\id JER \ide UTF-8 \ide UTF-8 \rem Copyright Information: Creative Commons Attribution-ShareAlike 4.0 License \h ਯਿਰਮਿਯਾਹ \toc1 ਯਿਰਮਿਯਾਹ \toc2 ਯਿਰਮਿਯਾਹ \toc3 ਯਿਰ \mt ਯਿਰਮਿਯਾਹ \is ਲੇਖਕ \ip ਯਿਰਮਿਯਾਹ, ਆਪਣੇ ਲਿਖਾਰੀ ਬਾਰੂਕ ਨਾਲ। ਯਿਰਮਿਯਾਹ, ਜਿਸ ਨੇ ਇੱਕ ਜਾਜਕ ਅਤੇ ਨਬੀ ਦੋਵੇਂ ਰੂਪ ਵਿੱਚ ਸੇਵਾ ਕੀਤੀ, ਉਹ ਹਿਲਕੀਯਾਹ ਨਾਮਕ ਜਾਜਕ ਦਾ ਪੁੱਤਰ ਸੀ (ਉਹ ਪ੍ਰਧਾਨ ਜਾਜਕ ਨਹੀਂ ਸੀ, 2 ਰਾਜਾ 22:8)। ਉਹ ਅਨਾਥੋਥ ਦੇ ਛੋਟੇ ਪਿੰਡ ਤੋਂ ਸੀ ਯਿਰ 1:1)। ਉਸ ਨੂੰ ਬਾਰੂਕ ਨਾਂ ਦੇ ਇੱਕ ਲਿਖਾਰੀ ਦੁਆਰਾ ਸੇਵਕਾਈ ਵਿੱਚ ਸਹਾਇਤਾ ਦਿੱਤੀ ਗਈ, ਜਿਸ ਨੂੰ ਯਿਰਮਿਯਾਹ ਨੇ ਪ੍ਰੇਰਿਤ ਕੀਤਾ ਅਤੇ ਉਸ ਨੇ ਲਿਖਿਆ, ਉਹ ਨਬੀ ਦੇ ਸੰਦੇਸ਼ਾਂ ਤੋਂ ਤਿਆਰ ਕੀਤੀਆਂ ਗਈਆਂ ਲਿਖਤਾਂ ਨੂੰ ਆਪਣੀ ਨਿਗਰਾਨੀ ਵਿੱਚ ਰੱਖਦਾ ਸੀ। (ਯਿਰ 36:4, 32; 45:1) ਯਿਰਮਿਯਾਹ ਨੂੰ ਰੋਣ ਵਾਲੇ ਨਬੀ ਵਜੋਂ ਜਾਣਿਆ ਜਾਂਦਾ ਹੈ (ਯਿਰ 9:1; 13:17; 14:17), ਜਿਸ ਨੇ ਬਾਬਲ ਦੇ ਲੋਕਾਂ ਦੁਆਰਾ ਹਮਲਾ ਕੀਤੇ ਜਾਣ ਵਿਖੇ ਆਪਣੀਆਂ ਭਵਿੱਖਬਾਣੀਆਂ ਦੇ ਕਾਰਨ ਇੱਕ ਸੰਘਰਸ਼ ਵਾਲਾ ਜੀਵਨ ਬਿਤਾਇਆ। \is ਤਾਰੀਖ਼ ਅਤੇ ਲਿਖਣ ਦਾ ਸਥਾਨ \ip ਇਹ ਪੁਸਤਕ ਲਗਭਗ 626-570 ਈ. ਪੂ. ਦੇ ਵਿਚਕਾਰ ਲਿਖੀ ਗਈ। \ip ਇਸ ਪੁਸਤਕ ਨੂੰ ਸ਼ਾਇਦ ਬਾਬਲ ਦੀ ਗੁਲਾਮੀ ਦੇ ਦੌਰਾਨ ਸੰਕਲਿਤ ਕੀਤਾ ਗਿਆ, ਹਾਲਾਂਕਿ ਕੁਝ ਲੋਕ ਵਿਚਾਰ ਕਰਦੇ ਹਨ ਕਿ ਇਸ ਪੁਸਤਕ ਦਾ ਸੰਪਾਦਨ ਬਾਅਦ ਵਿੱਚ ਵੀ ਜਾਰੀ ਰਿਹਾ। \is ਪ੍ਰਾਪਤ ਕਰਤਾ \ip ਯਹੂਦਾਹ ਅਤੇ ਯਰੂਸ਼ਲਮ ਦੇ ਲੋਕ ਅਤੇ ਬਾਅਦ ਦੇ ਬਾਈਬਲ ਦੇ ਸਾਰੇ ਪਾਠਕ। \is ਉਦੇਸ਼ \ip ਯਿਰਮਿਯਾਹ ਦੀ ਪੁਸਤਕ ਸਾਨੂੰ ਉਸ ਨਵੇਂ ਨੇਮ ਦੀ ਸਪੱਸ਼ਟ ਝਲਕ ਦਿਖਾਉਂਦੀ ਹੈ, ਜੋ ਕਿ ਮਸੀਹ ਦੇ ਧਰਤੀ ਤੇ ਆਉਣ ਤੋਂ ਬਾਅਦ ਪਰਮੇਸ਼ੁਰ ਆਪਣੇ ਲੋਕਾਂ ਨਾਲ ਬੰਨ੍ਹਣਾ ਚਾਹੁੰਦਾ ਸੀ। ਇਹ ਨਵਾਂ ਨੇਮ ਪਰਮੇਸ਼ੁਰ ਦੇ ਲੋਕਾਂ ਲਈ ਮੁੜ ਬਹਾਲੀ ਦਾ ਸਾਧਨ ਹੋਵੇਗਾ, ਕਿਉਂਕਿ ਉਹ ਆਪਣੇ ਨੇਮ ਨੂੰ ਉਨ੍ਹਾਂ ਦੇ ਅੰਦਰ ਪਾਵੇਗਾ, ਅਤੇ ਇਸ ਨੂੰ ਪੱਥਰ ਦੀਆਂ ਪੱਟੀਆਂ ਉੱਤੇ ਲਿਖਣ ਦੀ ਬਜਾਏ ਮਾਸ ਦੇ ਦਿਲਾਂ ਉੱਤੇ ਲਿਖ ਦੇਵੇਗਾ। ਯਿਰਮਿਯਾਹ ਦੀ ਪੁਸਤਕ ਯਹੂਦਾਹ ਲਈ ਆਖ਼ਰੀ ਭਵਿੱਖਬਾਣੀਆਂ ਨੂੰ ਦਰਜ ਕਰਦੀ ਹੈ, ਅਤੇ ਜੇਕਰ ਰਾਸ਼ਟਰ ਤੋਬਾ ਨਹੀਂ ਕਰੇਗਾ ਤਾਂ ਆਉਣ ਵਾਲੇ ਵਿਨਾਸ਼ ਦੀ ਚੇਤਾਵਨੀ ਦਿੰਦੀ ਹੈ। ਯਿਰਮਿਯਾਹ ਰਾਸ਼ਟਰ ਨੂੰ ਪਰਮੇਸ਼ੁਰ ਵੱਲ ਮੁੜਨ ਲਈ ਬੁਲਾਹਟ ਦਿੰਦਾ ਹੈ। ਇਸ ਦੇ ਨਾਲ ਹੀ, ਯਿਰਮਿਯਾਹ ਨੇ ਯਹੂਦਾਹ ਦੁਆਰਾ ਬਿਨ੍ਹਾਂ ਪਛਤਾਵਾ ਕੀਤੇ ਮੂਰਤੀ-ਪੂਜਾ ਕਰਨ ਅਤੇ ਅਨੈਤਿਕਤਾ ਦੇ ਕਾਰਨ ਉਸ ਦੇ ਅਟੱਲ ਵਿਨਾਸ਼ ਨੂੰ ਜਾਣ ਲਿਆ ਸੀ। \is ਵਿਸ਼ਾ-ਵਸਤੂ \ip ਨਿਆਂ \iot ਰੂਪ-ਰੇਖਾ \io1 1. ਪਰਮੇਸ਼ੁਰ ਦੁਆਰਾ ਯਿਰਮਿਯਾਹ ਦੀ ਬੁਲਾਹਟ — 1:1-19 \io1 2. ਯਹੂਦਾਹ ਨੂੰ ਚੇਤਾਵਨੀ — 2:1-35:19 \io1 3. ਯਿਰਮਿਯਾਹ ਦਾ ਦੁੱਖ — 36:1-38:28 \io1 4. ਯਰੂਸ਼ਲਮ ਦਾ ਪਤਨ ਅਤੇ ਇਸ ਦੇ ਨਤੀਜੇ — 39:1-45:5 \io1 5. ਦੇਸਾਂ ਵਿਖੇ ਭਵਿੱਖਬਾਣੀਆਂ — 46:1-51:64 \io1 6. ਇਤਿਹਾਸਕ ਅੰਤਿਕਾ — 52:1-34 \c 1 \s ਯਿਰਮਿਯਾਹ \p \v 1 ਹਿਲਕੀਯਾਹ ਦੇ ਪੁੱਤਰ ਯਿਰਮਿਯਾਹ ਦੀਆਂ ਬਾਣੀਆਂ ਜਿਹੜਾ ਬਿਨਯਾਮੀਨ ਦੇ ਇਲਾਕੇ ਵਿੱਚ ਅਨਾਥੋਥ ਪਿੰਡ ਦੇ ਜਾਜਕਾਂ ਵਿੱਚੋਂ ਸੀ \v 2 ਜਿਹ ਦੇ ਕੋਲ ਯਹੋਵਾਹ ਦਾ ਬਚਨ ਆਮੋਨ ਦੇ ਪੁੱਤਰ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਸ਼ਾਸਨ ਦੇ ਦਿਨਾਂ ਵਿੱਚ ਉਸ ਦੀ ਪਾਤਸ਼ਾਹੀ ਦੇ ਤੇਰ੍ਹਵੇਂ ਸਾਲ ਵਿੱਚ ਆਇਆ \v 3 ਇਹ ਯੋਸ਼ੀਯਾਹ ਦੇ ਪੁੱਤਰ ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਸ਼ਾਸਨ ਦਿਨਾਂ ਵਿੱਚ ਵੀ ਯੋਸ਼ੀਯਾਹ ਦੇ ਪੁੱਤਰ ਯਹੂਦਾਹ ਦੇ ਰਾਜਾ ਸਿਦਕੀਯਾਹ ਦੇ ਸ਼ਾਸਨ ਦੇ ਗਿਆਰਵੇਂ ਸਾਲ ਦੇ ਛੇਕੜ ਤੱਕ ਯਰੂਸ਼ਲਮ ਦੀ ਗ਼ੁਲਾਮੀ ਤੱਕ ਜੋ ਪੰਜਵੇਂ ਮਹੀਨੇ ਵਿੱਚ ਸੀ ਆਉਂਦਾ ਰਿਹਾ। \s ਯਿਰਮਿਯਾਹ ਨੂੰ ਬੁਲਾਉਣਾ \p \v 4 ਤਦ ਯਹੋਵਾਹ ਦਾ ਬਚਨ ਇਹ ਆਖ ਕੇ ਮੇਰੇ ਕੋਲ ਆਇਆ, - \v 5 ਇਹ ਤੋਂ ਪਹਿਲਾਂ ਕਿ ਮੈਂ ਤੈਨੂੰ ਕੁੱਖ ਵਿੱਚ ਸਾਜਿਆ ਮੈਂ ਤੈਨੂੰ ਜਾਣਦਾ ਸੀ, ਇਹ ਤੋਂ ਪਹਿਲਾਂ ਕਿ ਤੂੰ ਕੁੱਖੋਂ ਨਿੱਕਲਿਆ ਮੈਂ ਤੈਨੂੰ ਵੱਖਰਾ ਕੀਤਾ, ਮੈਂ ਤੈਨੂੰ ਕੌਮਾਂ ਲਈ ਨਬੀ ਠਹਿਰਾਇਆ। \v 6 ਤਾਂ ਮੈਂ ਆਖਿਆ ਹਾਏ ਪ੍ਰਭੂ ਯਹੋਵਾਹ ਵੇਖ, ਮੈਂ ਗੱਲ ਕਰਨੀ ਨਹੀਂ ਜਾਣਦਾ, ਮੈਂ ਤਾਂ ਅਜੇ ਛੋਟੀ ਉਮਰ ਦਾ ਹਾਂ l \v 7 ਯਹੋਵਾਹ ਨੇ ਮੈਨੂੰ ਆਖਿਆ, ਤੂੰ ਨਾ ਆਖ ਕਿ ਮੈਂ ਛੋਟੀ ਉਮਰ ਦਾ ਹਾਂ, ਤੂੰ ਤਾਂ ਸਾਰਿਆਂ ਕੋਲ ਜਿਹਨਾਂ ਕੋਲ ਮੈਂ ਤੈਨੂੰ ਭੇਜਾਂਗਾ ਜਾਵੇਂਗਾ, ਸਭ ਕੁਝ ਜੋ ਮੈਂ ਤੈਨੂੰ ਹੁਕਮ ਦਿਆਂਗਾ ਤੂੰ ਬੋਲੇਗਾ। \v 8 ਉਹਨਾਂ ਦੇ ਅੱਗਿਓਂ ਨਾ ਡਰੀਂ, ਮੈਂ ਤੈਨੂੰ ਛੁਡਾਉਣ ਲਈ ਤੇਰੇ ਅੰਗ-ਸੰਗ ਹਾਂ, ਯਹੋਵਾਹ ਦਾ ਵਾਕ ਹੈ। \v 9 ਤਦ ਯਹੋਵਾਹ ਨੇ ਆਪਣਾ ਹੱਥ ਵਧਾ ਕੇ ਮੇਰੇ ਮੂੰਹ ਨੂੰ ਛੂਹਿਆ, ਅਤੇ ਯਹੋਵਾਹ ਨੇ ਮੈਨੂੰ ਆਖਿਆ, ਵੇਖ ਮੈਂ ਆਪਣੇ ਬਚਨ ਤੇਰੇ ਮੂੰਹ ਵਿੱਚ ਪਾ ਦਿੱਤੇ, \v 10 ਵੇਖ ਮੈਂ ਅੱਜ ਦੇ ਦਿਨ ਤੈਨੂੰ ਕੌਮਾਂ ਉੱਤੇ ਅਤੇ ਪਾਤਸ਼ਾਹੀਆਂ ਉੱਤੇ ਠਹਿਰਾਇਆ ਹੈ, ਕਿ ਤੂੰ ਪੁੱਟੇ ਤੇ ਢਾਵੇਂ, ਨਾਸ ਕਰੇ ਤੇ ਡੇਗੇ, ਬਣਾਵੇ ਤੇ ਲਾਵੇਂ। \s ਦੋ ਦਰਸ਼ਣ \p \v 11 ਫਿਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ ਯਿਰਮਿਯਾਹ, ਤੂੰ ਕੀ ਦੇਖਦਾ ਹੈ? ਮੈਂ ਆਖਿਆ ਮੈਂ ਬਦਾਮ ਦੇ ਰੁੱਖ ਦਾ ਇੱਕ ਡੰਡਾ ਦੇਖਦਾ ਹਾਂ \v 12 ਤਾਂ ਯਹੋਵਾਹ ਨੇ ਮੈਨੂੰ ਆਖਿਆ, ਤੂੰ ਚੰਗਾ ਵੇਖਿਆ! ਮੈਂ ਆਪਣੇ ਬਚਨ ਦੇ ਪੂਰੇ ਕਰਨ ਲਈ ਜਾਗਦਾ ਜੋ ਰਹਿੰਦਾ ਹਾਂ \v 13 ਯਹੋਵਾਹ ਦਾ ਬਚਨ ਇਹ ਆਖ ਕੇ ਦੂਜੀ ਵਾਰ ਮੇਰੇ ਕੋਲ ਆਇਆ, ਤੂੰ ਕੀ ਦੇਖਦਾ ਹੈ? ਮੈਂ ਆਖਿਆ, ਮੈਂ ਉੱਬਲਦੀ ਹੋਈ ਦੇਗ ਦੇਖਦਾ ਹਾਂ! ਉਹ ਦਾ ਮੂੰਹ ਉੱਤਰ ਦੇ ਪਾਸੇ ਵੱਲ ਹੈ \v 14 ਤਾਂ ਯਹੋਵਾਹ ਨੇ ਮੈਨੂੰ ਆਖਿਆ, ਉੱਤਰ ਵਲੋਂ ਇਸ ਦੇਸ ਦੇ ਸਾਰੇ ਵਾਸੀਆਂ ਉੱਤੇ ਬੁਰਿਆਈ ਫੁੱਟ ਪਵੇਗੀ \v 15 ਵੇਖ, ਮੈਂ ਉੱਤਰ ਵੱਲ ਦੀਆਂ ਪਾਤਸ਼ਾਹੀਆਂ ਦੇ ਸਾਰੇ ਟੱਬਰਾਂ ਨੂੰ ਸੱਦ ਰਿਹਾ ਹਾਂ, ਯਹੋਵਾਹ ਦਾ ਵਾਕ ਹੈ। ਉਹ ਆਉਣਗੇ ਅਤੇ ਹਰੇਕ ਆਪਣਾ ਸਿੰਘਾਸਣ ਯਰੂਸ਼ਲਮ ਦੇ ਫਾਟਕਾਂ ਦੇ ਲਾਂਘੇ ਉੱਤੇ ਅਤੇ ਉਹ ਦੀਆਂ ਕੰਧਾਂ ਦੇ ਆਲੇ-ਦੁਆਲੇ ਅਤੇ ਯਹੂਦਾਹ ਦੇ ਸਾਰੇ ਸ਼ਹਿਰਾਂ ਉੱਤੇ ਰੱਖੇਗਾ \v 16 ਮੈਂ ਉਹਨਾਂ ਦੀਆਂ ਸਾਰੀਆਂ ਬੁਰਿਆਈਆਂ ਦੇ ਕਾਰਨ ਉਹਨਾਂ ਉੱਤੇ ਨਿਆਂ ਕਰਾਂਗਾ ਕਿਉਂਕਿ ਉਹਨਾਂ ਮੈਨੂੰ ਤਿਆਗ ਦਿੱਤਾ ਅਤੇ ਦੂਜੇ ਦੇਵਤਿਆਂ ਦੇ ਲਈ ਧੂਪ ਧੁਖਾਈ ਅਤੇ ਆਪਣੇ ਹੱਥਾਂ ਦੇ ਕੰਮਾਂ ਨੂੰ ਮੱਥਾ ਟੇਕਿਆ \v 17 ਤੂੰ ਆਪਣਾ ਲੱਕ ਬੰਨ੍ਹ ਕੇ ਖਲੋ ਜਾ! ਉਹ ਸਭ ਜੋ ਮੈਂ ਤੈਨੂੰ ਹੁਕਮ ਦਿਆਂ ਤੂੰ ਉਹਨਾਂ ਨੂੰ ਆਖ, ਉਹਨਾਂ ਦੇ ਅੱਗੋਂ ਨਾ ਘਬਰਾ ਮਤੇ ਮੈਂ ਤੈਨੂੰ ਉਹਨਾਂ ਦੇ ਅੱਗੇ ਘਬਰਾ ਦਿਆਂ \v 18 ਵੇਖ, ਮੈਂ ਅੱਜ ਦੇ ਦਿਨ ਤੈਨੂੰ ਸਾਰੇ ਦੇਸ ਦੇ ਵਿਰੁੱਧ ਯਹੂਦਾਹ ਦੇ ਰਾਜਿਆਂ, ਉਹ ਦੇ ਸਰਦਾਰਾਂ ਉਹ ਦੇ ਜਾਜਕਾਂ ਅਤੇ ਦੇਸ ਦੇ ਲੋਕਾਂ ਦੇ ਵਿਰੁੱਧ ਇੱਕ ਗੜ੍ਹ ਵਾਲਾ ਸ਼ਹਿਰ, ਲੋਹੇ ਦਾ ਥੰਮ੍ਹ ਅਤੇ ਪਿੱਤਲ ਦੀਆਂ ਕੰਧਾਂ ਬਣਾਉਂਦਾ ਹਾਂ \v 19 ਉਹ ਤੇਰੇ ਨਾਲ ਲੜਨਗੇ ਪਰ ਤੈਨੂੰ ਜਿੱਤ ਨਾ ਸਕਣਗੇ, ਮੈਂ ਤੈਨੂੰ ਛੁਡਾਉਣ ਲਈ ਤੇਰੇ ਸੰਗ ਜੋ ਹਾਂ, ਯਹੋਵਾਹ ਦਾ ਵਾਕ ਹੈ। \c 2 \s ਪਰਮੇਸ਼ੁਰ ਦੁਆਰਾ ਇਸਰਾਏਲ ਦੀ ਦੇਖਭਾਲ \p \v 1 ਯਹੋਵਾਹ ਦਾ ਬਚਨ ਮੇਰੇ ਕੋਲ ਆਇਆ \v 2 ਕਿ ਜਾ ਅਤੇ ਯਰੂਸ਼ਲਮ ਦੇ ਵਿੱਚ ਪੁਕਾਰ ਕਿ ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, ਮੈਂ ਤੇਰੀ ਜੁਆਨੀ ਦੀ ਕਿਰਪਾ, ਤੇਰੇ ਵਿਆਹ ਦੇ ਪ੍ਰੇਮ ਨੂੰ ਚੇਤੇ ਕਰਦਾ ਹਾਂ, ਜੋ ਤੂੰ ਉਜਾੜ ਵਿੱਚ ਮੇਰੇ ਪਿੱਛੇ-ਪਿੱਛੇ ਚੱਲੀਂ, ਉਸ ਧਰਤੀ ਵਿੱਚ ਜਿਹੜੀ ਬੀਜੀ ਨਹੀਂ ਗਈ ਸੀ। \v 3 ਇਸਰਾਏਲ ਯਹੋਵਾਹ ਲਈ ਪਵਿੱਤਰ ਸੀ, ਉਹ ਦੀ ਪੈਦਾਵਾਰ ਦਾ ਪਹਿਲਾ ਫਲ, ਉਸ ਦੇ ਖਾਣ ਵਾਲੇ ਸਾਰੇ ਦੋਸ਼ੀ ਠਹਿਰਨਗੇ, ਉਹਨਾਂ ਉੱਤੇ ਬੁਰਿਆਈ ਆਵੇਗੀ, ਯਹੋਵਾਹ ਦਾ ਵਾਕ ਹੈ। \s ਇਸਰਾਏਲ ਦਾ ਪਾਪ \p \v 4 ਹੇ ਯਾਕੂਬ ਦੇ ਘਰਾਣੇ ਦੇ ਲੋਕੋ ਅਤੇ ਇਸਰਾਏਲ ਦੇ ਘਰਾਣੇ ਦੇ ਸਾਰੇ ਟੱਬਰੋ, ਯਹੋਵਾਹ ਦੀ ਗੱਲ ਸੁਣੋ \v 5 ਯਹੋਵਾਹ ਐਉਂ ਆਖਦਾ ਹੈ, ਤੁਹਾਡੇ ਪੁਰਖਿਆਂ ਨੇ ਮੇਰੇ ਵਿੱਚ ਕੀ ਅਨਿਆਈਂ ਲੱਭੀ, ਜੋ ਉਹ ਮੈਥੋਂ ਦੂਰ ਚਲੇ ਗਏ, ਅਤੇ ਨਿਕੰਮੀ ਮੂਰਤੀਆਂ ਦੇ ਪਿੱਛੇ ਲੱਗ ਕੇ ਨਿਕੰਮੇ ਬਣ ਗਏ? \v 6 ਉਹਨਾਂ ਨੇ ਨਾ ਆਖਿਆ ਯਹੋਵਾਹ ਕਿੱਥੇ ਹੈ? ਜਿਹੜਾ ਸਾਨੂੰ ਮਿਸਰ ਦੇਸ ਵਿੱਚੋਂ ਉਤਾਹਾਂ ਲੈ ਆਇਆ, ਜਿਹਨੇ ਉਜਾੜ ਦੇ ਵਿੱਚੋਂ ਦੀ ਸਾਡੀ ਅਗਵਾਈ ਕੀਤੀ, ਥਲ ਅਤੇ ਟੋਇਆਂ ਦੀ ਧਰਤੀ ਵਿੱਚੋਂ ਦੀ, ਔੜ ਤੇ ਮੌਤ ਦੇ ਸਾਯੇ ਦੀ ਧਰਤੀ ਦੇ ਵਿੱਚੋਂ, ਉਹ ਧਰਤੀ ਜਿਹ ਦੇ ਵਿੱਚੋਂ ਦੀ ਕੋਈ ਨਹੀਂ ਲੰਘਦਾ, ਨਾ ਕੋਈ ਆਦਮੀ ਉੱਥੇ ਵੱਸਦਾ ਹੈ। \v 7 ਮੈਂ ਤੁਹਾਨੂੰ ਵਧੀਆ ਧਰਤੀ ਵਿੱਚ ਲਿਆਂਦਾ, ਭਈ ਤੁਸੀਂ ਉਹ ਦੇ ਮੇਵੇ ਅਤੇ ਚੰਗੇ ਪਦਾਰਥ ਖਾਓ, ਪਰ ਤੁਸੀਂ ਵੜ ਕੇ ਮੇਰੀ ਧਰਤੀ ਨੂੰ ਭਰਿਸ਼ਟ ਕੀਤਾ, ਅਤੇ ਮੇਰੀ ਮਿਰਾਸ ਨੂੰ ਘਿਣਾਉਣਾ ਕੀਤਾ। \v 8 ਜਾਜਕਾਂ ਨੇ ਨਾ ਆਖਿਆ, ਯਹੋਵਾਹ ਕਿੱਥੇ ਹੈ? ਬਿਵਸਥਾ ਵਾਲਿਆਂ ਨੇ ਮੈਨੂੰ ਨਾ ਜਾਣਿਆ, ਹਾਕਮਾਂ ਨੇ ਮੇਰੇ ਵਿਰੁੱਧ ਅਪਰਾਧ ਕੀਤਾ, ਨਬੀਆਂ ਨੇ ਬਆਲ ਦਾ ਨਾਮ ਲੈ ਕੇ ਅਗੰਮ ਵਾਕ ਕੀਤਾ, ਉਹ ਉਹਨਾਂ ਚੀਜ਼ਾਂ ਦੇ ਪਿੱਛੇ ਲੱਗ ਗਏ ਜਿਹਨਾਂ ਤੋਂ ਲਾਭ ਨਹੀਂ। \s ਆਪਣੇ ਲੋਕਾਂ ਦੇ ਵਿਰੁੱਧ ਪਰਮੇਸ਼ੁਰ ਦਾ ਮੁਕੱਦਮਾ \p \v 9 ਇਸ ਲਈ ਮੈਂ ਫਿਰ ਤੁਹਾਡੇ ਨਾਲ ਝਗੜਾਂਗਾ, ਯਹੋਵਾਹ ਦਾ ਵਾਕ ਹੈ, ਮੈਂ ਤੁਹਾਡੇ ਪੁੱਤਰਾਂ ਦੇ ਪੁੱਤਰਾਂ ਨਾ ਝਗੜਾਂਗਾ। \v 10 ਕਿੱਤੀਮ ਦੇ ਟਾਪੂਆਂ ਵਿੱਚੋਂ ਲੰਘੋ ਅਤੇ ਵੇਖੋ, ਜਾਂ ਕੇਦਾਰ ਨੂੰ ਘੱਲੋ ਅਤੇ ਬਹੁਤ ਗੌਰ ਨਾਲ ਸੋਚੋ, ਅਤੇ ਵੇਖੋ ਭਈ ਅਜਿਹੀ ਗੱਲ ਕਿਤੇ ਹੋਈ ਹੈ! \v 11 ਕੀ ਕਿਸੇ ਕੌਮ ਨੇ ਆਪਣੇ ਦੇਵਤਿਆਂ ਨੂੰ ਬਦਲ ਦਿੱਤਾ, ਭਾਵੇਂ ਉਹ ਦੇਵਤੇ ਵੀ ਨਹੀਂ ਸਨ? ਪਰ ਮੇਰੀ ਪਰਜਾ ਨੇ ਆਪਣੇ ਪਰਤਾਪ ਨੂੰ ਉਸ ਦੇ ਲਈ ਬਦਲ ਦਿੱਤਾ, ਜਿਸ ਤੋਂ ਕੁਝ ਲਾਭ ਨਹੀਂ। \v 12 ਹੇ ਅਕਾਸ਼ੋ, ਇਸ ਉੱਤੇ ਹੈਰਾਨ ਹੋਵੋ, ਬਹੁਤ ਡਰ ਜਾਓ ਤੇ ਉੱਕੇ ਵਿਰਾਨ ਹੋ ਜਾਓ! ਯਹੋਵਾਹ ਦਾ ਵਾਕ ਹੈ। \v 13 ਮੇਰੀ ਪਰਜਾ ਨੇ ਦੋ ਬੁਰਿਆਈਆਂ ਜੋ ਕੀਤੀਆਂ, - ਉਹਨਾਂ ਨੇ ਮੈਨੂੰ ਤਿਆਗ ਦਿੱਤਾ, ਜੀਉਂਦੇ ਪਾਣੀ ਦੇ ਸੋਤੇ ਨੂੰ, ਆਪਣੇ ਲਈ ਚੁਬੱਚੇ ਪੁੱਟੇ, ਟੁੱਟੇ ਹੋਏ ਚੁਬੱਚੇ, ਜਿਹਨਾਂ ਵਿੱਚ ਪਾਣੀ ਨਹੀਂ ਠਹਿਰਦਾ। \s ਇਸਰਾਏਲ ਦੇ ਅਵਿਸ਼ਵਾਸ ਦਾ ਨਤੀਜਾ \p \v 14 ਕੀ ਇਸਰਾਏਲ ਗੁਲਾਮ ਹੈ? ਕੀ ਉਹ ਮੁੱਢੋਂ ਗੁਲਾਮੀ ਵਿੱਚ ਹੈ? ਉਹ ਕਿਉਂ ਲੁੱਟ ਬਣਿਆ? \v 15 ਜੁਆਨ ਬੱਬਰ ਸ਼ੇਰ ਉਹ ਦੇ ਉੱਤੇ ਭੁੱਬਾਂ ਮਾਰਦੇ, ਉਹਨਾਂ ਨੇ ਆਪਣੀ ਅਵਾਜ਼ ਕੱਢੀ, ਉਹਨਾਂ ਨੇ ਉਸ ਦਾ ਦੇਸ ਖ਼ਰਾਬ ਬਣਾ ਦਿੱਤਾ, ਉਹ ਦੇ ਸ਼ਹਿਰ ਸਾੜੇ ਹੋਏ ਹਨ, ਅਤੇ ਵੱਸਣ ਵਾਲਾ ਕੋਈ ਨਹੀਂ। \v 16 ਨਾਲੇ ਨੋਫ਼ ਅਤੇ ਤਹਪਨਹੇਸ ਸ਼ਹਿਰ ਦੀ ਅੰਸ ਨੇ, ਤੇਰੇ ਸਿਰ ਦੀ ਖੋਪੜੀ ਭੰਨੀ। \v 17 ਕੀ ਤੂੰ ਆਪ ਵੀ ਇਹ ਆਪਣੇ ਉੱਤੇ ਨਹੀਂ ਲਿਆਈ, ਯਹੋਵਾਹ ਆਪਣੇ ਪਰਮੇਸ਼ੁਰ ਦੇ ਤਿਆਗਣ ਦੇ ਕਾਰਨ ਜਦ ਉਹ ਤੈਨੂੰ ਰਾਹੇ ਰਾਹ ਲਈ ਜਾਂਦਾ ਸੀ? \v 18 ਹੁਣ ਮਿਸਰ ਦੇ ਰਾਹ ਤੋਂ ਤੈਨੂੰ ਕੀ ਲਾਭ ਹੈ, ਜੋ ਤੂੰ ਨੀਲ\f + \fr 2:18 \fr*\ft ਸੀਹੋਰ \ft*\f* ਦਾ ਪਾਣੀ ਪੀਵੇਂ? ਅਤੇ ਅੱਸ਼ੂਰ ਦੇ ਰਾਹ ਤੋਂ ਤੈਨੂੰ ਕੀ ਲਾਭ ਹੈ, ਜੋ ਤੂੰ ਦਰਿਆ ਦਾ ਪਾਣੀ ਪੀਵੇਂ? \v 19 ਤੇਰੀ ਬੁਰਿਆਈ ਤੈਨੂੰ ਝਿੜਕੇਗੀ, ਤੇਰਾ ਫਿਰ ਜਾਣਾ ਤੈਨੂੰ ਝਾੜ ਪਾਵੇਗਾ, ਜਾਣ ਅਤੇ ਵੇਖ ਕਿ ਇਹ ਬੁਰੀ ਅਤੇ ਕੌੜੀ ਗੱਲ ਹੈ, ਜੋ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਤਿਆਗ ਦਿੱਤਾ, ਅਤੇ ਤੈਨੂੰ ਮੇਰਾ ਭੈਅ ਨਹੀਂ, ਸੈਨਾਂ ਦੇ ਪ੍ਰਭੂ ਯਹੋਵਾਹ ਦਾ ਵਾਕ ਹੈ। \s ਪਰਮੇਸ਼ੁਰ ਦੀ ਅਰਾਧਨਾ ਕਰਨ ਤੋਂ ਇਸਰਾਏਲ ਦਾ ਇਨਕਾਰ \p \v 20 ਤੂੰ ਤਾਂ ਚਿਰੋਕਣਾ ਆਪਣਾ ਜੂਲਾ ਭੰਨ ਛੱਡਿਆ, ਅਤੇ ਆਪਣੇ ਬੰਨ੍ਹ ਤੋੜ ਸੁੱਟੇ। ਤੂੰ ਆਖਿਆ ਮੈਂ ਟਹਿਲ ਨਾ ਕਰਾਂਗੀ! ਹਾਂ ਤੂੰ ਹਰ ਉੱਚੇ ਟਿੱਬੇ ਉੱਤੇ, ਅਤੇ ਹਰ ਹਰੇ ਰੁੱਖ ਹੇਠ ਵਿਭਚਾਰ ਲਈ ਝੁੱਕ ਗਈ। \v 21 ਮੈਂ ਤੈਨੂੰ ਇੱਕ ਖਰੀ ਦਾਖ ਕਰਕੇ ਲਾਇਆ। ਜੋ ਸਰਾਸਰ ਖਾਲ਼ਸ ਬੀ ਤੋਂ ਸੀ, ਫਿਰ ਤੂੰ ਕਿਵੇਂ ਮੇਰੇ ਲਈ ਇੱਕ ਜੰਗਲੀ ਦਾਖ ਦੀਆਂ ਵਿਗੜੀਆਂ ਹੋਈਆਂ ਕੁੰਬਲਾਂ ਵਿੱਚ ਬਦਲ ਗਈ? \v 22 ਭਾਵੇਂ ਤੂੰ ਆਪਣੇ ਆਪ ਨੂੰ ਸੱਜੀ ਨਾਲ ਧੋਵੇਂ ਅਤੇ ਬਹੁਤਾ ਸਾਬਣ ਵਰਤੇ, ਤਾਂ ਵੀ ਤੇਰੀ ਬਦੀ ਦਾ ਦਾਗ ਮੇਰੇ ਸਾਹਮਣੇ ਰਹਿੰਦਾ ਹੈ, ਪ੍ਰਭੂ ਯਹੋਵਾਹ ਦਾ ਵਾਕ ਹੈ। \v 23 ਤੂੰ ਕਿਵੇਂ ਆਖ ਸਕਦੀ ਹੈ, ਮੈਂ ਭਰਿਸ਼ਟ ਨਹੀਂ ਹੋਈ, ਮੈਂ ਬਆਲਾਂ ਦੇ ਪਿੱਛੇ ਨਹੀਂ ਗਈ? ਵਾਦੀ ਵਿੱਚ ਆਪਣੇ ਰਾਹ ਨੂੰ ਵੇਖ, ਜਾਣ ਲੈ ਕਿ ਤੂੰ ਕੀ ਕੁਝ ਕੀਤਾ ਹੈ, ਤੂੰ ਆਪਣਿਆਂ ਰਾਹਾਂ ਵਿੱਚ ਫਿਰਨ ਵਾਲੀ ਇੱਕ ਤੇਜ਼ ਊਠਣੀ ਹੈਂ! \v 24 ਇੱਕ ਜੰਗਲੀ ਗਧੀ ਜਿਹੜੀ ਉਜਾੜ ਦੀ ਗਿੱਝੀ ਹੋਈ ਹੈ, ਜੋ ਆਪਣੇ ਵੇਗ ਵਿੱਚ ਹਵਾ ਨੂੰ ਸੁੰਘਦੀ ਹੈ, ਉਹ ਦੀ ਮਸਤੀ ਦੇ ਵੇਲੇ ਕੌਣ ਉਹ ਨੂੰ ਡੱਕ ਸਕਦਾ ਹੈ? ਉਹ ਦੇ ਸਾਰੇ ਭਾਲਣ ਵਾਲੇ ਨਹੀਂ ਥੱਕਣਗੇ, ਉਹ ਦੇ ਮਹੀਨੇ ਵਿੱਚ ਉਹ ਉਸ ਨੂੰ ਪਾ ਲੈਣਗੇ। \v 25 ਤੂੰ ਆਪਣੇ ਪੈਰਾਂ ਨੂੰ ਨੰਗੇ ਹੋਣ ਤੋਂ, ਅਤੇ ਆਪਣੇ ਸੰਘ ਨੂੰ ਖੁਸ਼ਕੀ ਤੋਂ ਬਚਾ। ਪਰ ਤੂੰ ਆਖਿਆ, ਕੁਝ ਆਸ ਨਹੀਂ, ਮੈਂ ਪਰਦੇਸੀਆਂ ਨੂੰ ਪਿਆਰ ਜੋ ਕੀਤਾ, ਮੈਂ ਉਹਨਾਂ ਦੇ ਪਿੱਛੇ ਜਾਂਵਾਂਗੀ। \s ਇਸਰਾਏਲ ਸਜ਼ਾ ਦੇ ਜੋਗ ਹੈ \p \v 26 ਜਿਵੇਂ ਚੋਰ ਜਦ ਫੜਿਆ ਗਿਆ ਸ਼ਰਮਿੰਦਾ ਹੁੰਦਾ ਹੈ, ਤਿਵੇਂ ਇਸਰਾਏਲ ਦਾ ਘਰਾਣਾ, ਉਹ, ਉਹਨਾਂ ਦੇ ਪਾਤਸ਼ਾਹ, ਉਹਨਾਂ ਦੇ ਸਰਦਾਰ, ਉਹਨਾਂ ਦੇ ਜਾਜਕ, ਅਤੇ ਉਹਨਾਂ ਦੇ ਨਬੀ ਸ਼ਰਮਿੰਦੇ ਹੋਣਗੇ। \v 27 ਉਹ ਰੁੱਖ ਨੂੰ ਆਖਦੇ ਹਨ ਤੂੰ ਮੇਰਾ ਪਿਤਾ ਹੈ, ਅਤੇ ਪੱਥਰ ਨੂੰ, ਤੂੰ ਮੈਨੂੰ ਜਣਿਆ! ਉਹਨਾਂ ਨੇ ਆਪਣੀ ਪਿੱਠ ਮੇਰੀ ਵੱਲ ਕੀਤੀ ਅਤੇ ਆਪਣਾ ਮੂੰਹ ਨਹੀਂ, ਪਰ ਬਿਪਤਾ ਦੇ ਵੇਲੇ ਉਹ ਆਖਣਗੇ, ਉੱਠ ਤੇ ਸਾਨੂੰ ਬਚਾ। \v 28 ਕਿੱਥੇ ਹਨ ਤੇਰੇ ਦੇਵਤੇ, ਜਿਹਨਾਂ ਨੂੰ ਤੂੰ ਆਪਣੇ ਲਈ ਬਣਾਇਆ? ਉਹ ਉੱਠਣ ਜੇ ਉਹ ਤੇਰੀ ਬਿਪਤਾ ਦੇ ਵੇਲੇ ਤੈਨੂੰ ਬਚਾ ਸਕਣ। ਹੇ ਯਹੂਦਾਹ ਜਿੰਨੇ ਕੁ ਤੇਰੇ ਸ਼ਹਿਰ ਹਨ, ਓਨ੍ਹੇ ਤੇਰੇ ਦੇਵਤੇ ਹਨ! \v 29 ਤੁਸੀਂ ਕਿਉਂ ਮੇਰੇ ਨਾਲ ਝਗੜੋਗੇ? ਤੁਸੀਂ ਸਭ ਦੇ ਸਭ ਮੇਰੇ ਅਪਰਾਧੀ ਹੋ ਗਏ, ਯਹੋਵਾਹ ਦਾ ਵਾਕ ਹੈ। \v 30 ਮੈਂ ਐਂਵੇਂ ਕਿਵੇਂ ਤੇਰੇ ਪੁੱਤਰਾਂ ਨੂੰ ਮਾਰਿਆ, ਉਹਨਾਂ ਨਾ ਮੰਨਿਆ, ਤੁਸੀਂ ਆਪਣੀ ਤਲਵਾਰ ਨਬੀਆਂ ਨੂੰ ਮਾਰਿਆ ਜਿਵੇਂ ਹੜੱਪ ਕਰਨ ਵਾਲਾ ਬੱਬਰ ਸ਼ੇਰ। \v 31 ਓਏ ਤੁਸੀਂ ਜਿਹੜੇ ਇਸ ਪੀੜ੍ਹੀ ਦੇ ਹੋ, ਯਹੋਵਾਹ ਦੇ ਬਚਨ ਦਾ ਧਿਆਨ ਕਰੋ। ਕੀ ਮੈਂ ਇਸਰਾਏਲ ਲਈ ਉਜਾੜ, ਜਾਂ ਗੂੜ੍ਹੇ ਅਨ੍ਹੇਰ ਦੀ ਧਰਤੀ ਹੋਇਆ ਹਾਂ? ਤਦ ਮੇਰੀ ਪਰਜਾ ਕਿਉਂ ਆਖਦੀ ਹੈ, ਅਸੀਂ ਤਾਂ ਅਜ਼ਾਦ ਹਾਂ, ਅਸੀਂ ਫਿਰ ਤੇਰੇ ਕੋਲ ਨਾ ਆਵਾਂਗੇ? \v 32 ਕੀ ਕੋਈ ਕੁਆਰੀ ਆਪਣੇ ਗਹਿਣੇ, ਜਾਂ ਲਾੜੀ ਆਪਣਾ ਸ਼ਿੰਗਾਰ ਭੁੱਲ ਸਕਦੀ ਹੈ? ਪਰ ਮੇਰੀ ਪਰਜਾ ਨੇ ਅਣਗਿਣਤ ਦਿਨਾਂ ਤੋਂ ਮੈਨੂੰ ਭੁਲਾ ਛੱਡਿਆ ਹੈ। \v 33 ਤੂੰ ਕਿਵੇਂ ਆਪਣੇ ਪ੍ਰੇਮੀਆਂ ਦੇ ਭਾਲਣ ਲਈ ਆਪਣੇ ਰਾਹ ਸੁਆਰਦੀ ਹੈਂ! ਭਈ ਤੂੰ ਬੁਰੀਆਂ ਔਰਤਾਂ ਨੂੰ ਆਪਣੇ ਰਾਹ ਸਿਖਾਏ ਹਨ! \v 34 ਨਾਲੇ ਤੇਰੇ ਪੱਲੇ ਉੱਤੇ ਬੇਦੋਸ਼ ਕੰਗਾਲਾਂ ਦੀਆਂ ਜਾਨਾਂ ਦਾ ਲਹੂ ਲੱਭਿਆ, ਤੂੰ ਉਹਨਾਂ ਨੂੰ ਸੰਨ੍ਹ ਲਾਉਂਦਿਆਂ ਨਹੀਂ ਦੇਖਿਆ, ਪਰ ਇਹਨਾਂ ਸਾਰੀਆਂ ਗੱਲਾਂ ਦੇ ਹੁੰਦਿਆਂ, \v 35 ਤੂੰ ਆਖਦੀ ਹੈ, ਮੈਂ ਬੇਦੋਸ਼ ਹਾਂ! ਸੱਚ-ਮੁੱਚ ਉਸ ਦਾ ਕ੍ਰੋਧ ਮੈਥੋਂ ਟਲ ਗਿਆ ਹੈ। ਕਿਉਂਕਿ ਤੂੰ ਆਖਿਆ, ਮੈਂ ਪਾਪ ਨਹੀਂ ਕੀਤਾ \v 36 ਤੂੰ ਆਪਣਾ ਰਾਹ ਬਦਲਣ ਲਈ ਕਿਉਂ ਬਹੁਤ ਬੇਚੈਨ ਫਿਰਦੀ ਹੈਂ? ਤੂੰ ਮਿਸਰ ਤੋਂ ਵੀ ਲੱਜਿਆਵਾਨ ਹੋਵੇਂਗੀ, ਜਿਵੇਂ ਅੱਸ਼ੂਰ ਤੋਂ ਲੱਜਿਆਵਾਨ ਹੋਈ ਸੀ। \v 37 ਉੱਥੋਂ ਵੀ ਤੂੰ ਸਿਰ ਉੱਤੇ ਆਪਣੇ ਹੱਥ ਰੱਖ ਕੇ ਨਿੱਕਲੇਗੀ, ਕਿਉਂ ਜੋ ਯਹੋਵਾਹ ਨੇ ਉਹਨਾਂ ਨੂੰ ਰੱਦ ਦਿੱਤਾ, ਜਿਹਨਾਂ ਉੱਤੇ ਤੂੰ ਭਰੋਸਾ ਕੀਤਾ, ਤੂੰ ਉਹਨਾਂ ਨਾਲ ਸਫ਼ਲ ਨਾ ਹੋਵੇਗੀ। \c 3 \s ਇਸਰਾਏਲ ਇੱਕ ਬੁਰੇ ਚਾਲ-ਚੱਲਣ ਵਾਲੀ ਪਤਨੀ \p \v 1 ਆਖਦੇ ਹਨ ਕਿ ਜੇ ਕੋਈ ਆਪਣੀ ਔਰਤ ਨੂੰ ਛੱਡ ਦੇਵੇ, ਅਤੇ ਉਹ ਉਸ ਦੇ ਕੋਲੋਂ ਚੱਲੀ ਜਾਵੇ, ਅਤੇ ਕਿਸੇ ਹੋਰ ਦੀ ਔਰਤ ਹੋ ਜਾਵੇ, ਕੀ ਉਹ ਆਦਮੀ ਉਸ ਕੋਲ ਫਿਰ ਮੁੜ ਜਾਵੇਗਾ? ਕੀ ਉਹ ਦੇਸ ਬਹੁਤਾ ਭਰਿਸ਼ਟ ਨਾ ਹੋ ਜਾਵੇਗਾ? ਤੂੰ ਤਾਂ ਬਹੁਤਿਆਂ ਯਾਰਾਂ ਨਾਲ ਵਿਭਚਾਰ ਕੀਤਾ, ਤੂੰ ਤਾਂ ਮੇਰੀ ਵੱਲ ਮੁੜੇਂਗੀ? ਯਹੋਵਾਹ ਦਾ ਵਾਕ ਹੈ। \v 2 ਉਚਿਆਈਆਂ ਵੱਲ ਆਪਣੀਆਂ ਅੱਖਾਂ ਚੁੱਕ, ਤੇ ਵੇਖ! ਉਹ ਕਿਹੜਾ ਥਾਂ ਹੈ ਜਿੱਥੇ ਤੂੰ ਭਿੱਟੀ ਨਹੀਂ ਗਈ? ਤੂੰ ਰਾਹਾਂ ਵਿੱਚ ਉਹਨਾਂ ਲਈ ਬੈਠੀ, ਜਿਵੇਂ ਕੋਈ ਅਰਬੀ ਉਜਾੜ ਵਿੱਚ। ਤੂੰ ਆਪਣੇ ਵਿਭਚਾਰ ਤੇ ਬੁਰਿਆਈ ਨਾਲ ਦੇਸ ਨੂੰ ਭਰਿਸ਼ਟ ਕੀਤਾ। \v 3 ਇਸੇ ਲਈ ਝੜ੍ਹੀਆਂ ਵਾਲਾ ਮੀਂਹ ਨਹੀਂ ਪੈਂਦਾ, ਅਤੇ ਆਖਰੀ ਬਰਸਾਤ ਨਹੀਂ ਹੋਈ। ਤੇਰਾ ਮੱਥਾ ਕੰਜਰੀ ਦਾ ਹੈ, ਤੂੰ ਸ਼ਰਮ ਖਾਣ ਤੋਂ ਮੁੱਕਰ ਗਈ। \v 4 ਕੀ ਤੂੰ ਹੁਣ ਤੋਂ ਮੈਨੂੰ ਨਾ ਪੁਕਾਰੇਂਗੀ, ਹੇ ਪਿਤਾ, ਤੂੰ ਮੇਰੀ ਜੁਆਨੀ ਦਾ ਸਾਥੀ ਹੈ? \v 5 ਕੀ ਉਹ ਦਾ ਗੁੱਸਾ ਸਦਾ ਤੱਕ ਰਹੇਗਾ? ਕੀ ਉਹ ਆਖੀਰ ਤੱਕ ਖਿੱਝਦਾ ਰਹੇਗਾ? ਵੇਖ, ਤੂੰ ਐਉਂ ਤਾਂ ਬੋਲੀ, ਪਰ ਜਿੰਨੀਆਂ ਕਰ ਸਕੀ ਤੂੰ ਬੁਰਿਆਈਆਂ ਕੀਤੀਆਂ। \s ਯਹੂਦਾਹ ਅਤੇ ਇਸਰਾਏਲ ਲਈ ਤੋਬਾ ਕਰਨਾ ਜ਼ਰੂਰੀ ਹੈ \p \v 6 ਯੋਸ਼ੀਯਾਹ ਰਾਜਾ ਦੇ ਦਿਨਾਂ ਵਿੱਚ ਯਹੋਵਾਹ ਨੇ ਮੈਨੂੰ ਆਖਿਆ, ਕੀ ਤੂੰ ਵੇਖਿਆ ਜੋ ਵਿਦਰੋਹੀ ਇਸਰਾਏਲ ਨੇ ਕੀਤਾ? ਉਹ ਹਰੇਕ ਉੱਚੇ ਪਰਬਤ ਉੱਤੇ ਅਤੇ ਹਰ ਹਰੇ ਰੁੱਖ ਹੇਠ ਗਈ ਅਤੇ ਉੱਥੇ ਵਿਭਚਾਰ ਕੀਤਾ \v 7 ਤਾਂ ਮੈਂ ਆਖਿਆ, ਇਹ ਸਭ ਕੁਝ ਕਰਨ ਦੇ ਪਿੱਛੋਂ ਉਹ ਮੇਰੀ ਵੱਲ ਮੁੜੇਗੀ ਪਰ ਉਹ ਨਾ ਮੁੜੀ ਤਾਂ ਉਹ ਦੀ ਚਾਲ ਬਾਜ਼ ਭੈਣ ਯਹੂਦਾਹ ਨੇ ਇਹ ਵੇਖਿਆ \v 8 ਮੈਂ ਇਹ ਵੇਖਿਆ ਕਿ ਜਦ ਆਕੀ ਇਸਰਾਏਲ ਦੀ ਸਾਰੀ ਵਿਭਚਾਰ ਦੇ ਕਾਰਨ ਮੈਂ ਉਹ ਨੂੰ ਕੱਢ ਦਿੱਤਾ ਅਤੇ ਤਿਆਗ ਪੱਤਰੀ ਉਹ ਨੂੰ ਦੇ ਦਿੱਤੀ ਤਾਂ ਵੀ ਉਹ ਦੀ ਚਾਲ ਬਾਜ਼ ਭੈਣ ਯਹੂਦਾਹ ਨਾ ਡਰੀ ਸਗੋਂ ਉਸ ਵੀ ਜਾ ਕੇ ਵਿਭਚਾਰ ਕੀਤਾ \v 9 ਤਾਂ ਇਸ ਤਰ੍ਹਾਂ ਹੋਇਆ ਕਿ ਇਸ ਲਈ ਜੋ ਉਹ ਨੂੰ ਵਿਭਚਾਰ ਇੱਕ ਹਲਕੀ ਚੀਜ਼ ਲੱਗੀ ਤਾਂ ਦੇਸ ਭਰਿਸ਼ਟ ਕੀਤਾ ਗਿਆ ਜਦੋਂ ਉਹ ਨੇ ਪੱਥਰਾਂ ਅਤੇ ਰੁੱਖਾਂ ਨਾਲ ਵਿਭਚਾਰ \f + \fr 3:9 \fr*\ft ਮੂਰਤੀ ਪੂਜਾ \ft*\f* ਕੀਤਾ! \v 10 ਇਸ ਸਾਰੇ ਦੇ ਹੁੰਦਿਆਂ ਤੇ ਵੀ ਉਹ ਦੀ ਚਾਲ ਬਾਜ਼ ਭੈਣ ਪੂਰੇ ਦਿਲ ਨਾਲ ਮੇਰੀ ਵੱਲ ਨਾ ਮੁੜੀ ਸਗੋਂ ਮੱਕਾਰੀ ਨਾਲ, ਯਹੋਵਾਹ ਦਾ ਵਾਕ ਹੈ। \v 11 ਤਾਂ ਯਹੋਵਾਹ ਨੇ ਮੈਨੂੰ ਆਖਿਆ ਕਿ ਆਕੀ ਇਸਰਾਏਲ ਨੇ ਚਾਲਬਾਜ਼ ਯਹੂਦਾਹ ਨਾਲੋਂ ਆਪਣੇ ਆਪ ਨੂੰ ਵੱਧ ਧਰਮੀ ਵਿਖਾਇਆ ਹੈ \v 12 ਜਾ, ਉੱਤਰ ਵੱਲ ਇਹਨਾਂ ਗੱਲਾਂ ਦਾ ਪਰਚਾਰ ਕਰ ਅਤੇ ਆਖ, - ਮੁੜ, ਹੇ ਆਕੀ ਇਸਰਾਏਲ, ਯਹੋਵਾਹ ਦਾ ਵਾਕ ਹੈ, ਮੈਂ ਨਹਿਰੀਆਂ ਵੱਟ ਕੇ ਤੈਨੂੰ ਨਾ ਵੇਖਾਂਗਾ, ਮੈਂ ਦਿਆਲੂ ਜੋ ਹਾਂ, ਯਹੋਵਾਹ ਦਾ ਵਾਕ ਹੈ, ਮੈਂ ਸਦਾ ਤੱਕ ਗੁੱਸਾ ਨਹੀਂ ਰੱਖਾਂਗਾ। \v 13 ਨਿਰਾ ਆਪਣੀ ਬੁਰਿਆਈ ਨੂੰ ਮੰਨ ਲੈ, ਕਿ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਅਪਰਾਧੀ ਹੋਈ, ਅਤੇ ਤੂੰ ਆਪਣੀਆਂ ਮਿਹਰਬਾਨੀਆਂ ਨੂੰ ਓਪਰਿਆਂ ਲਈ, ਹਰ ਹਰੇ ਰੁੱਖ ਦੇ ਹੇਠ ਖਿਲਾਰਿਆ, ਅਤੇ ਮੇਰੀ ਅਵਾਜ਼ ਨਹੀਂ ਸੁਣੀ, ਯਹੋਵਾਹ ਦਾ ਵਾਕ ਹੈ। \v 14 ਹੇ ਬੇਈਮਾਨ ਪੁੱਤਰੋ, ਮੁੜੋ, ਯਹੋਵਾਹ ਦਾ ਵਾਕ ਹੈ, ਮੈਂ ਤੁਹਾਡਾ ਮਾਲਕ ਜੋ ਹਾਂ, ਮੈਂ ਤੁਹਾਡੇ ਵਿੱਚੋਂ ਲਵਾਂਗਾ, ਹਰ ਸ਼ਹਿਰ ਵਿੱਚੋਂ ਇੱਕ ਅਤੇ ਹਰ ਟੱਬਰ ਵਿੱਚੋਂ ਦੋ, ਅਤੇ ਮੈਂ ਤੁਹਾਨੂੰ ਸੀਯੋਨ ਵਿੱਚ ਲਿਆਵਾਂਗਾ। \v 15 ਮੈਂ ਤੁਹਾਨੂੰ ਆਪਣੇ ਦਿਲ ਦੇ ਅਨੁਸਾਰ ਆਜੜੀ ਦਿਆਂਗਾ ਜਿਹੜੇ ਤੁਹਾਨੂੰ ਗਿਆਨ ਅਤੇ ਸਮਝ ਨਾਲ ਚਾਰਨਗੇ \v 16 ਇਸ ਤਰ੍ਹਾਂ ਹੋਵੇਗਾ ਕਿ ਜਦ ਤੁਸੀਂ ਉਸ ਦੇਸ ਵਿੱਚ ਵੱਧ ਜਾਓਗੇ ਅਤੇ ਬਹੁਤ ਹੋ ਜਾਓਗੇ ਉਹਨਾਂ ਵਿੱਚ, ਯਹੋਵਾਹ ਦਾ ਵਾਕ ਹੈ, ਉਹ ਫਿਰ ਨਾ ਆਖਣਗੇ “ਯਹੋਵਾਹ ਦੇ ਨੇਮ ਦਾ ਸੰਦੂਕ,” ਨਾ ਉਹ ਉਹਨਾਂ ਦੇ ਮਨ ਵਿੱਚ ਆਵੇਗਾ, ਨਾ ਉਹ ਨੂੰ ਚੇਤੇ ਕਰਨਗੇ, ਨਾ ਉਹ ਦੀ ਦੇਖਭਾਲ ਕਰਨਗੇ, ਨਾ ਉਹ ਫਿਰ ਬਣਾਇਆ ਜਾਵੇਗਾ \v 17 ਉਸ ਵੇਲੇ ਉਹ ਯਰੂਸ਼ਲਮ ਨੂੰ “ਯਹੋਵਾਹ ਦਾ ਸਿੰਘਾਸਣ” ਆਖਣਗੇ ਅਤੇ ਉਹ ਦੇ ਕੋਲ ਯਹੋਵਾਹ ਦੇ ਨਾਮ ਉੱਤੇ ਸਾਰੀਆਂ ਕੌਮਾਂ ਯਰੂਸ਼ਲਮ ਵਿੱਚ ਇਕੱਠੀਆਂ ਹੋਣਗੀਆਂ। ਉਹ ਫਿਰ ਆਪਣੇ ਬੁਰੇ ਦਿਲ ਦੀ ਅੜੀ ਪਿੱਛੇ ਨਾ ਚੱਲਣਗੀਆਂ \v 18 ਉਹਨਾਂ ਦਿਨਾਂ ਵਿੱਚ ਯਹੂਦਾਹ ਦਾ ਘਰਾਣਾ ਇਸਰਾਏਲ ਦੇ ਘਰਾਣੇ ਨਾਲ ਚੱਲੇਗਾ, ਉਹ ਮਿਲ ਕੇ ਉੱਤਰ ਦੇ ਦੇਸ ਤੋਂ ਉਸ ਦੇਸ ਵਿੱਚ ਆਉਣਗੇ ਜਿਹੜਾ ਮੈਂ ਉਹਨਾਂ ਦੇ ਪਿਓ ਦਾਦਿਆਂ ਨੂੰ ਮਿਲਖ਼ ਵਿੱਚ ਦਿੱਤਾ। \s ਇਸਰਾਏਲ ਦੁਆਰਾ ਮੂਰਤੀ ਪੂਜਾ \p \v 19 ਮੈਂ ਤਾਂ ਆਖਿਆ ਸੀ, - ਮੈਂ ਕਿਵੇਂ ਤੈਨੂੰ ਆਪਣੇ ਪੁੱਤਰਾਂ ਵਿੱਚ ਰਲਾਵਾਂ, ਅਤੇ ਤੈਨੂੰ ਇੱਕ ਚੰਗੀ ਧਰਤੀ ਦੇ, ਕੌਮਾਂ ਦੀਆਂ ਸੈਨਾਂ ਦੀ ਸ਼ਾਨਦਾਰ ਧਰਤੀ ਦੀ ਮਿਲਖ਼! ਮੈਂ ਆਖਿਆ ਕਿ ਤੁਸੀਂ ਮੈਨੂੰ ਆਪਣਾ ਪਿਤਾ ਸੱਦੋਗੇ, ਅਤੇ ਮੇਰੇ ਪਿੱਛੇ ਚੱਲਣ ਤੋਂ ਫਿਰ ਨਾ ਜਾਓਗੇ। \v 20 ਸੱਚ-ਮੁੱਚ ਜਿਵੇਂ ਕੋਈ ਔਰਤ ਆਪਣੇ ਪਤੀ ਨਾਲ ਬੇਈਮਾਨੀ ਕਰਦੀ ਹੈ, ਹੇ ਇਸਰਾਏਲ ਦੇ ਘਰਾਣੇ, ਤਿਵੇਂ ਹੀ ਤੁਸੀਂ ਮੇਰੇ ਨਾਲ ਬੇਈਮਾਨੀ ਕੀਤੀ, ਯਹੋਵਾਹ ਦਾ ਵਾਕ ਹੈ। \v 21 ਉਚਿਆਈਆਂ ਤੋਂ ਇੱਕ ਅਵਾਜ਼ ਸੁਣਾਈ ਦਿੰਦੀ ਹੈ, ਇਸਰਾਏਲ ਦੇ ਪੁੱਤਰਾਂ ਦੇ ਰੋਣ ਅਤੇ ਤਰਲਿਆਂ ਦੀ, ਉਹਨਾਂ ਨੇ ਆਪਣਾ ਰਾਹ ਜੋ ਵਿਗਾੜ ਲਿਆ, ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭੁੱਲਾ ਦਿੱਤਾ। \v 22 ਹੇ ਫਿਰਤੂ ਪੁੱਤਰੋ, ਮੁੜੋ, ਮੈਂ ਤੁਹਾਡੇ ਫਿਰਨ ਦਾ ਦਵਾ-ਦਾਰੂ ਕਰਾਂਗਾ। ਵੇਖ, ਅਸੀਂ ਤੇਰੇ ਕੋਲ ਆਏ ਹਾਂ, ਤੂੰ ਸਾਡਾ ਯਹੋਵਾਹ ਪਰਮੇਸ਼ੁਰ ਜੋ ਹੈਂ। \v 23 ਸੱਚ-ਮੁੱਚ ਟਿੱਲਿਆਂ ਅਤੇ ਪਹਾੜਾਂ ਦਾ ਰੌਲ਼ਾ ਧੋਖਾ ਹੈ, ਪਰ ਸੱਚ-ਮੁੱਚ ਇਸਰਾਏਲ ਦੀ ਮੁਕਤੀ ਯਹੋਵਾਹ ਸਾਡੇ ਪਰਮੇਸ਼ੁਰ ਵੱਲੋਂ ਹੈ। \v 24 ਪਰ ਉਸ ਘਿਣਾਉਣੀ ਵਸਤੂ ਨੇ ਸਾਡੀ ਜੁਆਨੀ ਤੋਂ ਲੈ ਕੇ ਸਾਡੇ ਪੁਰਖਿਆਂ ਦੀ ਮਿਹਨਤ ਨੂੰ ਅਤੇ ਉਹਨਾਂ ਦੀਆਂ ਇੱਜੜਾਂ ਅਤੇ ਉਹਨਾਂ ਦਿਆਂ ਚੌਣਿਆਂ ਅਤੇ ਉਹਨਾਂ ਦਿਆਂ ਪੁੱਤਰਾਂ ਧੀਆਂ ਨੂੰ ਭੱਖ ਲਿਆ ਹੈ \v 25 ਅਸੀਂ ਆਪਣੀ ਸ਼ਰਮ ਵਿੱਚ ਲੰਮੇ ਪੈ ਜਾਈਏ ਅਤੇ ਘਬਰਾਹਟ ਸਾਨੂੰ ਕੱਜ ਲਵੇ, ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਪਾਪ ਜੋ ਕੀਤਾ, ਅਸੀਂ ਤੇ ਸਾਡੇ ਪੁਰਖਿਆਂ ਨੇ ਜੁਆਨੀ ਤੋਂ ਅੱਜ ਦੇ ਦਿਨ ਤੱਕ, ਅਤੇ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਹੀਂ ਸੁਣੀ। \c 4 \s ਤੋਬਾ ਦੀ ਬੇਨਤੀ \p \v 1 ਹੇ ਇਸਰਾਏਲ, ਜੇ ਤੂੰ ਮੁੜੇਂ, ਯਹੋਵਾਹ ਦਾ ਵਾਕ ਹੈ, ਤਾਂ ਤੂੰ ਮੇਰੀ ਵੱਲ ਮੁੜੇਂਗਾ। ਜੇ ਤੂੰ ਆਪਣੀਆਂ ਘਿਣਾਉਣੀਆਂ ਚੀਜ਼ਾਂ ਨੂੰ ਮੇਰੇ ਅੱਗੋਂ ਦੂਰ ਕਰੇਂ, ਜੇ ਤੂੰ ਅਵਾਰਾ ਨਾ ਫਿਰੇਂ, \v 2 ਜੇ ਤੂੰ ਜੀਉਂਦੇ ਯਹੋਵਾਹ ਦੀ ਸਹੁੰ ਖਾਵੇਂ, ਸਚਿਆਈ ਨਾਲ, ਨਿਆਂ ਨਾਲ ਅਤੇ ਧਰਮ ਨਾਲ, ਤਦ ਕੌਮਾਂ ਉਹ ਦੇ ਵਿੱਚ ਆਪ ਨੂੰ ਮੁਬਾਰਕ ਆਖਣਗੀਆਂ, ਅਤੇ ਉਹ ਨੂੰ ਉਸਤਤ ਦੇਣਗੀਆਂ। \v 3 ਯਹੂਦਾਹ ਦੇ ਮਨੁੱਖਾਂ ਅਤੇ ਯਰੂਸ਼ਲਮ ਲਈ ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, - ਆਪਣੀ ਪਈ ਹੋਈ ਜ਼ਮੀਨ ਨੂੰ ਵਾਹੋ, ਅਤੇ ਕੰਡਿਆਂ ਵਿੱਚ ਨਾ ਬੀਜੋ। \v 4 ਯਹੋਵਾਹ ਲਈ ਆਪਣੀ ਸੁੰਨਤ ਕਰਾਓ, ਆਪਣੇ ਦਿਲ ਦੀ ਖੱਲੜੀ ਲਹਾਓ, ਹੇ ਯਹੂਦਾਹ ਦੇ ਮਨੁੱਖੋ ਅਤੇ ਯਰੂਸ਼ਲਮ ਦੇ ਵਾਸੀਓ! ਮਤੇ ਮੇਰਾ ਗੁੱਸਾ ਅੱਗ ਵਾਂਗੂੰ ਭੜਕ ਉੱਠੇ, ਉਹ ਬਲ ਉੱਠੇ ਅਤੇ ਬੁਝਾਉਣ ਵਾਲਾ ਕੋਈ ਨਾ ਹੋਵੇ, ਤੁਹਾਡੀਆਂ ਕਰਤੂਤਾਂ ਦੀ ਬੁਰਿਆਈ ਦੇ ਕਾਰਨ। \s ਉੱਤਰ ਦਿਸ਼ਾ ਵਿੱਚ ਹਮਲੇ ਦੀ ਸੂਚਨਾ \p \v 5 ਯਹੂਦਾਹ ਵਿੱਚ ਦੱਸੋ ਅਤੇ ਯਰੂਸ਼ਲਮ ਵਿੱਚ ਸੁਣਾਓ, ਅਤੇ ਆਖੋ ਭਈ ਦੇਸ ਵਿੱਚ ਤੁਰ੍ਹੀ ਫੂਕੋ, ਉੱਚੀ ਦੇ ਕੇ ਪੁਕਾਰੋ ਅਤੇ ਆਖੋ, ਇਕੱਠੇ ਹੋ ਜੋ ਭਈ ਅਸੀਂ ਗੜ੍ਹ ਵਾਲੇ ਸ਼ਹਿਰਾਂ ਵਿੱਚ ਚੱਲੀਏ! \v 6 ਤੁਸੀਂ ਸੀਯੋਨ ਵਿੱਚ ਝੰਡਾ ਉੱਚਾ ਕਰੋ, ਪਨਾਹ ਲਈ ਨੱਠੋ ਅਤੇ ਖਲੋਵੋ ਨਾ, ਕਿਉਂ ਜੋ ਮੈਂ ਉੱਤਰ ਵਲੋਂ ਬੁਰਿਆਈ ਅਤੇ ਵੱਡੀ ਬਰਬਾਦੀ ਲਿਆ ਰਿਹਾ ਹੈ! \v 7 ਇੱਕ ਬੱਬਰ ਸ਼ੇਰ ਆਪਣੇ ਝਾੜ ਵਿੱਚੋਂ ਨਿੱਕਲਿਆ ਹੈ, ਅਤੇ ਕੌਮਾਂ ਦੇ ਨਾਸ ਕਰਨ ਵਾਲੇ ਨੇ ਕੂਚ ਕੀਤਾ, ਉਹ ਆਪਣੇ ਥਾਂ ਤੋਂ ਨਿੱਕਲਿਆ, ਭਈ ਤੇਰੇ ਦੇਸ ਨੂੰ ਵਿਰਾਨ ਕਰੇ। ਤੇਰੇ ਸ਼ਹਿਰ ਥੇਹ ਹੋ ਜਾਣਗੇ, ਅਤੇ ਉੱਥੇ ਵੱਸਣ ਵਾਲਾ ਕੋਈ ਨਾ ਰਹੇਗਾ। \v 8 ਇਸ ਦੇ ਕਾਰਨ ਤੁਸੀਂ ਆਪਣੇ ਲੱਕ ਉੱਤੇ ਤੱਪੜ ਪਾਓ, ਸਿਆਪਾ ਕਰੋ ਤੇ ਕੁਰਲਾਓ, ਕਿ ਯਹੋਵਾਹ ਦਾ ਤੇਜ਼ ਗੁੱਸਾ ਸਾਥੋਂ ਟਲ ਨਹੀਂ ਗਿਆ। \v 9 ਉਸ ਦਿਨ ਇਸ ਤਰ੍ਹਾਂ ਹੋਵੇਗਾ, ਯਹੋਵਾਹ ਦਾ ਵਾਕ ਹੈ ਕਿ ਰਾਜਾ ਦਾ ਦਿਲ ਅਤੇ ਸਰਦਾਰਾਂ ਦੇ ਦਿਲ ਬੈਠ ਜਾਣਗੇ, ਅਤੇ ਜਾਜਕ ਡਰ ਜਾਣਗੇ ਅਤੇ ਨਬੀ ਹੈਰਾਨ ਹੋਣਗੇ \v 10 ਤਦ ਮੈਂ ਆਖਿਆ, ਹਾਏ, ਪ੍ਰਭੂ ਯਹੋਵਾਹ! ਤੂੰ ਸੱਚ-ਮੁੱਚ ਇਸ ਪਰਜਾ ਨੂੰ ਅਤੇ ਯਰੂਸ਼ਲਮ ਨੂੰ ਇਹ ਆਖ ਕੇ ਵੱਡਾ ਧੋਖਾ ਦਿੱਤਾ ਭਈ ਤੁਹਾਡੇ ਲਈ ਸ਼ਾਂਤੀ ਹੋਵੇਗੀ ਪਰ ਤਲਵਾਰ ਜਾਨਾਂ ਤੱਕ ਅੱਪੜ ਪਈ ਹੈ!। \v 11 ਉਸ ਵੇਲੇ ਇਸ ਪਰਜਾ ਨੂੰ ਅਤੇ ਯਰੂਸ਼ਲਮ ਨੂੰ ਇਹ ਆਖਿਆ ਜਾਵੇਗਾ ਕਿ ਉੱਚਿਆਂ ਥਾਵਾਂ ਤੋਂ ਇੱਕ ਤੱਤੀ ਹਵਾ ਮੇਰੀ ਪਰਜਾ ਦੀ ਧੀ ਵੱਲ ਉਜਾੜ ਤੋਂ ਵੱਗੇਗੀ, ਉਡਾਉਣ ਜਾਂ ਸਾਫ਼ ਕਰਨ ਲਈ ਨਹੀਂ, \v 12 ਸਗੋਂ ਉੱਥੋਂ ਇੱਕ ਤੁੰਦ ਹਵਾ ਮੇਰੇ ਲਈ ਵੱਗੇਗੀ, ਨਾਲੇ ਹੁਣ ਮੈਂ ਉਹਨਾਂ ਉੱਤੇ ਨਿਆਂ ਕਰਾਂਗਾ। \s ਯਹੂਦਾਹ ਦਾ ਵੈਰੀਆਂ ਨਾਲ ਘਿਰ ਜਾਣਾ \p \v 13 ਵੇਖ ਉਹ ਬੱਦਲਾਂ ਵਾਂਗੂੰ ਆ ਰਿਹਾ ਹੈ, ਉਹ ਦੇ ਰਥ ਵਾਵਰੋਲੇ ਵਾਂਗੂੰ ਹਨ, ਉਹ ਦੇ ਘੋੜੇ ਉਕਾਬਾਂ ਨਾਲੋਂ ਤੇਜ ਹਨ, ਹਾਏ ਸਾਨੂੰ! ਅਸੀਂ ਬਰਬਾਦ ਹੋ ਗਏ! \v 14 ਹੇ ਯਰੂਸ਼ਲਮ, ਤੂੰ ਆਪਣੇ ਦਿਲ ਨੂੰ ਬੁਰਿਆਈ ਤੋਂ ਧੋ, ਭਈ ਤੂੰ ਬਚਾਇਆ ਜਾਵੇਂ। ਕਿੰਨ੍ਹਾਂ ਚਿਰ ਤੇਰੇ ਬੁਰੇ ਖਿਆਲ ਤੇਰੇ ਮਨ ਵਿੱਚ ਰਹਿਣਗੇ? \v 15 ਦਾਨ ਤੋਂ ਤਾਂ ਇੱਕ ਅਵਾਜ਼ ਦੱਸਦੀ, ਅਤੇ ਇਫ਼ਰਾਈਮ ਦੇ ਪਰਬਤ ਤੋਂ ਬਦੀ ਦੀ ਖ਼ਬਰ ਸੁਣਾਉਂਦੀ, \v 16 ਤੁਸੀਂ ਕੌਮਾਂ ਨੂੰ ਚੇਤੇ ਕਰਾਓ, - ਵੇਖੋ, ਯਰੂਸ਼ਲਮ ਨੂੰ ਖ਼ਬਰ ਦਿਓ, ਕਿ ਘੇਰਾ ਪਾਉਣ ਵਾਲੇ ਦੂਰ ਦੇਸ ਤੋਂ ਲੱਗੇ ਆਉਂਦੇ ਹਨ! \v 17 ਉਹ ਯਹੂਦਾਹ ਦੇ ਸ਼ਹਿਰਾਂ ਦੇ ਵਿਰੁੱਧ ਲਲਕਾਰਦੇ ਹਨ! ਪੈਲੀ ਦੇ ਰਾਖਿਆਂ ਵਾਂਗੂੰ ਉਹ ਉਸ ਨੂੰ ਚੌਂਹ ਪਾਸਿਓਂ ਘੇਰਨਗੇ, ਉਹ ਮੈਥੋਂ ਆਕੀ ਜੋ ਹੋ ਗਈ ਹੈ, ਯਹੋਵਾਹ ਦਾ ਵਾਕ ਹੈ। \v 18 ਤੇਰੀ ਚਾਲ ਅਤੇ ਤੇਰੇ ਕੰਮਾਂ ਨੇ ਇਹ ਤੇਰੇ ਉੱਤੇ ਲਿਆਂਦਾ, ਇਹ ਤੇਰੀ ਬਿਪਤਾ ਹੈ ਅਤੇ ਇਹ ਕੌੜੀ ਹੈ, ਇਹ ਤੇਰੇ ਦਿਲ ਤੱਕ ਅੱਪੜ ਗਈ ਹੈ! \s ਯਿਰਮਿਯਾਹ ਦੀ ਪੀੜਾ ਅਤੇ ਦੁੱਖ \p \v 19 ਹਾਏ ਮੈਨੂੰ! ਹਾਏ ਮੈਨੂੰ! ਮੇਰੇ ਦਿਲ ਦੇ ਪੜਦੇ ਵਿੱਚ ਪੀੜ ਹੈ, ਮੇਰਾ ਦਿਲ ਬੇਚੈਨ ਹੈ, ਮੈਂ ਚੁੱਪ ਨਹੀਂ ਰਹਿ ਸਕਦਾ! ਮੇਰੀ ਜਾਨ ਤੁਰ੍ਹੀ ਦੀ ਅਵਾਜ਼, ਅਤੇ ਲੜਾਈ ਦੀ ਲਲਕਾਰ ਸੁਣਦੀ ਹੈ। \v 20 ਰਾਹ ਉੱਤੇ ਹਾਰ ਦੀ ਖ਼ਬਰ ਆਉਂਦੀ ਹੈ, ਕਿ ਸਾਰਾ ਦੇਸ ਤਬਾਹ ਹੋ ਗਿਆ, ਅਚਾਨਕ ਤੇਰੇ ਤੰਬੂ ਨਾਸ ਗਏ, ਅਤੇ ਮੇਰੇ ਪੜਦੇ ਇੱਕ ਦਮ ਵਿੱਚ। \v 21 ਮੈਂ ਕਦ ਤੱਕ ਇਹ ਝੰਡਾ ਵੇਖਾਂਗਾ, ਅਤੇ ਤੁਰ੍ਹੀ ਦੀ ਅਵਾਜ਼ ਸੁਣਾਂਗਾ? \v 22 ਮੇਰੀ ਪਰਜਾ ਤਾਂ ਮੂਰਖ ਹੈ, ਉਹ ਮੈਨੂੰ ਨਹੀਂ ਜਾਣਦੀ। ਉਹ ਮੂਰਖ ਬੱਚੇ ਹਨ, ਉਹਨਾਂ ਨੂੰ ਕੋਈ ਸਮਝ ਨਹੀਂ। ਉਹ ਬੁਰਿਆਈ ਕਰਨ ਵਿੱਚ ਬੁੱਧਵਾਨ ਹਨ, ਪਰ ਉਹ ਨੇਕੀ ਕਰਨੀ ਨਹੀਂ ਜਾਣਦੇ। \s ਵਿਨਾਸ਼ ਦਾ ਦਰਸ਼ਣ ਮਿਲਣਾ \p \v 23 ਮੈਂ ਧਰਤੀ ਨੂੰ ਦੇਖਿਆ ਅਤੇ ਵੇਖੋ, ਉਹ ਬੇਡੌਲ ਅਤੇ ਸੁੰਨੀ ਸੀ, ਅਤੇ ਅਕਾਸ਼ਾਂ ਵੱਲ ਅਤੇ ਉਹਨਾਂ ਵਿੱਚ ਚਾਨਣ ਨਹੀਂ ਸੀ। \v 24 ਮੈਂ ਪਹਾੜਾਂ ਨੂੰ ਦੇਖਿਆ ਅਤੇ ਵੇਖੋ, ਉਹ ਕੰਬ ਰਹੇ ਸਨ, ਅਤੇ ਸਾਰੇ ਟਿੱਲੇ ਅੱਗੇ ਪਿੱਛੇ ਹੋ ਜਾਂਦੇ ਸਨ! \v 25 ਮੈਂ ਦੇਖਿਆ ਅਤੇ ਵੇਖੋ, ਕੋਈ ਆਦਮੀ ਨਹੀਂ ਸੀ, ਅਤੇ ਅਕਾਸ਼ ਦੇ ਸਾਰੇ ਪੰਛੀ ਉੱਡ ਗਏ। \v 26 ਮੈਂ ਦੇਖਿਆ ਅਤੇ ਵੇਖੋ, ਉਹ ਦਾ ਮੇਵੇਦਾਰ ਮੈਦਾਨ ਉਜਾੜ ਹੋ ਗਿਆ, ਉਹ ਦੇ ਸਾਰੇ ਸ਼ਹਿਰ ਯਹੋਵਾਹ ਅੱਗੇ, ਉਹ ਦੇ ਡਾਢੇ ਕ੍ਰੋਧ ਦੇ ਅੱਗੇ ਬਰਬਾਦ ਹੋ ਗਏ। \v 27 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਸਾਰੀ ਧਰਤੀ ਵਿਰਾਨ ਹੋ ਜਾਵੇਗੀ, ਤਾਂ ਵੀ ਮੈਂ ਉਹ ਨੂੰ ਉੱਕਾ ਹੀ ਨਹੀਂ ਮੁਕਾਵਾਂਗਾ! \v 28 ਇਸ ਉੱਤੇ ਧਰਤੀ ਸੋਗ ਕਰੇਗੀ ਅਤੇ ਅਕਾਸ਼ ਕਾਲੇ ਹੋ ਜਾਣਗੇ, ਕਿਉਂ ਜੋ ਮੈਂ ਇਸ ਉੱਤੇ ਬੋਲ ਚੁੱਕਿਆ ਹਾਂ, ਮੈਂ ਇਹ ਠਾਣਿਆ ਹੈ, ਮੈਂ ਨਾ ਹੀ ਗਰੰਜ ਹੋਵਾਂਗਾ ਨਾ ਹੀ ਇਸ ਤੋਂ ਮੁੜਾਂਗਾ। \v 29 ਘੋੜ ਚੜ੍ਹੇ ਅਤੇ ਤੀਰ-ਅੰਦਾਜ਼ ਦੀ ਅਵਾਜ਼ ਨਾਲ, ਹਰੇਕ ਸ਼ਹਿਰ ਨੱਠ ਜਾਂਦਾ ਹੈ। ਉਹ ਝੰਗੀ ਵਿੱਚ ਵੜਦੇ ਅਤੇ ਚਟਾਨਾਂ ਉੱਤੇ ਚੜ੍ਹ ਜਾਂਦੇ ਹਨ। ਹਰੇਕ ਸ਼ਹਿਰ ਛੱਡਿਆ ਜਾਂਦਾ ਹੈ, ਅਤੇ ਕੋਈ ਮਨੁੱਖ ਉਹਨਾਂ ਵਿੱਚ ਨਹੀਂ ਵੱਸਦਾ। \v 30 ਹੇ ਉਜਾੜਨ ਵਾਲੀਏ, ਤੂੰ ਕੀ ਕਰਦੀ ਹੈਂ? ਭਾਵੇਂ ਤੂੰ ਲਾਲ ਜੋੜਾ ਪਾਵੇਂ, ਭਾਵੇਂ ਤੂੰ ਆਪ ਨੂੰ ਸੋਨੇ ਦੇ ਗਹਿਣਿਆਂ ਦੇ ਨਾਲ ਸਜਾਵੇਂ, ਭਾਵੇਂ ਆਪਣੀਆਂ ਅੱਖਾਂ ਵਿੱਚ ਸੁਰਮਾ ਪਾਵੇਂ, ਤੂੰ ਵਿਅਰਥ ਆਪਣੇ ਆਪ ਨੂੰ ਸੋਹਣੀ ਬਣਾਉਂਦੀ ਹੈ, ਤੇਰੇ ਪ੍ਰੇਮੀ ਤੈਥੋਂ ਘਿਣ ਕਰਦੇ ਹਨ, ਉਹ ਤੇਰੀ ਜਾਨ ਨੂੰ ਭਾਲਦੇ ਹਨ। \v 31 ਮੈਂ ਤਾਂ ਉਸ ਔਰਤ ਵਰਗੀ ਇੱਕ ਅਵਾਜ਼ ਸੁਣੀ, ਜਿਹ ਨੂੰ ਜਣਨ ਦੀਆਂ ਪੀੜਾਂ ਹੋਣ, - ਉਹ ਦੇ ਵਰਗੀ ਡਾਢੀ ਪੀੜ ਦੀ ਅਵਾਜ਼, ਜਿਹੜੀ ਆਪਣਾ ਪਹਿਲੌਠਾ ਪੁੱਤਰ ਜਣਦੀ, ਸੀਯੋਨ ਦੀ ਧੀ ਦੀ ਅਵਾਜ਼ ਜਿਹੜੀ ਸਾਹ ਲਈ ਹੌਂਕਦੀ ਹੈ, ਜਿਹੜੀ ਆਪਣੇ ਹੱਥ ਵਧਾਉਂਦੀ ਹੈ, ਹਾਏ ਮੇਰੇ ਉੱਤੇ ਭਈ ਮੇਰੀ ਜਾਨ ਨੂੰ ਖ਼ੂਨੀਆਂ ਅੱਗੇ ਡੋਬ ਪੈ ਗਿਆ!। \c 5 \s ਯਰੂਸ਼ਲਮ ਦਾ ਪਾਪ \p \v 1 ਤੁਸੀਂ ਯਰੂਸ਼ਲਮ ਦੀਆਂ ਗਲੀਆਂ ਵਿੱਚ ਐਧਰ ਉੱਧਰ ਨੱਸੋ, ਵੇਖੋ ਅਤੇ ਜਾਣੋ ਅਤੇ ਉਹ ਦੇ ਚੌਕਾਂ ਵਿੱਚ ਭਾਲੋ, ਜੇ ਕੋਈ ਮਨੁੱਖ ਤੁਹਾਨੂੰ ਮਿਲ ਸਕੇ, ਜਿਹੜਾ ਇਨਸਾਫ਼ ਕਰਨ ਵਾਲਾ, ਅਤੇ ਸਚਿਆਈ ਦਾ ਭਾਲਣ ਵਾਲਾ ਹੋਵੇ, ਤਾਂ ਮੈਂ ਉਹ ਨੂੰ ਮਾਫ਼ ਕਰ ਦਿਆਂਗਾ। \v 2 ਭਾਵੇਂ ਉਹ ਆਖਦੇ ਹਨ “ਜੀਉਂਦੇ ਯਹੋਵਾਹ ਦੀ ਸਹੁੰ,” ਉਹ ਜ਼ਰੂਰ ਝੂਠੀ ਸਹੁੰ ਖਾਂਦੇ ਹਨ। \v 3 ਹੇ ਯਹੋਵਾਹ, ਕੀ ਤੇਰੀਆਂ ਅੱਖਾਂ ਸਚਿਆਈ ਦੇ ਉੱਤੇ ਨਹੀਂ ਹਨ? ਤੂੰ ਉਹਨਾਂ ਨੂੰ ਮਾਰਿਆ ਕੁੱਟਿਆ, ਪਰ ਉਹ ਨਹੀਂ ਝੁਰੇ, ਤੂੰ ਉਹਨਾਂ ਨੂੰ ਮੁਕਾ ਦਿੱਤਾ, ਪਰ ਉਹ ਸਿੱਖਿਆ ਲੈਣ ਤੋਂ ਮੁੱਕਰ ਗਏ। ਉਹਨਾਂ ਨੇ ਆਪਣੇ ਚਿਹਰਿਆਂ ਨੂੰ ਪੱਥਰ ਨਾਲੋਂ ਵੀ ਸਖ਼ਤ ਕੀਤਾ ਹੈ, ਪਰ ਉਹ ਮੁੜਨ ਤੋਂ ਮੁੱਕਰ ਗਏ ਹਨ। \v 4 ਤਦ ਮੈਂ ਆਖਿਆ, ਇਹ ਸੱਚ-ਮੁੱਚ ਗਰੀਬ ਹਨ, ਇਹ ਬੇਅਕਲ ਹਨ, ਤਾਂ ਯਹੋਵਾਹ ਦੇ ਰਾਹ ਨੂੰ ਨਹੀਂ ਜਾਣਦੇ, ਨਾ ਆਪਣੇ ਪਰਮੇਸ਼ੁਰ ਦੇ ਇਨਸਾਫ਼ ਨੂੰ। \v 5 ਮੈਂ ਵੱਡਿਆਂ ਕੋਲ ਜਾਂਵਾਂਗਾ, ਮੈਂ ਉਹਨਾਂ ਦੇ ਨਾਲ ਬੋਲਾਂਗਾ, ਉਹ ਤਾਂ ਯਹੋਵਾਹ ਦੇ ਰਾਹ ਨੂੰ ਜਾਣਦੇ ਹਨ, ਅਤੇ ਆਪਣੇ ਪਰਮੇਸ਼ੁਰ ਦੇ ਇਨਸਾਫ਼ ਨੂੰ ਵੀ। ਪਰ ਉਹਨਾਂ ਨੇ ਰਲ ਮਿਲ ਕੇ ਜੂਲਾ ਭੰਨ ਸੁੱਟਿਆ ਹੈ, ਅਤੇ ਬੰਧਨਾਂ ਨੂੰ ਤੋੜ ਛੱਡਿਆ ਹੈ। \v 6 ਇਸ ਲਈ ਜੰਗਲ ਦਾ ਬੱਬਰ ਸ਼ੇਰ ਉਹਨਾਂ ਨੂੰ ਮਾਰ ਸੁੱਟੇਗਾ, ਅਤੇ ਉਜਾੜ ਦਾ ਬਘਿਆੜ ਉਹਨਾਂ ਨੂੰ ਨਾਸ ਕਰੇਗਾ, ਚੀਤਾ ਉਹਨਾਂ ਦੇ ਸ਼ਹਿਰਾਂ ਦੀ ਘਾਤ ਵਿੱਚ ਰਹਿੰਦਾ ਹੈ, - ਹਰੇਕ ਜਿਹੜਾ ਉਹਨਾਂ ਵਿੱਚੋਂ ਬਾਹਰ ਜਾਵੇ ਪਾੜਿਆ ਜਾਵੇਗਾ, ਕਿਉਂ ਜੋ ਉਹਨਾਂ ਦੇ ਅਪਰਾਧ ਬਹੁਤ ਹੋ ਗਏ, ਉਹਨਾਂ ਦੀਆਂ ਫਿਰਤਾਂ ਵਧ ਗਈਆਂ ਹਨ। \v 7 ਮੈਂ ਤੈਨੂੰ ਕਿਵੇਂ ਮਾਫ਼ ਕਰ ਸਕਦਾ ਹਾਂ? ਤੇਰੇ ਪੁੱਤਰਾਂ ਨੇ ਮੈਨੂੰ ਤਿਆਗ ਦਿੱਤਾ ਹੈ, ਅਤੇ ਉਹਨਾਂ ਦੀ ਸਹੁੰ ਖਾਧੀ ਹੈ ਜਿਹੜੇ ਦੇਵਤੇ ਵੀ ਨਹੀਂ! ਜਦ ਮੈਂ ਉਹਨਾਂ ਨੂੰ ਰਜਾ ਕੇ ਖੁਆਇਆ, ਉਹਨਾਂ ਨੇ ਵਿਭਚਾਰ ਕੀਤਾ, ਉਹ ਟੋਲੀਆਂ ਬਣ ਕੇ ਕੰਜਰੀਆਂ ਦੇ ਘਰ ਵਿੱਚ ਇਕੱਠੇ ਹੋਏ! \v 8 ਉਹ ਰੱਜੇ ਹੋਏ ਘੋੜਿਆਂ ਵਾਂਗੂੰ ਫਿਰਦੇ ਸਨ, ਹਰੇਕ ਆਪਣੇ ਗੁਆਂਢੀ ਦੀ ਔਰਤ ਉੱਤੇ ਹਿਣਕਦਾ ਹੈ। \v 9 ਕੀ ਮੈਂ ਇਹਨਾਂ ਗੱਲਾਂ ਦੀ ਖ਼ਬਰ ਨਾ ਲਵਾਂਗਾ? ਯਹੋਵਾਹ ਦਾ ਵਾਕ ਹੈ, ਅਤੇ ਮੇਰੀ ਜਾਨ ਅਜਿਹੀ ਕੌਮ ਕੋਲੋਂ ਬਦਲਾ ਨਾ ਲਵੇਗੀ? \v 10 ਤੁਸੀਂ ਉਹ ਦੀਆਂ ਕੰਧਾਂ ਉੱਤੇ ਚੜ੍ਹ ਜਾਓ ਅਤੇ ਨਾਸ ਕਰੋ, ਪਰ ਉਹ ਨੂੰ ਮੂਲੋਂ ਹੀ ਨਾ ਮੁਕਾ ਦਿਓ। ਉਹ ਦੀਆਂ ਡਾਲੀਆਂ ਛਾਂਗ ਸੁੱਟੋ, ਉਹ ਯਹੋਵਾਹ ਦੀਆਂ ਨਹੀਂ ਹਨ। \v 11 ਇਸਰਾਏਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਮੇਰੇ ਨਾਲ ਬੜਾ ਦਗ਼ਾ ਕੀਤਾ, ਯਹੋਵਾਹ ਦਾ ਵਾਕ ਹੈ। \s ਪਰਮੇਸ਼ੁਰ ਦਾ ਇਸਰਾਏਲ ਨੂੰ ਤਿਆਗ ਦੇਣਾ \p \v 12 ਉਹਨਾਂ ਨੇ ਯਹੋਵਾਹ ਦਾ ਇਨਕਾਰ ਕੀਤਾ, ਅਤੇ ਆਖਿਆ ਇਹ ਉਹ ਨਹੀਂ, ਸਾਡੇ ਉੱਤੇ ਕੋਈ ਬੁਰਿਆਈ ਨਹੀਂ ਆਵੇਗੀ, ਅਸੀਂ ਨਾ ਤਲਵਾਰ ਨਾ ਕਾਲ ਵੇਖਾਂਗੇ। \v 13 ਨਬੀ ਹਵਾ ਬਣ ਜਾਣਗੇ, ਬਚਨ ਉਹਨਾਂ ਵਿੱਚ ਹੈ ਨਹੀਂ, ਐਉਂ ਉਹਨਾਂ ਨਾਲ ਹੋ ਜਾਵੇਗਾ। \v 14 ਸੋ ਯਹੋਵਾਹ ਸੈਨਾਂ ਦਾ ਪਰਮੇਸ਼ੁਰ ਐਉਂ ਫਰਮਾਉਂਦਾ ਹੈ, ਇਸ ਲਈ ਕਿ ਤੁਸੀਂ ਇਹ ਬਚਨ ਆਖਿਆ ਹੈ, ਵੇਖ, ਮੈਂ ਇਹਨਾਂ ਗੱਲਾਂ ਨੂੰ ਤੇਰੇ ਮੂੰਹ ਵਿੱਚ ਅੱਗ ਬਣਾ ਦਿੰਦਾ ਹਾਂ, ਅਤੇ ਇਸ ਪਰਜਾ ਨੂੰ ਲੱਕੜੀ, ਇਹ ਉਹਨਾਂ ਨੂੰ ਖਾ ਜਾਵੇਗੀ। \v 15 ਹੇ ਇਸਰਾਏਲ ਦੇ ਘਰਾਣੇ, ਵੇਖੋ, ਦੂਰੋਂ ਇੱਕ ਕੌਮ ਨੂੰ ਤੁਹਾਡੇ ਉੱਤੇ ਚੜ੍ਹਾ ਲਿਆਵਾਂਗਾ, ਯਹੋਵਾਹ ਦਾ ਵਾਕ ਹੈ। ਉਹ ਇੱਕ ਸੂਰਮੀ ਕੌਮ ਹੈ, ਉਹ ਇੱਕ ਸਨਾਤਨੀ ਕੌਮ ਹੈ, ਇੱਕ ਕੌਮ ਜਿਹ ਦੀ ਬੋਲੀ ਤੂੰ ਨਹੀਂ ਜਾਣਦਾ, ਅਤੇ ਨਾ ਸਮਝ ਸਕਦਾ ਹੈ ਕਿ ਉਹ ਕੀ ਬੋਲਦੀ ਹੈ। \v 16 ਉਹਨਾਂ ਦਾ ਤਰਕਸ਼ ਖੁੱਲ੍ਹੀ ਗੋਰ ਹੈ, ਉਹ ਸਾਰਿਆਂ ਦੇ ਸਾਰੇ ਸੂਰਮੇ ਹਨ। \v 17 ਉਹ ਤੇਰੀ ਫ਼ਸਲ ਅਤੇ ਤੇਰੀ ਰੋਟੀ ਖਾ ਜਾਣਗੇ, ਉਹ ਤੇਰੇ ਇੱਜੜਾਂ ਨੂੰ ਅਤੇ ਤੇਰੇ ਵੱਗਾਂ ਨੂੰ ਖਾ ਜਾਣਗੇ, ਉਹ ਤੇਰੇ ਅੰਗੂਰ ਅਤੇ ਤੇਰੀ ਹੰਜ਼ੀਰ ਚੱਟ ਕਰ ਲੈਣਗੇ, ਉਹ ਤੇਰੇ ਗੜ੍ਹ ਵਾਲੇ ਸ਼ਹਿਰ ਜਿਹਨਾਂ ਉੱਤੇ ਤੇਰਾ ਮਾਣ ਹੈ ਤਲਵਾਰ ਨਾਲ ਢਾਹ ਦੇਣਗੇ। \v 18 ਪਰ ਉਹਨਾਂ ਦਿਨਾਂ ਵਿੱਚ ਵੀ ਮੈਂ ਤੈਨੂੰ ਮੂਲੋਂ ਹੀ ਨਾ ਮੁਕਾਵਾਂਗਾ, ਯਹੋਵਾਹ ਦਾ ਵਾਕ ਹੈ \v 19 ਤਾਂ ਇਸ ਤਰ੍ਹਾਂ ਹੋਇਆ ਕਿ ਜਦ ਉਹ ਆਖਣਗੇ, ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਡੇ ਨਾਲ ਇਹ ਕਿਉਂ ਕੀਤਾ ਹੈ? ਤਦ ਤੁਸੀਂ ਉਹਨਾਂ ਨੂੰ ਆਖੋਗੇ, ਜਿਵੇਂ ਤੁਸੀਂ ਮੈਨੂੰ ਤਿਆਗ ਦਿੱਤਾ ਅਤੇ ਆਪਣੇ ਦੇਸ ਵਿੱਚ ਓਪਰੇ ਦੇਵਤੇ ਦੀ ਪੂਜਾ ਕੀਤੀ ਤਿਵੇਂ ਤੁਸੀਂ ਪਰਾਇਆਂ ਦੀ ਸੇਵਾ ਉਸੇ ਦੇਸ ਵਿੱਚ ਜਿਹੜਾ ਤੁਹਾਡਾ ਨਹੀਂ ਹੈ ਕਰੋਗੇ। \s ਆਪਣੇ ਲੋਕਾਂ ਨੂੰ ਪਰਮੇਸ਼ੁਰ ਦੀ ਚੇਤਾਵਨੀ \p \v 20 ਯਾਕੂਬ ਦੇ ਘਰਾਣੇ ਵਿੱਚ ਇਹ ਦੱਸੋ, ਅਤੇ ਯਹੂਦਾਹ ਵਿੱਚ ਇਹ ਸੁਣਾਓ, \v 21 ਹੇ ਮੂਰਖ ਅਤੇ ਬੇਸਮਝ ਲੋਕੋ, ਇਹ ਨੂੰ ਸੁਣੋ ਤਾਂ, ਤੁਸੀਂ ਜਿਹਨਾਂ ਦੀਆਂ ਅੱਖਾਂ ਤਾਂ ਹਨ ਪਰ ਵੇਖਦੇ ਨਹੀਂ, ਜਿਹਨਾਂ ਦੇ ਕੰਨ ਤਾਂ ਹਨ ਪਰ ਸੁਣਦੇ ਨਹੀਂ, \v 22 ਕੀ ਤੁਸੀਂ ਮੈਥੋਂ ਨਹੀਂ ਡਰਦੇ? ਯਹੋਵਾਹ ਦਾ ਵਾਕ ਹੈ, ਕੀ ਤੁਸੀਂ ਮੇਰੇ ਅੱਗੇ ਨਾ ਕੰਬੋਗੇ, ਜਿਹਨੇ ਰੇਤ ਨੂੰ ਸਮੁੰਦਰ ਦੇ ਬੰਨੇ ਉੱਤੇ, ਸਦਾ ਦੀ ਬਿਧੀ ਕਰਕੇ ਰੱਖਿਆ ਹੈ, ਭਈ ਉਹ ਉਸ ਤੋਂ ਲੰਘ ਨਹੀਂ ਸਕਦਾ? ਭਾਵੇਂ ਉਹ ਦੀਆਂ ਲਹਿਰਾਂ ਉੱਛਲਣ ਪਰ ਉਹ ਨੂੰ ਦਬਾ ਨਹੀਂ ਸਕਦੀਆਂ, ਭਾਵੇਂ ਉਹ ਗੱਜਣ ਪਰ ਉਹ ਉਸ ਤੋਂ ਲੰਘ ਨਹੀਂ ਸਕਦੀਆਂ। \v 23 ਪਰ ਇਸ ਪਰਜਾ ਦਾ ਦਿਲ ਜ਼ਿੱਦੀ ਅਤੇ ਆਕੀ ਹੈ, ਉਹ ਇੱਕ ਪਾਸੇ ਹੋ ਕੇ ਚਲੇ ਗਏ। \v 24 ਉਹ ਆਪਣੇ ਮਨ ਵਿੱਚ ਨਹੀਂ ਆਖਦੇ ਕਿ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਡਰੀਏ, ਜਿਹੜਾ ਸਾਨੂੰ ਰੁੱਤ ਸਿਰ ਮੀਂਹ ਦਿੰਦਾ ਹੈ, ਪਹਿਲਾ ਅਤੇ ਪਿਛਲਾ ਮੀਂਹ, ਉਹ ਫ਼ਸਲ ਦੇ ਮਿੱਥੇ ਹੋਏ ਹਫ਼ਤਿਆਂ ਨੂੰ ਸਾਡੇ ਲਈ ਸਾਂਭ ਕੇ ਰੱਖਦਾ ਹੈ। \v 25 ਤੁਹਾਡੀਆਂ ਬੁਰਿਆਈਆਂ ਨੇ ਇਹ ਚੀਜ਼ਾਂ ਤੁਹਾਥੋਂ ਦੂਰ ਕਰ ਦਿੱਤੀਆਂ ਹਨ, ਤੁਹਾਡੇ ਪਾਪਾਂ ਨੇ ਇਹ ਚੰਗੀਆਂ ਚੀਜ਼ਾਂ ਤੁਹਾਥੋਂ ਡੱਕ ਲਈਆਂ ਹਨ। \v 26 ਮੇਰੀ ਪਰਜਾ ਵਿੱਚ ਤਾਂ ਦੁਸ਼ਟ ਪਾਏ ਗਏ, ਉਹ ਫਾਂਧੀਆਂ ਵਾਂਗੂੰ ਘਾਤ ਵਿੱਚ ਬੈਠਦੇ ਹਨ, ਉਹ ਫਾਹੀ ਲਾਉਂਦੇ ਹਨ, ਉਹ ਮਨੁੱਖਾਂ ਨੂੰ ਫੜ੍ਹਦੇ ਹਨ। \v 27 ਜਿਵੇਂ ਪਿੰਜਰਾ ਪੰਛੀਆਂ ਨਾਲ ਭਰਿਆ ਹੋਇਆ ਹੁੰਦਾ ਹੈ, ਤਿਵੇਂ ਉਹਨਾਂ ਦੇ ਘਰ ਮੱਕਾਰੀ ਨਾਲ ਭਰੇ ਹੋਏ ਹਨ, ਇਸੇ ਲਈ ਉਹ ਵੱਡੇ ਅਤੇ ਧਨੀ ਹੋ ਗਏ ਹਨ। \v 28 ਉਹ ਮੋਟੇ ਹੋ ਗਏ ਅਤੇ ਫਿੱਟ ਗਏ, ਨਾਲੇ ਉਹ ਬੁਰੀਆਂ ਗੱਲਾਂ ਵਿੱਚ ਵਧ ਗਏ, ਉਹ ਇਨਸਾਫ਼ ਵੀ ਨਹੀਂ ਕਰਦੇ, ਨਾ ਹੀ ਯਤੀਮਾਂ ਦਾ, ਭਈ ਉਹ ਸਫ਼ਲ ਹੋਣ, ਉਹ ਕੰਗਾਲਾਂ ਦਾ ਇਨਸਾਫ਼ ਨਾਲ ਨਿਆਂ ਨਹੀਂ ਕਰਦੇ। \v 29 ਕੀ ਮੈਂ ਇਹਨਾਂ ਗੱਲਾਂ ਦੀ ਸਜ਼ਾ ਨਾ ਦਿਆਂਗਾ? ਯਹੋਵਾਹ ਦਾ ਵਾਕ ਹੈ, ਕੀ ਮੈਂ ਆਪ ਹੀ ਵੱਟਾ ਨਾ ਲਵਾਂਗਾ, ਅਜਿਹੀ ਕੌਮ ਤੋਂ ਜਿਵੇਂ ਇਹ ਹੈ? \v 30 ਇੱਕ ਅਚਰਜ਼ ਅਤੇ ਭਿਆਨਕ ਗੱਲ ਦੇਸ ਵਿੱਚ ਹੋਈ ਹੈ, \v 31 ਨਬੀ ਝੂਠੇ ਅਗੰਮ ਵਾਚਦੇ ਹਨ, ਜਾਜਕ ਉਹਨਾਂ ਦੇ ਕਾਰਨ ਹੁਕਮ ਚਲਾਉਂਦੇ ਹਨ, ਅਤੇ ਮੇਰੀ ਪਰਜਾ ਐਉਂ ਹੀ ਪਸੰਦ ਕਰਦੀ ਹੈ! ਪਰ ਜਦ ਓੜਕ ਹੋਵੇਗਾ ਤਾਂ ਤੁਸੀਂ ਕੀ ਕਰੋਗੇ?। \c 6 \s ਯਰੂਸ਼ਲਮ ਨੂੰ ਵੈਰੀਆਂ ਵੱਲੋਂ ਘੇਰਨਾ \p \v 1 ਹੇ ਬਿਨਯਾਮੀਨੀਓ, ਆਪਣੇ ਬਚਾਉ ਲਈ ਯਰੂਸ਼ਲਮ ਵਿੱਚੋਂ ਨੱਠੋ, ਤਕੋਆਹ ਵਿੱਚ ਤੁਰ੍ਹੀ ਫੂਕੋ, ਬੈਤ ਹੱਕਾਰਮ ਵਿੱਚ ਨਿਸ਼ਾਨ ਖੜਾ ਕਰੋ, ਕਿਉਂ ਜੋ ਉੱਤਰ ਵੱਲੋਂ ਇੱਕ ਬੁਰਿਆਈ ਅਤੇ ਵੱਡੀ ਤਬਾਹੀ ਝਾਕਦੀ ਹੈ। \v 2 ਮੈਂ ਸੀਯੋਨ ਦੀ ਧੀ ਨੂੰ ਜਿਹੜੀ ਸੋਹਣੀ ਅਤੇ ਨਾਜ਼ੁਕ ਹੈ ਮਾਰ ਸੁੱਟਾਂਗਾ। \v 3 ਆਜੜੀ ਆਪਣੇ ਇੱਜੜਾਂ ਸਣੇ ਉਸ ਦੇ ਕੋਲ ਆਉਣਗੇ, ਉਹ ਉਸ ਦੇ ਵਿਰੁੱਧ ਆਲੇ-ਦੁਆਲੇ ਆਪਣੇ ਤੰਬੂ ਲਾਉਣਗੇ, ਹਰੇਕ ਆਪੋ ਆਪਣੇ ਥਾਂ ਵਿੱਚ ਚਰਾਵੇਗਾ। \v 4 ਉਹ ਦੇ ਵਿਰੁੱਧ ਲੜਾਈ ਛੇੜੋ, ਉੱਠੋ! ਅਸੀਂ ਦੁਪਹਿਰ ਵੇਲੇ ਚੜ੍ਹਾਈ ਕਰੀਏ! ਹਾਏ ਸਾਨੂੰ! ਦਿਨ ਜੋ ਢਲਦਾ ਜਾਂਦਾ ਹੈ, ਅਤੇ ਸ਼ਾਮਾਂ ਦੇ ਪਰਛਾਵੇਂ ਵਧਦੇ ਜਾਂਦੇ ਹਨ। \v 5 ਉੱਠੋ! ਅਸੀਂ ਰਾਤ ਨੂੰ ਚੜ੍ਹਾਈ ਕਰੀਏ, ਅਤੇ ਉਹ ਦੇ ਮਹਿਲਾਂ ਨੂੰ ਢਾਹ ਸੁੱਟੀਏ!। \v 6 ਸੈਨਾਂ ਦਾ ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, ਤੁਸੀਂ ਰੁੱਖਾਂ ਨੂੰ ਵੱਢ ਸੁੱਟੋ, ਯਰੂਸ਼ਲਮ ਦੇ ਵਿਰੁੱਧ ਦਮਦਮਾ ਬੰਨ੍ਹੋ, ਇਹ ਉਹ ਸ਼ਹਿਰ ਹੈ ਜਿਹ ਨੂੰ ਸਜ਼ਾ ਦੇਣੀ ਚਾਹੀਦੀ ਹੈ, ਉਹ ਦੇ ਵਿੱਚ ਧੱਕਾ ਧੋੜਾ ਹੀ ਹੈ। \v 7 ਜਿਵੇਂ ਖੂਹ ਆਪਣੇ ਪਾਣੀ ਨੂੰ ਤਾਜ਼ਾ ਰੱਖਦਾ ਹੈ, ਤਿਵੇਂ ਉਹ ਆਪਣੀ ਬੁਰਿਆਈ ਨੂੰ ਤਾਜ਼ਾ ਰੱਖਦੀ ਹੈ। ਧੱਕਾ ਅਤੇ ਲੁੱਟ ਉਹ ਦੇ ਵਿੱਚ ਸੁਣੀ ਜਾਂਦੀ ਹੈ, ਮੇਰੇ ਅੱਗੇ ਸਦਾ ਬਿਮਾਰੀ ਅਤੇ ਘਾਓ ਹਨ। \v 8 ਹੇ ਯਰੂਸ਼ਲਮ ਸਿੱਖਿਆ ਲੈ, ਮਤੇ ਮੇਰਾ ਦਿਲ ਤੈਥੋਂ ਖੱਟਾ ਪੈ ਜਾਵੇ, ਮਤੇ ਮੈਂ ਤੈਨੂੰ ਵਿਰਾਨ ਕਰ ਛੱਡਾਂ, ਅਤੇ ਮੈਂ ਤੈਨੂੰ ਬੇ ਚਿਰਾਗ ਕਰ ਦੇ! \s ਵਿਦਰੋਹੀ ਇਸਰਾਏਲ \p \v 9 ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਉਹ ਇਸਰਾਏਲ ਦੀ ਰਹਿੰਦ-ਖੁਹੰਦ ਨੂੰ ਅੰਗੂਰ ਵਾਂਗੂੰ ਉੱਕਾ ਹੀ ਚੁੱਗ ਲੈਣਗੇ, ਤੂੰ ਆਪਣਾ ਹੱਥ ਅੰਗੂਰ ਚੁਗਣ ਵਾਲੇ ਵਾਂਗੂੰ ਟਹਿਣੀਆਂ ਉੱਤੇ ਫੇਰ। \v 10 ਮੈਂ ਕਿਹ ਨੂੰ ਬੋਲਾਂ ਅਤੇ ਕਿਹ ਨੂੰ ਜਤਾਵਾਂ, ਜੋ ਉਹ ਸੁਣਨ? ਵੇਖੋ, ਉਹਨਾਂ ਦੇ ਕੰਨ ਬੰਦ ਹਨ, ਉਹ ਧਿਆਨ ਨਹੀਂ ਦੇ ਸਕਦੇ, ਵੇਖੋ, ਯਹੋਵਾਹ ਦਾ ਬਚਨ ਉਹਨਾਂ ਲਈ ਇੱਕ ਨਿਆਦਰੀ ਹੈ, ਉਹ ਉਸ ਦੇ ਵਿੱਚੋਂ ਮਗਨ ਨਹੀਂ ਹਨ। \v 11 ਮੈਂ ਯਹੋਵਾਹ ਦੇ ਗਜ਼ਬ ਨਾਲ ਭਰਿਆ ਹੋਇਆ ਹਾਂ, ਮੈਂ ਉਹ ਨੂੰ ਸਹਿੰਦਾ-ਸਹਿੰਦਾ ਥੱਕ ਗਿਆ ਹਾਂ, ਇਹ ਨੂੰ ਗਲੀ ਵਿੱਚ ਬੱਚਿਆਂ ਉੱਤੇ ਉਲੱਦ ਦੇ, ਨਾਲੇ ਜੁਆਨਾਂ ਦੇ ਇਕੱਠ ਉੱਤੇ ਵੀ। ਨਾਲੇ ਮਨੁੱਖ ਆਪਣੀ ਔਰਤ ਨਾਲ ਫੜਿਆ ਜਾਵੇਗਾ, ਅਤੇ ਬੁੱਢਾ ਵੱਡੀ ਉਮਰ ਵਾਲੇ ਨਾਲ। \v 12 ਉਹਨਾਂ ਦੇ ਘਰ ਦੂਜਿਆਂ ਦੇ ਹਵਾਲੇ ਕੀਤੇ ਜਾਣਗੇ, ਨਾਲੇ ਉਹਨਾਂ ਦੇ ਖੇਤ ਅਤੇ ਉਹਨਾਂ ਦੀਆਂ ਔਰਤਾਂ ਵੀ, ਮੈਂ ਆਪਣਾ ਹੱਥ ਦੇਸ ਦੇ ਵਾਸੀਆਂ ਦੇ ਵਿਰੁੱਧ ਚੁੱਕਾਂਗਾ, ਯਹੋਵਾਹ ਦਾ ਵਾਕ ਹੈ। \v 13 ਉਹਨਾਂ ਵਿੱਚੋਂ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰਿਆਂ ਦੇ ਸਾਰੇ ਨਫ਼ੇ ਦੇ ਲੋਭੀ ਹਨ, ਅਤੇ ਨਬੀ ਤੋਂ ਲੈ ਕੇ ਜਾਜਕ ਤੱਕ ਸਾਰਿਆਂ ਦੇ ਸਾਰੇ ਧੋਖਾ ਕਰਦੇ ਹਨ। \v 14 ਉਹਨਾਂ ਨੇ ਮੇਰੀ ਪਰਜਾ ਦੇ ਫੱਟਾਂ ਨੂੰ ਥੋੜਾ ਜਿਹਾ ਚੰਗਾ ਕੀਤਾ ਹੈ, ਉਹ ਆਖਦੇ ਹਨ ਸ਼ਾਂਤੀ, ਸ਼ਾਂਤੀ! ਪਰ ਸ਼ਾਂਤੀ ਹੈ ਨਹੀਂ। \v 15 ਕੀ ਉਹ ਲੱਜਿਆਵਾਨ ਹੋਏ ਜਦ ਉਹਨਾਂ ਨੇ ਘਿਣਾਉਣੇ ਕੰਮ ਕੀਤੇ? ਨਹੀਂ, ਮੂਲੋਂ ਹੀ ਲੱਜਿਆਵਾਨ ਨਾ ਹੋਏ! ਉਹਨਾਂ ਨੇ ਲਾਲ ਪੀਲਾ ਹੋਣ ਨੂੰ ਜਾਣਿਆ ਵੀ ਨਾ! ਇਸ ਲਈ ਉਹ ਡਿੱਗਿਆਂ ਹੋਇਆਂ ਵਿੱਚ ਡਿੱਗ ਪੈਣਗੇ, ਜਿਸ ਵੇਲੇ ਮੈਂ ਉਹਨਾਂ ਦੀ ਖ਼ਬਰ ਲਵਾਂਗਾ। ਉਹ ਠੁਕਰਾਏ ਜਾਣਗੇ, ਯਹੋਵਾਹ ਆਖਦਾ ਹੈ। \s ਪਰਮੇਸ਼ੁਰ ਦੇ ਮਾਰਗ ਨੂੰ ਤਿਆਗ ਦੇਣਾ \p \v 16 ਯਹੋਵਾਹ ਇਸ ਤਰ੍ਹਾਂ ਫ਼ਰਮਾਉਂਦਾ ਹੈ, ਤੁਸੀਂ ਰਾਹਾਂ ਵਿੱਚ ਖਲੋ ਜਾਓ ਅਤੇ ਵੇਖੋ, ਅਤੇ ਪੁਰਾਣੇ ਰਸਤਿਆਂ ਲਈ ਪੁੱਛੋ, ਕਿ ਅੱਛਾ ਰਾਹ ਕਿੱਥੇ ਹੈ? ਤਾਂ ਉਹ ਦੇ ਵਿੱਚ ਚੱਲੋ। ਤੁਸੀਂ ਆਪਣੀਆਂ ਜਾਨਾਂ ਲਈ ਅਰਾਮ ਪਾਓਗੇ, ਪਰ ਉਹਨਾਂ ਆਖਿਆ, ਅਸੀਂ ਉਹਨਾਂ ਵਿੱਚ ਨਾ ਚੱਲਾਂਗੇ। \v 17 ਮੈਂ ਤੁਹਾਡੇ ਲਈ ਰਾਖੇ ਠਹਿਰਾਏ ਅਤੇ ਆਖਿਆ, ਤੁਸੀਂ ਤੁਰ੍ਹੀ ਦੀ ਅਵਾਜ਼ ਵੱਲ ਧਿਆਨ ਦਿਓ, ਪਰ ਉਹਨਾਂ ਆਖਿਆ ਅਸੀਂ ਧਿਆਨ ਨਾ ਦੇਵਾਂਗੇ। \v 18 ਇਸ ਲਈ ਹੇ ਕੌਮੋਂ, ਤੁਸੀਂ ਸੁਣੋ, ਹੇ ਮੰਡਲੀ, ਤੂੰ ਜਾਣ ਜੋ ਉਹਨਾਂ ਉੱਤੇ ਕੀ ਹੋਣ ਵਾਲਾ ਹੈ। \v 19 ਹੇ ਧਰਤੀ ਸੁਣ! ਮੈਂ ਇਸ ਪਰਜਾ ਉੱਤੇ ਬੁਰਿਆਈ ਲਿਆ ਰਿਹਾ ਹਾਂ। ਇਹ ਉਹਨਾਂ ਦੇ ਵਿਚਾਰਾਂ ਦਾ ਫਲ ਹੈ, ਉਹਨਾਂ ਨੇ ਤਾਂ ਮੇਰੇ ਬਚਨ ਉੱਤੇ ਧਿਆਨ ਨਹੀਂ ਦਿੱਤਾ, ਮੇਰੀ ਬਿਵਸਥਾ ਨੂੰ ਉਹਨਾਂ ਨੇ ਰੱਦ ਕਰ ਦਿੱਤਾ। \v 20 ਕਾਹਦੇ ਲਈ ਸ਼ਬਾ ਤੋਂ ਲੁਬਾਨ ਅਤੇ ਦੂਰ ਦੇਸ ਤੋਂ ਬੇਦ-ਮੁਸ਼ਕ ਮੇਰੇ ਕੋਲ ਆਉਂਦੇ ਹਨ? ਤੇਰੀਆਂ ਹੋਮ ਦੀਆਂ ਭੇਟਾਂ ਮੈਨੂੰ ਨਹੀਂ ਭਾਉਂਦੀਆਂ, ਅਤੇ ਤੇਰੀਆਂ ਬਲੀਆਂ ਮੈਨੂੰ ਪਸੰਦ ਨਹੀਂ। \v 21 ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ, ਮੈਂ ਇਸ ਪਰਜਾ ਦੇ ਅੱਗੇ ਠੇਡਾ ਖਾਣ ਵਾਲੀਆਂ ਚੀਜ਼ਾਂ ਰੱਖਾਂਗਾ, ਪਿਉ ਅਤੇ ਪੁੱਤਰ ਇਕੱਠੇ ਠੇਡਾ ਖਾਣਗੇ, ਗੁਆਂਢੀ ਅਤੇ ਉਹ ਦਾ ਮਿੱਤਰ ਨਾਸ ਹੋ ਜਾਣਗੇ। \s ਉੱਤਰ ਦਿਸ਼ਾ ਵੱਲੋਂ ਹਮਲਾ \p \v 22 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਲੋਕ ਉੱਤਰ ਦੇਸ ਵਲੋਂ ਲੱਗੇ ਆਉਂਦੇ ਹਨ, ਅਤੇ ਇੱਕ ਵੱਡੀ ਕੌਮ ਧਰਤੀ ਦੀਆਂ ਹੱਦਾਂ ਤੋਂ ਜਾਗ ਉੱਠੀ ਹੈ। \v 23 ਉਹ ਧਣੁੱਖ ਅਤੇ ਭਾਲਾ ਫੜ੍ਹਦੇ ਹਨ, ਉਹ ਜ਼ਾਲਮ ਅਤੇ ਬੇਰਹਿਮ ਹਨ, ਉਹਨਾਂ ਦੀ ਅਵਾਜ਼ ਸਮੁੰਦਰ ਵਾਂਗੂੰ ਗੱਜਦੀ ਹੈ, ਉਹ ਘੋੜਿਆਂ ਉੱਤੇ ਚੜ੍ਹਦੇ ਹਨ, ਉਹ ਜੰਗੀ ਮਨੁੱਖਾਂ ਵਾਂਗੂੰ ਪਾਲਾਂ ਬੰਨ੍ਹਦੇ ਹਨ, ਹੇ ਸੀਯੋਨ ਦੀਏ ਧੀਏ, ਤੇਰੇ ਵਿਰੁੱਧ! \v 24 ਅਸੀਂ ਉਹ ਦੀ ਖ਼ਬਰ ਸੁਣੀ ਹੈ, ਸਾਡੇ ਹੱਥ ਢਿੱਲੇ ਪੈ ਗਏ ਹਨ, ਸਾਨੂੰ ਦੁੱਖ ਲੱਗਾ, ਜਿਵੇਂ ਜਣਨ ਵਾਲੀ ਔਰਤ ਨੂੰ ਪੀੜਾਂ। \v 25 ਖੇਤ ਵਿੱਚ ਨਾ ਜਾਓ ਨਾ ਰਾਹ ਵਿੱਚ ਚੱਲੋ, ਕਿਉਂ ਜੋ ਵੈਰੀ ਦੇ ਕੋਲ ਤਲਵਾਰ ਹੈ, ਅਤੇ ਹਰ ਪਾਸਿਓਂ ਭੈਅ ਹੈ। \v 26 ਹੇ ਮੇਰੀ ਪਰਜਾ ਦੀਏ ਧੀਏ, ਆਪਣੇ ਲੱਕ ਉੱਤੇ ਤੱਪੜ ਬੰਨ੍ਹ, ਅਤੇ ਸੁਆਹ ਵਿੱਚ ਲੇਟਿਆ ਰਹਿ। ਤੂੰ ਸੋਗ ਕਰ ਜਿਵੇਂ ਇਕਲੌਤੇ ਪੁੱਤਰ ਉੱਤੇ ਕਰੀਦਾ ਹੈ, ਤੂੰ ਬਹੁਤ ਭਾਰੀ ਸਿਆਪਾ ਕਰ, - ਸੱਤਿਆਨਾਸ ਕਰਨ ਵਾਲਾ ਅਚਾਨਕ ਸਾਡੇ ਉੱਤੇ ਆ ਪਵੇਗਾ। \v 27 ਮੈਂ ਤੈਨੂੰ ਆਪਣੀ ਪਰਜਾ ਵਿੱਚ ਇੱਕ ਬੁਰਜ ਅਤੇ ਇੱਕ ਗੜ੍ਹ ਬਣਾਇਆ ਹੈ, ਭਈ ਤੂੰ ਉਹਨਾਂ ਦੇ ਰਾਹਾਂ ਨੂੰ ਜਾਣੇ ਅਤੇ ਪਰਖੇਂ। \v 28 ਉਹ ਸਾਰਿਆਂ ਦੇ ਸਾਰੇ ਢੀਠ ਤੇ ਆਕੀ ਹਨ, ਉਹ ਚੁਗਲੀਆਂ ਕਰਦੇ ਫਿਰਦੇ ਹਨ, ਉਹ ਪਿੱਤਲ ਅਤੇ ਲੋਹਾ ਹਨ, ਉਹ ਸਾਰਿਆਂ ਦੇ ਸਾਰੇ ਭੈੜੇ ਕੰਮ ਕਰਦੇ ਹਨ। \v 29 ਧੌਕਣੀ ਜ਼ੋਰ ਨਾਲ ਫੂਕਦੇ ਹਨ, ਸਿੱਕਾ ਅੱਗ ਨਾਲ ਭਸਮ ਹੋ ਜਾਂਦਾ ਹੈ, ਸਾਫ਼ ਕਰਨ ਦਾ ਕੰਮ ਐਂਵੇਂ ਜਾਂਦਾ ਹੈ, ਪਰ ਬੁਰਿਆਈ ਵੱਖ ਨਹੀਂ ਹੋਏ। \v 30 ਉਹ “ਰੱਦੀ ਚਾਂਦੀ” ਅਖਵਾਉਣਗੇ, ਕਿਉਂਕਿ ਯਹੋਵਾਹ ਨੇ ਉਹਨਾਂ ਨੂੰ ਰੱਦ ਕੀਤਾ ਹੈ। \c 7 \s ਹੈਕਲ ਦੇ ਵਿੱਚ ਯਿਰਮਿਯਾਹ ਦਾ ਪ੍ਰਵਚਨ \p \v 1 ਇਹ ਉਹ ਬਚਨ ਹੈ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਆਇਆ ਕਿ \v 2 ਤੂੰ ਯਹੋਵਾਹ ਦੇ ਭਵਨ ਦੇ ਫਾਟਕ ਵਿੱਚ ਖਲੋ ਕੇ ਉੱਥੇ ਇਸ ਗੱਲ ਲਈ ਪੁਕਾਰ ਅਤੇ ਆਖ ਕਿ ਹੇ ਯਹੂਦਾਹ ਦੇ ਸਾਰਿਓ, ਯਹੋਵਾਹ ਦਾ ਬਚਨ ਸੁਣੋ, ਤੁਸੀਂ ਜਿਹੜੇ ਇਹਨਾਂ ਫਾਟਕਾਂ ਥਾਣੀ ਯਹੋਵਾਹ ਨੂੰ ਮੱਥਾ ਟੇਕਣ ਲਈ ਵੜਦੇ ਹੋ \v 3 ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ, ਤੁਸੀਂ ਆਪਣਿਆਂ ਰਾਹਾਂ ਅਤੇ ਆਪਣੇ ਕੰਮਾਂ ਨੂੰ ਠੀਕ ਕਰੋ ਤਾਂ ਮੈਂ ਤੁਹਾਨੂੰ ਇਸ ਸਥਾਨ ਵਿੱਚ ਵੱਸਣ ਦਿਆਂਗਾ \v 4 ਤੁਸੀਂ ਇਹਨਾਂ ਝੂਠੀਆਂ ਗੱਲਾਂ ਉੱਤੇ ਭਰੋਸਾ ਨਾ ਰੱਖੋ ਕਿ ਇਹ ਯਹੋਵਾਹ ਦਾ ਭਵਨ ਹੈ, ਇਹ ਯਹੋਵਾਹ ਦਾ ਭਵਨ ਹੈ, ਇਹ ਯਹੋਵਾਹ ਦਾ ਭਵਨ ਹੈ! \v 5 ਜੇ ਤੁਸੀਂ ਆਪਣਿਆਂ ਰਾਹਾਂ ਅਤੇ ਆਪਣੇ ਕੰਮਾਂ ਨੂੰ ਪੱਕੀ ਤਰ੍ਹਾਂ ਨਾਲ ਠੀਕ ਕਰੋ ਅਤੇ ਜੇ ਤੁਸੀਂ ਪੱਕੀ ਤਰ੍ਹਾਂ ਨਾਲ ਮਨੁੱਖ ਅਤੇ ਉਸ ਦੇ ਗੁਆਂਢੀ ਵਿੱਚ ਇਨਸਾਫ਼ ਕਰੋ \v 6 ਜੇ ਤੁਸੀਂ ਪਰਦੇਸੀ, ਯਤੀਮ ਅਤੇ ਵਿਧਵਾ ਨੂੰ ਦੁੱਖ ਨਾ ਦਿਓ ਅਤੇ ਇਸ ਸਥਾਨ ਵਿੱਚ ਬੇਦੋਸ਼ੇ ਦਾ ਲਹੂ ਨਾ ਵਹਾਓ, ਨਾ ਦੂਜੇ ਦੇਵਤਿਆਂ ਦੇ ਪਿੱਛੇ ਆਪਣੇ ਨੁਕਸਾਨ ਲਈ ਜਾਓ \v 7 ਤਾਂ ਮੈਂ ਤੁਹਾਨੂੰ ਇਸ ਸਥਾਨ ਵਿੱਚ ਅਤੇ ਇਸ ਦੇਸ ਵਿੱਚ ਜਿਹੜਾ ਮੈਂ ਤੁਹਾਡਿਆਂ ਪੁਰਖਿਆਂ ਨੂੰ ਸਦਾ ਲਈ ਦਿੱਤਾ ਹੈ ਵੱਸਣ ਦਿਆਂਗਾ। \v 8 ਵੇਖੋ, ਤੁਸੀਂ ਝੂਠੀਆਂ ਗੱਲਾਂ ਉੱਤੇ ਭਰੋਸਾ ਕਰਦੇ ਹੋ ਜਿਹਨਾਂ ਤੋਂ ਕੁਝ ਲਾਭ ਨਹੀਂ \v 9 ਕੀ ਤੁਸੀਂ ਚੋਰੀ ਕਰੋਗੇ, ਖੂਨ ਕਰੋਗੇ, ਵਿਭਚਾਰ ਕਰੋਗੇ, ਝੂਠੀ ਸਹੁੰ ਖਾਓਗੇ, ਬਆਲ ਲਈ ਧੂਪ ਧੁਖਾਓਗੇ ਅਤੇ ਦੂਜੇ ਦੇਵਤਿਆਂ ਦੇ ਪਿੱਛੇ ਜਾਓਗੇ ਜਿਹਨਾਂ ਨੂੰ ਤੁਸੀਂ ਨਹੀਂ ਜਾਣਦੇ? \v 10 ਤਦ ਤੁਸੀਂ ਆਓਗੇ ਅਤੇ ਮੇਰੇ ਸਨਮੁਖ ਇਸ ਭਵਨ ਵਿੱਚ ਖਲੋਵੋਗੇ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਅਤੇ ਆਖੋਗੇ ਕਿ ਅਸੀਂ ਛੁਟਕਾਰਾ ਪਾਇਆ ਹੈ, ਭਈ ਇਹ ਸਾਰੇ ਘਿਣਾਉਣੇ ਕੰਮ ਤੁਸੀਂ ਕਰਦੇ ਜਾਓ? \v 11 ਕੀ ਇਹ ਘਰ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਤੁਹਾਡੀ ਨਿਗਾਹ ਵਿੱਚ ਧਾੜਵੀਆਂ ਦੀ ਗੁਫਾ ਬਣ ਗਿਆ ਹੈ? ਵੇਖੋ, ਇਹ ਮੈਂ ਵੀ ਵੇਖਿਆ ਹੈ, ਯਹੋਵਾਹ ਦਾ ਵਾਕ ਹੈ। \v 12 ਪਰ ਹੁਣ ਤੁਸੀਂ ਉਸ ਸਥਾਨ ਨੂੰ ਜਾਓ ਜਿਹੜਾ ਸ਼ੀਲੋਹ ਵਿੱਚ ਹੈ ਜਿੱਥੇ ਮੈਂ ਪਹਿਲਾਂ ਆਪਣੇ ਨਾਮ ਨੂੰ ਵਸਾਇਆ ਸੀ ਅਤੇ ਵੇਖੋ ਕਿ ਮੈਂ ਆਪਣੀ ਪਰਜਾ ਇਸਰਾਏਲ ਦੀ ਬੁਰਿਆਈ ਦੇ ਬਦਲੇ ਕੀ ਕੀਤਾ! \v 13 ਹੁਣ ਇਸ ਲਈ ਕਿ ਤੁਸੀਂ ਇਹ ਸਾਰੇ ਕੰਮ ਕੀਤੇ, ਯਹੋਵਾਹ ਦਾ ਵਾਕ ਹੈ, ਅਤੇ ਜਦ ਮੈਂ ਤੁਹਾਡੇ ਨਾਲ ਮੂੰਹ ਅਨ੍ਹੇਰੇ ਬੋਲਦਾ ਰਿਹਾ, ਤੁਸੀਂ ਮੇਰੀ ਗੱਲ ਨਾ ਸੁਣੀ ਅਤੇ ਜਦ ਮੈਂ ਤੁਹਾਨੂੰ ਸੱਦਿਆ, ਤੁਸੀਂ ਉੱਤਰ ਨਾ ਦਿੱਤਾ \v 14 ਤਦ ਮੈਂ ਇਸ ਘਰ ਨਾਲ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਜਿਹ ਦੇ ਉੱਤੇ ਤੁਹਾਡਾ ਭਰੋਸਾ ਹੈ, ਜਿਹੜਾ ਮੈਂ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਦਿੱਤਾ ਉਹ ਕਰਾਂਗਾ ਜੋ ਮੈਂ ਸ਼ੀਲੋਹ ਵਿੱਚ ਕੀਤਾ \v 15 ਮੈਂ ਤੁਹਾਨੂੰ ਆਪਣੇ ਅੱਗੋਂ ਕੱਢ ਦਿਆਂਗਾ ਜਿਵੇਂ ਮੈਂ ਤੁਹਾਡੇ ਸਾਰੇ ਭਰਾਵਾਂ ਨੂੰ ਇਫ਼ਰਾਈਮ ਦੀ ਸਾਰੀ ਅੰਸ ਨੂੰ ਕੱਢ ਦਿੱਤਾ ਹੈ। \s ਪਰਜਾ ਦੁਆਰਾ ਆਗਿਆ ਦਾ ਉਲੰਘਣ \p \v 16 ਤੂੰ ਇਸ ਪਰਜਾ ਲਈ ਪ੍ਰਾਰਥਨਾ ਨਾ ਕਰੀਂ, ਨਾ ਉਹਨਾਂ ਲਈ ਆਪਣੀ ਅਵਾਜ਼ ਚੁੱਕੀ, ਨਾ ਪ੍ਰਾਰਥਨਾ ਕਰੀਂ, ਨਾ ਮੇਰੇ ਕੋਲ ਅਰਦਾਸ ਕਰੀਂ, ਮੈਂ ਤੇਰੀ ਨਹੀਂ ਸੁਣਾਂਗਾ \v 17 ਕੀ ਤੂੰ ਨਹੀਂ ਦੇਖਦਾ ਜੋ ਕੁਝ ਉਹ ਯਹੂਦਾਹ ਦੇ ਸ਼ਹਿਰਾਂ ਵਿੱਚ ਅਤੇ ਯਰੂਸ਼ਲਮ ਦੀਆਂ ਗਲੀਆਂ ਵਿੱਚ ਕਰ ਰਹੇ ਹਨ? \v 18 ਬੱਚੇ ਲੱਕੜੀਆਂ ਚੁੱਗਦੇ ਹਨ, ਪਿਉ ਅੱਗ ਧੁਖਾਉਂਦੇ ਹਨ ਅਤੇ ਔਰਤਾਂ ਆਟਾ ਗੁੰਨ੍ਹਦੀਆਂ ਹਨ ਜੋ ਦੇਵੀ ਲਈ ਰੋਟੀਆਂ ਪਕਾਉਣ ਕਿ ਦੂਜੇ ਦੇਵਤਿਆਂ ਅੱਗੇ ਪੀਣ ਦੀ ਭੇਟ ਚੜ੍ਹਾਉਣ ਅਤੇ ਮੇਰੇ ਗੁੱਸੇ ਨੂੰ ਭੜਕਾਉਣ! \v 19 ਕੀ ਉਹ ਮੈਂ ਹਾਂ ਜਿਹ ਨੂੰ ਉਹ ਗੁੱਸਾ ਚੜ੍ਹਾਉਂਦੇ ਹਨ? ਯਹੋਵਾਹ ਦਾ ਵਾਕ ਹੈ, ਕੀ ਉਹ ਆਪਣੀ ਗੜਬੜ ਲਈ ਆਪਣੇ ਆਪ ਨੂੰ ਗੁੱਸਾ ਨਹੀਂ ਚੜ੍ਹਾਉਂਦੇ? \v 20 ਇਸ ਲਈ ਪ੍ਰਭੂ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ, ਮੇਰਾ ਕ੍ਰੋਧ ਅਤੇ ਮੇਰਾ ਗੁੱਸਾ ਇਸ ਸਥਾਨ ਉੱਤੇ, ਆਦਮੀਆਂ ਉੱਤੇ, ਡੰਗਰਾਂ ਉੱਤੇ, ਰੁੱਖਾਂ ਉੱਤੇ, ਖੇਤਾਂ ਉੱਤੇ, ਜ਼ਮੀਨ ਦੇ ਫਲਾਂ ਉੱਤੇ ਵਹਾਇਆ ਜਾਵੇਗਾ। ਉਹ ਬਲ ਉੱਠੇਗਾ ਅਤੇ ਬੁਝੇਗਾ ਨਹੀਂ। \v 21 ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਆਪਣੀਆਂ ਹੋਮ ਦੀਆਂ ਭੇਟਾਂ ਨਾਲ ਆਪਣੀਆਂ ਬਲੀਆਂ ਵਧਾਓ ਅਤੇ ਮਾਸ ਖਾਓ। \v 22 ਕਿਉਂਕਿ ਜਿਸ ਦਿਨ ਮੈਂ ਉਹਨਾਂ ਨੂੰ ਮਿਸਰ ਦੇ ਦੇਸ ਵਿੱਚੋਂ ਕੱਢ ਲਿਆਂਦਾ ਮੈਂ ਉਹਨਾਂ ਦੇ ਪੁਰਖਿਆਂ ਨੂੰ ਹੋਮ ਦੀਆਂ ਭੇਟਾਂ ਅਤੇ ਬਲੀਆਂ ਦੇ ਬਾਰੇ ਨਾ ਆਖਿਆ, ਨਾ ਹੁਕਮ ਦਿੱਤਾ \v 23 ਪਰ ਇਸ ਗੱਲ ਦਾ ਮੈਂ ਉਹਨਾਂ ਨੂੰ ਹੁਕਮ ਦਿੱਤਾ ਕਿ ਮੇਰੀ ਅਵਾਜ਼ ਸੁਣੋ ਤਾਂ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ ਤੇ ਤੁਸੀਂ ਮੇਰੀ ਪਰਜਾ ਹੋਵੋਗੇ, ਅਤੇ ਮੇਰੇ ਸਾਰੇ ਰਾਹਾਂ ਵਿੱਚ ਚੱਲੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਤਾਂ ਜੋ ਤੁਹਾਡਾ ਭਲਾ ਹੋਵੇ \v 24 ਨਾ ਉਹਨਾਂ ਨੇ ਸੁਣਿਆ ਨਾ ਕੰਨ ਲਾਇਆ, ਪਰ ਉਹ ਆਪਣਿਆਂ ਮਨ ਮੱਤਿਆਂ ਅਤੇ ਆਪਣੇ ਬੁਰੇ ਦਿਲ ਦੀ ਆਕੜ ਵਿੱਚ ਚੱਲਦੇ ਰਹੇ। ਉਹ ਪਿਛਾਹਾਂ ਨੂੰ ਗਏ ਪਰ ਅੱਗੇ ਨਾ ਵਧੇ। \v 25 ਇਸ ਲਈ ਉਸ ਦਿਨ ਤੋਂ ਕਿ ਤੁਹਾਡੇ ਪਿਉ-ਦਾਦੇ ਮਿਸਰ ਦੇ ਦੇਸ ਤੋਂ ਬਾਹਰ ਆਏ ਅੱਜ ਦੇ ਦਿਨ ਤੱਕ ਮੈਂ ਆਪਣੇ ਸਾਰੇ ਦਾਸ ਅਰਥਾਤ ਨਬੀਆਂ ਨੂੰ ਤੁਹਾਡੇ ਕੋਲ ਘੱਲਦਾ ਰਿਹਾ, ਮੈਂ ਮੂੰਹ ਅਨ੍ਹੇਰੇ ਉਹਨਾਂ ਨੂੰ ਨਿੱਤ ਘੱਲਦਾ ਰਿਹਾ \v 26 ਪਰ ਉਹਨਾਂ ਮੇਰੀ ਨਾ ਸੁਣੀ, ਨਾ ਆਪਣਾ ਕੰਨ ਲਾਇਆ, ਉਹਨਾਂ ਆਪਣੀ ਧੌਣ ਅਕੜਾਈ ਅਤੇ ਆਪਣੇ ਪੁਰਖਿਆਂ ਨਾਲੋਂ ਵਧ ਕੇ ਬਦੀ ਕੀਤੀ। \v 27 ਤੂੰ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਆਖੇਂਗਾ ਪਰ ਉਹ ਤੇਰੀ ਨਾ ਸੁਣਨਗੇ। ਤੂੰ ਉਹਨਾਂ ਨੂੰ ਸੱਦੇਂਗਾ ਪਰ ਉਹ ਉੱਤਰ ਨਾ ਦੇਣਗੇ। \v 28 ਤੂੰ ਉਹਨਾਂ ਨੂੰ ਆਖੇਂਗਾ, ਇਹ ਉਹ ਕੌਮ ਹੈ ਜਿਸ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੀ, ਨਾ ਉਹ ਦੀ ਸਿੱਖਿਆ ਲਈ। ਸਚਿਆਈ ਮਿਟ ਗਈ ਅਤੇ ਉਹਨਾਂ ਦੇ ਮੂੰਹ ਤੋਂ ਜਾਂਦੀ ਰਹੀ। \v 29 ਤੂੰ ਆਪਣੇ ਨਜ਼ੀਰ ਹੋਣ ਦੇ ਬਾਲ ਮੁਨਾ, ਅਤੇ ਉਨ੍ਹਾਂ ਨੂੰ ਪਰੇ ਸੁੱਟ ਛੱਡ, ਨੰਗਿਆਂ ਟਿੱਬਿਆਂ ਉੱਤੇ ਵੈਣ ਚੁੱਕ, ਯਹੋਵਾਹ ਨੇ ਤਾਂ ਆਪਣੇ ਗਜ਼ਬ ਦੀ ਪੀੜ੍ਹੀ ਨੂੰ ਰੱਦ ਕਰ ਦਿੱਤਾ ਅਤੇ ਛੱਡ ਦਿੱਤਾ ਹੈ। \s ਬਨ-ਹਿੰਨੋਮ ਦੀ ਵਾਦੀ ਦੇ ਭਰਿਸ਼ਟ ਕੰਮ \p \v 30 ਯਹੂਦਾਹ ਦੀ ਅੰਸ ਨੇ ਤਾਂ ਉਹ ਕੀਤਾ ਜੋ ਮੇਰੀ ਨਿਗਾਹ ਵਿੱਚ ਬੁਰਾ ਸੀ, ਯਹੋਵਾਹ ਦਾ ਵਾਕ ਹੈ। ਉਹਨਾਂ ਉਸ ਭਵਨ ਵਿੱਚ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਆਪਣੀਆਂ ਘਿਣਾਉਣੀਆਂ ਚੀਜ਼ਾਂ ਰੱਖੀਆਂ ਭਈ ਉਹ ਨੂੰ ਭਰਿਸ਼ਟ ਕਰਨ \v 31 ਉਹਨਾਂ ਨੇ ਤੋਫਥ ਦੇ ਉੱਚੇ ਸਥਾਨ ਜਿਹੜੇ ਬਨ-ਹਿੰਨੋਮ ਦੀ ਵਾਦੀ ਵਿੱਚ ਹਨ ਬਣਾਏ ਭਈ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਅੱਗ ਵਿੱਚ ਸਾੜਨ, ਜਿਹ ਦਾ ਨਾ ਮੈਂ ਹੁਕਮ ਦਿੱਤਾ, ਨਾ ਹੀ ਮੇਰੇ ਮਨ ਵਿੱਚ ਇਹ ਆਇਆ। \v 32 ਇਸ ਲਈ ਵੇਖੋ, ਉਹ ਦਿਨ ਆ ਰਹੇ ਹਨ, ਯਹੋਵਾਹ ਦਾ ਵਾਕ ਹੈ, ਕਿ ਅੱਗੇ ਨੂੰ ਇਹ ਤੋਫਥ ਨਾ ਅਖਵਾਏਗੀ ਅਤੇ ਨਾ ਬਨ-ਹਿੰਨੋਮ ਦੀ ਵਾਦੀ, ਸਗੋਂ “ਕਤਲ ਦੀ ਵਾਦੀ,” ਕਿਉਂ ਜੋ ਉਹ ਤੋਫਥ ਵਿੱਚ ਦੱਬਣਗੇ ਕਿਉਂਕਿ ਹੋਰ ਕੋਈ ਥਾਂ ਨਾ ਹੋਵੇਗਾ। \v 33 ਅਤੇ ਇਸ ਪਰਜਾ ਦੀਆਂ ਲੋਥਾਂ ਅਕਾਸ਼ ਦੇ ਪੰਛੀ ਅਤੇ ਧਰਤੀ ਦੇ ਦਰਿੰਦੇ ਖਾਣਗੇ ਅਤੇ ਉਹਨਾਂ ਨੂੰ ਕੋਈ ਨਾ ਡਰਾਵੇਗਾ। \v 34 ਤਦ ਮੈਂ ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ਵਿੱਚੋਂ ਖੁਸ਼ੀ ਦੀ ਅਵਾਜ਼, ਅਨੰਦ ਦੀ ਅਵਾਜ਼, ਲਾੜੇ ਦੀ ਅਵਾਜ਼ ਅਤੇ ਲਾੜੀ ਦੀ ਅਵਾਜ਼ ਬੰਦ ਕਰ ਦਿਆਂਗਾ ਕਿਉਂ ਜੋ ਇਹ ਦੇਸ ਉਜਾੜ ਬਣ ਜਾਵੇਗਾ। \c 8 \p \v 1 ਯਹੋਵਾਹ ਦਾ ਵਾਕ ਹੈ ਕਿ ਉਸ ਵੇਲੇ ਓਹ ਯਹੂਦਾਹ ਦੇ ਰਾਜਿਆਂ ਦੀਆਂ ਹੱਡੀਆਂ, ਸਰਦਾਰਾਂ ਦੀਆਂ ਹੱਡੀਆਂ, ਜਾਜਕਾਂ ਦੀਆਂ ਹੱਡੀਆਂ, ਨਬੀਆਂ ਦੀਆਂ ਹੱਡੀਆਂ ਅਤੇ ਯਰੂਸ਼ਲਮ ਦੇ ਵਸਨੀਕਾਂ ਦੀਆਂ ਹੱਡੀਆਂ ਉਹਨਾਂ ਦੀਆਂ ਕਬਰਾਂ ਵਿੱਚੋਂ ਕੱਢ ਲਿਆਉਣਗੇ। \v 2 ਉਹ ਉਹਨਾਂ ਨੂੰ ਸੂਰਜ ਅੱਗੇ, ਚੰਦ ਅੱਗੇ ਅਤੇ ਅਕਾਸ਼ ਦੀ ਸਾਰੀ ਸੈਨਾਂ ਅੱਗੇ ਖਿਲਾਰ ਦੇਣਗੇ ਜਿਹਨਾਂ ਨੂੰ ਉਹ ਪਿਆਰ ਕਰਦੇ, ਜਿਹਨਾਂ ਦੀ ਉਹ ਪੂਜਾ ਕਰਦੇ, ਜਿਹਨਾਂ ਦੇ ਉਹ ਪਿੱਛੇ ਚਲਦੇ, ਜਿਹਨਾਂ ਦੇ ਉਹ ਤਾਲਿਬ ਸਨ ਅਤੇ ਜਿਹਨਾਂ ਨੂੰ ਉਹ ਮੱਥਾ ਟੇਕਦੇ ਸਨ। ਉਹ ਨਾ ਇਕੱਠੀਆਂ ਕੀਤੀਆਂ ਜਾਣਗੀਆਂ, ਨਾ ਦੱਬੀਆਂ ਜਾਣਗੀਆਂ, ਉਹ ਭੋਂ ਦੇ ਉੱਤੇ ਰੂੜੀ ਲਈ ਹੋਣਗੀਆਂ \v 3 ਉਹ ਸਾਰੇ ਜਿਹੜੇ ਇਸ ਬੁਰੀ ਕੁੱਲ ਦੇ ਬਚਿਆਂ ਹੋਇਆਂ ਵਿੱਚ ਬਚ ਰਹਿਣਗੇ ਉਹਨਾਂ ਸਾਰਿਆਂ ਥਾਵਾਂ ਵਿੱਚ ਜਿੱਥੇ ਮੈਂ ਉਹਨਾਂ ਨੂੰ ਹੱਕ ਦਿਆਂਗਾ ਮੌਤ ਨੂੰ ਜੀਉਣ ਨਾਲੋਂ ਵੱਧ ਚਾਹੁੰਣਗੇ, ਸੈਨਾਂ ਦੇ ਯਹੋਵਾਹ ਦਾ ਵਾਕ ਹੈ!। \s ਪਾਪ ਅਤੇ ਸਜ਼ਾ \p \v 4 ਤਦ ਤੂੰ ਉਹਨਾਂ ਨੂੰ ਆਖੇਂਗਾ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਜਦ ਉਹ ਡਿੱਗਦੇ ਹਨ ਤਾਂ ਕੀ ਉਹ ਫਿਰ ਨਹੀਂ ਉੱਠਦੇ? ਜਦ ਉਹ ਫਿਰ ਜਾਂਦਾ ਹੈ ਤਾਂ ਕੀ ਉਹ ਫਿਰ ਨਹੀਂ ਮੁੜਦਾ? \v 5 ਫਿਰ ਯਰੂਸ਼ਲਮ ਦੀ ਇਹ ਪਰਜਾ ਕਿਉਂ ਸਦਾ ਦੀ ਫਿਰਤ ਨਾਲ ਫਿਰ ਗਈ? ਉਹਨਾਂ ਨੇ ਮੱਕਾਰੀ ਨੂੰ ਫੜਿਆ ਹੋਇਆ ਹੈ, ਉਹ ਮੁੜਨ ਤੋਂ ਇਨਕਾਰੀ ਹਨ। \v 6 ਮੈਂ ਧਿਆਨ ਲਾਇਆ ਅਤੇ ਸੁਣਿਆ, ਪਰ ਉਹ ਤਾਂ ਚੰਗੀਆਂ ਗੱਲਾਂ ਨਹੀਂ ਬੋਲਦੇ, ਕੋਈ ਮਨੁੱਖ ਆਪਣੀ ਬੁਰਿਆਈ ਤੋਂ ਇਹ ਆਖ ਕੇ ਤੋਬਾ ਨਹੀਂ ਕਰਦਾ, ਕਿ ਮੈਂ ਕੀ ਕੀਤਾ ਹੈ? ਹਰੇਕ ਆਪਣੇ ਰਾਹ ਨੂੰ ਮੁੜਦਾ ਹੈ, ਜਿਵੇਂ ਘੋੜਾ ਲੜਾਈ ਵਿੱਚ ਸਰਪੱਟ ਦੌੜਦਾ ਹੈ। \v 7 ਨਾਲੇ ਹਵਾਈ ਲਮਢੀਂਗ ਆਪਣਾ ਸਮਾਂ ਜਾਣਦੀ ਹੈ, ਘੁੱਗੀ, ਅਬਾਬੀਲ ਅਤੇ ਸਾਰਸ, ਆਪਣੇ ਆਉਣ ਦੇ ਵੇਲੇ ਦੀ ਸਾਂਭ ਕਰਦੇ ਹਨ, ਪਰ ਮੇਰੀ ਪਰਜਾ ਯਹੋਵਾਹ ਦੇ ਨਿਆਂ ਨੂੰ ਨਹੀਂ ਜਾਣਦੀ। \v 8 ਤੁਸੀਂ ਕਿਵੇਂ ਆਖਦੇ ਹੋ, ਕਿ ਅਸੀਂ ਬੁੱਧਵਾਨ ਹਾਂ, ਅਤੇ ਯਹੋਵਾਹ ਦੀ ਬਿਵਸਥਾ ਸਾਡੇ ਕੋਲ ਹੈ? ਪਰ ਵੇਖੋ, ਲਿਖਾਰੀਆਂ ਦੀ ਝੂਠੀ ਲਿਖਤ ਨੇ ਉਸ ਨੂੰ ਝੂਠਾ ਹੀ ਬਣਾ ਦਿੱਤਾ। \v 9 ਬੁੱਧਵਾਨ ਲੱਜਿਆਵਾਨ ਹੋਣਗੇ, ਉਹ ਘਬਰਾ ਜਾਣਗੇ ਅਤੇ ਫੜੇ ਜਾਣਗੇ। ਵੇਖੋ, ਉਹਨਾਂ ਨੇ ਯਹੋਵਾਹ ਦੇ ਬਚਨ ਨੂੰ ਰੱਦ ਦਿੱਤਾ, - ਉਹਨਾਂ ਦੀ ਇਹ ਕੀ ਬੁੱਧ ਹੋਈ? \v 10 ਇਸ ਲਈ ਮੈਂ ਉਹਨਾਂ ਦੀਆਂ ਔਰਤਾਂ ਹੋਰਨਾਂ ਨੂੰ ਦਿਆਂਗਾ, ਉਹਨਾਂ ਦੇ ਖੇਤ ਉਹਨਾਂ ਨੂੰ ਜਿਹੜੇ ਉਹਨਾਂ ਉੱਤੇ ਕਬਜ਼ਾ ਕਰਨਗੇ, ਕਿਉਂ ਜੋ ਉਹ ਛੋਟੇ ਤੋਂ ਵੱਡੇ ਤੱਕ ਸਾਰਿਆਂ ਦੇ ਸਾਰੇ ਨਫ਼ੇ ਦੇ ਲੋਭੀ ਹਨ, ਨਬੀ ਤੋਂ ਜਾਜਕ ਤੱਕ ਸਾਰਿਆਂ ਦੇ ਸਾਰੇ ਧੋਖਾ ਕਰਦੇ ਹਨ। \v 11 ਉਹਨਾਂ ਨੇ ਮੇਰੀ ਪਰਜਾ ਦੇ ਫੱਟਾਂ ਨੂੰ ਥੋੜਾ ਜਿਹਾ ਚੰਗਾ ਕੀਤਾ, ਉਹ ਆਖਦੇ ਹਨ, ਸ਼ਾਂਤੀ, ਸ਼ਾਂਤੀ! ਪਰ ਸ਼ਾਂਤੀ ਹੈ ਨਹੀਂ। \v 12 ਕੀ ਉਹ ਲੱਜਿਆਵਾਨ ਹੋਏ ਜਦ ਉਹਨਾਂ ਨੇ ਘਿਣਾਉਣੇ ਕੰਮ ਕੀਤੇ? ਨਹੀਂ, ਉਹ ਮੂਲੋਂ ਹੀ ਲੱਜਿਆਵਾਨ ਨਾ ਹੋਏ। ਉਹਨਾਂ ਨੇ ਲਾਲ ਪੀਲਾ ਹੋਣ ਨੂੰ ਜਾਣਿਆ ਵੀ ਨਾ! ਇਸ ਲਈ ਉਹ ਡਿੱਗਿਆਂ ਹੋਇਆਂ ਦੇ ਵਿੱਚ ਡਿੱਗ ਪੈਣਗੇ, ਜਿਸ ਵੇਲੇ ਮੈਂ ਉਹਨਾਂ ਦੀ ਖ਼ਬਰ ਲਵਾਂਗਾ। ਉਹ ਠੁਕਰਾਏ ਜਾਣਗੇ, ਯਹੋਵਾਹ ਆਖਦਾ ਹੈ। \v 13 ਮੈਂ ਉਹਨਾਂ ਨੂੰ ਮੂਲੋਂ ਮਿਟਾ ਦਿਆਂਗਾ, ਯਹੋਵਾਹ ਦਾ ਵਾਕ ਹੈ, ਨਾ ਬੇਲ ਵਿੱਚ ਅੰਗੂਰ ਹੋਣਗੇ, ਨਾ ਹੰਜ਼ੀਰ ਵਿੱਚ ਹੰਜ਼ੀਰਾਂ, ਪੱਤੇ ਵੀ ਕੁਮਲਾ ਜਾਣਗੇ, ਅਤੇ ਜੋ ਮੈਂ ਉਹਨਾਂ ਨੂੰ ਦਿੱਤਾ ਉਹ ਜਾਂਦਾ ਰਹੇਗਾ। \v 14 ਅਸੀਂ ਕਿਉਂ ਬੈਠੇ ਹਾਂ? ਇਕੱਠੇ ਹੋ ਜਾਓ ਅਤੇ ਆਓ, ਅਸੀਂ ਗੜ੍ਹ ਵਾਲੇ ਸ਼ਹਿਰਾਂ ਵਿੱਚ ਵੜ ਜਾਈਏ, ਉੱਥੇ ਅਸੀਂ ਮੁੱਕ ਜਾਈਏ, ਕਿਉਂ ਜੋ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਮੁਕਾ ਦਿੱਤਾ, ਅਤੇ ਸਾਨੂੰ ਵਿਹੁ ਵਾਲਾ ਪਾਣੀ ਪਿਲਾ ਦਿੱਤਾ, ਅਸੀਂ ਯਹੋਵਾਹ ਦੇ ਵਿਰੁੱਧ ਪਾਪ ਜੋ ਕੀਤਾ ਸੀ। \v 15 ਅਸੀਂ ਸ਼ਾਂਤੀ ਨੂੰ ਉਡੀਕਿਆ ਪਰ ਕੋਈ ਚੰਗੀ ਚੀਜ਼ ਨਾ ਆਈ, ਅਤੇ ਤੰਦਰੁਸਤੀ ਦੇ ਮੌਕੇ ਨੂੰ ਵੀ, ਪਰ ਵੇਖੋ, ਭੈਅ ਸੀ। \v 16 ਉਸ ਦੇ ਘੋੜਿਆਂ ਦੇ ਖਰਾਟਿਆਂ ਦੀ ਅਵਾਜ਼ ਦਾਨ ਤੋਂ ਸੁਣਾਈ ਦਿੰਦੀ ਹੈ, ਉਸ ਦੇ ਜੰਗੀ ਘੋੜਿਆਂ ਦੇ ਹਿਣਕਣ ਦੀ ਅਵਾਜ਼ ਨਾਲ ਸਾਰੀ ਧਰਤੀ ਕੰਬ ਜਾਂਦੀ ਹੈ! ਉਹ ਆਉਂਦੇ ਹਨ, ਉਹ ਧਰਤੀ ਅਤੇ ਜੋ ਕੁਝ ਉਸ ਦੇ ਵਿੱਚ ਹੈ ਨਿਗਲ ਲੈਂਦੇ ਹਨ, ਸ਼ਹਿਰ ਅਤੇ ਉਸ ਦੇ ਵਸਨੀਕਾਂ ਨੂੰ ਵੀ। \v 17 ਵੇਖੋ ਤਾਂ, ਮੈਂ ਤੁਹਾਡੇ ਵਿੱਚ ਸੱਪਾਂ ਨੂੰ ਘੱਲਾਂਗਾ, ਨਾਲੇ ਨਾਗ ਜਿਹੜੇ ਮੰਤਰੇ ਨਹੀਂ ਜਾਂਦੇ। ਉਹ ਤੁਹਾਨੂੰ ਡੰਗ ਮਾਰਨਗੇ, ਯਹੋਵਾਹ ਦਾ ਵਾਕ ਹੈ। \s ਆਪਣੇ ਲੋਕਾਂ ਲਈ ਯਿਰਮਿਯਾਹ ਦੀ ਪੀੜਾ \p \v 18 ਮੈਂ ਕਦ ਗ਼ਮ ਤੋਂ ਦਿਲਾਸਾ ਪਾਵਾਂਗਾ? ਮੇਰਾ ਦਿਲ ਮੇਰੇ ਵਿੱਚ ਖੁੱਸਦਾ ਹੈ। \v 19 ਵੇਖੋ, ਮੇਰੀ ਪਰਜਾ ਦੀ ਧੀ ਦੀ ਅਵਾਜ਼ ਦੂਰ ਦੇਸ ਤੋਂ ਆਉਂਦੀ ਹੈ। ਕੀ ਯਹੋਵਾਹ ਸੀਯੋਨ ਵਿੱਚ ਨਹੀਂ? ਕੀ ਉਸ ਦਾ ਰਾਜਾ ਉਸ ਵਿੱਚ ਨਹੀਂ? ਉਹਨਾਂ ਕਿਉਂ ਆਪਣੀਆਂ ਘੜ੍ਹੀਆਂ ਹੋਈਆਂ ਮੂਰਤਾਂ ਨਾਲ ਮੈਨੂੰ ਕ੍ਰੋਧਵਾਨ ਕੀਤਾ, ਅਤੇ ਓਪਰੀਆਂ ਫੋਕੀਆਂ ਨਾਲ? \v 20 ਫਸਲ ਲੰਘ ਗਈ ਅਤੇ ਗਰਮੀ ਮੁੱਕ ਗਈ, ਪਰ ਅਸੀਂ ਬਚਾਏ ਨਾ ਗਏ। \v 21 ਮੇਰੀ ਪਰਜਾ ਦੀ ਧੀ ਦੇ ਫੱਟਾਂ ਦੇ ਕਾਰਨ ਮੈਂ ਫੱਟੜ ਹਾਂ, ਮੈਂ ਉਦਾਸ ਹਾਂ, ਘਬਰਾਹਟ ਨੇ ਮੈਨੂੰ ਆ ਫੜਿਆ ਹੈ। \v 22 ਕੀ ਗਿਲਆਦ ਵਿੱਚ ਬਲਸਾਨ ਦਾ ਰੋਗਨ ਹੈ ਨਹੀਂ? ਕੀ ਉੱਥੇ ਕੋਈ ਤਬੀਬ ਨਹੀਂ? ਫਿਰ ਕਿਉਂ ਮੇਰੀ ਪਰਜਾ ਦੀ ਧੀ ਤਕੜੀ ਨਹੀਂ ਹੁੰਦੀ?। \c 9 \p \v 1 ਕਾਸ਼ ਕਿ ਮੇਰਾ ਸਿਰ ਪਾਣੀ ਹੁੰਦਾ, ਅਤੇ ਮੇਰੀਆਂ ਅੱਖਾਂ ਅੰਝੂਆਂ ਦਾ ਸੋਤਾ! ਤਾਂ ਮੈਂ ਆਪਣੀ ਪਰਜਾ ਦੀ ਧੀ ਦੇ ਵੱਢਿਆਂ ਹੋਇਆਂ ਨੂੰ ਦਿਨ ਰਾਤ ਰੋਂਦਾ ਰਹਿੰਦਾ! \v 2 ਕਾਸ਼ ਕਿ ਮੇਰੇ ਕੋਲ ਉਜਾੜ ਵਿੱਚ ਰਾਹੀਆਂ ਲਈ ਟਿਕਾਣਾ ਹੁੰਦਾ! ਤਦ ਮੈਂ ਪਰਜਾ ਨੂੰ ਛੱਡ ਦਿੰਦਾ, ਅਤੇ ਉਹਨਾਂ ਵਿੱਚੋਂ ਚੱਲਿਆ ਜਾਂਦਾ! ਕਿਉਂ ਜੋ ਉਹ ਸਾਰਿਆਂ ਦੇ ਸਾਰੇ ਵਿਭਚਾਰੀ ਹਨ, ਉਹ ਬੇਈਮਾਨਾਂ ਦੀ ਟੋਲੀ ਹਨ। \v 3 ਉਹ ਆਪਣੀ ਜੀਭ ਨੂੰ ਧਣੁੱਖ ਵਾਂਗੂੰ ਝੂਠ ਲਈ ਲਿਫਾਉਂਦੇ ਹਨ, ਉਹ ਦੇਸ ਵਿੱਚ ਸੂਰਮੇ ਹਨ, ਪਰ ਸਚਿਆਈ ਲਈ ਨਹੀਂ, ਕਿਉਂ ਜੋ ਉਹ ਬਦੀ ਤੋਂ ਬਦੀ ਤੱਕ ਵਧਦੇ ਜਾਂਦੇ ਹਨ, ਉਹ ਮੈਨੂੰ ਨਹੀਂ ਜਾਣਦੇ ਯਹੋਵਾਹ ਦਾ ਵਾਕ ਹੈ। \v 4 ਤੁਹਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ\f + \fr 9:4 \fr*\ft ਮਿੱਤਰ \ft*\f* ਤੋਂ ਚੌਕਸ ਰਹੇ, ਤੁਸੀਂ ਕਿਸੇ ਭਰਾ ਉੱਤੇ ਭਰੋਸਾ ਨਾ ਰੱਖੋ, ਹਰੇਕ ਭਰਾ ਤਾਂ ਦੂਜੇ ਦਾ ਥਾਂ ਖੋਹ ਲੈਂਦਾ ਹੈ, ਹਰ ਗੁਆਂਢੀ ਚੁਗਲਖ਼ੋਰ ਹੈ। \v 5 ਹਰੇਕ ਆਪਣੇ ਗੁਆਂਢੀ ਨਾਲ ਠੱਠਾ ਮਾਰਦਾ ਹੈ, ਕੋਈ ਸੱਚ ਨਹੀਂ ਬੋਲਦਾ। ਉਹਨਾਂ ਆਪਣੀ ਜੀਭ ਨੂੰ ਝੂਠ ਬੋਲਣਾ ਸਿਖਾਲਿਆ ਹੈ, ਉਹ ਬਦੀ ਕਰਨ ਨਾਲ ਥੱਕ ਜਾਂਦੇ ਹਨ। ਤੇਰਾ ਵਸੇਬਾ ਧੋਖੇ ਦੇ ਵਿਚਕਾਰ ਹੈ, \v 6 ਧੋਖੇ ਦੇ ਕਾਰਨ ਉਹ ਮੇਰੇ ਜਾਣਨ ਤੋਂ ਇਨਕਾਰ ਕਰਦੇ ਹਨ, ਯਹੋਵਾਹ ਦਾ ਵਾਕ ਹੈ। \v 7 ਇਸ ਲਈ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਉਹਨਾਂ ਨੂੰ ਤਾਵਾਂਗਾ ਅਤੇ ਉਹਨਾਂ ਨੂੰ ਪਰਖਾਂਗਾ, ਆਪਣੀ ਪਰਜਾ ਲਈ ਮੇਰੇ ਅੱਗੇ ਕਰਨ ਨੂੰ ਹੋਰ ਕੀ ਹੈ? \v 8 ਉਹਨਾਂ ਦੀ ਜੀਭ ਮਾਰ ਸੁੱਟਣ ਵਾਲਾ ਤੀਰ ਹੈ, ਉਹ ਧੋਖੇ ਦੀ ਗੱਲ ਕਰਦੀ ਹੈ। ਹਰੇਕ ਆਪਣੇ ਮੂੰਹ ਤੋਂ ਆਪਣੇ ਗੁਆਂਢੀ ਨੂੰ ਸ਼ਾਂਤੀ ਆਖਦਾ ਹੈ, ਪਰ ਆਪਣੇ ਦਿਲ ਵਿੱਚ ਉਹ ਉਸ ਦੀ ਤਾੜ ਵਿੱਚ ਲੱਗਾ ਹੋਇਆ ਹੈ। \v 9 ਯਹੋਵਾਹ ਦਾ ਵਾਕ ਹੈ, - ਕੀ ਇਸ ਗੱਲ ਦੇ ਕਾਰਨ ਮੈਂ ਉਹਨਾਂ ਦੀ ਖ਼ਬਰ ਨਾ ਲਵਾਂਗਾ? ਕੀ ਅਜਿਹੀ ਕੌਮ ਤੋਂ ਮੇਰੀ ਜਾਨ ਬਦਲਾ ਨਾ ਲਵੇਗੀ? \v 10 ਮੈਂ ਪਹਾੜਾਂ ਲਈ ਰੋਵਾਂਗਾ ਅਤੇ ਕੁਰਲਾਵਾਂਗਾ, ਅਤੇ ਉਜਾੜ ਦੀਆਂ ਚਾਰਗਾਹਾਂ ਲਈ ਸਿਆਪਾ ਕਰਾਂਗਾ, ਉਹ ਤਾਂ ਸੜ ਗਏ ਹਨ ਸੋ ਉਹਨਾਂ ਦੇ ਵਿੱਚ ਵੀ ਕੋਈ ਨਹੀਂ ਲੰਘਦਾ, ਵੱਗਾਂ ਦੀ ਅਵਾਜ਼ ਸੁਣਾਈ ਨਹੀਂ ਦਿੰਦੀ। ਅਕਾਸ਼ ਦੇ ਪੰਛੀਆਂ ਤੋਂ ਲੈ ਕੇ ਡੰਗਰਾਂ ਤੱਕ ਉਹ ਨੱਠ ਗਏ ਹਨ, ਉਹ ਚੱਲੇ ਗਏ ਹਨ। \v 11 ਮੈਂ ਯਰੂਸ਼ਲਮ ਨੂੰ ਬਰਬਾਦ ਹੋਏ ਪੱਥਰਾਂ ਦਾ ਢੇਰ, ਅਤੇ ਗਿੱਦੜਾਂ ਦੀ ਖੋਹ ਬਣਾ ਦਿਆਂਗਾ। ਮੈਂ ਯਹੂਦਾਹ ਦੇ ਸ਼ਹਿਰਾਂ ਨੂੰ ਵਿਰਾਨ ਕਰ ਦਿਆਂਗਾ, ਜਿੱਥੇ ਕੋਈ ਵੱਸਣ ਵਾਲਾ ਨਹੀਂ। \v 12 ਉਹ ਕਿਹੜਾ ਬੁੱਧਵਾਨ ਹੈ ਜਿਹੜਾ ਇਸ ਗੱਲ ਨੂੰ ਸਮਝ ਸਕੇ? ਜਿਹ ਨੂੰ ਯਹੋਵਾਹ ਦਾ ਮੂੰਹ ਬੋਲਿਆ ਹੈ, ਉਹ ਉਸ ਨੂੰ ਦੱਸੇ। ਧਰਤੀ ਕਿਉਂ ਬਰਬਾਦ ਹੋਈ ਅਤੇ ਉਜਾੜ ਵਾਂਗੂੰ ਜਲ ਗਈ ਕਿ ਉਹ ਦੇ ਵਿੱਚ ਦੀ ਕੋਈ ਨਹੀਂ ਲੰਘਦਾ? \v 13 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਇਸ ਲਈ ਕਿ ਉਹਨਾਂ ਨੇ ਮੇਰੀ ਬਿਵਸਥਾ ਨੂੰ ਛੱਡ ਦਿੱਤਾ ਜਿਹੜੀ ਮੈਂ ਉਹਨਾਂ ਦੇ ਅੱਗੇ ਰੱਖੀ ਸੀ ਅਤੇ ਮੇਰੀ ਆਵਾਜ਼ ਨੂੰ ਨਹੀਂ ਸੁਣਿਆ ਅਤੇ ਨਾ ਹੀ ਉਹ ਦੇ ਉੱਤੇ ਚੱਲੇ ਹਨ \v 14 ਪਰ ਆਪਣੇ ਹੀ ਦਿਲ ਦੇ ਹਠ ਵਿੱਚ ਚੱਲਦੇ ਹਨ ਅਤੇ ਬਆਲੀਮ ਦੇ ਮਗਰ ਲੱਗੇ ਹਨ ਜਿਵੇਂ ਉਹਨਾਂ ਦੇ ਪੁਰਖਿਆਂ ਨੇ ਉਹਨਾਂ ਨੂੰ ਸਿਖਾਇਆ ਸੀ \v 15 ਇਸ ਲਈ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਵੇਖ, ਮੈਂ ਇਸ ਪਰਜਾ ਨੂੰ ਅੱਕ ਦੀ ਜੜ੍ਹ ਖੁਆਵਾਂਗਾ ਅਤੇ ਇਹਨਾਂ ਨੂੰ ਵਿਹੁ ਵਾਲਾ ਪਾਣੀ ਪਿਲਾਵਾਂਗਾ \v 16 ਮੈਂ ਉਹਨਾਂ ਨੂੰ ਉਹਨਾਂ ਕੌਮਾਂ ਵਿੱਚ ਜਿਹਨਾਂ ਨੂੰ ਨਾ ਉਹ ਜਾਣਦੇ ਹਨ, ਨਾ ਉਹਨਾਂ ਦੇ ਪੁਰਖੇ ਜਾਣਦੇ ਸਨ ਖੇਰੂੰ-ਖੇਰੂੰ ਕਰ ਦਿਆਂਗਾ, ਅਤੇ ਮੈਂ ਉਹਨਾਂ ਦੇ ਅੱਗੇ ਤਲਵਾਰ ਭੇਜਾਂਗਾ ਜਿੰਨਾਂ ਚਿਰ ਉਹਨਾਂ ਦਾ ਨਾਸ ਨਾ ਕਰ ਦੇ। \s ਯਰੂਸ਼ਲਮ ਦੇ ਲਈ ਵਿਰਲਾਪ \p \v 17 ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਤੁਸੀਂ ਸੋਚੋ ਅਤੇ ਸਿਆਪਾ ਕਰਨ ਵਾਲੀਆਂ ਔਰਤਾਂ ਨੂੰ ਸੱਦੋ ਭਈ ਉਹ ਆਉਣ, ਬੁੱਧਵਾਨ ਔਰਤਾਂ ਨੂੰ ਸੱਦ ਘੱਲੋ ਜੋ ਉਹ ਆਉਣ। \v 18 ਉਹ ਛੇਤੀ ਕਰਨ ਅਤੇ ਸਾਡੇ ਉੱਤੇ ਵੈਣ ਚੁੱਕਣ, ਭਈ ਸਾਡੀਆਂ ਅੱਖਾਂ ਤੋਂ ਅੱਥਰੂ ਵਗਣ, ਅਤੇ ਸਾਡੀਆਂ ਅੱਖਾਂ ਦੀਆਂ ਪਲਕਾਂ ਤੋਂ ਪਾਣੀ ਛਮਾ-ਛਮ ਚੋਵੇ। \v 19 ਵੈਣ ਪਾਉਣ ਦੀ ਅਵਾਜ਼ ਸੀਯੋਨ ਤੋਂ ਸੁਣਾਈ ਦਿੰਦੀ ਹੈ, ਅਸੀਂ ਕੇਹੇ ਲੁੱਟੇ ਗਏ! ਅਸੀਂ ਡਾਢੇ ਸ਼ਰਮਿੰਦੇ ਹੋਏ! ਕਿਉਂ ਜੋ ਅਸੀਂ ਦੇਸ ਨੂੰ ਛੱਡ ਛੱਡਿਆ ਹੈ, ਉਹਨਾਂ ਨੇ ਸਾਡੇ ਵਸੇਬਿਆਂ ਨੂੰ ਢਾਹ ਜੋ ਸੁੱਟਿਆ ਹੈ। \v 20 ਹੇ ਇਸਤਰੀਓ, ਤੁਸੀਂ ਯਹੋਵਾਹ ਦਾ ਬਚਨ ਸੁਣੋ, ਤੁਹਾਡਾ ਕੰਨ ਉਹ ਦੇ ਮੂੰਹ ਦੀ ਗੱਲ ਸੁਣੇ! ਆਪਣੀਆਂ ਧੀਆਂ ਨੂੰ ਵੈਣ, ਅਤੇ ਹਰੇਕ ਆਪਣੀ ਗੁਆਂਢਣ ਨੂੰ ਸਿਆਪਾ ਸਿਖਾਵੇ! \v 21 ਮੌਤ ਤਾਂ ਸਾਡੀਆਂ ਤਾਕੀਆਂ ਵਿੱਚ ਚੜ੍ਹ ਆਈ ਹੈ, ਇਹ ਸਾਡਿਆਂ ਮਹਿਲਾਂ ਵਿੱਚ ਵੜ ਗਈ ਹੈ, ਭਈ ਗਲੀਆਂ ਵਿੱਚੋਂ ਮੁੰਡਿਆਂ ਨੂੰ, ਅਤੇ ਚੌਕਾਂ ਵਿੱਚੋਂ ਜੁਆਨਾਂ ਨੂੰ ਕੱਟ ਦੇਵੇ। \v 22 ਬੋਲੋ, ਯਹੋਵਾਹ ਦਾ ਵਾਕ ਇਸ ਤਰ੍ਹਾਂ ਹੈ, - ਆਦਮੀ ਦੀਆਂ ਲੋਥਾਂ ਖੁੱਲ੍ਹਿਆਂ ਖੇਤਾਂ ਵਿੱਚ ਮਲੀਹ ਵਾਂਗੂੰ ਡਿੱਗਣਗੀਆਂ, ਅਤੇ ਵਾਢਿਆਂ ਦੇ ਮਗਰ ਇੱਕ ਰੁੱਗ ਵਾਂਗੂੰ, ਜਿਸ ਨੂੰ ਕੋਈ ਇਕੱਠਾ ਨਹੀਂ ਕਰਦਾ। \v 23 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਬੁੱਧਵਾਨ ਆਪਣੀ ਬੁੱਧ ਉੱਤੇ ਮਾਣ ਨਾ ਕਰੇ, ਨਾ ਬਲਵਾਨ ਆਪਣੇ ਬਲ ਉੱਤੇ ਮਾਣ ਕਰੇ, ਨਾ ਧਨੀ ਆਪਣੇ ਧਨ ਉੱਤੇ ਮਾਣ ਕਰੇ \v 24 ਪਰ ਜਿਹੜਾ ਮਾਣ ਕਰਦਾ ਹੈ ਉਹ ਇਸ ਉੱਤੇ ਮਾਣ ਕਰੇ ਭਈ ਉਹ ਮੈਨੂੰ ਸਮਝਦਾ ਹੈ ਅਤੇ ਜਾਣਦਾ ਹੈ ਕਿ ਮੈਂ ਯਹੋਵਾਹ ਹਾਂ ਜਿਹੜਾ ਧਰਤੀ ਉੱਤੇ ਦਯਾ, ਇਨਸਾਫ਼ ਅਤੇ ਧਰਮ ਦੇ ਕੰਮ ਕਰਦਾ ਹਾਂ ਕਿਉਂ ਜੋ ਮੇਰੀ ਖੁਸ਼ੀ ਉਹਨਾਂ ਵਿੱਚ ਹੈ, ਯਹੋਵਾਹ ਦਾ ਵਾਕ ਹੈ \v 25 ਵੇਖੋ, ਉਹ ਦਿਨ ਆ ਰਹੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਸਾਰੇ ਸੁੰਨਤੀਆਂ ਨੂੰ ਅਸੁੰਨਤੀਆਂ ਨਾਲ ਸਜ਼ਾ ਦਿਆਂਗਾ \v 26 ਮਿਸਰ ਨੂੰ, ਯਹੂਦਾਹ ਨੂੰ, ਅਦੋਮ ਨੂੰ ਅਤੇ ਅੰਮੋਨ ਦੇ ਪੁੱਤਰਾਂ ਨੂੰ ਅਤੇ ਮੋਆਬ ਨੂੰ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਉਜਾੜ ਵਿੱਚ ਵੱਸਦੇ ਅਤੇ ਆਪਣੀਆਂ ਦਾੜ੍ਹੀਆਂ ਦੀਆਂ ਨੁੱਕਰਾਂ ਕੱਟਦੇ ਹਨ ਕਿਉਂ ਜੋ ਇਹ ਸਾਰੀਆਂ ਕੌਮਾਂ ਅਸੁੰਨਤੀਆਂ ਹਨ ਅਤੇ ਇਸਰਾਏਲ ਦੇ ਸਾਰੇ ਘਰਾਣੇ ਦੇ ਲੋਕਾਂ ਨੇ ਦਿਲ ਤੋਂ ਮੇਰੀ ਵਿਧੀਆਂ ਵੱਲ ਧਿਆਨ ਨਾ ਲਗਾਇਆ l \c 10 \s ਮੂਰਤੀ ਪੂਜਾ ਅਤੇ ਸੱਚੀ ਅਰਾਧਨਾ \p \v 1 ਹੇ ਇਸਰਾਏਲ ਦੇ ਘਰਾਣੇ, ਇਸ ਬਚਨ ਨੂੰ ਸੁਣੋ ਜਿਹੜਾ ਯਹੋਵਾਹ ਬੋਲਦਾ ਹੈ, \v 2 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਤੁਸੀਂ ਕੌਮਾਂ ਦੀ ਚਾਲ ਨਾ ਸਿੱਖੋ, ਨਾ ਅਕਾਸ਼ ਦੇ ਨਿਸ਼ਾਨਾਂ ਤੋਂ ਘਬਰਾਓ, ਕਿਉਂ ਜੋ ਕੌਮਾਂ ਉਹਨਾਂ ਤੋਂ ਘਬਰਾਉਂਦੀਆਂ ਹਨ। \v 3 ਉੱਮਤਾਂ ਦੀਆਂ ਬਿਧੀਆਂ ਤਾਂ ਫੋਕੀਆਂ ਹਨ, ਕੋਈ ਜੰਗਲ ਵਿੱਚੋਂ ਰੁੱਖ ਵੱਢਦਾ ਹੈ, ਇਹ ਕੁਹਾੜੇ ਨਾਲ ਤਰਖਾਣ ਦੇ ਹੱਥ ਦਾ ਕੰਮ ਹੈ। \v 4 ਚਾਂਦੀ ਅਤੇ ਸੋਨੇ ਨਾਲ ਉਹ ਨੂੰ ਸਜਾਉਂਦੇ ਹਨ, ਉਹ ਨੂੰ ਹਥੌੜਿਆਂ ਅਤੇ ਕਿੱਲਾਂ ਨਾਲ ਪੱਕਾ ਕਰਦੇ ਹਨ, ਭਈ ਉਹ ਹਿੱਲ ਨਾ ਸਕੇ। \v 5 ਉਹ ਕਕੜੀਆਂ ਵਾਂਗੂੰ ਸਖ਼ਤ ਹਨ, ਉਹ ਬੋਲ ਨਹੀਂ ਸਕਦੇ ਉਹ ਚੁੱਕ ਕੇ ਲੈ ਜਾਣੇ ਪੈਂਦੇ ਹਨ, ਕਿਉਂ ਜੋ ਉਹ ਤੁਰ ਨਹੀਂ ਸਕਦੇ! ਉਹਨਾਂ ਤੋਂ ਨਾ ਡਰੋ, ਕਿਉਂ ਜੋ ਉਹ ਬੁਰਿਆਈ ਨਹੀਂ ਕਰ ਸਕਦੇ, ਨਾ ਹੀ ਉਹ ਭਲਿਆਈ ਕਰ ਸਕਦੇ ਹਨ। \v 6 ਹੇ ਯਹੋਵਾਹ, ਤੇਰੇ ਜਿਹਾ ਕੋਈ ਨਹੀਂ, ਤੂੰ ਵੱਡਾ ਹੈਂ ਅਤੇ ਸ਼ਕਤੀ ਦੇ ਕਾਰਨ ਤੇਰਾ ਨਾਮ ਵੱਡਾ ਹੈ। \v 7 ਹੇ ਕੌਮਾਂ ਦੇ ਪਾਤਸ਼ਾਹ, ਤੇਰੇ ਕੋਲੋਂ ਕੌਣ ਨਹੀਂ ਡਰੇਗਾ? ਕਿਉਂ ਜੋ ਇਹ ਤੈਨੂੰ ਜੋਗ ਹੈ। ਕੌਮਾਂ ਦੇ ਸਾਰੇ ਬੁੱਧਵਾਨਾਂ ਵਿੱਚ, ਅਤੇ ਸਾਰੀਆਂ ਪਾਤਸ਼ਾਹੀਆਂ ਵਿੱਚ, ਤੇਰੇ ਜਿਹਾ ਕੋਈ ਨਹੀਂ। \v 8 ਉਹ ਸਾਰੇ ਬੇਦਰਦ ਅਤੇ ਮੂਰਖ ਹਨ, ਉਹ ਫੋਕੀਆਂ ਗੱਲਾਂ ਦੀ ਸਿੱਖਿਆ ਲਈ ਲੱਕੜੀ ਹੀ ਹੈ। \v 9 ਤਰਸ਼ੀਸ਼ ਸ਼ਹਿਰ ਦੀ ਕੁੱਟੀ ਹੋਈ ਚਾਂਦੀ, ਅਤੇ ਊਫਾਜ਼ ਸ਼ਹਿਰ ਤੋਂ ਸੋਨਾ ਲਿਆਇਆ ਜਾਂਦਾ ਹੈ, ਉਹ ਮਿਸਤਰੀ ਦਾ, ਸਰਾਫ਼ ਦੇ ਹੱਥਾਂ ਦਾ ਕੰਮ ਹੈ, ਉਹਨਾਂ ਦੀ ਪੁਸ਼ਾਕ ਨੀਲੀ ਅਤੇ ਬੈਂਗਣੀ ਹੈ, ਉਹ ਸਾਰੇ ਬੁੱਧਵਾਨਾਂ ਦਾ ਕੰਮ ਹੈ! \v 10 ਪਰ ਯਹੋਵਾਹ ਸੱਚਾ ਪਰਮੇਸ਼ੁਰ ਹੈ, ਉਹ ਜੀਉਂਦਾ ਪਰਮੇਸ਼ੁਰ ਅਤੇ ਸਦੀਪਕਾਲ ਦਾ ਰਾਜਾ ਹੈ, ਉਹ ਦੇ ਲਾਲ ਪੀਲਾ ਹੋਣ ਨਾਲ ਧਰਤੀ ਕੰਬਦੀ ਹੈ, ਕੌਮਾਂ ਉਹ ਦਾ ਗਜ਼ਬ ਨਹੀਂ ਝੱਲ ਸਕਦੀਆਂ। \v 11 ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਦੱਸੋ, ਉਹ ਦੇਵਤੇ ਜਿਹਨਾਂ ਅਕਾਸ਼ ਅਤੇ ਧਰਤੀ ਨੂੰ ਨਹੀਂ ਬਣਾਇਆ, ਉਹ ਧਰਤੀ ਤੋਂ ਅਤੇ ਅਕਾਸ਼ ਦੇ ਹੇਠੋਂ ਮਿਟ ਜਾਣਗੇ। \s ਸਤੂਤੀ ਦਾ ਗੀਤ \p \v 12 ਉਸ ਨੇ ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਇਆ, ਉਸ ਆਪਣੀ ਬੁੱਧ ਨਾਲ ਜਗਤ ਨੂੰ ਕਾਇਮ ਕੀਤਾ, ਅਤੇ ਆਪਣੀ ਸਮਝ ਨਾਲ ਅਕਾਸ਼ਾਂ ਨੂੰ ਤਾਣਿਆ ਹੈ। \v 13 ਜਦ ਉਹ ਆਪਣੀ ਆਵਾਜ਼ ਕੱਢਦਾ ਹੈ, ਤਾਂ ਅਕਾਸ਼ ਵਿੱਚ ਪਾਣੀਆਂ ਦਾ ਸ਼ੋਰ ਹੁੰਦਾ ਹੈ, ਉਹ ਧਰਤੀ ਦੇ ਕੰਢਿਆਂ ਤੋਂ ਭਾਫ਼ ਨੂੰ ਚੁੱਕਦਾ ਹੈ, ਉਹ ਵਰਖਾ ਲਈ ਬਿਜਲੀਆਂ ਚਮਕਾਉਂਦਾ ਹੈ, ਉਹ ਆਪਣਿਆਂ ਖ਼ਜ਼ਾਨਿਆਂ ਤੋਂ ਹਵਾ ਵਗਾਉਂਦਾ ਹੈ। \v 14 ਹਰੇਕ ਆਦਮੀ ਬੇਦਰਦ ਅਤੇ ਗਿਆਨਹੀਣ ਹੋ ਗਿਆ ਹੈ, ਹਰੇਕ ਸਰਾਫ਼ ਆਪਣੀ ਮੂਰਤ ਦੇ ਕਾਰਨ ਸ਼ਰਮਿੰਦਾ ਹੈ, ਕਿਉਂ ਜੋ ਉਸ ਦੀ ਢਾਲੀ ਹੋਈ ਮੂਰਤ ਝੂਠੀ ਹੈ, ਅਤੇ ਉਸ ਵਿੱਚ ਸਾਹ ਨਹੀਂ। \v 15 ਉਹ ਫੋਕੇ ਹਨ, ਉਹ ਧੋਖੇ ਦਾ ਕੰਮ ਹਨ, ਉਹ ਆਪਣੀ ਸਜ਼ਾ ਦੇ ਵੇਲੇ ਮਿਟ ਜਾਣਗੇ। \v 16 ਜਿਹੜਾ ਯਾਕੂਬ ਦਾ ਹਿੱਸਾ ਹੈ ਉਹ ਇਹਨਾਂ ਜਿਹਾ ਨਹੀਂ, ਕਿਉਂ ਜੋ ਉਹ ਸਾਰੀਆਂ ਚੀਜ਼ਾਂ ਦਾ ਸਿਰਜਣਹਾਰ ਹੈ, ਇਸਰਾਏਲ ਦਾ ਗੋਤ ਉਹ ਦੀ ਮਿਰਾਸ ਹੈ, ਸੈਨਾਂ ਦਾ ਯਹੋਵਾਹ ਉਸ ਦਾ ਨਾਮ ਹੈ। \s ਆਉਣ ਵਾਲੀ ਗੁਲਾਮੀ \p \v 17 ਧਰਤੀ ਤੋਂ ਆਪਣੀ ਗਠੜੀ ਇਕੱਠੀ ਕਰ ਲੈ, ਤੂੰ ਜਿਹੜੀ ਘੇਰੇ ਵਿੱਚ ਰਹਿੰਦੀ ਹੈਂ। \v 18 ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, ਵੇਖੋ, ਮੈਂ ਇਸ ਵੇਲੇ ਦੇਸ ਦੇ ਵਾਸੀਆਂ ਨੂੰ ਗੋਪੀਏ ਨਾਲ ਸੁੱਟਣ ਵਾਲਾ ਹਾਂ, ਮੈਂ ਉਹਨਾਂ ਨੂੰ ਦੁੱਖ ਦਿਆਂਗਾ, ਭਈ ਉਹ ਸਮਝਣ। \v 19 ਮੇਰੇ ਘਾਓ ਦੇ ਕਾਰਨ ਮੇਰੇ ਉੱਤੇ ਅਫ਼ਸੋਸ! ਮੇਰਾ ਫੱਟ ਬਹੁਤ ਸਖ਼ਤ ਹੈ, ਪਰ ਮੈਂ ਆਖਿਆ ਸੀ ਕਿ ਇਹ ਮੇਰਾ ਦੁੱਖ ਹੈ, ਮੈਂ ਇਸ ਨੂੰ ਝੱਲਾਂਗਾ। \v 20 ਮੇਰਾ ਤੰਬੂ ਲੁੱਟਿਆ ਗਿਆ, ਮੇਰੀਆਂ ਸਭ ਲਾਸਾਂ ਤੋੜ ਦਿੱਤੀਆਂ ਗਈਆਂ, ਮੇਰੇ ਪੁੱਤਰ ਮੇਰੇ ਕੋਲੋਂ ਤੁਰ ਗਏ, ਅਤੇ ਉਹ ਨਹੀਂ ਹਨ, ਕੋਈ ਨਹੀਂ ਜਿਹੜਾ ਮੇਰਾ ਤੰਬੂ ਫੇਰ ਤਾਣੇ, ਅਤੇ ਮੇਰੀਆਂ ਕਨਾਤਾਂ ਲਾਵੇ। \v 21 ਆਜੜੀ ਤਾਂ ਬੇਦਰਦ ਹਨ, ਉਹਨਾਂ ਯਹੋਵਾਹ ਦੀ ਭਾਲ ਨਹੀਂ ਕੀਤੀ, ਇਸ ਲਈ ਉਹ ਸਫ਼ਲ ਨਾ ਹੋਏ, ਉਹਨਾਂ ਦੇ ਸਾਰੇ ਇੱਜੜ ਖੇਰੂੰ-ਖੇਰੂੰ ਹੋ ਗਏ। \v 22 ਇੱਕ ਸੁਨੇਹੇ ਦੀ ਅਵਾਜ਼ ਸੁਣਾਈ ਦਿੰਦੀ ਹੈ, ਵੇਖੋ, ਉੱਤਰ ਦੇਸ ਵੱਲੋਂ ਇੱਕ ਵੱਡਾ ਰੌਲ਼ਾ, ਭਈ ਯਹੂਦਾਹ ਦੇ ਸ਼ਹਿਰ ਵਿਰਾਨ ਹੋ ਜਾਣ, ਉਹ ਗਿੱਦੜਾਂ ਦੇ ਘੁਰਨੇ ਬਣਨ। \v 23 ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਸ ਦੇ ਵੱਸ ਵਿੱਚ ਨਹੀਂ ਹੈ, ਇਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ। \v 24 ਹੇ ਯਹੋਵਾਹ, ਮੇਰਾ ਸੁਧਾਰ ਕਰ ਪਰ ਨਰਮਾਈ ਨਾਲ, ਨਾ ਕਿ ਆਪਣੇ ਕ੍ਰੋਧ ਨਾਲ ਮਤੇ ਤੂੰ ਮੈਨੂੰ ਘਟਾਵੇਂ। \v 25 ਤੂੰ ਆਪਣਾ ਗੁੱਸਾ ਉਹਨਾਂ ਕੌਮਾਂ ਉੱਤੇ ਪਾ ਦੇ ਜਿਹੜੀਆਂ ਤੈਨੂੰ ਨਹੀਂ ਜਾਣਦੀਆਂ, ਉਹਨਾਂ ਘਰਾਣਿਆਂ ਉੱਤੇ ਜਿਹੜੇ ਤੇਰਾ ਨਾਮ ਨਹੀਂ ਲੈਂਦੇ। ਉਹਨਾਂ ਯਾਕੂਬ ਨੂੰ ਖਾ ਲਿਆ ਹੈ, ਉਹ ਨੂੰ ਭੱਖ ਲਿਆ ਅਤੇ ਮੁਕਾ ਦਿੱਤਾ ਹੈ, ਅਤੇ ਉਹ ਦੇ ਵਸੇਬਿਆਂ ਨੂੰ ਵਿਰਾਨ ਕਰ ਛੱਡਿਆ ਹੈ। \c 11 \s ਯਿਰਮਿਯਾਹ ਅਤੇ ਨੇਮ \p \v 1 ਉਹ ਬਚਨ ਜਿਹੜਾ ਯਿਰਮਿਯਾਹ ਨੂੰ ਯਹੋਵਾਹ ਵੱਲੋਂ ਆਇਆ ਕਿ \v 2 ਤੁਸੀਂ ਇਸ ਨੇਮ ਦੀਆਂ ਗੱਲਾਂ ਸੁਣੋ। ਤੁਸੀਂ ਯਹੂਦਾਹ ਦੇ ਮਨੁੱਖਾਂ ਨਾਲ ਅਤੇ ਯਰੂਸ਼ਲਮ ਦੇ ਵਾਸੀਆਂ ਨਾਲ ਬੋਲੋ \v 3 ਤੂੰ ਉਹਨਾਂ ਨੂੰ ਆਖ ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ, ਉਸ ਮਨੁੱਖ ਉੱਤੇ ਸਰਾਪ ਜਿਹੜਾ ਇਸ ਨੇਮ ਦੀਆਂ ਗੱਲਾਂ ਨਹੀਂ ਸੁਣਦਾ! \v 4 ਜਿਹ ਦਾ ਮੈ ਤੁਹਾਡੇ ਪੁਰਖਿਆਂ ਨੂੰ ਉਸ ਦਿਨ ਹੁਕਮ ਦਿੱਤਾ ਸੀ ਜਦ ਮੈਂ ਉਹਨਾਂ ਨੂੰ ਮਿਸਰ ਦੇਸ ਵਿੱਚੋਂ, ਹਾਂ, ਲੋਹੇ ਦੀ ਭੱਠੀ ਵਿੱਚੋਂ ਬਾਹਰ ਲਿਆਂਦਾ ਅਤੇ ਆਖਿਆ ਕਿ ਮੇਰੀ ਆਵਾਜ਼ ਸੁਣੋ ਅਤੇ ਉਹ ਸਭ ਕੁਝ ਜਿਹ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਸੀ ਪੂਰਾ ਕਰੋ ਤਾਂ ਜੋ ਤੁਸੀਂ ਮੇਰੀ ਪਰਜਾ ਹੋਵੋ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ \v 5 ਭਈ ਮੈਂ ਉਸ ਸਹੁੰ ਨੂੰ ਪੂਰਾ ਕਰਾਂ ਜਿਹੜੀ ਮੈਂ ਤੁਹਾਡੇ ਪੁਰਖਿਆਂ ਨਾਲ ਖਾਧੀ ਸੀ ਕਿ ਮੈਂ ਉਹਨਾਂ ਨੂੰ ਇੱਕ ਦੇਸ ਦਿਆਂਗਾ ਜਿਹ ਦੇ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ ਜਿਹਾ ਅੱਜ ਦੇ ਦਿਨ ਹੈ। ਤਦ ਮੈਂ ਉੱਤਰ ਦਿੱਤਾ ਅਤੇ ਆਖਿਆ, ਆਮੀਨ, ਹੇ ਯਹੋਵਾਹ!। \v 6 ਤਾਂ ਯਹੋਵਾਹ ਨੇ ਮੈਨੂੰ ਆਖਿਆ ਕਿ ਇਹਨਾਂ ਸਾਰੀਆਂ ਗੱਲਾਂ ਦੀ ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੇ ਚੌਕਾਂ ਵਿੱਚ ਡੌਂਡੀ ਪਿੱਟਵਾ ਕਿ ਤੁਸੀਂ ਇਸ ਨੇਮ ਦੀਆਂ ਗੱਲਾਂ ਸੁਣੋ ਅਤੇ ਤੁਸੀਂ ਉਹਨਾਂ ਨੂੰ ਪੂਰਾ ਕਰੋ \v 7 ਕਿਉਂ ਜੋ ਮੈਂ ਤੁਹਾਡੇ ਪੁਰਖਿਆਂ ਨੂੰ ਜਦ ਮੈਂ ਉਹਨਾਂ ਨੂੰ ਮਿਸਰ ਦੇਸ ਤੋਂ ਕੱਢ ਲਿਆਂਦਾ ਅੱਜ ਦੇ ਦਿਨ ਤੱਕ ਤਗੀਦ ਨਾਲ ਚਿਤਾਰਦਾ ਰਿਹਾ ਅਤੇ ਤੜਕੇ ਉੱਠ ਕੇ ਉਹਨਾਂ ਨੂੰ ਚਿਤਾਰਦਾ ਰਿਹਾ ਕਿ ਮੇਰੀ ਸੁਣੋ! \v 8 ਪਰ ਉਹਨਾਂ ਨੇ ਨਾ ਸੁਣਿਆ, ਨਾ ਕੰਨ ਲਾਇਆ। ਹਰੇਕ ਆਪਣੇ ਬੁਰੇ ਦਿਲ ਦੀ ਅੜੀ ਵਿੱਚ ਚੱਲਦਾ ਰਿਹਾ। ਇਸੇ ਲਈ ਮੈਂ ਇਸ ਨੇਮ ਦੀਆਂ ਸਾਰੀਆਂ ਗੱਲਾਂ ਉਹਨਾਂ ਉੱਤੇ ਲਿਆਂਦੀਆਂ ਜਿਹਨਾਂ ਦਾ ਮੈਂ ਉਹਨਾਂ ਨੂੰ ਪੂਰਾ ਕਰਨ ਲਈ ਹੁਕਮ ਦਿੱਤਾ ਸੀ ਪਰ ਉਹਨਾਂ ਨੇ ਉਹਨਾਂ ਨੂੰ ਪੂਰਾ ਨਾ ਕੀਤਾ \v 9 ਤਾਂ ਯਹੋਵਾਹ ਨੇ ਮੈਨੂੰ ਆਖਿਆ ਕਿ ਯਹੂਦਾਹ ਦੇ ਮਨੁੱਖਾਂ ਅਤੇ ਯਰੂਸ਼ਲਮ ਦੇ ਵਾਸੀਆਂ ਵਿੱਚ ਇੱਕ ਮਤਾ ਪਕਾਇਆ ਜਾਂਦਾ ਹੈ \v 10 ਉਹ ਆਪਣੇ ਪਹਿਲੇ ਪੁਰਖਿਆਂ ਦੀਆਂ ਬੁਰਿਆਈਆਂ ਵੱਲ ਫਿਰ ਗਏ ਹਨ ਜਿਹਨਾਂ ਨੇ ਮੇਰੀਆਂ ਗੱਲਾਂ ਨਹੀਂ ਸੁਣੀਆਂ। ਉਹ ਦੂਜੇ ਦੇਵਤਿਆਂ ਦੇ ਪਿੱਛੇ ਚਲੇ ਗਏ ਹਨ ਅਤੇ ਉਹਨਾਂ ਦੀ ਪੂਜਾ ਕਰਨ ਲੱਗ ਗਏ। ਇਸਰਾਏਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਨੇ ਮੇਰੇ ਨੇਮ ਨੂੰ ਤੋੜ ਛੱਡਿਆ ਹੈ ਜਿਹੜਾ ਮੈਂ ਉਹਨਾਂ ਦੇ ਪੁਰਖਿਆਂ ਨਾਲ ਬੰਨ੍ਹਿਆ ਸੀ \v 11 ਇਸੇ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਉਹਨਾਂ ਉੱਤੇ ਬਦੀ ਲਿਆ ਰਿਹਾ ਹਾਂ ਜਿਸ ਤੋਂ ਉਹ ਨਿੱਕਲ ਨਾ ਸਕਣਗੇ। ਭਾਵੇਂ ਉਹ ਮੇਰੇ ਵੱਲ ਚਿੱਲਾਉਣ, ਮੈਂ ਉਹਨਾਂ ਦੀ ਨਾ ਸੁਣਾਂਗਾ \v 12 ਤਦ ਯਹੂਦਾਹ ਦੇ ਸ਼ਹਿਰ ਅਤੇ ਯਰੂਸ਼ਲਮ ਦੇ ਵਾਸੀ ਜਾਣਗੇ ਅਤੇ ਦੂਜੇ ਦੇਵਤਿਆਂ ਲਈ ਚਿੱਲਾਉਣਗੇ ਜਿਹਨਾਂ ਲਈ ਉਹ ਧੂਪ ਧੁਖਾਉਂਦੇ ਰਹੇ ਹਨ, ਪਰ ਉਹ ਉਹਨਾਂ ਨੂੰ ਮੂਲੋਂ ਉਹਨਾਂ ਦੀ ਬਿਪਤਾ ਦੇ ਸਮੇਂ ਬਚਾ ਨਾ ਸਕਣਗੇ \v 13 ਕਿਉਂ ਜੋ ਹੇ ਯਹੂਦਾਹ, ਤੇਰੇ ਦੇਵਤੇ ਤੇਰੇ ਸ਼ਹਿਰਾਂ ਦੀ ਗਿਣਤੀ ਜਿੰਨੇ ਹਨ ਅਤੇ ਜਿੰਨੇ ਯਰੂਸ਼ਲਮ ਦੇ ਚੌਂਕ ਹਨ ਤੁਸੀਂ ਓਨੀਆਂ ਗਿਣਤੀਆਂ ਵਿੱਚ ਜਗਵੇਦੀਆਂ ਸ਼ਰਮ ਲਈ ਬਣਾ ਲਈਆਂ ਹਨ ਭਈ ਤੁਸੀਂ ਬਆਲ ਲਈ ਜਗਵੇਦੀਆਂ ਉੱਤੇ ਧੂਪ ਧੁਖਾਓ। \v 14 ਤੂੰ ਇਸ ਪਰਜਾ ਲਈ ਪ੍ਰਾਰਥਨਾ ਨਾ ਕਰ, ਨਾ ਉਹਨਾਂ ਲਈ ਤਰਲਾ ਨਾ ਪ੍ਰਾਰਥਨਾ ਚੁੱਕ, ਕਿਉਂ ਜੋ ਮੈਂ ਨਹੀਂ ਸੁਣਾਂਗਾ ਜਿਸ ਵੇਲੇ ਉਹ ਆਪਣੀ ਬਿਪਤਾ ਦੇ ਕਾਰਨ ਪੁਕਾਰਨਗੇ \v 15 ਮੇਰੇ ਘਰ ਵਿੱਚ ਮੇਰੀ ਪ੍ਰੀਤਮਾ ਦਾ ਕੀ ਕੰਮ ਜਦ ਉਸ ਬਹੁਤਿਆਂ ਨਾਲ ਕੁਕਰਮ ਕੀਤਾ ਅਤੇ ਪਵਿੱਤਰ ਮਾਸ ਤੈਥੋਂ ਜਾਂਦਾ ਰਿਹਾ? ਜਦ ਤੂੰ ਬਦੀ ਕਰਦੀ ਹੈਂ ਤਾਂ ਤੂੰ ਬਾਗ-ਬਾਗ ਹੁੰਦੀ ਹੈਂ \v 16 ਯਹੋਵਾਹ ਨੇ ਤੇਰੇ ਨਾਮ ਨੂੰ ਐਉਂ ਬੁਲਾਇਆ, “ਇੱਕ ਹਰਾ ਅਤੇ ਸੋਹਣਾ ਫਲਦਾਇਕ ਜ਼ੈਤੂਨ” ਪਰ ਵੱਡੇ ਰੌਲ਼ੇ ਦੇ ਸ਼ੋਰ ਨਾਲ ਉਸ ਉਹ ਨੂੰ ਅੱਗ ਲਾ ਦਿੱਤੀ ਅਤੇ ਉਹਨਾਂ ਦੀਆਂ ਟਹਿਣੀਆਂ ਤੋੜੀਆਂ ਗਈਆਂ \v 17 ਸੈਨਾਂ ਦੇ ਯਹੋਵਾਹ ਨੇ ਜਿਸ ਤੈਨੂੰ ਲਾਇਆ ਤੇਰੇ ਉੱਤੇ ਬਦੀ ਦੀ ਗੱਲ ਕੀਤੀ ਉਸ ਬਦੀ ਦੇ ਕਾਰਨ ਜਿਹੜੀ ਇਸਰਾਏਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਨੇ ਆਪਣੇ ਲਈ ਕੀਤੀ ਜਦ ਉਹਨਾਂ ਨੇ ਮੈਨੂੰ ਗੁੱਸਾ ਚੜ੍ਹਾਇਆ ਅਤੇ ਬਆਲ ਲਈ ਧੂਪ ਧੁਖਾਈ। \s ਯਿਰਮਿਯਾਹ ਦੇ ਵਿਰੋਧ ਵਿੱਚ ਸਾਜਸ਼ \p \v 18 ਯਹੋਵਾਹ ਨੇ ਮੈਨੂੰ ਸਮਝਾਇਆ ਅਤੇ ਮੈਂ ਸਮਝ ਗਿਆ, ਤਦ ਤੂੰ ਉਹਨਾਂ ਦੀਆਂ ਕਰਤੂਤਾਂ ਮੈਨੂੰ ਵਿਖਾਈਆਂ। \v 19 ਪਰ ਮੈਂ ਤਾਂ ਇੱਕ ਅਸੀਲ ਲੇਲੇ ਵਾਂਗੂੰ ਸੀ, ਜਿਹੜਾ ਕੱਟੇ ਜਾਣ ਲਈ ਲਿਆਂਦਾ ਜਾਂਦਾ ਹੈ। ਮੈਂ ਨਹੀਂ ਜਾਣਦਾ ਸੀ ਕਿ ਇਹ ਮੇਰੇ ਵਿਰੁੱਧ ਮਤੇ ਪਕਾਏ ਸਨ, ਕਿ ਆਓ, ਅਤੇ ਰੁੱਖ ਨੂੰ ਉਹ ਦੇ ਫਲ ਸਣੇ ਬਰਬਾਦ ਕਰ ਦੇਈਏ, ਆਓ, ਉਸ ਨੂੰ ਜੀਉਂਦਿਆਂ ਦੀ ਧਰਤੀ ਵਿੱਚ ਵੱਢ ਸੁੱਟੀਏ, ਭਈ ਅੱਗੇ ਨੂੰ ਉਸ ਦਾ ਨਾਮ ਵੀ ਨਾ ਚੇਤੇ ਕੀਤਾ ਜਾਵੇ! \v 20 ਪਰ ਹੇ ਸੈਨਾਂ ਦੇ ਯਹੋਵਾਹ, ਜਿਹੜਾ ਧਰਮ ਨਾਲ ਨਿਆਂ ਕਰਦਾ ਹੈ, ਜਿਹੜਾ ਦਿਲ ਅਤੇ ਮਨ ਨੂੰ ਪਰਖਦਾ ਹੈ ਮੈਂ ਉਹਨਾਂ ਲਈ ਤੇਰੇ ਬਦਲੇ ਨੂੰ ਵੇਖਾਂਗਾ, ਕਿਉਂ ਜੋ ਮੈਂ ਆਪਣਾ ਦਾਵਾ ਤੇਰੇ ਅੱਗੇ ਖੋਲ੍ਹਿਆ ਹੈ। \v 21 ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਅਨਾਥੋਥ ਕਸਬੇ ਦੇ ਮਨੁੱਖਾਂ ਦੇ ਬਾਰੇ ਜਿਹੜੇ ਤੇਰੀ ਜਾਨ ਨੂੰ ਭਾਲਦੇ ਹਨ ਅਤੇ ਆਖਦੇ ਹਨ ਕਿ ਯਹੋਵਾਹ ਦੇ ਨਾਮ ਦਾ ਅਗੰਮ ਵਾਕ ਨਾ ਕਰ ਮਤੇ ਤੂੰ ਸਾਡੇ ਹੱਥੋਂ ਮਾਰਿਆ ਜਾਵੇਂ! \v 22 ਇਸ ਲਈ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ, ਮੈਂ ਉਹਨਾਂ ਦੀ ਖ਼ਬਰ ਲਵਾਂਗਾ! ਜੁਆਨ ਤਲਵਾਰ ਨਾਲ ਮਾਰੇ ਜਾਣਗੇ, ਉਹਨਾਂ ਦੇ ਪੁੱਤਰ ਅਤੇ ਧੀਆਂ ਕਾਲ ਨਾਲ ਮਰਨਗੇ \v 23 ਉਹਨਾਂ ਵਿੱਚੋਂ ਕੋਈ ਨਾ ਬਚੇਗਾ ਕਿਉਂ ਜੋ ਮੈਂ ਅਨਾਥੋਥ ਦੇ ਮਨੁੱਖਾਂ ਉੱਤੇ ਬਦੀ ਉਹਨਾਂ ਦੇ ਖ਼ਬਰ ਲੈਣ ਦੇ ਸਾਲ ਵਿੱਚ ਲਿਆਵਾਂਗਾ। \c 12 \s ਯਿਰਮਿਯਾਹ ਦੇ ਪ੍ਰਸ਼ਨ \p \v 1 ਹੇ ਯਹੋਵਾਹ, ਜੇ ਮੈਂ ਤੇਰੇ ਨਾਲ ਬਹਿਸ ਕਰਾਂ ਤਾਂ ਤੂੰ ਧਰਮੀ ਠਹਿਰੇਂਗਾ, ਤਦ ਵੀ ਮੈਂ ਇਨਸਾਫ਼ ਦੇ ਬਾਰੇ ਤੇਰੇ ਨਾਲ ਬੋਲਾਂਗਾ, - ਦੁਸ਼ਟਾਂ ਦਾ ਰਾਹ ਕਿਉਂ ਸਫ਼ਲ ਹੁੰਦਾ ਹੈ? ਕਿਉਂ ਸਾਰੇ ਛਲੀਏ ਛਲ ਵਿੱਚ ਸੁਖੀ ਹਨ? \v 2 ਤੂੰ ਉਹਨਾਂ ਨੂੰ ਲਾਇਆ ਤਾਂ ਉਹਨਾਂ ਨੇ ਜੜ੍ਹ ਵੀ ਫੜ ਲਈ, ਉਹ ਵਧਦੇ ਹਨ ਅਤੇ ਫਲ ਵੀ ਲਿਆਉਂਦੇ ਹਨ, ਤੂੰ ਉਹਨਾਂ ਦੇ ਮੂੰਹ ਦੇ ਨੇੜੇ ਅਤੇ ਉਹਨਾਂ ਦੇ ਦਿਲ ਤੋਂ ਦੂਰ ਹੈ। \v 3 ਪਰ ਹੇ ਯਹੋਵਾਹ, ਤੂੰ ਮੈਨੂੰ ਜਾਣਦਾ ਹੈ, ਤੂੰ ਮੈਨੂੰ ਦੇਖਦਾ ਹੈਂ ਅਤੇ ਮੇਰਾ ਦਿਲ ਜਿਹੜਾ ਤੇਰੇ ਵੱਲ ਹੈ ਪਰਖਦਾ ਹੈ। ਕੱਟੀ ਜਾਣ ਵਾਲੀ ਭੇਡ ਵਾਂਗੂੰ ਉਹਨਾਂ ਨੂੰ ਧੱਕ ਦੇ, ਅਤੇ ਉਹਨਾਂ ਨੂੰ ਕੱਟੇ ਜਾਣ ਦੇ ਦਿਨ ਲਈ ਵੱਖਰਾ ਕਰ! \v 4 ਧਰਤੀ ਕਦੋਂ ਤੱਕ ਸੋਗ ਕਰੇ, ਅਤੇ ਹਰ ਪੈਲੀ ਦਾ ਸਾਗ ਪੱਤ ਕੁਮਲਾਇਆ ਰਹੇ? ਉਹਨਾਂ ਦੀ ਬਦੀ ਦੇ ਕਾਰਨ ਜਿਹੜੇ ਉਹ ਦੇ ਵਿੱਚ ਵੱਸਦੇ ਹਨ, ਪਸ਼ੂ ਅਤੇ ਪੰਛੀ ਹੂੰਝੇ ਗਏ ਹਨ, ਕਿਉਂ ਜੋ ਉਹਨਾਂ ਆਖਿਆ, ਉਹ ਸਾਡਾ ਅੰਤ ਨਾ ਵੇਖੇਗਾ। \v 5 ਜੇ ਤੂੰ ਪੈਦਲ ਤੁਰਨ ਵਾਲਿਆਂ ਨਾਲ ਦੌੜਿਆ ਅਤੇ ਉਹਨਾਂ ਤੈਨੂੰ ਥਕਾ ਦਿੱਤਾ, ਤਾਂ ਤੂੰ ਘੋੜਿਆਂ ਦੀ ਬਰਾਬਰੀ ਕਿਵੇਂ ਕਰੇਂਗਾ? ਜੇ ਸ਼ਾਂਤੀ ਦੀ ਧਰਤੀ ਉੱਤੇ ਤੇਰਾ ਭਰੋਸਾ ਹੈ, ਤਾਂ ਤੂੰ ਯਰਦਨ ਦੇ ਜੰਗਲ ਵਿੱਚ ਕੀ ਕਰੇਂਗਾ? \v 6 ਤੇਰੇ ਭਰਾਵਾਂ ਨੇ ਵੀ ਅਤੇ ਤੇਰੇ ਪਿਤਾ ਦੇ ਘਰਾਣੇ ਨੇ ਵੀ, - ਇਹਨਾਂ ਨੇ ਵੀ ਤੇਰੇ ਨਾਲ ਛਲ ਕੀਤਾ ਹੈ, ਇਹਨਾਂ ਨੇ ਤੇਰੇ ਪਿੱਛੇ ਉੱਚੀ ਦੇ ਕੇ ਪੁਕਾਰਿਆ, ਉਹਨਾਂ ਦਾ ਵਸਾਹ ਨਾ ਕਰ, ਭਾਵੇਂ ਉਹ ਤੇਰੇ ਨਾਲ ਚੰਗਾ ਬੋਲਣ। \s ਆਪਣੇ ਲੋਕਾਂ ਦੇ ਕਾਰਨ ਪਰਮੇਸ਼ੁਰ ਦਾ ਦੁੱਖ \p \v 7 ਮੈਂ ਆਪਣਾ ਘਰ ਛੱਡ ਦਿੱਤਾ, ਮੈਂ ਆਪਣੀ ਮਿਰਾਸ ਨੂੰ ਤਿਆਗ ਦਿੱਤਾ, ਮੈਂ ਆਪਣੀ ਜਾਨ ਦੀ ਪ੍ਰੀਤਮਾ ਨੂੰ, ਉਹ ਦੇ ਵੈਰੀਆਂ ਦੇ ਹੱਥ ਵਿੱਚ ਦੇ ਦਿੱਤਾ। \v 8 ਮੇਰੇ ਮਿਰਾਸ ਮੇਰੇ ਲਈ ਜੰਗਲੀ ਬੱਬਰ ਸ਼ੇਰ ਵਾਂਗੂੰ ਬਣ ਗਈ, ਉਸ ਨੇ ਮੇਰੇ ਵਿਰੁੱਧ ਆਪਣੀ ਆਵਾਜ਼ ਕੱਢੀ ਹੈ, ਇਸ ਲਈ ਮੈਨੂੰ ਉਸ ਤੋਂ ਘਿਣ ਹੈ। \v 9 ਕੀ ਮੇਰੀ ਮਿਰਾਸ ਤੇਰੇ ਲਈ ਚਿਤਲਾ ਸ਼ਿਕਾਰੀ ਪੰਛੀ ਹੈ? ਕੀ ਸ਼ਿਕਾਰੀ ਪੰਛੀ ਉਹ ਦੇ ਚੌਹੀਂ ਪਾਸੀਂ ਹਨ? ਤੁਸੀਂ ਜਾਓ ਅਤੇ ਰੜ ਦੇ ਸਾਰੇ ਦਰਿੰਦਿਆਂ ਨੂੰ ਇਕੱਠਾ ਕਰੋ, ਉਹਨਾਂ ਨੂੰ ਲਿਆਓ ਭਈ ਉਹ ਖਾਣ! \v 10 ਬਹੁਤੇ ਆਜੜੀਆਂ ਨੇ ਮੇਰੇ ਅੰਗੂਰੀ ਬਾਗ਼ ਨੂੰ ਉਜਾੜ ਦਿੱਤਾ, ਉਹਨਾਂ ਮੇਰਾ ਹਿੱਸਾ ਪੈਰਾਂ ਹੇਠ ਮਿੱਧਿਆ ਹੈ, ਉਹਨਾਂ ਮੇਰੇ ਸੁਥਰੇ ਹਿੱਸੇ ਨੂੰ ਇੱਕ ਵਿਰਾਨ ਉਜਾੜ ਬਣਾ ਦਿੱਤਾ ਹੈ। \v 11 ਉਹਨਾਂ ਉਹ ਨੂੰ ਵਿਰਾਨ ਕਰ ਕੇ ਥੇਹ ਬਣਾ ਦਿੱਤਾ ਹੈ, ਵਿਰਾਨ ਹੋ ਕੇ ਉਹ ਮੇਰੇ ਕੋਲ ਦੁਹਾਈ ਦਿੰਦੀ ਹੈ, ਸਾਰੀ ਧਰਤੀ ਵਿਰਾਨ ਕੀਤੀ ਗਈ ਹੈ, ਪਰ ਕੋਈ ਮਨੁੱਖ ਇਸ ਨੂੰ ਦਿਲ ਉੱਤੇ ਨਹੀਂ ਲਿਆਉਂਦਾ। \v 12 ਉਜਾੜ ਦੀਆਂ ਸਾਰੀਆਂ ਉੱਚਿਆਈਆਂ ਉੱਤੇ ਲੁਟੇਰੇ ਆ ਗਏ ਹਨ, ਕਿਉਂ ਜੋ ਯਹੋਵਾਹ ਦੀ ਤਲਵਾਰ ਦੇਸ ਦੇ ਇੱਕ ਕੰਢੇ ਤੋਂ ਦੂਜੇ ਕੰਢੇ ਤੱਕ ਖਾਂਦੀ ਜਾਂਦੀ ਹੈ, ਕਿਸੇ ਬਸ਼ਰ ਲਈ ਸ਼ਾਂਤੀ ਨਹੀਂ। \v 13 ਉਹਨਾਂ ਨੇ ਬੀਜੀ ਕਣਕ, ਤੇ ਵੱਢੇ ਕੰਡੇ। ਉਹਨਾਂ ਨੇ ਆਪਣੇ ਆਪ ਨੂੰ ਥਕਾਇਆ ਪਰ ਲਾਭ ਕੁਝ ਨਾ ਹੋਇਆ, ਉਹ ਆਪਣੀ ਪੈਦਾਵਾਰ ਤੋਂ ਲੱਜਿਆਵਾਨ ਹੋਣ, ਯਹੋਵਾਹ ਦੇ ਤੇਜ ਕ੍ਰੋਧ ਦੇ ਕਾਰਨ। \s ਵੈਰੀ ਕੌਮਾਂ ਨੂੰ ਸਜ਼ਾ \p \v 14 ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਮੇਰੇ ਸਾਰੇ ਬੁਰੇ ਗੁਆਂਢੀਆਂ ਦੇ ਵਿਰੁੱਧ ਜੋ ਮਿਰਾਸ ਨੂੰ ਛੂਹੰਦੇ ਹਨ ਜਿਹੜਾ ਮੈਂ ਆਪਣੀ ਪਰਜਾ ਇਸਰਾਏਲ ਨੂੰ ਵਾਰਿਸ ਬਣਾਇਆ, ਵੇਖ, ਮੈਂ ਉਹਨਾਂ ਨੂੰ ਉਹਨਾਂ ਦੀ ਭੂਮੀ ਵਿੱਚੋਂ ਉਖਾੜ ਦਿਆਂਗਾ ਅਤੇ ਯਹੂਦਾਹ ਦੇ ਘਰਾਣੇ ਨੂੰ ਉਹਨਾਂ ਵਿੱਚੋਂ ਪੁੱਟ ਸੁੱਟਾਂਗਾ \v 15 ਤਾਂ ਇਸ ਤਰ੍ਹਾਂ ਹੋਵੇਗਾ ਕਿ ਇਸ ਤੋਂ ਪਿੱਛੋਂ ਭਈ ਮੈਂ ਉਹਨਾਂ ਨੂੰ ਉਖਾੜ ਸੁੱਟਾਂ ਮੈਂ ਉਹਨਾਂ ਨੂੰ ਮੋੜਾਂਗਾ, ਮੈਂ ਉਹਨਾਂ ਤੇ ਰਹਮ ਕਰਾਂਗਾ, ਮੈਂ ਉਹਨਾਂ ਨੂੰ ਵਸਾਵਾਂਗਾ ਅਰਥਾਤ ਹਰੇਕ ਨੂੰ ਉਹ ਦੀ ਮਿਰਾਸ ਉੱਤੇ ਅਤੇ ਹਰੇਕ ਨੂੰ ਉਹ ਦੀ ਧਰਤੀ ਉੱਤੇ \v 16 ਤਦ ਇਸ ਤਰ੍ਹਾਂ ਹੋਵੇਗਾ ਕਿ ਜੇ ਉਹ ਦਿਲ ਲਾ ਕੇ ਮੇਰੀ ਪਰਜਾ ਦੇ ਮਾਰਗਾਂ ਨੂੰ ਸਿੱਖਣ ਅਤੇ ਮੇਰੇ ਨਾਮ ਦੀ ਸਹੁੰ ਖਾਣ ਭਈ “ਯਹੋਵਾਹ ਜੀਉਂਦਾ ਹੈ” ਜਿਵੇਂ ਉਹਨਾਂ ਨੇ ਮੇਰੀ ਪਰਜਾ ਨੂੰ ਬਆਲ ਦੀ ਸਹੁੰ ਖਾਣੀ ਸਿਖਾਈ ਤਾਂ ਉਹ ਮੇਰੀ ਪਰਜਾ ਵਿੱਚ ਮਿਲ ਕੇ ਬਣ ਜਾਣਗੇ \v 17 ਪਰ ਜੇ ਉਹ ਨਾ ਸੁਣਨਗੇ ਤਾਂ ਮੈਂ ਉਸ ਕੌਮ ਨੂੰ ਉੱਕਾ ਹੀ ਉਖਾੜ ਦਿਆਂਗਾ ਅਤੇ ਮਿਟਾ ਦਿਆਂਗਾ, ਯਹੋਵਾਹ ਦਾ ਵਾਕ ਹੈ!। \c 13 \s ਕਮਰ ਕੱਸੇ ਦਾ ਉਦਾਹਰਣ \p \v 1 ਯਹੋਵਾਹ ਨੇ ਮੈਨੂੰ ਇਸ ਤਰ੍ਹਾਂ ਆਖਿਆ ਕਿ ਜਾ ਅਤੇ ਆਪਣੇ ਲਈ ਇੱਕ ਕਤਾਨ ਦਾ ਕਮਰ ਕੱਸਾ ਮੁੱਲ ਲੈ ਅਤੇ ਉਹ ਨੂੰ ਆਪਣੇ ਲੱਕ ਉੱਤੇ ਪਾ ਲੈ ਪਰ ਉਹ ਨੂੰ ਪਾਣੀ ਵਿੱਚ ਨਾ ਭੇਵੀਂ \v 2 ਸੋ ਮੈਂ ਯਹੋਵਾਹ ਦੇ ਬਚਨ ਦੇ ਅਨੁਸਾਰ ਇੱਕ ਕਮਰ ਕੱਸਾ ਮੁੱਲ ਲਿਆ ਅਤੇ ਉਹ ਨੂੰ ਆਪਣੇ ਲੱਕ ਉੱਤੇ ਪਾ ਲਿਆ \v 3 ਤਾਂ ਇਸ ਤਰ੍ਹਾਂ ਹੋਇਆ ਕਿ ਯਹੋਵਾਹ ਦਾ ਬਚਨ ਦੂਜੀ ਵਾਰ ਮੇਰੇ ਕੋਲ ਆਇਆ ਕਿ \v 4 ਜਿਹੜਾ ਕਮਰ ਕੱਸਾ ਤੂੰ ਮੁੱਲ ਲਿਆ ਹੈ ਅਤੇ ਜਿਹੜਾ ਤੇਰੇ ਲੱਕ ਉੱਤੇ ਹੈ ਉਹ ਨੂੰ ਲੈ, ਉੱਠ ਅਤੇ ਫ਼ਰਾਤ ਨੂੰ ਜਾ ਅਤੇ ਉੱਥੇ ਉਹ ਨੂੰ ਇੱਕ ਚੱਟਾਨ ਦੀ ਤੇੜ ਵਿੱਚ ਲੁਕਾ ਦੇ \v 5 ਸੋ ਮੈਂ ਗਿਆ ਅਤੇ ਉਹ ਫ਼ਰਾਤ ਕੋਲ ਲੁਕਾ ਦਿੱਤਾ ਜਿਵੇਂ ਯਹੋਵਾਹ ਨੇ ਮੈਨੂੰ ਹੁਕਮ ਦਿੱਤਾ ਸੀ \v 6 ਤਾਂ ਇਸ ਤਰ੍ਹਾਂ ਹੋਇਆ ਕਿ ਬਹੁਤ ਦਿਨਾਂ ਦੇ ਅੰਤ ਵਿੱਚ ਯਹੋਵਾਹ ਨੇ ਮੈਨੂੰ ਆਖਿਆ, ਉੱਠ ਕੇ ਫ਼ਰਾਤ ਨੂੰ ਜਾ ਅਤੇ ਉਸ ਕਮਰ ਕੱਸੇ ਨੂੰ ਉੱਥੋਂ ਲੈ ਲੈ ਜਿਹ ਦੇ ਲੁਕਾਉਣ ਦਾ ਮੈਂ ਤੈਨੂੰ ਹੁਕਮ ਦਿੱਤਾ ਸੀ \v 7 ਤਾਂ ਮੈਂ ਫ਼ਰਾਤ ਨੂੰ ਗਿਆ ਅਤੇ ਮੈਂ ਪੁੱਟਿਆ ਅਤੇ ਉਸ ਕਮਰ ਕੱਸੇ ਨੂੰ ਉਸ ਥਾਓਂ ਲਿਆ ਜਿੱਥੇ ਮੈਂ ਉਸ ਨੂੰ ਲੁਕਾਇਆ ਸੀ ਅਤੇ ਵੇਖੋ, ਉਹ ਵਿਗੜ ਗਿਆ ਸੀ, ਉਹ ਕਿਸੇ ਕੰਮ ਦਾ ਨਾ ਰਿਹਾ। \v 8 ਤਾਂ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ \v 9 ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਐਉਂ ਹੀ ਯਹੂਦਾਹ ਦੇ ਹੰਕਾਰ ਅਤੇ ਯਰੂਸ਼ਲਮ ਦੇ ਵੱਡੇ ਹੰਕਾਰ ਨੂੰ ਵਿਗਾੜ ਦਿਆਂਗਾ \v 10 ਇਹ ਬੁਰੀ ਪਰਜਾ ਜਿਹੜੀ ਮੇਰੀਆਂ ਗੱਲਾਂ ਸੁਣਨ ਤੋਂ ਮੁੱਕਰਦੀ ਹੈ ਅਤੇ ਆਪਣੇ ਦਿਲ ਦੀ ਆਕੜ ਵਿੱਚ ਚੱਲਦੀ ਹੈ, ਜਿਹੜੀ ਹੋਰਨਾਂ ਦੇਵਤਿਆਂ ਦੇ ਪਿੱਛੇ ਚੱਲਦੀ, ਉਹਨਾਂ ਦੀ ਪੂਜਾ ਕਰਦੀ ਅਤੇ ਉਹਨਾਂ ਨੂੰ ਮੱਥਾ ਟੇਕਦੀ ਹੈ, ਉਹ ਇਸ ਕਮਰ ਕੱਸੇ ਵਾਂਗੂੰ ਹੈ ਜਿਹੜਾ ਕਿਸੇ ਕੰਮ ਦਾ ਨਹੀਂ \v 11 ਕਿਉਂ ਜੋ ਜਿਵੇਂ ਕਮਰ ਕੱਸਾ ਕਿਸੇ ਮਨੁੱਖ ਦੇ ਲੱਕ ਨਾਲ ਬੱਝਾ ਰਹਿੰਦਾ ਹੈ ਤਿਵੇਂ ਇਸਰਾਏਲ ਦਾ ਸਾਰਾ ਘਰਾਣਾ ਅਤੇ ਯਹੂਦਾਹ ਦਾ ਸਾਰਾ ਘਰਾਣਾ ਮੇਰੇ ਨਾਲ ਬਝੇ ਰਹਿਣ, ਯਹੋਵਾਹ ਦਾ ਵਾਕ ਹੈ, ਭਈ ਉਹ ਮੇਰੇ ਲਈ ਪਰਜਾ, ਨਾਮ, ਉਸਤਤ ਅਤੇ ਸੁਹੱਪਣ ਹੋਣ ਪਰ ਉਹਨਾਂ ਨੇ ਨਾ ਮੰਨਿਆ l \s ਸ਼ਹਿਦ ਨਾਲ ਭਰੇ ਕੁੱਪਿਆਂ ਦਾ ਉਦਾਹਰਣ \p \v 12 ਤੂੰ ਉਹਨਾਂ ਨੂੰ ਇਹ ਗੱਲ ਆਖ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਭਈ ਸਾਰੇ ਮਟਕੇ ਮਧ ਨਾਲ ਭਰੇ ਜਾਣਗੇ ਅਤੇ ਉਹ ਤੈਨੂੰ ਆਖਣਗੇ, ਕੀ ਅਸੀਂ ਸੱਚ-ਮੁੱਚ ਨਹੀਂ ਜਾਣਿਆ ਕਿ ਸਾਰੇ ਮਟਕੇ ਮਧ ਨਾਲ ਭਰੇ ਜਾਣਗੇ? \v 13 ਤਦ ਤੂੰ ਉਹਨਾਂ ਨੂੰ ਆਖ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ, ਮੈਂ ਇਸ ਦੇ ਸਾਰੇ ਵਾਸੀਆਂ ਨੂੰ ਅਤੇ ਰਾਜਿਆਂ ਨੂੰ ਜਿਹੜੇ ਦਾਊਦ ਦੇ ਸਿੰਘਾਸਣ ਉੱਤੇ ਬੈਠਦੇ ਹਨ, ਜਾਜਕਾਂ ਨੂੰ, ਨਬੀਆਂ ਨੂੰ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਨੂੰ ਨਸ਼ੇ ਨਾਲ ਦਬਾ ਕੇ ਭਰ ਦਿਆਂਗਾ \v 14 ਮੈਂ ਉਹਨਾਂ ਸਾਰਿਆਂ ਨੂੰ ਟਕਰਾ ਦਿਆਂਗਾ, ਮਨੁੱਖ ਨੂੰ ਉਹ ਦੇ ਭਰਾ ਨਾਲ, ਪਿਉ ਨੂੰ ਪੁੱਤਰ ਨਾਲ, ਯਹੋਵਾਹ ਦਾ ਵਾਕ ਹੈ, ਨਾ ਮੈਂ ਤਰਸ ਕਰਾਂਗਾ, ਨਾ ਪੱਖ ਕਰਾਂਗਾ, ਨਾ ਰਹਮ ਕਰਾਂਗਾ ਭਈ ਮੈਂ ਉਹਨਾਂ ਨੂੰ ਨਾਸ ਨਾ ਕਰ ਦੇ। \s ਘਮੰਡ ਦੇ ਵਿਰੋਧ ਵਿੱਚ ਚੇਤਾਵਨੀ \p \v 15 ਸੁਣੋ ਅਤੇ ਕੰਨ ਲਾਓ, ਹੰਕਾਰ ਨਾ ਕਰੋ, ਕਿਉਂ ਜੋ ਯਹੋਵਾਹ ਬੋਲਿਆ ਹੈ। \v 16 ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਵਡਿਆਈ ਦਿਓ, ਇਸ ਤੋਂ ਪਹਿਲਾਂ ਕਿ ਉਹ ਅਨ੍ਹੇਰਾ ਲਿਆਵੇ, ਇਸ ਤੋਂ ਪਹਿਲਾਂ ਭਈ ਤੁਹਾਡੇ ਪੈਰਾਂ ਨੂੰ ਠੇਡਾ ਲੱਗੇ, ਘੁਸਮੁਸੇ ਦੇ ਪਰਬਤ ਉੱਤੇ, ਜਦ ਤੁਸੀਂ ਚਾਨਣ ਨੂੰ ਉਡੀਕਦੇ ਹੋ, ਤਾਂ ਉਹ ਉਸ ਨੂੰ ਅਨ੍ਹੇਰੇ ਨਾਲ ਬਦਲ ਦੇਵੇ, ਅਤੇ ਉਸ ਨੂੰ ਮੌਤ ਦਾ ਸਾਯਾ ਕਰ ਦੇਵੇ। \v 17 ਪਰ ਜੇ ਤੁਸੀਂ ਨਾ ਸੁਣੋਗੇ, ਤਾਂ ਤੁਹਾਡੇ ਹੰਕਾਰ ਦੇ ਕਾਰਨ ਮੇਰੀ ਜਾਣ ਪੜਦੇ ਵਿੱਚ ਰੋਵੇਗੀ, ਮੇਰੀਆਂ ਅੱਖਾਂ ਫੁੱਟ-ਫੁੱਟ ਕੇ ਰੋਣਗੀਆਂ ਅਤੇ ਅੱਥਰੂ ਵਗਾਉਣਗੀਆਂ, ਕਿਉਂ ਜੋ ਯਹੋਵਾਹ ਦਾ ਇੱਜੜ ਫੜਿਆ ਗਿਆ। \v 18 ਰਾਜਾ ਅਤੇ ਰਾਣੀ ਨੂੰ ਆਖ, ਹੇਠਾਂ ਬੈਠੋ! ਕਿਉਂ ਜੋ ਤੁਹਾਡਾ ਸੋਹਣਾ ਮੁਕਟ ਤੁਹਾਡੇ ਸਿਰ ਤੋਂ ਹੇਠਾਂ ਡਿੱਗ ਪਿਆ ਹੈ। \v 19 ਦੱਖਣ ਦੇ ਸ਼ਹਿਰ ਬੰਦ ਹੋ ਗਏ, ਉਹਨਾਂ ਨੂੰ ਖੋਲ੍ਹਣ ਵਾਲਾ ਕੋਈ ਨਹੀਂ, ਯਹੂਦਾਹ ਗ਼ੁਲਾਮ ਹੋ ਗਿਆ, ਸਾਰੇ ਦੇ ਸਾਰੇ ਗ਼ੁਲਾਮ ਹੋ ਗਏ। \v 20 ਆਪਣੀਆਂ ਅੱਖਾਂ ਚੁੱਕ, ਤੇ ਉੱਤਰ ਵਲੋਂ ਆਉਣ ਵਾਲਿਆ ਨੂੰ ਵੇਖ! ਉਹ ਇੱਜੜ ਕਿੱਥੇ ਹੈ ਜਿਹੜਾ ਤੈਨੂੰ ਦਿੱਤਾ ਗਿਆ ਸੀ? ਹਾਂ, ਤੇਰਾ ਸੋਹਣਾ ਇੱਜੜ? \v 21 ਤੂੰ ਕੀ ਆਖੇਗੀ ਜਦ ਉਹ ਤੇਰੇ ਉੱਤੇ ਆਗੂ ਹੋਣ ਲਈ, ਉਹਨਾਂ ਨੂੰ ਠਹਿਰਾਵੇ ਜਿਹਨਾਂ ਨੂੰ ਤੂੰ ਆਪ ਸਿਖਾਇਆ, ਭਈ ਉਹ ਤੇਰੇ ਯਾਰ ਹੋਣ? ਕੀ ਤੈਨੂੰ ਪੀੜਾਂ ਨਾ ਲੱਗਣਗੀਆਂ? ਜਿਵੇਂ ਔਰਤ ਨੂੰ ਜਣਨ ਦੀਆਂ ਲੱਗਦੀਆਂ ਹਨ? \v 22 ਜੇ ਤੂੰ ਆਪਣੇ ਦਿਲ ਵਿੱਚ ਆਖੇ, ਇਹ ਗੱਲਾਂ ਮੇਰੇ ਉੱਤੇ ਕਿਉਂ ਆਈਆਂ? ਇਹ ਤੇਰੀ ਬਦੀ ਦੇ ਵਾਫ਼ਰ ਹੋਣ ਦੇ ਕਾਰਨ ਹੈ, ਕਿ ਤੇਰਾ ਲਹਿੰਗਾ ਚੁੱਕਿਆ ਗਿਆ, ਅਤੇ ਤੇਰੀਆਂ ਅੱਡੀਆਂ ਉੱਤੇ ਜ਼ੋਰ ਮਾਰਿਆ ਗਿਆ \v 23 ਭਲਾ, ਕੂਸ਼ੀ ਆਪਣੀ ਖੱਲ ਨੂੰ, ਜਾਂ ਚੀਤਾ ਆਪਣੇ ਦਾਗਾਂ ਨੂੰ ਬਦਲ ਸਕਦਾ ਹੈ? ਤਾਂ ਤੂੰ ਵੀ ਭਲਿਆਈ ਕਰ ਸਕਦਾ ਹੈਂ, ਜਿਸ ਨੇ ਬੁਰਿਆਈ ਸਿੱਖੀ ਹੋਈ ਹੈ! \v 24 ਮੈਂ ਉਹਨਾਂ ਨੂੰ ਭੋਹ ਵਾਂਗੂੰ ਖਿਲਾਰ ਦਿਆਂਗਾ, ਜਿਹੜਾ ਉਜਾੜ ਦੀ ਹਵਾ ਨਾਲ ਉੱਡਦਾ ਫਿਰਦਾ ਹੈ। \v 25 ਇਹ ਤੇਰਾ ਗੁਣਾ ਹੈ, ਮੇਰੇ ਵੱਲੋਂ ਤੇਰਾ ਮਿਣਿਆ ਹੋਇਆ ਭਾਗ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਤੂੰ ਮੈਨੂੰ ਵਿਸਾਰ ਦਿੱਤਾ, ਅਤੇ ਝੂਠ ਉੱਤੇ ਭਰੋਸਾ ਕੀਤਾ। \v 26 ਮੈਂ ਵੀ ਤੇਰਾ ਲਹਿੰਗਾ ਤੇਰੇ ਮੂੰਹ ਉੱਤੇ ਚੁੱਕ ਦਿਆਂਗਾ, ਸੋ ਤੇਰੀ ਸ਼ਰਮ ਵੇਖੀ ਜਾਵੇਗੀ। \v 27 ਤੇਰਾ ਵਿਭਚਾਰ, ਤੇਰਾ ਹਿਣਕਣਾ, ਤੇਰੇ ਗੁੰਡੇ ਵਿਭਚਾਰ, ਪੈਲੀਆਂ ਵਿੱਚ, ਟਿੱਬਿਆਂ ਉੱਤੇ, ਇਹ ਤੇਰੇ ਘਿਣਾਉਣੇ ਕੰਮ ਮੈਂ ਵੇਖੇ। ਹੇ ਯਰੂਸ਼ਲਮ, ਹਾਏ ਤੇਰੇ ਉੱਤੇ! ਤੂੰ ਪਾਕ ਸਾਫ਼ ਨਾ ਹੋਵੇਂਗਾ! ਕਿੰਨ੍ਹਾਂ ਸਮਾਂ ਅਜੇ ਹੋਰ ਹੈ? \c 14 \s ਭਿਆਨਕ ਸੋਕਾ \p \v 1 ਯਹੋਵਾਹ ਦਾ ਬਚਨ ਜਿਹੜਾ ਸੋਕੇ ਦੇ ਬਾਰੇ ਯਿਰਮਿਯਾਹ ਨੂੰ ਆਇਆ, \v 2 ਯਹੂਦਾਹ ਵਿਰਲਾਪ ਕਰਦਾ ਹੈ, ਉਸ ਦੇ ਫਾਟਕ ਝੋਰਾ ਕਰਦੇ ਹਨ, ਉਸ ਦੇ ਲੋਕ ਕਾਲਿਆਂ ਬਸਤਰਾਂ ਨਾਲ ਭੋਂ ਉੱਤੇ ਬਹਿੰਦੇ ਹਨ, ਯਰੂਸ਼ਲਮ ਦੀਆਂ ਧਾਹਾਂ ਉਤਾਹਾਂ ਪਹੁੰਚ ਗਈਆਂ ਹਨ। \v 3 ਉਹਨਾਂ ਦੇ ਸ਼ਰੀਫ ਆਪਣਿਆਂ ਛੋਟਿਆਂ ਨੂੰ ਪਾਣੀ ਲਈ ਭੇਜਦੇ ਹਨ, ਉਹ ਚੁਬੱਚਿਆਂ ਉੱਤੇ ਜਾਂਦੇ ਹਨ, ਪਰ ਪਾਣੀ ਨਹੀਂ ਲੱਭਦਾ। ਉਹ ਆਪਣੇ ਸੱਖਣੇ ਭਾਂਡਿਆਂ ਸਣੇ ਮੁੜ ਆਉਂਦੇ ਹਨ, ਉਹ ਸ਼ਰਮਿੰਦੇ ਹੁੰਦੇ ਅਤੇ ਮੂੰਹ ਕਾਲੇ ਹੋ ਕੇ ਆਪਣੇ ਸਿਰ ਢੱਕ ਲੈਂਦੇ ਹਨ। \v 4 ਭੋਂ ਦੇ ਕਾਰਨ ਜੋ ਤਿੜਕ ਗਈ ਹੈ, ਕਿਉਂ ਜੋ ਧਰਤੀ ਉੱਤੇ ਵਰਖਾ ਨਹੀਂ ਹੋਈ, ਹਾਲ੍ਹੀ ਸ਼ਰਮਿੰਦੇ ਹਨ, ਉਹਨਾਂ ਆਪਣੇ ਸਿਰ ਢੱਕ ਲਏ ਹਨ। \v 5 ਹਰਨੀ ਵੀ ਰੜ ਵਿੱਚ ਜਣਦੀ ਹੈ ਅਤੇ ਬੱਚਾ ਛੱਡ ਜਾਂਦੀ ਹੈ, ਕਿਉਂ ਜੋ ਉੱਤੇ ਘਾਹ ਨਹੀਂ ਹੈ। \v 6 ਜੰਗਲੀ ਗਧੇ ਨੰਗੇ ਟਿੱਬਿਆਂ ਉੱਤੇ ਖਲੋ ਕੇ ਹਵਾ ਲਈ ਗਿੱਦੜਾਂ ਵਾਂਗੂੰ ਘੁਰਕਦੇ ਹਨ, ਉਹਨਾਂ ਦੀਆਂ ਅੱਖਾਂ ਰਹਿ ਜਾਂਦੀਆਂ ਹਨ, ਕਿਉਂ ਜੋ ਹਰਿਆਈ ਹੈ ਨਹੀਂ। \v 7 ਭਾਵੇਂ ਸਾਡੀਆਂ ਬੁਰਿਆਈਆਂ ਸਾਡੇ ਵਿਰੁੱਧ ਗਵਾਹੀ ਦਿੰਦੀਆਂ ਹਨ, ਹੇ ਯਹੋਵਾਹ, ਆਪਣੇ ਨੇਮ ਦੇ ਨਮਿੱਤ ਕੁਝ ਕਰ, ਕਿਉਂ ਜੋ ਸਾਡੀਆਂ ਹੇਰੀਆਂ-ਫੇਰੀਆਂ ਬਹੁਤ ਹਨ, ਅਸੀਂ ਤੇਰਾ ਪਾਪ ਕੀਤਾ। \v 8 ਹੇ ਇਸਰਾਏਲ ਦੀ ਆਸਾ, ਅਤੇ ਦੁੱਖ ਦੇ ਵੇਲੇ ਉਹ ਦੇ ਬਚਾਉਣ ਵਾਲੇ, ਤੂੰ ਕਿਉਂ ਦੇਸ ਵਿੱਚ ਇੱਕ ਪਰਦੇਸੀ ਵਾਂਗੂੰ ਹੋਇਆ ਹੈ? ਜਾਂ ਉਸ ਰਾਹੀ ਵਾਂਗੂੰ ਜਿਹੜਾ ਰਾਤ ਕੱਟਣ ਲਈ ਮੁੜਦਾ ਹੈ? \v 9 ਤੂੰ ਕਿਉਂ ਮਨੁੱਖ ਵਾਂਗੂੰ ਘਬਰਾ ਜਾਂਦਾ ਹੈ? ਜਾਂ ਉਸ ਸੂਰਮੇ ਵਾਂਗੂੰ ਜੋ ਬਚਾ ਨਹੀਂ ਸਕਦਾ? ਤਾਂ ਵੀ ਹੇ ਯਹੋਵਾਹ, ਤੂੰ ਸਾਡੇ ਵਿਚਕਾਰ ਹੈ, ਅਤੇ ਅਸੀਂ ਤੇਰੇ ਨਾਮ ਦੇ ਕਹਾਉਂਦੇ ਹਾਂ, ਸਾਨੂੰ ਨਾ ਛੱਡ। \v 10 ਯਹੋਵਾਹ ਇਸ ਪਰਜਾ ਲਈ ਇਸ ਤਰ੍ਹਾਂ ਆਖਦਾ ਹੈ, - ਉਹਨਾਂ ਨੇ ਅਵਾਰਾ ਫਿਰਨ ਨਾਲ ਕਿੰਨ੍ਹਾਂ ਪਿਆਰ ਕੀਤਾ! ਉਹਨਾਂ ਆਪਣੇ ਪੈਰਾਂ ਨੂੰ ਨਹੀਂ ਰੋਕਿਆ ਹੈ। ਇਸ ਲਈ ਯਹੋਵਾਹ ਉਹਨਾਂ ਨੂੰ ਨਹੀਂ ਚਾਹੁੰਦਾ, ਹੁਣ ਉਹ ਉਹਨਾਂ ਦੀ ਬਦੀ ਚੇਤੇ ਕਰੇਗਾ, ਉਹਨਾਂ ਦੇ ਪਾਪ ਦੀ ਖ਼ਬਰ ਲਵੇਗਾ। \v 11 ਯਹੋਵਾਹ ਨੇ ਮੈਨੂੰ ਆਖਿਆ, ਇਸ ਪਰਜਾ ਦੇ ਭਲੇ ਲਈ ਪ੍ਰਾਰਥਨਾ ਨਾ ਕਰ \v 12 ਭਾਵੇਂ ਉਹ ਵਰਤ ਰੱਖਣ, ਮੈਂ ਉਹਨਾਂ ਦਾ ਚਿੱਲਾਉਣਾ ਨਹੀਂ ਸੁਣਾਂਗਾ, ਭਾਵੇਂ ਉਹ ਹੋਮ ਦੀਆਂ ਬਲੀਆਂ ਅਤੇ ਮੈਦੇ ਦੀਆਂ ਭੇਟਾਂ ਚੜ੍ਹਾਉਣ, ਮੈਂ ਉਹਨਾਂ ਨੂੰ ਕਬੂਲ ਨਾ ਕਰਾਂਗਾ। ਮੈਂ ਉਹਨਾਂ ਨੂੰ ਤਲਵਾਰ, ਕਾਲ ਅਤੇ ਬਵਾ ਨਾਲ ਉੱਕਾ ਹੀ ਮੁਕਾ ਦਿਆਂਗਾ!। \v 13 ਤਦ ਮੈਂ ਆਖਿਆ, ਹਾਏ ਪ੍ਰਭੂ ਯਹੋਵਾਹ! ਵੇਖ, ਨਬੀ ਤਾਂ ਉਹਨਾਂ ਨੂੰ ਆਖਦੇ ਸਨ ਭਈ ਤੁਸੀਂ ਤਲਵਾਰ ਨਾ ਵੇਖੋਗੇ, ਨਾ ਤੁਹਾਡੇ ਲਈ ਕਾਲ ਹੋਵੇਗਾ ਸਗੋਂ ਮੈਂ ਤੁਹਾਨੂੰ ਇਸ ਥਾਂ ਵਿੱਚ ਸੱਚੀ ਸ਼ਾਂਤੀ ਦਿਆਂਗਾ \v 14 ਯਹੋਵਾਹ ਨੇ ਮੈਨੂੰ ਆਖਿਆ, ਨਬੀ ਮੇਰਾ ਨਾਮ ਲੈ ਕੇ ਝੂਠੇ ਅਗੰਮ ਵਾਕ ਕਰਦੇ ਹਨ। ਨਾ ਮੈਂ ਉਹਨਾਂ ਨੂੰ ਭੇਜਿਆ, ਨਾ ਉਹਨਾਂ ਨੂੰ ਹੁਕਮ ਦਿੱਤਾ, ਨਾ ਮੈਂ ਉਹਨਾਂ ਨਾਲ ਬੋਲਿਆ। ਉਹ ਤੁਹਾਡੇ ਲਈ ਝੂਠੇ ਦਰਸ਼ਣ, ਨਿਕੰਮੇ ਫ਼ਾਲ ਪਾਉਣ ਅਤੇ ਆਪਣੇ ਦਿਲ ਦੇ ਛਲ ਨਾਲ ਅਗੰਮ ਵਾਕ ਕਰਦੇ ਹਨ \v 15 ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਉਹ ਨਬੀ ਜਿਹੜੇ ਮੇਰੇ ਨਾਮ ਲੈ ਕੇ ਅਗੰਮ ਵਾਚਦੇ ਹਨ ਮੈਂ ਉਹਨਾਂ ਨੂੰ ਨਹੀਂ ਭੇਜਿਆ। ਉਹ ਆਖਦੇ ਹਨ ਕਿ ਇਸ ਦੇਸ ਵਿੱਚ ਤਲਵਾਰ ਅਤੇ ਕਾਲ ਨਹੀਂ ਆਵੇਗਾ। ਉਹ ਨਬੀ ਤਲਵਾਰ ਅਤੇ ਕਾਲ ਨਾਲ ਮਾਰ ਦਿੱਤੇ ਜਾਣਗੇ \v 16 ਉਹ ਲੋਕ ਜਿਹਨਾਂ ਲਈ ਉਹ ਅਗੰਮ ਵਾਚਦੇ ਹਨ ਕਾਲ ਅਤੇ ਤਲਵਾਰ ਦੇ ਰਾਹੀਂ ਯਰੂਸ਼ਲਮ ਦੀਆਂ ਗਲੀਆਂ ਵਿੱਚ ਸੁੱਟ ਦਿੱਤੇ ਜਾਣਗੇ। ਉਹ ਕਬਰ ਵਿੱਚ ਪਾਏ ਨਾ ਜਾਣਗੇ, ਨਾ ਉਹ, ਨਾ ਉਹਨਾਂ ਦੀਆਂ ਔਰਤਾਂ, ਨਾ ਉਹਨਾਂ ਦੇ ਪੁੱਤਰ, ਨਾ ਉਹਨਾਂ ਦੀਆਂ ਧੀਆਂ। ਮੈਂ ਉਹਨਾਂ ਦੀ ਬਦੀ ਉਹਨਾਂ ਉੱਤੇ ਡੋਲ੍ਹਾਂਗਾ। \v 17 ਤੂੰ ਉਹਨਾਂ ਨੂੰ ਇਹ ਗੱਲ ਆਖ, - ਮੇਰੀਆਂ ਅੱਖਾਂ ਰਾਤ-ਦਿਨ ਹੰਝੂ ਵਹਾਉਣਗੀਆਂ, ਉਹ ਨਾ ਥੰਮਣਗੀਆਂ, ਕਿਉਂ ਜੋ ਮੇਰੀ ਪਰਜਾ ਦੀ ਕੁਆਰੀ ਧੀ ਵੱਡੇ ਫੱਟ ਨਾਲ ਫੱਟੀ ਗਈ, ਬਹੁਤ ਕਰੜੀ ਮਾਰ ਨਾਲ। \v 18 ਜੇ ਮੈਂ ਬਾਹਰ ਖੇਤ ਵਿੱਚ ਜਾਂਵਾਂ, ਤਾਂ ਵੇਖ, ਤਲਵਾਰ ਦੇ ਵੱਢੇ ਹੋਏ ਹਨ! ਜੇ ਮੈਂ ਸ਼ਹਿਰ ਵਿੱਚ ਵੜਾਂ, ਤਾਂ ਵੇਖ, ਕਾਲ ਦੇ ਮਾਰੇ ਹੋਏ ਹਨ! ਕਿਉਂ ਜੋ ਨਬੀ ਅਤੇ ਜਾਜਕ ਇੱਕ ਦੇਸ ਵਿੱਚ ਫਿਰਨਗੇ, ਜਿਹ ਨੂੰ ਉਹ ਨਹੀਂ ਜਾਣਦੇ। \s ਪਰਮੇਸ਼ੁਰ ਦੇ ਲੋਕਾਂ ਦੀ ਬੇਨਤੀ \p \v 19 ਕੀ ਤੂੰ ਯਹੂਦਾਹ ਨੂੰ ਉੱਕਾ ਹੀ ਰੱਦ ਕੀਤਾ ਹੈ? ਕੀ ਤੇਰੀ ਜਾਨ ਨੂੰ ਸੀਯੋਨ ਤੋਂ ਘਿਣ ਆਉਂਦੀ ਹੈ? ਤੂੰ ਸਾਨੂੰ ਕਿਉਂ ਮਾਰਿਆ ਕੁੱਟਿਆ ਹੈ, ਕਿ ਸਾਡੇ ਲਈ ਕੋਈ ਇਲਾਜ ਨਹੀਂ? ਅਸੀਂ ਸ਼ਾਂਤੀ ਨੂੰ ਉਡੀਕਿਆ ਪਰ ਭਲਿਆਈ ਹੈ ਨਹੀਂ, ਅਰੋਗਤਾ ਦੇ ਵੇਲੇ ਲਈ ਵੀ ਪਰ ਵੇਖੋ, ਹੌਲ ਸੀ। \v 20 ਹੇ ਯਹੋਵਾਹ, ਅਸੀਂ ਆਪਣਾ ਦੁਸ਼ਟਪੁਣਾ ਜਾਣਦੇ ਹਾਂ, ਅਸੀਂ ਆਪਣੇ ਪੁਰਖਿਆਂ ਦੀ ਬਦੀ ਨੂੰ ਵੀ, ਕਿਉਂ ਜੋ ਅਸੀਂ ਤੇਰਾ ਪਾਪ ਕੀਤਾ। \v 21 ਆਪਣੇ ਨਾਮ ਦੇ ਨਮਿੱਤ ਸਾਡੀ ਨਿੰਦਿਆ ਨਾ ਕਰ, ਆਪਣੇ ਪਰਤਾਪਵਾਨ ਸਿੰਘਾਸਣ ਦੀ ਨਿਰਾਦਰੀ ਨਾ ਕਰ, ਚੇਤੇ ਕਰ ਅਤੇ ਆਪਣਾ ਨੇਮ ਸਾਡੇ ਨਾਲੋਂ ਨਾ ਤੋੜ। \v 22 ਕੀ ਕੌਮਾਂ ਦੀਆਂ ਫੋਕਟਾਂ ਵਿੱਚੋਂ ਕੋਈ ਮੀਂਹ ਵਰ੍ਹਾ ਸਕਦੀ ਹੈ? ਜਾਂ ਅਕਾਸ਼ ਫੁਹਾਰ ਦੇ ਸਕਦਾ ਹੈ? ਹੇ ਯਹੋਵਾਹ ਸਾਡੇ ਪਰਮੇਸ਼ੁਰ, ਕੀ ਤੂੰ ਉਹ ਨਹੀਂ? ਤੇਰੇ ਉੱਤੇ ਅਸੀਂ ਉਡੀਕ ਲਾਈ ਹੋਈ ਹੈ, ਕਿਉਂ ਜੋ ਤੂੰ ਹੀ ਇਹ ਸਾਰੇ ਕੰਮ ਕੀਤੇ ਹਨ। \c 15 \s ਯਹੂਦਾਹ ਦੇ ਲੋਕਾਂ ਦਾ ਪੂਰਨ ਤਿਆਗ \p \v 1 ਤਦ ਯਹੋਵਾਹ ਨੇ ਮੈਨੂੰ ਆਖਿਆ, ਭਾਵੇਂ ਮੂਸਾ ਅਤੇ ਸਮੂਏਲ ਮੇਰੇ ਸਨਮੁਖ ਖੜੇ ਹੁੰਦੇ ਤਾਂ ਵੀ ਮੇਰਾ ਜੀ ਇਸ ਪਰਜਾ ਵੱਲ ਨਾ ਝੁਕਦਾ। ਉਹਨਾਂ ਨੂੰ ਮੇਰੇ ਅੱਗੋਂ ਕੱਢ ਦੇ ਕਿ ਉਹ ਚਲੇ ਜਾਣ! \v 2 ਤਾਂ ਇਸ ਤਰ੍ਹਾਂ ਹੋਵੇਗਾ ਕਿ ਜਦ ਉਹ ਤੈਨੂੰ ਆਖਣ, ਅਸੀਂ ਕਿੱਧਰ ਜਾਈਏ? ਤਾਂ ਤੂੰ ਉਹਨਾਂ ਨੂੰ ਆਖ, ਯਹੋਵਾਹ ਐਉਂ ਆਖਦਾ ਹੈ, - ਜਿਹੜੇ ਮੌਤ ਲਈ ਹਨ ਉਹ ਮੌਤ ਵੱਲ, ਜਿਹੜੇ ਤਲਵਾਰ ਲਈ ਹਨ ਉਹ ਤਲਵਾਰ ਵੱਲ, ਜਿਹੜੇ ਕਾਲ ਲਈ ਹਨ ਉਹ ਕਾਲ ਵੱਲ, ਜਿਹੜੇ ਕੈਦ ਲਈ ਹਨ ਉਹ ਕੈਦ ਵੱਲ ਚਲੇ ਜਾਣ। \v 3 ਮੈਂ ਉਹਨਾਂ ਦੇ ਉੱਤੇ ਚਾਰ ਵਸਤੂਆਂ ਨੂੰ ਠਹਿਰਾਵਾਂਗਾ, ਯਹੋਵਾਹ ਦਾ ਵਾਕ ਹੈ, - ਤਲਵਾਰ ਨੂੰ ਵੱਢਣ ਲਈ, ਕੁੱਤਿਆਂ ਨੂੰ ਪਾੜਨ ਲਈ ਅਤੇ ਅਕਾਸ਼ ਦੇ ਪੰਛੀਆਂ ਨੂੰ ਅਤੇ ਧਰਤੀ ਦੇ ਦਰਿੰਦਿਆਂ ਨੂੰ ਖਾ ਲੈਣ ਅਤੇ ਨਾਸ ਕਰਨ ਲਈ \v 4 ਮੈਂ ਉਹਨਾਂ ਨੂੰ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਦੇ ਪੁੱਤਰ ਮਨੱਸ਼ਹ ਦੇ ਉਸ ਕੰਮ ਦੇ ਕਾਰਨ ਜੋ ਉਸ ਯਰੂਸ਼ਲਮ ਵਿੱਚ ਕੀਤਾ ਸਾਰੀ ਧਰਤੀ ਦੀਆਂ ਪਾਤਸ਼ਾਹੀਆਂ ਲਈ ਇੱਕ ਭੈਅ ਹੋਣ ਲਈ ਦਿਆਂਗਾ। \v 5 ਹੇ ਯਰੂਸ਼ਲਮ, ਕੌਣ ਤੇਰੇ ਉੱਤੇ ਤਰਸ ਖਾਵੇਗਾ? ਜਾਂ ਕੌਣ ਤੇਰਾ ਦਰਦੀ ਹੋਵੇਗਾ? ਜਾਂ ਕੌਣ ਤੇਰੀ ਸੁੱਖ-ਸਾਂਦ ਪੁੱਛਣ ਲਈ ਮੁੜੇਗਾ? \v 6 ਤੂੰ ਮੈਨੂੰ ਛੱਡ ਦਿੱਤਾ, ਯਹੋਵਾਹ ਦਾ ਵਾਕ ਹੈ, ਤੂੰ ਪਿੱਛੇ ਨੂੰ ਫਿਰ ਗਈ। ਮੈਂ ਤੇਰੇ ਵਿਰੁੱਧ ਆਪਣਾ ਹੱਥ ਚੁੱਕਾਂਗਾ ਅਤੇ ਤੈਨੂੰ ਨਾਸ ਕਰ ਦਿਆਂਗਾ, ਪਛਤਾਉਂਦਾ ਮੈਂ ਥੱਕ ਗਿਆ! \v 7 ਮੈਂ ਉਹਨਾਂ ਨੂੰ ਛੱਜਾਂ ਨਾਲ ਦੇਸ ਦੇ ਫਾਟਕਾਂ ਵਿੱਚ ਛੱਟਿਆ। ਮੈਂ ਉਹਨਾਂ ਨੂੰ ਔਂਤ ਕੀਤਾ, ਮੈਂ ਆਪਣੀ ਪਰਜਾ ਨੂੰ ਮਿਟਾ ਦਿੱਤਾ, ਉਹ ਆਪਣਿਆਂ ਰਾਹਾਂ ਤੋਂ ਨਹੀਂ ਮੁੜੇ। \v 8 ਉਹਨਾਂ ਦੀਆਂ ਵਿਧਵਾਂ ਮੇਰੇ ਅੱਗੇ, ਸਮੁੰਦਰ ਦੀ ਰੇਤ ਨਾਲੋਂ ਵੱਧ ਗਈਆਂ। ਮੈਂ ਦੁਪਹਿਰ ਦੇ ਵੇਲੇ ਜੁਆਨਾਂ ਦੀਆਂ ਮਾਵਾਂ ਦੇ ਵਿਰੁੱਧ ਇੱਕ ਲੁਟੇਰਾ ਲਿਆਂਦਾ ਹਾਂ, ਮੈਂ ਉਹ ਦੇ ਉੱਤੇ ਕਸ਼ਟ ਅਤੇ ਡਰ ਅੱਚਨਚੇਤ ਪਾਇਆ। \v 9 ਉਹ ਜਿਸ ਨੇ ਸੱਤ ਜਣੇ ਸਨ ਮਾੜੀ ਹੋ ਗਈ ਹੈ, ਉਸ ਜਾਨ ਦੇ ਦਿੱਤੀ, ਜਦ ਅਜੇ ਦਿਨ ਹੀ ਸੀ ਉਹ ਦਾ ਸੂਰਜ ਲਹਿ ਗਿਆ, ਉਹ ਸ਼ਰਮਿੰਦੀ ਅਤੇ ਬੇਪਤ ਹੋਈ, ਮੈਂ ਉਹਨਾਂ ਦੇ ਰਹਿੰਦੇ-ਖੂਹੰਦੇ ਨੂੰ ਉਹਨਾਂ ਦੇ ਵੈਰੀਆਂ ਦੇ ਸਾਹਮਣੇ ਤਲਵਾਰ ਦੇ ਹਵਾਲੇ ਕਰਾਂਗਾ, ਯਹੋਵਾਹ ਦਾ ਵਾਕ ਹੈ। \s ਯਿਰਮਿਯਾਹ ਦਾ ਵਿਰਲਾਪ \p \v 10 ਹਾਏ ਮੇਰੇ ਉੱਤੇ! ਹੇ ਮੇਰੀ ਮਾਤਾ ਕਿ ਤੂੰ ਮੈਨੂੰ ਜਣਿਆ ਜੋ ਸਾਰੇ ਦੇਸ ਲਈ ਇੱਕ ਲੜਾਕਾ ਮਨੁੱਖ ਅਤੇ ਇੱਕ ਫਸਾਦੀ ਮਨੁੱਖ ਹਾਂ। ਨਾ ਮੈਂ ਉਧਾਰ ਦਿੱਤਾ, ਨਾ ਉਧਾਰ ਲਿਆ, ਤਾਂ ਵੀ ਸਾਰੇ ਮੈਨੂੰ ਫਿਟਕਾਰਦੇ ਹਨ! \v 11 ਯਹੋਵਾਹ ਨੇ ਆਖਿਆ, ਮੈਂ ਸੱਚ-ਮੁੱਚ ਤੈਨੂੰ ਭਲਿਆਈ ਲਈ ਛੁਡਾਵਾਂਗਾ, ਮੈਂ ਸੱਚ-ਮੁੱਚ ਬੁਰਿਆਈ ਦੇ ਸਮੇਂ ਵਿੱਚ ਅਤੇ ਦੁੱਖ ਦੇ ਸਮੇਂ ਵਿੱਚ ਵੈਰੀਆਂ ਕੋਲੋਂ ਤੇਰੇ ਅੱਗੇ ਤਰਲੇ ਕਰਾਵਾਂਗਾ \v 12 ਕੀ ਕੋਈ ਲੋਹੇ ਨੂੰ, ਹਾਂ, ਉੱਤਰੀ ਲੋਹੇ ਜਾਂ ਪਿੱਤਲ ਨੂੰ ਤੋੜ ਸਕਦਾ ਹੈ? \v 13 ਮੈਂ ਤੇਰੇ ਮਾਲ ਅਤੇ ਤੇਰੇ ਖ਼ਜ਼ਾਨਿਆਂ ਨੂੰ ਲੁੱਟ ਲਈ ਦਿਆਂਗਾ, ਮੁੱਲ ਲਈ ਨਹੀਂ, ਸਗੋਂ ਤੇਰੇ ਸਾਰੇ ਪਾਪਾਂ ਦੇ ਕਾਰਨ ਤੇਰੀਆਂ ਹੱਦਾਂ ਦੇ ਵਿੱਚ ਇਹ ਹੋਵੇਗਾ \v 14 ਮੈਂ ਉਹਨਾਂ ਨੂੰ ਤੇਰੇ ਵੈਰੀਆਂ ਦੇ ਨਾਲ ਇੱਕ ਅਜਿਹੇ ਦੇਸ ਵੱਲ ਲੰਘਾ ਦਿਆਂਗਾ ਜਿਹ ਨੂੰ ਤੂੰ ਨਹੀਂ ਜਾਣਦਾ ਕਿਉਂ ਜੋ ਮੇਰੇ ਕ੍ਰੋਧ ਵਿੱਚ ਅੱਗ ਮੱਚ ਉੱਠੀ ਹੈ ਜੋ ਤੁਹਾਡੇ ਉੱਤੇ ਮੱਚੇਗੀ। \v 15 ਹੇ ਯਹੋਵਾਹ, ਤੂੰ ਜਾਣਦਾ ਹੈਂ, ਮੈਨੂੰ ਚੇਤੇ ਕਰ ਅਤੇ ਮੇਰੀ ਖ਼ਬਰ ਲੈ, ਮੇਰੇ ਸਤਾਉਣ ਵਾਲਿਆਂ ਤੋਂ ਮੇਰਾ ਬਦਲਾ ਲੈ। ਆਪਣੀ ਧੀਰਜ ਵਿੱਚੋਂ ਮੈਨੂੰ ਨਾ ਚੁੱਕ ਲਈਂ, ਜਾਣ ਲੈ ਕਿ ਮੈਂ ਤੇਰੇ ਲਈ ਉਲਾਹਮਾ ਝੱਲਿਆ ਹੈ। \v 16 ਤੇਰੀਆਂ ਗੱਲਾਂ ਮੈਨੂੰ ਲੱਭੀਆਂ ਅਤੇ ਮੈਂ ਉਹਨਾਂ ਨੂੰ ਖਾ ਲਿਆ, ਤੇਰੀਆਂ ਗੱਲਾਂ ਮੇਰੇ ਲਈ ਖੁਸ਼ੀ, ਅਤੇ ਮੇਰੇ ਦਿਲ ਦਾ ਅਨੰਦ ਸਨ, ਕਿਉਂ ਜੋ ਮੈਂ ਤੇਰੇ ਨਾਮ ਦਾ ਅਖਵਾਉਂਦਾ ਹਾਂ, ਹੇ ਯਹੋਵਾਹ, ਸੈਨਾਂ ਦੇ ਪਰਮੇਸ਼ੁਰ। \v 17 ਮੈਂ ਰੰਗ ਰਲੀਆਂ ਮਨਾਉਣ ਵਾਲਿਆਂ ਦੀ ਸੰਗਤ ਵਿੱਚ ਨਾ ਬੈਠਿਆ, ਨਾ ਮੈਂ ਚੋਹਲ ਕੀਤਾ। ਮੈਂ ਇਕੱਲਾ ਬੈਠ ਰਿਹਾ ਕਿਉਂ ਜੋ ਤੇਰਾ ਹੱਥ ਮੇਰੇ ਉੱਤੇ ਸੀ, ਤੂੰ ਆਪਣੇ ਗਜ਼ਬ ਨਾਲ ਮੈਨੂੰ ਭਰ ਦਿੱਤਾ ਸੀ। \v 18 ਮੇਰੀ ਪੀੜ ਕਿਉਂ ਸਦਾ ਦੀ ਹੈ, ਅਤੇ ਮੇਰਾ ਫੱਟ ਕਿਉਂ ਅਸਾਧ ਹੈ, ਭਈ ਉਹ ਰਾਜੀ ਹੋਣ ਵਿੱਚ ਨਹੀਂ ਆਉਂਦਾ? ਕੀ ਤੂੰ ਮੇਰੇ ਲਈ ਝੂਠੀ ਨਦੀ ਵਰਗਾ ਹੋਵੇਂਗਾ? ਜਾਂ ਉਹਨਾਂ ਪਾਣੀਆਂ ਵਾਂਗੂੰ ਜਿਹੜੇ ਠਹਿਰਦੇ ਨਹੀਂ?। \v 19 ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਜੇ ਤੂੰ ਮੁੜੇ ਤਾਂ ਮੈਂ ਤੈਨੂੰ ਮੋੜ ਲਿਆਵਾਂਗਾ, ਭਈ ਤੂੰ ਮੇਰੇ ਸਨਮੁਖ ਖਲੋ ਸਕੇਂ। ਜੇ ਤੂੰ ਮਹਿੰਗ ਮੁੱਲੇ ਨੂੰ ਨਖਿੱਧ ਨਾਲੋਂ ਅੱਡ ਕਰੇਂ, ਤਾਂ ਤੂੰ ਮੇਰੇ ਮੁੱਖ ਵਰਗਾ ਹੋਵੇਂਗਾ। ਉਹ ਤੇਰੀ ਵੱਲ ਮੁੜਨਗੇ, ਪਰ ਤੂੰ ਉਹਨਾਂ ਵੱਲ ਨਾ ਮੁੜੇਗਾ। \v 20 ਮੈਂ ਤੈਨੂੰ ਇਸ ਪਰਜਾ ਲਈ ਇੱਕ ਪੱਕੀ ਪਿੱਤਲ ਦੀ ਕੰਧ ਬਣਾਵਾਂਗਾ, ਉਹ ਤੇਰੇ ਨਾਲ ਲੜਨਗੇ, ਪਰ ਤੈਨੂੰ ਜਿੱਤ ਨਾ ਸਕਣਗੇ, ਮੈਂ ਤੇਰੇ ਨਾਲ ਜੋ ਹਾਂ, ਭਈ ਤੈਨੂੰ ਬਚਾਵਾਂ ਅਤੇ ਤੈਨੂੰ ਛੁਡਾਵਾਂ, ਯਹੋਵਾਹ ਦਾ ਵਾਕ ਹੈ। \v 21 ਮੈਂ ਬੁਰਿਆਰ ਦੇ ਹੱਥੋਂ ਤੈਨੂੰ ਛੁਡਾਵਾਂਗਾ, ਅਤੇ ਬੇਤਰਸ ਦੇ ਹੱਥੋਂ ਤੇਰਾ ਨਿਸਤਾਰਾ ਕਰਾਂਗਾ। \c 16 \s ਯਰੂਸ਼ਲਮ ਲਈ ਪਰਮੇਸ਼ੁਰ ਦੀ ਇੱਛਾ \p \v 1 ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ \v 2 ਤੂੰ ਇਸ ਸਥਾਨ ਵਿੱਚ ਨਾ ਆਪਣੇ ਲਈ ਔਰਤ ਲੈ, ਨਾ ਤੇਰੇ ਪੁੱਤਰ ਧੀਆਂ ਹੋਣ \v 3 ਕਿਉਂ ਜੋ ਯਹੋਵਾਹ ਉਹਨਾਂ ਪੁੱਤਰਾਂ ਬਾਰੇ ਅਤੇ ਉਹਨਾਂ ਧੀਆਂ ਬਾਰੇ ਜਿਹੜੇ ਇਸ ਸਥਾਨ ਵਿੱਚ ਜੰਮੇ ਉਹਨਾਂ ਦੀਆਂ ਮਾਵਾਂ ਲਈ ਜਿਹਨਾਂ ਨੇ ਉਹਨਾਂ ਨੂੰ ਜਣਿਆ ਅਤੇ ਉਹਨਾਂ ਦੇ ਪਿਤਾਵਾਂ ਲਈ ਜਿਹਨਾਂ ਤੋਂ ਉਹ ਜੰਮੇ ਇਸ ਤਰ੍ਹਾਂ ਆਖਦਾ ਹੈ, \v 4 ਉਹ ਮੌਤ ਵਾਲੀਆਂ ਬਿਮਾਰੀਆਂ ਨਾਲ ਮਰਨਗੇ। ਨਾ ਕੋਈ ਵਿਰਲਾਪ ਕਰੇਗਾ, ਨਾ ਉਹ ਦੱਬੇ ਜਾਣਗੇ, - ਉਹ ਭੂਮੀ ਉੱਤੇ ਰੂੜੀ ਵਾਂਗੂੰ ਹੋਣਗੇ, ਉਹ ਤਲਵਾਰ ਅਤੇ ਕਾਲ ਨਾਲ ਮੁੱਕ ਜਾਣਗੇ, ਉਹਨਾਂ ਦੀਆਂ ਲੋਥਾਂ ਅਕਾਸ਼ ਦੇ ਪੰਛੀਆਂ ਅਤੇ ਧਰਤੀ ਦੇ ਦਰਿੰਦਿਆਂ ਦੇ ਖਾਣ ਲਈ ਹੋਣਗੀਆਂ। \v 5 ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, - ਤੂੰ ਸੋਗ ਵਾਲੇ ਘਰ ਨਾ ਵੜ, ਨਾ ਵਿਰਲਾਪ ਲਈ ਜਾ ਅਤੇ ਨਾ ਉਹਨਾਂ ਲਈ ਰੋ ਕਿਉਂ ਜੋ ਇਸ ਪਰਜਾ ਤੋਂ ਮੈਂ ਆਪਣੀ ਸ਼ਾਂਤੀ ਲੈ ਲਈ ਹੈ ਅਰਥਾਤ ਆਪਣੀ ਦਯਾ ਅਤੇ ਰਹਮ, ਯਹੋਵਾਹ ਦਾ ਵਾਕ ਹੈ \v 6 ਇਸ ਦੇਸ ਵਿੱਚ ਵੱਡੇ ਅਤੇ ਛੋਟੇ ਮਰ ਜਾਣਗੇ, ਅਤੇ ਉਹ ਦੱਬੇ ਨਾ ਜਾਣਗੇ। ਨਾ ਲੋਕ ਉਹਨਾਂ ਲਈ ਰੋਣਗੇ, ਨਾ ਆਪਣੇ ਆਪ ਨੂੰ ਪੁੱਛਣਗੇ, ਨਾ ਭੱਦਣ ਕਰਾਉਣਗੇ \v 7 ਨਾ ਕੋਈ ਮਾਤਮ ਕਰਨ ਵਾਲਿਆਂ ਲਈ ਰੋਟੀ ਤੋੜੇਗਾ ਭਈ ਮਰੇ ਹੋਏ ਲਈ ਦਿਲਾਸਾ ਹੋਵੇ, ਨਾ ਉਹਨਾਂ ਨੂੰ ਕੋਈ ਤਸੱਲੀ ਦਾ ਕਟੋਰਾ ਆਪਣੇ ਪਿਉ ਜਾਂ ਆਪਣੀ ਮਾਤਾ ਲਈ ਪੀਣ ਨੂੰ ਦੇਵੇਗਾ \v 8 ਤੂੰ ਦਾਵਤ ਵਾਲੇ ਘਰ ਨਾ ਜਾ ਭਈ ਉਹਨਾਂ ਨਾਲ ਬੈਠ ਕੇ ਖਾਵੇਂ ਅਤੇ ਪੀਵੇਂ \v 9 ਕਿਉਂ ਜੋ ਇਸਰਾਏਲ ਦਾ ਪਰਮੇਸ਼ੁਰ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਵੇਖ, ਮੈਂ ਇਸ ਸਥਾਨ ਤੋਂ ਤੇਰੀਆਂ ਅੱਖਾਂ ਦੇ ਸਾਹਮਣੇ ਤੇਰਿਆਂ ਦਿਨਾਂ ਵਿੱਚ ਖੁਸ਼ੀ ਦੀ ਅਵਾਜ਼, ਅਨੰਦ ਦੀ ਅਵਾਜ਼, ਲਾੜੇ ਦੀ ਅਵਾਜ਼ ਅਤੇ ਲਾੜੀ ਦੀ ਅਵਾਜ਼ ਬੰਦ ਕਰ ਦਿਆਂਗਾ। \v 10 ਤਾਂ ਇਸ ਤਰ੍ਹਾਂ ਹੋਵੇਗਾ ਜਦ ਤੂੰ ਇਹ ਸਾਰੀਆਂ ਗੱਲਾਂ ਇਸ ਪਰਜਾ ਨੂੰ ਦੱਸੇਂਗਾ ਉਹ ਤੈਨੂੰ ਆਖਣਗੇ ਭਈ ਯਹੋਵਾਹ ਨੇ ਇਹ ਸਾਰੀ ਵੱਡੀ ਬੁਰਿਆਈ ਸਾਡੇ ਵਿਰੁੱਧ ਕਿਉਂ ਆਖੀ ਹੈ? ਅਤੇ ਸਾਡੀ ਬਦੀ ਕਿਹੜੀ ਹੈ? ਅਤੇ ਸਾਡਾ ਪਾਪ ਕਿਹੜਾ ਹੈ ਜਿਹੜਾ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਵਿਰੁੱਧ ਕੀਤਾ? \v 11 ਤਦ ਤੂੰ ਉਹਨਾਂ ਨੂੰ ਆਖੀਂ ਕਿ ਤੁਹਾਡੇ ਪੁਰਖਿਆਂ ਨੇ ਮੈਨੂੰ ਤਿਆਗ ਦਿੱਤਾ, ਯਹੋਵਾਹ ਦਾ ਵਾਕ ਹੈ। ਉਹ ਹੋਰਨਾਂ ਦੇਵਤਿਆਂ ਦੇ ਪਿੱਛੇ ਚੱਲੇ, ਉਹਨਾਂ ਦੀ ਪੂਜਾ ਕੀਤੀ ਅਤੇ ਉਹਨਾਂ ਨੂੰ ਮੱਥਾ ਟੇਕਿਆ, ਮੈਨੂੰ ਤਿਆਗ ਦਿੱਤਾ ਅਤੇ ਮੇਰੀ ਬਿਵਸਥਾ ਦੀ ਪਾਲਣਾ ਨਾ ਕੀਤਾ \v 12 ਤੁਸੀਂ ਆਪਣੇ ਪੁਰਖਿਆਂ ਨਾਲੋਂ ਵੱਧ ਕੇ ਬਦੀ ਕੀਤੀ। ਵੇਖੋ, ਤੁਹਾਡੇ ਵਿੱਚੋਂ ਹਰ ਇੱਕ ਆਪਣੇ ਬੁਰੇ ਦਿਲ ਦੇ ਹਠ ਉੱਤੇ ਚੱਲਦਾ ਹੈ ਭਈ ਮੇਰੀ ਨਾ ਸੁਣੇ \v 13 ਇਸ ਲਈ ਮੈਂ ਤੁਹਾਨੂੰ ਇਸ ਦੇਸ ਵਿੱਚੋਂ ਕੱਢ ਕੇ ਇੱਕ ਅਜਿਹੇ ਦੇਸ ਵਿੱਚ ਸੁੱਟਾਂਗਾ ਜਿਹ ਨੂੰ ਨਾ ਤੁਸੀਂ ਨਾ ਤੁਹਾਡੇ ਪੁਰਖੇ ਜਾਣਦੇ ਸਨ, ਅਤੇ ਉੱਥੇ ਤੁਸੀਂ ਦੂਜੇ ਦੇਵਤਿਆਂ ਦੀ ਰਾਤ-ਦਿਨ ਪੂਜਾ ਕਰੋਗੇ ਕਿਉਂ ਜੋ ਮੈਂ ਤੁਹਾਡੇ ਉੱਤੇ ਕਿਰਪਾ ਨਾ ਕਰਾਂਗਾ। \s ਗੁਲਾਮੀ ਤੋਂ ਵਾਪਸੀ \p \v 14 ਇਸ ਲਈ ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਫਿਰ ਨਾ ਆਖਿਆ ਜਾਵੇਗਾ, “ਯਹੋਵਾਹ ਦੀ ਸਹੁੰ ਜਿਹੜਾ ਇਸਰਾਏਲੀਆਂ ਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ” \v 15 ਸਗੋਂ “ਯਹੋਵਾਹ ਦੀ ਸਹੁੰ ਜਿਹੜਾ ਇਸਰਾਏਲੀਆਂ ਨੂੰ ਉੱਤਰ ਦੇ ਦੇਸ ਵੱਲੋਂ ਅਤੇ ਉਹਨਾਂ ਸਾਰਿਆਂ ਦੇਸਾਂ ਵੱਲੋਂ ਜਿੱਥੇ ਉਸ ਉਹਨਾਂ ਨੂੰ ਧੱਕ ਦਿੱਤਾ ਸੀ ਕੱਢ ਲਿਆਇਆ।” ਮੈਂ ਉਹਨਾਂ ਨੂੰ ਉਸ ਭੂਮੀ ਵਿੱਚ ਮੋੜ ਲਿਆਵਾਂਗਾ ਜਿਹੜੀ ਮੈਂ ਉਹਨਾਂ ਦੇ ਪੁਰਖਿਆਂ ਨੂੰ ਦਿੱਤੀ ਸੀ। \s ਆਉਣ ਵਾਲੀ ਸਜ਼ਾ \p \v 16 ਵੇਖ ਮੈਂ ਬਹੁਤ ਸਾਰੇ ਮਾਛੀਆਂ ਨੂੰ ਘੱਲਾਂਗਾ, ਯਹੋਵਾਹ ਦਾ ਵਾਕ ਹੈ। ਉਹ ਉਹਨਾਂ ਨੂੰ ਫੜ੍ਹਨਗੇ ਅਤੇ ਇਸ ਦੇ ਪਿੱਛੋਂ ਮੈਂ ਬਹੁਤ ਸਾਰੇ ਸ਼ਿਕਾਰੀਆਂ ਨੂੰ ਘੱਲਾਂਗਾ, ਉਹ ਉਹਨਾਂ ਨੂੰ ਹਰ ਪਰਬਤ ਤੋਂ, ਹਰ ਟਿੱਲੇ ਤੋਂ ਅਤੇ ਚੱਟਾਨਾਂ ਦੀਆਂ ਤੇੜਾਂ ਵਿੱਚੋਂ ਸ਼ਿਕਾਰ ਕਰਨਗੇ \v 17 ਕਿਉਂ ਜੋ ਮੇਰੀਆਂ ਅੱਖਾਂ ਉਹਨਾਂ ਦੇ ਸਾਰੇ ਰਾਹਾਂ ਉੱਤੇ ਹਨ। ਉਹ ਮੇਰੇ ਹਜ਼ੂਰੋਂ ਲੁੱਕੇ ਹੋਏ ਨਹੀਂ ਹਨ, ਨਾ ਉਹਨਾਂ ਦੀ ਬਦੀ ਮੇਰੀਆਂ ਅੱਖਾਂ ਦੇ ਅੱਗੋਂ ਛੁੱਪੀ ਹੋਈ ਹੈ \v 18 ਮੈਂ ਪਹਿਲਾਂ ਉਹਨਾਂ ਦੀ ਬਦੀ ਅਤੇ ਉਹਨਾਂ ਦੇ ਪਾਪ ਦਾ ਦੁੱਗਣਾ ਵੱਟਾ ਦਿਆਂਗਾ ਕਿਉਂ ਜੋ ਉਹਨਾਂ ਨੇ ਮੇਰੀ ਧਰਤੀ ਨੂੰ ਆਪਣੀਆਂ ਪਲੀਤੀਆਂ ਦੀਆਂ ਲੋਥਾਂ ਨਾਲ ਭਰਿਸ਼ਟ ਕੀਤਾ ਅਤੇ ਮੇਰੀ ਮਿਰਾਸ ਨੂੰ ਆਪਣੀਆਂ ਘਿਣਾਉਣੀਆਂ ਚੀਜ਼ਾਂ ਨਾਲ ਭਰ ਦਿੱਤਾ ਹੈ। \s ਯਿਰਮਿਯਾਹ ਦੀ ਪ੍ਰਾਰਥਨਾ \p \v 19 ਹੇ ਯਹੋਵਾਹ, ਮੇਰੇ ਬਲ ਅਤੇ ਮੇਰੇ ਗੜ੍ਹ, ਦੁੱਖ ਦੇ ਵੇਲੇ ਮੇਰੀ ਪਨਾਹ, ਤੇਰੇ ਕੋਲ ਕੌਮਾਂ ਆਉਣਗੀਆਂ, ਧਰਤੀ ਦੀਆਂ ਹੱਦਾਂ ਤੋਂ, ਅਤੇ ਆਖਣਗੀਆਂ, ਸਾਡੇ ਪੁਰਖਿਆਂ ਨੇ ਨਿਰਾ ਝੂਠ ਮਿਰਾਸ ਵਿੱਚ ਲਿਆ, ਅਤੇ ਫੋਕੀਆਂ ਗੱਲਾਂ\f + \fr 16:19 \fr*\ft ਮੂਰਤੀਆਂ \ft*\f* ਜਿਹਨਾਂ ਤੋਂ ਕੁਝ ਲਾਭ ਨਹੀਂ। \v 20 ਕੀ ਆਦਮੀ ਆਪਣੇ ਲਈ ਦੇਵਤੇ ਬਣਾ ਸਕਦਾ? ਉਹ ਦੇਵਤੇ ਵੀ ਨਹੀਂ ਹਨ! \v 21 ਇਸ ਲਈ ਵੇਖ, ਮੈਂ ਉਹਨਾਂ ਨੂੰ ਸਮਝਾਵਾਂਗਾ, ਅਤੇ ਇਸ ਵਾਰ ਆਪਣਾ ਹੱਥ ਅਤੇ ਬਲ ਉਹਨਾਂ ਨੂੰ ਜਤਾਵਾਂਗਾ, ਸੋ ਉਹ ਜਾਣਨਗੇ ਕਿ ਮੇਰਾ ਨਾਮ ਯਹੋਵਾਹ ਹੈ!। \c 17 \s ਯਹੂਦਾਹ ਦਾ ਪਾਪ ਅਤੇ ਉਸ ਦੀ ਸਜ਼ਾ \p \v 1 ਯਹੂਦਾਹ ਦਾ ਪਾਪ, ਲੋਹੇ ਦੀ ਕਲਮ ਅਤੇ ਹੀਰੇ ਦੀ ਨੋਕ ਨਾਲ ਲਿਖਿਆ ਗਿਆ, ਉਹਨਾਂ ਦੇ ਦਿਲ ਦੀ ਤਖ਼ਤੀ ਉੱਤੇ ਅਤੇ ਤੁਹਾਡੀਆਂ ਜਗਵੇਦੀਆਂ ਦੇ ਸਿੰਗਾਂ ਉੱਤੇ ਉੱਕਰਿਆ ਗਿਆ \v 2 ਉਹਨਾਂ ਦੇ ਪੁੱਤਰ ਹਰੇ ਰੁੱਖਾਂ ਕੋਲ ਪਹਾੜੀਆਂ ਉੱਤੇ ਅਤੇ ਉੱਚਿਆਈਆਂ ਉੱਤੇ ਉਹਨਾਂ ਦੀਆਂ ਜਗਵੇਦੀਆਂ ਅਤੇ ਟੁੰਡਾਂ ਨੂੰ ਚੇਤੇ ਕਰਦੇ ਹਨ \v 3 ਹੇ ਖੇਤ ਵਿਚਲੇ ਮੇਰੇ ਪਰਬਤ, ਤੇਰਾ ਮਾਲ ਅਤੇ ਤੇਰੇ ਸਾਰੇ ਖਜ਼ਾਨੇ, ਤੇਰੇ ਉੱਚੇ ਸਥਾਨ ਤੇਰੀਆਂ ਸਾਰੀਆਂ ਹੱਦਾਂ ਵਿੱਚ ਪਾਪ ਦੇ ਕਾਰਨ ਮੈਂ ਲੁੱਟੇ ਜਾਣ ਲਈ ਦੇ ਦਿਆਂਗਾ \v 4 ਤੂੰ ਆਪ ਹੀ ਆਪਣੀ ਮਿਰਾਸ ਨੂੰ ਜਿਹੜੀ ਮੈਂ ਤੈਨੂੰ ਦਿੱਤੀ ਛੱਡ ਦੇਵੇਂਗਾ ਅਤੇ ਉਸ ਦੇਸ ਵਿੱਚ ਜਿਹ ਨੂੰ ਤੂੰ ਨਹੀਂ ਜਾਣਦਾ ਮੈਂ ਤੈਥੋਂ ਤੇਰੇ ਵੈਰੀਆਂ ਦੀ ਟਹਿਲ ਕਰਾਵਾਂਗਾ ਕਿਉਂ ਜੋ ਤੁਸੀਂ ਮੇਰੇ ਕ੍ਰੋਧ ਦੀ ਅੱਗ ਭੜਕਾਈ ਹੈ ਜਿਹੜੀ ਸਦਾ ਬਲਦੀ ਰਹੇਗੀ। \s ਕੁਝ ਕਹਾਉਤਾਂ \p \v 5 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਸਰਾਪ ਉਸ ਮਰਦ ਉੱਤੇ ਜਿਹੜਾ ਆਦਮੀ ਦਾ ਭਰੋਸਾ ਕਰਦਾ ਹੈ, ਅਤੇ ਬਸ਼ਰ ਨੂੰ ਆਪਣੀ ਬਾਂਹ ਬਣਾਉਂਦਾ ਹੈ, ਜਿਹ ਦਾ ਦਿਲ ਯਹੋਵਾਹ ਵੱਲੋਂ ਫਿਰ ਜਾਂਦਾ ਹੈ! \v 6 ਉਹ ਥਲ ਦੇ ਰਤਮੇ ਵਾਂਗੂੰ ਹੈ, ਉਹ ਕੋਈ ਭਲਿਆਈ ਆਉਂਦੀ ਨਾ ਵੇਖੇਗਾ, ਉਹ ਉਜਾੜ ਦੇ ਸੜੇ ਹੋਏ ਥਾਵਾਂ ਵਿੱਚ ਵੱਸੇਗਾ, ਵਿਰਾਨ ਕੱਲਰ ਸ਼ੋਰ ਵਿੱਚ। \v 7 ਮੁਬਾਰਕ ਹੈ ਉਹ ਮਰਦ ਜਿਹ ਦਾ ਭਰੋਸਾ ਯਹੋਵਾਹ ਉੱਤੇ ਹੈ, ਜਿਹ ਦਾ ਭਰੋਸਾ ਯਹੋਵਾਹ ਹੈ! \v 8 ਉਹ ਉਸ ਰੁੱਖ ਵਾਂਗੂੰ ਹੈ ਜਿਹੜਾ ਪਾਣੀ ਉੱਤੇ ਲੱਗਿਆ ਹੋਇਆ ਹੈ, ਜਿਹੜਾ ਨਦੀ ਵੱਲ ਆਪਣੀਆਂ ਜੜ੍ਹਾਂ ਫੈਲਾਉਂਦਾ ਹੈ। ਜਦ ਗਰਮੀ ਆਵੇ ਤਾਂ ਉਸ ਨੂੰ ਡਰ ਨਹੀਂ, ਸਗੋਂ ਉਹ ਦੇ ਪੱਤੇ ਹਰੇ ਰਹਿੰਦੇ ਹਨ, ਔੜ ਦੇ ਸਾਲ ਉਹ ਨੂੰ ਚਿੰਤਾ ਨਾ ਹੋਵੇਗੀ, ਨਾ ਉਹ ਫਲ ਲਿਆਉਣ ਤੋਂ ਰੁਕੇਗਾ। \v 9 ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖ਼ਰਾਬ ਹੈ, ਉਹ ਨੂੰ ਕੌਣ ਜਾਣ ਸਕਦਾ ਹੈ? \v 10 ਮੈਂ ਯਹੋਵਾਹ ਦਿਲ ਨੂੰ ਪਰਖਦਾ ਹਾਂ, ਅਤੇ ਗੁਰਦਿਆਂ ਨੂੰ ਪਰਤਾਉਂਦਾ ਹਾਂ, ਭਈ ਹਰ ਮਨੁੱਖ ਨੂੰ ਉਹ ਦੇ ਚਾਲ-ਚਲਣ ਅਨੁਸਾਰ, ਅਤੇ ਉਹ ਦੇ ਕੰਮਾਂ ਦੇ ਫਲਾਂ ਅਨੁਸਾਰ ਬਦਲਾ ਦੇ। \v 11 ਉਹ ਆਦਮੀ ਜਿਹੜਾ ਇਨਸਾਫ਼ ਦੇ ਬਿਨਾਂ ਧਨ ਇਕੱਠਾ ਕਰਦਾ ਹੈ, ਉਸ ਤਿੱਤਰ ਵਰਗਾ ਹੋਵੇਗਾ ਜੋ ਉਹਨਾਂ ਆਂਡਿਆਂ ਉੱਤੇ ਬੈਠੇ ਜਿਹੜੇ ਉਹ ਨੇ ਨਹੀਂ ਦਿੱਤੇ। ਉਹ ਦੇ ਦਿਨਾਂ ਦੇ ਅੱਧ ਵਿੱਚ ਉਹ ਉਸ ਤੋਂ ਛੁੱਟ ਜਾਵੇਗਾ, ਅਤੇ ਓੜਕ ਨੂੰ ਉਹ ਮੂਰਖ ਬਣੇਗਾ। \v 12 ਇੱਕ ਪਰਤਾਪ ਵਾਲਾ ਸਿੰਘਾਸਣ ਆਦ ਤੋਂ ਉਚਿਆਈ ਤੋਂ ਥਾਪਿਆ ਹੋਇਆ ਸਾਡਾ ਪਵਿੱਤਰ ਸਥਾਨ ਹੈ। \v 13 ਹੇ ਯਹੋਵਾਹ ਇਸਰਾਏਲ ਦੀ ਆਸਾ, ਤੇਰੇ ਸਾਰੇ ਤਿਆਗਣ ਵਾਲੇ ਲੱਜਿਆਵਾਨ ਹੋਣਗੇ। ਉਹ “ਮੇਰੇ ਫਿਰਤੂ” ਧਰਤੀ ਵਿੱਚ ਲਿਖੇ ਜਾਣਗੇ, ਕਿਉਂ ਜੋ ਉਹਨਾਂ ਨੇ ਯਹੋਵਾਹ ਨੂੰ ਤਿਆਗ ਦਿੱਤਾ, ਜਿਹੜਾ ਜਿਉਂਦੇ ਪਾਣੀ ਦਾ ਸੋਤਾ ਹੈ। \s ਯਿਰਮਿਯਾਹ ਦੁਆਰਾ ਸਹਾਇਤਾ ਲਈ ਬੇਨਤੀ \p \v 14 ਹੇ ਯਹੋਵਾਹ, ਮੈਨੂੰ ਵੱਲ ਕਰ ਤਾਂ ਮੈਂ ਵਲ ਹੋਵਾਂਗਾ! ਮੈਨੂੰ ਬਚਾ ਤਾਂ ਮੈਂ ਬਚਾਂਗਾ! ਕਿਉਂ ਜੋ ਤੂੰ ਮੇਰੀ ਉਸਤਤ ਹੈਂ। \v 15 ਵੇਖ, ਉਹ ਮੈਨੂੰ ਆਖਦੇ ਹਨ, ਯਹੋਵਾਹ ਦਾ ਬਚਨ ਕਿੱਥੇ ਹੈ? ਉਹ ਆਵੇ ਤਾਂ ਸਹੀ! \v 16 ਮੈਂ ਤੇਰੇ ਪਿੱਛੇ ਆਜੜੀ ਹੋਣ ਲਈ ਸ਼ਤਾਬੀ ਨਹੀਂ ਕੀਤੀ, ਨਾ ਸੋਗ ਦੇ ਦਿਨ ਦੀ ਚਾਹ ਕੀਤੀ ਹੈ, ਤੂੰ ਇਹ ਜਾਣਦਾ ਹੈ। ਜੋ ਕੁਝ ਮੇਰੇ ਬੁੱਲ੍ਹਾਂ ਤੋਂ ਨਿੱਕਲਿਆ, ਉਹ ਤੇਰੇ ਮੂੰਹ ਦੇ ਸਨਮੁਖ ਸੀ। \v 17 ਤੂੰ ਮੇਰੇ ਲਈ ਡਰਾਉਣਾ ਨਾ ਬਣ, ਬਿਪਤਾ ਦੇ ਦਿਨ ਤੂੰ ਮੇਰੀ ਪਨਾਹ ਹੈ। \v 18 ਜਿਹੜੇ ਮੈਨੂੰ ਸਤਾਉਂਦੇ ਹਨ ਉਹ ਲੱਜਿਆਵਾਨ ਹੋਣ, ਪਰ ਮੈਨੂੰ ਲੱਜਿਆਵਾਨ ਨਾ ਹੋਣ ਦੇਹ, ਉਹ ਘਬਰਾਉਣ, ਪਰ ਮੈਨੂੰ ਘਬਰਾਉਣ ਨਾ ਦੇ। ਉਹਨਾਂ ਉੱਤੇ ਬਿਪਤਾ ਦਾ ਦਿਨ ਲਿਆ, ਉਹਨਾਂ ਨੂੰ ਦੁੱਗਣੀ ਮਾਰ ਨਾਲ ਭੰਨ ਸੁੱਟ!। \s ਵਿਸ਼ਰਾਮ ਦੇ ਦਿਨ ਦਾ ਪਾਲਣ \p \v 19 ਯਹੋਵਾਹ ਨੇ ਮੈਨੂੰ ਆਖਿਆ ਕਿ ਜਾ, ਆਮ ਲੋਕਾਂ ਦੇ ਫਾਟਕ\f + \fr 17:19 \fr*\ft ਬਿਨਯਾਮੀਨ \ft*\f* ਉੱਤੇ ਜਿਹ ਦੇ ਵਿੱਚੋਂ ਦੀ ਯਹੂਦਾਹ ਦੇ ਰਾਜਾ ਅੰਦਰ ਆਉਂਦੇ ਹਨ ਅਤੇ ਜਿਹ ਦੇ ਵਿੱਚੋਂ ਦੀ ਬਾਹਰ ਜਾਂਦੇ ਹਨ ਸਗੋਂ ਯਰੂਸ਼ਲਮ ਦੇ ਫਾਟਕਾਂ ਉੱਤੇ ਖਲੋ \v 20 ਤੂੰ ਉਹਨਾਂ ਨੂੰ ਆਖ, ਹੇ ਯਹੂਦਾਹ ਦੇ ਪਾਤਸ਼ਾਹੋ ਅਤੇ ਹੇ ਸਾਰੇ ਯਹੂਦਾਹ ਅਤੇ ਯਰੂਸ਼ਲਮ ਦੇ ਸਾਰੇ ਵਾਸੀਓ ਜਿਹੜੇ ਇਹਨਾਂ ਫਾਟਕਾਂ ਦੇ ਵਿੱਚੋਂ ਦੀ ਅੰਦਰ ਆਉਂਦੇ ਹਨ, ਯਹੋਵਾਹ ਦਾ ਬਚਨ ਸੁਣੋ! \v 21 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਤੁਸੀਂ ਆਪਣੀਆਂ ਜਾਨਾਂ ਲਈ ਖ਼ਬਰਦਾਰ ਹੋਵੋ ਅਤੇ ਸਬਤ ਦੇ ਦਿਨ ਕੋਈ ਭਾਰ ਨਾ ਚੁੱਕੋ ਅਤੇ ਨਾ ਯਰੂਸ਼ਲਮ ਦੇ ਫਾਟਕਾਂ ਵਿੱਚ ਦੀ ਅੰਦਰ ਲਿਆਓ \v 22 ਨਾ ਤੁਸੀਂ ਸਬਤ ਦੇ ਦਿਨ ਆਪਣੇ ਘਰਾਂ ਤੋਂ ਭਾਰ ਚੁੱਕ ਕੇ ਬਾਹਰ ਲੈ ਜੋ ਅਤੇ ਨਾ ਕੋਈ ਕੰਮ-ਧੰਦਾ ਕਰੋ। ਤੁਸੀਂ ਸਬਤ ਦੇ ਦਿਨ ਨੂੰ ਪਵਿੱਤਰ ਮੰਨੋ ਜਿਵੇਂ ਮੈਂ ਤੁਹਾਡੇ ਪੁਰਖਿਆਂ ਨੂੰ ਹੁਕਮ ਦਿੱਤਾ ਸੀ \v 23 ਪਰ ਉਹਨਾਂ ਨੇ ਨਾ ਸੁਣਿਆ ਨਾ ਆਪਣਾ ਕੰਨ ਲਾਇਆ ਸਗੋਂ ਆਪਣੀਆਂ ਧੌਣਾਂ ਨੂੰ ਅਕੜਾ ਲਿਆ ਭਈ ਉਹ ਨਾ ਸੁਣਨ, ਨਾ ਮੱਤ ਲੈਣ। \v 24 ਤਾਂ ਇਸ ਤਰ੍ਹਾਂ ਹੋਵੇਗਾ, ਯਹੋਵਾਹ ਦਾ ਵਾਕ ਹੈ, ਜੇ ਤੁਸੀਂ ਦਿਲ ਲਾ ਕੇ ਮੇਰੀ ਸੁਣੋਗੇ ਅਤੇ ਸਬਤ ਦੇ ਦਿਨ ਇਸ ਸ਼ਹਿਰ ਦੇ ਫਾਟਕਾਂ ਦੇ ਵਿੱਚ ਭਾਰ ਨਾ ਲਿਆਓਗੇ ਅਤੇ ਸਬਤ ਦੇ ਦਿਨ ਨੂੰ ਪਵਿੱਤਰ ਰੱਖੋਗੇ ਅਤੇ ਉਸ ਵਿੱਚ ਕੋਈ ਕੰਮ-ਧੰਦਾ ਨਾ ਕਰੋਗੇ \v 25 ਤਦ ਇਸ ਸ਼ਹਿਰ ਦੇ ਫਾਟਕਾਂ ਦੇ ਵਿੱਚੋਂ ਦੀ ਰਾਜਾ ਅਤੇ ਸਰਦਾਰ, ਦਾਊਦ ਦੇ ਸਿੰਘਾਸਣ ਉੱਤੇ ਬੈਠਣ ਵਾਲੇ, ਰੱਥਾਂ ਉੱਤੇ ਤੇ ਘੋੜਿਆਂ ਉੱਤੇ ਚੜ੍ਹ ਕੇ, ਉਹ ਅਤੇ ਉਹਨਾਂ ਦੇ ਸਰਦਾਰ ਯਹੂਦਾਹ ਦੇ ਮਨੁੱਖ ਅਤੇ ਯਰੂਸ਼ਲਮ ਦੇ ਵਾਸੀ ਇਸ ਵਿੱਚ ਵੜਨਗੇ, ਅਤੇ ਇਹ ਸ਼ਹਿਰ ਸਦਾ ਤੱਕ ਵੱਸਿਆ ਰਹੇਗਾ \v 26 ਤਾਂ ਯਹੂਦਾਹ ਦੇ ਸ਼ਹਿਰ ਤੋਂ ਅਤੇ ਯਰੂਸ਼ਲਮ ਦੇ ਆਲੇ-ਦੁਆਲੇ ਤੋਂ, ਬਿਨਯਾਮੀਨ ਦੇ ਇਲਾਕੇ ਤੋਂ, ਮੈਦਾਨ ਤੋਂ, ਪਰਬਤ ਤੋਂ ਅਤੇ ਦੱਖਣ ਤੋਂ, ਉਹ ਆਉਣਗੇ ਅਤੇ ਹੋਮ ਦੀਆਂ ਭੇਟਾਂ ਅਤੇ ਬਲੀਆਂ ਅਤੇ ਮੈਦੇ ਦੀਆਂ ਭੇਟਾਂ ਅਤੇ ਲੁਬਾਨ ਲੈ ਕੇ ਆਉਣਗੇ ਅਤੇ ਯਹੋਵਾਹ ਦੇ ਭਵਨ ਵਿੱਚ ਧੰਨਵਾਦ ਦੀਆਂ ਭੇਟਾਂ ਲਿਆਉਣਗੇ \v 27 ਪਰ ਜੇ ਤੁਸੀਂ ਮੇਰੀ ਨਾ ਸੁਣੋ ਅਤੇ ਸਬਤ ਦੇ ਦਿਨ ਨੂੰ ਪਵਿੱਤਰ ਨਾ ਰੱਖੋ ਪਰ ਸਬਤ ਦੇ ਦਿਨ ਯਰੂਸ਼ਲਮ ਦੇ ਫਾਟਕਾਂ ਵਿੱਚੋਂ ਦੀ ਭਾਰ ਚੁੱਕ ਕੇ ਵੜਨ ਤੋਂ ਨਾ ਰੁਕੋ ਤਦ ਮੈਂ ਇਸ ਦੇ ਫਾਟਕਾਂ ਨੂੰ ਅੱਗ ਲਾਵਾਂਗਾ। ਅਤੇ ਉਹ ਯਰੂਸ਼ਲਮ ਦੇ ਮਹਿਲਾਂ ਨੂੰ ਭਸਮ ਕਰੇਗੀ ਅਤੇ ਉਹ ਬੁਝੇਗੀ ਨਹੀਂ। \c 18 \s ਯਿਰਮਿਯਾਹ ਘੁਮਿਆਰ ਦੇ ਘਰ ਵਿੱਚ \p \v 1 ਉਹ ਬਚਨ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਕੋਲ ਆਇਆ ਕਿ \v 2 ਉੱਠ ਅਤੇ ਘੁਮਿਆਰ ਦੇ ਘਰ ਨੂੰ ਉੱਤਰ ਜਾ। ਉੱਥੇ ਮੈਂ ਤੈਨੂੰ ਆਪਣੀਆਂ ਗੱਲਾਂ ਸੁਣਾਵਾਂਗਾ \v 3 ਤਾਂ ਮੈਂ ਘੁਮਿਆਰ ਦੇ ਘਰ ਨੂੰ ਉੱਤਰ ਗਿਆ ਅਤੇ ਵੇਖੋ, ਉਹ ਆਪਣੇ ਚੱਕ ਉੱਤੇ ਕੰਮ ਕਰ ਰਿਹਾ ਸੀ \v 4 ਉਹ ਭਾਂਡਾ ਜਿਹੜਾ ਉਹ ਮਿੱਟੀ ਦਾ ਬਣਾਉਂਦਾ ਸੀ ਘੁਮਿਆਰ ਦੇ ਹੱਥ ਵਿੱਚ ਵਿਗੜ ਗਿਆ। ਤਦ ਉਹ ਨੇ ਮੁੜ ਉਸ ਤੋਂ ਇੱਕ ਦੂਜਾ ਭਾਂਡਾ ਬਣਾਇਆ ਜਿਵੇਂ ਉਹ ਦੀ ਨਿਗਾਹ ਵਿੱਚ ਚੰਗਾ ਲੱਗਾ। \v 5 ਫਿਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ \v 6 ਹੇ ਇਸਰਾਏਲ ਦੇ ਘਰਾਣੇ, ਕੀ ਮੈਂ ਇਸ ਘੁਮਿਆਰ ਵਾਂਗੂੰ ਤੁਹਾਡੇ ਨਾਲ ਨਹੀਂ ਕਰ ਸਕਦਾ? ਯਹੋਵਾਹ ਦਾ ਵਾਕ ਹੈ। ਵੇਖੋ, ਹੇ ਇਸਰਾਏਲ ਦੇ ਘਰਾਣੇ, ਜਿਵੇਂ ਮਿੱਟੀ ਘੁਮਿਆਰ ਦੇ ਹੱਥ ਵਿੱਚ ਹੈ ਤਿਵੇਂ ਤੁਸੀਂ ਮੇਰੇ ਹੱਥ ਵਿੱਚ ਹੋ \v 7 ਜਿਸ ਵੇਲੇ ਮੈਂ ਕਿਸੇ ਕੌਮ ਜਾਂ ਕਿਸੇ ਪਾਤਸ਼ਾਹੀ ਦੇ ਬਾਰੇ ਬੋਲਾਂ ਕਿ ਮੈਂ ਉਹ ਨੂੰ ਪੁੱਟ ਸੁੱਟਾਂਗਾ, ਢਾਹ ਦਿਆਂਗਾ ਅਤੇ ਨਾਸ ਕਰਾਂਗਾ \v 8 ਜੇ ਉਹ ਕੌਮ ਜਿਹ ਦੇ ਬਾਰੇ ਮੈਂ ਗੱਲ ਕੀਤੀ ਸੀ ਆਪਣੀ ਬਦੀ ਤੋਂ ਮੁੜੇ, ਤਦ ਮੈਂ ਉਸ ਬਦੀ ਤੋਂ ਪਛਤਾਵਾਂਗਾ, ਜਿਹੜੀ ਮੈਂ ਉਹ ਦੇ ਨਾਸ ਕਰਨ ਲਈ ਸੋਚੀ ਸੀ \v 9 ਅਤੇ ਜੇ ਕਿਸੇ ਵੇਲੇ ਮੈਂ ਕਿਸੇ ਕੌਮ ਜਾਂ ਕਿਸੇ ਪਾਤਸ਼ਾਹੀ ਬਾਰੇ ਬੋਲਾਂ ਕਿ ਉਹ ਨੂੰ ਬਣਾਵਾਂਗਾ ਅਤੇ ਲਾਵਾਂਗਾ \v 10 ਜੇ ਉਹ ਮੇਰੀ ਨਿਗਾਹ ਵਿੱਚ ਬੁਰਿਆਈ ਕਰੇ ਅਤੇ ਮੇਰੀ ਅਵਾਜ਼ ਨਾ ਸੁਣੇ ਤਾਂ ਮੈਂ ਵੀ ਉਸ ਭਲਿਆਈ ਤੋਂ ਪਛਤਾਵਾਂਗਾ ਜਿਹੜੀ ਮੈਂ ਉਸ ਨਾਲ ਭਲਿਆਈ ਕਰਨ ਲਈ ਆਖਿਆ ਸੀ \v 11 ਹੁਣ ਯਹੂਦਾਹ ਦੇ ਮਨੁੱਖਾਂ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਆਖ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਤੁਹਾਡੇ ਵਿਰੁੱਧ ਇੱਕ ਬੁਰਿਆਈ ਕਰ ਰਿਹਾ ਹਾਂ ਅਤੇ ਤੁਹਾਡੇ ਵਿਰੁੱਧ ਇੱਕ ਮਤਾ ਸੋਚ ਰਿਹਾ ਹਾਂ। ਤੁਸੀਂ ਸਾਰੇ ਆਪਣੇ ਬੁਰੇ ਰਾਹ ਤੋਂ ਮੁੜੋ ਅਤੇ ਆਪਣੇ ਰਾਹ ਅਤੇ ਆਪਣੇ ਕੰਮਾਂ ਨੂੰ ਠੀਕ ਕਰੋ \v 12 ਪਰ ਉਹ ਆਖਦੇ ਹਨ, ਇਹ ਅਣਹੋਣਾ ਹੈ! ਅਸੀਂ ਆਪਣੀਆਂ ਜੁਗਤਾਂ ਪਿੱਛੇ ਚੱਲਾਂਗੇ ਅਤੇ ਸਾਡੇ ਵਿੱਚੋਂ ਹਰ ਮਨੁੱਖ ਆਪਣੇ ਬੁਰੇ ਦਿਲ ਦੀ ਆਕੜ ਅਨੁਸਾਰ ਕੰਮ ਕਰੇਗਾ। \s ਪਰਮੇਸ਼ੁਰ ਨੇ ਲੋਕਾਂ ਨੂੰ ਤਿਆਗ ਦਿੱਤਾ \p \v 13 ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਕੌਮਾਂ ਦੇ ਵਿੱਚ ਪੁੱਛੋ ਤਾਂ, ਅਜਿਹੀਆਂ ਗੱਲਾਂ ਕਿਨ ਸੁਣੀਆਂ ਹਨ? ਇਸਰਾਏਲ ਦੀ ਕੁਆਰੀ ਨੇ ਵੱਡੀ ਭਿਆਨਕ ਗੱਲ ਕੀਤੀ ਹੈ! \v 14 ਕੀ ਲਬਾਨੋਨ ਦੀ ਬਰਫ਼ ਮੈਦਾਨ ਦੀ ਚੱਟਾਨ ਨੂੰ ਛੱਡ ਦੇਵੇਗੀ? ਕੀ ਉਹ ਠੰਡੇ ਪਾਣੀ ਜਿਹੜੇ ਦੂਰੋਂ ਵੱਗਦੇ ਹਨ ਸੁੱਕ ਜਾਣਗੇ? \v 15 ਪਰ ਮੇਰੀ ਪਰਜਾ ਨੇ ਤਾਂ ਮੈਨੂੰ ਵਿਸਾਰ ਦਿੱਤਾ ਹੈ, ਉਹ ਵਿਅਰਥ\f + \fr 18:15 \fr*\ft ਨਿਕੰਮੀ ਮੂਰਤੀਆਂ\ft*\f* ਲਈ ਧੂਪ ਧੁਖਾਉਂਦੇ ਹਨ, ਉਹਨਾਂ ਨੇ ਆਪਣਿਆਂ ਰਾਹਾਂ ਵਿੱਚ ਠੇਡਾ ਖਾਧਾ, ਹਾਂ, ਆਪਣਿਆਂ ਰਾਹਾਂ ਵਿੱਚ, ਅਤੇ ਉਹ ਪਹਿਆਂ ਵਿੱਚ ਦੀ ਚੱਲਣ ਲੱਗੇ, ਜਿਹੜੇ ਪੱਧਰੇ ਰਾਹ ਨਹੀਂ ਹਨ। \v 16 ਸੋ ਉਹ ਆਪਣੇ ਦੇਸ ਨੂੰ ਵਿਰਾਨ ਅਤੇ ਸਦਾ ਲਈ ਨੱਕ ਚੜ੍ਹਾਉਣ ਦਾ ਕਾਰਨ ਬਣਾਉਂਦੇ ਹਨ। ਜੋ ਕੋਈ ਉੱਥੋਂ ਦੀ ਲੰਘੇ ਹੈਰਾਨ ਹੋਵੇਗਾ, ਅਤੇ ਆਪਣਾ ਸਿਰ ਹਿਲਾਵੇਗਾ! \v 17 ਮੈਂ ਉਹਨਾਂ ਨੂੰ ਪੁਰੇ ਦੀ ਹਵਾ ਵਾਂਗੂੰ ਵੈਰੀ ਦੇ ਅੱਗੇ ਖਿਲਾਰ ਦਿਆਂਗਾ, ਮੈਂ ਉਹਨਾਂ ਨੂੰ ਬਿਪਤਾ ਦੇ ਦਿਨ ਆਪਣੀ ਪਿੱਠ ਵਿਖਾਵਾਂਗਾ, ਮੂੰਹ ਨਹੀਂ। \s ਯਿਰਮਿਯਾਹ ਦੀ ਹੱਤਿਆ ਦੀ ਸਾਜਸ਼ \p \v 18 ਤਾਂ ਉਹਨਾਂ ਆਖਿਆ ਆਓ, ਅਸੀਂ ਯਿਰਮਿਯਾਹ ਦੇ ਵਿਰੁੱਧ ਮਤਾ ਪਕਾਈਏ ਕਿਉਂ ਜੋ ਬਿਵਸਥਾ ਜਾਜਕ ਤੋਂ ਨਾ ਮਿਟੇਗੀ, ਨਾ ਸਲਾਹ ਬੁੱਧਵਾਨਾਂ ਕੋਲੋਂ, ਨਾ ਬਚਨ ਨਬੀ ਤੋਂ। ਆਓ, ਅਸੀਂ ਉਹ ਨੂੰ ਜੀਭ ਨਾਲ ਮਾਰੀਏ ਅਤੇ ਉਹ ਦੀ ਕਿਸੇ ਗੱਲ ਵੱਲ ਧਿਆਨ ਨਾ ਦੇਈਏ। \v 19 ਹੇ ਯਹੋਵਾਹ, ਮੇਰੀ ਵੱਲ ਧਿਆਨ ਦੇਹ, ਮੇਰੇ ਨਾਲ ਲੜਨ ਵਾਲਿਆਂ ਦੀ ਅਵਾਜ਼ ਸੁਣ ਲੈ! \v 20 ਕੀ ਨੇਕੀ ਦਾ ਬਦਲਾ ਬਦੀ ਹੈ? ਕਿਉਂ ਜੋ ਉਹਨਾਂ ਮੇਰੀ ਜਾਨ ਲਈ ਟੋਆ ਪੁੱਟਿਆ ਹੈ। ਚੇਤੇ ਕਰ ਕਿ ਮੈਂ ਕਿਵੇਂ ਤੇਰੇ ਸਨਮੁਖ ਉਹਨਾਂ ਦੀ ਭਲਿਆਈ ਦੀ ਗੱਲ ਲਈ ਖਲੋਤਾ ਰਿਹਾ, ਭਈ ਮੈਂ ਤੇਰਾ ਗੁੱਸਾ ਉਹਨਾਂ ਤੋਂ ਮੋੜ ਲਵਾਂ। \v 21 ਇਸ ਲਈ ਉਹਨਾਂ ਦੇ ਬੱਚਿਆਂ ਨੂੰ ਕਾਲ ਦੇ ਹਵਾਲੇ ਕਰ, ਅਤੇ ਉਹਨਾਂ ਨੂੰ ਤਲਵਾਰ ਦੇ ਘਾਟ ਉਤਾਰ! ਉਹਨਾਂ ਦੀਆਂ ਔਰਤਾਂ ਔਂਤਰੀਆਂ ਅਤੇ ਵਿਧਵਾ ਹੋਣ ਅਤੇ ਉਹਨਾਂ ਦੇ ਮਨੁੱਖ ਤਲਵਾਰ ਨਾਲ ਮਰਨ ਉਹਨਾਂ ਦੇ ਚੁਗਵੇਂ ਲੜਾਈ ਵਿੱਚ ਤਲਵਾਰ ਨਾਲ ਮਾਰੇ ਜਾਣ! \v 22 ਉਹਨਾਂ ਦੇ ਘਰਾਂ ਤੋਂ ਚਿੱਲਾਉਣਾ ਸੁਣਿਆ ਜਾਵੇ, ਜਦ ਤੂੰ ਉਹਨਾਂ ਉੱਤੇ ਅਚਾਨਕ ਲਸ਼ਕਰ ਚੜ੍ਹਾ ਲਿਆਵੇਂਗਾ, ਕਿਉਂ ਜੋ ਉਹਨਾਂ ਮੇਰੇ ਫੜਨ ਲਈ ਟੋਆ ਪੁੱਟਿਆ ਹੈ, ਅਤੇ ਮੇਰੇ ਪੈਰਾਂ ਲਈ ਫਾਹੀ ਲਾਈ ਹੈ। \v 23 ਹੇ ਯਹੋਵਾਹ, ਤੂੰ ਉਹਨਾਂ ਦੀਆਂ ਸਾਰੀਆਂ ਸਲਾਹਾਂ ਜਾਣਦਾ ਹੈ ਜੋ ਮੇਰੇ ਮਰਨ ਲਈ ਹਨ ਉਹਨਾਂ ਦੀ ਬਦੀ ਨਾ ਢੱਕ, ਨਾ ਉਹਨਾਂ ਦੇ ਪਾਪ ਆਪਣੇ ਅੱਗੋਂ ਮਿਟਾ। ਉਹ ਤੇਰੇ ਅੱਗੇ ਡੇਗੇ ਜਾਣ, ਆਪਣੇ ਕਹਿਰ ਦੇ ਵੇਲੇ ਉਹਨਾਂ ਨਾਲ ਐਉਂ ਵਰਤ!। \c 19 \s ਟੁੱਟੀ ਸੁਰਾਹੀ ਦਾ ਉਦਾਹਰਣ \p \v 1 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਜਾ ਅਤੇ ਘੁਮਿਆਰ ਕੋਲੋਂ ਇੱਕ ਮਿੱਟੀ ਦੀ ਸੁਰਾਹੀ ਮੁੱਲ ਲੈ। ਨਾਲੇ ਲੋਕਾਂ ਦੇ ਬਜ਼ੁਰਗਾਂ ਅਤੇ ਜਾਜਕਾਂ ਦੇ ਬਜ਼ੁਰਗਾਂ ਨੂੰ ਵੀ ਲੈ \v 2 ਅਤੇ ਬਨ-ਹਿੰਨੋਮ ਦੀ ਵਾਦੀ ਵਿੱਚ ਨਿੱਕਲ ਜਾ ਜਿਹੜੀ ਠੀਕਰੀਆਂ ਦੇ ਫਾਟਕ ਦੇ ਬੂਹੇ ਦੇ ਕੋਲ ਹੈ। ਉੱਥੇ ਉਹਨਾਂ ਗੱਲਾਂ ਦਾ ਹੋਕਾ ਦੇ ਜਿਹੜੀਆਂ ਮੈਂ ਤੈਨੂੰ ਬੋਲਾਂਗਾ \v 3 ਤੂੰ ਆਖੀਂ, ਹੇ ਯਹੂਦਾਹ ਦੇ ਪਾਤਸ਼ਾਹੋ ਅਤੇ ਯਰੂਸ਼ਲਮ ਦੇ ਵਾਸੀਓ, ਯਹੋਵਾਹ ਦਾ ਬਚਨ ਸੁਣੋ! ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਇਸ ਸਥਾਨ ਉੱਤੇ ਬਦੀ ਲਿਆਵਾਂਗਾ। ਹਰੇਕ ਜਿਹੜਾ ਸੁਣੇਗਾ ਉਹ ਦੇ ਕੰਨ ਝੁਣਝੁਣਾ ਜਾਣਗੇ \v 4 ਇਸ ਲਈ ਜੋ ਉਹਨਾਂ ਮੈਨੂੰ ਤਿਆਗ ਦਿੱਤਾ ਅਤੇ ਇਸ ਸਥਾਨ ਨੂੰ ਓਪਰੇ ਦੇਵਤਿਆਂ ਅੱਗੇ ਧੂਪ ਧੁਖਾ ਕੇ ਭਰਿਸ਼ਟ ਕੀਤਾ ਜਿਹਨਾਂ ਨੂੰ ਨਾ ਉਹ, ਨਾ ਉਹਨਾਂ ਦੇ ਪਿਉ-ਦਾਦੇ, ਨਾ ਯਹੂਦਾਹ ਦੇ ਰਾਜਾ ਜਾਣਦੇ ਸਨ। ਉਹਨਾਂ ਨੇ ਇਸ ਸਥਾਨ ਨੂੰ ਬੇਦੋਸ਼ਾਂ ਦੇ ਲਹੂ ਨਾਲ ਭਰ ਦਿੱਤਾ ਹੈ \v 5 ਉਹਨਾਂ ਨੇ ਬਆਲ ਦੇ ਉੱਚੇ-ਉੱਚੇ ਸਥਾਨ ਬਣਾਏ ਭਈ ਆਪਣੇ ਪੁੱਤਰਾਂ ਨੂੰ ਹੋਮ ਦੀ ਬਲੀ ਕਰਕੇ ਬਆਲ ਲਈ ਅੱਗ ਵਿੱਚ ਸਾੜਨ ਜਿਹ ਦਾ ਮੈਂ ਨਾ ਉਹਨਾਂ ਨੂੰ ਹੁਕਮ ਦਿੱਤਾ, ਨਾ ਗੱਲ ਕੀਤੀ, ਨਾ ਮੇਰੇ ਮਨ ਵਿੱਚ ਹੀ ਆਇਆ \v 6 ਇਸ ਲਈ ਵੇਖੋ, ਦਿਨ ਆ ਰਹੇ ਹਨ, ਯਹੋਵਾਹ ਦਾ ਵਾਕ ਹੈ, ਕਿ ਇਹ ਸਥਾਨ ਅੱਗੇ ਨੂੰ ਨਾ ਤੋਫਥ ਨਾ ਬਨ-ਹਿੰਨੋਮ ਦੀ ਵਾਦੀ ਅਖਵਾਏਗਾ, ਸਗੋਂ “ਕਤਲ ਦੀ ਵਾਦੀ” ਅਖਵਾਏਗਾ \v 7 ਅਤੇ ਮੈਂ ਇਸੇ ਸਥਾਨ ਵਿੱਚ ਯਹੂਦਾਹ ਅਤੇ ਯਰੂਸ਼ਲਮ ਦੀ ਸਲਾਹ ਨੂੰ ਨਿਕੰਮੀ ਕਰਾਂਗਾ ਅਤੇ ਮੈਂ ਉਹਨਾਂ ਨੂੰ ਉਹਨਾਂ ਦੇ ਵੈਰੀਆਂ ਦੇ ਅੱਗੇ ਤਲਵਾਰ ਨਾਲ ਡੇਗ ਦਿਆਂਗਾ ਅਤੇ ਉਹਨਾਂ ਦੇ ਹੱਥਾਂ ਨਾਲ ਜਿਹੜੇ ਉਹਨਾਂ ਦੀ ਜਾਨ ਦੇ ਅਭਿਲਾਸ਼ੀ ਹਨ। ਮੈਂ ਉਹਨਾਂ ਦੀਆਂ ਲੋਥਾਂ ਅਕਾਸ਼ ਦੇ ਪੰਛੀਆਂ ਨੂੰ ਅਤੇ ਧਰਤੀ ਦੇ ਦਰਿੰਦਿਆਂ ਨੂੰ ਖਾਣ ਲਈ ਦਿਆਂਗਾ \v 8 ਮੈਂ ਇਸ ਸ਼ਹਿਰ ਨੂੰ ਵਿਰਾਨ ਅਤੇ ਨੱਕ ਚੜ੍ਹਾਉਣ ਦਾ ਕਾਰਨ ਬਣਾਵਾਂਗਾ। ਜਿਹੜਾ ਉਹ ਦੇ ਅੱਗੋਂ ਦੀ ਲੰਘੇਗਾ ਉਹ ਉਸ ਦੀਆਂ ਸਾਰੀਆਂ ਬਵਾਂ ਦੇ ਕਾਰਨ ਹੈਰਾਨ ਹੋਵੇਗਾ ਅਤੇ ਨੱਕ ਚੜ੍ਹਾਵੇਗਾ \v 9 ਅਤੇ ਮੈ ਉਹਨਾਂ ਨੂੰ ਉਹਨਾਂ ਦੇ ਪੁੱਤਰਾਂ ਦਾ ਮਾਸ ਅਤੇ ਉਹਨਾਂ ਦੀਆਂ ਧੀਆਂ ਦਾ ਮਾਸ ਖੁਆਵਾਂਗਾ ਅਤੇ ਹਰੇਕ ਆਪਣੇ ਗੁਆਂਢੀ ਦਾ ਮਾਸ ਘੇਰੇ ਅਤੇ ਦੁੱਖ ਦੇ ਵੇਲੇ ਖਾਵੇਗਾ ਜਿਹ ਦੇ ਨਾਲ ਉਹਨਾਂ ਦੇ ਵੈਰੀ ਅਤੇ ਉਹਨਾਂ ਦੀ ਜਾਨ ਦੇ ਤਾਂਘ ਕਰਨ ਵਾਲੇ ਉਹਨਾਂ ਨੂੰ ਦੁੱਖ ਦੇਣਗੇ!। \v 10 ਤਦ ਤੂੰ ਉਹਨਾਂ ਮਨੁੱਖਾਂ ਦੇ ਵੇਖਦਿਆਂ ਜਿਹੜੇ ਤੇਰੇ ਨਾਲ ਜਾਣਗੇ ਉਸ ਸੁਰਾਹੀ ਨੂੰ ਭੰਨ ਸੁੱਟੀਂ \v 11 ਤੂੰ ਉਹਨਾਂ ਨੂੰ ਆਖੀਂ, ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਇਸੇ ਤਰ੍ਹਾਂ ਹੀ ਮੈਂ ਇਸ ਪਰਜਾ ਨੂੰ ਅਤੇ ਇਸ ਸ਼ਹਿਰ ਨੂੰ ਭੰਨ ਸੁੱਟਾਂਗਾ ਜਿਵੇਂ ਕੋਈ ਘੁਮਿਆਰ ਦੇ ਭਾਂਡੇ ਨੂੰ ਭੰਨ ਦਿੰਦਾ ਹੈ, ਜਿਹੜਾ ਫਿਰ ਸਾਬਤ ਨਹੀਂ ਹੋ ਸਕਦਾ। ਉਹ ਤੋਫਥ ਵਿੱਚ ਦਫ਼ਨਾਉਣਗੇ ਇਥੋਂ ਤੱਕ ਕਿ ਦਫ਼ਨਾਉਣ ਦਾ ਥਾਂ ਨਾ ਰਹੇ \v 12 ਇਸੇ ਤਰ੍ਹਾਂ ਮੈਂ ਇਸ ਸ਼ਹਿਰ ਅਤੇ ਇਸ ਦੇ ਵਾਸੀਆਂ ਨਾਲ ਕਰਾਂਗਾ, ਯਹੋਵਾਹ ਦਾ ਵਾਕ ਹੈ, ਸਗੋਂ ਮੈਂ ਇਹ ਸ਼ਹਿਰ ਤੋਫਥ ਵਾਂਗੂੰ ਬਣਾਵਾਂਗਾ \v 13 ਤਾਂ ਯਰੂਸ਼ਲਮ ਦੇ ਘਰ ਅਤੇ ਯਹੂਦਾਹ ਦੇ ਰਾਜਿਆਂ ਦੇ ਮਹਿਲ ਜਿਹੜੇ ਭਰਿਸ਼ਟ ਕੀਤੇ ਗਏ ਤੋਫਥ ਦੇ ਸਥਾਨ ਵਰਗੇ ਹੋ ਜਾਣਗੇ ਅਰਥਾਤ ਸਾਰੇ ਘਰ ਜਿੱਥੇ ਉਹਨਾਂ ਨੇ ਅਕਾਸ਼ ਦੀ ਸਾਰੀ ਸੈਨਾਂ ਲਈ ਧੂਪ ਧੁਖਾਈ ਅਤੇ ਛੱਤਾਂ ਉੱਤੇ ਪੀਣ ਦੀਆਂ ਭੇਟਾਂ ਦੂਜੇ ਦੇਵਤਿਆਂ ਉੱਤੇ ਡੋਲ੍ਹੀਆਂ। \v 14 ਤਾਂ ਯਿਰਮਿਯਾਹ ਤੋਫਥ ਤੋਂ ਆਇਆ ਜਿੱਥੇ ਯਹੋਵਾਹ ਨੇ ਉਹ ਨੂੰ ਅਗੰਮ ਬਾਣੀ ਲਈ ਭੇਜਿਆ ਸੀ ਅਤੇ ਉਹ ਯਹੋਵਾਹ ਦੇ ਭਵਨ ਦੇ ਵੇਹੜੇ ਵਿੱਚ ਆ ਖਲੋਤਾ। ਤਾਂ ਉਹ ਨੇ ਸਾਰੀ ਪਰਜਾ ਨੂੰ ਆਖਿਆ, \v 15 ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਇਸ ਸ਼ਹਿਰ ਉੱਤੇ ਅਤੇ ਇਸ ਦੀਆਂ ਸਾਰੀਆਂ ਬਸਤੀਆਂ ਉੱਤੇ ਉਹ ਸਾਰੀ ਬੁਰਿਆਈ ਜਿਹੜੀ ਮੈਂ ਇਸ ਉੱਤੇ ਲਿਆਉਣ ਦੀ ਗੱਲ ਕੀਤੀ ਹੈ ਲਿਆ ਰਿਹਾ ਹਾਂ ਕਿਉਂ ਜੋ ਉਹਨਾਂ ਨੇ ਆਪਣੀਆਂ ਧੌਣਾਂ ਅਕੜਾ ਲਈਆਂ ਹਨ ਭਈ ਮੇਰੀ ਗੱਲ ਨਾ ਸੁਣਨ। \c 20 \s ਯਿਰਮਿਯਾਹ ਅਤੇ ਪਸ਼ਹੂਰ ਜਾਜਕ ਦੇ ਵਿਚਕਾਰ ਵਿਵਾਦ \p \v 1 ਇੰਮੇਰ ਜਾਜਕ ਦੇ ਪੁੱਤਰ ਪਸ਼ਹੂਰ ਨੇ ਜਿਹੜਾ ਯਹੋਵਾਹ ਦੇ ਭਵਨ ਦਾ ਵੱਡਾ ਪ੍ਰਧਾਨ ਸੀ ਯਿਰਮਿਯਾਹ ਨੂੰ ਅਗੰਮ ਵਾਕ ਦੀਆਂ ਇਹ ਗੱਲਾਂ ਕਰਦੇ ਸੁਣਿਆ \v 2 ਤਦ ਪਸ਼ਹੂਰ ਨੇ ਯਿਰਮਿਯਾਹ ਨਬੀ ਨੂੰ ਮਾਰਿਆ ਅਤੇ ਉਹ ਨੂੰ ਉਸ ਕਾਠ ਵਿੱਚ ਪਾਇਆ ਜਿਹੜਾ ਬਿਨਯਾਮੀਨ ਦੇ ਉੱਪਰਲੇ ਫਾਟਕ ਵਿੱਚ ਯਹੋਵਾਹ ਦੇ ਭਵਨ ਦੇ ਕੋਲ ਸੀ \v 3 ਤਾਂ ਇਸ ਤਰ੍ਹਾਂ ਹੋਇਆ ਕਿ ਜਾਂ ਦੂਜੇ ਦਿਨ ਪਸ਼ਹੂਰ ਨੇ ਯਿਰਮਿਯਾਹ ਨੂੰ ਕਾਠ ਤੋਂ ਬਾਹਰ ਕੱਢਿਆ ਤਾਂ ਯਿਰਮਿਯਾਹ ਨੇ ਉਹ ਨੂੰ ਆਖਿਆ, ਯਹੋਵਾਹ ਨੇ ਤੇਰਾ ਨਾਮ ਪਸ਼ਹੂਰ ਨਹੀਂ ਸਗੋਂ “ਚੌਹੀਂ ਪਾਸੀਂ ਭੈਅ” ਰੱਖਿਆ ਹੈ। \v 4 ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, ਵੇਖ, ਮੈਂ ਤੈਨੂੰ ਤੇਰੇ ਲਈ ਅਤੇ ਤੇਰੇ ਸਾਰੇ ਪ੍ਰੇਮੀਆਂ ਲਈ ਭੈਅ ਦਾ ਕਾਰਨ ਬਣਾਵਾਂਗਾ। ਉਹ ਆਪਣੇ ਵੈਰੀਆਂ ਦੀ ਤਲਵਾਰ ਨਾਲ ਡਿੱਗਣਗੇ ਅਤੇ ਇਹ ਤੇਰੀਆਂ ਅੱਖਾਂ ਵੇਖਣਗੀਆਂ। ਮੈਂ ਸਾਰੇ ਯਹੂਦਾਹ ਨੂੰ ਬਾਬਲ ਦੇ ਰਾਜਾ ਦੇ ਹੱਥ ਵਿੱਚ ਦੇ ਦਿਆਂਗਾ। ਉਹ ਉਹਨਾਂ ਨੂੰ ਗ਼ੁਲਾਮ ਕਰਕੇ ਬਾਬਲ ਨੂੰ ਲੈ ਜਾਵੇਗਾ ਅਤੇ ਉਹਨਾਂ ਨੂੰ ਤਲਵਾਰ ਨਾਲ ਮਾਰੇਗਾ \v 5 ਨਾਲੇ ਮੈਂ ਇਸ ਸ਼ਹਿਰ ਦਾ ਸਾਰਾ ਧਨ, ਉਹ ਦੀ ਸਾਰੀ ਖੱਟੀ ਅਤੇ ਉਹ ਦੀਆਂ ਸਾਰੀਆਂ ਬਹੁਮੁੱਲੀਆਂ ਚੀਜ਼ਾਂ, ਹਾਂ, ਯਹੂਦਾਹ ਦੇ ਰਾਜਿਆਂ ਦੇ ਸਾਰੇ ਖਜ਼ਾਨੇ ਉਹਨਾਂ ਦੇ ਵੈਰੀਆਂ ਦੇ ਹੱਥ ਵਿੱਚ ਦੇ ਦਿਆਂਗਾ। ਉਹ ਉਹਨਾਂ ਨੂੰ ਲੁੱਟ ਲੈਣਗੇ ਅਤੇ ਉਹਨਾਂ ਨੂੰ ਫੜ੍ਹ ਕੇ ਬਾਬਲ ਨੂੰ ਲੈ ਜਾਣਗੇ \v 6 ਹੇ ਪਸ਼ਹੂਰ, ਤੂੰ ਅਤੇ ਉਹ ਸਾਰੇ ਜਿਹੜੇ ਤੇਰੇ ਘਰ ਵਿੱਚ ਰਹਿੰਦੇ ਹਨ ਗ਼ੁਲਾਮ ਹੋ ਕੇ ਬਾਬਲ ਨੂੰ ਜਾਓਗੇ। ਤੂੰ ਉੱਥੇ ਜਾਏਂਗਾ ਅਤੇ ਉੱਥੇ ਮਰੇਗਾ ਅਤੇ ਉੱਥੇ ਤੂੰ ਦਫ਼ਨਾਇਆ ਜਾਵੇਂਗਾ, ਤੂੰ ਅਤੇ ਤੇਰੇ ਸਾਰੇ ਪ੍ਰੇਮੀ ਜਿਹਨਾਂ ਨਾਲ ਤੂੰ ਝੂਠੇ ਅਗੰਮ ਵਾਕ ਕੀਤੇ। \s ਯਿਰਮਿਯਾਹ ਦੀ ਪਰਮੇਸ਼ੁਰ ਨੂੰ ਸ਼ਿਕਾਇਤ \p \v 7 ਹੇ ਯਹੋਵਾਹ, ਤੂੰ ਮੈਨੂੰ ਭਰਮਾਇਆ ਤਾਂ ਮੈਂ ਭਰਮਾਇਆ ਗਿਆ ਹਾਂ, ਤੂੰ ਮੇਰੇ ਨਾਲੋਂ ਤਕੜਾ ਹੈ, ਤੂੰ ਮੇਰੇ ਉੱਤੇ ਪਰਬਲ ਪੈ ਗਿਆ ਹੈ, ਮੈਂ ਸਾਰਾ ਦਿਨ ਹਾਸਾ ਬਣ ਗਿਆ ਹਾਂ, ਸਾਰੇ ਹੀ ਮੇਰਾ ਠੱਠਾ ਉਡਾਉਂਦੇ ਹਨ। \v 8 ਜਦ ਕਦੀ ਮੈਂ ਗੱਲ ਕਰਦਾ ਹਾਂ ਮੈਂ ਚਿੱਲਾਉਂਦਾ ਹਾਂ, - “ਜ਼ੁਲਮ ਅਤੇ ਬਰਬਾਦੀ!” ਪੁਕਾਰਦਾ ਹਾਂ। ਯਹੋਵਾਹ ਦਾ ਬਚਨ ਤਾਂ ਮੇਰੇ ਲਈ ਸਾਰੇ ਦਿਨ ਦਾ ਮਿਹਣਾ ਅਤੇ ਠੱਠਾ ਬਣ ਗਿਆ ਹੈ। \v 9 ਜੇ ਮੈਂ ਆਖਾਂ, ਮੈਂ ਉਹ ਦਾ ਜਿਕਰ ਨਾ ਕਰਾਂਗਾ, ਨਾ ਉਹ ਦਾ ਨਾਮ ਲੈ ਕੇ ਅੱਗੇ ਨੂੰ ਗੱਲ ਕਰਾਂਗਾ, ਤਾਂ ਉਹ ਮੇਰੇ ਦਿਲ ਵਿੱਚ ਬਲਦੀ ਅੱਗ ਵਾਂਗੂੰ ਹੁੰਦਾ ਹੈ, ਜਿਹੜੀ ਮੇਰੀਆਂ ਹੱਡੀਆਂ ਵਿੱਚ ਲੁੱਕੀ ਹੋਈ ਹੈ, ਮੈਂ ਇਹ ਨੂੰ ਰੱਖਦਾ-ਰੱਖਦਾ ਥੱਕ ਗਿਆ ਹਾਂ, ਮੈਂ ਸਹਿ ਨਹੀਂ ਸਕਦਾ। \v 10 ਮੈਂ ਤਾਂ ਬਹੁਤਿਆਂ ਦੀ ਬੁਰੀ ਖ਼ਬਰ ਸੁਣੀ ਹੈ, ਚੌਹੀਂ ਪਾਸੀਂ ਭੈਅ ਹੈ! ਉਸ ਉੱਤੇ ਦੋਸ਼ ਲਾਓ! ਆਓ, ਅਸੀਂ ਉਸ ਉੱਤੇ ਦੋਸ਼ ਲਾਈਏ! ਸਾਰੇ ਮੇਰੇ ਮਿੱਤਰ ਮੇਰੇ ਅੱਗੇ ਡਿੱਗਣ ਦੀ ਤਾੜ ਵਿੱਚ ਹਨ। ਖ਼ਬਰੇ ਉਹ ਭਰਮਾਇਆ ਜਾਵੇ, ਤਾਂ ਅਸੀਂ ਉਹ ਦੇ ਉੱਤੇ ਪਰਬਲ ਲੈ ਜਾਂਵਾਂਗੇ, ਅਤੇ ਉਹ ਦੇ ਕੋਲੋਂ ਆਪਣਾ ਬਦਲਾ ਲੈ ਲਵਾਂਗੇ! \v 11 ਪਰ ਯਹੋਵਾਹ ਇੱਕ ਡਰਾਉਣੇ ਯੋਧੇ ਵਾਂਗੂੰ ਮੇਰੇ ਸੰਗ ਹੈ, ਇਸ ਲਈ ਮੇਰੇ ਸਤਾਉਣ ਵਾਲੇ ਠੋਕਰ ਖਾਣਗੇ, ਉਹ ਪਰਬਲ ਨਾ ਪੈ ਸਕਣਗੇ! ਉਹ ਬਹੁਤ ਲੱਜਿਆਵਾਨ ਹੋਣਗੇ, ਉਹ ਸਫ਼ਲ ਨਾ ਹੋਣਗੇ, ਉਹਨਾਂ ਦੀ ਸ਼ਰਮਿੰਦਗੀ ਸਦਾ ਦੀ ਹੋਵੇਗੀ, ਜੋ ਕਦੀ ਨਾ ਭੁੱਲੇਗੀ। \v 12 ਪਰ ਹੇ ਸੈਨਾਂ ਦੇ ਯਹੋਵਾਹ, ਜਿਹੜਾ ਧਰਮੀਆਂ ਨੂੰ ਪਰਖਦਾ ਹੈ, ਜਿਹੜਾ ਦਿਲ ਅਤੇ ਗੁਰਦਿਆਂ ਨੂੰ ਦੇਖਦਾ ਹੈ, ਜਿਹੜਾ ਬਦਲਾ ਤੂੰ ਉਹਨਾਂ ਕੋਲੋਂ ਲਵੇਂਗਾ ਉਹ ਮੈਨੂੰ ਵਿਖਾ, ਕਿਉਂ ਜੋ ਮੈਂ ਆਪਣਾ ਦਾਵਾ ਤੇਰੇ ਅੱਗੇ ਖੋਲ੍ਹ ਦਿੱਤਾ ਹੈ। \v 13 ਯਹੋਵਾਹ ਲਈ ਗਾਓ! ਤੁਸੀਂ ਯਹੋਵਾਹ ਨੂੰ ਵਡਿਆਓ! ਕਿਉਂ ਜੋ ਉਸ ਨੇ ਕੰਗਾਲ ਦੀ ਜਾਨ ਨੂੰ ਕੁਕਰਮੀਆਂ ਦੇ ਹੱਥੋਂ ਛੁਡਾਇਆ ਹੈ। \v 14 ਉਸ ਦਿਨ ਉੱਤੇ ਫਿਟਕਾਰ ਜਿਹ ਦੇ ਵਿੱਚ ਮੈਂ ਜੰਮਿਆ! ਉਹ ਦਿਨ ਜਿਹ ਦੇ ਵਿੱਚ ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ ਮੁਬਾਰਕ ਨਾ ਹੋਵੇਗਾ! \v 15 ਫਿਟਕਾਰ ਉਸ ਮਨੁੱਖ ਉੱਤੇ, ਜਿਸ ਨੇ ਮੇਰੇ ਪਿਉ ਨੂੰ ਖ਼ਬਰ ਦਿੱਤੀ, ਕਿ ਤੇਰੇ ਲਈ ਇੱਕ ਪੁੱਤਰ ਜੰਮਿਆ, ਅਤੇ ਉਹ ਨੂੰ ਬਹੁਤ ਖੁਸ਼ ਕੀਤਾ। \v 16 ਉਹ ਮਨੁੱਖ ਉਹਨਾਂ ਸ਼ਹਿਰਾਂ ਵਾਂਗੂੰ ਹੋ ਜਾਵੇ, ਜਿਹਨਾਂ ਨੂੰ ਯਹੋਵਾਹ ਨੇ ਬਿਨ੍ਹਾਂ ਅਫ਼ਸੋਸ ਦੇ ਉਲਟਾ ਦਿੱਤਾ! ਉਹ ਸਵੇਰ ਨੂੰ ਚਿੱਲਾਉਣਾ ਸੁਣੇ, ਅਤੇ ਦੁਪਹਿਰ ਨੂੰ ਹਾਲ ਪੁਕਾਰ, \v 17 ਕਿਉਂ ਜੋ ਉਸ ਨੇ ਮੈਨੂੰ ਕੁੱਖ ਵਿੱਚ ਹੀ ਨਾ ਮਾਰਿਆ, ਤਦ ਮੇਰੀ ਮਾਤਾ ਮੇਰੀ ਕਬਰ ਹੁੰਦੀ, ਅਤੇ ਉਹ ਦੀ ਕੁੱਖ ਸਦਾ ਭਰੀ ਰਹਿੰਦੀ। \v 18 ਮੈਂ ਕਿਉਂ ਕੁੱਖੋਂ ਬਾਹਰ ਆਇਆ, ਕਸ਼ਟ ਅਤੇ ਗ਼ਮ ਵੇਖਣ ਲਈ, ਭਈ ਮੈ ਆਪਣੇ ਦਿਨ ਨਮੋਸ਼ੀ ਵਿੱਚ ਕੱਟਾਂ?। \c 21 \s ਯਰੂਸ਼ਲਮ ਦੇ ਪਤਨ ਦੀ ਭਵਿੱਖਬਾਣੀ \p \v 1 ਉਹ ਬਚਨ ਜਿਹੜਾ ਯਿਰਮਿਯਾਹ ਨੂੰ ਯਹੋਵਾਹ ਵੱਲੋਂ ਆਇਆ ਜਦ ਸਿਦਕੀਯਾਹ ਰਾਜਾ ਨੇ ਮਲਕੀਯਾਹ ਦੇ ਪੁੱਤਰ ਪਸ਼ਹੂਰ ਨੂੰ ਮਆਸੇਯਾਹ ਦੇ ਪੁੱਤਰ ਸਫ਼ਨਯਾਹ ਜਾਜਕਾਂ ਨੂੰ ਉਹ ਦੇ ਕੋਲ ਇਹ ਆਖਣ ਲਈ ਭੇਜਿਆ \v 2 ਭਈ ਯਹੋਵਾਹ ਕੋਲੋਂ ਸਾਡੇ ਲਈ ਪੁੱਛੀਂ ਕਿਉਂ ਜੋ ਬਾਬਲ ਦਾ ਰਾਜਾ ਨਬੂਕਦਨੱਸਰ ਸਾਡੇ ਉੱਤੇ ਚੜ੍ਹਾਈ ਕਰ ਰਿਹਾ ਹੈ। ਸ਼ਾਇਦ ਯਹੋਵਾਹ ਸਾਡੇ ਨਾਲ ਆਪਣੇ ਸਾਰੇ ਅਚਰਜ਼ ਕੰਮਾਂ ਅਨੁਸਾਰ ਵਰਤਾਓ ਕਰੇ ਅਤੇ ਉਹ ਨੂੰ ਸਾਡੇ ਕੋਲੋਂ ਮੋੜ ਦੇਵੇ। \v 3 ਤਾਂ ਯਿਰਮਿਯਾਹ ਨੇ ਉਹਨਾਂ ਨੂੰ ਆਖਿਆ, ਤੁਸੀਂ ਸਿਦਕੀਯਾਹ ਨੂੰ ਐਉਂ ਆਖੋ \v 4 ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਲੜਾਈ ਦੇ ਸ਼ਸਤਰਾਂ ਨੂੰ ਮੋੜ ਦਿਆਂਗਾ ਜਿਹੜੇ ਤੁਹਾਡੇ ਹੱਥਾਂ ਵਿੱਚ ਹਨ ਜਿਹਨਾਂ ਨਾਲ ਤੁਸੀਂ ਬਾਬਲ ਦੇ ਰਾਜਾ ਅਤੇ ਕਸਦੀਆਂ ਨਾਲ ਲੜਦੇ ਹੋ ਜਿਹਨਾਂ ਨੇ ਤੁਹਾਨੂੰ ਕੰਧਾਂ ਦੇ ਬਾਹਰ ਘੇਰਿਆ ਹੋਇਆ ਹੈ ਅਤੇ ਮੈਂ ਉਹਨਾਂ ਨੂੰ ਇਸ ਸ਼ਹਿਰ ਦੇ ਵਿਚਕਾਰ ਇਕੱਠਾ ਕਰਾਂਗਾ \v 5 ਮੈਂ ਆਪ ਆਪਣੇ ਵਧਾਏ ਹੋਏ ਹੱਥ ਅਤੇ ਤਕੜੀ ਬਾਂਹ ਨਾਲ ਤੁਹਾਡੇ ਵਿਰੁੱਧ ਲੜਾਂਗਾ, - ਹਾਂ, ਕ੍ਰੋਧ ਅਤੇ ਗੁੱਸੇ ਅਤੇ ਵੱਡੇ ਕੋਪ ਨਾਲ \v 6 ਮੈਂ ਇਸ ਸ਼ਹਿਰ ਦੇ ਵਾਸੀਆਂ ਨੂੰ, ਆਦਮੀਆਂ ਅਤੇ ਪਸ਼ੂਆਂ ਨੂੰ ਮਾਰਾਂਗਾ। ਉਹ ਵੱਡੀ ਬਵਾ ਨਾਲ ਮਰ ਜਾਣਗੇ \v 7 ਇਸ ਤੋਂ ਪਿੱਛੋਂ, ਯਹੋਵਾਹ ਦਾ ਵਾਕ ਹੈ, ਮੈਂ ਯਹੂਦਾਹ ਦੇ ਸਿਦਕੀਯਾਹ ਨੂੰ ਅਤੇ ਉਸ ਦੇ ਟਹਿਲੂਆਂ ਨੂੰ ਅਤੇ ਲੋਕਾਂ ਨੂੰ, ਹਾਂ, ਜਿਹੜੇ ਇਸ ਸ਼ਹਿਰ ਵਿੱਚ ਬਵਾ, ਤਲਵਾਰ ਅਤੇ ਕਾਲ ਤੋਂ ਬਚ ਰਹਿਣਗੇ, ਬਾਬਲ ਦੇ ਰਾਜਾ ਨਬੂਕਦਨੱਸਰ ਦੇ ਹੱਥ ਵਿੱਚ ਅਤੇ ਉਹਨਾਂ ਦੇ ਵੈਰੀਆਂ ਦੇ ਹੱਥਾਂ ਵਿੱਚ ਅਤੇ ਉਹਨਾਂ ਦੀ ਜਾਨ ਦੀ ਤਾਂਘ ਕਰਨ ਵਾਲਿਆਂ ਦੇ ਹੱਥਾਂ ਵਿੱਚ ਦੇ ਦਿਆਂਗਾ। ਉਹ ਉਹਨਾਂ ਨੂੰ ਤਲਵਾਰ ਦੀ ਧਾਰ ਨਾਲ ਮਾਰੇਗਾ। ਉਹ ਉਹਨਾਂ ਉੱਤੇ ਨਾ ਤਰਸ ਖਾਏਗਾ, ਨਾ ਉਹ ਉਹਨਾਂ ਨੂੰ ਛੱਡੇਗਾ, ਨਾ ਰਹਮ ਕਰੇਗਾ। \v 8 ਤਦ ਤੂੰ ਇਸ ਪਰਜਾ ਨੂੰ ਆਖੇਂਗਾ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਤੁਹਾਡੇ ਅੱਗੇ ਜੀਵਨ ਦਾ ਰਾਹ ਅਤੇ ਮੌਤ ਦਾ ਰਾਹ ਰੱਖਦਾ ਹਾਂ \v 9 ਜਿਹੜਾ ਇਸ ਸ਼ਹਿਰ ਵਿੱਚ ਰਹੇਗਾ, ਉਹ ਤਲਵਾਰ ਅਤੇ ਕਾਲ ਅਤੇ ਬਵਾ ਨਾਲ ਮਰੇਗਾ, ਅਤੇ ਜਿਹੜਾ ਇਹ ਦੇ ਵਿੱਚੋਂ ਨਿੱਕਲ ਜਾਵੇਗਾ ਅਤੇ ਆਪ ਨੂੰ ਕਸਦੀਆਂ ਦੇ ਹਵਾਲੇ ਕਰ ਦੇਵੇਗਾ, ਜਿਹਨਾਂ ਨੇ ਤੁਹਾਨੂੰ ਘੇਰਿਆ ਹੋਇਆ ਹੈ, ਉਹ ਜੀਉਂਦਾ ਰਹੇਗਾ ਅਤੇ ਉਹ ਦੀ ਜਾਨ ਉਹ ਦੇ ਲਈ ਇੱਕ ਲੁੱਟ ਦਾ ਮਾਲ ਹੋਵੇਗੀ \v 10 ਕਿਉਂ ਜੋ ਮੈਂ ਆਪਣਾ ਮੂੰਹ ਇਸ ਸ਼ਹਿਰ ਦੇ ਵਿਰੁੱਧ ਕੀਤਾ ਹੈ ਕਿ ਮੈਂ ਇਸ ਨਾਲ ਬੁਰਿਆਈ, ਨਾ ਭਲਿਆਈ ਕਰਾਂ, ਯਹੋਵਾਹ ਦਾ ਵਾਕ ਹੈ। ਇਹ ਬਾਬਲ ਦੇ ਰਾਜਾ ਦੇ ਹੱਥ ਵਿੱਚ ਦਿੱਤਾ ਜਾਵੇਗਾ ਅਤੇ ਉਹ ਇਸ ਨੂੰ ਅੱਗ ਨਾਲ ਸਾੜ ਸੁੱਟੇਗਾ। \s ਯਹੂਦਾਹ ਦੇ ਰਾਜ ਵੰਸ਼ ਉੱਤੇ ਸਜ਼ਾ \p \v 11 ਯਹੂਦਾਹ ਦੇ ਰਾਜਾ ਦੇ ਘਰਾਣੇ ਦੇ ਵਿਖੇ, ਯਹੋਵਾਹ ਦਾ ਬਚਨ ਸੁਣੋ, \v 12 ਹੇ ਦਾਊਦ ਦੇ ਘਰਾਣੇ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਸਵੇਰ ਦੇ ਵੇਲੇ ਨਿਆਂ ਨੂੰ ਪੂਰਾ ਕਰੋ, ਦੁੱਖ ਦੇਣ ਵਾਲਿਆਂ ਦੇ ਹੱਥੋਂ ਉਹ ਨੂੰ ਜਿਹੜਾ ਲੁੱਟਿਆ ਗਿਆ ਹੈ ਛੁਡਾਓ, ਮਤੇ ਮੇਰਾ ਗੁੱਸਾ ਅੱਗ ਵਾਂਗੂੰ ਬਾਹਰ ਨਿੱਕਲੇ, ਅਤੇ ਤੁਹਾਡਿਆਂ ਬੁਰਿਆਂ ਕੰਮਾਂ ਦੇ ਕਾਰਨ ਉਹ ਅਜਿਹਾ ਬਲੇ ਕਿ ਕੋਈ ਉਹ ਨੂੰ ਬੁਝਾ ਨਾ ਸਕੇ। \v 13 ਵੇਖ, ਹੇ ਦੂਣ ਦੀਏ ਵਾਸਣੇ, ਮੈਂ ਤੇਰੇ ਵਿਰੁੱਧ ਹਾਂ, ਹੇ ਮੈਦਾਨ ਦੀਏ ਚੱਟਾਨੇ! ਯਹੋਵਾਹ ਦਾ ਵਾਕ ਹੈ, ਤੁਸੀਂ ਜੋ ਆਖਦੇ ਹੋ ਕਿ ਕੌਣ ਸਾਡੇ ਵਿਰੁੱਧ ਚੜ੍ਹਾਈ ਕਰੇਗਾ? ਅਤੇ ਕੌਣ ਸਾਡੇ ਵਾਸਾਂ ਵਿੱਚ ਆ ਵੜੇਗਾ? \v 14 ਮੈਂ ਤੁਹਾਡੀਆਂ ਕਰਤੂਤਾਂ ਦੇ ਫਲਾਂ ਅਨੁਸਾਰ ਤੁਹਾਡੀ ਖ਼ਬਰ ਲਵਾਂਗਾ, ਯਹੋਵਾਹ ਦਾ ਵਾਕ ਹੈ, ਮੈਂ ਉਹ ਦੇ ਜੰਗਲ ਵਿੱਚ ਅੱਗ ਲਾਵਾਂਗਾ, ਜਿਹੜੀ ਆਲੇ-ਦੁਆਲੇ ਦਾ ਸਭ ਕੁਝ ਭੱਖ ਲਵੇਗੀ। \c 22 \s ਯਹੂਦਾਹ ਦੇ ਰਾਜ ਵੰਸ਼ ਦੇ ਲਈ ਯਿਰਮਿਯਾਹ ਦਾ ਸੰਦੇਸ਼ \p \v 1 ਯਹੋਵਾਹ ਐਉਂ ਆਖਦਾ ਹੈ ਕਿ ਯਹੂਦਾਹ ਦੇ ਰਾਜਾ ਦੇ ਮਹਿਲ ਨੂੰ ਉੱਤਰ ਜਾ ਅਤੇ ਉੱਥੇ ਇਹ ਗੱਲ ਕਰ ਕੇ ਆਖ ਕਿ \v 2 ਯਹੋਵਾਹ ਦਾ ਬਚਨ ਸੁਣ, ਹੇ ਯਹੂਦਾਹ ਦੇ ਪਾਤਸ਼ਾਹ, ਜਿਹੜਾ ਦਾਊਦ ਦੇ ਸਿੰਘਾਸਣ ਉੱਤੇ ਬੈਠਾ ਹੈ, ਤੂੰ ਅਤੇ ਤੇਰੇ ਟਹਿਲੂਏ ਤੇਰੇ ਕੋਲ ਜਿਹੜੇ ਇਹਨਾਂ ਫਾਟਕਾਂ ਥਾਣੀ ਵੜਦੇ ਹੋ \v 3 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਤੁਸੀਂ ਇਨਸਾਫ਼ ਅਤੇ ਧਰਮ ਦੇ ਕੰਮ ਕਰੋ ਅਤੇ ਲੁੱਟਿਆਂ ਹੋਇਆਂ ਨੂੰ ਦੁੱਖ ਦੇਣ ਵਾਲੇ ਦੇ ਹੱਥੋਂ ਛੁਡਾਓ ਅਤੇ ਪਰਦੇਸੀ, ਯਤੀਮ ਅਤੇ ਵਿਧਵਾ ਦਾ ਨਾ ਤਾਂ ਹੱਕ ਮਾਰੋ, ਨਾ ਜ਼ੁਲਮ ਕਰੋ ਅਤੇ ਨਾ ਇਸ ਸਥਾਨ ਵਿੱਚ ਬੇਦੋਸ਼ ਦਾ ਲਹੂ ਵਹਾਓ \v 4 ਕਿਉਂਕਿ ਜੇ ਉਹ ਸੱਚੀ ਮੁੱਚੀ ਇਹ ਕਰੋਗੇ ਤਾਂ ਦਾਊਦ ਦੇ ਸਿੰਘਾਸਣ ਉੱਤੇ ਬਿਰਾਜਮਾਨ ਰਾਜਾ ਰੱਥਾਂ ਅਤੇ ਘੋੜਿਆਂ ਉੱਤੇ ਚੜ੍ਹ ਕੇ ਇਸ ਮਹਿਲ ਦੇ ਫਾਟਕਾਂ ਵਿੱਚ ਵੜਨਗੇ, ਉਹ ਅਤੇ ਉਹਨਾਂ ਦੇ ਟਹਿਲੂਏ ਅਤੇ ਉਹਨਾਂ ਦੇ ਲੋਕ ਵੀ \v 5 ਪਰ ਜੇ ਤੁਸੀਂ ਇਹ ਗੱਲਾਂ ਨਾ ਸੁਣੋਗੇ ਤਾਂ ਮੈਨੂੰ ਮੇਰੀ ਹੀ ਸਹੁੰ, ਯਹੋਵਾਹ ਦਾ ਵਾਕ ਹੈ, ਕਿ ਇਹ ਘਰ ਵਿਰਾਨ ਹੋ ਜਾਵੇਗਾ \v 6 ਯਹੂਦਾਹ ਦੇ ਰਾਜਾ ਦੇ ਮਹਿਲ ਦੇ ਬਾਰੇ ਯਹੋਵਾਹ ਐਉਂ ਆਖਦਾ ਹੈ, - ਤੂੰ ਮੇਰੇ ਲਈ ਗਿਲਆਦ ਹੈਂ ਅਤੇ ਲਬਾਨੋਨ ਦਾ ਸਿਰ, ਸੱਚੀ ਮੁੱਚੀ ਮੈਂ ਤੈਨੂੰ ਉਜਾੜ ਬਣਾ ਦਿਆਂਗਾ, ਉਹ ਸ਼ਹਿਰ ਜਿਹਨਾਂ ਵਿੱਚ ਕੋਈ ਨਹੀਂ ਵੱਸਦਾ। \v 7 ਮੈਂ ਤੇਰੇ ਵਿਰੁੱਧ ਨਾਸ ਕਰਨ ਵਾਲਿਆਂ ਨੂੰ ਤਿਆਰ ਕਰਾਂਗਾ, ਹਰ ਮਨੁੱਖ ਆਪਣੇ ਸ਼ਸਤਰਾਂ ਨਾਲ, ਉਹ ਤੇਰੇ ਚੁਗਵੇਂ ਦਿਆਰਾਂ ਨੂੰ ਵੱਢਣਗੇ, ਅਤੇ ਉਹਨਾਂ ਨੂੰ ਅੱਗ ਉੱਤੇ ਸੁੱਟਣਗੇ। \v 8 ਬਹੁਤ ਸਾਰੀਆਂ ਕੌਮਾਂ ਇਸ ਸ਼ਹਿਰ ਦੇ ਕੋਲ ਦੀ ਲੰਘਣਗੀਆਂ ਅਤੇ ਹਰ ਮਨੁੱਖ ਆਪਣੇ ਗੁਆਂਢੀ ਨੂੰ ਆਖੇਗਾ, ਯਹੋਵਾਹ ਨੇ ਇਸ ਵੱਡੇ ਸ਼ਹਿਰ ਨਾਲ ਐਉਂ ਕਿਉਂ ਕੀਤਾ? \v 9 ਤਾਂ ਉਹ ਆਖਣਗੇ, ਇਸ ਲਈ ਕਿ ਉਹਨਾਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨੇਮ ਨੂੰ ਛੱਡ ਦਿੱਤਾ ਅਤੇ ਦੂਜੇ ਦੇਵਤਿਆਂ ਨੂੰ ਮੱਥਾ ਟੇਕਿਆ ਅਤੇ ਉਹਨਾਂ ਦੀ ਪੂਜਾ ਕੀਤੀ। \s ਯਹੋਅਹਾਜ਼ ਦੇ ਬਾਰੇ ਯਿਰਮਿਯਾਹ ਦਾ ਸੰਦੇਸ਼ \p \v 10 ਤੁਸੀਂ ਮੋਏ ਹੋਏ ਲਈ ਨਾ ਰੋਵੋ, ਨਾ ਮਾਤਮ ਕਰੋ, ਪਰ ਜਿਹੜਾ ਤੁਰਿਆ ਜਾਂਦਾ ਹੈ, ਉਹ ਦੇ ਲਈ ਧਾਹਾਂ ਮਾਰ-ਮਾਰ ਕੇ ਰੋਵੋ, ਕਿਉਂ ਜੋ ਉਹ ਫਿਰ ਨਹੀਂ ਮੁੜੇਗਾ, ਨਾ ਆਪਣੀ ਜਨਮ ਭੂਮੀ ਨੂੰ ਵੇਖੇਗਾ। \v 11 ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਸ਼ੱਲੂਮ ਦੇ ਬਾਰੇ ਜਿਹਨੇ ਆਪਣੇ ਪਿਤਾ ਯੋਸ਼ੀਯਾਹ ਦੇ ਥਾਂ ਰਾਜ ਕੀਤਾ ਅਤੇ ਇਸ ਥਾਂ ਤੋਂ ਤੁਰ ਗਿਆ, ਯਹੋਵਾਹ ਇਸ ਤਰ੍ਹਾਂ ਆਖਦਾ ਹੈ ਭਈ ਉਹ ਇੱਧਰ ਫਿਰ ਨਾ ਆਵੇਗਾ \v 12 ਪਰ ਜਿੱਥੇ ਉਹ ਨੂੰ ਗ਼ੁਲਾਮ ਕਰਕੇ ਲੈ ਗਏ ਹਨ ਉੱਥੇ ਉਹ ਮਰੇਗਾ ਅਤੇ ਇਸ ਦੇਸ ਨੂੰ ਉਹ ਫਿਰ ਨਾ ਵੇਖੇਗਾ। \s ਯਹੋਯਾਕੀਮ ਦੇ ਬਾਰੇ ਯਿਰਮਿਯਾਹ ਦਾ ਸੰਦੇਸ਼ \p \v 13 ਹਾਏ ਉਹ ਦੇ ਉੱਤੇ ਜਿਹੜਾ ਆਪਣੇ ਘਰ ਨੂੰ ਕੁਧਰਮ ਨਾਲ ਅਤੇ ਉਹ ਦੇ ਉੱਪਰਲੀਆਂ ਕੋਠੜੀਆਂ ਬਿਨਾਂ ਨਿਆਂ ਦੇ ਬਣਾਉਂਦਾ ਹੈ! ਜਿਹੜਾ ਆਪਣੇ ਗੁਆਂਢੀ ਤੋਂ ਬੇਗਾਰ ਲੈਂਦਾ ਹੈ, ਅਤੇ ਉਸ ਦੀ ਮਿਹਨਤ ਦਾ ਮੁੱਲ ਨਹੀਂ ਦਿੰਦਾ। \v 14 ਉਹ ਆਖਦਾ ਹੈ, ਮੈਂ ਆਪਣੇ ਲਈ ਇੱਕ ਵੱਡਾ ਘਰ ਬਣਾਵਾਂਗਾ, ਅਤੇ ਹਵਾਦਾਰ ਚੁਬਾਰੇ ਵੀ, ਅਤੇ ਉਹ ਦੇ ਵਿੱਚ ਛੇਕ ਕਰਕੇ ਤਾਕੀਆਂ ਲਾਉਂਦਾ ਹੈ, ਅਤੇ ਉਹ ਦੀ ਦਿਆਰ ਦੀ ਛੱਤ ਬਣਾਉਂਦਾ ਹੈ, ਉਹ ਨੂੰ ਸਿੰਗਰਫ਼ੀ ਰੰਗ ਨਾਲ ਰੰਗਦਾ ਹੈ। \v 15 ਕੀ ਤੂੰ ਇਸ ਲਈ ਰਾਜ ਕਰੇਂਗਾ, ਭਈ ਤੈਨੂੰ ਦਿਆਰ ਦੇ ਕੰਮ ਦਾ ਚਾਅ ਹੈ? ਕੀ ਤੇਰੇ ਪਿਤਾ ਨੇ ਨਹੀਂ ਖਾਧਾ ਪੀਤਾ, ਅਤੇ ਨਿਆਂ ਅਤੇ ਧਰਮ ਨਹੀਂ ਕੀਤਾ? ਤਦ ਹੀ ਉਹ ਦਾ ਭਲਾ ਹੋਇਆ। \v 16 ਉਸ ਮਸਕੀਨ ਅਤੇ ਕੰਗਾਲ ਦਾ ਇਨਸਾਫ਼ ਕੀਤਾ, ਤਦ ਹੀ ਉਹ ਦਾ ਭਲਾ ਹੋਇਆ। ਕੀ ਇਹ ਮੇਰਾ ਗਿਆਨ ਨਹੀਂ ਹੈ? ਯਹੋਵਾਹ ਦਾ ਵਾਕ ਹੈ। \v 17 ਤੇਰਾ ਦਿਲ ਅਤੇ ਤੇਰੀਆਂ ਅੱਖੀਆਂ ਕੇਵਲ ਨਹੱਕੇ ਲੋਭ ਉੱਤੇ, ਬੇਦੋਸ਼ਿਆਂ ਦਾ ਲਹੂ ਵਹਾਉਣ ਉੱਤੇ, ਜ਼ੁਲਮ ਅਤੇ ਸਖ਼ਤੀ ਕਰਨ ਉੱਤੇ ਲੱਗੀਆਂ ਹਨ!। \v 18 ਇਸ ਲਈ ਯਹੋਵਾਹ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਬਾਰੇ ਇਸ ਤਰ੍ਹਾਂ ਆਖਦਾ ਹੈ, - ਉਹ ਦੇ ਉੱਤੇ ਉਹ ਇਹ ਆਖ ਕੇ ਸੋਗ ਨਾ ਕਰਨਗੇ, ਹਾਏ ਮੇਰੇ ਭਰਾ! ਜਾਂ ਹਾਏ ਮੇਰੀ ਭੈਣ! ਨਾ ਉਹ ਦੇ ਉੱਤੇ ਇਹ ਆਖ ਕੇ ਸੋਗ ਕਰਨਗੇ, ਹਾਏ ਮਾਲਕ! ਹਾਏ ਮਹਾਰਾਜ! \v 19 ਉਹ ਦਾ ਦਫ਼ਨਾਉਣਾ ਗਧੇ ਦੇ ਦਫ਼ਨਾਉਣ ਜਿਹਾ ਹੋਵੇਗਾ, ਉਹ ਨੂੰ ਧੂ ਕੇ ਯਰੂਸ਼ਲਮ ਦੇ ਫਾਟਕਾਂ ਤੋਂ ਬਾਹਰ ਸੁੱਟ ਦੇਣਗੇ। \s ਯਰੂਸ਼ਲਮ ਦੇ ਬਾਰੇ ਯਿਰਮਿਯਾਹ ਦਾ ਸੰਦੇਸ਼ \p \v 20 ਲਬਾਨੋਨ ਨੂੰ ਚੜ੍ਹ ਜਾ ਅਤੇ ਚਿੱਲਾ, ਅਤੇ ਬਾਸ਼ਾਨ ਵਿੱਚ ਆਪਣੀ ਅਵਾਜ਼ ਉੱਚੀ ਕਰ, ਅਬਾਰੀਮ ਤੋਂ ਚਿੱਲਾ, ਕਿ ਤੇਰੇ ਸਾਰੇ ਪ੍ਰੇਮੀ ਭੰਨੇ ਤੋੜੇ ਗਏ ਹਨ! \v 21 ਮੈਂ ਤੇਰੀ ਭਾਗਵਾਨੀ ਦੇ ਵੇਲੇ ਤੇਰੇ ਨਾਲ ਬੋਲਿਆ, ਪਰ ਤੂੰ ਆਖਿਆ, ਮੈਂ ਨਾ ਸੁਣਾਂਗੀ। ਤੇਰੀ ਜੁਆਨੀ ਤੋਂ ਤੇਰਾ ਇਹੋ ਹੀ ਰਾਹ ਰਿਹਾ, ਕਿਉਂ ਜੋ ਤੂੰ ਮੇਰੀ ਅਵਾਜ਼ ਨਹੀਂ ਸੁਣੀ। \v 22 ਹਵਾ ਤੇਰੇ ਸਾਰੇ ਅਯਾਲੀਆਂ ਨੂੰ ਚਰਾਵੇਗੀ, ਅਤੇ ਤੇਰੇ ਪ੍ਰੇਮੀ ਕੈਦ ਵਿੱਚ ਜਾਣਗੇ। ਤਦ ਤੂੰ ਆਪਣੀ ਸਾਰੀ ਬਦੀ ਦੇ ਕਾਰਨ ਲੱਜਿਆਵਾਨ ਅਤੇ ਮੂੰਹ ਕਾਲਾ ਹੋਵੇਂਗੀ! \v 23 ਹੇ ਲਬਾਨੋਨ ਦਾ ਵਸਨੀਕ, ਤੂੰ ਜਿਹੜੀ ਦਿਆਰਾਂ ਵਿੱਚ ਆਪਣਾ ਆਲ੍ਹਣਾ ਬਣਾਉਂਦੀ ਹੈ, ਤੂੰ ਕਿੰਨੀ ਕੁ ਦਯਾ ਜੋਗ ਹੋਵੇਗੀ ਜਦ ਤੈਨੂੰ ਪੀੜਾਂ ਲੱਗਣਗੀਆਂ, ਜਣਨ ਵਾਲੀ ਔਰਤ ਵਾਂਗੂੰ ਪੀੜਾਂ ਲੱਗਣਗੀਆਂ!। \s ਯਹੋਯਾਕੀਮ ਨੂੰ ਪਰਮੇਸ਼ੁਰ ਦੀ ਸਜ਼ਾ \p \v 24 ਯਹੋਵਾਹ ਦਾ ਵਾਕ ਹੈ ਕਿ ਮੈਨੂੰ ਜਾਨ ਦੀ ਸਹੁੰ, ਜੇਕਰ ਯਹੂਦਾਹ ਦੇ ਰਾਜਾ ਯਹੋਯਾਕੀਮ ਦਾ ਪੁੱਤਰ ਕਾਨਯਾਹ ਮੇਰੇ ਸੱਜੇ ਹੱਥ ਦੀ ਅੰਗੂਠੀ ਵੀ ਹੁੰਦੀ ਤਦ ਵੀ ਮੈਂ ਤੈਨੂੰ ਉੱਥੋਂ ਲਾਹ ਕੇ ਸੁੱਟ ਦਿੰਦਾ! \v 25 ਮੈਂ ਤੈਨੂੰ ਉਹਨਾਂ ਦੇ ਹੱਥ ਵਿੱਚ ਦਿਆਂਗਾ ਜਿਹੜੇ ਤੇਰੀ ਜਾਨ ਦੀ ਤਾਂਘ ਕਰਨ ਵਾਲੇ ਹਨ ਅਤੇ ਉਹਨਾਂ ਦੇ ਹੱਥ ਵਿੱਚ ਜਿਹਨਾਂ ਤੋਂ ਤੂੰ ਡਰਦਾ ਹੈ ਅਰਥਾਤ ਬਾਬਲ ਦੇ ਰਾਜਾ ਨਬੂਕਦਨੱਸਰ ਦੇ ਹੱਥ ਵਿੱਚ ਅਤੇ ਕਸਦੀਆਂ ਦੇ ਹੱਥ ਵਿੱਚ \v 26 ਮੈਂ ਤੈਨੂੰ ਅਤੇ ਤੇਰੀ ਮਾਤਾ ਨੂੰ ਜਿਸ ਤੈਨੂੰ ਜਣਿਆ ਦੂਜੇ ਦੇਸ ਵਿੱਚ ਜਿੱਥੇ ਤੁਸੀਂ ਨਹੀਂ ਜੰਮੇ ਕੱਢ ਦਿਆਂਗਾ। ਉੱਥੇ ਤੁਸੀਂ ਮਰ ਜਾਓਗੇ \v 27 ਪਰ ਉਸ ਦੇਸ ਨੂੰ ਜਿੱਥੇ ਉਹਨਾਂ ਦਾ ਜੀ ਮੁੜਨ ਨੂੰ ਚਾਹੁੰਦਾ ਹੈ ਉੱਥੇ ਫਿਰ ਨਾ ਮੁੜਨਗੇ। \v 28 ਕੀ ਇਹ ਮਨੁੱਖ ਕਾਨਯਾਹ ਇੱਕ ਨਖਿੱਧ ਟੁੱਟਾ ਭਾਂਡਾ ਹੈ, ਇੱਕ ਭਾਂਡਾ ਜਿਸ ਤੋਂ ਕੋਈ ਖੁਸ਼ ਨਹੀਂ? ਉਹ ਅਤੇ ਉਹ ਦੀ ਨਸਲ ਕਿਉਂ ਕੱਢੇ ਗਏ ਹਨ, ਅਤੇ ਉਸ ਦੇਸ ਵਿੱਚ ਸੁੱਟੇ ਗਏ ਜਿਸ ਨੂੰ ਉਹ ਨਹੀਂ ਜਾਣਦੇ? \v 29 ਹੇ ਧਰਤੀ, ਹੇ ਧਰਤੀ, ਹੇ ਧਰਤੀ! ਯਹੋਵਾਹ ਦਾ ਬਚਨ ਸੁਣ! \v 30 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਇਸ ਮਨੁੱਖ ਨੂੰ ਔਂਤਰਾ ਲਿਖੋ, ਇੱਕ ਮਰਦ ਜਿਹੜਾ ਆਪਣੇ ਦਿਨਾਂ ਵਿੱਚ ਸਫ਼ਲ ਨਾ ਹੋਵੇਗਾ, ਨਾ ਹੀ ਉਸ ਦੀ ਨਸਲ ਵਿੱਚੋਂ ਕੋਈ ਸਫ਼ਲ ਹੋਵੇਗਾ, ਭਈ ਦਾਊਦ ਦੇ ਸਿੰਘਾਸਣ ਉੱਤੇ ਬੈਠੇ, ਅਤੇ ਯਹੂਦਾਹ ਉੱਤੇ ਫਿਰ ਰਾਜ ਕਰੇ। \c 23 \s ਭਵਿੱਖ ਦੀ ਆਸ \p \v 1 ਹਾਏ ਉਹਨਾਂ ਅਯਾਲੀਆਂ ਉੱਤੇ ਜਿਹੜੇ ਮੇਰੀ ਚਰਾਈ ਦੀਆਂ ਭੇਡਾਂ ਨੂੰ ਮਾਰ ਮੁਕਾਉਂਦੇ ਅਤੇ ਉਹਨਾਂ ਨੂੰ ਖੇਰੂੰ-ਖੇਰੂੰ ਕਰਦੇ ਹਨ, ਯਹੋਵਾਹ ਦਾ ਵਾਕ ਹੈ! \v 2 ਇਸ ਲਈ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ, ਮੈਂ ਉਹਨਾਂ ਅਯਾਲੀਆਂ ਦੇ ਵਿਰੁੱਧ ਹਾਂ ਜਿਹੜੇ ਮੇਰੀ ਪਰਜਾ ਨੂੰ ਚਾਰਦੇ ਹਨ। ਤੁਸੀਂ ਮੇਰੇ ਇੱਜੜ ਨੂੰ ਖੇਰੂੰ-ਖੇਰੂੰ ਕੀਤਾ ਅਤੇ ਉਹਨਾਂ ਨੂੰ ਹੱਕ ਕੇ ਕੱਢ ਦਿੱਤਾ ਅਤੇ ਉਹਨਾਂ ਦੀ ਪਰਵਾਹ ਨਹੀਂ ਕੀਤੀ। ਵੇਖੋ, ਮੈਂ ਤੁਹਾਡੇ ਕੰਮਾਂ ਦੀ ਬੁਰਿਆਈ ਤੁਹਾਡੇ ਉੱਤੇ ਲਿਆਵਾਂਗਾ, ਯਹੋਵਾਹ ਦਾ ਵਾਕ ਹੈ \v 3 ਮੈਂ ਆਪਣੇ ਇੱਜੜ ਦੇ ਬਕੀਏ ਉਹਨਾਂ ਦੇਸਾਂ ਵਿੱਚੋਂ ਇਕੱਠੇ ਕਰਾਂਗਾ ਜਿੱਥੇ ਮੈਂ ਉਹਨਾਂ ਨੂੰ ਹੱਕ ਕੇ ਕੱਢ ਦਿੱਤਾ। ਮੈਂ ਉਹਨਾਂ ਨੂੰ ਉਹਨਾਂ ਦੇ ਵਾੜਿਆਂ ਵਿੱਚ ਮੋੜ ਲਿਆਵਾਂਗਾ ਅਤੇ ਉਹ ਫਲਣਗੇ ਅਤੇ ਵਧਣਗੇ \v 4 ਮੈਂ ਉਹਨਾਂ ਉੱਤੇ ਅਯਾਲੀ ਖੜੇ ਕਰਾਂਗਾ ਜਿਹੜੇ ਉਹਨਾਂ ਨੂੰ ਚਾਰਨਗੇ। ਉਹ ਫਿਰ ਨਾ ਡਰਨਗੇ ਅਤੇ ਨਾ ਘਬਰਾਉਣਗੇ, ਨਾ ਉਹਨਾਂ ਵਿੱਚੋਂ ਕੋਈ ਗਵਾਚੇਗੀ, ਯਹੋਵਾਹ ਦਾ ਵਾਕ ਹੈ। \v 5 ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਦਾਊਦ ਲਈ ਇੱਕ ਧਰਮੀ ਸ਼ਾਖ ਖੜੀ ਕਰਾਂਗਾ। ਉਹ ਰਾਜਾ ਹੋ ਕੇ ਰਾਜ ਕਰੇਗਾ ਅਤੇ ਬੁੱਧਵਾਨ ਹੋਵੇਗਾ ਅਤੇ ਦੇਸ ਵਿੱਚ ਇਨਸਾਫ਼ ਅਤੇ ਧਰਮ ਦੇ ਕੰਮ ਕਰੇਗਾ \v 6 ਉਹ ਦੇ ਦਿਨਾਂ ਵਿੱਚ ਯਹੂਦਾਹ ਬਚਾਇਆ ਜਾਵੇਗਾ ਅਤੇ ਇਸਰਾਏਲ ਸੁੱਖ ਨਾਲ ਵੱਸੇਗਾ ਅਤੇ ਉਹ ਦਾ ਇਹ ਨਾਮ ਹੋਵੇਗਾ ਜਿਸ ਦੇ ਨਾਲ ਉਹ ਪੁਕਾਰਿਆ ਜਾਵੇਗਾ, “ਯਹੋਵਾਹ ਸਾਡਾ ਧਰਮ” \v 7 ਇਸ ਲਈ ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਉਹ ਫਿਰ ਨਾ ਆਖਣਗੇ, “ਯਹੋਵਾਹ ਦੀ ਸਹੁੰ ਜਿਹੜਾ ਇਸਰਾਏਲੀਆਂ ਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ” \v 8 ਪਰ “ਯਹੋਵਾਹ ਦੀ ਸਹੁੰ ਜਿਹੜਾ ਉਤਾਹਾਂ ਲਿਆਇਆ ਅਤੇ ਜਿਹੜਾ ਇਸਰਾਏਲ ਦੇ ਘਰਾਣੇ ਦੀ ਨਸਲ ਨੂੰ ਉੱਤਰ ਦੇਸ ਵਿੱਚੋਂ ਅਤੇ ਉਹਨਾਂ ਸਾਰਿਆਂ ਦੇਸਾਂ ਵਿੱਚੋਂ ਜਿੱਥੇ ਉਸ ਉਹਨਾਂ ਨੂੰ ਹੱਕ ਦਿੱਤਾ ਸੀ ਬਾਹਰ ਲਿਆਇਆ।” ਤਾਂ ਉਹ ਆਪਣੀ ਭੂਮੀ ਵਿੱਚ ਵੱਸਣਗੇ। \s ਨਬੀਆਂ ਦੇ ਬਾਰੇ ਯਿਰਮਿਯਾਹ ਦਾ ਸੰਦੇਸ਼ \p \v 9 ਨਬੀਆਂ ਦੇ ਲਈ ਮੇਰਾ ਦਿਲ ਮੇਰੇ ਅੰਦਰ ਟੁੱਟ ਗਿਆ ਹੈ, ਮੇਰੀਆਂ ਸਾਰੀਆਂ ਹੱਡੀਆਂ ਕੰਬਦੀਆਂ ਹਨ, ਮੈਂ ਇੱਕ ਸ਼ਰਾਬੀ ਮਨੁੱਖ ਵਾਂਗੂੰ ਹੋ ਗਿਆ ਹਾਂ, ਉਸ ਮਰਦ ਵਾਂਗੂੰ ਜਿਹ ਦੇ ਉੱਤੇ ਮੈਂ ਪਰਬਲ ਪਈ, ਯਹੋਵਾਹ ਦੇ ਕਾਰਨ ਅਤੇ ਉਸ ਦੇ ਪਵਿੱਤਰ ਬਚਨਾਂ ਦੇ ਕਾਰਨ। \v 10 ਕਿਉਂ ਜੋ ਦੇਸ ਜਨਾਹਕਾਰਾਂ ਨਾਲ ਭਰ ਗਿਆ ਹੈ, ਸਰਾਪ ਦੇ ਕਾਰਨ ਧਰਤੀ ਸੋਗ ਕਰਦੀ ਹੈ, ਅਤੇ ਉਜਾੜ ਦੀਆਂ ਚਾਰਗਾਹਾਂ ਸੁੱਕ ਗਈਆਂ ਹਨ। ਉਹਨਾਂ ਦਾ ਰਾਹ ਬੁਰਾ ਹੈ, ਉਹਨਾਂ ਦਾ ਗਭਰੇਟਾ ਚੰਗਾ ਨਹੀਂ, \v 11 ਕਿਉਂ ਜੋ ਨਬੀ ਤੇ ਜਾਜਕ ਭਰਿਸ਼ਟ ਹਨ, ਨਾਲੇ ਮੇਰੇ ਭਵਨ ਵਿੱਚ ਮੈਂ ਉਹਨਾਂ ਦੀ ਬਦੀ ਪਾਈ, ਯਹੋਵਾਹ ਦਾ ਵਾਕ ਹੈ। \v 12 ਇਸ ਲਈ ਉਹਨਾਂ ਦਾ ਰਾਹ ਉਹਨਾਂ ਲਈ ਅਨ੍ਹੇਰੇ ਵਿੱਚ ਤਿਲਕਣੀਆਂ ਥਾਵਾਂ ਵਾਂਗੂੰ ਹੋਵੇਗਾ, ਜਿਹੜੇ ਵਿੱਚ ਉਹ ਹੱਕੇ ਜਾਣਗੇ ਅਤੇ ਡਿੱਗ ਪੈਣਗੇ, ਕਿਉਂ ਜੋ ਮੈਂ ਉਹਨਾਂ ਉੱਤੇ ਬੁਰਿਆਈ ਲਿਆਵਾਂਗਾ, ਉਹਨਾਂ ਦੀ ਸਜ਼ਾ ਦੇ ਸਾਲ ਵਿੱਚ, ਯਹੋਵਾਹ ਦਾ ਵਾਕ ਹੈ। \v 13 ਸਾਮਰਿਯਾ ਦੇ ਨਬੀਆਂ ਵਿੱਚ ਮੈਂ ਮੂਰਖਤਾਈ ਵੇਖੀ, ਉਹਨਾਂ ਨੇ ਬਆਲ ਵੱਲੋਂ ਅਗੰਮ ਵਾਚਿਆ, ਅਤੇ ਮੇਰੀ ਪਰਜਾ ਇਸਰਾਏਲ ਨੂੰ ਕੁਰਾਹੇ ਪਾਇਆ। \v 14 ਪਰ ਯਰੂਸ਼ਲਮ ਦੇ ਨਬੀਆਂ ਵਿੱਚ ਮੈਂ ਇੱਕ ਡਰਾਉਣੀ ਗੱਲ ਵੇਖੀ! ਉਹ ਵਿਭਚਾਰ ਕਰਦੇ ਅਤੇ ਮੱਕਾਰੀ ਨਾਲ ਚੱਲਦੇ ਹਨ। ਉਹ ਕੁਕਰਮੀਆਂ ਦੇ ਹੱਥਾਂ ਨੂੰ ਤਕੜਾ ਕਰਦੇ ਹਨ, ਸੋ ਕੋਈ ਮਨੁੱਖ ਆਪਣੀ ਬੁਰਿਆਈ ਤੋਂ ਨਹੀਂ ਮੁੜਦਾ। ਉਹ ਸਾਰੇ ਮੇਰੇ ਲਈ ਸਦੂਮ ਵਰਗੇ ਹੋ ਗਏ ਹਨ, ਅਤੇ ਉਹ ਦੇ ਵਾਸੀ ਅਮੂਰਾਹ ਵਰਗੇ। \v 15 ਇਸ ਲਈ ਸੈਨਾਂ ਦਾ ਯਹੋਵਾਹ ਨਬੀਆਂ ਦੇ ਬਾਰੇ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਉਹਨਾਂ ਨੂੰ ਨਾਗਦੌਣਾ ਖੁਆਵਾਂਗਾ, ਅਤੇ ਉਹਨਾਂ ਨੂੰ ਜ਼ਹਿਰ ਵਾਲਾ ਪਾਣੀ ਪਿਲਾਵਾਂਗਾ, ਕਿਉਂ ਜੋ ਯਰੂਸ਼ਲਮ ਦੇ ਨਬੀਆਂ ਤੋਂ ਸਾਰੀ ਧਰਤੀ ਵਿੱਚ ਪਲੀਤੀ ਖਿੱਲਰ ਗਈ ਹੈ। \v 16 ਸੈਨਾਂ ਦਾ ਯਹੋਵਾਹ ਐਉਂ ਆਖਦਾ ਹੈ, - ਤੁਸੀਂ ਉਹਨਾਂ ਨਬੀਆਂ ਦੀਆਂ ਗੱਲਾਂ ਨਾ ਸੁਣੋ ਜਿਹੜੇ ਤੁਹਾਡੇ ਲਈ ਅਗੰਮ ਵਾਕ ਬੋਲਦੇ ਹਨ। ਉਹ ਵਿਅਰਥ ਦੱਸਦੇ ਹਨ, ਉਹ ਆਪਣੇ ਦਿਲ ਦੇ ਦਰਸ਼ਣ ਦੱਸਦੇ ਹਨ ਪਰ ਉਹ ਯਹੋਵਾਹ ਦੇ ਮੂੰਹੋਂ ਨਹੀਂ ਬੋਲਦੇ \v 17 ਉਹ ਉਹਨਾਂ ਨੂੰ ਜਿਹੜੇ ਮੇਰੀ ਨਿਰਾਦਰੀ ਕਰਦੇ ਕਹਿੰਦੇ ਰਹਿੰਦੇ ਹਨ ਭਈ ਯਹੋਵਾਹ ਬੋਲਿਆ ਕਿ ਤੁਹਾਡੇ ਲਈ ਸ਼ਾਂਤੀ ਹੋਵੇਗੀ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਆਪਣੇ ਦਿਲ ਦੇ ਆਕੀਪੁਣੇ ਵਿੱਚ ਚੱਲਦੇ ਹਨ ਉਹ ਆਖਦੇ ਹਨ, ਤੁਹਾਡੇ ਉੱਤੇ ਬੁਰਿਆਈ ਨਾ ਆਵੇਗੀ। \v 18 ਕੌਣ ਹੈ ਜੋ ਯਹੋਵਾਹ ਦੀ ਸੰਗਤ ਵਿੱਚ ਖਲੋਤਾ ਰਿਹਾ, ਭਈ ਉਹ ਦੇ ਬਚਨ ਨੂੰ ਵੇਖੇ ਅਤੇ ਸੁਣੇ? ਜਾਂ ਕਿਸ ਉਹ ਦੇ ਬਚਨ ਉੱਤੇ ਧਿਆਨ ਦਿੱਤਾ ਅਤੇ ਸੁਣਿਆ? \v 19 ਵੇਖੋ, ਯਹੋਵਾਹ ਦਾ ਤੂਫਾਨ! ਉਹ ਦਾ ਗੁੱਸਾ ਬਾਹਰ ਨਿੱਕਲਿਆ ਹੈ, ਹਾਂ, ਇੱਕ ਵਾਵਰੋਲੇ ਦਾ ਤੂਫਾਨ, ਜਿਹੜਾ ਦੁਸ਼ਟਾਂ ਦੇ ਸਿਰ ਉੱਤੇ ਵਗੇਗਾ! \v 20 ਯਹੋਵਾਹ ਦਾ ਕ੍ਰੋਧ ਨਾ ਮੁੜੇਗਾ, ਜਦ ਤੱਕ ਉਹ ਆਪਣੇ ਦਿਲ ਦੇ ਪਰੋਜਨ ਨੂੰ ਪੂਰੀ ਤਰ੍ਹਾਂ ਕਾਇਮ ਨਾ ਕਰੇ। ਓੜਕ ਦੇ ਦਿਨਾਂ ਵਿੱਚ ਤੁਸੀਂ ਇਹ ਨੂੰ ਸਫ਼ਾਈ ਨਾਲ ਸਮਝੋਗੇ। \v 21 ਮੈਂ ਇਹਨਾਂ ਨਬੀਆਂ ਨੂੰ ਨਹੀਂ ਭੇਜਿਆ, ਤਦ ਵੀ ਉਹ ਦੌੜੇ ਫਿਰਦੇ ਹਨ। ਮੈਂ ਉਹਨਾਂ ਨਾਲ ਗੱਲ ਨਹੀਂ ਕੀਤੀ, ਤਦ ਵੀ ਉਹ ਅਗੰਮ ਵਾਕ ਬੋਲਦੇ ਹਨ। \v 22 ਪਰ ਜੇ ਉਹ ਮੇਰੀ ਸੰਗਤ ਵਿੱਚ ਖਲੋਂਦੇ, ਤਾਂ ਉਹ ਮੇਰੀਆਂ ਗੱਲਾਂ ਮੇਰੀ ਪਰਜਾ ਨੂੰ ਸੁਣਾਉਂਦੇ, ਅਤੇ ਉਹ ਉਹਨਾਂ ਨੂੰ ਉਹਨਾਂ ਦੇ ਬੁਰਿਆਂ ਰਾਹਾਂ ਤੋਂ, ਉਹਨਾਂ ਦੀਆਂ ਬੁਰੀਆਂ ਕਰਤੂਤਾਂ ਤੋਂ ਮੋੜਦੇ। \v 23 ਕੀ ਮੈਂ ਨੇੜੇ ਦਾ ਹੀ ਪਰਮੇਸ਼ੁਰ ਹਾਂ ਅਤੇ ਦੂਰ ਦਾ ਪਰਮੇਸ਼ੁਰ ਨਹੀਂ ਹਾਂ? ਯਹੋਵਾਹ ਦਾ ਵਾਕ ਹੈ \v 24 ਕੀ ਕੋਈ ਮਨੁੱਖ ਆਪਣੇ ਆਪ ਨੂੰ ਪੜਦੇ ਵਿੱਚ ਲੁਕਾ ਲਵੇਗਾ ਕਿ ਮੈਂ ਉਹ ਨੂੰ ਨਾ ਵੇਖਾਂ? ਯਹੋਵਾਹ ਦਾ ਵਾਕ ਹੈ। ਕੀ ਅਕਾਸ਼ ਅਤੇ ਧਰਤੀ ਮੇਰੇ ਨਾਲ ਨਹੀਂ ਭਰੇ ਹੋਏ? ਯਹੋਵਾਹ ਦਾ ਵਾਕ ਹੈ \v 25 ਜੋ ਕੁਝ ਨਬੀਆਂ ਨੇ ਆਖਿਆ ਹੈ, ਉਹ ਮੈਂ ਸੁਣਿਆ ਹੈ। ਉਹ ਮੇਰੇ ਨਾਮ ਉੱਤੇ ਇਹ ਆਖ ਕੇ ਝੂਠੇ ਅਗੰਮ ਵਾਕ ਬੋਲਦੇ ਹਨ ਕਿ ਮੈਂ ਸੁਫ਼ਨਾ ਵੇਖਿਆ ਹੈ, ਮੈਂ ਸੁਫ਼ਨਾ ਵੇਖਿਆ ਹੈ! \v 26 ਕਦ ਤੱਕ ਇਹ ਝੂਠੇ ਅਗੰਮ ਵਾਕ ਨਬੀਆਂ ਦੇ ਦਿਲ ਵਿੱਚ ਹੋਣਗੇ ਕਿ ਉਹ ਆਪਣੇ ਦਿਲ ਦੇ ਭੁਲੇਖੇ ਦੇ ਅਗੰਮ ਵਾਕ ਬੋਲਣ? \v 27 ਜਿਹੜੇ ਸੋਚਦੇ ਹਨ ਭਈ ਉਹ ਮੇਰੀ ਪਰਜਾ ਨੂੰ ਮੇਰਾ ਨਾਮ ਆਪਣੇ ਸੁਫ਼ਨਿਆਂ ਨਾਲ ਭੁਲਾ ਦੇਣ, ਜਿਹਨਾਂ ਨੇ ਹਰ ਮਨੁੱਖ ਆਪਣੇ ਗੁਆਂਢੀ ਨੂੰ ਦੱਸਦਾ ਹੈ ਜਿਵੇਂ ਉਹਨਾਂ ਦੇ ਪੁਰਖੇ ਮੇਰਾ ਨਾਮ ਬਆਲ ਦੇ ਕਾਰਨ ਭੁੱਲ ਗਏ ਸਨ \v 28 ਉਹ ਨਬੀ ਜਿਹ ਦੇ ਕੋਲ ਸੁਫ਼ਨਾ ਹੈ ਉਹ ਸੁਫ਼ਨਾ ਦੱਸੇ, ਅਤੇ ਜਿਹ ਦੇ ਕੋਲ ਮੇਰਾ ਬਚਨ ਹੈ ਉਹ ਇਮਾਨਦਾਰੀ ਨਾਲ ਮੇਰਾ ਬਚਨ ਬੋਲੇ। ਤੂੜੀ ਦਾ ਕਣਕ ਨਾਲ ਕੀ ਮੇਲ? ਯਹੋਵਾਹ ਦਾ ਵਾਕ ਹੈ \v 29 ਕੀ ਮੇਰਾ ਬਚਨ ਅੱਗ ਵਾਂਗੂੰ ਨਹੀਂ? ਯਹੋਵਾਹ ਦਾ ਵਾਕ ਹੈ, ਅਤੇ ਵਦਾਣ ਵਾਂਗੂੰ ਜਿਹੜਾ ਚੱਟਾਨ ਨੂੰ ਚੂਰ-ਚੂਰ ਕਰ ਸੁੱਟਦਾ ਹੈ? \v 30 ਇਸ ਲਈ ਵੇਖੋ, ਮੈਂ ਨਬੀਆਂ ਦੇ ਵਿਰੁੱਧ ਹਾਂ, ਯਹੋਵਾਹ ਦਾ ਵਾਕ ਹੈ, ਜਿਹੜੇ ਮੇਰੇ ਬਚਨ ਇੱਕ ਦੂਜੇ ਤੋਂ ਚੁਰਾ ਲੈਂਦੇ ਹਨ \v 31 ਵੇਖੋ, ਮੈਂ ਉਹਨਾਂ ਨਬੀਆਂ ਦੇ ਵਿਰੁੱਧ ਹਾਂ, ਯਹੋਵਾਹ ਦਾ ਵਾਕ ਹੈ, ਜਿਹੜੇ ਆਪਣੀਆਂ ਜੀਭਾਂ ਵਰਤਦੇ ਹਨ ਅਤੇ ਕਹਿੰਦੇ, “ਯਹੋਵਾਹ ਦਾ ਵਾਕ” \v 32 ਵੇਖੋ, ਮੈਂ ਝੂਠੇ ਸੁਫਨਿਆਂ ਦੇ ਅਗੰਮ ਵਾਚਣ ਵਾਲਿਆਂ ਦੇ ਵਿਰੁੱਧ ਹਾਂ, ਯਹੋਵਾਹ ਦਾ ਵਾਕ ਹੈ, ਜਿਹੜੇ ਉਹਨਾਂ ਨੂੰ ਦੱਸਦੇ ਅਤੇ ਮੇਰੀ ਪਰਜਾ ਨੂੰ ਆਪਣਿਆਂ ਝੂਠਾਂ ਅਤੇ ਫੋਕੇ ਘਮੰਡ ਨਾਲ ਕੁਰਾਹੇ ਪਾਉਂਦੇ ਹਨ। ਪਰ ਨਾ ਮੈਂ ਉਹਨਾਂ ਨੂੰ ਭੇਜਿਆ, ਨਾ ਉਹਨਾਂ ਨੂੰ ਹੁਕਮ ਦਿੱਤਾ, ਨਾ ਹੀ ਇਸ ਪਰਜਾ ਨੂੰ ਕੋਈ ਲਾਭ ਪੁਚਾਉਂਦੇ ਹਨ, ਯਹੋਵਾਹ ਦਾ ਵਾਕ ਹੈ। \s ਪਰਮੇਸ਼ੁਰ ਦਾ ਵਚਨ \p \v 33 ਜਦ ਤੂੰ ਇਹ ਪਰਜਾ ਜਾਂ ਨਬੀ ਜਾਂ ਜਾਜਕ ਪੁੱਛਣ ਕਿ ਯਹੋਵਾਹ ਦਾ ਭਾਰ ਕੀ ਹੈ? ਤਦ ਤੂੰ ਉਹਨਾਂ ਨੂੰ ਆਖੀਂ, ਤੁਸੀਂ ਉਹ ਦਾ ਭਾਰ ਹੋ! ਮੈਂ ਤੁਹਾਨੂੰ ਸੁੱਟ ਦਿਆਂਗਾ! ਯਹੋਵਾਹ ਦਾ ਵਾਕ ਹੈ \v 34 ਉਹ ਨਬੀ ਅਤੇ ਜਾਜਕ ਅਤੇ ਪਰਜਾ ਜਿਹੜੇ ਆਖਣ, “ਯਹੋਵਾਹ ਦਾ ਭਾਰ,” ਮੈਂ ਉਸ ਨੂੰ ਅਤੇ ਉਸ ਦੇ ਘਰਾਣੇ ਨੂੰ ਸਜ਼ਾ ਦਿਆਂਗਾ \v 35 ਤੁਸੀਂ ਹਰੇਕ ਆਪਣੇ ਗੁਆਂਢੀ ਨੂੰ ਅਤੇ ਹਰੇਕ ਆਪਣੇ ਭਰਾ ਨੂੰ ਆਖੋ, ਯਹੋਵਾਹ ਨੇ ਕੀ ਉੱਤਰ ਦਿੱਤਾ ਹੈ? ਅਤੇ ਯਹੋਵਾਹ ਕੀ ਬੋਲਿਆ ਹੈ? \v 36 ਯਹੋਵਾਹ ਦੇ ਭਾਰ ਦਾ ਤੁਸੀਂ ਫਿਰ ਚੇਤਾ ਨਾ ਕਰੋਗੇ ਕਿਉਂ ਜੋ ਯਹੋਵਾਹ ਦਾ ਭਾਰ ਹਰ ਮਨੁੱਖ ਦੀ ਆਪਣੀ ਗੱਲ ਹੈ। ਤੁਸੀਂ ਜਿਉਂਦੇ ਪਰਮੇਸ਼ੁਰ ਸੈਨਾਂ ਦੇ ਯਹੋਵਾਹ ਸਾਡੇ ਪਰਮੇਸ਼ੁਰ ਦਾ ਬਚਨ ਵਿਗਾੜ ਦਿੱਤਾ ਹੈ \v 37 ਤੂੰ ਨਬੀ ਨੂੰ ਐਉਂ ਆਖ, ਤੈਨੂੰ ਯਹੋਵਾਹ ਨੇ ਕੀ ਉੱਤਰ ਦਿੱਤਾ ਹੈ? ਅਤੇ ਯਹੋਵਾਹ ਦਾ ਕੀ ਬਚਨ ਹੈ? \v 38 ਪਰ ਜੇ ਤੁਸੀਂ ਆਖੋ, “ਯਹੋਵਾਹ ਦਾ ਭਾਰ,” ਤਾਂ ਯਹੋਵਾਹ ਐਉਂ ਆਖਦਾ ਹੈ, ਇਸ ਲਈ ਕਿ ਤੁਸੀਂ ਇਹ ਗੱਲ ਕਹਿੰਦੇ ਹੋ, “ਯਹੋਵਾਹ ਦਾ ਭਾਰ,” ਅਤੇ ਮੈਂ ਤੁਹਾਨੂੰ ਅਖਵਾ ਭੇਜਿਆ ਕਿ “ਯਹੋਵਾਹ ਦਾ ਭਾਰ” ਨਾ ਆਖੋ \v 39 ਤਾਂ ਵੇਖੋ, ਮੈਂ ਸੱਚੀ ਮੁੱਚੀ ਤੁਹਾਨੂੰ ਚੁੱਕ ਸੁੱਟਾਂਗਾ ਅਤੇ ਤੁਹਾਨੂੰ ਇਸ ਸ਼ਹਿਰ ਨੂੰ ਜਿਹੜਾ ਮੈਂ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਦਿੱਤਾ ਆਪਣੀ ਹਜ਼ੂਰੀ ਤੋਂ ਰੱਦ ਕਰ ਦਿਆਂਗਾ \v 40 ਅਤੇ ਮੈਂ ਸਦਾ ਦਾ ਉਲਾਹਮਾ ਅਤੇ ਸਦਾ ਦੀ ਸ਼ਰਮਿੰਦਗੀ ਤੁਹਾਡੇ ਉੱਤੇ ਲਿਆਵਾਂਗਾ ਜਿਹੜੀ ਕਦੀ ਵੀ ਨਾ ਭੁੱਲੇਗੀ। \c 24 \s ਅੰਜੀਰਾਂ ਦੇ ਭਰੇ ਦੋ ਟੋਕਰੇ \p \v 1 ਇਸ ਦੇ ਪਿੱਛੋਂ ਕਿ ਬਾਬਲ ਦਾ ਰਾਜਾ ਨਬੂਕਦਨੱਸਰ ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਪੁੱਤਰ ਯਕਾਨਯਾਹ ਨੂੰ ਅਤੇ ਯਹੂਦਾਹ ਦੇ ਸਰਦਾਰਾਂ ਨੂੰ, ਕਾਰੀਗਰਾਂ ਅਤੇ ਲੁਹਾਰਾਂ ਨੂੰ ਯਰੂਸ਼ਲਮ ਵਿੱਚੋਂ ਗ਼ੁਲਾਮ ਕਰ ਕੇ ਬਾਬਲ ਨੂੰ ਲੈ ਗਿਆ ਯਹੋਵਾਹ ਨੇ ਮੈਨੂੰ ਵਿਖਾਇਆ ਕਿ ਹੰਜ਼ੀਰ ਦੀਆਂ ਦੋ ਟੋਕਰੀਆਂ ਹੈਕਲ ਦੇ ਸਾਹਮਣੇ ਧਰੀਆਂ ਹੋਈਆਂ ਹਨ \v 2 ਇੱਕ ਟੋਕਰੀ ਬਹੁਤ ਚੰਗੀਆਂ ਹੰਜ਼ੀਰ ਦੀ ਜਿਹੜੀਆਂ ਪਹਿਲਾਂ ਪੱਕੀਆਂ ਹੋਣ ਅਤੇ ਦੂਜੀ ਟੋਕਰੀ ਬਹੁਤ ਖ਼ਰਾਬ ਹੰਜ਼ੀਰ ਦੀ ਜਿਹੜੀਆਂ ਖਾਧੀਆਂ ਨਹੀਂ ਜਾਂਦੀਆਂ ਉਹ ਐਨੀਆਂ ਬੁਰੀਆਂ ਸਨ \v 3 ਤਦ ਯਹੋਵਾਹ ਨੇ ਮੈਨੂੰ ਆਖਿਆ, ਹੇ ਯਿਰਮਿਯਾਹ, ਤੂੰ ਕੀ ਦੇਖਦਾ ਹੈ? ਤਦ ਮੈਂ ਆਖਿਆ, ਹੰਜ਼ੀਰਾਂ, ਚੰਗੀਆਂ ਹੰਜ਼ੀਰ ਬਹੁਤ ਹੀ ਚੰਗੀਆਂ ਅਤੇ ਖ਼ਰਾਬ ਹੰਜ਼ੀਰ, ਬਹੁਤ ਖ਼ਰਾਬ, ਉਹ ਖਾਧੀਆਂ ਨਹੀਂ ਜਾਂਦੀਆਂ, ਉਹ ਐਨੀਆਂ ਬੁਰੀਆਂ ਹਨ। \v 4 ਤਾਂ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ \v 5 ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਮੈਂ ਇਹਨਾਂ ਚੰਗੀਆਂ ਹੰਜ਼ੀਰਾਂ ਵਾਂਗੂੰ ਯਹੂਦਾਹ ਦੇ ਗ਼ੁਲਾਮਾਂ ਨਾਲ ਜਿਹਨਾਂ ਨੂੰ ਮੈਂ ਇਸ ਥਾਂ ਤੋਂ ਕਸਦੀਆਂ ਦੀ ਧਰਤੀ ਵਿੱਚ ਭੇਜਿਆ ਹੈ ਭਲਿਆਈ ਕਰਾਂਗਾ \v 6 ਮੈਂ ਉਹਨਾਂ ਉੱਤੇ ਭਲੀ ਨਿਗਾਹ ਰੱਖਾਂਗਾ। ਮੈਂ ਉਹਨਾਂ ਨੂੰ ਇਸ ਦੇਸ ਵਿੱਚ ਫਿਰ ਲਿਆਵਾਂਗਾ। ਮੈਂ ਉਹਨਾਂ ਨੂੰ ਬਣਾਵਾਂਗਾ ਅਤੇ ਨਹੀਂ ਢਾਹਵਾਂਗਾ, ਮੈਂ ਉਹਨਾਂ ਨੂੰ ਲਾਵਾਂਗਾ ਅਤੇ ਪੁੱਟਾਂਗਾ ਨਹੀਂ \v 7 ਮੈਂ ਉਹਨਾਂ ਨੂੰ ਅਜਿਹਾ ਦਿਲ ਦਿਆਂਗਾ ਭਈ ਉਹ ਜਾਣ ਲੈਣ ਕਿ ਮੈਂ ਯਹੋਵਾਹ ਹਾਂ ਅਤੇ ਉਹ ਮੇਰੀ ਪਰਜਾ ਹੋਣਗੇ ਅਤੇ ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਕਿਉਂ ਜੋ ਉਹ ਆਪਣੇ ਸਾਰੇ ਦਿਲ ਨਾਲ ਮੇਰੀ ਵੱਲ ਮੁੜਨਗੇ। \v 8 ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਖ਼ਰਾਬ ਹੰਜ਼ੀਰਾਂ, ਵਾਂਗੂੰ ਜਿਹੜੀਆਂ ਖਰਾਬੀ ਦੇ ਕਾਰਨ ਖਾਧੀਆਂ ਨਹੀਂ ਜਾਂਦੀਆਂ ਇਸੇ ਤਰ੍ਹਾਂ ਮੈਂ ਯਹੂਦਾਹ ਦੇ ਰਾਜਾ ਸਿਦਕੀਯਾਹ ਨਾਲ ਅਤੇ ਉਸ ਦੇ ਸਰਦਾਰਾਂ ਨਾਲ ਅਤੇ ਯਰੂਸ਼ਲਮ ਦੇ ਬਕੀਏ ਨਾਲ ਉਹਨਾਂ ਨਾਲ ਜਿਹੜੇ ਇਸ ਦੇਸ ਵਿੱਚ ਬਚੇ ਹੋਏ ਹਨ ਅਤੇ ਉਹਨਾਂ ਨਾਲ ਜਿਹੜੇ ਮਿਸਰ ਦੇਸ ਵਿੱਚ ਵੱਸਦੇ ਹਨ ਵਰਤਾਂਗਾ \v 9 ਮੈਂ ਉਹਨਾਂ ਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਵਿੱਚ ਬੁਰਿਆਈ ਲਈ ਇੱਕ ਭੈਅ ਦੇ ਦਿਆਂਗਾ ਅਤੇ ਉਹ ਉਹਨਾਂ ਸਾਰਿਆਂ ਥਾਵਾਂ ਵਿੱਚ ਜਿੱਥੇ ਮੈਂ ਉਹਨਾਂ ਨੂੰ ਹੱਕ ਦਿਆਂਗਾ ਬਦਨਾਮੀ, ਕਹਾਉਤ, ਮਿਹਣਾ ਅਤੇ ਸਰਾਪ ਹੋਣਗੇ \v 10 ਮੈਂ ਉਹਨਾਂ ਵਿੱਚ ਤਲਵਾਰ, ਕਾਲ ਅਤੇ ਬਵਾ ਨੂੰ ਭੇਜਾਂਗਾ ਇੱਥੋਂ ਤੱਕ ਕਿ ਉਸ ਭੋਂ ਉੱਤੋਂ ਜਿਹੜੀ ਮੈਂ ਉਹਨਾਂ ਨੂੰ ਅਤੇ ਉਹਨਾਂ ਦੇ ਪੁਰਖਿਆਂ ਨੂੰ ਦਿੱਤੀ ਸੀ ਉਹ ਮੁੱਕ ਜਾਣ। \c 25 \s ਉੱਤਰ ਦਿਸ਼ਾ ਤੋਂ ਆਉਣ ਵਾਲੇ ਵੈਰੀ \p \v 1 ਉਹ ਬਚਨ ਜਿਹੜਾ ਯਿਰਮਿਯਾਹ ਨੂੰ ਯਹੂਦਾਹ ਦੀ ਸਾਰੀ ਪਰਜਾ ਬਾਰੇ ਆਇਆ। ਉਹ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਸ਼ਾਸਨ ਦੇ ਚੌਥੇ ਸਾਲ ਵਿੱਚ ਸੀ, ਜਿਹੜਾ ਬਾਬਲ ਦੇ ਰਾਜਾ ਨਬੂਕਦਨੱਸਰ ਦਾ ਪਹਿਲਾ ਸਾਲ ਸੀ \v 2 ਜਿਹ ਦੀ ਯਿਰਮਿਯਾਹ ਨਬੀ ਨੇ ਯਹੂਦਾਹ ਦੀ ਸਾਰੀ ਪਰਜਾ ਕੋਲ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਕੋਲ ਗੱਲ ਕੀਤੀ ਕਿ \v 3 ਯਹੂਦਾਹ ਦੇ ਰਾਜਾ ਆਮੋਨ ਦੇ ਪੁੱਤਰ ਯੋਸ਼ੀਯਾਹ ਦੇ ਸ਼ਾਸਨ ਦੇ ਤੇਰ੍ਹਵੇਂ ਸਾਲ ਤੋਂ ਅੱਜ ਤੱਕ ਜਿਹੜੇ ਤੇਈ ਸਾਲ ਹਨ ਯਹੋਵਾਹ ਦਾ ਬਚਨ ਮੇਰੇ ਕੋਲ ਆਉਂਦਾ ਰਿਹਾ। ਮੈਂ ਤੁਹਾਡੇ ਨਾਲ ਗੱਲਾਂ ਕਰਦਾ ਰਿਹਾ ਅਤੇ ਤੜਕੇ ਉੱਠ ਕੇ ਵੀ ਤੁਹਾਡੇ ਨਾਲ ਗੱਲਾਂ ਕੀਤੀਆਂ, ਪਰ ਤੁਸੀਂ ਨਾ ਸੁਣਿਆ \v 4 ਯਹੋਵਾਹ ਤੁਹਾਡੇ ਕੋਲ ਆਪਣੇ ਸਾਰੇ ਦਾਸਾਂ, ਆਪਣੇ ਨਬੀਆਂ ਨੂੰ ਘੱਲਦਾ ਰਿਹਾ ਸਗੋਂ ਉਹ ਯਤਨ ਕਰ ਕੇ ਘੱਲਦਾ ਰਿਹਾ, ਪਰ ਤੁਸੀਂ ਨਾ ਸੁਣਿਆ, ਨਾ ਸੁਣਨ ਲਈ ਆਪਣੇ ਕੰਨ ਲਾਏ \v 5 ਇਹ ਆਖਦੇ ਹੋਏ ਕਿ ਹਰ ਮਨੁੱਖ ਆਪਣਿਆਂ ਬੁਰਿਆਂ ਰਾਹਾਂ ਅਤੇ ਆਪਣੇ ਬੁਰਿਆਂ ਕੰਮਾਂ ਤੋਂ ਮੁੜੇ ਅਤੇ ਉਹ ਭੂਮੀ ਵਿੱਚ ਵੱਸੇ ਜਿਹੜੀ ਯਹੋਵਾਹ ਨੇ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਮੁੱਢੋਂ ਲੈ ਕੇ ਸਦਾ ਲਈ ਦਿੱਤੀ ਹੈ \v 6 ਤੁਸੀਂ ਦੂਜੇ ਦੇਵਤਿਆਂ ਦੇ ਪਿੱਛੇ ਨਾ ਜਾਓ, ਨਾ ਉਹਨਾਂ ਦੀ ਪੂਜਾ ਕਰੋ, ਨਾ ਉਹਨਾਂ ਨੂੰ ਮੱਥਾ ਟੇਕੋ ਅਤੇ ਆਪਣੇ ਹੱਥਾਂ ਦੇ ਕੰਮ ਨਾਲ ਮੈਨੂੰ ਗੁੱਸਾ ਨਾ ਚੜਾਓ, ਤਾਂ ਮੈਂ ਤੁਹਾਨੂੰ ਹਰਜ਼ਾਨਾ ਪਾਵਾਂਗਾ \v 7 ਪਰ ਤੁਸੀਂ ਮੇਰੀ ਨਾ ਸੁਣੀ, ਯਹੋਵਾਹ ਦਾ ਵਾਕ ਹੈ, ਤਾਂ ਜੋ ਆਪਣੇ ਹੱਥਾਂ ਦੇ ਕੰਮ ਨਾਲ ਆਪਣੇ ਹਰਜੇ ਲਈ ਮੈਨੂੰ ਗੁੱਸਾ ਚੜਾਓ। \v 8 ਸੋ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਇਸ ਲਈ ਕਿ ਤੁਸੀਂ ਮੇਰੀਆਂ ਗੱਲਾਂ ਨਹੀਂ ਸੁਣੀਆਂ \v 9 ਯਹੋਵਾਹ ਦਾ ਵਾਕ ਹੈ, ਮੈਂ ਉੱਤਰ ਪਾਸੇ ਦੇ ਸਾਰੇ ਟੱਬਰਾਂ ਨੂੰ ਅਤੇ ਆਪਣੇ ਟਹਿਲੂਏ ਬਾਬਲ ਦੇ ਰਾਜਾ ਨਬੂਕਦਨੱਸਰ ਨੂੰ ਸਦਵਾ ਭੇਜਾਂਗਾ। ਮੈਂ ਉਹਨਾਂ ਨੂੰ ਇਸ ਦੇਸ ਦੇ ਵਿਰੁੱਧ, ਉਹਨਾਂ ਦੇ ਵਾਸੀਆਂ ਦੇ ਵਿਰੁੱਧ ਅਤੇ ਉਹਨਾਂ ਸਾਰੀਆਂ ਕੌਮਾਂ ਦੇ ਵਿਰੁੱਧ ਜਿਹੜੀਆਂ ਆਲੇ-ਦੁਆਲੇ ਹਨ ਚੜ੍ਹਾ ਲਿਆਵਾਂਗਾ ਅਤੇ ਉਹਨਾਂ ਨੂੰ ਮੂਲੋਂ ਮੁੱਢੋਂ ਨਾਸ ਕਰ ਦਿਆਂਗਾ ਅਤੇ ਉਹਨਾਂ ਨੂੰ ਇੱਕ ਹੌਲ, ਨੱਕ ਚੜਾਉਣ ਦਾ ਕਾਰਨ ਅਤੇ ਸਦਾ ਦੀ ਵਿਰਾਨੀ ਬਣਾ ਦਿਆਂਗਾ \v 10 ਨਾਲੇ ਮੈਂ ਉਹਨਾਂ ਵਿੱਚੋਂ ਖੁਸ਼ੀ ਦੀ ਅਵਾਜ਼, ਅਨੰਦ ਦੀ ਅਵਾਜ਼, ਲਾੜੇ ਦੀ ਅਵਾਜ਼, ਲਾੜੀ ਦੀ ਅਵਾਜ਼, ਚੱਕੀਆਂ ਦਾ ਸ਼ੋਰ ਅਤੇ ਬੱਤੀਆਂ ਦੀ ਲੋ ਮਿਟਾ ਦਿਆਂਗਾ \v 11 ਅਤੇ ਇਹ ਸਾਰਾ ਦੇਸ ਵਿਰਾਨ ਅਤੇ ਉਜਾੜ ਹੋ ਜਾਵੇਗਾ ਅਤੇ ਇਹ ਕੌਮਾਂ ਸੱਤਰ ਵਰਿਹਾਂ ਦੀ ਤੱਕ ਬਾਬਲ ਦੇ ਰਾਜਾ ਦੀ ਟਹਿਲ ਕਰਨਗੀਆਂ \v 12 ਅਤੇ ਸੱਤਰ ਵਰ੍ਹਿਆਂ ਦੇ ਪੂਰੇ ਹੋਣ ਤੇ ਮੈਂ ਬਾਬਲ ਦੇ ਰਾਜਾ ਅਤੇ ਉਸ ਕੌਮ ਦੀ ਖ਼ਬਰ ਲਵਾਂਗਾ, ਯਹੋਵਾਹ ਦਾ ਵਾਕ ਹੈ। ਨਾਲੇ ਕਸਦੀਆਂ ਦੇ ਦੇਸ ਦੀ ਵੀ ਉਹਨਾਂ ਦੀ ਬਦੀ ਦੇ ਕਾਰਨ, ਅਤੇ ਮੈਂ ਉਹਨਾਂ ਨੂੰ ਸਦਾ ਲਈ ਵਿਰਾਨ ਕਰ ਦਿਆਂਗਾ \v 13 ਅਤੇ ਮੈਂ ਉਸ ਦੇਸ ਉੱਤੇ ਉਹ ਸਾਰੀਆਂ ਗੱਲਾਂ ਲਿਆਵਾਂਗਾ ਜਿਹੜੀਆਂ ਮੈਂ ਉਹਨਾਂ ਦੇ ਵਿਰੁੱਧ ਬੋਲਿਆ ਹਾਂ ਅਰਥਾਤ ਉਹ ਸਾਰੀਆਂ ਗੱਲਾਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹਨ ਜਿਹੜੀਆਂ ਯਿਰਮਿਯਾਹ ਸਾਰੀਆਂ ਕੌਮਾਂ ਦੇ ਵਿਰੁੱਧ ਅਗੰਮ ਵਾਕ ਕਰ ਕੇ ਬੋਲਿਆ \v 14 ਕਿਉਂ ਜੋ ਬਹੁਤ ਸਾਰੀਆਂ ਕੌਮਾਂ ਅਤੇ ਵੱਡੇ-ਵੱਡੇ ਰਾਜਾ ਉਹਨਾਂ ਨੂੰ ਗੁਲਾਮ ਬਣਾਉਣਗੇ ਅਤੇ ਮੈਂ ਉਹਨਾਂ ਦੀ ਕਰਨੀ ਦਾ ਅਤੇ ਉਹਨਾਂ ਦੇ ਹੱਥਾਂ ਦੇ ਕੰਮ ਦਾ ਬਦਲਾ ਲਵਾਂਗਾ। \s ਜਾਤੀ-ਜਾਤੀ ਉੱਤੇ ਪਰਮੇਸ਼ੁਰ ਦਾ ਕ੍ਰੋਧ \p \v 15 ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਤਾਂ ਮੈਨੂੰ ਐਉਂ ਆਖਿਆ ਕਿ ਮੇਰੇ ਹੱਥੋਂ ਗੁੱਸੇ ਦੀ ਮਧ ਦਾ ਇਹ ਕਟੋਰਾ ਲੈ ਅਤੇ ਉਹਨਾਂ ਸਾਰੀਆਂ ਕੌਮਾਂ ਨੂੰ ਜਿਹਨਾਂ ਕੋਲ ਮੈਂ ਤੁਹਾਨੂੰ ਘੱਲਦਾ ਹਾਂ ਪਿਲਾ ਦੇ \v 16 ਉਹ ਪੀਣਗੇ ਅਤੇ ਉਸ ਤਲਵਾਰ ਦੇ ਅੱਗੇ ਜਿਹੜੀ ਮੈਂ ਉਹਨਾਂ ਵਿੱਚ ਭੇਜਾਂਗਾ ਉਹ ਡਿੱਗਦੇ ਫਿਰਨਗੇ ਅਤੇ ਤੜਫ਼ਣਗੇ। \v 17 ਤਦ ਮੈਂ ਯਹੋਵਾਹ ਦੇ ਹੱਥੋਂ ਉਹ ਕਟੋਰਾ ਲਿਆ ਅਤੇ ਉਹਨਾਂ ਸਾਰੀਆਂ ਕੌਮਾਂ ਨੂੰ ਜਿਹਨਾਂ ਕੋਲ ਯਹੋਵਾਹ ਨੇ ਭੇਜਿਆ ਸੀ ਪਿਲਾ ਦਿੱਤਾ \v 18 ਅਰਥਾਤ ਯਰੂਸ਼ਲਮ ਨੂੰ ਅਤੇ ਯਹੂਦਾਹ ਦੇ ਸ਼ਹਿਰਾਂ ਨੂੰ ਅਤੇ ਉਸ ਦੇ ਰਾਜਿਆਂ ਅਤੇ ਉਸ ਦੇ ਸਰਦਾਰਾਂ ਨੂੰ, ਭਈ ਮੈਂ ਉਹਨਾਂ ਨੂੰ ਇੱਕ ਵਿਰਾਨਾ ਹੌਲ, ਨੱਕ ਚੜਾਉਣ ਦਾ ਕਾਰਨ ਅਤੇ ਸਰਾਪ ਬਣਾਵਾਂ ਜਿਵੇਂ ਅੱਜ ਦੇ ਦਿਨ ਹਨ \v 19 ਨਾਲੇ ਮਿਸਰ ਦੇ ਰਾਜੇ ਫ਼ਿਰਊਨ ਨੂੰ, ਉਸ ਦੇ ਟਹਿਲੂਆਂ ਨੂੰ, ਉਸ ਦੇ ਸਰਦਾਰਾਂ ਨੂੰ ਅਤੇ ਉਸ ਦੀ ਸਾਰੀ ਰਈਯਤ ਨੂੰ, \v 20 ਉਹਨਾਂ ਸਾਰਿਆਂ ਰਲਿਆਂ-ਮਿਲਿਆਂ ਲੋਕਾਂ ਨੂੰ, ਊਜ਼ ਦੇਸ ਦੇ ਸਾਰੇ ਰਾਜਿਆਂ ਨੂੰ, ਫ਼ਲਿਸਤੀਨ ਦੇਸ ਦੇ ਸਾਰੇ ਰਾਜਿਆਂ ਨੂੰ, ਅਸ਼ਕਲੋਨ ਨੂੰ, ਅੱਜ਼ਾਹ ਨੂੰ, ਅਕਰੋਨ ਨੂੰ ਅਤੇ ਅਸ਼ਦੋਦ ਦੇ ਬਕੀਏ ਨੂੰ, \v 21 ਅਦੋਮ ਨੂੰ, ਮੋਆਬ ਨੂੰ ਅਤੇ ਅੰਮੋਨੀਆਂ ਨੂੰ, \v 22 ਸੂਰ ਦੇ ਸਾਰੇ ਰਾਜਿਆਂ ਨੂੰ, ਸੀਦੋਨ ਦੇ ਸਾਰੇ ਰਾਜਿਆਂ ਨੂੰ ਅਤੇ ਉਸ ਟਾਪੂ ਦੇ ਰਾਜਿਆਂ ਨੂੰ ਜਿਹੜਾ ਸਮੁੰਦਰੋਂ ਪਾਰ ਹੈ, \v 23 ਦਦਾਨ ਨੂੰ, ਤੇਮਾ ਨੂੰ, ਬੂਜ਼ ਨੂੰ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਗਲਮੁੱਛੇ ਕਤਰਾਉਂਦੇ ਹਨ \v 24 ਅਰਬ ਦੇ ਸਾਰੇ ਰਾਜਿਆਂ ਨੂੰ ਅਤੇ ਰਲੇ ਮਿਲੇ ਲੋਕਾਂ ਦੇ ਸਾਰੇ ਰਾਜਿਆਂ ਨੂੰ ਜਿਹੜੇ ਉਜਾੜ ਵਿੱਚ ਵੱਸਦੇ ਹਨ, \v 25 ਜ਼ਿਮਰੀ ਦੇ ਸਾਰੇ ਰਾਜਿਆਂ ਨੂੰ, ਏਲਾਮ ਦੇ ਸਾਰੇ ਰਾਜਿਆਂ ਨੂੰ ਅਤੇ ਮਾਦਾ ਦੇ ਸਾਰੇ ਰਾਜਿਆਂ ਨੂੰ, \v 26 ਉੱਤਰ ਦੇ ਸਾਰੇ ਰਾਜਿਆਂ ਨੂੰ ਜਿਹੜੇ ਨੇੜੇ ਅਤੇ ਦੁਰੇਡੇ ਹਨ, ਇੱਕ ਦੂਜੇ ਦੇ ਮਗਰ ਅਤੇ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਨੂੰ ਜਿਹੜੀਆਂ ਸਰਿਸ਼ਟੀ ਉੱਤੇ ਹਨ, ਅਤੇ ਉਹਨਾਂ ਦੇ ਪਿੱਛੇ ਸ਼ੇਸ਼ਕ ਦਾ ਰਾਜਾ ਪੀਵੇਗਾ। \v 27 ਤਾਂ ਤੂੰ ਉਹਨਾਂ ਨੂੰ ਆਖੀਂ ਕਿ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਪੀਓ, ਖੀਵੇ ਹੋ ਜਾਓ, ਉਲਟੀ ਕਰੋ, ਡਿੱਗ ਪਵੋ ਅਤੇ ਫਿਰ ਨਾ ਉੱਠੋ, ਉਸ ਤਲਵਾਰ ਦੇ ਕਾਰਨ ਜਿਹੜੀ ਮੈਂ ਤੁਹਾਡੇ ਵਿੱਚ ਭੇਜਾਂਗਾ!। \v 28 ਤਾਂ ਇਸ ਤਰ੍ਹਾਂ ਕਿ ਜੇ ਉਹ ਤੇਰੇ ਹੱਥੋਂ ਪੀਣ ਲਈ ਕਟੋਰਾ ਲੈਣ ਤੋਂ ਇਨਕਾਰੀ ਹੋ ਜਾਣ ਤਾਂ ਤੂੰ ਉਹਨਾਂ ਨੂੰ ਆਖੀਂ, ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਤੁਸੀਂ ਜ਼ਰੂਰ ਪੀਓਗੇ! \v 29 ਕਿਉਂ ਜੋ ਵੇਖੋ, ਉਹ ਸ਼ਹਿਰ ਉੱਤੇ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਮੈਂ ਬੁਰਿਆਈ ਲਿਆਉਣ ਲੱਗਾ। ਕੀ ਤੁਸੀਂ ਸੱਚ-ਮੁੱਚ ਸਜ਼ਾ ਤੋਂ ਬਿਨ੍ਹਾਂ ਛੁੱਟੋਗੇ? ਤੁਸੀਂ ਸਜ਼ਾ ਤੋਂ ਬਿਨ੍ਹਾਂ ਨਾ ਛੁੱਟੋਗੇ ਕਿਉਂ ਜੋ ਮੈਂ ਤਲਵਾਰ ਨੂੰ ਧਰਤੀ ਦੇ ਸਾਰੇ ਵਾਸੀਆਂ ਉੱਤੇ ਸੱਦ ਰਿਹਾ ਹਾਂ, ਸੈਨਾਂ ਦੇ ਯਹੋਵਾਹ ਦਾ ਵਾਕ ਹੈ \v 30 ਤੂੰ ਇਹਨਾਂ ਸਾਰੀਆਂ ਗੱਲਾਂ ਦਾ ਉਹਨਾਂ ਦੇ ਵਿਰੁੱਧ ਅਗੰਮ ਵਾਚੀਂ ਅਤੇ ਤੂੰ ਉਹਨਾਂ ਨੂੰ ਆਖ, - ਯਹੋਵਾਹ ਉਚਿਆਈ ਤੋਂ ਗੱਜੇਗਾ, ਅਤੇ ਆਪਣੇ ਪਵਿੱਤਰ ਨਿਵਾਸ ਤੋਂ ਆਪਣੀ ਅਵਾਜ਼ ਦੇਵੇਗਾ। ਉਹ ਬੜੇ ਜ਼ੋਰ ਨਾਲ ਆਪਣੀ ਚਰਾਂਦ ਉੱਤੇ ਗੱਜੇਗਾ, ਅਤੇ ਉਹਨਾਂ ਵਾਂਗੂੰ ਲਲਕਾਰੇਗਾ ਜਿਹੜੇ ਅੰਗੂਰਾਂ ਨੂੰ ਮਿੱਧਦੇ ਹਨ, ਧਰਤੀ ਦੇ ਸਾਰੇ ਵਸਨੀਕਾਂ ਦੇ ਵਿਰੁੱਧ। \v 31 ਧਰਤੀ ਦੇ ਕੰਢਿਆਂ ਤੱਕ ਇੱਕ ਸ਼ੋਰ ਅਪੜੇਗਾ, ਕਿਉਂ ਜੋ ਯਹੋਵਾਹ ਦਾ ਕੌਮਾਂ ਨਾਲ ਝਗੜਾ ਹੈ, ਉਹ ਸਾਰੇ ਬਸ਼ਰਾਂ ਦਾ ਨਿਆਂ ਕਰੇਗਾ, ਅਤੇ ਦੁਸ਼ਟ ਤਲਵਾਰ ਦੇ ਹਵਾਲੇ ਕੀਤੇ ਜਾਣਗੇ, ਯਹੋਵਾਹ ਦਾ ਵਾਕ ਹੈ। \v 32 ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਬੁਰਿਆਈ ਕੌਮ-ਕੌਮ ਉੱਤੇ ਆ ਪਵੇਗੀ, ਅਤੇ ਇੱਕ ਵੱਡਾ ਤੂਫਾਨ ਧਰਤੀ ਦੀਆਂ ਹੱਦਾਂ ਤੋਂ ਉਠਾਇਆ ਜਾਵੇਗਾ! \v 33 ਯਹੋਵਾਹ ਦੇ ਮਾਰੇ ਹੋਏ ਉਸ ਦਿਨ ਧਰਤੀ ਦੇ ਇੱਕ ਕੰਢੇ ਤੋਂ ਦੂਜੇ ਕੰਢੇ ਤੱਕ ਪਏ ਰਹਿਣਗੇ। ਉਹਨਾਂ ਲਈ ਸੋਗ ਨਾ ਹੋਵੇਗਾ, ਉਹ ਨਾ ਇਕੱਠੇ ਕੀਤੇ ਜਾਣਗੇ, ਨਾ ਦੱਬੇ ਜਾਣਗੇ, ਉਹ ਭੋਂ ਉੱਤੇ ਬਿਸ਼ਟਾ ਵਾਂਗੂੰ ਹੋਣਗੇ। \v 34 ਹੇ ਆਜੜੀਓ, ਤੁਸੀਂ ਵਿਲਕੋ ਅਤੇ ਚਿੱਲਾਓ। ਹੇ ਇੱਜੜ ਦੇ ਸਰਦਾਰੋ, ਤੁਸੀਂ ਸੁਆਹ ਵਿੱਚ ਲੇਟੋ! ਕਿਉਂ ਜੋ ਤੁਹਾਡੇ ਕਤਲ ਹੋਣ ਦੇ ਅਤੇ ਖਿਲਰਣ ਦੇ ਦਿਨ ਪੂਰੇ ਹੋ ਗਏ, ਅਤੇ ਤੁਸੀਂ ਇੱਕ ਚੰਗੇ ਭਾਂਡੇ ਵਾਂਗੂੰ ਡਿੱਗ ਪਓਗੇ। \v 35 ਆਜੜੀਆਂ ਲਈ ਨੱਸਣ ਦਾ ਮੌਕਾ ਜਾਂਦਾ ਰਿਹਾ, ਅਤੇ ਇੱਜੜ ਦੇ ਸਰਦਾਰਾਂ ਲਈ ਕੋਈ ਬਚਾਓ ਨਾ ਹੋਵੋਗੇ। \v 36 ਆਜੜੀਆਂ ਦੇ ਚਿੱਲਾਉਣ ਦੀ ਅਵਾਜ਼, ਇੱਜੜ ਦੇ ਸਰਦਾਰਾਂ ਦਾ ਵਿਲਕਣਾ! ਕਿਉਂ ਜੋ ਯਹੋਵਾਹ ਨੇ ਉਹਨਾਂ ਦੀਆਂ ਚਾਰਗਾਹਾਂ ਨੂੰ ਉਜਾੜ ਦਿੱਤਾ ਹੈ। \v 37 ਸ਼ਾਂਤੀ ਦੀਆਂ ਚਾਰਗਾਹਾਂ ਉੱਜੜ ਗਈਆਂ ਹਨ, ਯਹੋਵਾਹ ਦੇ ਡਾਢੇ ਕ੍ਰੋਧ ਦੇ ਕਾਰਨ। \v 38 ਬੱਬਰ ਸ਼ੇਰ ਵਾਂਗੂੰ ਉਸ ਆਪਣੇ ਘੁਰਨੇ ਨੂੰ ਛੱਡ ਦਿੱਤਾ ਹੈ, ਕਿਉਂ ਜੋ ਉਹਨਾਂ ਦਾ ਦੇਸ ਵਿਰਾਨ ਹੋ ਗਿਆ, ਉਸ ਡਾਢੇ ਅਨ੍ਹੇਰ ਦੇ ਕਾਰਨ, ਅਤੇ ਉਹ ਦੇ ਡਾਢੇ ਕ੍ਰੋਧ ਦੇ ਕਾਰਨ। \c 26 \s ਯਿਰਮਿਯਾਹ ਕੈਦ ਅਤੇ ਛੁਟਕਾਰਾ \p \v 1 ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਪੁੱਤਰ ਯੋਸ਼ੀਯਾਹ ਦੇ ਰਾਜ ਦੇ ਅਰੰਭ ਵਿੱਚ ਇਹ ਬਚਨ ਯਹੋਵਾਹ ਵੱਲੋਂ ਆਇਆ ਕਿ \v 2 ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਤੂੰ ਯਹੋਵਾਹ ਦੇ ਭਵਨ ਦੇ ਵੇਹੜੇ ਵਿੱਚ ਖਲੋ ਅਤੇ ਯਹੂਦਾਹ ਦੇ ਸਾਰੇ ਸ਼ਹਿਰਾਂ ਨੂੰ ਜਿਹੜੇ ਯਹੋਵਾਹ ਦੇ ਭਵਨ ਵਿੱਚ ਮੱਥਾ ਟੇਕਣ ਆਉਂਦੇ ਹਨ ਉਹ ਸਾਰੀਆਂ ਗੱਲਾਂ ਜਿਹਨਾਂ ਦਾ ਮੈਂ ਤੈਨੂੰ ਬੋਲਣ ਦਾ ਹੁਕਮ ਦੇਵਾਂ, ਬੋਲ ਅਤੇ ਇੱਕ ਗੱਲ ਵੀ ਨਾ ਘਟਾਈਂ \v 3 ਖਬਰੇ ਉਹ ਸੁਣਨ ਅਤੇ ਹਰ ਮਨੁੱਖ ਆਪਣੇ ਬੁਰੇ ਰਾਹ ਤੋਂ ਮੁੜੇ ਅਤੇ ਮੈਂ ਉਸ ਬੁਰਿਆਈ ਉੱਤੇ ਰੰਜ ਕਰਾਂ ਜਿਹੜੀ ਮੈਂ ਉਹਨਾਂ ਦੇ ਬੁਰੇ ਕੰਮਾਂ ਦੇ ਕਾਰਨ ਉਹਨਾਂ ਨਾਲ ਕਰਨ ਲਈ ਸੋਚੀ ਹੈ \v 4 ਤੂੰ ਉਹਨਾਂ ਨੂੰ ਆਖ, ਯਹੋਵਾਹ ਇਸ ਤਰ੍ਹਾਂ ਫ਼ਰਮਾਉਂਦਾ ਹੈ, - ਜੇ ਤੁਸੀਂ ਮੇਰੀ ਨਾ ਸੁਣੋਗੇ ਕਿ ਮੇਰੀ ਬਿਵਸਥਾ ਉੱਤੇ ਚੱਲੋ ਜਿਹੜੀ ਮੈਂ ਤੁਹਾਡੇ ਅੱਗੇ ਰੱਖੀ ਹੈ \v 5 ਅਤੇ ਮੇਰੇ ਦਸਾਂ, ਮੇਰੇ ਨਬੀਆਂ ਦੀਆਂ ਗੱਲਾਂ ਸੁਣੋ ਜਿਹਨਾਂ ਨੂੰ ਮੈਂ ਤੁਹਾਡੇ ਕੋਲ ਭੇਜਿਆ, ਹਾਂ, ਸਗੋਂ ਜਤਨ ਨਾਲ ਭੇਜਿਆ, ਪਰ ਤੁਸੀਂ ਨਾ ਸੁਣਿਆ \v 6 ਤਦ ਮੈਂ ਇਸ ਭਵਨ ਨੂੰ ਸ਼ੀਲੋਹ ਵਾਂਗੂੰ ਕਰ ਦਿਆਂਗਾ ਅਤੇ ਇਸ ਸ਼ਹਿਰ ਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਲਈ ਇੱਕ ਸਰਾਪ ਬਣਾਵਾਂਗਾ \v 7 ਜਦ ਜਾਜਕਾਂ, ਨਬੀਆਂ ਅਤੇ ਸਾਰੇ ਲੋਕਾਂ ਨੇ ਯਿਰਮਿਯਾਹ ਨੂੰ ਯਹੋਵਾਹ ਦੇ ਭਵਨ ਵਿੱਚ ਇਹ ਗੱਲਾਂ ਕਰਦੇ ਸੁਣਿਆ \v 8 ਤਾਂ ਇਸ ਤਰ੍ਹਾਂ ਹੋਇਆ ਕਿ ਜਦ ਯਿਰਮਿਯਾਹ ਇਹ ਸਾਰੀਆਂ ਗੱਲਾਂ ਮੁਕਾ ਚੁੱਕਾ ਜਿਹਨਾਂ ਦਾ ਯਹੋਵਾਹ ਨੇ ਉਸ ਨੂੰ ਸਾਰੇ ਲੋਕਾਂ ਨਾਲ ਬੋਲਾਂ ਦਾ ਹੁਕਮ ਦਿੱਤਾ ਸੀ ਤਾਂ ਜਾਜਕਾਂ, ਨਬੀਆਂ ਅਤੇ ਸਾਰੇ ਲੋਕਾਂ ਨੇ ਉਹ ਨੂੰ ਫੜ ਲਿਆ ਅਤੇ ਆਖਿਆ ਕਿ ਤੂੰ ਜ਼ਰੂਰ ਮਰੇਂਗਾ! \v 9 ਤੂੰ ਯਹੋਵਾਹ ਦੇ ਨਾਮ ਉੱਤੇ ਕਿਉਂ ਅਗੰਮ ਵਾਚਿਆ ਕਿ ਇਹ ਭਵਨ ਸ਼ੀਲੋਹ ਵਾਂਗੂੰ ਹੋ ਜਾਵੇਗਾ ਅਤੇ ਇਹ ਸ਼ਹਿਰ ਬਰਬਾਦ ਅਤੇ ਵਿਰਾਨ ਹੋ ਜਾਵੇਗਾ? ਤਾਂ ਸਾਰੇ ਲੋਕ ਯਿਰਮਿਯਾਹ ਕੋਲ ਯਹੋਵਾਹ ਦੇ ਭਵਨ ਵਿੱਚ ਇਕੱਠੇ ਹੋਏ। \v 10 ਜਦ ਯਹੂਦਾਹ ਦੇ ਸਰਦਾਰਾਂ ਨੇ ਇਹ ਗੱਲਾਂ ਸੁਣੀਆਂ ਤਾਂ ਉਹ ਰਾਜਾ ਦੇ ਮਹਿਲ ਵਿੱਚੋਂ ਯਹੋਵਾਹ ਦੇ ਭਵਨ ਨੂੰ ਚੜ੍ਹ ਗਏ ਅਤੇ ਯਹੋਵਾਹ ਦੇ ਫਾਟਕਾਂ ਦੇ ਨਵੇਂ ਬੂਹੇ ਵਿੱਚ ਬੈਠ ਗਏ \v 11 ਤਾਂ ਜਾਜਕਾਂ ਅਤੇ ਨਬੀਆਂ ਨੇ ਸਰਦਾਰਾਂ ਅਤੇ ਸਾਰੇ ਲੋਕਾਂ ਨੂੰ ਆਖਿਆ ਕਿ ਇਹ ਮਨੁੱਖ ਮੌਤ ਦੇ ਜੋਗ ਹੈ ਕਿਉਂ ਜੋ ਇਸ ਨੇ ਇਸ ਸ਼ਹਿਰ ਦੇ ਬਾਰੇ ਅਗੰਮ ਵਾਚਿਆ ਜਿਵੇਂ ਤੁਸੀਂ ਆਪਣੀਂ ਕੰਨੀਂ ਸੁਣਿਆ ਹੈ \v 12 ਤਦ ਯਿਰਮਿਯਾਹ ਨੇ ਸਾਰੇ ਸਰਦਾਰਾਂ ਅਤੇ ਸਾਰੇ ਲੋਕਾਂ ਨੂੰ ਆਖਿਆ ਕਿ ਯਹੋਵਾਹ ਨੇ ਮੈਨੂੰ ਭੇਜਿਆ ਕਿ ਇਸ ਘਰ ਦੇ ਵਿਰੁੱਧ ਅਤੇ ਇਸ ਸ਼ਹਿਰ ਦੇ ਵਿਰੁੱਧ ਇਹਨਾਂ ਸਾਰੀਆਂ ਗੱਲਾਂ ਲਈ ਜਿਹੜੀਆਂ ਤੁਸੀਂ ਸੁਣੀਆਂ ਹਨ ਅਗੰਮ ਵਾਚਿਆ \v 13 ਹੁਣ ਤੁਸੀਂ ਆਪਣਿਆਂ ਰਾਹਾਂ ਨੂੰ ਅਤੇ ਆਪਣੇ ਕਰਤੱਬਾਂ ਨੂੰ ਠੀਕ ਬਣਾਓ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣੋ ਅਤੇ ਯਹੋਵਾਹ ਉਸ ਬੁਰਿਆਈ ਤੋਂ ਪਛਤਾਵੇਗਾ ਜਿਹੜੀ ਉਹ ਤੁਹਾਡੇ ਵਿਰੁੱਧ ਬੋਲਿਆ ਸੀ \v 14 ਪਰ ਮੇਰੇ ਬਾਰੇ ਵੇਖੋ, ਮੈਂ ਤੁਹਾਡੇ ਹੱਥ ਵਿੱਚ ਹਾਂ। ਜਿਵੇਂ ਤੁਹਾਡੀ ਨਿਗਾਹ ਵਿੱਚ ਚੰਗਾ ਅਤੇ ਠੀਕ ਹੈ ਮੇਰੇ ਨਾਲ ਕਰੋ \v 15 ਪਰ ਜਾਣ ਲਓ, ਜੇ ਤੁਸੀਂ ਮੈਨੂੰ ਮਾਰ ਦਿਓਗੇ ਤਾਂ ਤੁਸੀਂ ਬੇਦੋਸ਼ੇ ਦਾ ਖੂਨ ਆਪਣੇ ਉੱਤੇ ਅਤੇ ਇਸ ਸ਼ਹਿਰ ਉੱਤੇ ਅਤੇ ਇਸ ਦੇ ਵਾਸੀਆਂ ਉੱਤੇ ਲਿਆਓਗੇ ਕਿਉਂ ਜੋ ਇਹ ਸਚਿਆਈ ਹੈ ਕਿ ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ ਕਿ ਇਹ ਸਾਰੀਆਂ ਗੱਲਾਂ ਤੁਹਾਡੇ ਕੰਨਾਂ ਵਿੱਚ ਆਖਾਂ \v 16 ਤਦ ਸਰਦਾਰਾਂ ਨੇ ਅਤੇ ਸਾਰੇ ਲੋਕਾਂ ਨੇ ਜਾਜਕਾਂ ਅਤੇ ਨਬੀਆਂ ਨੂੰ ਆਖਿਆ ਕਿ ਇਹ ਮਨੁੱਖ ਮੌਤ ਦੇ ਜੋਗ ਨਹੀਂ ਕਿਉਂ ਜੋ ਇਹ ਯਹੋਵਾਹ ਸਾਡੇ ਪਰਮੇਸ਼ੁਰ ਦੇ ਨਾਮ ਉੱਤੇ ਸਾਡੇ ਨਾਲ ਬੋਲਿਆ ਹੈ \v 17 ਤਾਂ ਦੇਸ ਦੇ ਬਜ਼ੁਰਗਾਂ ਵਿੱਚੋਂ ਕਈ ਮਨੁੱਖ ਉੱਠੇ ਅਤੇ ਪਰਜਾ ਦੀ ਸਾਰੀ ਸਭਾ ਨੂੰ ਆਖਿਆ, \v 18 ਮੀਕਾਹ ਮੋਰਸ਼ਤੀ ਨੇ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਦੇ ਦਿਨਾਂ ਵਿੱਚ ਅਗੰਮ ਵਾਚਿਆ। ਉਸ ਨੇ ਯਹੂਦਾਹ ਦੇ ਸਾਰੇ ਲੋਕਾਂ ਨੂੰ ਆਖਿਆ, ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਫ਼ਰਮਾਉਂਦਾ ਹੈ, - ਸੀਯੋਨ ਖੇਤ ਵਾਂਗੂੰ ਵਾਹਿਆ ਜਾਵੇਗਾ, ਯਰੂਸ਼ਲਮ ਮਲਬੇ ਦਾ ਢੇਰ ਬਣ ਜਾਵੇਗਾ, ਅਤੇ ਇਸ ਭਵਨ ਦਾ ਪਰਬਤ ਜੰਗਲੀ ਉਚਿਆਈ ਵਰਗਾ ਹੋ ਜਾਵੇਗਾ l \v 19 ਤਾਂ ਕੀ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਨੇ ਅਤੇ ਸਾਰੇ ਯਹੂਦਾਹ ਨੇ ਉਹ ਨੂੰ ਮਾਰ ਦਿੱਤਾ? ਕੀ ਉਹ ਯਹੋਵਾਹ ਕੋਲੋਂ ਨਾ ਡਰਿਆ ਅਤੇ ਯਹੋਵਾਹ ਅੱਗੇ ਮਿੰਨਤ ਨਾ ਕੀਤੀ? ਅਤੇ ਕੀ ਯਹੋਵਾਹ ਉਸ ਬੁਰਿਆਈ ਤੋਂ ਜਿਹੜੀ ਉਹ ਉਹਨਾਂ ਦੇ ਵਿਰੁੱਧ ਬੋਲਿਆ ਸੀ ਨਾ ਪਛਤਾਇਆ? ਇਸ ਤਰ੍ਹਾਂ ਅਸੀਂ ਆਪਣੀਆਂ ਜਾਨਾਂ ਉੱਤੇ ਵੱਡੀ ਬੁਰਿਆਈ ਲਿਆਉਣ ਵਾਲੇ ਹੋਵਾਂਗੇ \v 20 ਇੱਕ ਹੋਰ ਮਨੁੱਖ ਵੀ ਸੀ ਜਿਸ ਨੇ ਯਹੋਵਾਹ ਦੇ ਨਾਮ ਉੱਤੇ ਅਗੰਮ ਵਾਚਿਆ, ਉਹ ਸ਼ਮਅਯਾਹ ਦਾ ਪੁੱਤਰ ਊਰਿੱਯਾਹ ਕਿਰਯਥ-ਯਾਰੀਮ ਦਾ ਸੀ। ਉਸ ਨੇ ਯਿਰਮਿਯਾਹ ਦੀਆਂ ਸਾਰੀਆਂ ਗੱਲਾਂ ਵਾਂਗੂੰ ਇਸ ਸ਼ਹਿਰ ਦੇ ਵਿਰੁੱਧ ਅਤੇ ਇਸ ਦੇਸ ਦੇ ਵਿਰੁੱਧ ਅਗੰਮ ਵਾਚਿਆ \v 21 ਜਦ ਯਹੋਯਾਕੀਮ ਰਾਜਾ ਨੇ ਅਤੇ ਉਸ ਦੇ ਸਾਰੇ ਸੂਰਬੀਰਾਂ ਅਤੇ ਸਾਰੇ ਸਰਦਾਰਾਂ ਨੇ ਉਸ ਦੀਆਂ ਗੱਲਾਂ ਸੁਣੀਆਂ ਤਾਂ ਰਾਜਾ ਉਸ ਦੀ ਮੌਤ ਭਾਲਣ ਲੱਗਾ ਅਤੇ ਜਦ ਊਰਿੱਯਾਹ ਨੇ ਸੁਣਿਆ ਤਾਂ ਉਹ ਡਰ ਗਿਆ ਅਤੇ ਨੱਸ ਕੇ ਮਿਸਰ ਵਿੱਚ ਜਾ ਵੜਿਆ \v 22 ਤਾਂ ਯਹੋਯਾਕੀਮ ਰਾਜੇ ਨੇ ਮਨੁੱਖਾਂ ਨੂੰ ਮਿਸਰ ਵਿੱਚ ਭੇਜਿਆ ਅਰਥਾਤ ਅਲਨਾਥਾਨ ਨੂੰ ਜਿਹੜਾ ਅਕਬੋਰ ਦਾ ਪੁੱਤਰ ਸੀ ਅਤੇ ਉਹ ਦੇ ਨਾਲ ਹੋਰ ਮਨੁੱਖ ਵੀ ਮਿਸਰ ਨੂੰ \v 23 ਉਹ ਊਰਿੱਯਾਹ ਨੂੰ ਮਿਸਰ ਤੋਂ ਬਾਹਰ ਲਿਆਏ ਅਤੇ ਉਹ ਯਹੋਯਾਕੀਮ ਰਾਜਾ ਦੇ ਕੋਲ ਲਿਆਂਦਾ ਗਿਆ। ਉਹ ਨੇ ਉਸ ਨੂੰ ਤਲਵਾਰ ਨਾਲ ਮਾਰ ਦਿੱਤਾ ਅਤੇ ਉਸ ਦੀ ਲੋਥ ਆਮ ਲੋਕਾਂ ਦੇ ਕਬਰਸਤਾਨ ਵਿੱਚ ਸੁੱਟਵਾ ਦਿੱਤੀ \v 24 ਪਰ ਸ਼ਾਫਾਨ ਦੇ ਪੁੱਤਰ ਅਹੀਕਾਮ ਦਾ ਹੱਥ ਯਿਰਮਿਯਾਹ ਦੇ ਨਾਲ ਸੀ ਭਈ ਉਹ ਉਸ ਨੂੰ ਲੋਕਾਂ ਦੇ ਹੱਥ ਵਿੱਚ ਮਾਰਨ ਲਈ ਨਾ ਦੇਣ। \c 27 \s ਯਿਰਮਿਯਾਹ ਦੀ ਗਰਦਨ ਉੱਤੇ ਜੂਲਾ \p \v 1 ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ\f + \fr 27:1 \fr*\ft ਸਿਦਕੀਯਾਹ\ft*\f* ਦੀ ਪਾਤਸ਼ਾਹੀ ਦੇ ਅਰੰਭ ਵਿੱਚ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਇਹ ਬਚਨ ਆਇਆ \v 2 ਅਤੇ ਯਹੋਵਾਹ ਨੇ ਮੈਨੂੰ ਇਸ ਤਰ੍ਹਾਂ ਆਖਿਆ ਕਿ ਨਹਿਣ ਅਤੇ ਜੂਲੇ ਆਪਣੇ ਲਈ ਬਣਾ ਅਤੇ ਉਹਨਾਂ ਨੂੰ ਆਪਣੀ ਧੌਣ ਉੱਤੇ ਰੱਖ \v 3 ਅਤੇ ਉਹਨਾਂ ਨੂੰ ਅਦੋਮ ਦੇ ਰਾਜੇ ਕੋਲ, ਮੋਆਬ ਦੇ ਰਾਜੇ, ਅੰਮੋਨੀਆਂ ਦੇ ਰਾਜੇ, ਸੂਰ ਦੇ ਰਾਜੇ ਅਤੇ ਸੀਦੋਨ ਦੇ ਰਾਜੇ ਕੋਲ ਉਹਨਾਂ ਰਾਜਦੂਤਾਂ ਦੇ ਹੱਥੀਂ ਘੱਲੀ ਜਿਹੜੇ ਯਰੂਸ਼ਲਮ ਵਿੱਚ ਯਹੂਦਾਹ ਦੇ ਰਾਜਾ ਸਿਦਕੀਯਾਹ ਕੋਲ ਆਏ ਹਨ \v 4 ਤੂੰ ਉਹਨਾਂ ਨੂੰ ਉਹਨਾਂ ਦੇ ਮਾਲਕਾਂ ਲਈ ਇਹ ਹੁਕਮ ਦੇਈਂ ਕਿ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਭਈ ਤੁਸੀਂ ਆਪਣੇ ਮਾਲਕਾਂ ਨੂੰ ਐਉਂ ਆਖਣਾ, \v 5 ਮੈ ਧਰਤੀ ਨੂੰ ਆਦਮੀਆਂ ਨੂੰ ਅਤੇ ਡੰਗਰਾਂ ਨੂੰ ਜਿਹੜੇ ਧਰਤੀ ਉੱਤੇ ਹਨ ਆਪਣੇ ਵੱਡੇ ਬਲ ਅਤੇ ਵਧਾਈ ਹੋਈ ਬਾਂਹ ਨਾਲ ਬਣਾਇਆ। ਮੈ ਇਹ ਉਹ ਨੂੰ ਦਿੰਦਾ ਹਾਂ ਜਿਹੜਾ ਮੇਰੀ ਨਿਗਾਹ ਵਿੱਚ ਠੀਕ ਹੈ \v 6 ਹੁਣ ਮੈ ਇਹ ਸਾਰੇ ਦੇਸ ਆਪਣੇ ਟਹਿਲੂਏ ਬਾਬਲ ਦੇ ਰਾਜਾ ਨਬੂਕਦਨੱਸਰ ਦੇ ਹੱਥ ਵਿੱਚ ਦੇ ਦਿੱਤੇ ਹਨ, ਨਾਲੇ ਖੇਤ ਦੇ ਪਸ਼ੂ ਵੀ ਭਈ ਉਹ ਉਸ ਦੀ ਸੇਵਾ ਕਰਨ \v 7 ਸਾਰੀਆਂ ਕੌਮਾਂ ਉਹ ਦੀ ਉਹ ਦੇ ਪੁੱਤਰਾਂ ਪੋਤਿਆਂ ਦੀ ਟਹਿਲ ਕਰਨਗੀਆਂ ਜਦ ਤੱਕ ਕਿ ਉਸ ਦੇ ਦੇਸ ਦਾ ਵੇਲਾ ਨਾ ਆਵੇ, ਤਦ ਉਹ ਸਾਰੀਆਂ ਕੌਮਾਂ ਅਤੇ ਵੱਡੇ-ਵੱਡੇ ਰਾਜਾ ਆਣ ਕੇ ਉਸ ਨੂੰ ਗੁਲਾਮ ਬਣਾਉਣਗੇ \v 8 ਅਤੇ ਇਸ ਤਰ੍ਹਾਂ ਹੋਵੇਗਾ ਕਿ ਜਿਹੜੀ ਕੌਮ ਜਾਂ ਪਾਤਸ਼ਾਹੀ ਬਾਬਲ ਦੇ ਰਾਜਾ ਨਬੂਕਦਨੱਸਰ ਦੀ ਟਹਿਲ ਨਾ ਕਰੇਗੀ ਅਤੇ ਆਪਣੀ ਧੌਣ ਬਾਬਲ ਦੇ ਰਾਜਾ ਦੇ ਜੂਲੇ ਹੇਠ ਨਾ ਦੇਵੇਗੀ, ਯਹੋਵਾਹ ਦਾ ਵਾਕ ਹੈ, ਮੈਂ ਉਸ ਕੌਮ ਨੂੰ ਤਲਵਾਰ, ਕਾਲ ਅਤੇ ਬਵਾਂ ਨਾਲ ਸਜ਼ਾ ਦਿਆਂਗਾ ਇਥੋਂ ਤੱਕ ਕਿ ਉਹ ਦੇ ਹੱਥੋਂ ਉਸ ਦਾ ਨਾਸ ਕਰਵਾ ਦਿਆਂਗਾ \v 9 ਤੁਸੀਂ ਆਪਣੇ ਨਬੀਆਂ, ਆਪਣੇ ਫ਼ਾਲ ਪਾਉਣ ਵਾਲਿਆਂ, ਸੁਫ਼ਨਾ ਵੇਖਣ ਵਾਲਿਆਂ, ਰਮਲੀਆਂ ਅਤੇ ਜਾਦੂਗਰਾਂ ਦੀ ਨਾ ਸੁਣੋ ਜਿਹੜੇ ਤੁਹਾਨੂੰ ਆਖਦੇ ਕਿ ਤੁਸੀਂ ਬਾਬਲ ਦੇ ਰਾਜਾ ਦੀ ਟਹਿਲ ਨਾ ਕਰੋਗੇ \v 10 ਉਹ ਤਾਂ ਤੁਹਾਡੇ ਨਾਲ ਝੂਠੇ ਅਗੰਮ ਵਾਚਦੇ ਹਨ ਤਾਂ ਜੋ ਤੁਹਾਨੂੰ ਤੁਹਾਡੀ ਭੂਮੀ ਵਿੱਚੋਂ ਦੂਰ ਲੈ ਜਾਣ ਅਤੇ ਮੈਂ ਤੁਹਾਨੂੰ ਹੱਕ ਦਿਆਂ ਤੁਸੀਂ ਮਿੱਟ ਜਾਓ \v 11 ਉਹ ਕੌਮ ਜਿਹੜੀ ਬਾਬਲ ਦੇ ਰਾਜਾ ਦੇ ਜੂਲੇ ਹੇਠ ਆਪਣੀ ਧੌਣ ਦੇ ਦੇਵੇਗੀ ਅਤੇ ਉਸ ਦੀ ਟਹਿਲ ਕਰੇਗੀ ਉਹ ਨੂੰ ਮੈਂ ਉਸ ਦੀ ਭੂਮੀ ਵਿੱਚ ਰਹਿਣ ਦਿਆਂਗਾ ਭਈ ਉਸ ਨੂੰ ਵਾਹੇ ਅਤੇ ਉਸ ਵਿੱਚ ਵੱਸੇ, ਯਹੋਵਾਹ ਦਾ ਵਾਕ ਹੈ। \v 12 ਯਹੂਦਾਹ ਦੇ ਰਾਜਾ ਸਿਦਕੀਯਾਹ ਨੂੰ ਮੈਂ ਇਹ ਸਾਰੀਆਂ ਗੱਲਾਂ ਬੋਲਿਆ ਕਿ ਬਾਬਲ ਦੇ ਰਾਜਾ ਦੇ ਜੂਲੇ ਹੇਠ ਆਪਣੀਆਂ ਧੌਣਾਂ ਰੱਖੋ, ਉਸ ਦੀ ਅਤੇ ਉਸ ਦੇ ਲੋਕਾਂ ਦੀ ਟਹਿਲ ਕਰੋ ਅਤੇ ਜੀਵੋ \v 13 ਤੂੰ ਅਤੇ ਤੇਰੇ ਕੋਲ ਤਲਵਾਰ, ਕਾਲ ਅਤੇ ਬਵਾ ਨਾਲ ਕਿਉਂ ਮਰੋਗੇ ਜਿਵੇਂ ਯਹੋਵਾਹ ਉਹਨਾਂ ਕੌਮਾਂ ਦੇ ਬਾਰੇ ਬੋਲਿਆ ਜਿਹੜੀਆਂ ਬਾਬਲ ਦੇ ਰਾਜਾ ਦੀ ਟਹਿਲ ਨਾ ਕਰਨਗੀਆਂ? \v 14 ਉਹਨਾਂ ਨਬੀਆਂ ਦੀਆਂ ਗੱਲਾਂ ਨਾ ਸੁਣੋ ਜਿਹੜੇ ਤੁਹਾਨੂੰ ਆਖਦੇ ਹਨ ਕਿ ਤੁਸੀਂ ਬਾਬਲ ਦੇ ਰਾਜਾ ਦੀ ਟਹਿਲ ਨਾ ਕਰੋਗੇ ਕਿਉਂ ਜੋ ਉਹ ਤੁਹਾਡੇ ਲਈ ਝੂਠੇ ਅਗੰਮ ਵਾਕ ਵਾਚਦੇ ਹਨ \v 15 ਮੈਂ ਉਹਨਾਂ ਨੂੰ ਨਹੀਂ ਭੇਜਿਆ, ਯਹੋਵਾਹ ਦਾ ਵਾਕ ਹੈ, ਪਰ ਉਹ ਮੇਰੇ ਨਾਮ ਉੱਤੇ ਝੂਠੇ ਅਗੰਮ ਵਾਚਦੇ ਹਨ ਤਾਂ ਜੋ ਮੈਂ ਤੁਹਾਨੂੰ ਹੱਕ ਦਿਆਂ ਅਤੇ ਤੁਸੀਂ ਮਿਟ ਜਾਓ, ਤੁਸੀਂ ਵੀ ਅਤੇ ਉਹ ਨਬੀ ਵੀ ਜਿਹੜੇ ਤੁਹਾਡੇ ਲਈ ਅਗੰਮ ਵਾਚਦੇ ਹਨ। \v 16 ਤਦ ਮੈਂ ਜਾਜਕਾਂ ਨਾਲ ਅਤੇ ਇਸ ਸਾਰੀ ਪਰਜਾ ਨਾਲ ਗੱਲ ਕੀਤੀ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਆਪਣੇ ਨਬੀਆਂ ਦੀਆਂ ਗੱਲਾਂ ਨਾ ਸੁਣੋ ਜਿਹੜੇ ਤੁਹਾਡੇ ਲਈ ਅਗੰਮ ਵਾਚਦੇ ਹਨ ਅਤੇ ਆਖਦੇ ਹਨ, ਵੇਖੋ, ਯਹੋਵਾਹ ਦੇ ਭਵਨ ਦੇ ਭਾਂਡੇ ਬਾਬਲ ਵਿੱਚੋਂ ਛੇਤੀ ਮੁੜ ਲਿਆਂਦੇ ਜਾਣਗੇ। ਉਹ ਤਾਂ ਤੁਹਾਡੇ ਲਈ ਝੂਠੇ ਅਗੰਮ ਵਾਚਦੇ ਹਨ \v 17 ਉਹਨਾਂ ਦੀ ਨਾ ਸੁਣੋ! ਬਾਬਲ ਦੇ ਰਾਜਾ ਦੀ ਟਹਿਲ ਕਰੋ ਅਤੇ ਜੀਉਂਦੇ ਰਹੋ। ਇਹ ਸ਼ਹਿਰ ਕਿਉਂ ਬਰਬਾਦ ਹੋਵੇ? \v 18 ਪਰ ਜੇ ਉਹ ਨਬੀ ਹੋਣ ਅਤੇ ਯਹੋਵਾਹ ਦਾ ਬਚਨ ਉਹਨਾਂ ਦੇ ਕੋਲ ਹੋਵੇ ਤਾਂ ਉਹ ਸੈਨਾਂ ਦੇ ਯਹੋਵਾਹ ਅੱਗੇ ਸਿਫ਼ਾਰਸ਼ ਕਰਨ ਭਈ ਉਹ ਭਾਂਡੇ ਜਿਹੜੇ ਯਹੋਵਾਹ ਦੇ ਭਵਨ ਵਿੱਚ ਅਤੇ ਯਹੂਦਾਹ ਦੇ ਰਾਜਾ ਦੇ ਮਹਿਲ ਵਿੱਚ ਅਤੇ ਯਰੂਸ਼ਲਮ ਵਿੱਚ ਰਹਿ ਗਏ ਹਨ ਉਹ ਬਾਬਲ ਵਿੱਚ ਨਾ ਲਿਆਂਦੇ ਜਾਣ। \v 19 ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਉਹਨਾਂ ਥੰਮ੍ਹਾਂ ਅਤੇ ਵੱਡੇ ਹੌਦ ਅਤੇ ਕੁਰਸੀਆਂ ਅਤੇ ਬਾਕੀ ਭਾਂਡਿਆਂ ਦੇ ਬਾਰੇ ਜਿਹੜੇ ਇਸ ਸ਼ਹਿਰ ਵਿੱਚ ਬਚ ਰਹੇ ਹਨ \v 20 ਜਿਹਨਾਂ ਨੂੰ ਬਾਬਲ ਦੇ ਰਾਜਾ ਨਬੂਕਦਨੱਸਰ ਨਾ ਲੈ ਗਿਆ ਜਦ ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਪੁੱਤਰ ਯਕਾਨਯਾਹ ਨੂੰ ਅਤੇ ਯਹੂਦਾਹ ਅਤੇ ਯਰੂਸ਼ਲਮ ਦੇ ਸਾਰੇ ਸ਼ਰੀਫਾਂ ਨੂੰ ਯਰੂਸ਼ਲਮ ਵਿੱਚੋਂ ਗ਼ੁਲਾਮ ਕਰ ਕੇ ਬਾਬਲ ਨੂੰ ਲੈ ਗਿਆ ਸੀ \v 21 ਹਾਂ, ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਉਹਨਾਂ ਭਾਂਡਿਆਂ ਬਾਰੇ ਜਿਹੜੇ ਯਹੋਵਾਹ ਦੇ ਭਵਨ ਵਿੱਚ ਅਤੇ ਯਹੂਦਾਹ ਦੇ ਰਾਜਾ ਦੇ ਮਹਿਲ ਅਤੇ ਯਰੂਸ਼ਲਮ ਵਿੱਚ ਰਹਿ ਗਏ ਹਨ ਇਸ ਤਰ੍ਹਾਂ ਆਖਦਾ ਹੈ, \v 22 ਉਹ ਬਾਬਲ ਵਿੱਚ ਲੈ ਜਾਏ ਜਾਣਗੇ ਅਤੇ ਉੱਥੇ ਉਸ ਦਿਨ ਤੱਕ ਰਹਿਣਗੇ ਜਦ ਤੱਕ ਮੈਂ ਉਹਨਾਂ ਵੱਲ ਧਿਆਨ ਨਾ ਦੇ, ਯਹੋਵਾਹ ਦਾ ਵਾਕ ਹੈ। ਤਾਂ ਮੈਂ ਉਹਨਾਂ ਨੂੰ ਲਿਆਵਾਂਗਾ ਅਤੇ ਮੁੜ ਇਸ ਸਥਾਨ ਵਿੱਚ ਰੱਖਾਂਗਾ। \c 28 \s ਯਿਰਮਿਯਾਹ ਅਤੇ ਹਨਨਯਾਹ ਨਬੀ \p \v 1 ਤਦ ਇਸ ਤਰ੍ਹਾਂ ਹੋਵੇਗਾ ਕਿ ਉਸੇ ਸਾਲ ਯਹੂਦਾਹ ਦੇ ਰਾਜਾ ਸਿਦਕੀਯਾਹ ਦੀ ਪਾਤਸ਼ਾਹੀ ਦੇ ਅਰੰਭ ਵਿੱਚ ਚੌਥੇ ਸਾਲ ਦੇ ਪੰਜਵੇਂ ਮਹੀਨੇ ਅੱਜ਼ੂਰ ਦੇ ਪੁੱਤਰ ਹਨਨਯਾਹ ਨਬੀ ਨੇ ਜਿਹੜਾ ਗਿਬਓਨ ਦਾ ਸੀ ਯਹੋਵਾਹ ਦੇ ਭਵਨ ਵਿੱਚ ਜਾਜਕਾਂ ਦੇ ਅਤੇ ਸਾਰੇ ਲੋਕਾਂ ਦੇ ਵੇਖਦਿਆਂ ਮੈਨੂੰ ਆਖਿਆ, \v 2 ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਬਾਬਲ ਦੇ ਰਾਜਾ ਦੇ ਜੂਲੇ ਨੂੰ ਭੰਨ ਦਿੱਤਾ ਹੈ! \v 3 ਪੂਰੇ ਦੋਹਾਂ ਵਰਿਹਾਂ ਤੱਕ ਮੈਂ ਯਹੋਵਾਹ ਦੇ ਭਵਨ ਦੇ ਸਾਰੇ ਭਾਂਡੇ ਜਿਹੜੇ ਬਾਬਲ ਦੇ ਰਾਜਾ ਨਬੂਕਦਨੱਸਰ ਇਸ ਸਥਾਨ ਵਿੱਚੋਂ ਲੈ ਕੇ ਬਾਬਲ ਵਿੱਚ ਲੈ ਗਿਆ ਹੈ ਇਸ ਸਥਾਨ ਨੂੰ ਮੁੜ ਲਿਆਵਾਂਗਾ \v 4 ਅਤੇ ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਪੁੱਤਰ ਯਕਾਨਯਾਹ ਨੂੰ ਅਤੇ ਯਹੂਦਾਹ ਦੇ ਸਾਰੇ ਗ਼ੁਲਾਮਾਂ ਨੂੰ ਜਿਹੜੇ ਬਾਬਲ ਨੂੰ ਗਏ ਮੈਂ ਮੁੜ ਇਸ ਸਥਾਨ ਵਿੱਚ ਲੈ ਆਵਾਂਗਾ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਮੈਂ ਬਾਬਲ ਦੇ ਰਾਜਾ ਦੇ ਜੂਲੇ ਨੂੰ ਭੰਨ ਦਿਆਂਗਾ। \v 5 ਤਦ ਯਿਰਮਿਯਾਹ ਨਬੀ ਹਨਨਯਾਹ ਨਬੀ ਨੂੰ ਜਾਜਕਾਂ ਦੇ ਵੇਖਦਿਆਂ ਅਤੇ ਸਾਰੇ ਲੋਕਾਂ ਦੇ ਵੇਖਦਿਆਂ ਜਿਹੜੇ ਯਹੋਵਾਹ ਦੇ ਭਵਨ ਵਿੱਚ ਖਲੋਤੇ ਸਨ ਬੋਲਿਆ \v 6 ਤੇ ਯਿਰਮਿਯਾਹ ਨਬੀ ਨੇ ਆਖਿਆ ਆਮੀਨ! ਕਾਸ਼ ਕਿ ਯਹੋਵਾਹ ਇਸੇ ਤਰ੍ਹਾਂ ਹੀ ਕਰੇ! ਯਹੋਵਾਹ ਤੇਰੀਆਂ ਗੱਲਾਂ ਨੂੰ ਜਿਹਨਾਂ ਦਾ ਤੂੰ ਅਗੰਮ ਵਾਚਿਆ ਹੈ ਪੂਰਾ ਕਰੇ ਅਤੇ ਯਹੋਵਾਹ ਦੇ ਭਵਨ ਦੇ ਭਾਂਡੇ ਅਤੇ ਸਾਰੇ ਗ਼ੁਲਾਮਾਂ ਨੂੰ ਬਾਬਲ ਵਿੱਚੋਂ ਇਸ ਸਥਾਨ ਨੂੰ ਮੋੜ ਲੈ ਆਵੇ! \v 7 ਤਦ ਵੀ ਇਹ ਗੱਲ ਸੁਣ ਜਿਹੜੀ ਮੈਂ ਤੇਰੇ ਕੰਨਾਂ ਵਿੱਚ ਆਖਾਂ \v 8 ਉਹਨਾਂ ਨਬੀਆਂ ਨੇ ਜਿਹੜੇ ਪੁਰਾਣੇ ਸਮਿਆਂ ਵਿੱਚ ਮੈਥੋਂ ਅਤੇ ਤੈਥੋਂ ਪਹਿਲਾਂ ਸਨ ਬਹੁਤਿਆਂ ਦੇਸਾਂ ਅਤੇ ਵੱਡੀਆਂ ਪਾਤਸ਼ਾਹੀਆਂ ਦੇ ਵਿਰੁੱਧ ਲੜਾਈ, ਬੁਰਿਆਈ ਅਤੇ ਬਵਾ ਲਈ ਅਗੰਮ ਵਾਚਿਆ \v 9 ਉਹ ਨਬੀ ਜਿਹੜਾ ਸ਼ਾਂਤੀ ਲਈ ਅਗੰਮ ਵਾਚਦਾ ਹੈ, ਜਦ ਉਸ ਨਬੀ ਦੀ ਗੱਲ ਪੂਰੀ ਹੋਵੇਗੀ ਤਦ ਜਾਣਿਆ ਜਾਵੇਗਾ ਕਿ ਉਹ ਨਬੀ ਨੂੰ ਸੱਚ-ਮੁੱਚ ਯਹੋਵਾਹ ਨੇ ਭੇਜਿਆ ਸੀ \v 10 ਤਾਂ ਹਨਨਯਾਹ ਨਬੀ ਨੇ ਯਿਰਮਿਯਾਹ ਨਬੀ ਦੀ ਧੌਣ ਉੱਤੇ ਜੂਲਾ ਲਾਹਿਆ ਅਤੇ ਉਹ ਨੂੰ ਭੰਨ ਦਿੱਤਾ \v 11 ਤਾਂ ਹਨਨਯਾਹ ਨੇ ਸਾਰੇ ਲੋਕਾਂ ਦੇ ਵੇਖਦਿਆਂ ਆਖਿਆ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਇਸੇ ਤਰ੍ਹਾਂ ਮੈਂ ਬਾਬਲ ਦੇ ਰਾਜਾ ਨਬੂਕਦਨੱਸਰ ਦਾ ਜੂਲਾ ਸਾਰੀਆਂ ਕੌਮਾਂ ਦੀ ਧੌਣ ਉੱਤੋਂ ਪੂਰੇ ਦੋ ਸਾਲਾਂ ਵਿੱਚ ਭੰਨ ਦਿਆਂਗਾ। ਤਾਂ ਯਿਰਮਿਯਾਹ ਨਬੀ ਆਪਣੇ ਰਾਹ ਚੱਲਿਆ ਗਿਆ। \v 12 ਜਦ ਹਨਨਯਾਹ ਨਬੀ ਨੇ ਯਿਰਮਿਯਾਹ ਨਬੀ ਦੀ ਧੌਣ ਉੱਤੇ ਜੂਲਾ ਦਿੱਤਾ ਤਾਂ ਉਸ ਦੇ ਪਿੱਛੋਂ ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ \v 13 ਜਾ ਅਤੇ ਹਨਨਯਾਹ ਨੂੰ ਆਖ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਤੂੰ ਲੱਕੜੀ ਦੇ ਜੂਲੇ ਤਾਂ ਭੰਨ ਦਿੱਤੇ ਹਨ ਪਰ ਤੂੰ ਉਹਨਾਂ ਦੇ ਥਾਂ ਲੋਹੇ ਦੇ ਜੂਲੇ ਬਣਾਏ \v 14 ਕਿਉਂ ਜੋ ਇਸਰਾਏਲ ਦਾ ਪਰਮੇਸ਼ੁਰ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਲੋਹੇ ਦਾ ਜੂਲਾ ਇਹਨਾਂ ਸਾਰੀਆਂ ਕੌਮਾਂ ਦੀ ਧੌਣ ਉੱਤੇ ਰੱਖਿਆ ਹੈ ਕਿ ਉਹ ਬਾਬਲ ਦੇ ਰਾਜਾ ਨਬੂਕਦਨੱਸਰ ਦੀ ਟਹਿਲ ਕਰਨ ਅਤੇ ਉਹ ਉਸ ਦੀ ਟਹਿਲ ਕਰਨਗੀਆਂ, ਨਾਲੇ ਮੈਂ ਉਹ ਨੂੰ ਖੇਤ ਦੇ ਪਸ਼ੂ ਵੀ ਦੇ ਦਿੱਤੇ ਹਨ \v 15 ਤਾਂ ਯਿਰਮਿਯਾਹ ਨਬੀ ਨੇ ਹਨਨਯਾਹ ਨਬੀ ਨੂੰ ਆਖਿਆ, ਹਨਨਯਾਹ, ਜ਼ਰਾ ਸੁਣ ਤਾਂ। ਯਹੋਵਾਹ ਨੇ ਤੈਨੂੰ ਨਹੀਂ ਭੇਜਿਆ, ਤੂੰ ਤਾਂ ਇਸ ਪਰਜਾ ਨੂੰ ਝੂਠੀ ਆਸ ਦਿੰਦਾ ਹੈਂ \v 16 ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ, ਮੈਂ ਤੈਨੂੰ ਭੂਮੀ ਦੀ ਪਰਤ ਉੱਤੋਂ ਕੱਢ ਦਿਆਂਗਾ। ਤੂੰ ਇਸ ਸਾਲ ਮਰ ਜਾਵੇਂਗਾ ਕਿਉਂ ਜੋ ਤੂੰ ਯਹੋਵਾਹ ਦੇ ਵਿਰੁੱਧ ਆਕੀਪੁਣੇ ਨਾਲ ਬੋਲਿਆ ਹੈਂ! \v 17 ਸੋ ਹਨਨਯਾਹ ਨਬੀ ਉਸੇ ਸਾਲ ਦੇ ਸੱਤਵੇਂ ਮਹੀਨੇ ਮਰ ਗਿਆ। \c 29 \s ਬਾਬੁਲ ਦੇ ਵਿੱਚ ਬੰਦੀ ਯਹੂਦੀਆਂ ਨੂੰ ਯਿਰਮਿਯਾਹ ਦਾ ਪੱਤਰ \p \v 1 ਇਹ ਉਸ ਪੱਤ੍ਰੀ ਦੀਆਂ ਗੱਲਾਂ ਹਨ ਜਿਹੜੀ ਯਿਰਮਿਯਾਹ ਨਬੀ ਨੇ ਯਰੂਸ਼ਲਮ ਤੋਂ ਗ਼ੁਲਾਮੀ ਦੇ ਰਹਿੰਦੇ ਬਜ਼ੁਰਗਾਂ, ਜਾਜਕਾਂ, ਨਬੀਆਂ ਅਤੇ ਸਾਰੇ ਲੋਕਾਂ ਨੂੰ ਘੱਲੀ ਜਿਹਨਾਂ ਨੂੰ ਨਬੂਕਦਨੱਸਰ ਯਰੂਸ਼ਲਮ ਵਿੱਚੋਂ ਬਾਬਲ ਨੂੰ ਗ਼ੁਲਾਮ ਕਰ ਕੇ ਲੈ ਗਿਆ \v 2 ਇਸ ਤੋਂ ਪਿੱਛੇ ਕਿ ਯਕਾਨਯਾਹ ਪਾਤਸ਼ਾਹ, ਰਾਜ ਮਾਤਾ, ਤੇ ਖੁਸਰੇ ਤੇ ਸਰਦਾਰ, ਲੁਹਾਰ ਤੇ ਤਰਖਾਣ ਯਹੂਦਾਹ ਤੇ ਯਰੂਸ਼ਲਮ ਵਿੱਚੋਂ ਨਿੱਕਲ ਗਏ ਸਨ \v 3 ਉਸ ਨੇ ਸ਼ਾਫਾਨ ਦੇ ਪੁੱਤਰ ਅਲਾਸਾਹ ਅਤੇ ਹਿਲਕੀਯਾਹ ਦੇ ਪੁੱਤਰ ਗਮਰਯਾਹ ਦੇ ਹੱਥੀਂ ਇਹ ਪੱਤ੍ਰੀ ਘੱਲੀ ਜਿਹਨਾਂ ਨੂੰ ਯਹੂਦਾਹ ਦੇ ਰਾਜਾ ਸਿਦਕੀਯਾਹ ਨੇ ਬਾਬਲ ਵਿੱਚ ਬਾਬਲ ਦੇ ਰਾਜਾ ਨਬੂਕਦਨੱਸਰ ਕੋਲ ਭੇਜਿਆ \v 4 ਕਿ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਉਹਨਾਂ ਸਾਰੀਆਂ ਗ਼ੁਲਾਮਾਂ ਨੂੰ ਜਿਹਨਾਂ ਨੂੰ ਮੈਂ ਯਰੂਸ਼ਲਮ ਵਿੱਚੋਂ ਗ਼ੁਲਾਮ ਕਰ ਕੇ ਬਾਬਲ ਨੂੰ ਭੇਜਿਆ ਹੈ ਇਸ ਤਰ੍ਹਾਂ ਆਖਦਾ ਹੈ, - \v 5 ਤੁਸੀਂ ਘਰ ਬਣਾਓ ਅਤੇ ਉਹਨਾਂ ਵਿੱਚ ਵੱਸੋ ਅਤੇ ਬਾਗ਼ ਲਾਓ ਅਤੇ ਉਹਨਾਂ ਦੇ ਮੇਵੇ ਖਾਓ \v 6 ਤੁਸੀਂ ਔਰਤਾਂ ਵਿਆਹੋ ਅਤੇ ਪੁੱਤਰ ਧੀਆਂ ਪੈਦਾ ਕਰੋ ਅਤੇ ਆਪਣੇ ਪੁੱਤਰਾਂ ਲਈ ਔਰਤਾਂ ਵਿਆਹੋ ਅਤੇ ਆਪਣੀਆਂ ਧੀਆਂ ਨੂੰ ਮਨੁੱਖਾਂ ਨੂੰ ਦਿਓ ਕਿ ਉਹ ਪੁੱਤਰ ਧੀਆਂ ਜਣਨ ਅਤੇ ਉੱਥੇ ਤੁਸੀਂ ਵੱਧ ਜੋ ਅਤੇ ਘਟੋ ਨਾ \v 7 ਅਤੇ ਉਸ ਸ਼ਹਿਰ ਲਈ ਸ਼ਾਂਤੀ ਭਾਲੋ ਜਿੱਥੇ ਮੈਂ ਤੁਹਾਨੂੰ ਗ਼ੁਲਾਮ ਕਰ ਕੇ ਭੇਜਿਆ ਹੈ ਅਤੇ ਉਸ ਦੇ ਕਾਰਨ ਯਹੋਵਾਹ ਅੱਗੇ ਪ੍ਰਾਰਥਨਾ ਕਰੋ ਕਿਉਂ ਜੋ ਉਸ ਦੀ ਸ਼ਾਂਤੀ ਵਿੱਚ ਤੁਹਾਡੀ ਸ਼ਾਂਤੀ ਹੈ \v 8 ਕਿਉਂ ਜੋ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਤੁਹਾਡੇ ਨਬੀ ਜਿਹੜੇ ਤੁਹਾਡੇ ਵਿੱਚ ਹਨ ਅਤੇ ਤੁਹਾਡੇ ਫ਼ਾਲ ਪਾਉਣ ਵਾਲੇ ਤੁਹਾਨੂੰ ਕੁਰਾਹੇ ਨਾ ਪਾਉਣ ਅਤੇ ਆਪਣੇ ਸੁਫ਼ਨੇ ਜਿਹੜੇ ਤੁਸੀਂ ਵੇਖਦੇ ਹੋ ਨਾ ਮੰਨੋ \v 9 ਕਿਉਂ ਜੋ ਉਹ ਮੇਰੇ ਨਾਮ ਉੱਤੇ ਝੂਠ ਅਗੰਮ ਵਾਚਦੇ ਹਨ, ਮੈਂ ਉਹਨਾਂ ਨੂੰ ਨਹੀਂ ਭੇਜਿਆ, ਯਹੋਵਾਹ ਦਾ ਵਾਕ ਹੈ। \v 10 ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਜਦ ਬਾਬਲ ਲਈ ਸੱਤਰ ਸਾਲ ਪੂਰੇ ਹੋ ਜਾਣਗੇ ਮੈਂ ਤੁਹਾਡੀ ਖ਼ਬਰ ਲਵਾਂਗਾ ਅਤੇ ਮੈਂ ਤੁਹਾਨੂੰ ਇਸ ਸਥਾਨ ਉੱਤੇ ਫਿਰ ਲਿਆ ਕੇ ਆਪਣੀ ਭਲਿਆਈ ਦੀ ਗੱਲ ਪੂਰੀ ਕਰਾਂਗਾ \v 11 ਮੈਂ ਤਾਂ ਆਪਣੀਆਂ ਸੋਚਾਂ ਨੂੰ ਜਿਹੜੀਆਂ ਤੁਹਾਡੇ ਬਾਰੇ ਸੋਚਦਾ ਹਾਂ, ਜਾਣਦਾ ਹਾਂ, ਯਹੋਵਾਹ ਦਾ ਵਾਕ ਹੈ, ਸ਼ਾਂਤੀ ਦੀਆਂ ਸੋਚਾਂ, ਬੁਰਿਆਈ ਦੀਆਂ ਨਹੀਂ ਭਈ ਮੈਂ ਤੁਹਾਨੂੰ ਛੇਕੜ ਨੂੰ ਆਸ ਦੁਆਵਾਂ \v 12 ਤਦ ਤੁਸੀਂ ਮੈਨੂੰ ਪੁਕਾਰੋਗੇ ਅਤੇ ਜਾ ਕੇ ਮੈਥੋਂ ਪ੍ਰਾਰਥਨਾ ਕਰੋਗੇ ਤੇ ਮੈਂ ਤੁਹਾਡੀ ਸੁਣਾਂਗਾ \v 13 ਤੁਸੀਂ ਮੈਨੂੰ ਭਾਲੋਗੇ ਅਤੇ ਲੱਭੋਗੇ, ਜਦ ਤੁਸੀਂ ਆਪਣੇ ਸਾਰੇ ਦਿਲ ਨਾਲ ਮੈਨੂੰ ਭਾਲੋਗੇ \v 14 ਮੈਂ ਤੁਹਾਨੂੰ ਲੱਭਾਂਗਾ, ਯਹੋਵਾਹ ਦਾ ਵਾਕ ਹੈ। ਮੈਂ ਤੁਹਾਡੀ ਗ਼ੁਲਾਮੀ ਨੂੰ ਮੁਕਾ ਦਿਆਂਗਾ ਅਤੇ ਮੈਂ ਤੁਹਾਨੂੰ ਸਾਰੀਆਂ ਕੌਮਾਂ ਵਿੱਚੋਂ ਅਤੇ ਸਾਰਿਆਂ ਥਾਵਾਂ ਵਿੱਚੋਂ ਜਿੱਥੇ ਮੈਂ ਤੁਹਾਨੂੰ ਹੱਕ ਦਿੱਤਾ ਸੀ ਇਕੱਠਾ ਕਰਾਂਗਾ, ਯਹੋਵਾਹ ਦਾ ਵਾਕ ਹੈ, ਅਤੇ ਮੈਂ ਤੁਹਾਨੂੰ ਇਸ ਥਾਂ ਨੂੰ ਮੋੜ ਲਿਆਵਾਂਗਾ ਜਿੱਥੋਂ ਮੈਂ ਤੁਹਾਨੂੰ ਗ਼ੁਲਾਮ ਕਰਵਾਇਆ ਸੀ। \v 15 ਤੁਸੀਂ ਜੋ ਆਖਿਆ ਹੈ ਕਿ ਯਹੋਵਾਹ ਨੇ ਸਾਡੇ ਲਈ ਬਾਬਲ ਵਿੱਚ ਨਬੀ ਕਾਇਮ ਕੀਤੇ ਹਨ \v 16 ਇਸ ਲਈ ਯਹੋਵਾਹ ਉਸ ਰਾਜਾ ਦੇ ਬਾਰੇ ਜਿਹੜਾ ਦਾਊਦ ਦੇ ਸਿੰਘਾਸਣ ਉੱਤੇ ਬਿਰਾਜਮਾਨ ਹੈ ਅਤੇ ਸਾਰੀ ਪਰਜਾ ਦੇ ਬਾਰੇ ਜਿਹੜੀ ਇਸ ਸ਼ਹਿਰ ਵਿੱਚ ਵੱਸਦੀ ਹੈ ਅਤੇ ਤੁਹਾਡੇ ਭਰਾਵਾਂ ਦੇ ਬਾਰੇ ਜਿਹੜੇ ਤੁਹਾਡੇ ਨਾਲ ਗ਼ੁਲਾਮ ਹੋ ਕੇ ਬਾਹਰ ਨਹੀਂ ਗਏ ਇਸ ਤਰ੍ਹਾਂ ਆਖਦਾ ਹੈ, \v 17 ਵੇਖੋ, ਮੈਂ ਉਹਨਾਂ ਲਈ ਤਲਵਾਰ, ਕਾਲ ਅਤੇ ਬਵਾ ਨੂੰ ਘੱਲਾਂਗਾ, ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਮੈਂ ਉਹਨਾਂ ਨੂੰ ਸੜੀਆਂ ਹੋਈਆਂ ਹੰਜ਼ੀਰਾਂ ਵਾਂਗੂੰ ਬਣਾਵਾਂਗਾ ਜਿਹੜੀਆਂ ਖ਼ਰਾਬ ਹੋਣ ਦੇ ਕਾਰਨ ਖਾਧੀਆਂ ਨਹੀਂ ਜਾਂਦੀਆਂ \v 18 ਮੈਂ ਤਲਵਾਰ, ਕਾਲ ਅਤੇ ਬਵਾ ਨਾਲ ਉਹਨਾਂ ਦਾ ਪਿੱਛਾ ਕਰਾਂਗਾ। ਮੈਂ ਉਹਨਾਂ ਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਲਈ ਇੱਕ ਭੈਅ ਬਣਾਵਾਂਗਾ ਅਤੇ ਉਹ ਉਹਨਾਂ ਸਾਰੀਆਂ ਕੌਮਾਂ ਵਿੱਚ ਜਿਹਨਾਂ ਵਿੱਚ ਮੈਂ ਉਹਨਾਂ ਨੂੰ ਹੱਕ ਦਿਆਂਗਾ ਸਰਾਪ, ਹੌਲ ਅਤੇ ਨੱਕ ਚੜ੍ਹਾਉਣ ਅਤੇ ਨਿੰਦਿਆ ਦਾ ਕਾਰਨ ਹੋਣਗੇ \v 19 ਇਸ ਲਈ ਜੋ ਉਹਨਾਂ ਮੇਰੀਆਂ ਗੱਲਾਂ ਨਹੀਂ ਸੁਣੀਆਂ, ਯਹੋਵਾਹ ਦਾ ਵਾਕ ਹੈ, ਮੈਂ ਆਪਣੇ ਦਾਸਾਂ, ਆਪਣੇ ਨਬੀਆਂ ਨੂੰ ਉਹਨਾਂ ਕੋਲ ਭੇਜਿਆ ਸਗੋਂ ਜਤਨ ਨਾਲ ਉਹਨਾਂ ਨੂੰ ਭੇਜਿਆ, ਪਰ ਤੁਸੀਂ ਨਾ ਸੁਣਿਆ, ਯਹੋਵਾਹ ਦਾ ਵਾਕ ਹੈ \v 20 ਸੋ ਹੇ ਸਾਰੇ ਗੁਲਾਮੋ, ਜਿਹਨਾਂ ਨੂੰ ਮੈਂ ਯਰੂਸ਼ਲਮ ਵਿੱਚੋਂ ਬਾਬਲ ਨੂੰ ਭੇਜਿਆ, ਯਹੋਵਾਹ ਦਾ ਬਚਨ ਸੁਣੋ \v 21 ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਕੋਲਾਯਾਹ ਦੇ ਪੁੱਤਰ ਅਹਾਬ ਨੂੰ ਅਤੇ ਮਆਸਯਾਹ ਦੇ ਪੁੱਤਰ ਸਿਦਕੀਯਾਹ ਨੂੰ ਜਿਹੜੇ ਮੇਰੇ ਨਾਮ ਉੱਤੇ ਝੂਠੇ ਅਗੰਮ ਵਾਚਦੇ ਹਨ ਬਾਬਲ ਦੇ ਰਾਜਾ ਨਬੂਕਦਨੱਸਰ ਦੇ ਹੱਥ ਵਿੱਚ ਦਿਆਂਗਾ ਅਤੇ ਉਹ ਤੁਹਾਡੇ ਵੇਖਦਿਆਂ ਉਹਨਾਂ ਨੂੰ ਮਾਰ ਸੁੱਟੇਗਾ! \v 22 ਯਹੂਦਾਹ ਦੇ ਸਾਰੇ ਗ਼ੁਲਾਮਾਂ ਨਾਲ ਜਿਹੜੇ ਬਾਬਲ ਵਿੱਚ ਹਨ ਉਹਨਾਂ ਦੇ ਕਾਰਨ ਇਹ ਸਰਾਪ ਵਰਤਿਆ ਜਾਵੇਗਾ ਕਿ “ਯਹੋਵਾਹ ਤੈਨੂੰ ਸਿਦਕੀਯਾਹ ਅਤੇ ਅਹਾਬ ਵਾਂਗੂੰ ਕਰੇ ਜਿਹਨਾਂ ਨੂੰ ਬਾਬਲ ਦੇ ਰਾਜਾ ਨੇ ਅੱਗ ਉੱਤੇ ਭੁੰਨ ਸੁੱਟਿਆ!” \v 23 ਕਿਉਂ ਜੋ ਉਹਨਾਂ ਇਸਰਾਏਲ ਵਿੱਚ ਮੂਰਖਪੁਣਾ ਕੀਤਾ ਅਤੇ ਆਪਣੀਆਂ ਗੁਆਂਢੀਆਂ ਦੀਆਂ ਔਰਤਾਂ ਦੇ ਨਾਲ ਵਿਭਚਾਰ ਕੀਤਾ ਅਤੇ ਮੇਰੇ ਨਾਮ ਉੱਤੇ ਝੂਠੀਆਂ ਗੱਲਾਂ ਬੋਲੇ ਜਿਹਨਾਂ ਦਾ ਮੈਂ ਉਹਨਾਂ ਨੂੰ ਹੁਕਮ ਨਹੀਂ ਦਿੱਤਾ ਸੀ। ਮੈਂ ਉਹੋ ਹਾਂ ਜੋ ਜਾਣਦਾ ਹੈ ਅਤੇ ਮੈਂ ਗਵਾਹ ਹਾਂ, ਯਹੋਵਾਹ ਦਾ ਵਾਕ ਹੈ। \s ਸ਼ਮਅਯਾਹ ਨੂੰ ਸੰਦੇਸ਼ \p \v 24 ਤੂੰ ਸ਼ਮਅਯਾਹ ਨਹਲਾਮੀ ਨੂੰ ਆਖ ਕਿ \v 25 ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਇਸ ਲਈ ਕਿ ਤੂੰ ਆਪਣੇ ਨਾਮ ਉੱਤੇ ਸਾਰੀ ਪਰਜਾ ਨੂੰ ਜਿਹੜੀ ਯਰੂਸ਼ਲਮ ਵਿੱਚ ਹੈ ਅਤੇ ਮਆਸੇਯਾਹ ਦੇ ਪੁੱਤਰ ਸਫ਼ਨਯਾਹ ਜਾਜਕ ਨੂੰ ਅਤੇ ਸਾਰੇ ਜਾਜਕਾਂ ਨੂੰ ਪੱਤਰੀਆਂ ਲਿਖ ਘੱਲੀਆਂ ਹਨ ਕਿ \v 26 ਯਹੋਵਾਹ ਨੇ ਯਹੋਯਾਦਾ ਜਾਜਕ ਦੇ ਥਾਂ ਤੈਨੂੰ ਜਾਜਕ ਬਣਾ ਦਿੱਤਾ ਭਈ ਯਹੋਵਾਹ ਦੇ ਭਵਨ ਉੱਤੇ ਜ਼ਿੰਮੇਵਾਰੀ ਹੋਵੇ ਅਤੇ ਹਰੇਕ ਜਿਹੜਾ ਕਮਲਪੁਣਾ ਕਰਦਾ ਹੈ ਅਤੇ ਅਗੰਮ ਵਾਚਦਾ ਹੈ ਤੂੰ ਉਸ ਨੂੰ ਕਾਠ ਅਤੇ ਸੰਗਲਾਂ ਵਿੱਚ ਪਾਵੇਂ \v 27 ਹੁਣ ਤੂੰ ਅੰਨਥੋਥੀ ਯਿਰਮਿਯਾਹ ਨੂੰ ਕਿਉਂ ਨਹੀਂ ਘੁਰਕਿਆ ਜਿਹੜਾ ਤੁਹਾਡੇ ਲਈ ਆਪਣੇ ਆਪ ਨੂੰ ਨਬੀ ਬਣਾ ਬੈਠਾ ਹੈ? \v 28 ਕਿਉਂ ਜੋ ਉਸ ਨੇ ਸਾਨੂੰ ਬਾਬਲ ਵਿੱਚ ਇਹ ਅਖਵਾ ਭੇਜਿਆ ਹੈ ਕਿ ਤੁਹਾਡੀ ਗ਼ੁਲਾਮੀ ਲੰਮੀ ਹੈ। ਤੁਸੀਂ ਘਰ ਬਣਾਓ ਅਤੇ ਵੱਸੋ, ਬਾਗ਼ ਲਓ ਅਤੇ ਉਹ ਦਾ ਫਲ ਖਾਓ \v 29 ਤਾਂ ਸਫ਼ਨਯਾਹ ਜਾਜਕ ਨੇ ਇਹ ਪੱਤਰੀ ਵਾਚ ਕੇ ਯਿਰਮਿਯਾਹ ਨਬੀ ਦੇ ਕੰਨਾਂ ਵਿੱਚ ਸੁਣਾਇਆ। \v 30 ਤਾਂ ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ ਕਿ \v 31 ਸਭ ਗ਼ੁਲਾਮਾਂ ਨੂੰ ਅਖਵਾ ਘੱਲ ਕਿ ਯਹੋਵਾਹ ਨਹਲਾਮ ਦੇ ਸ਼ਮਅਯਾਹ ਬਾਰੇ ਇਸ ਤਰ੍ਹਾਂ ਆਖਦਾ ਹੈ, - ਇਸ ਲਈ ਕਿ ਸ਼ਮਅਯਾਹ ਨੇ ਤੁਹਾਡੇ ਲਈ ਅਗੰਮ ਵਾਚਿਆ ਅਤੇ ਮੈਂ ਉਹ ਨੂੰ ਨਹੀਂ ਭੇਜਿਆ ਉਸ ਨੇ ਤੁਹਾਨੂੰ ਝੂਠ ਉੱਤੇ ਆਸ ਦੁਆਈ, - \v 32 ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਨਹਲਾਮੀ ਸ਼ਮਅਯਾਹ ਅਤੇ ਉਸ ਦੀ ਨਸਲ ਦੀ ਖ਼ਬਰ ਲੈਂਦਾ ਹਾਂ ਅਤੇ ਉਹ ਦਾ ਕੋਈ ਮਨੁੱਖ ਇਸ ਪਰਜਾ ਵਿੱਚ ਨਾ ਵੱਸੇਗਾ ਜੋ ਉਸ ਭਲਿਆਈ ਨੂੰ ਜਿਹੜੀ ਮੈਂ ਆਪਣੀ ਪਰਜਾ ਨਾਲ ਕਰਾਂਗਾ ਵੇਖੇਗਾ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਉਹ ਯਹੋਵਾਹ ਦੇ ਵਿਰੁੱਧ ਬਗਾਵਤ ਬੋਲਿਆ ਹੈ। \c 30 \s ਗੁਲਾਮੀ ਵਿੱਚੋਂ ਛੁਟਕਾਰੇ ਦਾ ਵਾਅਦਾ \p \v 1 ਉਹ ਬਚਨ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਆਇਆ ਕਿ \v 2 ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੈਨੂੰ ਆਖੀਆਂ ਹਨ, ਪੋਥੀ ਵਿੱਚ ਲਿਖ ਲੈ \v 3 ਕਿਉਂ ਜੋ, ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਆਪਣੀ ਪਰਜਾ ਇਸਰਾਏਲ ਅਤੇ ਯਹੂਦਾਹ ਦੀ ਗ਼ੁਲਾਮੀ ਨੂੰ ਮੁਕਾ ਦਿਆਂਗਾ, ਯਹੋਵਾਹ ਆਖਦਾ ਹੈ, ਅਤੇ ਮੈਂ ਉਹਨਾਂ ਨੂੰ ਉਸ ਦੇਸ ਵਿੱਚ ਮੋੜ ਲਿਆਵਾਂਗਾ ਜਿਹੜਾ ਮੈਂ ਉਹਨਾਂ ਦੇ ਪੁਰਖਿਆਂ ਨੂੰ ਦਿੱਤਾ ਅਤੇ ਉਹ ਦੇ ਉੱਤੇ ਉਹ ਕਬਜ਼ਾ ਕਰਨਗੇ। \v 4 ਇਹ ਉਹ ਗੱਲਾਂ ਹਨ ਜਿਹੜੀਆਂ ਯਹੋਵਾਹ ਇਸਰਾਏਲ ਦੇ ਬਾਰੇ ਅਤੇ ਯਹੂਦਾਹ ਦੇ ਬਾਰੇ ਬੋਲਿਆ ਹੈ, - \v 5 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਅਸੀਂ ਧੜਕਣ ਦੀ ਅਵਾਜ਼ ਸੁਣੀ, ਭੈਅ ਦੀ, ਅਤੇ ਕੋਈ ਸ਼ਾਂਤੀ ਨਹੀਂ। \v 6 ਹੁਣ ਤੁਸੀਂ ਪੁੱਛੋ ਅਤੇ ਤੁਸੀਂ ਵੇਖੋ, ਕੀ ਕਿਸੇ ਨਰ ਨੂੰ ਬੱਚਾ ਜੰਮ ਸਕਦਾ ਹੈ? ਮੈਂ ਕਿਉਂ ਹਰੇਕ ਮਰਦ ਨੂੰ ਦੇਖਦਾ ਹਾਂ ਕਿ ਉਸ ਆਪਣੇ ਹੇਠ ਆਪਣੀਆਂ ਢਾਕਾਂ ਉੱਤੇ ਜਣਨ ਵਾਲੀ ਵਾਂਗੂੰ ਰੱਖੇ ਹੋਏ ਹਨ? ਕਿਉਂ ਸਾਰੀਆਂ ਦੇ ਮੂੰਹ ਪੀਲੇ ਪੈ ਗਏ ਹਨ? \v 7 ਹਾਏ! ਉਹ ਦਿਨ ਐਡਾ ਵੱਡਾ ਹੈ, ਕਿ ਉਹ ਦੇ ਜਿਹਾ ਹੋਰ ਹੈ ਨਹੀਂ! ਇਹ ਯਾਕੂਬ ਦੇ ਦੁੱਖ ਦਾ ਵੇਲਾ ਹੈ, ਤਾਂ ਵੀ ਉਹ ਇਸ ਵਿੱਚੋਂ ਬਚ ਜਾਵੇਗਾ। \v 8 ਉਸ ਦਿਨ ਇਸ ਤਰ੍ਹਾਂ ਹੋਵੇਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਕਿ ਮੈਂ ਤੇਰੀ ਧੌਣ ਉੱਤੋਂ ਉਹ ਦਾ ਜੂਲਾ ਭੰਨ ਸੁੱਟਾਂਗਾ, ਮੈਂ ਤੇਰੇ ਬੰਧਣ ਖੋਲ੍ਹ ਦਿਆਂਗਾ, ਅਤੇ ਓਪਰੇ ਫੇਰ ਉਹ ਦੇ ਕੋਲੋਂ ਟਹਿਲ ਨਾ ਕਰਾਉਣਗੇ। \v 9 ਪਰ ਉਹ ਯਹੋਵਾਹ ਆਪਣੇ ਪਰਮੇਸ਼ੁਰ ਦੀ, ਅਤੇ ਦਾਊਦ ਆਪਣੇ ਰਾਜਾ ਦੀ, ਜਿਹ ਨੂੰ ਮੈਂ ਉਹਨਾਂ ਲਈ ਖੜਾ ਕਰਾਂਗਾ ਟਹਿਲ ਕਰਨਗੇ। \v 10 ਹੇ ਯਾਕੂਬ ਮੇਰੇ ਟਹਿਲੂਏ, ਤੂੰ ਨਾ ਡਰ, ਯਹੋਵਾਹ ਦਾ ਵਾਕ ਹੈ, ਹੇ ਇਸਰਾਏਲ, ਤੂੰ ਨਾ ਘਬਰਾ, ਕਿਉਂ ਜੋ ਵੇਖ, ਮੈਂ ਤੈਨੂੰ ਦੂਰ ਤੋਂ ਬਚਾਵਾਂਗਾ, ਅਤੇ ਤੇਰੀ ਨਸਲ ਨੂੰ ਉਹਨਾਂ ਦੀ ਗ਼ੁਲਾਮੀ ਦੇ ਦੇਸ ਤੋਂ, ਯਾਕੂਬ ਮੁੜੇਗਾ ਅਤੇ ਚੈਨ ਤੇ ਅਰਾਮ ਕਰੇਗਾ, ਅਤੇ ਉਹ ਨੂੰ ਕੋਈ ਨਾ ਡਰਾਵੇਗਾ। \v 11 ਮੈਂ ਤੇਰੇ ਬਚਾਉਣ ਲਈ ਤੇਰੇ ਨਾਲ ਜੋ ਹਾਂ, ਯਹੋਵਾਹ ਦਾ ਵਾਕ ਹੈ, ਮੈਂ ਸਾਰੀਆਂ ਕੌਮਾਂ ਨੂੰ ਤਾਂ ਮੂਲੋਂ ਮੁੱਢੋਂ ਮੁਕਾ ਦਿਆਂਗਾ, ਜਿਹਨਾਂ ਵਿੱਚ ਮੈਂ ਤੈਨੂੰ ਖੇਰੂੰ-ਖੇਰੂੰ ਕੀਤਾ, ਪਰ ਮੈਂ ਤੈਨੂੰ ਮੂਲੋਂ ਨਾ ਮੁਕਾਵਾਂਗਾ, ਮੈਂ ਤੈਨੂੰ ਨਰਮਾਈ ਨਾਲ ਘੁਰਕਾਂਗਾ, ਪਰ ਮੈਂ ਤੈਨੂੰ ਉੱਕਾ ਹੀ ਸਜ਼ਾ ਦੇ ਬਿਨ੍ਹਾਂ ਨਾ ਛੱਡਾਂਗਾ। \v 12 ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, - ਤੇਰਾ ਘਾਓ ਅਸਾਧ ਹੈ, ਅਤੇ ਤੇਰਾ ਫੱਟ ਸਖ਼ਤ ਹੈ। \v 13 ਤੇਰਾ ਕੋਈ ਦਰਦੀ ਨਹੀਂ ਭਈ ਤੇਰੇ ਪੱਟੀ ਬੰਨ੍ਹੇ, ਤੇਰੇ ਲਈ ਕੋਈ ਦਵਾ-ਦਾਰੂ ਨਹੀਂ। \v 14 ਤੇਰੇ ਸਾਰੇ ਪ੍ਰੇਮੀ ਤੈਨੂੰ ਭੁੱਲ ਗਏ, ਉਹ ਤੇਰੀ ਭਾਲ ਨਹੀਂ ਕਰਦੇ, ਕਿਉਂ ਜੋ ਮੈਂ ਤੈਨੂੰ ਵੈਰੀ ਦੀ ਮਾਰ ਮਾਰੀ, ਬੇ ਤਰਸ ਵੈਰੀ ਦੀ ਸਜ਼ਾ ਨਾਲ, ਤੇਰੀ ਬਦੀ ਜੋ ਵੱਧ ਗਈ ਸੀ, ਤੇਰੇ ਪਾਪ ਜੋ ਬਹੁਤੇ ਹੋ ਗਏ ਸਨ। \v 15 ਤੂੰ ਆਪਣੀ ਸੱਟ ਲਈ ਕਿਉਂ ਚਿੱਲਾਉਂਦੀ ਹੈਂ? ਤੇਰਾ ਦੁੱਖ ਅਸਾਧ ਹੈ, ਇਸ ਕਰਕੇ ਕਿ ਤੇਰੀ ਬਦੀ ਵੱਧ ਗਈ, ਅਤੇ ਤੇਰੇ ਪਾਪ ਬਹੁਤ ਹੋ ਗਏ, ਮੈਂ ਤੇਰੇ ਨਾਲ ਇਹ ਕੀਤਾ। \v 16 ਇਸ ਲਈ ਉਹ ਸਾਰੇ ਜਿਹੜੇ ਤੈਨੂੰ ਨਿਗਲਦੇ ਹਨ, ਉਹ ਆਪ ਨਿਗਲੇ ਜਾਣਗੇ, ਤੇਰੇ ਸਾਰੇ ਵਿਰੋਧੀ, ਹਾਂ, ਸਾਰੀਆਂ ਦੇ ਸਾਰੇ, ਗ਼ੁਲਾਮੀ ਵਿੱਚ ਜਾਣਗੇ, ਜਿਹੜੇ ਤੈਨੂੰ ਲੁੱਟਦੇ ਹਨ ਉਹ ਆਪ ਲੁੱਟੇ ਜਾਣਗੇ, ਜਿਹੜੇ ਤੈਨੂੰ ਸ਼ਿਕਾਰ ਬਣਾਉਂਦੇ ਮੈਂ ਉਹਨਾਂ ਨੂੰ ਸ਼ਿਕਾਰ ਬਣਾਵਾਂਗਾ, \v 17 ਕਿਉਂ ਜੋ ਮੈਂ ਤੈਨੂੰ ਨਰੋਆ ਕਰਾਂਗਾ, ਮੈਂ ਤੇਰੇ ਫੱਟਾਂ ਨੂੰ ਵੱਲ ਕਰਾਂਗਾ, ਯਹੋਵਾਹ ਦਾ ਵਾਕ ਹੈ, ਉਹਨਾਂ ਨੇ ਤੈਨੂੰ ਜੋ “ਅਛੂਤ” ਆਖਿਆ ਹੈ, “ਇਹ ਸੀਯੋਨ ਹੈ ਜਿਹ ਦੀ ਕੋਈ ਪਰਵਾਹ ਨਹੀਂ ਕਰਦਾ!” \v 18 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਯਾਕੂਬ ਦੇ ਤੰਬੂਆਂ ਦੀ ਗ਼ੁਲਾਮੀ ਨੂੰ ਮੁਕਾ ਦਿਆਂਗਾ, ਅਤੇ ਉਹ ਦੇ ਵਸੇਬਿਆਂ ਉੱਤੇ ਰਹਮ ਕਰਾਂਗਾ। ਸ਼ਹਿਰ ਆਪਣੇ ਥੇਹ ਉੱਤੇ ਫਿਰ ਬਣਾਇਆ ਜਾਵੇਗਾ, ਅਤੇ ਮਹਿਲ ਆਪਣੇ ਹੀ ਥਾਂ ਉੱਤੇ ਵਸਾਇਆ ਜਾਵੇਗਾ। \v 19 ਉਹਨਾਂ ਵਿੱਚੋਂ ਧੰਨਵਾਦ ਅਤੇ ਹੱਸਣ ਵਾਲਿਆਂ ਦੀ ਅਵਾਜ਼ ਨਿੱਕਲੇਗੀ, ਮੈਂ ਉਹਨਾਂ ਨੂੰ ਵਧਾਵਾਂਗਾ ਅਤੇ ਉਹ ਘਟਣਗੇ ਨਹੀਂ, ਮੈਂ ਉਹਨਾਂ ਨੂੰ ਪਤਵੰਤੇ ਕਰਾਂਗਾ, ਉਹ ਛੋਟੇ ਨਾ ਹੋਣਗੇ। \v 20 ਉਹਨਾਂ ਦੇ ਪੁੱਤਰ ਪਹਿਲੇ ਸਮੇਂ ਵਾਂਗੂੰ ਹੋਣਗੇ, ਉਹਨਾਂ ਦੀ ਮੰਡਲੀ ਮੇਰੇ ਅੱਗੇ ਕਾਇਮ ਰਹੇਗੀ, ਮੈਂ ਉਹਨਾਂ ਦੇ ਸਭ ਸਤਾਉਣ ਵਾਲਿਆਂ ਨੂੰ ਸਜ਼ਾ ਦਿਆਂਗਾ। \v 21 ਉਹਨਾਂ ਦਾ ਸ਼ਹਿਜ਼ਾਦਾ ਉਹਨਾਂ ਵਿੱਚ ਹੋਵੇਗਾ, ਉਹਨਾਂ ਦਾ ਹਾਕਮ ਉਹਨਾਂ ਵਿੱਚੋਂ ਨਿੱਕਲੇਗਾ। ਮੈਂ ਉਹ ਨੂੰ ਨੇੜੇ ਕਰਾਂਗਾ ਅਤੇ ਉਹ ਮੇਰੇ ਕੋਲ ਪਹੁੰਚੇਗਾ, ਉਹ ਕਿਹੜਾ ਹੈ ਜਿਸ ਮੇਰੇ ਕੋਲ ਆਉਣ ਦੀ ਦਿਲੇਰੀ ਕੀਤੀ? ਯਹੋਵਾਹ ਦਾ ਵਾਕ ਹੈ। \v 22 ਤੁਸੀਂ ਮੇਰੀ ਪਰਜਾ ਹੋਵੋਗੇ, ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ। \v 23 ਵੇਖੋ, ਯਹੋਵਾਹ ਦਾ ਤੂਫਾਨ! ਉਸ ਦਾ ਗੁੱਸਾ ਫੁੱਟ ਨਿੱਕਲਿਆ ਹੈ, ਇੱਕ ਵਾਵਰੋਲੇ ਵਾਲਾ ਤੂਫਾਨ! ਉਹ ਦੁਸ਼ਟਾਂ ਦੇ ਸਿਰ ਉੱਤੇ ਫੁੱਟ ਪਵੇਗਾ! \v 24 ਯਹੋਵਾਹ ਦੇ ਕ੍ਰੋਧ ਦਾ ਤੇਜ਼ ਗੁੱਸਾ ਨਾ ਹਟੇਗਾ, ਜਦ ਤੱਕ ਉਹ ਆਪਣੇ ਮਨ ਦੇ ਪਰੋਜਨ ਪੂਰੇ ਅਤੇ ਸੁਰਜੀਤ ਨਾ ਕਰੇ। ਅੰਤਲੇ ਦਿਨਾਂ ਵਿੱਚ ਤੁਸੀਂ ਇਹ ਨੂੰ ਸਮਝੋਗੇ। \c 31 \s ਇਸਰਾਏਲੀਆਂ ਦੀ ਵਾਪਸੀ \p \v 1 ਉਸ ਸਮੇਂ, ਯਹੋਵਾਹ ਦਾ ਵਾਕ ਹੈ, ਮੈਂ ਇਸਰਾਏਲ ਦੇ ਸਾਰਿਆਂ ਘਰਾਣਿਆਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ। \v 2 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਉਹ ਲੋਕ ਜਿਹੜੇ ਤਲਵਾਰ ਤੋਂ ਬਚ ਰਹੇ, ਉਹ ਉਜਾੜ ਵਿੱਚ ਕਿਰਪਾ ਦੇ ਭਾਗੀ ਹੋਏ, ਹਾਂ, ਇਸਰਾਏਲ, ਜਦ ਅਰਾਮ ਲਈ ਗਿਆ। \v 3 ਯਹੋਵਾਹ ਨੇ ਦੂਰੋਂ ਮੈਨੂੰ ਵਿਖਾਈ ਦਿੱਤੀ, ਮੈਂ ਤੇਰੇ ਨਾਲ ਸਦਾ ਦੇ ਪ੍ਰੇਮ ਨਾਲ ਪ੍ਰੇਮ ਕੀਤਾ, ਇਸ ਲਈ ਮੈਂ ਦਯਾ ਨਾਲ ਤੈਨੂੰ ਖਿੱਚਿਆ ਹੈ। \v 4 ਮੈਂ ਤੈਨੂੰ ਫਿਰ ਉਸਾਰਾਂਗਾ ਅਤੇ ਤੂੰ ਉਸਾਰੀ ਜਾਵੇਂਗੀ, ਹੇ ਇਸਰਾਏਲ ਦੀਏ ਕੁਆਰੀਏ, ਤੂੰ ਆਪਣੀਆਂ ਖੰਜ਼ਰੀਆਂ ਨਾਲ ਫੇਰ ਬਾਹਰ ਜਾਵੇਂਗੀ, ਅਤੇ ਹੱਸਣ ਵਾਲੀਆਂ ਦੇ ਨਾਚ ਵਿੱਚ ਬਾਹਰ ਨਿੱਕਲੇਂਗੀ \v 5 ਤੂੰ ਫਿਰ ਅੰਗੂਰਾਂ ਦਾ ਬਾਗ਼, ਸਾਮਰਿਯਾ ਦੇ ਪਰਬਤ ਵਿੱਚ ਲਾਵੇਂਗੀ, ਲਾਉਣ ਵਾਲੇ ਲਾਉਣਗੇ, ਅਤੇ ਉਹਨਾਂ ਦੇ ਫਲਾਂ ਦਾ ਭੋਗ ਲਾਉਣਗੇ। \v 6 ਇੱਕ ਦਿਨ ਆਵੇਗਾ ਕਿ ਇਫ਼ਰਾਈਮ ਦੇ ਪਰਬਤ ਉੱਤੇ ਰਾਖੇ ਪੁਕਾਰਨਗੇ, ਉੱਠੋ ਭਈ ਅਸੀਂ ਸੀਯੋਨ ਨੂੰ, ਯਹੋਵਾਹ ਆਪਣੇ ਪਰਮੇਸ਼ੁਰ ਕੋਲ ਜਾਈਏ!। \v 7 ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, - ਯਾਕੂਬ ਦੇ ਆਨੰਦ ਲਈ ਜੈਕਾਰਾ ਗਜਾਓ, ਅਤੇ ਕੌਮਾਂ ਦੇ ਮੁਖੀਏ ਲਈ ਲਲਕਾਰੋ! ਸੁਣਾਓ, ਉਸਤਤ ਕਰੋ ਅਤੇ ਆਖੋ, ਯਹੋਵਾਹ, ਆਪਣੀ ਪਰਜਾ ਨੂੰ, ਅਤੇ ਇਸਰਾਏਲ ਦੇ ਬਕੀਏ ਨੂੰ ਬਚਾ ਲੈ! \v 8 ਵੇਖੋ, ਮੈਂ ਉੱਤਰ ਦੇ ਦੇਸ ਵੱਲੋਂ ਉਹਨਾਂ ਨੂੰ ਲਿਆਵਾਂਗਾ, ਮੈਂ ਉਹਨਾਂ ਨੂੰ ਧਰਤੀ ਦੇ ਦੂਰ ਦਿਆਂ ਹਿੱਸਿਆਂ ਤੋਂ ਇਕੱਠਾ ਕਰਾਂਗਾ, ਉਹਨਾਂ ਵਿੱਚ ਅੰਨ੍ਹੇ ਅਤੇ ਲੰਗੜੇ, ਗਰਭਵਤੀ ਔਰਤ ਅਤੇ ਜਣਨ ਦੀਆਂ ਪੀੜਾਂ ਵਾਲੀ ਇਕੱਠੀਆਂ, ਅਤੇ ਇੱਕ ਵੱਡੀ ਸਭਾ ਇੱਥੇ ਮੁੜੇਗੀ! \v 9 ਉਹ ਰੋਂਦੇ ਹੋਏ ਆਉਣਗੇ, ਮੈਂ ਉਹਨਾਂ ਦੀ ਅਰਦਾਸਾਂ ਨਾਲ ਅਗਵਾਈ ਕਰਾਂਗਾ, ਮੈਂ ਪਾਣੀ ਦੀਆਂ ਨਦੀਆਂ ਉੱਤੇ ਉਹਨਾਂ ਨੂੰ ਲੈ ਜਾਂਵਾਂਗਾ, ਅਤੇ ਉਸ ਸਿੱਧੇ ਰਾਹ ਵਿੱਚ ਜਿੱਥੇ ਉਹ ਠੋਕਰ ਨਾ ਖਾਣ, ਕਿਉਂ ਜੋ ਮੈਂ ਇਸਰਾਏਲ ਦਾ ਪਿਤਾ ਹਾਂ, ਅਤੇ ਇਫ਼ਰਾਈਮ ਮੇਰਾ ਪਹਿਲੌਠਾ ਹੈ। \v 10 ਹੇ ਕੌਮੋਂ ਯਹੋਵਾਹ ਦਾ ਬਚਨ ਸੁਣੋ, ਅਤੇ ਦੂਰ ਦੇ ਟਾਪੂਆਂ ਵਿੱਚ ਇਹ ਦੱਸੋ, ਅਤੇ ਆਖੋ, ਉਹ ਜਿਸ ਇਸਰਾਏਲ ਨੂੰ ਖੇਰੂੰ-ਖੇਰੂੰ ਕੀਤਾ ਉਹ ਨੂੰ ਇਕੱਠਾ ਕਰੇਗਾ, ਅਤੇ ਆਜੜੀ ਵਾਂਗੂੰ ਆਪਣੇ ਇੱਜੜ ਦੀ ਰਾਖੀ ਕਰੇਗਾ, \v 11 ਕਿਉਂ ਜੋ ਯਹੋਵਾਹ ਨੇ ਯਾਕੂਬ ਦਾ ਨਿਸਤਾਰਾ ਕੀਤਾ ਹੈ, ਅਤੇ ਉਹ ਨੂੰ ਉਹ ਦੇ ਹੱਥੋਂ ਜਿਹੜਾ ਉਹ ਦੇ ਨਾਲੋਂ ਤਕੜਾ ਸੀ ਛੁਡਾਇਆ ਹੈ। \v 12 ਉਹ ਆਉਣਗੇ ਅਤੇ ਸੀਯੋਨ ਦੀ ਚੋਟੀ ਉੱਤੇ ਜੈਕਾਰੇ ਗਜਾਉਣਗੇ, ਅਤੇ ਯਹੋਵਾਹ ਦੀ ਭਲਿਆਈ ਦੇ ਕਾਰਨ ਚਮਕਣਗੇ, ਅੰਨ, ਨਵੀਂ ਮੈਂ ਅਤੇ ਤੇਲ, ਇੱਜੜ ਦੇ ਬੱਚੇ ਅਤੇ ਗਾਈਆਂ ਬਲ਼ਦ ਦੇ ਕਾਰਨ, ਉਹਨਾਂ ਦੀ ਜਾਨ ਸਿੰਜੇ ਹੋਏ ਬਾਗ਼ ਵਾਂਗੂੰ ਹੋਵੇਗੀ, ਉਹ ਫਿਰ ਕਦੀ ਉਦਾਸ ਨਾ ਹੋਣਗੇ। \v 13 ਉਸ ਵੇਲੇ ਕੁਆਰੀ ਨੱਚਣ ਨਾਲ, ਅਤੇ ਜੁਆਨ ਅਤੇ ਬੁੱਢੇ ਵੀ ਇਕੱਠੇ ਅਨੰਦ ਹੋਣਗੇ, ਮੈਂ ਉਹਨਾਂ ਦੇ ਸਿਆਪੇ ਨੂੰ ਖੁਸ਼ੀ ਵਿੱਚ ਪਲਟ ਦਿਆਂਗਾ, ਮੈਂ ਉਹਨਾਂ ਨੂੰ ਦਿਲਾਸਾ ਦਿਆਂਗਾ, ਮੈਂ ਉਹਨਾਂ ਦੇ ਗ਼ਮ ਦੇ ਥਾਂ ਉਹਨਾਂ ਨੂੰ ਅਨੰਦ ਕਰਾਂਗਾ। \v 14 ਮੈਂ ਜਾਜਕਾਂ ਦੀ ਜਾਨ ਨੂੰ ਚਰਬੀ ਨਾਲ ਰਜਾਵਾਂਗਾ, ਮੇਰੀ ਪਰਜਾ ਮੇਰੀ ਭਲਿਆਈ ਨਾਲ ਨਿਹਾਲ ਹੋਵੇਗੀ, ਯਹੋਵਾਹ ਦਾ ਵਾਕ ਹੈ। \s ਯਰੂਸ਼ਲਮ ਉੱਤੇ ਪਰਮੇਸ਼ੁਰ ਦੀ ਦਯਾ \p \v 15 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਰਾਮਾਹ ਵਿੱਚ ਇੱਕ ਅਵਾਜ਼ ਸੁਣਾਈ ਦਿੱਤੀ, ਰੋਣਾ ਅਤੇ ਵੱਡਾ ਵਿਰਲਾਪ, ਰਾਖ਼ੇਲ ਆਪਣੇ ਬਾਲ ਬੱਚਿਆਂ ਨੂੰ ਰੋਂਦੀ ਹੈ, ਅਤੇ ਤਸੱਲੀ ਨਹੀਂ ਚਾਹੁੰਦੀ, ਇਸ ਲਈ ਜੋ ਉਹ ਨਹੀਂ ਹਨ। \v 16 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਆਪਣੀ ਅਵਾਜ਼ ਨੂੰ ਰੋਣ ਤੋਂ ਮਨਾ ਕਰ ਅਤੇ ਆਪਣੀਆਂ ਅੱਖਾਂ ਨੂੰ ਅੰਝੂਆਂ ਤੋਂ ਕਿਉਂ ਜੋ ਤੇਰੇ ਕੰਮਾਂ ਦਾ ਤੈਨੂੰ ਵੱਟਾ ਮਿਲੇਗਾ ਯਹੋਵਾਹ ਦਾ ਵਾਕ ਹੈ, ਉਹ ਵੈਰੀਆਂ ਦੇ ਦੇਸ ਵਿੱਚੋਂ ਫਿਰ ਮੁੜਨਗੇ। \v 17 ਤੇਰੇ ਭਵਿੱਖਤ ਸਮੇਂ ਲਈ ਆਸ ਹੈ, ਯਹੋਵਾਹ ਦਾ ਵਾਕ ਹੈ। ਤੇਰੇ ਬੱਚੇ ਆਪਣੀ ਹੱਦ ਵਿੱਚ ਫਿਰ ਮੁੜਨਗੇ। \v 18 ਮੈਂ ਸੱਚ-ਮੁੱਚ ਇਫ਼ਰਾਈਮ ਨੂੰ ਬੁਸ-ਬੁਸ ਕਰਦਾ ਸੁਣਿਆ, ਤੂੰ ਮੈਨੂੰ ਤਾੜਿਆ ਅਤੇ ਮੈਂ ਤਾੜ ਝੱਲੀ, ਉਸ ਵੱਛੇ ਵਾਂਗੂੰ ਜਿਹੜਾ ਸਿਖਾਇਆ ਨਹੀਂ ਗਿਆ, ਮੈਨੂੰ ਮੋੜ ਤਾਂ ਮੈਂ ਮੁੜਾਂਗਾ, ਕਿਉਂ ਜੋ ਤੂੰ ਯਹੋਵਾਹ ਮੇਰਾ ਪਰਮੇਸ਼ੁਰ ਹੈ। \v 19 ਮੇਰੇ ਮੁੜ ਆਉਣ ਦੇ ਪਿੱਛੋਂ ਮੈਂ ਪਛਤਾਇਆ, ਮੇਰੇ ਸਿਖਾਏ ਜਾਣ ਦੇ ਪਿੱਛੋਂ ਮੈਂ ਆਪਣੇ ਪੱਟ\f + \fr 31:19 \fr*\ft ਛਾਤੀ \ft*\f* ਉੱਤੇ ਹੱਥ ਮਾਰਿਆ, ਮੈਨੂੰ ਨਮੋਸ਼ੀ ਆਈ ਅਤੇ ਮੈਂ ਹੱਕਾ-ਬੱਕਾ ਹੋ ਗਿਆ, ਕਿਉਂ ਜੋ ਮੈਂ ਆਪਣੀ ਜੁਆਨੀ ਦੀ ਬਦਨਾਮੀ ਚੁੱਕੀ। \v 20 ਕੀ ਇਫ਼ਰਾਈਮ ਮੇਰਾ ਪਿਆਰਾ ਪੁੱਤਰ ਹੈ? ਕੀ ਉਹ ਲਾਡਲਾ ਬੱਚਾ ਹੈ? ਜਦ ਕਦੀ ਵੀ ਮੈਂ ਉਹ ਦੇ ਵਿਰੁੱਧ ਬੋਲਦਾ ਹਾਂ, ਤਦ ਵੀ ਮੈਂ ਹੁਣ ਤੱਕ ਉਹ ਨੂੰ ਚੇਤੇ ਰੱਖਦਾ ਹਾਂ, ਮੇਰਾ ਦਿਲ ਉਹ ਦੇ ਲਈ ਤਰਸਦਾ ਹੈ, ਮੈਂ ਸੱਚ-ਮੁੱਚ ਉਸ ਦੇ ਉੱਤੇ ਰਹਮ ਕਰਾਂਗਾ, ਯਹੋਵਾਹ ਦਾ ਵਾਕ ਹੈ। \v 21 ਆਪਣੇ ਲਈ ਰਾਹ ਦੇ ਨਿਸ਼ਾਨ ਕਾਇਮ ਕਰ, ਅਤੇ ਆਪਣੇ ਲਈ ਮੁਨਾਰੇ ਬਣਾ, ਆਪਣਾ ਦਿਲ ਸ਼ਾਹੀ ਰਾਹ ਵੱਲ ਲਾ, ਹਾਂ, ਉਸ ਰਾਹ ਵੱਲ ਜਿਸ ਦੇ ਉੱਤੋਂ ਦੀ ਤੂੰ ਗਈ, ਹੇ ਇਸਰਾਏਲ ਦੀਏ ਕੁਆਰੀਏ, ਮੁੜ ਆ, ਤੂੰ ਆਪਣੇ ਇਹਨਾਂ ਸ਼ਹਿਰਾਂ ਵਿੱਚ ਮੁੜ ਆ! \v 22 ਤੂੰ ਕਦ ਤੱਕ ਅਵਾਰਾ ਫਿਰੇਂਗੀ, ਹੇ ਫਿਰਤੂ ਧੀਏ? ਕਿਉਂ ਜੋ ਯਹੋਵਾਹ ਨੇ ਧਰਤੀ ਉੱਤੇ ਇੱਕ ਨਵੀਂ ਚੀਜ਼ ਉਤਪੰਨ ਕੀਤੀ ਹੈ, ਭਈ ਔਰਤ ਮਰਦ ਨੂੰ ਘੇਰ ਲਵੇਂਗੀ!। \s ਆਉਣ ਵਾਲੀ ਖੁਸ਼ਹਾਲੀ ਅਤੇ ਨਵਾਂ ਨੇਮ \p \v 23 ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਇੱਕ ਵਾਰ ਫਿਰ ਉਹ ਇਹ ਗੱਲ ਯਹੂਦਾਹ ਦੇ ਦੇਸ ਅਤੇ ਉਹਨਾਂ ਦੇ ਸ਼ਹਿਰਾਂ ਵਿੱਚ ਆਖਣਗੇ, ਜਦ ਮੈਂ ਉਹਨਾਂ ਦੀ ਗ਼ੁਲਾਮੀ ਨੂੰ ਮੁਕਾ ਦਿਆਂਗਾ, ਹੇ ਧਰਮ ਦੀ ਵੱਸੋਂ ਅਤੇ ਪਵਿੱਤਰ ਪਰਬਤ, ਯਹੋਵਾਹ ਤੈਨੂੰ ਬਰਕਤ ਦੇਵੇ! \v 24 ਯਹੂਦਾਹ ਅਤੇ ਉਸ ਦੇ ਸਾਰੇ ਸ਼ਹਿਰ ਉਸ ਦੇ ਵਿੱਚ ਇਕੱਠੇ ਵੱਸਣਗੇ, ਹਾਲ੍ਹੀ ਅਤੇ ਉਹ ਜਿਹੜੇ ਇੱਜੜਾਂ ਨਾਲ ਫਿਰਦੇ ਹਨ \v 25 ਕਿਉਂ ਜੋ ਮੈਂ ਥੱਕੇ ਹੋਏ ਦੀ ਜਾਨ ਨੂੰ ਤ੍ਰਿਪਤ ਕਰਾਂਗਾ ਅਤੇ ਹਰੇਕ ਉਦਾਸ ਜਾਨ ਨੂੰ ਰਜਾ ਦਿਆਂਗਾ \v 26 ਇਸ ਉੱਤੇ ਮੈਂ ਜਾਗ ਉੱਠਿਆ ਅਤੇ ਵੇਖਿਆ ਅਤੇ ਮੇਰੀ ਨੀਂਦ ਮੇਰੇ ਲਈ ਮਿੱਠੀ ਸੀ। \v 27 ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਇਸਰਾਏਲ ਦੇ ਘਰਾਣੇ ਵਿੱਚ ਅਤੇ ਯਹੂਦਾਹ ਦੇ ਘਰਾਣੇ ਵਿੱਚ ਆਦਮੀ ਦਾ ਬੀ ਅਤੇ ਡੰਗਰ ਦਾ ਬੀ ਬੀਜਾਂਗਾ \v 28 ਅਤੇ ਇਸ ਤਰ੍ਹਾਂ ਹੋਵੇਗਾ ਕਿ ਜਿਵੇਂ ਮੈਂ ਉਹਨਾਂ ਦੀ ਤਾੜ ਵਿੱਚ ਬੈਠਾ ਭਈ ਮੈਂ ਉਹਨਾਂ ਨੂੰ ਪੁੱਟਾਂ ਅਤੇ ਢਾਹਵਾਂ, ਉਲਟਾਵਾਂ ਅਤੇ ਨਾਸ ਕਰਾਂ ਅਤੇ ਬੁਰਿਆਈ ਲਿਆਵਾਂ ਤਿਵੇਂ ਮੈਂ ਤਾੜ ਵਿੱਚ ਬੈਠਾਂਗਾ ਭਈ ਮੈਂ ਉਹਨਾਂ ਨੂੰ ਬਣਾਵਾਂ ਅਤੇ ਲਾਵਾਂ, ਯਹੋਵਾਹ ਦਾ ਵਾਕ ਹੈ \v 29 ਉਹਨਾਂ ਦਿਨਾਂ ਵਿੱਚ ਉਹ ਨਾ ਆਖਣਗੇ, ਮਾਪਿਆਂ ਨੇ ਖੱਟੇ ਅੰਗੂਰ ਖਾਧੇ, ਅਤੇ ਬੱਚਿਆਂ ਦੇ ਦੰਦ ਖੱਟੇ ਹੋ ਗਏ। \v 30 ਹਰੇਕ ਆਪਣੀ ਬਦੀ ਦੇ ਕਾਰਨ ਮਰੇਗਾ ਅਤੇ ਹਰੇਕ ਜਿਹੜਾ ਖੱਟੇ ਅੰਗੂਰ ਖਾਏਗਾ ਉਹ ਦੇ ਦੰਦ ਖੱਟੇ ਹੋ ਜਾਣਗੇ \v 31 ਵੇਖੋ, ਉਹ ਦਿਨ ਆ ਰਹੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਇਸਰਾਏਲ ਦੇ ਘਰਾਣੇ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨ੍ਹਾਂਗਾ \v 32 ਉਸ ਨੇਮ ਵਾਂਗੂੰ ਨਹੀਂ ਜਿਹੜਾ ਉਹਨਾਂ ਦੇ ਪੁਰਖਿਆਂ ਨਾਲ ਬੰਨ੍ਹਿਆ ਜਿਸ ਦਿਨ ਮੈਂ ਉਹਨਾਂ ਦਾ ਹੱਥ ਫੜ੍ਹਿਆ ਕਿ ਉਹਨਾਂ ਨੂੰ ਮਿਸਰ ਦੇਸ ਵਿੱਚੋਂ ਬਾਹਰ ਲਿਆਵਾਂ, ਜਿਸ ਮੇਰੇ ਨੇਮ ਨੂੰ ਉਹਨਾਂ ਨੇ ਤੋੜ ਦਿੱਤਾ ਭਾਵੇਂ ਮੈਂ ਉਹਨਾਂ ਦਾ ਸੁਆਮੀ ਸੀ, ਯਹੋਵਾਹ ਦਾ ਵਾਕ ਹੈ \v 33 ਇਹ ਉਹ ਨੇਮ ਹੈ ਜਿਹੜਾ ਮੈਂ ਉਹਨਾਂ ਦਿਨਾਂ ਦੇ ਪਿੱਛੋਂ ਇਸਰਾਏਲ ਦੇ ਘਰਾਣੇ ਨਾਲ ਬੰਨ੍ਹਾਂਗਾ, ਯਹੋਵਾਹ ਦਾ ਵਾਕ ਹੈ, ਮੈਂ ਆਪਣੀ ਬਿਵਸਥਾ ਨੂੰ ਉਹਨਾਂ ਦੇ ਮਨਾਂ ਵਿੱਚ ਪਾਵਾਂਗਾ ਅਤੇ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ। ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ \v 34 ਉਹ ਫਿਰ ਕਦੀ ਹਰੇਕ ਆਪਣੇ ਗੁਆਂਢੀ ਨੂੰ ਅਤੇ ਹਰੇਕ ਆਪਣੇ ਭਰਾ ਨੂੰ ਨਾ ਸਿਖਲਾਏਗਾ ਭਈ ਯਹੋਵਾਹ ਨੂੰ ਜਾਣੋ ਕਿਉਂ ਜੋ ਉਹ ਸਾਰੀਆਂ ਦੇ ਸਾਰੇ ਉਹਨਾਂ ਦੇ ਛੋਟੇ ਤੋਂ ਲੈ ਕੇ ਵੱਡੇ ਤੱਕ ਮੈਨੂੰ ਜਾਣ ਲੈਣਗੇ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਮੈਂ ਉਹਨਾਂ ਦੀ ਬਦੀ ਨੂੰ ਮਾਫ਼ ਕਰਾਂਗਾ ਅਤੇ ਉਹਨਾਂ ਦੇ ਪਾਪਾਂ ਨੂੰ ਫੇਰ ਕਦੇ ਚੇਤੇ ਨਾ ਕਰਾਂਗਾ। \v 35 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਜੋ ਦਿਨ ਦੇ ਚਾਨਣ ਲਈ ਸੂਰਜ ਦਿੰਦਾ, ਅਤੇ ਰਾਤ ਦੇ ਚਾਨਣ ਲਈ ਚੰਦ ਅਤੇ ਤਾਰਿਆਂ ਦੀ ਬਿਧੀ, ਜੋ ਸਮੁੰਦਰ ਨੂੰ ਐਉਂ ਉਛਾਲਦਾ ਹੈ, ਕਿ ਉਹ ਦੀਆਂ ਲਹਿਰਾਂ ਗੱਜਦੀਆਂ ਹਨ, ਸੈਨਾਂ ਦਾ ਯਹੋਵਾਹ ਉਸ ਦਾ ਨਾਮ ਹੈ। \v 36 ਜੇ ਇਹ ਬਿਧੀਆਂ ਮੇਰੇ ਅੱਗੋਂ ਹਟਾਈਆਂ ਜਾਣ, ਯਹੋਵਾਹ ਦਾ ਵਾਕ ਹੈ, ਤਾਂ ਇਸਰਾਏਲ ਦੀ ਨਸਲ ਵੀ ਜਾਂਦੀ ਰਹੇਗੀ, ਭਈ ਉਹ ਸਦਾ ਲਈ ਮੇਰੇ ਅੱਗੇ ਕੌਮ ਨਾ ਰਹੇ। \v 37 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਜੇ ਉੱਪਰੋਂ ਅਕਾਸ਼ ਮਿਣਿਆ ਜਾਵੇ, ਅਤੇ ਹੇਠਾਂ ਧਰਤੀ ਦੀਆਂ ਨੀਹਾਂ ਦੀ ਭਾਲ ਕੀਤੀ ਜਾਵੇ, ਤਦ ਮੈਂ ਵੀ ਇਸਰਾਏਲ ਦੀ ਸਾਰੀ ਨਸਲ ਨੂੰ ਉਹਨਾਂ ਦੇ ਸਾਰੇ ਕੰਮਾਂ ਦੇ ਕਾਰਨ ਰੱਦ ਦਿਆਂਗਾ, ਯਹੋਵਾਹ ਦਾ ਵਾਕ ਹੈ। \v 38 ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਇਹ ਸ਼ਹਿਰ ਯਹੋਵਾਹ ਦੇ ਲਈ ਹਨਨੇਲ ਦੇ ਬੁਰਜ ਤੋਂ ਨੁੱਕਰ ਦੇ ਫਾਟਕ ਤੱਕ ਬਣਾਇਆ ਜਾਵੇਗਾ \v 39 ਫੇਰ ਮਿਣਨ ਦੀ ਰੱਸੀ ਸਿੱਧੀ ਗਾਰੇਬ ਦੀ ਪਹਾੜੀ ਉੱਤੋਂ ਦੀ ਹੁੰਦੀ ਹੋਈ ਗੋਆਹ ਨੂੰ ਘੇਰ ਲਵੇਗੀ \v 40 ਤਾਂ ਲੋਥਾਂ ਅਤੇ ਸੁਆਹ ਦੀ ਸਾਰੀ ਵਾਦੀ ਅਤੇ ਸਾਰੇ ਖੇਤ ਕਿਦਰੋਨ ਦੇ ਨਾਲੇ ਤੱਕ ਅਤੇ ਘੋੜੇ ਫਾਟਕ ਦੀ ਨੁੱਕਰ ਤੱਕ ਚੜ੍ਹਦੇ ਪਾਸੇ ਵੱਲ ਯਹੋਵਾਹ ਲਈ ਪਵਿੱਤਰ ਹੋਣਗੇ ਅਤੇ ਉਹ ਫਿਰ ਸਦਾ ਤੱਕ ਨਾ ਕਦੀ ਪੁੱਟਿਆ ਜਾਵੇਗਾ ਨਾ ਡੇਗਿਆ ਜਾਵੇਗਾ। \c 32 \s ਯਿਰਮਿਯਾਹ ਦੁਆਰਾ ਖੇਤ ਖਰੀਦਿਆ ਜਾਣਾ \p \v 1 ਉਹ ਬਚਨ ਜਿਹੜਾ ਯਹੂਦਾਹ ਦੇ ਰਾਜਾ ਸ਼ਾਸਨ ਦੇ ਸਿਦਕੀਯਾਹ ਦੇ ਦਸਵੇਂ ਸਾਲ ਜੋ ਨਬੂਕਦਨੱਸਰ ਦਾ ਅਠਾਰ੍ਹਵਾਂ ਵਰ੍ਹਾ ਸੀ ਯਹੋਵਾਹ ਵੱਲੋਂ ਯਿਰਮਿਯਾਹ ਕੋਲ ਆਇਆ \v 2 ਉਸ ਵੇਲੇ ਬਾਬਲ ਦੇ ਰਾਜਾ ਦੀ ਫੌਜ ਨੇ ਯਰੂਸ਼ਲਮ ਉੱਤੇ ਘੇਰਾ ਪਾਇਆ ਹੋਇਆ ਸੀ ਅਤੇ ਯਿਰਮਿਯਾਹ ਨਬੀ ਉਸ ਕੈਦਖ਼ਾਨੇ ਦੇ ਵੇਹੜੇ ਵਿੱਚ ਜਿਹੜਾ ਯਹੂਦਾਹ ਦੇ ਰਾਜਾ ਦੇ ਮਹਿਲ ਵਿੱਚ ਸੀ ਬੰਦ ਸੀ \v 3 ਅਤੇ ਯਹੂਦਾਹ ਦੇ ਰਾਜਾ ਸਿਦਕੀਯਾਹ ਨੇ ਉਹ ਨੂੰ ਇਹ ਆਖ ਕੇ ਕੈਦ ਕੀਤਾ ਭਈ ਤੂੰ ਕਿਉਂ ਅਗੰਮ ਵਾਚਦਾ ਹੈਂ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਇਸ ਸ਼ਹਿਰ ਨੂੰ ਬਾਬਲ ਦੇ ਰਾਜਾ ਦੇ ਹੱਥ ਵਿੱਚ ਦੇ ਦਿਆਂਗਾ ਅਤੇ ਉਹ ਇਹ ਨੂੰ ਲੈ ਲਵੇਗਾ? \v 4 ਯਹੂਦਾਹ ਦਾ ਰਾਜਾ ਸਿਦਕੀਯਾਹ ਕਸਦੀਆਂ ਦੇ ਹੱਥੋਂ ਨਾ ਬਚੇਗਾ, ਉਹ ਸੱਚ-ਮੁੱਚ ਬਾਬਲ ਦੇ ਰਾਜਾ ਦੇ ਹੱਥ ਵਿੱਚ ਦਿੱਤਾ ਜਾਵੇਗਾ ਅਤੇ ਉਹ ਉਸ ਦੇ ਨਾਲ ਦੂਹ ਬਦੂਹ ਗੱਲਾਂ ਕਰੇਗਾ ਅਤੇ ਉਹ ਅੱਖ ਨਾਲ ਅੱਖ ਮਿਲਾ ਕੇ ਵੇਖੇਗਾ \v 5 ਉਹ ਸਿਦਕੀਯਾਹ ਨੂੰ ਬਾਬਲ ਵਿੱਚ ਲੈ ਜਾਵੇਗਾ। ਉਹ ਉੱਥੇ ਰਹੇਗਾ ਜਦ ਤੱਕ ਮੈਂ ਉਹ ਦੀ ਖ਼ਬਰ ਨਾ ਲਵਾਂ, ਯਹੋਵਾਹ ਦਾ ਵਾਕ ਹੈ, ਭਾਵੇਂ ਤੁਸੀਂ ਕਸਦੀਆਂ ਨਾਲ ਲੜਾਈ ਕਰੋ ਪਰ ਜਿੱਤੋਗੇ ਨਹੀਂ। \v 6 ਤਾਂ ਯਿਰਮਿਯਾਹ ਨੇ ਆਖਿਆ ਕਿ ਯਹੋਵਾਹ ਦਾ ਬਚਨ ਆਇਆ ਕਿ \v 7 ਵੇਖ, ਤੇਰੇ ਚਾਚੇ ਸ਼ੱਲੂਮ ਦਾ ਪੁੱਤਰ ਹਨਮਏਲ ਤੇਰੇ ਕੋਲ ਆ ਕੇ ਆਖੇਗਾ ਕਿ ਮੇਰਾ ਖੇਤ ਜਿਹੜਾ ਅਨਾਥੋਥ ਵਿੱਚ ਹੈ ਆਪਣੇ ਲਈ ਮੁੱਲ ਲੈ ਲੈ ਕਿਉਂ ਜੋ ਉਹ ਦਾ ਮੁੱਲ ਦੇ ਕੇ ਛੁਡਾਉਣ ਦਾ ਤੇਰਾ ਹੱਕ ਹੈ \v 8 ਤਾਂ ਮੇਰੇ ਚਾਚੇ ਦਾ ਪੁੱਤਰ ਹਨਮਏਲ ਮੇਰੇ ਕੋਲ ਕੈਦਖ਼ਾਨੇ ਦੇ ਵੇਹੜੇ ਵਿੱਚ ਯਹੋਵਾਹ ਦੇ ਬਚਨ ਅਨੁਸਾਰ ਆਇਆ ਅਤੇ ਉਸ ਮੈਨੂੰ ਆਖਿਆ ਕਿ ਮੇਰਾ ਖੇਤ ਜਿਹੜਾ ਅਨਾਥੋਥ ਵਿੱਚ ਬਿਨਯਾਮੀਨ ਦੇ ਇਲਾਕੇ ਵਿੱਚ ਹੈ ਮੁੱਲ ਲੈ ਲੈ ਕਿਉਂ ਜੋ ਉਹ ਦੇ ਕਬਜ਼ੇ ਦਾ ਅਤੇ ਉਹ ਦੇ ਛੁਡਾਉਣ ਦਾ ਹੱਕ ਤੇਰਾ ਹੈ, ਉਹ ਨੂੰ ਆਪਣੇ ਲਈ ਮੁੱਲ ਲੈ ਲੈ। ਤਦ ਮੈਂ ਜਾਣ ਗਿਆ ਕਿ ਇਹ ਯਹੋਵਾਹ ਦਾ ਬਚਨ ਸੀ \v 9 ਮੈਂ ਉਸ ਖੇਤ ਨੂੰ ਜਿਹੜਾ ਅਨਾਥੋਥ ਵਿੱਚ ਸੀ ਆਪਣੇ ਚਾਚੇ ਦੇ ਪੁੱਤਰ ਹਨਮਏਲ ਤੋਂ ਮੁੱਲ ਲੈ ਲਿਆ ਅਤੇ ਮੈਂ ਉਹ ਨੂੰ ਤੋਲ ਕੇ ਚਾਂਦੀ ਦਿੱਤੀ ਅਰਥਾਤ ਦੋ ਸੌ ਗ੍ਰਾਮ ਚਾਂਦੀ \v 10 ਤਾਂ ਮੈਂ ਬੈ-ਨਾਮੇ ਉੱਤੇ ਦਸਖ਼ਤ ਕੀਤੇ, ਮੋਹਰ ਲਾਈ ਅਤੇ ਗਵਾਹਾਂ ਨੇ ਗਵਾਹੀ ਦਿੱਤੀ ਅਤੇ ਚਾਂਦੀ ਕੰਡੇ ਉੱਤੇ ਤੋਲੀ \v 11 ਤਾਂ ਮੈਂ ਉਸ ਬੈ-ਨਾਮੇ ਦੀ ਲਿਖਤ ਨੂੰ ਜਿਹ ਨੂੰ ਮੋਹਰ ਲੱਗੀ ਹੋਈ ਸੀ, ਜੋ ਕਨੂੰਨਾਂ ਅਤੇ ਬਿਧੀਆਂ ਦੇ ਅਨੁਸਾਰ ਸੀ, ਅਤੇ ਉਹ ਦੀ ਖੁੱਲ੍ਹੀ ਨਕਲ ਨੂੰ ਵੀ ਲਿਆ \v 12 ਤਾਂ ਮੈਂ ਉਹ ਬੈ-ਨਾਮੇ ਦੀ ਲਿਖਤ ਮਹਸੇਯਾਹ ਦੇ ਪੋਤੇ ਅਤੇ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਆਪਣੇ ਭਰਾ ਹਨਮਏਲ ਦੇ ਸਾਹਮਣੇ ਅਤੇ ਗਵਾਹਾਂ ਦੇ ਸਾਹਮਣੇ ਜਿਹਨਾਂ ਨੇ ਉਸ ਬੈ-ਨਾਮੇ ਦੀ ਲਿਖਤ ਉੱਤੇ ਦਸਖ਼ਤ ਕੀਤੇ ਸਨ ਅਤੇ ਉਹਨਾਂ ਸਾਰੇ ਯਹੂਦੀਆਂ ਦੇ ਸਾਹਮਣੇ ਜਿਹੜੇ ਕੈਦਖ਼ਾਨੇ ਦੇ ਵੇਹੜੇ ਵਿੱਚ ਬੈਠੇ ਸਨ ਦਿੱਤੀ \v 13 ਅਤੇ ਮੈਂ ਉਹਨਾਂ ਦੇ ਸਾਹਮਣੇ ਬਾਰੂਕ ਨੂੰ ਹੁਕਮ ਦਿੱਤਾ ਕਿ \v 14 ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਇਹ ਲਿਖਤਾਂ ਲੈ, ਇਹ ਮੋਹਰ ਵਾਲਾ ਬੈ-ਨਾਮਾ ਅਤੇ ਇਹ ਖੁੱਲ੍ਹੀ ਲਿਖਤ, ਅਤੇ ਉਹਨਾਂ ਨੂੰ ਇੱਕ ਮਿੱਟੀ ਦੇ ਭਾਂਡੇ ਵਿੱਚ ਰੱਖ ਭਈ ਉਹ ਬਹੁਤ ਦਿਨਾਂ ਤੱਕ ਰਹਿ ਸਕਣ \v 15 ਕਿਉਂ ਜੋ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਘਰ ਅਤੇ ਖੇਤ ਅਤੇ ਅੰਗੂਰੀ ਬਾਗ਼ ਇਸ ਦੇਸ ਵਿੱਚ ਫੇਰ ਮੁੱਲ ਲਏ ਜਾਣਗੇ। \s ਯਿਰਮਿਯਾਹ ਦੀ ਪ੍ਰਾਰਥਨਾ \p \v 16 ਇਸ ਦੇ ਪਿੱਛੋਂ ਕਿ ਮੈਂ ਉਹ ਬੈ-ਨਾਮੇ ਦੀ ਲਿਖਤ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਦਿੱਤੀ ਮੈਂ ਯਹੋਵਾਹ ਕੋਲ ਪ੍ਰਾਰਥਨਾ ਕੀਤੀ ਕਿ \v 17 ਹੇ ਪ੍ਰਭੂ ਯਹੋਵਾਹ, ਵੇਖ! ਤੂੰ ਅਕਾਸ਼ ਅਤੇ ਧਰਤੀ ਨੂੰ ਵੱਡੀ ਸ਼ਕਤੀ ਅਤੇ ਪਸਾਰੀ ਹੋਈ ਬਾਂਹ ਨਾਲ ਬਣਾਇਆ ਅਤੇ ਤੇਰੇ ਲਈ ਕੋਈ ਕੰਮ ਔਖਾ ਨਹੀਂ ਹੈ \v 18 ਤੂੰ ਹਜ਼ਾਰਾਂ ਉੱਤੇ ਦਯਾ ਕਰਦਾ ਹੈ ਅਤੇ ਪੁਰਖਿਆਂ ਦੀ ਬਦੀ ਦਾ ਬਦਲਾ ਉਹਨਾਂ ਦੇ ਪਿੱਛੋਂ ਉਹਨਾਂ ਦੇ ਪੁੱਤਰ ਦੀ ਝੋਲੀ ਵਿੱਚ ਰੱਖਦਾ ਹੈ। ਇਹ ਵੱਡਾ ਅਤੇ ਬਲਵੰਤ ਪਰਮੇਸ਼ੁਰ, ਸੈਨਾਂ ਦਾ ਯਹੋਵਾਹ ਉਹ ਦਾ ਨਾਮ ਹੈ \v 19 ਸੁਲਾਹ ਵਿੱਚ ਵੱਡਾ ਅਤੇ ਕੰਮਾਂ ਵਿੱਚ ਸੂਰਮਾ ਜਿਹ ਦੀਆਂ ਅੱਖਾਂ ਆਦਮ ਵੰਸ਼ ਦੇ ਸਭ ਰਾਹਾਂ ਉੱਤੇ ਖੁੱਲ੍ਹੀਆਂ ਹਨ ਕਿ ਹਰੇਕ ਨੂੰ ਉਹ ਦੇ ਰਾਹਾਂ ਅਤੇ ਉਹ ਦੇ ਕੰਮਾਂ ਦੇ ਫਲ ਅਨੁਸਾਰ ਦੇਵੇ \v 20 ਜਿਸ ਮਿਸਰ ਦੇ ਦੇਸ ਵਿੱਚ ਅੱਜ ਦੇ ਦਿਨ ਤੱਕ ਇਸਰਾਏਲ ਵਿੱਚ ਅਤੇ ਦੂਸਰੇ ਆਦਮੀਆਂ ਵਿੱਚ ਨਿਸ਼ਾਨ ਅਤੇ ਅਚੰਭੇ ਕੀਤੇ ਅਤੇ ਆਪਣੇ ਲਈ ਇੱਕ ਨਾਮ ਪੈਦਾ ਕੀਤਾ ਜਿਹੜਾ ਅੱਜ ਦੇ ਦਿਨ ਤੱਕ ਹੈ \v 21 ਤੂੰ ਆਪਣੀ ਪਰਜਾ ਇਸਰਾਏਲ ਨੂੰ ਮਿਸਰ ਦੇ ਦੇਸ ਵਿੱਚੋਂ ਨਿਸ਼ਾਨਾਂ ਅਤੇ ਅਚੰਭਿਆਂ ਨਾਲ ਤਕੜੇ ਹੱਥ ਅਤੇ ਪਸਾਰੀ ਹੋਈ ਬਾਂਹ ਨਾਲ ਅਤੇ ਵੱਡੇ ਭੈਅ ਨਾਲ ਬਾਹਰ ਲਿਆਂਦਾ \v 22 ਅਤੇ ਇਹ ਦੇਸ ਉਹਨਾਂ ਨੂੰ ਦਿੱਤਾ ਜਿਹ ਦਾ ਤੂੰ ਉਹਨਾਂ ਦੇ ਪੁਰਖਿਆਂ ਨਾਲ ਉਹਨਾਂ ਨੂੰ ਦੇਣ ਦੀ ਸਹੁੰ ਖਾਧੀ ਸੀ, ਇੱਕ ਦੇਸ ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਸੀ। \v 23 ਉਹ ਉਸ ਦੇ ਵਿੱਚ ਆ ਵੜੇ ਅਤੇ ਉਹਨਾਂ ਨੇ ਕਬਜ਼ਾ ਕਰ ਲਿਆ, ਪਰ ਉਹਨਾਂ ਤੇਰੀ ਅਵਾਜ਼ ਨਾ ਸੁਣੀ, ਨਾ ਤੇਰੀ ਬਿਵਸਥਾ ਉੱਤੇ ਚੱਲੇ, ਅਤੇ ਕੁਝ ਨਾ ਕੀਤਾ ਜਿਹੜਾ ਤੂੰ ਉਹਨਾਂ ਨੂੰ ਕਰਨ ਦਾ ਹੁਕਮ ਦਿੱਤਾ ਸੀ। ਇਸ ਲਈ ਤੂੰ ਸਾਰੀ ਬੁਰਿਆਈ ਨੂੰ ਉਹਨਾਂ ਲਈ ਸੱਦ ਲਿਆ \v 24 ਵੇਖ, ਸ਼ਹਿਰ ਦੇ ਲੈ ਲੈਣ ਲਈ ਉਸ ਤੱਕ ਦਮਦਮੇ ਬਣ ਗਏ ਹਨ ਅਤੇ ਸ਼ਹਿਰ ਕਸਦੀਆਂ ਦੇ ਹੱਥ ਵਿੱਚ ਜਿਹਨਾਂ ਉਹ ਦੇ ਉੱਤੇ ਚੜ੍ਹਾਈ ਕੀਤੀ ਹੈ ਤਲਵਾਰ, ਕਾਲ ਅਤੇ ਬਵਾ ਦੇ ਕਾਰਨ ਦਿੱਤਾ ਗਿਆ ਹੈ ਅਤੇ ਜੋ ਉਹ ਬੋਲਿਆ ਸੋ ਉਹ ਹੋ ਗਿਆ ਹੈ, ਅਤੇ ਵੇਖ, ਤੂੰ ਆਪ ਦੇਖਦਾ ਹੈਂ \v 25 ਹੇ ਪ੍ਰਭੂ ਯਹੋਵਾਹ, ਤੂੰ ਹੀ ਤਾਂ ਮੈਨੂੰ ਆਖਿਆ ਕਿ ਚਾਂਦੀ ਨਾਲ ਉਹ ਖੇਤ ਆਪਣੇ ਲਈ ਮੁੱਲ ਲੈ ਅਤੇ ਗਵਾਹਾਂ ਦੀ ਗਵਾਹੀ ਕਰਵਾ, ਭਾਵੇਂ ਇਹ ਸ਼ਹਿਰ ਕਸਦੀਆਂ ਦੇ ਹੱਥ ਵਿੱਚ ਦਿੱਤਾ ਗਿਆ ਹੈ। \v 26 ਤਾਂ ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ ਕਿ \v 27 ਵੇਖ, ਮੈਂ ਸਾਰੇ ਬਸ਼ਰ ਦਾ ਯਹੋਵਾਹ ਪਰਮੇਸ਼ੁਰ ਹਾਂ। ਕੀ ਕੋਈ ਕੰਮ ਮੇਰੇ ਲਈ ਔਖਾ ਹੈ? \v 28 ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ, ਮੈਂ ਇਹ ਸ਼ਹਿਰ ਕਸਦੀਆਂ ਦੇ ਹੱਥ ਵਿੱਚ ਅਤੇ ਬਾਬਲ ਦੇ ਰਾਜਾ ਨਬੂਕਦਨੱਸਰ ਦੇ ਹੱਥ ਵਿੱਚ ਦੇ ਰਿਹਾ ਹਾਂ ਅਤੇ ਉਹ ਇਹ ਨੂੰ ਲੈ ਲਵੇਗਾ \v 29 ਕਸਦੀ ਜਿਹੜੇ ਇਸ ਸ਼ਹਿਰ ਦੇ ਵਿਰੁੱਧ ਲੜਦੇ ਹਨ ਆਉਣਗੇ ਅਤੇ ਇਸ ਸ਼ਹਿਰ ਨੂੰ ਅੱਗ ਲਾ ਦੇਣਗੇ ਅਤੇ ਇਸ ਨੂੰ ਸਾੜ ਦੇਣਗੇ ਅਤੇ ਉਹਨਾਂ ਘਰਾਂ ਨੂੰ ਵੀ ਜਿਹਨਾਂ ਦੀਆਂ ਛੱਤਾਂ ਉੱਤੇ ਉਹਨਾਂ ਨੇ ਬਆਲ ਲਈ ਧੂਪ ਧੁਖਾਈ ਅਤੇ ਦੂਜੇ ਦੇਵਤਿਆਂ ਲਈ ਪੀਣ ਦੀਆਂ ਭੇਟਾਂ ਡੋਲ੍ਹੀਆਂ ਭਈ ਮੈਨੂੰ ਗੁੱਸਾ ਚੜ੍ਹਾਉਣ \v 30 ਕਿਉਂ ਜੋ ਇਸਰਾਏਲੀਆਂ ਅਤੇ ਯਹੂਦੀਆਂ ਨੇ ਆਪਣੀ ਜੁਆਨੀ ਵਿੱਚ ਨਿਰਾ ਉਹ ਕੀਤਾ ਜਿਹੜਾ ਮੇਰੀ ਨਿਗਾਹ ਵਿੱਚ ਬੁਰਾ ਸੀ ਕਿਉਂ ਜੋ ਇਸਰਾਏਲੀਆਂ ਨੇ ਆਪਣੇ ਹੱਥਾਂ ਦੇ ਕੰਮਾਂ ਨਾਲ ਮੈਨੂੰ ਨਿਰਾ ਗੁੱਸਾ ਹੀ ਚੜ੍ਹਾਇਆ, ਯਹੋਵਾਹ ਦਾ ਵਾਕ ਹੈ \v 31 ਇਹ ਸ਼ਹਿਰ ਜਿਸ ਦਿਨ ਤੋਂ ਉਹਨਾਂ ਇਸ ਨੂੰ ਬਣਾਇਆ ਅੱਜ ਦੇ ਦਿਨ ਤੱਕ ਮੇਰੇ ਕ੍ਰੋਧ ਅਤੇ ਗੁੱਸੇ ਦੇ ਭੜਕਾਉਣ ਦਾ ਕਾਰਨ ਬਣਿਆ ਹੋਇਆ ਹੈ। ਇਸ ਲਈ ਮੈਂ ਉਹ ਨੂੰ ਆਪਣੇ ਅੱਗੋਂ ਹਟਾ ਦਿਆਂਗਾ \v 32 ਨਾਲੇ ਉਹ ਸਾਰੀ ਬੁਰਿਆਈ ਦੇ ਕਾਰਨ ਜਿਹੜੀ ਇਸਰਾਏਲੀਆਂ ਅਤੇ ਯਹੂਦੀਆਂ ਨੇ ਕੀਤੀ ਭਈ ਮੇਰੇ ਗੁੱਸੇ ਨੂੰ ਭੜਕਾਉਣ, ਉਹਨਾਂ ਨੇ ਅਤੇ ਉਹਨਾਂ ਦੇ ਰਾਜਿਆਂ, ਸਰਦਾਰਾਂ, ਜਾਜਕਾਂ, ਨਬੀਆਂ ਨੇ ਨਾਲੇ ਯਹੂਦਾਹ ਦੇ ਮਨੁੱਖਾਂ ਅਤੇ ਯਰੂਸ਼ਲਮ ਦੇ ਵਾਸੀਆਂ ਨੇ ਵੀ \v 33 ਉਹਨਾਂ ਨੇ ਮੇਰੀ ਵੱਲ ਆਪਣੀ ਪਿੱਠ ਕੀਤੀ ਪਰ ਮੂੰਹ ਨਾ ਕੀਤਾ ਅਤੇ ਭਾਵੇਂ ਮੈਂ ਉਹਨਾਂ ਨੂੰ ਸਿਖਾਇਆ, ਸਗੋਂ ਜਤਨ ਨਾਲ ਸਿਖਾਇਆ ਪਰ ਉਹਨਾਂ ਨੇ ਨਾ ਸੁਣਿਆ ਭਈ ਇਸ ਤੋਂ ਸਿੱਖਿਆ ਲੈਂਦੇ \v 34 ਸਗੋਂ ਉਹਨਾਂ ਨੇ ਉਸ ਘਰ ਵਿੱਚ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਆਪਣੀਆਂ ਪਲੀਤ ਚੀਜ਼ਾਂ ਰੱਖੀਆਂ ਭਈ ਉਹ ਨੂੰ ਭਰਿਸ਼ਟ ਕਰਨ \v 35 ਉਹਨਾਂ ਨੇ ਬਆਲ ਦੇ ਉੱਚੇ ਸਥਾਨ ਜਿਹੜੇ ਬਨ-ਹਿੰਨੋਮ ਦੀ ਵਾਦੀ ਵਿੱਚ ਹਨ ਬਣਾਏ ਭਈ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਮੋਲਕ ਲਈ ਉਹ ਦੇ ਵਿੱਚੋਂ ਦੀ ਲੰਘਾਉਣ ਜਿਹ ਦੀ ਮੈਂ ਉਹਨਾਂ ਨੂੰ ਆਗਿਆ ਨਹੀਂ ਦਿੱਤੀ, ਨਾ ਇਹ ਮੇਰੇ ਮੰਨ ਵਿੱਚ ਆਇਆ ਕਿ ਉਹ ਇਹ ਘਿਣਾਉਣੇ ਕੰਮ ਕਰ ਕੇ ਯਹੂਦਾਹ ਤੋਂ ਪਾਪ ਕਰਾਉਣ। \s ਆਸਾ ਦਾ ਵਾਅਦਾ \p \v 36 ਇਸ ਲਈ ਹੁਣ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਸ਼ਹਿਰ ਦੇ ਬਾਰੇ ਜਿਹ ਨੂੰ ਤੁਸੀਂ ਆਖਦੇ ਹੋ ਕਿ ਤਲਵਾਰ, ਕਾਲ ਅਤੇ ਬਵਾ ਦੇ ਕਾਰਨ ਬਾਬਲ ਦੇ ਰਾਜਾ ਦੇ ਹੱਥ ਵਿੱਚ ਦਿੱਤਾ ਗਿਆ ਹੈ ਇਸ ਤਰ੍ਹਾਂ ਆਖਦਾ ਹੈ, - \v 37 ਵੇਖੋ, ਮੈਂ ਉਹਨਾਂ ਨੂੰ ਸਾਰਿਆਂ ਦੇਸਾਂ ਵਿੱਚੋਂ ਜਿੱਥੇ ਮੈਂ ਉਹਨਾਂ ਨੂੰ ਆਪਣੇ ਕ੍ਰੋਧ, ਗੁੱਸੇ ਅਤੇ ਵੱਡੇ ਕੋਪ ਨਾਲ ਹੱਕ ਦਿੱਤਾ ਸੀ ਇਕੱਠਾ ਕਰਾਂਗਾ ਅਤੇ ਉਹਨਾਂ ਨੂੰ ਇਸ ਸਥਾਨ ਨੂੰ ਫੇਰ ਲਿਆਵਾਂਗਾ ਅਤੇ ਉਹਨਾਂ ਨੂੰ ਚੈਨ ਨਾਲ ਵਸਾਵਾਂਗਾ \v 38 ਉਹ ਮੇਰੀ ਪਰਜਾ ਹੋਵੇਗੀ ਅਤੇ ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ \v 39 ਮੈਂ ਉਹਨਾਂ ਨੂੰ ਇੱਕ ਦਿਲ ਅਤੇ ਇੱਕ ਮਾਰਗ ਦਿਖਾਵਾਂਗਾ ਭਈ ਉਹ ਸਦਾ ਲਈ ਆਪਣੇ ਅਤੇ ਆਪਣੇ ਪਿੱਛੋਂ ਆਪਣੇ ਪੁੱਤਰਾਂ ਦੀ ਭਲਿਆਈ ਲਈ ਮੈਥੋਂ ਡਰਨ \v 40 ਮੈਂ ਉਹਨਾਂ ਨਾਲ ਇੱਕ ਸਦਾ ਦਾ ਨੇਮ ਬੰਨ੍ਹਾਂਗਾ ਅਤੇ ਮੈਂ ਉਹਨਾਂ ਦਾ ਭਲਾ ਕਰਨ ਤੋਂ ਨਾ ਹਟਾਂਗਾ ਅਤੇ ਮੈਂ ਆਪਣਾ ਭੈਅ ਉਹਨਾਂ ਦੇ ਦਿਲ ਵਿੱਚ ਪਾਵਾਂਗਾ ਭਈ ਉਹ ਫੇਰ ਮੈਥੋਂ ਫਿਰ ਨਾ ਜਾਣ \v 41 ਮੈਂ ਖੁਸ਼ ਹੋ ਕੇ ਉਹਨਾਂ ਉੱਤੇ ਭਲਿਆਈ ਕਰਾਂਗਾ, ਮੈਂ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਸੱਚ-ਮੁੱਚ ਉਹਨਾਂ ਨੂੰ ਇਸ ਦੇਸ ਵਿੱਚ ਲਾਵਾਂਗਾ। \v 42 ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ ਕਿ ਜਿਵੇਂ ਮੈਂ ਇਸ ਪਰਜਾ ਉੱਤੇ ਇਹ ਸਾਰੀ ਵੱਡੀ ਬੁਰਿਆਈ ਲਿਆਂਦੀ ਤਿਵੇਂ ਮੈਂ ਉਹਨਾਂ ਉੱਤੇ ਸਾਰੀ ਭਲਿਆਈ ਲਿਆਵਾਂਗਾ ਜਿਹ ਦੀ ਮੈਂ ਉਹਨਾਂ ਨਾਲ ਗੱਲ ਕੀਤੀ ਸੀ \v 43 ਇਸ ਦੇਸ ਵਿੱਚ ਖੇਤ ਮੁੱਲ ਲਏ ਜਾਣਗੇ ਜਿਹ ਦੇ ਬਾਰੇ ਤੁਸੀਂ ਆਖਦੇ ਹੋ ਕਿ ਇਹ ਵਿਰਾਨ ਹੈ, ਇਹ ਦੇ ਵਿੱਚ ਆਦਮ ਅਤੇ ਡੰਗਰ ਨਹੀਂ। ਇਹ ਕਸਦੀਆਂ ਦੇ ਹੱਥ ਵਿੱਚ ਦਿੱਤਾ ਗਿਆ ਹੈ \v 44 ਉਹ ਚਾਂਦੀ ਨਾਲ ਖੇਤ ਮੁੱਲ ਲੈਣਗੇ ਅਤੇ ਬੈ-ਨਾਮਿਆਂ ਤੇ ਦਸਖ਼ਤ ਕਰਨਗੇ, ਮੋਹਰਾਂ ਲਾਉਣਗੇ, ਗਵਾਹ ਗਵਾਹੀ ਦੇਣਗੇ, ਬਿਨਯਾਮੀਨ ਦੇ ਇਲਾਕੇ ਵਿੱਚ, ਯਰੂਸ਼ਲਮ ਦੇ ਆਲੇ-ਦੁਆਲੇ, ਯਹੂਦਾਹ ਦੇ ਸ਼ਹਿਰਾਂ ਵਿੱਚ, ਪਹਾੜੀ ਸ਼ਹਿਰਾਂ ਵਿੱਚ, ਮੈਦਾਨੀ ਸ਼ਹਿਰਾਂ ਵਿੱਚ ਅਤੇ ਦੱਖਣ ਦੇ ਸ਼ਹਿਰਾਂ ਵਿੱਚ, ਕਿਉਂ ਜੋ ਮੈਂ ਉਹਨਾਂ ਦੀ ਗ਼ੁਲਾਮੀ ਨੂੰ ਮੁਕਾ ਦਿਆਂਗਾ, ਯਹੋਵਾਹ ਦਾ ਵਾਕ ਹੈ। \c 33 \s ਬਿਪਤਾ ਅਤੇ ਪੁਨਰ ਸਥਾਪਨਾ ਦੀ ਭਵਿੱਖਬਾਣੀ \p \v 1 ਯਹੋਵਾਹ ਦਾ ਬਚਨ ਦੂਜੀ ਵਾਰ ਯਿਰਮਿਯਾਹ ਕੋਲ ਆਇਆ ਜਦ ਉਹ ਅਜੇ ਕੈਦਖ਼ਾਨੇ ਦੇ ਵੇਹੜੇ ਵਿੱਚ ਬੰਦ ਸੀ ਕਿ \v 2 ਯਹੋਵਾਹ ਜਿਹੜਾ ਇਹ ਦਾ ਕਰਤਾ ਅਤੇ ਯਹੋਵਾਹ ਜਿਹੜਾ ਇਹ ਦਾ ਸਿਰਜਣਹਾਰ ਅਤੇ ਕਾਇਮ ਰੱਖਣ ਵਾਲਾ ਹੈ, - ਯਹੋਵਾਹ ਉਸ ਦਾ ਨਾਮ ਹੈ, - ਉਹ ਐਉਂ ਆਖਦਾ ਹੈ, \v 3 ਮੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਅਤੇ ਮੈਂ ਤੈਨੂੰ ਵੱਡੀਆਂ-ਵੱਡੀਆਂ ਅਤੇ ਔਖੀਆਂ ਗੱਲਾਂ ਦੱਸਾਂਗਾ ਜਿਹਨਾਂ ਨੂੰ ਤੂੰ ਨਹੀਂ ਜਾਣਦਾ। \v 4 ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਸ਼ਹਿਰ ਦੇ ਘਰਾਂ ਦੇ ਬਾਰੇ ਅਤੇ ਯਹੂਦਾਹ ਦੇ ਰਾਜਿਆਂ ਦੇ ਬਾਰੇ ਜਿਹੜੇ ਦਮਦਮਿਆਂ ਅਤੇ ਤਲਵਾਰ ਦੇ ਕਾਰਨ ਢਾਹੇ ਗਏ ਹਨ ਇਸ ਤਰ੍ਹਾਂ ਆਖਦਾ ਹੈ, - \v 5 ਉਹ ਕਸਦੀਆਂ ਨਾਲ ਲੜਨ ਅਤੇ ਉਹਨਾਂ ਨੂੰ ਉਹਨਾਂ ਆਦਮੀਆਂ ਦਿਨ ਲੋਥਾਂ ਨਾਲ ਭਰਨ ਲਈ ਆਉਂਦੇ ਹਨ ਜਿਹਨਾਂ ਨੂੰ ਮੈਂ ਆਪਣੇ ਕ੍ਰੋਧ ਅਤੇ ਆਪਣੇ ਗੁੱਸੇ ਨਾਲ ਮਾਰਿਆ ਹੈ ਅਤੇ ਜਿਹਨਾਂ ਦੀ ਸਾਰੀ ਬੁਰਿਆਈ ਦੇ ਕਾਰਨ ਮੈਂ ਇਸ ਸ਼ਹਿਰ ਤੋਂ ਆਪਣਾ ਮੂੰਹ ਲੁਕਾਇਆ ਹੈ \v 6 ਵੇਖੋ, ਮੈਂ ਇਹ ਦੇ ਲਈ ਸਿਹਤ ਅਤੇ ਤੰਦਰੁਸਤੀ ਲਿਆਵਾਂਗਾ ਅਤੇ ਮੈਂ ਇਹਨਾਂ ਨੂੰ ਚੰਗਾ ਕਰਾਂਗਾ ਅਤੇ ਮੈਂ ਇਹਨਾਂ ਲਈ ਸ਼ਾਂਤੀ ਅਤੇ ਸਚਿਆਈ ਵਾਫ਼ਰ ਪਰਗਟ ਕਰਾਂਗਾ \v 7 ਮੈਂ ਯਹੂਦਾਹ ਦੀ ਗ਼ੁਲਾਮੀ ਨੂੰ ਅਤੇ ਇਸਰਾਏਲ ਦੀ ਗ਼ੁਲਾਮੀ ਨੂੰ ਮੁਕਾ ਦਿਆਂਗਾ ਅਤੇ ਉਹਨਾਂ ਨੂੰ ਪਹਿਲਾ ਵਾਂਗੂੰ ਬਣਾਵਾਂਗਾ \v 8 ਮੈਂ ਉਹਨਾਂ ਨੂੰ ਸਾਰੀ ਬਦੀ ਤੋਂ ਜਿਹ ਦੇ ਨਾਲ ਉਹਨਾਂ ਨੇ ਮੇਰੇ ਵਿਰੁੱਧ ਪਾਪ ਕੀਤਾ ਸਾਫ਼ ਕਰ ਦਿਆਂਗਾ ਅਤੇ ਮੈਂ ਉਹਨਾਂ ਸਾਰੀਆਂ ਬਦੀਆਂ ਦੇ ਲਈ ਜਿਨ੍ਹਾਂ ਨਾਲ ਉਹ ਮੇਰੇ ਹੋਏ ਅਤੇ ਜਿਨ੍ਹਾਂ ਵਿੱਚ ਉਹ ਅਪਰਾਧੀ ਹੋਏ ਮਾਫ਼ ਕਰ ਦਿਆਂਗਾ \v 9 ਇਹ ਮੇਰੇ ਲਈ ਅਨੰਦ ਨਾਮਾ ਹੋਵੇਗਾ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਲਈ ਵਡਿਆਈ ਅਤੇ ਸੁਹੱਪਣ ਦਾ ਕਾਰਨ ਹੋਵੇਗਾ ਅਤੇ ਉਹ ਉਸ ਨੇਕੀ ਨੂੰ ਜਿਹੜੀ ਮੈਂ ਇਹਨਾਂ ਨਾਲ ਕਰਾਂਗਾ ਸੁਣਨਗੀਆਂ ਅਤੇ ਉਸ ਸਾਰੀ ਨੇਕੀ ਦੇ ਕਾਰਨ ਅਤੇ ਉਸ ਸ਼ਾਂਤੀ ਦੇ ਕਾਰਨ ਜਿਹੜੀ ਮੈਂ ਇਹਨਾਂ ਨਾਲ ਕਰਾਂਗਾ ਉਹ ਡਰਨਗੀਆਂ ਅਤੇ ਕੰਬਣਗੀਆਂ। \v 10 ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ ਕਿ ਇਸ ਸਥਾਨ ਵਿੱਚ ਜਿਹ ਨੂੰ ਤੁਸੀਂ ਆਖਦੇ ਹੋ ਕਿ ਉਹ ਵਿਰਾਨ ਹੈ, ਨਾ ਉੱਥੇ ਆਦਮੀ ਹੈ, ਨਾ ਡੰਗਰ, ਅਤੇ ਯਹੂਦਾਹ ਦੇ ਸ਼ਹਿਰਾਂ ਵਿੱਚ ਅਤੇ ਯਰੂਸ਼ਲਮ ਦੇ ਚੌਂਕਾਂ ਵਿੱਚ ਜਿਹੜੇ ਉੱਜੜੇ-ਪੁੱਜੜੇ ਪਏ ਹਨ ਜਿੱਥੇ ਨਾ ਆਦਮੀ, ਨਾ ਵੱਸਣ ਵਾਲਾ, ਨਾ ਡੰਗਰ ਹੈ \v 11 ਖੁਸ਼ੀ ਦੀ ਅਵਾਜ਼, ਆਨੰਦ ਦੀ ਅਵਾਜ਼, ਲਾੜੇ ਦੀ ਅਵਾਜ਼, ਲਾੜੀ ਦੀ ਅਵਾਜ਼ ਅਤੇ ਉਹਨਾਂ ਦੀ ਅਵਾਜ਼ ਸੁਣੀ ਜਾਵੇਗੀ ਜਿਹੜੇ ਆਖਦੇ ਹਨ, - ਸੈਨਾਂ ਦੇ ਯਹੋਵਾਹ ਦੀ ਉਸਤਤ ਕਰੋ, ਕਿਉਂ ਜੋ ਯਹੋਵਾਹ ਭਲਾ ਹੈ, ਅਤੇ ਉਸ ਦੀ ਦਯਾ ਸਦੀਪਕਾਲ ਦੀ ਹੈ। ਜਦ ਉਹ ਯਹੋਵਾਹ ਦੇ ਭਵਨ ਵਿੱਚ ਧੰਨਵਾਦ ਕਰਨ ਲਈ ਆਉਂਦੇ ਹਨ ਕਿਉਂ ਜੋ ਯਹੋਵਾਹ ਆਖਦਾ ਹੈ, ਮੈਂ ਉਹਨਾਂ ਦੀ ਇਸ ਦੇਸ ਦੀ ਗ਼ੁਲਾਮੀ ਨੂੰ ਪਹਿਲੇ ਵਾਂਗੂੰ ਮੁਕਾ ਦਿਆਂਗਾ \v 12 ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਇਸ ਸਥਾਨ ਵਿੱਚ ਜਿਹੜਾ ਵਿਰਾਨ ਹੈ ਅਤੇ ਜਿਹ ਦੇ ਵਿੱਚ ਨਾ ਆਦਮੀ ਹੈ ਨਾ ਡੰਗਰ ਅਤੇ ਉਹ ਦੇ ਸਾਰੇ ਸ਼ਹਿਰਾਂ ਵਿੱਚ ਫੇਰ ਆਜੜੀਆਂ ਦੇ ਵਸੇਬੇ ਹੋਣਗੇ ਅਤੇ ਉਹ ਇੱਜੜ ਬਿਠਾਉਣਗੇ \v 13 ਪਹਾੜੀ ਦੇਸ ਦੇ ਸ਼ਹਿਰਾਂ ਵਿੱਚ, ਮੈਦਾਨ ਦੇ ਸ਼ਹਿਰਾਂ ਵਿੱਚ, ਦੱਖਣ ਦੇ ਸ਼ਹਿਰਾਂ ਵਿੱਚ, ਬਿਨਯਾਮੀਨ ਦੇ ਇਲਾਕੇ ਵਿੱਚ, ਯਰੂਸ਼ਲਮ ਦੇ ਆਲੇ-ਦੁਆਲੇ ਅਤੇ ਯਹੂਦਾਹ ਦੇ ਸ਼ਹਿਰਾਂ ਵਿੱਚ ਫੇਰ ਇੱਜੜ ਗਿਣਨ ਵਾਲੇ ਹੱਥ ਹੇਠ ਦੀ ਲੰਘਣਗੇ, ਯਹੋਵਾਹ ਆਖਦਾ ਹੈ। \v 14 ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਉਸ ਭਲੀ ਗੱਲ ਨੂੰ ਜਿਹੜੀ ਮੈਂ ਇਸਰਾਏਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਦੇ ਬਾਰੇ ਕੀਤੀ ਹੈ ਪੂਰੀ ਕਰਾਂਗਾ \v 15 ਉਹਨਾਂ ਦਿਨਾਂ ਵਿੱਚ ਅਤੇ ਉਸ ਵੇਲੇ ਮੈਂ ਦਾਊਦ ਲਈ ਧਰਮ ਦੀ ਸ਼ਾਖ ਉਗਾਵਾਂਗਾ ਅਤੇ ਉਹ ਦੇਸ ਵਿੱਚ ਨਿਆਂ ਅਤੇ ਧਰਮ ਦੇ ਕੰਮ ਕਰੇਗਾ \v 16 ਉਹਨਾਂ ਦਿਨਾਂ ਵਿੱਚ ਯਹੂਦਾਹ ਬਚਾਇਆ ਜਾਵੇਗਾ ਅਤੇ ਯਰੂਸ਼ਲਮ ਚੈਨ ਨਾਲ ਵੱਸੇਗਾ ਅਤੇ ਉਹ ਇਸ ਨਾਮ ਤੋਂ ਪੁਕਾਰਿਆ ਜਾਵੇਗਾ, “ਯਹੋਵਾਹ ਸਾਡਾ ਧਰਮ” \v 17 ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ ਕਿ ਦਾਊਦ ਨੂੰ ਇਸਰਾਏਲ ਦੇ ਘਰਾਣੇ ਦੇ ਸਿੰਘਾਸਣ ਉੱਤੇ ਬੈਠਣ ਲਈ ਮਨੁੱਖ ਦੀ ਥੁੜ ਨਾ ਹੋਵੇਗੀ \v 18 ਅਤੇ ਲੇਵੀ ਜਾਜਕਾਂ ਵਿੱਚੋਂ ਮਨੁੱਖ ਦੀ ਥੁੜ ਨਾ ਹੋਵੇਗੀ ਜਿਹੜਾ ਮੇਰੇ ਅੱਗੇ ਹੋਮ ਦੀਆਂ ਬਲੀਆਂ ਚੜ੍ਹਾਵੇ, ਮੈਦੇ ਦੀਆਂ ਭੇਟਾਂ ਬਾਲੇ ਅਤੇ ਸਦਾ ਲਈ ਬਲੀਆਂ ਚੜ੍ਹਾਵੇ। \v 19 ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ ਕਿ \v 20 ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਜੇ ਤੁਸੀਂ ਮੇਰਾ ਦਿਨ ਦਾ ਨੇਮ ਅਤੇ ਮੇਰਾ ਰਾਤ ਦਾ ਨੇਮ ਤੋੜ ਸਕਦੇ ਹੋ ਭਈ ਦਿਨ ਅਤੇ ਰਾਤ ਆਪਣੇ ਵੇਲੇ ਸਿਰ ਨਾ ਹੋਣ \v 21 ਤਦ ਮੇਰਾ ਉਹ ਨੇਮ ਜਿਹੜਾ ਮੈਂ ਆਪਣੇ ਦਾਸ ਦਾਊਦ ਨਾਲ ਕੀਤਾ ਸੀ ਟੁੱਟ ਸਕਦਾ ਹੈ ਭਈ ਉਸ ਦੇ ਸਿੰਘਾਸਣ ਉੱਤੇ ਪਾਤਸ਼ਾਹੀ ਕਰਨ ਲਈ ਪੁੱਤਰ ਨਾ ਹੋਵੇ, ਨਾਲੇ ਲੇਵੀ ਜਾਜਕਾਂ ਦਾ ਨੇਮ ਵੀ ਜਿਹੜੇ ਮੇਰੇ ਸੇਵਕ ਹਨ \v 22 ਜਿਵੇਂ ਅਕਾਸ਼ ਦੀ ਸੈਨਾਂ ਗਿਣੀ ਨਹੀਂ ਜਾਂਦੀ, ਨਾ ਸਮੁੰਦਰ ਦੀ ਰੇਤ ਮਿਣੀ ਜਾਂਦੀ ਹੈ ਤਿਵੇਂ ਮੈਂ ਆਪਣੇ ਦਾਸ ਦਾਊਦ ਦੀ ਨਸਲ ਨੂੰ ਅਤੇ ਲੇਵੀਆਂ ਨੂੰ ਜਿਹੜੇ ਮੇਰੇ ਸੇਵਕ ਹਨ ਵਧਾਵਾਂਗਾ। \v 23 ਫੇਰ ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ, \v 24 “ਕੀ ਤੂੰ ਨਹੀਂ ਦੇਖਦਾ ਕਿ ਇਹ ਲੋਕ ਕੀ ਬੋਲੇ? ਕਿ ਇਹਨਾਂ ਦੋਹਾਂ ਟੱਬਰਾਂ ਨੂੰ ਜਿਹਨਾਂ ਨੂੰ ਯਹੋਵਾਹ ਨੇ ਚੁਣਿਆ ਸੀ ਉਸ ਨੇ ਰੱਦ ਕਰ ਦਿੱਤਾ ਹੈ।” ਐਉਂ ਉਹ ਮੇਰੀ ਪਰਜਾ ਨੂੰ ਨਖਿੱਧ ਜਾਣਦੇ ਹਨ ਭਈ ਉਹ ਅੱਗੇ ਨੂੰ ਉਹਨਾਂ ਦੇ ਸਾਹਮਣੇ ਕੌਮ ਨਾ ਰਹੇ। \v 25 ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਜੇ ਮੈਂ ਆਪਣੇ ਨੇਮ ਨੂੰ ਦਿਨ ਅਤੇ ਰਾਤ ਨਾਲ ਅਤੇ ਆਪਣੀਆਂ ਬਿਧੀਆਂ ਨੂੰ ਅਕਾਸ਼ ਅਤੇ ਧਰਤੀ ਨਾਲ ਕਾਇਮ ਨਾ ਕੀਤਾ ਹੋਵੇ \v 26 ਤਾਂ ਮੈਂ ਵੀ ਯਾਕੂਬ ਅਤੇ ਆਪਣੇ ਦਾਸ ਦਾਊਦ ਦੀ ਨਸਲ ਨੂੰ ਰੱਦ ਦਿਆਂਗਾ ਭਈ ਉਹ ਦੀ ਨਸਲ ਵਿੱਚੋਂ ਉਹਨਾਂ ਨੂੰ ਨਾ ਲਵਾਂਗਾ ਜਿਹੜੇ ਅਬਰਾਹਾਮ, ਇਸਹਾਕ ਅਤੇ ਯਾਕੂਬ ਦੀ ਨਸਲ ਉੱਤੇ ਹੁਕਮ ਚਲਾਉਣ ਵਾਲੇ ਹੋਣ, ਸਗੋਂ ਮੈਂ ਉਹਨਾਂ ਦੀ ਗ਼ੁਲਾਮੀ ਨੂੰ ਮੁਕਾ ਦਿਆਂਗਾ ਅਤੇ ਉਹਨਾਂ ਨਾਲ ਰਹਮ ਕਰਾਂਗਾ। \c 34 \s ਸਿਦਕੀਯਾਹ ਦੇ ਲਈ ਇੱਕ ਸੰਦੇਸ਼ \p \v 1 ਉਹ ਬਚਨ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਆਇਆ ਜਦ ਬਾਬਲ ਦਾ ਰਾਜਾ ਨਬੂਕਦਨੱਸਰ, ਉਹ ਦੀ ਸਾਰੀ ਫੌਜ ਅਤੇ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਜਿਹੜੀਆਂ ਉਹ ਦੇ ਹੁਕਮ ਵਿੱਚ ਸਨ ਅਤੇ ਸਾਰੀਆਂ ਉੱਮਤਾਂ ਯਰੂਸ਼ਲਮ ਦੇ ਵਿਰੁੱਧ ਅਤੇ ਉਹ ਦੇ ਸਾਰੇ ਸ਼ਹਿਰਾਂ ਦੇ ਵਿਰੁੱਧ ਲੜਦੀਆਂ ਸਨ ਕਿ \v 2 ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ, ਜਾ ਅਤੇ ਤੂੰ ਯਹੂਦਾਹ ਦੇ ਰਾਜਾ ਸਿਦਕੀਯਾਹ ਨੂੰ ਆਖ ਅਤੇ ਉਹ ਨੂੰ ਦੱਸ, ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਵੇਖ, ਮੈਂ ਇਹ ਸ਼ਹਿਰ ਬਾਬਲ ਦੇ ਰਾਜਾ ਦੇ ਹੱਥ ਵਿੱਚ ਦਿੰਦਾ ਹਾਂ ਅਤੇ ਉਹ ਇਸ ਨੂੰ ਅੱਗ ਨਾਲ ਸਾੜ ਦੇਵੇਗਾ \v 3 ਤੂੰ ਉਹ ਦੇ ਹੱਥੋਂ ਨਾ ਬਚੇਗਾ ਸਗੋਂ ਜ਼ਰੂਰ ਫੜਿਆ ਜਾਵੇਂਗਾ ਅਤੇ ਉਹ ਦੇ ਹੱਥ ਵਿੱਚ ਸੌਂਪਿਆ ਜਾਵੇਂਗਾ। ਤੇਰੀਆਂ ਅੱਖਾਂ ਬਾਬਲ ਦੇ ਰਾਜਾ ਨੂੰ ਵੇਖਣਗੀਆਂ, ਅਤੇ ਉਹ ਮੂੰਹ ਦਰ ਮੂੰਹ ਤੇਰੇ ਨਾਲ ਗੱਲਾਂ ਕਰੇਗਾ ਅਤੇ ਤੂੰ ਬਾਬਲ ਨੂੰ ਜਾਵੇਂਗਾ \v 4 ਪਰ ਹੇ ਯਹੂਦਾਹ ਦੇ ਰਾਜਾ ਸਿਦਕੀਯਾਹ, ਯਹੋਵਾਹ ਦਾ ਬਚਨ ਸੁਣ! ਯਹੋਵਾਹ ਤੇਰੇ ਬਾਰੇ ਐਉਂ ਆਖਦਾ ਹੈ ਕਿ ਤੂੰ ਤਲਵਾਰ ਨਾਲ ਨਾ ਮਰੇਂਗਾ \v 5 ਸਗੋਂ ਤੂੰ ਸ਼ਾਂਤੀ ਨਾਲ ਮਰੇਂਗਾ ਅਤੇ ਜਿਵੇਂ ਤੇਰੇ ਪੁਰਖਿਆਂ ਲਈ ਜਿਹੜੇ ਤੈਥੋਂ ਪਹਿਲਾਂ ਰਾਜਾ ਹਨ ਉਹ ਖੁਸ਼ਬੋਈਆਂ ਜਲਾਉਂਦੇ ਸਨ ਤਿਵੇਂ ਤੇਰੇ ਲਈ ਖੁਸ਼ਬੋਈਆਂ ਜਲਾਉਣਗੇ ਅਤੇ ਤੇਰੇ ਲਈ ਸਿਆਪਾ ਕਰਨਗੇ ਕਿ ਹਾਏ ਸਾਡੇ ਮਾਲਕ! ਕਿਉਂ ਜੋ ਇਹ ਗੱਲ ਮੈਂ ਆਖੀ ਹੈ, ਯਹੋਵਾਹ ਦਾ ਵਾਕ ਹੈ। \v 6 ਤਦ ਯਿਰਮਿਯਾਹ ਨਬੀ ਨੇ ਇਹ ਸਾਰੀਆਂ ਗੱਲਾਂ ਯਰੂਸ਼ਲਮ ਵਿੱਚ ਯਹੂਦਾਹ ਦੇ ਰਾਜਾ ਸਿਦਕੀਯਾਹ ਨੂੰ ਆਖੀਆਂ \v 7 ਜਦ ਬਾਬਲ ਦੇ ਰਾਜਾ ਦੀ ਫੌਜ ਯਰੂਸ਼ਲਮ ਦੇ ਵਿਰੁੱਧ ਅਤੇ ਯਹੂਦਾਹ ਦੇ ਸਾਰੇ ਬਚੇ ਹੋਏ ਸ਼ਹਿਰਾਂ ਦੇ ਵਿਰੁੱਧ ਅਤੇ ਲਾਕੀਸ਼ ਅਤੇ ਅਜ਼ੇਕਾਹ ਨਾਲ ਲੜਦੀ ਸੀ, ਕਿਉਂ ਜੋ ਯਹੂਦਾਹ ਦੇ ਸ਼ਹਿਰਾਂ ਵਿੱਚ ਇਹੋ ਹੀ ਗੜ੍ਹ ਵਾਲੇ ਸ਼ਹਿਰ ਸਨ ਜਿਹੜੇ ਬਚ ਰਹੇ ਸਨ। \s ਦਾਸਾਂ ਦੇ ਨਾਲ ਕਪਟ ਵਿਹਾਰ \p \v 8 ਉਹ ਬਚਨ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਆਇਆ ਉਸ ਦੇ ਪਿੱਛੋਂ ਕਿ ਸਿਦਕੀਯਾਹ ਰਾਜਾ ਨੇ ਯਰੂਸ਼ਲਮ ਦੇ ਸਾਰੇ ਲੋਕਾਂ ਨਾਲ ਨੇਮ ਬੰਨ੍ਹ ਕੇ ਉਹਨਾਂ ਦੀ ਅਜ਼ਾਦੀ ਦੀ ਡੌਂਡੀ ਪਿਟਵਾਈ \v 9 ਭਈ ਹਰੇਕ ਮਨੁੱਖ ਆਪਣੇ ਦਾਸ ਨੂੰ ਅਤੇ ਹਰੇਕ ਆਪਣੀ ਦਾਸੀ ਨੂੰ ਜੋ ਇਬਰਾਨੀ ਜਾਂ ਇਬਰਾਨਣ ਹੋਵੇ ਆਜ਼ਾਦ ਕਰਕੇ ਛੱਡ ਦੇਵੇ ਅਤੇ ਕੋਈ ਮਨੁੱਖ ਆਪਣੇ ਯਹੂਦੀ ਭਰਾ ਨੂੰ ਗ਼ੁਲਾਮ ਨਾ ਰੱਖੇ \v 10 ਤਾਂ ਸਾਰੇ ਸਰਦਾਰਾਂ ਅਤੇ ਸਾਰੇ ਲੋਕਾਂ ਨੇ ਜਿਹੜੇ ਇਸ ਨੇਮ ਵਿੱਚ ਆਏ ਹੋਏ ਸਨ ਮੰਨ ਲਿਆ ਭਈ ਹਰੇਕ ਆਪਣੇ ਦਾਸ ਨੂੰ ਅਜ਼ਾਦ ਕਰਕੇ ਛੱਡ ਦੇਵੇ ਅਤੇ ਅੱਗੇ ਨੂੰ ਉਹਨਾਂ ਨੂੰ ਗ਼ੁਲਾਮ ਨਾ ਰੱਖੇ। ਸੋ ਉਹਨਾਂ ਨੇ ਇਹ ਮੰਨ ਲਿਆ ਅਤੇ ਉਹਨਾਂ ਨੂੰ ਛੱਡ ਦਿੱਤਾ \v 11 ਪਰ ਇਸ ਦੇ ਪਿੱਛੋਂ ਉਹ ਫਿਰ ਗਏ ਅਤੇ ਦਾਸਾਂ ਅਤੇ ਦਾਸੀਆਂ ਨੂੰ ਫੇਰ ਲੈ ਆਏ ਜਿਹਨਾਂ ਨੂੰ ਅਜ਼ਾਦ ਕਰਕੇ ਛੱਡਿਆ ਸੀ ਅਤੇ ਉਹਨਾਂ ਨੂੰ ਫਿਰ ਦਾਸ ਅਤੇ ਦਾਸੀਆਂ ਜਬਰਨ ਬਣਾਇਆ। \v 12 ਤਾਂ ਯਿਰਮਿਯਾਹ ਨੂੰ ਯਹੋਵਾਹ ਦਾ ਬਚਨ ਯਹੋਵਾਹ ਵੱਲੋਂ ਆਇਆ ਕਿ \v 13 ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਭਈ ਮੈਂ ਤੁਹਾਡੇ ਪੁਰਖਿਆਂ ਨਾਲ ਉਸ ਦਿਨ ਜਦ ਮੈਂ ਉਹਨਾਂ ਨੂੰ ਮਿਸਰ ਦੇਸ ਤੋਂ ਅਤੇ ਗੁਲਾਮੀ ਦੇ ਘਰ ਤੋਂ ਕੱਢ ਲਿਆਂਦਾ ਇੱਕ ਨੇਮ ਬੰਨ੍ਹਿਆ ਸੀ ਕਿ \v 14 ਸੱਤਾਂ ਵਰਿਹਾਂ ਦੇ ਅੰਤ ਵਿੱਚ ਤੁਹਾਡੇ ਵਿੱਚੋਂ ਹਰੇਕ ਆਪਣੇ ਇਬਰਾਨੀ ਭਰਾ ਨੂੰ ਜਿਹੜਾ ਉਹ ਦੇ ਹੱਥ ਵੇਚਿਆ ਗਿਆ ਅਜ਼ਾਦ ਕਰਕੇ ਛੱਡ ਦੇਵੇ। ਜਦ ਉਸ ਛੇਆਂ ਵਰਿਹਾਂ ਤੱਕ ਉਹ ਦੀ ਟਹਿਲ ਕੀਤੀ ਹੋਵੇ ਤਾਂ ਉਹ ਉਸ ਨੂੰ ਅਜ਼ਾਦ ਕਰਕੇ ਛੱਡ ਦੇਵੇ, ਪਰ ਤੁਹਾਡੇ ਪੁਰਖਿਆਂ ਨੇ ਮੇਰੀ ਨਾ ਸੁਣੀ, ਨਾ ਆਪਣਾ ਕੰਨ ਲਾਇਆ \v 15 ਹੁਣ ਤੁਸੀਂ ਫਿਰੇ ਸੀ ਅਤੇ ਉਹੋ ਕੀਤਾ ਜੋ ਮੇਰੀ ਨਿਗਾਹ ਵਿੱਚ ਠੀਕ ਸੀ ਕਿ ਹਰੇਕ ਨੇ ਆਪਣੇ ਗੁਆਂਢੀ ਕੋਲ ਅਜ਼ਾਦੀ ਦੀ ਡੌਂਡੀ ਪਿੱਟੀ ਅਤੇ ਤੁਸੀਂ ਇਸ ਭਵਨ ਵਿੱਚ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਮੇਰੇ ਸਨਮੁਖ ਮੇਰੇ ਨਾਲ ਨੇਮ ਬੰਨ੍ਹਿਆ \v 16 ਪਰ ਤੁਸੀਂ ਫਿਰ ਗਏ ਅਤੇ ਨਾਮ ਨੂੰ ਪਲੀਤ ਕੀਤਾ ਜਦ ਹਰੇਕ ਨੇ ਆਪਣੇ ਦਾਸ ਨੂੰ ਅਤੇ ਹਰੇਕ ਨੇ ਆਪਣੀ ਗੋਲੀ ਨੂੰ ਜਿਹਨਾਂ ਨੂੰ ਤੁਸੀਂ ਅਜ਼ਾਦ ਕਰਕੇ ਉਹਨਾਂ ਦੀ ਮਰਜ਼ੀ ਅਨੁਸਾਰ ਛੱਡ ਦਿੱਤਾ ਸੀ ਮੋੜ ਲਿਆ ਅਤੇ ਫਿਰ ਆਪਣੇ ਵੱਸ ਵਿੱਚ ਕਰ ਲਿਆ ਕਿ ਉਹ ਤੁਹਾਡੇ ਦਾਸ ਗੋਲੀਆਂ ਰਹਿਣ। \v 17 ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਮੇਰੀ ਨਾ ਸੁਣੀ ਭਈ ਹਰੇਕ ਆਪਣੇ ਭਰਾ ਕੋਲ ਅਤੇ ਹਰੇਕ ਆਪਣੇ ਗੁਆਂਢੀ ਕੋਲ ਅਜ਼ਾਦੀ ਦੀ ਡੌਂਡੀ ਪਿੱਟੇ। ਵੇਖੋ, ਮੈਂ ਤੁਹਾਡੇ ਲਈ ਤਲਵਾਰ, ਕਾਲ ਅਤੇ ਬਵਾ ਲਈ ਅਜ਼ਾਦੀ ਦੀ ਡੌਂਡੀ ਪਿੱਟਦਾ ਹਾਂ, ਯਹੋਵਾਹ ਦਾ ਵਾਕ ਹੈ, ਅਤੇ ਮੈਂ ਤੁਹਾਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਵਿੱਚ ਹੌਲ ਦਾ ਕਾਰਨ ਬਣਾਵਾਂਗਾ \v 18 ਮੈਂ ਉਹਨਾਂ ਮਨੁੱਖਾਂ ਨੂੰ ਜਿਹਨਾਂ ਮੇਰੇ ਨਾਮ ਨੂੰ ਉਲੰਘਿਆ ਅਤੇ ਉਸ ਨੇਮ ਦੀਆਂ ਗੱਲਾਂ ਨੂੰ ਕਾਇਮ ਨਾ ਰੱਖਿਆ ਜਿਹੜਾ ਉਹਨਾਂ ਮੇਰੇ ਅੱਗੇ ਬੰਨ੍ਹਿਆ ਸੀ ਉਸ ਵੱਛੇ ਵਾਂਗੂੰ ਕਰਾਂਗਾ ਜਿਹ ਨੂੰ ਉਹਨਾਂ ਨੇ ਕੱਟ ਕੇ ਦੋ ਟੋਟੇ ਕੀਤਾ ਅਤੇ ਦੋਹਾਂ ਟੋਟਿਆਂ ਦੇ ਵਿੱਚ ਦੀ ਲੰਘ ਗਏ \v 19 ਅਰਥਾਤ ਯਹੂਦਾਹ ਦੇ ਸਰਦਾਰਾਂ ਨੂੰ, ਯਰੂਸ਼ਲਮ ਦੇ ਸਰਦਾਰਾਂ ਨੂੰ, ਖੁਸਰੇ, ਜਾਜਕ ਅਤੇ ਦੇਸ ਦੇ ਸਾਰੇ ਲੋਕਾਂ ਨੂੰ ਜਿਹੜੇ ਉਸ ਵੱਛੇ ਦੇ ਟੋਟਿਆਂ ਦੇ ਵਿੱਚ ਦੀ ਲੰਘ ਗਏ \v 20 ਮੈਂ ਉਹਨਾਂ ਨੂੰ ਉਹਨਾਂ ਦੇ ਵੈਰੀਆਂ ਦੇ ਹੱਥ ਵਿੱਚ ਅਤੇ ਉਹਨਾਂ ਦੇ ਹੱਥ ਵਿੱਚ ਦਿਆਂਗਾ, ਜੋ ਉਹਨਾਂ ਦੀ ਜਾਨ ਦੇ ਖੋਜ਼ੀ ਹਨ ਅਤੇ ਉਹਨਾਂ ਦੀਆਂ ਲੋਥਾਂ ਅਕਾਸ਼ ਦੇ ਪੰਛੀਆਂ ਅਤੇ ਧਰਤੀ ਦੇ ਦਰਿੰਦਿਆਂ ਦਾ ਖਾਜਾ ਹੋਣਗੀਆਂ! \v 21 ਅਤੇ ਮੈਂ ਯਹੂਦਾਹ ਦੇ ਰਾਜਾ ਸਿਦਕੀਯਾਹ ਨੂੰ ਅਤੇ ਉਹ ਦੇ ਸਰਦਾਰਾਂ ਨੂੰ ਉਹ ਦੇ ਵੈਰੀਆਂ ਦੇ ਹੱਥ ਵਿੱਚ ਅਤੇ ਉਹਨਾਂ ਦੇ ਹੱਥ ਵਿੱਚ ਦਿਆਂਗਾ, ਜੋ ਉਹਨਾਂ ਦੀ ਜਾਨ ਦੇ ਖੋਜ਼ੀ ਹਨ, ਬਾਬਲ ਦੇ ਰਾਜਾ ਦੀ ਫੌਜ ਦੇ ਹੱਥ ਵਿੱਚ ਦੇ ਦਿਆਂਗਾ ਜਿਹੜੇ ਤੁਹਾਨੂੰ ਛੱਡ ਕੇ ਤੁਰ ਗਏ \v 22 ਵੇਖ, ਮੈਂ ਹੁਕਮ ਦਿਆਂਗਾ, ਯਹੋਵਾਹ ਦਾ ਵਾਕ ਹੈ, ਅਤੇ ਮੈਂ ਉਹਨਾਂ ਨੂੰ ਇਸ ਸ਼ਹਿਰ ਵੱਲ ਮੋੜ ਲਿਆਵਾਂਗਾ। ਉਹ ਇਹ ਦੇ ਵਿਰੁੱਧ ਲੜਨਗੇ ਅਤੇ ਇਹ ਨੂੰ ਲੈ ਲੈਣਗੇ ਅਤੇ ਇਹ ਨੂੰ ਅੱਗ ਨਾਲ ਸਾੜ ਦੇਣਗੇ ਅਤੇ ਮੈਂ ਯਹੂਦਾਹ ਦੇ ਸ਼ਹਿਰਾਂ ਨੂੰ ਵਿਰਾਨ ਕਰ ਦਿਆਂਗਾ ਭਈ ਉਹਨਾਂ ਵਿੱਚ ਕੋਈ ਵੱਸਣ ਵਾਲਾ ਨਾ ਰਹੇ। \c 35 \s ਯਿਰਮਿਯਾਹ ਅਤੇ ਰਕਾਬ ਦੇ ਵੰਸ਼ਜ \p \v 1 ਉਹ ਬਚਨ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਦਿਨਾਂ ਵਿੱਚ ਆਇਆ ਕਿ \v 2 ਤੂੰ ਰੇਕਾਬੀਆਂ ਦੇ ਘਰ ਜਾ ਅਤੇ ਉਹਨਾਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਯਹੋਵਾਹ ਦੇ ਭਵਨ ਵਿੱਚ ਕਿਸੇ ਕੋਠੜੀ ਵਿੱਚ ਲਿਆ ਅਤੇ ਉਹਨਾਂ ਨੂੰ ਮਧ ਪਿਲਾ \v 3 ਤਾਂ ਮੈਂ ਹੱਬਸਿਨਯਾਹ ਦੇ ਪੋਤੇ ਯਿਰਮਿਯਾਹ ਦੇ ਪੁੱਤਰ ਯਅਜ਼ਨਯਾਹ ਨੂੰ ਅਤੇ ਉਸ ਦੇ ਭਰਾਵਾਂ ਅਤੇ ਉਸ ਦੇ ਸਾਰੇ ਪੁੱਤਰਾਂ ਨੂੰ ਅਤੇ ਰੇਕਾਬੀਆਂ ਦੇ ਸਾਰੇ ਘਰਾਣੇ ਨੂੰ ਲਿਆ \v 4 ਅਤੇ ਉਹਨਾਂ ਨੂੰ ਯਹੋਵਾਹ ਦੇ ਭਵਨ ਵਿੱਚ ਪਰਮੇਸ਼ੁਰ ਦੇ ਇੱਕ ਜਨ ਯਿਗਦਲਯਾਹ ਦੇ ਪੁੱਤਰ ਹਾਨਾਨ ਦੇ ਪੁੱਤਰਾਂ ਦੀ ਕੋਠੜੀ ਵਿੱਚ ਲਿਆਂਦਾ ਜਿਹੜੀ ਸਰਦਾਰਾਂ ਦੀ ਕੋਠੜੀ ਦੇ ਲਾਗੇ ਸੀ ਅਤੇ ਜਿਹੜੀ ਸ਼ੱਲੂਮ ਦੇ ਪੁੱਤਰ ਮਅਸੇਯਾਹ ਡਿਉੜ੍ਹੀ ਦੇ ਰਾਖੇ ਦੀ ਕੋਠੜੀ ਦੇ ਉੱਤੇ ਸੀ \v 5 ਤਾਂ ਮੈਂ ਰੇਕਾਬੀਆਂ ਦੇ ਘਰਾਣੇ ਦੇ ਪੁੱਤਰਾਂ ਅੱਗੇ ਮਧ ਨਾਲ ਭਰ ਕੇ ਕਟੋਰੇ ਅਤੇ ਕੌਲ ਰੱਖੋ ਅਤੇ ਉਹਨਾਂ ਨੂੰ ਆਖਿਆ, ਮਧ ਪਿਓ \v 6 ਪਰ ਉਹਨਾਂ ਆਖਿਆ, ਅਸੀਂ ਮਧ ਨਹੀਂ ਪੀਵਾਂਗੇ ਕਿਉਂ ਜੋ ਸਾਡੇ ਪਿਤਾ ਰੇਕਾਬ ਦੇ ਪੁੱਤਰ ਯੋਨਾਦਾਬ ਨੇ ਸਾਨੂੰ ਹੁਕਮ ਦਿੱਤਾ ਸੀ ਕਿ ਸਦਾ ਤੱਕ ਮਧ ਨਾ ਪਿਓ, ਨਾ ਤੁਸੀਂ ਨਾ ਤੁਹਾਡੇ ਪੁੱਤਰ \v 7 ਨਾ ਘਰ ਬਣਾਓ, ਨਾ ਬੀ ਬੀਜੋ, ਨਾ ਅੰਗੂਰੀ ਬਾਗ਼ ਲਾਓ, ਨਾ ਆਪਣੇ ਕੋਲ ਰੱਖੋ, ਸਗੋਂ ਆਪਣੇ ਸਾਰੇ ਦਿਨ ਤੰਬੂਆਂ ਵਿੱਚ ਵੱਸੋ, ਇਸ ਲਈ ਭਈ ਤੁਸੀਂ ਉਸ ਭੂਮੀ ਉੱਤੇ ਬਹੁਤੇ ਦਿਨ ਜੀਉਂਦੇ ਰਹੋ ਜਿੱਥੇ ਤੁਸੀਂ ਪਰਦੇਸੀ ਹੋਵੋਗੇ \v 8 ਅਸੀਂ ਆਪਣੇ ਪਿਤਾ ਰੇਕਾਬ ਦੇ ਪੁੱਤਰ ਯੋਨਾਦਾਬ ਦੀ ਅਵਾਜ਼ ਸਾਰੀਆਂ ਗੱਲਾਂ ਵਿੱਚ ਸੁਣੀ ਜਿਸ ਨੇ ਸਾਨੂੰ ਹੁਕਮ ਦਿੱਤਾ ਸੀ ਕਿ ਆਪਣੇ ਸਾਰੇ ਦਿਨ ਮਧ ਨਾ ਪਿਓ, ਨਾ ਤੁਸੀਂ, ਨਾ ਤੁਹਾਡੀਆਂ ਔਰਤਾਂ ਨਾ ਤੁਹਾਡੇ ਪੁੱਤਰ ਨਾ ਤੁਹਾਡੀਆਂ ਧੀਆਂ \v 9 ਨਾ ਵੱਸਣ ਲਈ ਘਰ ਬਣਾਓ ਅਤੇ ਅਸੀਂ ਨਾ ਬਾਗ਼ ਨਾ ਖੇਤ ਨਾ ਬੀ ਆਪਣੇ ਕੋਲ ਰੱਖਦੇ ਹਾਂ \v 10 ਅਸੀਂ ਤੰਬੂਆਂ ਵਿੱਚ ਵੱਸੇ ਹਾਂ ਅਤੇ ਅਸੀਂ ਸਭ ਕੁਝ ਓਵੇਂ ਮੰਨਿਆ ਅਤੇ ਕੀਤਾ ਜਿਵੇਂ ਸਾਡੇ ਪਿਤਾ ਯੋਨਾਦਾਬ ਨੇ ਸਾਨੂੰ ਹੁਕਮ ਦਿੱਤਾ \v 11 ਜਦ ਬਾਬਲ ਦਾ ਰਾਜਾ ਨਬੂਕਦਨੱਸਰ ਇਸ ਦੇਸ ਉੱਤੇ ਚੜ੍ਹ ਆਇਆ ਤਦ ਅਸੀਂ ਆਖਿਆ, ਆਓ, ਅਸੀਂ ਕਸਦੀਆਂ ਦੀ ਫੌਜ ਦੇ ਕਾਰਨ ਅਤੇ ਅਰਾਮੀਆਂ ਦੀ ਫੌਜ ਦੇ ਕਾਰਨ ਯਰੂਸ਼ਲਮ ਨੂੰ ਚੱਲੀਏ, ਸੋ ਅਸੀਂ ਯਰੂਸ਼ਲਮ ਵਿੱਚ ਵੱਸ ਗਏ। \v 12 ਤਾਂ ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ ਕਿ \v 13 ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ ਕਿ ਜਾ ਅਤੇ ਯਹੂਦਾਹ ਦੇ ਮਨੁੱਖਾਂ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਤੂੰ ਆਖ, ਕੀ ਤੁਸੀਂ ਸਿੱਖਿਆ ਨਾ ਲਓਗੇ ਭਈ ਮੇਰੀਆਂ ਗੱਲਾਂ ਸੁਣੋਗੇ? ਯਹੋਵਾਹ ਦਾ ਵਾਕ ਹੈ \v 14 ਰੇਕਾਬ ਦੇ ਪੁੱਤਰ ਯੋਨਾਦਾਬ ਦੀਆਂ ਗੱਲਾਂ ਕਾਇਮ ਰੱਖੀਆਂ ਗਈਆਂ ਜਿਸ ਨੇ ਆਪਣੇ ਪੁੱਤਰਾਂ ਨੂੰ ਹੁਕਮ ਦਿੱਤਾ ਕਿ ਮਧ ਨਾ ਪੀਣੀ। ਉਹਨਾਂ ਨੇ ਅੱਜ ਦੇ ਦਿਨ ਤੱਕ ਨਹੀਂ ਪੀਤੀ ਕਿਉਂ ਜੋ ਉਹਨਾਂ ਨੇ ਆਪਣੇ ਪਿਤਾ ਦਾ ਹੁਕਮ ਮੰਨਿਆ। ਮੈਂ ਤੁਹਾਡੇ ਨਾਲ ਗੱਲ ਕੀਤੀ, ਸਗੋਂ ਜਤਨ ਨਾਲ ਗੱਲ ਕੀਤੀ, ਪਰ ਤੁਸੀਂ ਮੇਰੀ ਨਾ ਸੁਣੀ \v 15 ਤਾਂ ਮੈਂ ਆਪਣੇ ਸਾਰੇ ਦਾਸਾਂ ਨੂੰ ਆਪਣੇ ਨਬੀਆਂ ਨੂੰ ਤੁਹਾਡੇ ਕੋਲ ਭੇਜਿਆ, ਸਗੋਂ ਜਤਨ ਨਾਲ ਭੇਜਿਆ ਅਤੇ ਆਖਿਆ ਕਿ ਹਰ ਮਨੁੱਖ ਆਪਣੇ ਬੁਰੇ ਮਾਰਗ ਤੋਂ ਮੁੜੇ ਅਤੇ ਆਪਣੇ ਕਰਤੱਬਾਂ ਨੂੰ ਠੀਕ ਕਰੇ ਅਤੇ ਦੂਜੇ ਦੇਵਤਿਆਂ ਦੇ ਪਿੱਛੇ ਨਾ ਚੱਲੇ ਭਈ ਉਹਨਾਂ ਦੀ ਪੂਜਾ ਕਰੋ, ਤਾਂ ਤੁਸੀਂ ਉਸ ਭੂਮੀ ਵਿੱਚ ਜਿਹੜੀ ਮੈਂ ਤੁਹਾਨੂੰ ਅਤੇ ਤੁਹਾਡੇ ਪਿਓ ਦਾਦਿਆਂ ਨੂੰ ਦਿੱਤੀ ਵੱਸੋਗੇ, ਪਰ ਨਾ ਤੁਸੀਂ ਆਪਣਾ ਕੰਨ ਲਾਇਆ ਅਤੇ ਨਾ ਮੇਰੀ ਸੁਣੀ \v 16 ਰੇਕਾਬ ਦੇ ਪੁੱਤਰ ਯੋਨਾਦਾਬ ਦੇ ਪੁੱਤਰਾਂ ਨੇ ਤਾਂ ਆਪਣੇ ਪਿਤਾ ਦਾ ਹੁਕਮ ਕਾਇਮ ਰੱਖਿਆ ਪਰ ਇਹਨਾਂ ਲੋਕਾਂ ਨੇ ਮੇਰਾ ਹੁਕਮ ਨਾ ਮੰਨਿਆ \v 17 ਇਸ ਲਈ ਯਹੋਵਾਹ ਸੈਨਾਂ ਦਾ ਪਰਮੇਸ਼ੁਰ ਅਤੇ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਵੇਖ, ਮੈਂ ਯਹੂਦਾਹ ਉੱਤੇ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਉੱਤੇ ਉਹ ਸਾਰੀ ਬੁਰਿਆਈ ਜਿਹੜੀ ਮੈਂ ਉਹਨਾਂ ਦੇ ਵਿਰੁੱਧ ਆਖੀ ਹੈ ਲਿਆਵਾਂਗਾ, ਕਿਉਂ ਜੋ ਮੈਂ ਉਹਨਾਂ ਨਾਲ ਗੱਲ ਕੀਤੀ ਪਰ ਉਹਨਾਂ ਨੇ ਸੁਣੀ ਨਹੀਂ, ਮੈਂ ਉਹਨਾਂ ਨੂੰ ਪੁਕਾਰਿਆ ਪਰ ਉਹਨਾਂ ਉੱਤਰ ਨਾ ਦਿੱਤਾ। \v 18 ਰੇਕਾਬੀਆਂ ਦੇ ਘਰਾਣੇ ਨੂੰ ਯਿਰਮਿਯਾਹ ਨੇ ਆਖਿਆ, ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਇਸ ਲਈ ਜੋ ਤੁਸੀਂ ਆਪਣੇ ਪਿਤਾ ਯੋਨਾਦਾਬ ਦਾ ਹੁਕਮ ਮੰਨਿਆ ਅਤੇ ਉਸ ਦੇ ਸਾਰਿਆਂ ਹੁਕਮਾਂ ਦੀ ਪਾਲਣਾ ਕੀਤੀ ਅਤੇ ਉਹ ਸਭ ਕੁਝ ਕੀਤਾ ਜਿਸ ਦਾ ਉਸ ਨੇ ਤੁਹਾਨੂੰ ਹੁਕਮ ਦਿੱਤਾ ਸੀ \v 19 ਇਸ ਲਈ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਸਾਰੇ ਦਿਨਾਂ ਤੱਕ ਮੇਰੇ ਸਨਮੁਖ ਖੜ੍ਹੇ ਹੋਣ ਲਈ ਰੇਕਾਬ ਦੇ ਪੁੱਤਰ ਯੋਨਾਦਾਬ ਲਈ ਮਨੁੱਖ ਦੀ ਥੁੜ ਨਾ ਹੋਵੇਗੀ। \c 36 \s ਹੈਕਲ ਵਿੱਚ ਬਾਰੂਕ ਦੁਆਰਾ ਪੁਸਤਕ ਨੂੰ ਪੜ੍ਹਨਾ \p \v 1 ਤਦ ਇਸ ਤਰ੍ਹਾਂ ਹੋਇਆ ਕਿ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਸ਼ਾਸਨ ਦੇ ਚੌਥੇ ਸਾਲ ਯਿਰਮਿਯਾਹ ਨੂੰ ਯਹੋਵਾਹ ਵੱਲੋਂ ਇਹ ਬਚਨ ਆਇਆ ਕਿ \v 2 ਆਪਣੇ ਲਈ ਇੱਕ ਲਪੇਟਵੀਂ ਪੱਤ੍ਰੀ ਲੈ ਅਤੇ ਉਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੈਨੂੰ ਇਸਰਾਏਲ ਦੇ ਵਿਖੇ, ਯਹੂਦਾਹ ਦੇ ਬਾਰੇ ਅਤੇ ਸਾਰੀਆਂ ਕੌਮਾਂ ਦੇ ਬਾਰੇ ਉਸ ਦਿਨ ਤੋਂ ਜਦ ਮੈਂ ਤੇਰੇ ਨਾਲ ਬੋਲਿਆ ਅਰਥਾਤ ਯੋਸ਼ੀਯਾਹ ਦੇ ਦਿਨਾਂ ਤੋਂ ਅੱਜ ਦੇ ਦਿਨ ਤੱਕ ਆਖੀਆਂ ਉਹ ਦੇ ਵਿੱਚ ਲਿਖ ਲੈ \v 3 ਕੀ ਜਾਣੀਏ ਕਿ ਯਹੂਦਾਹ ਦਾ ਘਰਾਣਾ ਉਸ ਸਾਰੀ ਬੁਰਿਆਈ ਨੂੰ ਜਿਹ ਦਾ ਮੈਂ ਉਹਨਾਂ ਉੱਤੇ ਲਿਆਉਣ ਦਾ ਮਤਾ ਕੀਤਾ ਹੈ ਸੁਣੇ ਅਤੇ ਹਰ ਮਨੁੱਖ ਆਪਣੇ ਬੁਰੇ ਰਾਹ ਤੋਂ ਮੁੜੇ ਤਾਂ ਮੈਂ ਉਹਨਾਂ ਦੀ ਬਦੀ ਅਤੇ ਪਾਪ ਮਾਫ਼ ਕਰ ਦੇਵਾਂ \v 4 ਤਾਂ ਯਿਰਮਿਯਾਹ ਨੇ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਬੁਲਾਇਆ ਅਤੇ ਬਾਰੂਕ ਨੇ ਯਿਰਮਿਯਾਹ ਦੇ ਮੂੰਹ ਤੋਂ ਯਹੋਵਾਹ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਉਹ ਉਸ ਨੂੰ ਬੋਲਿਆ ਲਪੇਟਵੀਂ ਪੱਤ੍ਰੀ ਵਿੱਚ ਲਿਖ ਲਈਆਂ \v 5 ਯਿਰਮਿਯਾਹ ਨੇ ਬਾਰੂਕ ਨੂੰ ਹੁਕਮ ਦੇ ਕੇ ਆਖਿਆ, ਮੈਂ ਰੋਕਿਆ ਗਿਆ ਹਾਂ ਅਤੇ ਯਹੋਵਾਹ ਦੇ ਭਵਨ ਵਿੱਚ ਜਾ ਨਹੀਂ ਸਕਦਾ \v 6 ਇਸ ਲਈ ਤੂੰ ਜਾ ਅਤੇ ਯਹੋਵਾਹ ਦੀਆਂ ਉਹ ਗੱਲਾਂ ਜਿਹੜੀਆਂ ਤੂੰ ਮੇਰੇ ਮੂੰਹੋਂ ਉਸ ਲਪੇਟੇ ਹੋਏ ਪੱਤਰ ਵਿੱਚ ਲਿਖੀਆਂ ਹਨ ਯਹੋਵਾਹ ਦੇ ਭਵਨ ਵਿੱਚ ਵਰਤ ਵਾਲੇ ਦਿਨ ਪੜ੍ਹ ਕੇ ਪਰਜਾ ਦੇ ਕੰਨਾਂ ਵਿੱਚ ਸੁਣਾ, ਨਾਲੇ ਸਾਰੇ ਯਹੂਦਾਹ ਦੇ ਕੰਨਾਂ ਵਿੱਚ ਜਿਹੜੇ ਆਪਣੇ ਸ਼ਹਿਰਾਂ ਤੋਂ ਆਏ ਹੋਏ ਹਨ ਪੜ੍ਹ ਕੇ ਸੁਣਾ \v 7 ਕੀ ਜਾਣੀਏ ਭਈ ਉਹਨਾਂ ਦਾ ਤਰਲਾ ਯਹੋਵਾਹ ਅੱਗੇ ਆਵੇ ਅਤੇ ਉਹਨਾਂ ਵਿੱਚੋਂ ਹਰੇਕ ਆਪਣੇ ਬੁਰੇ ਰਾਹ ਤੋਂ ਫਿਰੇ ਕਿਉਂ ਜੋ ਉਹ ਕ੍ਰੋਧ ਅਤੇ ਗੁੱਸਾ ਜਿਹ ਦੇ ਬਾਰੇ ਉਹ ਇਸ ਪਰਜਾ ਨਾਲ ਬੋਲਿਆ ਹੈ ਵੱਡਾ ਹੈ \v 8 ਤਾਂ ਨੇਰੀਯਾਹ ਦੇ ਪੁੱਤਰ ਬਾਰੂਕ ਨੇ ਸਭ ਕੁਝ ਉਵੇਂ ਹੀ ਕੀਤਾ ਜਿਵੇਂ ਯਿਰਮਿਯਾਹ ਨਬੀ ਨੇ ਉਹ ਨੂੰ ਹੁਕਮ ਦਿੱਤਾ ਸੀ ਅਤੇ ਯਹੋਵਾਹ ਦੇ ਭਵਨ ਵਿੱਚ ਯਹੋਵਾਹ ਦੀਆਂ ਗੱਲਾਂ ਪੱਤਰੀ ਵਿੱਚੋਂ ਪੜ੍ਹੀਆਂ \v 9 ਤਾਂ ਇਸ ਤਰ੍ਹਾਂ ਹੋਇਆ ਕਿ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਸ਼ਾਸਨ ਦੇ ਪੰਜਵੇਂ ਸਾਲ ਦੇ ਨੌਵੇਂ ਮਹੀਨੇ ਯਰੂਸ਼ਲਮ ਦੀ ਸਾਰੀ ਪਰਜਾ ਨੇ ਅਤੇ ਸਾਰੀ ਪਰਜਾ ਨੇ ਜਿਹੜੀ ਯਹੂਦਾਹ ਦੇ ਸ਼ਹਿਰਾਂ ਤੋਂ ਯਰੂਸ਼ਲਮ ਨੂੰ ਆਈ ਹੋਈ ਸੀ ਵਰਤ ਦੀ ਡੌਂਡੀ ਯਹੋਵਾਹ ਦੇ ਸਨਮੁਖ ਪਿੱਟੀ \v 10 ਤਦ ਬਾਰੂਕ ਨੇ ਯਹੋਵਾਹ ਦੇ ਭਵਨ ਵਿੱਚ ਯਿਰਮਿਯਾਹ ਦੀਆਂ ਗੱਲਾਂ ਪੱਤ੍ਰੀ ਵਿੱਚੋਂ ਸ਼ਾਫਾਨ ਦੇ ਪੁੱਤਰ ਗਮਰਯਾਹ ਲਿਖਾਰੀ ਦੀ ਕੋਠੜੀ ਦੇ ਵਿੱਚ ਉੱਪਰਲੇ ਵਿਹੜੇ ਦੇ ਵਿਚਕਾਰ ਯਹੋਵਾਹ ਦੇ ਭਵਨ ਨੇ ਨਵੇਂ ਫਾਟਕ ਦੇ ਦਰ ਉੱਤੇ ਸਾਰੀ ਪਰਜਾ ਦੇ ਕੰਨਾਂ ਵਿੱਚ ਪੜ੍ਹ ਕੇ ਸੁਣਾਈਆਂ। \s ਹਾਕਮਾਂ ਨੂੰ ਪੜ੍ਹ ਕੇ ਸੁਣਾਇਆ ਜਾਣਾ \p \v 11 ਜਦ ਸ਼ਾਫਾਨ ਦੇ ਪੋਤੇ ਗਮਰਯਾਹ ਦੇ ਪੁੱਤਰ ਮੀਕਾਯਾਹ ਨੇ ਯਹੋਵਾਹ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਉਸ ਪੱਤ੍ਰੀ ਵਿੱਚ ਸਨ ਸੁਣੀਆਂ \v 12 ਤਾਂ ਉਹ ਉਤਰ ਕੇ ਰਾਜਾ ਦੇ ਮਹਿਲ ਵਿੱਚ ਲਿਖਾਰੀ ਦੀ ਕੋਠੜੀ ਉੱਤੇ ਗਿਆ। ਵੇਖੋ, ਉੱਥੇ ਸਾਰੇ ਸਰਦਾਰ ਬੈਠੇ ਸਨ, ਅਲੀਸ਼ਾਮਾ ਲਿਖਾਰੀ, ਸ਼ਮਆਯਾਹ ਦਾ ਪੁੱਤਰ ਦਲਾਯਾਹ, ਅਕਬੋਰ ਦਾ ਪੁੱਤਰ ਅਲਨਾਥਾਨ, ਸ਼ਾਫਾਨ ਦਾ ਪੁੱਤਰ ਗਮਰਯਾਹ, ਹਨਨਯਾਹ ਦਾ ਪੁੱਤਰ ਸਿਦਕੀਯਾਹ ਅਤੇ ਸਾਰੇ ਸਰਦਾਰ \v 13 ਮੀਕਾਯਾਹ ਨੇ ਸਾਰੀਆਂ ਗੱਲਾਂ ਉਹਨਾਂ ਨੂੰ ਦੱਸੀਆਂ ਜਿਹੜੀਆਂ ਬਾਰੂਕ ਨੇ ਪੱਤ੍ਰੀ ਵਿੱਚੋਂ ਪੜ੍ਹੀਆਂ ਅਤੇ ਪਰਜਾ ਦੇ ਕੰਨੀਂ ਸੁਣਾਈਆਂ ਸਨ \v 14 ਤਾਂ ਸਾਰੇ ਸਰਦਾਰਾਂ ਨੇ ਕੂਸ਼ੀ ਦੇ ਪੜਪੋਤੇ ਸ਼ਲਮਯਾਹ ਦੇ ਪੋਤੇ ਨਥਨਯਾਹ ਦੇ ਪੁੱਤਰ ਯਹੂਦੀ ਨੂੰ ਬਾਰੂਕ ਕੋਲ ਭੇਜਿਆ ਕਿ ਉਹ ਲਪੇਟਿਆ ਹੋਇਆ ਪੱਤਰ ਜਿਹੜਾ ਤੂੰ ਪੜ੍ਹ ਕੇ ਪਰਜਾ ਦੇ ਕੰਨੀਂ ਸੁਣਾਇਆ ਹੈ ਆਪਣੇ ਹੱਥ ਵਿੱਚ ਲੈ ਕੇ ਤੁਰ ਆ। ਤਾਂ ਨੇਰੀਯਾਹ ਦਾ ਪੁੱਤਰ ਬਾਰੂਕ ਉਹ ਲਪੇਟਿਆ ਹੋਇਆ ਆਪਣੇ ਹੱਥ ਵਿੱਚ ਲੈ ਕੇ ਉਹਨਾਂ ਕੋਲ ਗਿਆ \v 15 ਉਹਨਾਂ ਉਸ ਨੂੰ ਆਖਿਆ, ਜ਼ਰਾ ਬੈਠ ਜਾ ਅਤੇ ਪੜ੍ਹ ਕੇ ਸਾਨੂੰ ਸੁਣਾ। ਤਾਂ ਬਾਰੂਕ ਨੇ ਪੜ੍ਹ ਕੇ ਉਹਨਾਂ ਨੂੰ ਸੁਣਾਇਆ \v 16 ਤਾਂ ਇਸ ਤਰ੍ਹਾਂ ਹੋਇਆ ਕਿ ਜਦ ਉਹਨਾਂ ਇਹ ਗੱਲਾਂ ਸੁਣੀਆਂ ਤਾਂ ਹਰੇਕ ਆਪਣੇ ਸਾਥੀ ਵੱਲ ਵੇਖ ਕੇ ਕੰਬਣ ਲੱਗ ਪਿਆ। ਉਹਨਾਂ ਨੇ ਬਾਰੂਕ ਨੂੰ ਆਖਿਆ ਕਿ ਸਾਨੂੰ ਇਹ ਸਾਰੀਆਂ ਗੱਲਾਂ ਰਾਜਾ ਨੂੰ ਦੱਸਣੀਆਂ ਪੈਣਗੀਆਂ \v 17 ਉਹਨਾਂ ਨੇ ਬਾਰੂਕ ਨੂੰ ਪੁੱਛਿਆ ਕਿ ਸਾਨੂੰ ਦੱਸ ਭਈ ਇਹ ਸਾਰੀਆਂ ਗੱਲਾਂ ਤੂੰ ਉਹ ਦੇ ਮੂੰਹੋਂ ਕਿਵੇਂ ਲਿਖੀਆਂ? \v 18 ਤਾਂ ਬਾਰੂਕ ਨੇ ਉਹਨਾਂ ਨੂੰ ਆਖਿਆ ਕਿ ਉਹ ਇਹ ਸਾਰੀਆਂ ਗੱਲਾਂ ਆਪਣੇ ਮੂੰਹੋਂ ਉੱਚਰਦਾ ਗਿਆ ਅਤੇ ਮੈਂ ਸਿਆਹੀ ਨਾਲ ਪੱਤ੍ਰੀ ਉੱਤੇ ਲਿਖਦਾ ਗਿਆ \v 19 ਤਦ ਸਰਦਾਰਾਂ ਨੇ ਬਾਰੂਕ ਨੂੰ ਆਖਿਆ, ਜਾ ਤੂੰ ਅਤੇ ਯਿਰਮਿਯਾਹ, ਆਪਣੇ ਆਪ ਨੂੰ ਲੁਕਾ ਲਓ ਅਤੇ ਕੋਈ ਨਾ ਜਾਣੇ ਕਿ ਤੁਸੀਂ ਕਿੱਥੇ ਹੋ! \s ਰਾਜਾ ਦੁਆਰਾ ਪੁਸਤਕ ਨੂੰ ਜਲਾਇਆ ਜਾਣਾ \p \v 20 ਉਹ ਵਿਹੜੇ ਵਿੱਚ ਰਾਜਾ ਕੋਲ ਗਏ ਪਰ ਉਸ ਲਪੇਟੇ ਹੋਏ ਪੱਤਰ ਨੂੰ ਅਲੀਸ਼ਾਮਾ ਲਿਖਾਰੀ ਦੀ ਕੋਠੜੀ ਵਿੱਚ ਰਖਵਾ ਗਏ। ਉਹਨਾਂ ਨੇ ਉਹ ਸਾਰੀਆਂ ਗੱਲਾਂ ਰਾਜਾ ਨੂੰ ਸੁਣਾਈਆਂ ਅਤੇ ਦੱਸੀਆਂ \v 21 ਤਾਂ ਰਾਜਾ ਨੇ ਯਹੂਦੀ ਨੂੰ ਭੇਜਿਆ ਕਿ ਉਸ ਲਪੇਟੇ ਹੋਏ ਪੱਤਰ ਨੂੰ ਲਿਆਵੇ ਤਾਂ ਉਹ ਉਸ ਨੂੰ ਅਲੀਸ਼ਾਮਾ ਲਿਖਾਰੀ ਦੀ ਕੋਠੜੀ ਵਿੱਚੋਂ ਲੈ ਆਇਆ। ਯਹੂਦੀ ਨੇ ਰਾਜਾ ਦੇ ਕੰਨੀਂ ਅਤੇ ਸਾਰੇ ਸਰਦਾਰਾਂ ਦੇ ਕੰਨੀਂ ਜਿਹੜੇ ਰਾਜਾ ਦੇ ਅੱਗੇ ਖਲੋਤੇ ਸਨ ਉਸ ਨੂੰ ਪੜ੍ਹ ਕੇ ਸੁਣਾਇਆ \v 22 ਰਾਜਾ ਸਿਆਲ ਵਾਲੇ ਮਹਿਲ ਵਿੱਚ ਬੈਠਾ ਹੋਇਆ ਸੀ। ਨੌਵਾਂ ਮਹੀਨਾ ਸੀ ਅਤੇ ਉਹ ਦੇ ਅੱਗੇ ਅੰਗੀਠੀ ਬਲਦੀ ਸੀ \v 23 ਤਾਂ ਇਸ ਤਰ੍ਹਾਂ ਹੋਇਆ ਕਿ ਜਦ ਯਹੂਦੀ ਤਿੰਨ ਚਾਰ ਕਾਂਡ ਪੜ੍ਹ ਚੁੱਕਾ ਤਾਂ ਉਸ ਨੂੰ ਲਿਖਾਰੀ ਦੇ ਚਾਕੂ ਨਾਲ ਕੱਟ ਕੇ ਅੱਗ ਵਿੱਚ ਪਾ ਦਿੱਤਾ ਜਿਹੜੀ ਅੰਗੀਠੀ ਵਿੱਚ ਸੀ ਐਥੋਂ ਤੱਕ ਕਿ ਉਹ ਲਪੇਟਿਆ ਹੋਇਆ ਪੱਤਰ ਸਾਰੇ ਦਾ ਸਾਰਾ ਅੰਗੀਠੀ ਦੀ ਅੱਗ ਵਿੱਚ ਭਸਮ ਹੋ ਗਿਆ \v 24 ਨਾ ਉਹ ਡਰੇ, ਨਾ ਉਹਨਾਂ ਆਪਣੇ ਕੱਪੜੇ ਪਾੜੇ, ਨਾ ਰਾਜਾ ਨੇ ਨਾ ਉਹ ਦੇ ਸਾਰੇ ਟਹਿਲੂਆਂ ਨੇ ਜਿਹਨਾਂ ਨੇ ਇਹ ਸਾਰੀਆਂ ਗੱਲਾਂ ਸੁਣੀਆਂ \v 25 ਨਾਲੇ ਅਲਨਾਥਾਨ ਅਤੇ ਦਲਾਯਾਹ ਅਤੇ ਗਮਰਯਾਹ ਨੇ ਰਾਜਾ ਅੱਗੇ ਬੇਨਤੀ ਕੀਤੀ ਕਿ ਇਸ ਲਪੇਟੇ ਹੋਏ ਪੱਤਰ ਨੂੰ ਅੱਗ ਵਿੱਚ ਨਾ ਸਾੜੋ ਪਰ ਉਸ ਉਹਨਾਂ ਦੀ ਨਾ ਸੁਣੀ \v 26 ਤਾਂ ਰਾਜਾ ਨੇ ਰਾਜਾ ਦੇ ਪੁੱਤਰ ਯਰਹਮਏਲ ਨੂੰ ਅਤੇ ਅਜ਼ਰੀਏਲ ਦੇ ਪੁੱਤਰ ਸਰਾਯਾਹ ਨੂੰ ਅਤੇ ਅਬਦਏਲ ਦੇ ਪੁੱਤਰ ਸਰਾਯਾਹ ਨੂੰ ਅਤੇ ਅਬਦਏਲ ਦੇ ਪੁੱਤਰ ਸ਼ਲਮਯਾਹ ਨੂੰ ਹੁਕਮ ਦਿੱਤਾ ਕਿ ਬਾਰੂਕ ਲਿਖਾਰੀ ਨੂੰ ਯਿਰਮਿਯਾਹ ਨਬੀ ਨੂੰ ਫੜ ਲੈਣ ਪਰ ਯਹੋਵਾਹ ਨੇ ਉਹਨਾਂ ਨੂੰ ਲੁਕਾ ਦਿੱਤਾ। \s ਯਿਰਮਿਯਾਹ ਦੁਆਰਾ ਇੱਕ ਹੋਰ ਪੁਸਤਕ ਲਿਖਣਾ \p \v 27 ਇਸ ਦੇ ਪਿੱਛੇ ਕਿ ਰਾਜਾ ਨੇ ਉਹ ਲਪੇਟਿਆ ਹੋਇਆ ਪੱਤਰ ਅਤੇ ਯਿਰਮਿਯਾਹ ਦੇ ਮੂੰਹ ਦੀਆਂ ਗੱਲਾਂ ਜਿਹੜੀਆਂ ਬਾਰੂਕ ਨੇ ਲਿਖੀਆਂ ਸਨ ਉਹ ਸਾੜ ਦਿੱਤੀਆਂ, ਤਾਂ ਯਹੋਵਾਹ ਦਾ ਬਚਨ ਯਿਰਮਿਯਾਹ ਦੇ ਕੋਲ ਆਇਆ ਕਿ \v 28 ਫਿਰ ਆਪਣੇ ਲਈ ਦੂਜਾ ਲਪੇਟਿਆ ਹੋਇਆ ਪੱਤਰ ਲੈ ਅਤੇ ਉਹ ਦੇ ਵਿੱਚ ਉਹ ਸਾਰੀਆਂ ਪਹਿਲੀਆਂ ਗੱਲਾਂ ਜਿਹੜੀਆਂ ਅਗਲੇ ਲਪੇਟੇ ਹੋਏ ਪੱਤਰ ਵਿੱਚ ਸਨ ਜਿਹ ਨੂੰ ਯਹੂਦਾਹ ਦੇ ਰਾਜਾ ਯਹੋਯਾਕੀਮ ਨੇ ਸਾੜ ਸੁੱਟਿਆ ਹੈ ਲਿਖ \v 29 ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਬਾਰੇ ਤੂੰ ਆਖ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਤੂੰ ਇਹ ਲਪੇਟਿਆ ਹੋਇਆ ਪੱਤਰ ਇਹ ਆਖ ਕੇ ਸਾੜ ਸੁੱਟਿਆ ਭਈ ਤੂੰ ਉਹ ਦੇ ਉੱਤੇ ਕਿਉਂ ਲਿਖਿਆ ਕਿ ਬਾਬਲ ਦਾ ਰਾਜਾ ਜ਼ਰੂਰ ਆਵੇਗਾ ਅਤੇ ਇਸ ਦੇਸ ਦਾ ਨਾਸ ਕਰੇਗਾ ਅਤੇ ਇਸ ਵਿੱਚੋਂ ਆਦਮੀ ਅਤੇ ਡੰਗਰ ਮੁਕਾ ਦੇਵੇਗਾ? \v 30 ਇਸ ਲਈ ਯਹੋਵਾਹ ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਬਾਰੇ ਇਸ ਤਰ੍ਹਾਂ ਆਖਦਾ ਹੈ ਕਿ ਦਾਊਦ ਦੇ ਸਿੰਘਾਸਣ ਉੱਤੇ ਬੈਠਣ ਲਈ ਉਹ ਦਾ ਕੋਈ ਨਾ ਹੋਵੇਗਾ, ਅਤੇ ਉਹ ਦੀ ਲੋਥ ਦਿਨ ਦੀ ਗਰਮੀ ਵਿੱਚ ਅਤੇ ਰਾਤ ਦੇ ਪਾਲੇ ਵਿੱਚ ਸੁੱਟੀ ਜਾਵੇਗੀ \v 31 ਮੈਂ ਉਹ ਨੂੰ, ਉਹ ਦੀ ਨਸਲ ਨੂੰ, ਉਹ ਦੇ ਟਹਿਲੂਆਂ ਨੂੰ ਉਹਨਾਂ ਦੀ ਬਦੀ ਦੇ ਕਾਰਨ ਸਜ਼ਾ ਦਿਆਂਗਾ। ਮੈਂ ਉਹਨਾਂ ਉੱਤੇ, ਯਰੂਸ਼ਲਮ ਦੇ ਵਾਸੀਆਂ ਉੱਤੇ ਅਤੇ ਯਹੂਦਾਹ ਦੇ ਮਨੁੱਖਾਂ ਉੱਤੇ ਉਹ ਸਾਰੀ ਬੁਰਿਆਈ ਜਿਹੜੀ ਮੈਂ ਉਹਨਾਂ ਨੂੰ ਆਖੀ ਹੈ ਲਿਆਵਾਂਗਾ ਪਰ ਉਹਨਾਂ ਨਾ ਸੁਣਿਆ। \v 32 ਤਦ ਯਿਰਮਿਯਾਹ ਨੇ ਦੂਜਾ ਲਪੇਟਣ ਵਾਲਾ ਪੱਤਰ ਲਿਆ ਅਤੇ ਨੇਰੀਯਾਹ ਦੇ ਪੁੱਤਰ ਬਾਰੂਕ ਲਿਖਾਰੀ ਨੂੰ ਦਿੱਤਾ, ਤਾਂ ਉਹ ਦੇ ਉੱਤੇ ਯਿਰਮਿਯਾਹ ਦੇ ਮੂੰਹੋਂ ਉਸ ਪੋਥੀ ਦੀਆਂ ਸਾਰੀਆਂ ਗੱਲਾਂ ਲਿਖੀਆਂ ਜਿਹ ਨੂੰ ਯਹੂਦਾਹ ਦੇ ਰਾਜਾ ਯਹੋਯਾਕੀਮ ਨੇ ਅੱਗ ਵਿੱਚ ਸਾੜ ਦਿੱਤਾ ਸੀ ਅਤੇ ਹੋਰ ਉਹਨਾਂ ਵਰਗੀਆਂ ਬਹੁਤ ਗੱਲਾਂ ਉਹਨਾਂ ਵਿੱਚ ਮਿਲਾਈਆਂ ਗਈਆਂ। \c 37 \s ਯਿਰਮਿਯਾਹ ਦੇ ਰਾਜਾ ਸਿਦਕੀਯਾਹ ਦੀ ਬੇਨਤੀ \p \v 1 ਯੋਸ਼ੀਯਾਹ ਦੇ ਪੁੱਤਰ ਸਿਦਕੀਯਾਹ ਜਿਹ ਨੂੰ ਬਾਬਲ ਦੇ ਰਾਜਾ ਨਬੂਕਦਨੱਸਰ ਨੇ ਯਹੂਦਾਹ ਦੇ ਦੇਸ ਵਿੱਚ ਰਾਜ ਕਰਨ ਲਈ ਰਾਜਾ ਬਣਾਇਆ ਯਹੋਯਾਕੀਮ ਦੇ ਪੁੱਤਰ ਕਾਨਯਾਹ ਦੇ ਥਾਂ ਰਾਜ ਕਰਦਾ ਸੀ \v 2 ਪਰ ਨਾ ਉਸ ਨੇ, ਨਾ ਉਸ ਦੇ ਟਹਿਲੂਆਂ ਨੇ, ਨਾ ਦੇਸ ਦੇ ਲੋਕਾਂ ਨੇ ਯਹੋਵਾਹ ਦੇ ਬਚਨ ਜਿਹੜੇ ਉਸ ਯਿਰਮਿਯਾਹ ਦੇ ਰਾਹੀਂ ਆਖੇ ਸਨ ਸੁਣੇ \v 3 ਤਾਂ ਸਿਦਕੀਯਾਹ ਰਾਜਾ ਨੇ ਸ਼ਲਮਯਾਹ ਦੇ ਪੁੱਤਰ ਯਹੂਕਲ ਨੂੰ ਅਤੇ ਮਆਸੇਯਾਹ ਦੇ ਪੁੱਤਰ ਸਫ਼ਨਯਾਹ ਜਾਜਕ ਨੂੰ ਯਿਰਮਿਯਾਹ ਨਬੀ ਕੋਲ ਭੇਜਿਆ ਕਿ ਯਹੋਵਾਹ ਸਾਡੇ ਪਰਮੇਸ਼ੁਰ ਅੱਗੇ ਸਾਡੇ ਲਈ ਪ੍ਰਾਰਥਨਾ ਕਰੀਂ \v 4 ਯਿਰਮਿਯਾਹ ਲੋਕਾਂ ਵਿੱਚ ਅੰਦਰ-ਬਾਹਰ ਆਉਂਦਾ ਜਾਂਦਾ ਸੀ ਅਤੇ ਉਹਨਾਂ ਨੇ ਉਹ ਨੂੰ ਅਜੇ ਕੈਦ ਵਿੱਚ ਨਹੀਂ ਸੀ ਪਾਇਆ \v 5 ਫ਼ਿਰਊਨ ਦੀ ਫੌਜ ਮਿਸਰੋਂ ਨਿੱਕਲ ਆਈ ਸੀ ਅਤੇ ਜਦੋਂ ਕਸਦੀਆਂ ਨੇ ਜਿਹਨਾਂ ਯਰੂਸ਼ਲਮ ਨੂੰ ਘੇਰਿਆ ਹੋਇਆ ਸੀ ਉਹਨਾਂ ਦੀਆਂ ਖ਼ਬਰਾਂ ਸੁਣੀਆਂ ਤਾਂ ਉਹ ਯਰੂਸ਼ਲਮ ਤੋਂ ਤੁਰ ਗਏ। \v 6 ਤਾਂ ਯਹੋਵਾਹ ਦਾ ਬਚਨ ਯਿਰਮਿਯਾਹ ਨਬੀ ਕੋਲ ਆਇਆ ਕਿ \v 7 ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਫਰਮਾਉਂਦਾ ਹੈ, - ਤੁਸੀਂ ਯਹੂਦਾਹ ਦੇ ਰਾਜਾ ਨੂੰ ਜਿਸ ਨੇ ਤੁਹਾਨੂੰ ਮੇਰੇ ਕੋਲ ਪੁੱਛਣ ਲਈ ਭੇਜਿਆ ਹੈ ਇਹ ਆਖੋ ਕਿ ਵੇਖ, ਫ਼ਿਰਊਨ ਦੀ ਫੌਜ ਜਿਹੜੀ ਤੁਹਾਡੀ ਸਹਾਇਤਾ ਲਈ ਨਿੱਕਲੀ ਹੈ ਫਿਰ ਆਪਣੇ ਦੇਸ ਮਿਸਰ ਨੂੰ ਮੁੜ ਜਾਵੇਗੀ \v 8 ਅਤੇ ਕਸਦੀ ਫੇਰ ਆ ਕੇ ਇਸ ਸ਼ਹਿਰ ਦੇ ਵਿਰੁੱਧ ਲੜਾਈ ਕਰਨਗੇ ਅਤੇ ਇਹ ਨੂੰ ਲੈ ਲੈਣਗੇ ਅਤੇ ਇਹ ਨੂੰ ਅੱਗ ਨਾਲ ਸਾੜ ਦੇਣਗੇ। \v 9 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਤੁਸੀਂ ਆਪਣੀਆਂ ਜਾਨਾਂ ਨੂੰ ਇਹ ਆਖ ਕੇ ਧੋਖਾ ਨਾ ਦਿਓ ਕਿ ਕਸਦੀ ਸੱਚ-ਮੁੱਚ ਸਾਡੇ ਕੋਲੋਂ ਚੱਲੇ ਜਾਣਗੇ। ਉਹ ਤਾਂ ਨਾ ਜਾਣਗੇ \v 10 ਕਿਉਂ ਜੋ ਜੇ ਤੁਸੀਂ ਕਸਦੀਆਂ ਦੀ ਸਾਰੀ ਫੌਜ ਨੂੰ ਜਿਹੜੀ ਤੁਹਾਡੇ ਨਾਲ ਲੜਦੀ ਹੈ ਐਉਂ ਮਾਰ ਸੁੱਟਦੇ ਕਿ ਉਹਨਾਂ ਵਿੱਚ ਨਿਰੇ ਫੱਟੜ ਮਨੁੱਖ ਹੀ ਰਹਿੰਦੇ ਤਾਂ ਉਹ ਆਪਣਿਆਂ-ਆਪਣਿਆਂ ਤੰਬੂਆਂ ਵਿੱਚੋਂ ਉੱਠ ਕੇ ਇਸ ਸ਼ਹਿਰ ਨੂੰ ਅੱਗ ਨਾਲ ਸਾੜ ਸੁੱਟਦੇ!। \s ਯਿਰਮਿਯਾਹ ਦੀ ਕੈਦ ਅਤੇ ਉਸ ਦਾ ਛੁਟਕਾਰਾ \p \v 11 ਤਾਂ ਇਸ ਤਰ੍ਹਾਂ ਹੋਇਆ ਕਿ ਜਦ ਕਸਦੀਆਂ ਦੀ ਸਾਰੀ ਫੌਜ ਫ਼ਿਰਊਨ ਦੀ ਫੌਜ ਦੇ ਅੱਗੋਂ ਯਰੂਸ਼ਲਮ ਤੋਂ ਚਲੀ ਗਈ ਸੀ \v 12 ਤਾਂ ਯਿਰਮਿਯਾਹ ਯਰੂਸ਼ਲਮ ਤੋਂ ਬਿਨਯਾਮੀਨ ਦੇ ਇਲਾਕੇ ਨੂੰ ਜਾਣ ਲਈ ਨਿੱਕਲਣ ਲੱਗਾ ਭਈ ਉੱਥੇ ਲੋਕਾਂ ਵਿੱਚ ਆਪਣਾ ਹਿੱਸਾ ਲਵੇ \v 13 ਜਦ ਉਹ ਬਿਨਯਾਮੀਨ ਦੇ ਫਾਟਕ ਉੱਤੇ ਆਇਆ ਤਾਂ ਉੱਥੇ ਪਹਿਰੇਦਾਰਾਂ ਦੇ ਕਪਤਾਨ ਨੇ ਜਿਹ ਦਾ ਨਾਮ ਯਿਰੀਯਾਹ ਸੀ ਜੋ ਹਨਨਯਾਹ ਦਾ ਪੋਤਾ ਅਤੇ ਸ਼ਲਮਯਾਹ ਦਾ ਪੁੱਤਰ ਸੀ ਯਿਰਮਿਯਾਹ ਨਬੀ ਨੂੰ ਇਹ ਆਖ ਕੇ ਫੜ ਲਿਆ ਕਿ ਤੂੰ ਕਸਦੀਆਂ ਕੋਲ ਨੱਠਾ ਜਾਂਦਾ ਹੈਂ! \v 14 ਯਿਰਮਿਯਾਹ ਨੇ ਆਖਿਆ, ਇਹ ਝੂਠ ਹੈ, ਮੈਂ ਕਸਦੀਆਂ ਕੋਲ ਨੱਠਾ ਨਹੀਂ ਜਾਂਦਾ, ਪਰ ਉਸ ਉਹ ਦੀ ਨਾ ਸੁਣੀ ਸੋ ਯਿਰੀਯਾਹ ਯਿਰਮਿਯਾਹ ਨੂੰ ਫੜ੍ਹ ਕੇ ਸਰਦਾਰਾਂ ਕੋਲ ਲੈ ਗਿਆ \v 15 ਤਾਂ ਸਰਦਾਰ ਯਿਰਮਿਯਾਹ ਨਾਲ ਲਾਲ ਪੀਲੇ ਹੋਏ ਅਤੇ ਉਹ ਨੂੰ ਮਾਰਿਆ ਅਤੇ ਉਸ ਨੂੰ ਯੋਨਾਥਾਨ ਲਿਖਾਰੀ ਦੇ ਘਰ ਕੈਦ ਵਿੱਚ ਪਾ ਦਿੱਤਾ ਕਿਉਂ ਜੋ ਉਹਨਾਂ ਨੇ ਉਸ ਨੂੰ ਕੈਦਖ਼ਾਨਾ ਬਣਾਇਆ ਹੋਇਆ ਸੀ \v 16 ਜਦ ਯਿਰਮਿਯਾਹ ਬੰਦੀ ਖ਼ਾਨੇ ਦੇ ਭੋਰੇ ਵਿੱਚ ਗਿਆ ਅਤੇ ਯਿਰਮਿਯਾਹ ਉੱਥੇ ਬਹੁਤੇ ਦਿਨਾਂ ਤੱਕ ਟਿਕਿਆ ਰਿਹਾ \v 17 ਸਿਦਕੀਯਾਹ ਰਾਜਾ ਨੇ ਮਨੁੱਖ ਘੱਲ ਕੇ ਉਹ ਨੂੰ ਲਿਆ ਅਤੇ ਆਪਣੇ ਮਹਿਲ ਵਿੱਚ ਪੜਦੇ ਨਾਲ ਉਸ ਨੂੰ ਇਹ ਆਖ ਕੇ ਪੁੱਛਿਆ, ਕੀ ਕੋਈ ਯਹੋਵਾਹ ਵੱਲੋਂ ਬਚਨ ਹੈ? ਤਾਂ ਯਿਰਮਿਯਾਹ ਨੇ ਆਖਿਆ, ਹੈ! ਅਤੇ ਉਸ ਇਹ ਵੀ ਆਖਿਆ ਕਿ ਤੂੰ ਬਾਬਲ ਦੇ ਰਾਜਾ ਦੇ ਹੱਥ ਵਿੱਚ ਦਿੱਤਾ ਜਾਵੇਂਗਾ \v 18 ਯਿਰਮਿਯਾਹ ਨੇ ਸਿਦਕੀਯਾਹ ਰਾਜਾ ਨੂੰ ਆਖਿਆ ਕਿ ਮੈਂ ਤੇਰਾ ਅਤੇ ਤੇਰੇ ਟਹਿਲੂਆਂ ਦਾ ਅਤੇ ਇਹਨਾਂ ਲੋਕਾਂ ਦਾ ਕੀ ਪਾਪ ਕੀਤਾ ਹੈ ਜੋ ਤੁਸੀਂ ਮੈਨੂੰ ਇਸ ਕੈਦਖ਼ਾਨੇ ਵਿੱਚ ਪਾ ਛੱਡਿਆ ਹੈ? \v 19 ਉਹ ਤੁਹਾਡੇ ਨਬੀ ਕਿੱਥੇ ਹਨ ਜਿਹੜੇ ਤੁਹਾਡੇ ਲਈ ਅਗੰਮ ਵਾਚਦੇ ਹੁੰਦੇ ਸਨ ਅਤੇ ਆਖਦੇ ਹੁੰਦੇ ਸਨ ਕਿ ਬਾਬਲ ਦਾ ਰਾਜਾ ਤੁਹਾਡੇ ਉੱਤੇ ਅਤੇ ਇਸ ਦੇਸ ਉੱਤੇ ਚੜ੍ਹਾਈ ਨਾ ਕਰੇਗਾ? \v 20 ਹੁਣ ਹੇ ਮੇਰੇ ਮਾਲਕ ਪਾਤਸ਼ਾਹ, ਜ਼ਰਾ ਮੇਰੀ ਸੁਣ ਅਤੇ ਮੇਰੀ ਬੇਨਤੀ ਤੇਰੇ ਹਜ਼ੂਰ ਕਬੂਲ ਹੋਵੇ। ਤੂੰ ਮੈਨੂੰ ਯੋਨਾਥਾਨ ਲਿਖਾਰੀ ਦੇ ਘਰ ਮੁੜ ਕੇ ਨਾ ਘੱਲੀਂ ਭਈ ਮੈਂ ਕੀਤੇ ਉੱਥੇ ਮਰ ਨਾ ਜਾਂਵਾਂ \v 21 ਤਾਂ ਸਿਦਕੀਯਾਹ ਰਾਜਾ ਨੇ ਹੁਕਮ ਦਿੱਤਾ ਅਤੇ ਉਹਨਾਂ ਨੇ ਯਿਰਮਿਯਾਹ ਨੂੰ ਪਹਿਰੇਦਾਰਾਂ ਦੇ ਵੇਹੜੇ ਵਿੱਚ ਰੱਖਿਆ ਅਤੇ ਨਿੱਤ ਉਸ ਨੂੰ ਲਾਂਗਰੀਆਂ ਦੀ ਗਲੀ ਵਿੱਚੋਂ ਰੋਟੀ ਦਾ ਟੁੱਕੜਾ ਲੈ ਕੇ ਦਿੰਦੇ ਰਹੇ ਜਦ ਤੱਕ ਕਿ ਸ਼ਹਿਰ ਦੀਆਂ ਸਾਰੀਆਂ ਰੋਟੀਆਂ ਮੁੱਕ ਨਾ ਗਈਆਂ। ਸੋ ਯਿਰਮਿਯਾਹ ਪਹਿਰੇਦਾਰਾਂ ਦੇ ਵੇਹੜੇ ਵਿੱਚ ਰਿਹਾ। \c 38 \s ਯਿਰਮਿਯਾਹ ਇੱਕ ਅੰਨ੍ਹੇ ਖੂਹ ਵਿੱਚ \p \v 1 ਮੱਤਾਨ ਦੇ ਪੁੱਤਰ ਸ਼ਫਟਯਾਹ, ਪਸ਼ਹੂਰ ਦੇ ਪੁੱਤਰ ਗਦਲਯਾਹ, ਸ਼ਲਮਯਾਹ ਦੇ ਪੁੱਤਰ ਯੂਕਲ ਅਤੇ ਮਲਕੀਯਾਹ ਦੇ ਪੁੱਤਰ ਪਸ਼ਹੂਰ ਨੇ ਉਹ ਗੱਲਾਂ ਜਿਹੜੀਆਂ ਯਿਰਮਿਯਾਹ ਸਾਰੇ ਲੋਕਾਂ ਨੂੰ ਬੋਲਦਾ ਸੀ ਸੁਣੀਆਂ ਕਿ \v 2 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਜਿਹੜਾ ਇਸ ਸ਼ਹਿਰ ਵਿੱਚ ਟਿਕਿਆ ਰਹੇਗਾ ਉਹ ਤਲਵਾਰ, ਕਾਲ ਅਤੇ ਬਵਾ ਨਾਲ ਮਰੇਗਾ ਪਰ ਜਿਹੜਾ ਕਸਦੀਆਂ ਕੋਲ ਬਾਹਰ ਚਲਾ ਜਾਵੇਗਾ ਉਹ ਜੀਉਂਦਾ ਰਹੇਗਾ, ਉਹ ਦੀ ਜਾਣ ਉਹ ਦੇ ਵਿੱਚ ਲੁੱਟ ਦਾ ਮਾਲ ਹੋਵੇਗੀ ਅਤੇ ਉਹ ਜੀਵੇਗਾ \v 3 ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਇਹ ਸ਼ਹਿਰ ਜ਼ਰੂਰ ਬਾਬਲ ਦੇ ਰਾਜਾ ਦੀ ਫੌਜ ਦੇ ਹੱਥ ਵਿੱਚ ਦਿੱਤਾ ਜਾਵੇਗਾ ਅਤੇ ਉਹ ਇਹ ਨੂੰ ਲੈ ਲਵੇਗਾ \v 4 ਤਾਂ ਸਰਦਾਰਾਂ ਨੇ ਰਾਜਾ ਨੂੰ ਆਖਿਆ, ਇਸ ਮਨੁੱਖ ਨੂੰ ਮਾਰ ਹੀ ਸੁੱਟੋ, ਇਸ ਲਈ ਜੋ ਉਹ ਯੋਧਿਆਂ ਦੇ ਹੱਥ ਜਿਹੜੇ ਇਸ ਸ਼ਹਿਰ ਦੇ ਵਿੱਚ ਬਚ ਰਹੇ ਹਨ ਅਤੇ ਸਾਰੇ ਲੋਕਾਂ ਦੇ ਹੱਥ ਢਿੱਲੇ ਕਰਦਾ ਹੈ ਜਦ ਉਹਨਾਂ ਦੇ ਲਈ ਇਹੋ ਜਿਹੀਆਂ ਗੱਲਾਂ ਬੋਲਦਾ ਹੈ ਕਿਉਂ ਜੋ ਇਹ ਮਨੁੱਖ ਇਹਨਾਂ ਦੀ ਸ਼ਾਂਤੀ ਨਹੀਂ ਸਗੋਂ ਬੁਰਿਆਈ ਭਾਲਦਾ ਹੈ \v 5 ਅੱਗੋਂ ਸਿਦਕੀਯਾਹ ਰਾਜਾ ਨੇ ਆਖਿਆ, ਵੇਖੋ, ਇਹ ਤੁਹਾਡੇ ਹੱਥ ਵਿੱਚ ਹੈ, ਅਤੇ ਰਾਜਾ ਤੁਹਾਡੇ ਵਿਰੁੱਧ ਕੋਈ ਗੱਲ ਨਹੀਂ ਕਰ ਸਕਦਾ \v 6 ਤਦ ਉਹਨਾਂ ਨੇ ਯਿਰਮਿਯਾਹ ਨੂੰ ਲਿਆ ਅਤੇ ਉਹ ਨੂੰ ਰਾਜਾ ਦੇ ਰਾਜਕੁਮਾਰ ਮਲਕੀਯਾਹ ਦੇ ਭੋਰੇ ਵਿੱਚ ਸੁੱਟ ਦਿੱਤਾ ਜਿਹੜਾ ਪਹਿਰੇਦਾਰਾਂ ਦੇ ਵੇਹੜੇ ਵਿੱਚ ਸੀ। ਉਹਨਾਂ ਨੇ ਯਿਰਮਿਯਾਹ ਨੂੰ ਰੱਸੀਆਂ ਨਾਲ ਲਮਕਾ ਦਿੱਤਾ ਅਤੇ ਭੋਹਰੇ ਵਿੱਚ ਪਾਣੀ ਨਹੀਂ ਸੀ ਸਗੋਂ ਚਿੱਕੜ ਸੀ ਅਤੇ ਯਿਰਮਿਯਾਹ ਚਿੱਕੜ ਵਿੱਚ ਖੁੱਭ ਗਿਆ। \v 7 ਜਦ ਅਬਦ-ਮਲਕ ਕੂਸ਼ੀ ਨੇ ਜਿਹੜਾ ਰਾਜਾ ਦੇ ਮਹਿਲ ਵਿੱਚ ਇੱਕ ਖੁਸਰਾ ਸੀ ਸੁਣਿਆ ਕਿ ਉਹਨਾਂ ਨੇ ਯਿਰਮਿਯਾਹ ਨੂੰ ਭੋਰੇ ਵਿੱਚ ਪਾ ਦਿੱਤਾ ਹੈ ਅਤੇ ਰਾਜਾ ਬਿਨਯਾਮੀਨ ਦੇ ਫਾਟਕ ਵਿੱਚ ਬੈਠਾ ਹੋਇਆ ਸੀ \v 8 ਤਦ ਅਬਦ-ਮਲਕ ਰਾਜਾ ਦੇ ਮਹਿਲ ਤੋਂ ਬਾਹਰ ਗਿਆ ਅਤੇ ਰਾਜਾ ਨੂੰ ਬੋਲਿਆ ਕਿ \v 9 ਹੇ ਪਾਤਸ਼ਾਹ, ਮੇਰੇ ਮਾਲਕ ਇਹਨਾਂ ਮਨੁੱਖਾਂ ਨੇ ਸਭ ਕੁਝ ਜੋ ਇਹਨਾਂ ਨੇ ਯਿਰਮਿਯਾਹ ਨਬੀ ਨਾਲ ਕੀਤਾ ਹੈ ਸੋ ਬੁਰਾ ਕੀਤਾ ਹੈ ਜਦੋਂ ਇਹਨਾਂ ਨੇ ਉਹ ਨੂੰ ਭੋਰੇ ਵਿੱਚ ਪਾ ਦਿੱਤਾ ਹੈ। ਉੱਥੇ ਉਹ ਕਾਲ ਨਾਲ ਮਰ ਜਾਵੇਗਾ ਕਿਉਂ ਜੋ ਸ਼ਹਿਰ ਵਿੱਚ ਹੋਰ ਰੋਟੀ ਹੈ ਨਹੀਂ \v 10 ਤਾਂ ਰਾਜਾ ਨੇ ਅਬਦ-ਮਲਕ ਕੂਸ਼ੀ ਨੂੰ ਹੁਕਮ ਦਿੱਤਾ ਕਿ ਐਥੋਂ ਤੀਹ ਮਨੁੱਖ ਆਪਣੇ ਨਾਲ ਲੈ ਅਤੇ ਯਿਰਮਿਯਾਹ ਨਬੀ ਨੂੰ ਮਰਨ ਤੋਂ ਪਹਿਲਾਂ ਭੋਰੇ ਵਿੱਚੋਂ ਕੱਢ \v 11 ਸੋ ਅਬਦ-ਮਲਕ ਨੇ ਮਨੁੱਖਾਂ ਨੂੰ ਆਪਣੇ ਨਾਲ ਲੈ ਕੇ ਰਾਜਾ ਦੇ ਮਹਿਲ ਨੂੰ ਖ਼ਜ਼ਾਨੇ ਹੇਠ ਗਿਆ ਅਤੇ ਉੱਥੋਂ ਪੁਰਾਣੇ ਚਿੱਥੜੇ ਅਤੇ ਹੰਢੇ ਹੋਏ ਲੀੜੇ ਲਏ ਅਤੇ ਉਹਨਾਂ ਨੂੰ ਰੱਸੀਆਂ ਨਾਲ ਯਿਰਮਿਯਾਹ ਕੋਲ ਭੋਰੇ ਵਿੱਚ ਲਮਕਾਇਆ \v 12 ਅਬਦ-ਮਲਕ ਕੂਸ਼ੀ ਨੇ ਯਿਰਮਿਯਾਹ ਨੂੰ ਆਖਿਆ, ਇਹਨਾਂ ਚਿੱਥੜਿਆਂ ਅਤੇ ਹੰਢੇ ਹੋਇਆਂ ਲੀੜਿਆਂ ਨੂੰ ਰੱਸੀਆਂ ਦੇ ਹੇਠ ਦੀ ਆਪਣੀਆਂ ਬਗਲਾਂ ਹੇਠ ਰੱਖ। ਸੋ ਯਿਰਮਿਯਾਹ ਨੇ ਉਵੇਂ ਹੀ ਕੀਤਾ \v 13 ਤਾਂ ਉਹਨਾਂ ਨੇ ਯਿਰਮਿਯਾਹ ਨੂੰ ਰੱਸੀਆਂ ਨਾਲ ਖਿੱਚਿਆ ਅਤੇ ਭੋਰੇ ਵਿੱਚੋਂ ਉਤਾਹਾਂ ਲਿਆਂਦਾ। ਫਿਰ ਯਿਰਮਿਯਾਹ ਪਹਿਰੇਦਾਰਾਂ ਦੇ ਵੇਹੜੇ ਵਿੱਚ ਰਿਹਾ। \s ਸਿਦਕੀਯਾਹ ਦਾ ਯਿਰਮਿਯਾਹ ਤੋਂ ਸਲਾਹ ਮੰਗਣਾ \p \v 14 ਤਾਂ ਸਿਦਕੀਯਾਹ ਰਾਜਾ ਨੇ ਯਿਰਮਿਯਾਹ ਨਬੀ ਕੋਲ ਮਨੁੱਖ ਘੱਲੇ ਅਤੇ ਉਹ ਨੂੰ ਯਹੋਵਾਹ ਦੇ ਭਵਨ ਦੇ ਤੀਜੇ ਲਾਂਘੇ ਵਿੱਚ ਆਪਣੇ ਕੋਲ ਸਦਵਾਇਆ ਅਤੇ ਰਾਜਾ ਨੇ ਯਿਰਮਿਯਾਹ ਨੂੰ ਆਖਿਆ, ਮੈਂ ਤੈਥੋਂ ਇੱਕ ਗੱਲ ਪੁੱਛਦਾ ਹਾਂ, ਤੂੰ ਮੈਥੋਂ ਕੋਈ ਗੱਲ ਨਾ ਲੁਕਾਈਂ \v 15 ਤਾਂ ਯਿਰਮਿਯਾਹ ਨੇ ਸਿਦਕੀਯਾਹ ਨੂੰ ਆਖਿਆ, ਜੇ ਮੈਂ ਤੈਨੂੰ ਦੱਸਾਂ ਤਾਂ ਕੀ ਤੂੰ ਜ਼ਰੂਰ ਮੈਨੂੰ ਨਾ ਮਾਰੇਂਗਾ? ਅਤੇ ਜੇ ਮੈਂ ਤੈਨੂੰ ਸਲਾਹ ਦਿਆਂ ਤਾਂ ਤੂੰ ਮੇਰੀ ਨਾ ਸੁਣੇਂਗਾ \v 16 ਤਾਂ ਸਿਦਕੀਯਾਹ ਰਾਜਾ ਨੇ ਪੜਦੇ ਵਿੱਚ ਯਿਰਮਿਯਾਹ ਨਾਲ ਸਹੁੰ ਖਾਧੀ ਅਤੇ ਆਖਿਆ, ਜੀਉਂਦੇ ਯਹੋਵਾਹ ਦੀ ਸਹੁੰ, ਜਿਸ ਸਾਡੀਆਂ ਜਾਨਾਂ ਬਣਾਈਆਂ ਹਨ, ਮੈਂ ਤੈਨੂੰ ਨਾ ਮਾਰਾਂਗਾ, ਨਾ ਤੈਨੂੰ ਉਹਨਾਂ ਮਨੁੱਖਾਂ ਦੇ ਹੱਥ ਵਿੱਚ ਦਿਆਂਗਾ ਜਿਹੜੇ ਤੇਰੀ ਜਾਨ ਦੇ ਗਾਹਕ ਹਨ \v 17 ਤਾਂ ਯਿਰਮਿਯਾਹ ਨੇ ਸਿਦਕੀਯਾਹ ਨੂੰ ਆਖਿਆ, ਯਹੋਵਾਹ ਸੈਨਾਂ ਦਾ ਪਰਮੇਸ਼ੁਰ ਅਤੇ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਜੇ ਤੂੰ ਸੱਚ-ਮੁੱਚ ਬਾਬਲ ਦੇ ਰਾਜਾ ਦੇ ਸਰਦਾਰਾਂ ਕੋਲ ਚਲਾ ਜਾਵੇਂ ਤਾਂ ਤੂੰ ਆਪਣੀ ਜਾਣ ਨੂੰ ਜੀਉਂਦਾ ਰੱਖੇਗਾ ਅਤੇ ਇਹ ਸ਼ਹਿਰ ਅੱਗ ਨਾਲ ਸੜਿਆ ਨਾ ਜਾਵੇਗਾ ਅਤੇ ਤੂੰ ਜੀਉਂਦਾ ਰਹੇਗਾ ਅਤੇ ਤੇਰਾ ਘਰਾਣਾ ਵੀ \v 18 ਪਰ ਜੇ ਤੂੰ ਬਾਬਲ ਦੇ ਰਾਜਾ ਦੇ ਸਰਦਾਰਾਂ ਕੋਲ ਨਾ ਜਾਵੇਂਗਾ ਤਾਂ ਇਹ ਸ਼ਹਿਰ ਕਸਦੀਆਂ ਦੇ ਹੱਥ ਵਿੱਚ ਦਿੱਤਾ ਜਾਵੇਗਾ। ਉਹ ਇਸ ਨੂੰ ਅੱਗ ਨਾਲ ਸਾੜ ਸੁੱਟਣਗੇ ਅਤੇ ਤੂੰ ਉਹਨਾਂ ਦੇ ਹੱਥੋਂ ਨਾ ਛੁੱਟੇਗਾ \v 19 ਤਾਂ ਸਿਦਕੀਯਾਹ ਰਾਜਾ ਨੇ ਯਿਰਮਿਯਾਹ ਨੂੰ ਆਖਿਆ, ਮੈਂ ਇਹਨਾਂ ਯਹੂਦੀਆਂ ਤੋਂ ਡਰਦਾ ਹਾਂ ਜਿਹੜੇ ਕਸਦੀਆਂ ਨਾਲ ਮਿਲੇ ਹੋਏ ਹਨ, ਮਤੇ ਉਹ ਮੈਨੂੰ ਉਹਨਾਂ ਦੇ ਹੱਥ ਵਿੱਚ ਦੇ ਦੇਣ ਅਤੇ ਉਹ ਮੈਨੂੰ ਤਾਹਨਾ ਮਾਰਨ \v 20 ਯਿਰਮਿਯਾਹ ਨੇ ਆਖਿਆ, ਉਹ ਤੈਨੂੰ ਨਾ ਫੜਾ ਦੇਣਗੇ, ਜ਼ਰਾ ਯਹੋਵਾਹ ਦੀ ਅਵਾਜ਼ ਸੁਣੋ ਜੋ ਮੈਂ ਤੈਨੂੰ ਬੋਲਦਾ ਹਾਂ ਸੋ ਤੇਰਾ ਭਲਾ ਹੋਵੇਗਾ ਅਤੇ ਤੇਰੀ ਜਾਨ ਜੀਉਂਦੀ ਰਹੇਗੀ \v 21 ਪਰ ਜੇ ਤੂੰ ਜਾਣ ਤੋਂ ਨਾਂਹ ਕਰੇਂ ਤਾਂ ਇਹ ਉਹ ਬਚਨ ਹੈ ਜਿਹੜਾ ਯਹੋਵਾਹ ਨੇ ਮੈਨੂੰ ਵਿਖਾਇਆ ਹੈ, - \v 22 ਵੇਖ, ਸਾਰੀਆਂ ਔਰਤਾਂ ਜਿਹੜੀਆਂ ਯਹੂਦਾਹ ਦੇ ਰਾਜਾ ਦੇ ਮਹਿਲ ਵਿੱਚ ਬਾਕੀ ਰਹਿ ਗਈਆਂ ਹਨ ਬਾਬਲ ਦੇ ਰਾਜਾ ਦੇ ਸਰਦਾਰਾਂ ਕੋਲ ਲੈ ਜਾਈਆਂ ਜਾਣਗੀਆਂ ਅਤੇ ਉਹ ਆਖਣਗੀਆਂ, - ਤੇਰੇ ਦਿਲੀ ਯਾਰਾਂ ਨੇ ਤੈਨੂੰ ਧੋਖਾ ਦਿੱਤਾ, ਅਤੇ ਤੇਰੇ ਉੱਤੇ ਦਬਾ ਪਾਇਆ। ਹੁਣ ਤੇਰੇ ਪੈਰ ਗਾਰੇ ਵਿੱਚ ਖੁੱਭ ਗਏ ਹਨ, ਉਹ ਤੈਥੋਂ ਮੁੜ ਗਏ ਹਨ। \v 23 ਤੇਰੀਆਂ ਸਾਰੀਆਂ ਰਾਣੀਆਂ ਅਤੇ ਤੇਰੇ ਰਾਜਕੁਮਾਰ ਕਸਦੀਆਂ ਕੋਲ ਪੁਚਾਏ ਜਾਣਗੇ ਅਤੇ ਤੂੰ ਉਹਨਾਂ ਦੇ ਹੱਥੋਂ ਨਾ ਛੁੱਟੇਗਾ ਕਿਉਂ ਜੋ ਤੂੰ ਬਾਬਲ ਦੇ ਰਾਜਾ ਦੇ ਹੱਥੀਂ ਫੜਿਆ ਜਾਵੇਗਾ ਅਤੇ ਇਹ ਸ਼ਹਿਰ ਅੱਗ ਨਾਲ ਸਾੜਿਆ ਜਾਵੇਗਾ। \v 24 ਤਾਂ ਸਿਦਕੀਯਾਹ ਨੇ ਯਿਰਮਿਯਾਹ ਨੂੰ ਆਖਿਆ ਕਿ ਇਹਨਾਂ ਗੱਲਾਂ ਨੂੰ ਕੋਈ ਮਨੁੱਖ ਨਾ ਜਾਣੇ ਅਤੇ ਤੂੰ ਨਾ ਮਰੇਂਗਾ \v 25 ਜੇ ਸਰਦਾਰ ਸੁਣਨ ਕਿ ਮੈਂ ਤੇਰੇ ਨਾਲ ਗੱਲਾਂ ਕੀਤੀਆਂ ਹਨ ਅਤੇ ਉਹ ਤੇਰੇ ਕੋਲ ਆਉਣ ਅਤੇ ਤੈਨੂੰ ਆਖਣ ਕਿ ਸਾਨੂੰ ਜ਼ਰਾ ਦੱਸ ਤਾਂ, ਤੂੰ ਰਾਜਾ ਨਾਲ ਕੀ ਗੱਲਾਂ ਕੀਤੀਆਂ ਹਨ? ਸਾਡੇ ਕੋਲੋਂ ਨਾ ਲੁਕਾ, ਅਸੀਂ ਤੈਨੂੰ ਨਾ ਮਰਾਂਗੇ। ਰਾਜਾ ਤੈਨੂੰ ਕੀ ਬੋਲਿਆ ਹੈ? \v 26 ਤਾਂ ਤੂੰ ਉਹਨਾਂ ਨੂੰ ਆਖੀਂ ਕਿ ਮੈਂ ਰਾਜਾ ਦੇ ਅੱਗੇ ਆਪਣੀ ਬੇਨਤੀ ਕੀਤੀ ਸੀ ਕਿ ਮੈਨੂੰ ਯੋਨਾਥਾਨ ਦੇ ਘਰ ਨਾ ਮੋੜ ਕੇ ਘੱਲੇ ਭਈ ਮੈਂ ਉੱਥੇ ਮਰ ਨਾ ਜਾਂਵਾਂ \v 27 ਤਾਂ ਸਾਰੇ ਸਰਦਾਰ ਯਿਰਮਿਯਾਹ ਕੋਲ ਆਏ ਅਤੇ ਉਹਨਾਂ ਨੇ ਉਸ ਤੋਂ ਪੁੱਛਿਆ ਸੋ ਉਸ ਉਹਨਾਂ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜਿਵੇਂ ਰਾਜਾ ਨੇ ਹੁਕਮ ਦਿੱਤਾ ਸੀ। ਉਹ ਉਸ ਦੇ ਕੋਲੋਂ ਚੁੱਪ ਕੀਤੇ ਚੱਲੇ ਗਏ ਕਿਉਂ ਜੋ ਇਹ ਗੱਲ ਸੁਣੀ ਨਾ ਗਈ \v 28 ਯਰੂਸ਼ਲਮ ਦੇ ਲਏ ਜਾਣ ਦੇ ਦਿਨ ਤੱਕ ਯਿਰਮਿਯਾਹ ਪਹਿਰੇਦਾਰਾਂ ਦੇ ਵੇਹੜੇ ਵਿੱਚ ਟਿਕਿਆ ਰਿਹਾ ਅਤੇ ਜਦ ਯਰੂਸ਼ਲਮ ਲਿਆ ਗਿਆ ਤਾਂ ਉਹ ਉੱਥੇ ਸੀ। \c 39 \s ਯਰੂਸ਼ਲਮ ਦਾ ਪਤਨ \p \v 1 ਯਹੂਦਾਹ ਦੇ ਰਾਜਾ ਸਿਦਕੀਯਾਹ ਦੇ ਸ਼ਾਸਨ ਦੇ ਨੌਵੇਂ ਸਾਲ ਦੇ ਦਸਵੇਂ ਮਹੀਨੇ ਬਾਬਲ ਦੇ ਰਾਜਾ ਨਬੂਕਦਨੱਸਰ ਨੇ ਅਤੇ ਉਹ ਦੀ ਸਾਰੀ ਸੈਨਾਂ ਨੇ ਚੜਾਈ ਕੀਤੀ ਅਤੇ ਯਰੂਸ਼ਲਮ ਉੱਤੇ ਘੇਰਾ ਪਾ ਲਿਆ \v 2 ਸਿਦਕੀਯਾਹ ਦੇ ਸ਼ਾਸਨ ਦੇ ਗਿਆਰਵੇਂ ਸਾਲ ਦੇ ਚੌਥੇ ਮਹੀਨੇ ਦੇ ਨੌਵੇਂ ਦਿਨ ਸ਼ਹਿਰ ਦੀ ਸਫੀਲ ਵਿੱਚ ਮੋਘ ਹੋ ਗਿਆ \v 3 ਤਾਂ ਬਾਬਲ ਦੇ ਰਾਜਾ ਦੇ ਸਾਰੇ ਸਰਦਾਰ ਅੰਦਰ ਆ ਕੇ ਵਿਚਲੇ ਫਾਟਕ ਵਿੱਚ ਬੈਠ ਗਏ ਅਰਥਾਤ ਨੇਰਗਲ-ਸ਼ਰਾਸਰ, ਸਮਗਰ-ਨੂਬ, ਸਰਸਕੀਮ, ਖੁਸਰਿਆਂ ਦਾ ਪ੍ਰਧਾਨ ਨੇਰਗਲ-ਸ਼ਰਾਸਰ, ਨਜੂਮੀਆਂ ਦਾ ਉਸਤਾਦ ਅਤੇ ਬਾਬਲ ਦੇ ਰਾਜਾ ਦੇ ਬਾਕੀ ਸਾਰੇ ਸਰਦਾਰ \v 4 ਤਾਂ ਇਸ ਤਰ੍ਹਾਂ ਹੋਇਆ ਕਿ ਜਦ ਯਹੂਦਾਹ ਦੇ ਰਾਜਾ ਸਿਦਕੀਯਾਹ ਨੇ ਅਤੇ ਸਾਰੇ ਯੋਧਿਆਂ ਨੇ ਉਹਨਾਂ ਨੂੰ ਵੇਖਿਆ ਤਾਂ ਉਹ ਨੱਠ ਗਏ ਅਤੇ ਰਾਤੋਂ-ਰਾਤ ਸ਼ਾਹੀ ਬਾਗ ਦੇ ਰਾਹ ਥਾਣੀ ਉਸ ਫਾਟਕ ਤੋਂ ਜਿਹੜਾ ਦੋਹਾਂ ਕੰਧਾਂ ਦੇ ਵਿਚਕਾਰ ਹੈ ਨਿੱਕਲ ਗਏ ਅਤੇ ਅਰਾਬਾਹ ਦੇ ਰਾਹ ਪੈ ਗਏ \v 5 ਕਸਦੀਆਂ ਦੀ ਸੈਨਾਂ ਨੇ ਉਹਨਾਂ ਦਾ ਪਿੱਛਾ ਕੀਤਾ ਅਤੇ ਸਿਦਕੀਯਾਹ ਨੂੰ ਯਰੀਹੋ ਦੇ ਮੈਦਾਨ ਵਿੱਚ ਫੜ੍ਹ ਲਿਆ ਅਤੇ ਉਹ ਨੂੰ ਲੈ ਕੇ ਹਮਾਥ ਦੇਸ ਦੇ ਰਿਬਲਾਹ ਵਿੱਚ ਬਾਬਲ ਦੇ ਰਾਜਾ ਨਬੂਕਦਨੱਸਰ ਦੇ ਕੋਲ ਲਿਆਂਦਾ। ਉਸ ਨੇ ਉਹ ਦੀ ਸਜ਼ਾ ਬੋਲ ਦਿੱਤੀ \v 6 ਬਾਬਲ ਦੇ ਰਾਜਾ ਨੇ ਸਿਦਕੀਯਾਹ ਦੇ ਪੁੱਤਰਾਂ ਨੂੰ ਉਹ ਦੀਆਂ ਗੱਲਾਂ ਦੇ ਸਾਹਮਣੇ ਰਿਬਲਾਹ ਵਿੱਚ ਵੱਢ ਸੁੱਟਿਆ ਅਤੇ ਬਾਬਲ ਦੇ ਰਾਜਾ ਨੇ ਯਹੂਦਾਹ ਦੇ ਸਾਰੇ ਸ਼ਰੀਫਾਂ ਨੂੰ ਵੀ ਵੱਢ ਸੁੱਟਿਆ \v 7 ਉਸ ਸਿਦਕੀਯਾਹ ਦੀਆਂ ਅੱਖਾਂ ਕੱਢ ਛੱਡੀਆਂ ਦਿੱਤੀਆਂ ਅਤੇ ਉਹ ਨੂੰ ਪਿੱਤਲ ਦੀਆਂ ਬੇੜੀਆਂ ਨਾਲ ਜਕੜ ਕੇ ਬਾਬਲ ਨੂੰ ਲੈ ਗਿਆ \v 8 ਕਸਦੀਆਂ ਦੇ ਰਾਜਾ ਦੇ ਮਹਿਲ ਨੂੰ ਅਤੇ ਲੋਕਾਂ ਦੇ ਘਰ ਅੱਗ ਨਾਲ ਸਾੜ ਦਿੱਤੇ ਅਤੇ ਯਰੂਸ਼ਲਮ ਦੀਆਂ ਕੰਧਾਂ ਨੂੰ ਢਾਹ ਸੁੱਟਿਆ \v 9 ਤਦ ਬਾਕੀ ਦੇ ਲੋਕਾਂ ਨੂੰ ਜਿਹੜੇ ਸ਼ਹਿਰ ਵਿੱਚ ਬਚ ਰਹੇ ਸਨ ਅਤੇ ਉਹਨਾਂ ਨੂੰ ਜਿਹੜੇ ਉਹ ਦੀ ਵੱਲ ਚਲੇ ਗਏ ਸਨ ਅਤੇ ਬਾਕੀ ਦੇ ਲੋਕਾਂ ਨੂੰ ਨਬੂਜ਼ਰਦਾਨ ਜੱਲਾਦਾਂ ਦਾ ਕਪਤਾਨ ਗ਼ੁਲਾਮ ਕਰ ਕੇ ਬਾਬਲ ਨੂੰ ਲੈ ਗਿਆ \v 10 ਅਤੇ ਲੋਕਾਂ ਵਿੱਚੋਂ ਗਰੀਬ ਜਿਹਨਾਂ ਕੋਲ ਕੁਝ ਨਹੀਂ ਸੀ ਨਬੂਜ਼ਰਦਾਨ ਜੱਲਾਦਾਂ ਦੇ ਕਪਤਾਨ ਨੇ ਯਹੂਦਾਹ ਦੇ ਦੇਸ ਵਿੱਚ ਰਹਿਣ ਦਿੱਤਾ ਅਤੇ ਉਸੇ ਦਿਨ ਉਹ ਨੇ ਉਹਨਾਂ ਨੂੰ ਅੰਗੂਰਾਂ ਦੇ ਬਾਗ਼ ਅਤੇ ਖੇਤ ਦਿੱਤੇ। \s ਯਿਰਮਿਯਾਹ ਨੂੰ ਛੱਡਿਆ ਜਾਣਾ \p \v 11 ਤਾਂ ਬਾਬਲ ਦੇ ਰਾਜਾ ਨਬੂਕਦਨੱਸਰ ਨੇ ਨਬੂਜ਼ਰਦਾਨ ਜੱਲਾਦਾਂ ਦੇ ਕਪਤਾਨ ਦੇ ਰਹਿਣ ਯਿਰਮਿਯਾਹ ਦੇ ਬਾਰੇ ਹੁਕਮ ਦਿੱਤਾ ਕਿ \v 12 ਉਹ ਨੂੰ ਲੈ ਅਤੇ ਉਹ ਦੇ ਉੱਤੇ ਤੇਰੀ ਨਿਗਾਹ ਰਹੇ। ਉਹ ਦੇ ਨਾਲ ਕੋਈ ਬੁਰਿਆਈ ਨਾ ਕਰ ਪਰ ਜਿਵੇਂ ਉਹ ਤੈਨੂੰ ਬੋਲੇ ਉਹ ਦੇ ਨਾਲ ਤਿਵੇਂ ਹੀ ਕਰ \v 13 ਸੋ ਜੱਲਾਦਾਂ ਦੇ ਕਪਤਾਨ ਨਬੂਜ਼ਰਦਾਨ ਅਤੇ ਖੁਸਰਿਆਂ ਦੇ ਚੌਧਰੀ ਨਬੂਸ਼ਜ਼ਬਾਜ ਅਤੇ ਨੇਰਗਲ-ਸ਼ਰਾਸਰ ਨਜੂਮੀਆਂ ਦੇ ਉਸਤਾਦ ਅਤੇ ਬਾਬਲ ਦੇ ਰਾਜਾ ਦੇ ਸਾਰੇ ਸਰਦਾਰਾਂ ਨੇ ਮਨੁੱਖ ਘੱਲੇ \v 14 ਅਤੇ ਮਨੁੱਖ ਘੱਲ ਕੇ ਉਹਨਾਂ ਯਿਰਮਿਯਾਹ ਨੂੰ ਪਹਿਰੇਦਾਰਾਂ ਦੇ ਵੇਹੜੇ ਵਿੱਚੋਂ ਲਿਆਂਦਾ ਅਤੇ ਉਹ ਨੂੰ ਸ਼ਾਫਾਨ ਦੇ ਪੋਤੇ ਅਹੀਕਾਮ ਦੇ ਪੁੱਤਰ ਗਦਲਯਾਹ ਦੇ ਹਵਾਲੇ ਕੀਤਾ। ਉਹ ਉਸ ਨੂੰ ਘਰ ਲੈ ਗਿਆ ਸੋ ਉਹ ਲੋਕਾਂ ਦੇ ਵਿਚਕਾਰ ਟਿਕਿਆ ਰਿਹਾ। \s ਅਬਦ-ਮਲਕ ਦੇ ਲਈ ਆਸਾ \p \v 15 ਤਾਂ ਯਿਰਮਿਯਾਹ ਕੋਲ ਯਹੋਵਾਹ ਦਾ ਬਚਨ ਆਇਆ ਜਦ ਉਹ ਪਹਿਰੇਦਾਰਾਂ ਦੇ ਵੇਹੜੇ ਵਿੱਚ ਬੰਦ ਸੀ ਕਿ \v 16 ਜਾ, ਤੂੰ ਅਬਦ-ਮਲਕ ਕੂਸ਼ੀ ਨੂੰ ਆਖ ਕਿ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਵੇਖ, ਮੇਰੀਆਂ ਗੱਲਾਂ ਇਸ ਸ਼ਹਿਰ ਦੇ ਬਾਰੇ ਬੁਰਿਆਈ ਲਈ ਹੋਣਗੀਆਂ ਪਰ ਭਲਿਆਈ ਲਈ ਨਹੀਂ ਅਤੇ ਉਹ ਉਸ ਦਿਨ ਤੇਰੇ ਸਾਹਮਣੇ ਪੂਰੀਆਂ ਹੋਣਗੀਆਂ \v 17 ਉਸ ਦਿਨ ਮੈਂ ਤੈਨੂੰ ਛੱਡ ਦਿਆਂਗਾ, ਯਹੋਵਾਹ ਦਾ ਵਾਕ ਹੈ, ਅਤੇ ਤੂੰ ਉਹਨਾਂ ਮਨੁੱਖਾਂ ਦੇ ਹੱਥ ਵਿੱਚ ਨਾ ਦਿੱਤਾ ਜਾਵੇਗਾ ਜਿਹਨਾਂ ਦੇ ਅੱਗੋਂ ਤੂੰ ਭੈਅ ਖਾਂਦਾ ਹੈ \v 18 ਮੈਂ ਤੈਨੂੰ ਜ਼ਰੂਰ ਛੁਡਾਵਾਂਗਾ ਅਤੇ ਤੂੰ ਤਲਵਾਰ ਨਾਲ ਨਾ ਡਿੱਗੇਂਗਾ ਸਗੋਂ ਤੇਰੀ ਜਾਨ ਤੇਰੇ ਲਈ ਲੁੱਟ ਦਾ ਮਾਲ ਹੋਵੇਗੀ ਕਿਉਂ ਜੋ ਤੂੰ ਮੇਰੇ ਉੱਤੇ ਭਰੋਸਾ ਰੱਖਿਆ, ਯਹੋਵਾਹ ਦਾ ਵਾਕ ਹੈ। \c 40 \s ਯਿਰਮਿਯਾਹ ਦਾ ਗਦਲਯਾਹ ਦੇ ਨਾਲ ਰਹਿਣਾ \p \v 1 ਉਹ ਬਚਨ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਕੋਲ ਆਇਆ ਇਹ ਦੇ ਪਿੱਛੋਂ ਕਿ ਜੱਲਾਦਾਂ ਦੇ ਕਪਤਾਨ ਨਬੂਜ਼ਰਦਾਨ ਨੇ ਉਹ ਨੂੰ ਰਾਮਾਹ ਤੋਂ ਘੱਲ ਦਿੱਤਾ ਜਦ ਉਸ ਨੂੰ ਸਾਰੇ ਗ਼ੁਲਾਮਾਂ ਦੇ ਵਿਚਕਾਰ ਬੇੜੀਆਂ ਨਾਲ ਬੰਨ੍ਹ ਕੇ ਲਈ ਜਾਂਦਾ ਸੀ, ਜਿਹੜੇ ਯਰੂਸ਼ਲਮ ਅਤੇ ਯਹੂਦਾਹ ਤੋਂ ਗ਼ੁਲਾਮ ਹੋ ਕੇ ਬਾਬਲ ਨੂੰ ਲਿਆਏ ਜਾਂਦੇ ਸਨ \v 2 ਜੱਲਾਦਾਂ ਦੇ ਕਪਤਾਨ ਨੇ ਯਿਰਮਿਯਾਹ ਨੂੰ ਲੈ ਕੇ ਆਖਿਆ ਕਿ ਯਹੋਵਾਹ ਤੇਰੇ ਪਰਮੇਸ਼ੁਰ ਨੇ ਇਸ ਬੁਰਿਆਈ ਨੂੰ ਇਸ ਸਥਾਨ ਉੱਤੇ ਕਿਹਾ ਹੈ \v 3 ਯਹੋਵਾਹ ਇਹ ਨੂੰ ਲਿਆਇਆ ਅਤੇ ਜਿਵੇਂ ਉਸ ਨੇ ਗੱਲ ਕੀਤੀ ਤਿਵੇਂ ਉਸ ਨੇ ਪੂਰਾ ਕੀਤਾ ਕਿਉਂ ਜੋ ਤੁਸੀਂ ਯਹੋਵਾਹ ਦਾ ਪਾਪ ਕੀਤਾ ਅਤੇ ਉਸ ਦੀ ਅਵਾਜ਼ ਨਹੀਂ ਸੁਣੀ ਤਾਹੀਏਂ ਤੁਹਾਡੇ ਲਈ ਇਹ ਗੱਲ ਹੋਈ ਹੈ \v 4 ਹੁਣ ਵੇਖ, ਅੱਜ ਮੈਂ ਤੈਨੂੰ ਇਹਨਾਂ ਬੇੜੀਆਂ ਵਿੱਚੋਂ ਛੱਡਦਾ ਹਾਂ ਜਿਹੜੀਆਂ ਤੇਰੇ ਹੱਥਾਂ ਵਿੱਚ ਹਨ। ਜੇ ਤੈਨੂੰ ਚੰਗਾ ਲੱਗੇ ਤਾਂ ਤੂੰ ਮੇਰੇ ਨਾਲ ਬਾਬਲ ਨੂੰ ਚਲਾ ਚੱਲ। ਮੈਂ ਤੇਰੀ ਵੱਲ ਨਿਗਾਹ ਰੱਖਾਂਗਾ, ਅਤੇ ਜੇ ਤੈਨੂੰ ਮੇਰੇ ਨਾਲ ਬਾਬਲ ਨੂੰ ਜਾਣਾ ਬੁਰਾ ਲੱਗੇ ਤਾਂ ਨਾ ਜਾ। ਵੇਖ, ਸਾਰਾ ਦੇਸ ਤੇਰੇ ਅੱਗੇ ਹੈ, ਜਿੱਧਰ ਤੈਨੂੰ ਚੰਗਾ ਅਤੇ ਠੀਕ ਲੱਗੇ ਉੱਥੇ ਚੱਲਿਆ ਜਾ \v 5 ਜਦੋਂ ਉਹ ਅਜੇ ਮੁੜਿਆ ਨਹੀਂ ਸੀ - ਤਾਂ ਤੂੰ ਸ਼ਾਫਾਨ ਦੇ ਪੋਤੇ ਅਤੇ ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਮੁੜ ਜਾ ਜਿਹ ਨੂੰ ਬਾਬਲ ਦੇ ਰਾਜਾ ਨੇ ਯਹੂਦਾਹ ਦੇ ਸ਼ਹਿਰਾਂ ਉੱਤੇ ਹਾਕਮ ਬਣਾਇਆ ਹੈ ਅਤੇ ਲੋਕਾਂ ਦੇ ਵਿਚਕਾਰ ਉਹ ਦੇ ਨਾਲ ਰਹਿ, ਨਹੀਂ ਤਾਂ ਜਿੱਥੇ ਤੇਰੀ ਨਿਗਾਹ ਵਿੱਚ ਠੀਕ ਹੈ ਉੱਥੇ ਚੱਲਿਆ ਜਾ। ਫਿਰ ਜੱਲਾਦਾਂ ਦੇ ਕਪਤਾਨ ਨੇ ਉਹ ਨੂੰ ਰਸਤ ਅਤੇ ਨਜ਼ਰਾਨਾ ਦੇ ਕੇ ਉਹ ਨੂੰ ਵਿਦਿਆ ਕਰ ਦਿੱਤਾ \v 6 ਤਾਂ ਯਿਰਮਿਯਾਹ ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਮਿਸਪਾਹ ਵਿੱਚ ਗਿਆ ਅਤੇ ਲੋਕਾਂ ਦੇ ਵਿੱਚ ਉਹ ਦੇ ਨਾਲ ਅਤੇ ਦੇਸ ਦੇ ਬਾਕੀ ਰਹੇ ਹੋਇਆਂ ਨਾਲ ਟਿਕਿਆ ਰਿਹਾ। \s ਯਹੂਦਾਹ ਦੇਸ ਦਾ ਅਧਿਕਾਰੀ ਗਦਲਯਾਹ \r 2 ਰਾਜਾ 25:22-24 \p \v 7 ਜਦ ਫੌਜਾਂ ਦੇ ਸਾਰੇ ਸਰਦਾਰਾਂ ਨੇ ਜਿਹੜੇ ਰਣ ਵਿੱਚ ਸਨ ਅਤੇ ਉਹਨਾਂ ਦੇ ਮਨੁੱਖਾਂ ਨੇ ਸੁਣਿਆ ਕਿ ਬਾਬਲ ਦੇ ਰਾਜਾ ਨੇ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਦੇਸ ਉੱਤੇ ਹਾਕਮ ਬਣਾ ਦਿੱਤਾ ਹੈ, ਨਾਲੇ ਉਸ ਦੇ ਮਨੁੱਖ ਅਤੇ ਔਰਤਾਂ, ਬੱਚੇ ਅਤੇ ਦੇਸ ਦੇ ਗਰੀਬ ਜਿਹੜੇ ਗ਼ੁਲਾਮ ਹੋ ਕੇ ਬਾਬਲ ਨੂੰ ਨਹੀਂ ਗਏ ਸਨ ਉਸ ਦੀ ਜ਼ਿੰਮੇਵਾਰੀ ਵਿੱਚ ਕਰ ਦਿੱਤੇ ਹਨ \v 8 ਤਾਂ ਨਥਨਯਾਹ ਦਾ ਪੁੱਤਰ ਇਸਮਾਏਲ, ਕਾਰੇਆਹ ਦੇ ਪੁੱਤਰ ਯੋਹਾਨਾਨ ਅਤੇ ਯੋਨਾਥਾਨ, ਤਨਹੁਮਥ ਦਾ ਪੁੱਤਰ ਸਰਾਯਾਹ ਅਤੇ ਏਫਈ ਨਟੋਫਾਥੀ ਦੇ ਪੁੱਤਰ ਅਤੇ ਮਆਕਾਥੀ ਦਾ ਪੁੱਤਰ ਯਜ਼ਨਯਾਹ, ਉਹ ਅਤੇ ਉਹਨਾਂ ਦੇ ਮਨੁੱਖ ਮਿਸਪਾਹ ਵਿੱਚ ਗਦਲਯਾਹ ਕੋਲ ਆਏ \v 9 ਤਾਂ ਸ਼ਾਫਾਨ ਦੇ ਪੋਤੇ ਅਹੀਕਾਮ ਦੇ ਪੁੱਤਰ ਗਦਲਯਾਹ ਨੇ ਉਨ੍ਹਾਂ ਨਾਲ ਅਤੇ ਉਨ੍ਹਾਂ ਦੇ ਮਨੁੱਖਾਂ ਨਾਲ ਸਹੁੰ ਖਾਧੀ ਕਿ ਕਸਦੀਆਂ ਦੀ ਸੇਵਾ ਕਰਨ ਤੋਂ ਨਾ ਡਰੋ, ਦੇਸ ਵਿੱਚ ਵੱਸੋ ਅਤੇ ਬਾਬਲ ਦੇ ਰਾਜਾ ਦੀ ਸੇਵਾ ਕਰੋ, ਤਾਂ ਤੁਹਾਡਾ ਭਲਾ ਹੋਵੇਗਾ \v 10 ਮੈਂ, ਵੇਖ ਮੈਂ, ਮਿਸਪਾਹ ਵਿੱਚ ਵੱਸਦਾ ਹਾਂ ਭਈ ਉਹਨਾਂ ਕਸਦੀਆਂ ਦੇ ਅੱਗੇ ਖਲੋਵਾਂ ਜਿਹੜੇ ਸਾਡੇ ਕੋਲ ਆਉਣਗੇ ਪਰ ਤੁਸੀਂ ਮੈ, ਗਰਮੀ ਦੀ ਰੁੱਤ ਦੇ ਮੇਵੇ ਅਤੇ ਤੇਲ ਇਕੱਠਾ ਕਰੋ, ਆਪਣਿਆਂ ਭਾਂਡਿਆਂ ਵਿੱਚ ਰੱਖੋ ਅਤੇ ਆਪਣੇ ਸ਼ਹਿਰਾਂ ਵਿੱਚ ਵੱਸੋ ਜਿਹੜੇ ਤੁਸੀਂ ਆਪਣੇ ਕਬਜ਼ੇ ਵਿੱਚ ਕਰ ਲਏ ਹਨ \v 11 ਜਦ ਸਾਰੇ ਯਹੂਦੀਆਂ ਨੇ ਵੀ ਜਿਹੜੇ ਮੋਆਬ ਵਿੱਚ ਅਤੇ ਅੰਮੋਨੀਆਂ ਦੇ ਵਿੱਚ ਅਤੇ ਅਦੋਮ ਵਿੱਚ ਸਨ ਅਤੇ ਜਿਹੜੇ ਸਾਰੇ ਦੇਸਾਂ ਵਿੱਚ ਸਨ ਸੁਣਿਆ ਕਿ ਬਾਬਲ ਦੇ ਰਾਜਾ ਨੇ ਯਹੂਦਾਹ ਵਿੱਚ ਕੁਝ ਬਕੀਆ ਛੱਡ ਦਿੱਤਾ ਹੈ ਅਤੇ ਸ਼ਾਫਾਨ ਦੇ ਪੋਤੇ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਉਹਨਾਂ ਉੱਤੇ ਹਾਕਮ ਥਾਪਿਆ ਹੈ \v 12 ਤਾਂ ਸਾਰੇ ਯਹੂਦੀ ਸਾਰਿਆਂ ਥਾਵਾਂ ਤੋਂ ਜਿੱਥੇ-ਜਿੱਥੇ ਉਹ ਧੱਕੇ ਗਏ ਸਨ ਮੁੜੇ ਅਤੇ ਉਹ ਗਦਲਯਾਹ ਕੋਲ ਮਿਸਪਾਹ ਵਿੱਚ ਯਹੂਦਾਹ ਦੇ ਦੇਸ ਨੂੰ ਆਏ ਅਤੇ ਉਹਨਾਂ ਨੇ ਮੈ ਅਤੇ ਗਰਮੀ ਦੀ ਰੁੱਤ ਦੇ ਮੇਵੇ ਬਹੁਤ ਹੀ ਸਾਰੇ ਇਕੱਠੇ ਕੀਤੇ। \s ਗਦਲਯਾਹ ਦੀ ਹੱਤਿਆ \r 2 ਰਾਜਾ 25:25, 26 \p \v 13 ਤਾਂ ਕਾਰੇਆਹ ਦਾ ਪੁੱਤਰ ਯੋਹਾਨਾਨ ਅਤੇ ਫੌਜਾਂ ਦੇ ਸਾਰੇ ਸਰਦਾਰ ਜਿਹੜੇ ਰਣ ਵਿੱਚ ਸਨ ਮਿਸਪਾਹ ਵਿੱਚ ਗਦਲਯਾਹ ਕੋਲ ਆਏ \v 14 ਅਤੇ ਉਹ ਨੂੰ ਆਖਿਆ, ਕੀ ਤੂੰ ਸੱਚ-ਮੁੱਚ ਜਾਣ ਲਿਆ ਹੈ ਕਿ ਅੰਮੋਨੀਆਂ ਦੇ ਰਾਜੇ ਬਅਲੀਸ ਨੇ ਨਥਨਯਾਹ ਦੇ ਪੁੱਤਰ ਇਸਮਾਏਲ ਨੂੰ ਭੇਜਿਆ ਹੈ ਭਈ ਤੈਨੂੰ ਜਾਨੋਂ ਮਾਰ ਦੇਵੇ? ਪਰ ਅਹੀਕਾਮ ਦੇ ਪੁੱਤਰ ਗਦਲਯਾਹ ਨੇ ਉਹਨਾਂ ਦਾ ਯਕੀਨ ਨਾ ਕੀਤਾ \v 15 ਤਾਂ ਕਾਰੇਆਹ ਦੇ ਪੁੱਤਰ ਯੋਹਾਨਾਨ ਨੇ ਗਦਲਯਾਹ ਨੂੰ ਮਿਸਪਾਹ ਵਿੱਚ ਪੜਦੇ ਨਾਲ ਆਖਿਆ ਕਿ ਮੈਨੂੰ ਜ਼ਰਾ ਜਾਣ ਦਿਓ, ਕਿ ਮੈਂ ਨਥਨਯਾਹ ਦੇ ਪੁੱਤਰ ਇਸਮਾਏਲ ਨੂੰ ਮਾਰ ਦੇ। ਇਸ ਨੂੰ ਕੋਈ ਨਾ ਜਾਣੇਗਾ। ਉਹ ਤੁਹਾਨੂੰ ਕਿਉਂ ਜਾਨੋਂ ਮਾਰੇ ਭਈ ਸਾਰੇ ਯਹੂਦੀ ਜਿਹੜੇ ਤੁਹਾਡੇ ਕੋਲ ਇਕੱਠੇ ਹੋਏ ਹਨ ਖੇਰੂੰ-ਖੇਰੂੰ ਹੋ ਜਾਣ ਅਤੇ ਯਹੂਦਾਹ ਦਾ ਬਕੀਆ ਮਿਟ ਜਾਵੇ? \v 16 ਤਾਂ ਅਹੀਕਾਮ ਦੇ ਪੁੱਤਰ ਗਦਲਯਾਹ ਨੇ ਕਾਰੇਆਹ ਦੇ ਪੁੱਤਰ ਯੋਹਾਨਾਨ ਨੂੰ ਆਖਿਆ ਕਿ ਤੂੰ ਇਹ ਕੰਮ ਨਾ ਕਰ ਕਿਉਂ ਜੋ ਤੂੰ ਇਸਮਾਏਲ ਦੇ ਬਾਰੇ ਝੂਠ ਬੋਲਦਾ ਹੈ। \c 41 \p \v 1 ਤਾਂ ਸੱਤਵੇਂ ਮਹੀਨੇ ਇਸ ਤਰ੍ਹਾਂ ਹੋਇਆ ਕਿ ਨਥਨਯਾਹ ਦਾ ਪੁੱਤਰ, ਅਲੀਸ਼ਾਮਾ ਦਾ ਪੋਤਾ ਇਸਮਾਏਲ ਜਿਹੜਾ ਰਾਜਵੰਸ਼ੀ ਸੀ ਅਤੇ ਰਾਜਾ ਦੇ ਪਰਧਾਨਾਂ ਵਿੱਚੋਂ ਸੀ ਦਸ ਮਨੁੱਖ ਆਪਣੇ ਨਾਲ ਲੈ ਕੇ ਮਿਸਪਾਹ ਵਿੱਚ ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਆਇਆ ਅਤੇ ਉੱਥੇ ਉਹਨਾਂ ਨੇ ਮਿਸਪਾਹ ਵਿੱਚ ਇਕੱਠੇ ਰੋਟੀ ਖਾਧੀ \v 2 ਤਾਂ ਨਥਨਯਾਹ ਦਾ ਪੁੱਤਰ ਇਸਮਾਏਲ ਅਤੇ ਉਹ ਦਸ ਮਨੁੱਖ ਜਿਹੜੇ ਉਸ ਦੇ ਨਾਲ ਸਨ ਉੱਠੇ ਅਤੇ ਉਹਨਾਂ ਨੇ ਸ਼ਾਫਾਨ ਦੇ ਪੋਤੇ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਤਲਵਾਰ ਮਾਰੀ ਅਤੇ ਉਹ ਨੂੰ ਮਾਰ ਸੁੱਟਿਆ ਜਿਹ ਨੂੰ ਬਾਬਲ ਦੇ ਰਾਜਾ ਨੇ ਦੇਸ ਵਿੱਚ ਹਾਕਮ ਥਾਪਿਆ ਸੀ \v 3 ਨਾਲੇ ਇਸਮਾਏਲ ਨੇ ਸਾਰੇ ਯਹੂਦੀਆਂ ਨੂੰ ਜਿਹੜੇ ਮਿਸਪਾਹ ਵਿੱਚ ਗਦਲਯਾਹ ਦੇ ਨਾਲ ਸਨ ਅਤੇ ਕਸਦੀਆਂ ਨੂੰ ਜਿਹੜੇ ਉੱਥੇ ਲੱਭੇ ਅਤੇ ਯੋਧੇ ਸਨ ਮਾਰ ਸੁੱਟਿਆ। \v 4 ਤਾਂ ਗਦਲਯਾਹ ਦੀ ਮੌਤ ਦੇ ਦੂਜੇ ਦਿਨ ਜਿਹ ਦਾ ਕਿਸੇ ਮਨੁੱਖ ਨੂੰ ਪਤਾ ਨਾ ਲੱਗਾ ਇਸ ਤਰ੍ਹਾਂ ਹੋਇਆ \v 5 ਕਿ ਸ਼ਕਮ ਤੋਂ, ਸ਼ੀਲੋਹ ਤੋਂ, ਸਾਮਰਿਯਾ ਤੋਂ, ਅੱਸੀ ਮਨੁੱਖ ਦਾੜ੍ਹੀ ਮੁਨਾ ਕੇ ਬਸਤਰ ਪਾੜ ਕੇ ਅਤੇ ਆਪਣੇ ਆਪ ਨੂੰ ਕੱਟ ਵੱਢ ਕਰ ਕੇ ਆਏ ਕਿ ਮੈਦੇ ਦੀ ਭੇਟ ਅਤੇ ਲੁਬਾਨ ਆਪਣਿਆਂ ਹੱਥਾਂ ਵਿੱਚ ਲੈ ਕੇ ਯਹੋਵਾਹ ਦੇ ਭਵਨ ਵਿੱਚ ਚੜਾਉਣ \v 6 ਤਾਂ ਨਥਨਯਾਹ ਦਾ ਪੁੱਤਰ ਇਸਮਾਏਲ ਉਹਨਾਂ ਨੂੰ ਮਿਲਣ ਲਈ ਮਿਸਪਾਹ ਤੋਂ ਬਾਹਰ ਨਿੱਕਲਿਆ। ਉਹ ਤੁਰਿਆ ਜਾਂਦਾ ਰੋਂਦਾ ਸੀ। ਜਿਵੇਂ ਹੀ ਉਹ ਉਹਨਾਂ ਨੂੰ ਮਿਲਿਆ ਉਸ ਉਹਨਾਂ ਨੂੰ ਆਖਿਆ, ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਆਓ \v 7 ਅੱਗੋਂ ਇਸ ਤਰ੍ਹਾਂ ਹੋਇਆ ਕਿ ਜਦ ਉਹ ਸ਼ਹਿਰ ਦੇ ਵਿਚਕਾਰ ਪਹੁੰਚੇ ਤਾਂ ਨਥਨਯਾਹ ਦਾ ਪੁੱਤਰ ਇਸਮਾਏਲ ਨੇ ਉਹ ਦੇ ਸਾਥੀਆਂ ਨੇ ਉਹਨਾਂ ਨੂੰ ਵੱਢ ਸੁੱਟਿਆ ਅਤੇ ਭੋਰੇ ਦੇ ਵਿਚਕਾਰ ਸੁੱਟ ਦਿੱਤਾ \v 8 ਪਰ ਉਹਨਾਂ ਵਿੱਚ ਦਸ ਮਨੁੱਖ ਨਿੱਕਲੇ ਜਿਹਨਾਂ ਨੇ ਇਸਮਾਏਲ ਨੂੰ ਆਖਿਆ, ਸਾਨੂੰ ਨਾ ਮਾਰ ਕਿਉਂ ਜੋ ਸਾਡੇ ਕੋਲ ਖੇਤ ਵਿੱਚ ਕਣਕ, ਜੌਂ, ਤੇਲ ਅਤੇ ਸਹਿਤ ਦੇ ਗੋਦਾਮ ਲੁਕਾਏ ਹੋਏ ਹਨ। ਸੋ ਉਸ ਉਹਨਾਂ ਨੂੰ ਛੱਡ ਦਿੱਤਾ ਅਤੇ ਉਹਨਾਂ ਨੂੰ ਉਹਨਾਂ ਦੇ ਭਰਾਵਾਂ ਨਾਲ ਨਾ ਮਾਰਿਆ \v 9 ਇਹ ਭੋਹਰਾ ਉਹ ਸੀ ਜਿਹੜਾ ਆਸਾ ਰਾਜਾ ਨੇ ਇਸਰਾਏਲ ਦੇ ਰਾਜਾ ਬਆਸ਼ਾ ਦੇ ਕਾਰਨ ਬਣਾਇਆ ਸੀ ਜਿਹ ਦੇ ਵਿੱਚ ਇਸਮਾਏਲ ਨੇ ਉਨ੍ਹਾਂ ਮਨੁੱਖਾਂ ਦੀਆਂ ਸਾਰੀਆਂ ਲੋਥਾਂ ਜਿਨ੍ਹਾਂ ਨੂੰ ਗਦਲਯਾਹ ਦੇ ਨਾਲ ਮਾਰਿਆ ਸੀ ਪਾਈਆਂ ਸਨ। ਉਸ ਨੂੰ ਨਥਨਯਾਹ ਦੇ ਪੁੱਤਰ ਇਸਮਾਏਲ ਨੇ ਵੱਢਿਆਂ ਹੋਇਆਂ ਨਾਲ ਭਰ ਦਿੱਤਾ \v 10 ਤਾਂ ਇਸਮਾਏਲ ਨੇ ਸਾਰੇ ਰਹਿੰਦੇ-ਖੁੰਹਦੇ ਲੋਕ ਮਿਸਪਾਹ ਵਿੱਚ ਅਰਥਾਤ ਰਾਜਾ ਦੀਆਂ ਧੀਆਂ ਨੂੰ ਅਤੇ ਮਿਸਪਾਹ ਵਿਚਲੇ ਬਾਕੀ ਲੋਕਾਂ ਨੂੰ ਕੈਦ ਕਰ ਲਿਆ ਜਿਹਨਾਂ ਨੂੰ ਜੱਲਾਦਾਂ ਦਾ ਕਪਤਾਨ ਨਬੂਜ਼ਰਦਾਨ ਅਹੀਕਾਮ ਦੇ ਪੁੱਤਰ ਗਦਲਯਾਹ ਦੀ ਜ਼ਿੰਮੇਵਾਰੀ ਵਿੱਚ ਕਰ ਗਿਆ ਸੀ। ਨਥਨਯਾਹ ਦਾ ਪੁੱਤਰ ਇਸਮਾਏਲ ਉਹਨਾਂ ਨੂੰ ਕੈਦ ਕਰ ਕੇ ਲੈ ਗਿਆ ਭਈ ਅੰਮੋਨੀਆਂ ਕੋਲ ਪਾਰ ਲੰਘ ਜਾਵੇ \v 11 ਜਦ ਕਾਰੇਆਹ ਦੇ ਪੁੱਤਰ ਯੋਹਾਨਾਨ ਨੇ ਅਤੇ ਫੌਜਾਂ ਦੇ ਸਾਰੇ ਸਰਦਾਰਾਂ ਨੇ ਜਿਹੜੇ ਉਹ ਦੇ ਨਾਲ ਸਨ ਇਹ ਸਾਰੀ ਬੁਰਿਆਈ ਜਿਹੜੀ ਉਸ ਕੀਤੀ ਸੁਣੀ \v 12 ਤਾਂ ਉਹਨਾਂ ਨੇ ਸਾਰੇ ਮਨੁੱਖਾਂ ਨੂੰ ਲਿਆ ਅਤੇ ਨਥਨਯਾਹ ਦੇ ਪੁੱਤਰ ਇਸਮਾਏਲ ਨਾਲ ਲੜਨ ਲਈ ਗਏ ਅਤੇ ਓਹ ਨੂੰ ਵੱਡੇ ਪਾਣੀਆਂ ਕੋਲ ਜਿਹੜੇ ਗਿਬਓਨ ਵਿੱਚ ਸਨ ਜਾ ਲਿਆ \v 13 ਫੇਰ ਇਸ ਤਰ੍ਹਾਂ ਹੋਇਆ ਕਿ ਜਿਵੇਂ ਹੀ ਸਾਰੇ ਲੋਕਾਂ ਨੇ ਜਿਹੜੇ ਇਸਮਾਏਲ ਨਾਲ ਸਨ ਕਾਰੇਆਹ ਦੇ ਪੁੱਤਰ ਯੋਹਾਨਾਨ ਅਤੇ ਫੌਜਾਂ ਦੇ ਸਾਰੇ ਸਰਦਾਰਾਂ ਨੂੰ ਜਿਹੜੇ ਓਹ ਦੇ ਨਾਲ ਸਨ ਵੇਖਿਆ, ਤਾਂ ਅਨੰਦ ਹੋਏ \v 14 ਫੇਰ ਸਾਰੇ ਲੋਕ ਜਿਹਨਾਂ ਨੂੰ ਇਸਮਾਏਲ ਨੇ ਮਿਸਪਾਹ ਤੋਂ ਕੈਦ ਕੀਤਾ ਸੀ ਭੌਂ ਕੇ ਮੁੜੇ ਅਤੇ ਕਾਰੇਆਹ ਦੇ ਪੁੱਤਰ ਯੋਹਾਨਾਨ ਕੋਲ ਗਏ \v 15 ਪਰ ਨਥਨਯਾਹ ਦਾ ਪੁੱਤਰ ਇਸਮਾਏਲ ਅੱਠਾਂ ਮਨੁੱਖਾਂ ਸਣੇ ਯੋਹਾਨਾਨ ਦੇ ਅੱਗੋਂ ਨੱਠ ਗਿਆ ਅਤੇ ਅੰਮੋਨੀਆਂ ਕੋਲ ਚਲਾ ਗਿਆ \v 16 ਕਾਰੇਆਹ ਦਾ ਪੁੱਤਰ ਯੋਹਾਨਾਨ ਅਤੇ ਫੌਜਾਂ ਦੇ ਸਾਰੇ ਸਰਦਾਰ ਜਿਹੜੇ ਉਸ ਦੇ ਨਾਲ ਸਨ ਬਾਕੀ ਦੇ ਸਾਰੇ ਲੋਕਾਂ ਨੂੰ ਮੋੜ ਲਿਆਏ ਜਿਹਨਾਂ ਨੂੰ ਉਹ ਨੇ ਨਥਨਯਾਹ ਦੇ ਪੁੱਤਰ ਇਸਮਾਏਲ ਤੋਂ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਘਾਤ ਕਰਨ ਦੇ ਪਿੱਛੋਂ ਮਿਸਪਾਹ ਤੋਂ ਲੈ ਲਿਆ ਸੀ, ਅਰਥਾਤ ਸੂਰਮੇ ਯੋਧਿਆਂ ਨੂੰ, ਔਰਤਾਂ ਨੂੰ, ਬੱਚਿਆਂ ਨੂੰ ਅਤੇ ਖੁਸਰਿਆਂ ਨੂੰ ਜਿਹਨਾਂ ਨੂੰ ਉਹ ਗਿਬਓਨ ਤੋਂ ਮੋੜ ਲਿਆਇਆ ਸੀ \v 17 ਤਾਂ ਉਹ ਚੱਲੇ ਗਏ ਅਤੇ ਗੇਰੂਥ ਕਿਮਹਾਮ ਵਿੱਚ ਟਿਕੇ ਜਿਹੜਾ ਬੈਤਲਹਮ ਦੇ ਨੇੜੇ ਹੈ ਕਿ ਮਿਸਰ ਨੂੰ ਜਾਣ \v 18 ਇਹ ਕਸਦੀਆਂ ਦੇ ਕਾਰਨ ਸੀ ਕਿਉਂ ਜੋ ਉਹ ਉਹਨਾਂ ਦੇ ਅੱਗੋਂ ਡਰਦੇ ਸਨ ਇਸ ਲਈ ਕਿ ਨਥਨਯਾਹ ਦੇ ਪੁੱਤਰ ਇਸਮਾਏਲ ਨੇ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਮਾਰ ਸੁੱਟਿਆ ਸੀ ਜਿਹ ਨੂੰ ਬਾਬਲ ਦੇ ਰਾਜਾ ਨੇ ਦੇਸ ਵਿੱਚ ਹਾਕਮ ਬਣਾਇਆ ਸੀ। \c 42 \s ਯਿਰਮਿਯਾਹ ਨੂੰ ਪ੍ਰਾਰਥਨਾ ਕਰਨ ਦੀ ਬੇਨਤੀ \p \v 1 ਤਦ ਫੌਜਾਂ ਦੇ ਸਾਰੇ ਸਰਦਾਰ ਕਾਰੇਆਹ ਦਾ ਪੁੱਤਰ ਯੋਹਾਨਾਨ ਹੋਸ਼ਆਯਾਹ ਦਾ ਪੁੱਤਰ ਯਜ਼ਨਯਾਹ ਅਤੇ ਸਭ ਲੋਕ ਛੋਟੇ ਤੋਂ ਵੱਡੇ ਤੱਕ ਨੇੜੇ ਆਏ \v 2 ਅਤੇ ਯਿਰਮਿਯਾਹ ਨਬੀ ਨੂੰ ਆਖਿਆ ਕਿ ਸਾਡੀ ਅਰਦਾਸ ਤੇਰੇ ਸਨਮੁਖ ਪਹੁੰਚੇ l ਸਾਡੇ ਲਈ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਪ੍ਰਾਰਥਨਾ ਕਰ ਅਤੇ ਇਹਨਾਂ ਸਾਰਿਆਂ ਬਚਿਆਂ ਹੋਇਆਂ ਲਈ ਵੀ, ਕਿਉਂ ਜੋ ਅਸੀਂ ਬਹੁਤਿਆਂ ਵਿੱਚੋਂ ਥੋੜੇ ਜਿਹੇ ਬਚੇ ਹਾਂ ਜਿਵੇਂ ਤੇਰੀਆਂ ਅੱਖਾਂ ਸਾਨੂੰ ਵੇਖਦੀਆਂ ਹਨ \v 3 ਕਿ ਯਹੋਵਾਹ ਤੇਰਾ ਪਰਮੇਸ਼ੁਰ ਸਾਨੂੰ ਉਹ ਰਾਹ ਜਿਹ ਦੇ ਵਿੱਚ ਅਸੀਂ ਚੱਲੀਏ ਅਤੇ ਉਹ ਕੰਮ ਜਿਹੜਾ ਅਸੀਂ ਕਰੀਏ ਦੱਸੇ \v 4 ਤਾਂ ਯਿਰਮਿਯਾਹ ਨਬੀ ਨੇ ਉਹਨਾਂ ਨੂੰ ਆਖਿਆ, ਮੈਂ ਸੁਣ ਲਿਆ ਹੈ। ਵੇਖੋ, ਮੈਂ ਯਹੋਵਾਹ ਤੁਹਾਡੇ ਪਰਮੇਸ਼ੁਰ ਕੋਲ ਤੁਹਾਡੀਆਂ ਗੱਲਾਂ ਅਨੁਸਾਰ ਪ੍ਰਾਰਥਨਾ ਕਰਾਂਗਾ ਅਤੇ ਇਸ ਤਰ੍ਹਾਂ ਹੋਵੇਗਾ ਕਿ ਉਹ ਸਾਰੀ ਗੱਲ ਜਿਹ ਦਾ ਯਹੋਵਾਹ ਤੁਹਾਨੂੰ ਉੱਤਰ ਦੇਵੇਗਾ ਮੈਂ ਤੁਹਾਨੂੰ ਦੱਸਾਂਗਾ ਅਤੇ ਕੋਈ ਗੱਲ ਤੁਹਾਥੋਂ ਨਾ ਲੁਕਾਵਾਂਗਾ \v 5 ਉਹਨਾਂ ਨੇ ਯਿਰਮਿਯਾਹ ਨੂੰ ਆਖਿਆ, ਯਹੋਵਾਹ ਸਾਡੇ ਵਿੱਚ ਸੱਚਾ ਅਤੇ ਵਫ਼ਾਦਾਰ ਗਵਾਹ ਹੋਵੇ, ਜੇ ਅਸੀਂ ਓਹ ਸਾਰੀਆਂ ਗੱਲਾਂ ਉਵੇਂ ਹੀ ਨਾ ਕਰੀਏ ਜਿਨ੍ਹਾਂ ਨਾਲ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਸਾਡੇ ਕੋਲ ਘੱਲੇਗਾ l \v 6 ਭਾਵੇਂ ਚੰਗਾ ਹੋਵੇ ਭਾਵੇਂ ਬੁਰਾ, ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣਾਂਗੇ ਜਿਹ ਦੇ ਕੋਲ ਅਸੀਂ ਤੈਨੂੰ ਭੇਜਦੇ ਹਾਂ ਇਸ ਲਈ ਭਈ ਜਦ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੀਏ ਤਾਂ ਸਾਡੀ ਭਲਿਆਈ ਹੋਵੇ। \s ਯਿਰਮਿਯਾਹ ਦੀ ਪ੍ਰਾਰਥਨਾ ਦਾ ਉੱਤਰ \p \v 7 ਦਸਾਂ ਦਿਨਾਂ ਦੇ ਅੰਤ ਵਿੱਚ ਇਸ ਤਰ੍ਹਾਂ ਹੋਇਆ ਕਿ ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ \v 8 ਤਦ ਉਸ ਨੇ ਕਾਰੇਆਹ ਦੇ ਪੁੱਤਰ ਯੋਹਾਨਾਨ ਨੂੰ ਅਤੇ ਫੌਜਾਂ ਦੇ ਸਾਰੇ ਸਰਦਾਰਾਂ ਨੂੰ ਜਿਹੜੇ ਉਹ ਦੇ ਨਾਲ ਸਨ ਅਤੇ ਸਾਰੇ ਲੋਕਾਂ ਨੂੰ ਛੋਟੇ ਤੋਂ ਵੱਡੇ ਤੱਕ ਸੱਦਿਆ \v 9 ਅਤੇ ਉਹਨਾਂ ਨੂੰ ਆਖਿਆ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ, ਜਿਹ ਦੇ ਕੋਲ ਤੁਸੀਂ ਮੈਨੂੰ ਭੇਜਿਆ ਕਿ ਤੁਹਾਡੀ ਅਰਦਾਸ ਉਹ ਦੇ ਅੱਗੇ ਕਰਾਂ, ਇਸ ਤਰ੍ਹਾਂ ਆਖਦਾ ਹੈ, \v 10 ਜੇ ਤੁਸੀਂ ਮੁੜ ਇਸ ਦੇਸ ਵਿੱਚ ਵੱਸੋ ਤਾਂ ਮੈਂ ਤੁਹਾਨੂੰ ਬਣਾਵਾਂਗਾ ਅਤੇ ਨਾ ਡੇਗਾਂਗਾ, ਤੁਹਾਨੂੰ ਲਵਾਂਗਾ ਅਤੇ ਪੁੱਟਾਂਗਾ ਨਹੀਂ ਕਿਉਂ ਜੋ ਮੈਨੂੰ ਉਸ ਬੁਰਿਆਈ ਤੋਂ ਰੰਜ ਹੋਇਆ ਹੈ ਜੋ ਮੈਂ ਤੁਹਾਡੇ ਨਾਲ ਕੀਤੀ \v 11 ਬਾਬਲ ਦੇ ਰਾਜਾ ਤੋਂ ਨਾ ਡਰੋ ਜਿਸ ਤੋਂ ਤੁਸੀਂ ਡਰਦੇ ਹੋ। ਉਸ ਤੋਂ ਨਾ ਡਰੋ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਤੁਹਾਡੇ ਬਚਾਉਣ ਲਈ ਮੈਂ ਤੁਹਾਡੇ ਨਾਲ ਹਾਂ ਅਤੇ ਤੁਹਾਨੂੰ ਉਹ ਦੇ ਹੱਥੋਂ ਛੁਡਾਉਣ ਲਈ ਵੀ \v 12 ਮੈਂ ਤੁਹਾਡੇ ਉੱਤੇ ਰਹਮ ਕਰਾਂਗਾ ਭਈ ਉਹ ਤੁਹਾਡੇ ਉੱਤੇ ਰਹਮ ਕਰੇ ਅਤੇ ਤੁਹਾਨੂੰ ਤੁਹਾਡੀ ਆਪਣੀ ਭੂਮੀ ਵਿੱਚ ਫੇਰ ਮੋੜੇ \v 13 ਪਰ ਜੇ ਤੁਸੀਂ ਆਖੋ ਕਿ ਅਸੀਂ ਇਸ ਦੇਸ ਵਿੱਚ ਨਾ ਵੱਸਾਂਗੇ ਅਤੇ ਸੋ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੋਗੇ \v 14 ਅਤੇ ਆਖੋ, ਨਹੀਂ ਅਸੀਂ ਤਾਂ ਮਿਸਰ ਦੇ ਦੇਸ ਵਿੱਚ ਜਾਂਵਾਂਗੇ ਜਿੱਥੇ ਨਾ ਲੜਾਈ ਵੇਖਾਂਗੇ, ਨਾ ਤੁਰ੍ਹੀ ਦੀ ਆਵਾਜ਼ ਸੁਣਾਂਗੇ ਨਾ ਰੋਟੀ ਦਾ ਕਾਲ ਹੋਵੇਗਾ, ਉੱਥੇ ਅਸੀਂ ਵੱਸਾਂਗੇ \v 15 ਹੁਣ ਹੇ ਯਹੂਦਾਹ ਦੇ ਬਚੇ ਹੋਏ ਲੋਕੋ, ਯਹੋਵਾਹ ਦਾ ਬਚਨ ਸੁਣੋ! ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਜੇ ਤੁਸੀਂ ਜ਼ਰੂਰ ਮਿਸਰ ਵਿੱਚ ਜਾਣ ਲਈ ਆਪਣਾ ਰੁਕ ਕਰਦੇ ਹੋ ਅਤੇ ਟਿਕਣ ਲਈ ਉੱਥੇ ਜਾਂਦੇ ਹੋ \v 16 ਤਾਂ ਤਲਵਾਰ ਜਿਸ ਤੋਂ ਤੁਸੀਂ ਡਰਦੇ ਹੋ ਉੱਥੇ ਮਿਸਰ ਦੇਸ ਵਿੱਚ ਤੁਹਾਨੂੰ ਜਾ ਫੜ੍ਹੇਗੀ ਅਤੇ ਕਾਲ ਜਿਸ ਤੋਂ ਤੁਸੀਂ ਤਹਿਕਦੇ ਹੋ ਉਹ ਉੱਥੇ ਤੁਹਾਡੇ ਪਿੱਛੇ ਮਿਸਰ ਵਿੱਚ ਵੀ ਜਾ ਲਵੇਗਾ। ਉੱਥੇ ਤੁਸੀਂ ਮਰ ਜਾਓਗੇ \v 17 ਉਹ ਸਾਰੇ ਮਨੁੱਖ ਜਿਹੜੇ ਮਿਸਰ ਜਾਣ ਦਾ ਰੁਕ ਕਰਦੇ ਹਨ ਭਈ ਉਹ ਟਿਕਣ, ਤਲਵਾਰ, ਕਾਲ ਅਤੇ ਬਵਾ ਨਾਲ ਮਰਨਗੇ। ਉਹ ਉਸ ਬੁਰਿਆਈ ਤੋਂ ਜਿਹੜੀ ਮੈਂ ਉਹਨਾਂ ਉੱਤੇ ਲਿਆਵਾਂਗਾ ਨਾ ਨੱਠ ਸਕਣਗੇ, ਨਾ ਉਸ ਤੋਂ ਛੁੱਟ ਸਕਣਗੇ \v 18 ਕਿਉਂ ਜੋ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਜਿਵੇਂ ਮੇਰਾ ਕ੍ਰੋਧ ਅਤੇ ਗੁੱਸਾ ਯਰੂਸ਼ਲਮ ਦੇ ਵਾਸੀਆਂ ਉੱਤੇ ਵਰ੍ਹਾਇਆ ਗਿਆ, - ਤਿਵੇਂ ਮੇਰਾ ਗੁੱਸਾ ਤੁਹਾਡੇ ਉੱਤੇ ਜਦ ਤੁਸੀਂ ਮਿਸਰ ਵਿੱਚ ਜਾਓਗੇ ਵਰ੍ਹਾਇਆ ਜਾਵੇਗਾ ਅਤੇ ਤੁਸੀਂ ਆਨ, ਹੈਰਾਨੀ, ਸਰਾਪ ਅਤੇ ਉਲਾਹਮੇ ਦਾ ਕਾਰਨ ਹੋਵੋਗੇ ਅਤੇ ਇਸ ਸਥਾਨ ਨੂੰ ਫਿਰ ਨਾ ਵੇਖੋਗੇ \v 19 ਹੇ ਯਹੂਦਾਹ ਦੇ ਬਕੀਏ, ਯਹੋਵਾਹ ਦਾ ਬਚਨ ਤੁਹਾਡੇ ਲਈ ਇਹ ਹੈ, “ਭਈ ਤੁਸੀਂ ਮਿਸਰ ਨੂੰ ਨਾ ਜਾਓ, ਤੁਸੀਂ ਸੱਚ-ਮੁੱਚ ਜਾਣ ਲਓ ਕਿ ਮੈਂ ਅੱਜ ਤੁਹਾਡੇ ਲਈ ਗਵਾਹੀ ਦਿੱਤੀ ਹੈ \v 20 ਕਿਉਂ ਜੋ ਤੁਸੀਂ ਆਪਣੀਆਂ ਜਾਨਾਂ ਨਾਲ ਧੋਖਾ ਕਮਾਇਆ ਹੈ ਜਦੋਂ ਤੁਸੀਂ ਮੈਨੂੰ ਯਹੋਵਾਹ ਆਪਣੇ ਪਰਮੇਸ਼ੁਰ ਕੋਲ ਭੇਜਿਆ ਕਿ ਸਾਡੇ ਲਈ ਯਹੋਵਾਹ ਸਾਡੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰ ਅਤੇ ਸਭ ਕੁਝ ਜੋ ਯਹੋਵਾਹ ਸਾਡਾ ਪਰਮੇਸ਼ੁਰ ਆਖੇਗਾ ਤਿਵੇਂ ਸਾਨੂੰ ਦੱਸ ਤੇ ਅਸੀਂ ਕਰਾਂਗੇ” \v 21 ਸੋ ਅੱਜ ਦੇ ਦਿਨ ਮੈਂ ਤੁਹਾਨੂੰ ਦੱਸਿਆ ਹੈ ਪਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨੂੰ ਨਹੀਂ ਸੁਣਿਆ, ਨਾ ਕਿਸੇ ਹੋਰ ਗੱਲ ਨੂੰ ਜਿਹੜੇ ਲਈ ਉਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ \v 22 ਹੁਣ ਸੱਚ-ਮੁੱਚ ਜਾਣ ਲਓ ਕਿ ਉਸ ਸਥਾਨ ਵਿੱਚ ਜਿੱਥੇ ਤੁਸੀਂ ਜਾਣ ਲਈ ਅਤੇ ਟਿਕਣ ਲਈ ਲੋਚਦੇ ਹੋ ਤੁਸੀਂ ਤਲਵਾਰ, ਕਾਲ ਅਤੇ ਬਵਾ ਨਾਲ ਮਰੋਗੇ!। \c 43 \s ਯਿਰਮਿਯਾਹ ਨੂੰ ਮਿਸਰ ਲਿਜਾਇਆ ਜਾਣਾ \p \v 1 ਤਾਂ ਇਸ ਤਰ੍ਹਾਂ ਹੋਇਆ ਕਿ ਜਦ ਯਿਰਮਿਯਾਹ ਸਾਰੇ ਲੋਕਾਂ ਨਾਲ ਉਹਨਾਂ ਦੇ ਪਰਮੇਸ਼ੁਰ ਯਹੋਵਾਹ ਦੀਆਂ ਸਾਰੀਆਂ ਗੱਲਾਂ ਨੂੰ ਬੋਲ ਚੁੱਕਾ, ਜਿਹਨਾਂ ਨੂੰ ਯਹੋਵਾਹ ਉਹਨਾਂ ਦੇ ਪਰਮੇਸ਼ੁਰ ਨੇ ਉਹਨਾਂ ਕੋਲ ਭੇਜਿਆ, ਅਰਥਾਤ ਇਹਨਾਂ ਸਾਰੀਆਂ ਗੱਲਾਂ ਨੂੰ \v 2 ਤਾਂ ਹੋਸ਼ਆਯਾਹ ਦੇ ਪੁੱਤਰ ਅਜ਼ਰਯਾਹ, ਕਾਰੇਆਹ ਦੇ ਪੁੱਤਰ ਯੋਹਾਨਾਨ, ਅਤੇ ਸਾਰੇ ਅਭਮਾਨੀ ਮਨੁੱਖਾਂ ਨੇ ਯਿਰਮਿਯਾਹ ਨੂੰ ਆਖਿਆ, ਤੂੰ ਝੂਠ ਬੋਲਦਾ ਹੈਂ, ਯਹੋਵਾਹ ਸਾਡੇ ਪਰਮੇਸ਼ੁਰ ਨੇ ਤੈਨੂੰ ਇਹ ਆਖਣ ਲਈ ਨਹੀਂ ਭੇਜਿਆ ਕਿ ਮਿਸਰ ਨੂੰ ਟਿਕਣ ਲਈ ਨਾ ਜਾਓ \v 3 ਤੈਨੂੰ ਤਾਂ ਨੇਰੀਯਾਹ ਦੇ ਪੁੱਤਰ ਬਾਰੂਕ ਨੇ ਸਾਡੇ ਵਿਰੁੱਧ ਪਰੇਰਿਆ ਹੈ ਭਈ ਸਾਨੂੰ ਕਸਦੀਆਂ ਦੇ ਹੱਥ ਵਿੱਚ ਦੇਵੇਂ ਅਤੇ ਉਹ ਸਾਨੂੰ ਮਾਰ ਸੁੱਟਣ ਅਤੇ ਸਾਨੂੰ ਗ਼ੁਲਾਮ ਕਰਕੇ ਬਾਬਲ ਨੂੰ ਲੈ ਜਾਣ \v 4 ਤਾਂ ਕਾਰੇਆਹ ਦੇ ਪੁੱਤਰ ਯੋਹਾਨਾਨ ਨੇ ਅਤੇ ਫੌਜਾਂ ਦੇ ਸਾਰੇ ਸਰਦਾਰਾਂ ਨੇ ਅਤੇ ਸਾਰੇ ਲੋਕਾਂ ਨੇ ਯਹੋਵਾਹ ਦੀ ਅਵਾਜ਼ ਨਾ ਸੁਣੀ ਭਈ ਯਹੂਦਾਹ ਦੇ ਦੇਸ ਵਿੱਚ ਵੱਸਣ \v 5 ਫਿਰ ਕਾਰੇਆਹ ਦੇ ਪੁੱਤਰ ਯੋਹਾਨਾਨ ਨੇ ਅਤੇ ਫੌਜਾਂ ਦੇ ਸਾਰੇ ਸਰਦਾਰਾਂ ਨੇ ਯਹੂਦਾਹ ਦੇ ਸਾਰੇ ਬਕੀਏ ਨੂੰ ਲਿਆ ਜਿਹੜਾ ਸਾਰੀਆਂ ਕੌਮਾਂ ਵਿੱਚੋਂ ਜਿੱਥੇ ਉਹ ਖੇਰੂੰ-ਖੇਰੂੰ ਹੋ ਗਏ ਸਨ ਯਹੂਦਾਹ ਦੇ ਦੇਸ ਵਿੱਚ ਟਿਕਣ ਲਈ ਮੁੜ ਆਏ ਸਨ \v 6 ਅਰਥਾਤ ਮਰਦਾਂ ਨੂੰ, ਔਰਤਾਂ ਨੂੰ, ਬੱਚਿਆਂ ਨੂੰ, ਰਾਜਾ ਦੀਆਂ ਧੀਆਂ ਨੂੰ ਅਤੇ ਸਾਰੀਆਂ ਜਾਨਾਂ ਨੂੰ ਜਿਹਨਾਂ ਨੂੰ ਜੱਲਾਦਾਂ ਦੇ ਕਪਤਾਨ ਨਬੂਜ਼ਰਦਾਨ ਨੇ ਸ਼ਾਫਾਨ ਦੇ ਪੋਤੇ ਅਹੀਕਾਮ ਦੇ ਪੁੱਤਰ ਗਦਲਯਾਹ ਅਤੇ ਯਿਰਮਿਯਾਹ ਨਬੀ ਅਤੇ ਨੇਰੀਯਾਹ ਦੇ ਪੁੱਤਰ ਬਾਰੂਕ ਕੋਲ ਛੱਡਿਆ ਸੀ \v 7 ਉਹ ਮਿਸਰ ਦੇਸ ਨੂੰ ਆਏ ਕਿਉਂ ਜੋ ਉਹਨਾਂ ਨੇ ਯਹੋਵਾਹ ਦੀ ਅਵਾਜ਼ ਨੂੰ ਨਾ ਸੁਣਿਆ ਅਤੇ ਤਹਪਨਹੇਸ ਤੱਕ ਆਏ। \v 8 ਤਾਂ ਯਹੋਵਾਹ ਦਾ ਬਚਨ ਤਹਪਨਹੇਸ ਵਿੱਚ ਯਿਰਮਿਯਾਹ ਕੋਲ ਆਇਆ ਕਿ \v 9 ਤੂੰ ਆਪਣੇ ਹੱਥ ਵਿੱਚ ਵੱਡੇ ਪੱਥਰ ਲੈ ਅਤੇ ਉਹਨਾਂ ਨੂੰ ਚੂਨੇ ਵਿੱਚ ਉਸ ਚੌਂਕ ਵਿੱਚ ਲੁਕੋ ਦੇ ਜਿਹੜਾ ਤਹਪਨਹੇਸ ਵਿੱਚ ਫ਼ਿਰਊਨ ਦੇ ਮਹਿਲ ਦੇ ਫਾਟਕ ਕੋਲ ਹੈ ਅਤੇ ਇਹ ਯਹੂਦਾਹ ਦੇ ਮਨੁੱਖਾਂ ਦੇ ਵੇਖਦਿਆਂ ਹੋਵੇ \v 10 ਤੂੰ ਉਹਨਾਂ ਨੂੰ ਆਖ ਕਿ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਵੇਖੋ, ਮੈਂ ਬਾਬਲ ਦੇ ਰਾਜਾ ਆਪਣੇ ਟਹਿਲੂਏ ਨਬੂਕਦਨੱਸਰ ਨੂੰ ਬੁਲਾ ਲਵਾਂਗਾ। ਮੈਂ ਇਹਨਾਂ ਪੱਥਰਾਂ ਉੱਤੇ ਉਹ ਦਾ ਸਿੰਘਾਸਣ ਰੱਖਾਂਗਾ ਜਿਹਨਾਂ ਨੂੰ ਮੈਂ ਲੁਕਾਇਆ ਹੈ ਅਤੇ ਉਹ ਉਹਨਾਂ ਉੱਤੇ ਆਪਣੀ ਸ਼ਾਹੀ ਚਾਨਣੀ ਤਾਣੇਗਾ \v 11 ਉਹ ਆ ਕੇ ਮਿਸਰ ਦੇਸ ਨੂੰ ਮਾਰੇਗਾ। ਮੌਤ ਵਾਲੇ ਮੌਤ ਲਈ, ਕੈਦ ਵਾਲੇ ਕੈਦ ਲਈ, ਤਲਵਾਰ ਵਾਲੇ ਤਲਵਾਰ ਲਈ! \v 12 ਅਤੇ ਮੈਂ ਮਿਸਰ ਦੇ ਦੇਵਤਿਆਂ ਦੇ ਮੰਦਰਾਂ ਵਿੱਚ ਅੱਗ ਭੜਕਾਵਾਂਗਾ। ਉਹ ਉਹਨਾਂ ਨੂੰ ਸਾੜ ਦੇਵੇਗਾ ਅਤੇ ਉਹਨਾਂ ਨੂੰ ਗ਼ੁਲਾਮ ਕਰਕੇ ਲੈ ਜਾਵੇਗਾ ਅਤੇ ਜਿਵੇਂ ਆਜੜੀ ਆਪਣਾ ਕੱਪੜਾ ਲਪੇਟਦਾ ਹੈ ਤਿਵੇਂ ਉਹ ਮਿਸਰ ਦੇਸ ਨੂੰ ਲਪੇਟ ਲਵੇਗਾ ਅਤੇ ਉੱਥੋਂ ਸ਼ਾਂਤੀ ਨਾਲ ਨਿੱਕਲ ਜਾਵੇਗਾ \v 13 ਉਹ ਬੈਤ ਸ਼ਮਸ਼ ਦੇ ਥੰਮ੍ਹਾਂ ਨੂੰ ਜਿਹੜੇ ਮਿਸਰ ਦੇਸ ਵਿੱਚ ਹਨ ਤੋੜ ਦੇਵੇਗਾ ਅਤੇ ਮਿਸਰ ਦੇ ਦੇਵਤਿਆਂ ਦੇ ਮੰਦਰਾਂ ਨੂੰ ਅੱਗ ਨਾਲ ਸਾੜ ਸੁੱਟੇਗਾ। \c 44 \s ਮਿਸਰ ਵਿੱਚ ਯਹੂਦੀਆਂ ਦੇ ਲਈ ਪਰਮੇਸ਼ੁਰ ਦਾ ਸੰਦੇਸ਼ \p \v 1 ਉਹ ਬਚਨ ਜਿਹੜਾ ਸਾਰੇ ਯਹੂਦੀਆਂ ਦੇ ਬਾਰੇ ਜਿਹੜੇ ਮਿਸਰ ਦੇਸ ਵਿੱਚ ਵੱਸਦੇ ਸਨ, ਅਰਥਾਤ ਮਿਗਦੋਲ, ਤਹਪਨਹੇਸ, ਨੋਫ਼ ਅਤੇ ਪਥਰੋਸ ਦੇਸ ਦੇ ਵੱਸਣ ਵਾਲਿਆਂ ਦੇ ਬਾਰੇ ਯਿਰਮਿਯਾਹ ਕੋਲ ਆਇਆ ਕਿ \v 2 ਸੈਨਾਂ ਦਾ ਰਾਜਾ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਆਪ ਉਹ ਸਾਰੀ ਬੁਰਿਆਈ ਜਿਹੜੀ ਮੈਂ ਯਰੂਸ਼ਲਮ ਉੱਤੇ ਅਤੇ ਯਹੂਦਾਹ ਦੇ ਸਾਰੇ ਸ਼ਹਿਰਾਂ ਉੱਤੇ ਲਿਆਂਦੀ ਡਿੱਠੀ। ਵੇਖੋ, ਉਹ ਅੱਜ ਦੇ ਦਿਨ ਉਜਾੜ ਪਏ ਹਨ, ਉਹਨਾਂ ਵਿੱਚ ਕੋਈ ਨਹੀਂ ਵੱਸਦਾ \v 3 ਉਸ ਬੁਰਿਆਈ ਦੇ ਕਾਰਨ ਜਿਹੜੀ ਉਹਨਾਂ ਨੇ ਮੈਨੂੰ ਖਿਝਾਉਣ ਲਈ ਕੀਤੀ ਜਦ ਉਹ ਧੂਪ ਧੁਖਾਉਣ ਲਈ ਗਏ ਅਤੇ ਦੂਜੇ ਦੇਵਤਿਆਂ ਦੀ ਪੂਜਾ ਕੀਤੀ ਜਿਹਨਾਂ ਨੂੰ ਨਾ ਉਹ, ਨਾ ਤੁਸੀਂ, ਨਾ ਤੁਹਾਡੇ ਪਿਉ-ਦਾਦੇ ਜਾਣਦੇ ਸੀ \v 4 ਮੈਂ ਆਪਣੇ ਦਾਸ ਆਪਣੇ ਨਬੀਆਂ ਨੂੰ ਤੁਹਾਡੇ ਕੋਲ ਭੇਜਿਆ, ਸਗੋਂ ਜਤਨ ਕਰ ਕੇ ਭੇਜਿਆ ਅਤੇ ਆਖਿਆ, ਤੁਸੀਂ ਇਹ ਘਿਣਾਉਣਾ ਕੰਮ ਨਾ ਹੀ ਕਰੋ ਜਿਸ ਤੋਂ ਮੈਨੂੰ ਸੂਗ ਆਉਂਦੀ ਹੈ \v 5 ਪਰ ਉਹਨਾਂ ਨਾ ਸੁਣਿਆ ਅਤੇ ਨਾ ਆਪਣਾ ਕੰਨ ਲਾਇਆ ਭਈ ਆਪਣੀ ਬੁਰਿਆਈ ਤੋਂ ਮੁੜਨ ਅਤੇ ਦੂਜੇ ਦੇਵਤਿਆਂ ਲਈ ਧੂਪ ਧੁਖਾਉਣ \v 6 ਤਦ ਮੇਰਾ ਗੁੱਸਾ ਅਤੇ ਮੇਰਾ ਕ੍ਰੋਧ ਡੋਲ੍ਹਿਆ ਗਿਆ ਅਤੇ ਯਹੂਦਾਹ ਦੇ ਸ਼ਹਿਰਾਂ ਵਿੱਚ ਅਤੇ ਯਰੂਸ਼ਲਮ ਦੀਆਂ ਗਲੀਆਂ ਵਿੱਚ ਭੜਕ ਉੱਠਿਆ ਅਤੇ ਉਹਨਾਂ ਨੂੰ ਬਰਬਾਦ ਅਤੇ ਵਿਰਾਨ ਕਰ ਦਿੱਤਾ ਹੈ ਜਿਵੇਂ ਅੱਜ ਦੇ ਦਿਨ ਹੈ। \v 7 ਹੁਣ ਯਹੋਵਾਹ ਸੈਨਾਂ ਦਾ ਪਰਮੇਸ਼ੁਰ ਅਤੇ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਕਿਉਂ ਇਹ ਵੱਡੀ ਬੁਰਿਆਈ ਆਪਣੀਆਂ ਜਾਨਾਂ ਨਾਲ ਕਰਦੇ ਹੋ ਭਈ ਤੁਸੀਂ ਆਪਣੇ ਵਿੱਚੋਂ ਮਨੁੱਖ ਅਤੇ ਔਰਤਾਂ, ਨਿਆਣੇ ਅਤੇ ਦੁੱਧ ਚੁੰਘਦੇ ਯਹੂਦਾਹ ਦੇ ਵਿੱਚੋਂ ਵੱਢੋ ਭਈ ਤੁਹਾਡੇ ਲਈ ਕੋਈ ਬਕੀਆ ਨਾ ਰਹੇ? \v 8 ਤੁਸੀਂ ਆਪਣੇ ਹੱਥ ਦੇ ਕੰਮਾਂ ਨਾਲ ਅਤੇ ਦੂਜੇ ਦੇਵਤਿਆਂ ਲਈ ਧੂਪ ਧੁਖਾਉਣ ਨਾਲ ਮਿਸਰ ਦੇਸ ਵਿੱਚ ਜਿੱਥੇ ਤੁਸੀਂ ਟਿਕਣ ਲਈ ਗਏ ਮੈਨੂੰ ਕਿਉਂ ਖਿਝਾਉਂਦੇ ਹੋ ਤਾਂ ਜੋ ਤੁਸੀਂ ਕੱਟੇ ਜਾਓ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚ ਸਰਾਪ ਅਤੇ ਉਲਾਹਮਾ ਹੋਵੋ? \v 9 ਕੀ ਤੁਸੀਂ ਆਪਣੇ ਪੁਰਖਿਆਂ ਦੀਆਂ ਬਦੀਆਂ, ਯਹੂਦਾਹ ਦੇ ਰਾਜਿਆਂ ਦੀਆਂ ਬਦੀਆਂ, ਉਹਨਾਂ ਦੀਆਂ ਰਾਣੀਆਂ ਦੀਆਂ ਬਦੀਆਂ, ਆਪਣੀਆਂ ਬਦੀਆਂ, ਅਤੇ ਆਪਣੀਆਂ ਔਰਤਾਂ ਦੀਆਂ ਬਦੀਆਂ ਜਿਹੜੀਆਂ ਤੁਸੀਂ ਯਹੂਦਾਹ ਦੇ ਦੇਸ ਵਿੱਚ ਅਤੇ ਯਰੂਸ਼ਲਮ ਦੀਆਂ ਗਲੀਆਂ ਵਿੱਚ ਕੀਤੀਆਂ ਭੁੱਲ ਗਏ ਹੋ? \v 10 ਉਹ ਅੱਜ ਦੇ ਦਿਨ ਤੱਕ ਨੀਵੇਂ ਨਹੀਂ ਹੋਏ, ਨਾ ਡਰੇ ਅਤੇ ਨਾ ਮੇਰੀ ਬਿਵਸਥਾ ਅਤੇ ਮੇਰੀਆਂ ਬਿਧੀਆਂ ਉੱਤੇ ਚੱਲੇ ਜਿਹੜੀਆਂ ਮੈਂ ਤੁਹਾਡੇ ਅੱਗੇ ਅਤੇ ਤੁਹਾਡੇ ਪੁਰਖਿਆਂ ਅੱਗੇ ਰੱਖੀਆਂ। \v 11 ਇਸ ਲਈ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਬਦੀ ਲਈ ਆਪਣਾ ਮੂੰਹ ਤੁਹਾਡੇ ਵਿਰੁੱਧ ਕਰਾਂਗਾ, ਕਿ ਸਾਰੇ ਯਹੂਦਾਹ ਨੂੰ ਕੱਟ ਦੇ \v 12 ਮੈਂ ਯਹੂਦਾਹ ਦੇ ਬਾਕੀ ਲੋਕਾਂ ਨੂੰ ਲਵਾਂਗਾ ਜਿਹਨਾਂ ਮਿਸਰ ਦੇਸ ਵਿੱਚ ਜਾਣ ਲਈ ਅਤੇ ਉੱਥੇ ਟਿਕਣ ਲਈ ਆਪਣਾ ਰੁਕ ਕੀਤਾ ਹੈ ਅਤੇ ਉਹਨਾਂ ਸਾਰਿਆਂ ਦਾ ਅੰਤ ਹੋ ਜਾਵੇਗਾ, ਉਹ ਮਿਸਰ ਦੇ ਦੇਸ ਵਿੱਚ ਡਿੱਗ ਪੈਣਗੇ ਅਤੇ ਤਲਵਾਰ ਅਤੇ ਕਾਲ ਨਾਲ ਉਹਨਾਂ ਦਾ ਅੰਤ ਹੋ ਜਾਵੇਗਾ, ਛੋਟੇ ਤੋਂ ਵੱਡੇ ਤੱਕ ਉਹ ਤਲਵਾਰ ਅਤੇ ਕਾਲ ਨਾਲ ਮਰ ਜਾਣਗੇ ਅਤੇ ਉਹ ਆਨ, ਹੈਰਾਨੀ, ਸਰਾਪ ਅਤੇ ਉਲਾਹਮੇ ਦਾ ਕਾਰਨ ਹੋਣਗੇ \v 13 ਅਤੇ ਮੈਂ ਮਿਸਰ ਦੇਸ ਦੇ ਵਾਸੀਆਂ ਦੀ ਖ਼ਬਰ ਲਵਾਂਗਾ ਜਿਵੇਂ ਮੈਂ ਯਰੂਸ਼ਲਮ ਦੀ ਖ਼ਬਰ ਤਲਵਾਰ, ਕਾਲ ਅਤੇ ਬਵਾ ਨਾਲ ਲਈ ਹੈ \v 14 ਸੋ ਯਹੂਦਾਹ ਦੇ ਬਾਕੀ ਲੋਕਾਂ ਵਿੱਚੋਂ ਕੋਈ ਵੀ ਜਿਹੜਾ ਮਿਸਰ ਦੇਸ ਵਿੱਚ ਟਿਕਣ ਲਈ ਆਇਆ ਹੈ ਨੱਠ ਕੇ ਨਾ ਬਚੇਗਾ, ਨਾ ਯਹੋਵਾਹ ਦੇ ਦੇਸ ਨੂੰ ਮੁੜੇਗਾ ਜਿੱਥੇ ਉਹਨਾਂ ਦਾ ਜੀ ਵੱਸਣ ਲਈ ਮੁੜ ਜਾਨ ਨੂੰ ਲੋਚਦਾ ਹੈ ਕਿਉਂ ਜੋ ਭਗੌੜਿਆਂ ਤੋਂ ਛੁੱਟ ਉਹ ਨਾ ਮੁੜਨਗੇ। \v 15 ਤਦ ਸਾਰੇ ਮਨੁੱਖਾਂ ਨੇ ਜਿਹੜੇ ਜਾਣਦੇ ਸਨ ਕਿ ਉਹਨਾਂ ਦੀਆਂ ਔਰਤਾਂ ਨੇ ਦੂਜੇ ਦੇਵਤਿਆਂ ਲਈ ਧੂਪ ਧੁਖਾਈ ਹੈ ਅਤੇ ਕੋਲ ਖਲੋਤੀਆਂ ਔਰਤਾਂ ਦੇ ਵੱਡੇ ਦਲ ਨੇ ਸਾਰੇ ਲੋਕਾਂ ਨੇ ਜਿਹੜੇ ਮਿਸਰ ਦੇਸ ਦੇ ਪਥਰੋਸ ਵਿੱਚ ਵੱਸਦੇ ਸਨ ਯਿਰਮਿਯਾਹ ਨੂੰ ਉੱਤਰ ਦਿੱਤਾ ਕਿ \v 16 ਜਿਹੜੀ ਗੱਲ ਤੂੰ ਸਾਨੂੰ ਯਹੋਵਾਹ ਦੇ ਨਾਮ ਨਾਲ ਬੋਲਿਆ ਹੈਂ ਅਸੀਂ ਤੇਰੀ ਨਾ ਸੁਣਾਂਗੇ \v 17 ਪਰ ਅਸੀਂ ਜ਼ਰੂਰ ਉਹ ਸਾਰਾ ਬਚਨ ਜਿਹੜਾ ਸਾਡੇ ਮੂੰਹੋਂ ਨਿੱਕਲਿਆ ਹੈ ਪੂਰਾ ਕਰਾਂਗੇ। ਅਸੀਂ ਅਕਾਸ਼ ਦੀ ਰਾਣੀ ਲਈ ਧੂਪ ਧੁਖਾਵਾਂਗੇ ਅਤੇ ਪੀਣ ਦੀਆਂ ਭੇਟਾਂ ਉਹ ਦੇ ਲਈ ਡੋਲ੍ਹਾਂਗੇ ਜਿਵੇਂ ਅਸੀਂ ਆਪ, ਸਾਡੇ ਪੁਰਖਿਆਂ ਨੇ, ਸਾਡੇ ਰਾਜਿਆਂ ਨੇ, ਸਾਡੇ ਸਰਦਾਰਾਂ ਨੇ, ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ਵਿੱਚ ਕੀਤਾ ਸੀ। ਤਦ ਅਸੀਂ ਰੋਟੀ ਨਾਲ ਰਜਾਏ ਜਾਂਦੇ ਸੀ ਅਤੇ ਅਸੀਂ ਚੰਗੇ ਸੀ ਅਤੇ ਕੋਈ ਬੁਰਿਆਈ ਨਹੀਂ ਵੇਖਦੇ ਸੀ \v 18 ਜਦ ਤੋਂ ਤੁਸੀਂ ਅਕਾਸ਼ ਦੀ ਰਾਣੀ ਲਈ ਧੂਪ ਧੁਖਾਉਣੀ ਅਤੇ ਪੀਣ ਦੀਆਂ ਭੇਟਾਂ ਡੋਲ੍ਹਣੀਆਂ ਛੱਡੀਆਂ ਹਨ ਸਾਨੂੰ ਸਾਰੀਆਂ ਚੀਜ਼ਾਂ ਦੀ ਥੁੜ ਹੈ, ਸਾਡਾ ਤਲਵਾਰ ਅਤੇ ਕਾਲ ਨਾਲ ਅੰਤ ਹੋ ਗਿਆ ਹੈ! \v 19 ਜਦ ਅਸੀਂ ਅਕਾਸ਼ ਦੀ ਰਾਣੀ ਲਈ ਧੂਪ ਧੁਖਾਉਂਦੀਆਂ ਅਤੇ ਪੀਣ ਦੀਆਂ ਭੇਟਾਂ ਡੋਲ੍ਹਦੀਆਂ ਸੀ ਤਾਂ ਕੀ ਅਸੀਂ ਆਪਣੇ ਮਨੁੱਖਾਂ ਦੇ ਬਿਨ੍ਹਾਂ ਉਹ ਦੀਆਂ ਟਿੱਕੀਆਂ ਦੇ ਬੁੱਤ ਬਣਾਉਂਦੀਆਂ ਅਤੇ ਪੀਣ ਦੀਆਂ ਭੇਟਾਂ ਡੋਲ੍ਹਦੀਆਂ ਸੀ?। \v 20 ਤਦ ਯਿਰਮਿਯਾਹ ਨੇ ਸਾਰੇ ਲੋਕਾਂ ਨੂੰ ਉਹਨਾਂ ਦੇ ਮਰਦਾਂ ਅਤੇ ਔਰਤਾਂ, ਸਗੋਂ ਉਹਨਾਂ ਸਾਰਿਆਂ ਲੋਕਾਂ ਦੇ ਬਾਰੇ ਜਿਹਨਾਂ ਉਸ ਨੂੰ ਇਹ ਉੱਤਰ ਦਿੱਤਾ ਸੀ ਆਖਿਆ, \v 21 ਉਹ ਧੂਪ ਜਿਹੜੀ ਤੁਸੀਂ ਅਤੇ ਤੁਹਾਡੇ ਪੁਰਖਿਆਂ, ਤੁਹਾਡੇ ਰਾਜਿਆਂ, ਤੁਹਾਡੇ ਸਰਦਾਰਾਂ ਅਤੇ ਦੇਸ ਦੇ ਲੋਕਾਂ ਨੇ ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ਵਿੱਚ ਧੁਖਾਈ, ਕੀ ਯਹੋਵਾਹ ਨੇ ਉਹ ਨੂੰ ਚੇਤੇ ਨਾ ਕੀਤਾ ਅਤੇ ਉਹ ਦੇ ਦਿਲ ਉੱਤੇ ਨਾ ਆਇਆ? \v 22 ਯਹੋਵਾਹ ਇਸ ਦੇ ਅੱਗੇ ਤੁਹਾਡੇ ਬੁਰੇ ਕਰਤੱਬਾਂ ਦੇ ਕਾਰਨ ਅਤੇ ਘਿਣਾਉਣਿਆਂ ਕੰਮਾਂ ਦੇ ਕਾਰਨ ਜਿਹੜੇ ਤੁਸੀਂ ਕੀਤੇ ਤੁਹਾਨੂੰ ਝੱਲ ਨਾ ਸਕਿਆ। ਤੁਹਾਡਾ ਦੇਸ ਉਜਾੜ, ਵਿਰਾਨ ਅਤੇ ਸਰਾਪ ਹੋ ਗਿਆ ਜਿੱਥੇ ਕੋਈ ਨਹੀਂ ਵੱਸਦਾ ਜਿਵੇਂ ਅੱਜ ਦੇ ਦਿਨ ਹੈ \v 23 ਇਸ ਲਈ ਜੋ ਤੁਸੀਂ ਧੂਪ ਧੁਖਾਈ ਅਤੇ ਯਹੋਵਾਹ ਦੇ ਵਿਰੁੱਧ ਪਾਪ ਕੀਤਾ ਅਤੇ ਤੁਸੀਂ ਯਹੋਵਾਹ ਦੀ ਅਵਾਜ਼ ਨੂੰ ਨਾ ਸੁਣਿਆ ਅਤੇ ਉਸ ਦੀ ਬਿਵਸਥਾ ਅਤੇ ਉਸ ਦੀਆਂ ਵਿਧੀਆਂ ਅਤੇ ਉਸ ਦੀਆਂ ਸਾਖੀਆਂ ਉੱਤੇ ਨਾ ਚੱਲੇ, ਇਸ ਲਈ ਇਹ ਬੁਰਿਆਈ ਤੁਹਾਨੂੰ ਆ ਪਈ, ਜਿਵੇਂ ਅੱਜ ਦੇ ਦਿਨ ਹੈ। \v 24 ਯਿਰਮਿਯਾਹ ਨੇ ਸਾਰੇ ਲੋਕਾਂ ਅਤੇ ਔਰਤਾਂ ਨੂੰ ਆਖਿਆ, ਹੇ ਸਾਰੇ ਯਹੂਦਾਹ ਜਿਹੜੇ ਮਿਸਰ ਦੇਸ ਵਿੱਚ ਹੋ, ਯਹੋਵਾਹ ਦਾ ਬਚਨ ਸੁਣੋ! \v 25 ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਅਤੇ ਤੁਹਾਡੀਆਂ ਔਰਤਾਂ ਨੇ ਆਪਣੇ ਮੂੰਹਾਂ ਨਾਲ ਗੱਲ ਕੀਤੀ ਅਤੇ ਆਪਣੇ ਹੱਥਾਂ ਨਾਲ ਉਸ ਨੂੰ ਪੂਰਾ ਵੀ ਕੀਤਾ ਕਿ ਅਸੀਂ ਆਪਣੀਆਂ ਸੁੱਖਣਾ ਜ਼ਰੂਰ ਪੂਰੀਆਂ ਕਰਾਂਗੇ ਜਿਹੜੀਆਂ ਅਸੀਂ ਸੁੱਖੀਆਂ ਹਨ ਕਿ ਅਸੀਂ ਅਕਾਸ਼ ਦੀ ਰਾਣੀ ਲਈ ਧੂਪ ਧੁਖਾਵਾਂਗੇ ਅਤੇ ਉਸ ਦੇ ਲਈ ਪੀਣ ਦੀਆਂ ਭੇਟਾਂ ਡੋਲ੍ਹਾਂਗੇ। ਤੁਸੀਂ ਆਪਣੀਆਂ ਸੁੱਖਣਾ ਨੂੰ ਜ਼ਰੂਰ ਕਾਇਮ ਕਰੋ ਅਤੇ ਆਪਣੀਆਂ ਸੁੱਖਣਾ ਨੂੰ ਜ਼ਰੂਰ ਪੂਰੀਆਂ ਕਰੋ! \v 26 ਇਸ ਲਈ ਹੇ ਸਾਰੇ ਯਹੂਦਾਹ ਯਹੋਵਾਹ ਦਾ ਬਚਨ ਸੁਣੋ ਜਿਹੜੇ ਮਿਸਰ ਦੇਸ ਵਿੱਚ ਵੱਸਦੇ ਹੋ। ਵੇਖੋ, ਯਹੋਵਾਹ ਆਖਦਾ ਹੈ, ਮੈਂ ਆਪਣੇ ਵੱਡੇ ਨਾਮ ਦੀ ਸਹੁੰ ਖਾਧੀ ਹੈ ਕਿ ਮੇਰਾ ਨਾਮ ਫਿਰ ਯਹੂਦਾਹ ਦੇ ਕਿਸੇ ਮਨੁੱਖ ਦੇ ਮੂੰਹੋਂ ਨਾ ਲਿਆ ਜਾਵੇਗਾ ਜਿਹੜਾ ਮਿਸਰ ਦੇ ਸਾਰੇ ਦੇਸ ਵਿੱਚ ਆਖੇ, “ਪ੍ਰਭੂ ਯਹੋਵਾਹ ਦੇ ਜੀਵਨ ਦੀ ਸਹੁੰ” \v 27 ਵੇਖੋ, ਮੈਂ ਉਹਨਾਂ ਉੱਤੇ ਬੁਰਿਆਈ ਲਈ, ਭਲਿਆਈ ਲਈ ਨਹੀਂ, ਤਾੜ ਵਿੱਚ ਹਾਂ ਕਿ ਯਹੂਦਾਹ ਦੇ ਸਾਰੇ ਮਨੁੱਖ ਜਿਹੜੇ ਮਿਸਰ ਦੇਸ ਵਿੱਚ ਹਨ ਤਲਵਾਰ ਅਤੇ ਕਾਲ ਨਾਲ ਮੁਕਾਏ ਜਾਣ ਜਦ ਤੱਕ ਉਹਨਾਂ ਦਾ ਅੰਤ ਨਾ ਹੋ ਜਾਵੇ \v 28 ਜਿਹੜੇ ਤਲਵਾਰ ਤੋਂ ਬਚ ਰਹਿਣਗੇ ਉਹ ਮਿਸਰ ਦੇਸ ਵਿੱਚੋਂ ਯਹੂਦਾਹ ਦੇ ਦੇਸ ਨੂੰ ਮੁੜਨਗੇ ਪਰ ਉਹ ਗਿਣਤੀ ਵਿੱਚ ਥੋੜੇ ਹੋਣਗੇ ਅਤੇ ਯਹੂਦਾਹ ਦਾ ਸਾਰਾ ਬਕੀਆ ਜਿਹੜਾ ਮਿਸਰ ਦੇਸ ਵਿੱਚ ਟਿਕਣ ਲਈ ਆਇਆ ਹੈ ਜਾਣੇਗਾ ਭਈ ਕਿਹ ਦਾ ਬਚਨ ਕਾਇਮ ਰਹਿੰਦਾ ਹੈ, ਮੇਰਾ ਜਾਂ ਉਹਨਾਂ ਦਾ! \v 29 ਯਹੋਵਾਹ ਦਾ ਵਾਕ ਹੈ ਕਿ ਤੁਹਾਡੇ ਲਈ ਇਹ ਨਿਸ਼ਾਨ ਹੈ ਭਈ ਮੈਂ ਤੁਹਾਡੇ ਉੱਤੇ ਇਸੇ ਸਥਾਨ ਵਿੱਚ ਸਜ਼ਾ ਲਿਆਵਾਂਗਾ ਤਾਂ ਜੋ ਤੁਸੀਂ ਜਾਣ ਲਓ ਕਿ ਸੱਚ-ਮੁੱਚ ਬੁਰਿਆਈ ਲਈ ਮੇਰੀਆਂ ਗੱਲਾਂ ਤੁਹਾਡੇ ਵਿਰੁੱਧ ਕਾਇਮ ਰਹਿਣਗੀਆਂ, \v 30 ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਵੇਖੋ, ਮੈਂ ਮਿਸਰ ਦੇ ਰਾਜੇ ਫ਼ਿਰਊਨ ਹਾਫ਼ਰਾ ਨੂੰ ਉਹ ਦੇ ਵੈਰੀਆਂ ਦੇ ਹੱਥ ਵਿੱਚ ਅਤੇ ਉਹ ਦੀ ਜਾਨ ਦੇ ਗਾਹਕਾਂ ਦੇ ਹੱਥ ਵਿੱਚ ਦੇ ਦਿਆਂਗਾ ਜਿਵੇਂ ਮੈਂ ਯਹੂਦਾਹ ਦੇ ਰਾਜਾ ਸਿਦਕੀਯਾਹ ਨੂੰ ਬਾਬਲ ਦੇ ਰਾਜਾ ਨਬੂਕਦਨੱਸਰ ਦੇ ਹੱਥ ਵਿੱਚ ਦਿੱਤਾ ਜਿਹੜਾ ਉਸ ਦਾ ਵੈਰੀ ਅਤੇ ਉਹ ਦੀ ਜਾਨ ਦਾ ਗਾਹਕ ਸੀ। \c 45 \s ਬਾਰੂਕ ਨਾਲ ਪਰਮੇਸ਼ੁਰ ਦਾ ਵਾਅਦਾ \p \v 1 ਉਹ ਬਚਨ ਜਿਹੜਾ ਯਿਰਮਿਯਾਹ ਨਬੀ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਬੋਲਿਆ, ਤਦ ਉਸ ਨੇ ਇਹਨਾਂ ਗੱਲਾਂ ਨੂੰ ਯਿਰਮਿਯਾਹ ਦੇ ਮੂੰਹੋਂ ਪੋਥੀ ਵਿੱਚ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਸ਼ਾਸਨ ਦੇ ਚੌਥੇ ਸਾਲ ਲਿਖਿਆ ਕਿ \v 2 ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਤੇਰੇ ਵਿਖੇ, ਹੇ ਬਾਰੂਕ, ਐਉਂ ਆਖਦਾ ਹੈ, \v 3 ਤੂੰ ਆਖਿਆ ਕਿ ਹਾਏ ਮੇਰੇ ਉੱਤੇ! ਕਿਉਂ ਜੋ ਯਹੋਵਾਹ ਨੇ ਮੇਰੇ ਦੁੱਖ ਨਾਲ ਝੋਰਾ ਵਧਾ ਦਿੱਤਾ ਹੈ! ਮੈਂ ਧਾਹਾਂ ਮਾਰਦਾ-ਮਾਰਦਾ ਥੱਕ ਗਿਆ, ਮੈਨੂੰ ਅਰਾਮ ਨਹੀਂ ਲੱਭਾ \v 4 ਤੂੰ ਉਹ ਨੂੰ ਐਉਂ ਆਖੇਗਾ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਵੇਖ, ਜੋ ਮੈਂ ਬਣਾਇਆ ਹੈ ਮੈਂ ਉਹ ਨੂੰ ਡੇਗ ਦਿਆਂਗਾ ਅਤੇ ਜੋ ਮੈਂ ਲਾਇਆ ਉਹ ਨੂੰ ਪੁੱਟ ਸੁੱਟਾਂਗਾ ਅਰਥਾਤ ਇਹ ਸਾਰੇ ਦੇਸ ਨੂੰ \v 5 ਕੀ ਤੂੰ ਆਪਣੇ ਲਈ ਵੱਡੀਆਂ ਚੀਜ਼ਾਂ ਲੱਭਦਾ ਹੈਂ? ਤੂੰ ਨਾ ਲੱਭ ਕਿਉਂ ਜੋ ਵੇਖ, ਯਹੋਵਾਹ ਦਾ ਵਾਕ ਹੈ, ਮੈਂ ਸਾਰੇ ਬਸ਼ਰ ਉੱਤੇ ਬੁਰਿਆਈ ਲਿਆ ਰਿਹਾ ਹਾਂ। ਪਰ ਤੇਰੀ ਜਾਨ ਨੂੰ ਸਾਰਿਆਂ ਸਥਾਨਾਂ ਉੱਤੇ ਜਿੱਥੇ ਤੂੰ ਜਾਵੇਂਗਾ ਤੇਰੇ ਲਈ ਲੁੱਟ ਦਾ ਮਾਲ ਠਹਿਰਾਵਾਂਗਾ। \c 46 \s ਮਿਸਰ ਦੇਸ ਦੇ ਬਾਰੇ ਭਵਿੱਖਬਾਣੀ \p \v 1 ਯਹੋਵਾਹ ਦਾ ਬਚਨ ਜਿਹੜਾ ਕੌਮਾਂ ਦੇ ਬਾਰੇ ਯਿਰਮਿਯਾਹ ਨਬੀ ਨੂੰ ਆਇਆ। \v 2 ਮਿਸਰ ਲਈ। ਮਿਸਰ ਦੇ ਰਾਜੇ ਫ਼ਿਰਊਨ ਨਕੋਹ ਦੀ ਫੌਜ ਦੇ ਬਾਰੇ ਜਿਹੜੀ ਕਰਕਮੀਸ਼ ਵਿੱਚ ਦਰਿਆ ਫ਼ਰਾਤ ਉੱਤੇ ਸੀ ਜਿਹ ਨੂੰ ਬਾਬਲ ਦੇ ਰਾਜਾ ਨਬੂਕਦਨੱਸਰ ਨੇ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਚੌਥੇ ਸਾਲ ਵਿੱਚ ਫਤਹ ਕਰ ਲਿਆ ਸੀ, - \v 3 ਸਿਪਰ ਅਤੇ ਢਾਲ਼ ਤਿਆਰ ਕਰੋ, ਲੜਾਈ ਲਈ ਨੇੜੇ ਆਓ! \v 4 ਘੋੜਿਆਂ ਨੂੰ ਜੋਵੋ, ਹੇ ਅਸਵਾਰੋ, ਸਵਾਰ ਹੋਵੋ! ਟੋਪਾਂ ਨਾਲ ਖੜੇ ਹੋ ਜਾਓ, ਆਪਣਿਆਂ ਨੇਜ਼ਿਆਂ ਨੂੰ ਲਸ਼ਕਾਓ, ਸੰਜੋ ਨੂੰ ਪਹਿਨੋ! \v 5 ਮੈਂ ਇਹ ਕਿਉਂ ਵੇਖਿਆ? ਉਹ ਘਬਰਾਏ ਹੋਏ ਹਨ, ਅਤੇ ਪਿਛਾਹਾਂ ਨੂੰ ਮੁੜੇ ਹਨ। ਉਹਨਾਂ ਦੇ ਸੂਰਮੇ ਮਾਰੇ ਗਏ ਹਨ, ਉਹ ਛੇਤੀ ਨਾਲ ਨੱਠ ਗਏ, ਉਹ ਪਿੱਛੇ ਨਹੀਂ ਵੇਖਦੇ, - ਆਲੇ-ਦੁਆਲੇ ਭੈਅ ਹੈ! ਯਹੋਵਾਹ ਦਾ ਵਾਕ ਹੈ। \v 6 ਛੋਹਲਾ ਨਾ ਨੱਠੇ, ਨਾ ਸੂਰਮਾ ਬਚੇ, - ਉੱਤਰ ਵਲ ਦਰਿਆ ਫ਼ਰਾਤ ਦੇ ਕੰਢੇ ਉੱਤੇ ਉਹਨਾਂ ਨੇ ਠੋਕਰ ਖਾਧੀ ਅਤੇ ਡਿੱਗ ਪਏ। \v 7 ਉਹ ਕੌਣ ਹੈ ਜਿਹੜਾ ਨੀਲ ਨਦੀ ਵਾਂਗੂੰ ਉੱਛਲਦਾ ਹੈ, ਨਦੀਆਂ ਵਾਂਗੂੰ ਜਿਹਨਾਂ ਦੇ ਪਾਣੀ ਠਾਠਾਂ ਮਾਰਦੇ ਹਨ? \v 8 ਮਿਸਰ ਨੀਲ ਨਦੀ ਵਾਂਗੂੰ ਉੱਛਲਦਾ ਹੈ, ਨਦੀਆਂ ਵਾਂਗੂੰ ਉਹ ਦੇ ਪਾਣੀ ਉੱਛਲਦੇ ਹਨ। ਉਸ ਆਖਿਆ, ਮੈਂ ਉੱਛਲਾਂਗਾ, ਮੈਂ ਧਰਤੀ ਨੂੰ ਢੱਕ ਲਵਾਂਗਾ, ਮੈਂ ਸ਼ਹਿਰ ਨੂੰ, ਉਹਨਾਂ ਦੇ ਵਾਸੀਆਂ ਨੂੰ ਨਾਸ ਕਰਾਂਗਾ! \v 9 ਹੇ ਘੋੜਿਓ, ਉਤਾਹਾਂ ਜਾਓ, ਹੇ ਰਥੋ, ਢਿਲਕਦੇ ਫਿਰੋ! ਸੂਰਮੇ ਬਾਹਰ ਨਿੱਕਲਣ, ਕੂਸ਼ੀ ਅਤੇ ਪੂਟੀ ਜਿਹਨਾਂ ਢਾਲਾਂ ਫੜ੍ਹੀਆਂ ਹੋਈਆਂ ਹਨ, ਲੂਦੀ ਜਿਹੜੇ ਧਣੁੱਖ ਨੂੰ ਫੜ੍ਹ ਕੇ ਝੁਕਾ ਲੈਂਦੇ ਹਨ। \v 10 ਉਹ ਸੈਨਾਂ ਦੇ ਪ੍ਰਭੂ ਯਹੋਵਾਹ ਦਾ ਦਿਨ ਹੈ, ਇੱਕ ਬਦਲਾ ਲੈਣ ਦਾ ਦਿਨ, ਭਈ ਉਹ ਆਪਣੇ ਵਿਰੋਧੀਆਂ ਤੋਂ ਬਦਲਾ ਲਵੇ। ਤਲਵਾਰ ਖਾ ਕੇ ਰੱਜੇਗੀ, ਅਤੇ ਉਹਨਾਂ ਦੇ ਲਹੂ ਨਾਲ ਮਸਤ ਹੋਵੇਗੀ, ਕਿਉਂ ਜੋ ਸੈਨਾਂ ਦੇ ਪ੍ਰਭੂ ਯਹੋਵਾਹ ਲਈ ਇੱਕ ਬਲੀ ਹੈ, ਉੱਤਰ ਦੇਸ ਵਿੱਚ ਫ਼ਰਾਤ ਦਰਿਆ ਕੋਲ। \v 11 ਗਿਲਆਦ ਨੂੰ ਚੜ੍ਹ ਜਾ ਅਤੇ ਬਲਸਾਨ ਲੈ, ਹੇ ਮਿਸਰ ਦੀਏ ਕੁਆਰੀਏ ਧੀਏ! ਤੂੰ ਏਵੇਂ ਬਹੁਤੀਆਂ ਦਵਾਈਆਂ ਵਰਤਦੀ ਹੈਂ, ਤੂੰ ਚੰਗੀ ਨਾ ਹੋਵੇਂਗੀ। \v 12 ਕੌਮਾਂ ਨੇ ਤੇਰੀ ਸ਼ਰਮ ਨੂੰ ਸੁਣਿਆ, ਧਰਤੀ ਤੇਰੀ ਦੁਹਾਈ ਨਾਲ ਭਰ ਗਈ। ਸੂਰਮੇ ਨੇ ਸੂਰਮੇ ਨਾਲ ਠੋਕਰ ਖਾਧੀ, ਉਹ ਦੋਵੇਂ ਇਕੱਠੇ ਡਿੱਗ ਪਏ। \s ਨਬੂਕਦਨੱਸਰ ਦਾ ਆਗਮਨ \p \v 13 ਉਹ ਬਚਨ ਜਿਹੜਾ ਯਹੋਵਾਹ ਯਿਰਮਿਯਾਹ ਨੂੰ ਬਾਬਲ ਦੇ ਰਾਜਾ ਨਬੂਕਦਨੱਸਰ ਦੇ ਬਾਰੇ ਬੋਲਿਆ ਕਿ ਉਹ ਆ ਕੇ ਮਿਸਰ ਦੇਸ ਨੂੰ ਮਾਰੇਗਾ, - \v 14 ਮਿਸਰ ਵਿੱਚ ਦੱਸੋ, ਮਿਗਦੋਲ ਵਿੱਚ ਸੁਣਾਓ, ਨੋਫ਼ ਵਿੱਚ ਅਤੇ ਤਹਪਨਹੇਸ ਵਿੱਚ ਵੀ ਸੁਣਾਓ, ਆਖੋ, ਖਲੋ ਜਾਓ ਅਤੇ ਤਿਆਰ ਰਹੋ, ਕਿਉਂ ਜੋ ਤਲਵਾਰ ਤੇਰੇ ਆਲਿਓਂ-ਦੁਆਲਿਓਂ ਖਾ ਲਵੇਗੀ! \v 15 ਤੇਰੇ ਜ਼ੋਰਾਵਰ ਕਿਉਂ ਹੂੰਝੇ ਗਏ? ਉਹ ਖੜੇ ਨਾ ਰਹੇ, ਯਹੋਵਾਹ ਨੇ ਉਹਨਾਂ ਨੂੰ ਦਫ਼ਾ ਜੋ ਕਰ ਦਿੱਤਾ। \v 16 ਉਸ ਨੇ ਬਹੁਤਿਆਂ ਨੂੰ ਠੋਕਰ ਖੁਆਈ, ਹਰ ਮਨੁੱਖ ਆਪਣੇ ਸਾਥੀ ਉੱਤੇ ਡਿੱਗਿਆ, ਉਹਨਾਂ ਨੇ ਆਖਿਆ, ਉੱਠੀਏ, ਅਸੀਂ ਆਪਣੇ ਲੋਕਾਂ ਕੋਲ ਅਤੇ ਆਪਣੀ ਜਨਮ ਭੂਮੀ ਨੂੰ ਸਤਾਉਣ ਵਾਲੀ ਤਲਵਾਰ ਦੇ ਕਾਰਨ ਮੁੜ ਚੱਲੀਏ। \v 17 ਉਹਨਾਂ ਨੇ ਉੱਥੇ ਪੁਕਾਰਿਆ ਕਿ ਮਿਸਰ ਦਾ ਰਾਜਾ ਫ਼ਿਰਊਨ ਸ਼ੋਰ ਹੀ ਹੈ! ਉਸ ਨੇ ਮਿਥੇ ਹੋਏ ਵੇਲੇ ਨੂੰ ਲੰਘਣ ਦਿੱਤਾ। \v 18 ਮੈਨੂੰ ਆਪਣੀ ਹਯਾਤੀ ਦੇ ਸਹੁੰ, ਰਾਜਾ ਦਾ ਵਾਕ ਹੈ, ਉਸ ਦਾ ਨਾਮ ਸੈਨਾਂ ਦਾ ਯਹੋਵਾਹ ਹੈ, ਨਿਸੰਗ ਜਿਵੇਂ ਪਹਾੜਾਂ ਵਿੱਚ ਤਾਬੋਰ, ਅਤੇ ਜਿਵੇਂ ਸਮੁੰਦਰ ਕੋਲ ਕਰਮਲ, ਓਵੇਂ ਉਹ ਆਵੇਗਾ। \v 19 ਗ਼ੁਲਾਮੀ ਲਈ ਆਪਣਾ ਲਕਾ ਤੁਕਾ ਤਿਆਰ ਕਰ, ਹੇ ਮਿਸਰ ਦੀਏ ਵਸਨੀਕ ਧੀਏ! ਕਿਉਂ ਜੋ ਨੋਫ਼ ਵਿਰਾਨ ਹੋਵੇਗਾ, ਉਹ ਭਸਮ ਕੀਤਾ ਜਾਵੇਗਾ, ਜਿਹ ਦੇ ਵਿੱਚ ਕੋਈ ਨਾ ਵੱਸੇਗਾ। \v 20 ਮਿਸਰ ਇੱਕ ਬਹੁਤ ਸੁੰਦਰ ਵੱਛੀ ਹੈ, ਪਰ ਉੱਤਰ ਵੱਲੋਂ ਮੱਖ ਉਸ ਉੱਤੇ ਲਗਾ ਆਉਂਦਾ ਹੈ। \v 21 ਉਹ ਦੇ ਭਾੜੇ ਦੇ ਸਿਪਾਹੀ ਵੀ ਉਹ ਦੇ ਵਿਚਕਾਰ ਪਲੇ ਹੋਏ ਵੱਛਿਆਂ ਵਾਂਗੂੰ ਹਨ। ਹਾਂ, ਉਹ ਮੁੜ ਕੇ ਇਕੱਠੇ ਨੱਠ ਗਏ, ਉਹ ਖਲੋ ਨਾ ਸਕੇ, ਕਿਉਂ ਜੋ ਉਹਨਾਂ ਦੀ ਬਿਪਤਾ ਦਾ ਦਿਨ ਉਹਨਾਂ ਉੱਤੇ ਆਇਆ ਹੈ, ਉਹਨਾਂ ਦੀ ਸਜ਼ਾ ਦਾ ਸਮਾਂ। \v 22 ਉਹ ਦੀ ਅਵਾਜ਼ ਸੱਪ ਵਾਂਗੂੰ ਉੱਠੇਗੀ, ਉਹ ਫੌਜ ਨਾਲ ਆਉਣਗੇ, ਉਹ ਉਸ ਦੇ ਉੱਤੇ ਲੱਕੜਹਾਰਿਆਂ ਵਾਂਗੂੰ ਕੁਹਾੜਿਆਂ ਨਾਲ ਆਉਣਗੇ! \v 23 ਉਹ ਉਸ ਦੇ ਜੰਗਲ ਵੱਢ ਸੁੱਟਣਗੇ, ਯਹੋਵਾਹ ਦਾ ਵਾਕ ਹੈ, ਭਾਵੇਂ ਉਹ ਦੀ ਮਿਣਤੀ ਨਾ ਹੋ ਸਕੇ, ਕਿਉਂ ਜੋ ਉਹ ਸਲਾ ਨਾਲੋਂ ਬਹੁਤ ਵਧੀਕ ਹਨ, ਉਹਨਾਂ ਨੂੰ ਕੋਈ ਗਿਣ ਨਹੀਂ ਸਕਦਾ। \v 24 ਮਿਸਰ ਦੀ ਧੀ ਲੱਜਿਆਵਾਨ ਹੋਵੇਗੀ, ਉਹ ਉੱਤਰ ਵੱਲ ਦੇ ਲੋਕਾਂ ਦੇ ਹੱਥ ਵਿੱਚ ਦਿੱਤੀ ਜਾਵੇਗੀ। \v 25 ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ਵੇਖੋ, ਮੈਂ ਨੋ ਦੇ ਆਮੋਨ ਦੀ, ਫ਼ਿਰਊਨ ਦੀ, ਮਿਸਰ ਦੀ, ਉਹ ਦੇ ਦੇਵਤਿਆਂ ਦੀ, ਉਹ ਦੇ ਰਾਜਿਆਂ ਦੀ, ਫ਼ਿਰਊਨ ਦੀ ਅਤੇ ਉਹਨਾਂ ਦੀ ਜਿਹੜੇ ਉਹ ਦਾ ਭਰੋਸਾ ਕਰਦੇ ਹਨ ਖ਼ਬਰ ਲੈਂਦਾ ਹਾਂ \v 26 ਮੈਂ ਉਹਨਾਂ ਨੂੰ ਉਹਨਾਂ ਦੀ ਜਾਨ ਦੇ ਗਾਹਕਾਂ ਦੇ ਹੱਥ ਵਿੱਚ, ਅਰਥਾਤ ਬਾਬਲ ਦੇ ਰਾਜਾ ਨਬੂਕਦਨੱਸਰ ਅਤੇ ਉਹ ਦੇ ਟਹਿਲੂਆਂ ਦੇ ਹੱਥ ਵਿੱਚ ਦਿਆਂਗਾ। ਇਸ ਦੇ ਪਿੱਛੋਂ ਉਹ ਅਜਿਹੀ ਅਬਾਦ ਹੋਵੇਗੀ ਜਿਵੇਂ ਪਹਿਲਿਆਂ ਦਿਨਾਂ ਵਿੱਚ ਸੀ, ਯਹੋਵਾਹ ਦਾ ਵਾਕ ਹੈ। \s ਇਸਰਾਏਲ ਦੇ ਬਾਰੇ ਭਵਿੱਖਬਾਣੀ \p \v 27 ਪਰ ਤੂੰ, ਹੇ ਯਾਕੂਬ ਮੇਰੇ ਦਾਸ, ਨਾ ਡਰ, ਹੇ ਇਸਰਾਏਲ, ਨਾ ਘਬਰਾ, ਕਿਉਂ ਜੋ ਵੇਖ, ਮੈਂ ਤੈਨੂੰ ਦੂਰ ਤੋਂ, ਅਤੇ ਤੇਰੀ ਨਸਲ ਨੂੰ ਗ਼ੁਲਾਮੀ ਦੇ ਦੇਸ ਤੋਂ ਬਚਾਵਾਂਗਾ। ਯਾਕੂਬ ਮੁੜੇਗਾ ਅਤੇ ਆਰਾਮ ਅਤੇ ਚੈਨ ਕਰੇਗਾ, ਉਹ ਨੂੰ ਕੋਈ ਨਾ ਡਰਾਵੇਗਾ। \v 28 ਹੇ ਯਾਕੂਬ ਮੇਰੇ ਦਾਸ, ਨਾ ਡਰ, ਯਹੋਵਾਹ ਦਾ ਵਾਕ ਹੈ, ਮੈਂ ਤੇਰੇ ਨਾਲ ਜੋ ਹਾਂ, ਮੈਂ ਸਾਰੀਆਂ ਕੌਮਾਂ ਦਾ ਅੰਤ ਕਰ ਦਿਆਂਗਾ, ਜਿਹਨਾਂ ਵਿੱਚ ਮੈਂ ਤੈਨੂੰ ਹੱਕ ਦਿੱਤਾ, ਪਰ ਮੈਂ ਤੇਰਾ ਅੰਤ ਨਾ ਕਰਾਂਗਾ, ਮੈਂ ਨਰਮਾਈ ਨਾਲ ਤੇਰਾ ਸੁਧਾਰ ਕਰਾਂਗਾ, ਪਰ ਤੈਨੂੰ ਸਜ਼ਾ ਦਿੱਤੇ ਬਿਨ੍ਹਾਂ ਨਾ ਛੱਡਾਂਗਾ। \c 47 \s ਫ਼ਲਿਸਤੀਆਂ ਦੇ ਬਾਰੇ ਪਰਮੇਸ਼ੁਰ ਦਾ ਸੰਦੇਸ਼ \p \v 1 ਯਹੋਵਾਹ ਦਾ ਉਹ ਬਚਨ ਜਿਹੜਾ ਯਿਰਮਿਯਾਹ ਨਬੀ ਕੋਲ ਫ਼ਲਿਸਤੀਆਂ ਦੇ ਬਾਰੇ ਆਇਆ, ਇਸ ਤੋਂ ਪਹਿਲਾਂ ਕਿ ਫ਼ਿਰਊਨ ਨੇ ਅੱਜ਼ਾਹ ਨੂੰ ਮਾਰ ਦਿੱਤਾ, \v 2 ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਵੇਖੋ, ਉੱਤਰ ਵਿੱਚੋਂ ਪਾਣੀ ਚੜ੍ਹੇ ਆਉਂਦੇ ਹਨ, ਉਹ ਇੱਕ ਰੇੜ੍ਹਨ ਵਾਲਾ ਨਾਲਾ ਹੋਵੇਗਾ, ਉਹ ਧਰਤੀ ਨੂੰ ਅਤੇ ਜੋ ਉਹ ਦੇ ਵਿੱਚ ਭਰਿਆ ਹੈ ਰੇੜ੍ਹ ਲੈਣਗੇ, ਸ਼ਹਿਰ ਨੂੰ ਅਤੇ ਉਸ ਦੇ ਵਾਸੀਆਂ ਨੂੰ, ਆਦਮੀ ਚਿੱਲਾਉਣਗੇ, ਧਰਤੀ ਦੇ ਸਾਰੇ ਵੱਸਣ ਵਾਲੇ ਰੋਣਗੇ। \v 3 ਉਹ ਦੇ ਜੰਗੀ ਘੋੜਿਆਂ ਦੇ ਸੁੰਮਾਂ ਦੀ ਟਾਪ ਦੀ ਅਵਾਜ਼ ਨਾਲ, ਉਹ ਦੇ ਰੱਥਾਂ ਦੇ ਸ਼ੋਰ ਨਾਲ, ਉਹ ਦੇ ਪਹਿਆਂ ਦੇ ਖੜਾਕ ਨਾਲ, ਪਿਉ ਆਪਣੇ ਪੁੱਤਰਾਂ ਵੱਲ ਮੁੜ ਕੇ ਨਾ ਵੇਖਦੇ, ਉਹਨਾਂ ਦੇ ਹੱਥ ਇੰਨ੍ਹੇ ਨਿਰਬਲ ਹੋ ਗਏ, \v 4 ਉਸ ਦਿਨ ਦੇ ਕਾਰਨ ਜਿਹੜਾ ਆਉਂਦਾ ਹੈ, ਭਈ ਸਾਰੇ ਫ਼ਲਿਸਤੀਆਂ ਦਾ ਨਾਸ ਕਰੇ, ਸੂਰ ਅਤੇ ਸੀਦੋਨ ਤੋਂ ਹਰੇਕ ਨੂੰ ਜੋ ਰਹਿੰਦਾ ਹੈ ਕੱਟ ਦੇਵੇ, ਕਿਉਂ ਜੋ ਯਹੋਵਾਹ ਫ਼ਲਿਸਤੀਆਂ ਦਾ ਨਾਸ ਕਰੇਗਾ, ਅਤੇ ਕਫ਼ਤੋਰ ਦੇ ਟਾਪੂ ਦੇ ਬਕੀਏ ਨੂੰ ਵੀ। \v 5 ਅੱਜ਼ਾਹ ਉੱਤੇ ਗੰਜ ਆ ਗਿਆ ਹੈ, ਅਸ਼ਕਲੋਨ ਬਰਬਾਦ ਕੀਤਾ ਗਿਆ ਹੈ, ਆਪਣੀ ਵਾਦੀ ਦੇ ਬਕੀਏ ਸਣੇ ਤੂੰ ਕਦ ਤੱਕ ਆਪਣੇ ਆਪ ਨੂੰ ਘਾਇਲ ਕਰੇਂਗਾ? \v 6 ਹੇ ਯਹੋਵਾਹ ਦੀ ਤਲਵਾਰ, ਤੂੰ ਕਦ ਤੱਕ ਨਾ ਖਲੋਵੇਂਗੀ? ਆਪਣੇ ਆਪ ਨੂੰ ਮਿਆਨ ਵਿੱਚ ਪਾ, ਆਰਾਮ ਕਰ ਅਤੇ ਥੰਮੀ ਰਹਿ। \v 7 ਤੂੰ ਕਿਵੇਂ ਖਲੋ ਸਕਦੀ ਹੈਂ ਜਦ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਹੈ? ਅਸ਼ਕਲੋਨ ਅਤੇ ਸਮੁੰਦਰ ਦੇ ਕੰਢੇ ਦੇ ਵਿਰੁੱਧ, ਉੱਥੇ ਉਸ ਉਹ ਨੂੰ ਠਹਿਰਾਇਆ ਹੈ। \c 48 \s ਮੋਆਬ ਦਾ ਵਿਨਾਸ਼ \p \v 1 ਮੋਆਬ ਦੇ ਵਿਖੇ, ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਨਬੋ ਲਈ ਅਫ਼ਸੋਸ! ਉਹ ਵਿਰਾਨ ਜੋ ਹੋ ਗਿਆ, ਕਿਰਯਾਤਾਇਮ ਸ਼ਰਮਿੰਦਾ ਹੋਇਆ, ਉਹ ਲੈ ਗਿਆ, ਉੱਚਾ ਬੁਰਜ ਵੀ ਸ਼ਰਮਿੰਦਾ ਹੋਇਆ ਅਤੇ ਘਬਰਾ ਗਿਆ। \v 2 ਮੋਆਬ ਦੀ ਵਡਿਆਈ ਫੇਰ ਨਾ ਹੋਵੇਗੀ, ਹਸ਼ਬੋਨ ਵਿੱਚ ਉਹ ਦੇ ਵਿਰੁੱਧ ਬੁਰਿਆਈ ਦੀਆਂ ਜੁਗਤਾਂ ਕੀਤੀਆਂ ਗਈਆਂ ਹਨ, ਕਿ ਆਓ, ਅਸੀਂ ਉਹ ਨੂੰ ਕੌਮ ਹੋਣ ਤੋਂ ਕੱਟ ਸੁੱਟੀਏ! ਹੇ ਮਦਮੇਨ ਸ਼ਹਿਰ, ਤੂੰ ਵੀ ਚੁੱਪ ਕਰਾਇਆ ਜਾਵੇਂਗਾ, ਤਲਵਾਰ ਤੇਰਾ ਪਿੱਛਾ ਕਰੇਗੀ! \v 3 ਹੋਰੋਨਇਮ ਸ਼ਹਿਰ ਵਿੱਚੋਂ ਦੁਹਾਈ ਦੀ ਆਵਾਜ਼, ਉਜਾੜ ਅਤੇ ਭੰਨ ਤੋੜ! \v 4 ਮੋਆਬ ਭੰਨਿਆ ਤੋੜਿਆ ਗਿਆ, ਉਹ ਦੇ ਨਿਆਣਿਆਂ ਦਾ ਚਿੱਲਾਉਣਾ ਸੁਣਾਈ ਦਿੰਦਾ ਹੈ। \v 5 ਕਿਉਂ ਜੋ ਲੂਹੀਥ ਦੀ ਚੜ੍ਹਾਈ ਉੱਤੇ, ਉਹ ਰੋਂਦੇ-ਰੋਂਦੇ ਚੜ੍ਹਦੇ ਹਨ, ਹੋਰੋਨਇਮ ਦੀ ਉਤਰਾਈ ਉੱਤੇ ਤਾਂ ਉਹਨਾਂ ਨੇ ਭੰਨ ਤੋੜ ਦੀ ਦੁਹਾਈ ਦੇ ਦੁੱਖ ਨੂੰ ਸੁਣਿਆ ਹੈ। \v 6 ਨੱਠੋ! ਆਪਣੀਆਂ ਜਾਨਾਂ ਨੂੰ ਬਚਾਓ! ਉਜਾੜ ਵਿਚਲੇ ਸੁੱਕੇ ਰੁੱਖ ਵਾਂਗੂੰ ਹੋ ਜਾਓ! \v 7 ਇਸ ਲਈ ਕਿ ਤੂੰ ਆਪਣਿਆਂ ਕੰਮਾਂ ਅਤੇ ਆਪਣਿਆਂ ਖ਼ਜ਼ਾਨਿਆਂ ਉੱਤੇ ਭਰੋਸਾ ਕੀਤਾ ਹੈ, ਤੂੰ ਵੀ ਲੈ ਲਿਆ ਜਾਵੇਗਾ, ਕਮੋਸ਼\f + \fr 48:7 \fr*\ft ਮੋਆਬ ਦਾ ਦੇਵਤਾ \ft*\f* ਗ਼ੁਲਾਮੀ ਵਿੱਚ ਜਾਵੇਗਾ, ਉਹ ਦੇ ਜਾਜਕ ਅਤੇ ਉਹ ਦੇ ਸਰਦਾਰ ਇਕੱਠੇ। \v 8 ਬਰਬਾਦ ਕਰਨ ਵਾਲਾ ਹਰੇਕ ਸ਼ਹਿਰ ਉੱਤੇ ਆਵੇਗਾ, ਅਤੇ ਕੋਈ ਸ਼ਹਿਰ ਨਾ ਬਚੇਗਾ, ਵਾਦੀ ਮਿਟ ਜਾਵੇਗੀ, ਮੈਦਾਨ ਦਾ ਸੱਤਿਆਨਾਸ ਕੀਤਾ ਜਾਵੇਗਾ, ਜਿਵੇਂ ਯਹੋਵਾਹ ਨੇ ਆਖਿਆ ਹੈ। \v 9 ਮੋਆਬ ਨੂੰ ਖੰਭ ਲਾ ਦਿਓ, ਕਿ ਉਹ ਉੱਡ ਕੇ ਚਲਾ ਜਾਵੇ। ਉਹ ਦੇ ਸ਼ਹਿਰ ਵਿਰਾਨ ਹੋ ਜਾਣ, ਉਹਨਾਂ ਵਿੱਚ ਵੱਸਣ ਵਾਲਾ ਕੋਈ ਨਾ ਹੋਵੇ। \v 10 ਸਰਾਪੀ ਹੈ ਉਹ ਜਿਹੜਾ ਯਹੋਵਾਹ ਦਾ ਕੰਮ ਆਲਸੀ ਨਾਲ ਕਰਦਾ ਹੈ! ਅਤੇ ਸਰਾਪੀ ਹੈ ਉਹ ਜਿਹੜਾ ਆਪਣੀ ਤਲਵਾਰ ਨੂੰ ਲਹੂ ਵਹਾਉਣ ਤੋਂ ਰੋਕਦਾ ਹੈ!। \s ਮੋਆਬ ਦੇ ਨਗਰਾਂ ਦਾ ਵਿਨਾਸ਼ \p \v 11 ਮੋਆਬ ਆਪਣੀ ਜੁਆਨੀ ਤੋਂ ਅਮਨ ਵਿੱਚ ਰਿਹਾ, ਉਸ ਆਪਣਾ ਫੋਗ ਰੱਖ ਛੱਡਿਆ, ਨਾ ਉਹ ਇੱਕ ਭਾਂਡੇ ਵਿੱਚੋਂ ਦੂਜੇ ਭਾਂਡੇ ਵਿੱਚ ਉਲੱਦਿਆ ਗਿਆ, ਨਾ ਉਹ ਗ਼ੁਲਾਮੀ ਵਿੱਚ ਗਿਆ, ਇਸ ਲਈ ਉਹ ਦਾ ਸੁਆਦ ਉਹ ਦੇ ਵਿੱਚ ਕਾਇਮ ਰਿਹਾ, ਅਤੇ ਉਹ ਦੀ ਵਾਸ਼ਨਾ ਨਾ ਬਦਲੀ। \v 12 ਇਸ ਲਈ ਵੇਖ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਮੈਂ ਉਸ ਦੇ ਕੋਲ ਉਲੱਦਣ ਵਾਲਿਆਂ ਨੂੰ ਭੇਜਾਂਗਾ। ਉਹ ਉਸ ਦੇ ਭਾਂਡਿਆਂ ਨੂੰ ਉਲੱਦਣਗੇ ਅਤੇ ਸੱਖਣਾ ਕਰਨਗੇ, ਅਤੇ ਮੱਟਾਂ ਨੂੰ ਚੂਰ-ਚੂਰ ਕਰਨਗੇ। \v 13 ਤਾਂ ਮੋਆਬ ਕਮੋਸ਼ ਤੋਂ ਸ਼ਰਮਾਵੇਗਾ, ਜਿਵੇਂ ਇਸਰਾਏਲ ਦਾ ਘਰਾਣਾ ਬੈਤਏਲ ਤੋਂ ਸ਼ਰਮਾਇਆ, ਜਿਹੜਾ ਉਹ ਦਾ ਭਰੋਸਾ ਸੀ। \v 14 ਤੁਸੀਂ ਕਿਵੇਂ ਆਖਦੇ ਭਈ ਅਸੀਂ ਸੂਰਮੇ ਹਾਂ! ਲੜਾਈ ਲਈ ਫ਼ੌਜੀ ਮਨੁੱਖ ਹਾਂ! \v 15 ਮੋਆਬ ਅਤੇ ਉਸ ਦੇ ਸ਼ਹਿਰਾਂ ਦਾ ਬਰਬਾਦ ਕਰਨ ਵਾਲਾ ਚੜ੍ਹ ਆਇਆ ਹੈ, ਉਸ ਦੇ ਚੁਗਵੇਂ ਜੁਆਨ ਘਾਤ ਹੋਣ ਲਈ ਉਤਰ ਗਏ, ਰਾਜਾ ਦਾ ਵਾਕ ਹੈ ਜਿਹ ਦਾ ਨਾਮ ਸੈਨਾਂ ਦਾ ਯਹੋਵਾਹ ਹੈ। \v 16 ਮੋਆਬ ਦਾ ਦੁੱਖ ਨੇੜੇ ਹੈ, ਉਸ ਦੀ ਬਿਪਤਾ ਬਹੁਤ ਛੇਤੀ ਲੱਗੀ ਆਉਂਦੀ ਹੈ। \v 17 ਤੁਸੀਂ ਸਾਰੇ ਜਿਹੜੇ ਆਲੇ-ਦੁਆਲੇ ਹੋ, ਰੋਵੋ। ਤੁਸੀਂ ਸਾਰੇ ਜਿਹੜੇ ਉਸ ਦਾ ਨਾਮ ਜਾਣਦੇ ਹੋ, ਆਖੋ, ਕਿਵੇਂ ਇਹ ਤਕੜਾ ਢਾਂਗਾ ਟੁੱਟ ਗਿਆ, ਉਹ ਸੋਹਣਾ ਡੰਡਾ! \v 18 ਆਪਣੇ ਪਰਤਾਪ ਤੋਂ ਹੇਠਾਂ ਆ, ਅਤੇ ਤਿਹਾਈ ਬੈਠ, ਹੇ ਦੀਬੋਨ ਦੀਏ ਵਸਨੀਕ ਧੀਏ, - ਕਿਉਂ ਜੋ ਮੋਆਬ ਦਾ ਲੁੱਟਣ ਵਾਲਾ ਤੇਰੇ ਵਿਰੁੱਧ ਚੜ੍ਹਿਆ ਹੈ, ਉਸ ਤੇਰੇ ਗੜ੍ਹਾਂ ਨੂੰ ਬਰਬਾਦ ਕਰ ਦਿੱਤਾ ਹੈ। \v 19 ਰਾਹ ਉੱਤੇ ਖਲੋ ਅਤੇ ਵੇਖ, ਹੇ ਅਰੋਏਰ ਸ਼ਹਿਰ ਦੇ ਵੱਸਣ ਵਾਲੇ! ਨੱਠੇ ਜਾਂਦੇ ਤੋਂ ਅਤੇ ਬਚੇ ਹੋਏ ਤੋਂ ਪੁੱਛ, ਅਤੇ ਆਖ, ਕੀ ਹੋਇਆ ਹੈ? \v 20 ਮੋਆਬ ਸ਼ਰਮਿੰਦਾ ਹੋਇਆ, ਉਹ ਢਾਹਿਆ ਜੋ ਗਿਆ, - ਤੁਸੀਂ ਰੋਵੋ ਅਤੇ ਚਿੱਲਾਓ! ਅਰਨੋਨ ਨਦੀ ਵਿੱਚ ਦੱਸੋ, ਭਈ ਮੋਆਬ ਲੁੱਟਿਆ ਗਿਆ। \v 21 ਪੱਧਰੇ ਦੇਸ ਉੱਤੇ, ਹੋਲੋਨ, ਯਹਾਸ ਅਤੇ ਮੇਫ਼ਾਅਥ ਸ਼ਹਿਰ ਉੱਤੇ ਇਨਸਾਫ਼ ਆਇਆ ਹੈ \v 22 ਦੀਬੋਨ ਉੱਤੇ, ਨਬੋ ਉੱਤੇ, ਬੈਤ-ਦਿਬਲਾਤਇਮ ਉੱਤੇ \v 23 ਕਿਰਯਾਤਾਇਮ ਉੱਤੇ, ਬੈਤ ਗਾਮੂਲ ਉੱਤੇ ਅਤੇ ਬੈਤ ਮਾਓਨ ਉੱਤੇ \v 24 ਕਰੀਯੋਥ ਉੱਤੇ, ਬਾਸਰਾਹ ਉੱਤੇ ਅਤੇ ਮੋਆਬ ਦੇਸ ਦੇ ਸਾਰੇ ਸ਼ਹਿਰਾਂ ਉੱਤੇ ਜਿਹੜੇ ਦੂਰ ਅਤੇ ਨੇੜੇ ਦੇ ਹਨ \v 25 ਮੋਆਬ ਦਾ ਸਿੰਗ ਭੰਨਿਆ ਗਿਆ ਅਤੇ ਉਹ ਦੀ ਬਾਂਹ ਤੋੜੀ ਗਈ, ਯਹੋਵਾਹ ਦਾ ਵਾਕ ਹੈ। \s ਮੋਆਬ ਦਾ ਘਮੰਡ ਚੂਰ ਕੀਤਾ ਜਾਵੇਗਾ \p \v 26 ਉਸ ਨੂੰ ਨਸ਼ਈ ਕਰੋ ਕਿਉਂ ਜੋ ਉਸ ਨੇ ਆਪ ਨੂੰ ਯਹੋਵਾਹ ਦੇ ਵਿਰੁੱਧ ਵੱਡਾ ਬਣਾਇਆ ਹੈ। ਮੋਆਬ ਆਪਣੀ ਕੈ ਵਿੱਚ ਲੇਟੇਗਾ, ਨਾਲੇ ਉਹ ਹਾਸੇ ਲਈ ਹੋਵੇਗਾ \v 27 ਕੀ ਇਸਰਾਏਲ ਤੇਰੇ ਲਈ ਹਾਸਾ ਨਾ ਸੀ? ਕੀ ਉਹ ਚੋਰਾਂ ਵਿੱਚ ਪਾਇਆ ਗਿਆ ਕਿ ਜਦ ਕਦੀਂ ਤੂੰ ਉਹ ਦੀ ਗੱਲ ਕੀਤੀ ਤੂੰ ਆਪਣਾ ਸਿਰ ਹਿਲਾਇਆ?। \v 28 ਸ਼ਹਿਰਾਂ ਨੂੰ ਤਿਆਗੋ ਅਤੇ ਚੱਟਾਨ ਵਿੱਚ ਵੱਸੋ, ਹੇ ਮੋਆਬ ਦੇ ਵਾਸੀਓ! ਘੁੱਗੀ ਵਾਂਗੂੰ ਬਣੋ ਜਿਹੜੀ ਗੁਫ਼ਾ ਦੇ ਮੂੰਹ ਦੇ ਇੱਕ ਪਾਸੇ ਵੱਲ ਆਪਣਾ ਆਲ੍ਹਣਾ ਬਣਾਉਂਦੀ ਹੈ। \v 29 ਅਸੀਂ ਮੋਆਬ ਦਾ ਹੰਕਾਰ ਸੁਣਿਆ, - ਉਹ ਬਹੁਤ ਹੰਕਾਰੀ ਹੈ, - ਉਸ ਦਾ ਘਮੰਡ, ਉਸ ਦਾ ਹੰਕਾਰ, ਉਸ ਦੀ ਹੈਂਕੜੀ, ਅਤੇ ਉਸ ਦੇ ਦਿਲ ਦੀ ਆਕੜ। \v 30 ਮੈਂ ਉਸ ਦੇ ਕਹਿਰ ਨੂੰ ਜਾਣਦਾ ਹਾਂ, ਯਹੋਵਾਹ ਦਾ ਵਾਕ ਹੈ, ਉਹ ਕੁਝ ਵੀ ਨਹੀਂ ਹੈ, ਉਸ ਦੀ ਸ਼ੇਖੀ ਤੋਂ ਕੁਝ ਨਹੀਂ ਬਣਿਆ। \v 31 ਇਸ ਲਈ ਮੈਂ ਮੋਆਬ ਲਈ ਰੋਵਾਂਗਾ, ਮੈਂ ਸਾਰੇ ਮੋਆਬ ਲਈ ਚਿੱਲਾਵਾਂਗਾ, ਉਹ ਕੀਰ-ਹਰਸ ਦੇ ਮਨੁੱਖਾਂ ਲਈ ਵਿਰਲਾਪ ਕਰਨਗੇ। \v 32 ਯਾਜ਼ੇਰ ਦੇ ਰੋਣ ਨਾਲੋਂ ਮੈਂ ਉਸ ਲਈ ਵੱਧ ਰੋਵਾਂਗਾ, ਹੇ ਸਿਬਮਾਹ ਦੀ ਦਾਖ! ਤੇਰੀਆਂ ਟਹਿਣੀਆਂ ਸਮੁੰਦਰੋਂ ਲੰਘ ਗਈਆਂ ਹਨ, ਉਹ ਯਅਜ਼ੇਰ ਦੇ ਸਮੁੰਦਰ ਤੱਕ ਪੁੱਜ ਗਈਆਂ ਹਨ। ਤੇਰੇ ਗਰਮ ਰੁੱਤ ਦੇ ਮੇਵਿਆਂ ਉੱਤੇ, ਤੇਰੀ ਅੰਗੂਰਾਂ ਦੀ ਫਸਲ ਉੱਤੇ, ਲੁਟੇਰਾ ਆ ਡਿੱਗਾ ਹੈ। \v 33 ਅਨੰਦ ਅਤੇ ਮੌਜ ਫਲਦਾਰ ਖੇਤ ਤੋਂ, ਮੋਆਬ ਦੇ ਦੇਸ ਤੋਂ ਚੁੱਕੇ ਗਏ। ਮੈਂ ਚੁਬੱਚਿਆਂ ਤੋਂ ਮੈ ਬੰਦ ਕਰ ਦਿੱਤੀ, ਕੋਈ ਲਲਕਾਰ ਕੇ ਨਾ ਲਤਾੜੇਗਾ, ਉਹਨਾਂ ਦੀ ਲਲਕਾਰ, ਲਲਕਾਰ ਨਾ ਹੋਵੇਗੀ!। \v 34 ਹਸ਼ਬੋਨ ਅਲਾਲੇਹ ਤੱਕ ਚਿੱਲਾਉਂਦਾ ਹੈ, ਯਹਸ ਤੱਕ ਉਹਨਾਂ ਦੀ ਅਵਾਜ਼ ਸੋਆਰ ਵਿੱਚੋਂ ਹੋਰੋਨਇਮ ਅਤੇ ਅਗਲਥ-ਸ਼ਲੀਸ਼ੀਯਾਹ ਤੱਕ ਆਉਂਦੀ ਹੈ ਕਿਉਂ ਜੋ ਨਿਮਰੀਮ ਦੇ ਪਾਣੀ ਵੀ ਵਿਰਾਨ ਹੋ ਜਾਣਗੇ \v 35 ਮੈਂ ਮੋਆਬ ਵਿੱਚ, ਯਹੋਵਾਹ ਦਾ ਵਾਕ ਹੈ, ਉਹ ਨੂੰ ਜਿਹੜਾ ਉੱਚੇ ਸਥਾਨ ਉੱਤੇ ਬਲੀ ਚੜ੍ਹਾਉਂਦਾ ਹੈ ਅਤੇ ਆਪਣੇ ਦੇਵਤਿਆਂ ਲਈ ਧੂਪ ਧੁਖਾਉਂਦਾ ਹੈ ਮੁਕਾ ਦਿਆਂਗਾ \v 36 ਇਸ ਲਈ ਮੇਰਾ ਦਿਲ ਮੋਆਬ ਲਈ ਬੰਸਰੀ ਵਾਂਗੂੰ ਹਡਕੋਰੇ ਲੈਂਦਾ ਅਤੇ ਮੇਰਾ ਦਿਲ ਕੀਰ-ਹਰਸ ਦੇ ਮਨੁੱਖਾਂ ਲਈ ਵੀ ਬੰਸਰੀਆਂ ਵਾਂਗੂੰ ਹਡਕੋਰੇ ਲੈਂਦਾ ਹੈ, ਇਸ ਲਈ ਜਿਹੜਾ ਧਨ ਬਚਤ ਦਾ ਸੀ ਉਹ ਨਾਸ ਹੋ ਗਿਆ \v 37 ਕਿਉਂ ਜੋ ਹਰੇਕ ਸਿਰ ਮੁੰਨਿਆ ਹੈ, ਹਰੇਕ ਦਾੜ੍ਹੀ ਕਤਰੀ ਗਈ ਹੈ, ਹਰੇਕ ਦੇ ਹੱਥ ਵਿੱਚ ਘਾਓ ਲਾਇਆ ਗਿਆ ਹੈ ਅਤੇ ਹਰੇਕ ਲੱਕ ਉੱਤੇ ਤੱਪੜ ਹੈ \v 38 ਮੋਆਬ ਦੀਆਂ ਸਾਰੀਆਂ ਛੱਤਾਂ ਉੱਤੇ ਅਤੇ ਉਸ ਦੀਆਂ ਗਲੀਆਂ ਵਿੱਚ ਹਰ ਥਾਂ ਰੋਣਾ-ਪਿੱਟਣਾ ਹੈ ਕਿਉਂ ਜੋ ਮੈਂ ਮੋਆਬ ਨੂੰ ਉਸ ਭਾਂਡੇ ਵਾਂਗੂੰ ਭੰਨ ਸੁੱਟਿਆ ਹੈ ਜਿਹੜਾ ਚੰਗਾ ਨਹੀਂ ਲੱਗਦਾ, ਯਹੋਵਾਹ ਦਾ ਵਾਕ ਹੈ \v 39 ਇਹ ਕਿਵੇਂ ਢਾਹਿਆ ਗਿਆ, ਉਹਨਾਂ ਸਿਆਪਾ ਕੀਤਾ, ਕਿਵੇਂ ਮੋਆਬ ਨੇ ਸ਼ਰਮ ਨਾਲ ਆਪਣੀ ਪਿੱਠ ਮੋੜੀ ਹੈ! ਮੋਆਬ ਇੱਕ ਹਾਸਾ ਅਤੇ ਆਪਣੇ ਸਾਰੇ ਆਲੇ-ਦੁਆਲੇ ਲਈ ਭੈਅ ਬਣਿਆ ਹੈ। \s ਮੋਆਬ ਦਾ ਕੋਈ ਬਚਾਓ ਨਹੀਂ ਹੈ \p \v 40 ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, - ਵੇਖੋ, ਉਹ ਉਕਾਬ ਵਾਂਗੂੰ ਉੱਡੇਗਾ, ਮੋਆਬ ਦੇ ਵਿਰੁੱਧ ਆਪਣੇ ਪਰਾਂ ਨੂੰ ਖਿਲਾਰੇਗਾ। \v 41 ਨਗਰ ਲੈ ਲਏ ਜਾਣਗੇ, ਗੜ੍ਹ ਫੜੇ ਜਾਣਗੇ। ਮੋਆਬ ਦੇ ਸੂਰਮਿਆਂ ਦੇ ਦਿਲ ਉਸ ਦਿਨ ਪੀੜਾਂ ਵਾਲੀ ਦੇ ਦਿਲ ਵਾਂਗੂੰ ਹੋ ਜਾਣਗੇ। \v 42 ਮੋਆਬ ਦਾ ਨਾਸ ਹੋ ਜਾਵੇਗਾ, ਉਹ ਕੌਮ ਨਾ ਰਹੇਗਾ, ਕਿਉਂ ਜੋ ਉਸ ਨੇ ਆਪ ਨੂੰ ਯਹੋਵਾਹ ਦੇ ਵਿਰੁੱਧ ਵੱਡਾ ਬਣਾਇਆ। \v 43 ਭੋਂ, ਭੋਹਰਾ ਤੇ ਫੰਧਾ ਤੇਰੇ ਉੱਤੇ ਹੋਵੇਗਾ, ਹੇ ਮੋਆਬ ਦੇ ਵਾਸੀ, ਯਹੋਵਾਹ ਦਾ ਵਾਕ ਹੈ। \v 44 ਉਹ ਜਿਹੜਾ ਭੋਂ ਤੋਂ ਨੱਠੇਗਾ ਭੋਹਰੇ ਵਿੱਚ ਡਿੱਗੇਗਾ, ਉਹ ਜਿਹੜਾ ਭੋਹਰੇ ਵਿੱਚੋਂ ਉਤਾਹਾਂ ਆਵੇਗਾ, ਫੰਧੇ ਵਿੱਚ ਫਸ ਜਾਵੇਗਾ, ਕਿਉਂ ਜੋ ਮੈਂ ਉਸ ਉੱਤੇ, ਹਾਂ, ਮੋਆਬ ਉੱਤੇ, ਉਹਨਾਂ ਦੀ ਸਜ਼ਾ ਦਾ ਵਰ੍ਹਾ ਲਿਆਵਾਂਗਾ, ਯਹੋਵਾਹ ਦਾ ਵਾਕ ਹੈ। \v 45 ਹਸ਼ਬੋਨ ਦੀ ਛਾਂ ਵਿੱਚ, ਬਲਹੀਣ ਭਗੌੜੇ ਖਲੋਤੇ ਹਨ, ਕਿਉਂ ਜੋ ਹਸ਼ਬੋਨ ਤੋਂ ਅੱਗ, ਸੀਹੋਨ ਦੇ ਵਿਚਕਾਰੋਂ ਭਬੂਕਾ ਨਿੱਕਲਿਆ ਹੈ। ਉਹ ਮੋਆਬ ਦੇ ਮੱਥੇ ਨੂੰ ਅਤੇ ਫਸਾਦੀਆਂ ਦੀ ਖੋਪੜੀ ਨੂੰ ਖਾ ਗਿਆ ਹੈ। \v 46 ਹੇ ਮੋਆਬ, ਤੇਰੇ ਲਈ ਅਫ਼ਸੋਸ! ਕਮੋਸ਼ ਦੇ ਲੋਕ ਨਾਸ ਹੋਏ, ਕਿਉਂ ਜੋ ਤੇਰੇ ਪੁੱਤਰ ਗ਼ੁਲਾਮ ਹੋ ਕੇ ਲਏ ਗਏ, ਤੇਰੀਆਂ ਧੀਆਂ ਵੀ ਗ਼ੁਲਾਮੀ ਵਿੱਚ ਹਨ। \v 47 ਤਦ ਵੀ ਮੈਂ ਮੋਆਬ ਦੀ ਗ਼ੁਲਾਮੀ ਨੂੰ ਮੁਕਾ ਦਿਆਂਗਾ, ਪਰ ਆਖਰੀ ਦਿਨਾਂ ਵਿੱਚ, ਯਹੋਵਾਹ ਦਾ ਵਾਕ ਹੈ। ਏਥੇ ਤੱਕ ਮੋਆਬ ਦਾ ਨਿਆਂ ਹੈ। \c 49 \s ਅਮੋਨ ਦੇ ਬਾਰੇ ਪਰਮੇਸ਼ੁਰ ਦਾ ਨਿਆਂ \p \v 1 ਅੰਮੋਨੀਆਂ ਦੇ ਵਿਖੇ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਕੀ ਇਸਰਾਏਲ ਦਾ ਕੋਈ ਪੁੱਤਰ ਨਹੀਂ? ਕੀ ਉਹ ਦਾ ਕੋਈ ਵਾਰਿਸ ਨਹੀਂ? ਫਿਰ ਕਿਉਂ ਮਲਕਾਮ ਨੇ ਗਾਦ ਨੂੰ ਕਬਜ਼ੇ ਵਿੱਚ ਕਰ ਲਿਆ? ਅਤੇ ਕਿਉਂ ਉਹ ਦੇ ਕੋਲ ਉਸ ਦੇ ਸ਼ਹਿਰਾਂ ਵਿੱਚ ਵੱਸਦੇ ਹਨ? \v 2 ਇਸ ਲਈ ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਲੜਾਈ ਦਾ ਰੌਲ਼ਾ ਸੁਣਾਵਾਂਗਾ, ਅੰਮੋਨੀਆਂ ਦੇ ਰੱਬਾਹ ਦੇ ਵਿਰੁੱਧ। ਉਹ ਇੱਕ ਵਿਰਾਨ ਥੇਹ ਹੋ ਜਾਵੇਗਾ, ਉਸ ਦਿਨ ਬਸਤੀਆਂ ਅੱਗ ਨਾਲ ਸਾੜੀਆਂ ਜਾਣਗੀਆਂ, ਤਦ ਇਸਰਾਏਲ ਉਹਨਾਂ ਉੱਤੇ ਕਬਜ਼ਾ ਕਰੇਗਾ ਜਿਹਨਾਂ ਉਸ ਦੇ ਉੱਤੇ ਕਬਜ਼ਾ ਕੀਤਾ, ਯਹੋਵਾਹ ਆਖਦਾ ਹੈ। \v 3 ਹੇ ਹਸ਼ਬੋਨ, ਰੋ! ਕਿਉਂ ਜੋ ਅਈ ਲੁੱਟਿਆ ਗਿਆ। ਹੇ ਰੱਬਾਹ ਦੀ ਧੀਓ, ਦੁਹਾਈ ਦਿਓ! ਆਪਣੇ ਤੇੜ ਤੱਪੜ ਪਾਓ, ਸੋਗ ਕਰੋ, ਵਾੜਿਆਂ ਵਿੱਚ ਇੱਧਰ ਉੱਧਰ ਦੌੜੋ! ਕਿਉਂ ਜੋ ਮਲਕਾਮ ਗ਼ੁਲਾਮੀ ਵਿੱਚ ਜਾਵੇਗਾ, ਆਪਣਿਆਂ ਜਾਜਕਾਂ ਅਤੇ ਆਪਣਿਆਂ ਸਰਦਾਰਾਂ ਨਾਲ। \v 4 ਤੂੰ ਆਪਣੀਆਂ ਵਾਦੀਆਂ ਦਾ ਕਿਉਂ ਮਾਣ ਕਰਦੀ ਹੈਂ? ਹੇ ਫਿਰਤੂ ਧੀਏ, ਤੇਰੀ ਵਾਦੀ ਵਗਣ ਵਾਲੀ ਹੈ, ਤੇਰਾ ਭਰੋਸਾ ਤੇਰੇ ਖ਼ਜ਼ਾਨਿਆਂ ਉੱਤੇ ਹੈ, ਮੇਰੇ ਵਿਰੁੱਧ ਕੌਣ ਆਵੇਗਾ? \v 5 ਵੇਖ, ਮੈਂ ਤੇਰੇ ਉੱਤੇ ਭੋਂ ਲਿਆਵਾਂਗਾ, ਸੈਨਾਂ ਦੇ ਯਹੋਵਾਹ ਪ੍ਰਭੂ ਦਾ ਵਾਕ ਹੈ, ਉਹਨਾਂ ਸਾਰਿਆਂ ਤੋਂ ਜਿਹੜੇ ਤੇਰੇ ਆਲੇ-ਦੁਆਲੇ ਹਨ, ਤੁਸੀਂ ਹਰੇਕ ਮਨੁੱਖ ਉਹ ਦੇ ਅੱਗੇ ਹੱਕੇ ਜਾਓਗੇ, ਭਗੌੜਿਆਂ ਨੂੰ ਇਕੱਠਾ ਕਰਨ ਲਈ ਕੋਈ ਨਾ ਹੋਵੇਗਾ। \v 6 ਪਰ ਓੜਕ ਨੂੰ ਮੈਂ ਫਿਰ ਅੰਮੋਨੀਆਂ ਦੀ ਗ਼ੁਲਾਮੀ ਨੂੰ ਮੁਕਾ ਦਿਆਂਗਾ, ਯਹੋਵਾਹ ਦਾ ਵਾਕ ਹੈ। \s ਅਦੋਮ ਦੇ ਬਾਰੇ ਪਰਮੇਸ਼ੁਰ ਦਾ ਨਿਆਂ \p \v 7 ਅਦੋਮ ਦੇ ਵਿਖੇ, ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਕੀ ਤੇਮਾਨ ਵਿੱਚ ਹੋਰ ਬੁੱਧੀ ਨਾ ਰਹੀ? ਕੀ ਸਮਝ ਵਾਲਿਆਂ ਵਿੱਚੋਂ ਸਲਾਹ ਦਾ ਨਾਸ ਹੋ ਗਿਆ? ਕੀ ਉਹਨਾਂ ਦੀ ਬੁੱਧੀ ਮਿਟ ਗਈ? \v 8 ਤੁਸੀਂ ਨੱਠੋ, ਮੁੜੋ ਅਤੇ ਡੁੰਘਿਆਈਆਂ ਵਿੱਚ ਵੱਸੋ, ਹੇ ਦਦਾਨ ਦੇ ਵਾਸੀਓ, ਮੈਂ ਉਹ ਦੇ ਉੱਤੇ ਤਾਂ ਏਸਾਓ ਦੀ ਬਿਪਤਾ ਲਿਆਵਾਂਗਾ, ਉਸ ਵੇਲੇ ਜਦ ਮੈਂ ਉਹ ਨੂੰ ਸਜ਼ਾ ਦਿਆਂ! \v 9 ਜੇ ਅੰਗੂਰ ਤੋੜਨ ਵਾਲੇ ਤੇਰੇ ਕੋਲ ਆਉਣ, ਕੀ ਉਹ ਕੁਝ ਦਾਣੇ ਨਹੀਂ ਛੱਡਣਗੇ? ਜੇ ਰਾਤ ਨੂੰ ਚੋਰ ਆਉਣ, ਕੀ ਉਹ ਆਪਣੀ ਲੋੜ ਪੂਰੀ ਕਰਨ ਲਈ ਹੀ ਨਹੀਂ ਲੁੱਟਣਗੇ? \v 10 ਪਰ ਮੈਂ ਏਸਾਓ ਨੂੰ ਨੰਗਾ ਕੀਤਾ, ਉਸ ਦੇ ਲੁਕੇ ਹੋਏ ਥਾਵਾਂ ਨੂੰ ਬੇਪੜਦਾ ਕੀਤਾ, ਉਹ ਆਪਣੇ ਆਪ ਨੂੰ ਨਾ ਲੁਕਾ ਸਕੇਗਾ, ਉਸ ਦੀ ਨਸਲ ਬਰਬਾਦ ਹੋ ਜਾਵੇਗੀ ਅਤੇ ਉਸ ਦੇ ਭਰਾ ਵੀ, ਅਤੇ ਉਸ ਦੇ ਗੁਆਂਢੀ ਅਤੇ ਉਹ ਹੈ ਨਹੀਂ। \v 11 ਆਪਣੇ ਅਨਾਥਾਂ ਨੂੰ ਛੱਡ, ਮੈਂ ਉਹਨਾਂ ਨੂੰ ਜੀਉਂਦੇ ਰੱਖਾਂਗਾ, ਅਤੇ ਤੇਰੀਆਂ ਵਿਧਵਾਂ ਮੇਰੇ ਉੱਤੇ ਭਰੋਸਾ ਰੱਖਣ। \v 12 ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, - ਵੇਖ, ਜਿਹਨਾਂ ਦਾ ਹੱਕ ਨਹੀਂ ਸੀ ਭਈ ਕਟੋਰਾ ਪੀਣ, ਉਹਨਾਂ ਨੇ ਜ਼ਰੂਰ ਪੀਣਾ ਹੈ। ਕੀ ਤੂੰ ਉਹ ਹੈ ਜਿਹੜਾ ਸੱਚ-ਮੁੱਚ ਬੇਦੋਸ਼ਾ ਹੈਂ? ਤੂੰ ਬੇਦੋਸ਼ਾ ਨਾ ਰਹੇਂਗਾ, ਤੂੰ ਸੱਚ-ਮੁੱਚ ਪੀਵੇਂਗਾ \v 13 ਕਿਉਂ ਜੋ ਮੈਂ ਆਪਣੀ ਹੀ ਸਹੁੰ ਖਾਧੀ ਹੈ, ਯਹੋਵਾਹ ਦਾ ਵਾਕ ਹੈ, ਕਿ ਬਾਸਰਾਹ ਹੈਰਾਨੀ ਅਤੇ ਤਾਹਨੇ ਅਤੇ ਖਰਾਬੀ ਅਤੇ ਸਰਾਪ ਲਈ ਹੋਵੇਗਾ ਅਤੇ ਉਹ ਦੇ ਸਾਰੇ ਸ਼ਹਿਰ ਸਦਾ ਲਈ ਵਿਰਾਨ ਰਹਿਣਗੇ। \v 14 ਮੈਂ ਇੱਕ ਅਵਾਈ ਯਹੋਵਾਹ ਤੋਂ ਸੁਣੀ, ਭਈ ਕੌਮਾਂ ਵਿੱਚ ਇੱਕ ਸੰਦੇਸ਼ਵਾਹਕ ਭੇਜਿਆ ਗਿਆ, ਇਕੱਠੇ ਹੋਵੋ ਅਤੇ ਉਹ ਦੇ ਵਿਰੁੱਧ ਨਿੱਕਲੋ, ਲੜਨ ਲਈ ਉੱਠ ਖੜ੍ਹੇ ਹੋਵੋ! \v 15 ਵੇਖ, ਮੈਂ ਤੈਨੂੰ ਕੌਮਾਂ ਵਿੱਚ ਛੋਟਾ ਕਰ ਕੇ, ਆਦਮੀਆਂ ਵਿੱਚ ਤੁੱਛ ਕਰ ਕੇ ਦਿੱਤਾ ਹੈ। \v 16 ਤੇਰੇ ਭਿਆਨਕ ਰੂਪ ਨੇ ਤੈਨੂੰ ਧੋਖਾ ਦਿੱਤਾ, ਨਾਲੇ ਤੇਰੇ ਦਿਲ ਦੇ ਹੰਕਾਰ ਨੇ, ਤੂੰ ਜਿਹੜਾ ਚੱਟਾਨਾਂ ਦੀਆਂ ਦਰਾਰਾਂ ਵਿੱਚ ਰਹਿੰਦਾ ਹੈਂ, ਅਤੇ ਪਹਾੜੀਆਂ ਦੀਆਂ ਉੱਚਿਆਈਆਂ ਨੂੰ ਫੜਦਾ ਹੈਂ, ਭਾਵੇਂ ਤੂੰ ਆਪਣਾ ਆਲ੍ਹਣਾ ਉਕਾਬ ਵਾਂਗੂੰ ਉੱਚਾ ਬਣਾਵੇਂ, ਪਰ ਉੱਥੋਂ ਵੀ ਮੈਂ ਤੈਨੂੰ ਹੇਠਾਂ ਲਾਹ ਲਵਾਂਗਾ, ਯਹੋਵਾਹ ਦਾ ਵਾਕ ਹੈ। \v 17 ਅਦੋਮ ਹੈਰਾਨੀ ਲਈ ਹੋਵੇਗਾ, ਹਰੇਕ ਜਿਹੜਾ ਉਹ ਦੇ ਅੱਗੋਂ ਦੀ ਲੰਘੇਗਾ ਉਹ ਹੈਰਾਨ ਹੋਵੇਗਾ ਅਤੇ ਉਸ ਦੀਆਂ ਬਵਾਂ ਦੇ ਕਾਰਨ ਨੱਕ ਚੜ੍ਹਾਵੇਗਾ \v 18 ਜਿਵੇਂ ਸਦੂਮ ਅਤੇ ਅਮੂਰਾਹ ਅਤੇ ਉਹਨਾਂ ਦੇ ਵਾਸ ਉੱਲਦੇ ਗਏ, ਯਹੋਵਾਹ ਆਖਦਾ ਹੈ, ਉੱਥੇ ਕੋਈ ਨਾ ਵੱਸੇਗਾ, ਨਾ ਕੋਈ ਆਦਮ ਵੰਸ਼ ਉਸ ਦੇ ਵਿੱਚ ਟਿਕੇਗਾ \v 19 ਵੇਖੋ, ਉਹ ਬਬਰ ਸ਼ੇਰ ਵਾਂਗੂੰ ਯਰਦਨ ਦੇ ਜੰਗਲ ਵਿੱਚੋਂ ਨਿੱਕਲ ਕੇ ਇੱਕ ਪੱਕੇ ਵਸੇਬੇ ਉੱਤੇ ਆਵੇਗਾ ਕਿਉਂ ਜੋ ਮੈਂ ਅਚਾਨਕ ਉਹਨਾਂ ਨੂੰ ਉੱਥੋਂ ਨਠਾ ਦਿਆਂਗਾ ਅਤੇ ਉਹ ਨੂੰ ਜਿਹੜਾ ਚੁਣਿਆ ਹੋਇਆ ਹੈ ਮੈਂ ਉਸ ਦੇ ਉੱਤੇ ਠਹਿਰਾਵਾਂਗਾ ਕਿਉਂ ਜੋ ਮੇਰੇ ਵਰਗਾ ਕੌਣ ਹੈ? ਅਤੇ ਕੌਣ ਮੇਰੇ ਲਈ ਵੇਲਾ ਠਹਿਰਾਵੇਗਾ? ਕਿਹੜਾ ਅਯਾਲੀ ਮੇਰੇ ਅੱਗੇ ਖਲੋ ਸਕੇਗਾ? \v 20 ਇਸ ਲਈ ਤੁਸੀਂ ਯਹੋਵਾਹ ਦੀ ਸਲਾਹ ਸੁਣੋ ਜਿਹੜੀ ਉਸ ਨੇ ਅਦੋਮ ਦੇ ਬਾਰੇ ਸੋਚੀ ਹੋਈ ਹੈ ਅਤੇ ਉਹ ਦੀਆਂ ਵਿਚਾਰਾਂ ਨੂੰ ਜਿਹੜੀਆਂ ਉਸ ਨੇ ਤੇਮਾਨ ਦੇ ਵਾਸੀਆਂ ਦੇ ਬਾਰੇ ਕੀਤੀਆਂ ਹਨ। ਸੱਚ-ਮੁੱਚ ਉਹ ਉਹਨਾਂ ਦੇ ਇੱਜੜ ਦੇ ਨਿੱਕੇ-ਨਿੱਕੇ ਵੀ ਧੂ ਕੇ ਲੈ ਜਾਣਗੇ, ਸੱਚ-ਮੁੱਚ ਉਹਨਾਂ ਦੀਆਂ ਚਾਰਗਾਹਾਂ ਵੀ ਉਹਨਾਂ ਲਈ ਵਿਰਾਨ ਹੋਣਗੀਆਂ \v 21 ਉਹਨਾਂ ਦੇ ਡਿੱਗਣ ਦੀ ਅਵਾਜ਼ ਨਾਲ ਧਰਤੀ ਕੰਬੇਗੀ, ਉਹਨਾਂ ਦੀ ਦੁਹਾਈ ਦੀ ਅਵਾਜ਼ ਲਾਲ ਸਮੁੰਦਰ ਤੱਕ ਸੁਣਾਈ ਦੇਵੇਗੀ! \v 22 ਵੇਖੋ, ਉਹ ਉਕਾਬ ਵਾਂਗੂੰ ਚੜ੍ਹੇਗਾ ਅਤੇ ਉੱਡੇਗਾ ਅਤੇ ਆਪਣੇ ਪਰਾਂ ਨੂੰ ਬਾਸਰਾਹ ਦੇ ਉੱਤੇ ਖਿਲਾਰੇਗਾ ਅਤੇ ਅਦੋਮ ਦੇ ਸੂਰਮਿਆਂ ਦਾ ਦਿਲ ਉਸ ਦਿਨ ਉਸ ਔਰਤ ਦੇ ਦਿਲ ਵਾਂਗੂੰ ਹੋਵੇਗਾ ਜਿਹ ਨੂੰ ਪੀੜਾਂ ਲੱਗੀਆਂ ਹਨ। \s ਦੰਮਿਸ਼ਕ ਦੇ ਬਾਰੇ ਪਰਮੇਸ਼ੁਰ ਦਾ ਨਿਆਂ \p \v 23 ਦੰਮਿਸ਼ਕ ਦੇ ਵਿਖੇ, ਹਮਾਥ ਅਤੇ ਅਰਪਾਦ ਘਬਰਾ ਗਏ, ਕਿਉਂ ਜੋ ਉਹਨਾਂ ਨੇ ਬੁਰੀਆਂ ਅਵਾਈਆਂ ਸੁਣੀਆਂ, ਉਹ ਪੰਘਰ ਗਏ, ਸਮੁੰਦਰ ਵਿੱਚ ਹਲਚਲ ਹੈ, ਉਹ ਆਰਾਮ ਨਹੀਂ ਕਰ ਸਕਦਾ। \v 24 ਦੰਮਿਸ਼ਕ ਨਿਰਬਲ ਹੋ ਗਿਆ, ਉਸ ਆਪਣਾ ਮੂੰਹ ਮੋੜ ਲਿਆ, ਕੰਬਣੀ ਨੇ ਉਹ ਨੂੰ ਆ ਫੜਿਆ, ਪੀੜ ਨੇ ਅਤੇ ਗ਼ਮ ਨੇ ਉਹ ਨੂੰ ਫੜ ਲਿਆ ਜਣਨ ਵਾਲੀ ਔਰਤ ਵਾਂਗੂੰ। \v 25 ਉਸਤਤ ਜੋਗ ਮੇਰਾ ਸ਼ਹਿਰ, ਮੇਰਾ ਅਨੰਦ ਦਾ ਨਗਰ, ਕਿਵੇਂ ਤਿਆਗਿਆ ਹੋਇਆ ਹੈ! \v 26 ਇਸ ਲਈ ਉਹ ਦੇ ਗੱਭਰੂ ਉਹ ਦੇ ਚੌਂਕਾਂ ਵਿੱਚ ਡਿੱਗ ਪੈਣਗੇ, ਅਤੇ ਸਾਰੇ ਯੋਧੇ ਉਸ ਦਿਨ ਮਿਟ ਜਾਣਗੇ, ਸੈਨਾਂ ਦੇ ਯਹੋਵਾਹ ਦਾ ਵਾਕ ਹੈ। \v 27 ਮੈਂ ਦੰਮਿਸ਼ਕ ਦੀ ਸਫੀਲ ਵਿੱਚ ਅੱਗ ਜਲਾਵਾਂਗਾ, ਉਹ ਬਨ-ਹਦਦ ਦੇ ਮਹਿਲਾਂ ਨੂੰ ਖਾ ਜਾਵੇਗੀ। \s ਕੇਦਾਰ ਅਤੇ ਹਾਸੋਰ ਦੇ ਬਾਰੇ ਪਰਮੇਸ਼ੁਰ ਦਾ ਨਿਆਂ \p \v 28 ਕੇਦਾਰ ਦੇ ਬਾਰੇ ਅਤੇ ਹਾਸੋਰ ਦੇ ਰਾਜਿਆਂ ਦੇ ਬਾਰੇ ਜਿਹਨਾਂ ਨੂੰ ਬਾਬਲ ਦੇ ਰਾਜਾ ਨਬੂਕਦਨੱਸਰ ਨੇ ਮਾਰਿਆ, - ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਤੁਸੀਂ ਉੱਠੋ ਅਤੇ ਕੇਦਾਰ ਨੂੰ ਚੜ੍ਹੋ ਚੜ੍ਹਦੇ ਪਾਸੇ ਦੇ ਲੋਕਾਂ ਨੂੰ ਬਰਬਾਦ ਕਰੋ! \v 29 ਉਹਨਾਂ ਦੇ ਤੰਬੂ ਅਤੇ ਉਹਨਾਂ ਦੇ ਇੱਜੜ ਲਏ ਜਾਣਗੇ, ਉਹਨਾਂ ਦੇ ਪੜਦੇ, ਉਹਨਾਂ ਦੇ ਸਾਰੇ ਭਾਂਡੇ, ਉਹਨਾਂ ਦੇ ਊਠ ਉਹ ਆਪਣੇ ਲਈ ਲੈ ਜਾਣਗੇ, ਉਹ ਉਹਨਾਂ ਦੇ ਉੱਤੇ ਪੁਕਾਰਨਗੇ, ਭਈ ਆਲੇ-ਦੁਆਲੇ ਭੈਅ ਹੈ! \v 30 ਤੁਸੀਂ ਨੱਠੋ, ਬਹੁਤ ਦੂਰ ਖਿਸਕ ਜਾਓ ਅਤੇ ਡੂੰਘਿਆਈ ਵਿੱਚ ਵੱਸੋ, ਹੇ ਹਾਸੋਰ ਦੇ ਵਾਸੀਓ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਬਾਬਲ ਦੇ ਰਾਜਾ ਨਬੂਕਦਨੱਸਰ ਨੇ ਤੁਹਾਡੇ ਵਿਰੁੱਧ ਸਲਾਹ ਕੀਤੀ ਹੈ, ਅਤੇ ਤੁਹਾਡੇ ਵਿਰੁੱਧ ਮਤਾ ਪਕਾਇਆ ਹੈ। \v 31 ਉੱਠੋ, ਇੱਕ ਨਿਸਚਿੰਤ ਕੌਮ ਉੱਤੇ ਚੜ੍ਹਾਈ ਕਰੋ, ਜਿਹੜੀ ਭਰੋਸੇ ਨਾਲ ਵੱਸਦੀ ਹੈ, ਯਹੋਵਾਹ ਦਾ ਵਾਕ ਹੈ, ਨਾ ਉਸ ਦੇ ਦਰ ਹਨ ਨਾ ਅਰਲ, ਉਹ ਇਕੱਲੀ ਵੱਸਦੀ ਹੈ। \v 32 ਉਹਨਾਂ ਦੇ ਊਠ ਲੁੱਟ ਦਾ ਮਾਲ ਹੋਣਗੇ, ਉਹਨਾਂ ਦੇ ਵੱਗਾਂ ਦੀ ਵਾਫ਼ਰੀ ਮਾਰ-ਧਾੜ ਲਈ ਹੋਵੇਗੀ, ਮੈਂ ਉਹਨਾਂ ਨੂੰ ਸਾਰੀਆਂ ਹਵਾਵਾਂ ਵੱਲ ਖਿਲਾਰ ਦਿਆਂਗਾ, ਜਿਹੜੇ ਆਪਣੀਆਂ ਦਾੜ੍ਹੀਆਂ ਦੀਆਂ ਨੁੱਕਰਾਂ ਮੁਨਾਉਂਦੇ ਹਨ, ਮੈਂ ਉਹਨਾਂ ਦੇ ਹਰ ਪਾਸੇ ਤੋਂ ਬਿਪਤਾ ਲਿਆਵਾਂਗਾ, ਯਹੋਵਾਹ ਦਾ ਵਾਕ ਹੈ। \v 33 ਹਾਸੋਰ ਗਿੱਦੜਾਂ ਦੀ ਖੋਹ ਹੋਵੇਗਾ, ਉਹ ਸਦਾ ਤੱਕ ਵਿਰਾਨ ਰਹੇਗਾ, ਉੱਥੇ ਕੋਈ ਮਨੁੱਖ ਨਾ ਵੱਸੇਗਾ, ਕੋਈ ਆਦਮ ਵੰਸ਼ ਉਹ ਦੇ ਵਿੱਚ ਨਾ ਟਿਕੇਗਾ। \s ਏਲਾਮ ਦੇ ਬਾਰੇ ਪਰਮੇਸ਼ੁਰ ਦਾ ਨਿਆਂ \p \v 34 ਯਹੋਵਾਹ ਦਾ ਬਚਨ ਜਿਹੜਾ ਯਹੂਦਾਹ ਦੇ ਰਾਜਾ ਸਿਦਕੀਯਾਹ ਦੀ ਪਾਤਸ਼ਾਹੀ ਦੇ ਅਰੰਭ ਵਿੱਚ ਏਲਾਮ ਦੇ ਬਾਰੇ ਯਿਰਮਿਯਾਹ ਨਬੀ ਕੋਲ ਆਇਆ ਕਿ \v 35 ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ ਮੈਂ ਏਲਾਮ ਦੇ ਧਣੁੱਖ ਨੂੰ ਤੋੜ ਸੁੱਟਾਂਗਾ ਜਿਹੜਾ ਉਹਨਾਂ ਦੀ ਸੂਰਮਗਤੀ ਦਾ ਮੁੱਢ ਹੈ \v 36 ਮੈਂ ਏਲਾਮ ਉੱਤੇ ਚੌਂਹ ਹਵਾਵਾਂ ਨੂੰ ਅਕਾਸ਼ ਦੀਆਂ ਚੌਂਹ ਕੂਟਾਂ ਤੋਂ ਲਿਆਵਾਂਗਾ ਅਤੇ ਮੈਂ ਉਹਨਾਂ ਨੂੰ ਉਹਨਾਂ ਸਾਰੀਆਂ ਹਵਾਵਾਂ ਵੱਲ ਖਿਲਾਰ ਦਿਆਂਗਾ ਅਤੇ ਕੋਈ ਕੌਮ ਨਾ ਹੋਵੇਗੀ ਜਿੱਥੇ ਏਲਾਮ ਦੇ ਹੱਕੇ ਹੋਏ ਨਾ ਜਾਣ \v 37 ਮੈਂ ਏਲਾਮ ਨੂੰ ਉਹਨਾਂ ਦੇ ਵੈਰੀਆਂ ਦੇ ਅੱਗੇ ਅਤੇ ਉਹਨਾਂ ਦੇ ਅੱਗੇ ਜਿਹੜੇ ਉਹਨਾਂ ਦੀਆਂ ਜਾਨਾਂ ਦੇ ਗਾਹਕ ਹਨ ਹੱਕਾ-ਬੱਕਾ ਕਰਾਂਗਾ, ਮੈਂ ਉਹਨਾਂ ਉੱਤੇ ਆਪਣੇ ਵੱਡੇ ਕ੍ਰੋਧ ਦੀ ਬੁਰਿਆਈ ਲਿਆਵਾਂਗਾ, ਯਹੋਵਾਹ ਦਾ ਵਾਕ ਹੈ। ਮੈਂ ਉਹਨਾਂ ਦੇ ਪਿੱਛੇ ਤਲਵਾਰ ਭੇਜਾਂਗਾ ਐਥੋਂ ਤੱਕ ਕਿ ਉਹਨਾਂ ਦਾ ਸੱਤਿਆਨਾਸ ਕਰ ਦਿੱਤਾ \v 38 ਮੈਂ ਏਲਾਮ ਵਿੱਚ ਆਪਣਾ ਸਿੰਘਾਸਣ ਰੱਖਾਂਗਾ ਅਤੇ ਉੱਥੋਂ ਰਾਜਾ ਅਤੇ ਸਰਦਾਰਾਂ ਨੂੰ ਨਾਸ ਕਰਾਂਗਾ, ਯਹੋਵਾਹ ਦਾ ਵਾਕ ਹੈ \v 39 ਪਰ ਅੰਤ ਦੇ ਦਿਨਾਂ ਵਿੱਚ ਇਸ ਤਰ੍ਹਾਂ ਹੋਵੇਗਾ ਕਿ ਮੈਂ ਏਲਾਮ ਨੂੰ ਗ਼ੁਲਾਮੀ ਤੋਂ ਮੋੜ ਲਿਆਵਾਂਗਾ, ਯਹੋਵਾਹ ਦਾ ਵਾਕ ਹੈ। \c 50 \s ਬਾਬੁਲ ਦੇ ਵਿਰੋਧ ਵਿੱਚ ਭਵਿੱਖਬਾਣੀ \p \v 1 ਉਹ ਬਚਨ ਜਿਹੜਾ ਯਹੋਵਾਹ ਬਾਬਲ ਲਈ ਕਸਦੀਆਂ ਦੇ ਦੇਸ ਦੇ ਬਾਰੇ ਯਿਰਮਿਯਾਹ ਨਬੀ ਦੇ ਰਾਹੀਂ ਬੋਲਿਆ, - \v 2 ਕੌਮਾਂ ਦੇ ਵਿੱਚ ਦੱਸੋ ਅਤੇ ਸੁਣਾਓ, ਝੰਡਾ ਖੜਾ ਕਰੋ ਅਤੇ ਸੁਣਾਓ, ਨਾ ਲੁਕਾਓ ਪਰ ਆਖੋ, ਬਾਬਲ ਲੈ ਲਿਆ ਗਿਆ! ਬੇਲ\f + \fr 50:2 \fr*\ft ਦੇਵਤਾ \ft*\f* ਸ਼ਰਮਿੰਦਾ ਹੋਇਆ, ਮਰੋਦਾਕ\f + \fr 50:2 \fr*\ft ਦੇਵਤਾ\ft*\f* ਹੱਕਾ-ਬੱਕਾ ਹੋਇਆ, ਉਹ ਦੀਆਂ ਮੂਰਤਾਂ ਸ਼ਰਮਿੰਦਾ ਹੋਈਆਂ, ਉਹ ਦੇ ਬੁੱਤ ਹੱਕੇ-ਬੱਕੇ ਰਹਿ ਗਏ!। \v 3 ਉੱਤਰ ਵੱਲੋਂ ਉਹ ਦੇ ਵਿਰੁੱਧ ਇੱਕ ਕੌਮ ਚੜ੍ਹੀ ਆਉਂਦੀ ਹੈ ਜਿਹੜੀ ਉਹ ਦੇ ਦੇਸ ਨੂੰ ਵਿਰਾਨ ਕਰ ਦੇਵੇਗੀ ਅਤੇ ਉਹ ਦੇ ਵਿੱਚ ਕੋਈ ਨਾ ਵੱਸੇਗਾ। ਆਦਮੀਆਂ ਤੋਂ ਡੰਗਰਾਂ ਤੱਕ ਖਿਸਕ ਕੇ ਚੱਲੇ ਜਾਣਗੇ। \s ਇਸਰਾਏਲੀਆਂ ਦੀ ਦੇਸ ਵਾਪਸੀ \p \v 4 ਉਹਨਾਂ ਦਿਨਾਂ ਵਿੱਚ ਅਤੇ ਉਸ ਵੇਲੇ, ਯਹੋਵਾਹ ਦਾ ਵਾਕ ਹੈ, ਇਸਰਾਏਲੀ ਅਤੇ ਯਹੂਦੀ ਇਕੱਠੇ ਆਉਣਗੇ, ਉਹ ਰੋਂਦੇ-ਰੋਂਦੇ ਆਉਣਗੇ, ਉਹ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭਾਲਣਗੇ \v 5 ਉਹ ਆਪਣਿਆਂ ਮੂੰਹਾਂ ਨੂੰ ਉੱਧਰ ਕਰ ਕੇ ਸੀਯੋਨ ਦਾ ਰਾਹ ਪੁੱਛਣਗੇ ਕਿ ਆਓ, ਅਸੀਂ ਯਹੋਵਾਹ ਨਾਲ ਮਿਲ ਕੇ ਇੱਕ ਸਦੀਪਕਾਲ ਦਾ ਨੇਮ ਬੰਨ੍ਹੀਏ ਜਿਹੜਾ ਵਿਸਾਰਿਆ ਨਾ ਜਾਵੇਗਾ। \v 6 ਮੇਰੀ ਪਰਜਾ ਭੁੱਲੀ ਭੇਡ ਹੈ, ਉਹਨਾਂ ਦੇ ਆਜੜੀਆਂ ਨੇ ਉਹਨਾਂ ਨੂੰ ਕੁਰਾਹੇ ਪਾਇਆ, ਉਹਨਾਂ ਨੇ ਉਹਨਾਂ ਨੂੰ ਪਹਾੜਾਂ ਵਿੱਚ ਭੁਆਂਇਆ। ਉਹ ਪਹਾੜੀ ਤੋਂ ਟਿੱਲੇ ਨੂੰ ਗਏ, ਉਹ ਆਪਣੇ ਲੇਟਣ ਦਾ ਥਾਂ ਭੁੱਲ ਗਏ ਹਨ \v 7 ਉਹ ਸਾਰੇ ਜਿਹਨਾਂ ਨੇ ਉਹਨਾਂ ਨੂੰ ਲੱਭਿਆ ਉਹਨਾਂ ਨੂੰ ਖਾ ਗਏ। ਉਹਨਾਂ ਦੇ ਵਿਰੋਧੀਆਂ ਨੇ ਆਖਿਆ, ਅਸੀਂ ਦੋਸ਼ੀ ਨਹੀਂ ਹਾਂ, ਉਹਨਾਂ ਨੇ ਯਹੋਵਾਹ ਦੇ ਵਿਰੁੱਧ ਪਾਪ ਕੀਤਾ ਹੈ ਜਿਹੜਾ ਧਰਮ ਸਥਾਨ ਹੈ, ਹਾਂ, ਯਹੋਵਾਹ, ਉਹਨਾਂ ਦੇ ਪੁਰਖਿਆਂ ਦੀ ਆਸ। \v 8 ਬਾਬਲ ਦੇ ਵਿਚਕਾਰੋਂ ਨੱਠੋ ਅਤੇ ਕਸਦੀਆਂ ਦੇ ਦੇਸ ਵਿੱਚੋਂ ਨਿੱਕਲੋ ਅਤੇ ਇੱਜੜ ਦੇ ਅੱਗੇ ਬੱਕਰਿਆਂ ਵਾਂਗੂੰ ਹੋਵੋ \v 9 ਕਿਉਂ ਜੋ ਵੇਖੋ, ਮੈਂ ਉੱਤਰ ਦੇਸ ਵੱਲੋਂ ਵੱਡੀਆਂ ਕੌਮਾਂ ਦਾ ਇੱਕ ਦਲ ਪਰੇਰ ਕੇ ਬਾਬਲ ਦੇ ਵਿਰੁੱਧ ਚੜ੍ਹਾ ਲਿਆਉਂਦਾ ਹਾਂ। ਉਹ ਉਸ ਦੇ ਵਿਰੁੱਧ ਪਾਲਾਂ ਬੰਨ੍ਹਣਗੇ ਅਤੇ ਉੱਥੋਂ ਉਸ ਨੂੰ ਲੈ ਲੈਣਗੇ। ਉਹਨਾਂ ਦੇ ਤੀਰ ਇੱਕ ਘਾਗ ਸੂਰਮੇ ਦੇ ਹੋਣਗੇ ਜਿਹੜਾ ਖਾਲੀ ਹੱਥ ਨਹੀਂ ਮੁੜਦਾ \v 10 ਕਸਦੀ ਲੁੱਟੇ ਜਾਣਗੇ ਅਤੇ ਜਿਹੜੇ ਉਸ ਨੂੰ ਲੁੱਟਣਗੇ ਉਹ ਰੱਜ ਜਾਣਗੇ, ਯਹੋਵਾਹ ਦਾ ਵਾਕ ਹੈ। \s ਬਾਬੁਲ ਦਾ ਪਤਨ \p \v 11 ਭਾਵੇਂ ਤੁਸੀਂ ਅਨੰਦ ਹੋਵੋ, ਭਾਵੇਂ ਤੁਸੀਂ ਬਾਗ਼ ਬਾਗ ਹੋਵੋ, ਹੇ ਮੇਰੀ ਮਿਲਖ਼ ਨੂੰ ਲੁੱਟਣ ਵਾਲਿਓ! ਭਾਵੇਂ ਤੁਸੀਂ ਘਾਹ ਉੱਤੇ ਵੱਛੀ ਵਾਂਗੂੰ ਮਸਤ ਹੋ, ਅਤੇ ਸਾਨ੍ਹ ਘੋੜੇ ਵਾਂਗੂੰ ਹਿਣਕੋ, \v 12 ਤੁਹਾਡੀ ਮਾਂ ਬਹੁਤ ਸ਼ਰਮਿੰਦੀ ਹੋਵੇਗੀ, ਜਿਸ ਤੁਹਾਨੂੰ ਜਣਿਆ ਉਹ ਬੇਪਤ ਹੋਵੇਗੀ, ਵੇਖੋ, ਉਹ ਕੌਮਾਂ ਵਿੱਚ ਨੀਚ ਹੋਵੇਗੀ, ਸੁੱਕੀ ਉਜਾੜ ਅਤੇ ਥਲ। \v 13 ਯਹੋਵਾਹ ਦੇ ਕੋਪ ਦੇ ਕਾਰਨ ਉਹ ਨਾ ਵਸਾਈ ਜਾਵੇਗੀ, ਪਰ ਉਹ ਉੱਕੀ ਵਿਰਾਨ ਕੀਤੀ ਜਾਵੇਗੀ, ਹਰੇਕ ਜਿਹੜਾ ਬਾਬਲ ਦੇ ਕੋਲੋਂ ਦੀ ਲੰਘੇਗਾ ਹੈਰਾਨ ਹੋਵੇਗਾ, ਉਹ ਦੀਆਂ ਸਾਰੀਆਂ ਬਵਾਂ ਦੇ ਕਾਰਨ ਉਹ ਨੱਕ ਚੜ੍ਹਾਵੇਗਾ। \v 14 ਤੁਸੀਂ ਬਾਬਲ ਦੇ ਆਲੇ-ਦੁਆਲੇ ਆਪਣੀਆਂ ਪਾਲਾਂ ਬੰਨ੍ਹੋ, ਤੁਸੀਂ ਸਾਰੇ ਜਿਹੜੇ ਧਣੁੱਖ ਚਲਾਉਂਦੇ ਹੋ, ਉਹ ਦੇ ਉੱਤੇ ਚਲਾਓ ਅਤੇ ਤੀਰਾਂ ਦਾ ਸਰਫ਼ਾ ਨਾ ਕਰੋ, ਕਿਉਂ ਜੋ ਉਸ ਨੇ ਯਹੋਵਾਹ ਦਾ ਪਾਪ ਕੀਤਾ ਹੈ। \v 15 ਉਹ ਦੇ ਵਿਰੁੱਧ ਆਲਿਓਂ-ਦੁਆਲਿਓਂ ਲਲਕਾਰੋ, ਉਸ ਨੇ ਹਾਰ ਮੰਨੀ, ਉਹ ਦੀਆਂ ਨੀਹਾਂ ਡਿੱਗ ਪਾਈਆਂ, ਉਹ ਦੀ ਸ਼ਹਿਰਪਨਾਹ ਢਾਹੀ ਗਈ, ਕਿਉਂ ਜੋ ਇਹ ਯਹੋਵਾਹ ਦਾ ਬਦਲਾ ਹੈ। ਉਸ ਤੋਂ ਬਦਲਾ ਲਓ, ਜਿਵੇਂ ਉਸ ਕੀਤਾ, ਉਸ ਦੇ ਨਾਲ ਕਰੋ! \v 16 ਬਾਬਲ ਵਿੱਚੋਂ ਬੀਜਣ ਵਾਲੇ ਨੂੰ, ਅਤੇ ਫਸਲ ਦੇ ਵੇਲੇ ਦਾਤੀ ਫੜਨ ਵਾਲੇ ਨੂੰ ਵੱਢ ਸੁੱਟੋ! ਸਤਾਉਣ ਵਾਲੇ ਦੀ ਤਲਵਾਰ ਦੇ ਕਾਰਨ, ਹਰੇਕ ਆਪਣੇ ਲੋਕਾਂ ਵੱਲ ਮੁੜੇਗਾ, ਹਰੇਕ ਆਪਣੇ ਦੇਸ ਵੱਲ ਨੱਠੇਗਾ। \s ਇਸਰਾਏਲੀਆਂ ਦੀ ਵਾਪਸੀ \p \v 17 ਇਸਰਾਏਲ ਇੱਕ ਭਟਕੀ ਹੋਈ ਭੇਡ ਹੈ ਜਿਹ ਨੂੰ ਬੱਬਰ ਸ਼ੇਰਾਂ ਨੇ ਧੱਕ ਦਿੱਤਾ ਹੈ। ਪਹਿਲਾਂ ਉਹ ਨੂੰ ਅੱਸ਼ੂਰ ਦੇ ਰਾਜਾ ਨੇ ਖਾਧਾ ਅਤੇ ਓੜਕ ਨੂੰ ਬਾਬਲ ਦੇ ਰਾਜਾ ਨਬੂਕਦਨੱਸਰ ਉਹ ਦੀਆਂ ਹੱਡੀਆਂ ਚੱਬ ਗਿਆ ਹੈ \v 18 ਇਸ ਲਈ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਬਾਬਲ ਦੇ ਰਾਜਾ ਨੂੰ ਅਤੇ ਉਸ ਦੇ ਦੇਸ ਨੂੰ ਸਜ਼ਾ ਦਿਆਂਗਾ ਜਿਵੇਂ ਮੈਂ ਅੱਸ਼ੂਰ ਦੇ ਰਾਜਾ ਨੂੰ ਸਜ਼ਾ ਦਿੱਤੀ ਹੈ \v 19 ਮੈਂ ਇਸਰਾਏਲ ਨੂੰ ਉਹ ਦੀ ਚਰਾਂਦ ਵਿੱਚ ਮੋੜ ਲਿਆਵਾਂਗਾ। ਉਹ ਕਰਮਲ ਅਤੇ ਬਾਸ਼ਾਨ ਵਿੱਚ ਚੁੱਗੇਗਾ ਅਤੇ ਇਫ਼ਰਾਈਮ ਅਤੇ ਗਿਲਆਦ ਦੇ ਪਰਬਤ ਉੱਤੇ ਉਹ ਦੀ ਜਾਨ ਰੱਜ ਜਾਵੇਗੀ \v 20 ਉਹਨਾਂ ਦਿਨਾਂ ਵਿੱਚ ਅਤੇ ਉਸ ਵੇਲੇ, ਯਹੋਵਾਹ ਦਾ ਵਾਕ ਹੈ, ਇਸਰਾਏਲ ਦੀ ਬਦੀ ਭਾਲੀ ਜਾਵੇਗੀ ਪਰ ਹੋਵੇਗੀ ਨਹੀਂ ਅਤੇ ਯਹੂਦਾਹ ਦੇ ਪਾਪ, ਪਰ ਪਾਏ ਨਾ ਜਾਣਗੇ। ਜਿਹਨਾਂ ਨੂੰ ਮੈਂ ਬਾਕੀ ਰੱਖਾਂਗਾ ਉਹਨਾਂ ਨੂੰ ਮਾਫ਼ ਕਰਾਂਗਾ। \s ਪਰਮੇਸ਼ੁਰ ਦੁਆਰਾ ਬਾਬੁਲ ਦਾ ਨਿਆਂ \p \v 21 ਮਰਾਥਇਮ ਦੇ ਦੇਸ ਉੱਤੇ ਚੜ੍ਹ ਜਾ, ਅਤੇ ਪਕੋਦ ਦੇ ਵਾਸੀਆਂ ਦੇ ਵਿਰੁੱਧ, ਉਹਨਾਂ ਨੂੰ ਵਿਰਾਨ ਕਰ ਅਤੇ ਉਹਨਾਂ ਦੇ ਪਿੱਛੇ ਪੈ ਕੇ ਉਹਨਾਂ ਦਾ ਸੱਤਿਆਨਾਸ ਕਰ, ਯਹੋਵਾਹ ਦਾ ਵਾਕ ਹੈ, ਉਹ ਸਭ ਕੁਝ ਕਰ ਜਿਹ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। \v 22 ਦੇਸ ਵਿੱਚ ਲੜਾਈ ਦੀ ਅਵਾਜ਼ ਹੈ, ਅਤੇ ਵੱਡੇ ਭੰਨ ਤੋੜ ਦੀ! \v 23 ਸਾਰੀ ਧਰਤੀ ਦਾ ਹਥੌੜਾ ਕਿਵੇਂ ਕੱਟਿਆ ਗਿਆ ਅਤੇ ਭੰਨਿਆ ਗਿਆ! ਬਾਬਲ ਕੌਮਾਂ ਦੇ ਵਿੱਚ ਵਿਰਾਨ ਕਿਵੇਂ ਹੋ ਗਿਆ! \v 24 ਹੇ ਬਾਬਲ, ਮੈਂ ਤੇਰੇ ਲਈ ਫਾਹੀ ਲਾਈ ਅਤੇ ਤੂੰ ਫੜਿਆ ਗਿਆ, ਤੂੰ ਨਾ ਜਾਣਿਆ, ਤੂੰ ਲੱਭ ਪਿਆ ਅਤੇ ਫੜਿਆ ਵੀ ਗਿਆ, ਕਿਉਂ ਜੋ ਤੂੰ ਯਹੋਵਾਹ ਨਾਲ ਝਗੜਾ ਕੀਤਾ। \v 25 ਯਹੋਵਾਹ ਨੇ ਆਪਣਾ ਸ਼ਸਤਰ-ਖ਼ਾਨਾ ਖੋਲ੍ਹਿਆ ਹੈ, ਨਾਲੇ ਆਪਣੇ ਗਜ਼ਬ ਦੇ ਹਥਿਆਰਾਂ ਨੂੰ ਬਾਹਰ ਕੱਢਿਆ ਹੈ, ਕਿਉਂ ਜੋ ਸੈਨਾਂ ਦੇ ਪ੍ਰਭੂ ਯਹੋਵਾਹ ਨੇ ਕਸਦੀਆਂ ਦੇ ਦੇਸ ਵਿੱਚ ਇੱਕ ਕੰਮ ਕਰਨਾ ਹੈ। \v 26 ਹਰ ਪਾਸਿਓਂ ਉਹ ਦੇ ਵਿਰੁੱਧ ਆਓ, ਉਹ ਦੇ ਖੱਤਿਆਂ ਨੂੰ ਖੋਲ੍ਹੋ ਅੰਨ ਦੀਆਂ ਢੇਰੀਆਂ ਵਾਂਗੂੰ ਉਹ ਦੀਆਂ ਢੇਰੀਆਂ ਲਾ ਦਿਓ, ਉਹ ਦਾ ਸੱਤਿਆਨਾਸ ਕਰ ਦਿਓ, ਉਹ ਦਾ ਕੁਝ ਬਾਕੀ ਨਾ ਰਹੇ! \v 27 ਉਹ ਦੇ ਸਾਰੇ ਬਲ਼ਦਾਂ ਨੂੰ ਕੱਟ ਸੁੱਟੋ, ਉਹਨਾਂ ਨੂੰ ਵੱਢੇ ਜਾਣ ਲਈ ਹੇਠਾਂ ਜਾਣ ਦਿਓ, ਉਹਨਾਂ ਉੱਤੇ ਅਫ਼ਸੋਸ, ਕਿਉਂ ਜੋ ਉਹਨਾਂ ਦਾ ਦਿਨ ਆ ਗਿਆ, ਉਹਨਾਂ ਦੀ ਸਜ਼ਾ ਦਾ ਵੇਲਾ!। \v 28 ਬਾਬਲ ਦੇ ਦੇਸ ਵਿੱਚੋਂ ਨੱਠਣ ਵਾਲਿਆਂ ਅਤੇ ਬਚਣ ਵਾਲਿਆਂ ਦੀ ਅਵਾਜ਼ ਹੈ ਭਈ ਉਹ ਸੀਯੋਨ ਵਿੱਚ ਯਹੋਵਾਹ ਸਾਡੇ ਪਰਮੇਸ਼ੁਰ ਦਾ ਬਦਲਾ, ਉਹ ਦੀ ਹੈਕਲ ਦਾ ਬਦਲਾ ਦੱਸਣ \v 29 ਧਣੁੱਖ ਦੇ ਘਾਗਾਂ ਨੂੰ ਸਾਰੇ ਜਿਹੜੇ ਧਣੁੱਖ ਝੁਕਾਉਂਦੇ ਹਨ ਬਾਬਲ ਦੇ ਵਿਰੁੱਧ ਬੁਲਾ ਲਓ। ਉਹ ਉਸ ਦੇ ਆਲੇ-ਦੁਆਲੇ ਤੰਬੂ ਲਾਉਣ, ਕੋਈ ਨਾ ਹੋਵੇ ਜਿਹੜਾ ਬਚ ਜਾਵੇ! ਉਸ ਦੇ ਕੰਮ ਦਾ ਵੱਟਾ ਉਸ ਨੂੰ ਦਿਓ। ਉਹ ਦੇ ਅਨੁਸਾਰ ਜੋ ਉਸ ਨੇ ਕੀਤਾ ਉਸ ਦੇ ਨਾਲ ਕਰੋ ਕਿਉਂ ਜੋ ਉਸ ਯਹੋਵਾਹ ਦੇ ਵਿਰੁੱਧ ਹੰਕਾਰ ਕੀਤਾ, ਇਸਰਾਏਲ ਦੇ ਪਵਿੱਤਰ ਪੁਰਖ ਦੇ ਵਿਰੁੱਧ \v 30 ਇਸ ਲਈ ਉਸ ਦੇ ਚੁਗਵੇਂ ਉਸ ਦੇ ਚੌਂਕਾਂ ਵਿੱਚ ਡਿੱਗਣਗੇ ਅਤੇ ਉਸ ਦੇ ਸਾਰੇ ਯੋਧੇ ਉਸ ਦਿਨ ਨਾਸ ਹੋ ਜਾਣਗੇ, ਯਹੋਵਾਹ ਦਾ ਵਾਕ ਹੈ। \v 31 ਵੇਖ, ਹੇ ਹੰਕਾਰੀ, ਮੈਂ ਤੇਰੇ ਵਿਰੁੱਧ ਹਾਂ, ਸੈਨਾਂ ਦੇ ਪ੍ਰਭੂ ਯਹੋਵਾਹ ਦਾ ਵਾਕ ਹੈ, ਕਿਉਂ ਜੋ ਤੇਰਾ ਦਿਨ ਆ ਗਿਆ, ਤੇਰੀ ਸਜ਼ਾ ਦਾ ਸਮਾਂ। \v 32 ਹੰਕਾਰੀ ਠੇਡਾ ਖਾਵੇਗਾ ਅਤੇ ਡਿੱਗ ਪਵੇਗਾ, ਉਹ ਨੂੰ ਕੋਈ ਨਾ ਉਠਾਵੇਗਾ, ਮੈਂ ਉਹ ਦੇ ਸ਼ਹਿਰਾਂ ਵਿੱਚ ਅੱਗ ਬਾਲਾਂਗਾ, ਉਹ ਉਸ ਦਾ ਸਾਰਾ ਆਲਾ-ਦੁਆਲਾ ਭੱਖ ਲਵੇਗੀ। \v 33 ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਇਸਰਾਏਲੀਆਂ ਅਤੇ ਯਹੂਦੀਆਂ ਉੱਤੇ ਇਕੱਠਾ ਅਨ੍ਹੇਰ ਹੋਇਆ ਹੈ ਅਤੇ ਉਹ ਸਾਰੇ ਜਿਹਨਾਂ ਨੇ ਉਹਨਾਂ ਨੂੰ ਗ਼ੁਲਾਮ ਕੀਤਾ ਹੈ ਉਹਨਾਂ ਨੂੰ ਫੜੀ ਬੈਠੇ ਹਨ ਅਤੇ ਉਹਨਾਂ ਨੂੰ ਛੱਡਣ ਤੋਂ ਮੁੱਕਰਦੇ ਹਨ \v 34 ਉਹਨਾਂ ਦਾ ਛੁਟਕਾਰਾ ਦੇਣ ਵਾਲਾ ਤਕੜਾ ਹੈ, ਸੈਨਾਂ ਦਾ ਯਹੋਵਾਹ ਉਸ ਦਾ ਨਾਮ ਹੈ, ਉਹ ਜ਼ਰੂਰ ਉਹਨਾਂ ਦਾ ਮੁਕੱਦਮਾ ਲੜੇਗਾ ਤਾਂ ਜੋ ਉਹ ਦੇਸ ਨੂੰ ਆਰਾਮ ਦੇਵੇ ਪਰ ਬਾਬਲ ਦੇ ਵਾਸੀਆਂ ਨੂੰ ਹੈਰਾਨ ਕਰੇ। \v 35 ਕਸਦੀਆਂ ਉੱਤੇ ਤਲਵਾਰ ਹੈ, ਯਹੋਵਾਹ ਦਾ ਵਾਕ ਹੈ, ਅਤੇ ਬਾਬਲ ਦੇ ਵਾਸੀਆਂ ਉੱਤੇ ਵੀ, ਨਾਲੇ ਉਸ ਦੇ ਸਰਦਾਰਾਂ ਅਤੇ ਬੁੱਧਵਾਨਾਂ ਉੱਤੇ! \v 36 ਬੜਬੋਲਿਆਂ ਉੱਤੇ ਤਲਵਾਰ ਹੈ, ਕਿ ਉਹ ਮੂਰਖ ਹੋ ਜਾਣ! ਉਹ ਦੇ ਸੂਰਮਿਆਂ ਉੱਤੇ ਤਲਵਾਰ ਹੈ, ਕਿ ਉਹ ਘਬਰਾ ਜਾਣ! \v 37 ਉਹ ਦੇ ਘੋੜਿਆਂ ਅਤੇ ਰੱਥਾਂ ਉੱਤੇ ਤਲਵਾਰ ਹੈ, ਉਹਨਾਂ ਸਾਰੀਆਂ ਰਲਿਆਂ-ਮਿਲਿਆਂ ਉੱਤੇ ਜਿਹੜੇ ਉਹ ਦੇ ਵਿੱਚ ਹਨ, ਭਈ ਉਹ ਔਰਤਾਂ ਵਰਗੇ ਹੋ ਜਾਣ! ਉਹ ਦੇ ਸਾਰੇ ਖ਼ਜ਼ਾਨਿਆਂ ਉੱਤੇ ਤਲਵਾਰ ਹੈ, ਭਈ ਉਹ ਲੁੱਟ ਦਾ ਮਾਲ ਹੋਣ! \v 38 ਉਹ ਦੇ ਪਾਣੀਆਂ ਉੱਤੇ ਔੜ ਹੈ, ਕਿ ਉਹ ਸੁੱਕ ਜਾਣ! ਕਿਉਂ ਜੋ ਇਹ ਘੜ੍ਹੀਆਂ ਹੋਈਆਂ ਮੂਰਤਾਂ ਦਾ ਦੇਸ ਹੈ, ਉਹ ਬੁੱਤਾਂ ਉੱਤੇ ਪਾਗਲ ਹੋਏ ਪਏ ਹਨ!। \v 39 ਇਸ ਲਈ ਜੰਗਲੀ ਜਾਨਵਰ ਅਤੇ ਗਿੱਦੜ ਉੱਥੇ ਵੱਸਣਗੇ ਅਤੇ ਸ਼ੁਤਰਮੁਰਗ ਉਸ ਦੇ ਵਿੱਚ ਵੱਸੋਂ ਕਰਨਗੇ, ਉਹ ਸਦਾ ਤੱਕ ਫਿਰ ਨਾ ਵਸਾਇਆ ਜਾਵੇਗਾ ਅਤੇ ਪੀੜ੍ਹੀਓਂ ਪੀੜ੍ਹੀ ਉਸ ਦੇ ਵਿੱਚ ਕੋਈ ਨਾ ਵੱਸੇਗਾ \v 40 ਜਿਵੇਂ ਹੋਇਆ ਜਦ ਪਰਮੇਸ਼ੁਰ ਨੇ ਸਦੂਮ ਅਤੇ ਅਮੂਰਾਹ ਅਤੇ ਉਹ ਦੇ ਵਾਸਾਂ ਨੂੰ ਉਲਟਾ ਦਿੱਤਾ, ਸੋ ਉਸ ਦੇ ਵਿੱਚ ਕੋਈ ਮਨੁੱਖ ਨਹੀਂ ਵੱਸੇਗਾ, ਨਾ ਕੋਈ ਆਦਮ ਵੰਸ਼ ਉਸ ਦੇ ਵਿੱਚ ਟਿਕੇਗਾ, ਯਹੋਵਾਹ ਦਾ ਵਾਕ ਹੈ। \v 41 ਵੇਖੋ, ਉੱਤਰ ਵੱਲੋਂ ਇੱਕ ਉੱਮਤ ਆਉਂਦੀ ਹੈ, ਇੱਕ ਵੱਡੀ ਕੌਮ ਅਤੇ ਬਹੁਤੇ ਰਾਜੇ, ਧਰਤੀ ਦੀਆਂ ਹੱਦਾਂ ਤੋਂ ਉਹ ਉਕਸਾਏ ਗਏ ਹਨ। \v 42 ਉਹਨਾਂ ਧਣੁੱਖ ਅਤੇ ਭਾਲਾ ਫੜਿਆ ਹੈ, ਉਹ ਜ਼ਾਲਮ ਹਨ, ਉਹਨਾਂ ਵਿੱਚ ਰਹਮ ਨਹੀਂ, ਉਹਨਾਂ ਦੀ ਅਵਾਜ਼ ਸਮੁੰਦਰ ਵਾਂਗੂੰ ਗੱਜਦੀ ਹੈ, ਉਹ ਘੋੜਿਆਂ ਉੱਤੇ ਸਵਾਰ ਹਨ, ਉਹ ਜੰਗੀ ਮਨੁੱਖਾਂ ਵਾਂਗੂੰ ਪਾਲਾਂ ਬੰਨ੍ਹਦੇ ਹਨ, ਹੇ ਬਾਬਲ ਦੀਏ ਧੀਏ, ਤੇਰੇ ਵਿਰੁੱਧ! \v 43 ਬਾਬਲ ਦੇ ਰਾਜਾ ਨੇ ਉਹਨਾਂ ਦੀ ਅਵਾਈ ਸੁਣੀ, ਉਹ ਦੇ ਹੱਥ ਢਿੱਲੇ ਪੈ ਗਏ, ਦੁੱਖ ਨੇ ਉਹ ਨੂੰ ਆ ਫੜਿਆ, ਉਹ ਨੂੰ ਜਣਨ ਵਾਲੀ ਔਰਤ ਵਾਂਗੂੰ ਪੀੜਾਂ ਲੱਗੀਆਂ ਹਨ। \v 44 ਵੇਖੋ, ਉਹ ਬਬਰ ਸ਼ੇਰ ਵਾਂਗੂੰ ਯਰਦਨ ਦੇ ਜੰਗਲ ਵਿੱਚੋਂ ਨਿੱਕਲ ਕੇ ਇੱਕ ਪੱਕੇ ਵਸੇਬੇ ਉੱਤੇ ਚੜ੍ਹ ਆਵੇਗਾ ਕਿਉਂ ਜੋ ਮੈਂ ਅਚਾਨਕ ਉਹਨਾਂ ਨੂੰ ਉੱਥੋਂ ਨਠਾ ਦਿਆਂਗਾ ਅਤੇ ਉਹ ਨੂੰ ਜਿਹੜਾ ਚੁਣਿਆ ਹੋਇਆ ਹੈ ਮੈਂ ਉਸ ਦੇ ਉੱਤੇ ਠਹਿਰਾਵਾਂਗਾ ਕਿਉਂ ਜੋ ਮੇਰੇ ਵਰਗਾ ਕੌਣ ਹੈ? ਅਤੇ ਕੌਣ ਮੇਰੇ ਲਈ ਵੇਲਾ ਠਹਿਰਾਵੇਗਾ? ਕਿਹੜਾ ਅਯਾਲੀ ਮੇਰੇ ਅੱਗੇ ਖਲੋ ਸਕੇਗਾ? \v 45 ਇਸ ਲਈ ਯਹੋਵਾਹ ਦੀ ਸਲਾਹ ਸੁਣੋ ਜਿਹੜੀ ਉਸ ਦੇ ਬਾਬਲ ਦੇ ਬਾਰੇ ਸੋਚੀ ਹੈ ਅਤੇ ਉਹ ਦੀਆਂ ਵਿਚਾਰਾਂ ਜਿਹੜੀਆਂ ਉਸ ਕਸਦੀਆਂ ਦੇ ਦੇਸ ਦੇ ਬਾਰੇ ਕੀਤੀਆਂ ਹਨ। ਸੱਚ-ਮੁੱਚ ਉਹ ਉਹਨਾਂ ਦੇ ਇੱਜੜ ਦੇ ਨਿੱਕੇ-ਨਿੱਕੇ ਧੂ ਕੇ ਲੈ ਜਾਣਗੇ, ਸੱਚ-ਮੁੱਚ ਉਹਨਾਂ ਦੀਆਂ ਚਾਰਗਾਹਾਂ ਵੀ ਉਹਨਾਂ ਲਈ ਵਿਰਾਨ ਹੋਣਗੀਆਂ \v 46 ਬਾਬਲ ਦੇ ਲਏ ਜਾਣ ਦੀ ਅਵਾਜ਼ ਨਾਲ ਧਰਤੀ ਕੰਬੇਗੀ ਅਤੇ ਉਹ ਦਾ ਚਿੱਲਾਉਣਾ ਕੌਮਾਂ ਵਿੱਚ ਸੁਣਿਆ ਜਾਵੇਗਾ!। \c 51 \s ਬਾਬੁਲ ਨੂੰ ਸਜ਼ਾ \p \v 1 ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਵੇਖ, ਮੈਂ ਇੱਕ ਨਾਸ ਕਰਨ ਵਾਲੀ ਹਵਾ ਚਲਾਵਾਂਗਾ, ਬਾਬਲ ਦੇ ਵਿਰੁੱਧ, ਲੇਬ-ਕਾਮਾਈ ਦੇ ਵਿਰੁੱਧ। \v 2 ਮੈਂ ਬਾਬਲ ਲਈ ਉਡਾਵੇ ਘੱਲਾਂਗਾ, ਉਹ ਉਸ ਨੂੰ ਉਡਾਉਣਗੇ, ਉਹ ਦੇਸ ਨੂੰ ਸੱਖਣਾ ਕਰਨਗੇ, ਜਦ ਉਹ ਆਲਿਓਂ-ਦੁਆਲਿਓਂ ਉਸ ਦੇ ਵਿਰੁੱਧ, ਉਸ ਦੀ ਬਿਪਤਾ ਦੇ ਦਿਨ ਹੋਣਗੇ। \v 3 ਤੀਰ-ਅੰਦਾਜ਼ ਆਪਣਾ ਧਣੁੱਖ ਤੀਰ-ਅੰਦਾਜ਼ ਦੇ ਵਿਰੁੱਧ ਚੜ੍ਹਾਵੇ, ਅਤੇ ਉਸ ਦੇ ਵਿਰੁੱਧ ਜੋ ਆਪਣੇ ਆਪ ਨੂੰ ਸੰਜੋ ਵਿੱਚ ਚੁੱਕਦਾ ਹੈ, ਤੁਸੀਂ ਉਸ ਦੇ ਜੁਆਨਾਂ ਦਾ ਸਰਫ਼ਾ ਨਾ ਕਰੋ, ਉਸ ਦੀ ਸਾਰੀ ਸੈਨਾਂ ਦਾ ਸੱਤਿਆ ਨਾਸ ਕਰ ਦਿਓ! \v 4 ਉਹ ਮਾਰੇ ਜਾ ਕੇ ਕਸਦੀਆਂ ਦੇ ਦੇਸ ਵਿੱਚ ਡਿੱਗਣਗੇ, ਵਿੰਨ੍ਹੇ ਹੋਏ ਉਸ ਦੀਆਂ ਗਲੀਆਂ ਵਿੱਚ। \v 5 ਕਿਉਂ ਜੋ ਇਸਰਾਏਲ ਅਤੇ ਯਹੂਦਾਹ, ਸੈਨਾਂ ਦੇ ਯਹੋਵਾਹ ਆਪਣੇ ਪਰਮੇਸ਼ੁਰ ਵੱਲੋਂ ਤਿਆਗੇ ਨਾ ਗਏ, ਭਾਵੇਂ ਉਹਨਾਂ ਦਾ ਦੇਸ ਇਸਰਾਏਲ ਦੇ ਪਵਿੱਤਰ ਪੁਰਖ ਦੇ ਅੱਗੇ ਦੋਸ਼ ਨਾਲ ਭਰਿਆ ਹੋਇਆ ਹੈ। \v 6 ਬਾਬਲ ਦੇ ਵਿਚਕਾਰੋਂ ਨੱਠੋ, ਹਰੇਕ ਮਨੁੱਖ ਆਪਣੀ ਜਾਨ ਬਚਾਵੇ! ਉਸ ਦੀ ਬਦੀ ਵਿੱਚ ਮਾਰੇ ਨਾ ਜਾਓ, ਕਿਉਂ ਜੋ ਇਹ ਯਹੋਵਾਹ ਦੇ ਬਦਲੇ ਦਾ ਵੇਲਾ ਹੈ, ਉਹ ਉਸ ਨੂੰ ਵੱਟਾ ਦੇਵੇਗਾ। \v 7 ਬਾਬਲ ਯਹੋਵਾਹ ਦੇ ਹੱਥ ਵਿੱਚ ਇੱਕ ਸੋਨੇ ਦਾ ਕਟੋਰਾ ਸੀ, ਜਿਸ ਸਾਰੀ ਧਰਤੀ ਨੂੰ ਨਸ਼ਈ ਕੀਤਾ, ਕੌਮਾਂ ਨੇ ਉਸ ਦੀ ਮਧ ਪੀਤੀ ਇਸ ਲਈ ਕੌਮਾਂ ਖੀਵੀਆਂ ਹੋ ਗਈਆਂ। \v 8 ਬਾਬਲ ਮਲਕੜੇ ਡਿੱਗ ਪਿਆ ਅਤੇ ਭੰਨਿਆ ਤੋੜਿਆ ਗਿਆ, ਉਸ ਦੇ ਉੱਤੇ ਰੋਵੋ! ਉਸ ਦੇ ਦੁੱਖ ਲਈ ਬਲਸਾਨ ਲਓ, ਸ਼ਾਇਦ ਉਹ ਚੰਗਾ ਹੋ ਜਾਵੇ। \v 9 ਅਸੀਂ ਤਾਂ ਬਾਬਲ ਨੂੰ ਚੰਗਾ ਕਰਨਾ ਚਾਹੁੰਦੇ ਸੀ, ਪਰ ਉਹ ਚੰਗਾ ਨਾ ਹੋਇਆ। ਤੁਸੀਂ ਉਸ ਨੂੰ ਛੱਡੋ, ਆਓ, ਅਸੀਂ ਹਰੇਕ ਆਪਣੇ ਦੇਸ ਨੂੰ ਤੁਰ ਚੱਲੀਏ, ਕਿਉਂ ਜੋ ਉਸ ਦਾ ਨਿਆਂ ਅਕਾਸ਼ ਦੇ ਨੇੜੇ ਪਹੁੰਚਿਆ, ਅਤੇ ਬੱਦਲਾਂ ਤੱਕ ਉੱਠ ਗਿਆ ਹੈ। \v 10 ਯਹੋਵਾਹ ਨੇ ਸਾਡੇ ਧਰਮ ਨੂੰ ਪਰਗਟ ਕੀਤਾ ਹੈ, ਆਓ, ਸੀਯੋਨ ਵਿੱਚ ਯਹੋਵਾਹ ਆਪਣੇ ਪਰਮੇਸ਼ੁਰ ਦੇ ਕੰਮ ਦਾ ਵਰਣਨ ਕਰੀਏ। \v 11 ਤੀਰਾਂ ਨੂੰ ਤਿੱਖਾ ਕਰੋ, ਢਾਲਾਂ ਨੂੰ ਤਕੜਾਈ ਨਾਲ ਫੜੋ! ਯਹੋਵਾਹ ਨੇ ਮਾਦੀ ਰਾਜਿਆਂ ਦੀ ਰੂਹ ਨੂੰ ਪਰੇਰਿਆ ਹੈ, ਕਿਉਂ ਜੋ ਉਸ ਦਾ ਪਰੋਜਨ ਬਾਬਲ ਦੇ ਉਜਾੜ ਦੇਣ ਦਾ ਹੈ, ਇਹ ਯਹੋਵਾਹ ਦਾ ਬਦਲਾ, ਹਾਂ, ਉਹ ਦੀ ਹੈਕਲ ਦਾ ਬਦਲਾ ਹੈ! \v 12 ਬਾਬਲ ਦੀ ਸ਼ਹਿਰਪਨਾਹ ਦੇ ਵਿਰੁੱਧ ਝੰਡਾ ਖੜਾ ਕਰੋ, ਪਹਿਰੇ ਨੂੰ ਤਕੜਾ ਕਰੋ, ਪਹਿਰੇਦਾਰ ਨੂੰ ਕਾਇਮ ਕਰੋ, ਘਾਤ ਦੇ ਥਾਂ ਤਿਆਰ ਕਰੋ, ਕਿਉਂ ਜੋ ਯਹੋਵਾਹ ਨੇ ਮਤਾ ਪਕਾਇਆ ਸੋ ਕੀਤਾ ਵੀ, ਜਿਹੜਾ ਉਹ ਬਾਬਲ ਦੇ ਵਾਸੀਆਂ ਦੇ ਬਾਰੇ ਬੋਲਿਆ ਸੀ। \v 13 ਬਹੁਤਿਆਂ ਖ਼ਜ਼ਾਨਿਆਂ ਵਾਲੀਏ, ਤੂੰ ਜਿਹੜੀ ਬਹੁਤਿਆਂ ਪਾਣੀਆਂ ਉੱਤੇ ਵੱਸਦੀ ਹੈਂ, ਤੇਰਾ ਅੰਤ ਆ ਗਿਆ, ਤੇਰੀ ਮਾਰ-ਧਾੜ ਦਾ ਹਾੜਾ ਭਰ ਗਿਆ। \v 14 ਸੈਨਾਂ ਦੇ ਯਹੋਵਾਹ ਨੇ ਆਪਣੀ ਜਾਨ ਦੀ ਸਹੁੰ ਖਾਧੀ ਹੈ, ਮੈਂ ਜ਼ਰੂਰ ਤੈਨੂੰ ਆਦਮੀਆਂ ਨਾਲ ਸਲਾ ਵਾਂਗੂੰ ਭਰ ਦਿਆਂਗਾ, ਉਹ ਤੇਰੇ ਉੱਤੇ ਫਤਹ ਦਾ ਨਾਰਾ ਮਾਰਨਗੇ! \s ਪਰਮੇਸ਼ੁਰ ਦੀ ਸਤੂਤੀ ਦਾ ਭਜਨ \p \v 15 ਉਸ ਨੇ ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਇਆ, ਉਸ ਆਪਣੀ ਬੁੱਧ ਨਾਲ ਜਗਤ ਨੂੰ ਕਾਇਮ ਕੀਤਾ, ਅਤੇ ਆਪਣੀ ਸਮਝ ਨਾਲ ਅਕਾਸ਼ਾਂ ਨੂੰ ਤਾਣਿਆ। \v 16 ਜਦ ਉਹ ਆਪਣੀ ਆਵਾਜ਼ ਕੱਢਦਾ ਹੈ, ਤਾਂ ਅਕਾਸ਼ ਵਿੱਚ ਪਾਣੀਆਂ ਦਾ ਸ਼ੋਰ ਹੁੰਦਾ ਹੈ, ਉਹ ਧਰਤੀ ਦੇ ਕੰਢਿਆਂ ਤੋਂ ਭਾਫ਼ ਨੂੰ ਚੁੱਕਦਾ ਹੈ, ਉਹ ਵਰਖਾ ਲਈ ਬਿਜਲੀਆਂ ਬਣਾਉਂਦਾ ਹੈ, ਉਹ ਆਪਣਿਆਂ ਖ਼ਜ਼ਾਨਿਆਂ ਤੋਂ ਹਵਾ ਵਗਾਉਂਦਾ ਹੈ। \v 17 ਹਰੇਕ ਆਦਮੀ ਪਸ਼ੂ ਜਿਹਾ ਵਹਿਸ਼ੀ ਅਤੇ ਗਿਆਨਹੀਣ ਹੋ ਗਿਆ ਹੈ, ਹਰੇਕ ਸਰਾਫ਼ ਆਪਣੀ ਮੂਰਤ ਤੋਂ ਸ਼ਰਮਿੰਦਾ ਹੈ, ਕਿਉਂ ਜੋ ਉਸ ਦੀ ਢਾਲੀ ਹੋਈ ਮੂਰਤ ਝੂਠੀ ਹੈ, ਉਸ ਦੇ ਵਿੱਚ ਸਾਹ ਨਹੀਂ। \v 18 ਉਹ ਫੋਕੇ ਹਨ, ਉਹ ਧੋਖੇ ਦਾ ਕੰਮ ਹਨ, ਉਹ ਆਪਣੀ ਸਜ਼ਾ ਦੇ ਵੇਲੇ ਮਿਟ ਜਾਣਗੇ। \v 19 ਯਾਕੂਬ ਦਾ ਹਿੱਸਾ ਉਹਨਾਂ ਵਰਗਾ ਨਹੀਂ, ਕਿਉਂ ਜੋ ਉਹ ਉਹਨਾਂ ਸਭਨਾਂ ਦਾ ਸਿਰਜਣਹਾਰ ਹੈ, ਉਹ ਉਸ ਦੀ ਮਿਲਖ਼ ਦਾ ਗੋਤ ਹੈ, - ਸੈਨਾਂ ਦਾ ਯਹੋਵਾਹ ਉਸ ਦਾ ਨਾਮ ਹੈ। \s ਪਰਮੇਸ਼ੁਰ ਦਾ ਫਰਸਾ \p \v 20 ਤੂੰ ਮੇਰੇ ਲਈ ਹਥੌੜਾ ਅਤੇ ਲੜਾਈ ਦਾ ਹਥਿਆਰ ਹੈਂ, ਤੇਰੇ ਨਾਲ ਮੈਂ ਕੌਮਾਂ ਨੂੰ ਭੰਨਾਂਗਾ, ਤੇਰੇ ਨਾਲ ਪਾਤਸ਼ਾਹੀਆਂ ਦਾ ਨਾਸ ਕਰਾਂਗਾ। \v 21 ਮੈਂ ਤੇਰੇ ਨਾਲ ਘੋੜੇ ਅਤੇ ਉਸ ਦੇ ਸਵਾਰ ਨੂੰ ਭੰਨ ਸੁੱਟਾਂਗਾ, ਮੈਂ ਤੇਰੇ ਨਾਲ ਰਥ ਅਤੇ ਸਾਰਥੀ ਨੂੰ ਭੰਨ ਸੁੱਟਾਂਗਾ। \v 22 ਮੈਂ ਤੇਰੇ ਨਾਲ ਮਨੁੱਖ ਅਤੇ ਔਰਤ ਨੂੰ ਭੰਨ ਸੁੱਟਾਂਗਾ, ਮੈਂ ਤੇਰੇ ਨਾਲ ਬੁੱਢੇ ਅਤੇ ਜੁਆਨ ਨੂੰ ਭੰਨ ਸੁੱਟਾਂਗਾ ਮੈਂ ਤੇਰੇ ਨਾਲ ਗੱਭਰੂ ਅਤੇ ਕੁਆਰੀ ਨੂੰ ਭੰਨ ਸੁੱਟਾਂਗਾ। \v 23 ਮੈਂ ਤੇਰੇ ਨਾਲ ਅਯਾਲੀ ਅਤੇ ਉਸ ਦੇ ਇੱਜੜ ਨੂੰ ਭੰਨ ਸੁੱਟਾਂਗਾ, ਮੈਂ ਤੇਰੇ ਨਾਲ ਹਾਲ੍ਹੀ ਅਤੇ ਉਸ ਦੀ ਜੋਗ ਨੂੰ ਭੰਨ ਸੁੱਟਾਂਗਾ, ਮੈਂ ਤੇਰੇ ਨਾਲ ਸੂਬੇਦਾਰ ਅਤੇ ਰਈਸਾਂ ਨੂੰ ਭੰਨ ਸੁੱਟਾਂਗਾ। \s ਬਾਬੁਲ ਦੀ ਉਜਾੜ \p \v 24 ਮੈਂ ਬਾਬਲ ਅਤੇ ਕਸਦੀਆਂ ਦੇ ਸਾਰੇ ਵਾਸੀਆਂ ਨੂੰ ਉਸ ਸਾਰੀ ਬੁਰਿਆਈ ਦਾ ਜਿਹੜੀ ਉਹਨਾਂ ਸੀਯੋਨ ਵਿੱਚ ਤੁਹਾਡੇ ਵੇਖਦਿਆਂ ਕੀਤੀ ਬਦਲਾ ਦਿਆਂਗਾ, ਯਹੋਵਾਹ ਦਾ ਵਾਕ ਹੈ। \v 25 ਵੇਖ, ਹੇ ਨਾਸ ਕਰਨ ਵਾਲੇ ਪਰਬਤ, ਮੈਂ ਤੇਰੇ ਵਿਰੁੱਧ ਹਾਂ, ਯਹੋਵਾਹ ਦਾ ਵਾਕ ਹੈ, ਜਿਸ ਨੇ ਸਾਰੀ ਧਰਤੀ ਨੂੰ ਨਾਸ ਕਰ ਦਿੱਤਾ ਹੈ, ਮੈਂ ਤੇਰੇ ਵਿਰੁੱਧ ਆਪਣੇ ਹੱਥ ਪਸਾਰਾਂਗਾ, ਅਤੇ ਤੈਨੂੰ ਚਟਾਨਾਂ ਵਿੱਚੋਂ ਰੇੜ੍ਹ ਦਿਆਂਗਾ, ਤੈਨੂੰ ਬਲਿਆ ਹੋਇਆ ਪਰਬਤ ਬਣਾ ਦਿਆਂਗਾ। \v 26 ਉਹ ਤੇਰੇ ਵਿੱਚੋਂ ਨਾ ਕੋਈ ਪੱਥਰ ਖੂੰਜੇ ਲਈ, ਨਾ ਕੋਈ ਪੱਥਰ ਨੀਹਾਂ ਲਈ ਲੈਣਗੇ, ਪਰ ਤੂੰ ਸਦਾ ਲਈ ਵਿਰਾਨ ਰਹੇਂਗਾ, ਯਹੋਵਾਹ ਦਾ ਵਾਕ ਹੈ। \v 27 ਤੁਸੀਂ ਦੇਸ ਵਿੱਚ ਝੰਡਾ ਖੜਾ ਕਰੋ, ਕੌਮਾਂ ਵਿੱਚ ਤੁਰ੍ਹੀ ਫੂਕੋ, ਕੌਮਾਂ ਨੂੰ ਉਸ ਦੇ ਵਿਰੁੱਧ ਤਿਆਰ ਕਰੋ, ਪਾਤਸ਼ਾਹੀਆਂ ਨੂੰ ਉਸ ਦੇ ਵਿਰੁੱਧ ਬੁਲਾਓ, ਅਰਥਾਤ ਅਰਾਰਾਤ, ਮਿੰਨੀ ਅਤੇ ਅਸ਼ਕਨਜ਼ ਨੂੰ, ਉਸ ਦੇ ਵਿਰੁੱਧ ਸੈਨਾਪਤੀ ਠਹਿਰਾਓ, ਵਾਲਾਂ ਵਾਲੀਆਂ ਸਲਾ ਵਾਂਗੂੰ ਘੋੜਿਆਂ ਨੂੰ ਚੜ੍ਹਾ ਲਿਆਓ! \v 28 ਉਸ ਦੇ ਵਿਰੁੱਧ ਕੌਮਾਂ ਨੂੰ ਤਿਆਰ ਕਰੋ, ਮਾਦੀ ਰਾਜਿਆਂ ਨੂੰ, ਉਸ ਦੇ ਸੂਬੇਦਾਰਾਂ ਨੂੰ, ਅਤੇ ਉਸ ਦੇ ਸਾਰੇ ਰਈਸਾਂ ਨੂੰ, ਉਹਨਾਂ ਦੀ ਹਕੂਮਤ ਦੇ ਹਰੇਕ ਦੇਸ ਨੂੰ! \v 29 ਉਹ ਦੇਸ ਕੰਬਦਾ ਹੈ ਅਤੇ ਪੀੜਾਂ ਲੱਗੀਆਂ ਹੋਈਆਂ ਹਨ, ਕਿਉਂ ਜੋ ਯਹੋਵਾਹ ਦੇ ਪਰੋਜਨ ਬਾਬਲ ਦੇ ਵਿਰੁੱਧ ਕਾਇਮ ਹਨ, ਭਈ ਬਾਬਲ ਦੇ ਦੇਸ ਨੂੰ ਵਿਰਾਨ ਕਰੇ, ਜਿਸ ਦੇ ਵਿੱਚ ਕੋਈ ਨਾ ਵੱਸੇ। \v 30 ਬਾਬਲ ਦੇ ਸੂਰਮਿਆਂ ਨੇ ਲੜਨਾ ਛੱਡ ਦਿੱਤਾ ਹੈ, ਉਹ ਆਪਣੇ ਗੜ੍ਹਾਂ ਵਿੱਚ ਰਹਿੰਦੇ ਹਨ, ਉਹਨਾਂ ਦੀ ਸੂਰਮਤਾਈ ਘੱਟ ਗਈ ਹੈ, ਉਹ ਔਰਤਾਂ ਵਾਂਗੂੰ ਹੋ ਗਏ, ਉਸ ਦੇ ਵਾਸ ਸੜ ਗਏ, ਉਸ ਦੇ ਅਰਲ ਤੋੜੇ ਗਏ। \v 31 ਇੱਕ ਨੱਠਣ ਵਾਲਾ ਦੂਜੇ ਨੱਠਣ ਵਾਲੇ ਨੂੰ ਮਿਲਣ ਲਈ, ਅਤੇ ਇੱਕ ਦੱਸਣ ਵਾਲਾ ਦੂਜੇ ਦੱਸਣ ਵਾਲੇ ਨੂੰ ਮਿਲਣ ਲਈ ਨੱਠੇਗਾ, ਬਾਬਲ ਦੇ ਰਾਜਾ ਨੂੰ ਦੱਸਣ ਲਈ, ਭਈ ਉਹ ਦਾ ਸ਼ਹਿਰ ਹਰ ਪਾਸਿਓਂ ਲੈ ਲਿਆ ਗਿਆ। \v 32 ਪੱਤਣ ਵੀ ਖੋਹ ਲਏ ਗਏ, ਕਾਨੇ ਅੱਗ ਨਾਲ ਸਾੜੇ ਗਏ, ਅਤੇ ਯੋਧੇ ਘਬਰਾ ਗਏ! \v 33 ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਕਹਿੰਦਾ ਹੈ, ਕਿ ਬਾਬਲ ਦੀ ਧੀ ਪਿੜ ਵਾਂਗੂੰ ਹੈ, ਉਸ ਵੇਲੇ ਜਦ ਗਾਹੁੰਦੇ ਹਨ, ਥੋੜਾ ਚਿਰ ਬਾਕੀ ਹੈ, ਕਿ ਉਸ ਦੀ ਫਸਲ ਦਾ ਵੇਲਾ ਆ ਜਾਵੇਗਾ। \v 34 ਬਾਬਲ ਦੇ ਰਾਜਾ ਨਬੂਕਦਨੱਸਰ ਨੇ ਮੈਨੂੰ ਭੱਖ ਲਿਆ, ਉਸ ਨੇ ਮੈਨੂੰ ਭੰਨ ਸੁੱਟਿਆ ਹੈ, ਉਸ ਨੇ ਮੈਨੂੰ ਇੱਕ ਸੱਖਣਾ ਭਾਂਡਾ ਕਰ ਦਿੱਤਾ ਹੈ, ਉਸ ਨੇ ਸਰਾਲ ਵਾਂਗੂੰ ਮੈਨੂੰ ਹੜੱਪ ਲਿਆ, ਉਸ ਨੇ ਆਪਣੇ ਢਿੱਡ ਨੂੰ ਮੇਰਿਆਂ ਪਦਾਰਥਾਂ ਨਾਲ ਭਰ ਲਿਆ, ਉਸ ਨੇ ਮੈਨੂੰ ਕੱਢ ਦਿੱਤਾ! \v 35 ਸੀਯੋਨ ਦੇ ਵੱਸਣ ਵਾਲੀ ਆਖੇਗੀ, ਮੇਰਾ ਅਤੇ ਮੇਰੇ ਸਾਕਾਂ ਦਾ ਜ਼ੁਲਮ ਬਾਬਲ ਉੱਤੇ ਹੋਵੇ! ਯਰੂਸ਼ਲਮ ਆਖੇਗੀ, ਮੇਰਾ ਲਹੂ ਕਸਦੀਆਂ ਵਾਲਿਆ ਵਾਸੀਆਂ ਉੱਤੇ ਹੋਵੇ! \s ਪਰਮੇਸ਼ੁਰ ਇਸਰਾਏਲ ਦੀ ਸਹਾਇਤਾ ਕਰੇਗਾ \p \v 36 ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ, ਮੈਂ ਤੇਰਾ ਮੁਕੱਦਮਾ ਆਪ ਲੜਾਂਗਾ, ਤੇਰਾ ਬਦਲਾ ਮੈਂ ਲਵਾਂਗਾ, ਮੈਂ ਉਸ ਦੇ ਸਮੁੰਦਰ ਨੂੰ ਮੁਕਾ ਦਿਆਂਗਾ, ਉਸ ਦੇ ਸੋਤੇ ਨੂੰ ਮੈਂ ਸੁਕਾ ਦਿਆਂਗਾ। \v 37 ਬਾਬਲ ਥੇਹ ਹੋ ਜਾਵੇਗਾ, ਉਹ ਗਿੱਦੜਾਂ ਦੀ ਖੋਹ ਹੋਵੇਗਾ, ਉਹ ਹੈਰਾਨੀ ਅਤੇ ਸੂੰ-ਸੂੰ ਦਾ ਕਾਰਨ ਹੋਵੇਗਾ, ਉੱਥੇ ਕੋਈ ਨਾ ਵੱਸੇਗਾ। \v 38 ਉਹ ਇਕੱਠੇ ਜੁਆਨ ਬੱਬਰ ਸ਼ੇਰਾਂ ਵਾਂਗੂੰ ਬੁੱਕਣਗੇ, ਉਹ ਸ਼ੇਰਨੀ ਦੇ ਬੱਚਿਆਂ ਵਾਂਗੂੰ ਗੁਰ ਗੁਰ ਕਰਨਗੇ। \v 39 ਉਹਨਾਂ ਦੀ ਮਸਤੀ ਵਿੱਚ ਮੈਂ ਉਹਨਾਂ ਦੀ ਦਾਵਤ ਕਰਾਂਗਾ, ਭਈ ਉਹ ਖੀਵੇ ਹੋ ਜਾਣ ਅਤੇ ਖੁਸ਼ ਹੋਣ, ਸਦਾ ਦੀ ਨੀਂਦ ਸੌਂ ਜਾਣ, ਅਤੇ ਨਾ ਜਾਗਣ, ਯਹੋਵਾਹ ਦਾ ਵਾਕ ਹੈ। \v 40 ਮੈਂ ਉਹਨਾਂ ਨੂੰ ਲੇਲਿਆਂ ਵਾਂਗੂੰ ਮੇਂਢਿਆਂ ਅਤੇ ਬੱਕਰਿਆਂ ਵਾਂਗੂੰ ਘਾਤ ਹੋਣ ਲਈ ਹੇਠਾਂ ਲਾਹ ਲਿਆਵਾਂਗਾ। \s ਪਤਨ ਤੋਂ ਬਾਅਦ ਬਾਬੁਲ ਦੀ ਹਾਲਤ \p \v 41 ਸ਼ੇਸ਼ਕ\f + \fr 51:41 \fr*\ft ਬੇਬੀਲੋਨ\ft*\f* ਕਿਵੇਂ ਲੈ ਲਿਆ ਗਿਆ, ਸਾਰੀ ਧਰਤੀ ਦੀ ਵਡਿਆਈ ਫੜੀ ਗਈ! ਬਾਬਲ ਕਿਵੇਂ ਕੌਮਾਂ ਵਿੱਚ ਵਿਰਾਨ ਹੋ ਗਿਆ। \v 42 ਬਾਬਲ ਉੱਤੇ ਸਮੁੰਦਰ ਚੜ੍ਹ ਗਿਆ, ਉਹ ਉਸ ਦੀਆਂ ਠਾਠਾਂ ਦੀ ਵਾਫ਼ਰੀ ਨਾਲ ਕੱਜਿਆ ਗਿਆ। \v 43 ਉਸ ਦੇ ਸ਼ਹਿਰ ਵਿਰਾਨ ਹੋ ਗਏ, ਉਹ ਧਰਤੀ ਸੁੱਕੀ ਅਤੇ ਥਲ ਹੋ ਗਈ, ਉਹ ਧਰਤੀ ਜਿਸ ਵਿੱਚ ਕੋਈ ਨਹੀਂ ਵੱਸਦਾ, ਜਿਹ ਦੇ ਵਿੱਚੋਂ ਦੀ ਆਦਮ ਵੰਸ਼ ਨਹੀਂ ਲੰਘਦਾ। \v 44 ਮੈਂ ਬਾਬਲ ਵਿੱਚ ਬੇਲ ਉੱਤੇ ਸਜ਼ਾ ਲਾਵਾਂਗਾ, ਮੈਂ ਉਸ ਦੇ ਨਿਗਲੇ ਹੋਏ ਨੂੰ ਉਸ ਦੇ ਮੂੰਹੋਂ ਕੱਢਾਂਗਾ, ਕੌਮਾਂ ਫਿਰ ਉਸ ਦੀ ਵੱਲ ਨਾ ਵੱਗਣਗੀਆਂ, ਹਾਂ, ਬਾਬਲ ਦੀ ਕੰਧ ਢਾਹੀ ਜਾਵੇਗੀ! \v 45 ਹੇ ਮੇਰੀ ਪਰਜਾ, ਉਸ ਦੇ ਵਿਚਕਾਰੋਂ ਨਿੱਕਲ ਜਾ, ਹਰ ਮਨੁੱਖ ਯਹੋਵਾਹ ਦੇ ਤੇਜ ਕ੍ਰੋਧ ਤੋਂ ਆਪਣੀ ਜਾਨ ਬਚਾਵੇ! \v 46 ਨਾ ਤਾਂ ਤੁਹਾਡਾ ਦਿਲ ਘਬਰਾਏ ਅਤੇ ਨਾ ਤੁਸੀਂ ਡਰੋ, ਦੇਸ ਦੇ ਅਵਾਈਆਂ ਦੇ ਸੁਣਨ ਕਰਕੇ, - ਇੱਕ ਸਾਲ ਇੱਕ ਅਫ਼ਵਾਹ ਆਉਂਦੀ ਹੈ, ਉਹ ਦੇ ਪਿੱਛੋਂ ਦੂਜੇ ਸਾਲ ਹੋਰ ਅਫ਼ਵਾਹ, ਦੇਸ ਵਿੱਚ ਧੱਕਾ ਧੋੜਾ ਅਤੇ ਹਾਕਮ, ਹਾਕਮ ਦੇ ਵਿਰੁੱਧ ਹੋਵੇਗਾ। \v 47 ਇਸ ਲਈ ਵੇਖੋ, ਉਹ ਦਿਨ ਆਉਂਦੇ ਹਨ, ਜਦ ਮੈਂ ਬਾਬਲ ਦੀਆਂ ਘੜ੍ਹੀਆਂ ਹੋਈਆਂ ਮੂਰਤਾਂ ਉੱਤੇ ਸਜ਼ਾ ਲਿਆਵਾਂਗਾ, ਉਹ ਦਾ ਸਾਰਾ ਦੇਸ ਸ਼ਰਮਿੰਦਾ ਹੋ ਜਾਵੇਗਾ, ਉਸ ਦੇ ਸਾਰੇ ਵੱਢੇ ਹੋਏ ਉਸ ਦੇ ਵਿਚਕਾਰ ਡਿੱਗ ਪੈਣਗੇ। \v 48 ਤਦ ਅਕਾਸ਼ ਅਤੇ ਧਰਤੀ, ਅਤੇ ਸਭ ਜੋ ਉਹ ਦੇ ਵਿੱਚ ਹੈ, ਬਾਬਲ ਉੱਤੇ ਜੈਕਾਰਾ ਗਜਾਉਣਗੇ, ਕਿਉਂ ਜੋ ਲੁੱਟਣ ਵਾਲਾ ਉੱਤਰ ਵੱਲੋਂ ਉਸ ਦੇ ਵਿਰੁੱਧ ਆਵੇਗਾ, ਯਹੋਵਾਹ ਦਾ ਵਾਕ ਹੈ। \v 49 ਜਿਵੇਂ ਬਾਬਲ ਨੇ ਇਸਰਾਏਲ ਦੇ ਵੱਢੇ ਹੋਏ ਡੇਗੇ, ਤਿਵੇਂ ਸਾਰੇ ਦੇਸ ਦੇ ਵੱਢੇ ਹੋਏ ਬਾਬਲ ਲਈ ਡਿੱਗਣਗੇ! \s ਬਾਬੁਲ ਵਿੱਚ ਰਹਿਣ ਵਾਲੇ ਇਸਰਾਏਲੀਆਂ ਨੂੰ ਪਰਮੇਸ਼ੁਰ ਦਾ ਸੰਦੇਸ਼ \p \v 50 ਤੁਸੀਂ ਜਿਹੜੇ ਤਲਵਾਰ ਤੋਂ ਬਚ ਗਏ ਹੋ, ਤੁਸੀਂ ਜਾਓ ਅਤੇ ਨਾ ਖਲੋਵੋ! ਯਹੋਵਾਹ ਨੂੰ ਦੂਰੋਂ ਯਾਦ ਕਰੋ, ਯਰੂਸ਼ਲਮ ਤੁਹਾਡੇ ਦਿਲਾਂ ਉੱਤੇ ਆਵੇ। \v 51 ਅਸੀਂ ਸ਼ਰਮਿੰਦੇ ਹਾਂ ਕਿਉਂ ਜੋ ਅਸੀਂ ਤਾਹਨੇ ਸੁਣੇ ਹਨ, ਨਮੋਸ਼ੀ ਨੇ ਸਾਡੇ ਮੂੰਹਾਂ ਨੂੰ ਕੱਜ ਦਿੱਤਾ ਹੈ, ਕਿਉਂ ਜੋ ਯਹੋਵਾਹ ਦੇ ਭਵਨ ਦੇ ਪਵਿੱਤਰ ਸਥਾਨਾਂ ਉੱਤੇ ਪਰਾਏ ਆ ਗਏ ਹਨ! \v 52 ਇਸ ਲਈ ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਜਦ ਮੈਂ ਉਸ ਦੀਆਂ ਘੜ੍ਹੀਆਂ ਹੋਈਆਂ ਮੂਰਤਾਂ ਦੀ ਖ਼ਬਰ ਲਵਾਂਗਾ, ਉਸ ਦੇ ਸਾਰੇ ਦੇਸ ਵਿੱਚ ਵੱਢੇ ਹੋਏ ਹੂੰਗਣਗੇ! \v 53 ਭਾਵੇਂ ਬਾਬਲ ਅਕਾਸ਼ ਉੱਤੇ ਚੜ੍ਹ ਜਾਵੇ, ਭਾਵੇਂ ਉਹ ਆਪਣੇ ਬਲਵੰਤ ਉਚਿਆਈ ਨੂੰ ਪੱਕਾ ਕਰੇ, ਤਦ ਵੀ ਮੇਰੀ ਵੱਲੋਂ ਬਰਬਾਦ ਕਰਨ ਵਾਲੇ ਉਸ ਦੇ ਉੱਤੇ ਆਉਣਗੇ, ਯਹੋਵਾਹ ਦਾ ਵਾਕ ਹੈ। \s ਬਾਬੁਲ ਦਾ ਵਿਨਾਸ਼ \p \v 54 ਬਾਬਲ ਵਿੱਚ ਚਿੱਲਾਉਣ ਦੀ, ਕਸਦੀਆਂ ਦੇ ਦੇਸ ਵਿੱਚੋਂ ਵੱਡੇ ਭੰਨ ਤੋੜ ਦੀ ਅਵਾਜ਼ ਆਉਂਦੀ ਹੈ! \v 55 ਯਹੋਵਾਹ ਤਾਂ ਬਾਬਲ ਨੂੰ ਵਿਰਾਨ ਕਰ ਰਿਹਾ ਹੈ, ਉਸ ਦੇ ਵਿੱਚੋਂ ਵੱਡੀ ਆਵਾਜ਼ ਨੂੰ ਮਿਟਾਉਂਦਾ ਹੈ, ਉਸ ਦੀਆਂ ਠਿੱਲਾਂ ਬਹੁਤਿਆਂ ਪਾਣੀਆਂ ਵਾਂਗੂੰ ਗੱਜਦੀਆਂ ਹਨ, ਉਹਨਾਂ ਦੀ ਅਵਾਜ਼ ਦਾ ਸ਼ੋਰ ਉਠਾਇਆ ਗਿਆ ਹੈ। \v 56 ਬਰਬਾਦ ਕਰਨ ਵਾਲਾ ਉਸ ਦੇ ਉੱਤੇ, ਬਾਬਲ ਦੇ ਉੱਤੇ, ਆ ਗਿਆ ਹੈ, ਉਸ ਦੇ ਸੂਰਮੇ ਫੜੇ ਗਏ, ਉਹਨਾਂ ਦੇ ਧਣੁੱਖ ਤੋੜੇ ਜਾਂਦੇ ਹਨ, ਯਹੋਵਾਹ ਤਾਂ ਬਦਲਾ ਲੈਣ ਵਾਲਾ ਪਰਮੇਸ਼ੁਰ ਹੈ, ਉਹ ਜ਼ਰੂਰ ਬਦਲਾ ਲਵੇਗਾ! \v 57 ਮੈਂ ਉਸ ਦੇ ਸਰਦਾਰਾਂ ਅਤੇ ਬੁੱਧਵਾਨਾਂ ਨੂੰ ਉਸ ਦੇ ਸੂਬੇਦਾਰਾਂ, ਉਸ ਦੇ ਰਈਸਾਂ, ਉਸ ਦੇ ਸੂਰਮਿਆਂ ਨੂੰ ਖੀਵੇ ਕਰਾਂਗਾ, ਉਹ ਸਦਾ ਦੀ ਨੀਂਦ ਸੌਂ ਜਾਣਗੇ ਅਤੇ ਨਾ ਜਾਗਣਗੇ! ਰਾਜਾ ਦਾ ਵਾਕ ਹੈ ਜਿਹ ਦਾ ਨਾਮ ਸੈਨਾਂ ਦਾ ਯਹੋਵਾਹ ਹੈ। \v 58 ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਬਾਬਲ ਦੀ ਚੌੜੀ ਸ਼ਹਿਰਪਨਾਹ ਮੁੱਢੋਂ ਢਾਹੀ ਜਾਵੇਗੀ, ਉਸ ਦੇ ਉੱਚੇ ਫਾਟਕ ਅੱਗ ਨਾਲ ਸਾੜੇ ਜਾਣਗੇ, ਲੋਕ ਫੋਕੀਆਂ ਗੱਲਾਂ ਲਈ ਮਿਹਨਤ ਕਰਨਗੇ, ਅਤੇ ਉੱਮਤਾਂ ਕੇਵਲ ਅੱਗ ਲਈ ਥੱਕ ਜਾਣਗੀਆਂ। \s ਯਿਰਮਿਯਾਹ ਦੇ ਸੰਦੇਸ਼ ਦਾ ਬਾਬੁਲ ਭੇਜਿਆ ਜਾਣਾ \p \v 59 ਇਹ ਉਹ ਬਚਨ ਹੈ ਜਿਹ ਦਾ ਯਿਰਮਿਯਾਹ ਨਬੀ ਨੇ ਮਹਸੇਯਾਹ ਦੇ ਪੋਤੇ ਨੇਰੀਯਾਹ ਦੇ ਪੁੱਤਰ ਸਰਾਯਾਹ ਨੂੰ ਹੁਕਮ ਦਿੱਤਾ ਜਦ ਉਹ ਯਹੂਦਾਹ ਦੇ ਰਾਜਾ ਸਿਦਕੀਯਾਹ ਨਾਲ ਉਹ ਦੀ ਪਾਤਸ਼ਾਹੀ ਦੇ ਚੌਥੇ ਸਾਲ ਬਾਬਲ ਨੂੰ ਗਿਆ। ਸਰਾਯਾਹ ਵੱਡਾ ਮੋਦੀ ਸੀ \v 60 ਯਿਰਮਿਯਾਹ ਨੇ ਉਹ ਸਾਰੀ ਬੁਰਿਆਈ ਜਿਹੜੀ ਬਾਬਲ ਉੱਤੇ ਆਉਣ ਵਾਲੀ ਸੀ ਲਿਖੀ ਅਰਥਾਤ ਇਹ ਸਾਰੀਆਂ ਗੱਲਾਂ ਜਿਹੜੀਆਂ ਬਾਬਲ ਦੇ ਬਾਰੇ ਲਿਖੀਆਂ ਗਈਆਂ ਸਨ \v 61 ਯਿਰਮਿਯਾਹ ਨੇ ਸਰਾਯਾਹ ਨੂੰ ਆਖਿਆ, ਜਦ ਤੂੰ ਬਾਬਲ ਵਿੱਚ ਆਵੇਂਗਾ ਤਾਂ ਵੇਖੀਂ ਕਿ ਤੂੰ ਇਹਨਾਂ ਸਾਰੀਆਂ ਗੱਲਾਂ ਨੂੰ ਪੜ੍ਹੇਂ \v 62 ਤਾਂ ਤੂੰ ਆਖੀਂ, ਹੇ ਯਹੋਵਾਹ, ਤੂੰ ਇਸ ਸਥਾਨ ਦੀ ਬਰਬਾਦੀ ਲਈ ਗੱਲ ਕੀਤੀ ਸੀ ਭਈ ਇਹ ਦੇ ਵਿੱਚ ਕੋਈ ਨਾ ਵੱਸੇਗਾ ਆਦਮੀ ਤੋਂ ਡੰਗਰ ਤੱਕ, ਕਿਉਂ ਜੋ ਇਹ ਸਦਾ ਲਈ ਵਿਰਾਨ ਹੋਵੇਗਾ \v 63 ਜਦ ਤੂੰ ਇਸ ਪੋਥੀ ਨੂੰ ਪੜ੍ਹ ਲਵੇਂ ਤਾਂ ਤੂੰ ਇਹ ਦੇ ਨਾਲ ਇੱਕ ਪੱਥਰ ਬੰਨ੍ਹੀਂ ਅਤੇ ਫ਼ਰਾਤ ਵਿੱਚ ਸੁੱਟ ਦੇਵੀਂ \v 64 ਤਾਂ ਤੂੰ ਆਖੀਂ, ਬਾਬਲ ਉਸ ਬੁਰਿਆਈ ਦੇ ਕਾਰਨ ਜਿਹੜੀ ਮੈਂ ਉਸ ਦੇ ਉੱਤੇ ਲਿਆਵਾਂਗਾ ਇਸੇ ਤਰ੍ਹਾਂ ਡੁੱਬ ਜਾਵੇਗਾ ਅਤੇ ਫਿਰ ਨਾ ਉੱਠੇਗਾ ਅਤੇ ਉਹ ਥੱਕ ਜਾਣਗੇ। ਯਿਰਮਿਯਾਹ ਦੀਆਂ ਗੱਲਾਂ ਇਥੋਂ ਤੱਕ ਹਨ। \c 52 \s ਯਰੂਸ਼ਲਮ ਦਾ ਪਤਨ \r 2 ਰਾਜਾ 24:18-25:7 \p \v 1 ਜਦ ਸਿਦਕੀਯਾਹ ਰਾਜ ਕਰਨ ਲੱਗਾ ਤਾਂ ਇੱਕੀਆਂ ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ ਗਿਆਰ੍ਹਾਂ ਸਾਲ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਮ ਹਮੂਟਲ ਸੀ ਜੋ ਲਿਬਨਾਹ ਦੇ ਯਿਰਮਿਯਾਹ\f + \fr 52:1 \fr*\ft ਇਹ ਦੂਸਰਾ ਯਿਰਮਿਯਾਹ ਹੈ \ft*\f* ਦੀ ਧੀ ਸੀ \v 2 ਅਤੇ ਸਭ ਕੁਝ ਜੋ ਯਹੋਯਾਕੀਮ ਨੇ ਕੀਤਾ ਸੀ ਉਸੇ ਦੇ ਅਨੁਸਾਰ ਉਸ ਨੇ ਵੀ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ \v 3 ਕਿਉਂ ਜੋ ਯਹੋਵਾਹ ਦੇ ਕ੍ਰੋਧ ਕਰ ਕੇ ਜੋ ਯਰੂਸ਼ਲਮ ਅਤੇ ਯਹੂਦਾਹ ਦੇ ਉੱਤੇ ਸੀ ਇਹ ਹੋਇਆ ਕਿ ਅੰਤ ਨੂੰ ਉਸ ਨੇ ਉਨ੍ਹਾਂ ਨੂੰ ਆਪਣੇ ਸਾਹਮਣਿਓਂ ਕੱਢ ਦਿੱਤਾ ਅਤੇ ਸਿਦਕੀਯਾਹ ਬਾਬਲ ਦੇ ਰਾਜਾ ਤੋਂ ਬੇਮੁੱਖ ਹੋ ਗਿਆ। \v 4 ਇਸ ਤਰ੍ਹਾਂ ਹੋਇਆ ਕਿ ਉਹ ਦੇ ਰਾਜ ਦੇ ਨੌਵੇਂ ਸਾਲ ਦੇ ਦਸਵੇਂ ਮਹੀਨੇ ਦੇ ਦਸਵੇਂ ਦਿਨ ਬਾਬਲ ਦੇ ਰਾਜਾ ਨਬੂਕਦਨੱਸਰ ਨੇ ਆਪਣੀ ਸਾਰੀ ਸੈਨਾਂ ਦੇ ਨਾਲ ਯਰੂਸ਼ਲਮ ਉੱਤੇ ਚੜ੍ਹਾਈ ਕੀਤੀ ਅਤੇ ਉਹ ਦੇ ਸਾਹਮਣੇ ਡੇਰੇ ਲਾ ਲਏ ਅਤੇ ਉਨ੍ਹਾਂ ਨੇ ਉਹ ਦੇ ਸਾਹਮਣੇ ਤੇ ਆਲੇ-ਦੁਆਲੇ ਦਮਦਮਾ ਬਣਾਇਆ \v 5 ਅਤੇ ਸਿਦਕੀਯਾਹ ਰਾਜਾ ਦੇ ਸ਼ਾਸਨ ਦੇ ਗਿਆਰਵੇਂ ਸਾਲ ਤੱਕ ਸ਼ਹਿਰ ਘੇਰਿਆ ਰਿਹਾ \v 6 ਚੌਥੇ ਮਹੀਨੇ ਦੇ ਨੌਵੇਂ ਦਿਨ ਜਦ ਕਾਲ ਸ਼ਹਿਰ ਵਿੱਚ ਡਾਢਾ ਹੋ ਗਿਆ ਅਤੇ ਦੇਸ ਦੇ ਲੋਕਾਂ ਲਈ ਰੋਟੀ ਨਾ ਰਹੀ \v 7 ਤਦ ਸ਼ਹਿਰ ਤੋੜਿਆ ਗਿਆ ਅਤੇ ਦੋਹਾਂ ਕੰਧਾਂ ਦੇ ਵਿਚਕਾਰ ਜੋ ਫਾਟਕ ਰਾਜਾ ਦੇ ਬਾਗ ਦੇ ਕੋਲ ਸੀ ਉਹ ਦੇ ਰਾਹੀਂ ਸਾਰੇ ਯੋਧੇ ਰਾਤੋਂ-ਰਾਤ ਭੱਜ ਗਏ ਜਦ ਕਸਦੀ ਸ਼ਹਿਰ ਦੇ ਆਲੇ-ਦੁਆਲੇ ਸਨ ਤਾਂ ਉਹ ਮੈਦਾਨ ਦੇ ਰਾਹ ਗਏ \v 8 ਅਤੇ ਕਸਦੀਆਂ ਦੀ ਸੈਨਾਂ ਨੇ ਰਾਜਾ ਦਾ ਪਿੱਛਾ ਕੀਤਾ ਅਤੇ ਯਰੀਹੋ ਦੇ ਮੈਦਾਨ ਵਿੱਚ ਸਿਦਕੀਯਾਹ ਨੂੰ ਜਾ ਲਿਆ ਅਤੇ ਉਹ ਦੀ ਸਾਰੀ ਸੈਨਾਂ ਉਹ ਦੇ ਕੋਲੋਂ ਖਿੰਡ-ਪੁੰਡ ਗਈ \v 9 ਸੋ ਉਨ੍ਹਾਂ ਨੇ ਰਾਜਾ ਨੂੰ ਫੜ੍ਹ ਲਿਆ ਅਤੇ ਉਹ ਨੂੰ ਹਮਾਥ ਦੇਸ ਦੇ ਰਿਬਲਾਹ ਵਿੱਚ ਬਾਬਲ ਦੇ ਰਾਜਾ ਕੋਲ ਲਿਆਏ ਤਾਂ ਉਸ ਨੇ ਉਹ ਦਾ ਨਿਆਂ ਕੀਤਾ \v 10 ਤਾਂ ਬਾਬਲ ਦੇ ਰਾਜਾ ਨੇ ਸਿਦਕੀਯਾਹ ਦੇ ਪੁੱਤਰਾਂ ਨੂੰ ਉਹ ਦੀਆਂ ਅੱਖਾਂ ਦੇ ਸਾਹਮਣੇ ਕੋਹਿਆ ਨਾਲੇ ਯਹੂਦਾਹ ਦੇ ਸਾਰੇ ਸਰਦਾਰਾਂ ਨੂੰ ਰਿਬਲਾਹ ਵਿੱਚ ਵੱਢ ਸੁੱਟਿਆ \v 11 ਉਸ ਨੇ ਸਿਦਕੀਯਾਹ ਦੀਆਂ ਅੱਖਾਂ ਕੱਢ ਛੱਡੀਆਂ ਅਤੇ ਉਹ ਨੂੰ ਬੇੜੀਆਂ ਨਾਲ ਜਕੜ ਕੇ ਬਾਬਲ ਵਿੱਚ ਲਿਆਇਆ ਅਤੇ ਉਹ ਨੂੰ ਪਹਿਰੇ ਦੇ ਘਰ ਵਿੱਚ ਉਹ ਦੀ ਮੌਤ ਦੇ ਦਿਨ ਤੱਕ ਰੱਖਿਆ। \s ਹੈਕਲ ਦਾ ਵਿਨਾਸ਼ \r 2 ਰਾਜਾ 25:8-17 \p \v 12 ਪੰਜਵੇਂ ਮਹੀਨੇ ਦੇ ਦਸਵੇਂ ਦਿਨ ਜੋ ਬਾਬਲ ਦੇ ਰਾਜਾ ਨਬੂਕਦਨੱਸਰ ਦਾ ਉੱਨੀਵਾਂ ਸਾਲ ਸੀ ਸ਼ਾਹੀ ਜੱਲਾਦਾਂ ਦਾ ਸਰਦਾਰ ਨਬੂਜ਼ਰਦਾਨ ਜੋ ਬਾਬਲ ਦੇ ਰਾਜਾ ਦਾ ਚਾਕਰ ਸੀ ਯਰੂਸ਼ਲਮ ਵਿੱਚ ਆਇਆ \v 13 ਅਤੇ ਯਹੋਵਾਹ ਦਾ ਭਵਨ ਅਤੇ ਰਾਜਾ ਦਾ ਮਹਿਲ ਸਾੜ ਸੁੱਟਿਆ, ਹਾਂ, ਯਰੂਸ਼ਲਮ ਦੇ ਸਾਰੇ ਘਰ, ਨਾਲੇ ਹਰ ਮਹਾਂ ਪੁਰਸ਼ ਦਾ ਘਰ ਉਸ ਨੇ ਅੱਗ ਨਾਲ ਫੂਕ ਦਿੱਤਾ \v 14 ਅਤੇ ਕਸਦੀਆਂ ਦੀ ਸਾਰੀ ਸੈਨਾਂ ਨੇ ਜੋ ਜੱਲਾਦਾਂ ਦੇ ਸਰਦਾਰ ਦੇ ਨਾਲ ਸੀ, ਯਰੂਸ਼ਲਮ ਦੇ ਆਲੇ-ਦੁਆਲੇ ਦੀਆਂ ਕੰਧਾਂ ਨੂੰ ਢਾਹ ਦਿੱਤਾ \v 15 ਅਤੇ ਲੋਕਾਂ ਦੇ ਅੱਤ ਗਰੀਬਾਂ ਵਿੱਚੋਂ ਅਤੇ ਬਚੇ-ਖੁਚੇ ਲੋਕ ਜੋ ਸ਼ਹਿਰ ਵਿੱਚ ਰਹਿ ਗਏ ਸਨ ਅਤੇ ਭਗੌੜੇ ਜੋ ਬਾਬਲ ਦੇ ਰਾਜਾ ਵੱਲ ਹੋ ਗਏ ਸਨ ਨਾਲੇ ਕਾਰੀਗਰਾਂ ਦੇ ਬਕੀਏ ਨੂੰ ਨਬੂਜ਼ਰਦਾਨ ਜੱਲਾਦਾਂ ਦਾ ਸਰਦਾਰ ਗ਼ੁਲਾਮ ਕਰ ਕੇ ਲੈ ਗਿਆ \v 16 ਪਰ ਨਬੂਜ਼ਰਦਾਨ ਜੱਲਾਦਾਂ ਦੇ ਸਰਦਾਰ ਨੇ ਦੇਸ ਦੇ ਅੱਤ ਕੰਗਾਲਾਂ ਵਿੱਚੋਂ ਕੁਝ ਲੋਕ ਛੱਡ ਦਿੱਤੇ ਕਿ ਦਾਖ ਦੇ ਬਾਗ਼ਾਂ ਦੇ ਰਾਖੇ ਤੇ ਬਾਗਬਾਨ ਹੋਣ \v 17 ਅਤੇ ਪਿੱਤਲ ਦੇ ਉਹਨਾਂ ਥੰਮ੍ਹਾਂ ਨੂੰ ਜੋ ਯਹੋਵਾਹ ਦੇ ਭਵਨ ਵਿੱਚ ਸਨ ਅਤੇ ਕੁਰਸੀਆਂ ਨੂੰ ਅਤੇ ਪਿੱਤਲ ਦੇ ਵੱਡੇ ਹੌਦ ਨੂੰ ਜੋ ਯਹੋਵਾਹ ਦੇ ਭਵਨ ਵਿੱਚ ਸੀ ਕਸਦੀਆਂ ਨੇ ਟੁੱਕੜੇ-ਟੁੱਕੜੇ ਕਰ ਦਿੱਤਾ ਅਤੇ ਉਹ ਉਹਨਾਂ ਦਾ ਸਾਰਾ ਪਿੱਤਲ ਬਾਬਲ ਨੂੰ ਲੈ ਗਏ \v 18 ਅਤੇ ਤਸਲੇ, ਕੜਛੇ, ਗੁਲਤਰਾਸ਼, ਕੌਲੀਆਂ ਨਾਲੇ ਪਿੱਤਲ ਦੇ ਉਹ ਸਾਰੇ ਭਾਂਡੇ ਜਿਨ੍ਹਾਂ ਨਾਲ ਸੇਵਾ ਕੀਤੀ ਜਾਂਦੀ ਸੀ ਉਹ ਲੈ ਗਏ \v 19 ਨਾਲੇ ਕਟੋਰੇ, ਅੰਗੀਠੀਆਂ, ਬਾਟੇ, ਵਲਟੋਹੇ, ਸ਼ਮਾਦਾਨ, ਕੌਲੀਆਂ, ਅਤੇ ਕਟੋਰਦਾਨ ਜੋ ਸੋਨੇ ਦੇ ਸਨ ਉਹਨਾਂ ਦਾ ਸੋਨਾ ਅਤੇ ਜੋ ਚਾਂਦੀ ਦੇ ਸਨ ਉਹਨਾਂ ਦੀ ਚਾਂਦੀ ਜੱਲਾਦਾਂ ਦਾ ਸਰਦਾਰ ਲੈ ਗਿਆ \v 20 ਰਹੇ ਦੋ ਥੰਮ੍ਹ, ਵੱਡਾ ਹੌਦ, ਉਹ ਦੇ ਹੇਠਾਂ ਦੇ ਬਾਰਾਂ ਸਾਨ੍ਹ, ਅਤੇ ਕੁਰਸੀਆਂ ਜਿਨ੍ਹਾਂ ਨੂੰ ਸੁਲੇਮਾਨ ਨੇ ਯਹੋਵਾਹ ਦੇ ਭਵਨ ਦੇ ਲਈ ਬਣਾਇਆ ਸੀ ਉਹਨਾਂ ਸਾਰੀਆਂ ਵਸਤਾਂ ਦਾ ਪਿੱਤਲ ਤੋਲ ਤੋਂ ਬਾਹਰ ਸੀ \v 21 ਹਰ ਥੰਮ੍ਹ ਅਠਾਰਾਂ ਹੱਥ ਉੱਚਾ ਸੀ ਅਤੇ ਬਾਰਾਂ ਹੱਥ ਦੀ ਰੱਸੀ ਉਹ ਦੇ ਦੁਆਲੇ ਆਉਂਦੀ ਸੀ ਅਤੇ ਉਹ ਚਾਰ ਉਂਗਲ ਮੋਟਾ ਸੀ ਤੇ ਪੋਲਾ ਸੀ \v 22 ਉਹ ਦੇ ਉੱਤੇ ਪਿੱਤਲ ਦਾ ਇੱਕ ਕਲਸ ਸੀ ਅਤੇ ਕਲਸ ਪੰਜ ਹੱਥ ਉੱਚਾ ਸੀ ਅਤੇ ਉਹ ਕਲਸ ਉੱਤੇ ਚੁਫ਼ੇਰੇ ਜਾਲੀ ਤੇ ਅਨਾਰ ਸੱਭੇ ਪਿੱਤਲ ਦੇ ਸਨ ਅਤੇ ਦੂਜਾ ਥੰਮ੍ਹ ਵੀ ਇਹੋ ਜਿਹਾ ਸੀ ਅਤੇ ਉਸ ਉੱਤੇ ਵੀ ਅਨਾਰ ਸਨ \v 23 ਛਿਆਨਵੇਂ ਅਨਾਰ ਉਸ ਦੇ ਪਾਸੇ ਉੱਤੇ ਸਨ ਅਤੇ ਜਾਲੀ ਦੇ ਦੁਆਲੇ ਦੇ ਸਾਰੇ ਅਨਾਰ ਇੱਕ ਸੌ ਸਨ। \s ਯਹੂਦਾਹ ਦੇ ਲੋਕਾਂ ਦਾ ਬਾਬੁਲ ਦੀ ਗੁਲਾਮੀ ਵਿੱਚ ਜਾਣਾ \r 2 ਰਾਜਾ 25:18-21, 27-30 \p \v 24 ਜੱਲਾਦਾਂ ਦੇ ਸਰਦਾਰ ਨੇ ਸਰਾਯਾਹ ਪ੍ਰਧਾਨ ਜਾਜਕ ਅਤੇ ਉਹ ਦੇ ਹੇਠਲੇ ਜਾਜਕ ਸਫ਼ਨਯਾਹ ਅਤੇ ਤਿੰਨਾਂ ਦਰਬਾਨਾਂ ਨੂੰ ਫੜ ਲਿਆ \v 25 ਅਤੇ ਸ਼ਹਿਰ ਵਿੱਚੋਂ ਇੱਕ ਦਰਬਾਰੀ ਨੂੰ ਫੜ ਲਿਆ ਜੋ ਯੋਧਿਆਂ ਉੱਤੇ ਠਹਿਰਾਇਆ ਹੋਇਆ ਸੀ ਅਤੇ ਜਿਹੜੇ ਰਾਜਾ ਦੇ ਸਨਮੁਖ ਰਹਿੰਦੇ ਸਨ ਉਨ੍ਹਾਂ ਵਿੱਚੋਂ ਸੱਤ ਮਨੁੱਖਾਂ ਨੂੰ ਜੋ ਸ਼ਹਿਰ ਵਿੱਚ ਮਿਲੇ ਅਤੇ ਸੈਨਾਪਤੀ ਦਾ ਲਿਖਾਰੀ ਜੋ ਦੇਸ ਦੇ ਲੋਕਾਂ ਦੀ ਭਰਤੀ ਕਰਦਾ ਹੁੰਦਾ ਸੀ ਅਤੇ ਦੇਸ ਦੇ ਲੋਕਾਂ ਵਿੱਚੋਂ ਸੱਠ ਆਦਮੀ ਜੋ ਸ਼ਹਿਰ ਵਿੱਚ ਮਿਲੇ \v 26 ਇਨ੍ਹਾਂ ਨੂੰ ਜੱਲਾਦਾਂ ਦਾ ਸਰਦਾਰ ਨਬੂਜ਼ਰਦਾਨ ਫੜ੍ਹ ਕੇ ਬਾਬਲ ਦੇ ਰਾਜਾ ਦੇ ਕੋਲ ਰਿਬਲਾਹ ਵਿੱਚ ਲੈ ਗਿਆ \v 27 ਅਤੇ ਬਾਬਲ ਦੇ ਰਾਜਾ ਨੇ ਉਨ੍ਹਾਂ ਨੂੰ ਹਮਾਥ ਦੇਸ ਦੇ ਰਿਬਲਾਹ ਵਿੱਚ ਮਾਰ ਕੇ ਉਨ੍ਹਾਂ ਦਾ ਘਾਤ ਕੀਤਾ ਸੋ ਯਹੂਦਾਹ ਆਪਣੀ ਹੀ ਭੂਮੀ ਵਿੱਚੋਂ ਗ਼ੁਲਾਮ ਹੋ ਗਿਆ। \v 28 ਇਹ ਉਹ ਲੋਕ ਹਨ ਜਿਹਨਾਂ ਨੂੰ ਨਬੂਕਦਨੱਸਰ ਗ਼ੁਲਾਮ ਕਰ ਕੇ ਲੈ ਗਿਆ - ਸੱਤਵੇਂ ਸਾਲ ਵਿੱਚ ਤਿੰਨ ਹਜ਼ਾਰ ਤੇਈ ਯਹੂਦੀ \v 29 ਅਤੇ ਨਬੂਕਦਨੱਸਰ ਦੇ ਅਠਾਰਵੇਂ ਸਾਲ ਉਹ ਯਰੂਸ਼ਲਮ ਵਿੱਚੋਂ ਅੱਠ ਸੌ ਬੱਤੀ ਜਾਨਾਂ ਨੂੰ ਗ਼ੁਲਾਮ ਕਰਕੇ ਲੈ ਗਿਆ \v 30 ਨਬੂਕਦਨੱਸਰ ਦੇ ਤੇਈਵੇਂ ਸਾਲ ਨਬੂਜ਼ਰਦਾਨ ਜੱਲਾਦਾਂ ਦਾ ਸਰਦਾਰ ਸੱਤ ਸੌ ਪੰਤਾਲੀ ਯਹੂਦੀ ਗ਼ੁਲਾਮ ਕਰ ਕੇ ਲੈ ਗਿਆ। ਇਹ ਸਾਰੇ ਜਣੇ ਚਾਰ ਹਜ਼ਾਰ ਛੇ ਸੌ ਸਨ। \v 31 ਅਤੇ ਯਹੂਦਾਹ ਦੇ ਰਾਜਾ ਯਹੋਯਾਕੀਨ ਦੀ ਗ਼ੁਲਾਮੀ ਦੇ ਸੈਂਤੀਵੇਂ ਸਾਲ ਦੇ ਬਾਰ੍ਹਵੇਂ ਮਹੀਨੇ ਦੇ ਪੱਚੀਵੇਂ ਦਿਨ ਅਜਿਹਾ ਹੋਇਆ ਕਿ ਬਾਬਲ ਦੇ ਰਾਜਾ ਅਵੀਲ-ਮਰੋਦਕ ਨੇ ਆਪਣੇ ਰਾਜ ਦੇ ਪਹਿਲੇ ਹੀ ਸਾਲ ਯਹੂਦਾਹ ਦੇ ਰਾਜਾ ਯਹੋਯਾਕੀਨ ਨੂੰ ਕੈਦ ਤੋਂ ਕੱਢ ਕੇ ਉਹ ਨੂੰ ਉੱਚਿਆਂ ਕੀਤਾ \v 32 ਅਤੇ ਉਸ ਨੇ ਉਹ ਦੇ ਨਾਲ ਹਿੱਤ ਦੀਆਂ ਗੱਲਾਂ ਕੀਤੀਆਂ ਉਹ ਦੇ ਸਿੰਘਾਸਣ ਨੂੰ ਉਹਨਾਂ ਰਾਜਿਆਂ ਦੇ ਸਿੰਘਾਸਣਾਂ ਨਾਲੋਂ ਜੋ ਉਹ ਦੇ ਬਾਬਲ ਵਿੱਚ ਸਨ ਉੱਚਿਆਂ ਕੀਤਾ \v 33 ਸੋ ਯਹੋਯਾਕੀਨ ਆਪਣੇ ਕੈਦ ਵਾਲੇ ਬਸਤਰ ਬਦਲ ਕੇ ਉਹ ਉਮਰ ਭਰ ਉਸ ਦੇ ਸਾਹਮਣੇ ਰੋਟੀ ਖਾਂਦਾ ਰਿਹਾ \v 34 ਉਹ ਦਾ ਰਾਸ਼ਨ ਸਦਾ ਦਾ ਰਾਸ਼ਨ ਸੀ ਅਤੇ ਉਹ ਨੂੰ ਰਾਜਾ ਵੱਲੋਂ ਉਹ ਦੀ ਉਮਰ ਭਰ ਮੌਤ ਤੱਕ ਨਿੱਤ ਦਿੱਤਾ ਜਾਂਦਾ ਰਿਹਾ।