ ਦੇ ਪਾਣੀ ਉੱਤੇ ਉਹ ਦੇ ਗੁੱਸੇ ਨੂੰ ਭੜਕਾਇਆ, \q ਇਹ ਉਨ੍ਹਾਂ ਦੇ ਕਾਰਨ ਮੂਸਾ ਲਈ ਬੁਰਾ ਹੋਇਆ, \q \v 33 ਓਹ ਪਰਮੇਸ਼ੁਰ ਦੇ ਆਤਮਾ ਤੋਂ ਆਕੀ ਜੋ ਹੋ ਗਏ ਸਨ, \q ਤਾਂ ਹੀ ਮੂਸਾ ਨੇ ਆਪਣੇ ਬੁੱਲ੍ਹਾਂ ਤੋਂ ਕੁਵੱਲੀਆਂ ਗੱਲਾਂ ਕੱਢੀਆਂ। \q \v 34 ਉਨ੍ਹਾਂ ਨੇ ਉਹਨਾਂ ਉੱਮਤਾਂ ਦਾ ਨਾਸ ਨਾ ਕੀਤਾ, \q ਜਿਨ੍ਹਾਂ ਲਈ ਯਹੋਵਾਹ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ, \q \v 35 ਸਗੋਂ ਓਹ ਉਹਨਾਂ ਵਿੱਚ ਰਲ ਗਏ \q ਅਤੇ ਉਨ੍ਹਾਂ ਨੇ ਉਹਨਾਂ ਦੇ ਕੰਮ ਸਿੱਖ ਲਏ, \q \v 36 ਅਤੇ ਉਹਨਾਂ ਦੇ ਬੁੱਤਾਂ ਦੀ ਪੂਜਾ ਕੀਤੀ, \q ਜਿਹੜੇ ਉਨ੍ਹਾਂ ਲਈ ਇੱਕ ਫਾਹੀ ਬਣ ਗਏ। \q \v 37 ਉਨ੍ਹਾਂ ਨੇ ਆਪਣੇ ਪੁੱਤਰਾਂ ਧੀਆਂ ਨੂੰ ਭੂਤਨਿਆਂ ਲਈ ਬਲੀਦਾਨ ਕੀਤਾ। \q \v 38 ਉਨ੍ਹਾਂ ਨੇ ਨਿਰਦੋਸ਼ਾਂ ਦਾ ਲਹੂ, \q ਅਰਥਾਤ ਆਪਣੇ ਪੁੱਤਰਾਂ ਧੀਆਂ ਦਾ ਲਹੂ ਵਹਾਇਆ, \q ਜਿਨ੍ਹਾਂ ਨੂੰ ਉਨ੍ਹਾਂ ਨੇ ਕਨਾਨ ਦੇ ਬੁੱਤਾਂ ਲਈ ਬਲੀਦਾਨ ਕੀਤਾ, \q \v 39 ਓਹ ਆਪਣੇ ਕੰਮਾਂ ਵਿੱਚ ਭਰਿਸ਼ਟ ਹੋਏ, \q ਅਤੇ ਆਪਣੇ ਕਰਤੱਬੀਂ ਵਿਭਚਾਰੀ ਠਹਿਰੇ। \q \v 40 ਇਉਂ ਯਹੋਵਾਹ ਦਾ ਕ੍ਰੋਧ ਆਪਣੀ ਪਰਜਾ ਉੱਤੇ ਭੜਕ ਉੱਠਿਆ, \q ਅਤੇ ਉਹ ਨੇ ਆਪਣੀ ਮਿਰਾਸ ਤੋਂ ਘਿਣ ਕੀਤੀ। \q \v 41 ਉਹ ਨੇ ਉਨ੍ਹਾਂ ਨੂੰ ਕੌਮਾਂ ਦੇ ਵੱਸ ਵਿੱਚ ਦੇ ਦਿੱਤਾ, \q ਕਿ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਉੱਤੇ ਹੁਕਮ ਕਰਨ। \q \v 42 ਉਨ੍ਹਾਂ ਦੇ ਵੈਰੀਆਂ ਨੇ ਉਨ੍ਹਾਂ ਨੂੰ ਸਤਾਇਆ, \q ਅਤੇ ਓਹ ਉਨ੍ਹਾਂ ਦੇ ਹੱਥਾਂ ਹੇਠ ਅਧੀਨ ਹੋ ਗਏ। \q \v 43 ਬਹੁਤ ਵਾਰ ਉਸ ਨੇ ਉਨ੍ਹਾਂ ਨੂੰ ਛੁਡਾਇਆ, \q ਪਰ ਓਹ ਆਪਣੀਆਂ ਸਲਾਹਾਂ ਵਿੱਚ ਉਸ ਤੋਂ ਆਕੀ ਰਹੇ, \q ਓਹ ਆਪਣੀ ਬਦੀ ਦੇ ਕਾਰਨ ਹੀਣੇ ਹੋ ਗਏ। \q \v 44 ਜਾਂ ਉਹ ਨੇ ਉਨ੍ਹਾਂ ਦੀ ਫ਼ਰਿਆਦ ਸੁਣੀ, \q ਤਾਂ ਉਹ ਨੇ ਉਨ੍ਹਾਂ ਦੇ ਦੁੱਖ ਨੂੰ ਵੇਖਿਆ। \q \v 45 ਉਹ ਨੇ ਉਨ੍ਹਾਂ ਲਈ ਆਪਣੇ ਨੇਮ ਨੂੰ ਚੇਤੇ ਕੀਤਾ, \q ਅਤੇ ਆਪਣੀ ਬੇਹੱਦ ਦਯਾ ਦੇ ਕਾਰਨ ਉਨ੍ਹਾਂ ਉੱਤੇ ਤਰਸ ਖਾਧਾ। \q \v 46 ਉਨ੍ਹਾਂ ਨੂੰ ਬੰਦੀ ਬਣਾਉਣ ਵਾਲਿਆਂ ਦੇ ਅੱਗੇ ਉਹ ਨੇ ਉਨ੍ਹਾਂ ਨੂੰ ਰਹਮ ਦੁਵਾਇਆ। \q \v 47 ਹੇ ਯਹੋਵਾਹ ਸਾਡੇ ਪਰਮੇਸ਼ੁਰ, ਸਾਨੂੰ ਬਚਾ ਲੈ! \q ਅਤੇ ਕੌਮਾਂ ਵਿੱਚੋਂ ਸਾਨੂੰ ਇਕੱਠੇ ਕਰ, \q ਕਿ ਅਸੀਂ ਤੇਰੇ ਪਵਿੱਤਰ ਨਾਮ ਦਾ ਧੰਨਵਾਦ ਕਰੀਏ, \q ਅਤੇ ਤੇਰੀ ਉਸਤਤ ਵਿੱਚ ਫੁੱਲ ਫੁੱਲ ਬਹੀਏ! \q \v 48 ਯਹੋਵਾਹ ਇਸਰਾਏਲ ਦਾ ਪਰਮੇਸ਼ੁਰ \q ਆਦ ਤੋਂ ਅੰਤ ਤੱਕ ਮੁਬਾਰਕ ਹੋਵੇ! \q ਹੇ ਸਾਰੀ ਪਰਜਾ, ਆਖ “ਆਮੀਨ!” \q ਹਲਲੂਯਾਹ!। \c 107 \s ਪੰਜਵਾਂ ਭਾਗ \s ਸੰਕਟ ਤੋਂ ਛੁਟਕਾਰਾ \q \v 1 ਯਹੋਵਾਹ ਦਾ ਧੰਨਵਾਦ ਕਰੋ ਕਿ ਉਹ ਭਲਾ ਹੈ, \q ਅਤੇ ਉਹ ਦੀ ਦਯਾ ਸਦੀਪਕ ਹੈ! \q \v 2 ਯਹੋਵਾਹ ਦੇ ਛੁਡਾਏ ਹੋਏ ਇਹ ਆਖਣ, \q ਜਿਨ੍ਹਾਂ ਨੂੰ ਉਹ ਨੇ ਵਿਰੋਧੀ ਦੇ ਹੱਥੋਂ ਛੁਡਾਇਆ ਹੈ। \q \v 3 ਉਹ ਨੇ ਉਨ੍ਹਾਂ ਨੂੰ ਦੇਸ ਦਸੰਤਰਾਂ ਤੋਂ ਇਕੱਠਾ ਕੀਤਾ, \q ਪੂਰਬ, ਪੱਛਮ, ਉੱਤਰ ਤੇ ਦੱਖਣ ਵੱਲੋਂ। \q \v 4 ਓਹ ਥਲ ਦੇ ਰਾਹ ਉਜਾੜ ਵਿੱਚ ਅਵਾਰਾ ਫਿਰੇ, \q ਉਨ੍ਹਾਂ ਨੂੰ ਕੋਈ ਵੱਸਿਆ ਹੋਇਆ ਸ਼ਹਿਰ ਨਾ ਲੱਭਾ। \q \v 5 ਓਹ ਭੁੱਖੇ ਤੇ ਤਿਹਾਏ ਸਨ ਉਨ੍ਹਾਂ ਦੇ ਪ੍ਰਾਣ ਉਨ੍ਹਾਂ ਦੇ ਵਿੱਚ ਨਢਾਲ ਸਨ। \q \v 6 ਤਾਂ ਉਨ੍ਹਾਂ ਨੇ ਆਪਣੀ ਬਿਪਤਾ ਵਿੱਚ ਯਹੋਵਾਹ ਦੀ ਦੁਹਾਈ ਦਿੱਤੀ, \q ਅਤੇ ਉਹ ਨੇ ਉਨ੍ਹਾਂ ਦੇ ਕਸ਼ਟਾਂ ਤੋਂ ਉਨ੍ਹਾਂ ਨੂੰ ਛੁਡਾਇਆ। \q \v 7 ਉਹ ਨੇ ਉਨ੍ਹਾਂ ਨੂੰ ਸਿੱਧੇ ਰਾਹ ਪਾਇਆ, \q ਕਿ ਓਹ ਕਿਸੇ ਵੱਸੇ ਹੋਏ ਸ਼ਹਿਰ ਨੂੰ ਚੱਲੇ ਜਾਣ। \q \v 8 ਕਾਸ਼ ਕਿ ਓਹ ਯਹੋਵਾਹ ਦੀ ਦਯਾ ਦਾ ਧੰਨਵਾਦ ਕਰਦੇ, \q ਅਤੇ ਆਦਮ ਵੰਸ਼ੀਆਂ ਲਈ ਉਹ ਦੇ ਅਚਰਜ਼ ਕੰਮਾਂ ਦਾ! \q \v 9 ਉਹ ਤਾਂ ਤਰਸਦੀ ਜਾਨ ਨੂੰ ਰਜਾਉਂਦਾ ਹੈ, \q ਅਤੇ ਭੁੱਖੀ ਜਾਨ ਨੂੰ ਪਦਾਰਥਾਂ ਨਾਲ ਭਰਦਾ ਹੈ। \q \v 10 ਜਿਹੜੇ ਅਨ੍ਹੇਰੇ ਤੇ ਮੌਤ ਦੇ ਸਾਯੇ ਥੱਲੇ ਵੱਸਦੇ ਸਨ, \q ਅਤੇ ਦੁੱਖ ਤੇ ਲੋਹੇ ਨਾਲ ਜਕੜੇ ਹੋਏ ਸਨ, \q \v 11 ਇਸ ਲਈ ਕਿ ਓਹ ਪਰਮੇਸ਼ੁਰ ਦੇ ਬਚਨਾਂ ਤੋਂ ਆਕੀ ਹੋ ਗਏ, \q ਅਤੇ ਅੱਤ ਮਹਾਨ ਦੇ ਸਲਾਹ ਨੂੰ ਤੁੱਛ ਜਾਣਿਆ, \q \v 12 ਉਨ੍ਹਾਂ ਦੇ ਮਨ ਨੂੰ ਉਹ ਨੇ ਖੇਚਲ ਨਾਲ ਅਧੀਨ ਕੀਤਾ, \q ਓਹ ਡਿੱਗਣ ਨੂੰ ਸਨ ਪਰ ਕੋਈ ਸਹਾਇਕ ਨਹੀਂ ਸੀ, \q \v 13 ਤਾਂ ਉਨ੍ਹਾਂ ਨੇ ਆਪਣੀ ਬਿਪਤਾ ਵਿੱਚ ਯਹੋਵਾਹ ਦੀ ਦੁਹਾਈ ਦਿੱਤੀ, \q ਉਹ ਨੇ ਉਨ੍ਹਾਂ ਦੇ ਕਸ਼ਟਾਂ ਵਿੱਚੋਂ ਉਨ੍ਹਾਂ ਨੂੰ ਬਚਾਇਆ। \q \v 14 ਉਹ ਉਨ੍ਹਾਂ ਨੂੰ ਅਨ੍ਹੇਰੇ ਤੇ ਮੌਤ ਦੇ ਸਾਯੇ ਹੇਠੋਂ ਕੱਢ ਲਿਆਇਆ, \q ਅਤੇ ਉਨ੍ਹਾਂ ਦੇ ਬੰਦ ਤੋੜ ਸੁੱਟੇ। \q \v 15 ਕਾਸ਼ ਕਿ ਓਹ ਯਹੋਵਾਹ ਦੀ ਦਯਾ ਦਾ ਧੰਨਵਾਦ ਕਰਦੇ, \q ਅਤੇ ਆਦਮ ਵੰਸ਼ੀਆਂ ਲਈ ਉਹ ਦੇ ਅਚਰਜ਼ ਕੰਮਾਂ ਦਾ! \q \v 16 ਉਹ ਨੇ ਤਾਂ ਪਿੱਤਲ ਦੇ ਦਰ ਭੰਨ ਸੁੱਟੇ, \q ਤੇ ਲੋਹੇ ਦੇ ਅਰਲਾਂ ਦੇ ਟੋਟੇ-ਟੋਟੇ ਕਰ ਦਿੱਤੇ। \q \v 17 ਮੂਰਖ ਆਪਣੇ ਕੁਚਲਣ \q ਤੇ ਕੁਕਰਮ ਦੇ ਕਾਰਨ ਦੁੱਖ ਭੋਗਦੇ ਹਨ, \q \v 18 ਸਭ ਪਰਕਾਰ ਦੇ ਪਰਸ਼ਾਦਾਂ ਤੋਂ ਉਨ੍ਹਾਂ ਦਾ ਜੀਅ ਘਿਣ ਕਰਦਾ ਹੈ, \q ਅਤੇ ਓਹ ਮੌਤ ਦੇ ਫਾਟਕਾਂ ਦੇ ਨੇੜੇ ਪਹੁੰਚਦੇ ਹਨ। \q \v 19 ਤਾਂ ਓਹ ਆਪਣੀ ਬਿਪਤਾ ਵਿੱਚ ਯਹੋਵਾਹ ਦੀ ਦੁਹਾਈ ਦਿੰਦੇ, \q ਉਹ ਉਨ੍ਹਾਂ ਦੇ ਕਸ਼ਟਾਂ ਵਿੱਚੋਂ ਉਨ੍ਹਾਂ ਨੂੰ ਬਚਾਉਂਦਾ ਹੈ। \q \v 20 ਉਹ ਆਪਣਾ ਬਚਨ ਭੇਜ ਕੇ ਉਨ੍ਹਾਂ ਨੂੰ ਚੰਗਾ ਕਰਦਾ ਹੈ, \q ਅਤੇ ਉਨ੍ਹਾਂ ਨੂੰ ਤਬਾਹੀ ਤੋਂ ਬਚਾਉਂਦਾ ਹੈ। \q \v 21 ਕਾਸ਼ ਕਿ ਓਹ ਯਹੋਵਾਹ ਦੀ ਦਯਾ ਦਾ ਧੰਨਵਾਦ ਕਰਦੇ, \q ਅਤੇ ਆਦਮ ਵੰਸ਼ੀਆਂ ਲਈ ਉਹ ਦੇ ਅਚਰਜ਼ ਕੰਮਾਂ ਦਾ! \q \v 22 ਓਹ ਧੰਨਵਾਦ ਦੇ ਬਲੀਦਾਨ ਚੜਾਉਣ, \q ਅਤੇ ਉਹ ਦੇ ਕੰਮ ਜੈਕਾਰਿਆਂ ਨਾਲ ਦੱਸਣ। \q \v 23 ਜਿਹੜੇ ਜ਼ਹਾਜਾਂ ਵਿੱਚ ਸਮੁੰਦਰ ਉੱਤੇ ਚੱਲਦੇ ਹਨ, \q ਅਤੇ ਮਹਾਂ ਸਾਗਰ ਦੇ ਉੱਤੋਂ ਦੀ ਆਪਣਾ ਬੁਪਾਰ ਕਰਦੇ ਹਨ, \q \v 24 ਓਹ ਯਹੋਵਾਹ ਦੇ ਕੰਮਾਂ ਨੂੰ, \q ਅਤੇ ਉਹ ਦੇ ਅਚਰਜਾਂ ਨੂੰ ਡੂੰਘਿਆਈ ਵਿੱਚ ਵੇਖਦੇ ਹਨ। \q \v 25 ਉਹ ਹੁਕਮ ਦੇ ਕੇ ਤੂਫਾਨ ਵਗਾਉਂਦਾ ਹੈ, \q ਅਤੇ ਉਸ ਦੀਆਂ ਲਹਿਰਾਂ ਠਾਠਾਂ ਮਾਰਦੀਆਂ ਹਨ। \q \v 26 ਓਹ ਅਕਾਸ਼ ਤੱਕ ਚੜ੍ਹ ਜਾਂਦੇ, ਓਹ ਡੂੰਘਾਣ ਵਿੱਚ ਆਣ ਪੈਂਦੇ ਹਨ, \q ਲੋਕਾਂ\f + \fr 107:26 \fr*\ft ਮਲਾਹਾਂ \ft*\f* ਦਾ ਜੀਅ ਦੁੱਖ ਦੇ ਕਾਰਨ ਢੱਲ਼ ਜਾਂਦਾ ਹੈ, \q \v 27 ਓਹ ਝੂਲਦੇ ਫਿਰਦੇ ਹਨ ਤੇ ਸ਼ਰਾਬੀ ਵਾਂਗੂੰ ਡਿੱਗਦੇ-ਢਹਿੰਦੇ ਹਨ, \q ਅਤੇ ਉਨ੍ਹਾਂ ਦੀ ਸਾਰੀ ਮੱਤ ਮਾਰੀ ਜਾਂਦੀ ਹੈ। \q \v 28 ਤਾਂ ਓਹ ਆਪਣੀ ਬਿਪਤਾ ਵਿੱਚ ਯਹੋਵਾਹ ਦੀ ਦੁਹਾਈ ਦਿੰਦੇ, \q ਅਤੇ ਉਹ ਉਨ੍ਹਾਂ ਦੇ ਕਸ਼ਟਾਂ ਵਿੱਚੋਂ ਉਨ੍ਹਾਂ ਨੂੰ ਕੱਢ ਲਿਆਉਂਦਾ ਹੈ। \q \v 29 ਓਹ ਤੂਫਾਨ ਨੂੰ ਥੰਮਾ ਦਿੰਦਾ ਹੈ, \q ਅਤੇ ਉਸ ਦੀਆਂ ਲਹਿਰਾਂ ਚੁੱਪ ਹੋ ਜਾਂਦੀਆਂ ਹਨ। \q \v 30 ਤਾਂ ਓਹ ਉਸ ਦੇ ਥੰਮ੍ਹ ਜਾਣ ਦੇ ਕਾਰਨ ਅਨੰਦ ਹੁੰਦੇ ਹਨ, \q ਅਤੇ ਉਹ ਉਨ੍ਹਾਂ ਨੂੰ ਮਨ ਮੰਗੇ ਘਾਟ ਉੱਤੇ ਪਹੁੰਚਾ ਦਿੰਦਾ ਹੈ। \q \v 31 ਕਾਸ਼ ਕਿ ਓਹ ਯਹੋਵਾਹ ਦੀ ਦਯਾ ਦਾ ਧੰਨਵਾਦ ਕਰਦੇ, \q ਅਤੇ ਆਦਮ ਵੰਸ਼ੀਆਂ ਲਈ ਉਹ ਦੇ ਅਚਰਜ਼ ਕੰਮਾਂ ਦਾ! \q \v 32 ਓਹ ਪਰਜਾ ਦੀ ਸਭਾ ਵਿੱਚ ਉਹ ਨੂੰ ਵਡਿਆਉਣ, \q ਅਤੇ ਬਜ਼ੁਰਗਾਂ ਦੀ ਬੈਠਕ ਵਿੱਚ ਉਹ ਦੀ ਉਸਤਤ ਕਰਨ। \q \v 33 ਉਹ ਨਦੀਆਂ ਨੂੰ ਉਜਾੜ, \q ਅਤੇ ਪਾਣੀ ਦੇ ਸੋਤਿਆਂ ਨੂੰ ਸੜੀ ਸੁੱਕੀ ਜ਼ਮੀਨ ਬਣਾ ਦਿੰਦਾ ਹੈ, \q \v 34 ਉਸ ਦੇ ਵਾਸੀਆਂ ਦੀ ਬੁਰਾਈ ਦੇ ਕਾਰਨ, \q ਉਹ ਫਲਵੰਤ ਜ਼ਮੀਨ ਨੂੰ ਕੱਲਰ ਕਰ ਦਿੰਦਾ ਹੈ। \q \v 35 ਉਹ ਉਜਾੜ ਨੂੰ ਝੀਲ, \q ਅਤੇ ਸੜੀ ਸੁੱਕੀ ਜ਼ਮੀਨ ਪਾਣੀ ਦਾ ਸੋਤਾ ਬਣਾ ਦਿੰਦਾ ਹੈ, \q \v 36 ਅਤੇ ਭੁੱਖਿਆਂ ਨੂੰ ਉੱਥੇ ਵਸਾ ਦਿੰਦਾ ਹੈ, \q ਕਿ ਓਹ ਵੱਸਣ ਲਈ ਇੱਕ ਸ਼ਹਿਰ ਕਾਇਮ ਕਰਨ, \q \v 37 ਅਤੇ ਪੈਲੀਆਂ ਬੀਜਣ ਤੇ ਦਾਖਾਂ ਦੇ ਬਾਗ਼ ਲਾਉਣ, \q ਅਤੇ ਢੇਰ ਸਾਰੀ ਪੈਦਾਵਾਰ ਲੈਣ। \q \v 38 ਉਹ ਉਨ੍ਹਾਂ ਨੂੰ ਬਰਕਤ ਦਿੰਦਾ ਅਤੇ ਓਹ ਵਧ ਜਾਂਦੇ ਹਨ, \q ਅਤੇ ਉਹ ਉਨ੍ਹਾਂ ਦੇ ਡੰਗਰ ਘਟਣ ਨਹੀਂ ਦਿੰਦਾ। \q \v 39 ਫੇਰ ਅਨ੍ਹੇਰੇ ਅਤੇ ਬਦੀ ਅਤੇ ਰੰਜ ਦੇ ਮਾਰੇ, \q ਓਹ ਘੱਟ ਜਾਂਦੇ ਅਤੇ ਨਿਉਂਦੇ ਹਨ। \q \v 40 ਉਹ ਪਤਵੰਤਿਆਂ ਉੱਤੇ ਸੂਗ ਡੋਲ੍ਹਦਾ ਹੈ \q ਅਤੇ ਉਨ੍ਹਾਂ ਨੂੰ ਬੇਰਾਹ ਥਲ ਵਿੱਚ ਭੁਆਉਂਦਾ ਹੈ। \q \v 41 ਪਰ ਉਹ ਕੰਗਾਲ ਨੂੰ ਦੁੱਖ ਵਿੱਚੋਂ ਉਤਾਹਾਂ ਬਿਠਾਉਂਦਾ ਹੈ, \q ਅਤੇ ਉਹ ਦਾ ਟੱਬਰ ਇੱਜੜ ਜਿਹਾ ਕਰ ਦਿੰਦਾ ਹੈ। \q \v 42 ਸਿੱਧੇ ਲੋਕ ਵੇਖ ਕੇ ਅਨੰਦ ਹੋਣਗੇ, \q ਅਤੇ ਸਾਰੀ ਬੁਰਿਆਈ ਆਪਣਾ ਮੂੰਹ ਬੰਦ ਕਰੇਗੀ। \q \v 43 ਜੋ ਕੋਈ ਬੁੱਧਵਾਨ ਹੈ ਉਹ ਇਹਨਾਂ ਗੱਲਾਂ ਨੂੰ ਮੰਨੇਗਾ, \q ਅਤੇ ਯਹੋਵਾਹ ਦੀ ਦਯਾ ਉੱਤੇ ਧਿਆਨ ਲਾਵੇਗਾ। \c 108 \s ਵੈਰੀਆਂ ਦੇ ਵਿਰੁੱਧ ਸਹਾਇਤਾ ਦੇ ਲਈ ਪ੍ਰਾਰਥਨਾ \d ਗੀਤ। ਦਾਊਦ ਦਾ ਭਜਨ \p \q \v 1 ਮੇਰਾ ਮਨ ਕਾਇਮ ਹੈ, ਹੇ ਪਰਮੇਸ਼ੁਰ, \q ਮੈਂ ਗਾਵਾਂਗਾ, ਹਾਂ, ਮੈਂ ਆਪਣੇ ਪਰਤਾਪ ਸਣੇ ਭਜਨ ਕੀਰਤਨ ਕਰਾਂਗਾ! \q \v 2 ਹੇ ਸਿਤਾਰ ਤੇ ਬਰਬਤ, ਜਾਗੋ, \q ਮੈਂ ਫਜ਼ਰ ਨੂੰ ਵੀ ਜਗਾ ਦਿਆਂਗਾ! \q \v 3 ਹੇ ਯਹੋਵਾਹ, ਮੈਂ ਲੋਕਾਂ ਵਿੱਚ ਤੇਰਾ ਧੰਨਵਾਦ ਕਰਾਂਗਾ, \q ਅਤੇ ਕੌਮਾਂ ਵਿੱਚ ਮੈਂ ਤੇਰੀ ਅਰਾਧਨਾ ਕਰਾਂਗਾ। \q \v 4 ਤੇਰੀ ਦਯਾ ਤਾਂ ਅਕਾਸ਼ਾਂ ਤੋਂ ਉੱਚੀ ਤੇ ਵੱਡੀ ਹੈ, \q ਅਤੇ ਤੇਰੀ ਵਫ਼ਾਦਾਰੀ ਬੱਦਲਾਂ ਤੱਕ ਹੈ! \q \v 5 ਹੇ ਪਰਮੇਸ਼ੁਰ, ਅਕਾਸ਼ਾਂ ਦੇ ਉਤਾਹਾਂ ਤੂੰ ਮਹਾਨ ਹੋ, \q ਸਾਰੀ ਧਰਤੀ ਦੇ ਉਤਾਹਾਂ ਤੇਰੀ ਮਹਿਮਾ ਹੋਵੇ!। \q \v 6 ਤਾਂ ਜੋ ਤੇਰੇ ਪਿਆਰੇ ਛੁਡਾਏ ਜਾਣ, \q ਤੂੰ ਆਪਣੇ ਸੱਜੇ ਹੱਥ ਨਾਲ ਬਚਾ ਲੈ ਅਤੇ ਸਾਨੂੰ ਉੱਤਰ ਦੇ। \q \v 7 ਪਰਮੇਸ਼ੁਰ ਆਪਣੇ ਪਵਿੱਤਰ ਸਥਾਨ ਤੋਂ ਬੋਲਿਆ, \q ਮੈਂ ਖੁਸ਼ੀ ਮਨਾਵਾਂਗਾ, ਮੈਂ ਸ਼ਕਮ ਨੂੰ ਵੰਡ ਦਿਆਂਗਾ, \q ਮੈਂ ਸੁੱਕੋਥ ਦੀ ਘਾਟੀ ਨੂੰ ਮਿਣਾਂਗਾ। \q \v 8 ਗਿਲਆਦ ਮੇਰਾ ਹੈ, ਮਨੱਸ਼ਹ ਵੀ, \q ਅਤੇ ਇਫ਼ਰਾਈਮ ਮੇਰੇ ਸਿਰ ਦਾ ਟੋਪ ਹੈ, ਯਹੂਦਾਹ ਮੇਰਾ ਰਾਜ ਡੰਡਾ ਹੈ, \q \v 9 ਮੋਆਬ ਮੇਰੀ ਚਿਲਮਚੀ ਹੈ, \q ਅਦੋਮ ਉੱਤੇ ਮੈਂ ਆਪਣਾ ਪੌਲਾ ਸੁੱਟਾਂਗਾ, ਫ਼ਲਿਸਤ ਉੱਤੇ ਮੈਂ ਨਾਰਾ ਮਾਰਾਂਗਾ। \q \v 10 ਕੌਣ ਮੈਨੂੰ ਉਸ ਸਫ਼ੀਲਦਾਰ ਸ਼ਹਿਰ ਵਿੱਚ ਲੈ ਜਾਵੇਗਾ? \q ਕੌਣ ਅਦੋਮ ਦੇਸ ਤੱਕ ਮੇਰੀ ਅਗਵਾਈ ਕਰੇਗਾ? \q \v 11 ਹੇ ਪਰਮੇਸ਼ੁਰ, ਕੀ ਤੂੰ ਸਾਨੂੰ ਤਿਆਗ ਨਹੀਂ ਦਿੱਤਾ, \q ਕਿ ਤੂੰ, ਹੇ ਪਰਮੇਸ਼ੁਰ, ਸਾਡੀਆਂ ਸੈਨਾਂ ਦੇ ਸੰਗ ਨਹੀਂ ਚੱਲਦਾ? \q \v 12 ਵਿਰੋਧੀ ਤੋਂ ਸਾਡੀ ਸਹਾਇਤਾ ਕਰ, \q ਕਿਉਂ ਜੋ ਆਦਮੀ ਵੱਲੋਂ ਬਚਾਓ ਵਿਅਰਥ ਹੈ। \q \v 13 ਪਰਮੇਸ਼ੁਰ ਦੀ ਮਦਦ ਦੇ ਨਾਲ ਅਸੀਂ ਸੂਰਮਗਤੀ ਕਰਾਂਗੇ, \q ਉਹੀ ਸਾਡੇ ਵਿਰੋਧੀਆਂ ਨੂੰ ਲਤਾੜ ਸੁੱਟੇਗਾ!। \c 109 \s ਬਦਲੇ ਦੀ ਬੇਨਤੀ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ \q \v 1 ਹੇ ਮੇਰੀ ਉਸਤਤ ਦੇ ਪਰਮੇਸ਼ੁਰ, ਤੂੰ ਚੁੱਪ ਨਾ ਰਹਿ, \q \v 2 ਕਿਉਂ ਜੋ ਭੈੜਾ ਮੂੰਹ ਅਤੇ ਛਲ ਵਾਲਾ ਮੂੰਹ ਉਨ੍ਹਾਂ ਨੇ ਮੇਰੇ ਵਿਰੁੱਧ ਖੋਲਿਆ ਹੈ, \q ਓਹ ਝੂਠੀ ਜੀਭ ਨਾਲ ਮੈਨੂੰ ਬੋਲੇ। \q \v 3 ਉਨ੍ਹਾਂ ਨੇ ਵੈਰ ਦੀਆਂ ਗੱਲਾਂ ਨਾਲ ਮੈਨੂੰ ਘੇਰ ਲਿਆ, \q ਅਤੇ ਧਗਾਣੇ ਮੇਰੇ ਨਾਲ ਝਗੜੇ। \q \v 4 ਮੇਰੇ ਪ੍ਰੇਮ ਦੇ ਬਦਲੇ ਓਹ ਮੇਰਾ ਵਿਰੋਧ ਕਰਦੇ ਹਨ, \q ਪਰ ਮੈਂ ਪ੍ਰਾਰਥਨਾ ਕਰਦਾ ਹਾਂ। \q \v 5 ਭਲਿਆਈ ਦੇ ਬਦਲੇ ਬੁਰਿਆਈ \q ਅਤੇ ਮੇਰੇ ਪ੍ਰੇਮ ਦੇ ਬਦਲੇ ਵੈਰ ਓਹ ਮੇਰੇ ਵਿਰੁੱਧ ਰੱਖਦੇ ਹਨ। \q \v 6 ਦੁਸ਼ਟ ਉਹ ਦੇ ਉੱਤੇ ਲਾ, \q ਅਤੇ ਵਿਰੋਧੀ ਉਹ ਦੇ ਸੱਜੇ ਹੱਥ ਖੜ੍ਹਾ ਰਹੇ! \q \v 7 ਆਪਣੇ ਨਿਆਂ ਵਿੱਚ ਉਹ ਦੋਸ਼ੀ ਨਿੱਕਲੇ, \q ਅਤੇ ਉਹ ਦੀ ਪ੍ਰਾਰਥਨਾ ਪਾਪ ਗਿਣੀ ਜਾਵੇ! \q \v 8 ਉਹ ਦੇ ਜਿਉਣ ਦੇ ਦਿਨ ਥੋੜੇ ਹੋਣ, \q ਉਹ ਦਾ ਅਹੁਦਾ ਕੋਈ ਹੋਰ ਲਵੇ! \q \v 9 ਉਹ ਦੇ ਬੱਚੇ ਯਤੀਮ ਹੋ ਜਾਣ, \q ਅਤੇ ਉਹ ਦੀ ਔਰਤ ਵਿਧਵਾ ਹੋ ਜਾਵੇ! \q \v 10 ਉਹ ਦੇ ਬਾਲ ਰੁਲਦੇ ਫਿਰਨ ਤੇ ਭੀਖ ਮੰਗਣ, \q ਅਤੇ ਆਪਣੇ ਉੱਜੜੇ ਥਾਵਾਂ ਤੋਂ ਦੂਰ ਟੁੱਕਰ ਲੱਭਣ! \q \v 11 ਉਹ ਦਾ ਸ਼ਾਹ ਉਹ ਦਾ ਸਭ ਕੁਝ ਫਾਹ ਲਵੇ, \q ਅਤੇ ਓਪਰੇ ਉਹ ਦੀ ਕਮਾਈ ਨੂੰ ਠੱਗ ਲੈਣ! \q \v 12 ਕੋਈ ਨਾ ਹੋਵੇ ਜਿਹੜਾ ਉਹ ਦੇ ਉੱਤੇ ਦਯਾ ਕਰਦਾ ਰਹੇ, \q ਨਾ ਕੋਈ ਉਹ ਦੇ ਯਤੀਮਾਂ ਉੱਤੇ ਤਰਸ ਕਰੇ! \q \v 13 ਉਹ ਦੀ ਅੰਸ ਮੁਕਾਈ ਜਾਵੇ, \q ਆਉਣ ਵਾਲੀ ਪੀੜ੍ਹੀ ਵਿੱਚ ਉਸ ਦਾ ਨਾਮ\f + \fr 109:13 \fr*\ft ਉਹਨਾਂ ਦਾ ਨਾਮ \ft*\f* ਮਿਟਾਇਆ ਜਾਵੇ! \q \v 14 ਉਹ ਦੇ ਪੁਰਖਿਆਂ ਦੀ ਬਦੀ ਯਹੋਵਾਹ ਨੂੰ ਚੇਤੇ ਰਹੇ, \q ਅਤੇ ਉਹ ਦੀ ਮਾਂ ਦਾ ਪਾਪ ਨਾ ਮਿਟਾਇਆ ਜਾਵੇ! \q \v 15 ਓਹ ਸਦਾ ਯਹੋਵਾਹ ਦੇ ਸਾਹਮਣੇ ਪਏ ਰਹਿਣ, \q ਕਿ ਉਹ ਉਨ੍ਹਾਂ ਦੀ ਯਾਦ ਧਰਤੀਓਂ ਮੁਕਾ ਦੇਵੇ, \q \v 16 ਕਿਉਂ ਜੋ ਉਹ ਨੇ ਦਯਾ ਕਰਨੀ ਚੇਤੇ ਨਾ ਰੱਖੀ, \q ਪਰ ਉਹ ਮਸਕੀਨ, \q ਕੰਗਾਲ ਤੇ ਟੁੱਟੇ ਦਿਲ ਵਾਲੇ ਨੂੰ ਮਾਰ ਸੁੱਟਣ ਲਈ ਪਿੱਛੇ ਪਿਆ, \q \v 17 ਹਾਂ, ਉਹ ਨੇ ਫਿਟਕਾਰ ਨਾਲ ਪ੍ਰੀਤ ਰੱਖੀ, ਸੋ ਉਹ ਉਸ ਤੇ ਆ ਪਈ, \q ਅਤੇ ਬਰਕਤ ਤੋਂ ਉਹ ਖੁਸ਼ ਨਹੀਂ ਸੀ, \q ਸੋ ਉਹ ਉਸ ਤੋਂ ਦੂਰ ਰਹੀ, \q \v 18 ਅਤੇ ਉਹ ਨੇ ਫਿਟਕਾਰ ਨੂੰ ਆਪਣੇ ਬਸਤਰ ਵਾਂਗੂੰ ਪਾਇਆ ਹੋਇਆ ਸੀ, \q ਅਤੇ ਉਹ ਪਾਣੀ ਵਾਂਗੂੰ ਉਹ ਦੇ ਅੰਦਰ, \q ਅਤੇ ਉਹ ਦੀਆਂ ਹੱਡੀਆਂ ਵਿੱਚ ਤੇਲ ਵਾਂਗੂੰ ਸਮਾਈ ਹੋਈ ਸੀ। \q \v 19 ਉਹ ਉਸ ਲਈ ਉਸ ਲੀੜੇ ਵਾਂਗੂੰ ਹੋ ਜਾਵੇ ਜਿਹ ਦੇ ਨਾਲ ਉਹ ਆਪਣੇ ਆਪ ਨੂੰ ਢੱਕੇ, \q ਤੇ ਉਸ ਪੇਟੀ ਵਾਂਗੂੰ ਜਿਹ ਦੇ ਨਾਲ ਉਹ ਆਪਣੀ ਕਮਰ ਕੱਸਦਾ ਰਹੇ! \q \v 20 ਏਹੋ ਈ ਮੇਰੇ ਵਿਰੋਧੀਆਂ ਦਾ ਬਦਲਾ ਯਹੋਵਾਹ ਵੱਲੋਂ ਹੋਵੇ, \q ਅਤੇ ਮੇਰੀ ਜਾਨ ਦੇ ਵਿਰੁੱਧ ਬੁਰਾ ਬੋਲਣ ਵਾਲਿਆਂ ਦਾ ਵੀ! \q \v 21 ਪਰ ਤੂੰ, ਹੇ ਪ੍ਰਭੂ ਯਹੋਵਾਹ, \q ਆਪਣੇ ਨਾਮ ਦੇ ਕਾਰਨ ਮੇਰੇ ਲਈ ਕੁਝ ਕਰ, \q ਤੇਰੀ ਦਯਾ ਤਾਂ ਭਲੀ ਹੈ, ਮੈਨੂੰ ਛੁਡਾ ਲੈ, \q \v 22 ਕਿਉਂ ਜੋ ਮੈਂ ਮਸਕੀਨ ਤੇ ਕੰਗਾਲ ਹਾਂ, \q ਅਤੇ ਮੇਰਾ ਦਿਲ ਮੇਰੇ ਅੰਦਰ ਫੱਟੜ ਹੋਇਆ ਹੈ। \q \v 23 ਮੈਂ ਢਲਦੀ ਛਾਂ ਵਾਂਗੂੰ ਜਾਂਦਾ ਰਿਹਾ, \q ਮੈਂ ਸਲਾ ਵਾਂਗੂੰ ਝਾੜਿਆ ਜਾਂਦਾ, \q \v 24 ਵਰਤਾਂ ਨਾਲ ਮੇਰੇ ਗੋਡੇ ਭਿੜਦੇ ਹਨ, \q ਮੇਰਾ ਮਾਸ ਤੇਲ ਖੁਣੋਂ ਲਿੱਸਾ ਹੋ ਗਿਆ ਹੈ। \q \v 25 ਮੈਂ ਉਨ੍ਹਾਂ ਦੇ ਲਈ ਤਾਨਿਆਂ ਦਾ ਥਾਂ ਹੋ ਗਿਆ, \q ਜਦ ਓਹ ਮੈਨੂੰ ਵੇਖਦੇ, ਓਹ ਆਪਣੇ ਸਿਰ ਹਿਲਾਉਂਦੇ ਹਨ। \q \v 26 ਹੇ ਯਹੋਵਾਹ ਮੇਰੇ ਪਰਮੇਸ਼ੁਰ, \q ਮੇਰੀ ਸਹਾਇਤਾ ਕਰ! ਆਪਣੀ ਦਯਾ ਅਨੁਸਾਰ ਮੈਨੂੰ ਬਚਾ, \q \v 27 ਕਿ ਓਹ ਜਾਣਨ ਕਿ ਇਹ ਤੇਰਾ ਹੀ ਹੱਥ ਹੈ, \q ਅਤੇ ਤੂੰ, ਹੇ ਯਹੋਵਾਹ, ਇਹ ਕੀਤਾ ਹੈ। \q \v 28 ਓਹ ਫਿਟਕਾਰਾਂ ਦੇਣ ਪਰ ਤੂੰ ਬਰਕਤ ਦੇ! \q ਜਦ ਓਹ ਉੱਠਣ ਤਾਂ ਓਹ ਸ਼ਰਮਿੰਦੇ ਹੋਣ, ਪਰ ਤੇਰਾ ਦਾਸ ਅਨੰਦ ਹੋਵੇ! \q \v 29 ਮੇਰੇ ਵਿਰੋਧੀ ਨਿਰਾਦਰੀ ਪਹਿਨਣ, \q ਓਹ ਆਪਣੇ ਆਪ ਨੂੰ ਲਾਜ ਨਾਲ ਚੱਦਰ ਵਾਂਗੂੰ ਕੱਜਣ! \q \v 30 ਮੈਂ ਆਪਣੇ ਮੂੰਹ ਨਾਲ ਯਹੋਵਾਹ ਦਾ ਬਹੁਤ ਧੰਨਵਾਦ ਕਰਾਂਗਾ, \q ਅਤੇ ਬਹੁਤਿਆਂ ਦੇ ਵਿੱਚ ਉਹ ਦੀ ਉਸਤਤ ਕਰਾਂਗਾ। \q \v 31 ਯਹੋਵਾਹ ਤਾਂ ਕੰਗਾਲ ਦੀ ਮਦਦ\f + \fr 109:31 \fr*\ft ਉਸ ਦੇ ਸੱਜੇ ਹੱਥ ਖੜਾ ਰਹੇਗਾ \ft*\f* ਕਰੇਗਾ, \q ਕਿ ਉਹ ਦੀ ਜਾਨ ਦੇ ਘਾਤਕਾਂ ਤੋਂ ਬਚਾਵੇ। \c 110 \s ਪਰਮੇਸ਼ੁਰ ਅਤੇ ਉਸ ਦਾ ਚੁਣਿਆ ਹੋਇਆ ਰਾਜਾ \d ਦਾਊਦ ਦਾ ਭਜਨ \q \v 1 ਯਹੋਵਾਹ ਦਾ ਮੇਰੇ ਪ੍ਰਭੂ ਲਈ ਇਹ ਵਾਕ ਹੈ ਕਿ ਤੂੰ ਮੇਰੇ ਸੱਜੇ ਹੱਥ ਬੈਠ \q ਜਦ ਤੱਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰ ਦਿਆਂ। \q \v 2 ਯਹੋਵਾਹ ਤੇਰੇ ਬਲ ਦੀ ਆਸਾ ਸੀਯੋਨ ਵਿੱਚੋਂ ਘੱਲੇਗਾ, \q ਤੂੰ ਆਪਣੇ ਵੈਰੀਆਂ ਦੇ ਵਿਚਕਾਰ ਰਾਜ ਕਰ। \q \v 3 ਤੇਰੇ ਲੋਕ ਤੇਰੀ ਭਰਤੀ ਦੇ ਵੇਲੇ ਆਪਣੇ ਆਪ ਨੂੰ ਖੁਸ਼ੀ ਨਾਲ ਪੇਸ਼ ਕਰਦੇ ਹਨ, \q ਪਵਿੱਤਰ ਸਜਾਵਟ ਨਾਲ ਤੜਕੇ ਦੀ ਕੁੱਖੋਂ, ਤੇਰੇ ਜੁਆਨ ਤੇਰੇ ਲਈ ਤ੍ਰੇਲ ਵਰਗੇ ਹਨ। \q \v 4 ਯਹੋਵਾਹ ਨੇ ਸਹੁੰ ਖਾਧੀ ਅਤੇ ਉਹ ਨਹੀਂ ਮੁੱਕਰੇਗਾ, \q ਤੂੰ ਮਲਕਿਸਿਦਕ ਦੀ ਪਦਵੀ ਦੇ ਅਨੁਸਾਰ ਸਦਾ ਤੱਕ ਦਾ ਜਾਜਕ ਹੈਂ।\f + \fr 110:4 \fr*\ft ਦੇਖੋ ਇਬਰਾਨੀਆਂ 5:6, 6:20, 7: 17,21\ft*\f* \q \v 5 ਪ੍ਰਭੂ ਤੇਰੇ ਸੱਜੇ ਹੱਥ ਤੇ ਹੈ, \q ਉਹ ਆਪਣੇ ਕ੍ਰੋਧ ਦੇ ਦਿਨ ਰਾਜਿਆਂ ਨੂੰ ਵਿੰਨ੍ਹ ਸੁੱਟੇਗਾ, \q \v 6 ਉਹ ਕੌਮਾਂ ਵਿੱਚ ਨਿਆਂ ਕਰੇਗਾ, ਉਹ ਉਨ੍ਹਾਂ ਨੂੰ ਲੋਥਾਂ ਨਾਲ ਭਰ ਦੇਵੇਗਾ, \q ਉਹ ਖੋਪੜੀਆਂ ਨੂੰ ਬਹੁਤਿਆਂ ਦੇਸਾਂ ਵਿੱਚ ਵਿੰਨ੍ਹ ਸੁੱਟੇਗਾ। \q \v 7 ਉਹ ਰਾਹ ਵਿੱਚ ਝਰਨੇ ਦੇ ਪਾਣੀ ਨੂੰ ਪੀਵੇਗਾ, \q ਤਾਂ ਹੀ ਉਹ ਸਿਰ ਉੱਚਾ ਕਰੇਗਾ। \c 111 \s ਭਲਾਈ ਦੇ ਲਈ ਪਰਮੇਸ਼ੁਰ ਦੀ ਉਸਤਤ \p \q \v 1 ਹਲਲੂਯਾਹ! ਮੈਂ ਆਪਣੇ ਸਾਰੇ ਦਿਲ ਨਾਲ, \q ਸਿੱਧਿਆਂ ਦੀ ਪਰਿਹਾ ਤੇ ਮੰਡਲੀ ਵਿੱਚ ਯਹੋਵਾਹ ਦਾ ਧੰਨਵਾਦ ਕਰਾਂਗਾ। \q \v 2 ਯਹੋਵਾਹ ਦੇ ਕੰਮ ਵੱਡੇ ਹਨ, \q ਓਹ ਸਾਰੇ ਜਿਹੜੇ ਉਨ੍ਹਾਂ ਵਿੱਚ ਪਰਸੰਨ ਰਹਿੰਦੇ ਹਨ ਉਨ੍ਹਾਂ ਨੂੰ ਭਾਲਦੇ ਹਨ। \q \v 3 ਉਹ ਦੀ ਕਰਨੀ ਤੇਜ ਅਤੇ ਉਪਮਾ ਹੈ, \q ਅਤੇ ਉਹ ਦਾ ਧਰਮ ਸਦਾ ਤੱਕ ਬਣਿਆ ਰਹਿੰਦਾ ਹੈ। \q \v 4 ਉਹ ਨੇ ਆਪਣੇ ਅਚਰਜ਼ ਕੰਮਾਂ ਨੂੰ ਇੱਕ ਯਾਦਗਾਰ ਬਣਾਇਆ, \q ਯਹੋਵਾਹ ਦਯਾਲੂ ਤੇ ਕਿਰਪਾਲੂ ਹੈ। \q \v 5 ਉਹ ਨੇ ਆਪਣੇ ਡਰਨ ਵਾਲਿਆਂ ਨੂੰ ਖਾਣਾ ਦਿੱਤਾ, \q ਉਹ ਆਪਣੇ ਨੇਮ ਨੂੰ ਸਦਾ ਲਈ ਚੇਤੇ ਰੱਖੇਗਾ। \q \v 6 ਉਹ ਨੇ ਆਪਣੇ ਕੰਮਾਂ ਦਾ ਬਲ ਆਪਣੀ ਪਰਜਾ ਨੂੰ ਵਿਖਾਇਆ, \q ਜਦੋਂ ਉਹ ਨੇ ਉਨ੍ਹਾਂ ਨੂੰ ਕੌਮਾਂ ਦੀ ਮਿਰਾਸ ਦਿੱਤੀ। \q \v 7 ਉਹ ਦੇ ਹੱਥਾਂ ਦੇ ਕੰਮ ਸਚਿਆਈ ਤੇ ਨਿਆਂ ਦੇ ਹਨ, \q ਉਹ ਦੇ ਫ਼ਰਮਾਨ ਵਫ਼ਾਦਾਰੀ ਦੇ ਹਨ। \q \v 8 ਓਹ ਸਦਾ ਹੀ ਅਟੱਲ ਰਹਿਣਗੇ, \q ਓਹ ਸਚਿਆਈ ਤੇ ਸਿਧਿਆਈ ਨਾਲ ਕੀਤੇ ਗਏ ਹਨ। \q \v 9 ਉਹ ਨੇ ਆਪਣੀ ਪਰਜਾ ਲਈ ਛੁਟਕਾਰਾ ਭੇਜਿਆ, \q ਉਹ ਨੇ ਆਪਣੇ ਨੇਮ ਦਾ ਸਦਾ ਲਈ ਹੁਕਮ ਦਿੱਤਾ ਹੈ, \q ਉਹ ਦਾ ਨਾਮ ਪਵਿੱਤਰ ਤੇ ਭੈਅ ਦਾਇਕ ਹੈ! \q \v 10 ਯਹੋਵਾਹ ਦਾ ਭੈਅ ਬੁੱਧ ਦਾ ਮੁੱਢ ਹੈ, \q ਜਿੰਨੇ ਉਨ੍ਹਾਂ ਨੂੰ ਪੂਰਾ ਕਰਦੇ ਹਨ \q ਉਨ੍ਹਾਂ ਦੀ ਸਮਝ ਚੰਗੀ ਹੈ, \q ਉਹ ਦੀ ਉਸਤਤ ਸਦਾ ਤੱਕ ਬਣੀ ਰਹੇਗੀ। \c 112 \s ਪਰਮੇਸ਼ੁਰ ਦੇ ਭਗਤ ਦਾ ਅਨੰਦ \p \q \v 1 ਹਲਲੂਯਾਹ! \q ਧੰਨ ਹੈ ਉਹ ਮਨੁੱਖ ਜਿਹੜਾ ਯਹੋਵਾਹ ਦਾ ਭੈਅ ਮੰਨਦਾ ਹੈ, \q ਉਹ ਉਸ ਦੇ ਹੁਕਮਾਂ ਵਿੱਚ ਬਹੁਤ ਮਗਨ ਰਹਿੰਦਾ ਹੈ। \q \v 2 ਉਹ ਦੀ ਅੰਸ ਧਰਤੀ ਉੱਤੇ ਬਲਵਾਨ ਹੋਵੇਗੀ, \q ਸਚਿਆਰਾਂ ਦੀ ਪੀੜ੍ਹੀ ਮੁਬਾਰਕ ਹੋਵੇਗੀ। \q \v 3 ਧਨ ਦੌਲਤ ਉਹ ਦੇ ਘਰ ਵਿੱਚ ਹੈ \q ਅਤੇ ਉਹ ਦਾ ਧਰਮ ਸਦਾ ਤੱਕ ਬਣਿਆ ਰਹਿੰਦਾ ਹੈ। \q \v 4 ਸਚਿਆਰਾਂ ਲਈ ਅਨ੍ਹੇਰੇ ਵਿੱਚ ਚਾਨਣ ਚੜ੍ਹ ਆਉਂਦਾ ਹੈ, \q ਉਹਨਾਂ \f + \fr 112:4 \fr*\ft ਯਹੋਵਾਹ \ft*\f* ਲਈ ਜੋ ਦਯਾਲੂ, ਕਿਰਪਾਲੂ ਤੇ ਧਰਮੀ ਹਨ। \q \v 5 ਉਸ ਮਨੁੱਖ ਦਾ ਭਲਾ ਹੁੰਦਾ ਹੈ ਜਿਹੜਾ ਦਯਾਵਾਨ ਤੇ ਉਧਾਰ ਦੇਣ ਵਾਲਾ ਹੈ, \q ਉਹ ਆਪਣੇ ਕੰਮਾਂ ਨੂੰ ਇਨਸਾਫ਼ ਨਾਲ ਚਲਾਏਗਾ। \q \v 6 ਉਹ ਕਦੀ ਵੀ ਨਾ ਡੋਲੇਗਾ, \q ਧਰਮੀ ਸਦਾ ਦੀ ਯਾਦਗੀਰੀ ਲਈ ਹੋਵੇਗਾ। \q \v 7 ਉਹ ਬੁਰੀ ਖ਼ਬਰ ਤੋਂ ਨਹੀਂ ਡਰਦਾ, \q ਉਹ ਦਾ ਦਿਲ ਮਜ਼ਬੂਤ ਹੈ, ਉਹ ਦਾ ਭਰੋਸਾ ਯਹੋਵਾਹ ਉੱਤੇ ਹੈ। \q \v 8 ਉਹ ਦਾ ਮਨ ਤਕੜਾ ਹੈ, ਉਹ ਨਾ ਡੋਲੇਗਾ, \q ਜਦ ਤੱਕ ਉਹ ਆਪਣੇ ਵਿਰੋਧੀਆਂ ਉੱਤੇ (ਆਪਣੀ ਜਿੱਤ) ਨਾ ਵੇਖੇ। \q \v 9 ਉਹ ਨੇ ਵੰਡਿਆ, ਉਹ ਨੇ ਕੰਗਾਲਾਂ ਨੂੰ ਦਿੱਤਾ, \q ਉਹ ਦਾ ਧਰਮ ਸਦਾ ਤੱਕ ਬਣਿਆ ਰਹਿੰਦਾ ਹੈ, \q ਉਹ ਦਾ ਸਿੰਗ\f + \fr 112:9 \fr*\ft ਰੁਤਬਾ \ft*\f* ਪਰਤਾਪ ਨਾਲ ਉੱਚਾ ਕੀਤਾ ਜਾਵੇਗਾ। \q \v 10 ਦੁਸ਼ਟ ਇਹ ਨੂੰ ਵੇਖ ਕੇ ਕੁੜ੍ਹੇਗਾ, \q ਦੰਦ ਪੀਹ ਪੀਹ ਕੇ ਉਹ ਗਲ਼ ਜਾਵੇਗਾ, \q ਦੁਸ਼ਟ ਦੀ ਹਿਰਸ ਨਾਸ ਹੋ ਜਾਵੇਗੀ। \c 113 \s ਉਸਤਤ ਦੇ ਯੋਗ ਨਾਮ \q \v 1 ਹਲਲੂਯਾਹ! \q ਹੇ ਯਹੋਵਾਹ ਦੇ ਸੇਵਕੋ, ਉਸਤਤ ਕਰੋ, \q ਯਹੋਵਾਹ ਦੇ ਨਾਮ ਦੀ ਉਸਤਤ ਕਰੋ! \q \v 2 ਯਹੋਵਾਹ ਦਾ ਨਾਮ ਮੁਬਾਰਕ ਹੋਵੇ, \q ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ! \q \v 3 ਸੂਰਜ ਦੇ ਚੜਨ ਤੋਂ ਉਹ ਦੇ ਲਹਿਣ ਤੱਕ \q ਯਹੋਵਾਹ ਦੇ ਨਾਮ ਦੀ ਉਸਤਤ ਹੋਵੇ! \q \v 4 ਯਹੋਵਾਹ ਸਭ ਕੌਮਾਂ ਉੱਤੇ ਮਹਾਨ ਹੈ, \q ਉਹ ਦੀ ਮਹਿਮਾ ਅਕਾਸ਼ਾਂ ਤੋਂ ਵੀ ਉੱਪਰ ਹੈ। \q \v 5 ਕੌਣ ਸਾਡੇ ਪਰਮੇਸ਼ੁਰ ਯਹੋਵਾਹ ਦੇ ਤੁੱਲ ਹੈ? \q ਜਿਹੜਾ ਉਚਿਆਈ ਤੇ ਵੱਸਦਾ ਹੈ, \q \v 6 ਜਿਹੜਾ ਆਪਣੇ ਆਪ ਨੂੰ ਨੀਵਿਆਂ ਕਰਦਾ ਹੈ, \q ਕਿ ਅਕਾਸ਼ ਅਤੇ ਧਰਤੀ ਉੱਤੇ ਨਿਗਾਹ ਮਾਰੇ, \q \v 7 ਜਿਹੜਾ ਗਰੀਬ ਨੂੰ ਖਾਕ ਵਿੱਚੋਂ ਚੁੱਕਦਾ ਹੈ, \q ਅਤੇ ਕੰਗਾਲ ਨੂੰ ਰੂੜੀ ਤੋਂ ਉਠਾਉਂਦਾ ਹੈ, \q \v 8 ਕਿ ਉਹ ਨੂੰ ਪਤਵੰਤਾਂ ਵਿੱਚ, \q ਸਗੋਂ ਉਹ ਦੇ ਆਪਣੇ ਲੋਕਾਂ ਦੇ ਪਤਵੰਤਾਂ ਵਿੱਚ ਬਿਠਾਵੇ, \q \v 9 ਉਹ ਬੇ-ਔਲਾਦ ਔਰਤ ਦਾ ਘਰ ਵਸਾਉਂਦਾ, \q ਅਤੇ ਬੱਚਿਆਂ ਦੀ ਮਾਂ ਬਣਾ ਕੇ ਉਹ ਨੂੰ ਅਨੰਦ ਕਰਦਾ ਹੈ। \q ਹਲਲੂਯਾਹ!। \c 114 \s ਪਸਾਹ ਦਾ ਗੀਤ \q \v 1 ਜਦ ਇਸਰਾਏਲ ਮਿਸਰ ਵਿੱਚੋਂ ਨਿੱਕਲਿਆ, ਯਾਕੂਬ ਦਾ ਘਰਾਣਾ ਇੱਕ ਓਪਰੀ ਬੋਲੀ ਦੇ ਲੋਕਾਂ ਤੋਂ, \q \v 2 ਤਾਂ ਯਹੂਦਾਹ ਉਹ ਦਾ ਪਵਿੱਤਰ ਸਥਾਨ, \q ਇਸਰਾਏਲ ਉਹ ਦਾ ਰਾਜ ਹੋਇਆ। \q \v 3 ਸਮੁੰਦਰ ਨੇ ਡਿੱਠਾ ਤੇ ਨੱਠਾ, \q ਯਰਦਨ ਉਲਟੀ ਵਗੀ! \q \v 4 ਪਰਬਤ ਛੱਤ੍ਰਿਆਂ ਵਾਂਗੂੰ ਟੱਪਦੇ ਸਨ, \q ਪਹਾੜੀਆਂ ਲੇਲਿਆਂ ਵਾਂਗੂੰ। \q \v 5 ਹੇ ਸਮੁੰਦਰ, ਤੈਨੂੰ ਕੀ ਹੋਇਆ ਕਿ ਤੂੰ ਨੱਠਦਾ ਹੈਂ? \q ਤੂੰ, ਯਰਦਨ, ਕਿਉਂ ਉਲਟੀ ਵਗਦੀ ਹੈਂ? \q \v 6 ਹੇ ਪਹਾੜੋ, ਤੁਸੀਂ ਛੱਤ੍ਰਿਆਂ ਵਾਂਗੂੰ, \q ਹੇ ਪਹਾੜੀਓ, ਤੁਸੀਂ ਲੇਲਿਆਂ ਵਾਂਗੂੰ ਕਿਉਂ ਟੱਪਦੇ ਹੋ? \q \v 7 ਹੇ ਧਰਤੀ, ਪ੍ਰਭੂ ਦੇ ਹਜ਼ੂਰ, \q ਯਾਕੂਬ ਦੇ ਪਰਮੇਸ਼ੁਰ ਦੇ ਸਨਮੁਖ ਕੰਬ, \q \v 8 ਜਿਸ ਨੇ ਚੱਟਾਨ ਨੂੰ ਪਾਣੀ ਦਾ ਛੰਭ, \q ਚਕਮਕ ਦੇ ਪੱਥਰ ਨੂੰ ਪਾਣੀ ਦਾ ਚਸ਼ਮਾ ਬਣਾ ਛੱਡਿਆ ਹੈ। \c 115 \s ਕੇਵਲ ਇੱਕੋ ਸੱਚਾ ਪਰਮੇਸ਼ੁਰ \p \q \v 1 ਸਾਨੂੰ ਨਹੀਂ, ਹੇ ਯਹੋਵਾਹ, ਸਾਨੂੰ ਨਹੀਂ, \q ਸਗੋਂ ਆਪਣੇ ਹੀ ਨਾਮ ਨੂੰ ਆਪਣੀ ਦਯਾ ਤੇ ਸਚਿਆਈ ਦੇ ਕਾਰਨ ਵਡਿਆਈ ਦੇ! \q \v 2 ਕੌਮਾਂ ਇਉਂ ਆਖਣ, \q ਉਨ੍ਹਾਂ ਦਾ ਪਰਮੇਸ਼ੁਰ ਕਿੱਥੇ ਹੈ? \q \v 3 ਸਾਡਾ ਪਰਮੇਸ਼ੁਰ ਸਵਰਗ ਵਿੱਚ ਹੈ, \q ਉਹ ਨੇ ਜੋ ਚਾਹਿਆ ਸੋ ਕੀਤਾ। \q \v 4 ਉਨ੍ਹਾਂ ਦੇ ਬੁੱਤ ਸੋਨਾ ਚਾਂਦੀ ਹੀ ਹਨ, \q ਓਹ ਇਨਸਾਨ ਦੇ ਹੱਥਾਂ ਦੀ ਬਣਾਵਟ ਹਨ। \q \v 5 ਉਨ੍ਹਾਂ ਦੇ ਮੂੰਹ ਤਾਂ ਹਨ ਪਰ ਬੋਲਦੇ ਨਹੀਂ, \q ਉਨ੍ਹਾਂ ਦੀਆਂ ਅੱਖਾਂ ਤਾਂ ਹਨ ਪਰ ਓਹ ਵੇਖਦੇ ਨਹੀਂ, \q \v 6 ਉਨ੍ਹਾਂ ਦੇ ਕੰਨ ਤਾਂ ਹਨ ਪਰ ਓਹ ਸੁਣਦੇ ਨਹੀਂ, \q ਉਨ੍ਹਾਂ ਦੇ ਨੱਕ ਤਾਂ ਹਨ ਪਰ ਓਹ ਸੁੰਘਦੇ ਨਹੀਂ, \q \v 7 ਉਨ੍ਹਾਂ ਦੇ ਹੱਥ ਵੀ ਹਨ ਪਰ ਓਹ ਫੜ੍ਹਦੇ ਨਹੀਂ, \q ਉਨ੍ਹਾਂ ਦੇ ਪੈਰ ਵੀ ਹਨ ਪਰ ਓਹ ਚੱਲਦੇ ਨਹੀਂ, \q ਨਾ ਓਹ ਆਪਣੇ ਸੰਘ ਤੋਂ ਹੁੰਗਾਰਾ ਭਰਦੇ ਹਨ! \q \v 8 ਉਨ੍ਹਾਂ ਦੇ ਬਣਾਉਣ ਵਾਲੇ ਉਨ੍ਹਾਂ ਹੀ ਵਰਗੇ ਹੋਣਗੇ, \q ਨਾਲੇ ਓਹ ਸਾਰੇ ਜਿਹੜੇ ਉਨ੍ਹਾਂ ਉੱਤੇ ਭਰੋਸਾ ਰੱਖਦੇ ਹਨ। \q \v 9 ਹੇ ਇਸਰਾਏਲ, ਯਹੋਵਾਹ ਉੱਤੇ ਭਰੋਸਾ ਰੱਖ! \q ਉਹ ਉਹਨਾਂ ਦਾ ਸਹਾਇਕ ਤੇ ਉਹਨਾਂ ਦੀ ਢਾਲ਼ ਹੈ। \q \v 10 ਹੇ ਹਾਰੂਨ ਦੇ ਘਰਾਣੇ, ਯਹੋਵਾਹ ਉੱਤੇ ਭਰੋਸਾ ਰੱਖ! \q ਉਹ ਉਹਨਾਂ ਦਾ ਸਹਾਇਕ ਤੇ ਉਹਨਾਂ ਦੀ ਢਾਲ਼ ਹੈ। \q \v 11 ਹੇ ਯਹੋਵਾਹ ਤੋਂ ਡਰਨ ਵਾਲਿਓ, ਯਹੋਵਾਹ ਉੱਤੇ ਭਰੋਸਾ ਰੱਖੋ! \q ਉਹ ਉਹਨਾਂ ਦਾ ਸਹਾਇਕ ਤੇ ਉਹਨਾਂ ਦੀ ਢਾਲ਼ ਹੈ। \q \v 12 ਯਹੋਵਾਹ ਨੇ ਸਾਨੂੰ ਚੇਤੇ ਰੱਖਿਆ ਹੈ, ਉਹ ਬਰਕਤ ਦੇਵੇਗਾ, \q ਉਹ ਇਸਰਾਏਲ ਦੇ ਘਰਾਣੇ ਨੂੰ ਬਰਕਤ ਦੇਵੇਗਾ, \q ਉਹ ਹਾਰੂਨ ਦੇ ਘਰਾਣੇ ਨੂੰ ਬਰਕਤ ਦੇਵੇਗਾ! \q \v 13 ਉਹ ਯਹੋਵਾਹ ਤੋਂ ਡਰਨ ਵਾਲਿਆਂ ਨੂੰ ਬਰਕਤ ਦੇਵੇਗਾ, \q ਕੀ ਛੋਟੇ ਕੀ ਵੱਡੇ! \q \v 14 ਯਹੋਵਾਹ ਤੁਹਾਨੂੰ ਵਧਾਈ ਜਾਵੇ, \q ਤੁਹਾਨੂੰ ਤੇ ਤੁਹਾਡੇ ਬਾਲਕਾਂ ਨੂੰ ਵੀ! \q \v 15 ਤੁਸੀਂ ਯਹੋਵਾਹ ਵੱਲੋਂ ਮੁਬਾਰਕ ਹੋ, \q ਜਿਹੜਾ ਅਕਾਸ਼ ਤੇ ਧਰਤੀ ਦਾ ਸਿਰਜਣਹਾਰ ਹੈ। \q \v 16 ਅਕਾਸ਼ ਯਹੋਵਾਹ ਦੇ ਅਕਾਸ਼ ਹਨ, \q ਪਰ ਧਰਤੀ ਉਹ ਨੇ ਮਨੁੱਖ ਮਾਤਰ ਦੇ ਵੰਸ਼ ਨੂੰ ਦਿੱਤੀ ਹੈ। \q \v 17 ਮੁਰਦੇ ਯਹੋਵਾਹ ਦੀ ਉਸਤਤ ਨਹੀਂ ਕਰਦੇ, \q ਨਾ ਓਹ ਸਾਰੇ ਜਿਹੜੇ ਖਮੋਸ਼ੀ ਵਿੱਚ ਉਤਰ ਗਏ ਹਨ। \q \v 18 ਪਰ ਅਸੀਂ ਯਹੋਵਾਹ ਨੂੰ ਮੁਬਾਰਕ ਆਖਾਂਗਾ, \q ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ। \q ਹਲਲੂਯਾਹ!। \c 116 \s ਮੌਤ ਤੋਂ ਬਚਣ ਤੇ ਪਰਮੇਸ਼ੁਰ ਦਾ ਧੰਨਵਾਦ \q \v 1 ਮੈਂ ਯਹੋਵਾਹ ਨਾਲ ਪ੍ਰੇਮ ਰੱਖਦਾ ਹਾਂ ਇਸ ਲਈ ਕਿ ਉਹ ਮੇਰੀ ਅਵਾਜ਼ ਤੇ ਮੇਰੀਆਂ ਅਰਜੋਈਆਂ ਨੂੰ ਸੁਣਦਾ ਹੈ। \q \v 2 ਉਹ ਨੇ ਜੋ ਮੇਰੀ ਵੱਲ ਕੰਨ ਲਾਇਆ ਹੈ, \q ਮੈਂ ਜੀਵਨ ਭਰ ਉਹ ਨੂੰ ਪੁਕਾਰਾਂਗਾ। \q \v 3 ਮੌਤ ਦੀਆਂ ਡੋਰੀਆਂ ਨੇ ਮੈਨੂੰ ਵਲ ਲਿਆ, \q ਪਤਾਲ ਦੇ ਦੁੱਖਾਂ ਨੇ ਮੈਨੂੰ ਆਣ ਲੱਭਿਆ, \q ਮੈਨੂੰ ਦੁੱਖ ਤੇ ਸੋਗ ਮਿਲਿਆ। \q \v 4 ਤਾਂ ਮੈਂ ਯਹੋਵਾਹ ਦੇ ਨਾਮ ਨੂੰ ਪੁਕਾਰਿਆ, \q ਹੇ ਯਹੋਵਾਹ, ਕਿਰਪਾ ਕਰ ਕੇ ਮੇਰੀ ਜਾਨ ਨੂੰ ਛੁਡਾ ਲਈ! \q \v 5 ਯਹੋਵਾਹ ਦਯਾਵਾਨ ਤੇ ਧਰਮੀ ਹੈ, \q ਸਾਡਾ ਪਰਮੇਸ਼ੁਰ ਕਿਰਪਾਲੂ ਹੈ। \q \v 6 ਯਹੋਵਾਹ ਭੋਲਿਆਂ ਦੀ ਰੱਖਿਆ ਕਰਦਾ ਹੈ, \q ਮੈਂ ਹੀਣਾ ਪੈ ਗਿਆ ਪਰ ਉਹ ਨੇ ਮੈਨੂੰ ਬਚਾਇਆ। \q \v 7 ਹੇ ਮੇਰੀ ਜਾਨ, ਆਪਣੇ ਟਿਕਾਣੇ ਨੂੰ ਮੁੜ ਚੱਲ, \q ਯਹੋਵਾਹ ਨੇ ਤੇਰੇ ਉੱਤੇ ਪਰਉਪਕਾਰ ਜੋ ਕੀਤਾ ਹੈ, \q \v 8 ਕਿਉਂ ਜੋ ਤੂੰ ਮੇਰੀ ਜਾਨ ਨੂੰ ਮੌਤ ਤੋਂ, \q ਮੇਰੀਆਂ ਅੱਖਾਂ ਨੂੰ ਅੰਝੂਆਂ ਤੋਂ, \q ਮੇਰੇ ਪੈਰਾਂ ਨੂੰ ਤਿਲਕਣ ਤੋਂ ਛੁਡਾਇਆ ਹੈ। \q \v 9 ਮੈਂ ਯਹੋਵਾਹ ਦੇ ਅੱਗੇ-ਅੱਗੇ \q ਜਿਉਂਦਿਆਂ ਦੇ ਦੇਸ ਵਿੱਚ ਤੁਰਾਂਗਾ। \q \v 10 ਜਦ ਮੈਂ ਆਖਿਆ ਕਿ ਮੈਂ ਬਹੁਤ ਜਿਆਦਾ ਦੁੱਖੀ ਹੋਇਆ \q ਫਿਰ ਵੀ ਮੈਂ ਨਿਰੰਤਰ ਯਹੋਵਾਹ ਉੱਤੇ ਵਿਸ਼ਵਾਸ ਕੀਤਾ l\f + \fr 116:10 \fr*\ft ਮੈਂ ਯਹੋਵਾਹ ਤੇ ਨਿਹਚਾ ਕੀਤੀ ਜਦ ਮੈਂ ਆਖਿਆ ਮੈਂ ਬਹੁਤ ਦੁੱਖੀ ਹੋਇਆ \ft*\f* \q \v 11 ਮੈਂ ਆਪਣੀ ਘਬਰਾਹਟ ਵਿੱਚ ਆਖ ਬੈਠਾ, \q ਕਿ ਹਰੇਕ ਆਦਮੀ ਝੂਠਾ ਹੈ। \q \v 12 ਯਹੋਵਾਹ ਦੇ ਮੇਰੇ ਉੱਤੇ ਸਾਰੇ ਉਪਕਾਰਾਂ ਲਈ, \q ਮੈਂ ਉਹ ਨੂੰ ਕੀ ਮੋੜ ਕੇ ਦਿਆਂ? \q \v 13 ਮੈਂ ਮੁਕਤੀ ਦਾ ਪਿਆਲਾ\f + \fr 116:13 \fr*\ft ਪੀਣ ਦੀਆਂ ਭੇਟਾਂ \ft*\f* ਚੁੱਕਾਂਗਾ, \q ਅਤੇ ਯਹੋਵਾਹ ਦੇ ਨਾਮ ਨੂੰ ਪੁਕਾਰਾਂਗਾ। \q \v 14 ਮੈਂ ਯਹੋਵਾਹ ਲਈ ਆਪਣੀਆਂ ਸੁੱਖਣਾਂ ਲਾਹਵਾਂਗਾ, ਹਾਂ, ਉਹ ਦੀ ਸਾਰੀ ਪਰਜਾ ਦੇ ਸਾਹਮਣੇ। \q \v 15 ਯਹੋਵਾਹ ਦੀ ਨਿਗਾਹ ਵਿੱਚ \q ਉਹ ਦੇ ਸੰਤਾਂ ਦੀ ਮੌਤ ਬਹੁਮੁੱਲੀ ਹੈ! \q \v 16 ਹੇ ਯਹੋਵਾਹ, ਮੈਂ ਸੱਚ-ਮੁੱਚ ਤੇਰਾ ਦਾਸ ਹਾਂ, \q ਮੈਂ ਤੇਰਾ ਹੀ ਦਾਸ ਹਾਂ, ਤੇਰੀ ਦਾਸੀ ਦਾ ਪੁੱਤਰ, \q ਤੂੰ ਤਾਂ ਮੇਰੇ ਬੰਧਨ ਖੋਲ੍ਹੇ ਹਨ। \q \v 17 ਮੈਂ ਤੇਰੇ ਲਈ ਧੰਨਵਾਦ ਦਾ ਬਲੀਦਾਨ ਚੜ੍ਹਾਵਾਂਗਾ, \q ਮੈਂ ਯਹੋਵਾਹ ਦੇ ਨਾਮ ਨੂੰ ਪੁਕਾਰਾਂਗਾ। \q \v 18 ਮੈਂ ਯਹੋਵਾਹ ਲਈ ਆਪਣੀਆਂ ਸੁੱਖਣਾਂ ਲਾਹਵਾਂਗਾ, \q ਹਾਂ, ਇਹ ਦੀ ਸਾਰੀ ਪਰਜਾ ਦੇ ਸਾਹਮਣੇ, \q \v 19 ਯਹੋਵਾਹ ਦੇ ਭਵਨ ਦੀਆਂ ਦਰਗਾਹਾਂ ਵਿੱਚ, \q ਹੇ ਯਰੂਸ਼ਲਮ, ਤੇਰੇ ਐਨ ਵਿਚਕਾਰ। \q ਹਲਲੂਯਾਹ!। \c 117 \s ਪਰਮੇਸ਼ੁਰ ਦੀ ਉਸਤਤ ਦਾ ਭਜਨ \q \v 1 ਹੇ ਸਾਰੀਓ ਕੌਮੋ, ਯਹੋਵਾਹ ਦੀ ਉਸਤਤ ਕਰੋ, \q ਹੇ ਸਾਰੀਓ ਉੱਮਤੋ, ਉਹ ਦੇ ਗੁਣ ਗਾਓ! \q \v 2 ਉਹ ਦੀ ਦਯਾ ਸਾਡੇ ਉੱਤੇ ਡਾਢੀ ਜੋ ਹੈ, \q ਅਤੇ ਯਹੋਵਾਹ ਦੀ ਵਫ਼ਾਦਾਰੀ ਸਦੀਪਕ ਹੈ। \q ਹਲਲੂਯਾਹ!। \c 118 \s ਜਿੱਤ ਦੇ ਲਈ ਧੰਨਵਾਦ \q \v 1 ਯਹੋਵਾਹ ਦਾ ਧੰਨਵਾਦ ਕਰੋ ਕਿ ਉਹ ਭਲਾ ਹੈ, \q ਉਹ ਦੀ ਦਯਾ ਤਾਂ ਸਦੀਪਕ ਹੈ! \q \v 2 ਇਸਰਾਏਲ ਵੀ ਆਖੇ, \q ਕਿ ਉਹ ਦੀ ਦਯਾ ਸਦੀਪਕ ਹੈ। \q \v 3 ਹਾਰੂਨ ਦਾ ਘਰਾਣਾ ਵੀ ਆਖੇ, \q ਕਿ ਉਹ ਦੀ ਦਯਾ ਸਦੀਪਕ ਹੈ। \q \v 4 ਯਹੋਵਾਹ ਤੋਂ ਡਰਨ ਵਾਲੇ ਵੀ ਆਖਣ, \q ਕਿ ਉਹ ਦੀ ਦਯਾ ਸਦੀਪਕ ਹੈ! \q \v 5 ਮੈਂ ਦੁੱਖ ਵਿੱਚ ਯਹੋਵਾਹ ਨੂੰ ਪੁਕਾਰਿਆ, \q ਯਹੋਵਾਹ ਨੇ ਉੱਤਰ ਦੇ ਕੇ ਮੈਨੂੰ ਖੁੱਲ੍ਹੇ ਥਾਂ ਵਿੱਚ ਰੱਖਿਆ। \q \v 6 ਯਹੋਵਾਹ ਮੇਰੀ ਵੱਲ ਹੈ, ਮੈਂ ਨਾ ਡਰਾਂਗਾ, \q ਮਨੁੱਖ ਮੇਰਾ ਕੀ ਕਰ ਸਕਦਾ ਹੈ? \q \v 7 ਯਹੋਵਾਹ ਮੇਰੀ ਵੱਲ ਮੇਰੇ ਸਹਾਇਕਾਂ ਵਿੱਚ ਹੈ, \q ਅਤੇ ਮੈਂ ਆਪਣੇ ਦੁਸ਼ਮਣਾਂ ਨੂੰ ਵੇਖ ਲਵਾਂਗਾ। \q \v 8 ਆਦਮੀ ਉੱਤੇ ਭਰੋਸਾ ਰੱਖਣ ਨਾਲੋਂ, \q ਯਹੋਵਾਹ ਦੀ ਸ਼ਰਨ ਲੈਣਾ ਭਲਾ ਹੈ। \q \v 9 ਪਤਵੰਤਾਂ ਉੱਤੇ ਭਰੋਸਾ ਰੱਖਣ ਨਾਲੋਂ ਯਹੋਵਾਹ ਦੀ ਸ਼ਰਨ ਲੈਣਾ ਭਲਾ ਹੈ। \q \v 10 ਸਾਰੀਆਂ ਕੌਮਾਂ ਨੇ ਮੈਨੂੰ ਘੇਰਾ ਪਾ ਲਿਆ, \q ਮੈਂ ਯਹੋਵਾਹ ਦੇ ਨਾਮ\f + \fr 118:10 \fr*\ft ਬਲ\ft*\f* ਤੇ ਉਨ੍ਹਾਂ ਨੂੰ ਵੱਢ ਹੀ ਸੁੱਟਿਆ। \q \v 11 ਉਨ੍ਹਾਂ ਨੇ ਮੈਨੂੰ ਘੇਰ ਲਿਆ, ਆਹੋ, ਉਨ੍ਹਾਂ ਨੇ ਮੈਨੂੰ ਘੇਰਾ ਪਾ ਲਿਆ, \q ਮੈਂ ਯਹੋਵਾਹ ਦੇ ਨਾਮ ਤੇ ਉਨ੍ਹਾਂ ਨੂੰ ਵੱਢ ਹੀ ਸੁੱਟਿਆ। \q \v 12 ਉਨ੍ਹਾਂ ਨੇ ਸ਼ਹਿਦ ਦੀਆਂ ਮੱਖੀਆਂ ਵਾਂਗੂੰ ਮੈਨੂੰ ਘੇਰ ਲਿਆ, \q ਓਹ ਕੰਡਿਆਂ ਦੀ ਅੱਗ ਵਾਂਗੂੰ ਬੁੱਝ ਗਏ, \q ਮੈਂ ਯਹੋਵਾਹ ਦੇ ਨਾਮ ਤੇ ਉਨ੍ਹਾਂ ਨੂੰ ਵੱਢ ਹੀ ਸੁੱਟਿਆ। \q \v 13 ਤੂੰ ਮੈਨੂੰ ਡੇਗਣ ਲਈ ਵੱਡਾ ਧੱਕਾ ਦਿੱਤਾ, \q ਪਰ ਯਹੋਵਾਹ ਨੇ ਮੇਰੀ ਸਹਾਇਤਾ ਕੀਤੀ। \q \v 14 ਯਹੋਵਾਹ ਮੇਰਾ ਬਲ ਤੇ ਗੀਤ ਹੈ, \q ਉਹ ਮੇਰਾ ਬਚਾਓ ਹੈ। \q \v 15 ਧਰਮੀਆਂ ਦੇ ਡੇਰਿਆਂ ਵਿੱਚ ਬਚਾਓ ਤੇ ਜੈਕਾਰੇ ਦੀ ਅਵਾਜ਼ ਹੈ, \q ਯਹੋਵਾਹ ਦਾ ਸੱਜਾ ਹੱਥ ਸੂਰਮਗਤੀ ਕਰਦਾ ਹੈ। \q \v 16 ਯਹੋਵਾਹ ਦਾ ਸੱਜਾ ਹੱਥ ਉੱਚਾ ਹੋਇਆ ਹੈ, \q ਯਹੋਵਾਹ ਦਾ ਸੱਜਾ ਹੱਥ ਸੂਰਮਗਤੀ ਕਰਦਾ ਹੈ। \q \v 17 ਮੈਂ ਮਰਾਂਗਾ ਨਹੀਂ ਸਗੋਂ ਮੈਂ ਜੀਆਂਗਾ, \q ਅਤੇ ਯਹੋਵਾਹ ਦੇ ਕੰਮਾਂ ਦਾ ਵਰਣਨ ਕਰਾਂਗਾ। \q \v 18 ਯਹੋਵਾਹ ਨੇ ਮੈਨੂੰ ਬਹੁਤ ਤਾੜਿਆ, \q ਪਰ ਮੈਨੂੰ ਮੌਤ ਦੇ ਹਵਾਲੇ ਨਾ ਕੀਤਾ। \q \v 19 ਧਰਮ ਦੇ ਫਾਟਕ\f + \fr 118:19 \fr*\ft ਹੈਕਲ ਦੇ ਫਾਟਕ \ft*\f* ਮੇਰੇ ਲਈ ਖੋਲ੍ਹ ਦਿਓ, \q ਤਾਂ ਮੈਂ ਉਨ੍ਹਾਂ ਵਿੱਚ ਜਾ ਕੇ ਯਹੋਵਾਹ ਦਾ ਧੰਨਵਾਦ ਕਰਾਂਗਾ। \q \v 20 ਯਹੋਵਾਹ ਦਾ ਫਾਟਕ ਇਹ ਹੈ, \q ਧਰਮੀ ਇਹ ਦੇ ਵਿੱਚੋਂ ਦੀ ਜਾਣਗੇ। \q \v 21 ਮੈਂ ਤੇਰਾ ਧੰਨਵਾਦ ਕਰਾਂਗਾ ਕਿਉਂ ਜੋ ਤੂੰ ਮੈਨੂੰ ਉੱਤਰ ਦਿੱਤਾ ਹੈ, \q ਤੂੰ ਮੇਰਾ ਬਚਾਓ ਹੋਇਆ ਹੈਂ। \q \v 22 ਜਿਸ ਪੱਥਰ ਨੂੰ ਰਾਜਾਂ ਨੇ ਰੱਦਿਆ, \q ਸੋਈ ਖੂੰਜੇ ਦਾ ਸਿਰਾ ਹੋ ਗਿਆ। \q \v 23 ਇਹ ਯਹੋਵਾਹ ਦੀ ਵੱਲੋਂ ਹੈ, \q ਅਤੇ ਸਾਡੀ ਨਜ਼ਰ ਵਿੱਚ ਅਚਰਜ਼ ਹੈ। \q \v 24 ਇਹ ਦਿਨ ਯਹੋਵਾਹ ਨੇ ਬਣਾਇਆ, \q ਉਸ ਵਿੱਚ ਅਸੀਂ ਬਾਗ-ਬਾਗ ਤੇ ਅਨੰਦ ਹੋਈਏ! \q \v 25 ਹੇ ਯਹੋਵਾਹ, ਬੇਨਤੀ ਹੈ, ਬਚਾ ਲੈ, \q ਹੇ ਯਹੋਵਾਹ, ਬੇਨਤੀ ਹੈ, ਨਿਹਾਲ ਕਰ! \q \v 26 ਮੁਬਾਰਕ ਉਹ ਹੈ ਜਿਹੜਾ ਯਹੋਵਾਹ ਦੇ ਨਾਮ ਤੇ ਆਉਂਦਾ ਹੈ, \q ਅਸੀਂ ਤੁਹਾਨੂੰ ਯਹੋਵਾਹ ਦੇ ਭਵਨ ਤੋਂ ਬਰਕਤ ਦਿੱਤੀ। \q \v 27 ਯਹੋਵਾਹ ਪਰਮੇਸ਼ੁਰ ਹੈ ਅਤੇ ਉਹ ਨੇ ਸਾਡੇ ਲਈ ਚਾਨਣ ਕੀਤਾ, \q ਜਗ ਪਸ਼ੂ ਨੂੰ ਰੱਸਿਆਂ ਨਾਲ ਬੰਨ੍ਹ ਦਿਓ, ਜਗਵੇਦੀ ਦੇ ਸਿੰਗਾਂ ਤੱਕ। \q \v 28 ਮੇਰਾ ਪਰਮੇਸ਼ੁਰ ਤੂੰ ਹੈਂ, ਮੈਂ ਤੇਰਾ ਧੰਨਵਾਦ ਕਰਾਂਗਾ। \q ਹੇ ਮੇਰੇ ਪਰਮੇਸ਼ੁਰ, ਮੈਂ ਤੇਰੀ ਬਜ਼ੁਰਗੀ ਕਰਾਂਗਾ। \q \v 29 ਯਹੋਵਾਹ ਦਾ ਧੰਨਵਾਦ ਕਰੋ ਜੋ ਉਹ ਭਲਾ ਹੈ, \q ਉਹ ਦੀ ਦਯਾ ਜੋ ਸਦੀਪਕ ਹੈ। \c 119 \s ਪਰਮੇਸ਼ੁਰ ਦੀ ਬਿਵਸਥਾ \qa ਅਲਫ਼ \q \v 1 ਧੰਨ ਓਹ ਹਨ ਜਿਹੜੇ ਨਿਰਦੋਸ਼ ਮਾਰਗ ਤੇ ਚਲਦੇ ਹਨ, \q ਜਿਹੜੇ ਯਹੋਵਾਹ ਦੀ ਬਿਵਸਥਾ ਅਨੁਸਾਰ ਚੱਲਦੇ ਹਨ! \q \v 2 ਧੰਨ ਓਹ ਹਨ ਜਿਹੜੇ ਇਹ ਦੀਆਂ ਸਾਖੀਆਂ ਨੂੰ ਮੰਨਦੇ, \q ਅਤੇ ਤਨੋ ਮਨੋ ਉਹ ਨੂੰ ਭਾਲਦੇ ਹਨ! \q \v 3 ਓਹ ਤਾਂ ਬਦੀ ਨਹੀਂ ਕਰਦੇ, \q ਓਹ ਉਸ ਦੇ ਰਾਹਾਂ ਵਿੱਚ ਚੱਲਦੇ ਹਨ। \q \v 4 ਤੂੰ ਸਾਨੂੰ ਆਪਣੇ ਫ਼ਰਮਾਨਾਂ ਦਾ ਹੁਕਮ ਦਿੱਤਾ, \q ਕਿ ਅਸੀਂ ਮਨ ਲਾ ਕੇ ਉਨ੍ਹਾਂ ਦੀ ਪਾਲਣਾ ਕਰੀਏ। \q \v 5 ਕਾਸ਼ ਕਿ \q ਮੇਰੀ ਚਾਲ ਤੇਰੀਆਂ ਬਿਧੀਆਂ ਦੀ ਪਾਲਣਾ ਕਰਨ ਲਈ ਪੱਕੀ ਹੋਵੇ! \q \v 6 ਜਦ ਮੈਂ ਤੇਰੇ ਹੁਕਮਾਂ ਉੱਤੇ ਗੌਰ ਕਰਾਂਗਾ, \q ਤਦ ਮੈਂ ਲੱਜਿਆਵਾਨ ਨਾ ਹੋਵਾਂਗਾ। \q \v 7 ਜਦ ਮੈਂ ਤੇਰਿਆਂ ਸੱਚਿਆਂ ਨਿਆਂਵਾਂ ਨੂੰ ਸਿੱਖ ਲਵਾਂਗਾ, \q ਮੈਂ ਸਿੱਧੇ ਮਨ ਨਾਲ ਤੇਰਾ ਧੰਨਵਾਦ ਕਰਾਂਗਾ। \q \v 8 ਮੈਂ ਤੇਰੀਆਂ ਬਿਧੀਆਂ ਦੀ ਪਾਲਣਾ ਕਰਾਂਗਾ, \q ਤੂੰ ਮੈਨੂੰ ਮੂਲੋਂ ਹੀ ਤਿਆਗ ਨਾ ਦੇ! \s ਪਰਮੇਸ਼ੁਰ ਦੀ ਬਿਵਸਥਾ ਨੂੰ ਮੰਨਣਾ \qa ਬੇਥ \q \v 9 ਜੁਆਨ ਕਿੱਦਾਂ ਆਪਣੀ ਚਾਲ ਨੂੰ ਸੁੱਧ ਰੱਖੇ? \q ਉਹ ਤੇਰੇ ਬਚਨ ਦੇ ਅਨੁਸਾਰ ਉਹ ਦੀ ਚੌਕਸੀ ਕਰੇ। \q \v 10 ਮੈਂ ਆਪਣੇ ਸਾਰੇ ਮਨ ਨਾਲ ਤੈਨੂੰ ਭਾਲਿਆ ਹੈ, \q ਆਪਣੇ ਹੁਕਮਾਂ ਤੋਂ ਮੈਨੂੰ ਭਟਕਣ ਨਾ ਦੇ! \q \v 11 ਮੈਂ ਤੇਰੇ ਬਚਨ ਨੂੰ ਆਪਣੇ ਮਨ ਵਿੱਚ ਜਮਾਂ ਕਰ ਲਿਆ, \q ਤਾਂ ਜੋ ਤੇਰਾ ਪਾਪ ਨਾ ਕਰਾਂ। \q \v 12 ਹੇ ਯਹੋਵਾਹ, \q ਤੂੰ ਮੁਬਾਰਕ ਹੈਂ, \q ਆਪਣੀਆਂ ਬਿਧੀਆਂ ਮੈਨੂੰ ਸਿਖਲਾ! \q \v 13 ਮੈਂ ਆਪਣੇ ਬੁੱਲ੍ਹਾਂ ਨਾਲ \q ਤੇਰੇ ਮੂੰਹ ਦੇ ਸਾਰੇ ਨਿਆਂਵਾਂ ਦਾ ਨਿਰਣਾ ਕੀਤਾ। \q \v 14 ਮੈਂ ਤੇਰੀਆਂ ਸਾਖੀਆਂ ਦੇ ਰਾਹ ਵਿੱਚ ਖੁਸ਼ ਰਿਹਾ, \q ਜਿਵੇਂ ਸਾਰੀ ਦੌਲਤ ਉੱਤੇ। \q \v 15 ਮੈਂ ਤੇਰੇ ਫ਼ਰਮਾਨਾਂ ਵਿੱਚ ਲੀਨ ਹੋਵਾਂਗਾ, \q ਅਤੇ ਤੇਰੇ ਮਾਰਗਾਂ ਉੱਤੇ ਗੌਰ ਕਰਾਂਗਾ। \q \v 16 ਮੈਂ ਤੇਰੀਆਂ ਬਿਧੀਆਂ ਵਿੱਚ ਮਗਨ ਰਹਾਂਗਾ, \q ਮੈਂ ਤੇਰੇ ਬਚਨ ਨੂੰ ਨਹੀਂ ਵਿਸਰਾਂਗਾ। \s ਪਰਮੇਸ਼ੁਰ ਦੀ ਬਿਵਸਥਾ ਦੇ ਵਿੱਚ ਅਨੰਦ \qa ਗਿਮਲ \q \v 17 ਆਪਣੇ ਸੇਵਕ ਉੱਤੇ ਉਪਕਾਰ ਕਰ ਕਿ ਮੈਂ ਜਿਉਂਦਾ ਰਹਾਂ, \q ਤੇ ਤੇਰੇ ਬਚਨ ਦੀ ਪਾਲਣਾ ਕਰਾਂ। \q \v 18 ਮੇਰੀਆਂ ਅੱਖਾਂ ਖੋਲ੍ਹ, \q ਕਿ ਮੈਂ ਤੇਰੀ ਬਿਵਸਥਾ ਦੀਆਂ ਅਚਰਜ਼ ਗੱਲਾਂ ਨੂੰ ਵੇਖਾਂ! \q \v 19 ਮੈਂ ਧਰਤੀ ਉੱਤੇ ਪਰਦੇਸੀ ਹਾਂ, \q ਆਪਣੇ ਹੁਕਮ ਮੈਥੋਂ ਗੁਪਤ ਨਾ ਰੱਖ। \q \v 20 ਮੇਰੀ ਜਾਨ ਹਰ ਵੇਲੇ ਤੇਰਿਆਂ ਨਿਆਂਵਾਂ ਦੀ ਤਾਂਘ ਵਿੱਚ ਟੁੱਟਦੀ ਹੈ। \q \v 21 ਮੈਂ ਸਰਾਪੀ ਹੰਕਾਰੀਆਂ ਨੂੰ ਵਰਜਿਆ ਹੈ, \q ਜਿਹੜੇ ਤੇਰੇ ਹੁਕਮਾਂ ਤੋਂ ਭੁੱਲੇ ਫਿਰਦੇ ਹਨ। \q \v 22 ਮੇਰੇ ਉੱਤੋਂ ਨਿੰਦਿਆ ਤੇ ਨਫ਼ਰਤ ਦੂਰ ਕਰ, \q ਕਿਉਂ ਜੋ ਮੈਂ ਤੇਰੀਆਂ ਸਾਖੀਆਂ ਨੂੰ ਸੰਭਾਲਿਆ ਹੈ! \q \v 23 ਸਰਦਾਰਾਂ ਨੇ ਵੀ ਬਹਿ ਕੇ ਮੇਰੇ ਵਿਰੁੱਧ ਗੱਲਾਂ ਕੀਤੀਆਂ ਹਨ, \q ਪਰ ਤੇਰਾ ਸੇਵਕ ਤੇਰੀਆਂ ਬਿਧੀਆਂ ਵਿੱਚ ਲੀਨ ਰਹੇਗਾ। \q \v 24 ਤੇਰੀਆਂ ਸਾਖੀਆਂ ਵੀ ਮੇਰੀ ਖੁਸ਼ੀ, \q ਅਤੇ ਮੇਰੇ ਲਈ ਸਲਾਹਕਾਰ ਹਨ। \s ਪਰਮੇਸ਼ੁਰ ਦੀ ਬਿਵਸਥਾ ਨੂੰ ਮੰਨਣ ਦਾ ਸੰਕਲਪ \qa ਦਾਲਥ \q \v 25 ਮੇਰੀ ਜਾਨ ਖਾਕ ਵਿੱਚ ਰਲ ਗਈ ਹੈ, \q ਆਪਣੇ ਬਚਨ ਦੇ ਅਨੁਸਾਰ ਮੈਨੂੰ ਜਿਵਾਲ! \q \v 26 ਮੈਂ ਆਪਣੀ ਚਾਲ ਨੂੰ ਪਰਗਟ ਕੀਤਾ ਅਤੇ ਤੂੰ ਮੈਨੂੰ ਉੱਤਰ ਦਿੱਤਾ, \q ਆਪਣੀਆਂ ਬਿਧੀਆਂ ਮੈਨੂੰ ਸਿਖਲਾ! \q \v 27 ਆਪਣੇ ਫ਼ਰਮਾਨਾਂ ਦਾ ਰਾਹ ਮੈਨੂੰ ਸਮਝਾ, \q ਤਾਂ ਮੈਂ ਤੇਰੇ ਅਚਰਜ਼ ਸਿਖਿਆਵਾਂ\f + \fr 119:27 \fr*\ft ਕੰਮਾਂ \ft*\f* ਉੱਤੇ ਧਿਆਨ ਲਾਵਾਂਗਾ। \q \v 28 ਮੇਰੀ ਜਾਨ ਉਦਾਸੀ ਦੇ ਕਾਰਨ ਢੱਲ਼ ਗਈ ਹੈ, \q ਆਪਣੇ ਬਚਨ ਦੇ ਅਨੁਸਾਰ ਮੈਨੂੰ ਦ੍ਰਿੜ੍ਹ ਕਰ! \q \v 29 ਝੂਠ ਦਾ ਰਾਹ ਮੈਥੋਂ ਦੂਰ ਕਰ, \q ਅਤੇ ਆਪਣੀ ਬਿਵਸਥਾ ਦਯਾ ਨਾਲ ਮੈਨੂੰ ਬਖਸ਼ ਦੇ! \q \v 30 ਮੈਂ ਵਫ਼ਾਦਾਰੀ ਦਾ ਰਾਹ ਚੁਣ ਲਿਆ ਹੈ, \q ਮੈਂ ਤੇਰਿਆਂ ਨਿਆਂਵਾਂ ਨੂੰ ਆਪਣੇ ਸਨਮੁਖ ਰੱਖਿਆ। \q \v 31 ਮੈਂ ਤੇਰੀਆਂ ਸਾਖੀਆਂ ਨੂੰ ਫੜ ਛੱਡਿਆ ਹੈ, \q ਹੇ ਯਹੋਵਾਹ, \q ਮੈਨੂੰ ਲੱਜਿਆਵਾਨ ਨਾ ਕਰ! \q \v 32 ਜਦ ਤੂੰ ਮੇਰੇ ਮਨ ਨੂੰ ਵਧਾਵੇਂਗਾ, \q ਤਦ ਮੈ ਤੇਰੇ ਹੁਕਮਾਂ ਦੇ ਮਾਰਗ ਉੱਤੇ ਦੌੜਿਆ ਜਾਂਵਾਂਗਾ! \s ਸਮਝ ਦੇ ਲਈ ਪ੍ਰਾਰਥਨਾ \qa ਹੇ \p \q \v 33 ਹੇ ਯਹੋਵਾਹ, \q ਤੂੰ ਆਪਣੀਆਂ ਬਿਧੀਆਂ ਦਾ ਰਾਹ ਮੈਨੂੰ ਸਿਖਲਾ, \q ਤਾਂ ਮੈਂ ਅੰਤ ਤੱਕ ਉਹ ਨੂੰ ਸੰਭਾਲੀ ਰੱਖਾਂਗਾ। \q \v 34 ਮੈਨੂੰ ਸਮਝ ਦੇ ਅਤੇ ਮੈਂ ਤੇਰੀ ਬਿਵਸਥਾ ਨੂੰ ਸਾਂਭਾਂਗਾ, \q ਸਗੋਂ ਆਪਣੇ ਸਾਰੇ ਮਨ ਨਾਲ ਉਹ ਦੀ ਪਾਲਣਾ ਕਰਾਂਗਾ। \q \v 35 ਮੈਨੂੰ ਆਪਣੇ ਹੁਕਮਾਂ ਦੇ ਮਾਰਗ ਦੀ ਅਗਵਾਈ ਕਰ, \q ਕਿਉਂ ਜੋ ਉਸ ਵਿੱਚ ਮੈਂ ਮਗਨ ਹਾਂ! \q \v 36 ਆਪਣੀਆਂ ਸਾਖੀਆਂ ਵੱਲ ਮੇਰਾ ਦਿਲ ਮੋੜ, \q ਨਾ ਕਿ ਲੋਭ ਵੱਲ, \q \v 37 ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ ਦੇ, \q ਆਪਣੇ ਰਾਹਾਂ ਉੱਤੇ ਮੈਨੂੰ ਜਿਵਾਲ! \q \v 38 ਆਪਣੇ ਬਚਨ ਨੂੰ ਆਪਣੇ ਸੇਵਕ ਲਈ ਕਾਇਮ ਰੱਖ, \q ਜਿਹੜਾ ਤੇਰੇ ਭੈਅ ਮੰਨਣ ਵਾਲਿਆਂ ਦੇ ਲਈ ਹੈ। \q \v 39 ਮੇਰੀ ਨਿੰਦਿਆ ਨੂੰ ਜਿਸ ਤੋਂ ਮੈਂ ਡਰਦਾ ਹਾਂ ਮੈਥੋਂ ਲੰਘਾ ਦੇ, \q ਤੇਰੇ ਨਿਆਂ ਭਲੇ ਹਨ! \q \v 40 ਵੇਖ, ਤੇਰੇ ਫ਼ਰਮਾਨਾਂ ਲਈ ਲੋਚਿਆ ਹੈ, \q ਆਪਣੇ ਧਰਮ ਵਿੱਚ ਮੈਨੂੰ ਜਿਵਾਲ! \s ਪਰਮੇਸ਼ੁਰ ਦੀ ਬਿਵਸਥਾ ਉੱਤੇ ਭਰੋਸਾ \qa ਵਾਵ \q \v 41 ਹੇ ਯਹੋਵਾਹ, \q ਤੇਰੀ ਦਯਾ ਮੇਰੇ ਉੱਤੇ ਆਵੇ, \q ਤੇਰਾ ਬਚਾਓ ਵੀ ਤੇਰੇ ਬਚਨ ਅਨੁਸਾਰ! \q \v 42 ਤਾਂ ਮੈ ਆਪਣੀ ਨਿੰਦਿਆ ਕਰਨ ਵਾਲੇ ਨੂੰ ਉੱਤਰ ਦਿਆਂਗਾ, \q ਕਿਉਂ ਜੋ ਮੈਂ ਤੇਰੇ ਬਚਨ ਉੱਤੇ ਭਰੋਸਾ ਰੱਖਦਾ ਹਾਂ, \q \v 43 ਅਤੇ ਮੇਰੇ ਮੂੰਹੋਂ ਸਚਿਆਈ ਦਾ ਬਚਨ ਮੂਲੋਂ ਹੀ ਖੋਹ ਨਾ ਲੈ, \q ਕਿਉਂ ਜੋ ਤੇਰੇ ਨਿਆਂਵਾਂ ਉੱਤੇ ਮੇਰੀ ਆਸ ਹੈ, \q \v 44 ਤਾਂ ਮੈ ਤੇਰੀ ਬਿਵਸਥਾ ਦੀ ਹਰ ਵੇਲੇ ਸਦਾ ਤੱਕ ਪਾਲਣਾ ਕਰਾਂਗਾ, \q \v 45 ਅਤੇ ਮੈਂ ਖੁੱਲਮਖੁੱਲਾ ਚੱਲਦਾ ਫਿਰਾਂਗਾ, \q ਕਿਉਂ ਜੋ ਮੈਂ ਤੇਰੇ ਫ਼ਰਮਾਨਾਂ ਦਾ ਤਾਲਿਬ ਰਿਹਾ। \q \v 46 ਮੈਂ ਪਾਤਸ਼ਾਹਾਂ ਦੇ ਸਨਮੁਖ ਤੇਰੀਆਂ ਸਾਖੀਆਂ ਦਾ ਚਰਚਾ ਕਰਾਂਗਾ, \q ਅਤੇ ਲੱਜਿਆਵਾਨ ਨਾ ਹੋਵਾਂਗਾ। \q \v 47 ਮੈਂ ਤੇਰੇ ਹੁਕਮਾਂ ਵਿੱਚ ਅੱਤ ਖੁਸ਼ ਹੋਵਾਂਗਾ, \q ਜਿਨ੍ਹਾਂ ਨਾਲ ਮੈਂ ਪ੍ਰੀਤ ਲਾਈ ਹੈ। \q \v 48 ਮੈਂ ਤੇਰੇ ਹੁਕਮਾਂ ਵੱਲ ਜਿਨ੍ਹਾਂ ਨਾਲ ਮੈਂ ਪ੍ਰੀਤ ਲਾਈ ਹੈ ਆਪਣੇ ਹੱਥ ਅੱਡਾਂਗਾ, \q ਅਤੇ ਤੇਰੀਆਂ ਬਿਧੀਆਂ ਵਿੱਚ ਲੀਨ ਹੋਵਾਂਗਾ। \s ਪਰਮੇਸ਼ੁਰ ਦੀ ਬਿਵਸਥਾ ਵਿੱਚ ਆਸ \qa ਜ਼ਾਇਨ \q \v 49 ਆਪਣੇ ਸੇਵਕ ਲਈ ਉਹ ਬਚਨ ਚੇਤੇ ਕਰ, \q ਜਿਹ ਦੇ ਉੱਤੇ ਤੂੰ ਮੈਨੂੰ ਆਸ ਦੁਆਈ ਹੈ! \q \v 50 ਇਹ ਹੀ ਮੇਰੇ ਦੁੱਖ ਵਿੱਚ ਮੇਰੀ ਤਸੱਲੀ ਹੈ, \q ਕਿ ਤੇਰੇ ਬਚਨ ਨੇ ਮੈਨੂੰ ਜਿਵਾਲਿਆ ਹੈ। \q \v 51 ਹੰਕਾਰੀਆਂ ਨੇ ਮੈਨੂੰ ਠੱਠੇ ਵਿੱਚ ਬਹੁਤ ਉਡਾਇਆ ਹੈ, \q ਪਰ ਮੈਂ ਤੇਰੀ ਬਿਵਸਥਾ ਤੋਂ ਬੇਮੁੱਖ ਨਾ ਹੋਇਆ। \q \v 52 ਹੇ ਯਹੋਵਾਹ, ਮੈਂ ਤੇਰੇ ਪ੍ਰਾਚੀਨ ਨਿਆਂਵਾਂ ਨੂੰ ਚੇਤੇ ਰੱਖਿਆ ਹੈ, \q ਅਤੇ ਮੈਨੂੰ ਦਿਲਾਸਾ ਮਿਲਿਆ। \q \v 53 ਮੇਰਾ ਗੁੱਸਾ ਭੱਖ ਉੱਠਿਆ ਹੈ, \q ਕਿ ਦੁਸ਼ਟ ਤੇਰੀ ਬਿਵਸਥਾ ਨੂੰ ਤਿਆਗ ਦਿੰਦੇ ਹਨ। \q \v 54 ਤੇਰੀਆਂ ਬਿਧੀਆਂ ਮੇਰੇ ਮੁਸਾਫ਼ਰੀ ਦੇ ਘਰ ਵਿੱਚ ਮੇਰੇ ਭਜਨ ਸਨ। \q \v 55 ਹੇ ਯਹੋਵਾਹ, \q ਮੈਂ ਰਾਤੀਂ ਤੇਰੇ ਨਾਮ ਨੂੰ ਚੇਤੇ ਕੀਤਾ ਹੈ, \q ਅਤੇ ਤੇਰੀ ਬਿਵਸਥਾ ਦੀ ਪਾਲਣਾ ਕੀਤੀ \q \v 56 ਇਹ ਮੈਨੂੰ ਇਸ ਲਈ ਹੋਇਆ, \q ਕਿ ਮੈਂ ਤੇਰੇ ਫ਼ਰਮਾਨਾਂ ਨੂੰ ਸੰਭਾਲਿਆ ਹੈ। \s ਪਰਮੇਸ਼ੁਰ ਦੀ ਬਿਵਸਥਾ ਦੇ ਪ੍ਰਤੀ ਭਗਤੀ \qa ਖੇਥ \q \v 57 ਯਹੋਵਾਹ ਮੇਰਾ ਭਾਗ ਹੈ, \q ਮੈਂ ਆਖਿਆ, ਮੈਂ ਤੇਰਿਆਂ ਬਚਨਾਂ ਦੀ ਪਾਲਣਾ ਕਰਾਂਗਾ। \q \v 58 ਮੈਂ ਆਪਣੇ ਸਾਰੇ ਦਿਲ ਨਾਲ ਤੇਰੇ ਦਰਸ਼ਣ ਲਈ ਬੇਨਤੀ ਕੀਤੀ ਹੈ, \q ਆਪਣੇ ਬਚਨ ਅਨੁਸਾਰ ਮੇਰੇ ਉੱਤੇ ਕਿਰਪਾ ਕਰ। \q \v 59 ਮੈਂ ਆਪਣੇ ਚਾਲ-ਚਲਣ ਨੂੰ ਸੋਚਿਆ, \q ਅਤੇ ਆਪਣੇ ਪੈਰ ਤੇਰੀਆਂ ਸਾਖੀਆਂ ਵੱਲ ਫੇਰੇ ਹਨ। \q \v 60 ਮੈਂ ਛੇਤੀ ਕੀਤੀ ਅਤੇ ਢਿੱਲ ਨਾ ਲਾਈ, \q ਕਿ ਤੇਰੇ ਹੁਕਮਾਂ ਦੀ ਪਾਲਣਾ ਕਰਾਂ। \q \v 61 ਦੁਸ਼ਟਾਂ ਦੇ ਬੰਨਾਂ ਨੇ ਮੈਨੂੰ ਵਲ ਲਿਆ, \q ਪਰ ਮੈਂ ਤੇਰੀ ਬਿਵਸਥਾ ਨੂੰ ਨਹੀਂ ਵਿਸਾਰਿਆ। \q \v 62 ਤੇਰੇ ਧਰਮ ਦਿਆਂ ਨਿਆਂਵਾਂ ਦੇ ਕਾਰਨ, \q ਅੱਧੀ ਰਾਤ ਨੂੰ ਮੈਂ ਉੱਠ ਕੇ ਤੇਰਾ ਧੰਨਵਾਦ ਕਰਾਂਗਾ। \q \v 63 ਮੈਂ ਉਨ੍ਹਾਂ ਸਾਰਿਆਂ ਦਾ ਸਾਥੀ ਹਾਂ ਜਿਹੜੇ ਤੇਰਾ ਭੈਅ ਰੱਖਦੇ ਹਨ, \q ਅਤੇ ਤੇਰੇ ਫ਼ਰਮਾਨਾਂ ਦੀ ਪਾਲਣਾ ਕਰਦੇ ਹਨ। \q \v 64 ਹੇ ਯਹੋਵਾਹ, ਧਰਤੀ ਤੇਰੀ ਦਯਾ ਨਾਲ ਭਰੀ ਹੋਈ ਹੈ, \q ਆਪਣੀਆਂ ਬਿਧੀਆਂ ਮੈਨੂੰ ਸਿਖਲਾ! \s ਪਰਮੇਸ਼ੁਰ ਦੀ ਬਿਵਸਥਾ ਦਾ ਮੁੱਲ \qa ਟੇਥ \q \v 65 ਆਪਣੇ ਸੇਵਕ ਨਾਲ ਤੂੰ ਭਲਿਆਈ ਕੀਤੀ ਹੈ, \q ਹੇ ਯਹੋਵਾਹ, \q ਆਪਣੇ ਬਚਨ ਅਨੁਸਾਰ \q \v 66 ਮੈਨੂੰ ਚੰਗਾ ਬਿਬੇਕ ਤੇ ਗਿਆਨ ਸਿਖਲਾ, \q ਕਿਉਂ ਜੋ ਮੈਂ ਤੇਰੇ ਹੁਕਮਾਂ ਉੱਤੇ ਨਿਹਚਾ ਕੀਤੀ ਹੈ। \q \v 67 ਮੇਰੇ ਦੁਖੀ ਹੋਣ ਤੋਂ ਪਹਿਲਾਂ ਮੈਂ ਭੁੱਲਿਆ ਫਿਰਦਾ ਸੀ, \q ਪਰ ਹੁਣ ਮੈਂ ਤੇਰੇ ਬਚਨ ਦੀ ਪਾਲਣਾ ਕਰਦਾ ਹਾਂ। \q \v 68 ਤੂੰ ਭਲਾ ਹੈਂ ਅਤੇ ਭਲਿਆਈ ਕਰਦਾ ਹੈਂ, \q ਆਪਣੀਆਂ ਬਿਧੀਆਂ ਮੈਨੂੰ ਸਿਖਲਾ। \q \v 69 ਹੰਕਾਰੀਆਂ ਨੇ ਮੇਰੇ ਉੱਤੇ ਝੂਠ ਥੱਪ ਛੱਡਿਆ ਹੈ, \q ਮੈਂ ਆਪਣੇ ਸਾਰੇ ਮਨ ਨਾਲ ਤੇਰੇ ਫ਼ਰਮਾਨਾਂ ਨੂੰ ਮੰਨਾਂਗਾ। \q \v 70 ਉਨ੍ਹਾਂ ਦਾ ਮਨ ਚਰਬੀ ਵਰਗਾ ਮੋਟਾ ਹੈ\f + \fr 119:70 \fr*\ft ਮਨ ਵਿੱਚ ਸੱਚਾਈ ਨਹੀਂ \ft*\f*, \q ਪਰ ਮੈਂ ਤੇਰੀ ਬਿਵਸਥਾ ਵਿੱਚ ਖੁਸ਼ ਹਾਂ। \q \v 71 ਮੇਰੇ ਲਈ ਭਲਾ ਕਿ ਮੈਂ ਦੁਖੀ ਹੋਇਆ, \q ਤਾਂ ਜੋ ਮੈਂ ਤੇਰੀਆਂ ਬਿਧੀਆਂ ਨੂੰ ਸਿੱਖਾਂ। \q \v 72 ਤੇਰੇ ਮੂੰਹ ਦੀ ਬਿਵਸਥਾ ਮੇਰੇ ਲਈ ਸੋਨੇ ਤੇ ਚਾਂਦੀ ਦੇ \q ਹਜ਼ਾਰਾਂ ਸਿੱਕਿਆਂ ਤੋਂ ਚੰਗੀ ਹੈ! \s ਪਰਮੇਸ਼ੁਰ ਦੀ ਬਿਵਸਥਾ ਦਾ ਨਿਆਂ \qa ਯੋਧ \q \v 73 ਤੇਰੇ ਹੱਥਾਂ ਨੇ ਮੈਨੂੰ ਬਣਾਇਆ ਤੇ ਰਚਿਆ ਹੈ, \q ਮੈਨੂੰ ਗਿਆਨ ਦੇ ਕਿ ਮੈਂ ਤੇਰੇ ਹੁਕਮਾਂ ਨੂੰ ਸਿੱਖਾਂ। \q \v 74 ਜਿਹੜੇ ਤੇਰਾ ਭੈਅ ਮੰਨਦੇ ਹਨ ਉਹ ਮੈਨੂੰ ਵੇਖ ਕੇ ਅਨੰਦ ਹੋਣਗੇ, \q ਕਿਉਂਕਿ ਮੈਂ ਤੇਰੇ ਬਚਨ ਉੱਤੇ ਆਸਾ ਰੱਖੀ ਹੈ। \q \v 75 ਹੇ ਯਹੋਵਾਹ, ਮੈਂ ਜਾਣਦਾ ਹਾਂ ਕਿ ਤੇਰੇ ਨਿਆਂ ਧਰਮ ਦੇ ਹਨ, \q ਸੋ ਤੂੰ ਵਫ਼ਾਦਾਰੀ ਨਾਲ ਮੈਨੂੰ ਦੁੱਖ ਦਿੱਤਾ। \q \v 76 ਤੇਰੀ ਦਯਾ ਮੈਨੂੰ ਸ਼ਾਂਤ ਦੇਵੇ, \q ਤੇਰੇ ਬਚਨ ਅਨੁਸਾਰ ਜਿਹੜਾ ਤੇਰੇ ਸੇਵਕ ਨੂੰ ਮਿਲਿਆ। \q \v 77 ਤੇਰੀਆਂ ਦਿਆਲ਼ਗੀਆਂ ਮੈਨੂੰ ਮਿਲ ਜਾਣ ਕਿ ਮੈਂ ਜੀਂਉਦਾ ਰਹਾਂ, \q ਕਿਉਂ ਜੋ ਮੇਰੀ ਖੁਸ਼ੀ ਤੇਰੀ ਬਿਵਸਥਾ ਵਿੱਚ ਹੈ! \q \v 78 ਹੰਕਾਰੀ ਸ਼ਰਮਿੰਦੇ ਹੋਣ ਕਿਉਂਕਿ ਉਨ੍ਹਾਂ ਨੇ ਝੂਠ ਨਾਲ ਮੈਨੂੰ ਡੇਗ ਦਿੱਤਾ ਹੈ, \q ਪਰ ਮੈਂ ਤੇਰੇ ਫ਼ਰਮਾਨਾਂ ਵਿੱਚ ਲੀਨ ਰਹਾਂਗਾ। \q \v 79 ਤੇਰੇ ਭੈਅ ਮੰਨਣ ਵਾਲੇ ਮੇਰੀ ਵੱਲ ਫਿਰਨ, \q ਅਤੇ ਉਹ ਜੋ ਤੇਰੀਆਂ ਸਾਖੀਆਂ ਜਾਣਦੇ ਹਨ। \q \v 80 ਮੇਰਾ ਮਨ ਤੇਰੀਆਂ ਬਿਧੀਆਂ ਵਿੱਚ ਸੰਪੂਰਨ ਹੋਵੇ ਕਿ ਮੈਂ ਲੱਜਿਆਵਾਨ ਨਾ ਹੋਵਾਂ! \s ਛੁਟਕਾਰੇ ਦੇ ਲਈ ਪ੍ਰਾਰਥਨਾ \qa ਕਾਫ਼ \q \v 81 ਮੇਰੀ ਜਾਨ ਤੇਰੀ ਮੁਕਤੀ ਲਈ ਖੁੱਸਦੀ ਹੈ, \q ਮੈਂ ਤੇਰੇ ਬਚਨ ਦੀ ਉਡੀਕ ਵਿੱਚ ਹਾਂ। \q \v 82 ਮੇਰੀਆਂ ਅੱਖਾਂ ਤੇਰੇ ਬਚਨ ਲਈ ਪੱਕ ਗਈਆਂ, \q ਮੈਂ ਆਖਦਾ ਹਾਂ, ਤੂੰ ਮੈਨੂੰ ਕਦ ਸ਼ਾਂਤੀ ਦੇਵੇਂਗਾ? \q \v 83 ਮੈਂ ਤਾਂ ਧੂੰਏਂ ਵਿੱਚ ਦੀ ਮੇਸ਼ੇਕ ਵਾਂਗੂੰ ਹੋਇਆ, \q ਤਾਂ ਵੀ ਤੇਰੀਆਂ ਬਿਧੀਆਂ ਨੂੰ ਮੈਂ ਨਾ ਭੁੱਲਿਆ। \q \v 84 ਤੇਰਾ ਸੇਵਕ ਕਦੋਂ ਤੱਕ ਤੇਰੀ ਉਡੀਕ ਕਰਦਾ ਰਹੇਗਾ? \q ਤੂੰ ਕਦੋਂ ਮੇਰਾ ਪਿੱਛਾ ਕਰਨ ਵਾਲਿਆਂ ਦਾ ਨਿਆਂ ਕਰੇਂਗਾ? \q \v 85 ਜਿਹੜੇ ਤੇਰੀ ਬਿਵਸਥਾ ਦੇ ਅਨੁਸਾਰ ਨਹੀਂ ਚੱਲਦੇ, \q ਉਨ੍ਹਾਂ ਹੰਕਾਰੀਆਂ ਨੇ ਮੇਰੇ ਲਈ ਟੋਏ ਪੁੱਟੇ। \q \v 86 ਤੇਰੇ ਸਾਰੇ ਹੁਕਮ ਸੱਚੇ ਹਨ, \q ਉਹ ਝੂਠ ਨਾਲ ਮੇਰੇ ਪਿੱਛੇ ਪਏ ਹੋਏ ਹਨ, \q ਤੂੰ ਮੇਰੀ ਸਹਾਇਤਾ ਕਰ! \q \v 87 ਉਹ ਧਰਤੀ ਉੱਤੋਂ ਮੈਨੂੰ ਮਿਟਾ ਦੇਣ ਨੂੰ ਸਨ, \q ਪਰ ਮੈਂ ਤੇਰੇ ਫ਼ਰਮਾਨਾਂ ਨੂੰ ਨਾ ਤਿਆਗਿਆ। \q \v 88 ਆਪਣੀ ਦਯਾ ਦੇ ਅਨੁਸਾਰ ਮੇਰੇ ਜੀਵਨ ਨੂੰ ਸੰਭਾਲ\f + \fr 119:88 \fr*\ft ਜਿਉਂਦਾ/ਬਚਾਏ \ft*\f* ਰੱਖ, \q ਤਾਂ ਮੈਂ ਤੇਰੇ ਮੂੰਹ ਦੀ ਸਾਖੀ ਦੀ ਪਾਲਣਾ ਕਰਾਂਗਾ। \s ਪਰਮੇਸ਼ੁਰ ਦੀ ਬਿਵਸਥਾ ਦੇ ਵਿੱਚ ਵਿਸ਼ਵਾਸ \qa ਲਾਮੇਧ \q \v 89 ਹੇ ਯਹੋਵਾਹ, \q ਸਦਾ ਤੱਕ ਤੇਰਾ ਬਚਨ ਅਕਾਸ਼ ਉੱਤੇ ਸਥਿਰ ਹੈ! \q \v 90 ਤੇਰੀ ਵਫ਼ਾਦਾਰੀ ਪੀੜ੍ਹੀਓਂ ਪੀੜ੍ਹੀ ਹੈ, \q ਤੂੰ ਧਰਤੀ ਨੂੰ ਕਾਇਮ ਕੀਤਾ ਅਤੇ ਉਹ ਬਣੀ ਰਹਿੰਦੀ ਹੈ। \q \v 91 ਉਹ ਤੇਰੇ ਨਿਆਂਵਾਂ ਅਨੁਸਾਰ ਅੱਜ ਤੱਕ ਖੜੇ ਹਨ, \q ਕਿਉਂ ਜੋ ਸੱਭੋ ਤੇਰੇ ਸੇਵਕ ਹਨ। \q \v 92 ਜੇ ਤੇਰੀ ਬਿਵਸਥਾ ਮੇਰੀ ਖੁਸ਼ੀ ਨਾ ਹੁੰਦੀ, \q ਤਾਂ ਮੈਂ ਆਪਣੇ ਦੁੱਖ ਵਿੱਚ ਨਾਸ ਹੋ ਜਾਂਦਾ। \q \v 93 ਤੇਰੇ ਫ਼ਰਮਾਨ ਮੈਂ ਕਦੇ ਨਾ ਭੁੱਲਾਂਗਾ, \q ਕਿਉਂਕਿ ਉਨ੍ਹਾਂ ਨਾਲ ਤੂੰ ਮੈਨੂੰ ਜਿਉਂਦਿਆ ਰੱਖਿਆ ਹੈ। \q \v 94 ਮੈਂ ਤੇਰਾ ਹੀ ਹਾਂ, \q ਮੈਨੂੰ ਬਚਾ, ਕਿਉਂ ਜੋ ਮੈਂ ਤੇਰੇ ਫ਼ਰਮਾਨਾਂ ਦਾ ਤਾਲਿਬ ਰਿਹਾ! \q \v 95 ਦੁਸ਼ਟ ਮੇਰੇ ਨਾਸ ਕਰਨ ਲਈ ਘਾਤ ਵਿੱਚ ਬੈਠੇ ਸਨ, \q ਪਰ ਮੈਂ ਤੇਰੀਆਂ ਸਾਖੀਆਂ ਦਾ ਵਿਚਾਰ ਕਰਾਂਗਾ। \q \v 96 ਸਾਰੇ ਕਮਾਲ ਦਾ ਅੰਤ ਮੈਂ ਵੇਖਿਆ, \q ਪਰ ਤੇਰੇ ਹੁਕਮ ਬੇਅੰਤ ਹਨ। \s ਪਰਮੇਸ਼ੁਰ ਦੀ ਬਿਵਸਥਾ ਦੇ ਲਈ ਪ੍ਰੇਮ \qa ਮੀਮ \q \v 97 ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ, \q ਦਿਨ ਭਰ ਮੈਂ ਉਹ ਦੇ ਵਿੱਚ ਲੀਨ ਰਹਿੰਦਾ ਹਾਂ! \q \v 98 ਤੂੰ ਆਪਣੇ ਹੁਕਮਨਾਮੇ ਤੋਂ ਮੈਨੂੰ ਮੇਰੇ ਵੈਰੀਆਂ ਤੋਂ ਬੁੱਧਵਾਨ ਬਣਾਉਂਦਾ ਹੈਂ, \q ਕਿਉਂ ਜੋ ਉਹ ਸਦਾ ਮੇਰੇ ਨਾਲ ਹੈ। \q \v 99 ਮੈਂ ਆਪਣੇ ਸਾਰੇ ਗੁਰੂਆਂ ਨਾਲੋਂ ਵੱਧ ਗਿਆਨ ਰੱਖਦਾ ਹਾਂ, \q ਕਿਉਂ ਜੋ ਤੇਰੀਆਂ ਸਾਖੀਆਂ ਵਿੱਚ ਮੈਂ ਲੀਨ ਰਹਿੰਦਾ ਹਾਂ। \q \v 100 ਬਜ਼ੁਰਗਾਂ ਨਾਲੋਂ ਮੈਂ ਬਹੁਤ ਜਾਂਚਦਾ ਹਾਂ, \q ਕਿਉਂ ਜੋ ਤੇਰੇ ਫ਼ਰਮਾਨਾਂ ਨੂੰ ਮੈਂ ਸਾਂਭਿਆ। \q \v 101 ਮੈਂ ਆਪਣੇ ਪੈਰਾਂ ਨੂੰ ਹਰ ਬੁਰੇ ਮਾਰਗ ਤੋਂ ਰੋਕ ਰੱਖਿਆ ਹੈ, \q ਤਾਂ ਜੋ ਮੈਂ ਤੇਰੇ ਬਚਨ ਦੀ ਪਾਲਣਾ ਕਰਾਂ। \q \v 102 ਤੇਰਿਆਂ ਨਿਆਂਵਾਂ ਤੋਂ ਮੈਂ ਨਹੀਂ ਹਟਿਆ, \q ਕਿਉਂ ਜੋ ਤੂੰ ਮੈਨੂੰ ਸਿੱਖਿਆ ਦਿੱਤੀ ਹੈ। \q \v 103 ਤੇਰੇ ਬਚਨ ਮੇਰੇ ਤਾਲੂ ਨੂੰ ਕੇਡੇ ਮਿੱਠੇ ਲੱਗਦੇ ਹਨ, \q ਸ਼ਹਿਦ ਨਾਲੋਂ ਵੀ ਮੇਰੇ ਮੂੰਹ ਵਿੱਚ ਵੱਧ ਮਿੱਠੇ! \q \v 104 ਤੇਰੇ ਫ਼ਰਮਾਨਾਂ ਨਾਲ ਮੈਨੂੰ ਸਮਝ ਮਿਲਦੀ ਹੈ, \q ਇਸ ਲਈ ਮੈਂ ਹਰ ਝੂਠੇ ਮਾਰਗ ਤੋਂ ਵੈਰ ਰੱਖਦਾ ਹਾਂ। \s ਪਰਮੇਸ਼ੁਰ ਦੀ ਬਿਵਸਥਾ ਦਾ ਪਰਕਾਸ਼ \qa ਨੂਨ \q \v 105 ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ, \q ਅਤੇ ਮੇਰੇ ਰਾਹ ਦਾ ਚਾਨਣ ਹੈ। \q \v 106 ਮੈਂ ਸਹੁੰ ਖਾਧੀ ਅਤੇ ਉਹ ਨੂੰ ਪੱਕਾ ਵੀ ਕੀਤਾ, \q ਕਿ ਮੈਂ ਤੇਰੇ ਧਰਮ ਦੇ ਨਿਆਂਵਾਂ ਦੀ ਪਾਲਣਾ ਕਰਾਂਗਾ। \q \v 107 ਹੇ ਯਹੋਵਾਹ, ਮੈਂ ਬਹੁਤ ਹੀ ਦੁਖੀ ਹੋਇਆ ਹਾਂ, \q ਤੂੰ ਆਪਣੇ ਬਚਨ ਅਨੁਸਾਰ ਮੈਨੂੰ ਜਿਉਂਦਾ ਰੱਖ! \q \v 108 ਹੇ ਯਹੋਵਾਹ, ਮੇਰੇ ਮੂੰਹ ਦੀਆਂ ਖੁਸ਼ੀ ਦੀਆਂ ਭੇਟਾਂ ਨੂੰ ਕਿਰਪਾ ਕਰਕੇ ਕਬੂਲ ਕਰ, \q ਅਤੇ ਆਪਣਾ ਨਿਆਂ ਮੈਨੂੰ ਸਿਖਲਾ। \q \v 109 ਮੇਰੀ ਜਾਨ ਹਰ ਵੇਲੇ ਤਲੀ\f + \fr 119:109 \fr*\ft ਖਤਰੇ \ft*\f* ਉੱਤੇ ਹੈ, \q ਪਰ ਮੈਂ ਤੇਰੀ ਬਿਵਸਥਾ ਨੂੰ ਨਹੀਂ ਭੁੱਲਦਾ! \q \v 110 ਦੁਸ਼ਟਾਂ ਨੇ ਮੇਰੇ ਲਈ ਇੱਕ ਫਾਹੀ ਲਾਈ ਹੈ, \q ਪਰ ਮੈਂ ਤੇਰੇ ਫ਼ਰਮਾਨਾਂ ਤੋਂ ਬੇਮੁੱਖ ਨਹੀਂ ਹੋਇਆ। \q \v 111 ਮੈਂ ਤੇਰੀਆਂ ਸਾਖੀਆਂ ਨੂੰ ਸਦਾ ਲਈ ਮਿਰਾਸ ਵਿੱਚ ਲਿਆ ਹੈ, \q ਉਹ ਤਾਂ ਮੇਰੇ ਮਨ ਦੀ ਖੁਸ਼ੀ ਹਨ। \q \v 112 ਮੈਂ ਆਪਣੇ ਮਨ ਨੂੰ ਇਸ ਗੱਲ ਵੱਲ ਲਾਇਆ ਹੈ, \q ਕਿ ਮੈਂ ਤੇਰੀਆਂ ਬਿਧੀਆਂ ਨੂੰ ਅੰਤ ਤੱਕ ਸਦਾ ਹੀ ਪੂਰਾ ਕਰਾ। \s ਪਰਮੇਸ਼ੁਰ ਦੀ ਬਿਵਸਥਾ ਵਿੱਚ ਸੁਰੱਖਿਆ \qa ਸਾਮੇਖ \q \v 113 ਮੈਂ ਦੁਚਿੱਤਿਆਂ ਨਾਲ ਖੁਣਸ ਕਰਦਾ ਹਾਂ, \q ਪਰ ਤੇਰੀ ਬਿਵਸਥਾ ਨਾਲ ਪ੍ਰੀਤ ਰੱਖਦਾ ਹਾਂ। \q \v 114 ਤੂੰ ਮੇਰੀ ਪਨਾਹਗਾਰ ਤੇ ਮੇਰੀ ਢਾਲ਼ ਹੈਂ, \q ਮੈਂ ਤੇਰੇ ਬਚਨ ਦੀ ਆਸਾ ਰੱਖਦਾ ਹਾਂ। \q \v 115 ਹੇ ਬਦਕਾਰੋ, ਮੇਰੇ ਕੋਲੋਂ ਦੂਰ ਹੋਵੋ, \q ਕਿ ਮੈਂ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਾਂ! \q \v 116 ਆਪਣੇ ਬਚਨ ਅਨੁਸਾਰ ਮੈਨੂੰ ਥਮ ਕਿ ਮੈਂ ਜਿਉਂਦਾ ਰਹਾਂ, \q ਅਤੇ ਆਪਣੀ ਤਾਂਘ ਤੋਂ ਸ਼ਰਮਿੰਦਾ ਨਾ ਹੋਵਾਂ! \q \v 117 ਮੈਨੂੰ ਸਾਂਭ ਤਾਂ ਮੈਂ ਬਚ ਜਾਂਵਾਂਗਾ, \q ਅਤੇ ਤੇਰੀਆਂ ਬਿਧੀਆਂ ਤੇ ਸਦਾ ਗੌਰ ਕਰਾਂਗਾ। \q \v 118 ਜਿਹੜੇ ਤੇਰੀਆਂ ਬਿਧੀਆਂ ਤੋਂ ਬੇਮੁੱਖ ਹੋ ਜਾਂਦੇ ਹਨ ਉਨ੍ਹਾਂ ਨੂੰ ਤੂੰ ਸੁੱਟ ਦਿੱਤਾ ਹੈ, \q ਕਿਉਂ ਜੋ ਉਨ੍ਹਾਂ ਦੀ ਚਲਾਕੀ ਫ਼ਰੇਬ ਹੈ। \q \v 119 ਧਰਤੀ ਦੇ ਸਾਰੇ ਦੁਸ਼ਟਾਂ ਨੂੰ ਖੋਟ ਵਾਂਗੂੰ ਦੂਰ ਸੁੱਟਦਾ ਹੈਂ, \q ਤਾਂ ਹੀ ਮੈਂ ਤੇਰੀਆਂ ਸਾਖੀਆਂ ਨਾਲ ਪ੍ਰੀਤ ਰੱਖਦਾ ਹਾਂ। \q \v 120 ਤੇਰੇ ਭੈਅ ਦੇ ਮਾਰੇ ਮੇਰਾ ਸਰੀਰ ਕੰਬਦਾ ਹੈ, \q ਅਤੇ ਮੈਂ ਤੇਰੇ ਨਿਆਂਵਾਂ ਤੋਂ ਡਰਦਾ ਹਾਂ। \s ਪਰਮੇਸ਼ੁਰ ਦੀ ਬਿਵਸਥਾ ਨੂੰ ਮੰਨਣਾ \qa ਆਇਨ \q \v 121 ਮੈਂ ਨਿਆਂ ਤੇ ਧਰਮ ਕੀਤਾ ਹੈ, \q ਤੂੰ ਮੈਨੂੰ ਮੇਰੇ ਦਬਾਉਣ ਵਾਲਿਆਂ ਕੋਲ ਨਾ ਛੱਡ! \q \v 122 ਭਲਿਆਈ ਲਈ ਆਪਣੇ ਸੇਵਕ ਦਾ ਜਾਮਨ ਬਣ, \q ਹੰਕਾਰੀ ਮੈਨੂੰ ਨਾ ਦਬਾਉਣ! \q \v 123 ਮੇਰੀਆਂ ਅੱਖਾਂ ਤੇਰੇ ਬਚਾਓ ਲਈ ਅਤੇ ਤੇਰੇ ਸੱਚੇ ਬਚਨ ਲਈ ਪੱਕ ਗਈਆਂ। \q \v 124 ਤੂੰ ਆਪਣੇ ਸੇਵਕ ਨਾਲ ਆਪਣੀ ਦਯਾ ਅਨੁਸਾਰ ਵਰਤ, \q ਅਤੇ ਆਪਣੀਆਂ ਬਿਧੀਆਂ ਮੈਨੂੰ ਸਿਖਲਾ। \q \v 125 ਮੈਂ ਤੇਰਾ ਸੇਵਕ ਹਾਂ, ਮੈਨੂੰ ਸਮਝ ਬਖਸ਼, \q ਕਿ ਮੈਂ ਤੇਰੀਆਂ ਸਾਖੀਆਂ ਨੂੰ ਜਾਣਾਂ। \q \v 126 ਇਹ ਯਹੋਵਾਹ ਦੇ ਕੰਮ ਦਾ ਵੇਲਾ ਹੈ, \q ਉਨ੍ਹਾਂ ਨੇ ਤੇਰੀ ਬਿਵਸਥਾ ਨੂੰ ਅਕਾਰਥ ਬਣਾਇਆ! \q \v 127 ਇਸ ਲਈ ਮੈਂ ਤੇਰੇ ਹੁਕਮਾਂ ਨਾਲ ਸੋਨੇ, \q ਸਗੋਂ ਕੁੰਦਨ ਸੋਨੇ ਨਾਲੋਂ ਵੱਧ ਪ੍ਰੀਤ ਰੱਖਦਾ ਹਾਂ! \q \v 128 ਇਸ ਲਈ ਮੈਂ ਤੇਰੇ ਸਾਰੇ ਦੇ ਸਾਰੇ ਫ਼ਰਮਾਨ ਠੀਕ ਸਮਝਦਾ ਹਾਂ, \q ਅਤੇ ਹਰ ਝੂਠੇ ਮਾਰਗ ਤੋਂ ਘਿਣ ਕਰਦਾ ਹਾਂ। \s ਪਰਮੇਸ਼ੁਰ ਦੀ ਬਿਵਸਥਾ ਉੱਤੇ ਚੱਲਣ ਦੀ ਇੱਛਾ \qa ਪੇ \q \v 129 ਤੇਰੀਆਂ ਸਾਖੀਆਂ ਅਚਰਜ਼ ਹਨ, \q ਇਸ ਲਈ ਮੇਰੀ ਜਾਨ ਉਨ੍ਹਾਂ ਦੀ ਪਾਲਣਾ ਕਰਦੀ ਹੈ! \q \v 130 ਤੇਰੇ ਬਚਨਾਂ ਦਾ ਖੋਲ੍ਹਣਾ ਚਾਨਣ ਦਿੰਦਾ ਹੈ, \q ਉਹ ਸਿੱਧੇ ਸਾਧੇ ਲੋਕਾਂ ਨੂੰ ਸਮਝ ਬਖਸ਼ਦਾ ਹੈ। \q \v 131 ਮੈਂ ਆਪਣਾ ਮੂੰਹ ਖੋਲ੍ਹ ਕੇ ਹੌਂਕਿਆ, \q ਕਿਉਂ ਜੋ ਮੈਂ ਤੇਰੇ ਹੁਕਮਾਂ ਨੂੰ ਲੋਚਦਾ ਸੀ। \q \v 132 ਮੇਰੀ ਵੱਲ ਮੂੰਹ ਕਰ ਤੇ ਮੇਰੇ ਉੱਤੇ ਕਿਰਪਾ ਕਰ, \q ਜਿਵੇਂ ਤੂੰ ਆਪਣੇ ਨਾਮ ਦੇ ਪ੍ਰੀਤ ਪਾਲਣ ਵਾਲਿਆਂ ਦੇ ਨਾਲ ਕਰਦਾ ਹੁੰਦਾ ਸੀ। \q \v 133 ਤੂੰ ਆਪਣੇ ਬਚਨ ਉੱਤੇ ਮੇਰੇ ਕਦਮਾਂ ਨੂੰ ਜਮਾਂ ਦੇ, \q ਕਿ ਕੋਈ ਬਦੀ ਮੇਰੇ ਉੱਤੇ ਹਕੂਮਤ ਨਾ ਕਰੇ। \q \v 134 ਆਦਮੀ ਦੇ ਦਬਾਓ ਤੋਂ ਮੈਨੂੰ ਛੁਡਾ, \q ਕਿ ਮੈਂ ਤੇਰੇ ਫ਼ਰਮਾਨਾਂ ਦੀ ਪਾਲਣਾ ਕਰਾਂ। \q \v 135 ਆਪਣੇ ਮੁੱਖੜੇ ਦੀ ਚਮਕ ਆਪਣੇ ਸੇਵਕ ਨੂੰ ਵਿਖਾ, \q ਅਤੇ ਆਪਣੀਆਂ ਬਿਧੀਆਂ ਸਾਨੂੰ ਸਿਖਲਾ। \q \v 136 ਪਾਣੀ ਦੀਆਂ ਧਾਰਾਂ ਮੇਰੀਆਂ ਅੱਖਾਂ ਤੋਂ ਵਗਦੀਆਂ ਹਨ, \q ਕਿਉਂ ਜੋ ਓਹ ਤੇਰੀ ਬਿਵਸਥਾ ਦੀ ਪਾਲਣਾ ਨਹੀਂ ਕਰਦੀਆਂ। \s ਪਰਮੇਸ਼ੁਰ ਦੀ ਬਿਵਸਥਾ ਦਾ ਨਿਆਂ \qa ਸਾਦੇ \q \v 137 ਹੇ ਯਹੋਵਾਹ, ਤੂੰ ਧਰਮੀ ਹੈਂ, \q ਅਤੇ ਤੇਰੇ ਨਿਆਂ ਸਿੱਧੇ ਹਨ। \q \v 138 ਤੂੰ ਆਪਣੀਆਂ ਸਾਖੀਆਂ ਦਾ ਹੁਕਮ ਧਰਮ \q ਤੇ ਪੂਰੀ ਵਫ਼ਾਦਾਰੀ ਨਾਲ ਦਿੱਤਾ ਹੈ। \q \v 139 ਮੇਰੀ ਗ਼ੈਰਤ ਨੇ ਮੈਨੂੰ ਖ਼ਤਮ ਕੀਤਾ, \q ਕਿਉਂ ਜੋ ਮੇਰੇ ਵਿਰੋਧੀ ਤੇਰੇ ਬਚਨ ਭੁੱਲ ਗਏ। \q \v 140 ਤੇਰਾ ਬਚਨ ਅੱਤ ਤਾਇਆ ਹੋਇਆ ਹੈ, \q ਅਤੇ ਤੇਰਾ ਸੇਵਕ ਉਸ ਨਾਲ ਪ੍ਰੀਤ ਲਾਉਂਦਾ ਹੈ। \q \v 141 ਮੈਂ ਨਿੱਕਾ ਜਿਹਾ ਤੇ ਤੁੱਛ ਹਾਂ, \q ਤਾਂ ਵੀ ਮੈਂ ਤੇਰੇ ਫ਼ਰਮਾਨ ਨਹੀਂ ਭੁੱਲਿਆ! \q \v 142 ਤੇਰਾ ਧਰਮ ਸਦਾ ਦਾ ਧਰਮ ਹੈ, \q ਅਤੇ ਤੇਰੀ ਬਿਵਸਥਾ ਸੱਚ ਹੈ। \q \v 143 ਦੁੱਖ ਤੇ ਰੰਜ ਮੈਨੂੰ ਲੱਭਾ, \q ਪਰ ਤੇਰੇ ਹੁਕਮ ਮੇਰੀ ਖੁਸ਼ੀ ਹਨ। \q \v 144 ਤੇਰੀਆਂ ਸਾਖੀਆਂ ਸਦਾ ਤੱਕ ਧਰਮ ਦੀਆਂ ਹਨ, \q ਮੈਨੂੰ ਸਮਝ ਦੇ ਤਾਂ ਮੈਂ ਜਿਉਂਦਾ ਰਹਾਂਗਾ। \s ਛੁਟਕਾਰੇ ਦੇ ਲਈ ਪ੍ਰਾਰਥਨਾ \qa ਕੋਫ਼ \q \v 145 ਮੈਂ ਆਪਣੇ ਸਾਰੇ ਮਨ ਨਾਲ ਪੁਕਾਰਿਆ, \q ਹੇ ਯਹੋਵਾਹ, ਮੈਨੂੰ ਉੱਤਰ ਦੇ, \q ਮੈਂ ਤੇਰੀਆਂ ਬਿਧੀਆਂ ਨੂੰ ਸਾਂਭ ਰੱਖਾਂਗਾ! \q \v 146 ਮੈਂ ਤੈਨੂੰ ਪੁਕਾਰਿਆ, ਮੈਨੂੰ ਬਚਾ ਲੈ, \q ਅਤੇ ਮੈਂ ਤੇਰੀਆਂ ਸਾਖੀਆਂ ਦੀ ਪਾਲਣਾ ਕਰਾਂਗਾ! \q \v 147 ਮੈਂ ਪਹੁ ਫੁੱਟਣ ਤੋਂ ਪਹਿਲਾਂ ਉੱਠਿਆ ਤੇ ਦੁਹਾਈ ਦਿੱਤੀ, \q ਮੈਂ ਤੇਰੇ ਬਚਨ ਲਈ ਆਸਾ ਰੱਖੀ। \q \v 148 ਮੇਰੀਆਂ ਅੱਖਾਂ ਰਾਤ ਦੇ ਪਹਿਰਾਂ ਤੋਂ ਅੱਗੇ ਖੁੱਲ੍ਹੀਆਂ ਰਹੀਆਂ, \q ਕਿ ਤੇਰੇ ਬਚਨ ਵਿੱਚ ਲੀਨ ਹੋਵਾਂ। \q \v 149 ਆਪਣੀ ਕਿਰਪਾ ਅਨੁਸਾਰ ਮੇਰੀ ਅਵਾਜ਼ ਸੁਣ ਲੈ, \q ਹੇ ਯਹੋਵਾਹ, ਆਪਣੇ ਨਿਆਂ ਅਨੁਸਾਰ ਮੈਨੂੰ ਜਿਉਂਦਾ ਰੱਖ! \q \v 150 ਖੋਟ ਦਾ ਪਿੱਛਾ ਕਰਨ ਵਾਲੇ ਨੇੜੇ ਆ ਗਏ ਹਨ, \q ਓਹ ਤੇਰੀ ਬਿਵਸਥਾ ਤੋਂ ਦੂਰ ਹਨ। \q \v 151 ਤੂੰ ਵੀ, ਹੇ ਯਹੋਵਾਹ, ਨੇੜੇ ਹੈਂ, \q ਅਤੇ ਤੇਰੇ ਸਾਰੇ ਹੁਕਮ ਸੱਚੇ ਹਨ! \q \v 152 ਤੇਰੀਆਂ ਸਾਖੀਆਂ ਤੋਂ ਮੈਂ ਚਿਰੋਕਣਾ ਹੀ ਜਾਣਿਆ, \q ਕਿ ਤੂੰ ਉਨ੍ਹਾਂ ਨੂੰ ਸਦਾ ਦੇ ਲਈ ਕਾਇਮ ਕੀਤਾ ਹੈ!। \s ਸਹਾਇਤਾ ਦੇ ਲਈ ਬੇਨਤੀ \qa ਰੇਸ਼ \q \v 153 ਮੇਰੇ ਦੁੱਖ ਦੇ ਵੇਲੇ ਵੇਖ ਤੇ ਮੈਨੂੰ ਛੁਡਾ, \q ਕਿਉਂ ਜੋ ਮੈਂ ਤੇਰੀ ਬਿਵਸਥਾ ਨੂੰ ਨਹੀਂ ਵਿਸਾਰਿਆ! \q \v 154 ਮੇਰਾ ਮੁਦੱਪਾ ਲੜ ਤੇ ਮੈਨੂੰ ਛੁਟਕਾਰਾ ਦੇ, \q ਆਪਣੇ ਬਚਨ ਨਾਲ ਮੈਨੂੰ ਜਿਉਂਦਾ ਰੱਖ! \q \v 155 ਮੁਕਤੀ ਦੁਸ਼ਟਾਂ ਤੋਂ ਦੂਰ ਹੈ, \q ਇਸ ਲਈ ਕਿ ਓਹ ਤੇਰੀਆਂ ਬਿਧੀਆਂ ਨੂੰ ਨਹੀਂ ਭਾਲਦੇ। \q \v 156 ਹੇ ਯਹੋਵਾਹ, ਤੇਰੇ ਰਹਮ ਬਹੁਤ ਸਾਰੇ ਹਨ, \q ਆਪਣੇ ਨਿਆਂਵਾਂ ਅਨੁਸਾਰ ਮੈਨੂੰ ਜਿਉਂਦਾ ਰੱਖ! \q \v 157 ਮੇਰੇ ਪਿੱਛਾ ਕਰਨ ਵਾਲੇ ਤੇ ਮੇਰੇ ਵਿਰੋਧੀ ਬਹੁਤ ਹਨ, \q ਪਰ ਮੈਂ ਤੇਰੀਆਂ ਸਾਖੀਆਂ ਤੋਂ ਨਹੀਂ ਮੁੜਿਆ। \q \v 158 ਮੈਂ ਚਾਲਬਾਜ਼ਾਂ ਨੂੰ ਵੇਖਿਆ ਤੇ ਘਿਣ ਕੀਤੀ, \q ਜਿਹੜੇ ਤੇਰੇ ਬਚਨ ਦੀ ਪਾਲਣਾ ਨਹੀਂ ਕਰਦੇ। \q \v 159 ਵੇਖ, ਕਿ ਮੈਂ ਤੇਰੇ ਫ਼ਰਮਾਨਾਂ ਨਾਲ ਪ੍ਰੀਤ ਰੱਖਦਾ ਹਾਂ, \q ਹੇ ਯਹੋਵਾਹ, ਆਪਣੀ ਦਯਾ ਅਨੁਸਾਰ ਮੈਨੂੰ ਜਿਉਂਦਾ ਰੱਖ! \q \v 160 ਤੇਰੇ ਬਚਨ ਦਾ ਤਾਤ ਪਰਜ ਸਚਿਆਈ ਹੈ, \q ਅਤੇ ਤੇਰੇ ਧਰਮ ਦਾ ਸਾਰਾ ਨਿਆਂ ਸਦਾ ਤੱਕ ਹੈ। \s ਪਰਮੇਸ਼ੁਰ ਦੀ ਬਿਵਸਥਾ ਦੇ ਪ੍ਰਤੀ ਸਮਰਪਣ \qa ਸ਼ੀਨ \q \v 161 ਸਰਦਾਰਾਂ ਨੇ ਧਿਗਾਣੇ ਮੇਰਾ ਪਿੱਛਾ ਕੀਤਾ, \q ਪਰ ਮੇਰਾ ਮਨ ਤੇਰੇ ਬਚਨ ਤੋਂ ਭੈਅ ਰੱਖਦਾ ਹੈ। \q \v 162 ਮੈਂ ਤੇਰੇ ਬਚਨ ਦੇ ਕਾਰਨ ਖੁਸ਼ ਹਾਂ, \q ਜਿਵੇਂ ਕੋਈ ਵੱਡੀ ਲੁੱਟ ਦੇ ਮਿਲਣ ਤੇ ਹੁੰਦਾ ਹੈ! \q \v 163 ਮੈਂ ਝੂਠ ਨਾਲ ਵੈਰ ਤੇ ਘਿਣ ਕਰਦਾ ਹਾਂ, \q ਪਰ ਤੇਰੀ ਬਿਵਸਥਾ ਨਾਲ ਮੈਂ ਪ੍ਰੀਤ ਰੱਖਦਾ ਹਾਂ। \q \v 164 ਤੇਰੇ ਧਰਮ ਦੇ ਨਿਆਂਵਾਂ ਦੇ ਕਾਰਨ, \q ਮੈਂ ਦਿਨ ਵਿੱਚ ਸੱਚ ਵਾਰ ਤੇਰੀ ਉਸਤਤ ਕਰਦਾ ਹਾਂ। \q \v 165 ਤੇਰੀ ਬਿਵਸਥਾ ਦੇ ਪ੍ਰੇਮੀਆਂ ਨੂੰ ਵੱਡਾ ਚੈਨ ਹੈ, \q ਅਤੇ ਉਨ੍ਹਾਂ ਨੂੰ ਕੋਈ ਠੋਕਰ ਨਹੀਂ ਲੱਗਦੀ। \q \v 166 ਹੇ ਯਹੋਵਾਹ, ਮੈਂ ਤੇਰੀ ਮੁਕਤੀ ਦੀ ਉਡੀਕ ਕੀਤੀ, \q ਅਤੇ ਤੇਰੇ ਹੁਕਮਾਂ ਨੂੰ ਪੂਰਾ ਕੀਤਾ। \q \v 167 ਮੇਰੀ ਜਾਨ ਨੇ ਤੇਰੀਆਂ ਸਾਖੀਆਂ ਦੀ ਪਾਲਣਾ ਕੀਤੀ, \q ਅਤੇ ਮੈਂ ਉਨ੍ਹਾਂ ਦੇ ਨਾਲ ਵੱਡੀ ਪ੍ਰੀਤ ਲਾਈ! \q \v 168 ਮੈਂ ਤੇਰੇ ਫ਼ਰਮਾਨਾਂ ਤੇ ਤੇਰੀਆਂ ਸਾਖੀਆਂ ਦੀ ਪਾਲਣਾ ਕੀਤੀ, \q ਇਸ ਲਈ ਕਿ ਮੇਰੀਆਂ ਸਾਰੀਆਂ ਚਾਲਾਂ ਤੇਰੇ ਸਾਹਮਣੇ ਹਨ। \s ਸਹਾਇਤਾ ਦੇ ਲਈ ਪ੍ਰਾਰਥਨਾ \qa ਤਾਵ \q \v 169 ਮੇਰੀ ਪੁਕਾਰ, ਹੇ ਯਹੋਵਾਹ, ਤੇਰੇ ਹਜ਼ੂਰ ਪਹੁੰਚੇ, \q ਤੂੰ ਆਪਣੇ ਬਚਨ ਅਨੁਸਾਰ ਮੈਨੂੰ ਸਮਝ ਦੇ! \q \v 170 ਮੇਰੀ ਅਰਜੋਈ ਤੇਰੇ ਹਜ਼ੂਰ ਆਵੇ, \q ਤੂੰ ਆਪਣੇ ਬਚਨ ਅਨੁਸਾਰ ਮੈਨੂੰ ਛੁਡਾ! \q \v 171 ਮੇਰੇ ਬੁੱਲ੍ਹ ਤੇਰੀ ਉਸਤਤ ਉਚਰਨ, \q ਕਿਉਂ ਜੋ ਤੂੰ ਆਪਣੀਆਂ ਬਿਧੀਆਂ ਮੈਨੂੰ ਸਿਖਾਉਂਦਾ ਹੈਂ। \q \v 172 ਮੇਰੀ ਜੀਭ ਤੇਰੇ ਬਚਨ ਦਾ ਗੀਤ ਗਾਵੇ, \q ਕਿਉਂ ਜੋ ਤੇਰੇ ਸਾਰੇ ਹੁਕਮ ਧਰਮ ਦੇ ਹਨ। \q \v 173 ਤੇਰਾ ਹੱਥ ਮੇਰੀ ਸਹਾਇਤਾ ਲਈ ਤਿਆਰ ਹੋਵੇ, \q ਕਿਉਂ ਜੋ ਮੈਂ ਤੇਰੇ ਫ਼ਰਮਾਨ ਚੁਣ ਲਏ ਹਨ। \q \v 174 ਹੇ ਯਹੋਵਾਹ, ਮੈਂ ਤੇਰੀ ਮੁਕਤੀ ਨੂੰ ਲੋਚਿਆ, \q ਅਤੇ ਤੇਰੀ ਬਿਵਸਥਾ ਮੇਰੀ ਖੁਸ਼ੀ ਹੈ! \q \v 175 ਮੇਰੀ ਜਾਨ ਜਿਉਂਦੀ ਰਹੇ ਕਿ ਉਹ ਤੇਰੀ ਉਸਤਤ ਕਰੇ, \q ਅਤੇ ਤੇਰੇ ਨਿਆਂ ਮੇਰੀ ਸਹਾਇਤਾ ਕਰਨ। \q \v 176 ਮੈਂ ਗੁਆਚੀ ਹੋਈ ਭੇਡ ਵਾਂਗੂੰ ਭਟਕ ਗਿਆ ਹਾਂ, \q ਆਪਣੇ ਦਾਸ ਨੂੰ ਭਾਲ, \q ਕਿਉਂ ਜੋ ਮੈਂ ਤੇਰੇ ਹੁਕਮ ਨਹੀਂ ਭੁੱਲਦਾ ਹਾਂ। \c 120 \s ਸਹਾਇਤਾ ਦੇ ਲਈ ਪ੍ਰਾਰਥਨਾ \d ਯਾਤਰਾ ਦਾ ਗੀਤ \q \v 1 ਆਪਣੀ ਬਿਪਤਾ ਦੇ ਦਿਨ ਮੈਂ ਯਹੋਵਾਹ ਨੂੰ ਪੁਕਾਰਿਆ, \q ਅਤੇ ਉਸਨੇ ਮੈਨੂੰ ਉੱਤਰ ਦਿੱਤਾ। \q \v 2 ਹੇ ਯਹੋਵਾਹ, ਮੇਰੀ ਜਾਨ ਨੂੰ ਝੂਠੇ ਬੁੱਲ੍ਹਾਂ ਤੋਂ, \q ਅਤੇ ਛਲੇਡੀ ਜੀਭ ਤੋਂ ਛੁਡਾ ਲੈ! \q \v 3 ਹੇ ਛਲੇਡੀਏ ਜੀਭੇ, \q ਤੈਨੂੰ ਕੀ ਦਿੱਤਾ ਜਾਵੇ, ਅਤੇ ਹੋਰ ਤੇਰੇ ਲਈ ਕੀ ਕੀਤਾ ਜਾਵੇ? \q \v 4 ਸੂਰਮੇ ਦੇ ਤਿੱਖੇ ਤੀਰ, \q ਝਾੜੀ ਦੇ ਅੰਗਿਆਰੇ ਨਾਲ ਉਹ ਤੈਨੂੰ ਸਜ਼ਾ ਦੇਵੇਗਾ! \q \v 5 ਹਾਏ ਮੈਨੂੰ ਜੋ ਮੈਂ ਮੇਸ਼ੇਕ ਵਿੱਚ ਰਹਿੰਦਾ, \q ਕਿ ਮੈਂ ਕੇਦਾਰ\f + \fr 120:5 \fr*\ft ਦੂਰ ਅਤੇ ਅਲੱਗ ਦੇਸ ਜਿਸ ਦੇ ਵਾਸੀ ਬਹੁਤ ਹੀ ਹਿੰਸਕ ਸਨ l \ft*\f* ਦੇ ਡੇਰਿਆਂ ਵਿੱਚ ਵੱਸਦਾ ਹਾਂ! \q \v 6 ਮੇਰੀ ਜਾਨ ਨੂੰ ਮੇਲ ਦੇ ਵੈਰੀ ਨਾਲ ਬਹੁਤ ਸਮੇਂ ਤੱਕ ਵੱਸਣਾ ਪਿਆ। \q \v 7 ਮੈਂ ਮੇਲ ਚਾਹੁੰਦਾ ਹਾਂ, \q ਪਰ ਜਦ ਮੈਂ ਬੋਲਦਾ ਹਾਂ, ਉਹ ਲੜਾਈ ਚਾਹੁੰਦੇ ਹਨ! \c 121 \s ਪਰਮੇਸ਼ੁਰ ਸਾਡੀ ਰੱਖਿਆ ਕਰਨ ਵਾਲਾ \d ਯਾਤਰਾ ਦਾ ਗੀਤ \p \q \v 1 ਮੈਂ ਆਪਣੀਆਂ ਅੱਖਾਂ ਪਹਾੜਾਂ ਵੱਲ ਚੁੱਕਾਂਗਾ, \q ਮੇਰੀ ਸਹਾਇਤਾ ਕਿੱਥੋਂ ਆਵੇਗੀ? \q \v 2 ਮੇਰੀ ਸਹਾਇਤਾ ਯਹੋਵਾਹ ਵੱਲੋਂ ਹੈ, \q ਜੋ ਅਕਾਸ਼ ਤੇ ਧਰਤੀ ਦਾ ਕਰਤਾ ਹੈ। \q \v 3 ਉਹ ਤੇਰੇ ਪੈਰ ਨੂੰ ਡੋਲਣ ਨਾ ਦੇਵੇਗਾ, \q ਤੇਰਾ ਰਾਖ਼ਾ ਨਾ ਉਂਘਲਾਵੇਗਾ, \q \v 4 ਵੇਖ, ਇਸਰਾਏਲ ਦਾ ਰਾਖ਼ਾ \q ਨਾ ਉਂਘਲਾਵੇਗਾ ਨਾ ਸੌਵੇਂਗਾ! \q \v 5 ਯਹੋਵਾਹ ਤੇਰਾ ਰਾਖ਼ਾ ਹੈ, \q ਯਹੋਵਾਹ ਤੇਰੇ ਸੱਜੇ ਹੱਥ ਤੇ ਤੇਰਾ ਸਾਯਾ ਹੈ। \q \v 6 ਨਾ ਦਿਨੇ ਸੂਰਜ ਤੈਨੂੰ ਮਾਰੇਗਾ, \q ਨਾ ਰਾਤੀਂ ਚੰਦਰਮਾ। \q \v 7 ਯਹੋਵਾਹ ਸਾਰੀ ਬਦੀ ਤੋਂ ਤੇਰੀ ਰੱਖਿਆ ਕਰੇਗਾ, \q ਉਹ ਤੇਰੀ ਜਾਨ ਦੀ ਰਾਖੀ ਕਰੇਗਾ। \q \v 8 ਯਹੋਵਾਹ ਤੇਰੇ ਅੰਦਰ-ਬਾਹਰ ਆਉਣ ਜਾਣ ਵਿੱਚ \q ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ ਰੱਖਿਆ ਕਰੇਗਾ! \c 122 \s ਯਰੂਸ਼ਲਮ ਦੀ ਸ਼ਾਂਤੀ ਦੇ ਲਈ ਪ੍ਰਾਰਥਨਾ \d ਦਾਊਦ ਦਾ ਯਾਤਰਾ ਦਾ ਗੀਤ \q \v 1 ਮੈਂ ਖੁਸ਼ ਹੋਇਆ ਜਦ ਓਹ ਮੈਨੂੰ ਆਖਣ ਲੱਗੇ, \q ਆਓ ਯਹੋਵਾਹ ਦੇ ਘਰ ਨੂੰ ਚੱਲੀਏ! \q \v 2 ਹੇ ਯਰੂਸ਼ਲਮ, ਸਾਡੇ ਪੈਰ \q ਤੇਰੇ ਫਾਟਕਾਂ ਦੇ ਅੰਦਰ ਖੜ੍ਹੇ ਹਨ। \q \v 3 ਹੇ ਯਰੂਸ਼ਲਮ ਤੂੰ ਅਜਿਹੇ ਸ਼ਹਿਰ ਵਰਗਾ ਹੈ \q ਜਿਸ ਦੇ ਘਰ ਇੱਕ ਦੂਜੇ ਨਾਲ ਮਿਲੇ ਹੋਏ ਹਨ, \q \v 4 ਜਿੱਥੇ ਗੋਤ, ਹਾਂ, ਯਹੋਵਾਹ ਦੇ ਗੋਤ ਇਸਰਾਏਲ ਦੀ ਸਾਖੀ ਦੇਣ ਲਈ ਚੜ੍ਹ ਜਾਂਦੇ ਹਨ, \q ਤਾਂ ਜੋ ਓਹ ਯਹੋਵਾਹ ਦੇ ਨਾਮ ਦਾ ਧੰਨਵਾਦ ਕਰਨ। \q \v 5 ਉੱਥੇ ਤਾਂ ਨਿਆਂ ਲਈ ਸਿੰਘਾਸਣ, \q ਦਾਊਦ ਦੇ ਘਰਾਣੇ ਦੇ ਸਿੰਘਾਸਣ ਰੱਖੇ ਹੋਏ ਹਨ। \q \v 6 ਯਰੂਸ਼ਲਮ ਦੀ ਸਲਾਮਤੀ ਮੰਗੋ, \q ਤੇਰੇ ਪ੍ਰੇਮੀ ਨਿਹਾਲ ਹੋਣਗੇ। \q \v 7 ਤੇਰੀ ਸ਼ਹਿਰਪਨਾਹ ਦੇ ਅੰਦਰ ਸਲਾਮਤੀ ਹੋਵੇ, \q ਤੇਰੇ ਮਹਿਲਾਂ ਵਿੱਚ ਖੁਸ਼ਹਾਲੀ ਨਿਹਾਲਤਾ! \q \v 8 ਮੈਂ ਆਪਣੇ ਭਰਾਵਾਂ ਤੇ ਗੁਆਂਢੀਆਂ ਦੇ ਕਾਰਨ ਆਖਾਂਗਾ, \q ਤੇਰੀ ਸਲਾਮਤੀ ਹੋਵੇ! \q \v 9 ਸਾਡੇ ਪਰਮੇਸ਼ੁਰ ਯਹੋਵਾਹ ਦੇ ਘਰ ਦੇ ਕਾਰਨ, \q ਮੈਂ ਤੇਰੀ ਭਲਿਆਈ ਦਾ ਖੋਜੀ ਹੋਵਾਂਗਾ। \c 123 \s ਦਯਾ ਦੇ ਲਈ ਪ੍ਰਾਰਥਨਾ \d ਯਾਤਰਾ ਦਾ ਗੀਤ \q \v 1 ਹੇ ਸਵਰਗ ਵਿੱਚ ਬਿਰਾਜਮਾਨ, ਯਹੋਵਾਹ, \q ਮੈਂ ਆਪਣੀਆਂ ਅੱਖਾਂ ਤੇਰੀ ਵੱਲ ਚੁੱਕਦਾ ਹਾਂ! \q \v 2 ਵੇਖ, ਜਿਵੇਂ ਦਾਸਾਂ ਦੀਆਂ ਅੱਖਾਂ ਆਪਣੇ ਮਾਲਕਾਂ ਦੇ ਹੱਥ ਵੱਲ, \q ਅਤੇ ਦਾਸੀ ਦੀਆਂ ਅੱਖਾਂ ਆਪਣੀ ਮਾਲਕਣ ਦੇ ਹੱਥ ਵੱਲ ਲੱਗੀਆਂ ਰਹਿੰਦੀਆਂ ਹਨ, \q ਤਿਵੇਂ ਸਾਡੀਆਂ ਅੱਖਾਂ ਸਾਡੇ ਪਰਮੇਸ਼ੁਰ ਯਹੋਵਾਹ ਵੱਲ ਲੱਗੀਆਂ ਰਹਿਣਗੀਆਂ, \q ਜਦ ਤੱਕ ਉਹ ਸਾਡੇ ਉੱਤੇ ਤਰਸ ਨਾ ਖਾਵੇ। \q \v 3 ਸਾਡੇ ਉੱਤੇ ਤਰਸ ਖਾ, ਹੇ ਯਹੋਵਾਹ, ਸਾਡੇ ਉੱਤੇ ਤਰਸ ਖਾ, \q ਅਸੀਂ ਤਾਂ ਨਿਰਾਦਰੀ ਨਾਲ ਬਹੁਤ ਹੀ ਭਰ ਗਏ ਹਾਂ! \q \v 4 ਸਾਡੀ ਜਾਨ ਸੁਖੀ ਲੋਕਾਂ ਦੇ ਠੱਠਿਆਂ ਤੋਂ \q ਅਤੇ ਹੰਕਾਰੀਆਂ ਦੀ ਨਿਰਾਦਰੀ ਤੋਂ ਬਹੁਤ ਰੱਜ ਗਈ ਹੈ। \c 124 \s ਪਰਮੇਸ਼ੁਰ ਆਪਣੇ ਲੋਕਾਂ ਦੀ ਰੱਖਿਆ ਕਰਨ ਵਾਲਾ \d ਦਾਊਦ ਦਾ ਯਾਤਰਾ ਦਾ ਗੀਤ \q \v 1 ਜੇ ਯਹੋਵਾਹ ਸਾਡੀ ਵੱਲ ਨਾ ਹੁੰਦਾ, \q ਇਸਰਾਏਲ ਇਹ ਆਖੇ, \q \v 2 ਜੇ ਯਹੋਵਾਹ ਉਸ ਵੇਲੇ ਸਾਡੇ ਵੱਲ ਨਾ ਹੁੰਦਾ, \q ਜਦ ਮਨੁੱਖ ਸਾਡੇ ਵਿਰੁੱਧ ਉੱਠੇ, \q \v 3 ਤਾਂ ਓਹ ਸਾਨੂੰ ਜਿਉਂਦਿਆਂ ਨੂੰ ਨਿਗਲ ਲੈਂਦੇ, \q ਜਦੋਂ ਉਨ੍ਹਾਂ ਦਾ ਕ੍ਰੋਧ ਸਾਡੇ ਉੱਤੇ ਭੜਕ ਉੱਠਿਆ, \q \v 4 ਤਾਂ ਸਾਨੂੰ ਪਾਣੀ ਰੋੜ੍ਹ ਲੈ ਜਾਂਦੇ, \q ਅਤੇ ਨਾਲਾ ਸਾਡੀ ਜਾਨ ਦੇ ਉੱਤੋਂ ਦੀ ਵਗ ਜਾਂਦਾ, \q \v 5 ਤਾਂ ਠਾਠਾਂ ਮਾਰਦਾ ਪਾਣੀ ਸਾਡੀ ਜਾਨ ਦੇ ਉੱਤੋਂ ਦੀ ਲੰਘ ਜਾਂਦਾ! \q \v 6 ਯਹੋਵਾਹ ਮੁਬਾਰਕ ਹੋਵੇ, \q ਜਿਸ ਨੇ ਸਾਨੂੰ ਉਨ੍ਹਾਂ ਦੇ ਦੰਦਾਂ ਦਾ ਸ਼ਿਕਾਰ ਨਾ ਹੋਣ ਦਿੱਤਾ! \q \v 7 ਸਾਡੀ ਜਾਨ ਚਿੜ੍ਹੀ ਵਾਂਗੂੰ ਚਿੜ੍ਹੀਮਾਰ ਦੀ ਫਾਹੀ ਤੋਂ ਛੁਡਾਈ ਗਈ, \q ਫਾਹੀ ਟੁੱਟੀ, ਸਾਡੀ ਜਾਨ ਛੁੱਟੀ। \q \v 8 ਸਾਡੀ ਸਹਾਇਤਾ ਯਹੋਵਾਹ ਦੇ ਨਾਮ ਵਿੱਚ ਹੈ, \q ਜਿਹੜਾ ਅਕਾਸ਼ ਅਤੇ ਧਰਤੀ ਦਾ ਕਰਤਾ ਹੈ। \c 125 \s ਪਰਮੇਸ਼ੁਰ ਦੇ ਲੋਕਾਂ ਦੀ ਸੁਰੱਖਿਆ \d ਦਾਊਦ ਦਾ ਯਾਤਰਾ ਦਾ ਗੀਤ \q \v 1 ਜਿਹੜੇ ਯਹੋਵਾਹ ਉੱਤੇ ਭਰੋਸਾ ਰੱਖਦੇ ਹਨ, \q ਉਹ ਸੀਯੋਨ ਦੇ ਪਰਬਤ ਵਰਗੇ ਹਨ, \q ਜੋ ਕਦੇ ਡੋਲਦਾ ਨਹੀਂ ਸਗੋਂ ਸਦਾ ਲਈ ਅਟੱਲ ਰਹਿੰਦਾ ਹੈ! \q \v 2 ਜਿਵੇਂ ਪਰਬਤ ਯਰੂਸ਼ਲਮ ਦੇ ਆਲੇ-ਦੁਆਲੇ ਹਨ, \q ਤਿਵੇਂ ਯਹੋਵਾਹ ਆਪਣੀ ਪਰਜਾ ਦੇ ਆਲੇ-ਦੁਆਲੇ ਹੈ, \q ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ ਹੈ। \q \v 3 ਦੁਸ਼ਟਾਂ ਦਾ ਰਾਜ-ਡੰਡ ਧਰਮੀਆਂ ਦੇ ਉੱਤੇ ਬਣਿਆ ਨਾ ਰਹੇਗਾ, \q ਅਜਿਹਾ ਨਾ ਹੋਵੇ ਕਿ ਧਰਮੀ ਆਪਣੇ ਹੱਥ ਬਦੀ ਵੱਲ ਵਧਾਉਣ। \q \v 4 ਹੇ ਯਹੋਵਾਹ, ਭਲਿਆਂ ਨਾਲ ਭਲਿਆਈ ਕਰ, \q ਅਤੇ ਸਿੱਧੇ ਮਨ ਵਾਲਿਆਂ ਨਾਲ ਵੀ। \q \v 5 ਪਰ ਜਿਹੜੇ ਆਪਣੇ ਪੁੱਠੇ ਰਾਹਾਂ ਵੱਲ ਭਟਕ ਜਾਂਦੇ ਹਨ, \q ਯਹੋਵਾਹ ਉਨ੍ਹਾਂ ਨੂੰ ਕੁਕਰਮੀਆਂ ਦੇ ਨਾਲ ਚਲਾਵੇਗਾ! \q ਇਸਰਾਏਲ ਉੱਤੇ ਸਲਾਮਤੀ ਹੋਵੇ। \c 126 \s ਛੁਟਕਾਰੇ ਦੇ ਲਈ ਪ੍ਰਾਰਥਨਾ \d ਯਾਤਰਾ ਦਾ ਗੀਤ \q \v 1 ਜਦ ਯਹੋਵਾਹ ਸੀਯੋਨ ਦੇ ਗ਼ੁਲਾਮਾਂ ਨੂੰ ਮੋੜ ਲੈ ਆਇਆ, \q ਤਦ ਅਸੀਂ ਸੁਫ਼ਨੇ ਵੇਖਣ ਵਾਲਿਆਂ ਵਰਗੇ ਸੀ!\f + \fr 126:1 \fr*\ft ਜਦ ਯਹੋਵਾਹ ਗੁਲਾਮਾਂ ਨੂੰ ਸਿਯੋਨ ਵਿੱਚ ਲੈ ਆਇਆ ਤਦ ਉਸ ਨੇ ਸਿਯੋਨ ਨੂੰ ਮੁੜ ਤੋਂ ਬਹਾਲ ਕੀਤਾ \ft*\f* \q \v 2 ਤਦ ਸਾਡੇ ਮੂੰਹ ਹਾਸੇ ਨਾਲ ਭਰ ਗਏ, \q ਅਤੇ ਸਾਡੀਆਂ ਜੀਭਾਂ ਉੱਤੇ ਜੈਕਾਰਾ ਸੀ, \q ਤਦ ਕੌਮਾਂ ਵਿੱਚ ਇਹ ਆਖਿਆ ਜਾਂਦਾ ਸੀ, \q ਯਹੋਵਾਹ ਨੇ ਉਨ੍ਹਾਂ ਲਈ ਵੱਡੇ-ਵੱਡੇ ਕੰਮ ਕੀਤੇ ਹਨ! \q \v 3 ਯਹੋਵਾਹ ਨੇ ਸਾਡੇ ਲਈ ਵੱਡੇ-ਵੱਡੇ ਕੰਮ ਕੀਤੇ ਹਨ, \q ਅਸੀਂ ਅਨੰਦ ਹੋਏ ਹਾਂ! \q \v 4 ਹੇ ਯਹੋਵਾਹ, ਸਾਡੇ ਗ਼ੁਲਾਮਾਂ ਨੂੰ, \q ਦੱਖਣ ਦੀਆਂ ਨਦੀਆਂ ਵਾਂਗੂੰ ਮੋੜ ਲਿਆ\f + \fr 126:4 \fr*\ft ਬਹਾਲ \ft*\f*! \q \v 5 ਜਿਹੜੇ ਹੰਝੂਆਂ ਨਾਲ ਬੀਜਦੇ ਹਨ, \q ਉਹ ਜੈਕਾਰਿਆਂ ਨਾਲ ਵੱਢਣਗੇ। \q \v 6 ਜਿਹੜਾ ਬੀਜਣ ਲਈ ਬੀਜ ਚੁੱਕ ਕੇ ਰੋਂਦਾ ਹੋਇਆ ਜਾਂਦਾ ਹੈ, \q ਉਹ ਜ਼ਰੂਰ ਜੈਕਾਰਿਆਂ ਨਾਲ ਭਰੀਆਂ ਚੁੱਕ ਕੇ ਆਵੇਗਾ! \c 127 \s ਪਰਮੇਸ਼ੁਰ ਦੀ ਭਲਾਈ ਲਈ ਉਸਤਤ ਦਾ ਗੀਤ \d ਸੁਲੇਮਾਨ ਦਾ ਯਾਤਰਾ ਦਾ ਗੀਤ \q \v 1 ਜੇਕਰ ਯਹੋਵਾਹ ਹੀ ਘਰ ਨਾ ਬਣਾਵੇ, \q ਤਾਂ ਉਸ ਦੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ। \q ਜੇਕਰ ਯਹੋਵਾਹ ਹੀ ਸ਼ਹਿਰ ਦੀ ਰਾਖੀ ਨਾ ਕਰੇ, \q ਤਾਂ ਰਾਖੇ ਦਾ ਜਾਗਣਾ ਵਿਅਰਥ ਹੈ। \q \v 2 ਤੁਹਾਡਾ ਸਵੇਰ ਦਾ ਉੱਠਣਾ ਅਤੇ ਦੇਰ ਤੱਕ ਬੈਠੇ ਰਹਿਣਾ, \q ਅਤੇ ਦੁੱਖਾਂ ਦੀ ਰੋਟੀ ਖਾਣੀ ਵਿਅਰਥ ਹੈ, \q ਉਹ ਤਾਂ ਆਪਣੇ ਪਿਆਰਿਆਂ ਨੂੰ ਨੀਂਦ ਵਿੱਚ ਹੀ ਦੇ ਦਿੰਦਾ ਹੈ। \q \v 3 ਵੇਖੋ, ਬੱਚੇ ਯਹੋਵਾਹ ਵੱਲੋਂ ਮਿਰਾਸ ਹਨ, \q ਗਰਭ ਦਾ ਫਲ ਇੱਕ ਅਸੀਸ ਹੈ, \q \v 4 ਜਿਵੇਂ ਸੂਰਮੇ ਦੇ ਹੱਥ ਵਿੱਚ ਤੀਰ, \q ਤਿਵੇਂ ਜਵਾਨੀ ਦੇ ਪੁੱਤਰ ਹਨ, \q \v 5 ਧੰਨ ਹੈ ਉਹ ਮਨੁੱਖ ਜਿਸ ਦਾ ਤਰਕਸ਼ ਉਨ੍ਹਾਂ ਨਾਲ ਭਰਿਆ ਹੋਇਆ ਹੈ! \q ਉਹ ਆਪਣੇ ਵੈਰੀਆਂ ਨਾਲ ਫਾਟਕ ਵਿੱਚ ਗੱਲਾਂ ਕਰਦੇ ਹੋਏ ਸ਼ਰਮਿੰਦੇ ਨਾ ਹੋਣਗੇ! \c 128 \s ਪਰਮੇਸ਼ੁਰ ਦਾ ਡਰ ਮੰਨਣ ਦੀ ਬਰਕਤ \d ਯਾਤਰਾ ਦਾ ਗੀਤ \q \v 1 ਧੰਨ ਹੈ ਹਰੇਕ ਜੋ ਯਹੋਵਾਹ ਦਾ ਭੈਅ ਮੰਨਦਾ ਹੈ, \q ਅਤੇ ਉਸ ਦੇ ਰਾਹਾਂ ਉੱਤੇ ਚੱਲਦਾ ਹੈ! \q \v 2 ਤੂੰ ਆਪਣੇ ਹੱਥਾਂ ਦੀ ਕਮਾਈ ਜ਼ਰੂਰ ਖਾਵੇਂਗਾ, \q ਤੂੰ ਧੰਨ ਹੋਵੇਂਗਾ ਅਤੇ ਤੇਰਾ ਭਲਾ ਹੋਵੇਗਾ। \q \v 3 ਤੇਰੀ ਵਹੁਟੀ ਫਲਦਾਰ ਦਾਖ ਵਾਂਗੂੰ ਤੇਰੇ ਘਰ ਦੇ ਅੰਦਰ ਹੋਵੇਗੀ, \q ਤੇਰੇ ਬੱਚੇ ਜ਼ੈਤੂਨ ਦੇ ਬੂਟਿਆਂ ਵਾਂਗੂੰ ਤੇਰੀ ਮੇਜ਼ ਦੇ ਆਲੇ-ਦੁਆਲੇ ਹੋਣਗੇ। \q \v 4 ਵੇਖੋ, ਉਹ ਮਨੁੱਖ ਮੁਬਾਰਕ ਹੋਵੇਗਾ, \q ਜਿਹੜਾ ਯਹੋਵਾਹ ਦਾ ਭੈਅ ਮੰਨਦਾ ਹੈ। \q \v 5 ਯਹੋਵਾਹ ਸੀਯੋਨ ਤੋਂ ਤੈਨੂੰ ਬਰਕਤ ਦੇਵੇ, \q ਅਤੇ ਤੂੰ ਜੀਵਨ ਭਰ ਯਰੂਸ਼ਲਮ ਦੀ ਭਲਿਆਈ ਵੇਖੇਂ, \q \v 6 ਸਗੋਂ ਤੂੰ ਆਪਣੇ ਦੋਹਤ੍ਰੇ-ਪੋਤ੍ਰੇ ਵੇਖੇਂ! \q ਇਸਰਾਏਲ ਉੱਤੇ ਸਲਾਮਤੀ ਹੋਵੇ। \c 129 \s ਵੈਰੀਆਂ ਦੀ ਹਾਰ ਦੇ ਲਈ ਪ੍ਰਾਰਥਨਾ \d ਯਾਤਰਾ ਦਾ ਗੀਤ \q \v 1 ਉਨ੍ਹਾਂ\f + \fr 129:1 \fr*\ft ਮੇਰੇ ਵੈਰੀਆਂ \ft*\f* ਨੇ ਮੈਨੂੰ ਮੇਰੀ ਜਵਾਨੀ ਤੋਂ ਬਹੁਤਾ ਦੁੱਖ ਦਿੱਤਾ, \q ਇਸਰਾਏਲ ਇਹ ਆਖੇ, \q \v 2 ਉਨ੍ਹਾਂ ਨੇ ਮੈਨੂੰ ਮੇਰੀ ਜਵਾਨੀ ਤੋਂ ਬਹੁਤਾ ਦੁੱਖ ਦਿੱਤਾ, \q ਪਰ ਉਹ ਮੇਰੇ ਉੱਤੇ ਪਰਬਲ ਨਾ ਹੋ ਸਕੇ! \q \v 3 ਹਾਲ੍ਹੀ ਨੇ ਮੇਰੀ ਪਿੱਠ ਉੱਤੇ ਹਲ ਵਾਹਿਆ, \q ਉਨ੍ਹਾਂ ਨੇ ਲੰਮੇ-ਲੰਮੇ ਸਿਆੜ ਕੱਢੇ! \q \v 4 ਯਹੋਵਾਹ ਧਰਮੀ ਹੈ, \q ਉਹ ਨੇ ਦੁਸ਼ਟਾਂ ਦੀ ਗੁਲਾਮੀ ਤੋਂ ਅਜ਼ਾਦ ਕੀਤਾ l \q \v 5 ਜਿੰਨੇ ਸੀਯੋਨ ਨਾਲ ਵੈਰ ਰੱਖਦੇ ਹਨ, \q ਉਹ ਸ਼ਰਮਿੰਦੇ ਹੋ ਕੇ ਪਛਾੜੇ ਜਾਣ! \q \v 6 ਉਹ ਛੱਤਾਂ ਦੇ ਘਾਹ ਵਰਗੇ ਹੋਣ, \q ਜਿਹੜਾ ਵਧਣ ਤੋਂ ਪਹਿਲਾਂ ਹੀ ਸੁੱਕ ਜਾਂਦਾ ਹੈ, \q \v 7 ਜਿਸ ਦੇ ਨਾਲ ਵਾਢਾ ਆਪਣੀ ਮੁੱਠ ਨਹੀਂ ਭਰਦਾ, \q ਨਾ ਪੂਲੇ ਬੰਨ੍ਹਣ ਵਾਲਾ ਆਪਣਾ ਪੱਲਾ, \q \v 8 ਅਤੇ ਲੰਘਣ ਵਾਲੇ ਨਹੀਂ ਆਖਦੇ, \q “ਯਹੋਵਾਹ ਦੀ ਬਰਕਤ ਤੁਹਾਡੇ ਉੱਤੇ ਹੋਵੇ, \q ਅਸੀਂ ਤੁਹਾਨੂੰ ਯਹੋਵਾਹ ਦੇ ਨਾਮ ਤੋਂ ਬਰਕਤ ਦਿੰਦੇ ਹਾਂ।” \c 130 \s ਕਿਰਪਾਲੂ ਪਰਮੇਸ਼ੁਰ \d ਯਾਤਰਾ ਦਾ ਗੀਤ \q \v 1 ਹੇ ਯਹੋਵਾਹ, ਡੂੰਘਿਆਈ ਵਿੱਚੋਂ ਮੈਂ ਤੈਨੂੰ ਪੁਕਾਰਿਆ ਹੈ, \q \v 2 ਹੇ ਪ੍ਰਭੂ ਮੇਰੀ ਅਵਾਜ਼ ਨੂੰ ਸੁਣ, \q ਤੇਰੇ ਕੰਨ ਮੇਰੀਆਂ ਬੇਨਤੀਆਂ ਦੀ ਅਵਾਜ਼ ਉੱਤੇ ਲੱਗੇ ਰਹਿਣ! \q \v 3 ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, \q ਤਾਂ ਹੇ ਪ੍ਰਭੂ, ਕੌਣ ਖੜ੍ਹਾ ਰਹਿ ਸਕਦਾ? \q \v 4 ਪਰ ਤੂੰ ਮਾਫ਼ ਕਰਨ ਵਾਲਾ ਹੈਂ, \q ਤਾਂ ਜੋ ਤੇਰਾ ਭੈਅ ਮੰਨਿਆ ਜਾਵੇ। \q \v 5 ਮੈਂ ਯਹੋਵਾਹ ਨੂੰ ਉਡੀਕਦਾ ਹਾਂ, ਮੇਰੀ ਜਾਨ ਵੀ ਉਡੀਕਦੀ ਹੈ, \q ਅਤੇ ਉਹ ਦੇ ਬਚਨ ਉੱਤੇ ਮੇਰੀ ਆਸ ਹੈ। \q \v 6 ਜਿੰਨਾਂ ਪਹਿਰੇਦਾਰ ਸਵੇਰ ਨੂੰ, \q ਹਾਂ, ਜਿੰਨਾਂ ਪਹਿਰੇਦਾਰ ਸਵੇਰ ਨੂੰ ਉਡੀਕਦੇ ਹਨ, \q ਉਨ੍ਹਾਂ ਤੋਂ ਵੱਧ ਮੇਰੀ ਜਾਨ ਪ੍ਰਭੂ ਨੂੰ ਉਡੀਕਦੀ ਹੈ। \q \v 7 ਹੇ ਇਸਰਾਏਲ, ਯਹੋਵਾਹ ਦੀ ਆਸ ਰੱਖ, \q ਕਿਉਂ ਜੋ ਯਹੋਵਾਹ ਕੋਲ ਦਯਾ ਹੈ, \q ਅਤੇ ਉਹ ਦੇ ਕੋਲ ਛੁਟਕਾਰਾ ਕਾਫ਼ੀ ਹੈ, \q \v 8 ਅਤੇ ਉਹ ਇਸਰਾਏਲ ਨੂੰ ਉਸ ਦੀਆਂ ਸਾਰੀਆਂ ਬਦੀਆਂ ਤੋਂ ਛੁਟਕਾਰਾ ਦੇਵੇਗਾ। \c 131 \s ਪਰਮੇਸ਼ੁਰ ਦੇ ਉੱਤੇ ਬੱਚਿਆਂ ਵਰਗਾ ਭਰੋਸਾ \d ਦਾਊਦ ਦਾ ਯਾਤਰਾ ਦਾ ਗੀਤ \q \v 1 ਹੇ ਯਹੋਵਾਹ, ਮੇਰਾ ਦਿਲ ਹੰਕਾਰੀ ਨਹੀਂ, \q ਨਾ ਮੇਰੀਆਂ ਅੱਖਾਂ ਘਮੰਡ ਨਾਲ ਭਰੀਆਂ ਹਨ, \q ਅਤੇ ਜਿਹੜੀਆਂ ਗੱਲਾਂ ਮੇਰੇ ਲਈ ਵੱਡੀਆਂ ਅਤੇ ਅਚਰਜ਼ ਸਨ, \q ਮੈਂ ਉਨ੍ਹਾਂ ਵਿੱਚ ਦਖ਼ਲ ਨਹੀਂ ਦਿੰਦਾ। \q \v 2 ਨਿਸੰਗ ਮੈਂ ਆਪਣੀ ਜਾਨ ਨੂੰ ਸ਼ਾਂਤ ਅਤੇ ਚੁੱਪ ਕਰਾ ਲਿਆ ਹੈ, \q ਜਿਵੇਂ ਦੁੱਧ ਛੁਡਾਇਆ ਹੋਇਆ ਬਾਲਕ ਆਪਣੀ ਮਾਂ ਦੇ ਨਾਲ ਹੈ, \q ਹਾਂ, ਤਿਵੇਂ ਹੀ ਦੁੱਧ ਛੁਡਾਏ ਹੋਏ ਬਾਲਕ ਵਾਂਗੂੰ ਮੇਰੀ ਜਾਨ ਮੇਰੇ ਅੰਦਰ ਹੈ। \q \v 3 ਹੇ ਇਸਰਾਏਲ, ਯਹੋਵਾਹ ਉੱਤੇ ਆਸ ਰੱਖ, ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ! \c 132 \s ਹੈਕਲ ਦੇ ਲਈ ਪ੍ਰਾਰਥਨਾ \d ਯਾਤਰਾ ਦਾ ਗੀਤ \q \v 1 ਹੇ ਯਹੋਵਾਹ, ਦਾਊਦ ਨੂੰ ਚੇਤੇ ਰੱਖ, ਉਹ ਦੇ ਸਾਰੇ ਦੁੱਖ, \q \v 2 ਜਿਸ ਨੇ ਯਹੋਵਾਹ ਦੀ ਸਹੁੰ ਖਾਧੀ, \q ਅਤੇ ਯਾਕੂਬ ਦੇ ਸ਼ਕਤੀਮਾਨ ਲਈ ਸੁੱਖਣਾ ਸੁੱਖੀ, \q \v 3 ਕਿ ਮੈਂ ਜ਼ਰੂਰ ਆਪਣੇ ਘਰੇਲੂ ਤੰਬੂ ਵਿੱਚ ਨਾ ਜਾਂਵਾਂਗਾ, \q ਨਾ ਆਪਣੇ ਪਲੰਘ ਦੇ ਵਿਛਾਉਣੇ ਉੱਤੇ ਚੜ੍ਹਾਂਗਾ, \q \v 4 ਨਾ ਆਪਣੀਆਂ ਅੱਖਾਂ ਨੂੰ ਨੀਂਦ, \q ਨਾ ਆਪਣੀਆਂ ਪਲਕਾਂ ਨੂੰ ਊਂਘ ਆਉਣ ਦਿਆਂਗਾ, \q \v 5 ਜਦ ਤੱਕ ਮੈਂ ਯਹੋਵਾਹ ਲਈ ਕੋਈ ਥਾਂ ਨਾ ਲੱਭਾਂ, \q ਅਤੇ ਯਾਕੂਬ ਦੇ ਸ਼ਕਤੀਮਾਨ ਲਈ ਕੋਈ ਡੇਰਾ! \q \v 6 ਵੇਖ, ਅਸੀਂ ਅਫਰਾਥਾਹ ਵਿੱਚ ਉਹ ਦੀ ਖ਼ਬਰ ਸੁਣੀ, \q ਉਹ ਸਾਨੂੰ ਯਾਅਰ ਦੀ ਮੈਦਾਨ ਵਿੱਚ ਲੱਭ ਪਿਆ। \q \v 7 ਅਸੀਂ ਯਹੋਵਾਹ ਦੇ ਡੇਰੇ ਨੂੰ ਜਾਈਏ, \q ਅਸੀਂ ਉਹ ਦੇ ਪੈਰਾਂ ਦੀ ਚੌਂਕੀ ਅੱਗੇ ਮੱਥਾ ਟੇਕੀਏ। \q \v 8 ਹੇ ਯਹੋਵਾਹ, ਉੱਠ, ਆਪਣੇ ਵਿਸ਼ਰਾਮ ਸਥਾਨ ਵਿੱਚ ਆ, \q ਤੂੰ ਅਤੇ ਤੇਰੀ ਸ਼ਕਤੀ ਦਾ ਸੰਦੂਕ ਵੀ! \q \v 9 ਤੇਰੇ ਜਾਜਕ ਧਰਮ ਦਾ ਲਿਬਾਸ ਪਾਉਣ, \q ਅਤੇ ਤੇਰੇ ਸੰਤ ਜੈਕਾਰੇ ਗਜਾਉਣ, \q \v 10 ਆਪਣੇ ਦਾਸ ਦਾਊਦ ਦੇ ਕਾਰਨ, \q ਆਪਣੇ ਮਸਹ ਕੀਤੇ ਹੋਏ ਦਾ ਮੂੰਹ ਨਾ ਮੋੜ! \q \v 11 ਯਹੋਵਾਹ ਨੇ ਦਾਊਦ ਨਾਲ ਸੱਚੀ ਸਹੁੰ ਖਾਧੀ, ਜਿਸ ਤੋਂ ਉਹ ਫਿਰੇਗਾ ਨਹੀਂ, \q ਕਿ ਮੈਂ ਤੇਰੇ ਢਿੱਡ ਦੇ ਫਲ ਤੋਂ ਤੇਰੀ ਰਾਜ ਗੱਦੀ ਉੱਤੇ ਕਿਸੇ ਨੂੰ ਬਿਠਾਵਾਂਗਾ, \q \v 12 ਜੇ ਤੇਰੀ ਅੰਸ ਮੇਰੇ ਨੇਮ ਤੇ ਮੇਰੀ ਸਾਖੀ ਦੀ, \q ਜੋ ਮੈਂ ਉਨ੍ਹਾਂ ਨੂੰ ਸਿਖਾਵਾਂਗਾ ਪਾਲਣਾ ਕਰੇ, \q ਤਾਂ ਉਨ੍ਹਾਂ ਦੀ ਅੰਸ ਵੀ ਜੁੱਗੋ-ਜੁੱਗ ਤੇਰੀ ਰਾਜ ਗੱਦੀ ਉੱਤੇ ਬੈਠੇਗੀ। \q \v 13 ਯਹੋਵਾਹ ਨੇ ਤਾਂ ਸੀਯੋਨ ਨੂੰ ਚੁਣਿਆ, \q ਉਹ ਨੇ ਆਪਣੇ ਵਸੇਬੇ ਲਈ ਉਹ ਨੂੰ ਪਸੰਦ ਕੀਤਾ। \q \v 14 ਇਹ ਸਦਾ ਲਈ ਵਿਸ਼ਰਾਮ ਹੋਵੇਗਾ, \q ਮੈਂ ਏਥੇ ਵੱਸਾਂਗਾ, ਮੈਂ ਇਸ ਨੂੰ ਪਸੰਦ ਜੋ ਕਰ ਲਿਆ ਹੈ। \q \v 15 ਮੈਂ ਉਹ ਦੇ ਰਿਜ਼ਕ ਵਿੱਚ ਕਾਫ਼ੀ ਬਰਕਤ ਦਿਆਂਗਾ, \q ਅਤੇ ਉਹ ਦੇ ਕੰਗਾਲਾਂ ਨੂੰ ਰੋਟੀ ਨਾਲ ਰਜਾਵਾਂਗਾ। \q \v 16 ਮੈਂ ਉਹ ਦੇ ਜਾਜਕਾਂ ਨੂੰ ਮੁਕਤੀ ਦਾ ਲਿਬਾਸ ਪੁਆਵਾਂਗਾ, \q ਤੇ ਉਹ ਦੇ ਸੰਤ ਖੁਸ਼ੀ ਦੇ ਜੈਕਾਰੇ ਗਜਾਉਣਗੇ! \q \v 17 ਉੱਥੇ ਮੈਂ ਦਾਊਦ ਲਈ ਇੱਕ ਸਿੰਗ ਫੁਟਾਵਾਂਗਾ, \q ਮੈਂ ਆਪਣੇ ਮਸਹ ਕੀਤੇ ਹੋਏ ਲਈ ਇੱਕ ਦੀਵਾ ਤਿਆਰ ਰੱਖਿਆ ਹੈ। \q \v 18 ਉਹ ਦੇ ਵੈਰੀਆਂ ਨੂੰ ਮੈਂ ਸ਼ਰਮ ਦਾ ਲਿਬਾਸ ਪੁਆਵਾਂਗਾ, \q ਪਰ ਉਸ ਦਾ ਰਾਜ ਚਮਕੇਗਾ\f + \fr 132:18 \fr*\ft ਉਸ ਦਾ ਮੁਕਟ ਚਮਕੇਗਾ \ft*\f*। \c 133 \s ਭਰਾਵਾਂ ਦੀ ਏਕਤਾ ਧੰਨ ਹੈ \d ਦਾਊਦ ਦਾ ਯਾਤਰਾ ਦਾ ਗੀਤ \q \v 1 ਵੇਖੋ, ਕਿੰਨ੍ਹਾਂ ਚੰਗਾ ਅਤੇ ਸੋਹਣਾ ਹੈ \q ਕਿ ਵਿਸ਼ਵਾਸੀ ਮਿਲ-ਜੁਲ ਕੇ ਵੱਸਣ! \q \v 2 ਇਹ ਉਸ ਖਾਲ਼ਸ ਤੇਲ ਦੀ ਤਰ੍ਹਾਂ ਹੈ, \q ਜਿਹੜਾ ਸਿਰ ਉੱਤੋਂ ਚੋ ਕੇ ਦਾੜ੍ਹੀ ਉੱਤੇ, \q ਅਰਥਾਤ ਹਾਰੂਨ ਦੀ ਦਾੜ੍ਹੀ ਉੱਤੋਂ ਚੋ ਕੇ \q ਉਸ ਦੀ ਪੁਸ਼ਾਕ ਦੀ ਸਿਰੇ ਤੱਕ ਪਹੁੰਚ ਗਿਆ। \q \v 3 ਇਹ ਹਰਮੋਨ\f + \fr 133:3 \fr*\ft ਪਰਬਤ ਦੀ ਚੋਟੀ\ft*\f* ਦੀ ਤ੍ਰੇਲ ਦੀ ਤਰ੍ਹਾਂ ਹੈ, \q ਜੋ ਸੀਯੋਨ ਦੇ ਪਰਬਤ ਉੱਤੇ ਪੈਂਦੀ ਹੈ, \q ਤਾਂ ਹੀ ਉੱਥੇ ਯਹੋਵਾਹ ਨੇ ਬਰਕਤ ਦਾ, \q ਅਰਥਾਤ ਸਦੀਪਕ ਜੀਵਨ ਦਾ ਹੁਕਮ ਦਿੱਤਾ ਹੈ। \c 134 \s ਪਰਮੇਸ਼ੁਰ ਦੀ ਉਸਤਤ ਕਰਨ ਦਾ ਸੱਦਾ \d ਯਾਤਰਾ ਦਾ ਗੀਤ। \q \v 1 ਵੇਖੋ, ਹੇ ਯਹੋਵਾਹ ਦੇ ਸਾਰੇ ਸੇਵਕੋ, \q ਯਹੋਵਾਹ ਨੂੰ ਮੁਬਾਰਕ ਆਖੋ, \q ਤੁਸੀਂ ਜਿਹੜੇ ਯਹੋਵਾਹ ਦੇ ਭਵਨ ਵਿੱਚ ਰਾਤ ਨੂੰ ਸੇਵਾ ਕਰਦੇ ਰਹਿੰਦੇ ਹੋ, \q \v 2 ਪਵਿੱਤਰ ਸਥਾਨ ਵੱਲ ਆਪਣੇ ਹੱਥ ਚੁੱਕ ਕੇ \q ਯਹੋਵਾਹ ਨੂੰ ਮੁਬਾਰਕ ਆਖੋ! \q \v 3 ਯਹੋਵਾਹ ਤੈਨੂੰ ਸੀਯੋਨ\f + \fr 134:3 \fr*\ft ਪਰਬਤ \ft*\f* ਤੋਂ ਬਰਕਤ ਦੇਵੇ, \q ਜੋ ਅਕਾਸ਼ ਤੇ ਧਰਤੀ ਦਾ ਕਰਤਾ ਹੈ। \c 135 \s ਉਸਤਤ ਦਾ ਗੀਤ \q \v 1 ਹਲਲੂਯਾਹ! ਯਹੋਵਾਹ ਦੇ ਨਾਮ ਦੀ ਉਸਤਤ ਕਰੋ, \q ਹੇ ਯਹੋਵਾਹ ਦੇ ਸੇਵਕੋ, ਉਸਤਤ ਕਰੋ! \q \v 2 ਤੁਸੀਂ ਜਿਹੜੇ ਯਹੋਵਾਹ ਦੇ ਭਵਨ ਵਿੱਚ, \q ਸਾਡੇ ਪਰਮੇਸ਼ੁਰ ਦੀਆਂ ਬਾਰਗਾਹਾਂ ਵਿੱਚ ਸੇਵਾ ਕਰਦੇ ਰਹਿੰਦੇ ਹੋ, \q \v 3 ਯਹੋਵਾਹ ਦੀ ਉਸਤਤ ਕਰੋ ਕਿਉਂ ਜੋ ਯਹੋਵਾਹ ਭਲਾ ਹੈ, \q ਉਸ ਦੇ ਨਾਮ ਦਾ ਭਜਨ ਕਰੋ ਕਿਉਂ ਜੋ ਇਹ ਸੋਹਣਾ ਹੈ! \q \v 4 ਯਹੋਵਾਹ ਨੇ ਯਾਕੂਬ ਨੂੰ ਆਪਣੇ ਹੀ ਲਈ, \q ਅਤੇ ਇਸਰਾਏਲ ਨੂੰ ਆਪਣੀ ਖ਼ਾਸ ਮਿਲਖ਼ ਲਈ ਚੁਣ ਲਿਆ ਹੈ। \q \v 5 ਸੱਚ-ਮੁੱਚ ਮੈਂ ਜਾਣ ਲਿਆ ਹੈ ਕਿ ਯਹੋਵਾਹ, \q ਹਾਂ, ਸਾਡਾ ਪ੍ਰਭੂ ਸਾਰੇ ਦੇਵਤਿਆਂ ਨਾਲੋਂ ਵੀ ਮਹਾਨ ਹੈ। \q \v 6 ਜੋ ਕੁਝ ਯਹੋਵਾਹ ਨੇ ਚਾਹਿਆ, \q ਉਹ ਨੇ ਅਕਾਸ਼ ਵਿੱਚ, ਧਰਤੀ ਵਿੱਚ, \q ਸਮੁੰਦਰਾਂ ਵਿੱਚ ਅਤੇ ਡੁੰਘਿਆਈਆਂ ਵਿੱਚ ਕੀਤਾ! \q \v 7 ਉਹ ਧਰਤੀ ਦੀਆਂ ਹੱਦਾਂ ਤੋਂ ਭਾਫ਼ ਨੂੰ ਉਤਾਹਾਂ ਲਿਆਉਂਦਾ, \q ਉਹ ਮੀਂਹ ਲਈ ਬਿਜਲੀਆਂ ਬਣਾਉਂਦਾ, \q ਆਪਣਿਆਂ ਖਜ਼ਾਨਿਆਂ ਤੋਂ ਹਵਾ ਬਾਹਰ ਲਿਆਉਂਦਾ ਹੈ, \q \v 8 ਜਿਸ ਨੇ ਮਿਸਰ ਦੇ ਪਹਿਲੌਠਿਆਂ ਨੂੰ ਮਾਰਿਆ, \q ਇਨਸਾਨ ਤੋਂ ਲੈ ਕੇ ਡੰਗਰ ਤੱਕ। \q \v 9 ਹੇ ਮਿਸਰ, ਉਸ ਨੇ ਤੇਰੇ ਵਿਚਕਾਰ ਨਿਸ਼ਾਨ ਤੇ ਅਚੰਭੇ ਭੇਜੇ, \q ਫ਼ਿਰਊਨ ਉੱਤੇ ਅਤੇ ਉਸ ਦੇ ਸਾਰੇ ਟਹਿਲੂਆਂ ਉੱਤੇ, \q \v 10 ਜਿਸ ਨੇ ਬਹੁਤ ਸਾਰੀਆਂ ਕੌਮਾਂ ਨੂੰ ਮਾਰ ਦਿੱਤਾ, \q ਅਤੇ ਬਲਵੰਤ ਰਾਜਿਆਂ ਨੂੰ ਵੱਢ ਸੁੱਟਿਆ, \q \v 11 ਅਰਥਾਤ ਅਮੋਰੀਆਂ ਦੇ ਰਾਜੇ ਸੀਹੋਨ ਨੂੰ, \q ਬਾਸ਼ਾਨ ਦੇ ਰਾਜੇ ਓਗ ਨੂੰ, \q ਅਤੇ ਕਨਾਨ ਦੇ ਰਾਜੇ ਰਜਵਾੜਿਆਂ ਨੂੰ। \q \v 12 ਅਤੇ ਉਹ ਨੇ ਉਨ੍ਹਾਂ ਦੇ ਦੇਸ ਮਿਰਾਸ ਵਿੱਚ, \q ਅਰਥਾਤ ਆਪਣੀ ਪਰਜਾ ਇਸਰਾਏਲ ਦੀ ਮਿਰਾਸ ਵਿੱਚ ਦਿੱਤੇ। \q \v 13 ਹੇ ਯਹੋਵਾਹ, ਤੇਰਾ ਨਾਮ ਸਦੀਪਕ ਹੈ, \q ਹੇ ਯਹੋਵਾਹ, ਤੇਰੀ ਯਾਦਗਾਰ ਪੀੜ੍ਹੀਓਂ ਪੀੜ੍ਹੀ ਤੱਕ ਹੈ! \q \v 14 ਯਹੋਵਾਹ ਤਾਂ ਆਪਣੀ ਪਰਜਾ ਦਾ ਨਿਆਂ ਕਰੇਗਾ, \q ਅਤੇ ਆਪਣੇ ਦਾਸਾਂ ਉੱਤੇ ਤਰਸ ਖਾਵੇਗਾ। \q \v 15 ਪਰਾਈਆਂ ਕੌਮਾਂ ਦੇ ਬੁੱਤ ਸੋਨਾ ਚਾਂਦੀ ਹੀ ਹਨ, \q ਓਹ ਇਨਸਾਨ ਦੇ ਹੱਥਾਂ ਦੀ ਬਣਾਵਟ ਹਨ। \q \v 16 ਉਨ੍ਹਾਂ ਦੇ ਮੂੰਹ ਤਾਂ ਹਨ ਪਰ ਓਹ ਬੋਲਦੇ ਨਹੀਂ, \q ਉਨ੍ਹਾਂ ਦੀਆਂ ਅੱਖਾਂ ਤਾਂ ਹਨ ਪਰ ਓਹ ਵੇਖਦੇ ਨਹੀਂ, \q \v 17 ਉਨ੍ਹਾਂ ਦੇ ਕੰਨ ਤਾਂ ਹਨ ਪਰ ਓਹ ਸੁਣਦੇ ਨਹੀਂ, \q ਹਾਂ, ਉਨ੍ਹਾਂ ਦੇ ਮੂੰਹ ਵਿੱਚ ਸਾਹ ਹੈ ਹੀ ਨਹੀਂ! \q \v 18 ਉਨ੍ਹਾਂ ਦੇ ਬਣਾਉਣ ਵਾਲੇ ਉਨ੍ਹਾਂ ਹੀ ਵਰਗੇ ਹੋਣਗੇ, \q ਨਾਲੇ ਓਹ ਸਾਰੇ ਜਿਹੜੇ ਉਨ੍ਹਾਂ ਉੱਤੇ ਭਰੋਸਾ ਰੱਖਦੇ ਹਨ!। \q \v 19 ਹੇ ਇਸਰਾਏਲ ਦੇ ਘਰਾਣੇ, ਯਹੋਵਾਹ ਨੂੰ ਮੁਬਾਰਕ ਆਖ! \q ਹੇ ਹਾਰੂਨ ਦੇ ਘਰਾਣੇ, ਯਹੋਵਾਹ ਨੂੰ ਮੁਬਾਰਕ ਆਖ! \q \v 20 ਹੇ ਲੇਵੀ ਦੇ ਘਰਾਣੇ, ਯਹੋਵਾਹ ਨੂੰ ਮੁਬਾਰਕ ਆਖ, \q ਹੇ ਯਹੋਵਾਹ ਦੇ ਭੈਅ ਮੰਨਣ ਵਾਲਿਓ, ਯਹੋਵਾਹ ਨੂੰ ਮੁਬਾਰਕ ਆਖੋ! \q \v 21 ਯਹੋਵਾਹ ਸੀਯੋਨ ਤੋਂ ਮੁਬਾਰਕ ਹੋਵੇ, \q ਉਹ ਜਿਹੜਾ ਯਰੂਸ਼ਲਮ ਦਾ ਵਾਸੀ ਹੈ! \q ਹਲਲੂਯਾਹ! \c 136 \s ਧੰਨਵਾਦ ਦਾ ਭਜਨ \q \v 1 ਯਹੋਵਾਹ ਦਾ ਧੰਨਵਾਦ ਕਰੋ ਜੋ ਉਹ ਭਲਾ ਹੈ, \q ਤੇ ਉਹ ਦੀ ਦਯਾ ਸਦਾ ਦੀ ਹੈ। \q \v 2 ਦੇਵਤਿਆਂ ਦੇ ਪਰਮੇਸ਼ੁਰ ਦਾ ਧੰਨਵਾਦ ਕਰੋ, \q ਉਹ ਦੀ ਦਯਾ ਸਦਾ ਦੀ ਹੈ। \q \v 3 ਪ੍ਰਭੂਆਂ ਦੇ ਪ੍ਰਭੂ ਦਾ ਧੰਨਵਾਦ ਕਰੋ, \q ਉਹ ਦੀ ਦਯਾ ਸਦਾ ਦੀ ਹੈ। \q \v 4 ਉਸੇ ਦਾ ਜੋ ਇਕੱਲਾ ਹੀ ਵੱਡੇ-ਵੱਡੇ ਅਚਰਜਾਂ ਨੂੰ ਕਰਦਾ ਹੈ, \q ਉਹ ਦੀ ਦਯਾ ਸਦਾ ਦੀ ਹੈ, \q \v 5 ਉਸੇ ਦਾ ਜਿਸ ਨੇ ਅਕਾਸ਼ ਨੂੰ ਬੁੱਧ ਨਾਲ ਬਣਾਇਆ ਹੈ, \q ਉਹ ਦੀ ਦਯਾ ਸਦਾ ਦੀ ਹੈ, \q \v 6 ਉਸੇ ਦਾ ਜਿਸ ਨੇ ਧਰਤੀ ਨੂੰ ਪਾਣੀਆਂ ਉੱਤੇ ਫੈਲਾਇਆ ਹੈ, \q ਉਹ ਦੀ ਦਯਾ ਸਦਾ ਦੀ ਹੈ, \q \v 7 ਉਸੇ ਦਾ ਜਿਸ ਨੇ ਵੱਡੀਆਂ-ਵੱਡੀਆਂ ਜੋਤਾਂ ਨੂੰ ਬਣਾਇਆ, \q ਉਹ ਦੀ ਦਯਾ ਸਦਾ ਦੀ ਹੈ, \q \v 8 ਸੂਰਜ ਨੂੰ ਕਿ ਉਹ ਦਿਨ ਉੱਤੇ ਰਾਜ ਕਰੇ, \q ਉਹ ਦੀ ਦਯਾ ਸਦਾ ਦੀ ਹੈ, \q \v 9 ਚੰਦਰਮਾਂ ਤੇ ਤਾਰਿਆਂ ਨੂੰ ਕਿ ਓਹ ਰਾਤ ਉੱਤੇ ਰਾਜ ਕਰਨ, \q ਉਹ ਦੀ ਦਯਾ ਸਦਾ ਦੀ ਹੈ, \q \v 10 ਉਸੇ ਦਾ ਜਿਸ ਮਿਸਰ ਦੇ ਪਹਿਲੌਠਿਆਂ ਨੂੰ ਮਾਰਿਆ, \q ਉਹ ਦੀ ਦਯਾ ਸਦਾ ਦੀ ਹੈ, \q \v 11 ਅਤੇ ਇਸਰਾਏਲ ਨੂੰ ਉਨ੍ਹਾਂ ਦੇ ਵਿੱਚ ਕੱਢ ਲਿਆਇਆ, \q ਉਹ ਦੀ ਦਯਾ ਸਦਾ ਦੀ ਹੈ, \q \v 12 ਤਕੜੇ ਹੱਥ ਤੇ ਪਸਾਰੀ ਹੋਈ ਬਾਂਹ ਨਾਲ, \q ਉਹ ਦੀ ਦਯਾ ਸਦਾ ਦੀ ਹੈ, \q \v 13 ਉਸੇ ਦਾ ਜਿਸ ਲਾਲ ਸਮੁੰਦਰ ਨੂੰ ਪਾੜ ਕੇ ਦੋ ਹਿੱਸੇ ਕਰ ਦਿੱਤਾ, \q ਉਹ ਦੀ ਦਯਾ ਸਦਾ ਦੀ ਹੈ, \q \v 14 ਅਤੇ ਇਸਰਾਏਲ ਨੂੰ ਉਹ ਦੇ ਵਿੱਚੋਂ ਦੀ ਲੰਘਾ ਲਿਆ, \q ਉਹ ਦੀ ਦਯਾ ਸਦਾ ਦੀ ਹੈ, \q \v 15 ਅਤੇ ਫ਼ਿਰਊਨ ਤੇ ਉਹ ਦੀ ਫੌਜ ਨੂੰ ਲਾਲ ਸਮੁੰਦਰ ਵਿੱਚ ਝਾੜ ਸੁੱਟਿਆ, \q ਉਹ ਦੀ ਦਯਾ ਸਦਾ ਦੀ ਹੈ, \q \v 16 ਉਸੇ ਦਾ ਜੋ ਆਪਣੀ ਪਰਜਾ ਨੂੰ ਉਜਾੜ ਦੇ ਵਿੱਚ ਲਈ ਤੁਰਿਆ, \q ਉਹ ਦੀ ਦਯਾ ਸਦਾ ਦੀ ਹੈ, \q \v 17 ਉਸੇ ਦਾ ਜਿਸ ਵੱਡੇ-ਵੱਡੇ ਰਾਜਿਆਂ ਨੂੰ ਮਾਰਿਆ, \q ਉਹ ਦੀ ਦਯਾ ਸਦਾ ਦੀ ਹੈ, \q \v 18 ਅਤੇ ਤੇਜਵਾਨ ਰਾਜਿਆਂ ਨੂੰ ਵੱਢ ਸੁੱਟਿਆ, \q ਉਹ ਦੀ ਦਯਾ ਸਦਾ ਦੀ ਹੈ, \q \v 19 ਅਮੋਰੀਆਂ ਦੇ ਰਾਜੇ ਸੀਹੋਨ ਨੂੰ, \q ਉਹ ਦੀ ਦਯਾ ਸਦਾ ਦੀ ਹੈ, \q \v 20 ਬਾਸ਼ਾਨ ਦੇ ਰਾਜੇ ਓਗ ਨੂੰ, \q ਉਹ ਦੀ ਦਯਾ ਸਦਾ ਦੀ ਹੈ, \q \v 21 ਅਤੇ ਉਨ੍ਹਾਂ ਦੇ ਦੇਸ ਨੂੰ ਮਿਲਖ਼ ਵਿੱਚ ਦੇ ਦਿੱਤਾ, \q ਉਹ ਦੀ ਦਯਾ ਸਦਾ ਦੀ ਹੈ, \q \v 22 ਆਪਣੇ ਦਾਸ ਇਸਰਾਏਲ ਦੀ ਮਿਲਖ਼ ਵਿੱਚ, \q ਉਹ ਦੀ ਦਯਾ ਸਦਾ ਦੀ ਹੈ, \q \v 23 ਜਿਸ ਸਾਡੇ ਮੰਦੇ ਹਾਲ ਵਿੱਚ ਸਾਨੂੰ ਚੇਤੇ ਕੀਤਾ, \q ਉਹ ਦੀ ਦਯਾ ਸਦਾ ਦੀ ਹੈ, \q \v 24 ਅਤੇ ਸਾਨੂੰ ਸਾਡੇ ਵਿਰੋਧੀਆਂ ਤੋਂ ਛੁਡਾਇਆ, \q ਉਹ ਦੀ ਦਯਾ ਸਦਾ ਦੀ ਹੈ, \q \v 25 ਜੋ ਸਭ ਜੀਵਾਂ ਨੂੰ ਰੋਟੀ ਦਿੰਦਾ ਹੈ, \q ਉਹ ਦੀ ਦਯਾ ਸਦਾ ਦੀ ਹੈ, \q \v 26 ਅਕਾਸ਼ ਦੇ ਪਰਮੇਸ਼ੁਰ ਦਾ ਧੰਨਵਾਦ ਕਰੋ, \q ਉਹ ਦੀ ਦਯਾ ਸਦਾ ਦੀ ਹੈ!। \c 137 \s ਗੁਲਾਮੀ ਵਿੱਚ ਇਸਰਾਏਲ ਦਾ ਵਿਰਲਾਪ ਗੀਤ \q \v 1 ਉੱਥੇ ਬਾਬਲ ਦੀਆਂ ਨਦੀਆਂ ਕੋਲ, ਅਸੀਂ ਜਾ ਬੈਠੇ, \q ਨਾਲੇ ਰੋਣ ਲੱਗ ਪਏ, ਜਦ ਅਸੀਂ ਸੀਯੋਨ ਨੂੰ ਚੇਤੇ ਕੀਤਾ। \q \v 2 ਉਹ ਦੇ ਵਿੱਚ ਬੇਦ-ਮਜਨੂੰਆਂ ਉੱਤੇ \q ਅਸੀਂ ਆਪਣੀਆਂ ਬਰਬਤਾਂ ਨੂੰ ਤੰਗ ਦਿੱਤਾ, \q \v 3 ਕਿਉਂ ਜੋ ਉੱਥੇ ਸਾਨੂੰ ਬੰਧੂਆ ਕਰਨ ਵਾਲਿਆਂ ਨੇ ਸਾਥੋਂ ਗੀਤ ਦਾ, \q ਅਤੇ ਸਾਡੇ ਮਖ਼ੌਲ ਕਰਨ ਵਾਲਿਆਂ ਨੇ ਖੁਸ਼ੀ ਦਾ ਸੁਆਲ ਕੀਤਾ, \q ਕਿ ਦੇ ਗੀਤਾਂ ਵਿੱਚੋਂ ਸਾਡੇ ਲਈ ਕੋਈ ਗੀਤ ਗਾਓ! \q \v 4 ਅਸੀਂ ਯਹੋਵਾਹ ਦਾ ਗੀਤ \q ਪਰਾਏ ਦੇਸ ਵਿੱਚ ਕਿੱਕੁਰ ਗਾਈਏ? \q \v 5 ਹੇ ਯਰੂਸ਼ਲਮ, ਜੇ ਮੈਂ ਤੈਨੂੰ ਭੁੱਲ ਜਾਂਵਾਂ, \q ਤਾਂ ਮੇਰਾ ਸੱਜਾ ਹੱਥ ਭੁੱਲ ਜਾਵੇ, \q \v 6 ਮੇਰੀ ਜੀਭ ਤਾਲੂ ਨਾਲ ਜਾ ਲੱਗੇ\f + \fr 137:6 \fr*\ft ਮੈਂ ਗੀਤ ਨਾ ਗਾ ਸਕਾਂ \ft*\f*! \q ਜੇ ਮੈਂ ਤੈਨੂੰ ਚੇਤੇ ਨਾ ਰੱਖਾਂ, \q ਜੇ ਮੈਂ ਯਰੂਸ਼ਲਮ ਨੂੰ \q ਆਪਣੇ ਉੱਤਮ ਅਨੰਦ ਤੋਂ ਉੱਚਾ ਨਾ ਰੱਖਾਂ! \q \v 7 ਹੇ ਯਹੋਵਾਹ, ਅਦੋਮ ਦੇ ਵੰਸ਼ ਦੇ ਵਿਰੁੱਧ ਯਰੂਸ਼ਲਮ ਦੇ ਦਿਨ ਨੂੰ ਚੇਤੇ ਰੱਖ, \q ਜਿਹੜੇ ਆਖਦੇ ਸਨ, ਉਹ ਨੂੰ ਢਾਹ ਦਿਓ, ਉਹ ਨੂੰ ਨੀਂਹ ਤੱਕ ਢਾਹ ਦਿਓ! \q \v 8 ਹੇ ਬਾਬਲ ਦੀਏ ਧੀਏ, ਜਿਹੜੀ ਉੱਜੜਨ ਵਾਲੀ ਹੈ, \q ਧੰਨ ਉਹ ਹੈ ਜੋ ਤੈਨੂੰ ਬਦਲਾ ਦੇਵੇ, \q ਜਿਵੇਂ ਤੂੰ ਸਾਨੂੰ ਬਦਲਾ ਦਿੱਤਾ ਹੈ! \q \v 9 ਧੰਨ ਉਹ ਹੈ ਜੋ ਤੇਰੇ ਬਾਲਕ ਨੂੰ ਫੜ੍ਹ ਕੇ \q ਚੱਟਾਨ ਉੱਤੇ ਪਟਕ ਦੇਵੇ!। \c 138 \s ਪਰਮੇਸ਼ੁਰ ਦੀ ਕਿਰਪਾ ਲਈ ਧੰਨਵਾਦ ਦੀ ਪ੍ਰਾਰਥਨਾ \d ਦਾਊਦ ਦਾ ਭਜਨ। \q \v 1 ਹੇ ਯਹੋਵਾਹ, ਮੈਂ ਆਪਣੇ ਸਾਰੇ ਦਿਲ ਤੋਂ ਤੇਰਾ ਧੰਨਵਾਦ ਕਰਾਂਗਾ, \q ਦੇਵਤਿਆਂ ਦੇ ਅੱਗੇ ਮੈਂ ਤੇਰੇ ਭਜਨ ਗਾਵਾਂਗਾ। \q \v 2 ਮੈਂ ਤੇਰੀ ਪਵਿੱਤਰ ਹੈਕਲ ਵਿੱਚ ਮੱਥਾ ਟੇਕਾਂਗਾ, \q ਅਤੇ ਮੈਂ ਤੇਰੀ ਦਯਾ ਦੇ ਕਾਰਨ ਤੇ ਤੇਰੀ ਵਫ਼ਾਦਾਰੀ ਦੇ ਕਾਰਨ, ਤੇਰੇ ਨਾਮ ਦਾ ਧੰਨਵਾਦ ਕਰਾਂਗਾ, \q ਕਿਉਂ ਜੋ ਤੂੰ ਸਭ ਦੇ ਉੱਤੇ ਆਪਣੇ ਨਾਮ ਨੂੰ, ਆਪਣੇ ਬਚਨ ਨੂੰ ਵਡਿਆਇਆ ਹੈ! \q \v 3 ਜਿਸ ਦਿਨ ਮੈਂ ਤੈਨੂੰ ਪੁਕਾਰਿਆ ਤੂੰ ਮੈਨੂੰ ਉੱਤਰ ਦਿੱਤਾ, \q ਤੂੰ ਮੇਰੀ ਜਾਨ ਨੂੰ ਬਲ ਦੇ ਕੇ ਮੈਨੂੰ ਦਿਲੇਰ ਬਣਾਇਆ। \q \v 4 ਹੇ ਯਹੋਵਾਹ, ਧਰਤੀ ਦੇ ਸਾਰੇ ਰਾਜੇ ਤੇਰਾ ਧੰਨਵਾਦ ਕਰਨਗੇ, \q ਕਿਉਂ ਜੋ ਉਨ੍ਹਾਂ ਨੇ ਤੇਰੇ ਸੁੱਖ ਦਿਆਂ ਵਾਕਾਂ ਨੂੰ ਸੁਣਿਆ ਹੈ, \q \v 5 ਅਤੇ ਓਹ ਯਹੋਵਾਹ ਦੇ ਰਾਹਾਂ ਦੇ ਗੀਤ ਗਾਉਣਗੇ, \q ਯਹੋਵਾਹ ਦੀ ਮਹਿਮਾ ਜੋ ਵੱਡੀ ਹੈ! \q \v 6 ਭਾਵੇਂ ਯਹੋਵਾਹ ਮਹਾਨ ਹੈ, ਤਾਂ ਵੀ ਉਹ ਹੀਣਿਆਂ ਨੂੰ ਵੇਖਦਾ ਹੈ, \q ਪਰ ਹੰਕਾਰੀਆਂ ਨੂੰ ਦੂਰੋਂ ਜਾਣ ਲੈਂਦਾ ਹੈ! \q \v 7 ਭਾਵੇਂ ਮੈਂ ਦੁੱਖਾਂ ਵਿੱਚ ਚੱਲਾਂ, ਤੂੰ ਮੈਨੂੰ ਬਚਾਏ\f + \fr 138:7 \fr*\ft ਜਿਉਂਦਾ \ft*\f* ਰੱਖੇਂਗਾ, \q ਮੇਰੇ ਵੈਰੀਆਂ ਦੇ ਕ੍ਰੋਧ ਉੱਤੇ ਤੂੰ ਆਪਣਾ ਹੱਥ ਵਧਾਵੇਂਗਾ, \q ਅਤੇ ਤੇਰਾ ਸੱਜਾ ਹੱਥ ਮੈਨੂੰ ਬਚਾਵੇਗਾ। \q \v 8 ਯਹੋਵਾਹ ਮੇਰਾ ਕੰਮ ਪੂਰਾ ਕਰੇਗਾ, \q ਹੇ ਯਹੋਵਾਹ, ਤੇਰੀ ਦਯਾ ਸਦੀਪਕ ਹੈ, \q ਆਪਣੇ ਹੱਥਾਂ ਦੇ ਕੰਮਾਂ ਨੂੰ ਨਾ ਤਿਆਗ! \c 139 \s ਪਰਮੇਸ਼ੁਰ ਦਾ ਸਿੱਧ ਗਿਆਨ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ। \p \q \v 1 ਹੇ ਯਹੋਵਾਹ, ਤੂੰ ਮੈਨੂੰ ਪਰਖ ਲਿਆ ਤੇ ਜਾਣ ਲਿਆ, \q \v 2 ਤੂੰ ਮੇਰਾ ਬੈਠਣਾ ਉੱਠਣਾ ਜਾਣਦਾ ਹੈਂ, \q ਤੂੰ ਮੇਰੀ ਵਿਚਾਰ ਨੂੰ ਦੂਰ ਤੋਂ ਹੀ ਸਮਝ ਲੈਂਦਾ ਹੈਂ, \q \v 3 ਤੂੰ ਮੇਰੇ ਚੱਲਣੇ ਅਤੇ ਲੇਟਣੇ ਦੀ ਛਾਣਬੀਣ ਕਰਦਾ ਹੈਂ, \q ਅਤੇ ਮੇਰੀਆਂ ਸਾਰੀਆਂ ਚਾਲਾਂ ਤੋਂ ਵਾਕਫ਼ ਹੈਂ। \q \v 4 ਮੇਰੀ ਜੀਭ ਉੱਤੇ ਇੱਕ ਗੱਲ ਵੀ ਨਹੀਂ, ਵੇਖ, ਹੇ ਯਹੋਵਾਹ, \q ਤੂੰ ਉਹ ਨੂੰ ਪੂਰੇ ਤੌਰ ਨਾਲ ਜਾਣਦਾ ਹੈਂ। \q \v 5 ਤੂੰ ਮੈਨੂੰ ਅੱਗੋਂ ਪਿੱਛੋਂ ਘੇਰ ਰੱਖਿਆ ਹੈ, \q ਤੂੰ ਆਪਣਾ ਹੱਥ ਮੇਰੇ ਉੱਤੇ ਧਰਿਆ ਹੈ, \q \v 6 ਇਹ ਗਿਆਨ ਮੇਰੇ ਲਈ ਅਚਰਜ਼ ਹੈ, \q ਉਹ ਉੱਚਾ ਹੈ, ਮੈਂ ਉਹ ਦੇ ਜੋਗ ਨਹੀਂ!। \q \v 7 ਮੈਂ ਤੇਰੇ ਆਤਮਾ ਤੋਂ ਕਿੱਧਰ ਜਾਂਵਾਂ, \q ਅਤੇ ਤੇਰੀ ਹਜ਼ੂਰੀ ਤੋਂ ਕਿੱਧਰ ਨੱਠਾਂ? \q \v 8 ਜੇ ਮੈਂ ਅਕਾਸ਼ ਉੱਤੇ ਚੜ੍ਹ ਜਾਂਵਾਂ, ਤੂੰ ਉੱਥੇ ਹੈਂ, \q ਜੇ ਮੈਂ ਪਤਾਲ ਵਿੱਚ ਬਿਸਤਰਾ ਵਿਛਾਵਾਂ, ਵੇਖ, ਤੂੰ ਉੱਥੇ ਹੈਂ! \q \v 9 ਜੇ ਮੈਂ ਫਜ਼ਰ ਦੇ ਖੰਭ ਲਾ ਲਵਾਂ, \q ਅਤੇ ਸਮੁੰਦਰ ਦੇ ਆਖਿਰ ਵਿੱਚ ਜਾ ਵੱਸਾਂ, \q \v 10 ਉੱਥੇ ਵੀ ਤੇਰਾ ਹੱਥ ਮੇਰੀ ਅਗਵਾਈ ਕਰੇਗਾ, \q ਅਤੇ ਤੇਰਾ ਸੱਜਾ ਹੱਥ ਮੈਨੂੰ ਫੜ ਲਵੇਗਾ! \q \v 11 ਜੇ ਮੈਂ ਆਖਾਂ ਕਿ ਅਨ੍ਹੇਰਾ ਮੈਨੂੰ ਜ਼ਰੂਰ ਢੱਕ ਲਵੇਗਾ, \q ਅਤੇ ਮੇਰੇ ਇਰਦ-ਗਿਰਦ ਦਾ ਚਾਨਣ ਰਾਤ ਹੋ ਜਾਵੇਗਾ, \q \v 12 ਫੇਰ ਵੀ ਅਨ੍ਹੇਰਾ ਤੈਥੋਂ ਨਾ ਛਿਪਾਵੇਗਾ, \q ਅਤੇ ਰਾਤ-ਦਿਨ ਵਾਂਗੂੰ ਚਮਕੇਗੀ, \q ਸੋ ਅਨ੍ਹੇਰਾ ਤੇ ਚਾਨਣ ਇੱਕੋ ਜਿਹੇ ਹਨ!। \q \v 13 ਤੂੰ ਤਾਂ ਮੇਰੇ ਅੰਦਰਲੇ ਅੰਗ ਰਚੇ, \q ਤੂੰ ਮੇਰੀ ਮਾਂ ਦੀ ਕੁੱਖ ਵਿੱਚ ਮੈਨੂੰ ਢੱਕਿਆ। \q \v 14 ਮੈਂ ਤੇਰਾ ਧੰਨਵਾਦ ਕਰਾਂਗਾ, \q ਕਿਉਂ ਜੋ ਮੈਂ ਭਿਆਨਕ ਰੀਤੀ ਤੇ ਅਚਰਜ਼ ਹਾਂ, \q ਤੇਰੇ ਕੰਮ ਅਚਰਜ਼ ਹਨ, \q ਅਤੇ ਮੈਂ ਇਸ ਨੂੰ ਖੂਬ ਜਾਣਦਾ ਹਾਂ! \q \v 15 ਮੇਰੀਆਂ ਹੱਡੀਆਂ ਤੈਥੋਂ ਲੁੱਕੀਆਂ ਨਹੀਂ ਸਨ, \q ਜਦ ਮੈਂ ਗੁਪਤ ਵਿੱਚ ਬਣਾਇਆ ਜਾਂਦਾ, \q ਅਤੇ ਧਰਤੀ ਦਿਆਂ ਹੇਠਲਿਆਂ ਥਾਵਾਂ ਵਿੱਚ ਮੇਰਾ ਰਸੀਦਾ ਕੱਢੀਦਾ ਸੀ। \q \v 16 ਤੇਰੀਆਂ ਅੱਖਾਂ ਨੇ ਮੇਰੇ ਬੇਡੌਲ ਮਲਬੇ ਨੂੰ ਵੇਖਿਆ, \q ਅਤੇ ਤੇਰੀ ਪੋਥੀ ਵਿੱਚ ਸਭ ਲਿਖੇ ਗਏ, ਦਿਨ ਮਿਥੇ ਗਏ, \q ਜਦ ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਸੀ। \q \v 17 ਹੇ ਪਰਮੇਸ਼ੁਰ, ਤੇਰੇ ਵਿਚਾਰ ਮੇਰੇ ਲਈ ਕੇਡੇ ਬਹੁਮੁੱਲੇ ਹਨ, \q ਉਨ੍ਹਾਂ ਦਾ ਜੋੜ ਕੇਡਾ ਵੱਡਾ ਹੈ! \q \v 18 ਜੇ ਮੈਂ ਉਨ੍ਹਾਂ ਨੂੰ ਗਿਣਾ, ਓਹ ਰੇਤ ਦੇ ਦਾਣਿਆਂ ਨਾਲੋਂ ਵੀ ਵੱਧ ਹਨ, \q ਜਦ ਮੈਂ ਜਾਗ ਉੱਠਦਾ ਹਾਂ, ਮੈਂ ਤੇਰੇ ਨਾਲ ਹੁੰਦਾ ਹਾਂ। \q \v 19 ਹੇ ਪਰਮੇਸ਼ੁਰ, ਤੂੰ ਜ਼ਰੂਰ ਦੁਸ਼ਟਾਂ ਨੂੰ ਵੱਢ ਸੁੱਟੇਂਗਾ, \q ਹੇ ਖੂਨੀਓ, ਮੈਥੋਂ ਦੂਰ ਹੋ ਜਾਓ! \q \v 20 ਜਿਹੜੇ ਤੇਰੇ ਵਿਖੇ ਬੁਰੀ ਚਰਚਾ ਕਰਦੇ ਹਨ, \q ਓਹ ਤੇਰੇ ਵੈਰੀ ਆਪਣੇ ਆਪ ਨੂੰ ਵਿਅਰਥ ਉੱਚਾ ਕਰਦੇ ਹਨ! \q \v 21 ਹੇ ਯਹੋਵਾਹ, ਕੀ ਮੈਂ ਤੇਰੇ ਵੈਰੀਆਂ ਨਾਲ ਵੈਰ ਨਹੀਂ ਰੱਖਦਾ? \q ਅਤੇ ਤੇਰੇ ਵਿਰੋਧੀਆਂ ਤੋਂ ਗਰੰਜ ਨਹੀਂ ਹੁੰਦਾ? \q \v 22 ਮੈਂ ਉਨ੍ਹਾਂ ਨਾਲ ਪੂਰਾ ਪੂਰਾ ਵੈਰ ਰੱਖਦਾ ਹਾਂ, \q ਓਹ ਮੇਰੇ ਵੈਰੀ ਹੋ ਗਏ ਹਨ। \q \v 23 ਹੇ ਪਰਮੇਸ਼ੁਰ, ਮੈਨੂੰ ਪਰਖ ਅਤੇ ਮੇਰੇ ਦਿਲ ਨੂੰ ਜਾਣ, \q ਮੈਨੂੰ ਜਾਚ ਅਤੇ ਮੇਰੇ ਖਿਆਲਾਂ ਨੂੰ ਜਾਣ, \q \v 24 ਅਤੇ ਵੇਖ ਕਿਤੇ ਮੇਰੇ ਵਿੱਚ ਕੋਈ ਭੈੜੀ ਚਾਲ ਤਾਂ ਨਹੀਂ? \q ਅਤੇ ਸਦੀਪਕ ਰਾਹ ਵਿੱਚ ਮੇਰੀ ਅਗਵਾਈ ਕਰ! \c 140 \s ਰੱਖਿਆ ਦੇ ਲਈ ਪ੍ਰਾਰਥਨਾ \d ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ। \q \v 1 ਹੇ ਯਹੋਵਾਹ, ਮੈਨੂੰ ਬੁਰੇ ਆਦਮੀ ਤੋਂ ਛੁਡਾ, \q ਜ਼ਾਲਮ ਮਨੁੱਖ ਤੋਂ ਮੇਰੀ ਰਾਖੀ ਕਰ, \q \v 2 ਜਿਹੜੇ ਆਪਣੇ ਦਿਲਾਂ ਵਿੱਚ ਬੁਰੇ ਉਪੱਦਰ ਸੋਚਦੇ ਹਨ, \q ਅਤੇ ਸਾਰਾ ਦਿਨ ਲੜਾਈਆਂ ਛੇੜਦੇ ਹਨ! \q \v 3 ਉਨ੍ਹਾਂ ਨੇ ਨਾਗ ਵਾਂਗੂੰ ਆਪਣੀਆਂ ਜੀਭਾਂ ਨੂੰ ਤਿੱਖਿਆਂ ਕੀਤਾ, \q ਸੱਪਾਂ ਦੀ ਵਿੱਸ ਉਨ੍ਹਾਂ ਦੇ ਬੁੱਲ੍ਹਾਂ ਦੇ ਹੇਠ ਹੈ!। \q \v 4 ਹੇ ਯਹੋਵਾਹ, ਦੁਸ਼ਟ ਦੇ ਹੱਥੋਂ ਮੈਨੂੰ ਸਾਂਭ, \q ਜ਼ਾਲਮ ਮਨੁੱਖ ਤੋਂ ਮੇਰੀ ਰਾਖੀ ਕਰ, \q ਜਿਨ੍ਹਾਂ ਨੇ ਮੇਰੇ ਪੈਰਾਂ ਦੇ ਔਕੜਨ ਦੀ ਜੁਗਤੀ ਕੀਤੀ! \q \v 5 ਹੰਕਾਰੀਆਂ ਨੇ ਮੇਰੇ ਲਈ ਫੰਦਾ ਤੇ ਰੱਸੀਆਂ ਲੁਕਾ ਛੱਡੀਆਂ ਹਨ, \q ਉਨ੍ਹਾਂ ਨੇ ਰਾਹ ਦੇ ਲਾਗੇ ਜਾਲ਼ ਵਿਛਾਇਆ, \q ਉਨ੍ਹਾਂ ਨੇ ਮੇਰੇ ਲਈ ਫੰਦੇ ਲਾਏ ਹਨ। ਸਲਹ। \q \v 6 ਮੈਂ ਯਹੋਵਾਹ ਨੂੰ ਆਖਿਆ, ਤੂੰ ਮੇਰਾ ਪਰਮੇਸ਼ੁਰ ਹੈਂ, \q ਹੇ ਯਹੋਵਾਹ, ਮੇਰੀਆਂ ਅਰਜੋਈਆਂ ਦੀ ਅਵਾਜ਼ ਉੱਤੇ ਕੰਨ ਲਾ! \q \v 7 ਹੇ ਪ੍ਰਭੂ, ਮੇਰੇ ਬਲਵਾਨ ਬਚਾਓ, \q ਰਣ ਦੇ ਦਿਨ ਮੈਂ ਸਿਰ ਨੂੰ ਬਚਾਏ ਰੱਖਦਾ ਹੈ! \q \v 8 ਹੇ ਯਹੋਵਾਹ, ਦੁਸ਼ਟਾਂ ਦੀਆਂ ਇੱਛਿਆਂ ਪੂਰੀਆਂ ਨਾ ਕਰ, \q ਉਹ ਦੇ ਉਪੱਦਰਾਂ ਨੂੰ ਤਰੱਕੀ ਨਾ ਦੇ, ਓਹ ਘਮੰਡ ਨਾ ਕਰਨ!। ਸਲਹ। \q \v 9 ਜਿਹੜੇ ਮੇਰੇ ਆਲੇ-ਦੁਆਲੇ ਹਨ, \q ਉਨ੍ਹਾਂ ਦੇ ਬੁੱਲ੍ਹਾਂ ਦੀ ਸ਼ਰਾਰਤ ਉਨ੍ਹਾਂ ਦੇ ਹੀ ਸਿਰ ਤੇ ਪਵੇ! \q \v 10 ਉਨ੍ਹਾਂ ਉੱਤੇ ਅੰਗਿਆਰੇ ਪਾਏ ਜਾਣ, \q ਓਹ ਅੱਗ ਵਿੱਚ ਸੁੱਟੇ ਜਾਣ, \q ਅਤੇ ਡੂੰਘੇ ਟੋਇਆਂ ਵਿੱਚ ਕਿ ਫੇਰ ਨਾ ਉੱਠਣ! \q \v 11 ਬਕਵਾਦੀ ਧਰਤੀ ਉੱਤੇ ਕਾਇਮ ਨਾ ਰਹੇ, \q ਬੁਰਿਆਈ ਉਹ ਦੇ ਢਾਉਣ ਨੂੰ ਜ਼ਾਲਮ ਦਾ ਹੀ ਸ਼ਿਕਾਰ ਕਰੇ! \q \v 12 ਮੈਂ ਜਾਣਦਾ ਹਾਂ ਕਿ ਯਹੋਵਾਹ ਮਸਕੀਨ ਦਾ ਹੱਕ, \q ਅਤੇ ਕੰਗਾਲ ਦਾ ਨਿਆਂ ਪੂਰਾ ਕਰੇਗਾ। \q \v 13 ਧਰਮੀ ਤੇਰੇ ਨਾਮ ਦਾ ਧੰਨਵਾਦ ਸੱਚ-ਮੁੱਚ ਕਰਨਗੇ, \q ਸਚਿਆਰ ਤੇਰੇ ਹਜ਼ੂਰ ਵੱਸਣਗੇ। \c 141 \s ਸ਼ਾਮ ਦੀ ਪ੍ਰਾਰਥਨਾ \d ਦਾਊਦ ਦਾ ਭਜਨ। \q \v 1 ਹੇ ਯਹੋਵਾਹ, ਮੈਂ ਤੈਨੂੰ ਪੁਕਾਰਿਆ, ਮੇਰੇ ਲਈ ਛੇਤੀ ਕਰ, \q ਜਦ ਮੈਂ ਤੈਨੂੰ ਪੁਕਾਰਾਂ, ਤਾਂ ਮੇਰੀ ਅਵਾਜ਼ ਤੇ ਕੰਨ ਲਾ! \q \v 2 ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਸੁਗੰਧੀ ਵਾਂਗੂੰ ਠਹਿਰੇ, \q ਅਤੇ ਮੇਰੇ ਹੱਥਾਂ ਦਾ ਉਠਾਉਣਾ ਸ਼ਾਮ ਦੀ ਭੇਟ ਵਰਗਾ ਹੋਵੇ। \q \v 3 ਹੇ ਯਹੋਵਾਹ, ਮੇਰੇ ਮੂੰਹ ਤੇ ਪਹਿਰਾ ਬਿਠਾ, \q ਮੇਰੇ ਬੁੱਲ੍ਹਾਂ ਉੱਤੇ ਰਾਖ਼ਾ ਰੱਖ! \q \v 4 ਮੇਰੇ ਦਿਲ ਨੂੰ ਕਿਸੇ ਬੁਰੀ ਗੱਲ ਵੱਲ ਨਾ ਮੋੜ, \q ਕਿ ਮੈਂ ਕੁਕਰਮੀਆਂ ਦੇ ਸੰਗ ਬੁਰੇ ਕੰਮ ਕਰਨ ਲੱਗ ਪਵਾਂ, \q ਅਤੇ ਮੈਨੂੰ ਉਨ੍ਹਾਂ ਦੇ ਸੁਆਦਲੇ ਭੋਜਨ ਤੋਂ ਖਾਣ ਨਾ ਦੇ! \q \v 5 ਧਰਮੀ ਮੈਨੂੰ ਮਾਰੇ, ਉਹ ਦੀ ਦਯਾ ਹੈ, \q ਉਹ ਮੈਨੂੰ ਦਬਕਾਵੇ, ਉਹ ਸਿਰ ਲਈ ਤੇਲ ਹੈ, \q ਮੇਰਾ ਸਿਰ ਉਸ ਤੋਂ ਇਨਕਾਰ ਨਾ ਕਰੇ, \q ਉਨ੍ਹਾਂ ਦੀਆਂ ਬੁਰਿਆਈਆਂ ਵਿੱਚ ਮੇਰੀ ਪ੍ਰਾਰਥਨਾ ਹੁੰਦੀ ਰਹੇਗੀ। \q \v 6 ਉਨ੍ਹਾਂ ਦੇ ਨਿਆਈਂ ਚੱਟਾਨ ਦੇ ਪਾਸੇ ਤੋਂ ਡੇਗੇ ਗਏ, \q ਅਤੇ ਓਹ ਮੇਰੀਆਂ ਗੱਲਾਂ ਸੁਣਨਗੇ ਕਿ ਓਹ ਮਿੱਠੀਆਂ ਹਨ। \q \v 7 ਜਿਵੇਂ ਕੋਈ ਭੂਮੀ ਉੱਤੇ ਲੱਕੜ ਵੱਢੇ ਤੇ ਚੀਰੇ, \q ਤਿਵੇਂ ਸਾਡੀਆਂ ਹੱਡੀਆਂ ਪਤਾਲ ਦੇ ਮੂੰਹ ਖਿੰਡਾਈਆਂ ਗਈਆਂ। \q \v 8 ਹੇ ਪ੍ਰਭੂ ਯਹੋਵਾਹ, ਮੇਰੀਆਂ ਅੱਖਾਂ ਤੇਰੀ ਵੱਲ ਹਨ, \q ਮੈਂ ਤੇਰਾ ਸ਼ਰਨਾਰਥੀ ਹਾਂ, ਮੇਰੇ ਪ੍ਰਾਣ ਨਾ ਕੱਢ! \q \v 9 ਉਸ ਫਾਹੀ ਤੋਂ ਜਿਹੜੀ ਉਨ੍ਹਾਂ ਨੇ ਮੇਰੇ ਲਈ ਲਾਈ ਹੈ, \q ਅਤੇ ਬਦਕਾਰਾਂ ਦੇ ਫੰਧਿਆਂ ਤੋਂ ਮੈਨੂੰ ਬਚਾ ਲੈ! \q \v 10 ਦੁਸ਼ਟ ਆਪਣੇ ਜਾਲ਼ਾਂ ਵਿੱਚ ਡਿੱਗ ਪੈਣ, \q ਜਿਸ ਵੇਲੇ ਮੈਂ ਲੰਘ ਜਾਂਵਾਂ! \c 142 \s ਸਹਾਇਤਾ ਦੇ ਲਈ ਪ੍ਰਾਰਥਨਾ \d ਦਾਊਦ ਦਾ ਮਸ਼ਕੀਲ ਜਦੋਂ ਉਹ ਗੁਫ਼ਾ \q \v 1 ਮੈਂ ਯਹੋਵਾਹ ਵੱਲ ਆਪਣੀ ਅਵਾਜ਼ ਨਾਲ ਦੁਹਾਈ ਦਿੰਦਾ \q ਹਾਂ, ਮੈਂ ਯਹੋਵਾਹ ਵੱਲ ਆਪਣੀ ਅਵਾਜ਼ ਨਾਲ ਬੇਨਤੀ ਕਰਦਾ ਹਾਂ, \q \v 2 ਮੈਂ ਆਪਣੀ ਫ਼ਰਿਆਦ ਉਹ ਦੇ ਅੱਗੇ ਰੱਖਦਾ ਹਾਂ, \q ਮੈਂ ਆਪਣਾ ਦੁੱਖ ਉਹ ਦੇ ਅੱਗੇ ਖੋਲ੍ਹ ਕੇ ਦੱਸਦਾ ਹਾਂ। \q \v 3 ਜਦ ਮੇਰਾ ਆਤਮਾ ਮੇਰੇ ਅੰਦਰ ਨਢਾਲ ਸੀ, \q ਤਾਂ ਤੂੰ ਮੇਰੀ ਚਾਲ ਜਾਣਦਾ ਸੀ। ਜਿਸ ਰਾਹ ਮੈਂ ਚੱਲਦਾ ਹਾਂ, \q ਉਨ੍ਹਾਂ ਨੇ ਮੇਰੇ ਲਈ ਇੱਕ ਫਾਹੀ ਲਾਈ ਹੈ। \q \v 4 ਨਿਗਾਹ ਕਰ ਕੇ ਸੱਜੇ ਪਾਸੇ ਵੇਖ, ਕਿ ਮੇਰਾ ਸਿਆਣੂ ਕੋਈ ਨਹੀਂ ਹੈ, \q ਮੇਰੀ ਪਨਾਹ ਜਾਂਦੀ ਰਹੀ, ਮੇਰੀ ਜਾਨ ਦਾ ਪੁੱਛਣ-ਗਿੱਛਣ ਵਾਲਾ ਕੋਈ ਨਹੀਂ! \q \v 5 ਹੇ ਯਹੋਵਾਹ, ਮੈਂ ਤੇਰੇ ਅੱਗੇ ਦੁਹਾਈ ਦਿੰਦਾ, \q ਮੈਂ ਆਖਿਆ ਕਿ ਤੂੰ ਮੇਰੀ ਪਨਾਹ ਹੈਂ, \q ਜੀਉਂਦਿਆਂ ਦੀ ਧਰਤੀ ਉੱਤੇ ਮੇਰਾ ਭਾਗ। \q \v 6 ਮੇਰੇ ਚਿੱਲਾਉਣ ਉੱਤੇ ਧਿਆਨ ਦੇ, \q ਕਿਉਂ ਜੋ ਮੈਂ ਬਹੁਤ ਅਧੀਨ ਹੋ ਗਿਆ ਹਾਂ, \q ਮੇਰੇ ਪਿੱਛਾ ਕਰਨ ਵਾਲਿਆਂ ਤੋਂ ਮੈਨੂੰ ਛੁਡਾ, \q ਕਿਉਂ ਜੋ ਓਹ ਮੈਥੋਂ ਬਲਵਾਨ ਹਨ! \q \v 7 ਮੇਰੀ ਜਾਨ ਨੂੰ ਕੈਦ ਵਿੱਚੋਂ ਬਾਹਰ ਕੱਢ, ਕਿ ਮੈਂ ਤੇਰੇ ਨਾਮ ਦਾ ਧੰਨਵਾਦ ਕਰਾਂ, \q ਧਰਮੀ ਮੈਨੂੰ ਆਣ ਘੇਰਨਗੇ, \q ਕਿਉਂ ਜੋ ਤੂੰ ਮੇਰੇ ਉੱਤੇ ਉਪਕਾਰ ਕਰੇਂਗਾ!। \c 143 \s ਛੁਟਕਾਰੇ ਦੇ ਲਈ ਪ੍ਰਾਰਥਨਾ \d ਦਾਊਦ ਦਾ ਭਜਨ। \q \v 1 ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣ ਲੈ, \q ਮੇਰੀ ਬੇਨਤੀ ਉੱਤੇ ਕੰਨ ਲਾ, \q ਆਪਣੀ ਵਫ਼ਾਦਾਰੀ ਅਤੇ ਆਪਣੇ ਧਰਮ ਵਿੱਚ ਮੈਨੂੰ ਉੱਤਰ ਦੇ! \q \v 2 ਆਪਣੇ ਦਾਸ ਨੂੰ ਅਦਾਲਤ ਵਿੱਚ ਨਾ ਲਿਆ, \q ਕਿਉਂ ਜੋ ਤੇਰੇ ਹਜ਼ੂਰ ਕੋਈ ਧਰਮੀ ਨਹੀਂ ਠਹਿਰ ਸਕਦਾ। \q \v 3 ਵੈਰੀ ਨੇ ਮੇਰੀ ਜਾਨ ਦਾ ਪਿੱਛਾ ਕੀਤਾ ਹੈ, \q ਉਹ ਨੇ ਮੇਰੀ ਜਿੰਦ ਨੂੰ ਚਿੱਥ ਕੇ ਧਰਤੀ ਉੱਤੇ ਸੁੱਟ ਦਿੱਤਾ ਹੈ, \q ਉਹ ਨੇ ਮੈਨੂੰ ਅਨ੍ਹੇਰੇ ਥਾਵਾਂ ਵਿੱਚ ਵਸਾਇਆ ਹੈ, ਚਿਰ ਦੇ ਮੋਇਆਂ ਹੋਇਆਂ ਵਾਂਗੂੰ! \q \v 4 ਤਦੇ ਮੇਰਾ ਆਤਮਾ ਮੇਰੇ ਅੰਦਰ ਨਢਾਲ ਹੈ, \q ਮੇਰਾ ਦਿਲ ਮੇਰੇ ਅੰਦਰ ਵਿਆਕੁਲ ਹੈ। \q \v 5 ਮੈਂ ਪੁਰਾਣਿਆਂ ਸਮਿਆਂ ਨੂੰ ਯਾਦ ਕਰਦਾ ਹਾਂ, \q ਮੈਂ ਤੇਰੀਆਂ ਸਾਰੀਆਂ ਕਰਨੀਆਂ ਦਾ ਵਿਚਾਰ ਕਰਦਾ ਹਾਂ, \q ਮੈਂ ਤੇਰੇ ਹੱਥਾਂ ਦੇ ਕੰਮ ਦਾ ਧਿਆਨ ਕਰਦਾ ਹਾਂ। \q \v 6 ਮੈਂ ਆਪਣੇ ਹੱਥ ਤੇਰੀ ਵੱਲ ਅੱਡਦਾ ਹਾਂ, \q ਮੇਰੀ ਜਾਨ ਸੁੱਕੀ ਧਰਤੀ ਵਾਂਗੂੰ ਤੇਰੀ ਤਿਹਾਈ ਹੈ। ਸਲਹ। \q \v 7 ਛੇਤੀ ਕਰ, ਹੇ ਯਹੋਵਾਹ, ਮੈਨੂੰ ਉੱਤਰ ਦੇ, \q ਮੇਰਾ ਆਤਮਾ ਬਸ ਹੋ ਚੱਲਿਆ, \q ਆਪਣਾ ਮੂੰਹ ਮੇਰੇ ਕੋਲੋਂ ਨਾ ਲੁਕਾ, ਕਿਤੇ ਮੈਂ ਕਬਰ ਵਿੱਚ ਉੱਤਰਨ ਵਾਲਿਆਂ ਵਰਗਾ ਨਾ ਹੋ ਜਾਂਵਾਂ! \q \v 8 ਸਵੇਰ ਨੂੰ ਆਪਣੀ ਦਯਾ ਦੀ ਮੈਨੂੰ ਸੁਣਾਈ ਕਰ, \q ਮੈਂ ਜੋ ਤੇਰਾ ਭਰੋਸਾ ਰੱਖਿਆ ਹੈ, ਮੇਰੇ ਤੁਰਨ ਦਾ ਰਾਹ ਮੈਨੂੰ ਦੱਸ, \q ਮੈਂ ਤਾਂ ਆਪਣੀ ਜਾਨ ਤੇਰੇ ਵੱਲ ਉਠਾ ਰੱਖੀ ਹੈ। \q \v 9 ਹੇ ਯਹੋਵਾਹ, ਮੈਨੂੰ ਵੈਰੀਆਂ ਤੋਂ ਛੁਡਾ, ਮੈਂ ਤੇਰੇ ਵਿੱਚ ਲੁੱਕਦਾ ਹਾਂ! \q \v 10 ਤੂੰ ਮੈਨੂੰ ਆਪਣੀ ਮਰਜ਼ੀ ਪੂਰੀ ਕਰਨੀ ਸਿਖਲਾ, ਤੂੰ ਤਾਂ ਮੇਰਾ ਪਰਮੇਸ਼ੁਰ ਹੈਂ, \q ਤੇਰਾ ਆਤਮਾ ਨੇਕ ਹੈ, ਉਹ ਪੱਧਰੇ ਦੇਸ ਵਿੱਚ ਮੇਰੀ ਅਗਵਾਈ ਕਰੇ। \q \v 11 ਹੇ ਯਹੋਵਾਹ, ਆਪਣੇ ਨਾਮ ਦੇ ਸਦਕੇ ਮੈਨੂੰ ਜਿਉਂਦਾ ਰੱਖ, \q ਆਪਣੇ ਧਰਮ ਨਾਲ ਮੇਰੀ ਜਾਨ ਨੂੰ ਦੁੱਖਾਂ ਵਿੱਚੋਂ ਕੱਢ, \q \v 12 ਅਤੇ ਆਪਣੀ ਦਯਾ ਨਾਲ ਮੇਰੇ ਵੈਰੀਆਂ ਨੂੰ ਮਿਟਾ ਸੁੱਟ, \q ਅਤੇ ਮੇਰੀ ਜਾਨ ਦੇ ਸਾਰੇ ਦੁੱਖ ਦੇਣ ਵਾਲਿਆਂ ਦਾ ਨਾਸ ਕਰ! \q ਮੈਂ ਤੇਰਾ ਸੇਵਕ ਜੋ ਹਾਂ। \c 144 \s ਜਿੱਤ ਪ੍ਰਾਪਤੀ ਲਈ ਧੰਨਵਾਦ ਦੀ ਪ੍ਰਾਰਥਨਾ \d ਦਾਊਦ ਦਾ ਭਜਨ। \q \v 1 ਯਹੋਵਾਹ ਮੇਰੀ ਚੱਟਾਨ ਮੁਬਾਰਕ ਹੋਵੇ, \q ਜੋ ਮੇਰੇ ਹੱਥਾਂ ਨੂੰ ਯੁੱਧ ਕਰਨਾ, \q ਅਤੇ ਮੇਰੀਆਂ ਉਂਗਲੀਆਂ ਨੂੰ ਲੜਨਾ ਸਿਖਾਉਂਦਾ ਹੈ, \q \v 2 ਮੇਰੀ ਦਯਾ, ਮੇਰਾ ਗੜ੍ਹ, \q ਮੇਰਾ ਉੱਚਾ ਸਥਾਨ ਅਤੇ ਮੇਰਾ ਛੁਡਾਉਣ ਵਾਲਾ, \q ਮੇਰੀ ਢਾਲ਼ ਅਤੇ ਉਹ ਜਿਸ ਦੇ ਵਿੱਚ ਮੈਂ ਪਨਾਹ ਲੈਂਦਾ ਹਾਂ, \q ਜੋ ਕੌਮਾਂ\f + \fr 144:2 \fr*\ft ਮੇਰੇ ਲੋਕਾਂ \ft*\f* ਨੂੰ ਮੇਰੇ ਅਧੀਨ ਕਰ ਦਿੰਦਾ ਹੈ। \q \v 3 ਹੇ ਯਹੋਵਾਹ, ਆਦਮੀ ਕੀ ਹੈ ਜੋ ਤੂੰ ਉਹ ਨੂੰ ਸਿਆਣੇਂ, \q ਤੇ ਆਦਮ ਵੰਸ਼ ਕੀ, ਜੋ ਉਹ ਦਾ ਖਿਆਲ ਕਰੇਂ? \q \v 4 ਆਦਮੀ ਸੁਆਸ ਹੀ ਜਿਹਾ ਹੈ, \q ਉਹ ਦੇ ਦਿਨ ਢਲਦੇ ਸਾਯੇ ਵਰਗੇ ਹਨ। \q \v 5 ਹੇ ਯਹੋਵਾਹ, ਆਪਣੇ ਅਕਾਸ਼ਾਂ ਨੂੰ ਝੁਕਾ ਕੇ ਉਤਰ ਆ, \q ਪਹਾੜਾਂ ਨੂੰ ਛੂਹ ਕਿ ਧੂੰਆਂ ਨਿੱਕਲੇ! \q \v 6 ਬਿਜਲੀ ਲਿਸ਼ਕਾ ਤੇ ਉਨ੍ਹਾਂ ਨੂੰ ਖਿੰਡਾ ਦੇ, \q ਆਪਣੇ ਤੀਰ ਚਲਾ ਤੇ ਉਨ੍ਹਾਂ ਨੂੰ ਘਬਰਾ ਦੇ! \q \v 7 ਆਪਣੇ ਹੱਥ ਉੱਪਰੋਂ ਪਸਾਰ, ਮੈਨੂੰ ਧੂ ਕੇ ਵੱਡੇ ਪਾਣੀਆਂ ਵਿੱਚੋਂ ਛੁਡਾ! \q ਅਰਥਾਤ ਓਪਰਿਆਂ ਦੇ ਹੱਥੋਂ, \q \v 8 ਜਿਨ੍ਹਾਂ ਦਾ ਮੂੰਹ ਵਿਅਰਥ ਗੱਲਾਂ ਕਰਦਾ ਹੈ, \q ਅਤੇ ਜਿਨ੍ਹਾਂ ਦਾ ਸੱਜਾ ਹੱਥ ਝੂਠ ਦਾ ਸੱਜਾ ਹੱਥ ਹੈ। \q \v 9 ਹੇ ਪਰਮੇਸ਼ੁਰ, ਮੈਂ ਤੇਰੇ ਲਈ ਇੱਕ ਨਵਾਂ ਗੀਤ ਗਾਵਾਂਗਾ, \q ਦਸ ਤਾਰਾਂ ਵਾਲੀ ਸਿਤਾਰ ਉੱਤੇ ਮੈਂ ਤੇਰੇ ਲਈ ਭਜਨ ਗਾਵਾਂਗਾ। \q \v 10 ਜਿਹੜਾ ਰਾਜਿਆਂ ਨੂੰ ਛੁਟਕਾਰਾ ਦਿੰਦਾ ਹੈ, \q ਜਿਹੜਾ ਆਪਣੇ ਦਾਸ ਨੂੰ ਭੈੜੀ ਤਲਵਾਰ ਤੋਂ ਖਿੱਚ ਲੈਂਦਾ ਹੈਂ, ਉਹ ਤੂੰ ਹੀ ਹੈਂ! \q \v 11 ਓਪਰਿਆਂ ਦੇ ਹੱਥੋਂ ਮੈਨੂੰ ਖਿੱਚ ਕੇ ਛੁਡਾ, \q ਜਿਨ੍ਹਾਂ ਦਾ ਮੂੰਹ ਵਿਅਰਥ ਗੱਲਾਂ ਕਰਦਾ ਹੈ, \q ਅਤੇ ਜਿਨ੍ਹਾਂ ਦਾ ਸੱਜਾ ਹੱਥ ਝੂਠ ਦਾ ਸੱਜਾ ਹੱਥ ਹੈ!। \q \v 12 ਸਾਡੇ ਪੁੱਤਰ ਆਪਣੀ ਜਵਾਨੀ ਵਿੱਚ ਬੂਟਿਆਂ ਵਾਂਗੂੰ ਵਧਣ, \q ਅਤੇ ਸਾਡੀਆਂ ਧੀਆਂ ਖੂੰਜੇ ਦੇ ਪੱਥਰਾਂ ਦੀ ਨਿਆਈਂ ਹੋਣ, \q ਜਿਹੜੇ ਮਹਿਲ ਲਈ ਘੜੇ ਹੋਣ। \q \v 13 ਸਾਡੇ ਖੱਤੇ ਭਾਂਤ-ਭਾਂਤ ਦੇ ਅਨਾਜ਼ ਨਾਲ ਭਰੇ ਹੋਏ ਹੋਣ, \q ਅਤੇ ਸਾਡੇ ਵਾੜੇ ਹਜ਼ਾਰਾਂ ਲੱਖਾਂ ਭੇਡਾਂ ਨਾਲ, \q \v 14 ਸਾਡੇ ਬਲ਼ਦ ਚੰਗੇ ਲੱਦੇ ਹੋਏ ਹੋਣ, \q ਅਤੇ ਕੋਈ ਸੰਨ੍ਹ ਨਾ ਹੋਵੇ, ਨਾ ਬਾਹਰ ਜਾਣਾ ਹੋਵੇ, \q ਨਾ ਸਾਡੇ ਚੌਂਕਾਂ ਵਿੱਚ ਡੰਡ ਦੁਹਾਈ ਹੋਵੇ, \q \v 15 ਤਾਂ ਧੰਨ ਓਹ ਲੋਕ ਜਿਨ੍ਹਾਂ ਦਾ ਇਹ ਹਾਲ ਹੋਵੇ! \q ਧੰਨ ਓਹ ਲੋਕ ਹਨ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ! \c 145 \s ਉਸਤਤ ਦਾ ਗੀਤ \d ਉਸਤਤ: ਦਾਊਦ ਦਾ ਭਜਨ। \q \v 1 ਹੇ ਮੇਰੇ ਪਰਮੇਸ਼ੁਰ, ਹੇ ਪਾਤਸ਼ਾਹ, ਮੈਂ ਤੇਰੀ ਪ੍ਰਸ਼ੰਸਾ ਕਰਾਂਗਾ, \q ਤੇਰੇ ਨਾਮ ਨੂੰ ਜੁੱਗੋ-ਜੁੱਗ ਮੁਬਾਰਕ ਆਖਾਂਗਾ, \q \v 2 ਮੈਂ ਤੈਨੂੰ ਦਿਨੋ ਦਿਨ ਮੁਬਾਰਕ ਆਖਾਂਗਾ, \q ਅਤੇ ਜੁੱਗੋ-ਜੁੱਗ ਤੇਰੇ ਨਾਮ ਦੀ ਉਸਤਤ ਕਰਾਂਗਾ! \q \v 3 ਯਹੋਵਾਹ ਮਹਾਨ ਹੈ, ਅਤੇ ਅੱਤ ਉਸਤਤ ਜੋਗ ਹੈ, \q ਅਤੇ ਉਹ ਦੀ ਮਹਾਨਤਾ ਅਗੰਮ ਹੈ। \q \v 4 ਇੱਕ ਪੀੜ੍ਹੀ ਦੂਜੀ ਪੀੜ੍ਹੀ ਨੂੰ ਤੇਰੇ ਕੰਮਾਂ ਦਾ ਜਸ ਸੁਣਾਏਗੀ, \q ਅਤੇ ਓਹ ਤੇਰੀਆਂ ਕੁਦਰਤਾਂ ਦੱਸਣਗੇ। \q \v 5 ਉਹ ਆਪਸ ਵਿੱਚ ਤੇਰੇ ਤੇਜਵਾਨ ਪਰਤਾਪ ਦੀ ਸ਼ਾਨ ਦਾ, \q ਅਤੇ ਮੈਂ ਅਚਰਜ਼ ਕੰਮਾਂ ਦਾ ਧਿਆਨ ਕਰਨਗੇ l \q \v 6 ਓਹ ਤੇਰੇ ਭਿਆਨਕ ਕੰਮਾਂ ਦੀ ਸਮਰੱਥਾ ਦਾ ਪਰਚਾਰ ਕਰਨਗੇ, \q ਅਤੇ ਮੈਂ ਤੇਰੀ ਮਹਾਨਤਾ ਦਾ ਵਰਣਨ ਕਰਾਂਗਾ। \q \v 7 ਓਹ ਤੇਰੀ ਬਹੁਤ ਭਲਿਆਈ ਨੂੰ ਚੇਤੇ ਕਰ ਕੇ ਗਰਮ ਜੋਸ਼ ਹੋਣਗੇ, \q ਅਤੇ ਓਹ ਤੇਰੇ ਧਰਮ ਦਾ ਜੈਕਾਰਾ ਗਜਾਉਣਗੇ। \q \v 8 ਯਹੋਵਾਹ ਦਯਾਲੂ ਤੇ ਕਿਰਪਾਲੂ ਹੈ, \q ਕ੍ਰੋਧ ਵਿੱਚ ਧੀਰਜਵਾਨ ਅਤੇ ਦਯਾ ਨਾਲ ਭਰਪੂਰ। \q \v 9 ਯਹੋਵਾਹ ਸਭਨਾਂ ਦੇ ਲਈ ਭਲਾ ਹੈ, \q ਅਤੇ ਉਹ ਦੀਆਂ ਰਹਿਮਤਾਂ ਉਹ ਦੇ ਸਾਰੇ ਕੰਮਾਂ ਉੱਤੇ ਹਨ। \q \v 10 ਹੇ ਯਹੋਵਾਹ, ਤੇਰੇ ਸਾਰੇ ਕੰਮ ਤੇਰਾ ਧੰਨਵਾਦ ਕਰਨਗੇ, \q ਅਤੇ ਤੇਰੇ ਸੰਤ ਤੈਨੂੰ ਮੁਬਾਰਕ ਆਖਣਗੇ। \q \v 11 ਓਹ ਤੇਰੀ ਪਾਤਸ਼ਾਹੀ ਦੇ ਪਰਤਾਪ ਦਾ ਚਰਚਾ ਕਰਨਗੇ, \q ਅਤੇ ਤੇਰੀ ਕੁਦਰਤ ਦੀਆਂ ਗੱਲਾਂ ਕਰਨਗੇ, \q \v 12 ਕਿ ਓਹ ਆਦਮੀ ਦੇ ਵੰਸ਼ ਉੱਤੇ ਤੇਰੀਆਂ ਕੁਦਰਤਾਂ ਨੂੰ ਪਰਗਟ ਕਰਨ, \q ਨਾਲੇ ਉਸ ਦੀ ਪਾਤਸ਼ਾਹੀ ਦੇ ਤੇਜਵਾਨ ਪਰਤਾਪ ਨੂੰ। \q \v 13 ਤੇਰੀ ਪਾਤਸ਼ਾਹੀ ਅਨਾਦੀ ਤੇ ਅਨੰਤ ਹੈ, \q ਅਤੇ ਤੇਰਾ ਰਾਜ ਸਾਰੀਆਂ ਪੀੜ੍ਹੀਆਂ ਤੱਕ\f + \fr 145:13 \fr*\ft ਕੁਝ ਲਿਖਤਾਂ ਵਿੱਚ ਇਹ ਵੀ ਜੋੜਿਆ ਗਿਆ ਹੈ - ਪ੍ਰਭੂ ਆਪਣੇ ਸਾਰੇ ਵਾਅਦਿਆਂ ਵਿੱਚ ਵਫ਼ਾਦਾਰ ਹੈ ਅਤੇ ਆਪਣੇ ਕੰਮਾਂ ਵਿੱਚ ਕਿਰਪਾਲੂ ਹੈ l \ft*\f*। \q \v 14 ਯਹੋਵਾਹ ਸਾਰਿਆਂ ਡਿੱਗਣ ਵਾਲਿਆਂ ਨੂੰ ਸੰਭਾਲਦਾ ਹੈ, \q ਅਤੇ ਸਾਰਿਆਂ ਝੁਕਿਆਂ ਹੋਇਆਂ ਨੂੰ ਸਿੱਧਾ ਕਰ ਦਿੰਦਾ ਹੈ। \q \v 15 ਸਾਰਿਆਂ ਦੀਆਂ ਅੱਖਾਂ ਤੇਰੀ ਵੱਲ ਲੱਗੀਆਂ ਹੋਈਆਂ ਹਨ, \q ਅਤੇ ਤੂੰ ਵੇਲੇ ਸਿਰ ਉਨ੍ਹਾਂ ਨੂੰ ਉਨ੍ਹਾਂ ਦਾ ਭੋਜਣ ਦਿੰਦਾ ਹੈਂ। \q \v 16 ਤੂੰ ਆਪਣਾ ਹੱਥ ਖੋਲ੍ਹਦਾ ਹੈਂ, \q ਅਤੇ ਸਾਰੇ ਜੀਆਂ ਦੀ ਇੱਛਿਆ ਨੂੰ ਪੂਰੀ ਕਰਦਾ ਹੈਂ। \q \v 17 ਯਹੋਵਾਹ ਆਪਣੇ ਸਾਰੇ ਰਾਹਾਂ ਵਿੱਚ ਧਰਮੀ ਹੈ, \q ਅਤੇ ਆਪਣੇ ਸਾਰੇ ਕੰਮਾਂ ਵਿੱਚ ਦਯਾਵਾਨ ਹੈ। \q \v 18 ਯਹੋਵਾਹ ਉਨ੍ਹਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹ ਨੂੰ ਪੁਕਾਰਦੇ ਹਨ, \q ਹਾਂ, ਉਨ੍ਹਾਂ ਸਭਨਾਂ ਦੇ ਜਿਹੜੇ ਸਚਿਆਈ ਨਾਲ ਪੁਕਾਰਦੇ ਹਨ। \q \v 19 ਉਹ ਆਪਣਾ ਭੈਅ ਮੰਨ ਵਾਲਿਆਂ ਦੀ ਇੱਛਿਆ ਪੂਰੀ ਕਰੇਗਾ, \q ਅਤੇ ਉਨ੍ਹਾਂ ਦੀ ਦੁਹਾਈ ਸੁਣੇਗਾ ਤੇ ਉਨ੍ਹਾਂ ਨੂੰ ਬਚਾਵੇਗਾ। \q \v 20 ਯਹੋਵਾਹ ਆਪਣੇ ਸਾਰੇ ਪ੍ਰੇਮੀਆਂ ਦੀ ਪਾਲਣਾ ਕਰਦਾ ਹੈ, \q ਪਰ ਸਾਰੇ ਦੁਸ਼ਟਾਂ ਦਾ ਨਾਸ ਕਰੇਗਾ। \q \v 21 ਮੇਰਾ ਮੂੰਹ ਯਹੋਵਾਹ ਦੀ ਉਸਤਤ ਕਰੇ, \q ਅਤੇ ਸਾਰੇ ਬਸ਼ਰ ਉਹ ਦੇ ਪਵਿੱਤਰ ਨਾਮ ਨੂੰ ਜੁੱਗੋ-ਜੁੱਗ ਮੁਬਾਰਕ ਆਖਣ! \c 146 \s ਮੁਕਤੀਦਾਤਾ ਪਰਮੇਸ਼ੁਰ ਦੀ ਉਸਤਤ \q \v 1 ਹਲਲੂਯਾਹ! ਹੇ ਮੇਰੀ ਜਾਨ, \q ਯਹੋਵਾਹ ਦੀ ਉਸਤਤ ਕਰ! \q \v 2 ਮੈਂ ਜੀਵਨ ਭਰ ਯਹੋਵਾਹ ਦੀ ਉਸਤਤ ਕਰਾਂਗਾ, \q ਜਿੰਨਾਂ ਚਿਰ ਮੈਂ ਰਹਾਂਗਾ ਮੈਂ ਆਪਣੇ ਪਰਮੇਸ਼ੁਰ ਦਾ ਭਜਨ ਗਾਵਾਂਗਾ। \q \v 3 ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ, \q ਨਾ ਆਦਮ ਵੰਸ਼ ਉੱਤੇ, ਜਿਹ ਦੇ ਕੋਲ ਬਚਾਓ ਹੈ ਨਹੀਂ। \q \v 4 ਉਹ ਦਾ ਸਾਹ ਨਿੱਕਲ ਜਾਵੇਗਾ, ਉਹ ਆਪਣੀ ਮਿੱਟੀ ਵਿੱਚ ਮੁੜ ਜਾਵੇਗਾ, \q ਉਸੇ ਦਿਨ ਉਹ ਦੇ ਪਰੋਜਨ ਨਾਸ ਹੋ ਜਾਂਦੇ ਹਨ! \q \v 5 ਧੰਨ ਉਹ ਹੈ \q ਜਿਹ ਦਾ ਸਹਾਇਕ ਯਾਕੂਬ ਦਾ ਪਰਮੇਸ਼ੁਰ ਹੈ, \q ਜਿਹ ਦੀ ਆਸਾ ਯਹੋਵਾਹ ਆਪਣੇ ਪਰਮੇਸ਼ੁਰ ਉੱਤੇ ਹੈ! \q \v 6 ਉਹ ਨੇ ਅਕਾਸ਼ ਤੇ ਧਰਤੀ ਨੂੰ ਸਮੁੰਦਰ ਨੂੰ \q ਤੇ ਜੋ ਕੁਝ ਉਸ ਵਿੱਚ ਹੈ ਬਣਾਇਆ, \q ਉਹ ਵਫ਼ਾਦਾਰੀ ਦੀ ਸਦਾ ਤੱਕ ਪਾਲਣਾ ਕਰਦਾ ਹੈ। \q \v 7 ਉਹ ਦਬਾਏ ਹੋਇਆਂ ਦਾ ਨਿਆਂ ਕਰਦਾ ਹੈ, \q ਉਹ ਭੁੱਖਿਆਂ ਨੂੰ ਰੋਟੀ ਦਿੰਦਾ ਹੈ, \q ਯਹੋਵਾਹ ਗ਼ੁਲਾਮਾਂ ਨੂੰ ਛੁਡਾ ਦਿੰਦਾ ਹੈ। \q \v 8 ਯਹੋਵਾਹ ਅੰਨ੍ਹਿਆਂ ਦੀਆਂ ਅੱਖਾਂ ਨੂੰ ਖੋਲ੍ਹ ਦਿੰਦਾ ਹੈ, \q ਯਹੋਵਾਹ ਝੁਕਿਆ ਹੋਇਆਂ ਨੂੰ ਸਿੱਧਾ ਕਰਦਾ ਹੈ, \q ਯਹੋਵਾਹ ਧਰਮੀਆਂ ਨੂੰ ਪਿਆਰ ਕਰਦਾ ਹੈ। \q \v 9 ਯਹੋਵਾਹ ਪਰਦੇਸੀਆਂ ਦੀ ਪਾਲਣਾ ਕਰਦਾ ਹੈ, \q ਯਤੀਮਾਂ ਤੇ ਵਿਧਵਾ ਨੂੰ ਸੰਭਾਲਦਾ ਹੈ, \q ਪਰ ਦੁਸ਼ਟਾਂ ਦਾ ਰਾਹ ਵਿੰਗਾ ਕਰ ਦਿੰਦਾ ਹੈ। \q \v 10 ਯਹੋਵਾਹ ਸਦਾ ਤੱਕ ਰਾਜ ਕਰੇਗਾ, ਤੇਰਾ ਪਰਮੇਸ਼ੁਰ, \q ਹੇ ਸੀਯੋਨ, ਪੀੜ੍ਹੀਓਂ ਪੀੜ੍ਹੀ ਤੱਕ। \q ਹਲਲੂਯਾਹ! \c 147 \s ਸਰਬ ਸ਼ਕਤੀਮਾਨ ਪਰਮੇਸ਼ੁਰ ਦੀ ਉਸਤਤ \q \v 1 ਹਲਲੂਯਾਹ! \q ਸਾਡੇ ਪਰਮੇਸ਼ੁਰ ਦਾ ਭਜਨ ਗਾਉਣਾ ਤਾਂ ਭਲਾ ਹੈ, \q ਉਸਤਤ ਕਰਨਾ ਮਨ ਭਾਉਣਾ ਤੇ ਸੋਹਣਾ ਹੈ! \q \v 2 ਯਹੋਵਾਹ ਯਰੂਸ਼ਲਮ ਨੂੰ ਉਸਾਰਦਾ ਹੈ, \q ਉਹ ਇਸਰਾਏਲ ਦੇ ਦੇਸੋਂ ਕੱਢਿਆਂ ਨੂੰ ਇਕੱਠਾ ਕਰਦਾ ਹੈ। \q \v 3 ਉਹ ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ, \q ਅਤੇ ਉਨ੍ਹਾਂ ਦੇ ਸੋਗਾਂ ਉੱਤੇ ਪੱਟੀ ਬੰਨ੍ਹਦਾ ਹੈ। \q \v 4 ਉਹ ਤਾਰਿਆਂ ਦੀ ਗਿਣਤੀ ਕਰਦਾ ਹੈ, \q ਅਤੇ ਉਨ੍ਹਾਂ ਸਾਰਿਆਂ ਦੇ ਨਾਮ ਬੁਲਾਉਂਦਾ ਹੈ। \q \v 5 ਸਾਡਾ ਪ੍ਰਭੂ ਮਹਾਨ ਅਤੇ ਬਹੁਤ ਸ਼ਕਤੀਮਾਨ ਹੈ, \q ਉਹ ਦੀ ਸਮਝ ਦਾ ਕੋਈ ਪਾਰਾਵਾਰ ਨਹੀਂ ਹੈ। \q \v 6 ਯਹੋਵਾਹ ਮਸਕੀਨਾਂ ਨੂੰ ਸੰਭਾਲਦਾ ਹੈ, \q ਉਹ ਦੁਸ਼ਟਾਂ ਨੂੰ ਧਰਤੀ ਤੱਕ ਨਿਵਾ ਦਿੰਦਾ ਹੈ। \q \v 7 ਯਹੋਵਾਹ ਨੂੰ ਧੰਨਵਾਦ ਨਾਲ ਉੱਤਰ ਦਿਓ, \q ਸਾਡੇ ਪਰਮੇਸ਼ੁਰ ਲਈ ਬਰਬਤ ਨਾਲ ਭਜਨ ਗਾਓ, \q \v 8 ਜਿਹੜਾ ਅਕਾਸ਼ ਨੂੰ ਬੱਦਲਾਂ ਨਾਲ ਢੱਕਦਾ ਹੈ, \q ਅਤੇ ਧਰਤੀ ਲਈ ਮੀਂਹ ਤਿਆਰ ਕਰਦਾ ਹੈ, \q ਅਤੇ ਪਹਾੜਾਂ ਉੱਤੇ ਘਾਹ ਉਗਾਉਂਦਾ ਹੈ। \q \v 9 ਉਹ ਡੰਗਰਾਂ ਨੂੰ ਉਨ੍ਹਾਂ ਦਾ ਅਹਾਰ ਦਿੰਦਾ ਹੈ, \q ਨਾਲੇ ਕਾਂਵਾਂ ਦੇ ਬੱਚਿਆਂ ਨੂੰ ਜਦ ਉਹ ਪੁਕਾਰਦੇ ਹਨ। \q \v 10 ਨਾ ਘੋੜੇ ਦੇ ਜ਼ੋਰ ਵਿੱਚ ਉਹ ਖੁਸ਼ ਹੁੰਦਾ ਹੈ, \q ਨਾ ਮਨੁੱਖ ਦੀਆਂ ਲੱਤਾਂ ਉੱਤੇ ਰੀਝਦਾ ਹੈ। \q \v 11 ਯਹੋਵਾਹ ਆਪਣੇ ਭੈਅ ਮੰਨਣ ਵਾਲਿਆਂ ਉੱਤੇ ਰੀਝਦਾ ਹੈ, \q ਅਤੇ ਆਪਣੀ ਦਯਾ ਦੀ ਆਸਵੰਦਾਂ ਉੱਤੇ ਵੀ। \q \v 12 ਹੇ ਯਰੂਸ਼ਲਮ, ਯਹੋਵਾਹ ਦਾ ਜਸ ਗਾ, \q ਹੇ ਸੀਯੋਨ, ਆਪਣੇ ਪਰਮੇਸ਼ੁਰ ਦੀ ਉਸਤਤ ਕਰ! \q \v 13 ਉਹ ਨੇ ਤਾਂ ਤੇਰੇ ਫਾਟਕਾਂ ਦੇ ਅਰਲਾਂ ਨੂੰ ਤਕੜਾ ਕੀਤਾ, \q ਉਹ ਨੇ ਤੇਰੇ ਵਿੱਚ ਤੇਰੇ ਬੱਚਿਆਂ ਨੂੰ ਬਰਕਤ ਦਿੱਤੀ ਹੈ। \q \v 14 ਉਹ ਤੇਰੀਆਂ ਹੱਦਾਂ ਵਿੱਚ ਸੁਲਾਹ ਰੱਖਦਾ ਹੈ, \q ਉਹ ਤੈਨੂੰ ਮੈਦੇ ਵਾਲੀ ਕਣਕ ਨਾਲ ਰਜਾਉਂਦਾ ਹੈ। \q \v 15 ਉਹ ਆਪਣਾ ਹੁਕਮ ਧਰਤੀ ਉੱਤੇ ਭੇਜਦਾ ਹੈ, \q ਉਹ ਦਾ ਬਚਨ ਬਹੁਤ ਤੇਜ ਦੌੜਦਾ ਹੈ। \q \v 16 ਉਹ ਬਰਫ਼ ਉੱਨ ਵਾਂਗੂੰ ਪਾਉਂਦਾ ਹੈ, \q ਅਤੇ ਕੱਕਰ ਸੁਆਹ ਵਾਂਗੂੰ ਖਿੰਡਾਉਂਦਾ ਹੈ। \q \v 17 ਉਹ ਆਪਣੀ ਬਰਫ਼ ਨੂੰ ਟੁੱਕੜੇ-ਟੁੱਕੜੇ ਕਰ ਕੇ ਸੁੱਟਦਾ ਹੈ, \q ਉਹ ਦੇ ਪਾਲੇ ਅੱਗੇ ਕੌਣ ਖੜ੍ਹਾ ਰਹਿ ਸਕਦਾ ਹੈ? \q \v 18 ਉਹ ਆਪਣਾ ਹੁਕਮ ਭੇਜ ਕੇ ਉਨ੍ਹਾਂ ਨੂੰ ਪਿਘਲਾ ਦਿੰਦਾ ਹੈ, \q ਉਹ ਆਪਣੀ ਪੌਣ ਚਲਾਉਂਦਾ ਹੈ, ਪਾਣੀ ਵਗ ਪੈਂਦੇ ਹਨ। \q \v 19 ਉਹ ਯਾਕੂਬ ਨੂੰ ਆਪਣੇ ਹੁਕਮ, \q ਇਸਰਾਏਲ ਨੂੰ ਆਪਣੀਆਂ ਬਿਧੀਆਂ ਤੇ ਨਿਆਂ ਦੱਸਦਾ ਹੈ। \q \v 20 ਉਹ ਨੇ ਕਿਸੇ ਹੋਰ ਕੌਮ ਨਾਲ ਅਜਿਹਾ ਨਹੀਂ ਕੀਤਾ, \q ਅਤੇ ਉਹ ਦੇ ਨਿਆਂਵਾਂ ਨੂੰ ਉਨ੍ਹਾਂ ਨੇ ਜਾਣਿਆ ਵੀ ਨਹੀਂ। \q ਹਲਲੂਯਾਹ! \c 148 \s ਸਾਰੀ ਸ੍ਰਿਸ਼ਟੀ ਪਰਮੇਸ਼ੁਰ ਦੀ ਉਸਤਤ ਕਰੇ \q \v 1 ਹਲਲੂਯਾਹ! \q ਅਕਾਸ਼ੋਂ ਯਹੋਵਾਹ ਦੀ ਉਸਤਤ ਕਰੋ, \q ਉਚਿਆਈਆਂ ਵਿੱਚ ਉਹ ਦੀ ਉਸਤਤ ਕਰੋ! \q \v 2 ਹੇ ਉਹ ਦੇ ਸਾਰੇ ਦੂਤੋ, ਉਹ ਦੀ ਉਸਤਤ ਕਰੋ, \q ਹੇ ਉਹ ਦੀਓ ਸਾਰੀਓ ਸੈਨਾਵੋ, ਉਹ ਦੀ ਉਸਤਤ ਕਰੋ! \q \v 3 ਹੇ ਸੂਰਜ ਤੇ ਚੰਦ, ਉਹ ਦੀ ਉਸਤਤ ਕਰੋ, \q ਹੇ ਸਾਰੇ ਰੌਸ਼ਨ ਤਾਰਿਓ, ਉਹ ਦੀ ਉਸਤਤ ਕਰੋ! \q \v 4 ਹੇ ਅਕਾਸ਼ਾਂ ਦੇ ਅਕਾਸ਼ੋ, ਉਹ ਦੀ ਉਸਤਤ ਕਰੋ, \q ਨਾਲੇ ਪਾਣੀ ਜਿਹੜੇ ਅਕਾਸ਼ਾਂ ਦੇ ਉੱਤੇ ਹਨ! \q \v 5 ਇਹ ਯਹੋਵਾਹ ਦੇ ਨਾਮ ਦੀ ਉਸਤਤ ਕਰਨ, \q ਕਿਉਂ ਜੋ ਉਸ ਹੁਕਮ ਦਿੱਤਾ ਅਤੇ ਓਹ ਉਤਪੰਨ ਹੋਏ, \q \v 6 ਅਤੇ ਉਸ ਉਨ੍ਹਾਂ ਨੂੰ ਸਦਾ ਲਈ ਸਥਿਰ ਕੀਤਾ, \q ਉਸ ਨੇ ਇੱਕ ਬਿਧੀ ਦਿੱਤੀ ਜਿਹੜੀ ਅਟੱਲ ਹੈ। \q \v 7 ਹੇ ਜਲ ਜੰਤੂਓ ਤੇ ਸਾਰੀਓ ਡੁੰਘਿਆਈਓ, \q ਪ੍ਰਿਥਵੀ ਤੋਂ ਯਹੋਵਾਹ ਦੀ ਉਸਤਤ ਕਰੋ! \q \v 8 ਅੱਗ\f + \fr 148:8 \fr*\ft ਬਿਜਲੀ ਦੀ ਗਰਜਣ \ft*\f* ਅਤੇ ਗੜ੍ਹੇ, ਬਰਫ਼ ਤੇ ਧੁੰਦ, \q ਤੂਫਾਨੀ ਹਵਾ ਜਿਹੜੀ ਉਹ ਦਾ ਹੁਕਮ ਪੂਰਾ ਕਰਦੀ ਹੈ, \q \v 9 ਪਰਬਤ ਤੇ ਸਾਰੇ ਟਿੱਬੇ, \q ਫਲਦਾਰ ਬਿਰਛ ਤੇ ਸਾਰੇ ਦਿਆਰ, \q \v 10 ਦਰਿੰਦੇ ਤੇ ਸਾਰੇ ਡੰਗਰ, \q ਘਿੱਸਰਨ ਵਾਲੇ ਤੇ ਪੰਖ ਪੰਛੀ, \q \v 11 ਧਰਤੀ ਦੇ ਰਾਜੇ ਤੇ ਸਾਰੀਆਂ ਉੱਮਤਾਂ, \q ਸਰਦਾਰ ਤੇ ਧਰਤੀ ਦੇ ਨਿਆਈਂ, \q \v 12 ਗੱਭਰੂ ਤੇ ਕੁਆਰੀਆਂ, ਬੁੱਢੇ ਤੇ ਜੁਆਨ, \q \v 13 ਇਹ ਯਹੋਵਾਹ ਦੇ ਨਾਮ ਦੀ ਉਸਤਤ ਕਰਨ! \q ਕਿਉਂ ਜੋ ਇਕੱਲਾ ਉਸੇ ਦਾ ਨਾਮ ਮਹਾਨ ਹੈ, \q ਉਹ ਦਾ ਤੇਜ ਧਰਤੀ ਤੇ ਅਕਾਸ਼ ਦੇ ਉੱਪਰ ਹੈ, \q \v 14 ਅਤੇ ਉਹ ਨੇ ਆਪਣੀ ਪਰਜਾ ਦੇ ਸਿੰਗ ਨੂੰ ਉੱਚਾ ਕੀਤਾ, \q ਇਹ ਉਹ ਦੇ ਸਾਰੇ ਸੰਤਾਂ ਲਈ ਉਸਤਤ ਦਾ ਕਾਰਨ ਹੈ, \q ਅਰਥਾਤ ਇਸਰਾਏਲੀਆਂ ਲਈ, ਜਿਹੜੇ ਉਹ ਦੇ ਨੇੜੇ ਦੇ ਲੋਕ ਹਨ, - \q ਹਲਲੂਯਾਹ! \c 149 \s ਇਸਰਾਏਲ ਪਰਮੇਸ਼ੁਰ ਦੀ ਉਸਤਤ ਕਰੇ \q \v 1 ਹਲਲੂਯਾਹ! \q ਯਹੋਵਾਹ ਲਈ ਇੱਕ ਨਵਾਂ ਗੀਤ ਗਾਓ, \q ਸੰਤਾਂ ਦੀ ਸਭਾ ਵਿੱਚ ਉਹ ਦੀ ਉਸਤਤ ਕਰੋ! \q \v 2 ਇਸਰਾਏਲ ਆਪਣੇ ਕਰਤਾ ਵਿੱਚ ਅਨੰਦ ਹੋਵੇ, \q ਸੀਯੋਨ ਦੇ ਵਾਸੀ ਆਪਣੇ ਪਾਤਸ਼ਾਹ ਵਿੱਚ ਬਾਗ-ਬਾਗ ਹੋਣ। \q \v 3 ਓਹ ਨੱਚਦੇ ਹੋਏ ਉਹ ਦੇ ਨਾਮ ਦੀ ਉਸਤਤ ਕਰਨ, \q ਅਤੇ ਤਬਲਾ ਤੇ ਸਿਤਾਰ ਵਜਾਉਂਦੇ ਹੋਏ ਉਹ ਦਾ ਭਜਨ ਗਾਉਣ! \q \v 4 ਯਹੋਵਾਹ ਆਪਣੀ ਪਰਜਾ ਨਾਲ ਖੁਸ਼ ਜੋ ਹੈ, \q ਉਹ ਮਸਕੀਨਾਂ ਨੂੰ ਫ਼ਤਹ ਨਾਲ ਸਿੰਗਾਰੇਗਾ, \q \v 5 ਸੰਤ\f + \fr 149:5 \fr*\ft ਪਵਿੱਤਰ ਲੋਕ \ft*\f* ਮਹਿਮਾ\f + \fr 149:5 \fr*\ft ਜਿੱਤ \ft*\f* ਵਿੱਚ ਬਾਗ-ਬਾਗ ਹੋਣ, \q ਓਹ ਆਪਣੇ ਵਿਛਾਉਣਿਆਂ ਉੱਤੇ ਜੈਕਾਰਾ ਗਜਾਉਣ! \q \v 6 ਪਰਮੇਸ਼ੁਰ ਦੀਆਂ ਵਡਿਆਈਆਂ ਉਨ੍ਹਾਂ ਦੇ ਕੰਨ ਵਿੱਚ ਹੋਣ, \q ਅਤੇ ਉਨ੍ਹਾਂ ਦੇ ਹੱਥ ਵਿੱਚ ਦੋਧਾਰੀ ਤਲਵਾਰ, \q \v 7 ਕਿ ਪਰਾਈਆਂ ਕੌਮਾਂ ਤੋਂ ਬਦਲਾ ਲੈਣ, \q ਅਤੇ ਉੱਮਤਾਂ ਨੂੰ ਝਿੜਕੀਂ ਦੇਣ, \q \v 8 ਅਤੇ ਉਨ੍ਹਾਂ ਦੇ ਰਾਜਿਆਂ ਨੂੰ ਸੰਗਲਾਂ ਦੇ ਨਾਲ, \q ਤੇ ਉਨ੍ਹਾਂ ਦੇ ਪਤਵੰਤਿਆਂ ਨੂੰ ਲੋਹੇ ਦੀਆਂ ਬੇੜੀਆਂ ਨਾਲ ਬੰਨ੍ਹਣ, \q \v 9 ਅਤੇ ਲਿਖੇ ਹੋਏ ਫ਼ਤਵੇ ਉਨ੍ਹਾਂ ਉੱਤੇ ਚਲਾਉਣ, \q - ਇਹ ਉਹ ਦੇ ਸਾਰੇ ਸੰਤਾਂ ਦਾ ਮਾਣ ਹੈ। \q ਹਲਲੂਯਾਹ! \c 150 \s ਪਰਮੇਸ਼ੁਰ ਦੀ ਉਸਤਤ ਹੋਵੇ \q \v 1 ਹਲਲੂਯਾਹ! \q ਉਹ ਦੇ ਪਵਿੱਤਰ ਸਥਾਨ ਵਿੱਚ ਪਰਮੇਸ਼ੁਰ ਦੀ ਉਸਤਤ ਕਰੋ, \q ਉਹ ਦੀ ਸ਼ਕਤੀ ਦੇ ਅੰਬਰ ਵਿੱਚ \q ਉਹ ਦੀ ਉਸਤਤ ਕਰੋ! \q \v 2 ਉਹ ਦੀ ਸਮਰੱਥਾ ਦੇ ਕੰਮਾਂ ਦੇ ਕਾਰਨ \q ਉਹ ਦੀ ਉਸਤਤ ਕਰੋ, \q ਉਹ ਦੀ ਅਤਿਅੰਤ ਮਹਾਨਤਾ ਦੇ ਜੋਗ \q ਉਹ ਦੀ ਉਸਤਤ ਕਰੋ! \q \v 3 ਤੁਰ੍ਹੀ ਦੀ ਫੂਕ ਨਾਲ ਉਹ ਦੀ ਉਸਤਤ ਕਰੋ, \q ਸਿਤਾਰ ਤੇ ਬਰਬਤ ਨਾਲ ਉਹ ਦੀ ਉਸਤਤ ਕਰੋ, \q \v 4 ਤਬਲੇ ਤੇ ਨੱਚਦੇ ਹੋਏ ਉਹ ਦੀ ਉਸਤਤ ਕਰੋ, \q ਤਾਰੇ ਵਾਲੇ ਵਾਜਿਆਂ ਤੇ ਬੰਸਰੀਆਂ ਨਾਲ \q ਉਹ ਦੀ ਉਸਤਤ ਕਰੋ! \q \v 5 ਸਪੱਸ਼ਟ ਸੁਰ ਵਾਲੀ ਝਾਂਜ ਨਾਲ \q ਉਹ ਦੀ ਉਸਤਤ ਕਰੋ, \q ਛਣਕਣ ਵਾਲੀ ਝਾਂਜ ਨਾਲ \q ਉਹ ਦੀ ਉਸਤਤ ਕਰੋ! \q \v 6 ਸਾਰੇ ਪ੍ਰਾਣੀਓ, \q ਯਹੋਵਾਹ ਦੀ ਉਸਤਤ ਕਰੋ! \q ਹਲਲੂਯਾਹ!